.

ਅਖੌਤੀ ਦਸਮ ਗ੍ਰੰਥ ਅਤੇ ਡੇਰਾਵਾਦ ਸਿੱਖ ਕੌਮ ਦੀ ਵੱਖਰੀ ਹੋਂਦ ਅਤੇ ਸਿਧਾਂਤਕ ਵਿਚਾਰਧਾਰਾ ਲਈ ਖਤਰਾ!

ਅਵਤਾਰ ਸਿੰਘ ਮਿਸ਼ਨਰੀ (510-432-5827)

ਅੱਜ ਸਿੱਖ ਕੌਮ ਨੂੰ ਸਿਧਾਂਤਕ ਤੌਰ ਤੇ ਜਾਗਣ ਦੀ ਲੋੜ ਹੈ। ਖਾਲਸਾ ਜੀ! ਜਦੋਂ ਤੋਂ ਹੀ ਦਸਮ ਗ੍ਰੰਥ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹੀ ਇਹ ਗ੍ਰੰਥ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਕਾਰਣ ਕੀ ਹੈ? ਕਾਰਣ ਬੜਾ ਸਪੱਸ਼ਟ ਹੈ। ਇਸ ਗ੍ਰੰਥ ਦੀ ਕਵਿਤਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਮੂਲਕ ਤੌਰ ਤੇ ਟਕਰਾਉਂਦੀ ਹੈ। ਜਿਸ ਗ੍ਰੰਥ ਨੂੰ ਅਸੀਂ ਆਪਣੇ ਪਰਿਵਾਰ ਵਿੱਚ, ਮਾਂ-ਬਾਪ, ਭੈਣ-ਭਰਾ ਇਕੱਠੇ ਬੈਠ ਕੇ ਪੜ੍ਹ ਵੀ ਨਹੀ ਸਕਦੇ ਉਹ ਕਿਸੇ ਕੌਮ ਦਾ ਗ੍ਰੰਥ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ? ਸ਼੍ਰੋ. ਗੁ. ਪ੍ਰੰ. ਕਮੇਟੀ ਨੇ ਵੀ ਆਪਣੇ 3 ਅਗਸਤ, 1973 ਦੇ ਪੱਤਰ ਨੰ: 36672 ਵਿੱਚ ਸਿੰਘ ਸਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜੱਥੇਦਾਰ ਸ੍ਰੀ ਅਕਾਲ ਤਖਤ ਦੀ ਰਾਇ ਲਿਖੀ ਸੀ ਕਿ “ਚਰਿਤ੍ਰੌਪਖਿਆਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸ਼ਮੇਸ਼ ਬਾਣੀ ਨਹੀਂ। ਇਹ ਹਿੰਦੂ ਮਿਥਿਹਾਸਿਕ ਸਾਖੀਆਂ ਦਾ ਉਤਾਰਾ ਹੈ” ਪਰ ਅੱਜ ਦੇ ਸਾਰੇ ਦੇ ਸਾਰੇ ਵਿਕ ਚੁੱਕੇ ਪੁਜਾਰੀ, ਜੱਥੇਦਾਰ ਅਕਾਲ ਤਖਤ, ਮੁੜ ਆਪਣੇ ਹੀ ਫੈਸਲੇ ਦੇ ਉਲਟ ਕੰਮ ਕਿਉਂ ਕਰ ਰਹੇ ਹਨ? ਸਾਫ ਜ਼ਾਹਰ ਹੈ ਕਿ ਉਨ੍ਹਾਂ ਦੀ ਘੰਟੀ ਕਿਤੋਂ ਹੋਰ ਵਜਾਈ ਜਾ ਰਹੀ ਹੈ!

