ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 11)
ਦਲਬੀਰ ਸਿੰਘ ਐੱਮ. ਐੱਸ. ਸੀ.
ਬਚਿਤ੍ਰ
ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿਚ ਦਰਜ ਚਰਿਤ੍ਰੋ ਪਾਖਯਾਨ ਦਾ ਅੰਸ਼ ਕਬਯੋ ਬਾਚ ਬੇਨਤੀ ॥ ਚੌਪਈ
॥
''ਹਮਰੀ
ਕਰੋ ਹਾਥ ਦੈ ਰੱਛਾ॥''
ਇਹ ਬੇਨਤੀ ਕਿਸ ਦੇ ਅੱਗੇ ?
ਇਹ ਬੇਨਤੀ ਚੌਪਈ ਚਰਿਤ੍ਰੋ ਪਾਖਯਾਨ
ਨੰਬਰ ੪੦੫ (ਪੰਨਾ ੧੩੫੯ ਤੋਂ ੧੩੮੮ ਤਕ) ਦੇ ਅਖੀਰ ਤੇ ਦਰਜ ਹੈ । ਇਹਨਾਂ ੩੦ ਪੰਨਿਆ ਤੇ ਕਿਤੇ ਵੀ
ਪਾਤਸ਼ਾਹੀ ੧੦ ਨਹੀ ਲਿਖਿਆ ਹੋਇਆ । ਸਮਾਪਤੀ ਸੰਕੇਤ ਇਉਂ ਹੈ : 'ਇਤੀ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ
ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੋ ਪਾਂਚ ਚਰਿਤ੍ਰ ਸਮਾਪਤਮਸਤੁ ਸੁਭਮਸਤ ॥੪੦੫ ।੭੫੫੫॥ ਅਫਜੂੰ
॥' ਇਸ ਬੇਨਤੀ ਚੋਪਈ ਵਿਚ ਲਿਖੇ ਕਾਲ, ਅਸਿਧੁਜ, ਖੜਗਕੇਤ ਦੇ ਅਰਥ ਪੂਰੀ ਗਹਰਾਈ ਨਾਲ ਸਮਝਣ ਲਈ
ਤ੍ਰਿਯਾ ਚਰਿਤ੍ਰ ਅਥਵਾ ਚਰਿਤ੍ਰੋ ਪਾਖਯਾਨ ਨੰਬਰ ੧ , ਨੰਬਰ ੨੬੬ ਅਤੇ ਨੰਬਰ ੪੦੫ ਧਿਆਨ ਨਾਲ ਪੜ੍ਹਨੇ
ਜ਼ਰੂਰੀ ਹਨ ।
ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਦੀ ਪੁਸਤਕ ਨਿਤਨੇਮ ਸਰਲ ਸਟੀਕ (ਅਪ੍ਰੈਲ ੨੦੦੩) ਦੇ ਪੰਨਾ ੨੧੪
ਤੋਂ ੨੩੧ ਤਕ ਇਸ ਬੇਨਤੀ ਚੌਪਈ ਦੇ ਅਰਥ ਮੂਲ-ਪਾਠ-ਸਹਿਤ ਲਿਖੇ ਹਨ।ਪੰਨਾ ੨੧੪ ਤੇ ਲਿਖਿਆ ਸਿਰਲੇਖ
''ੴ ਵਾਹਿਗੁਰੂ ਜੀ ਕੀ ਫਤਿਹ ॥ ਪਾ : ੧੦'' ਇਸ ਗ੍ਰੰਥ ਦੇ ੪੦੫ਵੇਂ ਚਰਿਤ੍ਰ ਦੇ ੩੦ ਪੰਨਿਆਂ ਵਿਚ
ਕਿਤੇ ਨਹੀ ਲਿਖਿਆ ; ਜੋਗਿੰਦਰ ਸਿੰਘ ਜੀ ਨੇ ਆਪਣੇ ਕੋਲੋਂ ਲਿਖੇ ਹਨ, ਕਿਉਂ ? 'ਕਬਯੋ ਬਾਚ' ਨੂੰ
'ਕਬਿਯੋ ਬਾਚ' ਲਿਖਿਆ ਹੈ । ਜਿਸ ਪੰਕਤੀ ਵਿਚ ਅਸਿਧੁਜ, ਕਾਲ , ਖੜਗਕੇਤ ਨਾਮ ਲਿਖੇ ਹਨ ਉਸ ਪੰਕਤੀ
ਵਿਚ ਅਰਥ 'ਹੇ ਮਹਾਕਾਲ ਜੀ !' ਲਿਖੇ ਹਨ, ੪੦੫ਵੇਂ ਚਰਿਤ੍ਰ ਦੇ ਪ੍ਰਕਰਣ ਅਨੁਸਾਰ ਠੀਕ ਕੀਤੇ ਹਨ ;
ਪਰ ਕਈ ਥਾਂਈਂ ਅਕਾਲ ਪੁਰਖ ਜੀਉ! , ਹੇ ਪਰਮ ਪੁਰਖ ਜੀਉ ! ਪ੍ਰਕਰਣ ਨਜ਼ਰ-ਅੰਦਾਜ਼ ਕਰਕੇ ਠੀਕ ਨਹੀਂ
ਲਿਖੇ। ਅਖੀਰ ਤੇ ਪੰਨਾ ੨੩੧ ਤੇ ਲਿਖੇ ਸਪੱਸ਼ਟੀਕਰਣ ਦਾ ਆਧਾਰ ਕੀ ਹੈ, ਜੋ ਕਿ ਬਹੁਤ ਜ਼ਰੂਰੀ ਹੈ,
ਲਿਖਿਆ ਹੀ ਨਹੀ
ਸਪੱਸ਼ਟੀਕਰਣ ਇਉਂ ਲਿਖਿਆ ਹੈ :- ਇਸ ਬਾਣੀ ਦੇ ਅਰਥਾਂ ਵਿਚ 'ਕਾਲ' ਦਾ ਅਰਥ 'ਮਹਾ ਕਾਲ' ਕੀਤਾ ਗਿਆ
ਹੈ।ਇਹ 'ਮਹਾ ਕਾਲ' ਕਾਲ ਦੇ ਨਾਲ, ਅਕਾਲ ਪੁਰਖ ਦਾ ਵਾਚਕ ਹੈ, ਕਿਸੇ ਮਿਥਿਹਾਸਿਕ ਮਹਾ ਕਾਲ ਦਾ ਵਾਚਕ
ਨਹੀ ।
ਇਸ ਹਥਲੇ ਲੇਖ ਦਾ ਮੰਤਵ ਇਹ ਵੇਖਣਾ ਹੈ ਕਿ ਇਹ ਸਪਸ਼ਟੀਕਰਣ ਠੀਕ ਹੈ ਜਾਂ ਗੁਰਮਤਿ ਵਿਰੁਧ ।
ਮਹਾਕਾਲ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਕ ਸ਼ਬਦ 'ਰਾਮਕਲੀ ਮਹਲਾ ੫, ਅੰਗ ੮੮੫' ਵਿਚ
ਆਉਂਦਾ ਹੈ : ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ ॥
ਅਰਥਾਤ, ਗੁਰਸਿਖ ਨੇ ਗੋਬਿੰਦ ਨਿਰਾਕਾਰ ਰਾਮ ਦਾ (ਸਤਿਨਾਮ ਵਾਹਿਗੁਰੂ) ਨਾਮ ਸਿਮਰ ਕੇ ਮਹਾਕਾਲ ਨਾਮਕ
ਮੌਤ ਦੇ ਫ਼ਰਿਸ਼ਤੇ ਦੇ ਭੈ ਤੋਂ ਮੁਕਤ ਹੋਣਾ ਹੈ।
ਇਸ ਸ਼ਬਦ ਦੀ ਵਿਆਖਿਆ ਇਸੇ ਪੁਸਤਕ ਵਿਚ ਪੜ੍ਹੋ ਜੀ ।
ਮਹਾਕਾਲ ਦਾ ਜ਼ਿਕਰ ਇਕ ਬ੍ਰਾਹਮਣੀ-ਗ੍ਰੰਥ ਸ਼ਿਵ ਪੁਰਾਣ ਵਿਚ ਆਉਂਦਾ ਹੈ ਜਿਸ ਵਿਚ ਦਵਾਦਸ਼ਲਿੰਗੰ ਦੀ
ਕਥਾ ਮੁਤਾਬਕ ਲ਼ਿੰਗ ਦੇ ੧੨ ਟੁਕੜੇ ਹੋ ਕੇ ਧਰਤੀ ਤੇ ਡਿੱਗੇ ; ਜੋ ਟੁਕੜਾ ਮੱਧ ਪ੍ਰਦੇਸ਼ ਦੇ ਉਜੈਨ
ਸ਼ਹਰ ਵਿਚ ਡਿੱਗਾ, ਉਥੇ ਮਹਾਕਾਲ ਦਾ ਮੰਦਿਰ ਬਣਾ ਦਿਤਾ ਗਿਆ । ਜੋ ਮੂਰਤੀ ਉਸ ਮੰਦਿਰ ਵਿਚ ਸਥਾਪਤ
ਕੀਤੀ ਗਈ ਹੈ ਉਸਦਾ ਸਰੂਪ ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ ੮੧੦ (ਚਰਿਤ੍ਰ ੧) ਤੇ ਦਰਜ ਹੈ ਤੇ ਇਸੇ
ਲੇਖ ਵਿਚ 'ਮੁੰਡ ਕੀ ਮਾਲ..'ਅਗਲੇ ਪੰਨਿਆਂ ਵਿਚ ਲਿਖਿਆ ਹੈ । ਪੂਰੇ ਬਚਿਤ੍ਰ ਨਾਟਕ ਗ੍ਰੰਥ ਵਿਚ
ਮਹਾਕਾਲ-ਕਾਲਕਾ ਹੀ ਇਸ਼ਟ ਵਜੋਂ ਛਾਇਆ ਹੋਇਆ ਹੈ। ਖ਼ਾਸ ਨੋਟ ਕੀਤਾ ਜਾਵੇ ਮਹਾਕਾਲ ਨੂੰ ਗੁਰੂ ਮੰਨਣ
ਵਾਲੇ ਨੂੰ ਭੰਗ ਤੇ ਸ਼ਰਾਬ ਜ਼ਰੂਰ ਪੀਣੀ ਪੈਂਦੀ ਹੈ (ਚਰਿਤ੍ਰ ਨੰ :੨੬੬) । ਇਸੇ ਭੰਗ-ਸ਼ਰਾਬ-ਖ਼ੂਨ ਪੀਣੇ
ਮਹਾਕਾਲ ਦਾ ਜ਼ਿਕਰ ਦੇਵੀ-ਦੇਵਤਿਆਂ ਨਾਲ ਜੋੜਨ ਵਾਲੇ ਗ੍ਰੰਥ ਸਰਬਲੋਹ ਗ੍ਰੰਥ ਵਿਚ ਵੀ ਆਉਂਦਾ ਹੈ।
