ਬਾਹਰਲੇ ਦੇਸ਼ਾ ਵਿੱਚ ਜੁਆਨੀਆਂ
ਸਤਵਿੰਦਰ ਕੌਰ ਸੱਤੀ (ਕੈਲਗਰੀ) -
ਡਰੱਗ ਅਵੇਰਨਸ ਫਾਉਡੇਸ਼ਨ ਕੈਲਗਰੀ
ਦੇ ਪ੍ਰਬੰਕ ਵੀਰ ਬਲਵਿੰਦਰ ਸਿੰਘ ਕਾਹਲੋ, ਸਰਿੰਦਰ ਸਿੰਘ ਰੇਹਲ ਜੀ, ਸਰਿੰਦਰ ਸਿੰਘ ਦੇਲ 2006 ਤੋਂ
ਕੋਸ਼ਸ ਕਰ ਰਹੇ ਹਨ। ਰੇਡੀਓ ਸੁਰਸੰਗਮ ਤੇ ਵੀ ਢਾਈ ਸਾਲ ਤੋਂ ਹਰ ਬੀਰਬਾਰ ਟਾਕ ਸ਼ੋ ਕੀਤਾ ਜਾਦਾ ਹੈ।
30 ਜਨਵਰੀ ਨੂੰ ਡਰਗ ਅਵੇਰਨਸ ਦਾ ਤੀਜਾ ਪ੍ਰੋਗ੍ਰਾਮ ਸੀ। ਬਹੁਤ ਸਰੋਤਿਆ ਨੇ ਦੇਖਿਆ ਤੇ ਸੁਣਿਆ।
ਰਣਜੀਤ ਸਿੰਘ ਸਿੰਧੂ ਜੀ ਸਟੇਜ ਸਭਾਲ ਰਹੇ ਸਨ। ਰੇਡੀਓ ਸੁਰਸੰਗਮ ਦੇ ਗੁਰਿੰਦਰ ਸਿੰਘ ਜੀ ਵੀ ਹਾਜਰ
ਸਨ। ਰੇਡੀਓ ਸੁਰਸੰਗਮ ਪੰਜਾਬੀ ਨੈਸ਼ਨਲ ਤੇ ਡਰਗ ਅਵੇਰਨਸ ਦੇ ਪ੍ਰਬੰਕ ਬਲਵਿੰਦਰ ਸਿੰਘ ਕਹਲੋ, ਸਰਿੰਦਰ
ਸਿੰਘ ਰੇਹਲ ਜੀ, ਸਰਿੰਦਰ ਸਿੰਘ ਦੇਲ ਵੱਲੋ ਉਪਰਾਲਾ ਕਰਕੇ ਕੈਲਗਰੀ ਸਮੇ ਮੁਤਾਬਕ 13: 00 ਦਪਿਹਰ
ਨੂੰ 30 ਜਨਵਰੀ ਨੂੰ ਨਸ਼ਿਆ ਦੇ ਖਿਲਾਫ ਕਵੀ ਦਰਬਾਰ ਹੋਇਆ ਹੈ। ਹੋਰ ਵੀ ਮੀਡੀਆ ਸਿੱਖ ਵਿਰਸਾ, ਅਜੀਤ
ਅਖਬਾਰ ਦੇ ਧਾਮੀ ਜੀ ਤੇ ਪੰਤਵਵੰਤੇ ਸੱਜਣ ਹਾਜ਼ਰ ਸਨ। ਜੋ ਨਸ਼ਿਆ ਲਈ ਚਿੰਤਤ ਨੇ। ਸਮਾਜਿਕ ਕੁਰੀਤੀਆ
ਬੁਰਆਈਆ ਦਾ ਮੁੱਕਾਬਲਾ ਕਰਨ ਲਈ ਜਾਗ ਗਏ ਨੇ। ਸਾਰਾ ਪ੍ਰੋਗ੍ਰਾਮ ਸਿਧਾ ਪਸਾਰਤ ਕੀਤਾ ਗਿਆ। ਰੇਡੀਓ
ਸੁਰਸੰਗਮ ਪੰਜਾਬੀ ਨੈਸ਼ਨਲ ਪੇਪਰ ਵੀ ਚਲਾ ਰਹੇ ਹਨ। ਸਿਰਫ ਔਰਤਾਂ ਹੀ ਬੁਲਾਰੇ ਸਨ। ਨੋਜੁਆਨ ਬੱਚੀਆ
ਨੇ ਵੀ ਨਸ਼ਿਆ ਖਿਲਾਫ ਆਪਣੀਆ ਭਵਨਾਮਾ ਪੇਸ਼ ਕੀਤੀਆ। ਖੱਸ਼ੀ ਦੀ ਗੱਲ ਇਹ ਹੈ। ਨੋਜੁਆਨ ਵੀ ਨਸ਼ਿਆ ਦੇ
ਮਾੜੇ ਨਤੀਜਿਆ ਤੋਂ ਸੁਚੇਤ ਹੋ ਰਹੇ ਨੇ। ਸਾਰਿਆ ਨੇ ਆਪੋ ਆਪਣਾ ਅੱਖੀ ਡਿੱਠਾ ਹਾਲ ਦੱਸਿਆ। ਭੈਣਾ ਨੇ
ਦੱਸਿਆ ਘਰਾ ਵਿੱਚ ਕੀ ਨਸ਼ਿਆ ਤੋਂ ਮਸੀਬਤਾ ਆ ਰਹੀਆ ਹਨ। ਕੱਲੀਆ ਔਰਤਾਂ ਦੇ ਵੀਚਾਰ ਸੁਣੇ, ਇਹ ਕੋਸ਼ਸ਼
ਪਹਿਲੀ ਵਾਰ ਹੋਈ ਹੈ। ਰੇਡੀਓ ਸੁਰਸੰਗਮ ਪੰਜਾਬੀ ਨੈਸ਼ਨਲ ਤੇ ਡਰਗ ਅਵੇਰਨਸ ਦੇ ਪ੍ਰਬੰਕ ਬਲਵਿੰਦਰ
ਸਿੰਘ ਕਹਲੋ, ਸਰਿੰਦਰ ਸਿੰਘ ਰੇਹਲ ਜੀ, ਸਰਿੰਦਰ ਸਿੰਘ ਦੇਲ ਦਾ ਬਹੁਤ ਧੰਨਵਾਦ। ਦਿਨ ਰਾਤ ਇਸੇ
ਤਰ੍ਹਾਂ ਸੇਵਾ ਕਰਦੇ ਰਹੋ। ਵਾਹਿਗੁਰੂ ਮੇਹਰ ਕਰਦਾ ਰਹੇ। ਜੋ ਮਾਹਾਰਾਜ ਦੀ ਪੰਜਾਬੀ ਮਾਂ ਬੋਲੀ ਦੀ
ਸੇਵਾ ਕਰਦਾ ਹੈ। ਉਸ ਨੂੰ ਆਪ ਰੱਬ ਆਪਦਾ ਰੂਪ ਦੇ ਦਿੰਦਾ ਹੈ।। ਔਰਤ ਨੂੰ ਸਮਾਜ ਪ੍ਰੰਧਾਨ ਜਮਾਨੇ ਨੇ
ਤਮਾਸ਼ਾ ਬਣਾ ਕੇ ਰੱਖ ਦਿੱਤਾ। ਇਹ ਸੋਚਦੇ ਨੇ ਔਰਤ ਆਪਣੇ ਆਪ ਵਿੱਚ ਮੁੱਕਬਲ ਨਹੀ ਹੈ। ਮਰਦਾ ਦੀ ਦਇਆ
ਦੀ ਭੀਖ ਤੇ ਜਿਉਦੀ ਹੈ। ਔਰਤ ਇੰਨ੍ਹਾਂ ਨੂੰ ਸਾਰੀ ਉਮਰ ਸਭਾਲਦੀ ਹੋਈ ਪਿਸ ਕੇ ਦੱਮ ਤੋੜ ਦਿੰਦੀ ਹੈ।