ਦਸਮ ਗ੍ਰੰਥ ਦੀ ਵੰਨਗੀ

ਐਸੀ ਫਬਤ ਦੁਹੁੰਨ ਕੀ ਜੋਰੀ॥ ਜਨੁਕ ਕ੍ਰਿਸ਼ਨ ਭ੍ਰਿਖਭਾਨ ਕਿਸ਼ੋਰੀ॥ 11॥ ਦੁਹੂੰ ਹਾਥ ਤਿਹ ਕੁਚਨ ਮਰੋਰੈ॥ ਜਨ ਖੋਯੋ ਨਿਧਨੀ ਧਨੁ ਟੋਰੈ॥ 12॥ ਬਾਰ ਬਾਰ ਤਿਹ ਗਰੇ ਲਗਾਵੈ॥ ਜਨੁ ਕੰਦ੍ਰਪ ਕੋ ਦੱ੍ਰਪੁ ਮਿਟਾਵੈ॥ ਭੋਗਤ ਤਾਂਹਿ ਜੰਘ ਲੈ ਕਾਂਧੇ॥ ਜਨੁ ਦਵੈ ਮੈਨ ਤਰਕਸਨ ਬਾਂਧੇ॥ 13॥ (ਦ: ਗ੍ਰੰ: ਪੰਨਾ 967 ਚ੍ਰਿਤਰ 111) ਦੋਹਾਂ (ਪਿਆਰ ਕਰਨ ਵਾਲਿਆਂ) ਦੀ ਜੋੜੀ ਇਸ ਤਰ੍ਹਾਂ ਫੱਬ ਰਹੀ ਸੀ ਜਿਵੇਂ ਕ੍ਰਿਸ਼ਨ ਤੇ ਉਨ੍ਹਾਂ ਦੀ ਪਿਆਰੀ ਰਾਧਾ ਦੀ ਜੋੜੀ ਹੋਵੇ। ਦੋਹਾਂ ਹੱਥਾਂ ਨਾਲ ਮੰਮੇ ਇਉਂ ਮਰੋੜੇ ਜਾ ਰਹੇ ਸਨ ਜਿਵੇਂ ਕੋਈ ਗਰੀਬ ਆਪਣਾ ਗਵਾਚਿਆ ਹੋਇਆ ਧਨ ਲੱਭ ਰਿਹਾ ਹੋਵੇ। ਉਹ ਬਾਰ ਬਾਰ ਔਰਤ ਨੂੰ ਗਲੇ ਲਗਾ ਰਿਹਾ ਸੀ ਤੇ ਲੱਤਾਂ ਮੋਢਿਆਂ ਤੇ ਰੱਖ ਕੇਕਾਮ ਕ੍ਰੀੜਾ (ਸੈਕਸ) ਕਰ ਰਹੇ ਸਨ। ਉਹ ਦੋਨੋ ਜਣੇ ਇੰਝ ਲੱਗ ਰਹੇ ਸਨ ਜਿਵੇਂ ਭੱਥੇ ਵਿੱਚ ਬੱਧੇ ਹੋਏ ਤੀਰ ਹੋਣ।

ਤ੍ਰਿਯ ਕੀ ਝਾਂਟ ਨ ਮੂੰਡੀ ਜਾਈ॥ ਬੇਦਪੁਰਾਨਨ ਮੈ ਸੁਨਿ ਪਾਈ॥ ਹਸਿ ਕਰਿ ਰਾਵ ਬਚਨ ਯੌ ਠਾਨਯੋ॥ ਮੈਂ ਅਪੁਨੇ ਜਿਯ ਸਾਚ ਨ ਜਾਨਯੋ॥ ਤੈਂ ਤ੍ਰਿਯਾ ਹਮ ਸੋ ਝੂਠ ਉਚਾਰੀ॥ ਹਮ ਮੂੰਡੈਂਗੇ ਝਾਂਟਿ ਤਿਹਾਰੀ॥ ਤੇਜ ਅਸਤੁਰਾ ਏਕ ਮੰਗਾਯੋ॥ ਨਿਜ ਕਰ ਗਹਿਕੈ ਰਾਵ ਚਲਾਯੋ॥ ਤਾਂ ਕੀ ਮੂੰਡਿ ਝਾਂਟਿ ਸਭ ਡਾਰੀ॥ ਦੈਕੈ ਹਸੀ ਚੰਚਲਾ ਤਾਰੀ॥ (ਚ੍ਰਿਤਰ 190) ਇਸਤ੍ਰੀ ਦੀਆਂ ਝਾਂਟਾਂ ਉਸਤਰੇ ਨਾਲ ਮੁਨੀਆਂ ਨਹੀਂ ਜਾ ਸਕਦੀਆਂ-ਦਸਮ ਗ੍ਰੰਥ ਪੰਨਾ 916 ਚ੍ਰਿਤਰ 82: ਜਹਾਂਗੀਰ ਆਦਿਲ ਮਰਿ ਗਯੋ॥ ਸ਼ਾਹਿਜਹਾਂ ਹਜਰਤਿ ਜੂ ਭਯੋ॥ ਦਰਿਯਾ ਖਾਂ ਪਰ ਅਧਿਕ ਰਿਸਾਯੋ॥ ਮਾਰਨ ਚਹਯੋ ਹਾਥ ਨਹਿ ਆਯੋ॥ ਆਦਿਲ ਦਾ ਮਤਲਬ ਹੈ ਨਿਆਂਕਾਰ। ਜਿਸ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਹਾਂਗੀਰ ਨੇ ਜੇਲ ਵਿੱਚ ਡੱਕੀ ਰੱਖਿਆ ਹੋਵੇ, ਪੜ-ਦਾਦੇ ਪਿਤਾ ਗੁਰੂ ਅਰਜਨ ਦੇਵ ਜੀ ਨੁੰ ਤੱਤੀ ਤਵੀ ਤੇ ਬਿਠਾ ਕੇ ਉਪਰੋਂ ਤੱਤੀ ਰੇਤ ਪਾ ਕੇ ਜਿਉਂਦੇ ਜੀਅ ਸਾੜ ਦਿੱਤਾ ਗਿਆ ਹੋਵੇ, ਇਸ ਤਰ੍ਹਾਂ ਦੇ ਰਾਜੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਕਦੇ ਵੀ ਨਿਆਂਕਾਰ ਨਹੀਂ ਲਿਖ ਸਕਦੀ। ਬਾਕੀ ਜਹਾਂਗੀਰ ਨੇ ਤੁਜਕੇ ਜਹਾਂਗੀਰ ਵਿੱਚ ਸਿੱਖ ਲਹਿਰ ਨੂੰ ਝੂਠ ਦੀ ਦੁਕਾਨ ਕਿਹਾ ਹੈ, ‘ਦੁਕਾਨ ਏ ਬਾਤਾਲ’। ਇਸ ਦੇ ਬਾਵਜੂਦ ਵੀ ਤੁਸੀਂ ਕਿਸ ਦਲੀਲ ਨਾਲ ਇਹ ਮੰਨਣ ਨੂੰ ਤਿਆਰ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਜਹਾਂਗੀਰ ਨੂੰ ਨਿਆਂਕਾਰ ਲਿਖ ਸਕਦੇ ਸਨ?

