੧੦੮ ਵਾਰ ੪੦ ਦਿਨ ਪੜਿਆ ਜਾਵੇ। ਖਾਲਸਾ ਜੀ ਕੀ ਇਹ ਇੱਕ ਵਾਪਾਰ ਨਹੀ? ਗੁਰਬਾਣੀ ਤਾਂ ਇੱਕ
ਜੀਵਨ-ਜਾਂਚ ਹੈ ਪਰ ਅਸੀ ਇੱਕ ਮੰਤਰ ਜਾਪ ਵਾਂਗ ਪੜਨਾ ਹੀ ਕਾਫੀ ਸਮਝਿਆ।”
ਜੋ ਕੁੱਝ ਉਪਰ ਉਸ ਬੁੱਕ ਬਾਰੇ ਮੈ ਤੁਹਾਨੂੰ ਦੱਸਿਆ ਹੈ ਅਸੀ ਸਮਝ ਸਕਦੇ ਹਾਂ
ਕਿ ਇਹ ਜੋ ਕੁੱਝ ਉਸ ਵਿੱਚ ਲਿਖਿਆ ਹੈ ਗੁਰਮਤ ਤੋ ਸਰਾ ਸਰ ੳਲਟ ਹੈ। ਤੇ ਜਦੋ ਅਸੀ ਡੇਰੇਦਾਰਾ ਵਲ
ਨਜਰ ਮਾਰੀਏ ਤਾਂ ੳਹ ਆਪਣਿਆ ਸੇਵਕਾ ਨੂੰ ਨਾਮ ਦੇਣ ਦੇ ਵਜੋਂ ਕੋਈ ਇੱਕ ਸ਼ਬਦ ਰਟਨ ਨੂੰ ਦਿੰਦੇ ਹਨ।
ਇਸੇ ਤਰਾ ਅੱਜ ਸਿਖ ਕੋਮ ਦੇ ਵਿੱਚ ਬਾਬਿਆਂ ਨੇ ਇਹ ਕਹਿਣਾ ਸੁਰੂ ਕਰ ਦਿਤਾ ਹੈ ਕਿ ਜੇ ਕਿਸੇ ਨੂੰ
ਕੋਈ ਰੋਗ ਹੈ ਤਾਂ ੳਹ ਗੁਰਬਾਣੀ ਦਾ ਕੋਈ ਵੀ ਇੱਕ ਸ਼ਬਦ ਪੜ ਕਰ ਕੇ ਠੀਕ ਹੋ ਸਕਦਾ ਹੈ ਤੇ ਜੇ ਕਿਸੇ
ਨੇ ਆਪਣੇ ਸਰੀਰ ਦੇ ਵਿਟਾਮਿਨ ਪੂਰੇ ਕਰਨੇ ਹੋਣ ਤਾਂ ੳਹ ਸੁਖਮਨੀ ਸਾਹਿਬ ਦੀਆਂ ਛੇ ਅਸ਼ਟਪਦੀਆ ਪੜ ਕੇ
ਠੀਕ ਹੋ ਸਕਦਾ ਹੈ। ਸੋ ਇਥੇ ਸਾਫ ਸ਼ਪਸਟ ਕਿ ਇਹਨਾਂ ਨੇ ਗੁਰਬਾਣੀ ਨੂੰ ਵਾਪਾਰ ਹੀ ਬਣਾ ਲਿਤਾ ਹੈ।
ਇਦਾ ਸ਼ਬਦ ਦੇ ਰਟਨ ਨਾਲ ਕੁੱਝ ਨਹੀ ਮਿਲਦਾ। ਗੁਰਬਾਣੀ ਨੂੰ ਸਮਝ ਕੇ, ਜੋ ੳਪਦੇਸ ਗੁਰੂ ਮਹਾਰਾਜ
ਸਾਨੂੰ ਦੱਸ ਰਹੇ ਹਨ ਉਹਨੂੰ ਜਿੰਦਗੀ ਵਿੱਚ ਢਾਲਣਾ ਚਾਹੀਦਾ ਹੈ ਤੇ ੳਹਨਾਂ ਅਸੂਲਾਂ ਤੇ ਪਹਿਰਾ ਦੇਣਾ
ਚਾਹੀਦਾ ਹੈ। ਗੁਰਬਾਣੀ ਦਾ ਫੁਰਮਾਣ ਹੈ
ਗੁਰਸਿਖ ਮੀਤ ਚਲਹੁ ਗੁਰ ਚਾਲੀ।। ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ
