ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ।।
(ਗੁਰੂ ਗ੍ਰੰਥ ਸਾਹਿਬ, ੩੮੧)
ਦਸਮ ਗ੍ਰੰਥ
(ਮੁਢਲਾ ਨਾਂ - ਬਚਿਤ੍ਰ ਨਾਟਕ ਗ੍ਰੰਥ)
ਦੀ ਅਸਲੀਯਤ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਤੋਂ ਸੇਧ ਲੈ ਕੇ
ਬਚਿਤ੍ਰ ਨਾਟਕ ਗ੍ਰੰਥ ਦੇ ਤਿੰਨ ਬ੍ਰਾਹਮਣੀ ਆਧਾਰ-ਗ੍ਰੰਥਾਂ
(੧) ਮਾਰਕੰਡੇਯ ਪੁਰਾਣ (ਦੇਵੀ ਪਾਰਵਤੀ, ਚੰਡੀ, ਦੁਰਗਾ, ਭਗਉਤੀ, ਸ਼ਿਵਾ,
ਕਾਲਕਾ, ਕਾਲ…ਦਾ ਕਥਾ ਪੁਰਾਣ) (੨) ਸ਼ਿਵ ਪੁਰਾਣ (ਦੇਵਤਾ ਸ਼ਿਵ, ਮਹਾਕਾਲ, ਸਰਬਕਾਲ, ਸਰਬਲੋਹ,
ਖੜਗਕੇਤ, ਅਸਿਧੁਜ…ਦਾ ਕਥਾ ਪੁਰਾਣ) (੩) ਸ੍ਰੀਮਦ ਭਾਗਵਤ ਪੁਰਾਣ (ਦੇਵਤਾ ਵਿਸ਼ਨੂ ਦੇ ਰਾਮ, ਕ੍ਰਿਸ਼ਨ,
ਮਛ, ਕਛ …. . ਅਵਤਾਰਾਂ ਦਾ ਕਥਾ ਪੁਰਾਣ)
ਨਾਲ ਕੀਤੀ ਬਚਿਤ੍ਰ ਨਾਟਕ ਗ੍ਰੰਥ ਦੀ ਤੁਲਨਾ ਦਾ ਸਿੱਟਾ
Hard Facts about
Dasam Granth
(Original name : Bachitra Natak means Strange Drama, Granth)
as compared with its three basic Brahminical Granths
Markandey Puran, Shiv Puran & Srimad Bhagvat Puran
AND compared with principles of Sri Guru Granth Sahib.
ਲੇਖਕ: ਦਲਬੀਰ ਸਿੰਘ
M.Sc.
(Phone:919899058458)
ੴ ਸਤਿਗੁਰ ਪ੍ਰਸਾਦਿ।।
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ।। …
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ।। …
ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ।।
(ਗੁਰੂ ਗ੍ਰੰਥ ਸਾਹਿਬ, ਅੰਗ ੬੪੬)
ਸਮਰਪਣ
ਉਨ੍ਹਾਂ ਮਰਜੀਵੜੇ ਸਚਿਆਰ ਗੁਰਸਿਖਾਂ ਨੂੰ ਜਿਨ੍ਹਾਂ ਨੇ
ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚੀ ਸੁੱਚੀ
ਧੁਰ ਕੀ ਬਾਣੀ ਨੂੰ ਅਖੰਡ ਭੈ-ਭਾਵਨੀ ਨਾਲ
ਸੁਣਿਆ
ਪੜ੍ਹਿਆ
ਸਮਝਿਆ
ਮੰਨਿਆ
ਗਾਵਿਆ
ਕਮਾਇਆ
ਸਮਝਾਇਆ
ਅਤੇ ਪ੍ਰਚਾਰਿਆ
ਬਚਿਤ੍ਰ ਨਾਟਕ ਗ੍ਰੰਥ (ਮੁਢਲਾ ਨਾਂ), ਹੁਣ ‘ਸ੍ਰ੍ਰੀ ਦਸਮ ਗ੍ਰੰਥ ਸਾਹਿਬ`
ਤੋਂ ਸਾਵਧਾਨ! ਖ਼ਬਰਦਾਰ! ! ਹੋਸ਼ਿਆਰ! ! !