ਕਦੋ ਅਜ਼ਾਦ ਹੋ ਕੇ ਗਲਾਮੀ ਦੀਆ ਜਜੀਰਾ ਤੋੜੇਗੀ। ਜੇ ਔਰਤ ਆਪਦੀ ਅਵਾਜ ਨਹੀ ਉਠਾ ਸਕਦੀ। ਤਾਂ ਕੀ ਫਿਰ
ਔਰਤ ਆਪ ਨੂੰ ਮਰਦ ਦੀ ਪੈਰ ਦੀ ਜੁੱਤੀ ਹੀ ਸੱਮਝਦੀ ਰਹੇਗੀ? ਇਹ ਮਰਦ ਦੇ ਪੈਰਾ ਵਿੱਚ ਜਾਣ ਬੁੱਝ ਕੇ
ਰੁਲਦੀ ਹੈ। ਕੁੱਟ ਖਾਣ ਲਈ ਗਿੱਚੀ ਅੱਗੇ ਕਰ ਦਿੰਦੀ ਹੈ। ਨਸ਼ੇ ਕਰਨ ਵਾਲਿਆ ਦੇ ਘਰ ਤੱਕ ਉਜੜ ਜਾਦੇ
ਹਨ। ਬੱਚੇ ਵੀ ਉਸੇ ਰਾਸਤੇ ਤੇ ਚੱਲ ਪੈਦੇ ਹਨ। ਲੜਾਈਆ ਕੱਤਲ ਹੋ ਜਾਦੇ ਹਨ। ਸੇਹਿਤ ਨੂੰ ਬਿਮਾਰੀਆ
ਲੱਗ ਜਾਦੀਆ ਹਨ। ਜੇ ਲੰਮੀ ਬਿਮਾਰੀ ਲੱਗ ਗਈ। ਜਾਂ ਹੋਰ ਮਾੜਾਂ ਭਾਣਾ ਵਰਤ ਜਾਵੇ। ਬਦੇਸ਼ਾ ਵਿੱਚ
ਹਮੇਸ਼ਾ ਹੀ ਮਰਦ ਤੋਂ ਜਿਆਦਾ ਜਿੰਦਗੀ ਦਾ ਬੋਜ ਔਰਤ ਹੀ ਢੋਦੀ ਹੈ।
ਸਿਰੀਰਾਗੁ ਮਹਲਾ ੧ ॥ ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥ ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ
ਕੀਏ ॥ ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥ ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ
ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥
ਜਿਸ ਘਰ ਵਿੱਚ ਪਿਉ ਭਰਾ ਪਤੀ ਪੁੱਤਰ ਸੋਹੁਰਾ ਹੋਰ ਸਾਰੇ ਸਬੰਧੀ ਅਮਲੀ ਹੋਣ। ਕਿਸ ਕੋਲ ਫਿਰਿਆਦ
ਕਰੇਗੀ? ਧਰਮਿਕ ਲੀਡਰ ਕੋਲ ਧਰਮਿਕ ਲੀਡਰ ਤਾਂ ਆਪ ਔਰਤ ਦੀਆ ਅੱਖਾਂ ਦਾ ਨਸ਼ਾਂ ਕਰਦੇ ਨੇ। ਪਰ ਤ੍ਰਿਅ
ਰੂਪੁ ਨ ਪੇਖੈ ਨੇਤ੍ਰ ॥ ਸਤਿਗੁਰ ਨੇ ਪਰਾਈਆ ਅੱਖਾਂ ਵਿੱਚ ਦੇਖਣ ਤੋਂ ਰੋਕਿਆ ਹੈ। ਸਿਆਣੇ ਵੀ ਕੁੜੀਆ
ਨੂੰ ਨੀਮੀ ਪਾ ਕੇ ਰੱਖਣ ਲਈ ਕਹਿੰਦੇ ਸਨ। ਕੁੜੀਆ ਨੂੰ ਪਰਦੇ ਵਿੱਚ ਤਾਂਹੀ ਰੱਖਦੇ ਸਨ। ਅੱਖ ਦਾ
ਨਸ਼ਾਂ ਪਹਿਲੇ ਨੰਬਰ ਦਾ ਹੈ। ਤਾਂਹੀ ਗਾਣੇ ਲਿਖਣ ਵਾਲਿਆ ਨੇ ਵੀ ਦੁਹਾਈ ਪਾਈ ਹੈ। ਜੇ ਜਰੂਰਤ ਲੋੜੋ
ਵੱਧ ਜਾਵੇ। ਆਪ ਤੇ ਸਮਾਜ ਲਈ ਖਤਰਨਾਕ ਹੋ ਜਾਦੀ ਹੈ। ਸਾਰੇ ਲਿਖਾਰੀਆ ਨੇ ਮੁਫ਼ਤ ਦੇ ਨਸ਼ੇ ਤੇ ਦੁਹਾਈ
ਪਾਈ ਹੈ। ਅੱਖਾਂ ਦੇ ਨਸ਼ੇ ਤੇ ਕਿਤਾਬਾ ਲਿਖ ਦਿੱਤੀਆ। ਅੱਖ ਦੀ ਮਾਰ ਵੀ ਘਰ ਤਬਾ ਕਰ ਦਿੰਦੀ ਹੈ।
ਅੱਖਾਂ ਵਿੱਚ ਨਜੈਜ ਵਿੱਕਦੀ ਛਾਪਾ ਮਾਰ ਲੋ ਪੁਲਸੀਓ ਆਕੇ।
ਔਰਤ ਦੀ ਨਿਰਾਦਰੀ ਧਰਮਿਕ ਸਥਾਂਨਾ ਤੇ ਵੀ ਕੀਤੀ ਜਾਦੀ ਹੈ। ਸਰੀਰਕ ਤੋਰਤੇ, ਗੰਦੀ ਸ਼ਬਦਾਵਲੀ ਨਾਲ ਤੇ
ਅੱਖਾਂ ਨਾਲ ਬਾਲਤਕਾਰ ਕਰਦੇ ਨੇ। ਕਦੇ ਕਿਸੇ ਕੱਲਬ ਵਿੱਚ ਬਲਾਤਕਾਰ ਨਹੀ ਹੋਇਆ। ਧਰਮਿਕ ਸਥਾਨਾਂ ਤੇ
ਗ੍ਰੰਥੀ ਜੀ ਹੀ ਮਾਹਾਰਾਜ ਪੜ੍ਹਦੇ ਬਲੂ ਨੱਗੀਆ ਮੂਵੀਆ ਦੇਖਦੇ ਹਨ। ਤੇ ਤਲਾ ਤੇ ਨਹ੍ਹੁਾਂਦੀਆ ਬੀਬੀਆ
ਨੂੰ ਦੇਖਦੇ ਹਨ। ਸਮਾਜ ਵੀ ਤੱਮਸ਼ਾ ਦੇਖ ਕੇ ਸੁਆਦ ਲੈਦਾ ਹੈ। ਕੋਈ ਰੋਕਣ ਲਈ ਉਪਾ ਨਹੀ ਕੀਤੇ ਜਾਦੇ।