ਕਥਾ ਨਿਰਾਲੀ।। -ਪੰਨਾ ੬੬੭
ਸੋ ਇਸ ਤਰਾ ਦੇ ਗੁਰਬਾਣੀ ਦੇ ਬਹੁਤ ਫੁਰਮਾਨ ਹਨ। ਤਾਂ ਮੈ ਗੱਲ ਕਰਦਾ ਪਿਆਂ
ਸਾਂ ਗੁਰਬਾਣੀ ਨੂੰ ਵਾਪਾਰ ਵਜੋਂ ਵਰਤਣ ਦੀ, ਤੇ ਆੳ ਦੂਜੇ ਪਾਸੇ ਧਿਆਨ ਦਈਏ, ਅੱਜ ਸਿੱਖ ਕੋਮ ਦੇ
ਜਿਆਦਾਤਰ ਪ੍ਰਚਾਰਕ ਪੈਸਿਆ ਦੇ ਖਾਤਰ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗੁਰਮਤ ਤੋਂ ੳਲਟ ਜਾ
ਕੇ ਕੁਫਰ ਤੋਲ ਰਹੇ ਹਨ ਤੇ ਗੁਰਬਾਣੀ ਨੂੰ ਇੱਕ ਰੁਜਗਾਰ ਵਜੋ ਵਰਤ ਰਹੇ ਹਨ। ਸੋ ਸਾਨੂੰ ਸੁਚੇਤ ਹੋਣ
ਦੀ ਅਤੇ ਸੰਭਲ਼ਣ ਦੀ ਲੋੜ ਹੈ।
ਇਕ ਕਵਿਤਾ ਦਰਸ਼ਨ ਸਿੰਘ ਅਹਿਰਵਾਂ ਦੀ ਇਥੇ ਲਿਖ ਰਿਹਾ ਹਾਂ ਤੇ ਧਿਆਨ ਨਾਲ
ਪੜਨਾ ਜੀਓ ਕਿ ਕਿਦਾ ਗੁਰਬਾਣੀ ਨੂੰ ਇੱਕ ਵਾਪਾਰ ਤੇ ਰੁਜਗਾਰ ਵਜੋਂ ਵਰਤਣਾ, ਗੁਰਬਾਣੀ ਵਿਚੋਂ ਸ਼ਬਦ
ਲੈ ਕੇ ਆਪਣੇ ਆਪ ਨੂੰ ਸੰਤ ਅਤੇ ਬ੍ਰਹਮ ਗਿਆਨੀ ਕਹਾਉਣਾ, ਅਤੇ ਗੁਰਬਾਣੀ ਦੇ ਨਾਮ ਤੇ ਹੀ ਲੁੱਟ
ਮਾਰਨੀ ਇੰਨਾ ਪੰਖਡੀਆਂ ਸਾਧਾਂ ਦਾ ਪੇਸਾ ਬਣ ਚੁੱਕਿਆ ਹੈ:
ਕਵਿਤਾ
`ਬਾਬਾ ਨਾਨਕ ਤੇਰੀ ਬਾਣੀ ਨੂੰ ਵਾਪਾਰ ਬਣਾ ਲਿਆ ਲੋਕਾਂ ਨੇ,
ਬਾਬਾ ਨਾਨਕ ਤੇਰੀ ਬਾਣੀ ਨੂੰ ਰੁਜਗਾਰ ਬਣਾ ਲਿਆ ਲੋਕਾਂ ਨੇ
ਕੋਈ ਕਹਿੰਦਾ ਸੌਦਾ ਸੱਚਾ, ਸਾਡੇ ਸਤਿਸੰਗ ਘਰ ਤੋਂ ਲੱਭਦਾ ਹੈ
ਕੋਈ ਕੰਨ ਵਿੱਚ ਕਹਿੰਦਾ ਨਾਮ ਮਿਲੇ, ਇਸ ਨਾਲ ਤਰੀਕੇ ਠੱਗਦਾ ਹੈ
ਸਤਿਸੰਗ ਘਰ ਖੁੱਲ ਗਏ ਸੜਕਾਂ ਤੇ, ਜਿੱਥੋ ਪੱਕੀਆਂ ਹੋਵਣ ਵੋਟਾ ਨੇ
ਬਾਬਾ ਨਾਨਾਕ … … … … ….
