ਪੁਤੀਂ ਗੰਢੁ ਪਵੈ ਸੰਸਾਰਿ
ਪੁਤੀਂ
ਗੰਢੁ ਪਵੈ ਸੰਸਾਰਿ॥
ਗੁਰੂ ਗ੍ਰੰਥ ਸਾਹਿਬ, ਪੰਨਾ 143
ਦੁਨੀਆ ਦੇ ਧਾਰਮਿਕ ਜਾਂ ਸਮਾਜਕ ਖੇਤਰ ਦੇ ਨੁਕਤਾ-ਨਿਗਾਹ ਤੋ ਜੇਕਰ ਦੇਖਿਆ ਜਾਏ, ਔਰਤ ਨੂੰ
ਉਸਦਾ ਬਣਦਾ ਸਤਿਕਾਰ ਨਹੀ ਦਿੱਤਾ ਗਿਆ। ਸਗੋ ਔਰਤ ਅਪਵਿੱਤਰ ਹੈ, ਸੂਦਰ ਹੈ, ਪਸੂ ਅਤੇ ਢੋਲ ਦੇ
ਬਰਾਬਰ ਕਹਿ ਕੇ ਦੁਰਕਾਰਿਆ ਗਿਆ ਹੈ। ਅਜਿਹੇ ਹਵਾਲੇ ਕਰਮਕਾਡੀ ਗ੍ਰੰਥਾਂ ਵਿੱਚੋ ਮਿਲਦੇ ਹਨ।
ਜੇਕਰ ਗੁਰਮਤਿ ਸਿਧਾਂਤ ਦੇ ਦ੍ਰਿਸਟੀ ਕੌਣ ਤੋ ਝਾਤ ਮਾਰੀਏ ਤਾ ਗੁਰਮਤਿ ਦੀ ਵਿਚਾਰਧਾਰਾ ਅੰਦਰ ਔਰਤ
ਨੂੰ ਬੜੇ ਸਤਿਕਾਰ ਦੀ ਨਿਗਾਹ ਨਾਲ ਤੱਕਿਆ ਗਿਆ ਹੈ। ਜਿਹੜੀ ਵੀਚਾਰਧਾਰਾ ਔਰਤ ਨੂੰ ਬਰਾਬਰ ਦਾ
ਸਤਿਕਾਰ ਨਹੀ ਸੀ ਦਿੰਦੀ ਉਸਦਾ ਖੰਡਣ ਕੀਤਾ ਗਿਆ ਹੈ। ਗੁਰਮਤਿ ਦਾ ਫੁਰਮਾਣ ਹੈ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਗੁਰੂ ਗ੍ਰੰਥ ਸਾਹਿਬ, ਪੰਨਾ 473
ਪਦ ਅਰਥ
ਸੋ - ਉਸ
ਮੰਦਾ - ਚੰਗੇ ਦੇ ਉਲਟ ਮੰਦਾ ਅਪਵਿੱਤਰ
ਆਖੀਐ - ਆਖਣਾ, ਕਹਿਣਾ, ਕਹਿਆ ਜਾਣਾ
ਜਿਤੁ - ਜਿਸਨੇ
ਜੰਮਹਿ - ਜਨਮ ਦਿੱਤਾ
ਰਾਜਾਨ - ਸੰ: ਪਵਿੱਤਰ, ਗੁਰਮੁਖਿ, ਮੰਦੇ ਸਬਦ ਦੇ ਉਲਟ ਚੰਗਾ ਪਵਿੱਤਰ, ਸਾਧ ਜਨ ਗੁਰਮੁਖਿ।
ਪੰਚੇ ਸੋਹਹਿ ਦਰਿ ਰਾਜਾਨੁ॥
ਗੁਰੂ ਗ੍ਰੰਥ ਸਾਹਿਬ, ਪੰਨਾ 3
ਨੋਟ - ਕਰਮਕਾਡੀ ਲੋਕ ਆਪਣੇ ਆਪ ਨੂੰ ਗੁਰਮੁਖਿ ਭਾਵ ਪਵਿੱਤਰ ਸਮਝਦੇ ਹਨ ਅਤੇ ਔਰਤ ਨੂੰ ਮੰਦਾ ਭਾਵ
ਅਪਵਿੱਤਰ ਸਮਝਦੇ ਹਨ।
ਇਥੇ ਅਜਿਹੇ ਕਰਮਕਾਂਡੀ ਲੋਕ ਜੋ ਆਪਣੇ ਆਪ ਨੂੰ ਪਵਿੱਤਰ ਅਤੇ ਔਰਤ ਨੂੰ ਅਪਵਿੱਤਰ ਸਮਝਦੇ ਹਨ ਉਨ੍ਹਾਂ
ਦੀ ਸੋਚ ਨੂੰ ਗੁਰਮਤਿ ਸਿਧਾਤ ਵਲੋ ਲਾਹਣਤ ਪਾਈ ਗਈ ਹੈ।
ਅਰਥ
ਸੋ ਕਿਉ ਮੰਦਾ, ਉਸ ਜਨਮ ਦੇਣ ਵਾਲੀ ਨੂੰ ਕਿਉ ਮੰਦਾ (ਅਪਵਿੱਤਰ) ਆਖੀਐ, ਜਿਤੁ ਜੰਮਹਿ ਰਾਜਾਨ,
ਜਿਸਨੇ ਤੈਨੂੰ, ਆਪਣੇ ਆਪ ਨੂੰ ਪਵਿੱਤਰ ਅਖਵਾਉਣ ਵਾਲੇ ਨੂੰ, ਜਨਮ ਦਿੱਤਾ ਹੈ।
ਭਾਵ ਜੇਕਰ ਜਨਮ ਦੇਣ ਵਾਲੀ ਅਪਵਿੱਤਰ ਹੈ ਤਾਂ ਅਪਵਿੱਤਰ ਦੇ ਪੇਟੋ ਜਨਮ ਲੈਣ ਵਾਲਾ ਕਿਵੇ ਸੁਧ
ਬ੍ਰਹਮਣ ਬਣ ਗਿਆ। ਇਸ ਸੱਚ ਦੇ ਉਲਟ ਅੱਜ ਇਕਵੀ ਸਦੀ ਅੰਦਰ ਵੀ ਗੁਰਮਤਿ ਦੀ ਸਟੇਜ ਤੋ ਗੁਰਮਤਿ
ਵੀਚਾਰਧਾਰਾ ਨੂੰ ਛਡਕੇ ਕਰਮਕਾਂਡੀ ਵੀਚਾਰਧਾਰਾ ਅਨੁਸਾਰ ਹੀ ਗੁਰਮਤਿ ਦਾ ਵਖਿਆਨ ਕੀਤਾ ਜਾ ਰਿਹਾ ਹੈ।
ਜਿਸ ਦਾ ਨਤੀਜਾ ਅੱਜ ਅਜੋਕਾ ਸਿਖ ਸਮਾਜ ਵੀ ਕਰਮਕਾਂਡੀ ਦਲ ਦਲ ਵਿੱਚ ਹੀ ਧਸਦਾ ਜਾ ਰਿਹਾ ਹੈ।
ਜੇਕਰ ਜਨਮ ਦੇਣ ਵਾਲੀ ਅਪਵਿੱਤਰ ਹੈ ਤਾ ਅਪਵਿੱਤਰ ਦੇ ਪੇਟੋ ਜਨਮ ਲੈਣ ਵਾਲਾ ਪਵਿੱਤਰ ਕਿਵੇ ਹੋ ਸਕਦਾ
ਹੈ? ਇਸ ਦੇ ਉਲਟ ਅੱਜ ਗੁਰਮਿਤ ਦੀ ਸਟੇਜ ਤੋ ਗੁਰਮਤਿ ਵੀਚਾਰਧਾਰਾ ਨੂੰ ਅੱਖੋ ਪਰੋਖੇ ਕਰਕੇ ਗੁਰਮਤਿ
