ਚਰਿਤ੍ਰੋ ਪਖਯਾਨ/ਤ੍ਰਿਯਾ
ਚਰਿਤ੍ਰਾਂ ਨਾਲ ਹੂ-ਬ-ਹੂ ਮੇਲ ਖਾਂਦਾ ਹੈ। ਜਿਵੇਂ ਚਰਿਤ੍ਰੋ ਪਾਖਯਾਨ ਕਵਿ ਸ਼ਯਾਮ ਤੇ ਕਵਿ ਰਾਮ ਦੀ
ਰਚਨਾ (ਵੇਖੋ, ਸਪਸ਼ਟ ਲਿਖੀ ਕਵੀ-ਛਾਪ) ਤਿਵੇਂ ਹੀ ਹਿਕਾਇਤਾਂ ਇਹਨਾਂ ਕਵੀਆਂ ਦੀ ਰਚਨਾ ਹਨ। ਹੇਠ
ਲਿਖੇ ਨੁਕਤੇ ਖਾਸ ਤੌਰ ਤੇ ਨੋਟ ਕਰਨੇ ਜ਼ਰੂਰੀ ਹਨ:-
(੧) ਚਰਿਤ੍ਰ ਪਖਯਾਨ ਨੰ: ੨੬੭ (ਪੰਨਾ ੧੨੧੦) ਦੀ ਕਹਾਣੀ ਹਿਕਾਯਤ ਨੰ: ੫
(ਪੰਨਾ ੧੪੦੬) ‘ਹਿਕਾਯਤ ਸ਼ੁਨੀਦਮ ਯਕੇ ਕਾਜ਼ੀਅਸ਼`ਦੀ ਕਹਾਣੀ ਨਾਲ ਬਿਲਕੁਲ ਮੇਲ ਖਾਂਦੀ ਹੈ; ਸਿਰਫ਼
ਪਾਤਰਾਂ ਦੇ ਨਾਂ ਬਦਲ ਦਿੱਤੇ ਹਨ। ਹਿਕਾਯਤ ਦੀ ਕਹਾਣੀ ਸੰਖੇਪ ਵਿੱਚ ਇਸ ਤਰ੍ਹਾਂ ਹੈ:- ਇੱਕ
ਕਾਜ਼ੀ…ਉਸਦੀ ਸੁੰਦਰ ਪਤਨੀ…ਇਕ ਸੁੰਦਰ ਨੋਜਵਾਨ ਰਾਜੇ ਸਬਲ ਸਿੰਘ ਨਾਲ ਵਿਆਹ ਦੀ ਇਛੁਕ…ਰਾਜੇ ਨੇ
ਪਹਿਲੇ ਪਤੀ ਦਾ ਸਿਰ ਵੱਢ ਕੇ ਲਿਆਉਣ ਦੀ ਸ਼ਰਤ ਰਖੀ… ਸੁੱਤੇ ਪਤੀ ਦਾ ਸਿਰ ਵੱਢ ਲਿਆਈ…ਰਾਜਾ ਡਰ
ਗਿਆ…ਇਨਕਾਰ ਕਰ ਦਿੱਤਾ. . ਪਤੀ ਦਾ ਸਿਰ ਓਥੇ ਹੀ ਸੁਟ ਕੇ ਆ ਗਈ. . ਪਤੀ ਦਾ ਕਤਲ ਕਿਸੇ ਕਰ ਦਿੱਤਾ,
ਇਹ ਸ਼ੋਰ ਮਚਾ ਕੇ ਲੋਕ ਕੱਠੇ ਕੀਤੇ…ਰਸਤੇ ਵਿੱਚ ਲਹੂ ਦੇ ਨਿਸ਼ਾਨ ਰਾਜੇ ਤਕ ਲੈ ਗਏ… ਕਤਲ ਦਾ
ਇਲਜ਼ਾਮ…ਬਾਦਸ਼ਾਹ ਜਹਾਂਗੀਰ ਅੱਗੇ ਪੇਸ਼ੀ. . ਬਾਦਸ਼ਾਹ ਦਾ ਫ਼ੈਸਲਾ- ਕਾਤਲ ਨਾਲ ਔਰਤ ਜੋ ਸਲੂਕ ਕਰਨਾ