ਨਸ਼ਾ ਛਡਾਉਣ ਦੇ ਕੇਦਰ ਖੋਲਣ ਦੀ ਲੋੜ ਹੈ। ਪਤੀਆ ਭਰਾਵਾ ਪੁੱਤਰਾ ਨੂੰ ਬੱਚਾਉਣ ਲਈ ਖੇਡ ਮੈਦਾਨ, ਜਿਮ
ਤੇ ਨਸ਼ਾ ਛਡਾਉਣ ਦੇ ਕੇਦਰ ਖੋਲਣ ਦੀ ਲੋੜ ਹੈ। ਖੇਡ ਮੈਦਾਨ, ਜਿਮ ਤੇ ਨਸ਼ਾ ਛਡਾਉਣ ਦੇ ਕੇਦਰ ਅਮਲੀਆ
ਨੇ ਨਹੀ ਖੋਲਣੇ। ਗੁਰਦਆਰੇ ਸਾਹਿਬ ਦੇ ਪ੍ਰਬੰਧਕਾ ਨੂੰ ਇਸ ਤੋਂ ਕੋਈ ਫੈਇਦਾ ਨਹੀ। ਇਸ ਲਈ ਔਰਤਾਂ
ਹਿੰਮਤ ਕਰਨ। ਮਾਇਆ ਵੀ ਔਰਤਾਂ ਕੋਲ ਹੀ ਹੁੰਦੀ ਹੈ। ਜੇ ਨਹੀ ਹੈ ਕੰਮ ਕਰਨ ਲਈ ਘਰੋ ਬਾਹਰ ਨਿੱਕਲੋ।
ਡਰ ਡਰ ਕੇ ਜਿਉਣਾ ਛੱਡੋ। ਮਾਹਾਰਾਜ ਨੇ ਕਿਹਾ ਹੈ।
ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥ ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥ ਪ੍ਰੇਮਿ
ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥ ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥
ਸੰਤ ਸਮਾਜ ਦੇ ਕਹਿੱਣ ਮੁਤਾਬਕ ਜੋ ਰੋਡੇ ਭੋਡੇ ਨਸ਼ਿਆ ਦੇ ਮਾਰਿਅ ਤੋਂ ਗੁਰਦਆਰੇ ਸਾਹਿਬ ਵਿੱਚ ਮਾਇਆ
ਲਈ ਜਾਦੀ ਹੈ। ਅਮਲੀਆ ਨੂੰ ਗੁਰਦਆਰੇ ਸਾਹਿਬ ਅੰਦਰ ਨਹੀ ਵੜਨ ਦਿਤਾ ਜਾਦਾ। ਕਿਥੇ ਲਿਖਿਆ ਹੈ ਮਾਹਾਰਜ
ਵਿੱਚ ਅਮਲੀ ਮਾਹਾਰਾਜ ਕੋਲ ਨਹੀ ਆ ਸਕਦੇ। ਗੁਰਦਆਰੇ ਸਾਹਿਬ ਜੇ ਅੰਦਰ ਵੜਕੇ ਮਾਹਾਰਾਜ ਦੀ ਮੱਤ
ਅਮਲੀਆ ਅੰਦਰ ਪ੍ਰਵੇਸ਼ ਕਰ ਗਈ। ਜੇ ਅਮਲੀ ਸੁਧਰ ਗਏ। ਇਸ ਲਈ ਘਰ ਘਰ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ
ਸਾਹਿਬ ਜੀ ਨੂੰ ਰੱਖੀਏ ਪੜ੍ਹੀਏ ਅਮਲ ਕਰੀਏ। ਗੁਰੂ ਗ੍ਰੰਥਿ ਸਾਹਿਬ ਜੀ ਤੋਂ ਜਰੂਰ ਸੇਧ ਮਿਲੇਗੀ।
ਮੱਦਦ ਮਿਲੇਗੀ। ਗੁਰੂ ਦੀ ਸ਼ਰਨ ਮਿਲੇਗੀ। ਮਨ ਠੱਰ ਜਾਣਗੇ। ਕਿਸੇ ਨਸ਼ੇ ਦੀ ਲੋੜ ਨਹੀ ਪੈਣੀ। ਕੋਸ਼ਸ
ਤਾਂ ਕਰਕੇ ਦੇਖੀਆ।
ਮੰਨੇ ਕੀ ਗਤਿ ਕਹੀ ਨ ਜਾਇ ॥
ਗੱਲ ਮੰਨ ਲੈਣ ਤੇ ਟਿੱਕੀ ਹੈ। ਅਸੀ ਮੰਨਦੇ ਹੀ ਨਹੀ ਕਿ ਸਾਡੇ ਘਰਾ ਵਿੱਚ ਇਹ ਬਿਮਾਰੀ ਕੈਂਸਰ ਦੀ
ਤਰਾਂ ਘਰ ਦੇ ਮੈਬਰਾਂ ਨੂੰ ਲੱਗ ਗਈ ਹੈ। ਨੱਸ਼ੇ ਖਾਣ ਵਾਲੇ ਨੂੰ ਸ਼ਰਾਬੀ ਨੂੰ ਅਮਲੀ ਕਿਹਾ ਜਾਦਾ ਹੈ।
ਅੱਜ ਕੱਲ ਅਮਲੀ ਘਰ ਘਰ ਹਨ। ਅਮਲੀ ਨੂੰ ਉਸ ਦਾ ਸਹੀ ਨਾਂਮ ਕਿਉ ਨਹੀ ਦਿੱਤਾ ਜਾਦਾ। ਹੋ ਸਕਦੇ ਕਿਸੇ
ਦੇ ਸਹੀ ਥਾਂ ਸੱਟ ਵੱਜ ਜਾਵੇ ਉਹ ਸੁਧਰ ਜਾਵੇ। ਅਸੀ ਅਮਲੀਆ ਤੇ ਪਰਦੇ ਪਾਉਦੇ ਹਾਂ। ਆਪਦੇ ਮਨ ਨੂੰ
ਵੀ ਜਕੀਨ ਕਰਾਉਦੇ ਹਾਂ। ਚੱਲੋ ਕੋਈ ਨਾ ਦੋ ਚਾਰ ਪੈਗ ਸ਼ਰਾਬ ਪੀਣਾ ਨਸ਼ਾ ਥੋੜੀ ਆ। ਪਾਰਟੀਆ ਵਿੱਚ
ਨਿਆਣੇ ਸਿਆਣੇ ਸਾਰੇ ਪੀਦੇ ਨੇ। ਪਿਉ ਨਸ਼ਾ ਕਰੂ ਪੁੱਤਰ ਕਿਮੇ ਪਿਛੇ ਰਹੂ। ਪਿਉ ਪਰ ਪੂਤ, ਜਾਤ ਪੇ