ਜੋ ਸਭ ਤੋਂ ਭੈੜੇ ਕੰਮ ਕਰੇ, ਬ੍ਰਹਮ ਗਿਆਨੀ ਸੰਤ ਕਹਾੳਦਾ ਹੈ
ਲੈ ਸ਼ਬਦ ਗੁਰੂ ਗਰੰਥ`ਚੋਂ, ਉੱਤੇ ਆਪਣੀ ਮੋਹਰ ਲਗਾਉਂਦਾ ਹੈ
ਕਹਿੰਦਾ ੧੦੮ ਵਾਰ ਜਾਪ ਕਰੀ, ਤੈਨੂੰ ਰਹਿਣੀਆਂ ਨਾ ਕੋਈ ਤੋਟਾ ਨੇ
ਬਾਬਾ ਨਾਨਕ … … … … … … ….
ਕੋਈ ਸੰਪਟ ਲਾ ਕੇ ਬਾਣੀ ਨੂੰ, ਅਖੰਡ ਪਾਠ ਕਰਾਉਣਾ ਦੱਸਦਾ ਹੈ
ਭੋਲਾ-ਭਾਲਾ ਜਾਂ ਅੰਧ ਵਿਸ਼ਵਾਸੀ, ਜਾ ਕੋਲ ਇਸਨਾ ਦੇ ਫਸਦਾ ਹੈ
ਇਹ ਪਾ ਕੇ ਭਰਮਾ ਵਿੱਚ ਲੋਕਾਂ ਨੂੰ, ਪਿਛੋਂ ਠੱਗਨ ਮੌਟੀਆਂ ਮੋਖਾਂ ਨੇ
ਬਾਬਾ ਨਾਨਕ … … … … … … … … … ….
ਗੁਰੂ ਗਰੰਥ ਸਾਹਿਬ ਵਿਚੋਂ ਸ਼ਬਦ ਲੈ ਕੇ, ਦੇਹਧਾਰੀ ਗੁਰੂ ਸਦਾਉਂਦੇ ਨੇ
ਆਪਣਾ ਤਾਂ ਗੁਰੂ ਨਾਲ ਪ੍ਰੇਮ ਨਹੀ, ਦੂਜਿਆਂ ਨੂੰ ਪ੍ਰੇਮ ਸਖਾਉਂਦੇ ਨੇ
ਭਵ ਸਾਗਰ ਪਾਰ ਕਰਾ ਦੇਵੇ, ਖੁਦ ਆਪਣੇ ਰਾਹ ਵਿੱਚ ਰੋਕਾਂ ਨ
ਬਾਬਾ ਨਾਨਕ … … … … … … … … … … ….
