. |
|
ਦਸਤਾਰ
ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ॥ ਗੂਰੂ ਗ੍ਰੰਥ ਸਹਿਬ ਪੰਨਾ
1379॥
ਦਸਤਾਰ ਦਾ ਇਤਿਹਾਸ ਏਸ਼ੀਆ ਦੇ ਖਿਤੇ ਅੰਦਰ ਬਹੁਤ ਪੁਰਾਣਾ ਹੈ। ਹਜਾਰਾ ਸਾਲਾਂ
ਤੋਂ ਉਸ ਖਿਤੇ ਦੇ ਲੋਕ ਦਸਤਾਰ ਨੂੰ ਪਹਿਣਦੇ ਹਨ। ਮੁਗਲ ਸ਼ਾਸਨ ਸਮੇ ਮੁਗਲ ਸ਼ਾਸਨਕਾਰਾਂ ਵਲੋਂ ਇਸ ਨੂੰ
ਆਪਣਾ ਤਾਜ ਸਮਝਕੇ ਪਹਿਣਿਆ ਜਾਣ ਲੱਗਾ। ਜੋ ਲੋਕ ਇਸ ਦਸਤਾਰ ਨੂੰ ਆਪਣਾ ਸਵੈਮਾਣ ਸਮਝਕੇ ਚੰਗੇ ਗੁਣ
ਧਾਰਨ ਕਰਨ ਅਤੇ ਚੰਗੇ ਗੁਣਾ ਦਾ ਆਪਣੇ ਜੀਵਣ ਵਿੱਚ ਪਰੈਕਟਸ ਕਰਨ ਦੇ ਪ੍ਰਤੀਕ ਵਜੋ ਪਹਿਣਕੇ ਮਾਨਵੀ
ਹੱਕਾਂ ਦੇ ਮੁਦਈ ਹੋਣ ਦੇ ਸਬੂਤ ਵਜੋਂ ਪਹਿਣਦੇ ਸਨ, ਉਨ੍ਹਾਂ ਨੂੰ ਇਸ ਹੱਕ ਤੋਂ ਵਾਝਿਆਂ ਕਰ ਦਿੱਤਾ
ਗਿਆ। ਮੁਸਲਮਾਨ ਧਰਮ ਦੇ ਮੰਨਣ ਵਾਲੇ ਲੋਕਾਂ ਨੂੰ ਛੱਡਕੇ ਬਾਕੀ ਤਮਾਮ ਲੋਕਾਂ ਉਪਰ ਪੂਰਨ ਤੌਰ ਤੇ
ਪਾਬੰਦੀ ਲਗਾ ਦਿੱਤੀ ਅਤੇ ਮੁਗਲੀਆ ਸ਼ਾਸ਼ਨਕਾਰਾ ਅਤੇ ਧਾਰਮਕ ਸ਼ਾਸਨਕਾਰਾਂ ਕਾਜੀ, ਮੁਲਾਣਿਆਂ ਨੇ ਦਸਤਾਰ
ਨੂੰ ਆਪਣਾ ਤਾਜ ਐਲਾਨ ਕਰ ਦਿੱਤਾ। ਨਾਲ ਹੀ ਸਖਤ ਸਜਾਵਾਂ ਦਾ ਐਲਾਨ ਵੀ ਕਰ ਦਿੱਤਾ ਜੋ ਵੀ ਕੋਈ ਗੈਰ
ਮੁਸਲਮਾਨ ਦਸਤਾਰ ਪਹਿਣੇਗਾ, ਉਸ ਨੂੰ ਸਖਤ ਸਜਾਂਵਾ ਦਿੱਤੀਆ ਜਾਣਗੀਆਂ। ਸਜਾਂਵਾ ਇਥੋ ਤਕ ਸਖਤ ਸਨ ਕਿ
ਗੈਰ ਮੁਸਲਮਾਨ ਜੇਕਰ ਕੋਈ ਦਸਤਾਰ ਬੰਨਦਾ ਸੀ ਜਾਂ ਕੇਸ ਰੱਖਦਾ ਸੀ ਤਾਂ ਮੌਤ ਦੇ ਘਾਟ ਉਤਾਰ ਦਿੱਤਾ
ਜਾਂਦਾ ਸੀ। ਇਨ੍ਹਾਂ ਸਜਾਵਾਂ ਦੇ ਫਤਵੇ ਧਾਰਮਿਕ ਆਗੂ ਕਾਜੀ ਅਤੇ ਮੁਲਾਣੇ ਸੁਣਾਇਆ ਕਰਦੇ ਸਨ।
ਮਨੁੱਖੀ ਹੱਕਾਂ ਦੀ ਇਨੀ ਵੱਡੇ ਪੱਧਰ ਦੀ ਘੋਰ ਉਲੰਘਣਾ ਸੀ ਜੋ ਬਿਆਨ ਕਰਨ ਤੋਂ ਬਾਹਰ ਹੈ। ਜੋ ਗੈਰ
ਮੁਸਲਮਾਨ ਲੋਕ ਜੋ ਮਿਹਨਤ ਮੁਸ਼ੱਕਤ ਕਰਕੇ ਆਪਣਾ ਜਾਂ ਆਪਣੇ ਮਸੂਮ ਬੱਚਿਆਂ ਦਾ ਪੇਟ ਭਰਨ ਲਈ ਅਨਾਜ ਲੈ
ਕਰ ਆਉਦੇ ਸਨ ਕਈ ਵਾਰ ਉਹ ਵੀ ਉਨ੍ਹਾਂ ਨੂੰ ਖਾਣਾਂ ਨਸੀਬ ਨਹੀ ਹੁੰਦਾ ਸੀ ਖੋਹ ਲਿਆ ਜਾਂਦਾ ਸੀ।
ਹਰੇਕ ਹੱਕ ਅਤੇ ਸੱਚ ਦੀ ਅਵਾਜ ਬੁਲੰਦ ਕਰਨ ਵਾਲੇ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇਕੇ ਖਤਮ ਕਰ
ਦਿੱਤਾ ਜਾਦਾ ਸੀ। ਹੱਕ ਸੱਚ ਦੀ ਅਵਾਜ ਨੂੰ ਦਬਾ ਦਿੱਤਾ ਜਾਂਦਾ ਸੀ।
ਚਾਰੋ ਪਾਸੇ ਹਾਹਾ ਕਾਰ ਸੀ ਹਰ ਪਾਸੇ ਡਰ ਅਤੇ ਸਹਿਮ ਦਾ ਮਹੌਲ ਬਣਿਆ ਰਹਿੰਦਾ
ਸੀ। ਕੋਈ ਵੀ ਮਨੁੱਖੀ ਹੱਕਾਂ ਕਦਰਾਂ ਕੀਮਤਾਂ ਦੇ ਹੱਕ ਵਿੱਚ ਬੋਲਣ ਦੀ ਜੁਰਤ ਨਹੀ ਕਰਦਾ ਸੀ। ਇਹ
ਕਾਰਜ ਮਨੁੱਖੀ ਹੱਕਾਂ ਕਦਰਾਂ ਕੀਮਤਾ ਦੇ ਮਸੀਹਾ ਜਾਣੇ ਜਾਂਦੇ ਗੁਰੂ ਨਾਨਕ ਜਿਸ ਨੇ ਰੰਗ ਨਸਲ ਜਾਤ
ਪਾਤ ਅਤੇ ਧਰਮ ਦੇ ਨਾ ਉਪਰ ਹੋ ਰਹੀ ਕਤਲੋਗਾਰਤ ਨੂੰ ਠੱਲ ਪਾਉਣ ਲਈ ਸਰਬਪੱਖੀ ਬ੍ਰਹਿਮੰਡੀ ਸੋਚ
(universal thought)
ਉਤਪਨ ਕੀਤੀ, ਦੇ ਜਾਨਸੀਨ ਪੰਜਵੇ ਨਾਨਕ ਗੁਰੂ ਅਰਜਨ ਦੇਵ
ਜੀ ਜਿਨ੍ਹਾਂ ਦਾ ਆਪਾ ਇਸ ਬ੍ਰਹਿਮੰਡੀ ਸੋਚ ਮਾਨਵੀ ਹੱਕਾਂ ਦੀ ਰਾਖੀ ਨੂੰ ਸਮਰਪਤ ਸੀ, ਦੇ ਹਿੱਸੇ
ਆਇਆ।
ਜਿਸ ਬ੍ਰਹਿਮੰਡੀ ਸੋਚ ਦਾ ਨਾਹਰਾ ਸਮੁੱਚੀ ਮਾਨਵਤਾ ਨੂੰ ਬਗੈਰ ਕਿਸੇ ਰੰਗ,
ਨਸਲ, ਜਾਤ, ਪਾਤ, ਭੇਦ ਭਾਵ ਦੇ ਆਪਣੇ ਕਲਾਵੇ ਵਿੱਚ ਲੈਂਦਾ ਹੈ ਅਤੇ ਹਰੇਕ ਨਰ, ਨਾਰੀ ਨੂੰ ਬਗੈਰ
ਲਿੰਗ ਭੇਦ ਦੇ ਸਵੈਮਾਣ ਨਾਲ ਜੀਉਣ ਦੀ ਇਜਾਜਤ ਦੇ ਹੱਕ ਵਿੱਚ ਹੈ। ਦਾ ਸਬੂਤ ਅਗੇ ਪੇਸ਼ ਹੈ।
ਜੋ ਗੁਰੂ ਗ੍ਰੰਥ ਸਹਿਬ ਅੰਦਰ ਪੰਨਾ 97 ਉਪਰ ਦਰਜ ਹੈ।
ਰਾਗੁ ਮਾਝ ਮਹਲਾ 5॥
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ 3॥ ਪੰਨਾ॥ 97॥
ਅਰਥ – ਹੇ ਭਾਈ ਮੈ ਤਾਂ ਇਹ ਗੱਲ ਆਖਦਾ ਹਾਂ ਕਿ ਤਮਾਮ ਸੰਸਾਰ ਦੇ ਜੀਵ ਜੋ
ਇਸ ਧਰਤੀ ਉਪਰ ਰਹਿ ਰਹੇ ਹਨ, ਮੈਨੂੰ ਤੇ ਸਭ ਆਪਣੇ ਹੀ ਨਜਰ ਆਉਦੇ ਹਨ। ਸਭੇ ਸਾਂਝੀਵਾਲ ਭਾਵ