ਇਸ ਗ੍ਰੰਥ ਬਾਰੇ ਇਸ ਪੁਸਤਕ ਵਿੱਚ ਪੜ੍ਹੋ ਤੇ ਸਮਝੋ:
(੧) ਇਸ਼ਟ ਦਾ ਸਰੂਪ: ੴ, ਨਿਰਾਕਾਰ ਸਰਬ-ਵਿਆਪਕ ਸਰਬ-ਸਮਰਥ ਪਰਮਾਤਮਾ, ਦੀ
ਬਜਾਏ ਦੇਵਤਾ ਸ਼ਿਵ ਅਤੇ ਦੇਵੀ ਪਾਰਵਤੀ ਦਾ ਭੂਤਾਂ-ਵਰਗਾ ਡਰਾਉਣਾ ਸਰੂਪ “ਮਹਾਕਾਲ – ਕਾਲਕਾ” (੨)
ਮੰਗਲਾਚਰਣ: ਦੇਵੀ ਦੁਰਗਾ ਜਾਂ ਮਹਾਕਾਲ ਬੋਧਕ, ਸ੍ਰੀ ਭਗੌਤੀ-ਏ-ਨਮਹ।। ……ਸ੍ਰੀ ਭਗਉਤੀ ਜੀ ਸਹਾਇ।।
… ਸਰਬਲੋਹ ਕੀ ਰੱਛਾ ਹਮਨੈ।। ਸਰਬ ਕਾਲ ਕੀ ਸਦਾ ਰੱਛਾ ਹਮਨੈ।। ……
(੩) ਸੰਪੂਰਣ ਮੂਲ-ਮੰਤਰ: “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। “ ਇਸ ਕਵੀ-ਰਚਿਤ ਗ੍ਰੰਥ ਵਿੱਚ ਕਿਸੇ ਇੱਕ ਵੀ ਪੰਨੇ ਤੇ
ਨਹੀ ਲਿਖਿਆ
(੪) ਬੇਨਤੀ ਚੌਪਈ: ਸ਼ਰੀਰਧਾਰੀ ਦੇਵਤਾ ਮਹਾਕਾਲ/ਸਰਬਕਾਲ ਅੱਗੇ ਕੀਤੀ ਗਈ ਕਵੀ
ਦੀ ਬੇਨਤੀ
(੫) ਅਰਦਾਸ: ਦੇਵੀ ਦੁਰਗਾ ਅਥਵਾ ਭਗਉਤੀ ਅਤੇ ਦੇਵਤਾ ਮਹਾਕਾਲ ਦੇ ਅੱਗੇ
ਕੀਤੀ ਗਈ
(੬) ਜਾਪ ਬਾਣੀ: ਸ਼ਿਵ ਸਹਸਤ੍ਰ-ਨਾਮਾ (ਸ਼ਿਵ ਪੁਰਾਣ) ਤੇ ਆਧਾਰਿਤ ਦੇਵਤਾ
ਮਹਾਕਾਲ ਦੀ ਉਸਤਤਿ
(੭) ਵਰ ਮੰਗਣਾ: ਦੇਵੀ ਸ਼ਿਵਾ/ਦੁਰਗਾ/ਜਗਮਾਇ/ਪਾਸੋਂ ਸ਼ਯਾਮ ਕਵੀ ਨੇ ਵਰ
ਮੰਗਿਆ
(੮) ਦੀਕਸ਼ਾ: ਭੰਗ ਤੇ ਸ਼ਰਾਬ ਪਿਲਾ ਕੇ ਛਲ-ਕਪਟ ਕਰਕੇ ਮਹਾਕਾਲ ਦਾ ਸਿਖ
ਬਣਾਉਣਾ; ਤਾਂ ਫਿਰ ਮਹਾਕਾਲ ਦਾ ਅਰਥ “ਵਾਹਿਗੁਰੂ” ਜਾਂ ਅਕਾਲ-ਪੁਰਖੁ ਨਹੀ ਹੋ ਸਕਦਾ।
(੯) ਇਸਤ੍ਰੀ ਬਾਰੇ: ਕਰਤਾਰ ਇਸਤ੍ਰੀ ਨੂੰ ਸਾਜ ਕੇ ਪਛਤਾਇਆ; ਵਿਭਚਾਰਣ,
ਕੁਲੱਛਣੀ,. . ਲਿਖਿਆ
(੧੦) ਲਿਖਾਰੀ: ਅਨੇਕਾਂ ਥਾਂਈਂ ਗਪੋੜ ਤੇ ਗਲਤ-ਬਿਆਨੀਆਂ ਲਿਖਣ ਵਾਲੇ
ਭੁਲਣਹਾਰ ਕਵਿ ਸਯਾਮ, ਕਵਿ ਰਾਮ, ਕਵਿ ਕਾਲ ਦੀ ਛਾਪ ਅਨੇਕਾਂ ਪੰਨਿਆਂ ਤੇ। ਨਾਨਕ ਪਦ ਕਿਤੇ ਨਹੀ
