ਔਰੰਗਾਬਾਦੀ ਸੋਚ ਦੀਆਂ ਨਿਸ਼ਾਨੀਆਂ
“ਔਰੰਗਿਆ ਤੂੰ ਬੜਾ ਸ਼ੈਤਨ ਹੈਂ,
ਕਿਤੇ ਜਨੇਊ ਪਾਉਣ ਨੂੰ ਕਹਿੰਦਾ ਹੈਂ ਤੇ ਕਿਤੇ ਸੁੰਨਤ ਕਰਨ ਨੂੰ।” ਔਰੰਗਾ ਧਰਮ ਤੇ ਨਾਮ ਤੇ ਵੰਡੀਆਂ
ਪਾ ਪਾ ਕੇ ਲੋਕਾਂ ਨੂੰ ਵੰਡ ਵੰਡ ਕੇ ਆਪਣੀ ਤਾਕਤ ਦੀ ਪ੍ਰਦਰਸ਼ਨੀ ਕਰਨੀ ਉਤਨੀ ਦੇਰ ਨਹੀਂ ਹੱਟਦਾ
ਜਿਤਨਾ ਚਿਰ ਉਸਨੂੰ ਸਮਝ ਨਹੀਂ ਪੈ ਜਾਂਦੀ ਕਿ ਲੋਕ ਹੁਣ ਮੇਰੇ ਨਾਲੋਂ ਤਾਕਤਵਰ ਹੋ ਗਏ ਹਨ। ਉਤਨਾ
ਚਿਰ ਉਹ ਲੋਕਾਂ ਨੂੰ ਆਪਣੀ ਤਾਕਤ ਦੀ ਪ੍ਰਦਰਸ਼ਨੀ ਕਰਦਾ ਕਰਦਾ ਦਰੜਦਾ ਤਾਂ ਰਹਿੰਦਾ ਜਿਤਨਾ ਚਿਰ ਲੋਕ
ਆਪਣੀ ਤਾਕਤ ਨਾਲ ਔਰੰਗੇ ਨੂੰ ਝੁਕਾ ਨਹੀਂ ਲੈਂਦੇ। ਆਖਰ ਔਰੰਗੇ ਨੂੰ ਝੁਕਣਾ ਹੀ ਪੈਦਾ ਹੈ ਇਸ ਗੱਲ
ਦੀ ਗਵਾਹੀ ਹਰ ਮੁਲਕ ਦਾ ਅਤੇ ਆਪਣੇ ਆਵਦੇ ਮੁਲਕ ਦਾ ਇਤਹਾਸ ਗਵਾਹੀ ਭਰਦਾ ਹੈ। ਵੀਹਵੀ ਸਦੀ ਦੇ ਸ਼ੁਰੂ
ਦੇ ਦੌਰ ਨੂੰ ਵੇਖੀਏ ਤਾਂ ਸਹਿਜੇ ਹੀ ਪਤਾ ਚੱਲ ਜਾਂਦਾ ਹੈ ਕਿ ਕਿਵੇਂ ਮਹੰਤ ਨਰੈਣੂ ਨੇ ਪੰਜਾਬੀ
ਸਿੱਖਾਂ ਨੂੰ ਗੋਲੀਆਂ ਨਾਲ ਉਡਾਇਆ, ਜੰਡਾਂ ਨਾਲ ਬੰਨ ਬੰਨ ਕੇ ਸਾੜਿਆ ਪਰ ਇਸ ਕਰਾਂਤੀ ਨੇ ਗੁਰਦਵਾਰੇ
ਅਜ਼ਾਦ ਕਰਵਾ ਕੇ ਹੀ ਸਾਹ ਲਿਆ। ਪਿਛਲੇ ਤਿੰਨ ਸੌ ਸਾਲ ਤੋਂ ਇਹ ਔਰੰਗਾ ਆਪਣੀ ਅਕਲ ਔਰ ਸ਼ਕਲ ਬਦਲ ਕੇ,
ਸਿੱਖ ਧਰਮ ਦੀ ਜੜੀਂ ਤੇਲ ਦੇਣ ਲਈ ਕਦੇ ਲੋਕਾਂ ਨੂੰ ਜਨਮ ਸਾਖੀਆਂ ਅਤੇ ਕਦੇ ਸੌ ਸਾਖੀਆਂ ਪਿੱਛੇ,
ਕਦੇ ਗੁਰੂ ਗ੍ਰੰਥ ਨਾਲੋਂ ਹਟਾ ਕੇ ਦਸਮ ਗ੍ਰੰਥ ਅਤੇ ਸਰਬ ਲੋਹ ਗ੍ਰੰਥ ਪਿੱਛੇ, ਕਦੇ ਅੰਮ੍ਰਿਤ ਕੀਰਤਨ
