ਨਾਨਕਸ਼ਾਹੀ ਬਨਾਮ ਬਿਕ੍ਰਮੀ ਕੈਲੰਡਰ
ਸਰਵਜੀਤ ਸਿੰਘ
ਕੈਲੰਡਰ ਦਾ ਇਤਿਹਾਸ ਵੀ ਉਨਾਂ ਹੀ
ਪੁਰਾਣਾ ਹੈ ਜਿਨ੍ਹਾਂ ਮਨੁੱਖੀ ਸਭਿਅਤਾ ਦਾ। ਪਰ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ। ਕੈਲੰਡਰ ਦਾ ਮੁੱਖ
ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮੱਹਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ
ਦੇਹੀ ਕਰਨਾ ਹੁੰਦਾ ਹੈ। ਕੈਲੰਡਰ ਚੰਦ ਦੇ ਸਾਲ ਦੀ ਜਾਂ ਸੂਰਜ ਦੇ ਸਾਲ ਦੀ ਲੰਬਾਈ ਮੁਤਾਬਕ ਬਣਾਏ
ਜਾਂਦੇ ਹਨ। ਹਰ ਧਰਮ ਜਾਂ ਕੌਮ ਦਾ ਆਪਣਾ ਆਪਣਾ ਕੈਲੰਡਰ ਹੈ। ਜਿਵੇ ਸਿੱਖਾਂ, ਹਿੰਦੂਆਂ, ਇਸਾਈਆਂ,
ਯਹੂਦੀਆਂ ਅਤੇ ਮੁਸਲਮਾਨਾਂ ਦਾ ਕੈਲੰਡਰ। ਕਿਸੇ ਵੀ ਕੌਮ ਦਾ ਕੈਲੰਡਰ ਦੂਜੇ ਨਾਲ ਨਹੀ ਮਿਲਦਾ ਪਰ
ਇਨ੍ਹਾਂ ਸਾਰਿਆ ਵਿੱਚ ਇੱਕ ਬੁਨਿਆਦੀ ਸਾਂਝ ਹੈ, ਉਹ ਹੈ ਇਨਸਾਨ ਨੂੰ ਕੈਲੰਡਰ ਦੀ ਲੋੜ।
ਨਾਨਕਸ਼ਾਹੀ ਕੈਲੰਡਰ ਦੀ ਚਰਚਾ ਇੱਕ ਵੇਰ ਫੇਰ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣੀ ਹੋਈ ਹੈ
ਭਾਵੇ ਕਿ ਇਸ ਨੂੰ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਨਾਲ ਸ੍ਰੋਮਣੀ ਕਮੇਟੀ ਵਲੋਂ 2003 ਵਿੱਚ ਲਾਗੂ
ਕਰ ਦਿੱਤਾ ਗਿਆ ਸੀ। ਸਰਕਾਰੀ ਪੱਧਰ ਤੇ ਵੀ ਇਸ ਨੂੰ ਮਾਨਤਾ ਮਿਲ ਚੁੱਕੀ ਹੈ। ਸਿੱਖ ਸੰਗਤ ਵਲੋਂ ਵੀ
ਖਾਸ ਕਰਕੇ ਵਿਦੇਸ਼ੀ ਸੰਗਤ ਵਲੋਂ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕੀਤਾ ਜਾਂ ਚੁੱਕਾ ਹੈ। ਅਚਾਨਕ ਹੀ
17 ਅਕਤੂਬਰ 2009, ਬੰਦੀ ਛੋੜ ਦਿਵਸ ਤੋਂ ਇਹ ਇੱਕ ਵੇਰਾਂ ਫੇਰ ਚਰਚਾ ਦਾ ਵਿਸ਼ਾਂ ਬਣ ਗਿਆ ਹੈ। ਇਸ
