ਸਮਾਂ ਲੰਘਣ ਦੇ ਨਾਲ ਨਾਲ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਗਿਰਾਵਟਾਂ ਨਜ਼ਰ
ਆਉਣ ਲੱਗ ਪਈਆਂ ਹਨ, ਜੋ ਅਜ ਦੀਂ ਪੀੜ੍ਹੀ ਨੂੰ ਕੁਸ਼ ਨਹੀ ਦੇ ਰਹੀਆਂ। ਅੱਜ ਸਾਡਾ ਸਮਾਜਿਕ ਸਿਸਟਮ
ਨਵੀਂ ਪੀੜ੍ਹੀ ਨੂੰ ਹਜਾਰਾਂ ਸਾਲ ਪਿਛੇ ਧਕੇਲ ਰਿਹਾ ਹੈ। ਸਾਡਾ ਸਮਾਜ ਅਜ ਇਹ ਸੋਚਣ ਨੂੰ ਅਸਮਰਥ ਹੈ
ਕੀ ਨਵੀ ਪੀੜੀ ਨੂੰ ਚਾਹੀਦਾ ਕੀ ਹੈ। ਨਾ ਕੋਈ ਟੀ. ਵੀ. ਚੈਨਲ, ਨਾ ਕੋਈ ਅਖਬਾਰ ਅਤੇ ਨਾ ਕੋਈ
ਵਿਦਵਾਨ ਇਸ ਪਖੀ ਗੰਭੀਰਤਾ ਨਾਲ ਸੋਚ ਰਿਹਾ ਹੈ।
ਅੱਜ ਸਭ ਤੋਂ ਪਹਿਲੀ ਲੋੜ ਹੈ ਸਾਡੀ ਨਵੀਂ ਪੀੜ੍ਹੀ ਨੂੰ ਚੰਗੀ ਸਿੱਖਿਆ ਦੇਣ
ਦੀ! ਇਹ ਸਿੱਖਿਆ ਨੈਤਿਕ ਤੇ ਦੁਨਿਆਵੀ ਦੋਨੋਂ ਪੱਧਰ ਦੀ ਹੀ ਹੋਣੀ ਚਾਹੀਦੀ ਹੈ। ਸਾਡੇ ਬੱਚਿਆਂ ਤੇ
ਨੌਜਵਾਨਾਂ ਵਾਸਤੇ ਇੱਕ ਵਧੀਆ ਐਜੂਕੇਸ਼ਨਲ ਸਿਸਟਮ ਹੋਣਾ ਚਾਹੀਦਾ ਹੈ। ਇਸ ਲਈ ਚੰਗੇ ਸਕੂਲਾਂ ਤੇ
ਕਾਲਜਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਵਾਉਣਾ ਹਰੇਕ ਵਿਅਕਤੀ ਦੀ ਸੌਖੀ ਪਹੁੰਚ ਵਿੱਚ ਹੋਣਾ ਚਾਹੀਦਾ
ਹੈ। ਪਰ ਅੱਜ ਹਾਲਤ ਇਹ ਬਣ ਗਈ ਹੈ ਕਿ ਆਮ ਵਿਅਕਤੀ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਲਈ
ਮਜਬੂਰ ਹੈ, ਜਿਥੇ ਨਾ ਟੀਚਰ ਪੂਰੇ ਹੁੰਦੇ ਹਨ ਤੇ ਨਾ ਹੀ ਚੱਜ ਨਾਲ ਪੜ੍ਹਾਈ ਹੁੰਦੀ ਹੈ! ਸਰਕਾਰੀ
ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਦੀ ਮਾਨਸਿਕਤਾ ਇੱਕ ਚਪੜਾਸੀ, ਹਵਲਦਾਰ, ਯਾਂ ਕਿਸੇ ਦਫਤਰ ਵਿੱਚ
