ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 07)
ਦਲਬੀਰ ਸਿੰਘ ਐੱਮ. ਐੱਸ. ਸੀ.
ਬਚਿਤ੍ਰ
ਨਾਟਕ ਗ੍ਰੰਥ/ਅਖਉਤੀ ਦਸਮ ਗ੍ਰੰਥ ਵਿੱਚ ਇਸ਼ਟ ਦਾ ਸਰੂਪ
ਜਿਸ ਗ੍ਰੰਥ ਨੂੰ ਸਿਖ ਜਗਤ ਵਿੱਚ
ਦਸਮ ਗ੍ਰੰਥ ਨਾਮ ਨਾਲ ਜਾਣਿਆ ਜਾਂਦਾ ਹੈ, ਉਸ ਗ੍ਰੰਥ ਦਾ ਪੂਰਬਲਾ ਨਾਂ ਬਚਿਤ੍ਰ ਨਾਟਕ (ਸ਼ਟਰੳਨਗੲ
ਧਰੳਮੳ) ਗ੍ਰੰਥ ਹੈ। ਸੰਮਤ 1952 (ਸਨ 1895) ਵਿੱਚ ਸੋਧਕ ਕਮੇਟੀ ਦੀ ਸੋਧੀ ਸਨ 1967 ਵਿੱਚ ਛਪੀ
1428 ਪੰਨਿਆਂ ਦੀ ਬੀੜ (ਇਹੀ ਬੀੜ ਇਸ ਲੇਖਕ ਕੋਲ ਹੈ) ਦਾ ਨਾਂ ਬਦਲ ਕੇ ਸ੍ਰੀ ਦਸਮ ਗੁਰੂ ਗ੍ਰੰਥ
ਸਾਹਿਬ ਜੀ ਲਿਖ ਦਿੱਤਾ। ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਕਰਣ ਲਈ ਤੇ ਗੁਰੂ ਗੋਬਿੰਦ
ਸਿੰਘ ਸਾਹਿਬ ਜੀ ਨੂੰ ਦੇਵੀ-ਪੂਜਕ ਦਰਸਾ ਕੇ ਬਦਨਾਮ ਕਰਣ ਲਈ ਗ੍ਰੰਥ ਦਾ ਨਾਮ ਬਦਲਿਆ। ਵਿਦਵਾਨ
ਇਤਿਹਾਸਕਾਰਾਂ ਨੇ ਖੋਜ ਕਰਕੇ ਦਸਿਆ ਕਿ ਇਹ ਗ੍ਰੰਥ ਚਾਰ ਅਪ੍ਰਮਾਣੀਕ (ਨੋਨ-ਉਟਹੲਨਟਚਿ) ਬੀੜਾਂ (ਭਾਈ
ਮਨੀ ਸਿੰਘ ਵਾਲੀ, ਪਟਨੇ ਵਾਲੀ, ਮੋਤੀ ਬਾਗ ਪਟਿਆਲੇ ਵਾਲੀ, ਸੰਗਰੂਰ ਵਾਲੀ) ਜਿਨ੍ਹਾਂ ਦੇ ਪਾਠਾਂ
ਵਿੱਚ ਕਈ ਥਾਂਈਂ ਫ਼ਰਕ ਸਨ, ਨੂੰ ਸੋਧ ਕੇ ਤਿਆਰ ਕੀਤਾ ਗਿਆ ਸੀ (ਵੇਖੋ ਟੀਕਾ ਡਾ: ਰਤਨ ਸਿੰਘ ਜੱਗੀ,
ਭੂਮਿਕਾ ਪਹਿਲੀ ਪੋਥੀ)। ਦਸਮ ਨਾਨਕ ਜੀ ਦਾ ਰਚਿਆ ਹੋਣ ਤੇ ਸ਼ੰਕਾ ਸ਼ੁਰੂ ਤੋਂ ਹੀ ਕੀਤੀ ਜਾ ਰਹੀ ਸੀ
(ਵੇਖੋ, ਪੁਸਤਕ ਦਸਮ ਗ੍ਰੰਥ ਦਾ ਕਰਤ੍ਰਿਤਵ, ਲਿਖਤ ਡਾ: ਰਤਨ ਸਿੰਘ ਜੱਗੀ)। ਹੁਣ ਫਿਰ ਇਸ ਗ੍ਰੰਥ ਦਾ
ਨਾਮ ਬਦਲ ਕੇ ‘ਸ੍ਰੀ ਦਸਮ ਗ੍ਰੰਥ ਸਾਹਿਬ’ ਰਖ ਦਿੱਤਾ। ਜ਼ਰਾ ਸੋਚੀਏ, ਕਿ ਕੈਸੀਆਂ ਸੋਧਕ ਕਮੇਟਆਂ ਹਨ
ਜੋ ਗ੍ਰੰਥ ਦਾ ਸਹੀ ਨਾਮ ਨਹੀ ਜਾਣਦੀਆਂ! !
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲੇ ਅੰਗ ਉੱਤੇ ਅਤੇ ਅੱਗੇ 32 ਵਾਰੀ ਸੰਪੂਰਣ ਮੂਲ-ਮੰਤਰ ‘ੴ
ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥’ ਲਿਖਿਆ ਹੋਇਆ
ਹੈ। ਪਰ ਬਚਿਤ੍ਰ ਨਾਟਕ ਗ੍ਰੰਥ ਵਿੱਚ ਕਿਸੇ ਇੱਕ ਪੰਨੇ ਤੇ ਵੀ ਸੰਪੂਰਣ ਮੂਲ-ਮੰਤਰ ਨਹੀ ਲਿਖਿਆ ਅਤੇ
ਇਸਦੀ ਥਾਵੇਂ ‘ਦੇਵੀ ਜੂ ਕੀ ਉਸਤਤਿ’ ਅਰਥਾਤ ਦੇਵੀ ਦੁਰਗਾ ਦੀ ਉਸਤਤਿ ਵਿਸਤਾਰ ਵਿੱਚ ਜਾਂ ਸੰਖੇਪ
ਵਿੱਚ ‘ਸ੍ਰੀ ਭਗੌਤੀ ਏ ਨਮਹ॥’ ਅਤੇ ‘ਸ੍ਰੀ ਭਗਉਤੀ ਜੀ ਸਹਾਇ॥’ ਬਹੁਤ ਥਾਂਈਂ ਲਿਖੇ ਮਿਲਦੇ ਹਨ। ਜ਼ਰਾ
ਸੋਚੀਏ, ਜਿਸ ਗ੍ਰੰਥ ਵਿੱਚ ਇਸ਼ਟ ਦਾ ਸਰੂਪ ‘ਸੰਪੂਰਣ ਮੂਲ-ਮੰਤਰ’ ਲਿਖਿਆ ਹੀ ਨਹੀ, ਉਹ ਗ੍ਰੰਥ ਦਸਮ
ਨਾਨਕ ਗੁਰੂ ਗੋਬਿੰਦ ਸਿੰਘ ਰਚਿਤ ਹੋ ਸਕਦਾ ਹੈ? ਇਸ ਲਈ ਜਦ ਤਕ ਯਕੀਨੀ ਤੌਰ ਤੇ ਇਹ ਗ੍ਰੰਥ ਦਸਮ
ਨਾਨਕ ਰਚਿਤ ਸਿਧ ਨ ਹੋ ਜਾਵੇ, ਇਸ ਗ੍ਰੰਥ ਨੂੰ ਅਖੌਤੀ (ਸੋ-ਚੳਲਲੲਦ) ਦਸਮ ਗ੍ਰੰਥ ਹੀ ਕਹਿਣਾ
ਚਾਹੀਦਾ ਹੈ। ਇਸ ਗ੍ਰੰਥ ਦੇ ਆਧਾਰ ਤਿੰਨੑ ਬ੍ਰਾਹਮਣੀ ਗ੍ਰੰਥਾਂ ਦੀ ਪੜਚੋਲ ਕਰਕੇ ਅਤੇ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਪਰਖ ਕੇ ਜੋ ਅਸਲੀਯਤ ਸਾਮ੍ਹਣੇ ਆਈ ਉਹ ਪਾਠਕਾਂ ਦੇ ਗਿਆਤ-ਹਿਤ
ਅਤੇ ਵੀਚਾਰ ਲਈ ਹੇਠ ਲਿਖੀ ਹੈ।
ਇਸ ਗ੍ਰੰਥ ਦੇ ਸਾਰੇ ਪ੍ਰਸੰਗਾਂ ਦੇ ਅਖੀਰ ਤੇ ਲਿਖੇ ਸਮਾਪਤੀ-ਸੰਕੇਤਾਂ ਤੋਂ ਅਤੇ ਰਚਨਾ-ਸਾਮਗ੍ਰੀ
ਤੋਂ ਇਹ ਤੱਥ (ਢੳਚਟ) ਸਾਮ੍ਹਣੇ ਆਉਂਦਾ ਹੈ ਕਿ ਇਹ ਗ੍ਰੰਥ ਤਿੰਨ ਬ੍ਰਾਹਮਣੀ ਗ੍ਰੰਥਾਂ (1)
ਮਾਰਕੰਡੇਯ ਪੁਰਾਣ (ਨਾਇਕਾ ਦੇਵੀ ਦੁਰਗਾ ਤੇ ਉਸਦੇ ਕਾਲ, ਕਾਲੀ, ਮਹਾਕਾਲੀ, ਸ਼ਿਵਾ, ਕਾਲਕਾ ਭਿਆਨਕ
ਸਰੂਪ) , (2) ਸ਼ਿਵ ਪੁਰਾਣ (ਨਾਇਕ ਸ਼ਿਵ ਅਤੇ ਉਸਦਾ ਭਿਆਨਕ ਸਰੂਪ ਮਹਾਕਾਲ) , (3) ਸ੍ਰੀ ਮਦ ਭਾਗਵਤ
ਪੁਰਾਣ (ਨਾਇਕ ਵਿਸ਼ਨੂੰ ਅਤੇ ਉਸਦੇ ਰਾਮ, ਕ੍ਰਿਸ਼ਨ ਆਦਿਕ 24 ਅਵਤਾਰ) ਤੇ ਆਧਾਰਿਤ ਹੈ। ਅਸ਼ਲੀਲ
ਤ੍ਰਿਯਾ ਚਰਿਤ੍ਰ ਅਤੇ ਹਿਕਾਇਤਾਂ (ਆਧਾਰ ਸ਼ਿਵ ਪੁਰਾਣ ਵਿੱਚ ਇਸਤ੍ਰੀਯੇ ਕੇ ਸਵਭਾਵ, ਨਾਰਦ ਅਤੇ ਇੱਕ
ਅਪਸਰਾ ਦੀ ਵਾਰਤਾਲਾਪ) ਵਾਮ-ਮਾਰਗੀ ਸ਼ਾਕਤ-ਮਤ ਦੀ ਵਿਕਾਰੀ ਜੀਵਨ ਜਾਚ ਦਾ ਕੋਝਾ ਪ੍ਰਗਟਾਵਾ ਹਨ। ਇਸ
ਗ੍ਰੰਥ ਵਿੱਚ ਇਸ਼ਟ ‘ਮਹਾਕਾਲ ਕਾਲਕਾ’ ਸ਼ਰੀਰਧਾਰੀ ਦੇਵੀ-ਦੇਵਤਾ ਹੀ ਲਿਖੇ ਮਿਲਦੇ ਹਨ। ਹੇਠ ਲਿਖੇ
ਅੰਦਰਲੇ ਪ੍ਰਮਾਣ ਧਿਆਨ ਨਾਲ ਵੀਚਾਰਿਆਂ ਸਿਧ ਹੋ ਜਾਵੇਗਾ ਕਿ ‘ੴ ਸਤਿਨਾਮੁ’ ਅਰਥਾਤ ਨਿਰੰਕਾਰ ਨਾਲ
ਜੋੜਨ ਵਾਲਾ ਇਹ ਗ੍ਰੰਥ ਨਹੀ।
ਪੰਨਾ 11:- …ਸਰਬਕਾਲ ਜੀ ਦੀ ਰਛਿਆ ਹਮਨੈ॥ ਸਰਬਲੋਹ ਜੀ ਦੀ ਸਦਾ ਰਛਿਆ ਹਮਨੈ॥
ਸਨ 1967 ਦੀ ਬੀੜ ਵਿੱਚ ਇਸ ਰਚਨਾ ਦਾ ਕੋਈ ਸਿਰਲੇਖ ਨਹੀ। ਧੋਖੇਬਾਜ਼ਾਂ ਨੇ ਇਸ ਰਚਨਾ ਨੂੰ ਅਕਾਲ
ਉਸਤਤਿ ਕਿਹਾ ਹੈ ਜਦ ਕਿ ਇਸ ਰਚਨਾ ਵਿੱਚ 20 ਛੰਦ (ਨੰਬਰ 211 ਤੋਂ 230) ਜੈ ਜੈ ਹੋਸੀ ਮਹਿਖਾਸੁਰ
ਮਰਦਨ… ਦੇਵੀ ਦੁਰਗਾ ਦੀ ਜੈ ਕਰਦੇ ਹਨ। ਕਿਸ ਨੂੰ ਅਕਾਲ ਪੁਰਖ ਜਾਣ ਕੇ ਇਹ ਰਚਨਾ ‘ਅਕਾਲ ਉਸਤਤਿ’
ਕਹੀ ਗਈ ਹੈ, ਇਸ ਦਾ ਨਿਰਣਾ ਪੂਰਾ ਲੇਖ ਪੜਣ ਤੋਂ ਬਾਦ ਸਹਜੇ ਹੀ ਹੋ ਜਾਵੇਗਾ। ਪਰ ਸਰਬਕਾਲ ਅਤੇ
ਸਰਬਲੋਹ, ਇਹ ਦੋ ਵਿਸ਼ੇਸ਼ਣ ੴ ਲਈ ਨਹੀ ਵਰਤੇ ਗਏ, ਇਸੇ ਗ੍ਰੰਥ ਦੇ ਅਗਲੇ ਅੰਦਰਲੇ ਪ੍ਰਮਾਣ ਇਹ ਨੁਕਤਾ
ਸਪਸ਼ਟ ਕਰਣਗੇ।
ਪੰਨਾ 30 ਤੋਂ 33 ਤਕ:- ਅਕਾਲ ਉਸਤਤਿ (?) ਕਹੀ ਜਾਣ ਵਾਲੀ ਰਚਨਾ ਦੇ ਛੰਦ ਨੰਬਰ 211 ਤੋਂ 230 ਤਕ
20 ਛੰਦਾਂ ਦੀ ਆਖਰੀ ਪੰਕਤੀ ‘ਜੈ ਜੈ ਹੋਸੀ ਮਹਖਾਸੁਰ ਮਰਦਨ. .’ ਦੇਵੀ ਦੁਰਗਾ ਦੀ ਅਥਵਾ ਕਾਲ ਦੀ
ਉਸਤਤਿ ਕਰ ਰਹੀ ਹੈ ਕਿਉਂਕਿ ਮਾਰਕੰਡੇਯ ਪੁਰਾਣ ਵਿੱਚ ਲਿਖੀਆਂ ਕਥਾਵਾਂ ਦੇ ਮੁਤਾਬਿਕ ਦੇਵੀ ਦੁਰਗਾ
ਨੇ ਮਹਖਾਸੁਰ, ਚੰਡ, ਮੁੰਡ, ਰਕਤਬੀਜ, ਧੁਮਰਲੋਚਨ ਆਦਿਕ ਦੈਂਤਾ ਨੂੰ ਮਾਰਿਆ ਸੀ। ਦੇਵੀ ਦੁਰਗਾ ਦੀ
ਇਹ ਕਥਾ ਬਚਿਤ੍ਰ ਨਾਟਕ ਗ੍ਰੰਥ ਵਿੱਚ ਤਿੰਨ ਵਾਰੀ ਲਿਖੀ ਹੈ। ਇਸ ਗ੍ਰੰਥ ਦੇ ਰਚਨਹਾਰੇ ਤਿੰਨ ਕਵੀ
ਹਨ, ਕਵੀ ਸਯਾਮ, ਕਵੀ ਰਾਮ ਤੇ ਕਵੀ ਕਾਲ। ਐਸਾ ਲਗਦਾ ਹੈ ਹਰ ਕਵੀ ਨੇ ਚੰਡੀ ਦੀ ਵਾਰ ਲਿਖ ਕੇ ਆਪਣੀ
ਦੇਵੀ ਪ੍ਰਤੀ ਅਟੁਟ ਸ਼ਰਧਾ ਪ੍ਰਗਟਾਈ ਹੈ। ਤੀਜੀ ਵਾਰੀ ਸ੍ਰੀ ਦੁਰਗਾ ਕੀ ਵਾਰ (ਵਾਰ ਸ੍ਰੀ ਭਗਉਤੀ ਜੀ
ਕੀ) ਪੰਨਾ 119 ਤੋਂ 127 ਤਕ ਲਿਖੀ ਹੈ, ਜਿਸਦੀ ਪੜਚੋਲ ਅੱਗੇ ਕੀਤੀ ਜਾਵੇਗੀ।
ਪੰਨਾ 39:- ਤ੍ਰਿਭੰਗੀ ਛੰਦ॥ ਸ੍ਰੀ ਕਾਲ ਜੀ ਕੀ ਉਸਤਤਿ॥ …… ਅੱਗੇ ਕਾਲ ਦਾ ਸਰੂਪ ਇਸ ਤਰ੍ਹਾਂ ਬਿਆਨ
ਕੀਤਾ ਹੈ:-
ਪੰਨਾ 41:- ਸੁਭੰ ਜੀਭ ਜੁਆਲੰ॥ ਸੁ ਦਾੜਾ ਕਰਾਲੰ॥ ਬਜੀ ਬੰਬ ਸ਼ੰਖੰ॥ ਉਠੇ ਨਾਦ ਬੰਖੰ॥ 33॥
ਸੁਭੰ ਰੂਪ ਸਿਆਮੰ॥ ਮਹਾ ਸੋਭ ਧਾਮੰ॥ ਛਬੇ ਚਾਰ ਚਿਤ੍ਰੰ॥ ਪਰੇਅੰ ਪਵਿਤ੍ਰੰ॥ 34॥ . .
