.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 09)

ਦਲਬੀਰ ਸਿੰਘ ਐੱਮ. ਐੱਸ. ਸੀ.

ਬਚਿਤ੍ਰ ਨਾਟਕ ਗ੍ਰੰਥ / ਅਖੌਤੀ ਦਸਮ ਗ੍ਰੰਥ `ਚ ਲਿਖੀ
ਅਸ਼ਲੀਲ ਸ਼ਬਦਾਵਲੀ ਦੇ ਕੁਝ ਅੰਸ਼

ਅਸ਼ਲੀਲਤਾ, ਨਸ਼ਾ ਪ੍ਰਚਾਰ ਕਰਨ ਵਾਲੀਆਂ ਅਤੇ ਆਚਰਨ-ਹੀਣਤਾ ਸਿਖਾਉਣ ਵਾਲੀਆਂ ਰਚਨਾਂਵਾਂ :-
ਪੰਨਾ ੪੬ :- ਪ੍ਰੀਤ ਕੀਏ ਪ੍ਰਭ ਪਾਯਤ ਹੈ ਕਿਰਪਾਲ ਨ ਭੀਜਤ ‘ਲਾਂਡ ਕਟਾਏ`।। (ਕਾਲ ਉਸਤਤਿ. .)
ਪੰਨਾ ੧੦੧੭ :- ਵਾ ਕੋ ਧਾਮ ਬੁਲਾਵਨ ਕੀਨੋ ।। ਭਾਂਤਿ ਭਾਂਤਿ ਸੋ ਆਸਨ ਦੀਨੋ ।। ੨।। ਤਾਹਿ ਕੇਸ਼-ਅਰਿ ਬਕਤ੍ਰ ਲਗਾਯੋ ।। ਸਭ ਕੇਸਨ ਕੋ ਦੂਰ ਕਰਾਯੋ ।। ੩।। ਚਿਮਟਿ ਚਿਮਟਿ ਤਾਂ ਸੋ ਲਪਟਾਈ ।। ਮਨ ਮਾਨਤ ਤ੍ਰਿਯ ਕੇਲ ਕਮਾਈ ।। ੪।। (ਧਾਮ=ਘਰ ; ਕੇਸ਼-ਅਰਿ-ਬਕਤ੍ਰ = ਕੇਸ ਨਾਸ਼ਕ ਤੇਲ ; ਕੇਲ = ਕਾਮ ਖੇਡਾਂ). . ਸਿੱਖੀ ਦੀ ਪਹਿਚਾਨ ਕੇਸਾਂ ਤੇ ਹਮਲਾ।
ਪੰਨਾ ੧੦੪੦ :- ਮੋ ਸੋ ਭੋਗ ਮੀਤ ਅਬ ਕਰੀਯੈ ।। ਯਾ ਚਿੰਤਾ ਤੈ ਨੈਕ ਨ ਡਰੀਯੈ ।। ਪਕਰਿ ਮੀਤ ਅਪਨੇ ਉਪਰਿ ਲਯੋ ਚੜ੍ਹਾਇ ।। ਤਾਂ ਸੋਂ ਰਤਿ ਮਾਨਤ ਭਈ ਲਪਟਿ ਲਪਟਿ ਸੁਖ ਪਾਇ ।। ੧੫।। (ਨੈਕ=ਥੋੜਾ ਜਿੰਨਾ ਵੀ ; ਰਤਿ =ਕਾਮ ਕ੍ਰੀੜਾ )
ਪੰਨਾ ੧੨੬੭ :- ਕੈ ਤਹਿ ਕਾਟਿ ਕਰੈ ਸਤ ਖੰਡਾ ।। ਕੈ ਦੈ ਮੋਰਿ ‘ਭਗ` ਬਿਖੈ ‘ਲੰਡਾ` ।। ( ਭਗ = ਇਸਤ੍ਰੀ ਗੁਪਤ ਅੰਗ ; ਲੰਡਾ = ਮਰਦ ਗੁਪਤ ਅੰਗ )