ਵੀਚਾਰਧਾਰਾ ਦਾ ਵਖਿਆਨ ਵੀ ਕਰਮਕਾਂਡੀ ਵੀਚਾਰਧਾਰਾ ਅਨੁਸਾਰ ਹੀ ਕੀਤਾ ਜਾ ਰਿਹਾ ਹੈ। ਜਿਸ ਦਾ ਨਤੀਜਾ
ਅੱਜ ਅਜੋਕਾ ਸਿਖ ਸਮਾਜ ਕਰਮਕਾਡੀ ਦਲ ਦਲ ਵਿੱਚੋ ਨਿਕਲਣ ਦੀ ਥਾਂ ਧਸ ਚੁੱਕਾ ਹੈ। ਬੱਚੀਆ ਨਾਲ
ਵਿਤਕਰਾ ਇਥੋ ਤੱਕ ਕਿ ਬੱਚੀਆ ਨੂੰ ਜੰਮਣ ਤੋ ਪਹਿਲਾ ਹੀ ਗਰਭ ਵਿੱਚ ਖਤਮ ਕਰ ਦਿੱਤਾ ਜਾਂਦਾ ਹੈ।
ਅਜਿਹਾ ਕਰਨ ਲਈ ਅਖਉਤੀ ਸਿਖ ਸਮਾਜ ਸਭ ਤੋ ਮੋਹਰੇ ਹੈ। ਇਨਾਂ ਗੱਲਾਂ ਦੇ ਕਾਰਨ ਕੀ ਹਨ? ਬੜੀ ਗਹਿਰਾਈ
ਨਾਲ ਸੋਚਣ ਦੀ ਲੋੜ ਹੈ। ਦਾਜ ਦਹੇਜ ਦੀ ਲਾਹਣਤ ਵਰਗੀਆ ਸਮਾਜਕ ਬੁਰਆਈਆ ਤੋ ਤਾਂ ਅਸੀਂ ਸਾਰੇ ਹੀ
ਵਾਕਫ ਹਾਂ ਪਰ ਗੁਰਮਤਿ ਵੀਚਾਰਧਾਰਾ ਦਾ ਗਲਤ ਵਖਿਆਨ ਇਸ ਦਾ ਹਿੱਸਾ ਕਿਵੇ ਬਣ ਰਿਹਾ ਹੈ? ਇਹ ਸੋਚਣ
ਦੀ ਲੋੜ ਹੈ।
ਅੱਜ ਇਕਵੀ ਸਦੀ ਅੰਦਰ ਵੀ ਜਦੋ ਕਿਸੇ ਬੱਚੇ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਤਾ ਗੁਰਮਤਿ ਦੀ ਸਟੇਜ
ਤੋ ਕੁੱਝ ਕੁ ਵਿਦਵਾਨਾ ਨੂੰ ਛਡਕੇ ਬਹੁਤੇ ਪਰਚਾਰਕ ਇਹ ਪੰਗਤੀਆ ਜਰੂਰ ਪੜਦੇ ਹਨ ਕਿ।
ਪੁਤੀਂ ਗੰਢੁ ਪਵੈ ਸੰਸਾਰਿ॥
ਗੁਰੂ ਗ੍ਰੰਥ ਸਾਹਿਬ, ਪੰਨਾ 143
ਇਸ ਪੰਗਤੀ ਦਾ ਵਖਿਆਨ ਇਹ ਕਰਦੇ ਹਨ ਕਿ ਗੁਰੂ ਨਾਨਕ ਪਾਤਸਾਹ ਇਸ ਗਲ ਦੀ ਹਾਮੀ ਭਰਦੇ ਹਨ ਕਿ
ਪੁੱਤਰਾਂ ਨਾਲ ਹੀ ਸੰਸਾਰ ਵਿੱਚ ਗੰਢ ਪੈਦੀ ਹੈ। ਇਸ ਕਰਕੇ ਕਈ ਬੱਚੀਆ ਜਿਨਾ ਦੇ ਘਰ ਪੁੱਤ ਨਹੀ
ਹੁੰਦਾ, ਬੱਚੀਆ ਹੀ ਹੁੰਦੀਆ ਹਨ, ਰੋਂਦੀਆਂ ਵੇਖੀਆ ਹਨ। ਸਾਇਦ ਉਹ ਇਹ ਸੋਚਦੀਆ ਹਨ ਕਿ ਇਸ ਸਮਾਜ ਨੇ
ਤਾ ਸਾਨੂੰ ਕੀ ਸਵੀਕਾਰ ਕਰਨਾ ਹੈ, ਬਾਬਾ ਨਾਨਕ ਵੀ ਨਹੀ ਸਵੀਕਾਰ ਕਰ ਰਿਹਾ। ਇਸ ਕਰਕੇ ਘਰ ਵਿੱਚ
ਪੁੱਤ ਹੋਣਾ ਬਹੁਤ ਜਰੂਰੀ ਹੈ।
ਜਦੋ ਕਿ ਸੱਚ ਇਸ ਗੱਲ ਦੇ ਉਲਟ ਹੈ ਕਿ ਗੁਰੂ ਨਾਨਕ ਤਾ ਅਜਿਹੇ ਮੂਰਖ ਲੋਕਾ ਨੂੰ ਲਾਹਣਤ ਪਾ ਰਹੇ ਹਨ,
ਜੋ ਇਹ ਕਹਿੰਦੇ ਹਨ ਕਿ ਪੁੱਤਰਾਂ ਨਾਲ ਹੀ ਸੰਸਾਰ ਵਿੱਚ ਗੰਢ ਪੈਦੀ ਹੈ। ਆਉ ਇਸ ਸਬਦ ਉਪਰ ਗੁਰਮਤਿ
ਅਨੁਸਾਰ ਝਾਤ ਮਾਰਨ ਦੀ ਕੋਸ਼ਿਸ਼ ਕਰੀਏ।
ਕੈਹਾ ਕੰਚਨੁ ਤੁਟੈ ਸਾਰੁ॥ ਅਗਨੀ ਗੰਢੁ ਪਾਏ ਲੋਹਾਰੁ॥
ਗੋਰੀ ਸੇਤੀ ਤੁਟੈ ਭਤਾਰੁ॥ ਪੁਤੀਂ ਗੰਢੁ ਪਵੈ ਸੰਸਾਰਿ॥
ਰਾਜਾ ਮੰਗੈ ਦਿਤੈ ਗੰਢੁ ਪਾਇ॥ ਭੁਖਿਆ ਗੰਢੁ ਪਵੈ ਜਾ ਖਾਇ॥
ਕਾਲਾ ਗੰਢੁ ਨਦੀਆ ਮੀਹ ਝੋਲ॥ ਗੰਢੁ ਪਰੀਤੀ ਮਿਠੇ ਬੋਲ॥
ਬੇਦਾ ਗੰਢੁ ਬੋਲੇ ਸਚੁ ਕੋਇ॥ ਮੁਇਆ ਗੰਢੁ ਨੇਕੀ ਸਤੁ ਹੋਇ॥
ਏਤੁ ਗੰਢਿ ਵਰਤੈ ਸੰਸਾਰੁ॥ ਮੂਰਖ ਗੰਢੁ ਪਵੈ ਮੁਹਿ ਮਾਰ॥
ਨਾਨਕੁ ਆਖੈ ਏਹੁ ਬੀਚਾਰੁ॥ ਸਿਫਤੀ ਗੰਢੁ ਪਵੈ ਦਰਬਾਰਿ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 143
ਪਦ ਅਰਥ
ਕੈਹਾ - ਇੱਕ ਧਾਤ