ਘੋੜਾਂ ਬਹੁਤਾ ਨੀ ਤਾਂ ਥੋੜਾ ਥੋੜਾ। ਜੇ ਹੋਰ ਸਾਰੇ ਖੂਹ ਵਿੱਚ ਡਿੱਗਣਗੇ। ਕੀ ਅਸੀ ਵੀ ਬੁਪਰੇ ਕਹਿ
ਕੇ ਅੱਖਾਂ ਮੀਚ ਕੇ ਛਲਾਗ ਲੱਗਾ ਦੇਵਾਗੇ? ਘਰ ਦੀ ਔਰਤ ਨੂੰ ਹੀ ਤੱਕੜੇ ਹੱਥੀ ਹੋਣਾ ਪੈਣਾ। ਜੋ ਵੀ
ਪਿਉ ਭਰਾ ਪਤੀ ਪੁੱਤਰ ਸੋਹੁਰਾ ਹੋਰ ਸਾਰੇ ਸਬੰਧੀ ਨਸ਼ਾਈ ਹੋਣ ਪਹਿਲਾ ਪਿਆਰ ਨਾਲ ਸੱਮਝਾਵੋ। ਕਲੇਸ
ਕਰੋ। ਪੈਸਾ ਬੰਦ ਕਰੋ। ਹਰ ਕਸ਼ੋਸ਼ ਕਰੋ। ਜੇ ਗੱਲ ਲੋਟ ਨਹੀ ਆਈ। ਫਿਰ ਲੇਲਾ ਪੋਪਾ ਬੰਦ ਕਰੋ। ਜੇ ਨਸ਼ੇ
ਖ੍ਰੀਦ ਕੇ ਖਾ ਸਕਦੇ ਹਨ। ਤਾਂ ਚੁਲ੍ਹਾਂ ਚੋਕਾਂ ਵੀ ਕਰ ਲੈਣ ਦਿਉ। ਲਾਂਡਰੀ ਸਫ਼ਾਈ ਬੱਚੇ ਸਭਾਲਣ ਸਭ
ਤੋ ਛੁੱਟੀ ਕਰ ਲਵੋ। ਆਪਣੇ ਹੱਥੀ ਆਪਣਾ ਕਾਰਜ ਸੁਆਰੀਏ। ਅਮਲੀਆ ਨੂੰ ਆਪਣੀ ਕਿਰਿਆ ਆਪਣੇ ਆਪ ਸੋਧਣ
ਦਿਉ। ਆਪਦੀ ਜਿੰਦਗੀ ਸੁਧਾਰਨ ਲਈ ਸਮਾਂ ਕੱਢੋ। ਡਾਕਦਰ ਦੀ ਮੱਦਦ ਵੀ ਜਰੂਰ ਲਵੋ। ਕਨੇਡਾ ਵਿੱਚ ਅਮਲੀ
ਦੀ ਮਰਜੀ ਤੋਂ ਵਗੈਰ ਨਾ ਡਾਕਟਰ ਦਿਵਾਈ ਦਿੰਦਾ ਹੈ। ਨਾਂ ਹੀ ਨਸ਼ਾ ਛੱਡਾਉਣ ਵਾਲੇ ਕੇਦਰ ਮੱਦਦ ਕਰਦੇ
ਹਨ। ਜੇ ਸਾਡੇ ਆਪਦੇ ਨਸ਼ਾ ਛੱਡਾਉਣ ਵਾਲੇ ਕੇਦਰ ਆਪਦੇ ਖੁੱਲ ਜਾਣ ਤਾਂ ਅਸੀ ਆਪਣੇ ਬੰਦਿਆ ਦੀ ਮੱਦਦ
ਨਾਲ ਮੱਲੋਜੋਰੀ ਨਸ਼ਾ ਛੱਡਾ ਸਕਦੇ ਹਾਂ। ਕਿਉਕਿ ਜਿਸ ਬੰਦੇ ਵਿੱਚ ਆਪ ਕੰਮਜੋਰੀ ਹੋਵੇ ਉਸ ਨੂੰ ਉਹ ਆਪ
ਨਹੀ ਦਿਸਦੀ। ਦੂਜੇ ਵਿੱਚ ਹੀ ਕੰਮਜੋਰੀਆ ਦਿਸਦੀਆ ਹਨ। ਪੁਲੀਸ ਵੀ ਕੁੱਝ ਨਹੀ ਕਰ ਸਕਦੀ। ਚਾਰਜ
ਲਾਉਣ, ਪੇਪਰ ਵਰਕ ਕਰਨ ਨਾਲ, ਸਮਾਂ ਖ਼ਰਾਬ ਹੈ। ਹੱਸ ਕੇ ਕੰਮ ਨਹੀ ਚੱਲਣਾ। ਜੇ ਆਪ ਤੇ ਘਰ ਪਰਿਵਾਰ
ਨੂੰ ਇਸ ਨਰਕ ਵਿਚੋ ਕੱਢਣਾ ਹੈ। ਕਿਸੇ ਰਿਸ਼ਤੇਦਾਰ ਨੇ ਮੱਦਦ ਨਹੀ ਕਰਨੀ। ਸਾਰੇ ਲੋਕ ਤਮਾਸ਼ਾਂ ਦੇਖਣ
ਵਾਲੇ ਨੇ। ਡੁੱਬਣ ਵਾਲਾ ਆਪ ਹੱਥ ਪੈਰ ਮਾਰਦਾ ਹੈ। ਅਮਲੀ ਆਪ ਹੀ ਕੋਸ਼ਸ਼ ਕਰ ਸਕਦਾ ਹੈ। ਜਾਂ ਫਿਰ ਉਸ
ਦੀ ਮਾਂ ਭੈਣ ਪਤਨੀ ਧੀ ਹੱਲਾ ਸ਼ੇਰੀ ਦੇ ਸਕਦੀਆ ਹਨ।
ਚੰਗ੍ਹੇ ਇਨਸਾਨ ਪਿਛੇ ਘਰ, ਮਾਂਪਿਆ ਜਾਂ ਪਾਲਣ ਵਾਲੇ ਦਾ ਹੱਥ ਹੁੰਦਾ ਹੈ। ਪਰ ਜਿਸ ਕੋਲ ਇਨ੍ਹਾਂ
ਵਿਚੋ ਕੋਈ ਵੀ ਸੇਧ ਦੇਣ ਵਾਲਾ ਨਹੀ ਹੈ। ਜਰੂਰ ਕੁਰਾਹੇ ਪੈਣਗੇ। ਪਹਿਲਾਂ ਤੋਂ ਵੀ ਲੰਮੇ ਸਮੇ ਤੋਂ
ਭਾਰਤੀ ਬਾਹਲੇ ਦੇਸ਼ਾ ਵਿੱਚ ਰਹਿ ਰਹੇ ਹਨ। ਉਦੋ ਕੋਈ ਇਹੋ ਜਿਹੀ ਤਬਾਹੀ ਨਹੀ ਆਈ। ਹੁਣ ਵੀ ਪੁਰਾਣੇ
ਰਹਿ ਰਹੇ ਪਦੇਸੀਆ ਦਾ ਕੋਈ ਕੇਸ ਉਬਰ ਕੇ ਅੱਗੇ ਨਹੀ ਆਇਆ। ਆਸਟਰੇਲੀਆ ਤੇ ਹੋਰ ਦੇਸ਼ਾਂ ਦੀਆ ਹਰ ਸਵੇਰ
ਖ਼ਬਰਾ ਸੁਣਦੇ ਖ਼ਬਰਾ ਦਾ ਪੇਪਰ ਪੜ੍ਹਦੇ ਇਹੀ ਖ਼ਬਰ ਵੱਲ ਧਿਆਨ ਜਾਦਾ ਹੈ। ਕਿ ਅੱਜ ਕਿਹੜੇ ਦੇਸ਼ ਵਿੱਚ
ਕੋਈ ਭਾਰਤੀ ਮਾਰਿਆ ਗਿਆ ਹੈ। ਇਹੋ ਜਿਹੀ ਮਾੜੀ ਖ਼ਬਰ ਦੀ ਸਾਨੂੰ ਕੋਈ ਉਡੀਕ ਨਹੀ। ਮਨ ਨੂੰ ਡਰ ਲੱਗਿਆ