ਲਿਖਿਆ। ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਇਸ ਗ੍ਰੰਥ ਦੇ ਲਿਖਾਰੀ ਨਹੀ।
(੧੧) ਪਾਤਸ਼ਾਹੀ ੧੦: ਅਸਲ ਵਿੱਚ ਸ਼ਯਾਮ ਕਵੀ (ਪੰਨਾ ੧੫੫) ; ਸਿੱਖਾਂ ਨੂੰ
ਧੋਖਾ ਦੇਣ ਲਈ ਵਿਰੋਧੀ-ਸ਼ਰਾਰਤੀਆਂ ਨੇ ਮਨ-ਮਰਜ਼ੀ ਨਾਲ ਪਾ: ੧੦ ਲਿਖ ਦਿੱਤਾ ਹੈ
(੧੨) ਬੋਲੀ/ਸ਼ੈਲੀ: ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਲਕੁਲ ਵਖ; ਬ੍ਰਾਹਮਣੀ
ਗ੍ਰੰਥਾਂ ਵਾਲੀ ਛੰਦਾ-ਬੰਦੀ
(੧੩) ਸ਼ਬਦਾਵਲੀ: ਅਨੇਕਾਂ ਥਾਂਈਂ ਅਸ਼ਲੀਲ, ਜੋ ਸੰਗਤ ਵਿੱਚ ਪੜ੍ਹੀ ਨਹੀ ਜਾ
ਸਕਦੀ
(੧੪) ਆਧਾਰ ਗ੍ਰੰਥ: ਮਾਰਕੰਡੇਯ ਪੁਰਾਣ, ਸ਼ਿਵ ਪੁਰਾਣ, ਸ੍ਰੀਮਦ ਭਾਗਵਤ
ਪੁਰਾਣ ਦੀਆਂ ਕਥਾ ਕਹਾਣੀਆਂ ਅਤੇ ਸਮਾਪਤੀ ਸੰਕੇਤਾਂ ਦੀ ਹੂ-ਬ-ਹੂ ਨਕਲ। ਇਹ ਧੁਰ ਕੀ ਇਲਾਹੀ-ਬਾਣੀ
ਨਹੀ।
(੧੫) ਸ੍ਰਿਸ਼ਟੀ ਰਚਨਾ: ਸ਼ਰੀਰਧਾਰੀ ਦੇਵਤੇ ਨੇ ਕੰਨਾਂ ਚੋਂ ਮੈਲ ਕੱਢ ਕੇ
ਸ੍ਰਿਸ਼ਟੀ ਰਚੀ! ?
(੧੬) ਇਤਿਹਾਸਕ ਭੁਲਾਂ: ਭਗਤ ਰਾਮਾਨੰਦ ਜੀ ਪਹਿਲੋਂ ਦੁਨੀਆਂ ਤੇ ਆਏ ਅਤੇ
ਹਜ਼ਰਤ ਮੁਹੰਮਦ ਬਾਦ ਵਿਚ! … ਲੱਖਾਂ ਸਾਲ ਪਹਿਲੋਂ ਸਤਜੁਗ ਵਿੱਚ ਪਠਾਣ, ਮੁਗ਼ਲ ਅਤੇ ਸ਼ੇਖ਼ ਕਿਥੋਂ ਆਏ?.
.
ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ-ਗ੍ਰੰਥ ਵਿਰੋਧੀਆਂ ਨੇ ਮਨੁਖਤਾ ਨੂੰ
ਗੁਮਰਾਹ ਕਰਣ ਲਈ, ਗੁਰਸਿੱਖਾਂ ਨੂੰ ਭੰਬਲ-ਭੂਸੇ ਪਾ ਕੇ ਬੇਮੁਖ ਕਰਣ ਲਈ, ਗੁਰੂ ਗੋਬਿੰਦ ਸਿੰਘ
ਸਾਹਿਬ ਨੂੰ ਦੇਵੀ-ਪੂਜਕ ਦਰਸਾ ਕੇ ਬਦਨਾਮ ਕਰਣ ਲਈ, ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚੀ-ਸੁੱਚੀ
ਵਿਚਾਰਧਾਰਾ ਨਾਲੋਂ ਤੋੜਨ ਲਈ ਖੜਾ ਕੀਤਾ ਹੈ ਇਹ ਨਾਪਾਕ ਅਖੌਤੀ ਦਸਮ ਗ੍ਰੰਥ।
ਦੇਵੀ-ਦੇਵਤੇ ਪੂਜਕ, ਸ਼ਾਕਤ-ਮਤੀਏ, ਵਾਮ-ਮਾਰਗੀ ਤਾਂਤ੍ਰਿਕ, ਵਿਭਚਾਰੀ,