ਪੋਥੀ ਪਿੱਛੇ, ਕਦੇ ਭਾਈ ਮਨੀ ਸਿੰਘ ਦਾ ਨਾਮ ਵਰਤ ਕੇ ਭਗਤਮਾਲ ਪਿੱਛੇ, ਕਦੇ ਸੰਤ ਲਫਜ਼ ਨਾਲ ਖਿਲਵਾੜ
ਕਰਕੇ ਅਤਰ ਸਿੰਘ ਮਸਤੂਆਣੇ, ਰੇਰੂ, ਅਤਲੇ, ਘੁਣਸਾਂ ਅਤੇ ਜਲਾਲਾਬਾਦੀ ਪਿੱਛੇ, ਨਾਨਕਸਾਰੀਆਂ ਖਾਸ
ਕਰਕੇ ਅਮਰ ਸਿੰਘ ਬੜੂੰਦੀ ਪਿੱਛੇ, ਨੂਰਮਹਲੀਏ ਭਨਿਆਰੇ ਅਤੇ ਅਸ਼ੂਤੋਸ਼ੀਏ ਪਿੱਛੇ, ਕਦੇ ਰਾਧਾ-ਸਵਾਮੀਆਂ
ਤੇ ਜਠੇਰਿਆਂ ਪਿੱਛੇ, ਕਦੇ ਗੋਲ ਨੀਲੀਆਂ ਚਿੱਟੀਆਂ ਪੱਗਾਂ ਪਿੱਛੇ, ਕਦੇ ਪਜਾਮਾ ਉਤਾਰ ਦਸਮ ਗ੍ਰੰਥ
ਮੂਹਰੇ ਕੋਡੇ ਕਰਨ ਪਿੱਛੇ, ਕਦੇ ਸਰਬ ਲੋਹ ਦੇ ਬਰਤਨਾਂ ਪਿੱਛੇ, ਕਦੇ ਨਲਕਿਆਂ ਨੂੰ ਰੇਤੇ ਨਾਲ ਮਾਂਝ
ਮਾਂਝ ਕੇ ਬਬੇਕੀ ਬਣਨ ਪਿੱਛੇ, ਕਦੇ ਐਂਚੀ ਦੋ ਐਂਚੀ ਗਾਤਰਿਆਂ ਦੀ ਚੁੜਾਈ ਪਿੱਛੇ ਲੋਕ ਤਾਕਤ ਨੂੰ
ਵੰਡ ਵੰਡ ਕੇ ਖੇਰੂੰ ਖੇਰੂੰ ਕਰਦਾ ਹੀ ਆ ਰਿਹਾ ਹੈ। ਏਸ ਔਰੰਗੇ ਦਾ ਜਨਮ ਕਦੀ ਕਿਤੇ ਤੇ ਕਦੀ ਕਿਤੇ
ਹੋਇਆ ਹੈ ਪਰ ਹੈ ਇਹ ਸਾਰੀ ਖਲਕਤ ਵਿੱਚ ਮੌਜੂਦ। ਔਰੰਗਾ ਕਿਸੇ ਇੱਕ ਆਦਮੀ ਦਾ ਨਾਮ ਨਹੀਂ ਇਹ ਤਾਂ
ਸਗੋਂ ਜਨਤਾ ਨੂੰ ਵੰਡ ਖਾਣੀ ਸੋਚ ਦਾ ਨਾਮ ਹੈ।
ਏਸ ਔਰੰਗੇ ਨੇ ਕਦੀ ਮਨਸੂਰ ਨੂੰ ਜ਼ਹਿਰ ਪਿਆਲਾ ਪੀਣ ਲਈ ਮਜ਼ਬੂਰ ਕੀਤਾ ਤੇ ਗੈਲਿਲੀਓ ਦਾ ਕਤਲ ਕਰਵਾਇਆ।
ਭਾਵੇਂ ਪੋਪ ਨੇ ਗੈਲਿਲੀਓ ਤੇਂ ਮੁਆਫੀ ਵੀ ਮੰਗ ਲਈ ਹੈ ਪਰ ਪੋਪ ਗੈਲਿਲੀਓ ਦੀ ਜ਼ਿੰਦਗੀ ਤਾਂ ਵਾਪਸ
ਨਹੀਂ ਦੇ ਸਕਦਾ, ਗੈਲਿਲੀਓ ਦੀ ਸੋਚ ਵਾਪਸ ਨਹੀਂ ਦਿੱਤੀ ਜਾ ਸਕਦੀ। ਇਸੇ ਔਰੰਗੇ ਨੇ ਗੁਰੂ ਅਰਜਨ