ਇਹੀ ਕਾਰਣ ਹੈ ਅਜ ਨਿਹੰਗ ਸਿਖ ਭੰਗ-ਸ਼ਰਾਬ ਛਕਦੇ ਹਨ ਅਤੇ ਹਜ਼ੂਰ ਸਾਹਿਬ,ਨਾਂਦੇੜ ਗੁਰਦੁਆਰੇ ਵਿਚ
ਬਕਰੇ ਦੀ ਬਲੀ ਚੜ੍ਹਦੀ ਹੈ ਜੋ ਕਿ ਸਰਾਸਰ ਗੁਰਮਤਿ ਵਿਰੁੱਧ ਹੈ ।
ਬਚਿਤ੍ਰ ਨਾਟਕ ਗ੍ਰੰਥ ਵਿਚ ਪੰਨਾ ਨੰਬਰ ੮੦੯ ਤੋਂ ੧੩੮੮ ਤਕ ਦਰਜ ਚਰਿਤ੍ਰੋ ਪਾਖਯਾਨਾਂ ਦੀ ਸ਼ੁਰੂਆਤ
ਦੇਵੀ ਦੁਰਗਾ ਦੀ ਉਸਤਤਿ ( ਜਿਸਦਾ ਆਧਾਰ ਦੁਰਗਾ ਸਪਤ-ਸ਼ਤੀ ਹੈ , ਅਰਥਾਤ ਦੇਵੀ ਦੁਰਗਾ-ਉਸਤਤਿ ਦੇ
੭੦੦ ਸ਼ਲੋਕ, ਜੋ ਕਿ ਮਾਰਕੰਡੇਯ ਪੁਰਾਣ ਵਿਚ ਲਿਖੇ ਹਨ ) ਨਾਲ ਹੁੰਦੀ ਹੈ । ਪੂਰੇ ਬਚਿਤ੍ਰ ਨਾਟਕ
ਗ੍ਰੰਥ ਵਿਚ ਇਸ਼ਟ ਦਾ ਸਰੂਪ ਮਹਾਕਾਲ-ਕਾਲਕਾ ਹੀ ਨਜ਼ਰ ਆਉਂਦਾ ਹੈ :ਸਰਬਕਾਲ ਹੈ ਪਿਤਾ ਅਪਾਰਾ ॥ਦੇਬਿ
ਕਾਲਕਾ ਮਾਤ ਹਮਾਰਾ ॥(ਬਚਿਤ੍ਰ ਨਾਟਕ ਗ੍ਰੰਥ,ਪੰਨਾ ੭੩)
ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ੴ ਪ੍ਰਤੀ ਸਿਧਾਂਤ ''ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ॥''
ਨਾਲ ਉੱਕਾ ਮੇਲ ਨਹੀ ਖਾਂਦਾ। ਮੰਗਲਾਚਰਣ ''ਸ੍ਰੀ ਭਗਉਤੀ ਜੀ ਸਹਾਇ'' ਜਾਂ ''ਸ੍ਰੀ ਭਗੌਤੀ ਏ ਨਮਹ''
ਪ੍ਰਧਾਨ ਹਨ ਜੋ ਕਿ ਦੇਵੀ ਦੁਰਗਾ ਬੋਧਕ ਹਨ। ਇਹਨਾਂ ਚਰਿਤ੍ਰੋ-ਪਾਖਯਾਨਾਂ ਵਿਚ ਵਰਤੀ ਅਸ਼ਲੀਲ
ਸ਼ਬਦਾਵਲੀ , ਆਚਰਣ-ਹੀਣ ਕਰਣ ਵਾਲੇ ਕਿੱਸੇ , ਭੰਗ - ਸ਼ਰਾਬ ਦੀ ਖੁੱਲੀ ਵਰਤੋਂ ਕਰਣ ਦੀ ਪ੍ਰੇਰਣਾ,
ਹੋਰ ਕਈ ਭੈੜੀਆਂ ਗੱਲਾਂ ਸਿਖਾਉਣ ਵਾਲੀਆਂ ਕਹਾਣੀਆਂ, ਗੁਰਮਤਿ-ਵਿਰੁਧ ਚਲਣ ਦਾ ਉਪਦੇਸ਼ ਦੇਣ ਵਾਲੀਆਂ
, ਮਹਾਕਾਲ-ਕਾਲਕਾ (ਸ਼ਿਵ-ਪਾਰਵਤੀ) ਦਾ ਉਪਾਸਕ ਬਣਾਉਣ ਵਾਲੀਆਂ ਮਨਘੜਤ ਕਥਾਂਵਾਂ ਹਨ । ਸੂਝਵਾਨ
ਗੁਰਮੁਖ ਵਿਦਵਾਨ ਇਨ੍ਹਾਂ ਨੂੰ ਗੁਰੂ-ਕ੍ਰਿਤ ਨਹੀ ਮੰਨਦੇ । ਇਹਨਾਂ ਪ੍ਰਸੰਗਾਂ ਦੇ ਰਚਨਹਾਰੇ
ਸ਼ਾਕਤ-ਮਤੀਏ ਦੇਵੀ-ਪੂਜਕ ਕਵੀ ਹਨ ਜਿਨ੍ਹਾਂ ਦੇ ਨਾਂ (ਤਖੱਲਸ) ਕਵਿ ਸਯਾਮ,ਕਵਿ ਰਾਮ, ਕਵਿ ਕਾਲ ਇਸ
ਗ੍ਰੰਥ ਦੇ ਹੇਠ ਲਿਖੇ ਪੰਨਿਆਂ ਤੇ ਛਪੇ ਹਨ :-
ਕਵਿ ਸਯਾਮ ਦੀ ਕਵਿ-ਛਾਪ :- ਇਸ ਗ੍ਰੰਥ ਦੇ ਪੰਨਾਂ ਨੰਬਰਾਂ ੧੫੫ - ੧੬੦ - ੨੧੩ - ੨੫੭ - ੨੬੫ -
੨੬੭ - ੨੬੮ - ੨੬੯ - ੨੭੦ - ੨੭੩ - ੨੮੧ - ੨੮੨ - ੨੮੪ - ੨੯੧ - ੨੯੪ - ੨੯੭ - ੨੯੮ - ੩੦੧ -
੩੦੩ - ੩੦੪ - ੩੧੦ - ੩੧੨ ਤੋਂ ੩੧੯ - ੩੨੧ ਤੋਂ ੩੩੭ -੩੩੯ ਤੋਂ ੩੪੩ - ੩੪੬ - ੩੪੯ - ੩੫੦ - ੩੫੨
- ੩੫੩ - ੩੫੪ -੩੫੬ -੩੫੭ - ੩੬੦ - ੩੬੧ - ੩੬੩ - ੩੬੬ - ੩੬੭- ੩੬੮ - ੩੭੧ - ੩੭੨ - ੩੭੩ - ੩੭੪
- ੩੭੮ ਤੋਂ ੩੮੩ -੩੮੫ -੩੮੭ ਤੋਂ ੩੯੦ - ੩੯੨ -੪੦੩ - ੪੦੫ - ੪੦੬ - ੪੦੭ - ੪੦੯ - ੪੧੩ - ੪੧੪ -
੪੧੮ - ੪੨੫ -੪੩੧ -੪੩੪ - ੪੩੬ - ੪੩੭ - ੪੬੭ - ੪੭੧ - ੪੭੨ - ੪੭੬ - ੪੭੮ ਤੋਂ ੪੮੨ - ੪੮੪ -
੪੮੫ - ੪੮੭ - ੪੮੮ - ੪੯੧ ਤੋਂ ੪੯੫ - ੪੯੭ ਤੋਂ ੫੦੮ - ੫੧੨ - ੫੧੫ - ੫੧੬ - ੫੧੮ -੫੧੯ - ੫੨੧
ਤੋਂ ੫੨੪ - ੫੨੬ ਤੋਂ ੫੩੨ - ੫੩੪ ਤੋਂ ੫੩੭ - ੫੩੯ ਤੋਂ ੫੪੬ - ੫੪੮ ਤੋਂ ੫੫੧ - ੫੫੩ - ੫੫੪ -
੫੫੬ - ੫੫੭ - ੫੫੯ - ੫੬੦ - ੫੬੨ ਤੋਂ ੫੬੫ - ੫੬੯ - ੬੬੯ - ੯੮੯ - ੧੧੩੮ - ੧੨੪੫ - ੧੨੯੪ -
੧੩੫੫ ( ਕਈ ਪੰਨਿਆਂ ਤੇ ਦੋ, ਤਿੰਨ ਜਾਂ ਚਾਰ ਵਾਰੀ ਵੀ 'ਕਬਿ ਸਯਾਮ ਭਨੈ , ਕਬਿ ਸਯਾਮ ਕਹੈ , ਬਰਨਤ
ਸਯਾਮ , ਕਬਿ ਸਯਾਮ ਬਖਾਨੀ ਅਤੇ ਕਿਤੇ ਸਿਰਫ਼ 'ਸਯਾਮ' ਕਵੀ-ਛਾਪ ਲਿਖੀ ਮਿਲਦੀ ਹੈ )
ਕਵੀ ਰਾਮ ਦੀ ਕਵੀ-ਛਾਪ :- ਇਸ ਗ੍ਰੰਥ ਦੇ ਪੰਨਾਂ ਨੰਬਰਾਂ ੪੦੪ - ੪੦੮ - ੪੧੦ - ੪੧੨ - ੪੧੭ - ੪੧੯
- ੪੨੬ - ੪੩੯ - ੪੪੧ - ੪੫੪ - ੪੮੯ - ੮੩੫ - ੮੪੯ - ੮੫੧ - ੮੮੪ ਤੇ ਕਵੀ ਰਾਮ ਦੀ ਛਾਪ ਲਿਖੀ ਹੈ
।
ਕਵੀ ਕਾਲ ਦੀ ਕਵੀ-ਛਾਪ :- ਪੰਨਾ ਨੰਬਰ ੧੧੨੮ ਤੇ ਲਿਖਿਆ ਹੈ 'ਸੁ ਕਬਿ ਕਾਲ ਤਬ ਹੀ ਭਯੋ ਪੂਰਨ ਕਥਾ
ਪ੍ਰਸੰਗ ॥'
ਇਸ ਗ੍ਰੰਥ ਦਾ ਵੱਡਾ ਹਿੱਸਾ ਦਸਮ ਸਕੰਧ ਪੁਰਾਣ ਵਿਚੋਂ ਲਿਆ ਗਿਆ ਹੈ ; ਸੋ, 'ਦਸਮ ਸਕੰਧ ਗ੍ਰੰਥ'
ਨਾਂ ਹੀ ਢੁਕਦਾ ਹੈ ।
ਇਹ ਸਾਰਾ ਗ੍ਰੰਥ ਪੜਿਆਂ ਕਿਤੇ ਵੀ ਕਵੀ-ਛਾਪ (ਤਖ਼ੱਲਸ) ਨਾਨਕ ਲਿਖਿਆ ਨਹੀ ਮਿਲਦਾ ਜੈਸਾ ਕਿ ਗੁਰੂ
ਗ੍ਰੰਥ ਸਾਹਿਬ ਵਿਚ ਨੌਂਵੇਂ ਨਾਨਕ ਤਕ ਗੁਰੂ ਸਾਹਿਬਾਨ ਨੇ ਲਿਖਿਆ ਹੈ। ਇਸ ਗ੍ਰੰਥ ਦੇ ਲਿਖਾਰੀ ਗੁਰੂ
ਗੋਬਿੰਦ ਸਿੰਘ ਜੀ ਕਿਵੇਂ ?
