ਮੇਰਾ ਗੁਰੂ ਬੋਲਦਾ ਏ
ਆਜ ਹਰ ਦੇਹਧਾਰੀ ਗੁਰੂ ਤੇ ਸਿਖ
ਕੌਮ ਦੇ ਪ੍ਖਂਡੀ ਬਾਬੇ ਜੋ ਆਪਣੇ ਆਪ ਨੂ ਸੰਤ ਅਖੋਂਦੇ ਨੇ ਓਹ ਏ ਦਲੀਲ ਦੇਂਦੇ ਨੇ ਕਿ ਗੁਰੂ ਗ੍ਰੰਥ
ਸਾਹਿਬ ਜੀ ਬੋਲਦੇ ਨਈ ਤੇ ਅਸੀ ਤੁਹਾਨੂ ਬੋਲ ਕੇ ਦਸ ਦੇ ਆ ਸੋ ਅਸੀ ਤੁਹਾਡੇ ਗੁਰੂ ਹਾਂ. ਏ ਬਾਬੇ
ਆਖਦੇ ਨੇ ਕੀ ਅਸੀ ਬੋਲਦੇ ਹਾਂ, ਪਰ ਏਹ ਤਾਂ ਆਪਣੇ ਦੀਵਾਨਾ ਵਿਚ ਕੇਵਲ 1 ਯਾ 2 ਘੰਟੇ ਬੋਲਦੇ ਨੇ,
ਤੇ ਏਨਾ ਦੇ ਚੇਲੇ ਏਨਾ ਨੂ ਗੁਰੂ ਸਵੀਕਾਰ ਕਰ ਲੇਂਦੇ ਨੇ।
ਪਰ ਇਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਖ ਜੋ ਹਰ ਰੋਜ 1 ਯਾ 2 ਘੰਟੇ ਗੁਰੂਬਾਣੀ ਦੀ ਵਿਚਾਰ ਕਰਦਾ ਆ
ਓਹ ਸਿਖ ਹਮੇਸ਼ਾ ਸ਼ਬਦ ਗੁਰੂ ਦੀ ਆਵਾਜ ਆਪਣੇ ਹਿਰਦੇ ਚੋ ਸੁਣੇਗਾ ਤੇ ਸ਼ਬਦ ਗੁਰੂ ਨੂ ਅੰਗ ਸੰਗ ਮਹਿਸੂਸ
ਕਰੇਗਾ,
ਹੁਣ ਵੀਚਾਰ ਕਰਨੀ:
ਜਦੋ ਏਨਾ ਪਾਖੰਡੀ ਗੁਰੂ ਦਾ ਕੋਈ ਚੇਲਾ ਕਿਸੇ ਦਾ ਹਕ ਮਾਰਨ ਬਾਰੇ ਸੋਚੇ ਤਾਂ ਏ ਦੇਹਧਾਰੀ ਗੁਰੂ
ਆਪਣੇ ਚੇਲੇਯਾ ਕੋਲ ਆ ਕੇ ਏਨਾ ਨੂ ਹਕ ਮਾਰਨ ਤੋਂ ਨਈ ਰੋਕਦੇ ਤੇ ਨਾ ਹੀ ਏਨਾ ਦੇ ਚੇਲੇਯਾ ਨੂੰ ਆਪਣੇ
ਗੁਰੂ ਦੀ ਆਵਾਜ ਸੁਣਾਈ ਦੇਂਦੀ ਆ।
ਪਰ ਹੁਣ ਵਿਚਾਰ ਕਰਨੀ ਜਦੋ ਕੋਈ ਸਿਖ ਜੋ ਗੁਰੂਬਾਣੀ ਦੀ ਵੀਚਾਰ ਕਰਦਾ ਏ ਜੇ ਓਹ ਕਿਸੇ ਦਾ ਹਕ ਮਾਰਨ
ਬਾਰੇ ਸੋਚੇ ਤਾਂ ਅੰਦਰੋ ਸਬਦ ਗੁਰੂ ਦੀ ਆਵਾਜ ਆਵੇਗੀ
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥(ਪੰਨਾ ੧੪੧)
ਜੇ ਓ ਸਿਖ ਗੁਰੂ ਗ੍ਰੰਥ ਸਾਹਿਬ ਜੀ ਨੂ ਆਪਣਾ ਗੁਰੂ ਸਵੀਕਾਰ ਕਰਦਾ ਏ ਤਾਂ ਓ ਕਿਸੇ ਦਾ ਹਕ ਨਹੀਂ