ਸੱਤ ਵਾਰ ਕੱਢੀ ਸ਼ਰਾਬ ਦੇ ਰੰਗ:- ਹੋ ਸਾਤਬਾਰ ਮਦਿਯਾਨ ਤੇ ਮਦਹਿ ਚੁਆਇ ਕਰਿ। 5॥ ਚ੍ਰਿਤਰ 296, ਪੰਨਾ 1244॥ ਬਲੀ ਆਠ ਸੈ ਮਹਿਖ ਮੰਗਾਯੋ॥ ਭੱਛ ਭੋਜ ਪਕਵਾਨ ਪਕਾਯੋ॥ ਮਦਰਾ ਅਧਿਕ ਤਹਾ ਲੈ ਧਰਾ ਸਾਤ ਬਾਰ ਜੁ ਚੁਆਇਨਿ ਕਰਾ॥ 10॥ (ਚ੍ਰਿਤਰ 330 ਪੰਨਾ 1286) ਸੋਈ ਮਦ ਲੈ ਤਹਾ ਸਿਧਾਈ ਸਾਤ ਬਾਰ ਬਹੁ ਭਾਂਤ ਚੁਆਈ॥ (ਚ੍ਰਿਤਰ 381 ਪੰਨਾ1337)

ਕੇਸ ਨਾਸ ਸਿਖਿਆ ਦਸਮ ਗ੍ਰੰਥ ਵਿਚੋਂ-ਜਿਹੜੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਖਲਾਸੇ ਨੂੰ ਪੰਜ ਕਰਾਰਾਂ ਦੀ ਬਖਸ਼ਿਸ਼ ਕੀਤੀ ਹੋਵੇ, ਓਹੀ ਗੁਰੂ ਸਾਹਿਬ ਕਿਸੇ ਔਰਤ ਦੇ ਕਿਸੇ ਆਦਮੀ ਨਾਲ ਲੰਬਾ ਸਮਾ ਨਾਜ਼ਾਇਜ ਸ਼ਰੀਰਕ ਸਬੰਧ ਬਣਾਈ ਰੱਖਣ ਲਈ ਤੇ ਉਸੇ ਹੀ ਔਰਤ ਦੇ ਆਪਣੇ ਪਤੀ ਦੇ ਅੱਖਾਂ ਵਿੱਚ ਘੱਟਾ ਪਾ ਕੇ ਕਾਮ ਕ੍ਰੀੜਾ ਕਰਨ ਲਈ, ਕੇਸ ਨਾਸਕ ਪਾਉਡਰ ਵਰਤਣ ਦੀ ਤਜ਼ਵੀਜ ਕਦੇ ਵੀ ਨਹੀਂ ਸਨ ਕਰ ਸਕਦੇ। ਕੇਸ ਨਾਸਕ ਪਾਊਡਾਰ ਦੁਨੀਆਂ ਵਿੱਚ ਪਹਿਲੀ ਵਾਰ ਸੰਨ 1840 `ਚ ਨਿਊਯਾਰਕ ਵਿੱਚ ਵਿਕਿਆ ਹੈ। ਇਸ ਕਰਕੇ ਇਹ ਗ੍ਰੰਥ ਵੀ 1870-80 ਵਿੱਚ ਹੀ ਲਿਖਿਆ ਗਿਆ ਹੈ।

