ਗੁਰਮੁਖ (ਸਿੰਘ?) ਦੇ ਲੇਖ ਦਾ ਅਧਿਐਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਖਾਲਸਾ ਜਪੇ ਅਕਾਲ ਹੀ ਅਕਾਲ!
ਡਾ: ਗੁਰਮੁਖ ਦੇ ਲੇਖ “੧੯੩੬ ਵਿੱਚ ਬਣੀ ਪੰਥਕ ਰਹਿਤ ਮਰਯਾਦਾ ਦੇ ਸਰੋਤਾਂ
ਦਾ ਅਧਿਐਨ, ਜਾਣਕਾਰੀ ਤੇ ਉਸ ਦੇ ਆਧਾਰ ਤੇ ਕਰਨ ਯੋਗ ਜ਼ਰੂਰੀ ਕੰਮ” ਨੂੰ ਪੜ ਕੇ ਬਹੁਤ ਨਮੋਸ਼ੀ ਹੋਈ।
ਦਾਸ ਨੇ ਪਹਿਲਾਂ ਵੀ ਗੁਰਮੁਖ (ਸਿੰਘ?) ਨੂੰ ਉਸ ਦੀਆਂ ਲਿਖਤਾਂ ਬਾਰੇ ਸਵਾਲ ਕੀਤੇ ਸਨ ਪਰ ਉਸ ਨੇ
ਕੋਈ ਜਵਾਬ ਨਹੀਂ ਦਿਤਾ ਕਿਉਕਿ ਉਸ ਕੋਲ ਸ਼ਾਇਦ ਜਵਾਬ ਹੀ ਨਹੀ ਹਨ ਜਾਂ ਉਸ ਦਾ ਕੋਈ ਖਤਰਨਾਖ ਇਰਾਦਾ
ਹੈ। ਉਸ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ, ਬਾਕੀ ਸਭ ਕੁੱਝ ਸਿਖ ਵਿਰੋਧੀਆਂ ਦਾ
ਲਿਖਿਆ ਹੋਇਆ ਹੈ। ਉਸ ਨੇ ਮੁਤਾਬਕ:
“ਖੰਡੇ ਦੀ ਪਹੁਲ ਬਨਾਣ ਲਈ ਮਿਠੇ ਪਾਣੀ ਵਿੱਚ ਖੰਡਾ ਚਲਾਓਨਾ ਜ਼ਰੂਰੀ ਹੈ।
ਖੰਡਾ ਮਹਾਕਾਲ ਦੀ ਸ਼ਕਤੀ ਹੈ ਤੇ ਬੇਦ ਮਤ ਦੇ ਦੇਵਤਿਆਂ ਵਿਚੋਂ ਇੱਕ ਦੇਵਤਾ ਹੈ। ਰਹਿਤ ਨਾਮਾ ਭਾਈ
ਦਇਆ ਸਿੰਘ ਅਨੁਸਾਰ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਸਭ ਦੇਵੀ ਦੇਵਤਾ ਆਏ ਕਰਦ ਜਾਂ ਖੰਡਾ ਕਾਲ ਜੀ
ਦੀਆ। ਜੇ ਅਸੀਂ ਸਿਖੀ ਵਿੱਚ ਪਰਵੇਸ਼ ਲਈ ਖੰਡੇ ਦੀ ਪਹੁਲ ਵਾਲਾ ਵਿਧਾਨ ਕਾਇਮ ਰਖੀਏ ਤਾਂ ਅਸੀਂ ਦੇਵੀ
ਦੇਵਤਿਆਂ ਦੀ ਸਿੱਖੀ ਸੇਵਕੀ ਤੋਂ ਕਦੇ ਨਹੀਂ ਛੁੱਟ ਸਕਦੇ। ਇਸ ਜਾਣਕਾਰੀ ਤੋਂ ਬਾਦ ਕੀ ਗੁਰਸਿਖਾਂ
ਨੂੰ ਖੰਡੇ ਦੀ ਪਹੁਲ ਵਾਲੇ ਵਿਧਾਨ ਤੇ ਕਾਇਮ ਰਹਿਣਾ ਚਾਹੀਦਾ ਹੈ? ਇਹਨਾਂ ਤਥਾਂ ਨੂੰ ਮੁਖ ਰਖ ਕੇ
ਦਾਸ ਨੇ ਸਿਖੀ ਵਿੱਚ ਪਰਵੇਸ਼ ਦਾ ਨਵਾਂ ਵਿਧਾਨ ਗੁਰਬਾਣੀ ਉਪਦੇਸ਼ਾ ਅਨੁਸਾਰ ਬਣਾਇਆ ਸੀ ਤੇ ਮੁੜ ਇਸ
ਲੇਖ ਦੇ ਨਾਲ ਅਟੈਚ ਕੀਤਾ ਹੈ।”
ਜੇ ਸਰਬਲੋਹ ਗ੍ਰੰਥ ਵਿੱਚ ਅਤੇ ਭਾਈ ਦਇਆ ਸਿੰਘ ਵਾਲੇ ਰਹਿਤਨਾਮੇ ਵਿੱਚ ਇਹ
ਲਿਖਿਆ ਮਿਲਦਾ ਹੈ ਕਿ ਖੰਡਾ ਕਾਲ ਨੇ ਦਿਤਾ ਤਾ ਇਸ ਦਾ ਇਹ ਮਤਲਬ ਨਹੀ ਕਿ ਖੰਡਾ ਕਾਲ ਨੇ ਦਿਤਾ।
ਖੰਡਾ ਇੱਕ ਹਥਿਆਰ ਹੈ। ਇਸ ਉਪਰ ਕਿਸੇ ਕਾਲ ਜਾਂ ਮਹਾਕਾਲ ਦੀ ਕੋਈ
©
ਕੌਪੀਰਾਈਟ ਨਹੀ ਹੈ। ਜੇ ਤੁਸੀ ਇਹ ਸਮਝ ਲਵੋ ਕਿ