ਭੰਗ-ਸ਼ਰਾਬ ਪੀਣ ਵਾਲੇ ਕਵੀ ਸ਼ਯਾਮ, ਕਵੀ ਰਾਮ… ਦਾ ਰਚਿਆ ਕੂੜ ਗ੍ਰੰਥ ਹੈ ਅਖੌਤੀ ਦਸਮ ਗ੍ਰੰਥ।
ਮੁਖਬੰਦ
ਕਈ ਸਾਲ ਪਹਿਲਾਂ ਛਪੀ ਸ਼ਹੀਦ ਸਿਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਦੇ
ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਪੁਸਤਿਕਾ “ਹਲੂਣਾ” ਵਿੱਚ ਲਿਖਿਆ ਸੀ ਕਿ ਪਟਿਆਲਾ (ਪੰਜਾਬ) ਦੇ
ਸ਼ੇਰਾਂਵਾਲਾ ਗੇਟ ਦੇ ਨੇੜੇ ਦੇਵੀ ਮੰਦਿਰ ਵਿੱਚ ਦੇਵੀ ਨੂੰ ਬਲਿ ਚੜਾਉਣ ਲਈ ਬਕਰੀਆਂ ਦੇ ਮੇਮਣੇ ਅਤੇ
ਸ਼ਰਾਬ ਦੀ ਬੋਤਲ ਭੇਂਟ ਕਰਣ ਲਈ ਸਿਖੀ-ਸਰੂਪ ਵਾਲੇ ਵੀ ਕਤਾਰ ਵਿੱਚ ਖੜੇ ਸਨ। ਇਹ ਨਜ਼ਾਰਾ ਵੇਖ ਕੇ ਹਰ
ਗੁਰਸਿਖ ਦੁਖੀ ਹੋਇਆ ਕਿਉਂਕਿ ਬਚਿੱਤ੍ਰ ਨਾਟਕ ਗ੍ਰੰਥ (ਉਰਫ ਦਸਮ ਗ੍ਰੰਥ) ਦੇ ਆਧਾਰ ਤੇ ਸਿੱਖ
ਪਰਵਾਰਾਂ ਨੂੰ ਦੇਵੀ ਪੂਜਾ ਵੱਲ ਧੱਕਿਆ ਜਾ ਰਿਹਾ ਹੈ। ਕਹੇ-ਜਾਂਦੇ ਦਸਮ ਗ੍ਰੰਥ ਬਾਰੇ ਕੁੱਝ ਖੋਜ
ਭਰਪੂਰ ਲੇਖ ਵੀ ਉਹਨਾਂ ਨੇ ਲਿਖੇ ਪਰ ਮੇਰੀ ਪੂਰੀ ਤਸੱਲੀ ਨਹੀ ਹੋਈ। ਗਿਆਨੀ ਭਾਗ ਸਿੰਘ ਜੀ ਨੂੰ ਵੀ
ਅਰਦਾਸ, ਚੌਪਈ ਆਦਿਕ ਦੀ ਅਸਲੀਯਤ ਦਸਣ ਵਾਲੀ ਪੁਸਤਕ “ਦਸਮ ਗ੍ਰੰਥ ਨਿਰਣੈ” ਲਿਖਣ ਕਰਕੇ, ਬਿਨਾ ਕੋਈ
ਦਲੀਲ ਜਾਂ ਸਫ਼ਾਈ ਸੁਣਿਆਂ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਧੂ ਸਿੰਘ ਭੌਰਾ ਜੀ ਨੇ ਪੰਥ `ਚੋਂ ਛੇਕ
ਦਿੱਤਾ ਸੀ। ਸਚ ਦੇ ਰਾਹ ਚਲਣ ਅਤੇ ਚਲਾਉਣ ਵਾਲਿਆਂ ਦੀ ਪੰਥ ਕਦਰ ਕਰਨੀ ਭੁੱਲ ਗਿਆ ਹੈ।
ਡਾ: ਰਤਨ ਸਿੰਘ ਜੱਗੀ ਜੀ ਨੇ ਇੱਕ ਪੁਸਤਕ “ਦਸਮ ਗ੍ਰੰਥ ਦਾ ਕਰਤ੍ਰਿਤਵ”
ਲਿਖੀ ਸੀ ਜਿਸਦਾ ‘ਅੰਦਰਲੇ ਪ੍ਰਮਾਣ` ਵਾਲੇ ਲੇਖ ਤੋਂ ਇਹ ਲੇਖਕ ਬਹੁਤ ਪ੍ਰਭਾਵਤ ਹੋਇਆ। ਇਸੇ ਤੋਂ
ਸੇਧ ਲੈਕੇ ਇਸ ਅਖੌਤੀ ਦਸਮ ਗ੍ਰੰਥ ਦੇ ਅੰਦਰਲੇ ਪ੍ਰਸੰਗਾਂ ਦਾ ਅਧਿਐਨ ਕਈ ਸਾਲ ਪਹਿਲਾਂ ਸ਼ੁਰੂ ਕੀਤਾ।