ਪਾਤਸ਼ਾਹ ਨੂੰ ਤੱਤੀ ਤਵੀ ਤੇ ਬੈਠਾਇਆ, ਗੁਰੂ ਹਰਿ ਰਾਇ ਤੇ ਗੁਰੂ ਹਰਿ ਕ੍ਰਿਸ਼ਨ ਨੂੰ ਜ਼ਹਿਰ ਪਿਆਲਾ
ਦਿੱਤਾ, ਗੁਰੂ ਤੇਗ ਬਹਾਦਰ ਦਾ ਸੀਸ ਕਲਮ ਕੀਤਾ, ਗੁਰੂ ਗੋਬਿੰਦ ਸਿੰਘ ਜੀ ਨੂੰ ਛੁਰਾ ਮਾਰਿਆ, ਦੋ
ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਤੇ ਦੋ ਚਮਕੌਰ ਦੀ ਗੜੀ ਵਿਚ, ਮਾਤਾ ਗੁਜਰੀ ਜੀ ਨੂੰ
ਵੀ ਖਤਮ ਕੀਤਾ ਅਤੇ ਹੋਰ ਲੱਖਾਂ ਜਾਨ ਤੋਂ ਵੀ ਵੱਧ ਪਿਆਰੇ ਗੁਰੂ ਦੇ ਸਿੱਖ ਸ਼ਹੀਦ ਕੀਤੇ। ਕਈ ਚਰਖੜੀਆ
ਤੇ ਚਾੜ੍ਹੇ ਗਏ, ਕਈਆਂ ਦੇ ਸਿਰ ਨੇਜਿਆਂ ਤੇ ਟੰਗ ਕੇ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਿਆਂਦੇ ਗਏ ਤੇ
ਸਿਰਾਂ ਦਾ ਮੁੱਲ ਦਸ ਦਸ ਰੁਪੈ ਪਿਆ। ਕਈ ਹਜ਼ਾਰ ਸਿੱਖ ਔਰਤਾਂ ਦੀ ਬੇਪਤੀ ਕੀਤੀ ਗਈ ਪਰ ਇਹ ਔਰੰਗਾ
ਹਾਲੇ ਬਾਜ ਨਹੀਂ ਆਇਆ।
ਅਜੋਕੇ ਜ਼ਮਾਨੇ ਵਿੱਚ ਇਸੇ ਔਰੰਗੇ ਨੇ ਪ੍ਰੋ. ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛੇਕਿਆ ਸੀ ਜਦੋਂ ਕਿ
ਇਹ ਛੇਕਣਾ ਜਾਂ ਛੱਕਵਾਉਣਾ ਬ੍ਰਹਾਮਣੀ ਕੁਲ ਵਿੱਚ ਹੁੰਦਾ ਹੈ। ਬ੍ਰਾਹਮਣ ਕਿਸੇ ਚੂਹੜੀ (ਮੈਨੂੰ ਇਹ
ਲਫਜ਼ ਮਜ਼ਬੂਰਨ ਲਿਖਣਾ ਪੈ ਰਿਹਾ ਹੈ) ਨਾਲ ਵੀ ਸ਼ਾਦੀ ਕਰੇ, ਜੇਕਰ ਪਹਿਲੀ ਪਤਨੀ ਪੰਡਿਤ ਦੀ ਕਾਮਵਾਸ਼ਨਾ
ਪੂਰੀ ਨਹੀਂ ਕਰ ਸਕਦੀ, ਉਹ ਫਿਰ ਵੀ ਪੂਜਣ ਯੋਗ ਹੈ ਪਰ ਜੇ ਉਸਦੀ ਲੜਕੀ ਕਿਸੇ ਹੋਰ ਜਾਤ ਵਾਲੇ ਨਾਲ