ਦਸਮ ਗ੍ਰੰਥ ਦੀ ਬਾਣੀ ਇੰਝ ਹੈ-ਤਾਂਹਿ ਕੇਸ ਅਰਿ ਬਕਤ੍ਰ ਲਗਾਯੋ॥ ਸਭ ਕੇਸਨ ਕੌ ਦੂਰਿ ਕਰਾਯੋ॥ ਪੁਰਖ ਤੇ ਇਸਤ੍ਰੀ ਕਰਿ ਡਾਰੀ॥ ਮਿਤ ਪਤਿ ਲੈ ਤੀਰਥਨ ਸਿਧਾਰੀ॥ (ਚ੍ਰਿਤਰ 138 ਪੰਨਾ 1017) ਉਸ ਦੇ ਮੂੰਹ ਤੇ ਵਾਲ-ਸਾਫ ਤੇਲ ਲਾਇਆ ਅਤੇ ਉਸਦੇ ਵਾਲ ਸਾਫ ਕਰ ਦਿੱਤੇ। ਉਸਨੁੰ ਪੁਰਖ ਤੋਂ ਇਸਤਰੀ ਬਣਾ ਦਿੱਤਾ ਅਤੇ ਮਿਤਰ ਤੇ ਪਤੀ ਨੂੰ ਨਾਲ ਲੈ ਕੇ ਤੀਰਥ ਯਾਤਰਾ ਤੇ ਚੱਲ ਪਈ। ਬੋਲਿ ਭੇਦ ਸਭ ਪਿਯਹਿ ਸਿਖਾਯੋ॥ ਰੋਮਨਾਸ ਤਿਹ ਬਦਨ ਲਗਾਯੋ॥ ਸਭ ਹੀ ਕੇਸ ਦੂਰ ਕਰਿ ਡਾਰੇ॥ ਪੁਰਖ ਨਾਰਿ ਨਹਿ ਜਾਤ ਬਿਚਾਰੇ॥ (ਚ੍ਰਿਤਰ 352 ਪੰਨਾ 1308) ਐ ਮੇਰੇ ਪਿਆਰੇ ਵੀਰੋ ਤੇ ਭੈਣੋ! ਜ਼ਰਾ ਕੁ ਸੋਚੋ, ਕੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਕੇਸ ਰੱਖਣੇ ਜ਼ਰੂਰੀ ਕਰਕੇ ਆਪ ਹੀ ਕੇਸ ਨਾਸਕ ਪਾਊਡਰ ਨਾਲ ਕੇਸ ਲਾਹ ਕੇ, ਕਿਸੇ ਜ਼ਨਾਨੀ ਨੂੰ ਕਿਸੇ ਹੋਰ ਮਰਦ ਨਾਲ ਰੰਗ ਰਲੀਆਂ ਮਨਾਉਣ ਦੇ ਤਰੀਕੇ ਵੀ ਦੱਸਣਗੇ? ਜਿਸ ਗ੍ਰੰਥ ਵਿੱਚ ਨੌਜਵਾਨ ਛੋਕਰੇ ਨੂੰ ਤੰਘ ਕਰਨ ਲਈ ਪਿਠ (ਗਾਂਡ) ਵਿੱਚ ਭੱਖੜੇ ਦਾ ਕੰਡਾ ਦੇਣ ਦੀ ਤਜਵੀਜ਼ ਦੱਸੀ ਗਈ ਹੋਵੇ, ਕੀ ਉਹ ਗ੍ਰੰਥ ਕਿਸੇ ਗੁਰੂ ਦਾ ਲਿਖਿਆ ਹੋ ਸਕਦਾ ਹੈ? ਯਥਾ: ਸਿਸ ਕੀ ਗੁਦਾ ਗੋਖਰੂ (ਭੱਖੜੇ ਦਾ ਕੰਡਾ) ਦਿਯਾ॥ ਤਾਂਤੇ ਅਧਿਕ ਦੁਖਤਿ ਤਹਿ ਕੀਯਾ॥ (ਚਰਿਤ੍ਰ 378, ਅੰਕ-5) ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ?