ਮਧੁਕੀਟਭੰ ਰਾਛਸੇ ਸੇ ਬਲੀਅੰ॥ ਸਮੇ ਆਪਨੀ ‘ਕਾਲ’ ਤੇਊ ਦਲੀਅੰ॥
ਭਏ ਸੁੰਭ ਨੈਸੁੰਭ ਸ੍ਰੋਣੰਤ ਬੀਜੰ (ਰਕਤਬੀਜ)॥ ਤੇਊ ‘ਕਾਲ’ ਕੀਨੇ ਪੁਰੇਜੇ ਪੁਰੇਜੰ॥ 64॥
ਅਰਥਾਤ ਜਿਸ ‘ਕਾਲ’ ਨੇ ਮਧੁਕੀਟਭ, ਸੁੰਭ, ਨੈਸੁੰਭ, ਰਕਤਬੀਜ ਆਦਿਕ ਦੈਂਤਾਂ ਦੇ ਟੋਟੇ ਟੋਟੇ ਕੀਤੇ,
ਉਸਦਾ ਕਾਲਾ ਸਰੂਪ ਹੈ, ਜੀਭ ਤੇ ਅਗਨੀ ਦੀਆਂ ਲਪਟਾਂ ਸੋਭਦੀਆਂ ਹਨ, ਭਿਆਨਕ ਦਾੜਾਂ (ਦੰਦ) ਹਨ…. ।
ਪਾਠਕ ਨੋਟ ਕਰਨ ਕਿ ਚੰਡੀ (ਦੁਰਗਾ) ਦੀਆਂ ਵਾਰਾਂ (ਪੰਨਾ 74 ਤੋਂ 127) ਵਿੱਚ ਵੀ ਇਹਨਾ ਹੀ ਦੈਂਤਾਂ
ਨੂੰ ਚੰਡੀ ਅਰਥਾਤ ਦੁਰਗਾ ਅਰਥਾਤ ਕਾਲਕਾ ਮਾਰਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਚੰਡੀ, ਦੁਰਗਾ,
ਕਾਲਕਾ ਹੀ ਕਾਲ ਹੈ। ਇਸੇ ਕਾਲ ਨੂੰ ਹੀ ਲਿਖਾਰੀ (ਕਵਿ) ‘ਅਕਾਲ’ ਆਖਦਾ ਹੈ। ਜਿਸ ਰਚਨਾ ਨੂੰ ਅਕਾਲ
ਉਸਤਤਿ ਕਿਹਾ ਜਾਂਦਾ ਹੈ ਉਹ ਰਚਨਾ ਅਸਲ ਵਿੱਚ (ਵੇਖੋ ਸਮਾਪਤੀ ਸੰਕੇਤ) ‘ਕਾਲ ਉਸਤਤਿ’ ਹੈ ਅਰਥਾਤ
‘ਦੇਵੀ ਉਸਤਤਿ’ ਹੈ। ਅਗੇ ਹਨ ਹੋਰ ਅੰਦਰਲੇ ਪ੍ਰਮਾਣ:- ਪੰਨਾ 45:- ਔਰ ਸਕਾਲ ਸਭੈ ਬਸਿ ‘ਕਾਲ’ ਕੇ,
ਏਕ ਹੀ ‘ਕਾਲ’ ਅਕਾਲ ਸਦਾ ਹੈ॥ 84॥
ਅਰਥਾਤ, ਸਾਰੇ ਜੀਵ ਕਾਲ-ਦੇਵੀ ਦੇ ਵਸ ਵਿੱਚ ਹਨ ਅਤੇ ਇਹ ‘ਕਾਲ’ ਹੀ ਅਕਾਲ ਪੁਰਖ ਹੈ। ਅੱਗੇ ਪੰਨਾ
810 ਅਸੀ ਪੜ੍ਹਦੇ ਹਾਂ ਕਿ ਕਾਲ ਗਲੇ ਵਿੱਚ ਖੋਪੜੀਆਂ ਪਾਉਣ ਵਾਲੀ ਭਿਆਨਕ ਸਰੂਪ ਵਾਲੀ ਦੇਵੀ ਹੈ। ਇਸ
ਰਚਨਾ ਦੇ ਅੰਤ ਵਿੱਚ ਸਮਾਪਤੀ ਸੰਕੇਤ ‘. . ਸ੍ਰੀ ਕਾਲ ਜੀ ਕੀ ਉਸਤਤਿ’ ਨਾ ਕਿ ਅਕਾਲ ਉਸਤਤਿ (ਪੰਨਾ
46) ਨੋਟ ਕੀਤਾ ਜਾਵੇ।
ਪੰਨਾ 47:- ਪ੍ਰਿਥਮ ‘ਕਾਲ’ ਜਬ ਕਰਾ ਪਸਾਰਾ॥ …. ਏਕ ਸ੍ਰਵਣ ਤੇ ਮੈਲ ਨਿਕਾਰਾ॥ ਤਾਂਤੇ ਮਧੁਕੀਟਭ ਤਨ
ਧਾਰਾ॥
…………… ਦੁਤੀਆ ਕਾਨ ਤੇ ਮੈਲੁ ਨਿਕਾਰੀ॥ ਤਾ ਤੇ ਭਈ ਸ੍ਰਿਸਟਿ ਇਹ ਸਾਰੀ॥ 13॥
ਸ੍ਰਿਸ਼ਟੀ ਦੀ ਰਚਨਾ ਬਾਰੇ ਇਹ ਸਿਧਾਂਤ ਕਿ ਕੰਨ ਚੋਂ ਮੈਲ (ਕੇਵਲ ਸ਼ਰੀਰ-ਧਾਰੀ ਹੀ ਕੰਨ ਚੋਂ ਮੈਲ
ਕਢਦਾ ਹੈ) ਕਢ ਕੇ ਸ੍ਰਿਸਟੀ ਰਚੀ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ‘ਅਰਬਦ ਨਰਬਦ
ਧੁੰਧੂਕਾਰਾ’ ਅਤੇ ‘ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਨੁ ਸਾਜਿਆ ਘਟਿ ਘਟਿ
ਜੋਤਿ ਸਮੋਇ॥’ ਨਾਲ ਉਕਾ ਮੇਲ ਨਹੀ ਖਾਂਦਾ। ਇਸ ਪਖੋਂ ਇਹ ਰਚਨਾ ਦਸਮ ਨਾਨਕ ਜੀ ਦੀ ਸਿਧ ਨਹੀਂ
ਹੁੰਦੀ।
ਪੰਨਾ 54-55:- ਅਬ ਮੈ ਅਪਨੀ ਕਥਾ ਬਖਾਨੋ॥ . . ਹੇਮਕੁੰਟ ਪਰਬਤ ਹੈ ਜਹਾਂ॥ ਸਪਤ ਸ੍ਰਿੰਗ ਸੋਭਤ ਹੈ
ਤਹਾਂ॥ . . ਤਹ ਹਮ ਅਧਿਕ ਤਪਸਿਆ ਸਾਧੀ॥ ਮਹਾਕਾਲ ਕਾਲਕਾ ਅਰਾਧੀ॥ 2॥ ਇਹ ਬਿਧਿ ਕਰਤ ਤਪਸਿਆ ਭਯੌ॥
ਦਵੈ ਤੇ ਏਕ ਰੂਪ ਹਵੈ ਗਯੋ॥ ….॥ 3॥
ਇਹਨਾਂ ਪੰਕਤੀਆਂ ਵਿੱਚ ਮੈ, ਹਮ ਅਖਰ ਗੁਰੁ ਗੋਬਿੰਦ ਸਿੰਘ ਜੀ ਨਾਲ ਜ਼ਬਰਦਸਤੀ ਜੋੜ ਕੇ ਕਾਲਕਾ-ਪੂਜਕ
ਦਸਿਆ ਜਾ ਰਿਹਾ ਹੈ। ਗੁਰਸਿਖ ਚੰਗੀ ਤਰ੍ਹਾਂ ਜਾਣਦੇ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੰਨ 1675
ਵਿੱਚ ਗੁਰੂ-ਪਦਵੀ ਨੂੰ ਪ੍ਰਾਪਤ ਹੋਏ। ਸੰਨ 1675 - 1708 (33 ਸਾਲ ਗੁਰਿਆਈ ਦਾ ਸਮਾ) ਦੌਰਾਨ ਕਦੇ
ਹੇਮਕੁੰਟ ਪਰਬਤ ਤੇ ਗਏ ਹੀ ਨਹੀ, ਇਸ ਕਾਰਣ ਨਾ ਤਾਂ ਹੇਮਕੁੰਟ ਗੁਰਧਾਮ ਸਿਧ ਹੁੰਦਾ ਹੈ ਅਤੇ ਨਾ ਹੀ
ਕਾਲਕਾ-ਪੂਜਨ ਸਿਧ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਗੁਰਧਾਮ ਦੀ ਪਰਿਭਾਸ਼ਾ (ਧੲਡਨਿਟਿੋਿਨ):
‘ਜਿਥੇ ਜਾਇ ਬਹੈ ਮੇਰਾ ਸਤਿਗੁਰੂ ਸੁ ਥਾਨੁ ਸੁਹਾਵਾ ਰਾਮਰਾਜੇ॥’ ਸਾਨੂੰ ਰੋਜ਼ ਸਵੇਰੇ ਵਾਰ ਆਸਾ ਦੇ
ਕੀਰਤਨ ਵਿੱਚ ਦ੍ਰਿੜ ਕਰਾਉਂਦੇ ਹਨ।
ਸੋ, ਹੇਮਕੁੰਟ ਗੁਰਧਾਮ ਨਹੀ; ਗੁਰੂ ਤੋਂ ਬੇਮੁਖ ਸਿਖ ਹੀ ਹੇਮਕੁੰਟ ਜਾਂਦੇ ਹਨ।
ਪੰਨਾ 62:- (ਭੰਗਾਣੀ ਜੁਧ) ਭਈ ਜੀਤ ਮੇਰੀ॥ ਕ੍ਰਿਪਾ ‘ਕਾਲ’ ਕੇਰੀ॥ (ਵੇਖੋ ਪੰਨਾ 810 ਤੇ
ਕਾਲ/ਦੇਵੀ ਦਾ ਸਰੂਪ)
ਲਿਖਾਰੀ ਕਵੀ ਸ਼ਯਾਮ ਭੰਗਾਣੀ ਜੁਧ ਬਿਆਨ ਕਰਦਿਆਂ ‘ਮੇਰੀ’ ਅਖਰ ਗੁਰੂ ਸਾਹਿਬ ਨਾਲ ਜਬਰਦਸਤੀ ਜੋੜ ਕੇ
‘ਕਾਲ’ ਦਾ ਕਿਰਪਾ-ਪਾਤਰ ਦਰਸਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ (ੴ ਦੇ ਉਪਾਸਕ) ਨੂੰ ਦੇਵੀ-ਪੂਜਕ
ਲਿਖ ਕੇ ਨਿਰਾਦਰ ਕਰ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਣਾ ਹੈ: ਤੂ ਕਹੀਅਤ ਹੀ ਆਦਿ
ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥ (ਅੰਗ 874)
ਜੋ ਦੇਵੀ ਮੁਕਤੀ ਖ਼ੁਦ ਮੁਕਤੀ ਨਹੀ ਦੇ ਸਕਦੀ, ਉਸਦੀ ਕਥਾ, ਚੰਡੀ ਦੀ ਵਾਰ, ਕਿਵੇਂ ਮੁਕਤੀ ਦੇ ਸਕਦੀ
ਹੈ?
