.

ਬਿਧਵਾ ਕਸ ਨ ਭਈ ਮਹਤਾਰੀ

ਗਉੜੀ ਕਬੀਰ ਜੀ॥
ਬਿਖਿਆ ਬਿਆਪਿਆ ਸਗਲ ਸੰਸਾਰੁ॥
ਬਿਖਿਆ ਲੈ ਡੂਬੀ ਪਰਵਾਰੁ॥ 1॥
ਰੇ ਨਰ ਨਾਵ ਚਉੜਿ ਕਤ ਬੋੜੀ॥
ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ॥ 1॥ ਰਹਾਉ॥
ਸੁਰਿ ਨਰ ਦਾਧੇ ਲਾਗੀ ਆਗਿ॥
ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ॥ 2॥
ਚੇਤਤ ਚੇਤਤ ਨਿਕਸਿਓ ਨੀਰੁ॥
ਸੋ ਜਲੁ ਨਿਰਮਲੁ ਕਥਤ ਕਬੀਰੁ॥ 3॥ 24॥
ਗਉੜੀ ਕਬੀਰ ਜੀ॥
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ॥
ਬਿਧਵਾ ਕਸ ਨ ਭਈ ਮਹਤਾਰੀ॥ 1॥
ਜਿਹ ਨਰ ਰਾਮ ਭਗਤਿ ਨਹਿ ਸਾਧੀ॥
ਜਨਮਤ ਕਸ ਨ ਮੁਓ ਅਪਰਾਧੀ॥ 1॥ ਰਹਾਉ॥
ਮੁਚੁ ਮੁਚੁ ਗਰਭ ਗਏ ਕੀਨ ਬਚਿਆ॥
ਬੁਡਭੁਜ ਰੂਪ ਜੀਵੇ ਜਗ ਮਝਿਆ॥ 2॥
ਕਹੁ ਕਬੀਰ ਜੈਸੇ ਸੁੰਦਰ ਸਰੂਪ॥
ਨਾਮ ਬਿਨਾ ਜੈਸੇ ਕੁਬਜ ਕੁਰੂਪ॥ 3॥ 25॥
ਗੁਰੂ ਗ੍ਰੰਥ ਸਾਹਿਬ, ਪੰਨਾ 328

ਪਦ ਅਰਥ

ਬਿਖਿਆ – ਮਾਇਆ (ਅਗਿਅਨਤਾ) ਅਗਿਆਨਤਾ ਰੂਪੀ ਜਹਿਰ
ਬਿਆਪਿਆ - ਗ੍ਰਸਿਆ
ਸਗਲ ਸੰਸਾਰ - ਸਾਰਾ ਸੰਸਾਰ
ਨਾਵ-ਬੇੜੀ, ਕਿਸਤੀ
ਸਾਧ ਨਾਵ ਬੈਠਾਵਹੁ ਨਾਨਕ ਭਵ ਸਾਗਰੁ ਪਾਰਿ ਉਤਾਰਾ॥
ਗੁਰੂ ਗ੍ਰੰਥ ਸਾਹਿਬ ਜੀ, 1220
ਚਾਉੜਿ - ਰੌੜ, ਰੜਾ ਮੈਦਾਨ, ਤਬਾਹੀ, ਬਰਬਾਦੀ, ਬਰਬਾਦੀ ਦਾ ਕੰਢਾ
ਕਤ - ਕਿਸ ਲਈ, ਕਿਤੇ ਨਹੀ
ਬੋੜੀ - ਡੋਬੀ
ਦਾਧੇ – ਵਿ - ਦਗਧ ਹੋਇਆ