ਹੋਇਆ। ਆਖਰ ਕਦੋ ਤੱਕ ਜੁਵਾਨ ਪੁੱਤਾ ਦੀਆ ਲਾਸ਼ਾਂ ਨੂੰ ਮਾਂਪੇ ਲਾਂਬੂ ਲਾਉਣਗੇ। ਕਈ ਲਾਸ਼ਾਂ ਭਾਰਤ
ਮੋੜ ਦਿੱਤੀਆ ਜਾਦੀਆ ਨੇ। ਪਰ ਜੋ ਨਹੀ ਮੋੜੀਆ ਜਾਦੀਆ। ਲਾਸ਼ ਕੋਲੋ ਤਾਂ ਆਪਣੇ ਡਰਦੇ ਨੇ। ਬੇਗਾਨਾ
ਬੰਦਾ ਕਿਹੜਾ ਰਸਮਾ ਪੂਰੀਆ ਕਰਦਾ ਹੈ। ਮੁਰਦੇ ਨੂੰ ਕੋਈ ਫਰਕ ਨਹੀ ਪੈਦਾ। ਇਸ ਲਈ ਜਿਉਦੇ ਹੀ ਹੱਲ
ਲੱਭੀਏ। ਅੱਜ ਕੱਲ ਔਰਤਾਂ ਦੀਆ ਲਾਸ਼ਾ ਵੀ ਘਰਾਂ ਅੰਦਰ ਤੇ ਰਾਹੇ ਕੁਰਹੇ ਤੋਂ ਮਿਲ ਰਹੀਆ ਹਨ। ਕੱਲੇ
ਆਸਟਰੇਲੀਆ ਦੀ ਗੱਲ ਨਹੀ ਹੈ। ਅਮਰੀਕਾ ਕਨੇਡਾ ਤੇ ਬਾਕੀ ਹੋਰ ਦੇਸ਼ ਵੀ ਪਿਛੇ ਨਹੀ ਹਨ। ਕਾਰਨ ਪਿਛੇ
ਕੋਈ ਵੀ ਹੋਵੇ। ਜਾਤੀ ਫਿਰਕਾ, ਆਪਸੀ ਲੜਾਈਆ, ਚੋਰੀ, ਧੰਨ, ਔਰਤ ਜਾਂ ਹੋਰ। ਕੀ ਭਾਰਤ ਵਿੱਚ ਪੜ੍ਹਾਈ
ਮੁੱਕ ਗਈ ਹੈ? ਜਿਥੇ ਭਾਰਤ ਦੇਸ਼ ਮਹਾਨ ਵਿੱਚ ਅਧਿਆਪਕ ਲੰਗੇ ਡੰਗ ਹਾਜ਼ਰ ਹੁੰਦੇ ਹਨ। ਫਿਰ ਵੀ
ਜਿੰਨ੍ਹਾਂ ਨੇ ਪੜ੍ਹਨਾਂ ਹੈ। ਪੜ੍ਹਾਈ ਵਿੱਚ ਆਪ ਮੇਹਨਤ ਕਰਕੇ ਜਾਂ ਨਾਲ ਵਾਲੇ ਹੁਸ਼ਿਆਰ ਜਮਾਤੀ ਦੀ
ਸਹਾਇਤਾ ਨਾਲ ਮਾਂਪਿਆ ਦੇ ਘਰ ਦੇ ਕੰਮਾ ਵਿੱਚ ਹੱਥ ਵੱਟਾ ਕੇ ਭਾਰਤ ਵਿੱਚ ਹੀ ਤੱਪੜਾ ਵਾਲੇ ਪੰਜਾਬੀ
ਸਕੂਲਾ ਵਿਚੋ ਪੜ੍ਹਕੇ ਡਾਕਟਰ ਪ੍ਰੋਫੈਸਰ ਇੰਜਨੀਅਰ ਫਲਾਸਫਰ ਪ੍ਰਧਾਨ ਮੰਤਰੀ ਤੇ ਹੋਰ ਉਚੇ ਅਹੁਦਿਆ
ਤੇ ਬਣੇ ਹੋਏ ਹਨ। ਬਦੇਸ਼ਾ ਵਿੱਚ ਸਾਰੇ ਕੁਲ ਮਿਲਾਕੇ ਅੱਲਗ ਅੱਲਗ ਜਾਤਾ ਦੇ ਲੋਕ ਵਸੇ ਹਨ। ਜਿਆਦਾਤਰ
ਸਾਰੇ ਹੀ ਬਾਹਰੋ ਕਿਸੇ ਦੇਸ਼ ਵਿੱਚੋ ਆਏ ਹਨ। ਭਾਰਤੀਆ ਨਾਲ ਹੀ ਜਾਤੀ ਵਿਤਕਰਾ ਕਿਉ ਹੁੰਦਾ। ਜੇ ਮਹਾਨ
ਭਾਰਤ ਦੇਸ਼ ਦੇ ਨੋਜਵਾਨਾ ਨਾਲ ਜਾਤੀ ਵਿਤਕਰਾ ਹੁੰਦਾ ਹੈ। ਫਿਰ ਇੰਨਾਂ ਦੀ ਬਹਾਦਰੀ ਚਣੇ ਖਾਣ ਗਈ ਹੈ।
ਜਾਤੀ ਵਿਤਕਰਾ ਕਰਨ ਵਾਲੇ ਦੇ ਕਦੇ ਕੋਈ ਸੱਟ ਫੇਟ ਵੀ ਨਹੀ ਲੱਗਦੀ। ਕੀ ਭਾਰਤੀਆ ਦੇ ਚੂੜੀਆ ਪਾਈਆ
ਨੇ। ਜਾਂ ਬਹਾਦਰੀ ਨਸ਼ੇ ਤੇ ਐਸ਼ ਵਿੱਚ ਬਦਲ ਗਈ ਹੈ। ਡੱਰਗ ਵੇਚਣ ਲੱਗ ਗਏ ਹਨ। ਕੌਮ ਦੇਸ਼ ਤੇ ਮਾਂਪਿਆ
ਦਾ ਨਾਂਮ ਰੋਸ਼ਨ ਕਰਨ ਲੱਗੇ ਹਨ। ਕਹਿੰਦੇ ਨੇ ਨੋਜੁਵਾਨ ਦੇਸ਼ ਦਾ ਸ਼ੀਸਾ ਹੁੰਦੇ ਨੇ। ਸ਼ੀਸ਼ੇ ਨੂੰ ਸਭਾਲ
ਕੇ ਸਕੋਚ ਨਾਲ ਠੋਕਰ ਤੋਂ ਬੱਚਿਆ ਜਾਦਾ ਹੈ। ਇਮੇ ਹੀ ਨੋਜੁਆਨਾ ਨੁੰ ਜਾਣ ਬੁੱਝ ਕੇ ਖੱਤਰੇ ਵਾਲੀ
ਸਥੀਤੀ ਵਿੱਚ ਭੇਜਾਗੇ। ਮਾੜੇ ਕੰਮ ਕਰਨ ਤੋਂ ਨਹੀ ਰੋਕਾਗੇ। ਤਾਂ ਸਿੱਟੇ ਸਾਹਮਣੇ ਆ ਰਹੇ ਹਨ।
ਆਸਟਰੇਲੀਆ ਵਿੱਚ ਇਹੋ ਜਿਹਾ ਕੀ ਹੈ? ਜੋ ਭਾਰਤ ਨਹੀ ਹੈ। ਇੱਕ ਕਿਲ੍ਹੇ ਵਾਲਾ ਆਪ ਖੇਤੀ ਕਰੇ ਤਾਂ ਵੀ
ਭੁੱਖਾ ਨਹੀ ਮਰ ਸਕਦਾ ਨਸ਼ੇ ਤੇ ਐਸ਼ ਦੇ ਸਿਰ ਤੇ ਨੀ ਜਿਤਾ ਪ੍ਰਾਪਤ ਹੁੰਦੀਆ। ਨਾ ਹੀ ਈਰਖਾਂ ਨਾਲ
ਪੜ੍ਹਾਈਆ ਹੁੰਦੀਆ।