ਕੰਚਨੁ - ਸੋਨਾ
ਸਾਰੁ - ਲੋਹਾ
ਅਗਨੀ - ਅੱਗ
ਗੰਢੁ - ਜੋੜਨਾ, ਜੁੜਨਾ
ਲੋਹਾਰੁ - ਕਾਰੀਗਰ
ਗੋਰੀ - ਮਾਇਆ ਰੂਪ ਇਸਤ੍ਰੀ
ਸੇਤੀ - ਜੁੜੈ ਹੋਇ
ਗੋਰੀ ਸੇਤੀ - ਮਾਇਆ ਵਿੱਚ ਗੁਲਤਾਨ ਹੋਇ ਲੋਕ
ਤੁਟੈ - ਤੁਟੈ ਹੋਇ
ਭਾਤਾਰੁ - ਪ੍ਰਭੂ ਪਤੀ
ਤੁਟੈ ਭਾਤਾਰੁ - ਪ੍ਰਭੂ ਪਤੀ ਨਾਲੋ ਟੁਟੈ ਹੋਇ ਲੋਕ
ਪੁਤੀ - ਪੁਤਰਾਂ ਨਾਲ
ਗੰਢੁ ਪਵੈ ਸੰਸਾਰ - ਸੰਸਾਰ ਨਾਲ ਗੰਢ ਪਾਉਣੀ, ਪੈਂਦੀ ਹੈ
ਰਾਜਾ - ਰੱਜਿਆ ਹੋਇਆ, “ਜੇ ਭੁਖ ਦੇਹਿ ਤ ਇਤ ਹੀ ਰਾਜਾ” ਭੁੱਖੇ ਦੇ ਉਲਟ ਰੱਜਿਆ ਹੋਇਆ
ਦਿਤੈ ਗੰਢੁ - ਦਿੱਤੀ ਹੋਈ ਦਾਤ ਨਾਲ ਜੁੜ ਜਾਣਾ
ਕਾਲਾ - ਪਾਗਲ, ਡਿੰਗ, ਸਿਰੜਾ, ਕਲੰਕੀ, ਦੋਸੀ, ਮੂਰਖ
ਨਦੀਆ ਮੀਹ - ਉਹ ਨਦੀਆ ਜਿਹੜੀਆਂ ਨਦੀਆ ਵਿੱਚ ਮੀਹ ਪੈਣ ਸਮੇ ਥੋੜੇ ਸਮੇ ਲਈ ਬਹਾ ਹੁੰਦਾ ਹੈ
ਝੋਲ - ਬਾਛੁੜਿ, ਮੀਹ ਦਾ ਛੜਾਕਾ
ਪਰੀਤੀ - ਸੰ: ਭੀੜਾ, ਤੰਗ ਭਾਵ ਤੰਗ ਦਿਲੀ ਦੀਆ ਗੱਲਾਂ
ਮਿਠੇ ਬੋਲ - ਮਿਠੀਆ ਗੱਲਾਂ ਕਰਨੀਆਂ
ਬੇਦਾ ਗੰਢੁ ਬੋਲੇ ਸਚ ਕੋਇ - ਕਿਸੇ ਵਲੋ ਬੋਲਿਆ ਜਾਣਾ ਕਿ ਸੱਚ ਇਹ ਹੀ ਹੈ ਜੋ ਮੈ ਬੋਲ ਰਿਹਾ ਹਾ।
ਮੁਇਆ ਗੰਢੁ ਨੇਕੀ ਸਤੁ ਹੋਇ - ਮਰਨ ਤੋ ਬਾਅਦ ਕੀਤੀ ਹੋਈ ਨੇਕੀ ਕਾਰਣ ਸੰਸਾਰ ਨਾਲ ਜੁੜਿਆ ਜਾ ਸਕਦਾ
ਹੈ।
ਏਤੁ ਗੰਢੁ ਵਰਤੈ ਸੰਸਾਰੁ - ਜੇਕਰ ਇਸ ਤਰੀਕੇ ਨਾਲ ਸੰਸਾਰ ਵਿੱਚ ਗੰਢੁ ਪੈਦੀ ਹੈ, ਜੁੜਿਆ ਜਾ ਸਕਦਾ
ਹੈ ਤਾ:-
ਮੂਰਖ ਗੰਢੁ ਪਵੈ ਮੁਹਿ ਮਾਰ - ਇਸ ਤਰ੍ਹਾਂ ਦੀ ਗੰਢੁ ਤਾ ਮਰਨ ਤੋਂ ਬਾਅਦ ਮੂਰਖ ਦੀ ਵੀ ਪਈ ਰਹਿੰਦੀ
ਹੈ ਬੇਸ਼ੱਕ ਮੂਰਖ ਦੀ ਕੀਤੀ ਹੋਈ ਮੂਰਖਤਾ ਕਰਕੇ ਲੋਕ ਫਿਟਕਾਰਾ ਹੀ ਪਾਉਦੇ ਹਨ
ਮੁਹਿ ਮਾਰ - ਲਾਹਨਤਾ ਪਾਉਣੀਆ, ਮੁਹਿ ਮਾਰ ਦਾ ਮਤਲਬ ਇਹ ਨਹੀ ਹੁੰਦਾ ਕਿ ਕਿਸੇ ਦੇ ਮੂੰਹ ਤੇ ਚਪੇੜਾ
ਮਾਰਨੀਆ
ਨਾਨਕ ਆਖੈ ਇਹ ਬੀਚਾਰੁ - ਹੇ ਭਾਈ ਨਾਨਕ ਦਾ ਤਾ ਇਹ ਬੀਚਾਰ ਹੈ
ਸਿਫਤੀ ਗੰਢੁ ਪਵੈ ਦਰਬਾਰਿ - ਸੱਚੇ ਦੇ ਸੱਚ ਨਾਲ ਜੁੜੇ ਤਾਂ ਹੀ ਅਸਲੀਅਤ ਦੀ ਸਮਝ ਪੈਦੀ ਹੈ ਕਿ
ਸੰਸਾਰ ਨਾਲ ਜੁੜਨਾ ਚੰਗਾ ਹੈ ਕਿ ਨਿਰੰਕਾਰ ਨਾਲ
ਨੋਟ - ਵਿਆਖਿਆ ਤੋ ਪਹਿਲਾ, ਪਹਿਲੇ ਸਬਦ ਨਾਲ ਜੁੜਨਾ ਹੈ।
ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 143
ਅਰਥ
ਹੇ ਭਾਈ! ਜੋ ਮਾਇਆ (ਅਗਿਆਨਤਾ) ਨਾਲ ਜੁੜੇ ਹੋਏ ਅਤੇ ਪ੍ਰਭੂ ਪਤੀ ਨਾਲੋ ਟੁੱਟੇ ਹੋਏ ਮੂਰਖ ਮਨੁੱਖ
ਹਨ, ਉਨ੍ਹਾਂ ਮੂਰਖ ਮਨੁੱਖਾ ਦੀ ਸੋਚ ਹੈ ਕਿ ਪੁੱਤਰਾਂ ਨਾਲ ਸੰਸਾਰ ਵਿੱਚ ਗੰਢੁ ਪੈਦੀ ਹੈ। ਇਹ ਲੋਕ
ਦਲੀਲਾਂ ਅਜਿਹੀਆ ਦਿੰਦੇ ਹਨ, ਜਿਨ੍ਹਾਂ ਦਾ ਕੋਈ ਵਜ਼ਨ ਨਹੀ। ਜਿਵੇ ਕੈਹਾ ਜਾਂ ਕੰਚਨ ਟੁੱਟ ਜਾਏ ਤਾਂ