ਦੀਸਹਿ ਦਾਧੇ ਕਾਨ ਜਿਉ
ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1364
ਦਗਧ - ਜਲਿਆ ਹੋਇਆ
ਕਲਮਲ ਦਗਧ ਹੋਹਿ ਖਿਨ ਅੰਤਰਿ
ਗੁਰੂ ਗ੍ਰੰਥ ਸਾਹਿਬ ਜੀ, 1221
ਨਿਕਟਿ - ਨੇੜੇ
ਨੀਰ - ਪਾਣੀ
ਨਿਕਟਿ ਨੀਰ - ਪਾਣੀ ਨੇੜੇ ਹੋਵੈ
ਪਸੁ - ਪਸੂ
ਪੀਵਸਿ ਨ ਝਾਗਿ - ਝਗ ਨਹੀ ਪੀਦਾ
ਚੇਤਤ – ਸਿਮਰਨ
ਚੇਤਤ ਚੇਤਤ - ਸਿਮਰਨ ਕਰਦਿਆ, ਕਰਦਿਆ, ਸਿਮਰਨ ਕਰਨ ਨਾਲ
ਨਿਕਸਿਓ - ਨਿਕਲਦਾ ਹੈ, ਪ੍ਰਾਪਤ ਹੁੰਦਾ ਹੈ
ਕਥਤ - ਆਖਦਾ ਹੈ
ਕੁਲਿ - ਪਰਿਵਾਰ
ਜਿਹ ਕੁਲਿ - ਜਿਹੜੇ ਪਰਿਵਾਰ ਵਿੱਚ
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ - ਜਿਹੜੀ ਕੁਲ ਵਿੱਚ ਪੁੱਤ ਨੇ ਗਿਆਨ ਦੀ ਵੀਚਾਰ ਨਹੀ ਕੀਤੀ?
ਵਿਧਵਾ ਕਸ ਨ ਭਈ ਮਹਤਾਰੀ-ਉਹ ਮਾਂ ਵਿਧਵਾ ਕਿਉ ਨਹੀ ਹੋ ਗਈ?
ਜਿਹ – ਜਿਹੜੇ
ਜਿਹ ਨਰ ਰਾਮ ਭਗਤਿ ਨਹਿ ਸਾਧੀ - ਜਿਹੜੇ ਮਨੁੱਖ ਨੇ ਆਪ ਬੰਦਗੀ ਨਹੀ ਕੀਤੀ
ਜਨਮਤ ਕਸ ਨ ਮਓੁ ਅਪਰਾਧੀ - ਉਹ ਆਪ ਅਪਰਾਧੀ ਹੈ, ਉਹ ਆਪ ਹੀ ਕਿਉ ਨਹੀ ਮਰ ਗਿਆ। (ਮਾ ਨੂੰ ਜੂ ਦੋਸੀ ਠਹਰਾਉਦਾ ਹੈ)
ਅਪਰਾਧੀ - ਗੁਣਾਗਾਰ, ਦੋਸੀ
ਮੁਚੁ - ਠਗਣਾ, ਠੱਗ
ਮੁਚੁ ਮੁਚੁ - ਠੱਗਾ ਵਲੋ ਠੱਗਣਾ
ਮੁਚੁ ਮੁਚੁ ਗਰਭ ਗਏ ਕੀਨ ਬਚਿਆ - ਅਜਿਹੇ ਠੱਗਾ ਦੀ ਠੱਗੀ ਤੋ ਕੋਈ ਕਿਉ ਨਹੀ ਬਚਿਆ।
ਗਰਭ - ਹੰਕਾਰ
ਗਰਭ ਗਏ - ਹੰਕਾਰੇ ਹੋਇ ਮਨੁੱਖ