ਪੰਨਾ ੧੨੮੧ :- ਰੈਨਿ ਸਕਲ ਤਿਨ ਤਰੁਨਿ ਬਜਾਈ ।। ਭਾਂਤਿ ਭਾਂਤਿ ਕੇ ਸਾਥ ਹੰਢਾਈ ।।
ਆਸਨ ਕਰੇ ਤਰੁਨਿ ਬਹੁ ਹਾਰਾ ।। ਚੁੰਬਨਾਦਿ ਨਖ ਘਾਤ ਅਪਾਰਾ ।। (ਕੁਆਰੀਆਂ ਲੜਕੀਆਂ ਨੂੰ ਗਲਤ ਸਿਖਿਆ) (ਤਰੁਨਿ = ਕੁਆਰੀ ਲੜਕੀ ; ਬਜਾਈ = ਭੋਗ ਕੀਤਾ ; ਨਖ ਘਾਤ = ਨਹੁੰਆਂ ਨਾਲ ਜ਼ਖ਼ਮ )
ਪੰਨਾ ੧੩੧੯ :- ਪੋਸਤ ਭਾਂਗ ਅਫ਼ੀਮ ਮੰਗਾਵਹਿ ।। ਏਕ ਸੇਜ ਦੋਊ ਬੈਠ ਚੜਾਵਹਿ ।। ਕੈਫ਼ਹਿ ਹੋਤ ਰਸਮਸੇ ਜਬਹੀ ।। ਕ੍ਰੀੜਾ ਕਰਤ ਦੋਊ ਮਿਲਿ ਤਬ ਹੀ ।। ਭਾਂਤਿ ਭਾਂਤਿ ਤਨ ਆਸਨ ਲੈ ਕੇ ।। ਚੁੰਬਨ ਔਰ ਆਲਿੰਗਨ ਕੈ ਕੇ ।। (ਕੈਫ਼ਹਿ = ਸ਼ਰਾਬ; ਰਸਮਸੇ = ਮਸਤ), …………… ਅਰਥਾਤ ਨਸ਼ੇ ਵਿਭਚਾਰ ਤੋਂ ਮਨਾਹੀ ਨਹੀ.
ਪੰਨਾ ੧੩੪੨ :- ਪ੍ਰਥਮ ਜਾਰ ਜਬ ਧਕਾ ਲਗਾਯੋ ।। ਤਬ ਰਾਨੀ ਲੈ ਢੋਲ ਬਜਾਯੋ ।। ਜਬ ਤਿਹ ‘ਲਿੰਗ` ਸੁ ‘ਭਗ` ਤੇ ਕਾਢਾ ।। ਤ੍ਰਿਯ ਦਿਲ ਢੋਲ ਢਮਾਕਾ ਗਾਢਾ ।। ……… (ਭਗ=ਇਸਤ੍ਰੀ ਅੰਗ ; ਲਿੰਗ=ਮਰਦ ਅੰਗ)
ਪੰਨਾ ੧੩੫੮ ; ਚਰਿਤ੍ਰੋ ਪਾਖਯਾਨ / ਤ੍ਰਿਯਾ ਚਰਿਤ੍ਰ ਨੰ: ੪੦੨ :- ਪੋਸਤ ਭਾਂਗ ਅਫ਼ੀਮ ਖਿਲਾਇ।। ਆਸਨ ਤਾਂ ਤਰ ਦੀਯੋ ਬਨਾਇ ।। ਚੁੰਬਨ ਰਾਇ ਆਲਿੰਗਨ ਲਏ।। `ਲਿੰਗ` ਦੇਤ ਤਿਹ ‘ਭਗ` ਮੋ ਭਏ ।। ੨੩।। ‘ਭਗ` ਮੋ ‘ਲਿੰਗ` ਦੀਯੋ ਰਾਜਾ ਜਬ।। ਰੁਚਿ ਉਪਜੀ ਤਰੁਨੀ ਕੇ ਜਿਯ ਤਬ।। ਲਪਟਿ ਲਪਟਿ ਆਸਨ ਤਰਿ ਗਈ।। ਚੁੰਬਨ ਕਰਤ ਭੂਪ ਕੇ ਭਈ ।। ੨੪।। ਗਹਿ ਗਹਿ ਤਹਿ ਕੋ ਗਰੇ ਲਗਾਵਾ ।। ਆਸਨ ਸੋਂ ਆਸਨਹਿ ਛੁਹਾਵਾ ।। ਅਧਰਨ ਸੋਂ ਦੋਊ ਅਧਰ ਲਗਾਈ ।। ਦੁਂਹੂ ਕੁਚਨ ਸੋਂ ਕੁਚਨ ਮਿਲਾਈ ।। ੨੫।। (ਅਧਰ=ਹੋਠ ; ਕੁਚਨ=ਛਾਤੀਆਂ)