ਭਨਿਆਰੇ `ਆਸ਼ੂਤੋਸ਼ ਜਿਹੇ, ਕਲਯੁੱਗ ਅਵਤਾਰ ਕਹਾਉਣ ਪਏ
ਇਸ ਭੋਲੇ-ਭਾਲੇ ਲੋਕਾਂ ਨੂੰ, ਬੈਠੇ ਰਾਹ ਨਰਕ ਦੇ ਪਾਉਣ ਪਏ
ਗੁੰਡੇ ਸਾਧ ਮਸਤੀਆਂ ਕਰਦੇ ਨੇ, ਪਏ ਖਾਲਸੇ ਕਰਦੇ ਘੋਖਾ ਨੇ
ਬਾਬਾ ਨਾਨਕ … … … … … … … … … … … … … … …
ਹੁਣ ਘਰ-ਘਰ ਬਾਬੇ ਹੋ ਗਏ ਨੇ, ਰਹੀ ਬਾਬਿਆਂ ਦੀ ਕੋਈ ਥੋੜ ਨਹੀ
ਜਿੰਨ ਭੂਤ ਪਲ਼ਾਂ ਵਿੱਚ ਕੱਢ ਦਿੰਦੇ, ਘਬਰਾਉਣ ਦੀ `ਦਰਸ਼ਨ` ਲੋੜ ਨਹੀ
ਜੋ ਲੁੱਟਣ `ਅਹਿਰਵਾਂ` ਲੋਕਾਂ ਨੂੰ, ਉਹ ਸੰਤ ਨਹੀ ਕਾਲ਼ੀਆਂ ਜੋਕਾਂ ਨੇ
ਬਾਬਾ ਨਾਨਕ ਤੇਰੀ ਬਾਣੀ ਨੂੰ ਵਾਪਾਰ ਬਣਾ ਲਿਆ ਲੋਕਾਂ ਨੇ
ਬਾਬਾ ਨਾਨਕ ਤੇਰੀ ਬਾਣੀ ਨੂੰ, ਰੁਜਗਾਰ ਬਣਾ ਲਿਆ ਲੋਕਾਂ ਨੇ
-ਦਰਸ਼ਨ ਸਿੰਘ ਅਹਿਰਵਾਂ
ਸੋ ਸਾਨੂੰ ਇਹਨਾ ਪਖੰਡੀਆਂ ਦੇ ਮਗਰ ਨਹੀ ਲੱਗਣਾ ਚਾਹੀਦਾ। ਅੱਜ ਗੁਰੂ ਗਰੰਥ
ਸਾਹਿਬ ਜੀ ਦੇ ਬਰਾਬਰ ਇੱਕ ਅਸ਼ਲੀਲ ਪੁਸਤਕ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ, “ਸਿਖੋ” ਇਹਦੇ ਵਿਰੁੱਧ
ਸਾਨੂੰ ਆਵਾਜ ਉਠਾਣੀ ਚਾਹੀਦੀ ਹੈ ਤੇ ਜਿਹੜਾ ਇਹ ਢੌਂਗ ਰਚਿਆ ਜਾ ਰਿਹਾ ਹੈ ਇਸ ਨੂੰ ਖਤਮ ਕਰਨਾ
ਚਾਹੀਦਾ ਹੈ। ਤੇ ਇੱਕ ਗੱਲ ਚੇਤੇ ਵਿੱਚ ਰੱਖਣੀ ਚਾਹੀਦੀ ਹੈ, ਕਿ ਦੁਨੀਆ ਦੇ ਹਰ ਕੋਨੇ ਵਿੱਚ ਨਿਗਾ
ਮਾਰ ਕੇ ਵੇਖ ਲਵੋ `ਪਰ ਸਾਨੂੰ ਗੁਰੂ ਗਰੰਥ ਸਾਹਿਬ ਜਿਹਾ ਗੁਰੂ ਨਹੀਉ ਮਿਲਣਾ`। ਇੱਕ ਸ਼ਾਇਰ ਬੜਾ
ਸੋਹਣਾ ਆਖਦਾ ਹੈ:
“ਐਵੇ ਲੋਕੀ ਭਟਕਦੇ ਪਾਖੰਡੀਆਂ ਦੇ ਡੇਰਿਆ ਤੇ” ੁ “ਗੁਰੂ ਗਰੰਥ ਜਿਹਾ ਗੁਰੂ
ਕਿਹੜਾ ਏ ਜਹਾਨ ਤੇ”
ਸੋ ਗੁਰੂ ਗਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖੀਏ ਤੇ ਗੁਰੂ ਸਾਹਿਬ ਜੀ ਦੀਆਂ
ਦੱਸੀਆਂ ਸੱਖਿਆਵਾਂ ਤੇ ਤੁੱਰੀਏ।
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ”
ਰਣਦੀਪ ਸਿੰਘ ‘ਨਿਊਜੀਲੈਂਡ’