ਚਾਹੇ, ਕਰ ਸਕਦੀ ਹੈ… ਔਰਤ ਨੇ ਗਲ ਮੰਨਣ ਦੀ ਫਿਰ ਪੇਸ਼ਕਸ਼ ਕੀਤੀ, ਨਹੀ ਤਾਂ ਮੌਤ… ਰਾਜੇ ਨੇ ਗਲ ਮੰਨ
ਲਈ… ਬਰੀ ਕਰਾ ਕੇ ਘਰ ਲੈ ਆਈ… ਅਧੀ ਰਾਤ ਯਾਰ ਰਾਜੇ ਨਾਲ ਸ਼ਹਰ ਛੱਡ ਗਈ।
ਚਰਿਤ੍ਰੋ ਪਾਖਯਾਨ ਨੰ: ੨੬੭ ਦੀ ਕਹਾਣੀ (ਪੰਨਾ ੧੨੧੦) :- ਰਾਜਾ ਰੂਪਸੈਨ…ਇਕ
ਕਾਜ਼ੀ ਦੀ ਪਤਨੀ ਰਾਜੇ ਤੇ ਮੋਹਿਤ … ਰਾਜੇ ਦੀ ਕਾਜ਼ੀ ਨੂੰ ਮਾਰਣ ਦੀ ਸ਼ਰਤ…ਸਿਰ ਕੱਟ ਲਿਆਈ…ਰਾਜਾ ਡਰ
ਗਿਆ… ਕਟਿਆ ਸਿਰ ਬਰਾਮਦ ਹੋਣ ਤੇ ਰਾਜੇ ਤੇ ਕਤਲ ਦਾ ਦੋਸ਼…ਬਾਦਸ਼ਾਹ ਜਹਾਂਗੀਰ ਕੌਲ ਸ਼ਿਕਾਇਤ…ਮੌਤ ਤੋਂ
ਡਰ ਕੇ ਰਾਜੇ ਨੇ ਸੁਲਹ ਕੀਤੀ…ਮੱਕੇ ਜਾਣ ਦਾ ਲੋਕਾਂ ਨੂੰ ਕਹਿ ਕੇ ਰਾਜੇ ਕੋਲ ਆ ਗਈ।
(੨) ਇਸੇ ਤਰ੍ਹਾਂ ਆਖਰੀ ਹਿਕਾਯਤ ਨੰ: ੧੨ (ਪੰਨਾ ੧੪੨੭) ‘ਸ਼ੁਨੀਦਮ ਸੁਖ਼ਨ
ਕੋਹ ਕੈਬਰ ਅਜ਼ੀਮ` ………………… ਅਤੇ ਚਰਿਤ੍ਰ ਪਾਖਯਾਨ ਨੰ: ੨੨੧ (ਪੰਨਾ ੧੧੩੧) ; ਦੋਹਾਂ
ਕਹਾਣੀਆਂ ਵਿੱਚ ਔਰਤ ਬੇਵਫ਼ਾ. . ਯਾਰ ਨੂੰ ਮਾਰ ਕੇ ਪਤੀ ਸਾਹਮਣੇ ਸਚੀ ਬਣ ਗਈ. . ਯਾਰ ਨੂੰ ਮਾਰ ਕੇ
ਉਹਦਾ ਮਾਸ ਪਤੀ ਨੂੰ ਖੁਆ ਦਿੱਤਾ।
(੩) ਹਿਕਾਯਤ ਨੰ: ੧੨ ਦੇ ਅਖ਼ੀਰ ਤੇ ਲਿਖੇ ਸ਼ੇਅਰ:-
ਬਿਦਿਹ ਸਾਕੀਯਾ ਸਾਗ਼ਰੇ ਸਬਜ਼ ਰੀ।। ਕਿ ਮਾ ਰਾ ਬਕਾਰਸਤ ਜੰਗ ਅੰਦਰੂੰ।। ੨੦।।