ਛੋਟੀ ਨੌਕਰੀ, ਤੇ ਅਖਿਰ ਕਾਰ ਨੇਤਾ ਗਿਰੀ ਯਾਂ ਗੁੰਡਾ ਗਰਦੀ ਤੋਂ ੳਪਰ ਨਹੀ ਜਾਣਦੀ।
ਇਸ
ਵਿਚੇ ਹੋਏ ਦੰਗੇ ਕੁਛ ਇਨਹਾਂ ਦੀ ਹੀ ਮੇਰਬਾਨੀ ਹੈ।
ਭਾਰਤੀ ਐਜੂਕੇਸ਼ਨਲ ਸਿਸਟਮ ਦੀ ਇੱਕ ਹੋਰ ਦੇਣ ਸੁਨਨ ਨੂੰ ਆ ਰਹੀ ਹੈ ਕਿ ਹੁਣ
ਸਾਡੇ ਬੱਚੇ ਸਕੂਲਾਂ ਵਿੱਚ ਬਾਪੂ ਆਸਾਰਾਮ ਦੀਆਂ ਕਿਤਾਬਾਂ ਪੜ੍ਹਿਆ ਕਰਨਗੇ! ਫੇਰ ਇਹ ‘ਬਾਬਾ’
ਬੱਚਿਆਂ ਨੂੰ ਪ੍ਰਵਚਨ ਦੇਣ ਸਕੂਲਾਂ ਵਿੱਚ ਜਾਇਆ ਕਰੇਗਾ ਤੇ ਬੱਚਿਆਂ ਨੂੰ ਅਖੌਤੀ ਅਧਿਆਤਮਵਾਦ ਦੇ
ਨਾਂ ਤੇ ਗੁੰਮਰਾਹਕੁਨ ਦਲੀਲਾਂ ਸਮਝਾਇਆ ਕਰੇਗਾ! ਇਸ ਨਾਲ ਸਿਰਫ ਬਾਪੂ ਆਸਾਰਾਮ ਦਾ ਨਾਮ ਜਪਣ ਵਾਲੇ
ਬੱਚੇ ਹੀ ਪੈਦਾ ਹੋਣਗੇ, ਜੋ ਅੰਧਵਿਸ਼ਵਾਸੀ ਵਧੇਰੇ ਹੋਣਗੇ, ਦਲੀਲ ਨਾਲ ਗੱਲ ਕਰਨ ਵਾਲੇ ਘੱਟ! ਡਾਕਟਰ,
ਪ੍ਰੋਫੈਸਰ, ਵਿਗਿਆਨਕ ਤੇ ਇੰਜੀਨੀਅਰ ਵਰਗੇ ਅਹੁਦਿਆਂ ਉਪਰ ਪਹੁੰਚਣ ਲਈ ਸਾਡੇ ਬੱਚਿਆਂ ਵਿੱਚ ਯੋਗਤਾ
ਦੀ ਵੱਡੀ ਘਾਟ ਹੋ ਜਾਵੇਗੀ!
ਇਹ ਵੀ ੳਮੀਦ ਕੀਤੀ ਜਾ ਸਕਦੀ ਜੈ ਕੀ ਵੇਹਲੜ ਪਨ ਨੂੰ ਖਤਮ ਕਰਨ ਵਾਲਾ,
ਪਿੰਡਾਂ ਨੂੰ ਸ਼ੇਰ ਬਣਾਉਨ ਵਾਲਾ ਗੁਲਾਮ ਸਮਾਜ ਨੂੰ ਭਰਸ਼ਟ ਅਗੁਆਂ ਦੇ ਚੁਗਲ ਤੋ ਅਜਾਦ ਕਰਵਾਨ ਵਾਲਾ,
ਸ਼ਬਦ ਗੁਰੁ ਦੇ ਲੜ ਲਾਨ ਵਾਲਾ, ਸਤ ਨਲਿ ਪਹਚਾਨ ਕਰਵਾਨ ਵਾਲਾ ਇਨਸਾਨ ਤੇ ਪਰਮਾਤਮਾ ਵਿਚੋ ਦੂਰੀਆਂ
ਖਤਮ ਕਰਨ ਵਾਲਾ, ਇਨਸਾਨੀ ਭੇਦ ਭਾਦ ਮਿਟਾ ਕੇ ਆਪਸੀ ਪਿਆਰ ਪੈਦਾ ਕਰਨ ਵਾਲਾ ਗੁਰੂ ਨਾਨਕ ਵੀ ਹੁਣ
ਦੁਬਾਰਾ ਨਹੀ ਆਵੇਗਾ।
ਗੁਰੂ ਨਾਨਕ ਸਾਹਿਬ ਵੱਲੋਂ ਗਿਆਨ (ਸ਼ਬਦ) ਨੂੰ ‘ਗੁਰੂ’ ਵਜੋਂ ਸਥਾਪਤ ਕਰਨ ਦਾ