ਚਰਿਤ੍ਰ 402 ਦੀ ਸੰਖੇਪ ਵਿਚਾਰ (ਦਸਮ ਗ੍ਰੰਥ ਪੰਨਾ-1356) ਚਿੰਜੀ ਸ਼ਹਿਰ ਦੇ ਰਾਜੇ ਚਿੰਗਸ ਸੇਨ ਨੂੰ ਇੱਕ ਸਦਾ ਕੁਆਰਿ ਜਵਾਨ ਕੁੜੀ ਆਪਣੇ ਘਰ ਬੁਲਾ ਕੇ ਕਾਮ ਵਾਸ਼ਨਾ ਅਧੀਨ ਹੱਥ ਜੋੜਦੀ ਹੈ ਤੇ ਪੈਰੀਂ ਡਿਗਦੀ ਹੋਈ ਤਰਲੇ ਲੈਂਦੀ ਹੈ ਪਰ ਰਾਜਾ ਨਹੀਂ ਮੰਨਦਾ ਤਾਂ ਆਪਣੀਆਂ ਸਹੇਲੀਆਂ ਰਾਹੀਂ ਉਸ ਰਾਜੇ ਦੀਆਂ ਬਾਹਵਾਂ ਜਕੜ ਕੇ, ਪੱਗ ਲਹਾ ਕੇ, ਉਸ ਦੇ ਸਿਰ ਵਿੱਚ 700 ਜੁਤੀ ਮਾਰਨ ਉਪ੍ਰੰਤ ਦਮ ਦਿਵਾ ਕੇ 900 ਜੁੱਤੀ ਹੋਰ ਮਾਰਦੀ ਹੈ ਇਉਂ 1600 ਜੁੱਤੀ ਝੱਲਨ ਪਿਛੋਂ ਰਾਜਾ ਭੋਗ ਕਰਨ ਲਈ ਤਿਆਰ ਹੋ ਜਾਂਦਾ ਹੈ। ਦਸਮ ਗ੍ਰੰਥ ਦੀ ਰਚਨਾ ਵਿੱਚ ਇਸ ਤਰ੍ਹਾਂ ਲਿਖਿਆ ਹੈ:-ਜਬ ਭੁਪਤਿ ਇੱਕ ਬਾਤਾ ਨ ਮਾਨੀ॥ ਸ਼ਾਹ ਸੁਤਾਤਬ ਅਧਿਕ ਰਸਾਨੀ॥ 16॥ ਸ਼ਖੀਯਨ ਨੈਨ ਸੈਨ ਕਰ ਦਈ॥ ਰਾਜਾ ਕੀ ਬਹੀਆਂ ਗਹਿ ਲਈ॥ ਪਕਰ ਰਾਵ ਕੀ ਪਾਗ ਉਤਾਰੀ॥ ਪੰਨਹੀ ਮੂੰਡ ਸਤ ਸੇ ਝਾਰੀ॥ 18॥ ਸ਼ਾਹ ਸੁਤਾ ਜਬ ਯੋ ਸੁਨਿ ਪਾਈ॥ ਨੈਨ ਸੈਨ ਦੇ ਸਖੀ ਹਟਾਈ॥ …ਆਪੁ ਗਹੀ ਰਾਜਾ ਪਹਿ ਧਾਇ॥ ਕਾਮ ਭੋਗ ਕੀਨਾ ਲਪਟਾਇ॥ 23॥ ਪੋਸਤ, ਭਾਂਗ, ਅਫੀਮ ਖਿਲਾਏ॥ ਆਸਨ ਤਾਂ ਤਰ ਦਿਯੋ ਬਨਾਇ॥ ਚੁਬੰਨ ਰਾਇ ਅਲਿੰਗਨ ਲਏ॥ ਲਿੰਗ ਦੇਤ ਤਿਹ ਭਗ ਮੋ ਭਏ॥ 24॥ ਭੱਗ ਮੋ ਲਿੰਗ ਦਿਯੋ ਰਾਜਾ ਜਬ॥ ਰੁਚ ਉਪਜੀ ਤਰਨੀ ਕੇ ਜਿਯ ਤਬ॥ ਲਪਟਿ ਲਪਟਿ ਆਸਨ ਤਰ ਗਈ॥ ਚੁੰਮਨ ਕਰਤ ਭੂਪ ਕੇ ਭਈ॥ 25॥ ਇਸ ਤੋਂ ਅੱਗੇ ਵੀ ਇਹ ਰਚਨਾ ਇੰਝ ਹੀ ਚਲੀ ਜਾ ਰਹੀ ਹੈ। 402 ਚਰਿਤ੍ਰ ਵਿਚੋਂ ਸਿਖਿਆ ਤਾਂ ਇਹੀ ਮਿਲਦੀ ਹੈ ਕਿ ਜੇ ਜਨਾਨੀ ਸੈਕਸ ਵਾਸਤੇ ਅਵਾਜ ਮਾਰੇ ਤਾਂ ਢਿੱਲ੍ਹ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਰਾਜੇ ਵਾਂਗਰ 1600 ਜੁੱਤੀ ਖਾ ਕੇ ਵੀ ਜਨਾਨੀ ਨਾਲ ਸੈਕਸ ਤਾਂ ਕਰਨਾ ਹੀ ਪੈਣਾ ਹੈ।

