ਵਿੱਚ ਆਪਸੀ ਤੌਰ ਤੇ ਕੋਈ ਭੀ ਜਿੱਮੇਦਾਰੀ ਨਹੀਂ ਹੋੰਦੀ ਹੈ। ਇਸ ਤਰ੍ਹਾਂ ਹੀ ਸਿੱਖ ਅਤੇ ਗੁਰੁ ਦਾ
ਰਿਸ਼ਤਾ ਭੀ ਜੀਵਿਤ ਅਵਸਥਾ ਦਾ ਰਿਸ਼ਤਾ ਹੈ। ਸਿੱਖ ਦਾ ਗੁਰੁ ਭੀ ਸਦਾ ਤੋਂ ਸ਼ਬਦ ਹੀ ਰਿਹਾ ਹੈ। ਸ਼ਬਦ
ਕਦੀ ਮਰਦਾ ਨਹੀਂ ਹੈ। ਸ਼ਬਦ ਸਦਾ ਹੀ ਇਕੋ ਜਿਹਾ ਹੀ ਰਹਿੰਦਾ ਹੈ ਦੇ ਕਦੀ ਭੀ ਬਦਲਦਾ ਨਹੀਂ ਹੈ। ਗੁਰੁ
ਨਾਨਕ ਸਾਹਿਬ ਨੇ ਭੀ ਆਪਣਾ ਗੁਰੁ ਸ਼ਬਦ ਨੂੰ ਹੀ ਮਨਿਆਂ ਹੈ।
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥
ਅਕਥ ਕਥਾ ਲੇ ਰਹਉ ਨਿਰਾਲਾ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ॥
ਏਕੁ ਸਬਦੁ ਜਿਤੁ ਕਥਾ ਵੀਚਾਰੀ॥ ਗੁਰਮੁਖਿ ਹਉਮੈ ਅਗਨਿ ਨਿਵਾਰੀ॥
(ਪੰਨਾ 943)
ਇਸ ਉਪਦੇਸ਼ ਦੀ ਪ੍ਰੋਣਤਾ ਕਰਦੇ ਹੋਏ ਹੀ, “ਸ਼੍ਰੀ ਗੁਰੁ ਅਰਜਨ ਸਾਹਿਬ ਨੇ ਆਦਿ
ਗ੍ਰੰਥ ਨੂੰ 1604 ਵਿੱਚ ਦਰਬਾਰ ਸਾਹਿਬ ਵਿੱਚ ਮਰਿਯਾਦਾ ਨਾਲ ਸਥਾਪਿਤ ਕੀਤਾ।” ਇਹ ਇਤਿਹਾਸਕ ਤੱਥ
ਬੜਾ ਹੀ ਮਹੱਤਵਪੂਰਵ ਹੈ ਕਿ “ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਭਰੀ ਸੰਗਤ ਦੇ ਸਾਹਮਣੇ ਹੁਕਮ ਕੀਤਾ
ਕਿ ਸ਼ਖਸੀ ਗੁਰਿਆਈ ਦਾ ਸਿਲਸਿਲਾ ਖਤਮ ਕੀਤਾ ਜਾੰਦਾ ਹੈ। ਹੁਣ ਸਦਾ ਲਈ ਖਾਲਸੇ ਨੇ ਗੁਰੁ ਗ੍ਰੰਥ
ਸਾਹਿਬ ਨੂੰ ਗੁਰੁ ਅਤੇ ਦਸ ਗੁਰੁ ਵਿਅਕਤਿਆਂ ਦਾ ਸਰੂਪ ਮਨੰਣਾ ਹੈ। ਗੁਰੁ ਗੋਬਿੰਦ ਸਿੰਘ ਜੀ ਨੇ
ਗੁਰੁ ਗੱਦੀ ਦੋ ਭਾਗਾਂ ਵਿੱਚ ਵੰਡ ਕੇ ਦੀਤੀ। “ਅਧਿਆਤਮਕ ਗੁਰਤਾ ‘ਆਦਿ ਗ੍ਰੰਥ’ ਨੂੰ ਅਤੇ ਸੰਸਾਰਕ
ਗੁਰਤਾ ਪੰਥਕ ਸਮੂਹ, ਅਰਥਾਤ ਸਮੂਚੀ ਸਿੱਖ ਕੌਮ ਨੂੰ ਸੋਂਪ ਦੀਤੀ।” ਗੁਰੁ ਗ੍ਰੰਥ ਸਾਹਿਬ ਦੀ ਅਗਵਾਈ