ਸਿੱਟਾ ਇਹ ਹੋਇਆ ਸੀ ਕਿ ਲੋਕਾਈ ਵਿੱਚ ਗਿਆਨ-ਵਿਚਾਰ ਦੀ ਗੱਲ ਨੂੰ ਪ੍ਰਮੁੱਖਤਾ ਦਿਤੀ ਜਾਣ ਲੱਗੀ ਸੀ,
ਜਿਸ ਨਾਲ ਅੰਧਵਿਸ਼ਵਾਸ ਦੀਆਂ ਬੇੜੀਆਂ ਟੁੱਟਣ ਲੱਗ ਪਈਆਂ ਸਨ! ਗੁਰੂ ਨਾਨਕ ਸਾਹਿਬ ਦੇ ਐਜੂਕੇਸ਼ਨਲ
ਸਿਸਟਮ ਉਪਰ ਚੱਲਦਿਆਂ ਬਾਕੀ ਦੇ ਨੌਂ ਗੁਰੂ ਸਾਹਿਬਾਨ ਨੇ ਵੀ ਲੋਕਾਈ ਨੂੰ ‘ਸ਼ਬਦ ਗੁਰੂ’ ਦੇ ਲੜ ਹੀ
ਲਾਇਆ! ਉਨ੍ਹਾਂ ਇਸ ਖਾਤਰ ਕੁਰਬਾਨੀਆਂ ਵੀ ਕੀਤੀਆਂ! ਗੁਰੂ ਗ੍ਰੰਥ ਸਾਹਿਬ ਦੇ ਨਿਰਮਾਤਾ ਗੁਰੂ ਅਰਜਨ
ਸਾਹਿਬ ਨੂੰ ਖੁਦ ਸ਼ਹਾਦਤ ਦਾ ਜਾਮ ਪੀਣਾ ਪਿਆ ਤੇ ਉਹ ਸਿੱਖੀ ਦੇ ਪਹਿਲੇ ਸ਼ਹੀਦ ਬਣੇ! ਇਸੇ ਤਰ੍ਹਾਂ
ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਰਾਖੀ ਲਈ ਦਿੱਲੀ ਜਾ ਕੇ ਸ਼ਹਾਦਤ ਦਿਤੀ! ਗੁਰੂ ਗੋਬਿੰਦ ਸਿੰਘ
ਜੀ ਨੇ ਆਪਣਾ ਸਰਬੰਸ ਵਾਰਿਆ ਤੇ ਜਾਂਦੇ ਵਕਤ ਗੁਰੂ ਗ੍ਰੰਥ ਸਾਹਿਬ ਨੂੰ ‘ਗੁਰਿਆਈ’ ਦੀ ਬਖਸ਼ਿਸ਼ ਕਰ
ਗਏ! ਤੇ ਇਤਨਾ ਨੇਆਬ ਤੇ ਬੇਸ਼ਕਿਮਤੀ ਖਜਾਨਾ ਸਾਡੇ ਹਵਾਲੇ ਕਰ ਦਿਤਾ ਨਲਿ ਹੀ ਇਹ ਹੁਕਮ ਕੀਤਾ ਕਿ-
ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ॥
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ॥
ਜੋ ਪ੍ਰਭ ਕੌ ਮਿਲਬੋ ਚਹੈ ਖੋਜ ਸ਼ਬਦ ਮਹਿ ਲੇਹ॥
ਇਹ ਦੋਹਰਾ ਅਸੀਂ ਸਾਰੇ ਅਰਦਾਸ ਮਗਰੋਂ ਰੋਜ਼ਾਨਾ ਪੜ੍ਹਦੇ ਤਾਂ ਹਾਂ, ਪਰ ਇਸ
ਉਪਰ ਵਿਚਾਰ ਤੇ ਅਮਲ ਕਰਨ ਦਾ ਸੁਭਾਅ ਸਾਡਾ ਅਜੇ ਤਕ ਨਹੀਂ ਬਣ ਸਕਿਆ! ਅਸੀਂ ਆਮ ਤੌਰ ਤੇ ਗੁਰੂ
ਗ੍ਰੰਥ ਸਾਹਿਬ ਦੀ ਬਾਣੀ ਨੂੰ ਮੱਥਾ ਟੇਕਣ ਤੇ ਇਸਦਾ ਪਾਠ ਕਰਨ ਤੱਕ ਹੀ ਸੀਮਤ ਹਾਂ ਤੇ ਵਿਚਾਰਨ ਨੂੰ