ਲੁਹਾਰ ਉਸਨੂੰ ਅਗਨੀ ਵਿੱਚ ਪਾਕੇ ਦੁਬਾਰਾ ਗੰਢ ਪਾ ਦਿੰਦਾਂ ਹੈ ਅਖੇ ਇਸੇ ਤਰਾਂ ਪੁੱਤਰਾਂ ਨਾਲ
ਸੰਸਾਰ ਵਿੱਚ ਗੰਢ ਪੈਦੀ ਹੈ।
ਅਜਿਹੇ ਮੂਰਖ ਲੋਕਾ ਨੂੰ ਇਹ ਨਹੀ ਪਤਾ ਹੈ ਕਿ ਕੈਹੇ, ਕੰਚਨ ਅਤੇ ਲੋਹੇ ਦਾ ਲੱਗਿਆ ਹੋਇਆ ਗੰਢ ਕਿਹੜਾ
ਸਦੀਵੀ ਹੈ। ਜੇਕਰ ਕੈਹਾ, ਕੰਚਨ ਅਤੇ ਲੋਹੇ ਦਾ ਗੰਢ ਸਦੀਵੀ ਨਹੀ ਫਿਰ ਟੁੱਟ ਸਕਦਾ ਹੈ ਤਾ ਪੁੱਤ
ਕਿਹੜਾ ਸਦੀਵੀ ਰਹਿਣਾ ਹੈ। ਅਜਿਹਾ ਜੋੜ-ਤੋੜ ਸਿਰਫ ਇੱਕ ਛੜਾਕੇ ਦੇ ਮੀਹ ਨਾਲ ਚਲੇ ਨਦੀ ਦੇ ਪਾਣੀ ਦੇ
ਵਹਿਣ ਵਾਂਗ ਥੋੜੇ ਸਮੇ ਲਈ ਹੀ ਹੈ; ਸਦੀਵੀ ਨਹੀ। ਰੱਜਿਆ ਹੋਇਆ ਹੋਰ ਉਸ ਦੇਣਹਾਰ ਤੋ ਮੰਗਦਾ ਹੈ ਅਤੇ
ਉਸ ਦੇ ਦਿੱਤੇ ਹੋਏ ਨਾਲ ਹੀ ਜੁੜਿਆ ਹੋਇਆ ਹੈ। ਜਿਵੇ ਭੁੱਖਾ ਖਾਣ ਨਾਲ ਹੀ ਜੁੜਿਆ ਹੈ।
ਕੁਝ ਨੇ ਇਸ ਗੱਲ ਨੂੰ ਹੀ ਸੱਚ ਮੰਨ ਲਿਆ ਹੈ ਕਿ ਸੰਸਾਰ ਨਾਲ ਜੁੜੇ ਰਹਿਣ ਲਈ ਨੇਕੀ ਕਰ ਜਾਉ। ਜੇਕਰ
ਨੇਕੀ ਸਿਰਫ ਸੰਸਾਰ ਨਾਲ ਜੁੜੇ ਰਹਿਣ ਦੇ ਮੁਫਾਦ (ਗਰਜ) ਲਈ ਹੀ ਕਰਨੀ ਹੈ ਤਾਂ ਅਜਿਹੀ ਕੀਤੀ ਨੇਕੀ
ਇੱਕ ਮੂਰਖ ਦੀ ਕੀਤੀ ਹੋਈ ਮੂਰਖਤਾ ਕਾਰਨ ਮਰਨ ਤੋ ਬਾਅਦ ਫਿਟਕਾਰਾ ਪੈਦੀਆਂ ਰਹਿਣ ਦੇ ਬਰਾਬਰ ਹੈ। ਉਹ
ਇਸ ਕਰਕੇ ਕਿ ਮੂਰਖ ਨੂੰ ਲੋਕ ਮਰਨ ਤੋ ਬਾਅਦ ਫਿਟਕਾਰਾ ਨਾਲ ਹੀ ਯਾਦ ਕਰਦੇ ਰਹਿੰਦੇ ਹਨ।
ਹੇ ਭਾਈ! ਨਾਨਕ ਦਾ ਵੀਚਾਰ ਤਾਂ ਇਹ ਹੈ ਕਿ ਸੱਚੇ ਦੀ ਸਿਫਤੋ ਸਲਾਹ ਨਾਲ ਜੁੜਨ ਨਾਲ ਹੀ ਅਸਲੀਅਤ ਦੀ
ਸਮਝ ਪੈਦੀ ਹੈ। ਅਸਲੀਅਤ ਇਹ ਹੈ ਕਿ ਅਸੀ ਨਿਰੰਕਾਰ ਨਾਲ ਜੁੜਨਾ ਹੈ ਕਿਉਕਿ ਉਹ ਹੀ ਸਦੀਵੀ ਹੈ;
ਸੰਸਾਰ ਨਹੀ।
ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 143
ਨੋਟ - ਇਸ ਸਬਦ ਅੰਦਰ ਨਾਨਕ ਪਾਤਸਾਹ ਨੇ ਕਰਮਕਾਂਡੀ ਮੂਰਖ ਲੋਕ, ਜੋ ਸੰਸਾਰ ਅੰਦਰ ਜਹਿਰ
ਬੀਜ ਰਹੇ ਹਨ, ਜੋ ਇਹ ਕਹਿੰਦੇ ਹਨ ਕਿ ਸੰਸਾਰ ਵਿੱਚ ਪੁੱਤਰਾਂ ਨਾਲ ਹੀ ਗੰਢ ਪੈਂਦੀ ਹੈ, ਉਨ੍ਹਾਂ ਦੀ
ਸੋਚ ਨੂੰ ਦੁਰਕਾਰਿਆ ਹੈ। ਗੁਰੂ ਜੀ ਨੇ ਇਹ ਸਮਝਾਇਆ ਹੈ ਕਿ ਮੂਰਖਾਂ ਦੀਆ ਅਜਿਹੀਆ ਗੱਲਾ ਉਪਰ
ਵਿਸਵਾਸ ਨਹੀ ਕਰਨਾ ਚਾਹੀਦਾ।
ਇਸ ਤੋ ਅਗੇ ਜੋ ਪਰਚਾਰਕ “ਪੁਤੀਂ ਗੰਢ ਪਵੈ ਸੰਸਾਰਿ” ਵਾਲੇ ਸਬਦ ਦੀ ਵਿਆਖਿਆ ਕਰਮਕਾਂਡੀ ਵੀਚਾਰਧਾਰਾ
ਅਨੁਸਾਰ ਕਰਦੇ ਹਨ, ਉਹ ਅੱਗੇ ਲਿਖੀਆਂ ਪੰਗਤੀਆ ਬੜੀ ਉਚੀ ਸੁਰ ਵਿੱਚ ਪੜਦੇ ਹਨ।
“ਜਨਣੀ ਜਣੇ ਤਾ ਭਗਤ ਜਣੇ ਕੈ ਦਾਤਾ ਕੈ ਸੂਰ
ਨਹੀ ਤਾ ਜਨਣੀ ਬਾਝ ਹੋਇ ਕਾਹੇ ਗਵਾਏ ਨੂਰ”
ਇਹ ਪੰਗਤੀਆਂ ਭਰੂਣ ਹੱਤਿਆ ਲਈ ਪਰੇਰਦੀਆਂ ਹਨ। ਬਹੁ ਗਿਣਤੀ ਵਿੱਚ ਜੋ ਸਿਖ ਹਨ ਉਨ੍ਹਾਂ ਨੂੰ ਇਹ
ਹੀ ਨਹੀ ਪਤਾ ਕਿ ਇਹ ਪੰਗਤੀਆ ਗੁਰੂ ਗ੍ਰੰਥ ਸਹਿਬ ਦੀਆਂ ਨਹੀ ਹਨ। ਸੁਣਾਉਣ ਵਾਲਿਆ ਨੂੰ ਤਾਂ ਇਹ ਨਹੀ
ਪਤਾ ਕਿ ਇਨ੍ਹਾਂ ਦਾ ਮਤਲਬ ਕੀ ਹੈ।