ਦੇਵੀ ਦੇਵਾ ਮੂਲੁ ਹੈ ਮਾਇਆ॥ (ਅੰਗ 129) , (ਮਾਇਆ ਅਰਥਾਤ ਦੇਵੀ-ਦੇਵਤਿਆਂ ਦੇ ਅਧੀਨ ਗੁਰਮੁਖਿ ਨਹੀ
ਹੁੰਦੇ)
ਪੰਨਾ 73:- ਸਰਬਕਾਲ ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥
ਸਾਰੇ ਦਸਮ ਗ੍ਰੰਥ ਵਿੱਚ ਪਿਤਾ ਸਰਬਕਾਲ (ਮਹਾਕਾਲ) ਤੇ ਮਾਤਾ ਦੇਵੀ ਕਾਲਕਾ (ਚੰਡੀ) ਹੀ ਇਸ਼ਟ-ਰੂਪ
ਵਿੱਚ ਆਉਂਦੇ ਹਨ।
ਸ਼ਿਵ ਪੁਰਾਣ ਵਿੱਚ ਸ਼ਿਵ ਜੀ ਦਾ ਇੱਕ ਸਰੂਪ ਅਰਧ-ਨਾਰੀਸ਼ਵਰ ਦਾ ਦਸਿਆ ਹੈ ਜਿਸ ਮੁਤਾਬਕ ਸਰੀਰ ਦਾ ਸਜਾ
ਹਿਸਾ ਮਰਦ (ਸਰਬਕਾਲ, ਮਹਾਕਾਲ) ਦਾ ਹੈ ਅਤੇ ਖਬਾ ਹਿਸਾ ਔਰਤ (ਕਾਲਕਾ, ਦੁਰਗਾ) ਦਾ ਹੈ। ਇਸ ਗ੍ਰੰਥ
ਦੇ ਲਿਖਾਰੀ ਕਵੀ ਸ਼ਯਾਮ, ਕਵੀ ਰਾਮ ਆਦਿਕ ਵਾਮ-ਮਾਰਗੀ ਵਿਚਾਰਧਾਰਾ ਦੇ ਧਾਰਣੀ ਹਨ ਜੋ ਕਿ ਖਬੇ (ਵਾਮ)
ਹਿਸੇ ਅਰਥਾਤ ਦੇਵੀ ਕਾਲ, ਦੁਰਗਾ, ਕਾਲਕਾ ਦੇ ਪੁਜਾਰੀ ਹਨ। ਇਸ ਪੰਕਤੀ ਵਿੱਚ ਅਖਰ
‘ਹਮਾਰਾ’ ਗੁਰੁ ਗੋਬਿੰਦ ਸਿੰਘ ਸਾਹਿਬ ਨਾਲ ਜੋੜਨਾ ਗੁਰੂ ਸਾਹਿਬ ਦੀ ਨਿਰਾਦਰੀ ਕਰਨਾ ਹੈ।
ਦੇਵੀ-ਦੇਵਤੇ ਗੁਰੂ ਸਾਹਿਬ ਦੇ ਜਾਂ ਸਿਖਾਂ ਦੇ ਇਸ਼ਟ ਨਹੀ ਹੋ ਸਕਦੇ। ਬਾਬਾ ਨਾਨਕ ਜੀ ਨੇ ਭਾਈ ਲਹਣਾ
(ਦੇਵੀ-ਪੂਜਕ) ਨੂੰ ਗੁਰਮਤਿ ਗਯਾਨ ਬਖ਼ਸ਼ ਕੇ ਗੁਰੂ ਅੰਗਦ (ੴ ਉਪਾਸਕ) ਬਣਾ ਦਿੱਤਾ ਸੀ ਪੰਨਾ 74-79:-
ਅਥ ਚੰਡੀ ਚਰਿਤ੍ਰ ਉਕਤਿ ਬਿਲਾਸ॥ …ਚੰਡੀ ਕਥਾ ਪਹਿਲੀ…
ਇਸ ਪ੍ਰਸੰਗ ਵਿੱਚ ਦੇਵੀ ਚੰਡੀ (ਦੁਰਗਾ, ਚੰਡਕਾ) ਦਾ ਮਧੁਕੈਟਭ, ਮਹਖਾਸੁਰ, ਸ਼ੁੰਭ ਆਦਿਕ ਦੈਂਤਾਂ
ਨੂੰ ਮਾਰਣ ਦਾ ਜ਼ਿਕਰ ਹੈ। ਅੱਯਾਸ਼ ਰਾਜੇ ਦੇਵਰਾਜ ਇੰਦਰ ਦਾ ਰਾਜ ਦੈਂਤਾਂ ਨੇ ਖੋਹ ਲਿਆ ਤਾਂ ਦੇਵੀ ਨੇ
ਦੈਂਤਾਂ ਨੂੰ ਮਾਰ ਕੇ ਇੰਦਰ ਦਾ ਖੁਸਿਆ ਰਾਜ ਵਾਪਸ ਦੁਆਇਆ। ਅੱਗੇ ਪੜੋ, ਦੋਹਰਾ॥ ਲੋਪ ਚੰਡਕਾ ਹੋਇ
ਗਈ ਸੁਰਪਤਿ ਕੋ ਦੇ ਰਾਜ॥ ਅਰਥਾਤ ਇੰਦਰ ਦੇਵਤਾ ਨੂੰ ਰਾਜ ਦੇ ਕੇ ਦੇਵੀ ਚੰਡਕਾ ਅਲੋਪ ਹੋ ਗਈ।
ਫਿਰ ਰਿਸ਼ਿ ਮੁਨੀ ਅਤੇ ਹੋਰ ਦੇਵਤਾ ਗਣ ਰਾਜੇ ਇੰਦਰ ਦੇਵਤਾ ਦੀ ਆਰਤੀ ਕਰਦੇ ਦਸੇ ਗਏ ਹਨ:
ਸਵੈਯਾ॥ ਯਾਤੇ ਪ੍ਰਸੰਨ ਭਏ ਹੈ ਮਹਾਂਮੁਨ ਦੇਵਨ ਕੇ ਤਪ ਮੈ ਸੁਖ ਪਾਵੈਂ॥ ਜਗਯ ਕਰੈ ਇੱਕ ਬੇਦ ਰਰੈ ਭਵ
ਤਾਪ ਹਰੈ ਮਿਲਿ ਧਿਆਨਹਿ ਲਾਵੈਂ॥ ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ਼ ਮਿਲਾਵੈਂ॥ ਕਿੰਨਰ
ਗੰਧ੍ਰਪ ਗਾਨ ਕਰੈ ਗਨਿ ਜਛ ਅਪਛਰ ਨਿਰਤ ਦਿਖਾਵੈਂ॥ 54॥ ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ
ਬਰਖਾ ਬਰਖਾਵੈਂ॥ ਆਰਤੀ ਕੋਟ ਕਰੈ ਸੁਰ ਸੁੰਦਰ ਪੇਖ ਪੁਰੰਦਰ (ਇੰਦਰ) ਕੇ ਬਲਿ ਜਾਵੈਂ॥ ਦਾਨ ਤ ਦਛਨ
ਦੈ ਕੈ ਪ੍ਰਦਛਨ (ਪ੍ਰਕਰਮਾ) ਭਾਲ ਮੈ ਕੁੰਕਮ ਅਛਤ (ਚਾਵਲ) ਲਾਵੈਂ॥ ਹੋਤ ਕੁਲਾਹਲ (ਸ਼ੋਰ) ਦੇਵਪੁਰੀ
ਮਿਲਿ ਦੇਵਨ ਕੇ ਕੁਲਿ ਮੰਗਲਿ ਗਾਵੈਂ॥ 55॥ ਦੋਹਰਾ॥ ਐਸੇ ਚੰਡ ਪ੍ਰਤਾਪ ਤੇ ਦੇਵਨ ਬਢਿੳ ਪ੍ਰਤਾਪ॥
ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਿ (ਦੁਰਗਾ ਸਪਤਸ਼ਤੀ) ਜਾਪ॥ 56॥
ਅਸੀ ਇਸ ਸਵੈਯੇ ਅਤੇ ਦੋਹਰਾ ਦੇ ਅਰਥ ਵੀਚਾਰੇ ਬਗੈਰ ਆਰਤੀ ਦੇ ਸਿਰਲੇਖ ਹੇਠ ਰੋਜ਼ਾਨਾ ਗੁਰਦਵਾਰਿਆਂ
ਵਿੱਚ ਗਾਈ ਜਾ ਰਹੇ ਹਾਂ। ਸਵੈਯੇ ਵਿੱਚ ਇੰਦਰ ਦੇ ਦਰਬਾਰ ਦਾ ਨਕਸ਼ਾ ਖਿਚਿਆ ਹੈ ਜਿਥੇ ਜਛ ਅਤੇ
ਅਪਸਰਾਵਾਂ ਨਚ ਰਹੀਆਂ ਹਨ, ਬੇਦ ਪਾਠ ਹੋ ਰਹੇ ਹਨ, ਜਗਯ ਹੋ ਰਹੇ ਹਨ, ਸ਼ੰਖ ਅਤੇ ਘੰਟੇ ਵਜ ਰਹੇ ਹਨ,
ਕਰੋੜਾਂ ਦੇਵਤੇ ਫੁਲਾਂ ਦੀ ਬਰਖਾ ਕਰਕੇ ਇੰਦਰ ਦੇਵਤਾ ਤੋਂ ਬਲਿਹਾਰ ਹੋ ਰਹੇ ਹਨ, ਬ੍ਰਾਹਮਣਾ ਨੁੰ
ਦਾਨ ਤੇ ਦਕਸ਼ਣਾ ਦੇ ਕੇ, ਇੰਦਰ ਦੀ ਪ੍ਰਕਰਮਾ ਕਰਕੇ ਚੰਦਨ ਤੇ ਚਾਵਲ ਦਾ ਟਿਕਾ ਮਥੇ ਤੇ ਲਾ ਰਹੇ ਹਨ,
ਦੇਵਪੁਰੀ ਵਿੱਚ ਸ਼ੋਰ ਮਚਿਆ ਹੋਇਆ ਹੈ, ਦੇਵਤਿਆਂ ਦਾ ਮੰਗਲ ਗਾਨ ਹੋ ਰਿਹਾ ਹੈ। ਚੰਡੀ ਦੇ
ਤੇਜ-ਪ੍ਰਤਾਪ ਕਰਕੇ ਦੇਵਤਿਆਂ ਨੂੰ ਦੈਂਤਾਂ ਪਾਸੋਂ ਰਾਜ ਵਾਪਸ ਮਿਲਣ ਕਰਕੇ ਦੇਵਤਿਆਂ ਦੀ ਸ਼ੋਭਾ ਵਧੀ।
ਇਸ ਤਰ੍ਹਾਂ ਤਿੰਨਾ ਲੋਕਾਂ ਵਿੱਚ ਚੰਡੀ ਦੀ ਜੈ ਜੈ ਹੋਈ ਅਤੇ ਦੁਰਗਾ ਸਪਤਸ਼ਤੀ (ਮਾਰਕੰਡੇਯ ਪੁਰਾਣ
ਵਿਚੋਂ) ਦਾ ਪਾਠ ਕੀਤਾ ਗਿਆ।
ਇਸ ਸਵੈਯੇ ਅਤੇ ਦੋਹਰੇ ਦਾ ਪਾਠ ਜਾਂ ਕੀਰਤਨ ਗੁਰੂ-ਦਰਬਾਰ ਵਿੱਚ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੀ
ਨਿਰਾਦਰੀ ਹੈ।
ਪੰਨਾ 99:- ਦੇਹਿ ਸ਼ਿਵਾ (ਦੁਰਗਾ) ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੌਂ॥ ਨ ਡਰੋਂ…॥ ਛੰਦ
231॥ …… ਸਤਿ ਸਯ ਕੀ ਕਥਾ ਇਹ ਪੂਰੀ ਭਈ ਹੈ॥ ਛੰਦ 232॥ (ਸਤਿ ਸਯ = ਦੇਵੀ ਦੇ ਸਤ ਸੌ ਸ਼ਲੋਕਾਂ
ਵਾਲੀ ਕਥਾ, ਦੁਰਗਾ ਸਪਤਸ਼ਤੀ)।
ਦੋਵੇਂ ਛੰਦ ਦੁਰਗਾ ਦੇਵੀ ਦੀ ਕਥਾ ਕਰਦਿਆਂ ਕਵੀਆਂ ਨੇ ਉਚਾਰੇ ਹਨ। ਗ੍ਰੰਥ ਦੇ ਪੰਨਾਂ 809 ਤੇ
ਦੇਵੀ-ਉਸਤਤਿ ਪੜ੍ਹੋ ਜੀ;
ਦੁਰਗਾ ਤੂ ਛਿਮਾ ਤੂ ਸ਼ਿਵਾ ਰੂਪ ਤੇਰੋ॥ (ਪੰਨਾ 809), ਸਪਸ਼ਟ ਹੈ ਕਿ ਸ਼ਿਵਾ ਦਾ ਅਰਥ ਦੇਵੀ ਦੁਰਗਾ ਹੀ
ਹੈ
ਜਿਸਦੀ ਕਥਾ ਮਾਰਕੰਡੇਯ ਰਿਸਿ ਨੇ 700 ਸ਼ਲੋਕਾਂ, ਦੁਰਗਾ ਸਪਤ-ਸ਼ਤੀ, ਵਿੱਚ ਲਿਖੀ ਹੈ।
ਭਲਾ ਸੋਚੋ, ਗੁਰੂ ਗੋਬਿੰਦ ਸਿੰਘ ਜੀ ਦਾਤੇ ਦਾ ਰੂਪ ਹਨ, ਉਹ ਦੇਵੀ ਸ਼ਿਵਾ/ਦੁਰਗਾ ਤੋਂ ਕਿਉਂ ਵਰ
ਆਦਿਕ ਮੰਗਣਗੇ?
ਪੰਨਾ 119 ਤੋਂ 127:- (ਚੰਡੀ ਦੀ ਵਾਰ, ਕੁਲ 55 ਪਉੜੀਆਂ) ਪਹਿਲੋਂ ਇਸ ਰਚਨਾ ਦਾ ਸਿਰਲੇਖ ‘ਵਾਰ
ਦੁਰਗਾ ਕੀ’ ਸੀ (ਵੇਖੋ ਸਮਾਪਤੀ ਸੰਕੇਤ)। ਕਿਸੇ ਨੇ ਬਾਦ ਵਿੱਚ ਬਦਲ ਕੇ ‘ਵਾਰ ਸ੍ਰੀ ਭਗਉਤੀ ਜੀ ਕੀ’
ਕੀਤਾ ਗਿਆ। ……. ਸ੍ਰੀ ਭਗਉਤੀ ਜੀ ਸਹਾਇ॥ ਵਾਰ ਸ੍ਰੀ ਭਗਉਤੀ ਜੀ ਕੀ॥ ਪਾਤਸ਼ਾਹੀ 10॥ ਪ੍ਰਿਥਮ
ਭਗੌਤੀੋ ਸਿਮਰ ਕੈ ਗੁਰ ਨਾਨਕ ਲਈ ਧਿਆਇ॥ …… (ਪਉੜੀ 1) …. .
…॥ ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ ਫੇਰਿ ਨ ਜੂਨੀ ਆਇਆ ਜਿਨ ਇਹ ਗਾਇਆ॥ …… (ਪਉੜੀ 55)
ਇਹ ਪ੍ਰਸੰਗ ਚੰਡੀ ਦੀ ਵਾਰ ਕਰਕੇ ਵੀ ਜਾਣਿਆ ਜਾਂਦਾ ਹੈ ਅਤੇ ਪਉੜੀ 1 ਮੌਜੂਦਾ ਅਰਦਾਸ ਦਾ ਮੁਖੜਾ ਹੈ
ਜਿਸਨੂੰ ਬਦਲਣ ਦੀ ਲੋੜ ਹੈ ਕਿਉਂਕਿ
ਪ੍ਰਕਰਣ ਅਨੁਸਾਰ ਇਸ ਪਉੜੀ ਵਿੱਚ ਭਗੌਤੀ ਦਾ ਅਰਥ ਦੇਵੀ ਭਗਵਤੀ, ਦੁਰਗਾ ਹੈ (ਵੇਖੋ ਮਹਾਨ ਕੋਸ਼ ਭਾਈ
ਕ੍ਹਾਨ ਸਿੰਘ)। ਪਉੜੀ 53 ਵਿੱਚ ‘ਲਈ ਭਗਉਤੀ ਦੁਰਗਸ਼ਾਹ ਵਰ ਜਾਗਨ ਭਾਰੀ॥ ਲਾਈ ਰਾਜੇ ਸੁੰਭ ਨੋ ਰਤੁ
ਪੀਐ ਪਿਆਰੀ॥’ ਭਗਉਤੀ ਦਾ ਅਰਥ ਕਿਰਪਾਨ ਹੈ; ਇਹਨਾਂ ਪੰਕਤੀਆਂ ਦਾ ਅਰਥ ਹੈ ਕਿ ਦੇਵੀ ਦੁਰਗਾ ਨੇ
ਕਿਰਪਾਨ ਰਾਜੇ ਸੁੰਭ ਨੂੰ ਮਾਰੀ ਪਰ ਪਉੜੀ 1 ਵਿੱਚ ਅਤੇ ਮੰਗਲਾਚਰਨ ਸ੍ਰੀ ਭਗਉਤੀ ਜੀ ਸਹਾਇ॥ ਅਤੇ
ਸਿਰਲੇਖ ਵਾਰ ਸ੍ਰੀ ਭਗਉਤੀ ਜੀ ਕੀ॥ ਵਿੱਚ ਭਗਉਤੀ ਦਾ ਅਰਥ ਦੇਵੀ ਦੁਰਗਾ, ਚੰਡੀ ਹੀ ਹੈ ਕਿਉਂਕਿ
ਲਿਖਾਰੀ ਕਵੀ ਸ਼ਯਾਮ
ਨੇ ਪਾਤਸ਼ਾਹੀ 10 ਸਿਖਾਂ ਨੂੰ ਗੁਮਰਾਹ ਕਰਣ ਲਈ ਲਿਖਿਆ ਗਿਆ ਹੈ; ਇਹ ਚਲਾਕੀ/ਧੋਖਾ-ਧੜੀ ਪੰਨਾ 155
ਤੇ ਪਕੜੀ ਜਾਂਦੀ ਹੈ ਜਿਥੇ ਲਿਖਿਆ ਹੈ॥ ਪਾਤਸ਼ਾਹੀ 10॥ ਅਥ ਚੌਬੀਸ ਅਉਤਾਰ॥ …ਬਰਨਤ ‘ਸਯਾਮ’ ਜਥਾ ਮਤ
ਭਾਈ॥) ‘ਕਬਿ ਸਯਾਮ’ ਦਾ ਇਸ਼ਟ ਭਗਉਤੀ,
ਦੁਰਗਾ, ਚੰਡੀ ਹੈ ਅਤੇ ਸਾਰੀ ਵਾਰ ਵਿੱਚ ਦੇਵੀ ਦੁਰਗਾ ਦਾ ਮਹਖਾਸੁਰ, ਧੂਮ੍ਰਲੋਚਨ, ਚੰਡ, ਮੁਂਡ,
ਸ੍ਰਣਵਤਬੀਜ (ਰਕਤਬੀਜ), ਸੁੰਭ, ਨਿਸੁੰਭ ਦੈਂਤਾਂ ਨਾਲ ਜੁਧ ਕਰਕੇ ਤੇ ਉਹਨਾ ਨੂੰ ਮਾਰ ਕੇ ਇੰਦਰ
ਦੇਵਤੇ ਦਾ ਖੁਸਿਆ ਰਾਜ ਵਾਪਸ ਦੁਆਇਆ।
ਪਾਤਸ਼ਾਹੀ 10 ਅਤੇ ਨਾਲ ਹੀ ਕਬਿ ਸਯਾਮ ਦੀ ਕਵੀ ਛਾਪ, ਕਿਵੇਂ? ਸਪਸ਼ਟ ਹੈ ਕਿ ਇਹ ਰਚਨਾ ਕਵੀ ਸ਼ਯਾਮ ਦੀ
ਹੈ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਹੀ। ਇਸੇ ਤਰਾਂ ਦਾ ਗੁਮਰਾਹ-ਕੁਨ/ਭੁਲੇਖਾ-ਪਾਊ ਸਿਰਲੇਖ
ਪਾਤਸ਼ਾਹੀ 10 ਪੰਨਾ 669 ਤੇ ਵੀ ਹੈ।
ਪੰਨਾ 157-158:-॥ 28॥ ਚੌਪਈ॥ ਪ੍ਰਥਮ ‘ਕਾਲ’ ਸਭ ਜਗ ਕੋ ਤਾਤਾ॥ ਤਾ ਤੇ ਭਯੋ ਤੇਜ ਬਿਖਯਾਤ॥ ਸੋਈ
‘ਭਵਾਨੀ’ ਨਾਮੁ ਕਹਾਈ॥ ਜਿਨ ਸਿਗਰੀ ਯਹ ਸ੍ਰਿਸਟਿ ਉਪਾਈ॥ 29॥ … ‘ਕਾਲ ਰੂਪ’ ਭਗਵਾਨ ਬਨੈਬੋ॥ ਤਾ
ਮਹਿ ਲੀਨ ਜਗਤਿ ਸਭ ਹਵੈਬੋ॥ 34॥ (ਅਰਥਾਤ, ਕਾਲ ਹੀ ਭਵਾਨੀ ਅਥਵਾ ਕਾਲ ਰੂਪ ਭਗਵਾਨ ਹੈ,
ਸ੍ਰਿਸ਼ਟੀ-ਕਰਤਾ ਹੈ! ! ? ?)