ਬੇਲੋੜਾ ਸਮਝਕੇ ਵਿਸਾਰ ਦਿੰਦੇ ਹਾਂ! ਗੁਰੂ ਸਾਹਿਬ ਨੇ ਤਾਂ ਗ੍ਰੰਥ ਨੂੰ ਖੋਜਣ ਦੀ ਗੱਲ ਕੀਤੀ ਸੀ,
ਜਦਕਿ ਅਸੀਂ ਤਾਂ ਬਣੇ-ਬਣਾਏ ਪਾਠ ਕਰਵਾਕੇ ਹੀ ਕੰਮ ਚਲਾਈ ਜਾ ਰਹੇ ਹਾਂ! ਇੱਕ ਸਮਾ ਸੀ ਜਦ ਲੋਗ
ਸਿਖਾਂ ਤੋ ਪਰਭਾਵਤ ਹੋ ਕੇ ਸਿੰਘ ਸਜ ਜਾੲਆ ਕਰਦੇ ਸਨ ਤੇ ਗੁਰੂ ਦਾ ਸਿਖ ਕਹਲਾ ਕੇ ਬਹੁਤ ਮਾਣ ਮਹਸੂਸ
ਕਰਦੇ ਸਨ ਕਹਣ ਦਾ ਭਾਵ ਹੈ ਕਿਸੇ ਸਮੇ ਅਸੀਂ ਸਿੱਖ ਕਹਲਾਂਦੇ ਸਾਂ ਅਜ ਗਿਆਨ ਤੋ ਟੁਟ ਕੇ ਅਸੀ
ਨਿਰੰਕਾਰੀ, ਰਾਧਾਸਵਾਮੀ, ਖਨੇਵਾਲਾ, ਨੂਰਮਹਿਲੀਏ ਹੋਰ ਪਤਾ ਨਹੀ ਕੀ ਕੀ ਕਹਲਾਂਦੇ ਹਾਂ। ਗੁਰੂ
ਸਾਹਿਬ ਦਾ ਹੁਕਮ ਸੀ ਕੀ ਸਾਰੇਆਂ ਨੇ ਇਸ ਗ੍ਰੰਥ ਨੂੰ ਪੜਨਾ ਹੈ ਤੇ ਖੋਜਣਾ ਹੈ ਪਰ ਅਸੀ ਖੋਜ ਵਿੱਚ
ਇਨੀ ਅਗੇ ਨਿਕਲ ਗਏ ਕਿ 1430 ਪੰਨਿਆਂ ਵਾਲੇ ਗ੍ਰੰਥ ਵਿਚੋਂ ਅਸੀਂ ਇੱਕ “ਵਾਹਿਗੁਰੂ” ਗੁਰਮੰਤ੍ਰ ਹੀ
ਕੱਢ ਸਕੇ ਹਾਂ! ਇਸ ਨਾਲ ਸਿੱਖਾਂ ਵਿੱਚ ਗੁਰਬਾਣੀ ਦੀ ਸ਼ਬਦ-ਵੀਚਾਰ ਕਰਨ ਦੀ ਥਾਂ ਕੇਵਲ “ਵਾਹਿਗੁਰੂ”
ਸ਼ਬਦ ਦਾ ਰਟਨ ਵਧੇਰੇ ਪ੍ਰਚਲਤ ਹੋ ਗਿਆ ਹੈ!
ਸਿੱਖਾਂ ਦੀ ਇਸ ਸੀਮਤ ਗਿਆਨ ਵਾਲੀ ਪ੍ਰਵਿਰਤੀ ਦਾ ਲਾਹਾ ਲੈ ਕੇ ਸਾਧ-ਬਾਬੇ
ਸਿੱਖਾਂ ਨੂੰ ਹਰ ਗੱਲ ਤੇ “ਬੋਲੋ ਜੀ ਵਾਹਿਗੁਰੂ” ਦਾ ਤਕੀਆ ਕਲਾਮ ਦੁਹਰਾਉਣ ਲਈ ਮਜਬੂਰ ਕਰਦੇ ਹਨ,
ਜਿਵੇਂ ਬੱਚੇ ਪਤਿਤ ਹੋ ਰਹੇ ਹਨ, ਤਾਂ ਵੀ “ਬੋਲੋ ਜੀ ਵਾਹਿਗੁਰੂ” ! ਨਸ਼ਿਆਂ ਵਿੱਚ ਗਲਤਾਨ ਹੋ ਜਾਣ
ਤਾਂ ਵੀ “ਬੋਲੋ ਜੀ ਵਾਹਿਗੁਰੂ” ! ਭਰੂਣ ਹੱਤਿਆ ਦਾ ਮਾਮਲਾ ਹੋਵੇ ਤਾਂ ਵੀ “ਬੋਲੋ ਜੀ ਵਾਹਿਗੁਰੂ” !