ਚਰਿਤ੍ਰੋ ਪਾਖਯਾਨ ਨੰ:੪੦੫ (ਪੰਨਾ ੧੩੫੯) ਦਾ ਪ੍ਰਸੰਗ ਲਿਖਾਰੀ ਨੇ ਇਉਂ ਲਿਖਿਆ ਹੈ :- ( ਚੋਣਵੀਆਂ
ਪੰਕਤੀਆਂ)
ਚੌਪਈ ॥ ਸੱਤਿ ਸੰਧਿ ਇਕ ਭੂਪ ਭਨਿੱਜੈ।ਪ੍ਰਥਮੇ ਸਤਿਜੁਗ ਬੀਚ ਕਹਿੱਜੈ।ਜਿਹ ਜਸ ਪੁਰੀ ਚੌਦਹੂੰ
ਛਾਯੋ।ਨਾਰਦ ਰਿਖਿ ਤਬ ਰਾਇ ਮੰਗਾਯੋ ।੧। ਸਭ ਦੇਵਨ ਕੋ ਰਾਜਾ ਭਯੋ ।ਬ੍ਰਹਮਾ ਤਿਲਕ ਆਪੁ ਤਿਹ
ਦਯੋ।।੨। ਇਹ ਬਿਧਿ ਰਾਜ ਬਰਖ ਬਹੁ ਕੀਆ। ਦੀਰਘ ਦਾੜ ਦੈਤ ਭਵ ਲਿਯਾ।ਦਸ ਸਹਸ ਛੂਹਨਿ ਦਲ ਲੈ ਕੈ।
ਚੜਿ ਆਯੋ ਤਿਹ ਉਪਰ ਤੈ ਕੈ ।੩।
ਅਰਥਾਤ, ਸਭ ਦੇਵਤਿਆਂ ਦੇ ਰਾਜੇ ਸਤਿ ਸੰਧਿ ਉੱਤੇ ਦੀਰਘ ਦਾੜ ਨਾਂ ਦੇ ਦੈਂਤ ਨੇ ੧੦੦,੦੦ ਪਦਮ ਗਿਣਤੀ
ਦੀ ਭਾਰੀ ਫ਼ੌਜ ਨਾਲ ਹਮਲਾ ਕਰ ਦਿੱਤਾ। ਦੇਵਤਿਆਂ ਨੇ ਵੀ ਇਸ ਤੋਂ ਦੂਣੀ ਫ਼ੌਜ ਨਾਲ ਮੁਕਾਬਲਾ ਕੀਤਾ।
ਇਹ ਜੰਗ ੨੦ ਸਾਲ ਤਕ ਚਲੀ। ਸਾਰੀ ਫ਼ੌਜ ਮਾਰੀ ਗਈ ਪਰ ਹਾਰ-ਜਿਤ ਦਾ ਫ਼ੈਸਲਾ ਨਹੀ ਹੋਇਆ। ਜਦੋਂ ਰਾਜੇ
ਸਤਿ ਸੰਧਿ ਤੇ ਦੀਰਘ ਦਾੜ ਦੈਂਤ ਦੇ ਲੋਹੇ ਦੇ ਸ਼ਸਤ੍ਰ ਖੜਕੇ ਤਾਂ ਅੱਗ ਦੀ ਲਪਟ ਨਿਕਲੀ ਜਿਸ ਵਿਚੋਂ
ਇਕ ਖੂਬਸੂਰਤ ਇਸਤ੍ਰੀ ਪੈਦਾ ਹੋਈ !?ਉਸਨੂੰ ਜਗਤ ਦੇ ਸੁਆਮੀ ਨਾਲ ਵਿਆਹ ਦਾ ਵੀਚਾਰ ਫੁਰਿਆ ,ਨਿਮਰਤਾ
ਨਾਲ ਸੇਵਾ ਕਰਕੇ ਮਹਾਕਾਲ ( ਕਾਲਕਾ ਦੇਵਾ) ਨੂੰ ਪ੍ਰਸੰਨ ਕਰ ਸਕੇ :- ਫਿਰ ਜਿਯ ਮੈ ਇਹ ਭਾਤਿ
ਬੀਚਾਰੀ॥ਬਰੌ ਜਗਤ ਕੇ ਪਤਿਹਿ ਸੁਧਾਰੀ॥ਤਾ ਤੇ ਕਰੌ ਦੀਨ ਹਵੈ ਸੇਵਾ॥ ਹੋਇ ਪ੍ਰਸੰਨ ਕਾਲਿਕਾ
ਦੇਵਾ॥੩੧॥ਕ੍ਰਿਪਾ ਕਰੀ ਜਗਮਾਤ ਭਵਾਨੀ । ਇਹ ਬਿਧ ਬਤਿਯਾ ਤਾਹਿ ਬਖਾਨੀ ।੩੨। ਫਿਰ ਦੇਵੀ ਭਵਾਨੀ ਨੇ
ਮਹਾਕਾਲ ਨਿਰੰਕਾਰ(?) ਅਸਤ੍ਰਧਾਰੀ ਦਾ ਧਿਆਨ ਕਰਣ ਲਈ ਕਿਹਾ। ਫਿਰ ਆਕਾਸ਼ਵਾਣੀ ਹੋਈ ਕਿ ਜਦੋਂ ਸਵਾਸ
ਬੀਰਜ ਦਾਨਵ ਨੂੰ ਮਾਰੇਂਗੀ ਤਾਂ ਉਸ ਪਿਛੋਂ ਹੇ ਸੁੰਦਰੀ ਤੂੰ ਮੈਨੂੰ ਵਰੇਂਗੀ। ਇਹ ਸੁਣ ਸੁੰਦਰੀ ਨੇ
ਸ਼ਸਤ੍ਰ ਸਜਾ ਕੇ, ਨਾਲ ਫ਼ੋਜ ਲੈਕੇ ਵੈਰੀ ਤੇ ਹਮਲਾ ਕਰ ਦਿੱਤਾ। ਅਸੁਰ ਮਾਰਦੀ ਤਾਂ ਉਹਨਾਂ ਦੇ ਸਵਾਸਾਂ
ਵਿਚੋਂ ਹੋਰ ਅਸੁਰ ਪੈਦਾ ਹੋ ਜਾਂਦੇ । ਹਰ ਪਾਸੇ ਦੈਂਤ ਹੀ ਦੈਂਤ ਦਿਸ ਪੈਂਦੇ ॥੫੧॥ ਚਿਤ ਮੋ ਕਿਯੋ
ਕਾਲਕਾ ਧਯਾਨਾ। ਦਰਸਨ ਦਿਯਾ ਆਨਿ ਭਗਵਾਨਾ ।॥੫੨॥ ਫਿਰ ਕਾਲਕਾ ਅੱਗੇ ਬੇਨਤੀ ਕੀਤੀ ਕਿ ਮੈਨੂੰ ਇਹਨਾ
ਦੈਂਤਾਂ ਤੋ ਬਚਾ। ਤਾਂ ਕਾਲ ਹਸਿਆ, ਲਕ ਨਾਲ ਤਲਵਾਰ(ਅਸਿ) ਕੱਸੀ, ਭਗਤ ਦੀ ਰਖਿਆ ਲਈ ਦੈਂਤਾਂ ਨੂੰ
ਮਾਰਨ ਲਗਾ। ਬੜਾ ਭਿਆਨਕ ਜੁਧ ਮਚਿਆਦੀਰਘ ਦਾਤ ਕਾਢਿ ਕਈ ਕੋਸਾ॥ ਧਾਵਤ ਅਸੁਰ ਹੀਏ ਕਰਿ ਜੋਸਾ॥ ਮਾਰਨ
ਮਹਾਕਾਲ ਕਹ ਧਾਵੈ॥ ਮਨੋ ਮਾਰਤ ਵੇਈ ਮਰਿ ਜਾਵੈ॥੭੪॥ ( ਦੈਂਤ ਕਈ ਕੋਹਾਂ ਜਿੰਨੇ ਲੰਬੇ ਦੰਦ ਕਢਕੇ
ਮਹਾਕਾਲ ਨੂੰ ਮਾਰਣ ਦੋੜਿਆ ) ਚਾਹਤ ਮਹਾਕਾਲ ਕਹ ਮਾਰੋ ॥ਮਹਾ ਮੁਰਖ ਨਹਿ ਕਰਤ ਬਿਚਾਰੋ ॥ਜਿਨ ਸਭ ਜਗ
ਕਾ ਕਰਾ ਪਸਾਰਾ॥ ਤਾਹਿ ਚਹਤ ਤੇ ਮੂੜ ਸੰਘਾਰਾ॥੭੬॥ (ਮਹਾਕਾਲ, ਸ਼ਰੀਰਧਾਰੀ, ਜਗਤ ਦਾ ਰਚਨਹਾਰਾ?