ਅੱਣਖ ਦੀਆ ਲੜਾਈਆ ਜੋਰ ਦੱਮ ਦੇ ਜਿੱਤ ਹੁੰਦੀਆ। ਪਿਆਰ ਦੀ ਜੰਗ ਦੀਆ ਨੀ ਰੀਸਾ ਹੁੰਦੀਆ।
ਵੱਡਿਆ ਘਰਾ ਦੇ ਵਿਗੜੇ ਹੋਏ ਕਾਕੇ ਜੋ ਮਾਂਪਿਆ ਤੋਂ ਆਪ ਤਾਂ ਸਭਾਲ ਨੀ ਹੁੰਦੇ। ਮਾਂਪਿਆ ਦੇ ਗੱਲ
ਗੂਠਾ ਦੇ ਕੇ ਫੋਰਨ ਆ ਜਾਦੇ ਹਨ। ਫੋਰਨ ਆ ਕੇ ਖੋਰੂ ਪਾਉਦੇ ਹਨ। ਨਸ਼ੇ ਵਿੱਚ ਲੜਾਈਆ ਕਰਕੇ ਆਪਸ ਵਿੱਚ
ਹੀ ਮਰੀ ਜਾਦੇ ਹਨ। ਫੋਰਨ ਵਿੱਚ ਤਾਂ ਕਿਸੇ ਨੂੰ ਆਪਦੇ ਪਿਉ ਤੱਕ ਕੋਈ ਮੱਤਲੱਬ ਨਹੀ। ਕਈ ਤਾਂ ਆਪਣੇ
ਬਾਪ ਦਾ ਨਾਂਮ ਵੀ ਜਾਨਣਾ ਚਹੁੰਦੇ। ਉਨ੍ਹਾਂ ਲੋਕਾਂ ਨੇ ਭਾਰਤੀਆ ਤੋਂ ਕੀ ਦੇਣਾ ਲੈਣਾ।
ਪਿੱਛਲੇ ਦਿਨੀ ਇੱਕ ਹੋਰ ਗੱਲ ਉਬਰ ਕੇ ਅੱਗੇ ਆਈ। ਮੀਡੀਏ ਨੇ ਨਿਕਾਬ ਉਤਾਰਿਆ। ਸਿਆਣੇ ਲੋਕ ਗੱਲ ਕੰਨ
ਵਿੱਚ ਪਾ ਗਏ। ਪਰ ਜੋ ਔਰਤ ਦੀ ਜਾਂ ਕਿਸੇ ਹੋਰ ਦੀ ਮਜਬੂਰੀ ਦਾ ਫੈਇਦਾ ਲੈ ਜਾਦੇ ਹਨ। ਉਹ ਪੋਚੇ ਮਾਰ
ਰਹੇ ਹਨ। ਸਦਕੇ ਜਾਨੇ ਉਨ੍ਹਾਂ ਮਾਂਪਿਆ ਦੇ ਜੋ ਧੀਆ ਨੂੰ ਕੱਲੀਆ ਨੂੰ ਘਰਾ ਤੋਂ ਬਾਹਰ ਭੇਜਦੇ ਹਨ।
ਕਿਥੇ ਗਏ ਮਾਂਪਿਆ ਦੇ ਖਿਆਲ? ਕੁੜੀਆ ਨੂੰ ਹੱਟੀ ਭੱਠੀ ਜਾਂ ਉਸ ਰਾਹ ਤੋਂ ਵੱਰਜਿਆ ਜਾਦਾ ਸੀ। ਜਿਥੇ
ਮਡੀਰ ਦੀਆ ਟੋਲੀਆ ਧੀਆ ਭੈਣਾ ਨੂੰ ਤਾੜਨ ਲਈ ਖੱੜਦੀਆ ਸਨ। ਉਹ ਵੀ ਬੜੀ ਬਸ਼ਰਮੀ ਨਾਲ ਸ਼ਰੇਅਮ ਕੁੜੀਆ
ਦੀ ਤੋਰ ਕੱਦ ਕਾਠ ਨਾਪਦੇ ਸਨ। ਕਿਸੇ ਸਰਪੰਚ ਜਾਂ ਬਾਪ ਦੀ ਹਿੰਮਤ ਨਹੀ ਸੀ ਉਨ੍ਹਾਂ ਨੂੰ ਇਦਾ ਕਰਨੋ
ਹੱਟਾ ਸੱਕਣ। ਕਿਸੇ ਵੀ ਬਾਪ ਨੂੰ ਜਾਂ ਧੀ ਨੂੰ ਆਪਣੇ ਆਪ ਨੂੰ ਕਮਜੋਰ ਨਹੀ ਸੱਮਝਣਾ ਚਹੀਦਾ।
ਇੱਕ ਮੁੰਡਾ ਕੰਮੀਆ ਦਾ ਬੰਬੇ ਤੋਂ ਸਾਡੇ ਪਿੰਡ ਆਇਆ। ਉਹ ਵੀ ਮੂਵੀਆ ਵਾਲੇ ਪੋਜ ਸਕੂਲ ਜਾਦੀਆ ਕੁੜੀਆ
ਤੇ ਮਾਰਨ ਲੱਗਾ। ਮੂੰਹ ਵਿੱਚ ਦਾਤਣ ਪਾ ਕੇ ਐਨ ਉਸੇ ਸਮੇ ਰੇਲਵੇ ਫਾਟਕਾ ਵਾਲੇ ਨੱਲਕੇ ਤੇ ਆ ਜਾਦਾ।
ਦਾਤਣ ਕੁਰਲੀ ਦੀ ਗੱਲ ਸੱਮਝ ਲੱਗਦੀ ਸੀ। ਨਾਲ ਨਾਲ ਸੀਟੀਆ ਮਾਰਨ ਦੀ ਬਾਤ ਸੱਮਝ ਤੋ ਬਾਹਰ ਸੀ।
ਕੁੜੀਆ ਨੀਮੀ ਪਾਕੇ ਹੱਸਦੀਆ। ਲੱਗਾਤਾਰ ਉਸ ਦੀ ਇਹ ਹਰਕੱਤ ਨੇ ਉਕਤਾ ਦਿੱਤਾ। ਅਸੀ ਸਾਰੀਆ ਜੱਟਾ ਦੀਆ
ਕੁੜੀਆ ਸੀ। ਇੱਕ ਦੂਜੀ ਨੂੰ ਕਹੀ ਜਾਈਏ। ਜੇ ਗੱਲ ਕਿਸੇ ਨੁੰ ਦੱਸੀ। ਆਪਣੀ ਹੀ ਗੱਲ ਬਣ ਜਾਵੇਗੀ। ਘਰ
ਨਹੀ ਦੱਸਣ ਵਾਲੀ ਗੱਲ, ਆਪਾ ਨੂੰ ਪੜ੍ਹਨੋ ਹਟਾ ਲੈਣਗੇ। ਪਾਪਾ ਜੀ ਕੱਲਕੱਤੇ ਤੋਂ ਟੱਰਕ ਲੈ ਕੇ ਪਿੰਡ
ਆਏ ਸਨ। ਉਹ ਮੇਰੇ ਨਾਲ ਗੱਲਾ ਕਰਨ ਲੱਗ ਗਏ, " ਕੋਈ ਐਸੀ ਬੈਸੀ ਗੱਲ ਹੋ ਗਈ। ਪਾਪਾ ਨੇ ਮੈਨੂੰ ਬਦੂਕ
ਦਿਖਾਉਦੇ ਹੋਏ ਕਿਹਾ। ਗੋਲੀਂ ਵਿਚੋ ਦੀ ਆਰ ਪਾਰ ਕਰ ਦਿਆਗਾ। " ਮੈਨੂੰ ਮੋਕਾ ਲੱਗ ਗਿਆ। ਮੈ ਸਾਰਾ
ਕੁੱਝ ਦੱਸ ਦਿੱਤਾ। ਪਾਪਾ ਜੀ ਟੱਰਕ ਫਾਟਕਾ ਕੋਲ ਲਾ ਕੇ ਆਪ ਗੱਡੀ ਦੇ ਵਿਚੇ ਬੈਠ ਗਏ। ਮੂੰਹ ਸਾਡੇ