ਇਸ ਪ੍ਰਸੰਗ ਵਿੱਚ ਵਿਸ਼ਨੂ ਨੂੰ ਛੋਟਾ ਅਤੇ ਭਵਾਨੀ ਨੂੰ ਵਡਾ ਕਰਕੇ ਬਿਆਨ ਕੀਤਾ ਹੈ। ਮਛ ਅਵਤਾਰ ਦੀ
ਇਹ ਕਥਾ ਭਾਗਵਤ ਪੁਰਾਣ ਅਸ਼ਟਮ ਸਕੰਧ ਵਿਚੋਂ ਲਈ ਗਈ ਹੈ, ਸ਼ੰਖਾਸੁਰ ਨਾਂ ਦੇ ਦੈਂਤ ਨੂੰ ਮਾਰਨ ਦੇ
ਪਰਥਾਇਂ। ਕਾਲ ਦੇਵੀ ਨੂੰ ਹੀ ਭਵਾਨੀ ਨਾਂ ਦਿਤਾ ਹੈ, ਸਾਰੀ ਸ੍ਰਿਸਟੀ ਭਵਾਨੀ ਨੇ ਬਣਾਈ (?), ਇਹੀ
ਸੰਸਾਰ ਦਾ ਪਿਤਾ (?) ਹੈ।
ਪੰਨਾ 160:- ਮਿਲਿ ਦੇਵ ਅਦੇਵਨ ਸਿੰਧ ਮਥਯੋ॥ ਕਬ ਸਯਾਮ ਕਵਿਤਨ ਮਧ ਕਥਯੋ॥ (ਕਵਿ ਸਯਾਮ ਦਾ ਨਾਂ ਨੋਟ
ਕਰੋ ਜੀ) ਪੰਨਾ 182:- ਕਾਲਪੁਰਖ ਕੀ ਦੇਹਿ ਮੋ ਕੋਟਿਕ ਬਿਸਨ ਮਹੇਸ॥ ਕੋਟਿ ਇੰਦ੍ਰ ਬ੍ਰਹਮਾ ਕਿਤੇ
ਰਵਸਸਿ ਕ੍ਰੋਰ ਜਲੇਸ॥ ਅਰਥਾਤ ਕਰੋੜਾਂ ਵਿਸ਼ਨੂੰ, ਸ਼ਿਵ, ਇੰਦਰ, ਬ੍ਰਹਮੇ ਸੂਰਜ, ਚੰਦ੍ਰਮਾ, ਵਰੁਣ
ਵਰਗੇ ਦੇਵਤੇ ਕਾਲਪੁਰਖ ਦੇ ਸਰੀਰ ਵਿੱਚ ਹਨ! ! ? ਇਸ ਚੋਧਵੇਂ ਅਵਤਾਰ ਪ੍ਰਸੰਗ ਨੰ ਪੂਰਾ ਪੜ੍ਹਨ
ਪਿਛੋਂ ਅਤੇ ਕਵਿ ਛਾਪ ਤੋਂ ਪਤਾ ਲਗਦਾ ਹੈ ਕਿ ਲਿਖਾਰੀ ‘ਕਬਿ ਸਯਾਮ’ ਹੀ ਹੈ ਜਿਸਦਾ ਇਸ਼ਟ ‘ਕਾਲ’
(ਦੇਵੀ ਭਵਾਨੀ) ਹੈ।
ਪੰਨਾ 183:- ਬਿਸਨ ਦੇਵ ਆਗਿਆ ਜਬ ਪਾਈ॥ ਕਾਲਪੁਰਖ ਕੀ ਕਰੀ ਬਡਾਈ॥ ਭੂਅ ਅਰਹੰਤ ਦੇਵ ਬਨ ਆਯੋ॥ ਆਨ
ਅਉਰ ਹੀ ਪੰਥ ਚਲਾਯੋ॥ 8॥ . . ਵਿਸ਼ਨੂੰ ਵੀ ਕਾਲਪੁਰਖ (ਭਵਾਨੀ) ਦੀ ਹੀ ਸਿਫਤ ਕਰਦਾ ਹੈ, ਪਰ ਕਰੌੜਾਂ
ਵਿਸ਼ਨੂੰਆਂ ਵਿਚੋਂ ਕਿਹੜਾ ਵਿਸ਼ਨੂੰ?
ਪੰਨਾ 245:-॥ 723॥ ਮੁਨੀ ਬਾਲਮੀਕੰ ਸ੍ਰਤੰ ਦੀਨ ਬਾਨੀ॥ ਚਲਯੋ ਚਉਕ ਚਿਤੰ ਤਜੀ ਮੋਨ ਧਾਨੀ॥ ਸੀਆ
(ਸੀਤਾ) ਸੰਗਿ ਲੀਨੇ ਗਯੋ ਧਾਮ ਆਪੰ॥ ਮਨੋ ਬਚ ਕਰਮੰ ‘ਦੁਰਗਾ ਜਾਪ’ ਜਾਪੰ॥ 724॥ . . ਇਤੀ ਸ੍ਰੀ
ਬਚਿਤ੍ਰ ਨਾਟਕੇ ਰਾਮਅਵਤਾਰ ਦੁਇ ਪੁਤ੍ਰ ਊਤਪਨੇ ਧਿਆਉ ਸਮਾਪਤੰ॥ 21॥ ਇਸ ਪ੍ਰਸੰਗ ਵਿੱਚ ਰਿਸ਼ੀ
ਬਾਲਮੀਕ ਨੇ ਜੰਗਲ ਵਿੱਚ ਰਾਮਚੰਦ੍ਰ ਵਲੋਂ ਇੱਕ ਧੋਬੀ ਦੇ ਕਹਿਣ ਤੇ ਤਿਆਗ ਦਿੱਤੀ ਸੀਤਾ ਨੂੰ ਅਪਣੀ
ਕੁਟੀਆ ਵਿੱਚ ਲੈ ਆਂਦਾ। ਮਨ, ਬਚਨ ਅਤੇ ਕਰਮ ਨਾਲ ਅਰਥਾਤ ਪੂਰੇ ਧਿਆਨ-ਮਗਨ ਹੋ ਕੇ ਦੇਵੀ ਦੁਰਗਾ ਦਾ
ਜਾਪ ਕੀਤਾ। ਲਿਖਾਰੀ ਕਵੀ ਨੇ ਆਪਣੀ ਸ਼ਰਧਾ ਸੀਤਾ ਅਤੇ ਬਾਲਮੀਕ ਮੁਨੀ ਤੇ ਥੋਪ ਕੇ ਦੁਰਗਾ ਪੂਜਕ ਬਣਾ
ਦਿਤਾ। ਯਕੀਨਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਕਵੀ ਸ਼ਯਾਮ ਵਰਗਿਆਂ ਨੇ ਇਸੇ ਚਲਾਕੀ ਨਾਲ ਦੇਵੀ
ਪੂਜਕ ਸਿਧ ਕਰਨ ਦੀ ਸਾਜ਼ਿਸ਼ ਰਚੀ ਹੈ।
ਪੰਨਾ 254:-॥ 1॥ ਚੌਪਈ॥ ਬ੍ਰਹਮਾ ਗਯੋ ਛੀਰ ਨਿਧ ਜਹਾਂ॥ ਕਾਲਪੁਰਖ ਇਸਥਿਤ ਥੇ ਜਹਾਂ॥ ਕਹਯੋ ਬਿਸਨ
ਕਹ ਨਿਕਟ ਬੁਲਾਈ॥ ਕਿਸਨ ਅਵਤਾਰ ਧਰੋ ਤੁਮ ਜਾਈ॥ 2॥ ਦੋਹਰਾ॥ ਕਾਲਪੁਰਖ ਕੇ ਬਚਨ ਤੇ ਸੰਤਨ ਹੇਤ
ਸਹਾਇ॥ ਮਥਰਾ ਮੰਡਲ ਕੇ ਬਿਖੈ ਜਨਮ ਧਰਯੋ ਹਰਿ ਰਾਇ॥ 3॥ …. ਉਪਰ ਪੰਨਾ 182 ਤੇ ਅਸੀ ਪੜ੍ਹ ਚੁਕੇ
ਹਾਂ ਕਿ ਕਾਲਪੁਰਖ ਦੀ ਦੇਹ ਵਿੱਚ ਕਰੋੜਾਂ ਵਿਸ਼ਨੂ ਹਨ ਤਾਂ ਕਿਹੜੇ ਵਿਸ਼ਨੂ ਨੂੰ ਨਿਕਟ ਬੁਲਾਉਣ ਦੀ ਗਲ
ਕੀਤੀ? ਕਾਲਪੁਰਖ, ਭਵਾਨੀ ਕਿਸੇ ਖਾਸ ਥਾਂ ਤੇ ਰਹਿੰਦੀ ਹੈ? ਕਰੋੜਾਂ ਬਿਸ਼ਨਾਂ ਚੋਂ ਕਿਹੜੇ ਬਿਸ਼ਨ ਨੂੰ
ਕਾਲਪੁਰਖ ਨੇ ਕਿਸਨ ਅਵਤਾਰ ਧਾਰਨ ਲਈ ਹੁਕਮ ਦਿਤਾ, ਬ੍ਰਹਮਾ ਤੇ ਵਿਸ਼ਨੂ ਕਾਲ-ਦੇਵੀ ਦੇ ਸੇਵਕ?
ਲਿਖਾਰੀ ਕਵੀ ਸ਼ਯਾਮ, ਕਵੀ ਰਾਮ ਆਦਿਕ ਦੀ ਪੂਰੀ ਕੋਸ਼ਿਸ਼ ਸਭ ਨੂੰ ਕਾਲਪੁਰਖ, ਭਵਾਨੀ, ਚੰਡੀ, ਦੁਰਗਾ,
ਕਾਲਕਾ, ਭਗਉਤੀ, ਸ਼ਿਵਾ ਦਾ ਉਪਾਸਕ ਤੇ ਆਗਿਆ-ਕਾਰੀ ਦਸਕੇ ਨੀਂਵਾਂ ਵਿਖਾਉਣ ਦੀ ਹੈ।
ਪੰਨਾ 255:- ਦੇਵੀ ਜੂ ਕੀ ਉਸਤਤ ਕਥਨੰ॥ ਦੀ ਆਖਰੀ ਪੰਕਤੀ, ਲੋਕ ਬਿਖੈ ਉਹ ਕੀ ਸਮ ਤੁਲ ਗਰੀਬ ਨਿਵਾਜ
ਨ ਦੂਸਰ ਕੋਊ॥ 8॥
ਹਰ ਜੁਗ ਵਿੱਚ ਭਗਤਾਂ ਦੀ ਪੈਜ ਰਖਣ ਵਾਲਾ, ਗਰੀਬਾਂ ਅਨਾਥਾਂ ਦਾ ਮਾਣ ਰਖਣ ਵਾਲਾ ੴ ਤੋਂ ਬਿਨਾ ਹੋਰ
ਕੋਈ ਦੇਵੀ ਦੇਵਤਾ ਆਦਿਕ ਨਹੀ।
ਗੁਰੂ ਗ੍ਰੰਥ ਜੀ ਦੀ ਪਾਵਨ ਬਾਣੀ ਦਾ ਨਿਰਣਾ ਹੈ; ਹਰਿ ਜੁਗਿ ਜੁਗਿ ਭਗਤ ਉਪਾਇਆ ਪੈਜ ਰਖਦਾ ਆਇਆ
ਰਾਮਰਾਜੇ॥ (ਆਸਾ ਮ: 1) ਇਸ ਤੋਂ ਬਾਦ ਭਾਗਵਤ ਪੁਰਾਣ ਦੇ ਦਸਮ ਸਕੰਧ ਤੇ ਆਧਾਰਤ ਕਿਸਨ ਅਵਤਾਰ ਬਿਆਨ
ਕਰਦਿਆਂ ਇਸ ਗ੍ਰੰਥ ਦਾ ਚੌਥਾ ਹਿਸਾ (ਤਕਰੀਬਨ 350 ਪੰਨੇ) ਕਵੀ ਸ਼ਯਾਮ ਤੇ ਕਵੀ ਰਾਮ ਨੇ ਵਰਤਿਆ ਹੈ।
ਇਹਨਾ ਕਵੀਆਂ ਦੀ ਕਵੀ-ਛਾਪ ਸਭ ਤੋਂ ਵਧ ਇਸੇ ਰਚਨਾ ਵਿੱਚ ਮਿਲਦੀ ਹੈ। (ਨੋਟ: ਪੰਨਾ 285 ਤੋਂ 288
ਤਕ ਗੋਪੀ ਚੀਰ ਹਰਨ ਦੀ ਕਥਾ ਕਵੀ ਸ਼ਯਾਮ ਨੇ ਅਸ਼ਲੀਲ ਅੰਦਾਜ਼ ਵਿੱਚ ਲਿਖੀ ਹੈ। ਅੱਗੇ ਦੇਵੀ ਉਸਤਤ ਕਈ
ਥਾਂਈਂ ਲਿਖੀ ਹੈ! ?
ਪੰਨਾ 289:-॥ ਗੋਪੀ ਬਾਚ॥ ਅੜਿਲ॥ ਧੰਨਿ ਚੰਡਕਾ ਮਾਤ ਹਮੈ ਬਰ ਇਹ ਦਯੋ॥ ਧੰਨਿ ਦਯੋਸ (ਦਿਨ) ਹੈ ਆਜ
ਕਾਨ ਹਮ ਮਿਤ ਭਯੋ॥’ ਦੁਰਗਾ’ ਅਬ ਇਹ ਕਿਰਪਾ ਹਮ ਪਰ ਕੀਜੀਐ॥ ਹੋ ਕਾਨ੍ਹਨ ਕੌ ਬਹੁ ਦਿਵਸ ਸੁ ਦੇਖਨ
ਦੀਜੀਐ॥ 283॥
ਦੇਵੀ-ਭਗਤ ਲਿਖਾਰੀ ਕਵੀ ਸ਼ਯਾਮ ਨੇ ਗੋਪੀਆਂ ਨੂੰ ਵੀ ਦੇਵੀ ਚੰਡੀ, ਦੁਰਗਾ ਦਾ ਉਪਾਸਕ ਸਿਧ ਕਰ ਦਿਤਾ।
ਪੰਨਾ 309:- (ਕ੍ਰਿਸ਼ਨਾਵਤਾਰ ਵਿੱਚ ਦੇਵੀ ਉਸਤਤਿ ਕਿਉਂ?) ਅਥ ਦੇਵੀ ਜੂ ਕੀ ਉਸਤਤ ਕਥਨੰ॥ ਭੁਜੰਗ
ਪ੍ਰਯਾਤ ਛੰਦ॥ . .