ਮਾਰੇਗਾ, ਹੁਣ ਜੇ ਅਸੀ ਵੀਚਾਰ ਕਰੀਏ ਤਾਂ ਪਤਾ ਲਗਦਾ ਕੀ ਗੁਰੂਬਾਣੀ ਬੋਲਦੀ ਏ,
ਇਕ ਗਲ ਹੋਰ ਵਿਚਾਰ ਕਰਨ ਯੋਗ ਹੈ ਕਿ ਜਦੋ ਕੋਈ ਬੰਦਾ ਸਾਡੇ ਲਾਗੇ ਕੁਛ ਬੋਲ ਰਿਹਾ ਹੁੰਦਾ ਆ, ਕਯੀ
ਵਾਰ ਅਸੀ ਉਸ ਦੀ ਗਲ ਨਹੀ ਸੁਣਦੇ, ਕ੍ਯੋਂ ਕਿ ਸਾਡਾ ਧਿਯਾਨ ਓਸ ਬੰਦੇ ਦੀਆਂ ਗਲਾ ਵਿਚ ਨਈ ਹੁੰਦਾ ਉਸ
ਵਕਤ ਅਸੀ ਆਪਣੇ ਮਨ ਦੀਯਾ ਗਲਾ ਸੁਣ ਰਹੇ ਹੁਣੇ ਆ,
ਪਰ ਕਦੀ ਵੀ ਏ ਨਈ ਹੁੰਦਾ ਕੀ ਸਾਡਾ ਮਨ ਬੋਲ ਰਿਹਾ ਹੋਵੇ ਪਰ ਅਸੀ ਸੁਣ ਨਾ ਸਕੀਏ, ਕਦੀ ਵ ਅਜਮਾ ਕੇ
ਦੇਖ ਲੇਨਾ ਹਰ ਇੰਸਾਨ ਆਪਣੇ ਮਾਨ ਦੀ ਆਵਾਜ ਜਰੂਰ ਸੁਣਦਾ ਆ,
ਏਸੇ ਤਰੀਕੇ ਨਾਲ ਹੀ ਜਦੋ ਕੋਈ ਦੇਹਧਾਰੀ ਗੁਰੂ ਬੋਲਦਾ ਆ ਤਾ ਏ ਜਰੂਰੀ ਨਈ ਕੇ ਓਦਾ ਚੇਲਾ ਓਦੀ ਆਵਾਜ
ਸੁਣੇ:
ਪਰ ਜਦੋ ਸ਼ਬਦ ਗੁਰੂ ਇਕ ਸਿਖ ਦੇ ਅੰਦਰੋ ਬੋਲਦਾ ਵਾ ਤਾਂ ਹਰ ਸਿਖ ਸ਼ਬਦ ਗੁਰੂ ਦੀ ਆਵਾਜ ਸੁਣਦਾ ਵਾ, ਓ
ਗਲ ਆਡ ਹੈ ਕੀ ਕੋਈ ਆਵਾਜ ਸੁਣ ਕੇ ਵੀ ਅਣਸੁਣੀ ਕਰ ਦੇ,
ਏਥੋ ਸਾਬਿਤ ਹੁੰਦਾ ਹੈ ਕੀ ਦੇਹਧਾਰੀ ਦੀ ਆਵਾਜ ਨਾਲੋ ਸ਼ਬਦ ਗੁਰੂ ਦੀ ਆਵਾਜ ਜਾਦਾ ਅਸਰ ਰਖਦੀ ਹੈ,
ਫੇਰ ਵੀ ਆਜ ਸਿਖ ਗੁਰੂ ਗ੍ਰੰਥ ਸਾਹਿਬ ਜੀ ਨੂ ਛਡ ਕੇ ਏਨਾ ਦੇਹਧਾਰੀ ਗੁਰੂਯਾ ਪਿਛੇ ਲਗ ਗਾਏ ਨੇ ਤੇ
ਸਚੀ ਸਰਕਾਰ ਨੂ ਭੁਲਦੇ ਜਾ ਰਹੇ ਨੇ,
ਹੁਣ ਫੇਰ ਸੋਚਣਾ
ਜੇ ਕਿਸੇ ਬਾਬੇ ਦਾ ਕੋਈ ਚੇਲਾ ਵ੍ਰਾਤ ਰਖਣ ਬਾਰੇ ਸੋਚੇ ਤਾਂ ਏਨਾ ਪਖੰਡੀ ਬਾਬੇਯਾ ਨੇ ਤੇ ਏਨਾ
ਦੇਹਧਾਰੀ ਗੁਰੂਆ ਨੇ ਫੇਰ ਵੀ ਆ ਕੇ ਨਈ ਬੋਲਣਾ .