ਅਖੌਤੀ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਕਰਨਾ ਹੋਵੇ ਤਾਂ ਵੀ “ਬੋਲੋ ਜੀ ਵਾਹਿਗੁਰੂ” ! ਇਨ੍ਹਾਂ ਲੋਕਾਂ
ਨੇ ਹਰ ਗੱਲ ਤੇ “ਬੋਲੋ ਜੀ ਵਾਹਿਗੁਰੂ” ਦਾ ਤਕੀਆ ਕਲਾਮ ਪ੍ਰਚੱਲਤ ਕਰਕੇ ਲੋਕਾਈ ਨੂੰ ਸ਼ਬਦ ਗੁਰੂ ਤੋਂ
ਤੋੜਨ ਦਾ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਹੈ, ਜੋ ਕਿ ਗੁਰੂ ਨਾਨਕ ਦੇ ਐਜੂਕੇਸ਼ਨਲ ਸਿਸਟਮ ਦੀ ਸਪੱਸ਼ਟ
ਉਲੰਘਣਾ ਹੈ।
ਪਿਛਲੇ ਦਿਨੀਂ “ਵਾਹਿਗੁਰੂ” ਦਾ ਜਾਪ ਕਰਵਾਉਣ ਵਾਲੇ ਸੇਵਾ ਸਿੰਘ ਤਰਮਾਲਾ
ਨਾਂ ਦੇ ਇੱਕ ਵਿਅਕਤੀ ਦੀ ਵੀਡੀਓ ਸਿੱਖ ਜਗਤ ਦੇ ਸਾਹਮਣੇ ਆਈ ਹੈ, ਜਿਸ ਵਿੱਚ ਤਰਮਾਲੇ ਵਾਲੇ ਦੇ
ਕਿਸੇ ਸਮਾਗਮ ਦੀ ਰਿਪੋਰਟ ਵਿਖਾਈ ਗਈ ਹੈ! ਇਸ ਵੀਡੀਓ ਵਿੱਚ ਇੱਕ ਵਿਅਕਤੀ ਕਿਸੇ ਉੱਚੀ ਥਾਂ ਤੇ
ਖੜ੍ਹਾ ਹੋ ਕੇ ਸੰਗਤ ਨੂੰ ਉਪਦੇਸ਼ ਦੇ ਰਿਹਾ ਹੈ ਕਿ ਜਦੋਂ ਨਗਾਰੇ ਤੇ ਤੂਤੀਆਂ ਵੱਜਣਗੀਆਂ, ਉਦੋਂ
ਸਾਰਿਆਂ ਨੇ “ਵਾਹਿਗੁਰੂ-ਵਾਹਿਗੁਰੂ” ਦਾ ਜ਼ੋਰ ਨਾਲ ਜਾਪ ਸ਼ੁਰੂ ਕਰ ਦੇਣਾ ਹੈ! ਫੇਰ ਜਦੋਂ ਨਗਾਰੇ ਤੇ
ਤੂਤੀਆਂ ਵੱਜਦੀਆਂ ਹਨ ਤਾਂ ਸੰਗਤ ਵਿੱਚ ਹਾਜ਼ਰ ਲੋਕ ਸਿਰ ਘੁਮਾ-ਘੁਮਾਕੇ ਉੱਚੀ-ਉੱਚੀ
“ਵਾਹਿਗੁਰੂ-ਵਾਹਿਗੁਰੂ” ਦਾ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਹਨ!