ਹਿੱਸੇਦਾਰ ਭਾਵ ਬਰਾਬਰਤਾ ਦੇ ਹਕਦਾਰ ਹਨ। ਹੇ ਅਕਾਲ ਪੁਰਖੁ ਮੈਨੂੰ ਤਾਂ ਸਾਰੇ ਤੇਰੇ ਹੀ ਪੈਦਾ ਕੀਤੇ
ਦਿਸਦੇ ਹਨ। ਸਭ ਤੇਰੀ ਇਕੁ ਦੀ ਹੀ ( creation)
ਹਨ। ਇਸ ਕਰਕੇ ਸਾਰਿਆ ਦੇ ਹੱਕ ਬਗੈਰ ਕਿਸੇ ਰੰਗ ਨਸਲ ਦੇ
ਬਰਾਬਰ ਹਨ ਅਤੇ ਹੋਣੇ ਚਾਹੀਦੇ ਹਨ।
ਇਹ ਨਾਹਰਾ ਮਾਰਨ ਵਾਲੇ ਮਨੁੱਖੀ ਹੱਕਾਂ ਦੇ ਮਸੀਹੇ ਗੁਰੁ ਅਰਜਨ ਦੇਵ ਜੀ ਨੂੰ
ਤੱਤੀ ਤਵੀ ਉਪਰ ਬਿਠਾ ਕੇ ਸੀਸ ਵਿੱਚ ਤੱਤੀ ਰੇਤ ਪਾ ਕੇ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ
ਗਿਆ। ਜਿਨ੍ਹਾਂ ਨੇ ਦਸਤਾਰ ਅਤੇ ਕੇਸਾਂ ਉਪਰ ਪਾਬੰਦੀ ਲਾਉਣ ਗੈਰ ਮੁਸਲਮਾਨ ਲੋਕਾਂ ਨੂੰ ਲੁਟਣਾਂ ਅਤੇ
ਮਾਨਵਤਾ ਉਪਰ ਅਣਮਨੁੱਖੀ ਤਸ਼ੱਦਦ ਜੋ ਮਾਨਵਤਾ ਉਪਰ ਕਰਨ ਵਾਲੇ ਜੋ ਸਮੇ ਦੇ ਹਾਕਮਾਂ ਨੂੰ ਜੋ ਸਾਂਤ ਮਈ
ਤਰੀਕੇ ਨਾਲ ਗਲਬਾਤ ਰਾਂਹੀ ਸੁਲਝਾਉਣ ਦਾ ਵਾਰਤਾਲਾਪ ਤੋਰਿਆ। ਇਸ ਵਾਰਤਾਲਾਪ ਵਿੱਚ, ਜੋ ਮਨੁੱਖੀ
ਹੱਕਾ ਦਾ ਘਾਣ ਹੋ ਰਿਹਾ ਸੀ ਤੋਂ ਜਾਣੂ ਕਰਵਾਇਆ ਜਿਸ ਵਿੱਚ ਦਸਤਾਰ ਅਤੇ ਕੇਸਾਂ ਦੀ ਅਹਿਮੀਅਤ ਬਾਰੇ
ਵੀ ਖੁਲਾ ਜਿਕਰ ਹੈ, ਗੁਰੂ ਗ੍ਰੰਥ ਸਹਿਬ ਅੰਦਰ (1083 -1084) ਪੰਨੇ ਉਪਰ ਦਰਜ ਹੈ। ਜੋ ਸਬੂਤ ਵਜੋ
ਅਗੇ ਪੇਸ ਹੈ।
ਮਾਰੂ ਮਹਲਾ 5॥
ਅਲਹ ਅਗਮ ਖੁਦਾਈ ਬੰਦੇ॥
ਛੋਡਿ ਖਿਆਲ ਦੁਨੀਆ ਕੇ ਧੰਧੇ॥
ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ॥ 1॥
ਸਚੁ ਨਿਵਾਜ ਯਕੀਨ ਮੁਸਲਾ॥
ਮਨਸਾ ਮਾਰਿ ਨਿਵਾਰਿਹੁ ਆਸਾ॥
ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ॥ 2॥
ਸਰਾ ਸਰੀਅਤਿ ਲੇ ਕੰਮਾਵਹੁ॥
ਤਰੀਕਤਿ ਤਰਕ ਖੋਜਿ ਟੋਲਾਵਹੁ॥
ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ॥ 3॥
ਕੁਰਾਣੁ ਕਤੇਬ ਦਿਲ ਮਾਹਿ ਕਮਾਹੀ॥
ਦਸ ਅਉਰਾਤ ਰਖਹੁ ਬਦ ਰਾਹੀ॥
ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ॥ 4॥
ਮਕਾ ਮਿਹਰ ਰੋਜਾ ਪੈ ਖਾਕਾ॥
ਭਿਸਤੁ ਪੀਰ ਲਫਜ ਕਮਾਇ ਅੰਦਾਜਾ॥
ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ॥ 5॥
ਸਚੁ ਕਮਾਵੈ ਸੋਈ ਕਾਜੀ॥
ਜੋ ਦਿਲੁ ਸੋਧੈ ਸੋਈ ਹਾਜੀ॥
ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ॥ 6॥
ਸਭੇ ਵਖਤ ਸਭੇ ਕਰਿ ਵੇਲਾ॥ ਖਾਲਕੁ ਯਾਦਿ ਦਿਲੈ ਮਹਿ ਮਉਲਾ॥
ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ॥ 7॥
ਦਿਲ ਮਹਿ ਜਾਨਹੁ ਸਭ ਫਿਲਹਾਲਾ॥
ਖਿਲਖਾਨਾ ਬਿਰਾਦਰ ਹਮੂ ਜੰਜਾਲਾ॥
ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ॥ 8॥
ਅਵਲਿ ਸਿਫਤਿ ਦੂਜੀ ਸਾਬੂਰੀ॥
ਤੀਜੈ ਹਲੇਮੀ ਚਉਥੈ ਖੈਰੀ॥
ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ॥ 9॥
ਸਗਲੀ ਜਾਨਿ ਕਰਹੁ ਮਉਦੀਫਾ॥
ਬਦ ਅਮਲ ਛੋਡਿ ਕਰਹੁ ਹਥਿ ਕੂਜਾ॥
ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ॥ 10॥
ਹਕੁ ਹਲਾਲੁ ਬਖੋਰਹੁ ਖਾਣਾ॥
ਦਿਲ ਦਰੀਆਉ ਧੋਵਹੁ ਮੈਲਾਣਾ॥
ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ॥ 11॥
ਕਾਇਆ ਕਿਰਦਾਰ ਅਉਰਤ ਯਕੀਨਾ॥
ਰੰਗ ਤਮਾਸੇ ਮਾਣਿ ਹਕੀਨਾ॥
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ॥ 12॥
ਮੁਸਲਮਾਣੁ ਮੋਮ ਦਿਲਿ ਹੋਵੈ॥
ਅੰਤਰ ਕੀ ਮਲੁ ਦਿਲ ਤੇ ਧੋਵੈ॥
ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ॥ 13॥
ਜਾ ਕਉ ਮਿਹਰ ਮਿਹਰ ਮਿਹਰਵਾਨਾ॥
ਸੋਈ ਮਰਦੁ ਮਰਦੁ ਮਰਦਾਨਾ॥
ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ॥ 14॥