ਦਾ ਕਾਰਨ ਇਹ ਹੈ ਕਿ ਆਪਣੇ ਆਪ ਨੂੰ ‘ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ’ (ਸੰਤਾਂ ਦੀ ਯੂਨੀਅਨ)
ਵਲੋ ਇਸ ਤੇ ਇਤਰਾਜ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਮੁੱਖ ਇਤਰਾਜ ਇਹ ਹੈ ਕਿ ਸਾਨੂੰ ਵਿਗਿਆਨਕ
ਕੈਲੰਡਰ ਪ੍ਰਵਾਨ ਨਹੀ ਹੈ।
ਉਜੈਨ ਦੇ ਰਾਜੇ ਬਿਕ੍ਰਮਾਜੀਤ ਦੇ ਨਾਮ ਨਾਲ ਜਾਣਿਆ ਜਾਂਦਾ ਬਿਕ੍ਰਮੀ ਕੈਲੰਡਰ ਚੰਦ/ਸੂਰਜ ਦੇ ਸੁਮੇਲ
ਤੇ ਅਧਾਰਤ ਹੈ ਜਦੋ ਕਿ ਨਾਨਕ ਸ਼ਾਹੀ ਕੈਲੰਡਰ ਸੂਰਜ ਤੇ ਅਧਾਰਤ ਹੈ। ਜਦੋਂ ਤੋਂ ਇਨਸਾਨ ਨੇ ਹੋਸ਼
ਸਭਾਲੀ ਸੀ ਤਾਂ ਚੰਦ ਦੇ ਵੱਧਣ-ਘੱਟਣ ਦਾ ਹੀ ਚੇਤਾ ਰੱਖ ਕੇ ਕੋਈ ਕੈਲੰਡਰ ਹੋਦ ਵਿੱਚ ਆਇਆ ਹੋਵੇਗਾ।
ਪਰ ਜਿਓਂ ਜਿਓਂ ਜਾਣਕਾਰੀ ਵਿੱਚ ਵਾਧਾ ਹੁੰਦਾ ਗਿਆ ਤਾਂ ਪਹਿਲੀਆਂ ਮਿਥਾਂ ਵਿੱਚ ਸੋਧਾਂ ਦਾ ਹੋਣਾ
ਲਾਜਮੀ ਸੀ। ਹੁਣ ਵਿਗਿਆਨ ਨੇ ਬੁਹਤ ਤਰੱਕੀ ਕਰ ਲਈ ਹੈ। ਅੱਜ ਛੋਟੀ ਤੋਂ ਛੋਟੀ ਗਲਤੀ ਵੀ ਸੋਧ ਦੀ
ਮੰਗ ਕਰਦੀ ਹੈ। ਇਸ ਦਾ ਭਾਵ ਇਹ ਨਹੀਂ ਹੈ ਕਿ ਬਿਕਰਮੀ ਕੈਲੰਡਰ ਗਲਤ ਹੈ ਇਹ ਸੋਚ ਕੇ ਵੀ ਹੈਰਾਨੀ
ਹੁੰਦੀ ਹੈ ਕਿ ਕਿਵੇਂ ਅੱਜ ਤੋਂ 2066 ਸਾਲ ਪਹਿਲਾਂ ਇਹ ਕੈਲੰਡਰ ਹੋਦ ਵਿੱਚ ਆਇਆ ਸੀ ਪਰ ਅੱਜ ਦੇ
ਸੂਰਜੀ ਕੈਲੰਡਰ ਇਸ ਨਾਲੋਂ ਜਿਆਦਾ ਢੁਕਵੇਂ ਹਨ।
ਬਿਕਰਮੀ ਕੈਲੰਡਰ ਚੰਦ ਦੀ ਸੁਦੀ-ਵਦੀ ਪ੍ਰਣਾਲੀ ਨਾਲ ਚਲਦਾ ਹੈ। ਚੰਦ ਦਾ ਇੱਕ ਸਾਲ 354 ਦਿਨਾ ਦਾ
ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ਸੂਰਜ ਦੀ ਚਾਲ ਨਾਲ ਚਲਦਾ ਹੈ। ਸੂਰਜ ਦਾ ਇੱਕ ਸਾਲ 365. 2422
ਦਿਨਾ ਦਾ। ਭਾਵ ਚੰਦ ਦਾ ਇੱਕ ਸਾਲ ਸੂਰਜ ਦੇ ਸਾਲ ਨਾਲੋਂ ਲੱਗਭੱਗ 11 ਦਿਨ ਛੋਟਾ ਹੂੰਦਾ ਹੈ। ਹੁਣ