ਮਹਾਨ ਕੋਸ਼ (ਭਾਈ ਕਾਨ੍ਹ ਸਿੰਘ), ਗੁਰੂ ਗ੍ਰੰਥ ਵਿਸ਼ਵ ਕੋਸ਼ ਅਤੇ ਪੰਜ ਭਾਗਾਂ ਵਿੱਚ ਟੀਕਾ ਦਸਮ ਗ੍ਰੰਥ
(ਡਾ: ਰਤਨ ਸਿੰਘ ਜੱਗੀ) ਅਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਵੀ ਅਧਿਐਨ
ਕੀਤਾ। ਡਾ: ਰਤਨ ਸਿੰਘ ਜੱਗੀ ਜੀ ਦੀ ਪੁਸਤਕ “ਗੁਰੂ ਨਾਨਕ ਵਿਚਾਰਧਾਰਾ”, ਪ੍ਰੋਫ਼ੈਸਰ ਡਾ: ਸਾਹਿਬ
ਸਿੰਘ ਜੀ ਦਾ ਦਸ ਪੋਥੀਆਂ ਵਿੱਚ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਵੀ ਪੜ੍ਹਿਆ ਅਤੇ ਗੁਰਮਤਿ
ਨੂੰ ਵਧ ਤੋਂ ਵਧ ਗਹਰਾਈ ਨਾਲ ਸਮਝਣ ਲਈ ਹੋਰ ਅਨੇਕਾਂ ਵਿਦਵਾਨਾਂ ਦੇ ਲੇਖ, ਪੁਸਤਕਾਂ ਪੜ੍ਹੀਆਂ,
ਕਥਾ-ਵੀਚਾਰ ਵੀ ਸੁਣੇ। ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦੀਆਂ ਪੁਸਤਕਾਂ ਸਚ ਦਾ ਮਾਰਗ, ਬਚਿਤ੍ਰ
ਨਾਟਕ ਆਦਿਕ ਵੀ ਗਹੁ ਨਾਲ ਪੜ੍ਹੀਆਂ। ਉੱਤਰੀ ਭਾਰਤ ਦੇ ਬਹੁਤ ਸਾਰੇ ਸ਼ਹਿਰਾਂ, ਚੰਡੀਗੜ, ਲੁਧਿਆਣਾ,
ਜਲੰਧਰ, ਰੋਪੜ, ਦਿੱਲੀ, ਕਾਨਪੁਰ, ਕੋਲਕਾਤਾ, ਨਾਗਪੁਰ, ਜਬਲਪੁਰ, ਮੁੰਬਈ, ਕੋਟਾ, ਜੈਪੁਰ, ਭਰਤਪੁਰ,
ਆਗਰਾ ਆਦਿਕ ਦੇ ਵੱਡੇ ਗੁਰਦੁਆਰਿਆਂ ਵਿੱਚ ਗੁਰਪੁਰਬਾਂ ਸਮੇ ਗੁਰਬਾਣੀ-ਕਥਾ ਦੀ ਸੇਵਾ ਨਿਭਾਉਣ ਦਾ
ਮੌਕਾ ਵੀ ਗੁਰੂ ਸਾਹਿਬ ਨੇ ਇਸ ਨਾਚੀਜ਼ ਨੂੰ ਬਖ਼ਸ਼ਿਆ। ਨਾਲ ਹੀ ਨਾਲ ਦਸਮ ਗ੍ਰੰਥ ਦੇ
ਆਧਾਰ-ਗ੍ਰੰਥਾਂ ਮਾਰਕੰਡੇਯ ਪੁਰਾਣ, ਸ਼ਿਵ ਪੁਰਾਣ, ਸ੍ਰੀਮਦ ਭਾਗਵਤ ਪੁਰਾਣ, ਗੀਤਾ ਆਦਿਕ ਦਾ ਵੀ
ਅਧਿਐਨ ਕੀਤਾ। ਸਕੂਲੀ ਪੜ੍ਹਾਈ ਦੌਰਾਨ ਪੜ੍ਹੀ ਸੰਸਕ੍ਰਿਤ ਤੇ ਹਿੰਦੀ ਇਨ੍ਹਾਂ ਬ੍ਰਾਹਮਣੀ-ਗ੍ਰੰਥਾਂ
ਨੂੰ ਸਮਝਣ ਲਈ ਮਦਦਗਾਰ ਸਾਬਿਤ ਹੋਈ।
ਰੋਜ਼ਾਨਾ ਸਪੋਕਸਮੈਨ ਦੀ ਪੰਜ ਸਿਤੰਬਰ ੨੦੦੭ ਦੀ ਅਖਬਾਰ ਦੀ ਗੁਰੂ-ਨਿੰਦਕ ਖ਼ਬਰ