ਲਬਾਲਬ ਬਕੁਨ ਦਮ ਬਦਮ ਨੋਸ਼ ਕੁਨ।। ਗ਼ਮੇ ਹਰ ਦੁ ਆਲਮ ਫ਼ਰਾਮੋਸ਼ ਕੁਨ।। ੨੧।।
੧੨।।
ਅਰਥਾਤ, ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ, ਜੋ ਮੈਨੂੰ
ਜੰਗ ਵਿੱਚ ਲੋੜੀਂਦਾ ਹੈ। ੨੦। ਉਹ ਪਿਆਲਾ ਕੰਢੇ ਤਕ ਭਰਿਆ ਹੋਵੇ ਜਿਸ ਨੂੰ ਮੈਂ ਹਰ ਵੇਲੇ ਪੀਂਦਾ
ਰਹਾਂ ਅਤੇ ਦੋਹਾਂ ਜਹਾਨਾਂ ਦੇ ਗ਼ਮਾ ਨੂੰ ਭੁਲਾ ਦਿਆਂ। ੨੧। ੧੨।
ਇਸੇ ਮਜ਼ਮੂਨ ਤੇ ਹਿਕਾਯਤ ਨੰ: ੨ ਦਾ ਸ਼ੇਅਰ ਨੰ: ੬੪, ਹਿਕਾਯਤ ਨੰ: ੩ ਦਾ
ਸ਼ੇਅਰ ਨੰ: ੫੬, ਹਿਕਾਯਤ ੪ ਸ਼ੇਅਰ ੧੩੮ ਅਤੇ ੧੩੯, ਹਿਕਾਯਤ ੫ ਸ਼ੇਅਰ ੫੦, ਹਿਕਾਯਤ ੬ ਸ਼ੇਅਰ ੪੩,
ਹਿਕਾਯਤ ੭ ਸ਼ੇਅਰ ੪੮ ਅਤੇ ੪੯, ਹਿਕਾਯਤ ੮ ਸ਼ੇਅਰ ੪੬, ਹਿਕਾਯਤ ੯ ਦੇ ਸ਼ੇਅਰ ੪੩ ਅਤੇ ੪੪, ਹਿਕਾਯਤ ੧੦
ਦੇ ਸ਼ੇਅਰ ੧੭੮ ਅਤੇ ੧੭੯, ਹਿਕਾਯਤ ੧੧ ਦਾ ਸ਼ੇਅਰ ੫੯ ਅਤੇ ੬੦ ਸ਼ਰਾਬ ਅਤੇ ਨਸ਼ੇ ਵਰਤਣ ਲਈ ਉਕਸਾਂਦੇ
ਹਨ। ਹਿਕਾਯਤ ੧੧ ਦਾ ਸ਼ੇਅਰ ੫੯ ਅਤੇ ੬੦:-
ਬਿਦਿਹ ਸਾਕੀਯਾ ਸਾਗ਼ਰੇ ਕੋਕਨਾਰ।। ਦਰੇ ਵਕਤ ਜੰਗਸ਼ ਬਿਯਾਮਦ ਬ ਕਾਰ।। ੫੯।।
ਕਿ ਖੂਬਸਤ ਦਰ ਦਰ ਵਕਤ ਖ਼ਸਮ ਅਫ਼ਕਨੀ।। ਕਿ ਯਕ ਕੁਰਤਯਸ ਫ਼ੀਲ ਰਾ ਪੈਕਨੀ।।
੬੦।। ੧੧।।
ਅਰਥਾਤ, ਹੇ ਸਾਕੀ! ਮੈਨੂੰ ਪੋਸਤ ਦੇ ਡੋਡਿਆਂ ਦੀ ਸ਼ਰਾਬ ਦਾ ਪਿਆਲਾ ਬਖ਼ਸ਼ ਜੋ