ਜਦੋਂ ਅਸੀਂ ਬਿਕਰਮੀ ਕੈਲੰਡਰ ਦੀ ਵਰਤੋਂ ਕਰਦੇ ਹਾਂ ਤਾਂ ਕੋਈ ਵੀ ਗੁਰਪੁਰਬ ਸੁਦੀ-ਵਦੀ ਅਨੁਸਾਰ
ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਆ ਜਾਂਦਾ ਹੈ। ਅੱਗਲੇ ਸਾਲ ਉਹ ਪੁਰਬ ਹੋਰ 11 ਦਿਨ ਪਹਿਲਾਂ ਹੋ
ਜਾਵੇਗਾ। ਭਾਵ ਚੰਦ ਦੇ ਸਾਲ ਅਤੇ ਸੂਰਜ ਦੇ ਸਾਲ ਵਿਚ, 2 ਸਾਲਾਂ ਵਿੱਚ ਹੀ 22 ਇਨਾਂ ਦਾ ਅੰਤਰ ਹੋ
ਗਿਆ। ਹੁਣ ਚੰਦ ਦੇ ਸਾਲ ਨੂੰ ਸੂਰਜ ਦੇ ਸਾਲ ਦੇ ਬਰਾਬਰ ਕਰਨ ਲਈ ਚੰਦ ਦੇ ਸਾਲ ਵਿੱਚ ਤੀਜੇ ਜਾਂ
ਚੌਥੇ ਸਾਲ ਇੱਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾ ਤਾਂ ਜੋ ਉਹ ਸੂਰਜੀ ਸਾਲ ਦੇ ਨੇੜੇ-ਤੇੜੇ ਹੋ ਸਕੇ।
ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ
ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਲੌਦ ਦੇ ਮਹੀਨੇ ਤੋਂ ਪਿਛੋ ਆਉਣ
ਵਾਲੇ ਪੁਰਬ 18/19 ਦਿਨ ਪਛੜ ਜਾਂਦੇ ਹਨ। ਮਿਸਾਲ ਵਜੋ ਹੋਲਾ 2009 ਵਿੱਚ 11 ਮਾਰਚ ਨੂੰ ਸੀ, 2010
ਵਿੱਚ 1 ਮਾਰਚ ਨੂੰ ਅਤੇ 2011 ਵਿੱਚ ਇਹ 20 ਮਾਰਚ ਨੂੰ ਹੋਵੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ
ਜੇ ਬਿਕਰਮੀ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਬਰਾਬਰ ਹੀ ਕਰਨਾ ਪੈਣਾ ਹੈ ਤਾਂ
ਕਿਓਂ ਨਾ ਸੂਰਜੀ ਕੈਲੰਡਰ ਹੀ ਵਰਤ ਲਿਆ ਜਾਵੇ?
ਸੂਰਜੀ ਕੈਲੰਡਰ ਦਾ ਸਾਲ 365 ਦਿਨਾਂ ਤੋਂ ਵੱਡਾ ਹੁੰਦਾ ਹੈ। ਇਸ ਲਈ ਹਰ ਚੌਥੇ ਸਾਲ (ਮੋਟੇ ਹਿਸਾਬ
ਨਾਲ) ਫਰਵਰੀ ਦੇ ਮਹੀਨੇ ਵਿੱਚ 1 ਦਿਨ ਜੋੜ ਕੇ ਸੂਰਜੀ ਮੌਸਮੀ ਸਾਲ ਦੇ ਬਰਾਬਰ ਕਰ ਲਿਆ ਜਾਂਦਾ ਹੈ।