ਸਿਖ ਤੁਹਾਡੀ ਬਲੈਕਮੇਲ ਵਿੱਚ ਫਸ ਕੇ ਖੰਡੇ ਕੀ ਪਾਹੁਲ ਨੂੰ ਰੱਦ ਕਰ ਦੇਣਗੇ ਤਾਂ ਇਹ ਤੁਹਾਡੀ ਭੁਲ
ਹੈ। ਜੇਕਰ ਕੋਈ ਕਣਕ ਵਿੱਚ ਮਿਟੀ ਪਾ ਦੇਵੇ ਤਾਂ ਕਣਕ ਨੂੰ ਨਹੀ ਸਿਟਣਾਂ ਚਾਹੀਦਾ, ਕਣਕ ਨੂੰ ਸਾਫ ਕਰ
ਲੈਣਾ ਚਾਹੀਦਾ ਹੈ। ਇਸੇ ਤਰਾਂ ਜੇਕਰ ਖੰਡੇ ਕੀ ਪਾਹੁਲ ਨਾਲ ਗਲਤ ਕਹਾਣੀਆਂ ਜੋੜੀਆਂ ਗਈਆਂ ਹਨ ਤਾਂ
ਖੰਡੇ ਕੀ ਪਾਹੁਲ ਨੂੰ ਰੱਦ ਕਰਨਾ ਬੇਵਕੂਫੀ ਤੋਂ ਘੱਟ ਨਹੀ ਹੈ। ਡੰਗਰਾਂ ਨੂੰ ਆਦਤ ਹੁੰਦੀ ਹੈ ਕਿ
ਖੁਰਲੀ ਵਿੱਚ ਮੂੰਹ ਮਾਰਦੇ ਮਾਰਦੇ ਆਲੇ ਦੁਆਲੇ ਵੀ ਮੂੰਹ ਮਾਰਨ ਲੱਗ ਪੈਂਦੇ ਹਨ। ਸਿਖੀ ਵਿੱਚ
ਪ੍ਰਵੇਸ਼ ਕਰਨ ਦਾ ਵਿਧਾਨ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸਾਨੂੰ ਦਿਤਾ ਸੋ ਇਸ ਨੂੰ
ਬਦਲਣ ਦਾ ਕਿਸੇ ਵੀ ਰਹਿਤ ਵਿਰੋਧੀ ਨੂੰ ਨਹੀ ਹੈ। ਉਦਾਂ ਵੀ ਜਿਹੜੇ ਲੋਕ ਜਾਂ ਜਿਹਨਾਂ ਦੇ ਬੱਚੇ
ਖੰਡੇ ਕੀ ਪਾਹੁਲ ਅਤੇ ਰਹਿਤ ਤੋਂ ਮੁਨਕਰ ਹੋ ਜਾਂਦੇ ਹਨ, ਉਹ ਆਪਣੇ ਬੱਚਿਆਂ ਨੂੰ ਬਦਲਣ ਦੀ ਜਗਾਂ
ਸਿਖ ਧਰਮ ਨੂੰ ਬਦਲਣ ਵਿੱਚ ਜੋਰ ਦੇਣ ਲੱਗ ਪੈਂਦੇ ਹਨ। ਕਈ ਆਪਣੇ ਆਪ ਨੂੰ ਵਿਦਵਾਨ ਸਾਬਤ ਕਰਨ ਲਈ ਊਲ
ਜਲੂਲ ਲਿਖਣ ਲੱਗ ਜਾਂਦੇ ਹਨ। ਦਸਮ ਗ੍ਰੰਥ ਦਾ ਵਿਰੋਧ ਠੀਕ ਹੈ ਪਰ ਇਸ ਵਿਰੋਧ ਦਾ ਫਾਇਦਾ ਉਠਾ ਕੇ,
ਸਿਖ ਧਰਮ ਦੇ ਅਸੂਲਾਂ ਨੂੰ ਖਤਮ ਕਰਨ ਵਾਲਿਆਂ ਤੋ ਵੀ ਬਚਣ ਦੀ ਜਰੂਰਤ ਹੈ। ਕਿਸੇ ਵੀ ਇਤਿਹਾਸਕ
ਗ੍ਰੰਥ ਦਾ, ਬਿਨਾ ਸੋਚੇ ਸਮਝੇ ਖੰਡਨ ਕਰਨਾ, ਮੂਰਖਤਾ ਤੋ ਬਿਨਾ ਕੁੱਝ ਵੀ ਨਹੀ ਹੈ। ਇਹ ਠੀਕ ਹੈ ਕਿ
ਸਰਬਲੋਹ ਗ੍ਰੰਥ ਵਿੱਚ ਗੁਰਮਤਿ ਵਿਰੁਧ ਬਹੁਤ ਕੁੱਝ ਹੈ ਪਰ ਇਸ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ
ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿਤੀ ਗਈ। ਇਸ ਵਿੱਚ ਸਾਹਿਬਜਾਦਿਆਂ ਦੇ ਨਾਮ ਵੀ ਦਰਜ
ਹਨ। ਗੁਰਮੁਖ ਲਈ ਕੁੱਝ ਸਵਾਲ:
1) ਜੇਕਰ ਖੰਡੇ ਕੀ ਪਾਹੁਲ ਬੇਦ ਮਰਯਾਦਾ ਹੈ ਅਤੇ ਸਿਖਾਂ ਨੂੰ ਹਿੰਦੂ
ਬਣਾਉਂਦੀ ਹੈ ਤਾ ਦੱਸੋ ਕਿ ਕਿਸ ਬੇਦ ਵਿੱਚ ਖੰਡੇ ਕੀ ਪਾਹੁਲ ਛਕਣ ਲਈ ਕਿਹਾ ਗਿਆ ਹੈ?
2) ਕੀ ਚਾਰ ਸਾਹਿਬਜਾਦੇ ਵੀ ਸਿਖ ਵਿਰੋਧੀਆਂ ਦੀ ਦੇਣ ਹਨ?