ਤੁਹੀ ਅੰਬਕਾ ਸੀਤਲਾ ਤੋਤਲਾ ਹੈ॥ ਪ੍ਰਿਥਵੀ ਭੁਮ ਆਕਾਸ ਤੈ ਹੀ ਕੀਆ ਹੈ॥ 421॥ . . ਤੁਹੀ ਸੁੰਭ
ਨੈਸੁੰਭ ਹੰਤੀ ਭਵਾਨੀ॥ . . ਸਿਵਾ ਸੀਤਲਾ ਮੰਗਲਾ ਤੋਤਲਾ ਹੈ॥ 426॥ . . ਚੌਪਈ॥ ਮੈ ਨ ਗਨੇਸਹਿ
ਪ੍ਰਿਥਮ ਮਨਾਊਂ॥ ਕਿਸਨ ਬਿਸਨ ਕਬਹੂੰ ਨਹ ਧਿਆਊਂ॥
ਕਾਨ ਸੁਨੇ ਪਹਿਚਾਨ ਨ ਤਿਨ ਸੋ॥ ਲਿਵ ਲਾਗੀ ਮੋਰੀ ਪਗ ਇਨ ਸੋ॥ 434॥’ ਮਹਾਕਾਲ’ ਰਖਵਾਰ ਹਮਾਰੋ॥’
ਮਹਾਲੋਹ’
ਮੈ ਕਿੰਕਰ ਥਾਰੋ॥ ਅਪਨਾ ਜਾਨ ਕਰੋ ਰਖਵਾਰ॥ ਬਾਹ ਗਹੇ ਕੀ ਲਾਜ ਬਿਚਾਰ॥ 435॥ …ਪ੍ਰਥਮ ਧਰੋ ‘ਭਗਵਤ’
ਕੋ ਧਯਾਨ॥ ਬਹੁਰ ਕਰੋ ਕਬਿਤਾ ਬਿਧਿ ਨਾਨਾ॥ ਕਿਸਨ ਜਥਾ ਮਤ ਚਰਿਤ੍ਰ ਉਚਾਰੋ॥ ਚੂਕ ਹੋਇ ਕਬਿ ਲੇਹੁ
ਸੁਧਾਰੋ॥ 440॥
ਕਿਸਨ ਅਵਤਾਰ ਦੀ ਕਥਾ (ਭਾਗਵਤ ਪੁਰਾਣ ਦੇ ਦਸਮ ਸਕੰਧ ਅਰਥਾਤ ਦਸਵੇਂ ਅਧਯਾਯ ਦੀ ਕਥਾ) ਹਾਲੇ ਸੰਪੂਰਨ
ਨਹੀ ਹੋਈ। ਇਹ ਕਥਾ ਪੰਨਾ 570 ਤੇ ਸਮਾਪਤ ਹੁੰਦੀ ਹੈ ਪਰ ਕਵੀ ਸਯਾਮ ਨੇ ਦੇਵੀ ਦੀ ਉਸਤਤ ਵਿਚਕਾਰ
ਕਿਉਂ ਪਾ ਦਿਤੀ, ਸ਼ਯਾਮ ਕਵੀ ਦੀ ਸ਼ਰਧਾ! ? ਇੱਕ ਪਾਸੇ
ਕਵੀ ਲਿਖਦਾ ਹੈ ਕਿ ਮੈ ਗਨੇਸ਼, ਕਿਸ਼ਨ, ਬਿਸ਼ਨ ਨਹੀ ਧਿਆਉਂਦਾ, ਕੰਨਾ ਨਾਲ ਸੁਣੇ ਹਨ ਪਰ ਪਛਾਣਦਾ ਨਹੀ,
ਤਾਂ ਫਿਰ ਕਿਸਨ ਅਵਤਾਰ ਏਨੇ ਵਿਸਤਾਰ ਨਾਲ ਲਿਖ ਕਿਵੇਂ ਰਿਹਾ ਹੈ? ਇਸ਼ਟ ਦਾ ਸਰੂਪ ਕਵੀ ਸ਼ਯਾਮ ਬਿਆਨ
ਕਰਦਿਆਂ ਲਿਖਦਾ ਹੈ, ਹੇ ਮਹਾਕਾਲ! ਤੂੰ ਹੀ ਸਾਡਾ ਰਖਵਾਲਾ ਹੈਂ, ਹੇ ਮਹਾ ਲੋਹ! ਮੈ ਤੇਰਾ ਸੇਵਕ
ਹਾਂ, ਮੇਰੀ ਲਿਵ ਤੇਰੇ ਚਰਨਾਂ ਵਿੱਚ ਲਗੀ ਹੋਈ ਹੈ। ਮੈਨੂੰ ਆਪਣਾ ਸਮਝ ਮੇਰੀ ਰਖਿਆ ਕਰ, ਮੇਰੀ ਬਾਂਹ
ਫੜ ਤੇ ਅਪਣੇ ਬਿਰਦ ਦੀ ਲਾਜ ਰਖ। … ਸਭ ਤੋਂ ਪਹਿਲਾਂ ਮੈ ਦੇਵੀ ਭਗਵਤੀ ਦਾ ਧਿਆਨ ਧਰਦਾ ਹਾਂ ਅਤੇ
ਫਿਰ ਕਈ ਤਰਾਂ ਦੀ ਕਵਿਤਾ ਲਿਖਦਾ ਹਾਂ। ਜਿਤਨੀ ਕੁ ਮੇਰੀ ਅਕਲ ਹੈ ਉਸੇ ਅਨੁਸਾਰ ਕਿਸਨ ਚਰਿਤ੍ਰ
ਉਚਾਰਦਾ ਹਾਂ। ਜੇ ਕਿਤੇ ਕੋਈ ਭੁਲ ਜਾਂ ਗਲਤੀ ਹੋ ਜਾਵੇ ਤਾਂ, ਹੇ ਪਾਠਕ! ਆਪੇ ਹੀ ਸੁਧਾਰ ਲਈਂ। ਕਵੀ
ਕਬੂਲ ਕਰਦਾ ਹੈ ਕਿ ਉਹ ਭੁਲਣਹਾਰ ਹੈ। ਪਰ ਅਸੀ ਗੁਰੂ ਸਾਹਿਬ ਨੂੰ ਭੁਲਣਹਾਰ ਨਹੀ ਮੰਨ ਸਕਦੇ। ਸੋ,
ਇਹ ਬਚਿਤ੍ਰ ਨਾਟਕ ਗ੍ਰੰਥ ਭੁਲਣਹਾਰ ਦੇਵੀ-ਪੂਜਕ ਕਵੀਆਂ ਦੀ ਰਚਨਾ ਹੈ ਨ ਕਿ ‘ਅਭੁਲ ਗੁਰੂ ਦਸਮ
ਨਾਨਕ’ ਦੀ।
ਪੰਨਾ 354:-॥ 758॥ ਦੋਹਰਾ॥ ਮਹਾ ਰੁਦ੍ਰ ਅਰੁ ਚੰਡ ਕੇ ਚਲੇ ਪੂਜਬੇ ਕਾਜ॥ ਜਸੁਧਾ ਤ੍ਰੀਯਾ ਬਲਭਦ੍ਰ
ਅਉ ਸੰਗਿ ਲੀਏ ਬ੍ਰਿਜਰਾਜ॥ 759॥ ਕਿਸਨ, ਬਲਰਾਮ, ਯਸ਼ੋਦਾ ਸਾਰੇ ਚੰਡੀ-ਪੂਜਕ ਬਣਾ ਦਿਤੇ ਹਨ ਕਵੀ
ਸ਼ਯਾਮ ਨੇ! (ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਅਵਤਾਰ ਚੰਡੀ ਪੂਜ ਧਿਆਇ)
ਪੰਨਾ 386:-ਦੋਹਰਾ॥ ਖੜਗਪਾਨ (ਮਹਾਕਾਲ) ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰ॥ ਭੂਲ ਹੋਇ ਜਹਂ ਤਹਂ ਸੁ
ਕਬਿ ਪੜੀਅਹੁ ਸਭੈ ਸੁਧਾਰ॥ ਕਵੀ ਫਿਰ ਕਬੂਲਦਾ ਹੈ ਕਿ ਉਹ ਭੁਲਣਹਾਰ ਹੈ, ਗਲਤੀਆਂ ਪਾਠਕ ਆਪੇ ਸੁਧਾਰ
ਲਏ, ਲਿਖਾਰੀ ਕਵਿ ਨੂੰ ਕੋਈ ਇਤਰਾਜ਼ ਨਹੀ।
ਪੰਨਾ 495:-॥ ਸਵੈਯਾ॥ ਹੇ ਰਵਿ ਹੇ ਸਸਿ ਹੇ ਕਰੁਨਾਨਿਧ ਮੇਰੀ ਅਬੈ ਬਿਨਤੀ ਸੁਨਿ ਲੀਜੈ॥ ਅਉਰ ਨ
ਮਾਂਗਤ ਹਉ ਤੁਮ ਤੇ ਕਛੁ ਚਾਹਤ ਹਉ ਵਿਤ ਮੈ ਸੋਈ ਕੀਜੈ॥ ਸਸਤ੍ਰਨ ਸਿਉ ਅਤਿ ਹੀ ਰਨ ਭੀਤਰ ਜੂਝ ਮਰੋ
ਕਹਿ ਸਾਚ ਪਤੀਜੈ॥ ਸੰਤ ਸਹਾਇ ਸਦਾ ‘ਜਗ ਮਾਇ’ ਕ੍ਰਿਪਾ ਕਰ ‘ਸਯਾਮ’ ਇਹੈ ਬਰੁ ਦੀਜੈ॥ 1900॥ (. .
ਕ੍ਰਿਸਨਾਵਤਾਰੇ. . ਜਰਾਸਿੰਧ. .)
ਸਯਾਮ ਕਵਿ ਜਗ ਮਾਇ ਅਰਥਾਤ ਜਗਤਮਾਤਾ (ਦੁਰਗਾ) ਤੋਂ ਵਰ ਮੰਗ ਰਿਹਾ ਹੈ। ਉਚੇਚੇ ਤੌਰ ਤੇ ਨੋਟ ਕੀਤਾ
ਜਾਵੇ ਕਿ ਸ਼ਾਮ ਦੇ ਦੀਵਾਨ ਵਿੱਚ ਆਰਤੀ ਦੇ ਸਿਰਲੇਖ ਹੇਠ ਇਸ ਸਵੈਯੇ ਦਾ ਕੀਰਤਨ ਕਰਨਾ ਮਨਮਤ ਹੈ
ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ‘ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ’
ਦੇ ਉਲਟ ਮਹਾ-ਅਗਿਆਨਤਾ ਭਰਿਆ ਮਨਮੁਖਾਂ ਵਾਲਾ ਕਰਮ ਹੈ। ਅੱਗੇ ਲਿਖੇ ਪੰਨਾ 515 ਦਾ ਪ੍ਰਮਾਣ ਸਿਧ
ਕਰਦਾ ਹੈ ਕਿ ਸ਼ਿਵਾ ਹੀ ‘ਜਗਮਾਇ’ ਹੈ।
ਪੰਨਾ 515:- ਜਾਦਵ ਅਉਰ ਸਭੈ ਹਰਖੈ ਅਰ ਬਾਜਤ ਭੀ ਪੁਰ ਬੀਚ ਬਧਾਈ॥ ਅਉਰ ਕਹੈ ਕਬਿ ਸਯਾਮ ‘ਸਿਵਾ’ ਸੁ
ਸਭੈ ‘ਜਗਮਾਇ’ ਸਹੀ ਠਹਰਾਈ॥ 2061॥ … ………ਪਾਠਕ ਨੋਟ ਕਰਣ ਕਿ ਪੰਨਾ 495 ਦੇ ਸਵੈਯੇ ਵਿੱਚ ਮੰਗੇ ਵਰ
ਵਿੱਚ ‘ਜਗਮਾਇ’ ਸ਼ਿਵਾ ਅਰਥਾਤ ਦੁਰਗਾ ਨੂੰ ਹੀ ਆਖਿਆ ਹੈ ਕਵੀ ਸਯਾਮ ਨੇ। (. . ਦਸਮ ਸਿਕੰਧ ਪੁਰਾਣੇ.
. ਕ੍ਰਿਸਨਾਵਤਾਰੇ. .)
ਪੰਨਾ 518, 547: ਕਾਨਜੂ ਕੋ ਦਿਲੀ ਮਹਿ ਆਵਨ ਕਥਨੰ॥ (ਦੁਆਪਰ ਵਿੱਚ ਦਿਲੀ ਸ਼ਹਰ ਕਿ ਹਸਤਿਨਾਪੁਰ?
ਭੁਲ ਹੋਈ ਕਵੀ ਕੋਲੋਂ)
ਪੰਨਾ 522:- ਕ੍ਰਿਸਨ ਤੇ ਅਰਜਨ ਨੇ ਸ਼ਰਾਬ ਨਸ਼ੇ ਵਰਤੇ. . ਕਿਹਾ ਕਿ ਬ੍ਰਹਮਾ ਨੇ ਅਠਵਾਂ ਸਮੁੰਦਰ
ਸ਼ਰਾਬ ਦਾ ਕਿਉਂ ਨ ਬਣਾਇਆ? (…. ਕ੍ਰਿਸਨਾਵਤਾਰੇ … ਛੰਦ 2115)। ਭੰਗ ਸ਼ਰਾਬ ਪੀਣ ਵਾਲੇ ਲਿਖਾਰੀ ਕਵੀ
ਸ਼ਯਾਮ ਕ੍ਰਿਸ਼ਨ ਅਰਜਨ ਨੂੰ ਵੀ ਸ਼ਰਾਬੀ ਬਣਾ ਦਿੱਤਾ।
ਪੰਨਾ 571:- ਅਬ ਮੈ ਮਹਾ ਸੁਧ ਮਤਿ ਕਰਿ ਕੈ॥ ਕਹੋ ਕਥਾ ਚਿਤੁ ਲਾਇ ਬਿਚਰਕੈ॥ (ਨਿਹਕਲੰਕੀ ਅਵਤਾਰ)
ਸ਼ਰਾਬ, ਭੰਗ ਨਸ਼ੇ ਵਰਤਣ ਵਾਲੇ ਕਵਿ ਸ਼ਯਾਮ ਨੇ ਅਪਣੀ ਮਤਿ (ਅਕਲ) ਸ਼ੁਧ ਕਿਵੇਂ ਕੀਤੀ? ਜਦ ਕਿ ਪੰਨਾ
1137 ਕਵਿ ਸ਼ਯਾਮ ਖੁਦ ਮੰਨਦਾ ਹੈ ਕਿ ‘ਜੋ ਨਰ ਭਾਂਗ ਅਫੀਮ ਚੜ੍ਹਾਵੈ॥ ਤਾ ਕਹ ਸੁਧਿ ਕਹੋ ਕਬ ਆਵੈ॥
5॥ ਅਰਥਾਤ, ਨਸ਼ਈ ਦੀ ਮਤ ਹਰ ਸਮੇਂ ਮਾਰੀ ਹਹਿੰਦੀ ਹੈ।
ਪੰਨਾ 583:-. . ਹਰਿ ਜੂ ਹਰਿਮੰਦਰ ਆਵਹਗੇ॥ ਛੰਦ 156॥ …ਕਿਹੜੇ ਹਨ ਹਰਿ ਜੂ? ਉਹ ਨਿਹਕਲੰਕੀ
(ਕਲਕੀ) ਅਵਤਾਰ ਹੈ; ਕਾਲਪੁਰਖ ਅਰਥਾਤ ਦੇਵੀ ਚੰਡਕਾ ਹੀ ਹੈ ਜਿਸਨੇ ਧਰਮ ਦੇ ਪ੍ਰਸਾਰ ਲਈ, ਸਾਰੇ
ਸ਼ੂਦ੍ਰਾਂ ਦੇ ਵਿਨਾਸ਼ ਲਈ ਅਤੇ ਉਚ-ਜਾਤੀ ਲੋਕਾਂ ਨੂੰ ਸਚੇਤ ਕਰਨ ਲਈ ਅਵਤਾਰ ਲਿਆ ਹੈ: ਧਰਮਾਰਥ ਆਨਿ
ਲੀਨੋ ਵਤਾਰ॥ ਸੂਦ੍ਰੰ ਸਮਸਤ ਨਾਸਾਰਥ (ਨਾਸ਼) ਹੇਤੁ॥ ਕਲਕੀ ਵਤਾਰ ਕਰਬੇ ਸਚੇਤ॥ 169॥
ਪੰਨਾ 669:- ਪੁੰਨ ਕਥਾ ਮੁਨਿ ਨੰਦਨ ਕੀ ਕਹਿ ਕੈ ਮੁਖ ਸੋ ਕਬਿ ਸਯਾਮ ਬਖਾਨੀ॥ ਪੂਰਣ ਧਿਆਇ ਭਯੋ ਤਬ
ਹੀ ਜਯ ਸ੍ਰੀ ਜਗਨਾਥ ਭਵੇਸ ਭਵਾਨੀ॥ 498॥ (ਦਤ ਮਹਾਤਮ)। ਲਿਖਾਰੀ ਕਵਿ ਸ਼ਯਾਮ ਅਪਣੇ ਇਸ਼ਟ ਦੇਵੀ
ਭਵਾਨੀ ਅਥਵਾ ਦੁਰਗਾ ਦੀ ਹੀ ਜੈ ਕਰਦਾ ਹੈ।
ਪੰਨਾ 710:- ਰਾਗੁ ਸੋਰਠਿ ਪਾਤਸ਼ਾਹੀ 10॥ ਪ੍ਰਭ ਜੂ ਤੋਕਹ ਲਾਜ ਹਮਾਰੀ॥ … ਕ੍ਰਿਪਾਸਿੰਧ ‘ਕਾਲ’
ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸਨ ਕਾਰੀ॥
ਅਰਥਾਤ ‘ਕਾਲ’ ਹੀ ਕਿਰਪਾ ਦਾ ਸਾਗਰ, ਅੰਤਰਯਾਮੀ, ਪਾਪ ਕਰਮ ਨਾਸ਼ਕ, ਲਾਜ ਬਚਾਉਣ ਵਾਲਾ ਪ੍ਰਭੂ ਹੈ।
(ੴ ਦਾ ਸ਼ਰੀਕ? ?)