ਇਹ ਫਰਵਰੀ 29 ਦਿਨਾਂ ਦੀ ਹੁੰਦੀ ਹੈ ਇਸ ਨੂੰ ਲੀਪ ਦਾ ਸਾਲ ਕਿਹਾ ਜਾਂਦਾ ਹੈ। ਸੂਰਜੀ ਕੈਲੰਡਰ ਦੇ
ਦੋ ਮੁੱਖ ਕੈਲੰਡਰ ਹੋਦ ਵਿੱਚ ਆਏ, ਜੂਲੀਅਨ ਅਤੇ ਗਰੈਗੋਰੀਅਨ। ਸਮੇਂ-ਸਮੇਂ ਇਨ੍ਹਾ ਕੈਲੰਡਰਾਂ ਵਿੱਚ
ਸੋਧਾਂ ਵੀ ਹੋਈਆ ਹਨ। ਜਿਵੇ 5 ਅਕਤੂਬਰ 1582 ਨੂੰ 15 ਅਕਤੂਬਰ ਜਾਂ 3 ਸਤੰਬਰ 1752 ਨੂੰ 14 ਸਤੰਬਰ
ਮੰਨ ਲਿਆ ਗਿਆ ਸੀ। ਹੁਣ ਗੈਗੋਰੀਅਨ ਕੈਲੰਡਰ ਨੂੰ ਹੀ ਸੀ ਈ (ਕੌਮਨ ਐਰਾ) ਕਿਹਾ ਜਾਂਦਾ ਹੈ। ਜੋ
ਸਾਰੀ ਦੁਨੀਆ ਵਿੱਚ ਪ੍ਰਚੱਲਤ ਹੈ। ਸੀ ਈ ਕੈਲੰਡਰ ਵਿੱਚ ਵੀ ਗੁੱਡ ਫਰਾਈਡੇ ਦਾ ਦਿਨ ਹਰ ਸਾਲ ਬਦਲਵੀ
ਤਰੀਖ ਨੂੰ ਹੀ ਹੁੰਦਾ ਹੈ। 1928 ਵਿੱਚ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇਹ ਬਿਲ ਪੇਸ਼ ਹੋਇਆ ਸੀ ਕਿ
ਇਸ ਤਰੀਖ ਨੂੰ ਫਿਕਸ ਕੀਤਾ ਜਾਵੇ ਪਰ ਉਥੇ ਦੇ ਧਾਰਮਿਕ ਲੀਡਰਾਂ ਦੇ ਦਖਲ ਕਾਰਨ ਇਹ ਨਹੀਂ ਸੀ ਹੋ
ਸਕਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਗੋਰਿਆਂ ਦੇ ਸੰਤਾਂ ਅਤੇ ਸਾਡੇ ਸੰਤਾਂ ਵਿੱਚ ਕਿੰਨੀ ਸਾਂਝ ਹੈ!
2010 ਦੇ ਬਿਕ੍ਰਮੀ ਕੈਲੰਡਰ ਦੀ ਵਿਸ਼ਸ਼ੇਤਾ:- 1 ਜਨਵਰੀ ਨੂੰ ਮਾਘ ਵਦੀ 1 ਹੈ। ਜਨਵਰੀ 5 ਨੂੰ ਮਾਘ
ਵਦੀ 5 ਅਤੇ ਮਾਘ ਵਦੀ 6 ਹੈ। ਫਰਵਰੀ 26 ਨੂੰ ਫਗਣ ਸੁਦੀ 12 ਅਤੇ ਫਗਣ ਸੁਦੀ 13 ਹੈ। 14 ਅਪ੍ਰੈਲ
ਵੈਸਾਖ 1 (ਨਾਨਕ ਸ਼ਾਹੀ ਅਤੇ ਬਿਕ੍ਰਮੀ) ਮੁਤਾਬਕ ਵੈਸਾਖ ਵਦੀ ਮੱਸਿਆ ਹੈ। ਅਤੇ ਇਸ ਤੋਂ ਅਗਲੇ ਦਿਨ
ਭਵਾ 15 ਅਪ੍ਰੈਲ, 2 ਵੈਸਾਖ ਨੂੰ ਵੈਸਾਖ ਸੁਦੀ 1 ਹੈ। ਇਸ ਮੁਤਾਬਕ ਹੀ 27 ਅਪ੍ਰੈਲ ਨੂੰ ਵੈਸਾਖ
ਸੁਦੀ 14 ਹੈ ਜੋ ਗੁਰੂ ਅਮਰ ਦਾਸ ਜੀ ਦਾ ਜਨਮ ਦਿਹਾੜਾ ਹੈ ਪਰ ਇਹ ਪੁਰਬ ਇਸ ਦਿਨ ਨਹੀ ਮਾਨਇਆ