3) ਕੀ ਗੁਰੂ ਗ੍ਰੰਥ ਸਾਹਿਬ ਜੀ, ਜਿਸ ਦਾ ਸਰਬਲੋਹ ਗ੍ਰੰਥ ਵਿੱਚ ਜਿਕਰ ਹੈ,
ਇਹ ਵੀ ਸਿਖ ਵਿਰੋਧੀਆਂ ਦੀ ਦੇਣ ਹੈ?
4) ਕੀ ਗੁਰੂ ਗੋਬਿੰਦ ਸਿੰਘ ਵੀ ਸਿਖ ਵਿਰੋਧੀਆਂ ਦੀ ਦੇਣ ਹੈ?
5) ਜੇਕਰ ਖੰਡੇ ਕੀ ਪਾਹੁਲ ਸਿਖ ਵਿਰੋਧੀ ਹੈ ਤਾਂ ਤੁਸੀ ਲੋਕ ਆਪਣੇ ਨਾਮ ਨਾਲ
ਸਿੰਘ ਕਿਉਂ ਲਗਾਈ ਫਿਰਦੇ ਹੋ? ਲੋਕਾਂ ਨੂੰ ਮੂਰਖ ਬਨਾਉਣ ਲਈ? ਆਪਣਾ ਪਰੌਪੇਗੰਡਾ ਫੈਲਾਉਣ ਲਈ?
6) ਕੀ ਜਿਹੜਾ ਵੀ ਖੰਡੇ ਕੀ ਪਾਹੁਲ ਛਕਦਾ ਹੈ, ਉਹ ਦੇਵੀ ਦੇਵਤਿਆ ਦਾ
ਪੁਜਾਰੀ ਹੈ? ਕੀ ਭਾਈ ਕਾਹਨ ਸਿੰਘ ਨਾਭਾ, ਮੱਖਣ ਸਿੰਘ ਪੁਰੇਵਾਲ, ਅਵਤਾਰ ਸਿੰਘ ਮਿਸ਼ਨਰੀ, ਸੁਰਜੀਤ
ਸਿੰਘ ਮਿਸ਼ਨਰੀ, ਆਦਿ ਸਿੰਘ ਦੇਵੀ ਦੇਵਤਿਆਂ ਦੇ ਵੱਸ ਪਏ ਹੋਏ ਹਨ?
ਭਾਈ ਦਇਆ ਸਿੰਘ ਵਾਲੇ ਹੀ ਰਹਿਤਨਾਮੇ ਵਿੱਚ ਇਹ ਵੀ ਲਿਖਿਆ ਗਿਆ ਹੈ।
- ਔਰ ਜੰਤਰ ਵਾਹਿਗੁਰੂ ਮੋਹਨ ਬਸੀਕਰਨ ਜੀ ਨੇ ਦੀਆ
- ਯੁਧ ਕੇ ਵਾਸਤੇ ਕੇਸ ਚੰਡੀ ਜੀ ਦੀਏ
- ਕੇਸ ਮਾਤਾ ਕਾ ਸਰੂਪ ਹੈ
- ਬਾਹਨੀ ਕੱਛ ਹਨੂੰ ਜੀ ਦਈ
- ਜਹਾਂ ਸਰਬਤ੍ਰ ਖਾਲਸਾ ਹੋ ਤਹਾਂ ਬੀਚ ਗ੍ਰੰਥ ਸਾਹਬ ਰੱਖ ਲੈਣਾ
- ਮਿਥਯਾ ਨ ਬੋਲੈ, ਪਰਨਾਰੀ ਤਯਾਗੈ
- ਕ੍ਰੋਧ, ਹੰਕਾਰ, ਮੋਹ, ਨਿੰਦਾ ਹਿੰਸਾ, ਅਸਤ ਤਯਾਗੇ
- ਮਠ, ਬ੍ਰਤ, ਤੀਰਥ, ਦੇਵੀ ਦੇਵਤਾ, ਬਰਤ, ਪੂਜਾ ਅਰਚਾ, ਮੰਤ੍ਰ ਪੀਰ ਪੁਰਖ,
ਬ੍ਰਾਹਮਨ ਪੁਛਨਾ, ਤਰਪਨ ਗਾਇਤ੍ਰੀ, ਸੰਧਯਾ ਹੋਰ ਕਿਤੈ ਵਲਿ ਚਿਤ ਦੇਵੈ ਨਾਹੀ
- ਗ੍ਰੰਥ ਵਿੱਚ ਪਰਮੇਸ਼ਰ ਅਰਾਧੇ, ਧਰਮ ਦੀ ਕਿਰਤ ਕਰੇ
ਉਪਰ ਦਿਤੀਆਂ ਗਈਆਂ ਪੰਗਤੀਆਂ ਨੂੰ ਜੇਕਰ ਪੂਰੀ ਤਰਾਂ ਰੱਦ ਕਰਦੇ ਹੋ ਤਾਂ
ਕੀ:
7) ਵਾਹਿਗੁਰੂ ਮੋਹਨ ਬਸੀਕਰਨ ਨੇ ਦਿੱਤਾ?
8) ਕੀ ਕੇਸ ਮਾਤਾ ਦਾ ਸਰੂਪ ਹਨ ਅਤੇ ਚੰਡੀ ਨੇਂ ਦਿਤੇ?
9) ਕੀ ਸਿਖ ਹੁਣ ਇਸ ਰਹਿਤਨਾਮੇ ਦੇ ਹਿਸਾਬ ਨਾਲ ਕੇਸ ਕਤਲ ਕਰਾਉਣ ਲੱਗ ਪੈਣ?
ਸਿਖ ਵਿਰੋਧੀ ਹਿੰਦੂ ਅਤੇ ਕਾਮਰੇਡ ਲੋਗ ਤਾਂ ਅੱਗੇ ਹੀ ਅਜਿਹਾ ਚਾਹੁੰਦੇ ਹਨ।
10) ਕੀ ਕਛਹਿਰਾ ਪਾਉਣਾ ਸਿਖ ਛੱਡ ਦੇਣ ਕਿਉਕਿ ਇਹ ਹਨੂੰਮਾਨ ਦਾ ਦਿਤਾ
ਲਿਖਿਆ ਹੈ?