ਵੱਲ ਕਰਕੇ ਮੁੰਡੇ ਨੇ ਉਮੇ ਹੀ ਕਰਨਾ ਸ਼ੁਰੂ ਕੀਤਾ। ਪਾਪਾ ਜੀ ਨੇ ਉਸ ਨੂੰ ਕਿਹਾ, " ਕਾਕਾ ਸੀਟੀਆ ਨੀ
ਮਾਰੀਦੀਆ। ਜੇ ਧੀਆ ਭੈਣਾ ਨੇੜੇ ਹੋਣ। ਜਾਂ ਤੂੰ 15 ਮਿੰਟ ਅੱਗੋ ਪਿਛੋ ਆਇਆ ਕਰ। " ਉਸ ਮੁੰਡੇ ਨੇ
ਜੁਆਬ ਦਿੱਤਾ, " ਮੈ ਕਿਉ ਸਮਾਂ ਬੱਦਲਾ। ਤੁਸੀ ਆਪ ਕੁੜੀਆ ਦੀ ਰਾਖੀ ਕਰਲਵੋ। " ਫਿਰ ਕੀ ਸੀ। ਪਾਪਾ
ਜੀ ਦੇ ਲੋਹੇ ਦੀ ਰਾਡ ਹੱਥ ਵਿੱਚ ਆ ਗਈ। ਮੁੰਡਾ ਲਹੂ ਲੁਹਾਣ ਹੋ ਗਿਆ। ਕੋਈ ਛੱਡਾਉਣ ਵਾਲਾ ਨੇੜੇ
ਨਹੀ ਆਇਆ। ਸ਼ਾਮ ਨੂੰ ਸਾਰੀਆ ਹੱਟੀਆ ਤੇ ਪੂਲੀਆ ਖਾਲੀ ਸਨ। ਜੋ ਹੋਰਾਂ ਦੀਆ ਧੀਆ ਭੈਣਾ ਨੂੰ ਇੱਜਤ
ਨਹੀ ਦਿੰਦੇ। ਸਾਰੇ ਇਨ੍ਹਾਂ ਖਿਲਾਫ ਮੋਰਚਾ ਲਾ ਕੇ ਰੱਖੀਏ। ਤਾਂ ਹੀ ਸ਼ਰਾਰਤੀਆ ਨੂੰ ਨੱਥ ਪੈ ਸਕਦੀ
ਹੈ। ਸਮਾਜ ਸੁਧਰ ਸਕਦਾ ਹੈ। ਧੀਆ ਜੰਮਣ ਤੋਂ ਮਾਂਪੇ ਨਹੀ ਡਰਨਗੇ। ਨਹੀ ਤਾਂ ਨੋਜੁਵਾਨ ਹੀ ਗੈਗਸਟਰ
ਦਾਦੇ ਬਣ ਰਹੇ ਹਨ। ਲਾਲ ਗੋਦੜੀਆ ਵਿੱਚ ਵੀ ਦਿਸ ਪੈਦੇ ਹਨ। ਫਿਰ ਆਪਣੇ ਦੇਸ਼ ਵਿੱਚ ਹੀ ਕਿਉ ਨਹੀ
ਪੜਾਈਆ ਹੁੰਦੀਆ।
ਦਾਦੀ ਹਮੇਸ਼ਾ ਕਹਾਵਤ ਕਹਿੰਦੀ ਸੀ। ' ਖਾਈਏ ਮਨ ਭਾਉਦਾ ਪਾਈਏ ਜੱਗ ਭਾਉਦਾ। ' ਉਦੋ ਤਾਂ ਖਾਂਣ ਵਾਲੀ
ਹੀ ਗੱਲ ਸੱਮਝ ਲੱਗਦੀ ਸੀ। ਦਾਦੀ ਦੀਆ ਪੱਕੀਆ ਨੂਣ ਵਾਲੀਆ ਰੋਟੀਆ ਮੱਕੀ ਕੱਣਕ ਦੀਆ ਚਾਹ ਦਹੀ ਨਾਲ
ਤਿੰਨ ਰੱਗੜ ਕੇ ਵੀ ਹੋਰ ਮੰਗੀਦੀ ਸੀ। ਉਹ ਕਹਿੰਦੀ, " ਅੰਨ ਪਸ਼ੂਆ ਵਾਂਗ ਨੀ ਖਾਂਦੇ। ਭੁੱਖ ਰੱਖ ਕੇ
ਰੋਟੀ ਖਾਂਈਦਾ ਹੈ। ਸਿਆਣਾ ਕੋਲ ਨਾ ਹੋਵੇ। ਅੱਲੜ ਮੁੰਡੇ ਕੁੜੀਆ ਨੂੰ ਘਰੋ ਬਾਹਰ ਭੇਜਣਾ ਉਹ ਵੀ
ਦੂਜੇ ਮੁਲਕ ਵਿੱਚ। ਜੋਵਾਨੀ ਡੱਕੀ ਹੋਈ ਨੀ ਰਹਿੰਦੀ। ਕਹਿੰਦੇ ਚਾਹੇ ਸੰਗਲਾ ਨਾਲ ਬੰਨ ਦੇਵੋ। ਸਾਰੇ
ਬੰਦਨ ਤੋੜਦੀ ਹੈ। ਜੁਵਾਨੀ ਸਿਰ ਚੜ੍ਹ ਬੋਲਦੀ ਹੈ। ਸਿਆਣੇ ਕਹਿੰਦੇ ਹਨ ਜੁਵਾਨੀ ਤਾਂ ਚਾਰ ਦਿਨ ਭੇਡ
ਤੇ ਵੀ ਆਉਦੀ ਹੈ। ਬੇ ਜੁਆਨ ਪਸ਼ੂ ਵੀ ਰਸਤਾ ਲੱਭ ਲੈਦੇ ਹਨ। ਬਾਹਲੇ ਮੁਲਕਾ ਦੀਆ ਮੁਸ਼ਕਲਾ ਮਾਂਪੇ ਵੀ
ਨਹੀ ਜਾਣਦੇ। ਉਹ ਤਾਂ ਇੰਨਾਂ ਜਾਣਦੇ ਹਨ। ਰਿਸ਼ਤੇਦਾਰ ਜਾਂ ਏਜਿੰਟ ਨੇ ਉਗਲ ਫੱੜ ਲਈ ਹੈ। ਉਨ੍ਹਾਂ ਦੀ
ਜੁੰਮੇਬਾਰੀ ਖੱਤਮ। ਬਹੁਤ ਛੇਤੀ ਮਾਂਪੇ ਵੀ ਉਥੇ ਪਹੁੰਚਣ ਵਾਲੇ ਹਨ। ਜੋ ਆਜ਼ਦੀ ਕੁੜੀਆ ਮੁੰਡਿਆ ਨੂੰ
ਆਪਣੇ ਮੁਲਕ ਤੋਂ ਬਾਹਰ ਆ ਜੇ ਮਿਲਦੀ। ਉਹ ਭੱਟਕ ਜਾਦੇ ਹਨ। ਮਾਂਪੇ ਸੋਚਦੇ ਹਨ। ਬੱਚਿਆ ਨੂੰ ਆਪ ਤੋ
ਵੱਖ ਕਰਨ ਤੋਂ ਪਹਿਲਾ ਆਪਦੀ ਤੇ ਧਰਮ ਦੀ ਸੋਹੁ ਦੇ ਦਿੱਤੀ। ਆਪਦੇ ਧਰਮ ਦੀ ਪੋਥੀ ਸਾਹਿਬ ਬੈਗ ਵਿੱਚ
ਪਾ ਦਿੱਤੀ। ਰੱਬ ਨੂੰ ਖੇਡ ਸੱਮਝਿਆ ਹੋਵੇ। ਆਪਦੀ ਜੁੰਮੇਬਾਰੀ ਰੱਬ ਨੂੰ ਸਭਾਲ ਦਿੱਤੀ। ਲੋਗਾ ਰਾਮ