ਵਿਆਹ ਕਰਵਾਵੇ ਤਾਂ ਉਹ ਅਪਵਿਤਰ ਹੋ ਜਾਂਦੀ ਹੈ ਤੇ ਉਹ ਆਪਣੀ ਬਰਾਦਰੀ ਵਿਚੋਂ ਛੇਕਣ ਯੋਗ ਹੈ। 108
ਸਾਲਾਂ ਬਾਅਦ ਅਕਾਲ ਤਖਤ ਦਾ ਅਖੌਤੀ ਪੁਜਾਰੀ ਪ੍ਰੋ. ਗੁਰਮੁਖ ਸਿੰਘ ਜੀ ਨੂੰ ਫਿਰ ਸਿੱਖ ਧਰਮ ਵਿੱਚ
ਵਾਪਸ ਦਾਖਲ ਕਰ ਲੈਂਦਾ ਹੈ। ਮੇਰਾ ਇਸ ਅਖੋਤੀ ਪੁਜਾਰੀ ਨੂੰ ਇੱਕ ਸਵਾਲ ਹੈ ਕਿ ਕੀ ਤੂੰ ਪਰੋਫੈਸਰ
ਗੁਰਮੁਖ ਸਿੰਘ ਦੀਆਂ ਮਾਨਸਿਕ ਪੀੜਾਂ ਵੀ ਵਾਪਸ ਲੈ ਸਕਦਾ ਹੈਂ? ਨਹੀਂ। ਐ ਔਰੰਗਿਆ ਜਿਨ੍ਹਾਂ ਨੇ
ਤੇਰੀ ਈਨ ਨਹੀਂ ਮੰਨੀ ਤੂੰ ਉਨ੍ਹਾਂ ਨੂੰ ਸਿੱਖ ਪੰਥ ਵਿਚੋਂ ਛੇਕਿਆ ਇਹ ਅਧਿਕਾਰ ਤੈਨੂੰ ਕਿਸ ਨੇ
ਦਿੱਤਾ? ਤੂੰ ਗਿਆਨੀ ਦਿੱਤ ਸਿੰਘ ਜੀ ਨੂੰ ਵੀ ਛੇਕਿਆ, ਸ੍ਰ. ਗੁਰਬਖਸ਼ ਸਿੰਘ ਕਾਲਾਅਫਗਾਨਾ ਨੂੰ ਵੀ
ਛੇਕਿਆ, ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਨੂੰ ਵੀ ਛੇਕਿਆ ਤੇ ਹੁਣ ਪ੍ਰੋ. ਦਰਸ਼ਨ ਸਿੰਘ ਨੂੰ ਵੀ।
ਅੱਜ ਤੋਂ 110 ਸਾਲ ਪਹਿਲਾਂ ਇਹ ਗੱਲ ਸੋਚਣ ਵਾਲੇ ਸਿੱਖ ਕਿਨ੍ਹੇ ਮਹਾਨ ਸਨ ਕਿ ਸਿੱਖ ਧਰਮ ਵਿੱਚ
ਪੁਜਾਰੀ ਵਰਗ ਖਤਮ ਹੋਣਾ ਚਾਹੀਦਾ ਹੈ। ਪ੍ਰੋ ਗੁਰਮੁਖ ਸਿੰਘ ਨੇ ਫਰੀਦਕੋਟ ਵਿੱਚ ਹੋਈ ਮਾਲਵੇ ਦੇ
ਰਾਜਿਆਂ ਦੀ ਸਭਾ ਵਿੱਚ ਇਹ ਨੰਗਾ ਚਿੱਟਾ ਜਵਾਬ ਦਿੱਤਾ ਸੀ ਕਿ ਜੇ ਇਨ੍ਹਾਂ ਬ੍ਰਾਹਮਣਾਂ ਨੇ ਗੁਰੂ
ਗ੍ਰੰਥ ਸਾਹਿਬ ਜੀ ਦਾ ਟੀਕਾ ਕਰਨਾ ਹੈ ਤਾਂ ਮੈਂ ਕਪੂਰਥਲੇ ਵਾਲੇ ਰਾਜੇ ਵਲੋਂ ਗੁਰੂ ਗ੍ਰੰਥ ਸਾਹਿਬ