11) ਸਿੱਖ 5 ਜਾਂ 10 ਪੈਕ ਨਾਈਕੀ ਜਾਂ ਅਡੀਡਸ ਦੀਆਂ ਕੱਛੀਆਂ ਖਰੀਦ ਲੈਣ?
ਕਿਉਕਿ ਜੇਕਰ ਖੰਡੇ ਕੀ ਪਾਹੁਲ ਵਿੱਚ ਵਿਸ਼ਵਾਸ਼ ਨਹੀ ਰੱਖਣਾ ਤਾ ਕਛਹਿਰੇ ਦੀ ਥਾਂ ਕੱਛੀਆਂ ਨੇ ਹੀ
ਲੈਣੀ ਹੈ। ਕੀ ਖੰਡੇ ਕੀ ਪਾਹੁਲ ਦੇ ਵਿਰੋਧੀ ਆਪਣੀਆਂ ਬੱਚੀਆਂ ਨੂੰ ਛੋਟੀਆਂ ਛੋਟੀਆਂ ਕੱਛੀਆਂ
ਪਵਾਉਣੀਆਂ ਚਾਹੁੰਦੇ ਹਨ?
12) ਕੀ ਸਿਖ ਨੂੰ ਕ੍ਰੋਧ, ਹੰਕਾਰ, ਮੋਹ, ਨਿੰਦਾ ਹਿੰਸਾ, ਆਦਿ ਕਰਨੇ
ਚਾਹੀਦੇ ਹਨ?
13) ਕੀ ਪਰਨਾਰੀ ਨਹੀ ਤਿਆਗਣੀ ਚਾਹੀਦੀ?
14) ਕੀ ਸਰਬਤ ਖਾਲਸਾ (ਸਿਖਾਂ ਨੂੰ) ਗੁਰੂ ਗ੍ਰੰਥ ਮੋਹਰੇ ਰੱਖ ਕੇ ਅਗਵਾਈ
ਨਹੀਂ ਲੈਣੀ ਚਾਹੀਦੀ?
15) ਕੀ ਮਠ, ਬ੍ਰਤ, ਤੀਰਥ, ਦੇਵੀ ਦੇਵਤਾ, ਬਰਤ, ਪੂਜਾ ਅਰਚਾ, ਮੰਤ੍ਰ ਪੀਰ
ਪੁਰਖ, ਬ੍ਰਾਹਮਨ ਪੁਛਨਾ, ਤਰਪਨ ਗਾਇਤ੍ਰੀ, ਸੰਧਯਾ ਹੋਰ ਕਿਤੈ ਵਲਿ ਚਿਤ ਦੇਣਾ ਚਾਹੀਦਾ ਹੈ?
16) ਗੁਰਬਾਣੀ ਉਪਦੇਸ਼ਾਂ ਰਾਹੀ ਤਾਂ ਬਹੁਤ ਪ੍ਰਚਾਰ ਹੋ ਰਿਹਾ ਹੈ ਪਰ ਕੀ
ਸਾਰੇ ਸਿਖ ਅਖਵਾਉਣ ਵਾਲੇ ਕੇਸਾਧਾਰੀ ਹੋ ਗਏ?
ਖੰਡੇ ਕੀ ਪਾਹੁਲ ਨੂੰ ਰੱਦ ਕਰਨ ਵਾਲਿਆ ਦੇ ਬੱਚੇ ਕਿਨੇ ਕੁ ਸਾਬਤ ਸੂਰਤ ਹਨ,
ਇਹ ਸਾਰੀ ਦੁਨੀਆਂ ਜਾਣਦੀ ਹੈ। ਉਨ੍ਹਾਂ ਦੀਆਂ ਅਗਲੀਆਂ ਪੀੜੀਆਂ ਕਿਹੜੀਆਂ ਬੱਚਰ ਕੁਰਿਹਤਾਂ ਨਹੀਂ
ਕਰਦੀਆਂ, ਇਹ ਵੀ ਦੇਖਿਆਂ ਜਾ ਰਿਹਾ ਹੈ ਅਤੇ ਅੱਗੇ ਵੀ ਦੇਖਿਆਂ ਜਾਵੇਗਾ। ਖੰਡਾ ਇੱਕ ਹਥਿਆਰ ਹੈ।
ਗੁਰਬਾਣੀ ਵਿੱਚ ਵੀ ਖੰਡੇਧਾਰ ਸਿਖੀ ਦੀ ਗੱਲ ਕੀਤੀ ਗਈ ਹੈ। ਕੀ ਇਹ ਵੀ ਬੇਦ ਬਾਣੀ ਅਤੇ ਮਾਹਕਾਲ ਦੀ
ਗੱਲ ਹੈ? ਗੁਰਬਾਣੀ ਫੁਰਮਾਨ:
ਵਾਟ ਹਮਾਰੀ ਖਰੀ ਉਡੀਣੀ॥ ਖੰਨਿਅਹੁ ਤਿਖੀ ਬਹੁਤੁ ਪਿਈਣੀ॥ ਉਸੁ ਊਪਰਿ ਹੈ
ਮਾਰਗੁ ਮੇਰਾ॥ ਸੇਖ ਫਰੀਦਾ ਪੰਥੁ ਸਮਾੑਰਿ ਸਵੇਰਾ॥ 4॥ 1॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 794}
ਭਗਤਾ ਕੀ ਚਾਲ ਨਿਰਾਲੀ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ
ਜਾਣਾ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 919}
“ਸਨਾਤਨ ਧਰਮ ਵਿੱਚ ਸਚੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਲਾਇਆ ਗਿਆ ਹੈ,
ਬ੍ਰਾਹਮਣ ਦੇ ਘੜੇ ਕੂੜੇ ਗੁਰੂ ਗੋਬਿੰਦ ਸਿੰਘ ਦੀ ਹੀ ਹੈ।“
17) ਗੁਰੂ ਗੋਬਿੰਦ ਸਿੰਘ ਜੀ ਤਾਂ ਹੈ ਹੀ ਸੱਚੇ ਪਰ ਇਹ ਝੂਠੇ ਵਾਲਾ ਕਿਥੋਂ
ਬਾੜ ਦਿੱਤਾ? ਇਹ ਉਪਰਲੀ ਪੰਗਤੀ ਨਫਰਤ ਦੀ ਭੜਾਸ ਮਾਰਦੀ ਹੈ। ਅੱਗੇ ਨੂੰ ਇਹ ਵੀ ਕਹਿ ਦਿਉਗੇ ਕਿ
ਗੁਰੂ ਗੋਬਿੰਦ ਸਿੰਘ ਨਾਮ ਦੀ ਕੋਈ ਹਸਤੀ ਹੀ ਨਹੀ ਸੀ? ਬੇਦ ਬਾਣੀ ਦੀ ਦੇਣ ਹੈ?