ਰਾਗੁ ਕਲਿਆਣ ਪਾ: 10॥ …ਤਾਤੇ ‘ਸਰਬਕਾਲ’ ਕੇ ਅਸਿ ਕੋ ਘਾਇ ਬਚਾਇ ਨ ਆਯੋ॥ …
ਅਰਥਾਤ ਸਰਬਕਾਲ, ਮਹਾਕਾਲ ਦੀ ਤਲਵਾਰ (ਅਸਿ) ਦੇ ਵਾਰ ਤੋਂ ਕੋਈ ਨਹੀ ਬਚ ਕੇ ਆ ਸਕਿਆ।
ਪੰਨਾ 711:- ਤਿਲੰਗ ਕਾਫੀ. .॥ ਕੇਵਲ ‘ਕਾਲ ਈ’ ਕਰਤਾਰ॥ ਆਦਿ ਅੰਤ ਅਨੰਤਿ ਮੂਰਤ ਗੜ੍ਹਨ ਭੰਜਨਹਾਰ॥
1॥ . .
ਕਾਲ/ਮਹਾਕਾਲ ਦੀ ਐਸੀ ਗੁਣ-ਵਾਚਕ-ਉਸਤਤਿ ਸ਼ਿਵ ਪੁਰਾਣ ਵਿੱਚ ਸ਼ਿਵ-ਸਹਸਤ੍ਰਨਾਮਾ ਦੇ ਆਧਾਰ ਤੇ ਕੀਤੀ
ਗਈ ਹੈ।
ਰਾਗ ਦੇਵਗੰਧਾਰੀ ਪਾ: 10॥ . . ਰਾਮ ਰਹੀਮ ਉਬਾਰ ਨ ਸਕ ਹੈ ਜਾਕਰ ਨਾਮ ਰਟੈ ਹੈ॥ ਬ੍ਰਹਮਾ ਬਿਸਨ
ਰੁਦ੍ਰ ਸੂਰਜ ਸਸਿ ਤੇ ਬਸਿ ‘ਕਾਲ’ ਸਭੈ ਹੈ।
ਪੰਨਾ 715:- (33 ਸਵੈਯੇ)॥ ਰੇ ਮਨ ਲੈਲ (ਲੱਲੂ) ਇਕੇਲ ਹੀ ‘ਕਾਲ’ ਕੇ ਲਾਗਤ ਕਾਹਿ ਨ ਪਾਇਨ ਧਾਏ॥
22॥
‘ਕਾਲ’ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੁਮ ਭ੍ਰਮਾਨਯੋ॥’ ਕਾਲ’ ਹੀ ਪਾਇ ਸਦਾ ਸਿਵਜੂ ਸਭ
ਦੇਸ ਬਦੇਸ ਭਇਆ ਹਮ ਜਾਨਯੋ॥’ ਕਾਲ’ ਹੀ ਪਾਇ ਭਯੋ ਮਿਟ ਗਯੋ ਜਗ ਯਾਂਹੀ ਤੇ ਤਾਹਿ ਸਭੋ ਪਹਿਚਾਨਯੋ॥
ਬੇਦ ਕਤੇਬ ਕੇ ਭੇਦ ਸਭੈ ਤਜਿ ਕੇਵਲ ‘ਕਾਲ’ ਕ੍ਰਿਪਾਨਿਧ ਮਾਨਯੋ॥ 23॥ …॥ ਕਾਲ (ਸਮਾ) ਗਯੋ ਇਨ ਕਾਮਨ
ਸਿਉ ਜੜ, ‘ਕਾਲ ਕ੍ਰਿਪਾਲ’ ਹੀਐ ਨ ਚਿਤਾਰਯੋ॥ …….॥ 24॥ ਹਰ ਰਚਨਾ ਵਿੱਚ ਕਾਲ/ਮਹਾਕਾਲ, ਭਵਾਨੀ,
ਦੁਰਗਾ ਦੀ ਸਿਫ਼ਤ ੴ ਦੇ ਤੁੱਲ ਕੀਤੀ ਹੈ। (ਗੁਰਮਤਿ ਵਿਰੁਧ)।
ਪੰਨਾ 809:- (ਚਰਿਤ੍ਰੋ ਪਾਖਯਾਨ ਸ਼ੁਰੂ) ਫਿਰ ਦੇਵੀ ਉਸਤਤਿ …ਸ੍ਰੀ ਭਗੌਤੀ ਏ ਨਮਹ॥ …. ਤੁ ਹੀ ਸ੍ਰੀ
ਭਵਾਨੀ॥ …ਤੁ ਹੀ ਬਿਸਵਮਾਤਾ॥ … ਮੰਗਲਾ ਰੂਪ ਕਾਲੀ॥ …ਦੁਰਗਾ ਤੂ ਛਿਮਾ ਤੂ ਸ਼ਿਵਾ ਰੂਪ ਤੇਰੋ॥ (ਦੇਵੀ
ਉਸਤਤ ਚਰਿਤ੍ਰੋ ਪਾਖਯਾਨ ਤੋਂ ਪਹਿਲਾਂ ਕਰਨੀ ਕਵੀ ਭੁੱਲੇ ਨਹੀ) ਅਰਥਾਤ, ਭਗੌਤੀ, ਭਵਾਨੀ, ਕਾਲੀ,
ਦੁਰਗਾ, ਸ਼ਿਵਾ ਆਦਿਕ ਇਕੋ ਹੀ ਦੇਵੀ ਦੇ ਨਾਂ ਹਨ। ਅੱਗੇ ਉਸਤਤਿ ਜਾਰੀ ਹੈ ……
ਪੰਨਾ 810:- ਕਾਲ ਦਾ ਸਰੂਪ, (ਵੇਖੋ ਚਿਤ੍ਰ ਕਾਲ/ਕਾਲਕਾ ਦੇਵੀ ਦਾ ਪੁਸਤਕ ਦੇ ਸ਼ੁਰੂ ਵਿਚ)
(ਨੋਟ: ਪੰਨਾ 41 ਤੇ ਵੀ ਕਾਲ ਦਾ ਐਸਾ ਹੀ ਸਰੂਪ ਚਿਤਰਿਆ ਹੈ) :-
ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੋ॥
ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ॥
ਛੁਟੇ ਹੈਂ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ॥
ਛਾਡਤ ਜਵਾਲ ਲਏ ਕਰ ਬਯਾਲ ਸੁ ‘ਕਾਲ’ ਸਦਾ ਪ੍ਰਤਿਪਾਲ ਤਿਹਾਰੋ॥
ਗਲੇ ਵਿੱਚ ਖੋਪੜੀਆਂ ਦੀ ਮਾਲਾ, ਸਰੀਰ ਨੰਗਾ, ਖਬੇ ਹੱਥ ਵਿੱਚ ਭਾਰੀ ਤਲਵਾਰ/ਸ਼ਸਤ੍ਰ, ਲਾਲ ਡਰਾਉਣੀਆਂ
ਅਖਾਂ ਜਿਵੇਂ ਮਥੇ ਤੇ ਅੰਗਾਰੇ, ਡਰਾਉਣੀਆਂ ਲਟਾਂਵਾਂ, ਖ਼ੂਨ-ਭਿੱਜੇ-ਭਿਆਨਕ-ਦੰਦ, ਮੂੰਹ ਵਿਚੋਂ
ਨਿਕਲਦੀਆਂ ਅਗ ਦੀਆਂ ਲਪਟਾਂ, ਹੱਥ ਵਿੱਚ ਖੋਪੜੀ, ਐਸਾ ਹੈ ਕਾਲ ਦਾ ਸਰੂਪ, ਜੋ ਕਿ ਤੁਹਾਡਾ (?)
ਪਾਲਣਹਾਰ ਹੈ।
ਦੇਵੀ ਉਸਤਤ ਵਿੱਚ ਦਸੇ ਹੋਰ ਪ੍ਰਚਲਤ ਨਾਂ ਦੁਰਗਾ, ਭਵਾਨੀ, ਭਗਵਤੀ (ਭਗਉਤੀ), ਕਾਲਕਾ, ਆਦਿ ਸ਼ਕਤੀ,
ਜਗਦੰਬਾ, ਚੰਡੀ, ਸ਼ਿਵਾ, ਕੇਸਰੀ ਬਾਹਨੀ (ਸ਼ੇਰ ਦੀ ਸਵਾਰੀ ਕਰਣ ਵਾਲੀ), ਕਾਲ ਰੂਪਾ ਆਦਿਕ ਹਨ। ਇਹ
ਸ਼ਿਵ ਜੀ ਦੀ ਪਤਨੀ ਦੇਵੀ ਪਾਰਵਤੀ ਦੇ ਵਖ ਵਖ ਰੂਪ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਪਿਛਲੇ ਜਨਮ ਦੀ
ਮਨਘੜਤ ਕਥਾ ਵਿੱਚ ਕਵੀ ਨੇ ਮਹਾਕਾਲ ਕਾਲਕਾ ਅਰਾਧੀ ਲਿਖ ਕੇ ਗੁਰੂ ਸਾਹਿਬ ਨੂੰ ਦੇਵੀ-ਪੂਜਕ ਸਿਧ ਕਰਣ
ਦੀ ਕੋਸ਼ਿਸ਼ ਕੀਤੀ ਹੈ। ਅਸੀ ਮੰਨ ਹੀ ਨਹੀ ਸਕਦੇ ਕਿ ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ ੴ ਦੀ
ਆਰਾਧਨਾ ਤਿਆਗ ਕੇ ਦੇਵੀ-ਪੂਜਕ ਬਣ ਜਾਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਦਨਾਮ ਕਰਨ ਦੀ
ਪੰਥ-ਦੋਖੀਆਂ ਦੀ ਸਾਜ਼ਿਸ਼ ਹੈ।
ਪੰਨਾ 813:- ਪ੍ਰਥਮ ਧਯਾਇ ‘ਸ੍ਰੀ ਭਗਵਤੀ’ ਬਰਨੌ ਤ੍ਰਿਯਾ ਪ੍ਰਸੰਗ॥ (ਲਿਖਾਰੀ ਕਵੀ ਦੇਵੀ ਦੀ
ਆਰਾਧਨਾ ਨਹੀ ਭੁਲਦਾ) ਅਰਥਾਤ, ਸਭ ਤੋਂ ਪਹਿਲਾਂ ਮੈ (ਕਵਿ ਸ਼ਯਾਮ) ਦੇਵੀ ਭਗੌਤੀ, ਦੁਰਗਾ ਨੂੰ
ਧਿਆਉਂਦਾ ਹਾਂ ਫਿਰ ਤ੍ਰਿਯਾ ਚਰਿਤ੍ਰ ਲਿਖਦਾ ਹਾਂ।
ਪੰਨਾ 998:- ਜੁਧ ਕਾਜ ਸਭ ਹੀ ਚਲੀ ‘ਕਾਲ’ ਕਰੈ ਸੋ ਹੋਇ॥ (ਕਾਲ ਅਰਥਾਤ ਦੇਵੀ ਦੁਰਗਾ, ਭਗੌਤੀ;
ਤ੍ਰਿਯਾ ਚਰਿਤ੍ਰ 128)
ਪੰਨਾ 1003:-. . ਬਿਸਨ ਜਾਪ ਅਬ ਤੇ ਮੈਂ ਤਯਾਗਯੋ॥ ਸਿਵਜੂ ਕੇ ਪਾਇਨ ਸੌ ਲਾਗਯੌ॥ (ਤ੍ਰਿਯਾ ਚਰਿਤ੍ਰ
130) ਇਸ ਪ੍ਰਸੰਗ ਵਿੱਚ ਰਾਜਾ ਬਿਸ਼ਨ-ਭਗਤ ਅਤੇ ਰਾਣੀ ਸ਼ਿਵ-ਭਗਤ ਦਸੇ ਗਏ ਹਨ। ਰਾਣੀ ਛਲ ਕਰਕੇ ਰਾਜੇ
ਨੂੰ ਸ਼ਿਵ-ਭਗਤ ਬਣਾ ਦਿੰਦੀ ਹੈ। ਆਖਰੀ ਪੰਕਤੀ ‘ਸਿਖਯ ਤੁਰਤੁ ਸਿਵ ਕੋ ਕਿਯੋ ਐਸੋ ਚਰਿਤ ਸੁਧਾਰਿ॥
12॥’ ਲਿਖਾਰੀ ਦੀ ਮਨਸ਼ਾ ਹਰ ਕਿਸੇ ਨੂੰ ਸਿਵ ਜਾਂ ਪਾਰਵਤੀ ਦਾ ਭਗਤ ਬਣਾਉਣ ਦੀ ਹੈ।
ਪੰਨਾ 1199 ਤੋਂ 1210 ਤਕ:- ਇਹ ਤ੍ਰਿਯਾ ਚਰਿਤ੍ਰ ਨੰਬਰ 266 ਬਹੁਤ ਹੀ ਧਿਆਨ ਨਾਲ ਪੜਨ ਵਾਲਾ ਹੈ
ਕਿਉਂਕਿ
ਇਸ ਪ੍ਰਸੰਗ ਵਿੱਚ ਮਹਾਕਾਲ ਦਾ ਸਿਖ (ਚੇਲਾ) ਬਣਾਉਣ ਦੀ ਵਿਧੀ ਦਸੀ ਗਈ ਹੈ। ਸੰਖੇਪ ਵਿੱਚ ਪ੍ਰਸੰਗ
ਇਉਂ ਹੈ: –
“ਰਾਜਾ ਸੁਮਤਿ ਸੈਨ ਧੀ ਰਨਖੰਭਕਲਾ ਇੱਕ ਦਿਜ (ਪੰਡਿਤ) ਪਾਸੋਂ ਵਿਦਯਾ ਪੜ੍ਹਨ ਜਾਇਆ ਕਰਦੀ ਹੈ। ਇੱਕ
ਦਿਨ ਸਮੇ ਤੋਂ ਪਹਿਲਾਂ ਪਹੁੰਚ ਕੇ ਵੇਖਦੀ ਹੈ ਕਿ ਪੰਡਿਤ ਜੀ ਸਾਲਿਗ੍ਰਾਮ (ਵਿਸ਼ਨੂੰ) ਦੀ ਪੂਜਾ ਕਰ
ਰਹੇ ਹਨ। ਰਾਜਕੁਮਾਰੀ ਪੰਡਿਤ ਜੀ ਨੂੰ ਸਮਝਾਂਦੀ ਹੈ ‘ਪਾਇ ਪਰੋ ਪਰਮੇਸਰ ਕੇ ਪਸੁ ਪਾਹਨ ਮੈ ਪਰਮੇਸਰ
ਨਾਹੀ॥ 12॥’ ਫਿਰ ‘ਕਾਲ’ ਦੀ ਵਡਿਆਈ ਦਸਦੀ ਹੈ ‘ਖਯਾਲ ਕਾਲ ਕੋ ਕਿਨਹੂੰ ਨ ਪਾਯੋ॥ ਜਿਨ ਇਹ ਚੌਦਹ
ਲੋਕ ਬਨਾਯੋ॥ ਛੰਦ 47॥’ ਅਤੇ ਇਸ ਤਰ੍ਹਾਂ ‘ਕਾਲ’ ਨੂੰ ਹੀ ਪਰਮੇਸਰ ਮੰਨਦੀ ਹੈ। ਹੋਰ ਜ਼ੋਰ ਦੇ ਕੇ
ਆਖਦੀ ਹੈ ‘ਮੈਯਾ (ਦੁਰਗਾ) ਕੋ ਨ ਮਾਨੈ ਮਹਾਕਾਲ ਨ ਮਨਾਵੈ ਮੂੜ ਮਾਟੀ (ਮੂਰਤੀ) ਕੋ ਮਾਨਤ ਤਾਤੇ
ਮਾਂਗਤ ਮਰਤ ਹੈ॥ 53॥’ ਫਿਰ ਭੰਗ ਪੀਣ ਲਈ ਪ੍ਰੇਰਦੀ ਹੈ ਅਤੇ ਫਿਰ ਆਖਦੀ ਹੈ ‘ਮਹਾਕਾਲ ਜੂ ਕੋ ਸਦਾ
ਸੀਸ ਨਯੈਯੈ॥ ਪੁਰੀ ਚੋਦਹੂੰ ਤ੍ਰਾਸ ਜਾਕੋ ਤ੍ਰਸੈਯੈ॥ . .॥ 86॥ … ‘ਮਹਾਕਾਲ’ ਹੀ ਕੋ ਗੁਰੂ ਕੋ
ਪਛਾਨਾ
॥ 89॥ . .॥ ਦਿਜ ਹਮ ‘ਮਹਾਕਾਲ’ ਕੋ ਮਾਨੈ॥ 91॥ ਜੇ ਨਰ ਕਾਲ ਪੁਰਖ ਕੋ ਧਯਾਵੈ॥ ਤੇ ਨਰ ਕਾਲ (ਮੌਤ)
ਫਾਂਸ ਨਹਿ ਜਾਵੈ॥ . 98॥ . . ਐਸੀਆਂ ਹੋਰ ਵੀ ਪੰਕਤੀਆਂ ਹਨ। ਰਾਜਕੁਮਾਰੀ ਦੇ ਇਸ ਤਰਾਂ ਸਮਝਾਣ ਨਾਲ
ਜਦ ਪੰਡਿਤ ਜੀ ਨੇ ਮਹਾਕਾਲ ਦਾ ਸਿਖ ਬਣਨਾ ਪ੍ਰਵਾਨ ਨਹੀ ਕੀਤਾ ਤਾਂ ਰਾਜਕੁਮਾਰੀ ਨੇ `ਚਰਿਤ੍ਰ’
ਵਖਾਇਆ। ਪੰਡਿਤ ਦਾ ਹੱਥ ਫੜ ਨਦੀ ਵਿੱਚ ਸੁਟਿਆ, ਅਠ ਸੌ (!) ਗੋਤੇ ਦਿਤੇ ਅਤੇ ਕਿਹਾ ਕਿ ਮੈ ਰਾਜੇ
ਅਗੇ ਤੇਰੀ ਸ਼ਿਕਾਇਤ ਕਰਾਂਗੀ ਤੂੰ ਮੈਨੂੰ ਹਥ ਪਾਇਆ ਹੈ ਮੈ ਤੇਰੇ ਹਥ ਕਟਵਾ ਦਿਆਂਗੀ। ਪੰਡਿਤ ਜੀ ਡਰ
ਜਾਂਦੇ ਹਨ; ਮਹਾਕਾਲ ਦਾ ਸਿਖ ਬਣਨ ਲਈ ਤਿਆਰ ਹੋ ਜਾਂਦੇ ਹਨ। ਇਸ ਪ੍ਰਸੰਗ ਦਾ ਆਖਰੀ ਦੋਹਰਾ ਮਹਾਕਾਲ
ਦਾ ਸਿਖ ਬਣਾਉਣ ਦੀ ਵਿਧੀ ਇਉਂ ਦਸਦਾ ਹੈ:-
ਇਹ ਛਲ ਸੋ ਮਿਸਰਹਿ ਛਲਾ ਪਾਹਨ ਦਏ ਬਹਾਇ॥ ਮਹਾਕਾਲ ਕੋ ਸਿਖਯ ਕਰਿ ਮਦਰਾ ਭਾਗ ਪਿਵਾਇ॥ 125॥
ਜ਼ਰਾ ਸੋਚੋ! ਛਲ ਕਪਟ ਕਰਕੇ ਮਹਾਕਾਲ ਦਾ ਸਿਖ ਬਣਾਇਆ, ਭੰਗ ਅਤੇ ਸ਼ਰਾਬ ਪਿਲਾ ਕੇ। ਕੁੱਝ ਲੋਕ ਮਹਾਕਾਲ
ਦਾ ਅਰਥ ‘ਵਾਹਿਗੁਰੂ’ ਕਰਦੇ ਹਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਹਾਕਾਲ- ਕਾਲਕਾ ਦਾ
ਉਪਾਸਕ ਦਸਦੇ ਹਨ ਤਾਂ ਫਿਰ ਉਹ ਲੋਕ ਗੁਰੂ ਸਾਹਿਬ ਨੂੰ ਵੀ ਭੰਗ-ਸ਼ਰਾਬ ਪੀਣ ਵਾਲਾ ਵੀ ਮੰਨਦੇ ਹੋਣਗੇ।
ਕੋਈ ਵੀ ਸੂਝਵਾਨ ਸਿਖ ਇਹ ਗਲ ਨਹੀ ਮੰਨ ਸਕਦਾ ਕਿਉਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ:
‘ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦੁ ਛੂਛੈ ਭਾਉ ਧਰੇ॥’ (ਆਸਾ ਮਹਲਾ 1, ਅੰਗ 360)
ਸਪਸ਼ਟ ਹੈ ਕਿ ਮਹਾਕਾਲ ਦਾ ਅਰਥ ਵਾਹਿਗੁਰੂ ਨਹੀਂ। ਜ਼ਰਾ ਸੋਚੀਏ, ਕੀ ਐਸਾ ਮਹਾਕਾਲ (ਜਾਂ ਉਸਦੀ ਪਤਨੀ
ਕਾਲਕਾ) ਦਸਮ ਨਾਨਕ ਸਾਹਿਬ ਜੀ ਦੇ ਇਸ਼ਟ ਹੋ ਸਕਦੇ ਹਨ?