ਖਿਲੋਨਾ ਜਾਨਾ।। ਗਾਤਰਾਂ ਉਤੋ ਦੀ ਧੀ ਦੇ ਪਾ ਦਿੱਤਾ। ਸਾਰੇ ਇਲ ਬੱਲਾ ਦਾ ਇਲਾਜ ਹੋ ਗਿਆ। ਧਰਮ ਦੀ
ਸਿੱਖਿਆ ਦੇ ਕੇ ਧਰਮਿਕ ਬਣਾਕੇ ਸਾਰੀ ਦੁਨੀਆ ਤੇ ਕਾਬਜ ਹੋ ਗਏ। ਜੇ ਸਾਡੀਆ ਔਰਤਾਂ ਹੀ ਨਸੰਗ ਹੋ
ਜਾਣ। ਉਦਾ ਗੱਤਰਾ ਉਤੋਂ ਦੀ ਪਾ ਲਿਆ। ਪਿੰਟ ਦੇ ਉਤੋਂ ਲੱਕ ਨੂੰ ਜੈਕਿਟ ਬੰਨ ਲਈ ਜਾਂ ਨੇਫੇ ਤੋਂ
ਉਚੀ ਸਲਵਾਰ ਕਮੀਜ ਗੁਰਦੁਆਰੇ ਵਿੱਚ ਪਾਕੇ ਜਾਵੇਗੀ। ਕਿਸੇ ਦਾਂਦੇ ਤੋ ਘੱਟ ਨਹੀ ਲੱਗਦੀ। ਕੌਣ ਸ਼ਰੀਫ
ਮਾਂਪੇ ਰਾਤ ਦੇ 2 ਵਜੇ ਆਪਣੀ ਧੀ ਨੂੰ ਘਰੋ ਬਾਹਰ ਗੁਰਦੁਆਰੇ ਵਿੱਚ ਗਿਆਨੀ ਜੀ ਤੋ ਗਿਆਨ ਲੈਣ ਦੀ
ਅਜ਼ਾਜ਼ਤ ਦੇਣਗੇ। ਰਾਤ ਨੂੰ ਪੱਬਾ ਵਿੱਚ ਨਸ਼ੇ ਵਿੱਚ ਜੋ ਹੁੰਦਾ। ਪਿੰਡ ਮਾਂਪਿਆ ਨੂੰ ਵੀਡੀਓ ਬਣਾ ਕੇ
ਦਿਖਾਈ ਜਾਵੇ, ਸ਼ਰਮ ਨਾਲ ਮਾਂਪੇ ਆਪ ਵੀ ਫਾਹਾ ਲੈ ਕੇ ਮਰ ਜਾਣਗੇ। ਕਈ ਜਾਣਦੇ ਬੁਝਦੇ ਅੰਨੇ ਹੋਕੇ ਸੌ
ਰਹੇ ਹਨ। ਜੋ ਹਰਕੱਤਾ ਇੰਡੀਆ ਤੋਂ ਆਏ ਮੁੰਡੇ ਕੁੜੀਆ ਕਰਦੇ ਹਨ। ਉਹ ਪੱਛਮੀ ਦੇਸ਼ਾਂ ਦੇ ਵਿੱਚ ਜੰਮੇ
ਵੀ ਨਹੀ ਕਰਦੇ। ਜੇ ਠਲ ਨਾ ਪਾਈ, ਜੋ ਮੂਵੀਆ ਵਿੱਚ ਦੇਖਦੇ ਹਨ। ਉਹੀ ਹੋ ਰਿਹਾ ਹੈ। ਵਰਕ ਪ੍ਰਮਿੰਟ
ਤੇ ਪੜ੍ਹਾਈ ਲਈ ਆਉਣ ਵਾਲੇ ਜਿਆਦਾ ਤਰ ਗੁਰਪਾ ਵਿੱਚ ਕੁੜੀਆ ਮੁੰਡੇ ਇੱਕਠੇ ਇੱਕ ਘਰ ਕਮਰੇ ਵਿੱਚ
ਰਹਿੰਦੇ ਹਨ। ਪੰਜ ਸੱਤ ਮੁੰਡਿਆ ਨਾਲ ਇੱਕ ਜਾਂ ਦੋ ਕੁੜੀਆ ਰਹਿਦੀਆ ਹਨ। ਨਸ਼ੇ ਵੀ ਕੀਤੇ ਜਾਦੇ ਹਨ।
ਔਰਤ ਨੂੰ ਓਪਰੇ ਮਰਦ ਤੋਂ ਪਰਦੇ ਵਿੱਚ ਰੱਖਿਆ ਜਾਦਾ ਸੀ। ਇਥੇ ਓਪਰੇ ਮਰਦਾ ਨਾਲ ਬਿਸਤਰ, ਘਰ, ਖਾਣਾ,
ਬਾਹਰ ਘੁੰਮਣਾ ਸਾਝਾਂ ਹੈ। ਕਿਥੋ ਤੱਕ ਸੰਕੌਚ ਕੀਤਾ ਜਾਵੇਗਾ। ਪੜ੍ਹਾਈ ਤੇ ਕੰਮ ਤਾਂ ਵਿਚੇ ਰਹਿ
ਜਾਦਾ ਹੈ। ਕਾਲਜ ਤਾਂਹੀ ਖਾਲੀ ਪਏ ਹਨ। ਸੋਖਾ ਢੰਗ ਮਿਲ ਜਾਦਾ। ਇਹ ਡੱਰਗ ਦਾ ਧੰਦਾ ਜਾਂ ਬਹੁੱਤੇ
ਸਰੀਰਾ ਨਾਲ ਸੰਬਦ ਰੱਖਦੇ ਹਨ। ਇਸ ਹਾਲਤ ਵਿੱਚ ਆਪਸੀ ਖੋਰ, ਨਸ਼ੇ, ਔਰਤ ਜਾਂ ਧੰਨ ਲਈ ਆਪਸ ਵਿੱਚ
ਲੜਦੇ ਇੱਕ ਦੂਜੇ ਨੂੰ ਮਾਰ ਦਿੰਦੇ ਹਨ।
(ਨੋਟ:- ਸਤਵਿੰਦਰ ਕੌਰ ਜੀ
ਤੁਹਾਡੀਆਂ ਲਿਖਤਾਂ ਵਿੱਚ ਸਪੈਲਿੰਗਾਂ ਦੀਆਂ ਕਾਫੀ ਗਲਤੀਆਂ ਹੁੰਦੀਆਂ ਹਨ। ਕਿਰਪਾ ਕਰਕੇ ਇਸ ਵਿੱਚ
ਸੁਧਾਰ ਕਰਨ ਦੀ ਕੋਸ਼ਿਸ਼ ਕਰੋ। ਸਾਡੇ ਲਈ ਇਤਨੀਆਂ ਗਲਤੀਆਂ ਠੀਕ ਕਰਨੀਆਂ ਮੁਸ਼ਕਲ ਕੰਮ ਹੈ। ਇੱਕ ਗੱਲ
ਦਾ ਹੋਰ ਵੀ ਖਿਆਲ ਰੱਖੋ ਕਿ ਆਪਣੀ ਪਸੰਦ ਦੇ ਕਿਸੇ ਇੱਕ ਪੇਪਰ/ਵੈੱਬਸਾਈਟ ਨਾਲ ਜੁੜ ਕੇ ਉਸ ਨੂੰ ਹੀ
ਆਪਣੀਆਂ ਲਿਖਤਾਂ ਭੇਜੋ। ਜਦੋਂ ਤੁਹਾਡੀਆਂ ਲਿਖਤਾਂ ਵਿੱਚ ਸੁਧਾਰ ਹੋ ਗਿਆ ਤਾਂ ਫਿਰ ਇੱਕ ਤੋਂ ਜ਼ਿਆਦਾ
ਵੀ ਤੁਹਾਡੀਆਂ ਲਿਖਤਾਂ ਛਾਪਣ ਵਿੱਚ ਦਿਲਚਸਪੀ ਲੈਣਗੇ-ਸੰਪਾਦਕ)