ਪੁਨਿ ਹਰਿ ਰਾਮਾਨੰਦ ਕੋ ਕਰਾ॥ ਭੇਸ ਬੈਰਾਗੀ ਕੋ ਜਿਨਿ ਧਰਾ॥ ਕੰਠੀ ਕੰਠਿ ਕਾਠ ਕੀ ਡਾਰੀ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ॥ 25॥ ਜੇ ਪ੍ਰਭ ਪਰਮ ਪੁਰਖ ਉਪਜਾਏ॥ ਤਿਨ ਤਿਨ ਆਪਨੇ ਰਾਹ ਚਲਾਏ॥ ਮਹਾਦੀਨ ਤਬਿ ਪ੍ਰਬ ਉਪਰਾਜਾ॥ ਅਰਬ ਦੇਸ ਕੇ ਕੀਨੋ ਰਾਜਾ॥ 26॥ (ਬਚਿਤ੍ਰ ਨਾਟਕ, ਅਧਿਆਇ ਛੇਵਾਂ) ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਬਚਿਤ੍ਰ ਨਾਟਕ ਨੂੰ ਗੁਰੂ ਜੀ ਦੀ ਆਪਣੀ ਜ਼ਬਾਨੀ ਸੁਣਾਈ ਜੀਵਨੀ ਮੰਨਿਆ ਜਾਂਦਾ ਹੈ ਕੀ ਇਹ ਹੀ ਗਲਤ ਨਹੀ ਹੈ? ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਤਹਾਸ ਦੀ ਕੋਈ ਵੀ ਵਾਕਫੀਅਤ ਨਹੀਂ ਸੀ? ਇਹ ਤਾਂ ਹੋ ਨਹੀਂ ਸਕਦਾ ਕਿ ਗੁਰੂ ਜੀ ਨੂੰ ਇਤਹਾਸ ਦੀ ਜਾਣਕਾਰੀ ਨਾਂ ਹੋਵੇ ਸਗੋਂ ਇਸ ਗ੍ਰੰਥ ਦਾ ਲਿਖਾਰੀ ਹੀ ਕੋਈ ਹੋਰ ਹੈ। ਬਚਿਤ੍ਰ ਨਾਟਕ ਦੇ ਇਸ਼ਟ ਦੀ ਭਾਵਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਇਸ਼ਟ ਨਾਲ ਮੇਲ ਨਹੀਂ ਖਾਦੀ।

ਸਿਰਫ ਟੂਕ ਮਾਤਰ: 1. ਦਸਮ ਗ੍ਰੰਥ ਪੰਨਾ 254 ਤੇ ੴ ਵੀ ਗੁਰੂ ਗ੍ਰੰਥ ਸਾਹਿਬ ਵਾਲੇ ੴ ਨਾਲ ਮਿਲਦਾ ਨਹੀਂ ਤੇ ਫਤਹ (ਫਤੇ) ਫਤਹਿ ਦੇ ਵਿੱਚ ਵੀ ਅੰਤਰ ਹੈ। ਇਹ ਇਸ ਕਰਕੇ ਨਹੀਂ ਕਿ ਲਿਖਾਰੀ ਨੂੰ ਲਿਖਣਾ ਨਹੀਂ ਆਉਂਦਾ ਬਲਕਿ ਸਾਨੂੰ ਸਾਡੀ ਅਸਲੀਅਤ ਨਾਲੋਂ ਤੋੜਨ ਦੇ ਮਕਸਦ ਨਾਲ ਇਹ ਕੀਤਾ ਜਾ ਰਿਹਾ ਹੈ ਕਿ ਕੱਲ੍ਹ ਨੂੰ ਸਿੱਖ ਸੰਗਤਾਂ ਨੂੰ ਇਹ ਪਤਾ ਹੀ ਨਾਂ ਚੱਲੇ ਕਿ ੴ ਤੇ ਫਤਹਿ ਕਿਵੇਂ ਲਿਖੇ ਜਾਂਦੇ ਹਨ?

ਇਤਿ ਸ੍ਰੀ ਦੇਵੀ ਜੂ ਕੀ ਉਸਤਤਿ ਸਮਾਪਤਮ॥ (ਦਸਮ ਗ੍ਰੰਥ ਪੰਨਾ 255)

ਇਤਿ ਦੇਵਕੀ ਕੋ ਜਨਮ ਬਰਨੰਨ ਪ੍ਰਿਥਮ ਧਿਆਇ ਸਮਾਪਤਮ ਸਤੁ॥ (ਦਸਮ ਗ੍ਰੰਥ ਪੰਨਾ 256) ਸਵਾਲ ਇਹ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਦੇਵੀਆਂ ਦੀ ਉਸਤਤਿ ਕਰਨ ਲਈ ਗ੍ਰੰਥ ਲਿਖ ਰਹੇ ਸਨ?