ਪੰਨਾ 1359 ਤੋਂ 1388 ਤਕ:- ਆਖਰੀ ਤ੍ਰਿਯਾ ਚਰਿਤ੍ਰ, ਨੰਬਰ 405…. . ਪ੍ਰਥਮੇ ਸਤਿਜੁਗ ਬੀਚ
ਕਹਿਜੈ॥ …
ਰਾਜਾ ਸਤਿਸੰਧਿ ਅਤੇ ਦੇਵਤਿਆਂ ਦਾ ਦੀਰਘ ਦਾੜ੍ਹ ਦਾਨਵ ਨਾਲ ਜੰਗ. . ਦੈਤਰਾਜ ਅਤੇ ਦੇਵਰਾਜ ਦੇ ਲੋਹੇ
(ਸ਼ਸਤਰ) ਆਪਸ ਵਿੱਚ ਟਕਰਾਉਣ ਤੇ ਅਗਨੀ ਨਿਕਲੀ ਜਿਸਤੋਂ ਇੱਕ ਬਾਲਾ (ਇਸਤ੍ਰੀ) ਪੈਦਾ ਹੋ ਗਈ (!) ਉਹ
ਵੀ ਅਸਤ੍ਰ-ਸ਼ਸਤ੍ਰ ਲੈ ਕੇ ਜੰਗ ਕਰਣ ਲਗੀ. . ਮਨ ਵਿੱਚ ਜਗਤਪਤਿ ਨਾਲ ਵਿਆਹ ਦਾ ਫੁਰਨਾ ਫੁਰਿਆ. .
ਦੇਵੀ ਭਵਾਨੀ ਦੀ ਕਿਰਪਾ ਨਾਲ ਪਤਾ ਲਗਾ ਕਿ ਸਵਾਸ ਬੀਰਜ ਨਾਂ ਦੇ ਦੈਂਤ ਦੇ ਮਰਨ ਪਿਛੋਂ ਉਸ ਦੀ
ਮਨੋਕਾਮਨਾ ਪੂਰੀ ਹੋਵੇਗੀ. . ਸ਼ਸਤ੍ਰ ਸਜਾ ਕੇ ਦੈਂਤ ਨਾਲ ਜੰਗ ਕਰਣ ਲਗੀ, ਦੈਂਤਾਂ ਦੈ ਖੁਨ ਤੋਂ ਹੋਰ
ਦੈਂਤ ਊਪਜੇ… ਬਾਲਾ ਘਿਰ ਗਈ, ਦੇਵੀ ਕਾਲਕਾ ਦਾ ਧਿਆਨ ਕੀਤਾ, ਕਾਲਕਾ ਨੇ ਭਗਤ ਦੀ ਰਖਿਆ ਲਈ ਤਲਵਾਰ
ਫੜੀ ਤੇ ਦੈਤਾਂ ਨੂੰ ਮਾਰਨ ਲਗੀ. .॥ 64॥ . ਅਗੇ ਛੰਦ 77 ਇਉਂ ਲਿਖਿਆ ਹੈ…ਠੋਕਿ ਠੋਕਿ ਭੁਜ ਦੰਡਨ
ਜੋਧਾ॥ ਧਾਵਤ ਮਹਾਕਾਲ ਪਰ ਕ੍ਰੋਧਾ॥ ਬੀਸ ਪਦੁਮ ਦਾਨਵ (?) ਤਵ ਭਯੋ॥ ਨਾਸ ਕਰਨ ‘ਕਾਲੀ’ ਕੋ ਧਯੋ
(ਹਮਲਾ ਕੀਤਾ)॥
ਜੁਧ ਕਰਦਿਆਂ ਮਹਾਕਾਲ ਦਾ ਕ੍ਰੋਧ ਵਧਿਆ ਜਿਸਤੋਂ ਬ੍ਰਹਮਾ, ਵਿਸ਼ਨੂੰ ਆਦਿਕ ਸਾਰੇ ਡਰ ਗਏ ਤੇ ਮਹਾਕਾਲ
ਦੀ ਸ਼ਰਣ ਵਿੱਚ ਆ ਗਏ॥ 89॥ ਅੱਗੇ ਛੰਦ 91 ਤੋ 99 ਤਕ ਮਹਾਕਾਲ ਦੀ ਉਸਤਤਿ ਕੀਤੀ ਹੈ (ਇਹੋ ਜਹੀ ਉਸਤਤ
‘ਹਮਰੀ ਕਰੋ ਹਾਥ ਦੈ ਰਛਾ’ ਵਾਲੀ ਚੌਪਈ, ਛੰਦ 377 ਤੋਂ ਛੰਦ 402 ਤਕ, ਵਿੱਚ ਵੀ ਕੀਤੀ ਗਈ ਹੈ) :-
ਤੁਮ ਹੋ ਸਕਲ ਲੋਕ ਸਿਰਤਾਜਾ॥ ਗਰਬਨ ਗੰਜ ਗਰੀਬ ਨਿਵਾਜਾ॥ ਆਦਿ ਅਕਾਲ ਅਜੋਨਿ ਬਿਨਾ ਭੈ॥ ਨਿਰਬਿਕਾਰ
ਨਿਰਲੰਬ ਜਗਤ ਮੈ॥ 91॥ ਨਿਰਬਿਕਾਰ ਨਿਰਜੁਰ ਅਬਿਨਾਸੀ॥ ਪਰਮ ਜੋਗ ਕੇ ਤਤੁ ਪ੍ਰਕਾਸੀ॥ ਨਿਰੰਕਾਰ ਨਵ
ਨਿਤਯ ਸੁਯੰਭਵ॥ ਤਾਤ ਮਾਤ ਜਹ ਜਾਤ ਨ ਬੰਧਵ॥ 92॥ ਸਤ੍ਰ ਬਿਹੰਡ ਸੁ ਰਿਦਿ ਸੁਖਦਾਇਕ॥ ਚੰਡ ਮੁੰਡ
ਦਾਨਵ ਕੇ ਘਾਇਕ॥ ਸਤਿ ਸੰਧਿ ਸਤਿਤਾ ਨਿਵਾਸਾ॥ ਭੁਤ ਭਵਿਖ ਭਵਾਨ ਨਿਰਾਸਾ॥ 93॥ ਆਦਿ ਅਨੰਤ ਅਰੂਪ
ਅਭੇਸਾ॥ ਘਟ ਘਟ ਭੀਤਰ ਕਿਯਾ ਪ੍ਰਵੇਸਾ॥ ਅੰਤਰ ਬਸਤ ਨਿਰੰਤਰ ਰਹਈ॥ ਸਨਕ ਸਨੰਦ ਸਨਾਤਨ ਕਹਈ॥ 94॥ ਆਦਿ
ਜੁਗਾਦਿ ਸਦਾ ਪ੍ਰਭੁ ਏਕੈ॥ ਧਰਿ ਧਰਿ ਮੂਰਤਿ ਫਿਰਤਿ ਅਨੇਕੈ॥ ਸਭ ਜਗ ਕਹ ਇਹ ਬਿਧਿ ਭਰਮਾਯਾ॥ ਆਪੈ ਏਕ
ਅਨੇਕ ਦਿਖਾਯਾ॥ 95॥ ਘਟ ਘਟ ਮਹਿ ਸੋਈ ਪੁਰਖ ਬਯਾਪਕ॥ ਸਕਲ ਜੀਵ ਜੰਤਨ ਕੇ ਥਾਪਕ॥ ਜਾਤੇ ਜੋਿਤ ਕਰਤ
ਆਕਰਖਨ॥ ਤਾਕਹ ਕਹਤ ਮ੍ਰਿਤਕ ਜਗ ਕੇ ਜਨ॥ 96॥ ਤੁਮ ਜਗ ਕੇ ਕਾਰਨ ਕਰਤਾਰਾ॥ ਘਟਿ ਘਟਿ ਕੀ ਮਤਿ
ਜਾਨਨਹਾਰਾ॥ ਨਿਰੰਕਾਰ ਨਿਰਵੈਰ ਨਿਰਾਲਮ॥ ਸਭਹੀ ਕੇ ਮਨ ਕੀ ਤੁਹਿ ਮਾਲਮ॥ 97॥ ਤੁਮਹੀ ਬ੍ਰਹਮਾ ਬਿਸਨ
ਬਨਾਯੋ॥ ਮਹਾਂ ਰੁਦ੍ਰ ਤੁਮ ਹੀ ਉਪਜਾਯੋ॥ ਤੁਮਹੀ ਰਿਖਿ ਕਸਪਹਿ ਬਨਾਵਾ॥ ਦਿਤਜ ਅਦਿਤ ਜਨ ਬੈਰ ਬਢਾਵਾ॥
98॥ ਜਗ ਕਾਰਨ ਕਰੁਨਾ ਨਿਧਿ ਸਵਾਮੀ॥ ਕਮਲ ਅੰਤਰਿ ਕੇ ਜਾਮੀ॥ ਦਯਾਸਿੰਧ ਦੀਨਨ ਕੇ ਦਯਾਲਾ॥ ਹੂਜੈ
ਕ੍ਰਿਪਾ ਨਿਧਾਨ ਕ੍ਰਿਪਾਲਾ॥ 99॥
ਉਪਰ ਲਿਖੇ ਛੰਦਾਂ (77 ਅਤੇ 91 ਤੋਂ 99 ਤਕ) ਨੂੰ ਗਹੁ ਨਾਲ ਵੀਚਾਰਿਆਂ ਸਪਸ਼ਟ ਹੁੰਦਾ ਹੈ ਕਿ
ਲਿਖਾਰੀ ਕਵਿ ਸ਼ਯਾਮ ਮਹਾਕਾਲ, ਕਾਲੀ, ਚੰਡ-ਮੁੰਡ ਨੂੰ ਮਾਰਨ ਵਾਲੀ ਦੇਵੀ ਦੁਰਗਾ ਆਦਿਕ ਨਾਂ ਇਕੋ ਹੀ
ਹਸਤੀ (ਸ਼ਿਵ ਦਾ ਅਰਧ-ਨਾਰੀਸ਼ਵਰ ਰੂਪ) ਲਈ ਵਰਤਦਾ ਹੈ। ਅਗੇ ਪੜੋ:
ਕਰਿ ਕਰਿ ਕੋਪ ਕਾਲ ਸ੍ਰੀ ਤਬਹੀ॥ ਰਥ ਪਰ ਚੜ੍ਹਾ ਸਸਤ੍ਰ ਲੈ ਸਭਹੀ॥ . .॥ 102॥ . . ਮਹਾਂ ਕਾਲ ਕੈ
ਭਯੋ ਪ੍ਰਸੇਤਾ॥ ਡਾਰਾ ਭੂਮਿ ਪੌਛਿ ਕਰਿ ਤੇਤਾ॥ 109॥ … ਅਰਥਾਤ ਕਾਲ/ਮਹਾਕਾਲ ਨੂੰ ਪਸੀਨਾ ਆਇਆ, ਰਥ
ਤੇ ਚੜਿਆ, ਸ਼ਰੀਰਧਾਰੀ ਹੈ, ਨਿਰਾਕਾਰ ਨਹੀਂ। ਅਗੇ ਪੜੋ: ਮਹਾਂਕਾਲ ਕੋਪਤ ਭਯੋ ਜਬਹੀ॥ ਅਸੁਰ ਅਨੇਕ
ਬਿਦਾਰੇ ਤਬਹੀ॥ 125॥ …॥ ਜਿਤੇ ਦੈਤ ਆਏ ਤਿਤੇ ਕਾਲ ਮਾਰੇ॥ ਬਹੇ ਸ੍ਰੋਨ ਕੇ ਭੁਮ ਹੂੰ ਪੈ ਪਨਾਰੇ॥ .
.॥ 139॥ . . ਦੈਤਾਂ ਦੇ ਮੂੰਹ ਵਿਚੋਂ ਮੁਗ਼ਲ, ਖਾਨ, ਪਠਾਨ ‘ਸਤਿਜੁਗ ਵਿਚ’ ਕਿਵੇਂ ਪ੍ਰਗਟ ਹੋ ਗਏ!
? ਮਹਾਕਾਲ ਤੇ ਹਮਲਾ ਕਰਦੇ ਹਨ:
ਮਹਾਂਕਾਲ ਕੋ ਕਰਤ ਪ੍ਰਹਾਰਾ॥ ਏਕ ਨ ਉਪਰਤ ਰੋਮ ਉਪਾਰਾ॥ 200॥ …….॥ ਇਹ ਬਿਧਿ ਭਯੋ ਦਾਨਵਨ ਨਾਸਾ॥
ਖੜਗਕੇਤ ਅਸੁ ਕਿਯਾ ਤਮਾਸਾ॥ 247॥ …….॥ ਪੁਨਿ ਅਸਿਧੁਜ ਅਸ ਮੰਤ੍ਰ ਬਿਚਾਰੇ॥ . .॥ 248॥ . .