ਜਾਵੇਗਾ ਕਿੳਂਕਿ ਇਹ ਦਿਨ ਹਿੰਦੂ ਮੱਤ ਅਨੁਸਾਰ ਅਸ਼ੁਭ ਹੈ। 2010 ਵਿੱਚ ਚੰਦਰ-ਵੈਸਾਖ ਦੇ ਦੋ ਮਹੀਨੇ
ਹਨ। ਪਹਿਲੇ ਵੈਸਾਖ ਦੇ ਸੁਦੀ ਪੱਖ ਅਤੇ ਦੂਜੇ ਵੈਸਾਖ ਦੇ ਵਦੀ ਪੱਖ ਨੂੰ ਅਸ਼ੁਭ ਮੰਨਿਆ ਜਾਂਦਾ ਹੈ।
ਇਸ ਲਈ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ 27 ਅਪ੍ਰੈਲ ਦੀ ਬਜਾਏ 26 ਮਈ ਨੂੰ ਮਨਾਇਆ ਜਾਵੇਗਾ।
ਉਸ ਦਿਨ ਦੂਜੇ ਵੈਸਾਖ ਦੀ ਸ਼ੁਭ ਸੁਦੀ 14 ਹੈ। ਯਾਦ ਰਹੇ ਇਸ ਦਿਨ ਸੁਦੀ 13 ਅਤੇ ਸੁਦੀ 14 ਦੋਵੇ ਇੱਕ
ਹੀ ਦਿਨ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰਮਿਤ ਵਿੱਚ ਕੋਈ ਦਿਨ ਸ਼ੁਭ ਜਾਂ ਅਸ਼ੁਭ ਹੁੰਦਾ ਹੈ?
2010 ਵਿੱਚ ਦੋ ਵੈਸਾਖ ਹੋਣ ਕਾਰਨ ਇਹ ਸਾਲ 31 ਦਸੰਬਰ, ਪੋਹ ਵਦੀ 11 ਨੂੰ ਸਮਾਪਤ ਹੋ ਜਵੇਗਾ। ਇਸ
ਲਈ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾਂ ਜੋ ਬਿਕ੍ਰਮੀ ਕੈਲੰਡਰ ਮੁਤਾਬਕ ਪੋਹ
ਸੁਦੀ 7 ਨੂੰ ਹੰਦਾ ਹੈ ਨਹੀ ਆਵੇਗਾ। ਹੁਣ ਇਹ ਜਨਵਰੀ 11, 2011 ਵਿੱਚ ਨੂੰ ਆਵੇਗਾ। ਜਿਵੇ ਕਿ
ਪਹਿਲਾ ਜਿਕਰ ਕੀਤਾ ਜਾ ਚੁਕਾ ਹੈ ਕਿ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੁੰਦਾ ਹੈ ਇਸ
ਲਈ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅੱਗਲੀ ਵਾਰੀ 11 ਦਿਨ ਪਹਿਲਾ ਆ ਜਾਵੇ ਗਾ। ਸੋ
ਹੁਣ ਪੋਹ ਸੁਦੀ 7, 31 ਦਸੰਬਰ 2011 ਨੂੰ ਹੋਵੇਗੀ। ਭਾਵ 2010 ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼
ਦਿਹਾੜਾਂ ਨਹੀ ਆਵੇਗਾ ਪਰ 2011 ਵਿੱਚ ਦੋ ਵਾਰੀ, ਜਨਵਰੀ 11 ਅਤੇ ਦਸੰਬਰ 31 ਨੂੰ ਆਵੇਗਾ। ਇਹ ਹੈ