ਬੁਡਭੁਜ-ਸੰ:- ਵਿ - ਵਿਸਟਾ, ਗੰਦਗੀ ਖਾਣ ਵਾਲਾ ਸੂਰ
ਬੁਡਭੁਜ ਰੂਪ ਜੀਵੈ ਜਗ ਮਝਿਆ - ਸੂਰ ਦੇ ਰੂਪ ਵਿੱਚ ਸੰਸਾਰ ਵਿੱਚ ਜੀਉਂਦੇ ਹਨ, ਵਿਚਰ ਰਹੇ ਹਨ। (ਭਾਵ ਜਨਣੀ ਨੂੰ ਰੰਡੀ ਹੋ ਜਾਂਦੀ ਕਹਿਣ ਵਾਲਾ ਸਮਝੋ ਸੂਰ ਵਾਂਗ ਗੰਦਗੀ ਵਿੱਚ ਮੂੰਹ ਮਾਰ ਰਿਹਾ ਹੈ)
ਕਹੁ ਕਬੀਰ - ਕਬੀਰ ਆਖਦਾ ਹੈ
ਜੈਸੇ ਸੁੰਦਰ ਸਰੂਪ - ਜਿਵੇ ਕੋਈ ਕਿੰਨਾ ਵੀ ਸੁੰਦਰ ਸਰੂਪ ਕਿਉ ਨਾ ਹੋਵੇ
ਨਾਮ ਬਿਨਾ ਜੈਸੇ ਕੁਬਜ ਕਰੂਪ - ਸੱਚ ਤੋ ਬਗੈਰ ਸਾਰੇ ਸੱਚ ਦੇ ਸਾਹਮਣੇ ਬਦਸਕਲ ਹਨ।
ਅਰਥ
ਹੇ ਭਾਈ ਸਾਰਾ ਸੰਸਾਰ ਅਗਿਆਨਤਾ ਰੂਪੀ ਜਹਿਰ ਦੇ ਵਿੱਚ ਗ੍ਰਸਿਆ ਹੋਇਆ ਹੈ ਅਤੇ ਇਸ ਅਗਿਆਨਤਾ ਰੂਪੀ ਜਹਿਰ ਵਿੱਚ ਪਰਵਾਰਾ ਦੇ ਪਰਿਵਾਰ ਡੁੱਬਕੇ ਖਤਮ ਹੋ ਚੁੱਕੇ ਹਨ। ਕੁੱਝ ਨਰ (ਮਨੁੱਖ) ਇਸ ਅਗਿਆਨਤਾ ਰੂਪੀ ਬੇੜੀ ਦੇ ਸਵਾਰ ਹਨ ਅਤੇ ਅਜਿਹੇ ਲੋਕਾਂ ਦੀ ਬੇੜੀ ਤਬਾਹੀ ਦੇ ਕੰਢੇ ਖੜੀ ਹੈ ਕਿਉਕਿ ਉਨ੍ਹਾਂ ਵੀ ਸੱਚ ਰੂਪ ਹਰੀ ਨਾਲੋ ਨਾਤਾ ਤੋੜਿਆ ਹੋਇਆ ਹੈ। ਉਨ੍ਹਾਂ ਨੇ ਅਗਿਆਨਤਾ ਰੂਪੀ ਜਹਿਰ ਨਾਲ ਨਾਤਾ ਜੋੜਿਆ ਹੋਇਆ ਹੈ।
ਅਗਿਆਤਾ ਵਿੱਚ ਫਸੇ ਅਜਿਹੇ ਮਨੁੱਖ ਅਗਿਆਨਤਾ ਰੂਪੀ ਅਗਨੀ ਵਿੱਚ ਜੋ ਸੜ ਰਹੇ ਹਨ ਅਤੇ ਅਪਣੇ ਆਪ ਨੂੰ ਦੇਵਤੇ ਅਖਵਾਉਦੇ ਹਨ, ਪਰ ਹੈ ਪਸੂ ਨਾਲੋ ਵੀ ਨਿਖਿਧ ਹਨ। ਪਸੂ ਵੀ ਅਜਿਹੇ ਮਨੁੱਖਾ ਨਾਲੋ ਸਿਆਣਾ ਹੈ। ਪਾਣੀ ਨੇੜੇ ਹੋਏ ਤਾ ਪਸੂ ਪਾਣੀ ਹੀ ਪੀਏਗਾ ਝੱਗ ਨਹੀ। (ਅਜਿਹੇ ਮਨੁੱਖ ਦੇ ਸੱਚ ਨੇੜੇ ਵੀ ਕਿਉ ਨਾ ਹੋਵੈ, ਕੋਈ ਸੱਚ ਸੁਣਾ ਵੀ ਕਿਉ ਨਾ ਰਿਹਾ ਹੋਵੇ ਨਹੀ ਸੁਣਨਗੇ; ਅਗਿਆਨਤਾ ਨੂੰ ਹੀ ਝੱਖ ਮਾਰਨਗੇ।)