ਕੁਦਰਤਿ ਕਾਦਰ ਕਰਣ ਕਰੀਮਾ॥
ਸਿਫਤਿ ਮੁਹਬਤਿ ਅਥਾਹ ਰਹੀਮਾ॥
ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ॥ 15॥ 3॥ 12॥
ਪਦ ਅਰਥ: – ਅਲਹ – ਖੁਦਾ। ਅਗਮ – ਵਿਸਾਲ। ਛੋਡਿ ਖਿਆਲ – ਆਪਣੇ ਖਿਆਲ
ਛੱਡ। ਧੰਧੇ – ਕਿਸੇ ਗੱਲ ਨੂੰ ਆਪਣਾ ਧੰਧਾਂ, ਅਧਾਰ ਬਣਾਂ ਲੈਣਾ। ਪੈ – ਫ: ਉੜਤੋ, ਉੜਤੀ। ਖਾਕ –
ਖਾਕ। ਪੈ ਖਾਕ – ਖਾਕ ਨ ਉਡਾਂ। ਫਕੀਰ – ਨਿਮਾਣਾ। ਮੁਸਾਫਰ – ਮੁਾਸਫਰ, ਆਕੇ ਚਲੇ ਜਾਣ ਵਾਲਾ,
ਸਦੀਵੀ ਨਾ ਰਹਿਣ ਵਾਲਾ। ਦਰਵੇਸੁ – ਗਰੀਬ। ਸੱਚ ਨਿਵਾਜ – ਸੱਚ ਦੀ ਨਿਵਾਜ, ਸੱਚੀ ਇਬਾਦਤ। ਯਕੀਨ –
ਜਿਸ ਵਿੱਚ ਸੱਕ ਨਾ ਹੋਵੇ, ਸ਼ੰਕਾ ਰਹਿਤ, ਪੂਰਨ ਵਿਸਵਾਸ, ਪੱਕੀ ਤਰ੍ਹਾਂ। ਯਕੀਨ ਮੁਸਲਾ- ਸੱਚੇ ਖੁਦਾ
ਦੀ ਸੱਚੀ ਇਬਾਦਤ ਯਕੀਨ (ਪੂਰਨ ਭਰੋਸੇ) ਦੇ ਮੁਸਲੇ ਉਪਰ ਲਿਟਣਾ, ਭਾਵ ਭਰੋਸੇ ਨੂੰ ਮੁਸਲਾ ਸਮਝ।
ਹਦੀਸ – ਗੱਲ, ਨਵੀ ਗੱਲ, ਕਿੱਸਾ, ਕਹਾਣੀ, ਇਤਹਾਸ, ਪਰੰਪਰਾ। ਕਬੂਲੁ – ਮੰਨ ਲੈਣਾ, ਪਰਵਾਨ ਕਰਨਾ,
ਰਜਾਮੰਦੀ, ਮਨਜੂਰੀ, ਇਕਰਾਰ, ਹਾਂ ਕਬੂਲੁ ਦਰਾ – ਪ੍ਰਵਾਣ ਕਰ। ਮਨਸਾ ਮਾਰਿ – ਮਾਰਨ ਦਾ ਇਰਾਦਾ।
ਨਿਵਾਰਹੁ ਆਸਾ – ਵਰਜਕੇ ਅਹਿਸਾਸ ਕਰ। ਮਨਸਾ – ਇਰਾਦਾ, ਮੰਤਵ। ਸਰਾ ਸਰੀਅਤ –ਸੱਚੀ ਧਰਮ ਦੀ
ਮੁਰਆਦਾ। ਲੇ ਕੰਮਾਵਹੁ – ਦੀ ਕਮਾਈ ਕਰ। ਤਰੀਕਤਿ – ਰਾਹ, ਮਾਰਗ, ਹਿਰਦੇ ਦੀ ਸਫਾਈ, ਮਨ ਦੀ ਸੁਧੀ।
ਤਰਕ – ਛੱਡਣਾ, ਤਿਆਗ, ਭੁਲ, ਗਲਤੀ। ਖੋਜਿ ਖੌਜ – ਸੋਚਣਾ। ਟੋਲਾਵਹੁ – ਵਰਜਿਤ ਕਰਨਾ। ਮਾਰਫਤਿ –
ਆਤਮਿਕ ਗਿਆਨ। ਮਾਰਫਤਿ ਮਨ ਮਾਰਹੁ ਅਬਦਾਲਾ – ਆਤਮਿਕ ਵਿਦਯਾ ਦੁਆਰਾ ਸੰਕਲਪ ਵਿਕਲਪਾ ਨੂੰ ਮਾਰਨਾ ਹੀ
ਅਬਦਾਲ ਪਦਵੀ ਨੂੰ ਪਹੁੰਚਣਾ ਹੈ (ਇਸ ਤੁਕ ਵਿੱਚ ਅਬਦਾਲ ਸਬਦ ਦੋ ਅਰਥ ਰੱਖਦਾ ਹੈ-ਅਬਦਾਲ (ਬਦਲ ਜਾਣ
ਵਾਲਾ) ਮਨ ਮਾਰਨਾ, ਅਬਦਾਲ ਹੋਣਾ ਹੈ-ਮਹਾਨ ਕੋਸ਼। ਹਕੀਕਤ – ਸਿਦਕ ਦਿਲੀ, ਸਾਰ, ਅਸਲੀਅਤ, ਤੱਥ। ਮਰਾ
– ਮੈਨੂੰ, ਮੁਝੇ, ਮੇਰੇ, ਤਾਈ, ਤੇਰੀ। ਨ ਮਰਾ – ਤੇਰੀ ਨਹੀ। ਮਨ – ਅਭਿਮਾਨ ਕਰਨਾ – ਮਹਾਨ ਕੋਸ਼।
ਮਨ ਮਾਰਉ – ਅਭਿਮਾਨ ਕਰਨਾ ਛੱਡ। ਕੁਰਾਣੁ ਕਤੇਬ – ਕੁਰਾਣ ਦੀ ਸਿਖਿਆ। ਦਿਲ – ਦਿਲ, ਜਿਸ ਉਤੇ
ਜਿੰਦਗੀ ਦਾ ਅਧਾਰ ਹੈ। ਕਮਾਹੀ – ਕਮਾਉਦਾ ਹੈ, ਅਧਾਰ ਬਣਾਇਆ ਹੈ। ਦਿਲ ਮਾਹਿ ਕਮਾਹੀ – ਜਿਸ ਨੂੰ
ਤੂੰ ਆਪਣੇ ਜੀਵਣ ਦਾ ਅਧਾਰ ਬਣਾਇਆ ਹੈ। ਦਸ – ਦਸ। ਦਸ ਅਉਰਾਤ – ਦਸ ਇੰਦ੍ਰੀਆ ਤੋ ਭਾਵ। ਬਦਰਾਹੀ –
ਬੁਰੇ ਰਾਹ, ਵਿਕਾਰਾ ਤੋ ਵਰਜਕੇ ਰੱਖਣਾ। ਦਸ ਅਉਰਾਤ ਰਾਖਹੁ ਬਦਰਾਹੀ – ਆਪਣੀਆਂ ਇੰਦ੍ਰੀਆ ਦੀ ਸੋਚ
ਨੂੰ ਬੁਰੇ ਰਾਹ ਮਾੜੇ ਕੰਮਾਂ ਤੋ ਵਰਜਕੇ ਰੱਖ। ਪੰਚ ਮਰਦ – ਆਪਣੇ ਅੰਦਰਲੇ ਪੰਜ ਵਿਕਾਰ। ਪੰਚ ਮਰਦ
ਸਿਦਕ ਲੇ ਬਾਧਹੁ ਖੈਰਿ – ਆਪਣੇ ਵਿਕਾਰਾਂ ਨੂੰ ਨੇਕੀ ਸਿਦਕ ਵਿੱਚ ਬੰਨ। ਸਬੂਰੀ – ਸੰਤੋਖ। ਕਬੂਲ –
ਪ੍ਰਵਾਨ ਕਰ। ਪਰਾ – ਪਾਸਾ ਦੂਸਰਾ ਪਾਸਾ, ਦੂਸਰਿਆ ਦਾ ਪੱਖ। ਮਕਾ – ਮੱਕਾ। ਮਿਹਰ – ਸੂਰਜ, ਮਹੱਬਤ,
ਉਲਫਤ, ਸੂਰਜ ਤੋ ਭਾਵ ਰੋਸਨੀ ਦਾ ਪ੍ਰਤੀਕ। ਰੋਜ - ਦਿਨ ਦਾ ਕੋਈ ਭਾਗ, ਪਰਗਟ, ਪਰਤੱਖ, ਚਮਕਦਾ। ਪੈ
-, ਲਗਾਤਾਰ ਉੜਤੋ, ਉੜਤੀ। ਖਾਕਾ – ਖਾਕ। ਭਿਸਤੁ – ਸਵਰਗ। ਪੀਰ – ਸੱਚ। ਲਫਜ – ਗੱਲਾਂ ਕਰਨੀਆ।
ਕਮਾਇ – ਫ: ੳੋਹੋ ਜਿਹਾ, ਉਹੋ ਜਿਹੀਆ। “ਭਿਸਤੁ ਪੀਰ ਲਫਜ ਕਮਾਇ” ਮੁਸਲਮਾਨ ਭਰਾਵਾ ਵਲੋ ਇਹ ਆਖਣਾ
ਕਿ ਮੱਕਾ ਪਿਆਰ ਮਹੱਬਤ ਦੀ ਰੋਸਨੀ ਦਾ ਪ੍ਰਤੀਕ ਹੈ, ਖੁਦਾ ਦਾ ਘਰ ਹੈ। ਪਰ ਉਹੋ ਜਿਹੇ ਪਿਆਰ ਮਹੱਬਤ
ਦੀ ਕਮਾਈ ਆਪਣੇ ਜੀਵਣ ਵਿੱਚ ਨਾ ਕਰਨਾ, ਉਹੋ ਜਿਹਾ ਪਿਆਰ ਮਹੱਬਤ ਵਾਲਾ ਸਵਰਗ ਆਪਣੇ ਜੀਵਣ ਵਿੱਚ ਨਾ
ਸਿਰਜਣਾ। ਅੰਦਾਜਾ – ਅੰਦਾਜਾ, ਅਨੁਮਾਨ ਲਗਾਉਣਾ। ਹੂਰ – ਬੇਹੱਦ ਸੋਹਣੀ। ਨੂਰ – ਰੂਹ, (ਖੁਦਾ ਦੀ