ਪਰ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਖ ਜਿਸਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕੀਤੀ
ਹੈ ਜੇ ਓਹ ਵ੍ਰਾਤ ਰਖਣ ਬਾਰੇ ਸੋਚੇ ਤਾਂ ਸ਼ਬਦ ਗੁਰੂ ਦੀ ਆਵਾਜ ਹਿਰਦੇ ਚੋ ਆਵੇਗੀ ,
ਛੋਡਹਿ ਅੰਨੁ ਕਰਹਿ ਪਾਖੰਡ ॥
ਨਾ ਸੋਹਾਗਨਿ ਨਾ ਓਹਿ ਰੰਡ ॥
ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂ ਆਪਣਾ ਗੁਰੂ ਸਵੀਕਾਰ ਕਰਨ ਵਾਲਾ ਸਿਖ ਵ੍ਰਾਤ ਨਈ ਰਖੇਗਾ, ਏਥੋ ਫੇਰ
ਸਾਬਿਤ ਹੁੰਦਾ ਹੈ ਕਿ ਗੁਰੂਬਾਣੀ ਸਿਖ ਦੇ ਹਿਰਦੇ ਚੋ ਬੋਲਦੀ ਹੈ,
ਫੇਰ ਏਹ ਪਖੰਡੀ ਬਾਬੇ ਤੇ ਦੇਹਧਾਰੀ ਗੁਰੂ , ਗੁਰੂ ਗ੍ਰੰਥ ਸਾਹਿਬ ਜੀ ਨੂ ਮੋਨੀ ਗੁਰੂ ਕ੍ਯੋਂ ਆਖਦੇ
ਨੇ?
ਏ ਤਾਂ ਪੰਜਾਬ ਵਿਚ ਬੈਠੇ ਹੁੰਦੇ ਨੇ ਤੇ ਏਨਾ ਦੇ ਚੇਲੇ ਕੋਈ ਕੈਨਡਾ ਤੇ ਕੋਈ ਅਮੇਰਿਕਾ ਵਿਚ ਓਥੇ
ਏਨਾ ਪਾਖੰਡੀ ਬਾਬੇਯਾ ਦੀ ਆਵਾਜ ਕਿਵੇ ਪਹੁੰਚਦੀ ਹੈ।
ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਆਵਾਜ ਤਾਂ ਹਰ ਸਿਖ ਦੇ ਹਿਰਦੇ ਚੋ ਆਓਂਦੀ ਏ ,ਪਾਵੇ ਸਿਖ ਕੀਤੇ ਵੀ
ਹੋਵੇ ਸਿਖ ਸ਼ਬਦ ਗੁਰੂ ਨੂ ਹਮੇਸ਼ਾ ਆਪਣੇ ਅੰਗ ਸੰਗ
ਮਹਿਸੂਸ ਕਰੇਗਾ।
ਜਤਿੰਦਰ ਸਿੰਘ ਨਿਉਜ਼ੀਲੈਂਡ
0064211774022