ਜਿਸਨੂੰ ਮੂਰਖ ਦੈਂਤ ਮਾਰਨਾ ਚਾਹੁੰਦੇ ਹਨ ) ਠੋਕ ਠੋਕ ਭੁਜ ਦੰਡਨ ਜੋਧਾ॥ ਧਾਵਤ ਮਹਾਕਾਲ ਪਰ
ਕ੍ਰੋਧਾ॥ਬੀਸ ਪਦਮ ਦਾਨਵ ਤਵ ਭਯੋ॥ ਨਾਸ ਕਰਨ ਕਾਲੀ ਕੋ ਧਯੋ ॥੭੭
(ਮਹਾਕਾਲ / ਕਾਲੀ ਨੂੰ ਮਾਰਣ ਲਈ ਵੀਹ ਪਦਮ ਦੈਤ ਗੁੱਸਾ ਖਾ ਕੇ ਧਾਏ। (ਨੋਟ: ਮਹਾਕਾਲ ਤੇ ਕਾਲੀ
ਦੋਵੇਂ ਨਾਂ ਇਕੱਠੇ ਇਕੋ ਚੋਪਈ ਵਿਚ ਲਿਖੇ ਹਨ ਜਿਸਤੋਂ ਸ਼ਿਵ ਦਾ ਭਿਆਨਕ ਅਰਧ-ਨਾਰੀਸ਼ਵਰ ਰੂਪ
ਮਹਾਕਾਲ-ਕਾਲਕਾ / ਸਰਬਕਾਲ-ਕਾਲਕਾ ਸਿਧ ਹੁੰਦਾ ਹੈ। ਇਸ ਗ੍ਰੰਥ ਦੇ ਪੰਨਾ ੭੩ ਤੇ ਲਿਖੇ ਮੁਤਾਬਿਕ ''
ਸਰਬਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਕਾ ਮਾਤ ਹਮਾਰਾ ॥'' ਇਸ ਗ੍ਰੰਥ ਵਿਚ ਇਸ਼ਟ ਦਾ ਸਰੂਪ
ਸਰਬਕਾਲ -ਕਾਲਕਾ ਜੋ ਮਹਾਕਾਲ - ਕਾਲਕਾ ਹੀ ਹੈ )। ਫਿਰ ਘਮਸਾਨ ਦੀ ਜੰਗ ਹੋਈ, ਸਾਰੇ ਦੇਵਤੇ ਡਰ ਗਏ,
ਮਹਾਕਾਲ ਦੀ ਸ਼ਰਣ ਵਿਚ ਆ ਗਏ॥੮੯॥
ਸਭ ਦੇਵਤਿਆਂ ਨੇ ਮਹਾਕਾਲ / ਕਾਲ ਦੀ ਵਡਿਆਈ ਕਰਕੇ ਇਹ ਬੇਨਤੀ ਕੀਤੀ : ਇਹ ਬਿਧਿ ਸਭੈ ਪੁਕਾਰਤ ਭਏ ॥
ਜਨ ਕਰ ਲੂਟ ਬਨਿਕ ਸੇ ਲਏ ॥ ਤ੍ਰਾਹਿ ਤ੍ਰਾਹਿ ਹਮ ਸਰਨ ਤਿਹਾਰੀ ॥ ਸਭ ਭੈ ਤੇ ਹਮ ਲੇਹੁ ਉਬਾਰੀ ॥੯੦॥
ਤੁਮ ਹੋ
ਸਕਲ ਲੋਕ ਸਿਰਤਾਜਾ ॥ ਗਰਬਨ ਗੰਜ ਗਰੀਬ ਨਿਵਾਜਾ ॥ ਆਦਿ ਅਕਾਲ ਅਜੋਨਿ ਬਿਨਾ ਭੈ ॥ ਨਿਰਬਿਕਾਰ
ਨਿਰਲੰਬ ਜਗਤ ਮੈ ॥੯੧॥ ਨਿਰਬਿਕਾਰ ਨਿਰਜੁਰ ਅਬਿਨਾਸੀ ॥ ਪਰਮ ਜੋਗ ਕੇ ਤਤੁ ਪ੍ਰਕਾਸੀ ॥ ਨਿਰੰਕਾਰ ਨਵ
ਨਿਤਯ ਸੁਯੰਭਵ ॥ ਤਾਤ ਮਾਤ ਜਹ ਜਾਤ ਨ ਬੰਧਵ ॥੯੨॥ ਸਤ੍ਰ ਬਿਹੰਡ ਸੁਰਿਦਿ (ਭਗਤਾਂ) ਸੁਖਦਾਇਕ ॥ ਚੰਡ
ਮੂੰਡ ਦਾਨਵ ਕੇ ਘਾਇਕ॥੯੩॥ (ਦੇਵੀ ਦੁਰਗਾ ਨੇ ਇਹਨਾ ਦੈਂਤਾਂ ਨੂੰ ਮਾਰਿਆ ਸੀ, ਵੇਖੋ ਦੁਰਗਾ /
ਭਗਉਤੀ ਕੀਆਂ ਵਾਰਾਂ ) ॥ ਆਦਿ ਅਨੰਤ ਅਰੂਪ ਅਭੇਸਾ ॥ ਘਟ ਘਟ ਭੀਤਰ ਕੀਯਾ ਪ੍ਰਵੇਸਾ ॥ ਅੰਤਰ ਬਸਤ
ਨਿਰੰਤਰ ਰਹਈ ॥ ਸਨਕ ਸਨੰਦ ਸਨਾਤਨ ਕਹਈ ॥੯੪॥ ਆਦਿ ਜੁਗਾਦਿ ਸਦਾ ਪ੍ਰਭੁ ਏਕੈ ॥ ਧਰਿ ਧਰਿ ਮੂਰਤਿ
ਫਿਰਤਿ ਅਨੇਕੈ ॥ ਸਭ ਜਗ ਕਹ ਇਹ ਬਿਧਿ ਭਰਮਾਯਾ ॥ ਆਪੇ ਏਕ ਅਨੇਕ ਦਿਖਾਯਾ ॥੯੫॥ ਘਟ ਘਟ ਮਹਿ ਸੋਈ
ਪੁਰਖ ਬਯਾਪਕ ॥ ਸਕਲ ਜੀਵ ਜੰਤਨ ਕੇ ਥਾਪਕ ॥ ਜਾ ਤੇ ਜੋਤਿ ਕਰਤ ਆਕਰਖਨ ॥ ਤਾ ਕਹ ਕਹਤ ਮ੍ਰਿਤਕ ਜਗ
ਕੇ ਜਨ ॥੯੬॥ ਤੁਮ ਜਗ ਕੇ ਕਾਰਨ ਕਰਤਾਰਾ ॥ ਘਟਿ ਘਟਿ ਕੀ ਮਤਿ ਜਾਨਨਹਾਰਾ ॥ ਨਿਰੰਕਾਰ ਨਿਰਵੈਰ
ਨਿਰਾਲਮ ॥ ਸਭ ਹੀ ਕੇ ਮਨ ਕੀ ਤੁਹਿ ਮਾਲਮ॥੯੭॥ ਤੁਮ ਹੀ ਬ੍ਰਹਮਾ ਬਿਸਨ ਬਨਾਯੋ ॥ ਮਹਾ ਰੁਦ੍ਰ ਤੁਮ
ਹੀ ਉਪਜਾਯੋ॥੯੮॥ ਜਗ ਕਾਰਨ ਕਰੁਨਾਨਿਧਿ ਸਵਾਮੀ॥ਕਮਲ ਨੈਨ ਅੰਤਰ ਕੇ ਜਾਮੀ॥ ਦਯਾਸਿੰਧੁ ਦੀਨਨ ਕੇ
ਦਯਾਲਾ ॥ ਹੂਜੈ ਕ੍ਰਿਪਾ ਨਿਧਾਨ ਕ੍ਰਿਪਾਲਾ॥ ੯੯॥ ਚਰਨ ਪਰੇ ਇਹ ਬਿਧਿ ਬਿਨਤੀ ਕਰ॥ ਤ੍ਰਾਹਿ ਤ੍ਰਾਹਿ
ਰਾਖਹੁ ਹਮ ਧੁਰਧਰ ॥ ਕਹ ਕਹ ਹਸਾ ਬਚਨ ਸੁਨ ਕਾਲਾ ॥ ਭਗਤ ਜਾਨ ਕਰ ਭਯੋ ਕ੍ਰਿਪਾਲਾ ॥੧੦੦॥
ਪਾਠਕ ਨੋਟ ਕਰਣ ਕਿ ਚੰਡ, ਮੁੰਡ ਨਾਂ ਦੇ ਦੈਂਤਾਂ ਨੂੰ ਮਾਰਣ ਵਾਲੀ ਦੇਵੀ ਦੁਰਗਾ ਨੂੰ ਰੱਬੀ-ਗੁਣਾਂ
ਵਾਲੀ ਦਸਿਆ ਗਿਆ ਹੈ । ਇਸੇ ਦੇਵੀ ਦੁਰਗਾ ਦੀ ਜੈ-ਜੈਕਾਰ ਕਹੀ-ਜਾਂਦੀ-ਅਕਾਲ-ਉਸਤਤਿ (ਅਸਲ ਵਿਚ ਕਾਲ
/ ਸਰਬਕਾਲ / ਸਰਬਲੋਹ ਉਸਤਤਿ ) ਰਚਨਾ ਵਿਚ ਲਿਖੇ ੨੦ ਛੰਦਾਂ (ਛੰਦ ਨੰ: ੨੧੧ ਤੋਂ ੨੩੦ ਤਕ) ''ਜੈ
ਜੈ ਹੋਸੀ ਮਹਿਖਾਸੁਰ ਮਰਦਨ'' ਵਿਚ ਕੀਤੀ ਗਈ ਹੈ। ਇਸੇ ਦੇਵੀ ਦੁਰਗਾ ਅਥਵਾ ਕਾਲ ਦੀ ਉਸਤਤਿ ਕਈ
ਥਾਂਈਂ ਕੀਤੀ ਗਈ ਹੈ; ਪੰਨਾ ੮੧੦ ਲਿਖਿਆ ''ਕਾਲ ਦਾ ਭਿਆਨਕ ਸਰੂਪ'' ਮੁੰਡ ਕੀ ਮਾਲ ਦਿਸਾਨ ਕੇ ਅੰਬਰ