ਏਕ ਮਾਰਗ ਦੂਰ ਹੈ ਦੂਸਰ ਨੀਅਰ ਰਾਮ॥ 64॥ (ਦਸਮ ਗ੍ਰੰਥ ਪੰਨਾ 194) ਨੀਅਰ ਲਫਜ਼ ਅੰਗਰੇਜ਼ੀ ਦਾ ਹੈ ਇਸ ਕਰਕੇ ਇਹ ਗ੍ਰੰਥ ਵੀ ਅੰਗਰੇਜ਼ਾਂ ਦੇ ਜਮਾਨੇ ਵਿੱਚ ਲਿਖਿਆ ਗਿਆ ਹੈ।

ਸਿੱਖੋ ਜਾਗੋ! ਗੁਰੂਆਂ-ਭਗਤਾਂ ਦੇ ਸਿਧਾਂਤਕ ਵਿਚਾਰਾਂ ਦੀ ਜਾਣਕਾਰੀ ਹਾਸਲ ਕਰੋ, ਗੁਰਬਾਣੀ ਤੋਂ ਵਾਕਿਫ ਹੋਵੋ ਫਿਰ ਸਿੱਖੀ ਵਿੱਚ ਮਿਲਾਵਟ ਕਰਨ ਦਾ ਕੋਈ ਵੀ ਹੀਆ ਨਹੀਂ ਕਰੇਗਾ। ਜਿਤਨੀ ਦੇਰ ਸਿੱਖ ਆਪ ਸਮਝ ਕੇ ਬਾਣੀ ਤੋਂ ਅਗਵਾਈ ਨਹੀਂ ਲੈਂਦਾ ਉਤਨੀ ਦੇਰ ਤਕ ਸਾਧ ਲਾਣਾ ਸਾਨੂੰ ਕੁਰਾਹੇ ਪਾਉਂਦਾ ਹੀ ਰਹੇਗਾ। ਦਮਦਮੀ ਟਕਸਾਲ ਇਸ ਦਸਮ ਗ੍ਰੰਥ ਦਾ ਪ੍ਰਕਾਸ਼ ਸਿੱਖ ਰਹਿਤ ਮਰਯਾਦਾ ਦੇ ਉਲਟ ਚੌਂਕ ਮਹਿਤਾ ਵਿੱਚ ਕਰਦੀ ਹੈ। ਕੀ ਇਹ ਸਿੱਖ ਹਨ ਜੋ ਆਪ ਤਾਂ ਸਿੱਖ ਰਹਿਤ ਮਰਯਾਦਾ ਨੂੰ ਮੰਨਦੇ ਨਹੀਂ ਪਰ ਦੂਸਰਿਆਂ ਤੇ ਤੂਹਮਤਾਂ ਲਾ ਕੇ ਬਦਨਾਮ ਕਰਦੇ ਹਨ। ਧੁੰਮੇ ਵਰਗੇ ਕੇਸਾਧਾਰੀ ਬ੍ਰਾਹਮਣਾਂ ਨੇ ਟਕਸਾਲ ਦਾ ਤਾਂ ਬ੍ਰਾਹਮਣੀਕਰਨ ਕੀਤਾ ਹੀ ਕੀਤਾ ਹੈ ਹੁਣ ਸਮੁੱਚੀ ਸਿੱਖ ਕੌਮ ਦਾ ਹੀ ਕਰੀ ਜਾ ਰਹੇ ਹਨ। ਸਿੱਖ ਹੋ ਕੇ ਹਵਨ ਕਰਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਚਲ ਰਹੇ ਪਾਠ ਨਾਲ ਜੋਤਾਂ ਬਾਲਣੀਆਂ, ਪਾਠੀ ਨੂੰ ਚੁੱਪ ਕਰਾ ਕੇ ਮੱਧ ਦੀ ਅਰਦਾਸ ਕਰਨੀ, ਅਰਦਾਸ ਵਿੱਚ ਕੜਾਹ ਪ੍ਰਸ਼ਾਦ ਨੂੰ ਭੋਗ ਲੱਗੇ ਕਹਿਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਅਤੇ ਹੋਰ ਪੋਥੀਆਂ ਦਾ ਪ੍ਰਕਾਸ਼ ਕਰਨਾ, ਗੁਰਬਾਣੀ ਨੂੰ ਸਮਝਣ ਸਮਝਾਉਣ ਦੀ ਬਜਾਏ ਲੜੀਵਾਰ ਤੋਤਾ ਰਟਨੀ ਪਾਠ ਕਰਨੇ, ਹੇਮਕੁੰਟ ਦੀਆਂ ਯਾਤਰਾ ਕਰਨੀਆਂ, ਸਿੱਖਾਂ ਨੂੰ ਲਵ-ਕੁਛ ਦੀ ਉਲਾਦ ਦੱਸਣਾ, ਵੱਖਰੇ-ਵੱਖਰੇ ਡੇਰੇ ਬਣਾ ਕੇ ਓਥੇ ਬ੍ਰਾਹਮਣੀ ਮਰਯਾਦਾ ਲਾਗੂ ਕਰਨੀ ਅਤੇ ਅਕਾਲ ਤਖਤ ਤੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਵਿਰੁੱਧ ਧੂੰਆਂਧਾਰ ਪ੍ਰਚਾਰ ਕਰਨਾ, ਗੁਰਬਾਣੀ ਕਥਾ ਕਰਨ ਵੇਲੇ ਮਨ ਘੜਤ ਊਟ-ਪਟਾਂਗ ਸਾਖੀਆਂ ਸੁਣਾਉਣੀਆਂ, ਸਿੱਖ ਇਤਿਹਾਸ, ਫਿਲੌਸਫੀ ਨੂੰ ਛੱਡ ਕੇ ਮਿਥਿਹਾਸਕ ਹਿੰਦੂ ਦੇਵੀ-ਦੇਵਤਿਆਂ ਦੀ ਹੀ ਗਾਥਾ ਅਤੇ ਗੁਣ ਗਾਈ ਜਾਣੇ ਅਤੇ ਹੁਣ ਨਾਨਕਸ਼ਾਹੀ ਕੈਲੰਡਰ ਜੋ ਸਿੱਖ ਕੌਮ ਦੀ ਵੱਖਰੀ ਪਹਿਚਾਨ ਦਾ ਪ੍ਰਤੀਕ ਹੈ ਦਾ ਸਾਧ ਲਾਣੇ ਵਲੋਂ ਸ਼੍ਰੋਮਣੀ ਕਮੇਟੀ ਅਤੇ ਅਖੌਤੀ ਜਥੇਦਾਰਾਂ ਰਾਹੀਂ ਬਿਕ੍ਰਮੀਕਰਨ ਕਰਨਾ ਬ੍ਰਾਹਮਣਵਾਦ, ਡੇਰਾਵਾਦ ਜਾਂ ਬਾਦਲਵਾਦ ਨਹੀਂ ਤਾਂ ਹੋਰ ਕੀ ਹੈ?