ਪਦ ਅਰਥ
ਜਨਣੀ - ਔਰਤ
ਜਣੇ - ਜਨਮ ਦੇਵੇ
ਭਗਤ - ਭਗਤ
ਕੈ - ਜਾ
ਦਾਤਾ - ਦਾਤਾ
ਕੈ - ਜਾ
ਸੂਰ - ਸੂਰਮਾ
ਬਾਝ - ਬਾਝ ਹੋ ਜਾਇ, ਭਾਵ ਭਰੂਣ ਹਤਿਆ ਕਰਵਾ ਲਵੇ
ਕਾਹੇ - ਕਿਉ
ਕਾਹੇ ਗਵਾਏ ਨੂਰ - ਭਾਵ ਗਰਭਵਤੀ ਹੋ ਕਿ ਆਪਣਾ ਸੁਹੱਪਣ ਕਿਉ ਗਵਾਂਉਦੀ ਹੈ।
ਅਰਥ
ਲਿਖਾਰੀ ਦੀ ਸੋਚ ਹੈ ਕਿ ਜਨਣ ਵਾਲੀ ਭਾਵ ਔਰਤ ਕਿਸੇ ਨੂੰ ਜਨਮ ਦੇਵੇ ਤਾ ਭਗਤ ਰੂਪ ਵਿਚ, ਜਾ ਦਾਤੇ
ਰੂਪ, ਜਾ ਸੂਰਮੇ ਰੂਪ ਵਿੱਚ, ਭਾਵ ਤਿੰਨ੍ਹਾਂ ਨੂੰ ਮਰਦ ਰੂਪ ਵਿੱਚ ਹੀ ਔਰਤ ਜਨਮ ਦੇਵੇ। ਨਹੀ ਤਾ
ਬਾਝ ਹੋ ਜਾਏ ਭਾਵ ਨਹੀ ਤਾ ਭਰੂਣ ਹੱਤਿਆ ਹੀ ਕਰਵਾ ਲਏ ਜੇਕਰ ਔਰਤ ਨੇ ਔਰਤ ਨੂੰ ਜਨਮ ਦੇਣਾ ਹੈ ਤਾਂ।
“ਕਾਹੇ ਗਵਾਇ ਨੂਰ” ਨਹੀ ਤਾ ਗਰਭਵਤੀ ਹੋ ਕੇ ਆਪਣਾ ਸੁਹੱਪਣ ਕਿਉ ਗਵਾਉਦੀ ਹੈ। ਲਿਖਾਰੀ ਨੂੰ ਗਰਭਵਤੀ
ਔਰਤ ਕਰੂਪ ਨਜਰ ਆੳਦੀ ਹੈ।
ਗੁਰਮਤਿ ਦੀ ਸਟੇਜ ਤੋ ਜੋ ਵਿਦਵਾਨ ਇਹ ਸੁਣਾਉਦੇ ਹਨ, ਜੇਕਰ ਉਨ੍ਹਾਂ ਨੂੰ ਕੋਈ ਪੁਛੇ ਕਿ ਤੁਸੀ ਭਾਈ
ਸਹਿਬ ਆਪ ਕਿਹੜੀ ਕੈਟਾਗਿਰੀ ਵਿੱਚ ਆਉਦੇ ਹੋ?
(1) ਕੀ ਤੁਸੀਂ ਭਗਤ ਹੋ?
(2) ਕੀ ਤੁਸੀਂ ਦਾਤੇ ਹੋ?
(3) ਕੀ ਤੁਸੀਂ ਸੂਰਮੇ ਹੋ?
(1) ਕੀ ਤੁਸੀਂ ਭਗਤ ਹੋ
ਜੇਕਰ ਕਿਸੇ ਇਹ ਪੰਗਤੀਆ ਸੁਣਾਉਣ ਵਾਲੇ ਦਾ ਜਵਾਬ ਹਾਂ ਵਿੱਚ ਹੈ ਤਾਂ ਸੱਚ ਜਾਣੋ ਕਿ ਉਹ ਮਨੁੱਖ
ਕੋਰਾ ਝੂਠ ਬੋਲ ਰਿਹਾ ਹੈ ਕਿਉਕਿ ਰਬ ਦੀ ਰਜਾ ਵਿੱਚ ਰਹਿਣ ਵਾਲਾ ਕਦੀ ਜਨਮ ਦੇਣ ਵਾਲੀ, ਆਪਣੀ ਜਨਣੀ,
ਆਪਣੀ ਮਾਂ ਨੂੰ ਕਦੀ ਐਸਾ ਮਿਹਣਾ ਨਹੀ ਮਾਰ ਸਕਦਾ ਭਾਵ ਦੋਸ਼ੀ ਨਹੀ ਠਹਿਰਾ ਸਕਦਾ। ਔਰਤ ਨੂੰ ਦੋਸੀ
ਠਹਿਰਾਉਣ ਵਾਲਾ ਭਗਤ ਹੋ ਹੀ ਨਹੀ ਸਕਦਾ।
ਜੇਕਰ ਇਹ ਜਵਾਬ ਦਿੰਦਾਂ ਹੈ ਕਿ ਮੈ ਭਗਤ ਨਹੀ ਤਾਂ ਫਿਰ ਉਸਦੀ ਆਪਣੀ ਮਾਂ ਦਾ ਉਸਦੇ ਜੰਮਣ ਤੋ ਪਹਿਲਾ
ਗਰਭ ਕਿਉ ਨਹੀ ਗਿਰ ਗਿਆ। ਕੀ ਉਹ ਆਪਣੀ ਮਾਂ ਲਈ ਅਜਿਹੇ ਸਬਦ ਵਰਤ ਸਕਦਾ ਹੈ?
(2) ਪੁੱਛੋ ਕੀ ਤੁਸੀਂ ਦਾਤੇ ਹੋ?
ਜੇਕਰ ਜਵਾਬ ਹਾਂ ਵਿੱਚ ਹੈ ਤਾ ਪੁੱਛੋ ਕਿ ਦਾਤਾ ਤਾਂ ਇੱਕ ਅਕਾਲ ਪੁਰਖੁ ਆਪ ਹੀ ਹੈ।
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥
ਗੁਰੂ ਗ੍ਰੰਥ ਸਾਹਿਬ, ਪੰਨਾ 257
ਵਾਹਿਗੁਰੂ ਦਾ ਨਾਂ ਤਾਂ ਜਨਮ ਹੁੰਦਾ ਹੈ ਅਤੇ ਨਾਂ ਹੀ ਮਰਨ।
ਓਹੁ ਜਨਮਿ ਨ ਮਰੈ ਰੇ ਸਾਕਤ ਢੋਰ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 1136
ਜੇਕਰ ਕੋਈ ਮਨੁੱਖ ਆਪਣੇ ਆਪ ਨੂੰ ਦਾਤਾ ਅਖਵਾਉਦਾ ਹੈ ਤਾ ਉਹ ਸਾਕਤ ਹੈ। ਜੇਕਰ ਜਵਾਬ ਇਹ ਮਿਲਦਾ ਹੈ
ਕਿ ਮੈ ਦਾਤਾ ਨਹੀ ਤਾ ਪੁਛੋ ਤੁਹਾਡੇ ਜਨਮ ਵੇਲੇ ਮਾ ਦਾ ਗਰਭ ਕਿਉ ਨਹੀ ਗਿਰਿਆ।
(3) ਕੀ ਤੁਸੀ ਸੂਰਮੇ ਹੋ?