ਬਾਮ ਕਰਯੋ ਗਲ ਮੈ ਅਸਿ ਭਾਰੋ ॥ਅੱਗੇ ਪੜਨਾ ਜੀ । ਦੋਵੇਂ ਚੰਡੀ ਚਰਿਤ੍ਰ ਅਤੇ ਵਾਰ ਦੁਰਗਾ / ਭਗਉਤੀ
ਕੀ (ਪੰਨਾ ੭੪ ਤੋਂ ੧੨੭ ਤਕ) ਇਸੇ ਕਾਲ ਨੂੰ ਬਿਆਨ ਕਰਦੇ ਹਨ ਅਤੇ ਇਹ ਸਾਰੇ ਪ੍ਰਸੰਗ ਮਾਰਕੰਡੇਯ
ਪੁਰਾਣ ਵਿਚੋਂ ਨਕਲ ਮਾਰ ਕੇ ਲਿਖੇ ਗਏ ਹਨ । ਮਹਾਕਾਲ ਦੀ ਕਥਾ ਸ਼ਿਵ ਪੁਰਾਣ ਵਿਚੋਂ ਲਈ ਗਈ ਹੈ।
ਅੱਗੇ ਲਿਖੀਆਂ ਚੌਪਈਆਂ ਵਿਚ ਬਿਆਨ ਕੀਤਾ ਹੈ ਕਿ ਕਾਲ (੧੦੨) / ਅਸਿਧੁਜ (੧੦੪) / ਮਹਾਕਾਲ (੧੦੫)
ਰਥ ਤੇ ਚੜਿਆ, ਜੰਗ ਵਿਚ ਹਾਹਾਕਾਰ ਮਚਾ ਦਿੱਤੀ (੧੦੮)। ਫਿਰ ਮਹਾਕਾਲ ਨੂੰ ਪਸੀਨਾ ਆਇਆ (ਭਯੋ
ਪ੍ਰਸੇਤਾ, ੧੦੯) ; ਪਸੀਨਾ ਤਾਂ ਸਰੀਰਧਾਰੀ ਨੂੰ ਹੀ ਆਉਂਦਾ ਹੈ। ਸਪਸ਼ਟ ਹੈ ਕਿ ਮਹਾਕਾਲ / ਕਾਲ
ਅਜੋਨਿ ਨਹੀ, ਜੈਸਾ ਕਿ ਉਪਰ ਲਿਖੀਆਂ ਚੌਪਈਆਂ ਵਿਚ ਲਿਖਿਆ ਹੈ ।
ਜੰਗ ਜਾਰੀ ਹੈ। ਦੈਂਤ ੧੦੦੦੦ ਘੜੇ ਭੰਗ ਦੇ ਪੀ ਪੀ ਕੇ ਝਟਪਟ ਜੰਗ ਵਿਚ ਆ ਭਿੜਦੇ ਸਨ ॥੧੨੩॥ ( ਗਪੋੜ
!!)।
ਮਹਾਕਾਲ ਕੋਪਤ ਭਯੋ ਜਬ ਹੀ ॥ ਅਸੁਰ ਅਨੇਕ ਬਿਦਾਰੇ ਤਬ ਹੀ ॥੧੨੫॥ ( ਮਹਾਕਾਲ ਨੂੰ ਗੁੱਸਾ ਆਇਆ)
ਜਿਤੇ ਦੈਤ ਆਏ ਤਿਤੇ ਕਾਲ ਮਾਰੇ ॥ਬਹੇ ਸ੍ਰੋਨ ਕੇ ਭੂਮ ਹੂੰ ਪੈ ਪਨਾਰੇ ॥੧੩੯॥(ਕਾਲ ਨੇ ਦੈਂਤ ਮਾਰੇ
ਤਾਂ ਖ਼ੂਨ ਦੇ ਪਰਨਾਲੇ ਵੱਗੇ) ਜਾ ਪਰ ਮਹਾਕਾਲ ਅਸਿ ਝਾਰਾ॥ਏਕ ਸੁਭਟ ਤੇ ਦਵੈ ਕਰਿ
ਡਾਰਾ॥੧੯੨॥(ਮਹਾਕਾਲ ਨੇ ਇਕ ਵਾਰ ਨਾਲ ਦੋ ਟੋਟੇ ਕਰ ਦਿਤੇ) ਜਵਾਲ ਤਜੀ ਕਰਿ ਕੋਪ ਨਿਸਾਚਰ ॥ ਤਿਨ ਤੇ
ਭਏ ਪਠਾਨ ਧਨੁਖ ਧਰ ॥੧੯੮॥ (ਦੈਂਤਾਂ ਨੇ ਮੂੰਹ ਵਿਚੋਂ ਅੱਗ ਕੱਢੀ ਤਾਂ ਪਠਾਨ ਤੀਰ ਕਮਾਨ ਫੜੀ ਪੈਦਾ
ਹੋ ਗਏ!!? ਸਤਿਜੁਗ ਵਿਚ ਪਠਾਨ ਕਿਥੋਂ ? ਨਿਰਾ ਝੂਠ ਤੇ ਗਪੋੜ ਲਿਖਣ ਵਾਲਾ ਲਿਖਾਰੀ ਕੋਣ ??) ਫਿਰ
ਦੈਂਤਾਂ ਨੇ ਸਾਹ ਛੱਡੇ ਤਾਂ ਸੈਯਦ ਤੇ ਸ਼ੇਖ਼ ਪੈਦਾ ਹੋ ਗਏ (੧੯੯)। ਅਮਿਤ ਖ਼ਾਨ,ਨਾਹਰ ਖ਼ਾਨ, ਬੈਰਮ
ਖ਼ਾਨ,ਹਸਨ ਖ਼ਾਨ, ਗੈਰਤ ਖ਼ਾਂ, ਬਲਵੰਡ ਖ਼ਾਂ.. ਯੂਸਫ ਖ਼ਾ (੨੧੧), ਨੂਰਮ ਬੇਗ,.. ਸ਼ੇਖ਼ ਫਰੀਦ, ਸ਼ੇਖ਼ ਉਜੈਨ
(੨੧੯) .. ਗਪੋੜ !? ਇਹ ਸਾਰੇ ਨਾਂ ਲਿਖਾਰੀ ਨੂੰ ਕਿਵੇਂ ਪਤਾ ਲੱਗੇ ? ਕੀ ਦੈਂਤਾਂ ਨੇ ਆਪਣੇ
ਫ਼ੌਜੀਆਂ ਦੀ ਲਿਸਟ ਮਹਾਕਾਲ / ਕਾਲ ਜਾਂ ਲਿਖਾਰੀ ਨੂੰ ਦਿਤੀ ਸੀ ?
ਜੰਗ ਹਾਲੇ ਜਾਰੀ ਹੈ । ਹੁੰਅ ਸਬਦ ਅਸਿਧੁਜਹਿ (ਮਹਾਕਾਲ ਨੇ) ਉਚਾਰਾ॥ਤਿਹ ਤੇ ਆਧਿ ਬਯਾਧਿ ਬਪੁ
ਧਾਰਾ ॥੨੩੪॥ ਮਹਾਕਾਲ ਨੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਕੀਟ ਫੈਲਾ ਦਿੱਤੇ
( Biological
warfare )ਤਾਂ ਦੈਂਤ ਬੀਮਾਰੀਆਂ ਨਾਲ ਮਰਣ ਲਗੇ ॥੨੪੬॥ ਇਹ ਬਿਧਿ ਭਯੋ ਦਾਨਵਨ ਨਾਸਾ ॥ਖੜਗਕੇਤ
(ਮਹਾਕਾਲ) ਅਸੁ ਕਿਯਾ ਤਮਾਸਾ ॥੨੪੭॥
ਫਿਰ ਅਗਨੀ-ਅਸਤ੍ਰ, ਵਰੁਣ-ਅਸਤ੍ਰ,ਮੇਘ-ਅਸਤ੍ਰ,ਵਾਯੂ-ਅਸਤ੍ਰ ਆਦਿਕ ਅਸਤ੍ਰਾਂ ਨਾਲ ਘੋਰ ਜੰਗ ਹੁੰਦੀ
ਰਹੀ । ਜੂਝਿ ਗਿਰੇ ਖੜਗਾਧੁਜ ਸੌ ਲਰਿ ਸ੍ਰੋਨਿਤ ਸੋ ਸਿਗਰੇ ਅੰਗ ਭੀਨੇ॥੨੭੮॥(ਖ਼ੂਨ-ਸਨੇ ਦੈਂਤ
ਮਹਾਕਾਲ ਨਾਲ ਲੜ ਕੇ ਡਿੱਗੇ)
ਫਿਰ ਮਹਾਕਾਲ ਨੇ ਪਾਵਕ-ਅਸਤ੍ਰ..ਆਦਿਕ ਵਰਤੇ, ਮਹਾਕਾਲ ਤਬ ਬਾਨ ਪ੍ਰਹਾਰੇ ॥ਦਾਨਵ ਏਕ ਏਕ ਕਰਿ ਮਾਰੇ॥
੨੯੩॥
ਲਗਦਾ ਹੈ ਕਿ ਕਵੀ ਨੇ ਭੰਗ ਬਹੁਤੀ ਚਾੜ੍ਹ ਲਈ ਹੈ ਕਿਉਂਕਿ ਅੱਗੇ ਫਿਰ ਜੰਗ ਦਾ ਹਾਲ ਦੁਹਰਾਇਆ ਜਾ
ਰਿਹਾ ਹੈ । ਬਹੁ ਜੁਝੇ ਇਹ ਭਾਤਿ ਸਿਪਾਹੀ॥ਭਾਤਿ ਭਾਤਿ ਧੁਜਨੀ ਰਿਪੁ ਗਾਹੀ॥ਉਤ ਕੀਯ ਸਿੰਘ ਬਾਹਨੀ (
ਦੁਰਗਾ,ਕਾਲ ) ਕੋਪੈ॥ਇਤਿ ਅਸਿਧੁਜ ( ਮਹਾਕਾਲ ) ਲੈ ਧਾਯੋ ਧੋਪੈ ॥੩੫੧॥(ਦੁਰਗਾ ਗੁੱਸੇ ਵਿਚ ਆਈ ਤੇ