ਸੋ ਅਖੌਤੀ ਦਸਮ ਗ੍ਰੰਥ ਅਤੇ ਡੇਰਾਵਾਦ ਸਿੱਖ ਕੌਮ ਦੀ ਵੱਖਰੀ ਪਹਿਚਾਨ ਅਤੇ ਸਿਧਾਂਤਕ ਵਿਚਾਰਧਾਰਾ ਨੂੰ ਡੇ ਬਾਈ ਡੇ ਢਾਹ ਲਾ ਕੇ ਖਤਮ ਕਰੀ ਜਾ ਰਿਹਾ ਹੈ। ਬਚਣ ਦਾ ਇੱਕੋ ਇੱਕ ਤਰੀਕਾ (ਇਕਾ ਬਾਣੀ ਇੱਕ ਗੁਰ) ਦੇ ਸਿਧਾਂਤ ਅਨੁਸਾਰ-ਟਕਸਾਲਾਂ-ਡੇਰੇ ਅਤੇ ਸੰਤ ਬਾਬਿਆਂ-ਬਾਦਲਾਂ ਨੂੰ ਛੱਡਕੇ-ਇੱਕ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਇੱਕ ਖਾਲਸਾ ਪੰਥ, ਇੱਕ ਸਿੱਖ ਰਹਿਤ ਮਰਯਾਦਾ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਨੂੰ ਸਮਰਪਤ ਹੋ ਜਾਈਏ। ਦੇਸ਼ੀ ਵਿਦੇਸ਼ੀ ਸਾਰੇ ਗੁਰਦੁਆਰਿਆਂ ਵਿਖੇ ਸਿੱਖ ਰਹਿਤ ਮਰਯਾਦਾ ਲਾਗੂ ਕਰ ਦਈਏ। ਇਸ ਵਿੱਚ ਹੀ ਕੌਮ ਦਾ ਬਚਾਅ ਹੈ।




.