ਦੇ ਪਿੱਛੇ ਗੁਰੁ ਪੰਥ ਨੂੰ ਮਿਲਾ ਕੇ ਹੀ ਸਿੱਖ/ਖਾਲਸਾ ਪੰਥ ਮੁਕਮਲ ਹੋੰਦਾ ਹੈ। ਸ਼ਬਦ ਗੁਰੁ ਸਦਾ ਹੀ
ਜੀਉਂਦਾ ਹੈ ਅਤੇ ਨਾ ਹੀ ਇਸਨੂੰ ਮੋਤ ਹੀ ਆ ਸਕਦੀ ਹੈ। ਇਸ ਸਬੰਧ ਵਿੱਚ ਭਾਰਤ ਦੀ ਸੁਪ੍ਰੀਮ ਕੋਰਟ ਨੇ
ਇੱਕ ਮਾਮਲੇ ਵਿੱਚ ਟਿਪੱਣੀ ਕੀਤੀ ਹੈ:-
“
ਵਿੱਚ ਵਿਸਤਾਰ ਪੂਰਵਕ ਦਿੱਤਾ ਗਿਆ ਹੈ। ਇਸ ਤਰ੍ਹਾਂ ਨਾਲ ਗੁਰੂ ਅਤੇ ਸਿੱਖ ਦਾ ਸਬੰਧ ਸਦੀਵੀ ਕਾਲ ਲਈ
ਜੁੜ ਜਾੰਦਾ ਹੈ। ਇਹ ਸਬੰਧ ਕੋਈ ਭੀ ਤਾਕਤ ਤੋੜ ਨਹੀਂ ਸਕਦੀ ਹੈ। ਗੁਰੁ ਇੱਕ ਵਾਰ ਜਿਸ ਨਾਲ ਰਿਸ਼ਤਾ
ਜੌੜ ਲੈੱਦਾ ਹੈ, ਗੁਰੁ ਉਸ ਦੇ ਲੋਕ ਪਰਲੋਕ ਦੇ ਸਾਰੇ ਦੁਖਾਂ ਨੂੰ ਦੂਰ ਕਰ ਦੇੱਦਾ ਹੈ।
ਗੁਰੁ ਅਤੇ ਸਿੱਖ ਦਾ ਰਿਸ਼ਤਾ ਬੜਾ ਹੀ ਭਾਵਨਾਤਮਕ ਹੋੱਦਾ ਹੈ। ਪੰਥ ਵਲੋਂ
ਪ੍ਰਵਾਨਤ ਸਿੱਖ ਰਹਿਤ ਮਰਯਾਦਾ ਵਿੱਚ ਦੀਤਿਆਂ 4 ਕੂਰਹਿਤਾਂ ਵਿਚੋਂ “ਕੋਈ ਕੁਰਹਿਤ ਹੋ ਜਾਵੇਂ ਤਾਂ
ਮੁੜ ਕੇ ਅਮਿੱ੍ਰਤ ਛਕੜਾ ਪਏਗਾ। ਆਪਣੀ ਇੱਛਾ ਵਿਰੁਧ ਅਨਭੋਲ ਹੀ ਕੋਈ ਕੁਰਹਿਤ ਹੋ ਜਾਵੇਂ ਤਾਂ ਕੋਈ
ਦੰਡ ਨਹੀਂ।” ਇਥੇਂ ਇਹ ਵਿਚਾਰ ਬੜਾ ਹੀ ਧਿਆਨ ਦੇਣ ਜੋਗ ਹੈ ਕਿ ਜੇ ਕੋਈ ਸਿੱਖ ਜਾਣ ਕੇ ਗਲਤੀ ਕਰੇ
ਤਾਂ ਊਸ ਨੂੰ ਭੀ ਕੂਝ ਦੰਡ ਲਗਾ ਕੇ ਮਾਫ ਕਰ ਦਿੱਤਾ ਜਾੰਦਾ ਹੈ। ਤਨਖਾਹ ਲਾਉਣ ਅਤੇ ਪੂਰੀ ਕਰਣ ਤੋਂ
ਬਾਦ ਕਿਸੇ ਵੀ ਤਰ੍ਹਾਂ ਨਾਲ ਉਸ ਕਰਮ ਦਾ ਪ੍ਰਭਾਵ ਨਹੀਂ ਰਹਿ ਜਾੰਦਾ ਹੈ। ਉਹ ਸਿੱਖ ਪੂਰੀ ਤਰ੍ਹਾਂ
ਨਾਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਦਾ ਸਿੱਖ ਅਤੇ ਖਾਲਸਾ ਪੰਥ ਦਾ ਹਿੱਸਾ ਹੋੰਦਾ ਹੈ।
ਜਦੋਂ ਤਕ ਮਨੂਖ ਗੁਰੁ ਗ੍ਰੰਥ ਅਤੇ ਗੁਰੁ ਪੰਥ ਦੇ ਉਪਦੇਸ਼ ਅਤੇ ਮਰਯਾਦਾ ਦਾ