ਮਹਾਕਾਲ ਤਲਵਾਰ ਲੈ ਕੇ ਪੈ ਗਿਆ ) ਅਖੀਰ, ਤਬ ਅਸਿਧੁਜ (ਮਹਾਕਾਲ) ਅਸ ਮੰਤ੍ਰ ਬਿਚਾਰੋ ॥ ਜਿਹ ਬਿਧਿ
ਤੇ ਦਾਨਵਹਿ ਸੰਘਾਰੋ ॥੩੬੩॥ ਸਰਬਾਕਰਖਨ ਕਿਯ
ਜਬ॥ ਉਪਜਤ ਤੇ ਰਹਿ ਗਏ ਅਸੁਰ ਤਬ॥ਆਗਯਾ ਬਹੁਰਿ ਕਾਲਿ (ਕਾਲਿਕਾ) ਕਹ ਦਈ ॥ ਸਤ੍ਰ ਸੈਨ ਭਛਨ ਕਰਿ ਗਈ
॥੩੬੪॥ ਫਿਰ ਮਹਾਕਾਲ ਨੇ ਸਭ ਦਾ ਬਲ ਖਿਚ ਲਿਆ, ਹੋਰ ਦੈਂਤ ਪੈਦਾ ਨ ਹੋਏ ਤੇ ਕਾਲੀ ਬਾਕੀ ਦਾਨਵ ਸੇਨਾ
ਖਾ ਗਈ।
ਮਹਾਕਾਲ ਜੀ ! ਇਹ ਸੋਝੀ ਤੁਹਾਨੂੰ ਪਹਿਲੋਂ ਕਿਉਂ ਨ ਆਈ, ਐਂਵੇਂ ਲੰਮੀ ਜੰਗ ਵਿਚ ੨੦ ਪਦਮ ਅਪਣੀ
ਸੇਨਾ ਮਰਵਾਈ । ਏਕੈ ਅਸੁਰ ਤਬੈ ਰਹਿ ਗਯੋ॥ਤ੍ਰਾਸਿਤ ਅਧਿਕ ਚਿਤ ਮਹਿ ਭਯੋ॥੩੬੫॥(ਇਕ ਦੈਂਤ ਬਚ
ਗਿਆ,ਮਨ ਵਿਚ ਬਹੁਤ ਡਰਿਆ)
ਦੋਹਰਾ ॥ ਮਹਾਕਾਲ ਕੀ ਸਰਨਿ ਜੇ ਪਰੇ ਸੁ ਲਏ ਬਚਾਇ ॥ ਔਰ ਨ ਉਪਜਾ ਦੂਸਰ ਜਗ ਭਛਿਯੋ ਸਭੈ ਬਨਾਇ ॥੩੬੬
॥
ਜੋ ਪੂਜਾ ਅਸਿਕੇਤੁ ਕੀ ਨਿਤ ਪ੍ਰਤਿ ਕਰੈ ਬਨਾਇ ॥ ਤਿਨ ਪਰ ਅਪਨੇ ਹਾਥ ਦੈ ਅਸਿਧੁਜ ਲੇਤ ਬਚਾਇ ॥੩੬੭॥
ਅਰਥਾਤ, ਮਹਾਕਾਲ ਦੀ ਜੋ ਸ਼ਰਨ ਵਿਚ ਪੈਂਦਾ ਹੈ, ਉਸ ਨੂੰ ਬਚਾ ਲਿਆ ਜਾਂਦਾ ਹੈ; ਮਹਾਕਾਲ ਵਰਗਾ ਹੋਰ
ਦੂਜਾ ਜਗਤ ਵਿਚ ਪੈਦਾ ਨਹੀ ਹੋਇਆ (ਕਾਲਿ) ਨੇ ਸਭ ਨੂੰ ਖਾ ਲਿਆ ।੩੬੬। ਜੋ ਅਸਿਕੇਤ (ਮਹਾਕਾਲ) ਦੀ
ਹਰ ਰੋਜ਼ ਪੂਜਾ ਕਰਦੇ ਹਨ, ਉਹਨਾਂ ਨੂੰ ਆਪਣਾ ਹਥ ਦੇ ਕੇ ਅਸਿਧੁਜ (ਮਹਾਕਾਲ) ਬਚਾ ਲੈਂਦਾ ਹੈ ॥੩੬੭॥
ਇਹੀ ਸਾਰੇ ਬਚਿਤ੍ਰ ਨਾਟਕ ਗ੍ਰੰਥ ਦਾ ਉਪਦੇਸ਼ ਹੈ । ਸਪਸ਼ਟ ਹੈ ਕਿ ਲਿਖਾਰੀ ਕਵਿ ਸ਼ਯਾਮ ਹਰ ਹੀਲੇ
ਸਿੱਖਾਂ ਨੂੰ ਮਹਾਕਾਲ ਦਾ ਸ਼ਰਧਾਲੂ ਬਣਾ ਰਿਹਾ ਹੈ।
ਇਕ ਦੈਂਤ ਰਹਿ ਗਿਆ ਜਿਸਨੇ ਬਹੁਤ ਤੀਰ ਚਲਾ ਕੇ ਮਹਾਕਾਲ ਤੇ ਹਮਲਾ ਕੀਤਾ। ਮਹਾਕਾਲ ਨੇ ਵੀ ੨੦੦੦੦
ਤੀਰ ਚਲਾਕੇ ਵਾਰ ਰੋਕੇ । ਮਹਾਕਾਲ ਪੁਨਿ ਜੀਯ ਮੈਂ ਕੋਪਾ ॥ ਧਨੁਖ ਟੰਕੋਰਿ ਬਹੁਰਿ ਰਨ ਰੋਪਾ ॥ ਏਕ
ਬਾਨ ਤੇ ਧੁਜਹਿ ਗਿਰਾਯੋ ॥ ਦੁਤਿਯ ਸੱਤ੍ਰ ਕੋ ਸੀਸ ਉਡਾਯੋ ॥ ੩੭੨ ॥ਬਹੁਰਿ ਅਸੁਰ ਕਾ ਕਾਟਸਿ ਮਾਥਾ
॥ ਸ੍ਰੀ ਅਸਿਕੇਤ ਜਗਤ ਕੇ ਨਾਥਾ॥੩੭੪॥
ਮਹਾਕਾਲ ਜੀ! ਸਿਰ ਉਡਾ ਕੇ ਮਾਰੇ ਹੋਇ ਰਾਛਸ ਦਾ ਮੱਥਾ ਕਟ ਰਹੇ ਹੋ,ਬੜੇ ਬਹਾਦਰ ਹੋ! ਹੁਣ ਫਿਰ ਸਿਰ
ਕੱਟਣ ਚਲੇ ਹਨ,
ਪੁਨਿ ਰਾਛਸ ਕਾ ਕਾਟਾ ਸੀਸਾ ॥ ਸ੍ਰੀ ਅਸਿਕੇਤੁ ਜਗਤ ਕੇ ਈਸਾ ॥ ਪੁਹਪਨ ਬ੍ਰਿਸਟਿ ਗਗਨ ਤੇ ਭਈ ॥
ਸਬਹਿਨ ਆਨ ਬਧਾਈ ਦਈ ॥ ੩੭੫ ॥ ਧੰਨਯ ਧੰਨਯ ਲੋਗਨ ਕੇ ਰਾਜਾ ॥ ਦੁਸਟਨ ਦਾਹ ਗਰੀਬ ਨਿਵਾਜਾ ॥ ਅਖਲ
ਭਵਨ ਕੇ ਸਿਰਜਨਹਾਰੇ ॥ ਦਾਸ ਜਾਨਿ ਮੁਹਿ ਲੇਹੁ ਉਬਾਰੇ ॥ ੩੭੬ ॥
ਕਬਯੋ ਬਾਚ ॥ ਬੇਨਤੀ ॥ ਚੌਪਈ ॥
ਹਮਰੀ ਕਰੋ ਹਾਥ ਦੈ ਰਛਾ ॥ ਪੂਰਨ ਹੋਇ ਚਿਤ ਕੀ ਇਛਾ ॥ ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ
ਪ੍ਰਤਿਪਾਰਾ ॥ ੩੭੭ ॥ { ਨੋਟ: ਇਹ ਬੇਨਤੀ ਮਹਾਕਾਲ / ਅਸਿਕੇਤ / ਅਸਿਧੁਜ / ਜਗਤ ਕੇ ਈਸ਼ਵਰ (?) /
ਗਰੀਬ ਨਿਵਾਜ (?) ਅੱਗੇ ਕੀਤੀ ਗਈ ਹੈ । ਪੜੋ ਜੀ , ਉਪਰ ਲਿਖੀਆਂ ਚੌਪਈਆਂ ੯੦ ਤੋਂ ੧੦੦ ਤਕ ; ੩੬੬
,੩੬੭, ੩੭੫, ੩੭੬ । ਇਥੇ ' ਤਵ ਚਰਨਨ ' ਦਾ ਅਰਥ ਮਹਾਕਾਲ ਦੇ ਚਰਨ ਹੈ। ਸਿਰਲੇਖ ੴ ਵਾਹਿਗੁਰੂ ਜੀ
ਕੀ ਫਤਿਹ। ਪਾਤਸ਼ਾਹੀ ੧੦ ॥ ਉਪਰ ਕਿਤੇ ਨਹੀਂ ਲਿਖਿਆ ਜੈਸਾ ਕਿ ਗੁਟਕਿਆਂ ਵਿਚ ਲਿਖਿਆ ਮਿਲਦਾ ਹੈ ;
ਕੀ ਏਹ ਸਰਾਸਰ ਧੋਖਾ ਜਾਂ ਸ਼ਰਾਰਤ ਨਹੀਂ ? }
ਤੁਮਹਿ ਛਾਡਿ ਕੋਈ ਅਵਰ ਨ ਧਯਾਊਂ ॥ ਜੋ ਬਰ ਚਾਹੌ ਸੁ ਤੁਮ ਤੇ ਪਾਊਂ ॥..॥੩੮੦॥ ਅਰਥਾਤ, ਸਿਖ ੴ
ਸਤਿਨਾਮੁ ਅਤੇ ਵਾਹਿਗੁਰੂ ਵਾਹਿਗੁਰੂ ਜਪਣਾ ਛੱਡ ਕੇ 'ਮਹਾਕਾਲ ਮਹਾਕਾਲ' ਸ਼ਰੀਰਧਾਰੀ ਨੂੰ ਹੀ ਧਿਆਇਆ
ਕਰਣ ! ਕਿਉਂ?