“ਛੇਵਾਂ ਗੁਰੂ ਅਪਹਰਣ ਕਰਤਾ, ਨੌਵਾਂ ਲੁਟੇਰਾ, ਦਸਵਾਂ ਡਰਪੋਕ ਅਤੇ ਦੇਵੀ-ਭਗਤ” ਨੇ ਇਸ ਨਾਚੀਜ਼ ਨੂੰ
ਝੰਜੋੜ ਦਿੱਤਾ ਅਤੇ ਇਹ ਪੁਸਤਕ ਲਿਖਣੀ ਸ਼ੁਰੂ ਕੀਤੀ। ਇਸੇ ਤਰ੍ਹਾਂ ਭਾਰਤ ਸਰਕਾਰ ਦੀ ਛਪੀ ਪੰਜਾਬੀ ਦੀ
ਨੌਵੀਂ ਜਮਾਤ ਦੀ ਸਕੂਲੀ-ਪੁਸਤਕ “ਸਾਹਿਤ ਦੀਪਿਕਾ” ਵਿੱਚ ਦੁਰਗਾ-ਮਹਿਖਾਸੁਰ ਜੁਧ (ਵਾਰ ਸ੍ਰੀ ਭਗਉਤੀ
ਵਿਚੋਂ ਕੁੱਝ ਪਉੜੀਆਂ) ਲੇਖ ਵਿੱਚ ਗੁਰੂ ਗੋਬਿੰਦ ਸਿੰਘ ਦੀ ਲਿਖਤ ਦਸਕੇ ਗੁਰੂ ਸਾਹਿਬ ਨੂੰ
ਦੇਵੀ-ਪੂਜਕ ਸਿਧ ਕੀਤਾ ਜਾ ਰਿਹਾ ਹੈ। ਦੋ ਅਕਤੂਬਰ ੨੦੦੭ ਨੂੰ ਗੁਰਸ਼ਰਨ ਜੀਤ ਸਿੰਘ ਲਾਂਬਾ,
ਐਡਵੋਕੇਟ, ਐਡੀਟਰ ਸੰਤ ਸਿਪਾਹੀ ਮੈਗਜ਼ੀਨ, ਜਲੰਧਰ (ਪੰਜਾਬ) ਨਾਲ ਦਿੱਲੀ ਵਿੱਚ ਦਸਮ ਗ੍ਰੰਥ ਬਾਰੇ
ਚਰਚਾ ਹੋਈ। ਹੈਰਾਨੀ ਹੋਈ ਜਦ ਲਾਂਬਾ ਜੀ ਨੇ ਕਿਹਾ ਕਿ ਉਸਨੂੰ ਗੁਰਮਤਿ ਗਿਆਨ ਗੁਰੂ ਗ੍ਰੰਥ ਸਾਹਿਬ
ਤੋਂ ਨਹੀਂ ਬਲਕਿ ਦਸਮ ਗ੍ਰੰਥ ਤੋਂ ਹੋਇਆ। ਇਸ ਲੇਖਕ ਨੇ ਦਸਮ ਗ੍ਰੰਥ, ਉਪਰ ਲਿਖੇ ਤਿੰਨੇ ਪੁਰਾਣ ਅਤੇ
ਇਸ ਪੁਸਤਕ ਦੇ ਕੁੱਝ ਲੇਖਾਂ ਦੀਆਂ ਕਾਪੀਆਂ ਲਾਂਬਾ ਜੀ ਦੇ ਅੱਗੇ ਰਖ ਦਿੱਤੀਆਂ ਅਤੇ ਮੀਟਿੰਗ ਵਿੱਚ
ਸ਼ਾਮਲ ਹੋਰ ਕਈ ਗੁਰਮੁਖਾਂ ਨੂੰ ਵੀ ਦਿੱਤੀਆਂ।
ਦਸਮ ਗ੍ਰੰਥ ਵਿੱਚ ਇਸ਼ਟ ਦਾ ਸਰੂਪ, ਲਿਖਾਰੀ ਕੌਣ ਆਦਿਕ ਬਾਰੇ ਸਪਸ਼ਟ ਕੀਤਾ ਤੇ
ਦਸਿਆ ਕਿ ਲੇਖਕ ਨੇ ਹੁਣ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਪਾਠ ਕਰਣਾ ਛੱਡ ਦਿੱਤਾ ਹੈ, ਜੋ ਕਿ
ਗੁਰਬਾਣੀ ਨਹੀ ਅਰਥਾਤ ਕੱਚੀ ਬਾਣੀ ਹਨ, ਕਿਉਂਕਿ ਜੁਗੋ ਜੁਗ ਅਟਲ ਸਤਿਗੁਰੂ
ਗੁਰੂ-ਗ੍ਰੰਥ-ਸਾਹਿਬ-ਦਾ-ਹੁਕਮ ਹੈ “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।। “ ਲਾਂਬਾ ਜੀ ਮੋਜੂਦਾ