ਐਸੀਆਂ ਅਨੇਕਾਂ ਹੋਰ ਪੰਕਤੀਆਂ ਸ਼ਯਾਮ ਕਵਿ ਅਤੇ ਰਾਮ ਕਵਿ ਰਚਿਤ ਇਸ ਸ਼ਾਕਤ-ਮਤੀਏ ਅਖਉਤੀ ਦਸਮ ਗ੍ਰੰਥ ਵਿਚ ਪੰਨਾ ੮੦੯ ਤੋਂ ਪੰਨਾ ੧੩੮੮ ਤਕ ਅਰਥਾਤ ੫੮੦ ਪੰਨੇ (੪੦੫ ਨੰਬਰ ਤਕ ਦੇ ਚਰਿਤ੍ਰੋ ਪਾਖਯਾਨਾਂ ਅਤੇ ਹਿਕਾਇਤਾਂ ਵਿਚੋਂ) ਪਾਠਕ ਖੁਦ ਪੜ ਸਕਦੇ ਹਨ. ਅਰਥ ਸਮਝਣ ਲਈ ਡਾ: ਰਤਨ ਸਿੰਘ ਜੱਗੀ ਦਾ ਪੰਜ ਪੋਥੀਆਂ ਵਿਚ ਕੀਤਾ ਟੀਕਾ ਪੜਿਆ ਜਾ ਸਕਦਾ ਹੈ.
ਸ਼ਾਕਤ-ਮਤੀਏ ਇਤਨੇ ਬੇਸ਼ਰਮ ਲੋਗ ਹਨ ਕਿ ਦੇਵੀ-ਉਸਤਤਿ ਕਰਦਿਆਂ ਵੀ ਭਗ (ਇਸਤ੍ਰੀ ਗੁਪਤ ਅੰਗ) ਅਤੇ ਲਿੰਗ (ਮਰਦ ਗੁਪਤ ਅੰਗ) ਲਫ਼ਜ਼ਾਂ ਦੀ ਵਰਤੋਂ ਖੁੱਲੇ-ਡੁੱਲੇ ਹੋ ਕੇ ਕਰਦੇ ਹਨ। ਸਵਾਮੀ ਉਗ੍ਰ ਚੰਡੇਸ਼ਵਰ ਕਪਾਲੀ ਦੀ ਲਿਖੀ ਮਹਾਕਾਲੀ ਉਪਾਸਨਾ ਪੁਸਤਕ ਦੇ ਪੰਨਾ ੭੭ ਤੇ ਸ਼ਲੋਕ :-
ਲਿੰਗਸਥਾ ਲਿੰਗਨੀ ਲਿੰਗ-ਰੂਪਿਣੀ ਲਿੰਗ-ਸੁੰਦਰੀ ।। ਲਿੰਗ-ਗੀਤਿ-ਮਹਾਪ੍ਰੀਤਾ ਭਗ-ਗੀਤਿ-ਮਹਾ-ਸੁਖਾ ।।
ਭਗ-ਲਿੰਗ-ਅੰਮ੍ਰਿਤ-ਪ੍ਰੀਤਾ ਭਗ ਲਿੰਗ ਸਵਰੂਪਿਣੀ ।। ਭਗ-ਲਿੰਗਸਯ ਰੂਪਾ ਚ ਭਗ-ਲਿੰਗ ਸੁਖਾਵਹਾ ।।
ਅਸ਼ਲੀਲ ਸ਼ਬਦਾਂ ਵਾਲੀਆਂ ਰਚਨਾਂਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਹੀਂ ਹੋ ਸਕਦੀਆਂ।




.