ਹੂਜੋ ਸਦਾ ਹਮਾਰੇ ਪੱਛਾ ॥ ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥ ੩੮੧ ॥ ਇਹ ਬੇਨਤੀ ਅਸਿਧੁਜ /
ਮਹਾਕਾਲ ਅੱਗੇ ਹੀ ਕੀਤੀ ਜਾ ਰਹੀ ਹੈ ਜਿਸਦਾ ਸਿਖ ਬਣਾਨ ਸਮੇਂ ਸਿਖ ਨੂੰ ਭੰਗ ਤੇ ਸ਼ਰਾਬ ਪਿਲਾਈ
ਜਾਂਦੀ ਹੈ ; ਸਾਰਾ ਤ੍ਰਿਯਾ ਚਰਿਤ੍ਰ ਨੰ: ੨੬੬ ਪੜ੍ਹ ਕੇ ਆਖ਼ਰੀ ਦੋਹਿਰਾ ''ਮਹਾਕਾਲ ਕੋ ਸਿੱਖਯ ਕਰਿ
ਮਦਿਰਾ ਭਾਂਗ ਪਿਵਾਇ ॥ ਪੰਨਾ ੧੨੧੦'' ਧਿਆਨ ਨਾਲ ਪੜਨਾ ਜੀ ।
ਕਾਲ ਪਾਇ ਬ੍ਰਹਮਾ ਬਪੁ ਧਰਾ॥ ਕਾਲ ਪਾਇ ਸਿਵ ਜੂ ਅਵਤਰਾ॥ ਕਾਲ ਪਾਇ ਕਰਿ ਬਿਸਨ ਪ੍ਰਕਾਸਾ॥ ਸਕਲ ਕਾਲ
ਕਾ ਕੀਆ ਤਮਾਸਾ ॥੩੮੩॥ਜਵਨ ਕਾਲ ਜੋਗੀ ਸਿਵ ਕੀਯੋ ॥ਬੇਦ ਰਾਜ ਬ੍ਰਹਮਾ ਜੂ ਥੀਯੋ ॥ ਜਵਨ ਕਾਲ ਸਭ ਲੋਕ
ਸਵਾਰਾ ॥ ਨਮਸਕਾਰ ਹੈ ਤਾਹਿ ਹਮਾਰਾ ॥ ੩੮੪ ॥ ਜਵਲ ਕਾਲ ਸਭ ਜਗਤ ਬਨਾਯੋ ॥ ਦੇਵ ਦੈਤ ਜੱਛਨ ਉਪਜਾਯੋ
॥ਆਦਿ ਅੰਤ ਏਕੈ ਅਵਤਾਰਾ ॥ ਸੋਈ ਗੁਰੂ ਸਮਝਿਯਹੁ ਹਮਾਰਾ ॥੩੮੫॥ਨਮਸਕਾਰ ਤਿਸਹੀ ਕੋ ਹਮਾਰੀ ॥ ਸਕਲ
ਪ੍ਰਜਾ ਜਿਨ ਆਪ ਸਵਾਰੀ ॥..॥੩੮੬॥ ਅਰਥਾਤ, ਜਿਸ ਕਾਲ ਨੇ ਬ੍ਰਹਮਾ,ਸ਼ਿਵ ,ਵਿਸ਼ਨੂੰ ,ਸਾਰਾ ਜਗਤ, ਹੋਰ
ਦੇਵਤੇ ਤੇ ਰਾਛਸ ਆਦਿਕ ਬਣਾਏ ;ਉਸਨੂੰ ਅਸੀ ਬਾਰੰਬਾਰ ਨਮਸਕਾਰ ਕਰਦੇ ਹਾਂ ਕਿਉਂਕਿ ਓਹੀ ਆਦਿ ਸਮੇਂ
ਤੋਂ ਅਵਤਾਰ ਅਤੇ ਸਾਡਾ ਗੁਰੂ ਹੈ ।ਅੱਗੇ ਚੌਪਈ ੩੯੫ ਵਿਚ ਵੀ ਇਸੇ ਕਾਲ ਨੂੰ ''ਆਦਿ ਜੁਗਾਦਿ ਸਰੂਪ
ਸੁਯੰਭਵ॥'' ਲਿਖਿਆ ਹੈ । ਪਰ ਗੁਰੂ ਗ੍ਰੰਥ ਸਾਹਿਬ ਜੀ ਦਸਦੇ ਹਨ : ੴ ਸਤਿਨਾਮੁ ਹੀ ਜਗਤ ਦਾ ਕਰਤਾ
ਹੈ, ਸੈਭੰ ਹੈ ਅਤੇ ਓਹੀ ਹੈ ''ਆਦਿ ਸਚੁ ਜੁਗਾਦਿ ਸਚੁ॥ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥'' ਸਪਸ਼ਟ
ਹੈ ਕਿ ਇਹ ਬੇਨਤੀ ਚੌਪਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਕਰਣ ਵਾਲੀ ਰਚਨਾ ਹੈ ; ਦਸਮ ਨਾਨਕ ਦੀ
ਬਾਣੀ ਕਿਵੇਂ ?
ਕਾਲ ਦੀ ਅਸਲੀਯਤ ਜਾਣਨ ਲਈ ਤ੍ਰਿਯਾ ਚਰਿਤ੍ਰ ਨੰ: ੧ (ਪੰਨਾ ੮੦੯ ਤੋਂ ਪੰਨਾ ੮੧੩) ਦਾ ਸਵੈਯਾ ੧੭ਵਾਂ
ਪੜੋ ਜੀ :-
ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈਂ ਅਸਿ ਭਾਰੋ ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ
ਬਿਰਾਜਤ ਹੈ ਅਨਿਯਾਰੋ ॥ ਛੁਟੇ ਹੈਂ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ ॥ ਛਾਡਤ ਜਵਾਲ
ਲਏ ਕਰ ਬਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ ॥ ੧੭ ॥ (ਪੰਨਾ ੮੧੦) ..ਇਤਿ ਸ੍ਰੀ ਚਰਿਤ੍ਰ ਪਖਯਾਨੇ
ਚੰਡੀ ਚਰਿਤ੍ਰੇ ਪ੍ਰਥਮ ਧਯਾਇ..
ਗਲੇ ਵਿਚ ਖੋਪੜੀਆਂ ਦੀ ਮਾਲਾ, ਨੰਗਾ ਸਰੀਰ, ਖੱਬੇ ਪਾਸੇ ਭਾਰੀ ਤਲਵਾਰ, ਮਥੇ ਤੇ ਅੱਖਾਂ ਲਾਲ
ਅੰਗਾਰੇ ਵਾਂਙ, ਵਾਲ ਖਿਲਰੇ ਹੋਏ, ਖ਼ੂਨ ਨਾਲ ਲਿਬੜੇ ਦੰਦ ਤੇ ਜੀਭ, ਮੂੰਹ ਵਿਚੋਂ ਨਿਕਲ ਰਹੀਆਂ ਹਨ
ਅੱਗ ਦੀਆਂ ਲਪਟਾਂ , ਇਕ ਹਥ ਵਿਚ ਕਟੀ ਹੋਈ ਖੋਪੜੀਐਸੇ ਭਿਆਨਕ ਸਰੂਪ ਵਾਲਾ ਹੈ 'ਕਾਲ', ਤੁਹਾਡਾ
ਸਦਾ ਪਾਲਣਹਾਰਾ ।(ਪੜ੍ਹੋ ਜੀ, ਲੇਖ ''ਇਸ਼ਟ ਦਾ ਸਰੂਪ'') ਨਿਰੰਕਾਰ ਨਿਰਬਿਕਾਰ ਨ੍ਰਿਲੰਭ ॥ ਆਦਿ
ਅਨੀਲ ਅਨਾਦਿ ਅਸੰਭ ॥॥੩੯੧॥ ਅਰਥਾਤ, ਮਹਾਕਾਲ ਹੀ ਨਿਰੰਕਾਰ ਹੈ,
ਵਿਕਾਰਾਂ (ਭੰਗ ਸ਼ਰਾਬ ਪੀਣ-ਪਿਲਾਣ ਵਾਲਾ ?) ਤੋਂ ਮੁਕਤ ਹੈ, ਕਿਸੇ ਦਾ ਮੁਥਾਜ ਨਹੀ ; ਮਹਾਕਾਲ ਹੀ
ਸੰਸਾਰ ਦਾ ਮੁੱਢ ਹੈ, ਬੇਦਾਗ ਹੈ, ਅਨਾਦੀ ਅਤੇ ਜਨਮ-ਮਰਣ-ਜੂਨਾਂ ਤੋਂ ਰਹਤ ਹੈ !!? ਇਹ ਵਿਚਾਰ
ਗੁਰਬਾਣੀ ਵਿਰੁਧ ਹੈ ਕਿਉਂਕਿ ਜਪੁ ਬਾਣੀ ਵਿਚ ਰੋਜ਼ ਪੜ੍ਹਦੇ ਹਾਂ ਕਿ ੴ ਸਤਿਨਾਮੁ ਵਾਹਿਗੁਰੂ ਹੀ
'ਆਦਿ ਅਨੀਲ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ਪਉੜੀ ੨੮॥'
ਇਸ ਤਰ੍ਹਾਂ ਬੇਨਤੀ ਚੌਪਈ ਸਿਖਾਂ ਨੂੰ ਜਪੁ ਬਾਣੀ ਦੇ ਉਲਟ ਸਿਧਾਂਤ ਨਾਲ ਜੋੜ ਰਹੀ ਹੈ ।
ਏਕੈ ਰੂਪ ਅਨੂਪ ਸਰੂਪਾ ॥ ਰੰਕ ਭਯੋ ਰਾਵ ਕਹੀ ਭੂਪਾ ॥..॥੩੯੪॥
ਹੂ-ਬ-ਹੂ ਇਹੀ ਪੰਕਤੀਆਂ ਇਸ ਗ੍ਰੰਥ ਦੇ ਪੰਨਾ ੧੫੮ ਤੇ ਲਿਖੀਆਂ ਹਨ ਚੋਪਈ ੩੬ ਤੋਂ ਬਾਦ ਕਾਲ ਦੀ
ਉਸਤਤਿ ਵਿਚ :- ਪ੍ਰਥਮ ਕਾਲ ਸਭ ਜਗ ਕੋ ਤਾਤਾ ॥ ਤਾ ਤੇ ਭਯੋ ਤੇਜ ਬਿਖਯਾਤਾ ॥ਸੋਈ ਭਵਾਨੀ ਨਾਮ ਕਹਾਈ
॥ ਜਿਨ ਸਿਗਰੀ ਯਹ ਸ੍ਰਿਸਟਿ ਉਪਾਈ ॥੨੯॥.. ਕਾਲ ਰੂਪ ਭਗਵਾਨ ਭਨੈਬੋ ॥ ਤਾ ਮਹਿ ਲੀਨ ਜਗਤਿ ਸਭ
ਹਵੈਬੋ ॥੩੪॥ ਏਕਹ ਰੂਪ ਅਨੂਪ ਸਰੂਪਾ॥ ਰੰਕ ਭਯੋ ਰਾਵ ਕਹੂ ਭੂਪਾ ॥੩੭॥( ਅਰਥਾਤ, ਕਾਲ ਹੀ ਦੇਵੀ
ਭਵਾਨੀ / ਕਾਲ-ਰੂਪ ਭਗਵਾਨ / ਸ੍ਰਿਸ਼ਟੀ ਕਰਤਾ ਹੈ !!? )