ਇਨ੍ਹਾਂ ਪੰਕਤੀਆਂ ਤੋਂ ਸਪਸ਼ਟ ਹੁੰਦਾ ਹੈ ਕਿ ਮਹਾਕਾਲ, ਕਾਲ, ਖੜਗਕੇਤ, ਅਸਿਧੁਜ ਇਕੋ ਹੀ ਸ਼ਰੀਰਧਾਰੀ
ਦੇਵਤੇ ਦੇ ਨਾਂ ਹਨ। ਅਗਲੇ ਕਈ ਛੰਦਾ ਤੋਂ ਵੀ ਇਸ ਗ੍ਰੰਥ ਦੇ ਇਸ਼ਟ ਕਾਲ ਦੀ ਇਹੀ ਅਸਲੀਯਤ (ਸ਼ਿਵ ਦਾ
ਅਰਧ-ਨਾਰੀਸ਼ਵਰ ਰੂਪ) ਸ੍ਹਾਮਣੇ ਆਉਂਦੀ ਹੈ:- ਮਹਾਂਕਾਲ ਕੁਪਿ ਸਸਤ੍ਰ ਪ੍ਰਹਾਰੇ॥ ਸਾਧ ਉਬਾਰਿ ਦੁਸਟ
ਸਭ ਮਾਰੇ॥ 321॥ ….॥ ਇਹ ਬਿਧਿ ਭਯੋ ਜਬੈ ਸੰਗ੍ਰਾਮਾ॥ ਨਿਕਸੀ ਦਿਨ ਦੂਲਹ ਹਵੈ
ਬਾਮਾ॥ ਸਿੰਘ ਬਾਹਨੀ (ਦੁਰਗਾ) ਧੁਜਾ ਬਿਰਾਜੈ॥ ਜਾਹਿ ਬਿਲੋਕ ਦੈਤ ਦਲ ਭਾਜੈ॥ 331॥ . . ਕੇਤਿਕ
ਮਹਾਂ ਕਾਲ ਅਰਿ (ਵੈਰੀ) ਕੂਟੇ॥ ਬਾਦਲ ਸੇ ਸਭ ਹੀ ਦਲ ਫੂਟੇ॥ 340॥ ……॥ ਮਹਾਂਕਾਲ ਕੀ ਜੇ ਸਰਨਿ ਪਰੇ
ਸੁ ਲਏ ਬਚਾਇ॥ ਔਰ ਨ ਉਪਜਾ ਦੂਸ੍ਰ ਜਗ ਭਛਯੋ ਸਭੈ ਬਨਾਇ॥ 366॥ ਜੇ ਪੂਜਾ ਅਸਿਕੇਤ ਕੀ ਨਿਤਪ੍ਰਤਿ
ਕਰੈ ਬਨਾਇ॥ ਤਿਨ ਪਰ ਅਪਨੋ ਹਾਥ ਦੈ ਅਸਿਧੁਜ ਲੇਤ ਬਚਾਇ॥ 367॥ ਬਹੁਰਿ ਅਸੁਰ ਕਾ ਕਾਟਸਿ ਮਾਥਾ॥
ਸ੍ਰੀ ਅਸਿਕੇਤ ਜਗਤ ਕੇ ਨਾਥਾ॥ 374॥ ਪੁਨਿ ਰਾਛਸ ਕਾ ਕਾਟਾ ਸੀਸਾ॥ ਸ੍ਰੀ ਅਸਿਕੇਤ ਜਗਤ ਕੇ ਈਸਾ॥
ਪੁਹਪਨ ਬ੍ਰਿਸਟਿ ਗਗਨ ਤੇ ਭਈ॥ ਸਭਹਿਨ ਆਨਿ ਬਧਾਈ ਦਈ॥ 375॥ ਧੰਨਯ ਧੰਨਯ ਲੋਗਨ ਕੇ ਰਾਜਾ॥ ਦੁਸਟਨ
ਦਾਹ ਗਰੀਬ ਨਿਵਾਜਾ॥ ਅਖਲ ਭਵਨ ਕੇ ਸਿਰਜਨਹਾਰੇ॥ ਦਾਸ ਜਾਨਿ ਮੁਹਿ ਲੇਹੁ ਉਬਾਰੇ॥ 376॥
ਅੱਗੇ ਰਹਰਾਸਿ ਵਿੱਚ ਪੜੀ ਜਾਂਦੀ ਚੌਪਈ: ਕਬਯੋ ਬਾਚ ਬੇਨਤੀ॥ ਚੌਪਈ॥
(ਗ੍ਰੰਥ ਵਿੱਚ ਸਿਰਲੇਖ ਪਾ: 10 ਨਹੀ ਲਿਖਿਆ, ਪਰ ਗੁਟਕਿਆਂ ਵਿੱਚ ਮਨਮਤੀਆ ਨੇ ਕਿਵੇਂ ਲਿਖ ਦਿੱਤਾ?)
ਹਮਰੀ ਕਰੋ ਹਾਥ ਦੈ ਰਛਾ॥ ਪੂਰਨ ਹੋਇ ਚਿਤ ਕੀ ਇਛਾ॥ . .॥ 377॥ ਤੁਮਹਿ ਛਾਡਿ ਕੋਈ ਅਵਰ ਨ ਧਯਾਊਂ॥
(ੴ ਦਾ ਨਹੀ ਮਹਾਕਾਲ ਦਾ ਸਿਮਰਨ ਕਰਾਂ! ਕਿਉਂ?)॥ 380॥ . .’ਕਾਲ’ ਪਾਇ ਬ੍ਰਹਮਾ ਬਪੁ ਧਰਾ॥’ ਕਾਲ’
ਪਾਇ ਸ਼ਿਵ ਜੂ ਅਵਤਰਾ॥’ ਕਾਲ’ ਪਾਇ ਕਰਿ ਬਿਸਨ ਪ੍ਰਕਾਸਾ॥ ਸਕਲ ‘ਕਾਲ’ ਕਾ ਕਿਯਾ ਤਮਾਸਾ॥ 383॥
(ਕੰਨਾਂ ਦੀ ਮੈਲ ਨਾਲ ਸੰਸਾਰ-ਰੂਪੀ ਤਮਾਸ਼ੇ ਦਾ ਕਰਤਾ ਕਾਲ, ਮਹਾਕਾਲ ਹੈ)
…. ਆਦਿ ਅੰਤਿ ਏਕੈ ਅਵਤਾਰਾ॥ ਸੋਈ ਗੁਰੂ ਸਮਝਿਯਹੁ ਹਮਾਰਾ॥ 385॥ …… ਨਿਰੰਕਾਰ ਨਿਰਬਿਕਾਰ
ਨ੍ਰਿਲੰਭ॥ ਆਦਿ ਅਨੀਲ ਅਨਾਦਿ ਅਸੰਭ॥ . .॥ 391॥ (ਅਕਾਲ-ਪੁਰਖੀ ਗੁਣ ਦੇਹਧਾਰੀ ਮਹਾਕਾਲ ਲਈ? ਸਿਖ
ਕੌਮ ਏਥੇ ਭੁਲੇਖਾ ਖਾ ਗਈ) …॥ ਏਕੈ ਰੂਪ ਅਨੂਪ ਸਰੂਪਾ॥ ਰੰਕ ਭਯੋ ਰਾਵ ਕਹੀ ਭੂਪਾ॥ . .॥ 394॥
(ਇਹੀ ਪੰਕਤੀਆਂ ਪੰਨਾ 158 ਤੇ ‘ਕਾਲ ਰੂਪ ਭਗਵਾਨ’ ਲਈ ਲਿਖੀਆਂ ਹਨ) ….॥ ਆਦਿ ਜੁਗਾਦਿ ਸਰੂਪ
ਸੁਯੰਭਵ॥ 395॥ (ਸਿਖੀ ਦੇ ਮੂਲ-ਮੰਤਰ ਅਤੇ ਜਪੁ-ਬਾਣੀ ਦੇ ਉਲਟ ਮਹਾਕਾਲ ਲਈ?) ਜੇ ਅਸਿਧੁਜ ਤਵ ਸਰਨੀ
ਪਰੇ॥ ਤਿਨਕੇ ਦੁਸਟ ਦੁਖਿਤ ਹੈ ਮਰੇ॥ . .॥ 397॥ . .’ਖੜਗਕੇਤ’ ਮੈ ਸਰਨਿ ਤਿਹਾਰੀ॥ ਆਪੁ ਹਾਥ ਦੈ
ਲੇਹੁ ਉਬਾਰੀ॥ ਸਰਬ ਠੌਰ ਮੋ ਹੋਹੁ ਸਹਾਈ॥ ਦੁਸਟ ਦੋਖ ਤੇ ਲੇਹੁ ਬਚਾਈ॥ 401॥ ਕ੍ਰਿਪਾ ਕਰੀ ਹਮ ਪਰ
‘ਜਗਮਾਤਾ’ (ਦੁਰਗਾ)॥ ਗ੍ਰੰਥ ਕਰਾ ਪੂਰਨ ਸੁਭਰਾਤਾ॥ …॥ 402॥ ਸ੍ਰੀ ਅਸਿਧੁਜ ਜਬ ਭਏ ਦਇਆਲਾ॥ ਪੂਰਨ
ਕਰਾ ਗ੍ਰੰਥ ਤਤਕਾਲਾ॥ . .॥ 403॥ . . ॥ (ਪੰਨਾ 1388). . ਅਖੀਰ ਤੇ ਸਮਾਪਤੀ ਸੰਕੇਤ ਇਉਂ ਹੈ:-
ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਪਾਂਚ ਚਰਿਤ੍ਰ
ਸਮਾਪਤਮਸਤੁ ਸੁਭਮਸਤੁ॥ 405॥
ਇਹ ਚੌਪਈ ਮਹਾਕਾਲ/ਕਾਲ, ਜਿਸਨੂੰ ਲੜਾਈ ਕਰਦਿਆਂ ਪਸੀਨਾ ਵੀ ਆਉਂਦਾ ਹੈ ਅਤੇ ਕ੍ਰੋਧ ਵਿੱਚ ਆ ਕੇ
ਸ਼ਸਤ੍ਰ ਲੈਕੇ ਲੜਦਾ ਹੈ, ਨੂੰ ਹੀ ਸੰਬੋਧਨ ਕਰਕੇ ਕਬਿ ਸ਼ਯਾਮ ਨੇ ਉਚਾਰੀ ਹੈ; ਗੁਟਕਿਆਂ ਵਿੱਚ ਸਿਰਲੇਖ
ਨਾਲ ਪਾਤਸ਼ਾਹੀ 10 ਕਿਸੇ ਪੰਥ-ਦੋਖੀ ਨੇ ਭੁਲੇਖਾ ਪਾਉਣ ਲਈ ਲਿਖਿਆ ਹੈ। ਮਹਾਕਾਲ ਦਾ ਅਰਥ
‘ਵਾਹਿਗੁਰੂ’ ਦਸਣ ਵਾਲੇ ਉਪਰ ਬਿਆਨ ਕੀਤੇ ਤ੍ਰਿਯਾ-ਚਰਿਤ੍ਰ ਨੰ: 266 ਫਿਰ ਧਿਆਨ ਨਾਲ ਪੜ੍ਹਨ;
ਮਹਾਕਾਲ ਦਾ ਸਿਖ ਬਣਨ ਵਾਲੇ ਨੂੰ ਭੰਗ ਅਤੇ ਸ਼ਰਾਬ ਪਿਲਾ ਕੇ ਹੀ ਸਿਖ ਬਣਾਉਂਦੇ ਹਨ।
ਇਸ ਤਰ੍ਹਾਂ ਪੂਰੇ ਗ੍ਰੰਥ ਵਿੱਚ ਇਸ਼ਟ ਦਾ ਸਰੂਪ ਮਹਾਕਾਲ-ਕਾਲਕਾ ਹੀ ਸਿਧ ਹੁੰਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨ ਦੇਵੀ-ਦੇਵਤੇ ਪੂਜਣ ਦੀ ਇਜਾਜ਼ਤ ਦਿੰਦੀ ਹੈ ਅਤੇ ਨ ਹੀ ਕੋਈ ਨਸ਼ਾ
ਵਰਤਣ ਦੀ। ਪਰ
ਗੁਰੂ-ਦੋਖੀਆਂ ਅਤੇ ਪੰਥ-ਵਿਰੋਧੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ-ਪੂਜਕ, ਨਸ਼ੇ ਪਿਲਾਣ
ਵਾਲਾ ਲਿਖਕੇ ਗੁਰੂ ਸਾਹਿਬ ਨੂੰ ਬਦਨਾਮ ਕਰਨ ਦੀ ਮਾੜੀ ਨੀਯਤ ਨਾਲ ਇਸ ਅਖਉਤੀ ਦਸਮ ਗ੍ਰੰਥ ਦੀ ਰਚਨਾ
ਕਵੀਆਂ ਪਾਸੋਂ ਕਰਵਾਈ। ਪੰਡਿਤ ਸ਼੍ਰੀ ਵਾਈ. ਏਨ. ਝਾ. , ਨਿਵਾਸੀ ਮਕਾਨ ਨੰ: 61, ਟੋਬਰੀ ਮੁਹਲਾ,
ਟਾਂਡਾ ਰੋਡ, ਜਲੰਧਰ ਸਿਟੀ (ਪੰਜਾਬ) ਦੀ ਲਿਖੀ ਪੁਸਤਕ ਮਹਾਕਾਲੀ ਉਪਾਸਨਾ (ਪ੍ਰਕਾਸ਼ਕ ਅਮਿਤ ਪਾਕਿਟ
ਬੁਕਸ, ਗਯਾਨ ਮਾਰਕਿਟ, ਨਜ਼ਦੀਕ ਚੌਂਕ ਅਡਾ ਟਾਂਡਾ, ਜਲੰਧਰ-144008) ਦੇ ਪੰਨਾ 23 - 24 ਤੇ ਛਪਿਆ
ਹੈ ਕਿ ਗੁਰੂ ਗੋਬਿੰਦ ਸਿੰਘ ਜੀ ‘ਦੁਰਗਾ ਔਰ ਮਹਾਕਾਲੀ ਜੀ ਕੇ ਉਪਾਸਕ’ ਸਨ।
ਭਾਰਤ ਦੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੁਕੇਸ਼ਨ
(C.B.S.E.) ਦੀ ਮੰਜ਼ੂਰਸ਼ੁਦਾ ਨੋਵੀਂ ਜਮਾਤ ਦੀ
ਪੰਜਾਬੀ ਪੁਸਤਕ ‘ਸਾਹਿਤ ਦੀਪਿਕਾ’, ਨਵੰਬਰ 2007 ਵਿੱਚ ਛਪੀ, ਦੇ ਪੰਨਾ 11-12 ਤੇ ਛਪੀ ਰਚਨਾ
‘ਦੁਰਗਾ–ਮਹਿਖਾਸੁਰ ਯੁੱਧ’ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਦਰਸਾ ਕੇ ਅਖੀਰ ਤੇ ਸ਼ੇਰ ਤੇ ਬੈਠੀ
ਦੁਰਗਾ ਦੀ ਤਸਵੀਰ ਛਾਪ ਕੇ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਸਿਖ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ
ਹੈ ਕਿ ‘ਗੁਰੂ ਗੋਬਿੰਦ ਸਿੰਘ ਜੀ ਦੇਵੀ ਦੁਰਗਾ ਦੇ ਉਪਾਸਕ ਸਨ’। ਐਸੀਆਂ ਲਿਖਤਾਂ ਅਤੇ ਪੁਸਤਕਾਂ ਦਾ
ਗੁਰਸਿਖਾਂ ਨੂੰ ਅਤੇ ਸਿਖ-ਕਮੇਟੀਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਦਰਸਾਏ ਧਰਮ ‘ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ॥ ਕਹੁ ਨਾਨਕ ਅਟਲ ਇਹੁ ਧਰਮੁ॥ (ਅੰਗ 196) ‘ਮੁਤਾਬਕ
ਗੁਰੂ ਗੋਬਿੰਦ ਸਿੰਘ ਸਾਹਿਬ ਪਾਰਬ੍ਰਹਮ ੴ (ਨਿਰਾਕਾਰ ਪਰਮਾਤਮਾ) ਦੇ ਹੀ ਉਪਾਸਕ ਸਨ, ਨਾ ਕਿ
ਮਹਾਕਾਲ-ਕਾਲਕਾ ਦੇ।
ਗੁਰੂ ਸਾਹਿਬ ਦੀ ਬਖ਼ਸ਼ਿਸ਼ ਦਾ ਪਾਤਰ ਬਣਨ ਲਈ ਸਿਖ-ਕੌਮ ਸਾਰੇ
ਗੁਰੂ-ਨਿੰਦਕ ਗ੍ਰੰਥਾਂ ਨੂੰ ਪਾਸੇ ਕਰ ਕੇ ਦਸਮ ਨਾਨਕ ਗੁਰੂ ਗੋਬਿੰਦ ਸਾਹਿਬ ਜੀ ਦੇ ਆਖਰੀ ਹੁਕਮ ਨੂੰ
ਮੰਨ ਕੇ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਧੁਰ ਕੀ ਸਚੀ ਬਾਣੀ ਨਾਲ ਜੁੜੇ।