ਖੰਡੇ ਕੀ ਪਾਹੁਲ ਦੇ ਵਿਰੋਧੀਆਂ ਨੇ ਇਹ ਕਹਿਣਾ ਤਾਂ ਹੈ ਹੀ। ਚਾਹੇ ਅੱਜ ਕਹਿ
ਦਿਉ ਜਾਂ ਅੱਗਲੀ ਵਾਰੀ ਕਹਿ ਦਿਉ। ਕਈ ਤਾਂ ਗੁਰੂ ਨਾਨਕ ਤੋਂ ਬਿਨਾ ਬਾਕੀ ਨਾਨਕ ਰੂਪਾਂ ਨੂੰ ਗੁਰੂ
ਮੰਨਣ ਤੋਂ ਵੀ ਇਨਕਾਰੀ ਹਨ। ਇਹ ਨਾਸਤਕਵਾਦ ਵੱਲ ਜਾਣ ਦਾ ਪਹਿਲਾ ਕਦਮ ਹੈ। ਇਨ੍ਹਾਂ ਦੀਆਂ ਅਗਲੀਆਂ
ਪੀੜੀਆਂ ਇਹ ਕੰਮ ਪੂਰਾ ਕਰਨਗੀਆਂ ਅਤੇ ਕੀ ਇਨ੍ਹਾਂ ਦੇ ਬੱਚੇ ਕਹਿਣਗੇ ਕੇ ਕੋਈ ਗੁਰੂ ਨਾਨਕ ਤਾਂ ਹੈ
ਹੀ ਨਹੀ ਸੀ? ਬੇਦ ਬਾਣੀ ਦੀ ਦੇਣ ਹੈ?
“ਜੰਗ ਦਾ ਬੋਲ਼ ਵਾਹਿਗੁਰੂ ਜੀ ਕਾ ਖਾਲਸਾ ਬ੍ਰਾਹਮਣ ਦੇ ਘੜੇ ਗੁਰੂ
ਗੋਬਿੰਦ ਸਿਘ ਜੀ ਦੇ ਝੂਠੇ ਸਰੂਪ ਨੇ ਦਿਤਾ”
ਲੱਗਦਾ ਹੈ ਕਿ ਤੁਹਾਡੇ ਗੈਂਗ ਨੂੰ ਖਾਲਸਾ, ਵਾਹਿਗੁਰੂ, ਬ੍ਰਾਹਮਣ ਅਤੇ ਫਤਹਿ
ਤੋਂ ਨਫਰਤ ਹੈ।
18) ਹਰੇਕ ਕੌਮ ਦਾ ਕੋਈ ਨਾਂ ਕੋਈ ਸਲੋਗਨ ਹੁੰਦਾ ਹੈ। ਮੁਸਲਮਾਨਾਂ ਦਾ
“ਅੱਲਾ ਹੂ ਅਕਬਰ” ਜੰਗ ਵਾਸਤੇ ਅਤੇ “ਖੁਦਾ ਆਫਿਸ” ਮਿਲਣ ਵਾਸਤੇ। ਹਿੰਦੂਆਂ ਦਾ ਮਿਲਣ ਵਾਸਤੇ
“ਨਮਸਕਾਰ” ਅਤੇ ਜੰਗ ਵਾਸਤੇ “ਜੈ ਸੀਆ ਰਾਮ”, “ਜੈ ਮਾਤਾ ਦੀ” ਆਦਿ। ਇਸੇ ਹੀ ਤਰਾਂ, ਸਿਖ ਕੌਮ ਦੀ
ਸੁਤੰਤਰਤਾ ਪ੍ਰਗਟਾਉਣ ਲਈ ਸਿਖ ਮਿਲਣ ਵੇਲੇ “ਵਾਹਿਗੁਰੂ ਜੀ ਕੀ ਫਤਹਿ” ਬੁਲਾਉਂਦੇ ਹਨ ਅਤੇ ਜੰਗ
ਵੇਲੇ “ਸਤਿ ਸ੍ਰੀ ਅਕਾਲ” ਗਜਾਉਂਦੇ ਹਨ। ਜਿਹੜੇ ਸਿਖ ਕਹਾਉਦੇ ਹੋਏ ਵੀ ਸਿਖ ਧਰਮ ਦੀਆ ਪਰੰਪਰਾਵਾਂ
ਨੂੰ ਮਲੀਆਮੇਟ ਕਰਨ ਉਪਰ ਤੁਲ ਜਾਣ, ਸਿਖ ਧਰਮ ਦੇ ਸਲੋਗਨ ਨੂੰ ਨਫਰਤ ਕਰਨ, ਕੀ ਉਹ ਸਿਖ ਕਹਾਉਣ ਦੇ
ਲਾਇਕ ਹਨ?