ਜੰਗ ਵੇਲੇ ਮੇਰੇ ਕੰਮ ਆ ਸਕੇ।। ੫੯।। ਇਸਦਾ ਇੱਕ ਘੁਟ ਪੀ ਕੇ ਹਾਥੀ ਨੂੰ ਡੇਗਿਆ ਜਾ ਸਕਦਾ ਹੈ।।
੬੦।। ੧੧।।
(੪) ਹਿਕਾਯਤਾਂ ਦੇ ਸ਼ੁਰੂ ਵਿੱਚ ਵਰਤੀ ‘ਜਾਪ` ਰਚਨਾ ਵਿੱਚ ਲਿਖੀ ਸ਼ਬਦਾਵਲੀ:-
ਹਿਕਾਯਤ ਨੰ: ੨:- (ਪੰਨਾ ੧੩੯੪) ਅਗੰਜੋ ਅਭੰਜੋ ਅਰੂਪੋ ਅਰੇਖ।। ਅਗਾਧੋ
ਅਬਾਧੋ ਅਭਰਮੋ ਅਲੇਖ।। ੧।। ਅਰਾਗੋ ਅਰੂਪੋ ਅਰੇਖੋ ਅਰੰਗ।। ਅਜਨਮੋ ਅਬਰਨੋ ਅਭੂਤੋ ਅਭੰਗ।। ੨।।
ਅਛੇਦੋ ਅਭੇਦੋ ਅਕਰਮੋ ਅਕਾਮ।। ਅਖੇਦੋ ਅਭੇਦੋ ਅਭਰਮੋ ਅਭਾਮ।। ੩।। ਅਰੇਖੋ ਅਭੇਖੋ ਅਲੇਖੋ ਅਭੰਗ।।
ਖ਼ੁਦਾਵੰਦ ਬਖਸ਼ਿੰਦ ਹੇ ਰੰਗ ਰੰਗ।। ੪।। ਹਿਕਾਯਤ ਸ਼ੁਨੀਦੇਮ. .
ਹਿਕਾਯਤ ਨੰ: ੪:- ਕਿ ਰੋਜ਼ੀ ਦਿਹੰਦ ਅਸਤੁ ਰਾਜ਼ਕ ਰਹੀਮ।। ਰਹਾਈ
ਦਿਹੋ ਰਹਿਨੁਮਾਏ ਕਰੀਮ।। ੧।।
ਹਿਕਾਯਤ ਨੰ: ੬:- ਹਿਕਾਯਤ ਸ਼ੁਨੀਦੇਮ ਦੁਖ਼ਤਰ ਵਜ਼ੀਰ।। ਕਿ ਹੁਸਨਲ ਜਮਾਲ
ਅਸਤ ਰਉਸ਼ਨ ਜ਼ਮੀਰ।। ੩।।
ਹਿਕਾਯਤ ਨੰ: ੭:- ਖ਼ੁਦਾਵੰਦ ਬਖ਼ਸ਼ਿੰਦਹੇ ਬੇਸ਼ੁਮਾਰ।। ਕਿ ਜ਼ਾਹਰ ਜ਼ਹੁਰ ਅਸਤ
ਸਾਹਿਬ ਦਿਯਾਰ।। ੧।।
ਤਬੀਅਤ ਬਹਾਲਸਤ ਹੁਸਨਲ ਜਮਾਲ।। ਚੁ ਹੁਸਨਲ ਜਮਾਲੋ ਫ਼ਜ਼ੀਲਤ ਕਮਾਲ।।
੨।।
ਹਿਕਾਯਤ ਨੰ: ੮:- ਹਿਕਾਯਤ ਸ਼ੁਨੀਦੇਮ ਸ਼ਾਹੇ ਅਜੰਮ।। ਕਿ ਹੁਸਨਲ ਜਮਾਲ
ਅਸਤੁ ਸਾਹਿਬ ਕਰੰਮ।। ੩।।
ਹਿਕਾਯਤ ਨੰ: ੧੦:- ਕਿ ਨਾਮਸ਼ ਵਜ਼ੀਰਸਤ ਸਾਹਿਬ ਸ਼ਊਰ।। ਕਿ ਸਾਹਿਬ ਦਿਮਾਗ