ਸਮਝੌਤਾ-ਵਾਦੀ ਰਹਤ ਮਰਯਾਦਾ ਦਾ ਸ਼ੋਰ ਮਚਾਉਂਦੇ ਖਿਸਕ ਗਏ। ਇੱਕ ਪਾਸੇ ਸਵਾਮੀ ਰਾਮ ਤੀਰਥ ਦੰਡੀ
ਸੰਨਿਆਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵੋਤਮ ਗ੍ਰੰਥ (ਪੜ੍ਹੋ, ਆਖਰੀ ਨੌ ਪੰਨੇ) ਲਿਖਕੇ
ਅਤੇ ਸਾਰੇ ਵੇਦ, ਪੁਰਾਣ, ਸਿਮ੍ਰਤੀਆਂ ਆਦਿਕ ਪਾਸੇ ਕਰਕੇ ਸਿਖੀ ਧਾਰਣ ਕਰ ਗਏ; ਪਰ ਅਫ਼ਸੋਸ! ਸਿਖ
ਪਰਿਵਾਰ ਵਿੱਚ ਜਨਮੇ ਸਿਖੀ ਸਰੂਪ ਵਾਲੇ ਲਾਂਬਾ ਜੀ ਵਰਗੇ ਅਨੇਕਾਂ ਸਿਖ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਨੂੰ ਸਰਵੋਤਮ ਗ੍ਰੰਥ ਨਹੀ ਮੰਨ ਰਹੇ ਅਤੇ ਗੁਰੂ-ਨਿੰਦਕਾਂ ਦਾ ਸਾਥ ਦੇ ਰਹੇ ਹਨ।
ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੂੰ ਇਹ ਲੇਖਕ ਹੁਣ ਤਕ ਤਿੰਨ ਚਿੱਠੀਆਂ, ਇਸ
ਪੁਸਤਕ ਦੇ ਖ਼ਾਸ ਲੇਖਾਂ ਦੀਆਂ ਕਾਪੀਆਂ ਸਹਿਤ, ਭੇਜ ਚੁਕਾ ਹੈ ਜਿਸਦੀ ਨਕਲ ਪਾਠਕ ਇਸੇ ਪੁਸਤਕ ਵਿੱਚ
ਪੜ੍ਹ ਸਕਦੇ ਹਨ ਪਰ ਅਜ ਤਕ ਕੋਈ ਜਵਾਬ ਨਹੀ ਆਇਆ। ਲੋੜ ਹੈ ਕਿ ਸਿਖ-ਕੌਮ ਨਾਲ ਸੰਬੰਧਿਤ ਸਾਰੇ
ਗ੍ਰੰਥਾਂ ਦੀ, ਇਤਿਹਾਸ, ਰਹਤਨਾਮਿਆਂ ਆਦਿਕ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ
ਪਰਖ ਕੇ ਡੂੰਘੀ ਪੜਚੋਲ ਕਰਕੇ ਸਿਖ ਪਨੀਰੀ ਨੂੰ ਸ਼ੁਧ ਗੁਰਮਤਿ ਵਿਚਾਰਧਾਰਾ ਦੇਣ ਦੀ।
ਅਖੰਡ ਕੀਰਤਨੀ ਜੱਥੇ ਵਲੋਂ ੧੪ ਜਨਵਰੀ ੨੦੦੮ ਨੂੰ ਇਸ ਗ੍ਰੰਥ ਨੂੰ
ਗੁਰੂ-ਕ੍ਰਿਤ ਮੰਨ ਕੇ ਚੁਨੌਤੀ ਦਿੱਤੀ ਗਈ ਹੈ। ਸਨਿਮਰ ਬੇਨਤੀ ਹੈ ਕਿ ਇਹ ਪੁਸਤਕ ਪੜ੍ਹ ਕੇ
ਸੋਚ-ਵੀਚਾਰ ਕੇ ਲਿਖਤੀ ਉਤਰ ਦੇਣ ਦੀ ਕਿਰਪਾਲਤਾ ਕਰਣ।
ਇਹ ਪੁਸਤਕ ਲਿਖਦਿਆਂ ਕੁੱਝ ਗੁਰਮੁਖ ਵਿਦਵਾਨਾਂ, ਡਾ: ਹਰਜਿੰਦਰ ਸਿੰਘ
ਦਿਲਗੀਰ, ਭਾਈ ਰਜਿੰਦਰ ਸਿੰਘ ਚੰਡੀਗੜ, ਜਸਬਿੰਦਰ ਸਿੰਘ ਖਾਲਸਾ (ਡੁਬਈ ਵਾਲੇ) ਮੋਹਾਲੀ, ਤਰਸੇਮ