19) ਵਾਹਿਗੁਰੂ ਜੀ ਕਾ ਖਾਲਸਾ ਜੇ ਝੂਠ ਹੈ ਤਾਂ ਸਿਖ ਕੀ ਕਹਿਣ? ਹੈਲੋ!
ਹਾਏ! ਬਾਏ! ਕੀ ਸਿਖ ਇਸ ਤਰਾਂ ਬੁਲਾਉਣ ਇੱਕ ਦੂਜੇ ਨੂੰ? ਜਾਂ ਫਿਰ ਜੈ ਮਾਤਾ ਦੀ ਕਹੀਏ? ਜਾਂ ਫਿਰ
ਜੈ ਸੀਆ ਰਾਮ ਕਹੀਏ? ਸਿਖ ਧਰਮ ਨੂੰ ਬਾਹਰਲਿਆਂ ਕੋਲੋ ਨਹੀ, ਸਿਖਾਂ ਦੇ ਭੇਸ ਵਿੱਚ ਕਾਮਰੇਡਾਂ ਅਤੇ
ਮਨਮਤੀਆਂ ਤੋਂ ਖਤਰਾ ਹੈ।
ਖਾਲਸਾ ਸ਼ਬਦ ਬੇਦਾਂ ਵਿੱਚ ਤਾਂ ਕਿਤੇ ਨਹੀ ਆਉਂਦਾ ਪਰ ਗੁਰਬਾਣੀ ਵਿੱਚ ਜਰੂਰ
ਆਉਂਦਾ ਹੈ।
ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ॥ ਕਹੁ ਕਬੀਰ ਜਨ ਭਏ
ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ 4॥ 3॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 644-645}
20)
ਵਾਹਿਗੁਰੂ ਸਬਦ ਨਾਲ
ਨਫਰਤ ਕਰਨ ਵਾਲਿਆਂ ਨੇ ਨਾਂ ਤਾਂ ਬੇਦ ਪੜੇ ਹਨ ਅਤੇ ਨਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਕਿਉਕਿ
ਵਾਹਿਗੁਰੂ ਸਬਦ ਬੇਦਾਂ ਵਿੱਚ ਆਉਂਦਾ ਹੀ ਨਹੀ। ਫਿਰ ਇਹ ਬ੍ਰਾਹਮਣਾਂ ਦੀ ਦੇਣ ਕਿਸ ਤਰਾਂ? ਵਾਹਿਗੁਰੂ
ਗੁਰਬਾਣੀ ਵਿੱਚ ਗੁਰੂ ਦੀ ਮਹਾਨਤਾ ਲਈ ਜਰੂਰ ਆਉਂਦਾ ਹੈ।
ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਯ੍ਯੁ ਗ੍ਯ੍ਯਾਨੁ
ਧ੍ਯ੍ਯਾਨੁ ਧਰਤ ਹੀਐ ਚਾਹਿ ਜੀਉ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ 1॥ 6॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1402}
ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ
ਕੈ ਸਾਹਿ ਜੀਉ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿ ਜੀਉ॥ 3॥ 8॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1403}
21)
ਬਾਕੀ ਰਹੀ ਗੱਲ
ਬ੍ਰਾਹਮਣਾਂ ਦੀ, ਬ੍ਰਾਹਮਣ ਬਾਰੇ ਗੁਰਬਾਣੀ ਫੁਰਮਾਨ:
ਬਾਹਰਿ ਭੇਖ ਕਰਹਿ ਘਨੇਰੇ॥ ਅੰਤਰਿ ਬਿਖਿਆ ਉਤਰੀ ਘੇਰੇ॥ ਅਵਰ ਉਪਦੇਸੈ ਆਪਿ ਨ
ਬੂਝੈ॥ ਐਸਾ ਬ੍ਰਾਹਮਣੁ ਕਹੀ ਨ ਸੀਝੈ॥ 3॥ ਮੂਰਖ ਬਾਮਣ ਪ੍ਰਭੂ ਸਮਾਲਿ॥ ਦੇਖਤ ਸੁਨਤ ਤੇਰੈ ਹੈ ਨਾਲਿ॥
ਕਹੁ ਨਾਨਕ ਜੇ ਹੋਵੀ ਭਾਗੁ॥ ਮਾਨੁ ਛੋਡਿ ਗੁਰ ਚਰਣੀ ਲਾਗੁ॥ 4॥ 8॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ
372}
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ॥ ਸਤਿਗੁਰ
ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ॥ ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ
ਮਿਲਾਏ॥ ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ॥ ਨਾਨਕ ਤਿਸ ਨੋ ਮਿਲਿਆ ਸਦਾ
ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ॥ 1॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 512}
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ
ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ 2॥ ਸੋ ਜੋਗੀ ਜੋ ਜੁਗਤਿ ਪਛਾਣੈ॥ ਗੁਰ ਪਰਸਾਦੀ ਏਕੋ ਜਾਣੈ॥
ਕਾਜੀ ਸੋ ਜੋ ਉਲਟੀ ਕਰੈ॥ ਗੁਰ ਪਰਸਾਦੀ ਜੀਵਤੁ ਮਰੈ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥ ਆਪਿ ਤਰੈ
ਸਗਲੇ ਕੁਲ ਤਾਰੈ॥ 3॥ ਦਾਨਸਬੰਦੁ ਸੋਈ ਦਿਲਿ ਧੋਵੈ॥ ਮੁਸਲਮਾਣੁ ਸੋਈ ਮਲੁ ਖੋਵੈ॥ ਪੜਿਆ ਬੂਝੈ ਸੋ
ਪਰਵਾਣੁ॥ ਜਿਸੁ ਸਿਰਿ ਦਰਗਹ ਕਾ ਨੀਸਾਣੁ॥ 4॥ 5॥ 7॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 662}
“ਸਿਖਾਂ ਵਿੱਚ ਖਾਲਸਾ ਕੂੜੇ ਅਖੌਤੀ ਸਿਖ ਇਤਹਾਸ ਦੀ ਦੇਣ ਹੈ”
22) ਅਤੇ ਗੁਰਬਾਣੀ ਵਿਚ? ਕੀ ਭਗਤ ਕਬੀਰ ਜੀ ਦੀ ਬਾਣੀ ਵੀ? ? ? ? ? ? ? ?