ਜੇ ਅਸਿਧੁਜ ਤਵ ਸਰਣੀ ਪਰੇ ॥ ਤਿਨ ਕੇ ਦੁਸਟ ਦੁਖਿਤ ਹਵੈ ਮਰੇ ॥..॥੩੯੭॥ ਅਰਥਾਤ, ਹੇ ਝੰਡੇ ਉਤੇ
ਕ੍ਰਿਪਾਨ ਦੇ ਚਿੰਨ੍ਹ ਵਾਲੇ ਮਹਾਕਾਲ ਜੀ ! ਜਿਹੜੇ ਜਿਹੜੇ ਜੀਵ ਤੁਹਾਡੀ ਸ਼ਰਨੀ ਆ ਪਏ , ਉਨ੍ਹਾਂ ਦੇ
ਦੁਸ਼ਟ-ਦੋਖੀ ਦੁਖੀ ਹੋ ਕੇ ਮਰ ਗਏ ।
ਏਕ ਬਾਰ ਜਿਨ ਤੁਮੈਂ ਸੰਭਾਰਾ ॥ ਕਾਲ ਫਾਂਸ ਤੇ ਤਾਹਿ ਉਬਾਰਾ ॥ ਜਿਨ ਨਰ ਨਾਮ ਤਿਹਾਰੋ ਕਹਾ ॥ ਦਾਰਿਦ
ਦੁਸਟ ਦੋਖ ਤੇ ਰਹਾ ॥੪੦੦ ॥ ਖੜਗਕੇਤ ਮੈਂ ਸਰਨਿ ਤਿਹਾਰੀ ॥ ਆਪੁ ਹਾਥ ਦੈ ਲੇਹੁ ਊਬਾਰੀ ॥ਸਰਬ ਠੌਰ
ਮੋ ਹੋਹੁ ਸਹਾਈ ॥ ਦੁਸਟ ਦੋਖ ਤੇ ਲੇਹੁ ਬਚਾਈ ॥੪੦੧॥ਅਰਥਾਤ, ਹੇ ਮਹਾਕਾਲ ਜੀ ! ਜਿਸ ਜੀਵ ਨੇ ਇਕ
ਵਾਰੀ ਤੁਹਾਨੂੰ ਯਾਦ ਕੀਤਾ, ਤੁਸੀ ਉਸਨੂੰ ਕਾਲ ਦੀ ਫਾਹੀ ਤੋਂ ਬਚਾਅ ਲਿਆ। ਜਿਸਨੇ ਤੁਹਾਡਾ ਨਾਮ
ਸਿਮਰਿਆ, ਉਹ ਗਰੀਬੀ (ਕੰਗਾਲੀ) ,ਦੁਸ਼ਮਨਾਂ ਅਤੇ ਔਗੁਣਾਂ ਤੋਂ ਬਚ ਗਿਆ ।੪੦੦। ਹੇ ਖੜਗ-ਚਿੰਨ੍ਹ ਦੇ
ਝੰਡੇ ਵਾਲੇ ਮਹਾਕਾਲ ਜੀ ! ਮੈਂ ਆਪਜੀ ਦੀ ਸ਼ਰਣ ਆਇਆ ਹਾਂ, ਅਪਣੇ ਹਥ ਦਾ ਸਹਾਰਾ ਦੇ ਕੇ ਮੈਨੂੰ ਬਚਾਅ
ਲਉ । ਹਰ ਥਾਂ ਮੇਰੀ ਮਦਦ ਕਰਿਓ, ਮੈਨੂੰ ਦੁਸਟ-ਦੋਖੀਆਂ ਤੋਂ ਬਚਾਅ ਲਉ । ੪੦੧।
ਅੰਤ ਵਿਚ ਲਿਖਾਰੀ ਅਪਣੇ ਇਸ਼ਟ ਜਗਮਾਤਾ ( ਦੇਵੀ ਮਾਤਾ ਕਾਲਕਾ) ਤੇ ਅਸਿਧੁਜ (ਮਹਾਕਾਲ) ਦਾ ਗ੍ਰੰਥ
ਪੂਰਨ ਹੋਣ ਤੇ ਸ਼ੁਕਰਾਨਾ ਕਰਦਾ ਹੈ :- ਕ੍ਰਿਪਾ ਕਰੀ ਹਮ ਪਰ ਜਗਮਾਤਾ ॥ ਗ੍ਰੰਥ ਕਰਾ ਪੂਰਨ ਸੁਭਰਾਤਾ
॥ ..॥੪੦੨॥ ਸ੍ਰੀ ਅਸਿਧੁਜ ਜਬ ਭਏ ਦਇਆਲਾ ॥ ਪੂਰਨ ਕਰਾ ਗ੍ਰੰਥ ਤਤਕਾਲਾ ॥..॥੪੦੩॥
ਉਪਰ ਕੀਤੀ ਵੀਚਾਰ ਤੋਂ ਇਹ ਨੁਕਤੇ ਪ੍ਰਤੱਖ ਹੁੰਦੇ ਹਨ :-
(੧) ਮਹਾਕਾਲ ਰਥ ਤੇ ਚੜਿਆ , ਧਨੁਖ-ਬਾਣ ਚਲਾਏ, ਕ੍ਰੋਧ ਕੀਤਾ, ਕ੍ਰਿਪਾਨ ਚਲਾਈ ; ਭਾਵ ਸ਼ਰੀਰਧਾਰੀ
ਹੈ ,
(੨) ਮਹਾਕਾਲ ਨੂੰ ਪਸੀਨਾ ਆਉਂਦਾ ਹੈ ; ਅਸੀ ਸਭ ਜਾਣਦੇ ਹਾਂ ਕਿ ਪਸੀਨਾ ਕੇਵਲ ਸ਼ਰੀਰਧਾਰੀ ਨੂੰ
ਆਉਂਦਾ ਹੈ , (੩) ਮਹਾਕਾਲ / ਕਾਲ ਖੋਪੜੀਆਂ ਦੀ ਮਾਲਾ ਗਲ ਵਿਚ ਪਾਉਣ ਵਾਲਾ ਸ਼ਿਵ- ਪਾਰਵਤੀ ਦਾ
ਡਰਾਉਣਾ ਸਰੂਪ ਹੈ , (੪) ਮਹਾਕਾਲ ਦਾ ਅਰਥ ਵਾਹਿਗੁਰੂ ਨਹੀ ਕਿਉਂਕਿ ਮਹਾਕਾਲ ਦੇ ਸਿਖ ਨੂੰ ਭੰਗ ਤੇ
ਸ਼ਰਾਬ ਪੀਣੀ ਪੈਂਦੀ ਹੈ ।
ਸਪਸ਼ਟ ਹੈ ਕਿ ਇਹ ਬੇਨਤੀ ਚੌਪਈ ਮਹਾਕਾਲ / ਕਾਲਕਾ ਅੱਗੇ ਕੀਤੀ ਅਰਜ਼ੋਈ ਹੈ ਜੋ ਕਿ ਮਿਥਿਹਾਸਕ ਦੇਵਤਾ
ਹੈ, ਨ ਕਿ ''ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ''।
ਗੁਰਸਿਖ ਨੂੰ ਗੁਰੂ ਗ੍ਰੰਥ ਸਹਿਬ ਜੀ ਤੋਂ ਬੇਮੁਖ ਕਰਣ ਵਾਲੀ ਇਹ ਰਚਨਾ ਬ੍ਰਾਹਮਣੀ-ਗ੍ਰੰਥਾਂ ਸ਼ਿਵ
ਪੁਰਾਣ, ਮਾਰਕੰਡੇਯ ਪੁਰਾਣ ਦਾ ਨਿਚੋੜ ਹੈ, ਗੁਰਬਾਣੀ ਨਹੀ ।
ਕਬਯੋ ਬਾਚ ਅਰਥਾਤ ਕਵੀ (ਸ਼ਯਾਮ) ਦੀ ਰਚਨਾ ਹੈ, ਗੁਰਬਾਣੀ ਨਹੀ। ਗੁਰਸਿਖ ਨੂੰ ਪੜ੍ਹਨ ਦੀ ਲੋੜ ਨਹੀ ।
ਗੁਰਵਾਕ ਹੈ : ਬਿਖ ਮਹਿ ਅੰਮ੍ਰਿਤੁ ਸਿੰਚੀਐ ਬਿਖ ਕਾ ਫਲੁ ਪਾਇਆ ॥(ਗੁਰੂ ਗ੍ਰੰਥ ਸਾਹਿਬ, ਅੰਗ
੧੨੪੪) ਭਾਵ, ਜ਼ਹਰ ਵਿਚੋਂ ਅੰਮ੍ਰਿਤ ਦਾ ਸਵਾਦ ਕਿਵੇਂ ਪਾਇਆ ਜਾ ਸਕਦਾ ਹੈ ?
ਗੁਰਸਿਖ ਨੂੰ ਸਤਿਗੁਰੂ ਗੁਰੂ ਗ੍ਰੰਥ ਸਹਿਬ ਜੀ ਦੇ ਇਹ ਫ਼ੁਰਮਾਨ ਮੰਨਣੇ ਚਾਹੀਦੇ ਹਨ :
(੧) ਹਮਰਾ
ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ਰਹਾਉ॥..
ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥ (ਅੰਗ ੧੧੫੮)
(੨) ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥ ਨਾਮ ਬਿਨਾ ਸਭਿ ਕੂੜੁ ਗਾਲੀਂ ਹੋਛੀਆ॥ (ਅੰਗ ੭੬੧)
(੩) ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥(੯੨੦)
(੪) ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥ (ਅਨੰਦੁ ਬਾਣੀ, ਅੰਗ ੯੨੦)
(੫) ਸਿਵਾ ਸਕਤਿ ਸੰਬਾਦੰ ॥ਮਨ ਛੋਡਿ ਛੋਡਿ ਸਗਲ ਭੇਦੰ ॥ਸਿਮਰਿ ਸਿਮਰਿ ਗੋਬਿੰਦੰ ॥ਭਜੁ ਨਾਮਾ ਤਰਸਿ
ਭਵ ਸਿੰਧੰ॥(੮੭੩) ਅਰਥਾਤ, ਹੇ ਮਨ! ਸ਼ਿਵਾ-ਸ਼ਕਤੀ (ਮਹਾਕਾਲ-ਕਾਲਕਾ), ਜਿਨਾਂ ਤੇ ਕਰਤੇ ਦਾ ਹੁਕਮ ਹੀ
ਵਰਤਦਾ ਹੈ, ਦੀਆਂ ਹੋਛੀਆਂ ਕਥਾ ਕਹਾਣੀਆਂ ਦੇ ਚਰਚੇ ਛੱਡ ਕੇ ਸਰਬ-ਵਿਆਪਕ ਪਰਮਾਤਮਾ ੴ ਸਤਿਨਾਮੁ
ਵਾਹਿਗੁਰੂ ਨੂੰ ਸਿਮਰ, ਤਾਂ ਹੀ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ ਹੈਂ ।
ਗੁਰਸਿਖ ਨੇ ਅਨਮਤੀ ਗ੍ਰੰਥ ਅਤੇ ਬ੍ਰਾਹਮਣੀ-ਗ੍ਰੰਥਾਂ ਤੇ ਆਧਾਰਿਤ ਗ੍ਰੰਥਾਂ ਨੂੰ ਤਿਆਗ ਕੇ ਕੇਵਲ
ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਗੁਰਬਾਣੀ,ਸੱਚੀ ਬਾਣੀ,ਕਰਕੇ ਮੰਨਣੀ ਹੈ ।