ਜੇਕਰ ਜਵਾਬ ਹਾਂ ਵਿੱਚ ਮਿਲਦਾ ਹੈ ਤਾਂ ਸੁਣਾਉਣ ਵਾਲੇ ਨੂੰ ਪੁੱਛੋ ਕਿ ਸੂਰਮਾ ਤਾਂ ਉਹ ਹੈ ਜੋ ਦੀਨ
ਦੀ ਖਾਤਰ ਲੜੇ। “ਦੀਨ ਕੇ ਹੇਤਿ” ਦੇ ਭਾਵ ਸੱਚ ਦੀ ਖਾਤਰ ਲੜੇ।
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਗੁਰੂ ਗ੍ਰੰਥ ਸਾਹਿਬ, ਪੰਨਾ 1105
ਇਨ੍ਹਾਂ ਵਿਦਵਾਨ ਸਜਣਾਂ ਨੂੰ ਪੁੱਛੋ ਕਿ ਭਾਈ ਸਹਿਬ ਜੀ ਆਪ ਤਾਂ ਝੂਠ ਦੀ ਖਾਤਰ ਲੜ ਰਹੇ ਹੋ ਅਤੇ
ਔਰਤ ਦੀ ਤੌਹੀਣ ਕਰ ਰਹੇ ਹੋ। ਜੰਮਣ ਵਾਲੀ ਨੂੰ ਦੋਸ਼ੀ ਠਹਿਰਾ ਰਹੇ ਹੋ।
ਸੋ ਇਨ੍ਹਾਂ ਪੰਗਤੀਆ ਦਾ ਗੁਰਮਤਿ ਨਾਲ ਕੋਈ ਸਬੰਧ ਨਹੀ; ਗੁਰਮਤਿ ਵਿਰੋਧੀ ਹਨ। ਕੀ ਇਹ ਪੰਗਤੀਆਂ
ਗੁਰਮਤਿ ਦੀ ਸਟੇਜ ਤੋ ਸੁਣਾਉਣ ਯੋਗ ਹਨ?
ਇਸ ਤੋ ਅਗੇ ਇਨ੍ਹਾਂ ਕਰਮਕਾਂਡੀ ਪੰਗਤੀਆ ਦੀ ਪ੍ਰੜੋਤਾ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀਆ
ਪੰਗਤੀਆ ਪੜਕੇ ਇਨ੍ਹਾਂ ਕਰਮਕਾਂਡੀ ਪੰਗਤੀਆ ਦੀ ਪ੍ਰੜੋਤਾ ਅਤੇ ਆਪਣੇ ਆਪ ਨੂੰ ਵਿਦਵਾਨ ਸਿੱਧ ਕਰਨ ਲਈ
ਗੁਰਮਤਿ ਵੀਚਾਰਧਾਰਾ ਦਾ ਵਖਿਆਨ ਵੀ ਕਰਮਕਾਂਡੀ ਵੀਚਾਰਧਾਰਾ ਅਨੁਸਾਰ ਹੀ ਕਰਕੇ ਚਲਦੇ ਬਣਦੇ ਹਨ।
ਇੱਕ ਪੰਗਤੀ ਲੈ ਕੇ, ਸੁਣਾ ਕੇ, ਗੁਰਮਤਿ ਸਿਧਾਤ ਦਾ ਖੰਡਣ ਕਰਕੇ ਮਨਮੱਤ ਦਾ ਮੰਡਣ ਕਰਕੇ ਤੁਰਦੇ
ਬਣਦੇ ਹਨ। ਅਖੇ ਗੁਰਮਤਿ ਵੀ ਇਹ ਗੱਲ ਕਹਿੰਦੀ ਹੈ ਕਿ: -
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ॥
ਬਿਧਵਾ ਕਸ ਨ ਭਈ ਮਹਤਾਰੀ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 328
ਸਾਰਾ ਸਬਦ ਨਹੀ ਵੀਚਾਰਦੇ। ਜਦੋ ਕਿ ਇਸ ਸਬਦ ਅੰਦਰ ਮਾਂ ਨੂੰ ਦੋਸੀ ਠਹਰਾਉਣ ਵਾਲਿਆ ਨੂੰ ਦੁਰਕਾਰਿਆ
ਹੈ। ਸਬਦ ਇਥੋ ਸੁਰੂ ਹੁੰਦਾ ਹੈ: -
ਬਿਧਵਾ ਕਸ ਨ ਭਈ ਮਹਤਾਰੀ
ਗਉੜੀ ਕਬੀਰ ਜੀ॥
ਬਿਖਿਆ ਬਿਆਪਿਆ ਸਗਲ ਸੰਸਾਰੁ॥
ਬਿਖਿਆ ਲੈ ਡੂਬੀ ਪਰਵਾਰੁ॥ 1॥
ਰੇ ਨਰ ਨਾਵ ਚਉੜਿ ਕਤ ਬੋੜੀ॥
ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ॥ 1॥ ਰਹਾਉ॥
ਸੁਰਿ ਨਰ ਦਾਧੇ ਲਾਗੀ ਆਗਿ॥
ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ॥ 2॥
ਚੇਤਤ ਚੇਤਤ ਨਿਕਸਿਓ ਨੀਰੁ॥
ਸੋ ਜਲੁ ਨਿਰਮਲੁ ਕਥਤ ਕਬੀਰੁ॥ 3॥ 24॥
ਗਉੜੀ ਕਬੀਰ ਜੀ॥
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ॥
ਬਿਧਵਾ ਕਸ ਨ ਭਈ ਮਹਤਾਰੀ॥ 1॥
ਜਿਹ ਨਰ ਰਾਮ ਭਗਤਿ ਨਹਿ ਸਾਧੀ॥
ਜਨਮਤ ਕਸ ਨ ਮੁਓ ਅਪਰਾਧੀ॥ 1॥ ਰਹਾਉ॥
ਮੁਚੁ ਮੁਚੁ ਗਰਭ ਗਏ ਕੀਨ ਬਚਿਆ॥
ਬੁਡਭੁਜ ਰੂਪ ਜੀਵੇ ਜਗ ਮਝਿਆ॥ 2॥
ਕਹੁ ਕਬੀਰ ਜੈਸੇ ਸੁੰਦਰ ਸਰੂਪ॥
ਨਾਮ ਬਿਨਾ ਜੈਸੇ ਕੁਬਜ ਕੁਰੂਪ॥ 3॥ 25॥
ਗੁਰੂ ਗ੍ਰੰਥ ਸਾਹਿਬ, ਪੰਨਾ 328
ਪਦ ਅਰਥ
ਬਿਖਿਆ – ਮਾਇਆ (ਅਗਿਅਨਤਾ) ਅਗਿਆਨਤਾ ਰੂਪੀ ਜਹਿਰ
ਬਿਆਪਿਆ - ਗ੍ਰਸਿਆ
ਸਗਲ ਸੰਸਾਰ - ਸਾਰਾ ਸੰਸਾਰ
ਨਾਵ-ਬੇੜੀ, ਕਿਸਤੀ
ਸਾਧ ਨਾਵ ਬੈਠਾਵਹੁ ਨਾਨਕ ਭਵ ਸਾਗਰੁ ਪਾਰਿ ਉਤਾਰਾ॥
ਗੁਰੂ ਗ੍ਰੰਥ ਸਾਹਿਬ ਜੀ, 1220
ਚਾਉੜਿ - ਰੌੜ, ਰੜਾ ਮੈਦਾਨ, ਤਬਾਹੀ, ਬਰਬਾਦੀ, ਬਰਬਾਦੀ ਦਾ ਕੰਢਾ
ਕਤ - ਕਿਸ ਲਈ, ਕਿਤੇ ਨਹੀ
ਬੋੜੀ - ਡੋਬੀ
ਦਾਧੇ – ਵਿ - ਦਗਧ ਹੋਇਆ
ਦੀਸਹਿ ਦਾਧੇ ਕਾਨ ਜਿਉ
ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1364
ਦਗਧ - ਜਲਿਆ ਹੋਇਆ
ਕਲਮਲ ਦਗਧ ਹੋਹਿ ਖਿਨ ਅੰਤਰਿ
ਗੁਰੂ ਗ੍ਰੰਥ ਸਾਹਿਬ ਜੀ, 1221
ਨਿਕਟਿ - ਨੇੜੇ
ਨੀਰ - ਪਾਣੀ
ਨਿਕਟਿ ਨੀਰ - ਪਾਣੀ ਨੇੜੇ ਹੋਵੈ
ਪਸੁ - ਪਸੂ
ਪੀਵਸਿ ਨ ਝਾਗਿ - ਝਗ ਨਹੀ ਪੀਦਾ
ਚੇਤਤ – ਸਿਮਰਨ
ਚੇਤਤ ਚੇਤਤ - ਸਿਮਰਨ ਕਰਦਿਆ, ਕਰਦਿਆ, ਸਿਮਰਨ ਕਰਨ ਨਾਲ
ਨਿਕਸਿਓ - ਨਿਕਲਦਾ ਹੈ, ਪ੍ਰਾਪਤ ਹੁੰਦਾ ਹੈ
ਕਥਤ - ਆਖਦਾ ਹੈ
ਕੁਲਿ - ਪਰਿਵਾਰ
ਜਿਹ ਕੁਲਿ - ਜਿਹੜੇ ਪਰਿਵਾਰ ਵਿੱਚ
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ - ਜਿਹੜੀ ਕੁਲ ਵਿੱਚ ਪੁੱਤ ਨੇ ਗਿਆਨ ਦੀ ਵੀਚਾਰ ਨਹੀ ਕੀਤੀ?