ਇਬਾਦਤ ਕਰਨ ਵਾਲੀ ਰੂਹ) ਮੁਸਕੁ ਖੁਦਾਇਆ – ਖੁਦਾ ਦੇ ਨਾਮ ਦੀ ਸੱਚ ਰੂਪ ਸਗੰਧੀ। “ਹੂਰ ਨੂਰ ਮੁਸਕੁ
ਖੁਦਾਇਆ” - ਖੁਦਾ ਦੀ ਇਬਾਦਤ ਕਰਨ ਵਾਲੀ ਸੱਚੀ ਸੁੱਚੀ ਰੂਹ ਜੋ ਪਿਆਰ ਮਹੱਬਤ ਦੀ ਸੁਗੰਧੀ ਵੰਡੇ,
ਗੁਰਮਤਿ ਅਨੁਸਾਰ ਇਹ ਅਰਥ ਹਨ। ਬੰਦਗੀ ਅਲਹ – ਖੁਦਾ ਦੀ ਬੰਦਗੀ। ਆਲਾ – ਫ: ਟੂਲ, ਸੰਦ, ਮੋਹਰ, ਆਲਾ
–ਸਬਦ ਫਾਰਸੀ ਸਬਦ ਆਲਾਤ ਦਾ ਸੰਖੇਪ ਹੈ ਇਸਦੇ ਅਰਥ ਹਨ - ਸੰਦ। ਹੁਜਰਾ – ਇਕਾਂਤ ਵਾਸ, ਇਕੱਲਾ,
ਗੁਪਤ ਕੋਠੜੀ। “ਬੰਦਗੀ ਅਲਹ ਆਲਾ ਹੁਜਰਾ” - ਅਲਹ ਦੀ ਇਬਾਦਤ ਨੂੰ ਇੱਕ ਟੂਲ, ਸੰਦ ਵਜੋ ਵਰਤਣਾ ਭਾਵ
ਵਿਖਾਵੇ ਦੀ ਬੰਦਗੀ ਕਰਨਾ ਪਰ ਜੀਵਣ ਵਿੱਚ ਸੱਚ ਨਾ ਹੋਣਾ। ਸਚੁ ਕਮਾਵੈ – ਸੱਚ ਦੀ ਕਮਾਈ ਆਪਣੇ ਜੀਵਣ
ਵਿੱਚ ਕਰੇ। ਸੋਈ ਕਾਜੀ – ਉਹ ਹੀ ਸੱਚਾ ਕਾਜੀ ਅਖਵਾਉਣ ਦਾ ਹੱਕਦਾਰ ਹੈ। “ਜੋ ਦਿਲ ਸੋਧੈ ਸੋਈ ਹਾਜੀ”
- ਜੋ ਆਪਣੇ ਦਿਲ ਹਿਰਦੇ ਨੂੰ ਸਾਫ ਕਰੇ, ਬੁਰਆਈਆ ਦਾ ਤਿਆਗ ਕਰੇ ਉਹ ਹੀ ਉਸ ਖੁਦਾ ਦੇ ਸਿਰਜੇ ਸੰਸਾਰ
ਰੂਪ ਮੱਕੇ ਦਾ ਅਸਲ ਹਾਜੀ ਹੈ। ਭਾਵ ਉਸਦਾ ਹੀ ਸੰਸਾਰ ਵਿੱਚ ਆਉਣਾ ਪ੍ਰਵਾਣ ਹੈ। ਮੁਲਾ – ਮੁਲਾ,
ਸੰਗਯਾ – ਮਲਅ (ਪੂਰਣ) ਹੋਇਆ ਜੋ ਵਿਦਿਯਾ ਨਾਲ ਪੂਰਣ ਹੈ। ਮਲਊਨ – ਜਿਸ `ਤੇ ਲਾਹਨਤ ਪਾਈ ਜਾਵੇ,
ਮਰਦੂਦ, ਘਿਰਨਾਯੋਗ, ਮਰਦੂਦ ਹੁੰਦਾ ਰੱਦ ਕਰਨਾ, ਸੈਤਾਨੀ। ਨਿਵਾਰੈ – ਨਿਵਾਰਣ ਕਰਨਾ। ਦਰਵੇਸੁ –
ਨਿਮਾਣਾ। ਧਰਾ – ਅਧਾਰ ਬਣਾਉਣਾ। ਸਿਫਤਿ ਧਰਾ – ਸੱਚ ਨੂੰ ਅਧਾਰ ਬਣਾਵੇ। ਸਭੇ ਵਖਤ – ਹਮੇਸਾ। ਸਭੇ
ਕਰਿ ਵੇਲਾ – ਹਰ ਵੇਲੇ, ਸੱਚ ਨੂੰ ਹੀ ਅਧਾਰ ਬਣਾਵੇ। ਖਾਲਕੁ – ਖਾਲਿਕ ਤੋਂ ਹੈ, ਪੈਦਾ ਕਰਨ ਵਾਲਾ,
ਰੱਬ ਦਾ ਇੱਕ ਗੁਣਵਾਚੀ ਨਾਮ। ਮਾਉਲਾ – ਪ੍ਰਫੁਲਤ ਕਰੇ, ਮਹਾਨ ਕੋਸ। ਤਸਬੀ – ਮੁਸਲਮਾਨ ਦੀ ਸਿਮਰਣ
ਦੀ ਕ੍ਰਿਆ, ਇੱਕ ਸਉ ਮਣਕੇ ਦੀ ਮਾਲਾ ਜਿਸ ਅੰਦਰ ਖੁਦਾ ਨੂੰ ਅਦਲ – ਇਨਸਾਫ ਪਸੰਦ ਵੀ ਕਿਹਾ ਜਾਂਦਾ
ਹੈ। ਤਸਬੀ ਯਾਦਿ ਕਰਹੁ – ਯਾਦ ਕਰ ਤਸਬੀ ਕਰਨ, ਖੁਦਾ ਨੂੰ ਯਾਦ ਕਰਨ ਵੇਲੇ ਉਸ ਖੁਦਾ ਨੂੰ ਅਦਲ
ਇਨਸਾਫ ਪਸੰਦ ਆਖਦਾ ਹੈ। ਪਰ ਆਪ ਉਸ ਖੁਦਾ ਦੀ ਖਲਕਤ ਨਾਲ ਇਨਸਾਫ ਕਿਉ ਨਹੀ ਕਰਦਾ। ਫਿਲਹਾਲਾ – ਇਸ
ਵੇਲੇ, ਇਸ ਵਖਤ। ਖਿਲਖਾਨਾ – ਖਲਕਤ। ਬਿਰਾਦਰ – ਬਰਾਦਰੀ, ਭਰਾ ਭਾਈ। ਹਮੂ – ਸਮਾਨ, ਭਾਵ ਆਪਣੇ
ਬਰਾਬਰ। ਜੰਜਾਲਾ –ਫ: ਖਲਜਗਣ। ਹਮੂ ਜੰਜਾਲਾ – ਆਪਣੀ ਗਲਵੱਕੜੀ ਵਿੱਚ ਲੈਣਾ। ਦਸ – ਫ: ਵਰਗਾ,
ਵਾਂਗੂ। ਮਰਦਨੁ – ਦਲੇਰ ਮਰਦ ਬਣਕੇ। ਸੁੰਨਤਿ ਸੀਲ ਬੰਧਾਨਿ– ਗੁਰਮਤਿ ਅਨੁਸਾਰ ਜਤ ਧਾਰਨ ਕਰਨ ਅਤੇ
ਨੇਕ ਚਾਲ ਚਲਣ ਦਾ ਨਾਮ ਹੈ। ਬਰਾ – ਬੜਾ, ਉਤਮ ਸ੍ਰੇਸਟ। ਮੀਰ – ਅਮੀਰ ਦਾ ਸੰਖੇਪ ਹੈ, ਚੌਧਰੀ। ਮੀਰ
ਮਲਕ – ਦੁਨਆਵੀ ਰਾਜਾ, ਚੌਧਰੀ, ਸ਼ਾਸਨਕਾਰ। ਉਮਰੇ ਫਾਨਾਇਆ – ਜਿੰਦਗੀਆ ਖਤਮ ਕਰਨਾ ਲੋਕਾ ਨੂੰ
ਮਾਰਨਾ। ਏਕ – ਖੁਦਾ। ਏਕ ਮੁਕਾਮ ਖੁਦਾਇ – ਇੱਕ ਖੁਦਾ ਸਦੀਵੀ ਰਹਿਣ ਵਾਲਾ ਹੈ। ਦਰਾ – ਦਰ ਆ। ਅਵਲਿ
– ਪਹਿਲਾ, ਨੰਬਰ ਇੱਕ। ਅਵਲਿ ਸਿਫਤਿ – ਪਹਿਲਾ ਗੁਣ, ਸੱਚ ਨੂੰ ਅਧਾਰ ਬਣਾਉਣਾ, ਸੱਚੇ ਦੀ ਸਿਫਤਿ
ਸਲਾਹ ਕਰਨਾ। ਸਬੂਰੀ – ਸੰਤੋਖ, ਸਬਰ। ਦੂਜੀ ਸਬੂਰੀ – ਦੂਜਾ ਗੁਣ ਸੰਤੋਖ ਦਾ ਹੋਣਾ। ਤੀਜੈ ਹਲੇਮੀ –
ਤੀਜਾ ਗੁਣ ਸਹਿਣ ਸੀਲਤਾ ਹੋਵੇ। ਚਾਉਥੈ ਖੈਰੀ – ਚਾਉਥਾ ਗੁਣ, ਸਰਬੱਤ ਦਾ ਭਲਾ ਮੰਗਣਾ, ਖੈਰੀਅਤ
ਮੰਗਣਾ। ਮੁਕਾਮੈ – ਠਹਿਰਨਾ, ਠਹਿਰਾਉ ਵਿੱਚ ਆਉਣਾ, ਇਕਤੁ – ਮਹਾਨ ਕੋਸ਼ ਅਨਸਾਰ ਸੰ: ਏਕਤ੍ਰ
ਸੰਗਯਾ-ਏਕਤਾ, ਏਕਾ, ਭਾਵ ਇਤਫਾਕ। “ਪੰਜਵੈ ਪੰਜੇ ਇਕਤੁ ਮੁਕਾਮੈ” ਪੰਜਵਾ ਗੁਣ, ਇਨ੍ਹਾਂ ਗੁਣਾ ਨੂੰ
ਲਿਆਕਤ (ਸੂਝ) ਨਾਲ ਪੰਜੇ ਵਕਤ (ਗੁਰਮਤਿ ਅਨੁਸਾਰ ਹਮੇਸਾਂ) ਆਪਣੀ ਸੁਰਤ ਨੂੰ ਟਿਕਾਉ ਵਿੱਚ ਲਿਆਉਣ