ਹੇ ਭਾਈ ਕਬੀਰ ਆਖਦਾ ਹੈ ਕਿ ਜਿਹੜਾ ਅਮ੍ਰਿੰਤ ਰੂਪੀ ਜਲ ਸਿਮਰਨ ਕਰਨ ਨਾਲ ਪ੍ਰਾਪਤ ਹੁੰਦਾ ਹੈ, ਉਹ ਹੀ ਨਿਰਮਲ ਜਲ ਹੀ ਹੈ ਜੋ ਅਗਿਆਨਤਾ ਕਾਰਨ ਤਬਾਹੀ ਕਿਨਾਰੇ ਖੜੇ ਸਵਾਰ ਲੋਕਾ ਦੀ ਬੇੜੀ ਨੂੰ ਪਾਰ ਲੰਘਾਹ ਸਕਦਾ ਹੈ।
ਹੇ ਭਾਈ ਅਜਿਹੇ ਮਨੁੱਖ, ਜਿਨਾ ਆਪ “ਜਿਹ ਨਰ ਰਾਮ ਭਗਤਿ ਨਹਿ ਸਾਧੀ” ਬੰਦਗੀ ਨਹੀ ਕੀਤੀ, ਆਪ ਅਗਿਆਤਾ ਵਿੱਚ ਫਸੇ ਹਨ, ਪਖੰਡ ਨੂੰ ਹੀ ਜਿਨ੍ਹਾਂ ਧਰਮ ਕਰਮ ਸਮਝ ਲਿਆ ਹੈ ਅਤੇ ਜਿਹੜੇ ਇਨ੍ਹਾਂ ਦੇ ਪਾਖੰਡ ਨੂੰ ਨਹੀ ਮੰਨਦੇ, ਸੱਚ ਨੂੰ ਮੰਨਦੇ ਹਨ, ਉਹ ਅਗਿਆਨਤਾ ਵਿੱਚ ਫਸੇ ਮਨੁੱਖਾਂ ਨੂੰ ਬੰਦਗੀ ਕਰਦੇ ਨਜਰ ਨਹੀ ਆਉਦੇ, ਅਤੇ ਉਹ ਆਪ ਦੋਸ਼ੀ ਹਨ ਪਰ ਆਪਣੇ ਆਪ ਨੂੰ ਦੇਵਤੇ ਅਖਵਾਉਦੇ ਹਨ। ਸੱਚ ਨੂੰ ਮੰਨਣ ਵਾਲਿਆ ਦੀਆਂ ਮਾਤਾਵਾ ਲਈ ਬੁਰੇ ਸਬਦ ਵਰਤਦੇ ਹਨ।
ਜਿਹੜੇ ਅਗਿਆਨੀ ਮਨੁੱਖ ਦੂਸਰਿਆਂ ਦੀ ਜਨਣੀ ਨੂੰ ਦੋਸੀ ਠਹਿਰਾਉਦੇ ਹਨ ਕਿ ਜਨਣੀ ਹੀ ਰੰਡੀ ਹੋ ਜਾਂਦੀ, ਅਜਿਹੇ ਨਰ (ਮਨੁੱਖ) ਆਪ ਅਪਰਾਧੀ (ਦੋਸੀ) ਹਨ। ਜੋ ਮਨੁਖ ਆਪ ਸੱਚ ਨਾਲੋ ਟੁੱਟੇ ਹੋਏ ਹਨ, ਉਹ ਆਪ ਕਿਉ ਨਹੀ ਜੰਮਦੇ ਮਰ ਗਏ? ਮਾਂ ਨੂੰ ਕਿਉ ਦੋਸ਼ੀ ਠਹਿਰਾਉਂਦੇ ਹਨ? ਕਿਸੇ ਵੀ ਮਨੁੱਖ ਦੀ ਜਨਣੀ ਨੇ ਕੋਈ ਅਪਰਾਧ ਨਹੀ ਕੀਤਾ ਜਨਮ ਦੇ ਕੇ। ਜਿਹੜੇ ਮਨੁੱਖ ਉਹ ਆਪ ਸੱਚ ਨਾਲ ਨਹੀ ਜੁੜੇ, ਉਹ ਅਗਿਆਨੀ ਔਰਤ ਨੂੰ ਦੋਸੀ ਠਹਰਾਉਦੇ ਹਨ।