ਪਾਲਨ ਨਹੀਂ ਕਰਦਾ, ਉਹ ਸਿੱਖ ਹੋਣ ਦਾ ਦਾਅਵਾ ਨਹੀਂ ਕਰ ਸਰਦਾ। “ਉਹ ਪ੍ਰਾਣੀ ਜਿਨ੍ਹਾਂ ਨੇ ਗੁਰੂਆਂ
ਦੇ ਉਪਦੇਸ਼ ਗ੍ਰਹਿਣ ਅਤੇ ਧਾਰਣ ਕੀਤੇ ਹਨ, ਉਹ ਸ੍ਵਤੇ ਸਿਧ ਹੀ ਇਨ੍ਹਾਂ ਅਰਥਾਂ ਵਿੱਚ ਸਿੱਖ ਹਨ।
ਸਿੱਖ ਇਉ ਨਹੀਂ ਕਿ ਉਨ੍ਹਾਂ ਨੇ ਗੁਰੁ ਧਾਰਣ ਕੀਤਾ ਹੈ, ਸਗੋਂ ਸਿੱਖ ਇਉ ਕਿ ਉਹ ਸੱਤ ਨੂੰ ਤੇ
ਸੱਤਯਾਛਾਰ ਨੂੰ ਸਰਵ ਸ੍ਰੇਸ਼ਟ ਮੰਨਦੇ ਹਨ”
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥
(ਪੰਨਾ 62)
ਗੁਰੁ ਬਿਨ੍ਹਾਂ ਸਿੱਖ ਦੀ ਕਲੱਪਨਾ ਭੀ ਨਹੀਂ ਕੀਤੀ ਜਾ ਸਕਦੀ ਹੈ। ਜਿਸ ਨੂੰ
ਗੁਰੁ ਪ੍ਰਵਾਨ ਕਰਦਾ ਹੈ, ਉਹੀ ਸਿੱਖ ਹੈ। ਜੋ ਮਨੁਖ ਗੁਰੁ, ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਆਸ਼ੇ
ਮੁਤਾਬਿਕ ਆਪਣਾ ਜੀਵਨ ਬਤੀਤ ਕਰਦਾ ਹੈ, ਗਰਮਤਿ ਗਾਡੀ ਰਾਹ ਦਾ ਪਾਂਧੀ ਹੈ, ਉਹੀ ਸਿੱਖ ਹੈ:-
ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥
(ਪੰਨਾ 601)
ਤਿਸ ਗੁਰਸਿੱਖ ਕੰਉ ਹੰਉ ਸਦਾਨਮਸਕਾਰੀ
ਜੋ ਗੁਰ ਕੇ ਭਾਣੈ ਗੁਰਸਿਖ ਚਲਿਆ॥
(ਪੰਨਾ 593)
ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਗੁਰੁ ਪੰਥ ਨੂੰ ਗੁਰੁ ਗ੍ਰੰਥ ਸਾਹਿਬ ਦੀ
ਅਗਵਾਈ ਵਿੱਚ ਫੈਸਲੇ ਲੈਣ ਦਾ ਹੱਕ ਬਖਸ਼ ਕੇ ਸਦਾ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਵੰਤ ਗੁਰੁ
ਥਾਪ ਦਿੱਤਾ ਤੇ ਆਮ ਸਿੱਖ ਨੂੰ ਗੁਰੁ ਸਾਹਿਬਾਨ ਵਲੌਂ ਬਖਸ਼ੇ ਸੱਤ ਦੇ ਉਪਦੇਸ਼ ਨੂੰ ਪ੍ਰਾਪਤ ਕਰਣ ਦੀ
ਯੁਕਤੀ ਭਖਸ਼ੀ।
ਮਨਮੀਤ ਸਿੰਘ