ਦਾ ਟੀਕਾ ਕਰਨ ਵਿੱਚ ਭਾਗ ਨਹੀਂ ਲਵਾਂਗਾ। ਇਸਦਾ ਕਲੰਕ ਮੈਂ ਆਪਣੇ ਮੱਥੇ ਤੇ ਨਹੀਂ ਲਵਾਵਾਂਗਾ।
ਪ੍ਰੋ. ਗੁਰਮੁਖ ਸਿੰਘ ਕਿਤਨਾ ਸੁਚੇਤ ਸਿੱਖ ਸੀ। ਫਰੀਦਕੋਟੀਏ ਟੀਕੇ ਨੇ ਜੋ ਚੰਦ ਚਾੜਇਆ ਹੈ ਉਹ ਸੱਭ
ਦੇ ਸਾਹਮਣੇ ਹੈ ਤੇ ਅੱਜ ਇਸ ਮੁਤਾਬਕ ਨਾਨਕਸਰੀਏ ਹੀ ਪ੍ਰਚਾਰ ਕਰਦੇ ਹਨ ਕਿਉਂਕਿ ਇਨ੍ਹਾਂ ਨੂੰ ਇਹੀ
ਰਾਸ ਆਉਂਦਾ ਹੈ।
ਇਹ ਔਰੰਗਾਬਾਦੀ ਸੋਚ ਦਾ ਸ਼ਿਕਾਰ ਲੋਕ ਹੀ ਪ੍ਰੋ. ਇੰਦਰ ਸਿੰਘ ਘੱਗਾ ਤੇ ਪੰਜਵਾ ਹਮਲਾ ਕਰਨ ਆਏ ਹਨ।
ਇਨ੍ਹਾਂ ਨੇ ਹੀ ਪਿਛਲੇ ਸਾਲ ਡੀ. ਐਮ. ਸੀ ਦੀ ਪਾਰਕਿੰਗ ਵਿੱਚ ਹਮਲਾ ਕੀਤਾ ਤੇ ਇਹੀ ਲੋਕ ਹਨ ਜਿਨ੍ਹਾ
ਨੇ ਪ੍ਰੋ. ਇੰਦਰ ਸਿੰਘ ਘੱਗਾ ਤੇ ਇੰਗਲੈਂਡ, ਨਿਊਯਾਰਕ (ਯੂ. ਐਸ. ਏ) ਅਤੇ ਕੈਨੇਡਾ ਵਿੱਚ ਹਮਲਾ
ਕੀਤਾ। ਸੱਚ ਬੋਲ ਰਹੀ ਜ਼ਬਾਨ ਬੰਦ ਕਰਾਉਣ ਵਾਸਤੇ ਇਹ ਤਾਂ ਹਾਲੇ ਛੋਟੇ ਛੋਟੇ ਹਮਲੇ ਕਰ ਰਹੇ ਹਨ। ਉਹ
ਵੇਲਾ ਵੀ ਦੂਰ ਨਹੀਂ ਜਦੋਂ ਇਹ ਸਾਨੂੰ ਜੰਡਾਂ ਨਾਲ ਬੰਨ ਬੰਨ ਕੇ ਵੀ ਸਾੜਨਗੇ, ਗੋਲੀਆਂ ਵੀ ਮਾਰਨਗੇ,
ਜ਼ਹਿਰ ਪਿਆਲੇ ਵੀ ਪਿਆਉਣਗੇ। ਬੁਜ਼ਦਿਲ ਲੋਕੋ ਮੌਤ ਤੋਂ ਸਾਨੂੰ ਡਰ ਨਹੀਂ ਲੱਗਦਾ। ਇਹ ਤਾਂ ਇੱਕ ਦਿਨ
ਆਉਣੀ ਹੀ ਆਉਣੀ ਹੈ। ਕੋਈ ਵੀ ਕਰਾਂਤੀ ਘਾਹ ਦੇ ਪੂਲਿਆਂ ਨੂੰ ਜਾਲ ਕੇ ਨਹੀਂ ਆਈ ਇਹ ਤਾਂ ਸਰੀਰਾਂ ਦੇ
ਢੇਰਾਂ ਨੂੰ ਅੱਗ ਲਾ ਕੇ ਹੀ ਆਉਂਦੀ ਹੈ। ਹੱਡੀਆਂ ਦਾ ਬਾਲਣ ਬਾਲ ਕੇ ਹੀ ਮਨੁੱਖੀ ਸੋਚ ਵਿੱਚ ਤਬਦੀਲੀ