?
ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ॥ ਕਹੁ ਕਬੀਰ ਜਨ ਭਏ
ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ 4॥ 3॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 644-645}
ਮਰੀਜਾਂ ਦਾ ਡਾ: ਕਦੇ ਧਰਮ ਦਾ ਡਾਕਟਰ ਨਹੀ ਬਣ ਜਾਂਦਾ। ਗੁਰੂ ਨਾਨਕ ਮਹਾਰਾਜ
ਨੂੰ ਵੀ ਇੱਕ ਵਾਰ ਇਹੋ ਜਿਹਾ ਦੇਖਣ ਆਇਆ ਸੀ।
23) ਜੇਕਰ ਖੰਡੇ ਕੀ ਪਾਹੁਲ ਵਿੱਚ ਵਿਸ਼ਵਾਸ਼ ਹੀ ਨਹੀ ਤਾਂ ਆਪਣੇ ਨਾਮ ਨਾਲ
ਸਿੰਘ ਲਗਾ ਕੇ ਕਿਸ ਨੂੰ ਧੋਖਾ ਦੇ ਰਹੇ ਹੋ?
24) ਕੀ ਜਸਵਿੰਦਰ ਸਿੰਘ ਖਾਲਸਾ ਸਿਖ ਨਹੀ ਹੈ? ਕੀ ਇਹ ਵੀ ਦੇਵੀ ਦੇਵਤਿਆਂ,
ਬੇਦ ਬਾਣੀ ਦੇ ਸਿਖ ਹਨ?
25) ਜਿਹੜੇ ਗੈਰ ਮੁਸਲਮਾਨ ਲਿਖਾਰੀ, ਖੰਡੇ ਕੀ ਪਾਹੁਲ ਅਤੇ ਸਿਖ ਮਰਯਾਦਾ ਦਾ
ਇਤਿਹਾਸ ਵਿੱਚ ਜਿਕਰ ਕਰਦੇ ਹਨ, ਕੀ ਉਹ ਵੀ ਮਹਾਕਾਲ ਦੇ ਪੁਜਾਰੀ ਸਨ?
ਗੁਰਬਿਲਾਸ ਪਾ: 6 ਵਿੱਚ ਲਿਖਿਆ ਹੈ ਕਿ
- ਹਰਿਗੋਬਿੰਦ ਜੀ ਵਿਸ਼ਨੂੰ ਦੇ ਅਵਤਾਰ ਸਨ
- ਦਰਬਾਰ ਸਾਹਿਬ ਵਿਸ਼ਨੂੰ ਦਾ ਮੰਦਰ ਹੈ
- ਹਰਿਗੋਬਿੰਦ ਨੂੰ ਹੋਈ ਸੀਤਲਾ, ਦੇਵੀ ਪੂਜਾ ਨਾਲ ਹਟੀ
26) ਕੀ ਹਰਿਗੋਬਿੰਦ ਜੀ ਨੂੰ ਗੁਰੂ ਮੰਨਣਾ ਰੱਦ ਕਰ ਦਈਏ ਕਿਉਕਿ ਉਨ੍ਹਾਂ
ਨੂੰ ਦੇਵੀ ਦੇਵਤਿਆਂ ਨਾਲ ਜੋੜਿਆ ਗਿਆ ਹੈ? ਜੇ ਨਹੀਂ ਤਾ ਫਿਰ ਖੰਡੇ ਕੀ ਪਾਹੁਲ ਨੂੰ ਰੱਦ ਕਰਨ ਦਾ
ਦੁਸਟਾਂ ਵਾਲਾ ਕਦਮ ਕਿਉਂ?
27) ਦਰਬਾਰ ਸਾਹਿਬ ਨੂੰ ਦੇਵੀ ਦੇਵਤਿਆਂ ਨਾਲ ਜੋੜਿਆ ਗਿਆ ਹੈ। ਕੀ ਇਸ ਨੂੰ
ਖਤਮ ਕਰਨ ਦਾ ਇਰਾਦਾ ਹੈ? ਜਿਹੜਾ ਕੰਮ ਅਬਦਾਲੀ, ਜਹਾਨ ਖਾਨ, ਇੰਦਰਾ, ਬਗੈਰਾ ਨਹੀ ਹਰ ਸਕੇ, ਉਸ ਨੂੰ
ਨਵੀ ਕਿਸਮ ਦੇ ਵਿਦਵਾਨ ਕਰਨਗੇ?
ਮੱਖਣ ਸਿੰਘ ਜੀ, ਤੁਸੀ ਤਰਸੇਮ ਬੱਡੋ ਨੂੰ ਤਾਂ ਇੱਕ ਦਮ ਭਜਾ ਦਿਤਾ ਪਰ ਜੋ
ਗੁਰਮੁਖ ਲਿਖ ਰਿਹਾ ਹੈ, ਇਹ ਉਸ ਤੋ ਕੋਈ ਘੱਟ ਨਹੀ ਹੋਣਾ। ਕਈ ਲੋਕ ਬੁਢੇ ਵੇਲੇ ਆਪਣਾ ਨਾਮ ਚਮਕਾਉਣ
ਲਈ, ਜੋ ਜੀ ਆਇਆ, ਊਟ ਪਟਾਂਗ ਲਿਖਣ ਲੱਗ ਪੈਂਦੇ ਹਨ। ਕਈ ਹਫਤੇ ਹੋ ਗਏ, ਇਸ ਨੇ ਕਿਸੇ ਵੀ ਸਵਾਲ ਦਾ
ਜਵਾਬ ਨਹੀਂ ਦਿਤਾ। ਮੋਹਰਿਓ ਕਹਿੰਦਾ ਕਿ ਔਡੀਓ ਸੁਣੋ। ਕਿਉ? ਇਹ ਜੱਜ ਲੱਗਾ? ਇਸ ਦਾ ਊਲ ਜਲੂਲ,
ਖੰਡੇ ਕੀ ਪਾਹੁਲ ਵਿਰੁਧ ਬੋਲਣਾ, ਇਹ ਗੱਲਾਂ ਤੁਸੀ ਕਿਸ ਤਰਾਂ ਬਰਦਾਸ਼ਤ ਕਰ ਰਹੇ ਹੋ? ਹੋਰ ਵੀ ਕੋਈ
ਸਿਖ ਮਾਰਗ ਦਾ ਲੇਖਕ ਕੁਛ ਨਹੀ ਲਿਖਦਾ। ਕਿਉ? ਕਿਤੇ ਕਾਮਰੇਡਾਂ ਦੇ ਲੇਖ ਪੜ ਪੜ ਕੇ ਓਹੀ ਰੂਪ ਤਾਂ
ਨਹੀ ਹੋ ਗਏ? ਜਾਂ ਫਿਰ ਦਸਮ ਗ੍ਰੰਥ ਦਾ ਵਿਰੋਧੀ ਹੋਣ ਕਰਕੇ ਇਸ ਨੂੰ ਬੁਰਸ਼ਾਗਰਦੀ ਦੀ ਖੁਲੀ ਛੁਟੀ?