ਅਸਤ ਜ਼ਾਹਰ ਜ਼ਹੂਰ।। ੪।।
ਕਿ ਪਿਸਰੋ ਅਜ਼ਾਂ ਬੂਦ ਰਉਸ਼ਨ ਜ਼ਮੀਰ।। ਕਿ ਹੁਸਨਲ ਜਮਾਲ ਅਸਤ ਸਾਹਿਬ
ਅਮੀਰ।। ੫।।
ਉਪਰ ਲਿਖੇ ਨੁਕਤੇ (੧), (੨), (੩) ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ
ਲਿਖਾਰੀ ਚਰਿਤ੍ਰੋ ਪਾਖਯਾਨ ਲਿਖਣ ਵਾਲਾ ਵਿਕਾਰੀ, ਵਿਭਚਾਰੀ ਸੋਚ ਵਾਲਾ, ਨਸ਼ੇ ਵਰਤਣ ਵਾਲਾ ਕਵਿ ਸ਼ਯਾਮ
ਜਾਂ ਉਸਦਾ ਸਾਥੀ ਕਵਿ ਰਾਮ ਹੈ। ਕ੍ਰਿਸ਼ਨਾਵਤਾਰ ਦੇ (ਪੰਨਾ ੪੯੭) ਕਾਲਜਮਨ ਬਧ ਅਧਿਆਇ ਵਿੱਚ ਕਵਿ
ਸ਼ਯਾਮ ਫ਼ਾਰਸੀ ਵਿੱਚ ਸਵੈਯਾ ਲਿਖਦਾ ਹੈ:-
ਸਵੈਯਾ।। ਜੰਗ ਦਰਾਇਦ ਕਾਲਜਮੰਨ ਬਗੋਇਦ ਕੀਮਨ ਫੌਜ ਕੋ ਸ਼ਾਹਮ।। ਬਾ ਮਨ ਜੰਗ
ਬੁਗੋ ਕੁਨ ਬਯਾ ਹਰਗਿਜ ਦਿਲ ਮੋ ਜਰਾ ਕੁਨ ਵਾਹਮ।। ਰੋਜ ਮਯਾਂ ਦੁਨੀਆ ਅਫਤਾਬਮ ‘ਸਯਾਮ` ਸ਼ਬੇ ਅਦਲੀ
ਸਭ ਸ਼ਾਹਮ।। ਕਾਨ੍ਹ ਗੁਰੈਜੀ ਮਕੁਨ ਤੁ ਬਿਆ ਖੁਸਮਾਤੁਕੁ ਨੇਮ ਜਿ ਜੰਗ ਗੁਆਹਮ।। ੧੯੧੭।।
ਇਸ ਸਵੈਯੇ ਤੋਂ ਸਪਸ਼ਟ ਹੁੰਦਾ ਹੈ ਕਿ ਕਵਿ ਸਯਾਮ ਫ਼ਾਰਸੀ ਜ਼ਬਾਨ ਵਿੱਚ ਵੀ
ਲਿਖਦਾ ਹੈ।
ਉਪਰ ਲਿਖੇ ਨੁਕਤਾ (੪) ਵਿੱਚ ਦਰਸਾਈ ਸ਼ਬਦਾਵਲੀ ‘ਜਾਪੁ` ਵਿੱਚ ਵੀ ਲਿਖੀ ਹੈ।
ਸਵਾਲ ਪੈਦਾ ਹੁੰਦਾ ਹੈ ਕਿ ‘ਜਾਪ` ਦੀ ਸ਼ਬਦਾਵਲੀ ਕਵਿ ਸ਼ਯਾਮ ਨੇ ਚੁਰਾਈ ਹੈ ਜਾਂ ‘ਜਾਪ` ਕਵਿ ਸ਼ਯਾਮ
ਦੀ ਰਚਨਾ ਹੈ?