ਲਈ ਆਪਣੀ ਸੋਚਣੀ ਨੂੰ ਸ੍ਰੇਸਟ ਕਰੇ। ਅਪਰ – ਪਹਿਂਲਾ। ਪਰਾ – ਸ੍ਰੇਸਟ। ਸਗਲੀ ਜਾਨਿ – ਸਗ ਏ ਜਾਨ –
ਸਖਤ ਜਾਨ, ਮਿਹਨਤੀ, ਭਾਵ ਸੁਹਿਰਦਤਾ ਨਾਲ। ਕਰਹੁ – ਕਰਨਾ। ਮਉਦੀਫਾ – ਨਿਤ ਨਿਯਮ, ਨਿਤ ਨੇਮ।
ਬਦਅਮਲ – ਬੁਰੀ ਸੋਚਣੀ। ਛੋਡਿ – ਛੱਡਣਾ। ਕਰਹੁ ਹਥਿ ਕੂਜਾ – ਚੰਗੇ ਗੁਣਾ ਦੀ ਬਖਸ਼ਿਸ਼ ਖੁਦਾ ਤੋ ਮੰਗ
ਕਰਨੀ। ਖੁਦਾਇ ਏਕੁ – ਇਕੁ ਖੁਦਾ ਦੀ ਸਾਰੀ ਖਲਕਤ ਨੂੰ ਸਮਝਣਾ। ਬਰਖਰਦਾਰ – ਅਜੀਜ, ਵਫਾਦਾਰ, । ਖਰਾ
–ਖਾਲਸ, ਪਵਿੱਤਰ। “ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖਰਦਾਰ ਖਰਾ” ਆਪਣੀ ਸੋਚ ਨੂੰ
ਪਵਿੱਤਰ ਕਰਕੇ ਇਹ ਢੰਢੋਰਾ ਦਿਉ ਕਿ ਸਾਰੀ ਖਲਕਤ ਉਸ ਇਕੁ ਖੁਦਾ ਦੀ ਹੈ। ਹਕੁ ਹਲਾਲ ਬਖੋਰਹੁ ਖਾਣਾ–
ਦਸਾ ਨਹੁ ਦੀ ਕਿਰਤ ਕਰਕੇ ਖਾਣਾ। ਦਿਲ ਦਰੀਆਉ ਧੋਵਹੁ ਮੈਲਾਣਾ – ਆਪਣੇ ਹਿਰਦੇ ਦੀ ਮੈਲ ਸਾਫ ਕਰਕੇ।
ਪੀਰ ਪਛਾਣੇ – ਸੱਚ ਨੂੰ ਪਛਾਣੇ। “ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ” ਆਪ ਸੱਚ ਪਛਾਣੇ, ਜੋ ਆਪ
ਅਜਰਾਈਲ ਬਣਕੇ ਗਰੀਬ ਲੋਕਾ ਨੂੰ ਦੋਸੀ ਨਾ ਠਹਿਰਾਏ, ਅਸਲ ਵਿੱਚ ਸੱਚ ਨੂੰ ਪਛਾਣੇ ਉਸ ਲਈ ਹੀ ਇਹ
ਖੁਦਾ ਦਾ ਸਾਜਿਆ ਹੋਇਆ ਸੰਸਾਰ ਹੀ ਬਹਿਸਤ ਹੈ। ਕਾਇਆ ਕਿਰਦਾਰ – ਆਪਣੀ ਕਾਇਆ ਦਾ ਕਿਰਦਾਰ। ਅਉਰਤ
ਯਕੀਨਾ – ਜੀਵ ਰੂਪ ਨੇਕ ਆਤਮਾ ਜੋ ਖੁਦਾ ਨੂੰ ਆਪਣਾ ਖਸਮ ਭਾਵ ਮਾਲਕ ਮੰਨਕੇ ਚੱਲੇ। ਰੰਗ ਤਮਾਸੇ
ਮਾਣਿ ਹਕੀਨਾ – ਜੋ ਰੰਗ ਤਮਾਸੇ ਮਾਨਣ ਤੋ ਆਪਣੇ ਆਪ ਨੂੰ ਵਰਜਕੇ ਰੱਖੇ। ਨਾਪਾਕ – ਅਪਵਿੱਤਰ, ਭਾਵ
ਬੁਰੀ ਸੋਚਣੀ। ਪਾਕੁ – ਪਵਿੱਤਰ ਸੋਚ। ਹਦੂਰਿ – ਸਨਮੁੱਖ, ਪ੍ਰਤੱਖ। ਹਦੀਸਾ – ਮੁਰਿਆਦਾ, ਪਰਮਪਰਾ,
ਸੋਚ। ਸਾਬਤ ਸੂਰਤਿ – ਸਮਪੂਰਨ ਕੇਸਾ ਦੇ ਨਾਲ, ਬਗੈਰ ਲਬਾ ਵਗੈਰਾ ਕੱਟਣ ਦੇ। ਦਸਤਾਰ ਸਿਰਾ – ਦਸਤਾਰ
ਤਾਜ ਬਣਦੀ ਹੈ।
ਅਰਥ – (ਸਮੇ ਦੇ ਮੁਗਲ ਸ਼ਾਸਨਕਾਰ, ਧਾਰਮਕ ਲੋਕਾਂ ਨੂੰ ਸੰਬੋਧਨ) ਹੇ
ਭਾਈ ਉਹ ਅਲਹ ਅਗਮ ਹੈ ਸਾਰੀ ਖਲਕਤ ਉਸ ਇੱਕ ਦੀ ਹੈ। ਜੋ ਤੂੰ ਸਿਰਫ ਆਪਣੀ ਹੀ ਹਿਫਾਜਤ ਕਰਦੇ ਆਪਣੇ
ਖਿਆਲ ਅਨੁਸਾਰ ਕਨੂੰਨ ਬਣਾਏ ਹਨ, ਇਹ ਜੋ ਮਾਨਵੀ ਹੱਕਾਂ ਕਦਰਾਂ ਕੀਮਤਾ ਦਾ ਘਾਣ ਕਰਦੇ ਹਨ, ਤੈਨੂੰ
ਛੱਡਣੇ ਚਾਹੀਦੇ ਹਨ, ਤੂੰ ਇਨ੍ਹਾਂ ਨੂੰ ਆਪਣਾ ਧੰਧਾਂ (ਅਧਾਰ) ਬਣਾਂਕੇ ਗਰੀਬਾ ਦੀਆਂ ਮਨੁੱਖੀ ਕਦਰਾਂ
ਕੀਮਤਾਂ ਦੀਆਂ ਧੱਜੀਆ ਨਾ ਉਡਾ, ਜਦੋਂ ਕਿ ਤੂੰ ਆਪ ਇੱਕ ਮੁਸਾਫਰ ਹੈ। ਆਪਣੀ ਖੁਦਾਈ ਨੂੰ ਛੱਡਕੇ
ਖੁਦਾ ਦੀ ਖੁਦਾਈ ਨੂੰ ਕਬੂਲ ਪ੍ਰਵਾਣ ਕਰ ਕਿਉਕਿ “ਅਲਹ ਅਗਮ ਖੁਦਾਈ ਬੰਦੇ” ਸਭ ਮਨੁੱਖ ਖੁਦਾ ਦੀ
ਖਲਕਤ ਹਨ ਅਤੇ ਬਰਾਬਰ ਹਨ। ਤੂੰ ਆਪਣਾ ਗੈਰ ਇਖਲਾਕੀ ਮਨਸ਼ਾ ਇਰਾਦਾ ਖਤਮ ਕਰ ਅਤੇ ਸੱਚ ਵਿੱਚ ਯਕੀਨ
ਕਰਕੇ ਆਪਣਾ ਚੰਗਾ ਵਿਕਾਰ ਬਣਾਂ ਕਰਕੇ ਖੁਦਾ ਅਗੇ ਸੱਚੇ ਯਕੀਨ (ਵਿਸਵਾਸ) ਦੇ ਮਸੱਲੇ ਤੇ ਲਿਟ ਅਤੇ
ਆਪਣੀ ਦੇਹੀ ਨੂੰ ਮਸਜਿਦ, ਆਪਣੇ ਮਨ ਦਾ ਮਉਲਾਣਾ (ਮਾਲਕ) ਖੁਦਾ ਨੂੰ ਬਣਾਂ ਜਿਸਦੀ ਖੁਦਾਈ ਪਵਿੱਤਰ
ਖਰੀ ਸੱਚੀ ਹੈ। ਐਸੀ ਸੱਚੀ ਸਰੀਅਤ ਦੀ ਕਮਾਈ ਕਰ ਅਤੇ ਆਪਣੇ ਮਨ ਦੀ ਗਲਤ ਸੋਚਣੀ ਤਿਆਗ ਅਤੇ
ਆਤਮਵਿਦਯਾ ਦੁਆਰਾ ਆਪਣੀ ਗਲਤ ਸੋਚਣੀ ਦੇ ਹੰਕਾਰ ਤੋ ਵਰਜ ਕਿ ਅਹਿਸਾਸ ਕਰ, ਹਕੀਕਤ (ਅਸਲੀਅਤ) ਨੂੰ
ਪਹਿਚਾਣ। “ਅਲਹ ਅਗਮ ਖੁਦਾਈ ਬੰਦੇ” ਸਾਰੀ ਖਲਕਤ ਉਸ ਅਗਮ ਖੁਦਾ ਦੀ ਬਣਾਈ ਹੈ। ਤੇਰੀ ਨਹੀ।
(ਇਸ ਕਰਕੇ ਇਨ੍ਹਾਂ ਉਪਰ ਜੁਲਮ ਨਾ ਕਰ ਮਾਨਵੀ ਹੱਕਾ ਦਾ ਘਾਣ ਨਾ ਕਰ ਗਰੀਬਾਂ
ਨੂੰ ਮਾਰ ਨਾ)
ਜਿਸ ਕੁਰਾਨ ਦੀ ਸਿਖਿਆ ਤੇਰੇ ਜੀਵਣ ਦਾ ਅਧਾਰ ਹੈ ਕੀ ਉਹ ਸਿਰਫ ਤੈਨੂੰ ਹੀ
ਜੀਵਣ ਦੇ ਸਾਰੇ ਹੱਕ ਦਿੰਦੀ ਹੈ?