ਵਿਧਵਾ ਕਸ ਨ ਭਈ ਮਹਤਾਰੀ-ਉਹ ਮਾਂ ਵਿਧਵਾ ਕਿਉ ਨਹੀ ਹੋ ਗਈ?
ਜਿਹ – ਜਿਹੜੇ
ਜਿਹ ਨਰ ਰਾਮ ਭਗਤਿ ਨਹਿ ਸਾਧੀ - ਜਿਹੜੇ ਮਨੁੱਖ ਨੇ ਆਪ ਬੰਦਗੀ ਨਹੀ ਕੀਤੀ
ਜਨਮਤ ਕਸ ਨ ਮਓੁ ਅਪਰਾਧੀ - ਉਹ ਆਪ ਅਪਰਾਧੀ ਹੈ, ਉਹ ਆਪ ਹੀ ਕਿਉ ਨਹੀ ਮਰ ਗਿਆ। (ਮਾ ਨੂੰ ਜੂ ਦੋਸੀ
ਠਹਰਾਉਦਾ ਹੈ)
ਅਪਰਾਧੀ - ਗੁਣਾਗਾਰ, ਦੋਸੀ
ਮੁਚੁ - ਠਗਣਾ, ਠੱਗ
ਮੁਚੁ ਮੁਚੁ - ਠੱਗਾ ਵਲੋ ਠੱਗਣਾ
ਮੁਚੁ ਮੁਚੁ ਗਰਭ ਗਏ ਕੀਨ ਬਚਿਆ - ਅਜਿਹੇ ਠੱਗਾ ਦੀ ਠੱਗੀ ਤੋ ਕੋਈ ਕਿਉ ਨਹੀ ਬਚਿਆ।
ਗਰਭ - ਹੰਕਾਰ
ਗਰਭ ਗਏ - ਹੰਕਾਰੇ ਹੋਇ ਮਨੁੱਖ
ਬੁਡਭੁਜ-ਸੰ:- ਵਿ - ਵਿਸਟਾ, ਗੰਦਗੀ ਖਾਣ ਵਾਲਾ ਸੂਰ
ਬੁਡਭੁਜ ਰੂਪ ਜੀਵੈ ਜਗ ਮਝਿਆ - ਸੂਰ ਦੇ ਰੂਪ ਵਿੱਚ ਸੰਸਾਰ ਵਿੱਚ ਜੀਉਂਦੇ ਹਨ, ਵਿਚਰ ਰਹੇ ਹਨ।
(ਭਾਵ ਜਨਣੀ ਨੂੰ ਰੰਡੀ ਹੋ ਜਾਂਦੀ ਕਹਿਣ ਵਾਲਾ ਸਮਝੋ ਸੂਰ ਵਾਂਗ ਗੰਦਗੀ ਵਿੱਚ ਮੂੰਹ ਮਾਰ ਰਿਹਾ ਹੈ)
ਕਹੁ ਕਬੀਰ - ਕਬੀਰ ਆਖਦਾ ਹੈ
ਜੈਸੇ ਸੁੰਦਰ ਸਰੂਪ - ਜਿਵੇ ਕੋਈ ਕਿੰਨਾ ਵੀ ਸੁੰਦਰ ਸਰੂਪ ਕਿਉ ਨਾ ਹੋਵੇ
ਨਾਮ ਬਿਨਾ ਜੈਸੇ ਕੁਬਜ ਕਰੂਪ - ਸੱਚ ਤੋ ਬਗੈਰ ਸਾਰੇ ਸੱਚ ਦੇ ਸਾਹਮਣੇ ਬਦਸਕਲ ਹਨ।
ਅਰਥ
ਹੇ ਭਾਈ ਸਾਰਾ ਸੰਸਾਰ ਅਗਿਆਨਤਾ ਰੂਪੀ ਜਹਿਰ ਦੇ ਵਿੱਚ ਗ੍ਰਸਿਆ ਹੋਇਆ ਹੈ ਅਤੇ ਇਸ ਅਗਿਆਨਤਾ ਰੂਪੀ
ਜਹਿਰ ਵਿੱਚ ਪਰਵਾਰਾ ਦੇ ਪਰਿਵਾਰ ਡੁੱਬਕੇ ਖਤਮ ਹੋ ਚੁੱਕੇ ਹਨ। ਕੁੱਝ ਨਰ (ਮਨੁੱਖ) ਇਸ ਅਗਿਆਨਤਾ
ਰੂਪੀ ਬੇੜੀ ਦੇ ਸਵਾਰ ਹਨ ਅਤੇ ਅਜਿਹੇ ਲੋਕਾਂ ਦੀ ਬੇੜੀ ਤਬਾਹੀ ਦੇ ਕੰਢੇ ਖੜੀ ਹੈ ਕਿਉਕਿ ਉਨ੍ਹਾਂ
ਵੀ ਸੱਚ ਰੂਪ ਹਰੀ ਨਾਲੋ ਨਾਤਾ ਤੋੜਿਆ ਹੋਇਆ ਹੈ। ਉਨ੍ਹਾਂ ਨੇ ਅਗਿਆਨਤਾ ਰੂਪੀ ਜਹਿਰ ਨਾਲ ਨਾਤਾ
ਜੋੜਿਆ ਹੋਇਆ ਹੈ।
ਅਗਿਆਤਾ ਵਿੱਚ ਫਸੇ ਅਜਿਹੇ ਮਨੁੱਖ ਅਗਿਆਨਤਾ ਰੂਪੀ ਅਗਨੀ ਵਿੱਚ ਜੋ ਸੜ ਰਹੇ ਹਨ ਅਤੇ ਅਪਣੇ ਆਪ ਨੂੰ
ਦੇਵਤੇ ਅਖਵਾਉਦੇ ਹਨ, ਪਰ ਹੈ ਪਸੂ ਨਾਲੋ ਵੀ ਨਿਖਿਧ ਹਨ। ਪਸੂ ਵੀ ਅਜਿਹੇ ਮਨੁੱਖਾ ਨਾਲੋ ਸਿਆਣਾ ਹੈ।
ਪਾਣੀ ਨੇੜੇ ਹੋਏ ਤਾ ਪਸੂ ਪਾਣੀ ਹੀ ਪੀਏਗਾ ਝੱਗ ਨਹੀ। (ਅਜਿਹੇ ਮਨੁੱਖ ਦੇ ਸੱਚ ਨੇੜੇ ਵੀ ਕਿਉ ਨਾ
ਹੋਵੈ, ਕੋਈ ਸੱਚ ਸੁਣਾ ਵੀ ਕਿਉ ਨਾ ਰਿਹਾ ਹੋਵੇ ਨਹੀ ਸੁਣਨਗੇ; ਅਗਿਆਨਤਾ ਨੂੰ ਹੀ ਝੱਖ ਮਾਰਨਗੇ।)
ਹੇ ਭਾਈ ਕਬੀਰ ਆਖਦਾ ਹੈ ਕਿ ਜਿਹੜਾ ਅਮ੍ਰਿੰਤ ਰੂਪੀ ਜਲ ਸਿਮਰਨ ਕਰਨ ਨਾਲ ਪ੍ਰਾਪਤ ਹੁੰਦਾ ਹੈ, ਉਹ
ਹੀ ਨਿਰਮਲ ਜਲ ਹੀ ਹੈ ਜੋ ਅਗਿਆਨਤਾ ਕਾਰਨ ਤਬਾਹੀ ਕਿਨਾਰੇ ਖੜੇ ਸਵਾਰ ਲੋਕਾ ਦੀ ਬੇੜੀ ਨੂੰ ਪਾਰ