ਅਜਿਹੇ ਅਗਿਆਨੀ ਹੰਕਾਰੇ ਹੋਏ ਠੱਗਾ ਦੀ ਠੱਗੀ ਤੋ ਕੋਈ ਮਨੁੱਖ ਕਿਵੇ ਬਚ ਸਕਦਾ ਹੈ? ਕਿਉਂਕਿ ਅਜਿਹੇ ਮਨੁੱਖ ਸੂਰ ਦੇ ਰੂਪ ਵਿੱਚ ਸੰਸਾਰ ਵਿੱਚ ਜਿਉਂਦੇ ਹਨ; ਵਿਚਰ ਰਹੇ ਹਨ। (ਭਾਵ ਜਨਣੀ ਨੂੰ ਰੰਡੀ ਕਹਿਣ ਵਾਲਿਆ ਨੂੰ ਇਸ ਤਰਾਂ ਸਮਝੋ ਕਿ ਉਹ ਸੰਸਾਰ ਵਿੱਚ ਸੂਰ ਵਾਂਗ ਅਗਿਆਨਤਾ ਰੂਪੀ ਗੰਦਗੀ ਵਿੱਚ ਮੂੰਹ ਮਾਰ ਰਹੇ ਹਨ।)
ਹੇ ਭਾਈ ਕਬੀਰ ਤਾਂ ਇਹ ਆਖਦਾ ਹੈ ਕਿ ਜਿਸ ਤਰਾਂ ਕੋਈ ਮਨੁੱਖ ਭਾਂਵੇ ਕਿਨਾਂ ਵੀ ਸੋਹਣਾ ਕਿਉ ਨਾ ਹੋਵੇ, ਨਾਮ (ਸੱਚ ਨਾਲ ਜੁੜਨ) ਤੋ ਬਗੈਰ ਇਸ ਤਰ੍ਹਾਂ ਸਮਝੋ ਜਿਵੇ ਕੋਈ ਨੱਕ ਬਗੈਰ ਕਰੂਪ ਮਨੁੱਖ ਹੈ। (ਭਾਵ ਸੱਚ ਤੋ ਬਗੈਰ ਸੱਚ ਦੇ ਸਾਹਮਣੇ ਬਦਸਕਲ ਦੋਸੀ ਆਪ ਹਨ ਅਤੇ ਦੋਸੀ ਜਨਣੀ ਨੂੰ ਠਹਿਰਾਉਦੇ ਹਨ।) ਅਜਿਹੇ ਮਨਮੁੱਖ ਠੱਗਾ ਦੀ ਠੱਗੀ ਤੋ ਸੱਚ ਨਾਲ ਜੁੜਕੇ ਹੀ ਬਚਿਆ ਜਾ ਸਕਦਾ ਹੈ।
ਇਸ ਤੋ ਅਗੇ ਸਾਰਾ ਸਬਦ ਪੜਦੇ ਜਾਉ ਸੱਚ ਕੀ ਹੈ।
ਜੋ ਜਨ ਲੇਹਿ ਖਸਮ ਕਾ ਨਾਉ॥
ਤਿਨ ਕੈ ਸਦ ਬਲਿਹਾਰੈ ਜਾਉ॥ 1॥
ਗੁਰੂ ਗ੍ਰੰਥ ਸਾਹਿਬ ਜੀ, ਪੰਨਾ 328

ਗੁਰਬਾਣੀ ਦੀ ਸਹੀ ਵਿਆਖਿਆ ਹੀ ਸਾਨੂੰ ਸਹੀ ਰਸਤੇ ਉਪਰ ਲਿਜਾ ਸਕਦੀ ਹੈ ਸੋ ਇਸ ਕਰਕੇ ਸਾਨੂੰ ਕਰਮਕਾਂਡਾ ਅਤੇ ਕਰਮਕਾਂਡੀਆ ਤੋ ਬਚਣਾ ਚਾਹੀਦਾ ਹੈ।
ਬਲਦੇਵ ਸਿੰਘ ਟੋਰਾਂਟੋ




.