ਆਪਣੀਆ ਦਸ ਇੰਦ੍ਰੀਆਂ ਦੀ ਆਪਣੀ ਅਜਿਹੀ ਭੈੜੀ ਸੋਚ ਜੋ ਦੂਸਰਿਆ ਦੇ ਹੱਕਾਂ
ਉਪਰ ਡਾਕਾ ਮਾਰਦੀ ਹੈ, ਅਜਿਹੀ ਸੋਚ ਤੋ ਆਪਣੇ ਆਪ ਨੂੰ ਵਰਜ ਕੇ ਰੱਖ, ਅਜਿਹੀ ਸੋਚ ਤਾਂ ਵਰਜਤ ਰਹਿ
ਸਕਦੀ ਹੈ ਜੇਕਰ ਤੂੰ ਆਪਣੇ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਖੁਦਾ ਦੇ ਸਿਦਕ
ਭਰੋਸੇ ਵਿੱਚ ਬੰਨਕੇ ਆਪਣੇ ਆਪ ਨੂੰ ਬੁਰੇ ਕੰਮਾਂ ਤੋਂ ਵਰਜਕੇ ਰੱਖ ਅਤੇ ਸਬਰ ਨਾਲ ਦੂਸਰਿਆ ਦਾ ਪੱਖ
ਵੀ ਵੀਚਾਰ, ਉਨ੍ਹਾਂ ਦੇ ਹੱਕ ਨੂੰ ਵੀ ਬਰਾਬਰ ਸਮਝ।
ਜਿਸ ਮੱਕੇ ਨੂੰ ਤੂੰ ਖੁਦਾ ਦੇ ਪਿਆਰ ਮਹੱਬਤ ਦੀ ਰੋਸ਼ਨੀ ਦਾ ਪ੍ਰਤੀਕ ਸਮਝਦਾ
ਹੈ। ਇਸ ਗੱਲ ਦਾ ਅੰਦਾਜਾਂ ਲਗਾ ਕਿ ਕੀ ਉਹੋ ਜਿਹੇ ਪਿਆਰ ਮੁਹੱਬਤ ਦੇ ਤੁੱਲ ਇੱਕ ਸਬਦ ਵੀ ਤੂੰ ਆਪ
ਬੋਲ ਰਿਹਾਂ ਹੈ, ਉਲਟਾ ਪਿਆਰ ਮੁਹੱਬਤ ਦੀ ਖਾਕ ਉਡਾ ਰਿਹਾ ਹੈ। ਉਸ ਖੁਦਾ ਦੀ ਇਬਾਦਤ ਕਰਨ ਵਾਲੀ
(ਹੂਰ) ਰੂਹ ਤਾਂ ਬੇਹੱਦ ਸੋਹਣੀ, ਈਰਖਾ ਖਤਮ ਕਰ ਦੇਣ ਵਾਲੀ ਪਿਆਰ ਮੁਹੱਬਤ ਦੀ ਸੁਗੰਧੀ ਵੰਡਦੀ ਹੈ।
ਤੂੰ ਉਸ ਅਲਹ ਦੇ ਨਾ ਦੀ ਇਬਾਦਤ ਨੂੰ ਗੁਪਤ ਔਜਾਰ ( tool)
ਵਜੋਂ ਵਰਤਕੇ ਪਿਆਰ ਮੁਹੱਬਤ ਦੀ ਥਾਂ ਹੋਰਨਾ ਦੇ
ਹੱਕ ਕੁਚਲ ਰਿਹਾਂ ਹੈਂ। ਅਸਲ ਵਿੱਚ ਸੱਚ ਨੂੰ ਪਛਾਣਕੇ ਜੋ ਸੱਚ ਦੀ ਆਪਣੇ ਜੀਵਣ ਵਿੱਚ ਕਮਾਈ (practise)
ਕਰੇ ਉਹ ਹੀ ਸੱਚਾ ਕਾਂਜੀ ਹੈ। ਜੋ ਦਿਲ ਸੋਧੇ
ਆਪਣੇ ਹਿਰਦੇ ਅੰਦਰ ਸੁਧਾਈ ਕਰੇ (ਆਪਣੀ ਅਣਮਨੁੱਖੀ ਸੋਚ) ਆਪਣੀ ਹਾਉਮੈ ਹੰਕਾਂਰ ਨੂੰ ਛੱਡਕੇ ਪਿਆਰ
ਮੁਹੱਬਤ ਸਾਂਝੀਵਾਲਤਾ ਦੀ ਗੱਲ ਕਰੇ ਉਹ ਹੀ ਉਸ ਖੁਦਾ ਦੇ ਸਿਰਜੇ ਇਸ ਸੰਸਾਰ ਰੂਪੀ ਮਕੇ ਦਾ ਅਸਲ
ਹਾਜੀ ਹੈ (ਸਮਝੋ ਉਸਦਾ ਹੀ ਸੰਸਾਰ ਵਿੱਚ ਆਉਣਾ ਅਸਲ ਵਿੱਚ ਪ੍ਰਵਾਣ ਹੈ) ਅਤੇ ਮੁਲਾ ਵੀ ਦਰਅਸਲ ਉਹ
ਹੀ ਹੈ ਜਿਸਨੇ ਨਿਮਾਣਾ ਹੋ ਕਰ ਸੱਚੇ ਦੀ ਇਬਾਦਤ ਨੂੰ ਅਧਾਰ ਬਣਾਕੇ ਪੂਰਣ ਆਤਮਿਕ ਵਿਦਿਆ, ਸੱਚ ਨੂੰ
ਦ੍ਰਿੜ ਕੀਤਾ ਹੋਵੇ ਖੁਦਾ ਦੀ ਖਲਕਤ ਨੂੰ ਘਿਰਨਾ ਨਾ ਕਰੇ ਲੋਕਾਂ ਨੂੰ ਕੁਰਾਹੇ ਨਾ ਪਾਵੇ ਸਗੋਂ
ਹੋਰਨਾ ਨੂੰ ਵੀ ਕੁਰਾਹੇ ਪੈਣ ਮਨੁੱਖੀ ਕਦਰਾਂ ਕੀਮਤਾਂ ਦੇ ਘਾਂਣ ਕਰਨ ਤੋਂ ਵਰਜਿਤ ਕਰਕੇ ਸੱਚ ਨੂੰ
ਆਪਣਾ ਅਧਾਰ ਬਣਾਵੇ। ਹਮੇਸ਼ਾਂ ਹਰਿ ਵਕਤ ਇਹ ਗੱਲ ਆਪਣੇ ਦਿਲ ਵਿੱਚ ਯਾਦ ਰੱਖੇ ਸਾਰੀ ਖਲਕਤ ਉਸ ਖੁਦਾ
ਦੀ ਹੀ ਪੈਦਾ ਕੀਤੀ ਹੈ, ਇਹ ਸਿਖਿਆ ਪ੍ਰਫੁਲਤ (ਪ੍ਰਚਾਰ) ਕਰੇ ਤਾ ਜੋ ਕਿ ਸਮੂਹ ਮਨੁੱਖ ਆਪਸ ਵਿੱਚ
ਪਿਆਰ ਮੁਹੱਬਤ ਨਾਲ ਰਹਿਣ ਅਤੇ ਅਜਾਦੀ ਨਾਲ ਮਾਨਵੀ ਹੱਕਾਂ ਦਾ ਨਿਘ ਮਾਣ ਸਕਣ। ਤਸਬੀ (ਖੁਦਾ ਨੂੰ
ਇੱਕ ਸਉ ਨਾਵਾਂ ਨਾਲ ਮੁਸਲਮਾਨ ਵਲੋਂ ਯਾਦ ਕਰਨਾ) ਯਾਦ ਕਰ ਖੁਦਾ ਦੇ ਨਾਮਾ ਦੀ ਤਸਬੀ ਕਰਨ ਸਮੇ ਖੁਦਾ
ਨੂੰ ਅਦਲ (ਨਯਾਏ ਇਨਸਾਫ ਕਰਨ ਵਾਲਾ) ਆਖਦਾ ਹੈ। ਪਰ ਤੂੰ ਆਪ ਉਸ ਖੁਦਾ ਜੋ ਬੜਾ ਵੱਡਾ ਉਤਮ, ਸ੍ਰੇਸਟ
ਜਿਸ ਦੀ ਖਲਕਤ ਹੈ, ਦੇ ਨਾਮ ਦੀ (ਸੁੰਨਤਿ-ਅਸਲ ਵਿੱਚ ਨੇਕ ਚਾਲ ਚਲਣ ਦੇ ਜਤ ਨੂੰ ਧਾਰਨ ਕਰਨ ਦਾ ਨਾਮ
ਹੈ) ਨੇਕ ਚਾਲ ਚਲਣ ਦੇ ਜਤ ਨੂੰ ਧਾਰਨ ਕਰਕੇ ਮਾਨਵਤਾ ਦੇ ਹੱਕ ਵਿੱਚ ਦਲੇਰ ਮਰਦ ਬਣਕੇ ਇਨਸਾਫ ਦੀ
ਗੱਲ ਕਰ। ਇਸ ਵਕਤ ਆਪਣੇ ਦਿਲ ਅੰਦਰ ਜਾਨਹੁ (ਝਾਤੀ ਮਾਰ) ਕਿ ਕੀ ਤੂੰ ਸਾਰੀ ਖਲਕਤ ਨੂੰ ਹਮੂ (ਆਪਣੀ)