ਲੰਘਾਹ ਸਕਦਾ ਹੈ।
ਹੇ ਭਾਈ ਅਜਿਹੇ ਮਨੁੱਖ, ਜਿਨਾ ਆਪ “ਜਿਹ ਨਰ ਰਾਮ ਭਗਤਿ ਨਹਿ ਸਾਧੀ” ਬੰਦਗੀ ਨਹੀ ਕੀਤੀ, ਆਪ ਅਗਿਆਤਾ
ਵਿੱਚ ਫਸੇ ਹਨ, ਪਖੰਡ ਨੂੰ ਹੀ ਜਿਨ੍ਹਾਂ ਧਰਮ ਕਰਮ ਸਮਝ ਲਿਆ ਹੈ ਅਤੇ ਜਿਹੜੇ ਇਨ੍ਹਾਂ ਦੇ ਪਾਖੰਡ
ਨੂੰ ਨਹੀ ਮੰਨਦੇ, ਸੱਚ ਨੂੰ ਮੰਨਦੇ ਹਨ, ਉਹ ਅਗਿਆਨਤਾ ਵਿੱਚ ਫਸੇ ਮਨੁੱਖਾਂ ਨੂੰ ਬੰਦਗੀ ਕਰਦੇ ਨਜਰ
ਨਹੀ ਆਉਦੇ, ਅਤੇ ਉਹ ਆਪ ਦੋਸ਼ੀ ਹਨ ਪਰ ਆਪਣੇ ਆਪ ਨੂੰ ਦੇਵਤੇ ਅਖਵਾਉਦੇ ਹਨ। ਸੱਚ ਨੂੰ ਮੰਨਣ ਵਾਲਿਆ
ਦੀਆਂ ਮਾਤਾਵਾ ਲਈ ਬੁਰੇ ਸਬਦ ਵਰਤਦੇ ਹਨ।
ਜਿਹੜੇ ਅਗਿਆਨੀ ਮਨੁੱਖ ਦੂਸਰਿਆਂ ਦੀ ਜਨਣੀ ਨੂੰ ਦੋਸੀ ਠਹਿਰਾਉਦੇ ਹਨ ਕਿ ਜਨਣੀ ਹੀ ਰੰਡੀ ਹੋ
ਜਾਂਦੀ, ਅਜਿਹੇ ਨਰ (ਮਨੁੱਖ) ਆਪ ਅਪਰਾਧੀ (ਦੋਸੀ) ਹਨ। ਜੋ ਮਨੁਖ ਆਪ ਸੱਚ ਨਾਲੋ ਟੁੱਟੇ ਹੋਏ ਹਨ,
ਉਹ ਆਪ ਕਿਉ ਨਹੀ ਜੰਮਦੇ ਮਰ ਗਏ? ਮਾਂ ਨੂੰ ਕਿਉ ਦੋਸ਼ੀ ਠਹਿਰਾਉਂਦੇ ਹਨ? ਕਿਸੇ ਵੀ ਮਨੁੱਖ ਦੀ ਜਨਣੀ
ਨੇ ਕੋਈ ਅਪਰਾਧ ਨਹੀ ਕੀਤਾ ਜਨਮ ਦੇ ਕੇ। ਜਿਹੜੇ ਮਨੁੱਖ ਉਹ ਆਪ ਸੱਚ ਨਾਲ ਨਹੀ ਜੁੜੇ, ਉਹ ਅਗਿਆਨੀ
ਔਰਤ ਨੂੰ ਦੋਸੀ ਠਹਰਾਉਦੇ ਹਨ।
ਅਜਿਹੇ ਅਗਿਆਨੀ ਹੰਕਾਰੇ ਹੋਏ ਠੱਗਾ ਦੀ ਠੱਗੀ ਤੋ ਕੋਈ ਮਨੁੱਖ ਕਿਵੇ ਬਚ ਸਕਦਾ ਹੈ? ਕਿਉਂਕਿ ਅਜਿਹੇ
ਮਨੁੱਖ ਸੂਰ ਦੇ ਰੂਪ ਵਿੱਚ ਸੰਸਾਰ ਵਿੱਚ ਜਿਉਂਦੇ ਹਨ; ਵਿਚਰ ਰਹੇ ਹਨ। (ਭਾਵ ਜਨਣੀ ਨੂੰ ਰੰਡੀ ਕਹਿਣ
ਵਾਲਿਆ ਨੂੰ ਇਸ ਤਰਾਂ ਸਮਝੋ ਕਿ ਉਹ ਸੰਸਾਰ ਵਿੱਚ ਸੂਰ ਵਾਂਗ ਅਗਿਆਨਤਾ ਰੂਪੀ ਗੰਦਗੀ ਵਿੱਚ ਮੂੰਹ
ਮਾਰ ਰਹੇ ਹਨ।)
ਹੇ ਭਾਈ ਕਬੀਰ ਤਾਂ ਇਹ ਆਖਦਾ ਹੈ ਕਿ ਜਿਸ ਤਰਾਂ ਕੋਈ ਮਨੁੱਖ ਭਾਂਵੇ ਕਿਨਾਂ ਵੀ ਸੋਹਣਾ ਕਿਉ ਨਾ
ਹੋਵੇ, ਨਾਮ (ਸੱਚ ਨਾਲ ਜੁੜਨ) ਤੋ ਬਗੈਰ ਇਸ ਤਰ੍ਹਾਂ ਸਮਝੋ ਜਿਵੇ ਕੋਈ ਨੱਕ ਬਗੈਰ ਕਰੂਪ ਮਨੁੱਖ ਹੈ।
(ਭਾਵ ਸੱਚ ਤੋ ਬਗੈਰ ਸੱਚ ਦੇ ਸਾਹਮਣੇ ਬਦਸਕਲ ਦੋਸੀ ਆਪ ਹਨ ਅਤੇ ਦੋਸੀ ਜਨਣੀ ਨੂੰ ਠਹਿਰਾਉਦੇ ਹਨ।)
ਅਜਿਹੇ ਮਨਮੁੱਖ ਠੱਗਾ ਦੀ ਠੱਗੀ ਤੋ ਸੱਚ ਨਾਲ ਜੁੜਕੇ ਹੀ ਬਚਿਆ ਜਾ ਸਕਦਾ ਹੈ।
ਇਸ ਤੋ ਅਗੇ ਸਾਰਾ ਸਬਦ ਪੜਦੇ ਜਾਉ ਸੱਚ ਕੀ ਹੈ।
ਜੋ ਜਨ ਲੇਹਿ ਖਸਮ ਕਾ ਨਾਉ॥
ਤਿਨ ਕੈ ਸਦ ਬਲਿਹਾਰੈ ਜਾਉ॥ 1॥
ਗੁਰੂ ਗ੍ਰੰਥ ਸਾਹਿਬ ਜੀ, ਪੰਨਾ 328
ਗੁਰਬਾਣੀ ਦੀ ਸਹੀ ਵਿਆਖਿਆ ਹੀ ਸਾਨੂੰ ਸਹੀ ਰਸਤੇ ਉਪਰ ਲਿਜਾ ਸਕਦੀ ਹੈ ਸੋ ਇਸ ਕਰਕੇ ਸਾਨੂੰ
ਕਰਮਕਾਂਡਾ ਅਤੇ ਕਰਮਕਾਂਡੀਆ ਤੋ ਬਚਣਾ ਚਾਹੀਦਾ ਹੈ।
ਬਲਦੇਵ ਸਿਘ ਟੋਰਾਂਟੋ