ਜੇ ਇਨ੍ਹਾਂ ਲੋਕਾਂ ਦੇ ਵੱਸ ਚੱਲੇ ਤਾਂ ਇਹ ਗੁਰਬਾਣੀ ਵਿੱਚ ਵੀ ਭਸੌੜ ਵਾਂਗਰ
ਅਦਲਾ ਬਦਲੀ ਕਰਨ ਲੱਗ ਜਾਣ। ਖਾਲਸਾ ਜੀ ਕੇ ਬੋਲ ਬਾਲੇ ਵੀ ਸ਼ਾਇਦ ਕਈਆਂ ਨੂੰ ਚੁਬਦੇ ਹੋਣ।
ਵੱਢਿਆ ਮੁਗਲ ਤੇ ਝਟਕਾਇਆ ਕਾਜੀ
ਲੱਗੀ ਸਿਰ ਤੇ ਧੜ ਦੀ ਬਾਜੀ
ਖਾਲਸਾ ਫਿਰ ਰਾਜੀ ਦਾ ਰਾਜੀ
ਖੁਸ਼ੀਆਂ ਦਾ ਜੈਕਾਰਾ ਗਜਾਵੈ ਫਤਹਿ ਪਾਵੇ
ਅਕਾਲ ਪੁਰਖੁ ਨੂੰ ਭਾਵੇ
ਸਤਿ ਸ੍ਰੀ ਅਕਾਲ
ਖਾਲਸਾ ਜਪੇ ਅਕਾਲ ਹੀ ਅਕਾਲ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਹਰਮਨਜੀਤ ਸਿੰਘ ਅਕਾਲੀ
(ਟਿੱਪਣੀ:- ਡਾ: ਗੁਰਮੁਖ ਸਿੰਘ ਦੀ ਤੁਲਨਾ ਹੋਰਨਾ ਨਾਲ ਜਾਂ ਕਾਮਰੇਡਾਂ ਨਾਲ
ਕਰਨੀ ਠੀਕ ਨਹੀਂ। ਇਹਨਾਂ ਦੀ ਆਪਣੀ ਲਿਖਤ ਮੁਤਾਬਕ ਇਹ ਸੁਬਖਤੇ ਉਠ ਕੇ ਨਾਲ ਸਿਮਰਨ ਕਰਦੇ ਹਨ ਜੋ ਕਿ
ਕਾਮਰੇਡ ਜਾਂ ਇਸ ਤਰ੍ਹਾਂ ਦੀ ਹੋਰ ਸੋਚਣੀ ਵਾਲੇ ਨਹੀਂ ਕਰਦੇ। ਇਹ ਕੇਸਾਂ ਤੋਂ ਬਿਨਾ ਕਿਸੇ ਨੂੰ
ਸਿੱਖ ਨਹੀਂ ਮੰਨਦੇ। ਖੰਡੇ ਦੀ ਪਹੁਲ ਅਤੇ ਪੁਰਾਤਨ ਇਤਿਹਾਸ ਨੂੰ ਮੁੱਢੋਂ ਰੱਦ ਕਰਨ ਵਾਲੀਆਂ ਇਹਨਾ
ਦੀਆਂ ਲਿਖਤਾਂ ਨਾਲ ਅਸੀਂ ਆਪਣੇ ਵਲੋਂ ਨੋਟ ਲਿਖ ਕੇ ਪਾ ਦਿੱਤਾ ਸੀ। ਇਹ ‘ਸਿੱਖ ਮਾਰਗ’ ਨੂੰ ਹੀ
ਨਹੀਂ ਹੋਰ ਵੀ ਕਈ ਸਿੱਖ ਵਿਦਵਾਨਾ ਨੂੰ ਇਹ ਆਪਣੇ ਲੇਖ ਭੇਜਦੇ ਹਨ। ਪਰ ਹਾਲੇ ਤੱਕ ਕਿਸੇ ਨੇ ਵੀ
ਇਹਨਾਂ ਦੀਆਂ ਦਸਮ ਗ੍ਰੰਥ ਤੋਂ ਬਿਨਾ ਹੋਰ ਲਿਖਤਾਂ ਦੀ ਪ੍ਰੋੜਤਾ ਨਹੀਂ ਕੀਤੀ ਬਲਕਿ ਵਿਰੋਧਤਾ ਹੀ
ਕੀਤੀ ਹੈ। ਸ਼ਬਦਾਵਲੀ ਭਾਵੇਂ ਉਹਨਾ ਨੇ ਤੁਹਾਡੇ ਜਿੰਨੀ ਸਖਤ ਨਹੀਂ ਵਰਤੀ-ਸੰਪਾਦਕ)