ਬਰਾਦਰੀ ਵਾਂਗ ਸਮਝਦਾ ਹੈ, ਅਪਣੀ ਗਲਵੱਕੜੀ ਵਿੱਚ ਲੈਦਾ ਹੈ। ਮੀਰ ਮਲਕ (ਮੀਰ ਮਲਕ –ਕਿਸੇ ਨੂੰ
ਬਾਦਸਾਹ ਕਹਿਣਾ, ਪਰ ਅਸਲ ਬਾਦਸਾਹ ਨਾ ਸਮਝਣਾ) ਦੁਨਆਵੀ ਬਾਦਸਾਹ ਜੋ ਹਕੂਮਤ ਦੇ ਨਸੇ ਵਿੱਚ ਉਮਰੇ
ਫਾਨਾਇਆ (ਉਮਰੇ ਫਾਨਾਇਆ- ਜਿੰਦਗੀਆ ਖਤਮ ਕਰਨੀਆ, ਲੋਕਾ ਨੂੰ ਮਾਰਨਾ) ਲੋਕਾਂ ਨੂੰ ਮਾਰਦਾ ਹੈ ਉਸ ਨੇ
ਆਪ ਵੀ ਨਹੀ ਰਹਿਣਾ ਇੱਕ ਖੁਦਾ ਹੀ ਸਦੀਵੀ ਰਹਿਣ ਵਾਲਾ ਹੈ, ਉਸ ਦੇ ਦਰ ਆ। ਇਹ ਗੱਲ ਆਪਣੇ ਮੀਰ ਮਾਲਕ
(ਸਸਾਨਕਾਰ) ਨੂੰ ਸਮਝਾ ਕਹਿਣ ਦੀ ਜੁਰਤ ਕਰ। ਤਾਂ ਹੀ ਤੂੰ ਸੱਚਾ ਕਾਜੀ ਮੋਲਾਣਾ ਅਖਵਾਉਣ ਦਾ ਹੱਕਦਾਰ
ਹੈ।
ਨੋਟ - ਦਸਤਾਰ ਪਹਿਨਣ ਅਤੇ ਕੇਸ ਰੱਖਣ ਉਪਰ ਪਾਬੰਦੀ ਲਗਾਕੇ ਲੋਕਾਂ ਦੇ
ਮਾਨਵੀ ਹੱਕ ਕੁਚਲ ਕੇ ਦਸਤਾਰ ਨੂੰ ਆਪਣਾ ਤਾਜ, ਕੇਸਾ ਨੂੰ ਆਪਣੇ ਨਿਜੀ ਮਰਦਾਉ ਪੁਣੇ ਦੀ ਨਿਸ਼ਾਨੀ
ਸਮਝਣ ਵਾਲਿਆ ਪਹਿਲਾਂ ਆਪ ਇਨ੍ਹਾਂ ਦੀ ਅਹਿਮੀਅਤ ਨੂੰ ਸਮਝ।
ਅਵਲਿ ਸਿਫਤਿ ਦੂਜੀ ਸਬੂਰੀ॥ ਤੀਜੈ ਹਲੇਮੀ ਚਉਥੇ ਖੇਰੀ॥ ਪੰਜਵੈ ਪੰਜੇ ਇਕਤੁ
ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ॥ 9॥
ਦਸਤਾਰ ਪਹਿਨਣ ਵਾਲੇ ਵਿੱਚ ਪਹਿਲਾ ਗੁਣ ਉਸ ਅਗਮ ਖੁਦਾ ਜਿਸਦੀ ਬਣਾਈ ਸਾਰੀ
ਖਲਕਤ ਹੈ ਉਸਦੀ ਇਬਾਦਤ ਕਰਨਾ “ਦੂਜੀ ਸਬੂਰੀ” ਦੂਸਰਾ ਗੁਣ ਉਸ ਅੰਦਰ ਸਬਰ ਸੰਤੋਖ ਹੋਵੇ, “ਤੀਜੈ
ਹਲੇਮੀ” ਤੀਸਰਾ ਗੁਣ ਉਸ ਅੰਦਰ ਸਹਿਣ ਸੀਲਤਾ ਹੋਵੇ, “ਚਾਉਥੇ ਖੈਰੀ” ਚਾਉਥਾ ਗੁਣ ਉਸ ਵਿੱਚ ਇਹ ਹੋਣਾ
ਚਾਹੀਦਾ ਹੈ ਸਰਬਤ ਦਾ ਭਲਾ ਮੰਗੇ, “ਪੰਜਵੈ ਪੰਜੇ ਇਕਤੁ ਮੁਕਾਮੈ” ਪੰਜਵਾਂ ਗੁਣ, ਇਨ੍ਹਾਂ ਗੁਣਾਂ
ਨੂੰ ਲਿਆਕਤ (ਸੂਝ) ਨਾਲ ਪੰਜੈ ਵਕਤ (ਗੁਰਮਤਿ ਅਨੁਸਾਰ ਹਮੇਸਾ) ਆਪਣੀ ਸੁਰਤ ਨੂੰ ਟਿਕਾਉ ਵਿੱਚ
ਲਿਆਉਣ ਲਈ ਪਹਿਲਾਂ ਆਪਣੀ ਸੋਚਣੀ ਨੂੰ ਸ੍ਰੇਸਟ ਕਰੇ। ਸੁਹਿਰਦਤਾ ਨਾਲ ਆਪਣੇ ਨਿਤ ਨਿਯਮ (ਨਿਤਨੇਮ)
ਵਿੱਚ ਬਦਅਮਲ (ਬੁਰੀ ਸੋਚਣੀ ਦੂਸਰਿਆ ਦੇ ਹੱਕਾਂ ਉਪਰ ਜੋ ਡਾਕਾ ਮਾਰਦੀ) ਹੋਵੇ ਦਾ ਤਿਆਗ ਕਰਕੇ ਉਸ
ਖੁਦਾ ਅਗੇ ਚੰਗੇ ਗੁਣਾ ਦੀ ਬਖਸ਼ਿਸ਼ ਲਈ ਆਪਣਾ ਬੁੱਕ ਅੱਡ ਅਤੇ ਸਾਰੀ ਉਸ ਇੱਕ ਖੁਦਾ ਦੀ ਖਲਕਤ ਨੂੰ
ਬਰਾਬਰ ਸਮਝਕੇ ਵਫਾਦਾਰੀ ਨਾਲ ਆਪਣੀ ਸੋਚ ਸ੍ਰੇਸਟ ਕਰਕੇ ਇਸ ਸੱਚ ਦੀ ਬਾਂਗ (ਹੋਕਾ, ਢੰਢੋਰਾ) ਦਿਉ
ਕਿ “ਅਲਹ ਅਗਮ ਖੁਦਾਈ ਬੰਦੇ” ਸਾਰੀ ਖਲਕਤ ਉਸ ਅਗਮ ਅਲਹ ਜੋ ਪਵਿਤਰ ਅਤੇ ਸ੍ਰੇਸਟ ਦੀ ਹੀ ਹੈ। ਇਸ
ਕਰਕੇ ਇਨ੍ਹਾਂ ਗਰੀਬ ਲੋਕਾਂ ਦੇ ਹੱਕ ਖੋਹ ਕਰ ਨਾ ਖਾਉ ਹੱਕ ਹਲਾਲ (ਦਸਾ ਨੁਹਾਂ ਦੀ ਕਿਰਤ ਕਰਕੇ
ਖਾਉ) ਇਹ ਤੁਹਾਡੇ ਲਈ ਹਲਾਲ ਹੈ। ਜਿਹੜਾ ਆਪਣੇ ਹਿਰਦੇ ਦੀ ਮੈਲ ਨੂੰ ਸਾਫ ਕਰਕੇ ਇਸ ਸੱਚ ਨੂੰ ਪਛਾਣੇ
ਉਸ ਲਈ ਹੀ ਇਹ ਸਾਰਾ ਸਰਬਵਿਆਪਕ (ਖੁਦਾ) ਦਾ ਸਾਜਿਆ ਹੋਇਆ ਸੰਸਾਰ ਬਹਿਸਤ ਹੈ। ਇਸਦੇ ਉਲਟ ਤੂੰ ਆਪ
ਅਜਰਾਈਲ (ਧਰਮਰਾਜ) ਬਣਕੇ ਦੂਸਰਿਆ ਨੂੰ ਦੋਸੀ ਠਹਿਰਾ ਰਿਹਾ ਹੈ। ਸਜਾਵਾ ਦੇ ਰਿਹਾ ਹੈ। ਆਪਣੀ ਕਾਇਆ
ਦਾ ਕਿਰਦਾਰ ਆਪਣੇ ਆਪ ਨੂੰ ਜੀਵ ਰੂਪ ਨੇਕ ਆਤਮਾ ਮੰਨਕੇ, ਉਸ ਖੁਦਾ ਰੂਪ ਖਸਮ ਵਿੱਚ ਯਕੀਨ ਕਰਕੇ ਜੋ
ਮਾਨਵੀ ਹੱਕਾਂ ਨੂੰ ਕੁਚਲਣ ਦੇ ਰੰਗ ਤਮਾਸੇ ਕਰਦਾ ਹੈ ਤੋਂ ਆਪਣੇ ਆਪ ਨੂੰ ਵਰਜਕੇ ਰੱਖ ਅਤੇ ਆਪਣੇ
ਨਾਪਾਕ (ਅਪਵਿਤਰ) ਮੁਰਿਆਦਾ (ਸੋਚ) ਨੂੰ ਪਵਿੱਤਰ ਕਰਨ ਲਈ ਜੋ ਪਵਿੱਤਰ ਸੋਚ ਦਾ ਪ੍ਰਤੀਕ ਸਾਬਤ