ਲਿਆਦੀ ਜਾ ਸਕਦੀ ਹੈ।
ਗੱਲਬਾਤ ਕਰਨ ਲਈ ਤੁਹਾਡੇ ਕੋਲ ਦਲੀਲ ਕੋਈ ਨਹੀਂ। ਪੜ੍ਹਨ-ਸੁਣਨ ਦੇ ਤੁਹਾਡੇ ਸੱਭ ਦਰਵਾਜੇ ਬੰਦ ਕਰ
ਦਿੱਤੇ ਹਨ। ਇਹ ਗੂੰਗੇ ਅਤੇ ਬੋਲੇ ਹੋਣ ਦੀ ਨਿਸ਼ਨੀ ਹੈ। ਜੇਕਰ ਤੁਹਡੇ ਬ੍ਰਹਮ ਗਿਆਨੀਆਂ ਦਾ ਇਹੋ
ਉਪਦੇਸ਼ ਹੈ ਕਿ ਕਿਸੇ ਦੀ ਪੜ੍ਹਨੀ ਨਹੀਂ, ਕਿਸੇ ਦੀ ਸੁਣਨੀ ਨਹੀਂ ਤਾਂ ਤੁਹਾਡੇ ਅਖੌਤੀ ਬ੍ਰਹਮ
ਗਿਆਨੀਆਂ ਨੇ ਕਦੀ ‘ਜਪੁ’ ਬਾਣੀ ਪੜ੍ਹੀ ਹੀ ਨਹੀਂ ਸਮਝਣੀ ਤਾਂ ਦੂਰ ਦੀ ਗੱਲ ਹੈ। ਸੱਚ ਬੋਲਣ, ਸਮਝਣ
ਤੇ ਸਮਝਾਉਣ ਦੀ ਲਹਿਰ ਜੋ ਖੜੀ ਹੋ ਰਹੀ ਹੈ ਹੁਣ ਇਹ ਰੁਕਣ ਵਾਲੀ ਨਹੀਂ। ਪਿਛਲੀਆਂ ਤਿਨਾਂ ਸਦੀਆਂ
ਤੋਂ ਤੁਸੀਂ ਗੁਰੂ ਬਾਬੇ ਦੀ ‘ਸੋਚ’ ਨੂੰ ਮਿਟੀ ਵਿੱਚ ਰੋਲਿਆ ਹੈ ਤੇ ਹੁਣ ਬਾਬੇ ਦੀ ‘ਸੋਚ’ ਦੇ ਵਾਰਸ
ਜਾਗ ਪਏ ਹਨ। ਅਸੀਂ ਗੁਰੂ ਬਾਬੇ ਦੇ ਦੱਸੇ ਮਾਰਗ ਤੇ ਤੁਰਨ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ।
ਅਸੀਂ ਕੌੰਮ ਲਈ ਲੱਗੇ ਹਾਂ ਚੜ੍ਹਨ ਫਾਂਸੀ ਸਾਨੂੰ ਵੇਖ ਕੇ ਨਾ ਘਬਰਾ ਜਾਣਾ।
ਜਿਨ੍ਹਾਂ ਰਾਹਾਂ ਤੋਂ ਦੀ ਅਸੀਂ ਹਾਂ ਗਏ ਤੁਰਕੇ ਉਨ੍ਹਾਂ ਉਤੇ ਤੁਰਕੇ ਤੁਸੀਂ ਆ ਜਾਣਾ।
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਨ੍ਹਾਂ ਲੱਖ ਮਸੀਬਤਾਂ ਝੱਲੀਆਂ ਨੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿਂਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।