ਪੰਨਾ ੧: ੴ ਸਤਿਗੁਰ ਪ੍ਰਸਾਦਿ।। ਸ੍ਰੀ ਵਾਹਿਗੁਰੂ ਜੀ ਕੀ ਫਤਹ।। ਜਾਪੁ।।
ਸ੍ਰੀ ਮੁਖਵਾਕ ਪਾਤਿਸ਼ਾਹੀ ੧੦।।
ਜਦੋਂ ਕੋਈ ਅੰਮ੍ਰਿਤ ਛਕਣ ਸਮੇਂ ਆਖਦਾ ਹੈ: ‘ਸ੍ਰੀ ਵਾਹਿਗੁਰੂ ਜੀ ਕਾ
ਖ਼ਾਲਸਾ।। ਸ੍ਰੀ ਵਾਹਿਗੁਰੂ ਜੀ ਕੀ ਫ਼ਤਹ।। `
ਤਾਂ ਪੰਜ ਪਿਆਰੇ ਦਸਦੇ ਹਨ ਕਿ ‘ਸ੍ਰੀ` ਅੱਖਰ ਹਟਾ ਕੇ ਫ਼ਤਹ ਗਜਾਈ ਜਾਵੇ।
ਲਗਦਾ ਹੈ ਕਿ ਇਸ ਗ੍ਰੰਥ ਦਾ ਲਿਖਾਰੀ ਇਸ ਸਿਧਾਂਤ ਤੋਂ ਵਾਕਿਫ਼ ਨਹੀ।
ਪਾਤਸ਼ਾਹੀ ੧੦ ਲਿਖੇ ਹੋਣ ਦੀ ਅਸਲੀਯਤ ਪੰਨਾ ੧੫੫ ਤੇ ਸਪਸ਼ਟ ਹੁੰਦੀ ਹੈ:
ੴ ਵਾਹਿਗੁਰੂ ਜੀ ਕੀ ਫਤੇ।। ਪਾਤਸ਼ਾਹੀ ੧੦।। ਅਥ ਚੌਬੀਸ ਅਵਤਾਰ।। ਚਉਪਈ।। ਅਬ ਚਉਬੀਸ
ਉਚਰੋਂ ਅਵਤਾਰਾ।। ਜਿਹ ਬਿਧ ਤਿਨ ਕਾ ਲਖਾ ਅਪਾਰਾ।। ਸੁਨੀਅਹੁ ਸੰਤ ਸਭੈ ਚਿਤ ਲਾਈ।। ਬਰਨਤ
‘ਸਯਾਮ` ਜਥਾ ਮਤ ਭਾਈ।। ੧।।
ਕਵਿ ਸਯਾਮ ਨੇ ਅਪਣੀ ਰਚਨਾ ਪ੍ਰਮਾਣੀਕ ਸਿਧ ਕਰਣ ਲਈ ‘ਪਾਤਸ਼ਾਹੀ ੧੦`
ਸਿਰਲੇਖ ਨਾਲ ਜੋੜ ਦਿੱਤਾ ਹੈ।
ਨਮੋ ਕਾਲ ਕਾਲੇ। . . ਨਮੋ ਸਰਬ ਕਾਲੇ।। ……ਉਚਾਰਦਿਆਂ ਸੁਰਤਿ ਪੰਨਾ੭੩
ਦੀ ਪੰਕਤੀ (ਇਸ਼ਟ ਦਾ ਸਰੂਪ) ‘ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। ` ਅਤੇ
‘ਮਹਾਕਾਲ ਕਾਲਕਾ ਅਰਾਧੀ` ਅਰਥਾਤ ਸ਼ਿਵ ਦੇ ਅਰਧ-ਨਾਰੀਸ਼ਵਰ ਰੂਪ ਵਿੱਚ ਜਾ ਜੁੜਦੀ ਹੈ; ‘ੴ
ਸਤਿਨਾਮੁ` ਤੋਂ ਟੁਟ ਜਾਂਦੀ ਹੈ। ਫਿਰ ‘ਜਾਪੁ` ਬਾਣੀ ਪੜ੍ਹੀਏ ਕਿ ਨ?