ਬਿਕ੍ਰਮੀ ਕੈਲੰਡਰ ਦੀ ਵਿਸ਼ੇਸ਼ਤਾ।
ਅੱਜ ਸਿੱਖ ਕੌਮ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਡਾ ਸੀ ਈ
ਕੈਲੰਡਰ ਬਿਨਾਂ ਗੁਜਾਰਾ ਹੋ ਜਾਵੇਗਾਂ? ਇਹ ਸਵਾਲ ਸਾਰੇ ਪਾਠਕ ਆਪਣੇ ਆਪ ਨੂੰ ਪੁੱਛਣ। ਅੱਜ (ਦਿਨ
ਸ਼ੁਕਰਵਾਰ) ਕਿੰਨੀ ਤਰੀਖ ਹੈ? ਜੇ ਤਾਂ ਤੁਹਾਡਾ ਜਵਾਬ 1 ਜਨਵਰੀ ਹੈ। ਤਾਂ ਸਾਨੂੰ ਸੀ ਈ ਕੈਲੰਡਰ ਦੀ
ਲੋੜ ਹੈ। ਜੇ ਤੁਹਾਡਾ ਜਵਾਬ ਮਾਘ ਵਦੀ 1 ਹੈ ਤਾਂ ਸਾਨੂੰ ਸੀ ਈ ਕੈਲੰਡਰ ਦੀ ਕੋਈ ਲੋੜ ਨਹੀ।
ਬਿਕ੍ਰਮੀ ਕੈਲੰਡਰ ਵਿੱਚ ਹਰ ਸਾਲ ਤਰੀਖ ਬਦਲ ਜਾਂਦੀ ਹੈ ਇਸੇ ਕਰਕੇ ਹੀ ਇਹ ਸਾਨੂੰ ਯਾਦ ਨਹੀ ਰਹਿ
ਸਕਦੀ ਅਤੇ ਨਾਂ ਹੀ ਅਸੀ ਆਪ ਇਸ ਨੂੰ ਲੱਭ ਸਕਦੇ ਹਾਂ। ਸਾਨੁੰ ਯੰਤਰੀਆਂ ਤੇ ਹੀ ਨਿਰਭਰ ਹੋਣਾ ਪੈਂਦਾ
ਹੈ। ਨਾਨਕ ਸ਼ਾਂਹੀ ਕੈਲੰਡਰ ਵਿੱਚ ਕਨੇਡਾ ਨਿਵਾਸੀ ਡਾ: ਪਾਲ ਸਿੰਘ ਪੁਰੇਵਾਲ ਜੀ ਨੇ ਹਰ ਤਰੀਖ ਪੱਕੀ
ਕਰ ਦਿੱਤੀ ਹੈ। ਸਾਧ ਬਾਬੇ ਇਹ ਰੌਲ੍ਹਾਂ ਪਾ ਕੇ ਕਿ ਤਰੀਖਾਂ ਬਦਲ ਦਿੱਤੀਆਂ ਗਈਆਂ ਹਨ, ਸੰਗਤਾਂ ਨੂੰ
ਗੁਮਰਾਹ ਕਰਨ ਦਾ ਅਸਫਲ ਯਤਨ ਕਰ ਰਹੇ ਹਨ। ਹਰ ਦਿਨ ਤਿੰਨ ਤਰੀਖਾਂ ਹੁੰਦੀਆਂ ਹਨ ਜਿਵੇ ਕੇ ਗੁਰੂ
ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 23 ਪੋਹ, ਪੋਹ ਸੁਦੀ 7 ਅਤੇ 22 ਦਸੰਬਰ ਨੂੰ ਹੋਇਆ ਸੀ। ਹੁਣ ਇਹ
ਤਿੰਨ ਤਰੀਖਾਂ ਕਦੇ ਵੀ ਇਸ ਤਰਾਂ ਇਕੱਠੀਆਂ ਨਹੀਂ ਆਉਣਗੀਆਂ। ਇਸ ਲਈ ਸਾਨੂੰ ਇੱਕ ਤਰੀਖ ਹੀ ਮਿਥਣੀ
ਪਵੇਗੀ। ਨਾਨਕ ਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ ਇਹ ਦਿਹਾੜਾ, 23 ਪੋਹ 5 ਜਨਵਰੀ ਨੂੰ ਹੀ ਆਵੇਗਾ
ਜਦੋਂ ਕਿ ਪੋਹ ਸੁਦੀ 7 ਹਰ ਸਾਲ ਨਹੀ ਆਉਂਦੀ।