ਸੂਰਤਿ (ਉਸ ਖੁਦਾ ਦੀ ਬਖਸ਼ਿਸ਼ ਕੀਤੀ ਹੋਈ ਖੁਬਸੂਰਤਿ ਨਿਸ਼ਾਨੀ ਕੇਸਾ ਨਾਲ ਸੰਪੂਰਨ) ਅਤੇ ਸਵੈਮਾਣ ਦਾ
ਪ੍ਰਤੱਖ ਪ੍ਰਤੀਕ ਤਾਜ, ਦਸਤਾਰ ਹੈ। ਇਸ ਨੂੰ ਬਗੈਰ ਕਿਸੇ ਰੰਗ ਨਾਲ ਜਾਤ ਪਾਤ ਅਤੇ ਭੇਦ ਭਾਵ ਦੇ
ਹਰੇਕ ਮਨੁੱਖ ਨੂੰ ਇਜਾਜਤ ਹੋਣੀ ਚਾਹੀਦੀ ਹੈ। ਕੋਈ ਵੀ ਇਸਨੂੰ ਬਗੈਰ ਰੰਗ ਨਸਲ ਜਾਤ ਪਾਤ ਭੇਦ ਭਾਵ
ਦੇ ਪਹਿਣਕੇ ਚੰਗੇ ਗੁਣਾਂ ਦੀ ਪਾਲਣਾ ਕਰ ਸਕਦਾ ਹੈ।
ਇਸ ਤਰੀਕੇ ਮਾਨਵੀ ਹੱਕਾਂ ਦੀ ਅਮਨ ਅਮਾਨ ਨਾਲ ਗੱਲ ਕਰਨ ਵਾਲੇ ਮਨੁੱਖੀ
ਹੱਕਾਂ ਦੇ ਮਸੀਹੇ ਪੰਜਵੇ ਨਾਨਕ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਉਪਰ ਬਿਠਾਕੇ ਤੱਤੀ ਰੇਤ ਸਿਰ
ਵਿੱਚ ਪਾਕੇ ਅਣਮਨੁੱਖੀ ਤਸੀਹੇ ਦੇਕਰ ਕਰ ਸ਼ਹੀਦ ਕਰ ਦਿੱਤਾ ਗਿਆ। ਇਤਹਾਸ ਦੇ ਸੁਨਹਿਰੀ ਪੰਨਿਆਂ ਦੀ
ਇਹ ਮੂੰਹ ਬੋਲਦੀ ਤਸਵੀਰ ਹੈ ਜਿਸ ਉਪਰ ਸਿਰਫ ਇਕੱਲੇ ਸਿੱਖ ਨੂੰ ਹੀ ਨਹੀ ਸਮੁੱਚੇ ਅਮਨ ਪਸੰਦ ਲੋਕਾਂ
ਨੂੰ ਮਾਣ ਕਰਨਾਂ ਚਾਹੀਦਾ ਹੈ ਅਤੇ ਕਰਦੇ ਹਨ।
ਅੰਤ ਵਿੱਚ - ਇਨ੍ਹਾਂ ਚੰਗੇ ਗੁਣਾਂ ਦੀ ਪਾਲਣਾ ਕਰਨ ਵਾਲੇ ਮਨੁੱਖਾਂ ਦੀ ਅੱਜ
ਦੇ ਸਮਾਜ ਨੂੰ ਅੱਜ ਤੋਂ ਹਜਾਰਾਂ ਸਾਲ ਪਹਿਲਾ ਨਾਲੋ ਵੀ ਜਿਆਦਾ ਲੋੜ ਹੈ। ਦਸਤਾਰ ਨੂੰ ਪਹਿਨਣ ਵਾਲਾ
ਸਿਖ ਸਰਬੱਤ ਦੇ ਭਲੇ ਮਾਨਵੀ ਹੱਕਾਂ ਦਾ ਮੁਦਈ ਹੈ।
(1) ਕੀ ਅੱਜ ਇੱਕੀਵੀ ਸਦੀ ਅੰਦਰ ਅੱਜ ਦੀ ਮੌਜੂਦਾ ਜਮਹੂਰੀਅਤ ਮਾਨਵੀ ਹੱਕਾਂ
ਦੇ ਮੁਦਈ ਸਿਖ ਨੂੰ ਹੱਕ ਨਾ ਮਿਲਣ ਦੇ ਹੱਕ ਵਿੱਚ ਹੈ?
(2) ਜੇਕਰ ਇਸਦਾ ਜਵਾਬ ਹਾਂ ਵਿੱਚ ਹੈ ਤਾਂ ਕੀ ਇਸ ਅੱਜ ਦੀ ਜਮਹੂਰੀਅਤ ਨੂੰ
ਜਮਹੂਰੀਅਤ ਕਹਾਗੇ?
(3) ਜੇਕਰ ਇਸਦਾ ਜਵਾਬ ਵੀ ਹਾਂ ਵਿੱਚ ਹੈ ਤਾਂ ਫਿਰ ਕੀ ਅੱਜ ਦੀ ਜਮਹੂਰੀਅਤ
ਵੀ ਹਜਾਰਾ ਸਾਲ ਪਹਿਲਾ ਦੀ ਜਮਹੂਰੀਅਤ ਦੇ ਬਰਾਬਰ ਹੈ ਅਤੇ ਦਸਤਾਰ ਸਜਾਉਣ ਵਾਲੇ ਦੇ ਸਿਰ ਨੂੰ ਕਲਮ
ਕਰਨ ਜਾਂ ਤੱਤੀ ਤਵੀ ਉਪਰ ਬਿਠਾਲ ਕਰ ਤਸੀਹੇ ਦੇ ਕਰ ਖਤਮ ਕਰਨ ਦੇ ਹੱਕ ਵਿੱਚ ਹੈ?
ਇਹ ਜੋ ਮਾਨਵੀ ਹੱਕਾਂ ਦੀ ਪ੍ਰੋੜਤਾ ਕਰਦਾ ਸੈਕੜੇ ਸਾਲ ਪਹਿਲਾਂ ਦੇ
ਸ਼ਾਸਨਕਾਰਾ ਦੇ ਅੱਗੇ ਰੱਖਿਆ ਪੱਖ (ਪ੍ਰਸਤਾਵ) ਜੋ ਸਬੂਤ ਵਜੋਂ ਪੇਸ ਕੀਤਾ ਹੈ। ਇਹ ਪ੍ਰਸਤਾਵ ਅੱਜ
ਇੱਕਵੀ ਸਦੀ ਦੀ ਜਮਹੂਰੀਅਤ ਕਹੀ ਜਾਣ ਵਾਲੀ ਸ਼ਾਸਨ ਪ੍ਰਣਾਲੀ ਦੇ ਸਾਹਮਣੇ ਪੇਸ਼ ਹੈ। ਵੇਖਣਾਂ ਇਹ ਹੈ
ਕਿ ਕੀ ਇੱਕਵੀ ਸਦੀ ਦੀ ਜਮਹੂਰੀਅਤ ਕਹੀ ਜਾਣ ਵਾਲੀ ਸ਼ਾਸਨ ਪ੍ਰਣਾਲੀ ਅਮਨ ਪਸੰਦ ਲੋਕਾਂ ਦੀ ਸਿਖ ਜਮਾਤ
ਨੂੰ ਪੰਦਰਵੀ ਸਦੀ ਵਿੱਚ ਮਾਨਵੀ ਹੱਕਾਂ ਦੇ ਮਸੀਹੇ ਪੰਜਵੇ ਨਾਨਕ ਵਲੋਂ ਸਮੇ ਦੇ ਹਾਕਮਾਂ ਸਾਹਮਣੇ
ਰੱਖੇ ਪ੍ਰਸਤਾਵ ਦੇ ਬਦਲੇ ਤੱਤੀ ਤਵੀ ਉਪਰ ਬਿਠਾਕੇ ਮਾਨਵੀ ਹੱਕਾਂ ਦਾ ਕਤਲ ਹੀ ਕਰਦੀ ਹੈ? ਜਾਂ ਫਿਰ
ਆਪਣੀ ਜਮਹੂਰੀਅਤ ਦੀ ਅਸਲੀ ਤਸਵੀਰ ਦੇ ਸਬੂਤ ਵਜੋਂ ਅਮਨ ਪਸੰਦ ਲੋਕਾਂ ਦੇ ਮਾਨਵੀ ਹੱਕ ਬਹਾਲ ਕਰਕੇ
ਮਨੁੱਖੀ ਹੱਕਾਂ ਦੇ ਮੁਦਈ ਵਜੋਂ ਉਭਰਕੇ ਸੰਸਾਰ ਦੇ ਸਾਹਮਣੇ ਜਮਹੂਰੀਅਤ ਦੀ ਅਸਲੀ ਤਸਵੀਰ ਪੇਸ ਕਰਦੀ
ਹੈ।
ਸਿਖ ਨੂੰ ਦਸਤਾਰ ਪਹਿਨਣ ਦੇ ਹੱਕ ਤੋਂ ਵਾਂਝਿਆ ਕਰਨਾ ਤੱਤੀ ਤਵੀ ਉਪਰ ਬਿਠਾਲ
ਕਰ ਅਣਮਨੁੱਖੀ ਤਸੀਹੇ ਦੇ ਕਰ ਸ਼ਹੀਦ ਕਰਨਾਂ ਜਾ ਸੀਸ ਕਲਮ ਕਰਨ ਦੇ ਬਰਾਬਰ ਹੈ।
ਧੰਨਵਾਦ ਸਹਿਤ
ਬਲਦੇਵ ਸਿੰਘ ਟੈਲੀਫੋਨ
416-414-0410
|
. |