ਸ਼ਿਵ ਦਾ ਸਹਸਤ੍ਰ-ਨਾਮਾ (੧੦੦੦ ਨਾਂ), ਦੇਵੀ-ਦੁਰਗਾ-ਉਸਤਤਿ ਦੇ ੭੦੦ ਸ਼ਲੋਕ (ਦੁਰਗਾ
ਸਪਤ-ਸ਼ਤੀ) ਧਿਆਨ ਨਾਲ ਪੜ੍ਹਨ ਤੋਂ ਬਾਦ ਇਉਂ ਲਗਦਾ ਹੈ ਕਿ ਜਾਪੁ ਬਾਣੀ ਵਿੱਚ ਇਹਨਾਂ ਨਾਂਵਾਂ ਵਿਚੋਂ
ਕੁੱਝ ਨਾਂ (ਜਿਵੇਂ ‘ਨਮੋ ਕਾਲ ਕਾਲੇ` ਦੀ ਪੰਕਤੀ ਸ਼ਿਵ ਪੁਰਾਣ ਵਿਚੋਂ ‘ਅਥ ਸ਼ਿਵ ਭੁਜੰਗ ਪ੍ਰਯਾਤ
ਸਤੋਤ੍ਰਮ` ਵਿੱਚ ‘ਕਾਲ ਕਾਲੇ ਨਮੋਸਤੁਤੇ ਅਤੇ ‘ਨਮੋ ਲੋਕ ਮਾਤਾ` ਦੁਰਗਾ ਦੇ ਜਗਮਾਇ
ਅਤੇ ਜਗਮਾਤਾ ਬੋਧਕ ਨਾਂ) ਦਰਜ ਕਰ ਦਿਤੇ ਹੋਣ। ਜੇ ਇਹ ਬਾਣੀ ਵਾਕਈ ਧੁਰ ਕੀ ਬਾਣੀ ਹੁੰਦੀ ਤਾਂ
ਦਸਮ ਪਿਤਾ ਗੁਰੁ ਗੋਬਿੰਦ ਸਿੰਘ ਸਾਹਿਬ ਇਹ ਬਾਣੀ ਜ਼ਰੂਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੰਦੇ।
ਹੈਰਾਨੀ ਦੀ ਗਲ ਹੈ ‘ਜਾਪੁ` ਵਿੱਚ ਜਾਂ ਇਸ ਗ੍ਰੰਥ ਦੀ ਕਿਸੇ ਰਚਨਾ ਵਿੱਚ ਕਿਤੇ ਨਾਨਕ ਪਦ ਨਹੀ
ਲਿਖਿਆ (ਜੈਸਾ ਕਿ ਨੌਂ ਗੁਰੁ ਸਾਹਿਬਾਨ ਨੇ ਲਿਖਿਆ ਹੈ)। ਨਵੀਂ ਸ਼ੈਲੀ ਦੀ ਛੰਦਾ-ਬੰਦੀ, ਵਖਰੀ ਬੋਲੀ,
ਸਿਧਾਂਤਕ ਮਤਭੇਦ ਪੈਦਾ ਕਰਨ ਵਾਲੀਆਂ ਰਚਨਾਂਵਾਂ, ਗੁਰੁ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਕਰਨ ਵਾਲਾ
ਇਹ ਗ੍ਰੰਥ ਹੁਣ ਤਕ ਗੁਰਸਿਖਾਂ ਨੇ ਕਿਉਂ ਪਾਸੇ ਨਹੀ ਕੀਤਾ।
ਸਾਡਾ ਭਵਿਖ ਤਾਂ ਹੀ ਸੁਰਖਿਅਤ ਹੈ ਅਰਥਾਤ ਸਾਡੀ ਚੜ੍ਹਦੀ ਤਾਂ ਹੀ ਹੋਵੇਗੀ
ਜੇ ਅਸੀ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਮੰਨੀਏ। ਗੁਰਬਾਣੀ ਹੀ ਸਾਡੀ
ਰਹਤ ਮਰਯਾਦਾ ਹੈ। ਮੋਜੂਦਾ ਸਿਖ ਰਹਤ ਮਰਯਾਦਾ ਨੂੰ ਮੁੜ ਵੀਚਾਰ ਕੇ ਗੁਰਬਾਣੀ ਅਨੁਕੂਲ ਬਣਾਈਏ, ਜੋ
ਪੂਰੇ ਪੰਥ ਤੇ ਇਕਸਾਰ ਲਾਗੂ ਹੋਵੇ।