ਸਿੰਘ ਚੈਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿਖ ਗੁਰਦਵਾਰਾ ਪ੍ਰਬੰਧਕ ਕਮੇਟੀ) ਡਾ: ਗੁਰਮੁਖ ਸਿੰਘ
ਦਿੱਲੀ, ਰਾਜਪਾਲ ਸਿੰਘ ਦਿੱਲੀ, ਪ੍ਰੇਮ ਸਿੰਘ ਪਾਰਸ (ਦਿੱਲੀ), ਬਲਦੇਵ ਸਿੰਘ ਦਿੱਲੀ, ਪ੍ਰੋਫ਼ੈਸਰ
ਡਾ: ਹਰਬੰਸ ਸਿੰਘ, ਖਾਲਸਾ ਕਾਲਜ, ਦਿੱਲੀ, ਭਾਈ ਪ੍ਰਿਤਪਾਲ ਸਿੰਘ ਤੇ ਭਾਈ ਅਮਰਜੀਤ ਸਿੰਘ ਚੰਦੀ
ਰੁਦ੍ਰਪੁਰ, ਭਾਈ ਉਂਕਾਰ ਸਿੰਘ ਜੱਮੂ, ਬੀਬੀ ਹਰਬੰਸ ਕੌਰ (ਦਸਮ ਗ੍ਰੰਥ ਵਿਚਾਰ ਮੰਚ, ਫ਼ਰੀਦਾਬਾਦ),
ਭਾਈ ਗੁਰਚਰਨ ਸਿੰਘ ਜੀਉਣਵਾਲਾ ਕੈਨੇਡਾ, ਭਾਈ ਪ੍ਰਤਾਪ ਸਿੰਘ (ਲੀਮਾ, ਪੀਰੂ, ਦੱਖਣੀ ਅਮਰੀਕਾ) ਅਤੇ
ਹੋਰ ਅਨੇਕਾਂ ਗੁਰਸਿਖਾਂ ਨੇ ਇਸ ਨਾਚੀਜ਼ ਦੀ ਹੋਸਲਾ-ਅਫ਼ਜ਼ਾਈ ਕੀਤੀ ਹੈ; ਇਹ ਲੇਖਕ ਸਭਦਾ ਦਿਲੋਂ
ਸ਼ੁਕਰ-ਗੁਜ਼ਾਰ ਹੈ।
ਇਹ ਲੇਖਕ ਧਨਵਾਦੀ ਹੈ ਭਾਈ ਸਰਬਜੀਤ ਸਿੰਘ ਜੀ ਐਡੀਟਰ ਇੰਡੀਆ ਅਵੇਅਰਨੈਸ,
ਦਿੱਲੀ ਦਾ ਜਿਨੑਾਂ ਨੇ ਪੁਸਤਕ ਬਾਰੇ ਵਡਮੁਲੇ ਸੁਝਾਅ ਦੇ ਕੇ ਇਸ ਪੁਸਤਕ ਨੂੰ ਨਿਖਾਰ ਕੇ ਛਾਪਣ ਦੀ
ਸੇਵਾ ਨਿਭਾਈ।
ਸਭ ਤੋਂ ਵਧ ਅਤੇ ਬਾਰੰਬਾਰ ਧਨੑਵਾਦ ਦਸ ਗੁਰੂ ਸਾਹਿਬਾਨ ਜੀ ਅਤੇ ਗੁਰੂ
ਗ੍ਰੰਥ ਸਾਹਿਬ ਜੀ ਦਾ ਜਿਨੑਾਂ ਨੇ ਇਸ ਨਾਚੀਜ਼ ਨੂੰ ਇਹ ਸਭ ਲਿਖਣ ਦਾ ਬਲ, ਬੁਧਿ ਅਤੇ ਸਮਰਥਾ ਬਖ਼ਸ਼ੀ।
ਗੁਰੂ-ਪੰਥ ਵਿੱਚ ਏਕਤਾ ਅਤੇ ਚੜ੍ਹਦੀ-ਕਲਾ ਚਾਹੁਣ ਵਾਲਾ
ਗੁਰੂ-ਪੰਥ-ਸੇਵਕ
ਦਲਬੀਰ ਸਿੰਘ
31-D,Madan Park, Punjabi
Bagh,
੧ ਅਗਸਤ, ੨੦੦੯ (੧੭ ਸਾਵਣ, ਨਾਨਕਸ਼ਾਹੀ ਸੰਮਤ ੫੪੧)
New Delhi-110026. (India)
Phone :: 919899058458, 919310108590
(ਨੋਟ:: ਇਨ੍ਹਾਂ ਲੇਖਾਂ ਨੂੰ ਬਿਨਾ ਤਬਦੀਲੀ ਕੀਤਿਆਂ ਛਾਪ ਕੇ ਵੰਡਿਆ ਜਾ ਸਕਦਾ ਹੈ)