ਦੇਖਦੇ ਹੀ ਦੇਖਦੇ ਸਿਮਰਨ ਕਰਦੇ ਲੋਕਾਂ ਦੀਆਂ ਦਸਤਾਰਾਂ ਤੇ ਕੇਸਕੀਆਂ ਲਹਿ
ਜਾਂਦੀਆਂ ਹਨ ਤੇ ਉਨ੍ਹਾਂ ਦੇ ਕੇਸ ਵਗੈਰਾ ਵੀ ਖਿੱਲਰ-ਪੁੱਲਰ ਜਾਂਦੇ ਹਨ! ਸਿੰਘ
“ਵਾਹਿਗੁਰੂ-ਵਾਹਿਗੁਰੂ” ਕਰਦੇ ਇਸ ਤਰ੍ਹਾਂ ਸਿਰ ਘੁਮਾ ਰਹੇ ਹੁੰਦੇ ਹਨ, ਜਿਵੇਂ ਉਨ੍ਹਾਂ ਵਿੱਚ ਕੋਈ
ਭੂਤ ਆਏ ਹੋਏ ਹੋਣ! ਕਈ ਤਾਂ ਉੱਛਲ-ਉੱਛਲਕੇ ਸਿਮਰਨ ਕਰ ਰਹੇ ਹੁੰਦੇ ਹਨ! ਕੀ ਸਿੱਖ ਗੁਰੂ ਸਾਹਿਬਾਨ
ਨੇ ਅਜਿਹੇ ਕਿਸੇ ਸਿਮਰਨ ਨੂੰ ਮਾਨਤਾ ਦਿਤੀ ਸੀ? ਉਨ੍ਹਾਂ ਤਾਂ ਸਗੋਂ ਗਿਆਨ-ਵੀਚਾਰ ਦੀ ਗੱਲ ਹੀ ਅੱਗੇ
ਤੋਰੀ ਸੀ! ਅੱਜ ਇਹ ਤਰਮਾਲੇ ਵਰਗੇ ਲੋਕ ਜਿਥੇ ਸਿੱਖਾਂ ਦਾ ਮਜ਼ਾਕ ਉਡਾ ਰਹੇ ਹਨ, ਉਥੇ ਅਖੌਤੀ ਸਿਮਰਨ
ਦੇ ਨਾਂ ਤੇ ‘ਸ਼ਬਦ ਗੁਰੂ’ ਦਾ ਵੀ ਨਿਰਾਦਰ ਕਰ ਰਹੇ ਹਨ!
ਇਹ ਸਾਰਾ ਵਰਤਾਰਾ ਸਿੱਖਾਂ ਵਿੱਚ ਫੈਲੀ ਅਗਿਆਨਤਾ ਤੇ ਗੁਰੂ ਨਾਨਕ ਸਾਹਿਬ ਦੇ
ਐਜੂਕੇਸ਼ਨਲ ਸਿਸਟਮ ਨਾਲੋਂ ਟੁੱਟਣ ਦਾ ਹੀ ਸਿੱਟਾ ਹੈ। ਗੁਰਬਾਣੀ ਵਿੱਚ ਸਾਨੂੰ ਰੋਜ਼ਾਨਾ ਆਪਣੇ ਆਪ ਨੂੰ
ਖੋਜਣ ਤੇ ਇੱਕ ਅਕਾਲ ਪੁਰਖ ਦੇ ਲੜ ਲੱਗਣ ਲਈ ਪ੍ਰੇਰਤ ਕੀਤਾ ਗਿਆ ਹੈ। ਅਕਾਲ ਪੁਰਖ ਨੂੰ ਖੋਜਣ ਦਾ
ਅਰਥ ਵੀ ਇਹੀ ਹੈ ਕਿ ਅਸੀਂ ਅਕਾਲ ਪੁਰਖ ਜਾਂ ਰੱਬ ਵਰਗੇ ਗੁਣ ਆਪਣੇ ਜੀਵਨ ਵਿੱਚ ਧਾਰਨ ਕਰੀਏ! ਪਰ
ਅੱਜ ਅਸੀਂ “ਬੰਦੇ ਖੋਜ ਦਿਲ ਹਰ ਰੋਜ਼” ਵਰਗੇ ਗੁਰਫੁਰਮਾਨ ਛੱਡਕੇ ਮਨਮੱਤੀ ਸਾਖੀਆਂ ਦਾ ਸਹਾਰਾ ਲੈ ਕੇ
ਬਾਬਿਆਂ ਪਿਛੇ ਲੱਗੇ ਫਿਰਦੇ ਹਾਂ, ਜੋ ਕੇਵਲ ‘ਨਾਮ ਜਪਣ’ ਆਸਰੇ ਸਿੱਖਾਂ ਨੂੰ ਭਰਮਾਈ ਫਿਰਦੇ ਹਨ!
ਗੁਰਬਾਨੀ ਫਰਮਾਨ ਹੈ: