ਕਪੜੁ ਰੂਪੁ ਸੁਹਾਵਣਾ
ਅਗਰ ਇਸ ਸ਼ਬਦ ਨੂੰ ਇੰਨਾਂ ਹੀ
ਵਿਚਾਰਿਆ ਜਾਵੇ ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਭਾਈ ਇਹ ਜੋ ਤੇਰਾ ਕਪੜ ਰੂਪੀ ਜੋ ਰੂਪ ਹੈ ਇਹ
ਬੜਾ ਸੁਹਾਵਣਾ ਹੈ ਤੂੰ ਇਸੇ ਕਪੜ ਰੂਪ ਸ਼ਰੀਰ ਨੂੰ ਹੋਰ ਸੁਹਾਵਣਾ ਬਣਾ ਕੇ ਕਿਸ ਤਰਾਂ ਲੋਕਾਂ ਨੂੰ
ਲੁਟਦਾ ਹੈ ਧੋਖਾ ਦੇਂਦਾ ਹੈਂ ੳਪਰੋਂ ਤਾਂ ਤੂੰ ਧਾਰਮਿਕਤਾ ਦਸਦਾ ਹੈਂ ਪਰ ਅੰਦਰੋਂ ਪੂਰਾ ਜਲਾਦ ਹੀ
ਹੈਂ, ੳਪਰੋਂ ਤਾਂ ਤੂੰ ਕਹਿੰਦਾ ਹੈ ਮੈ ਸਭ ਕੁੱਝ ਤਹਾਡੇ ਲਈ ਹੀ ਕਰ ਰਿਹਾਂ ਹਾਂ ਇਸ ਵਿੱਚ ਤਾਂ
ਤੁਹਾਡਾ ਹੀ ਫਾਈਦਾ ਹੈ, ਮੈ ਤਾਂ ਨਿਸ਼ਕਾਮ ਸੇਵਾ ਹੀ ਕਰਦਾ ਹਾਂ। ਮੇਰਾ ਤੁਸੀ ਗਾਂਧੀ ਵਰਗਾ ਸਾਧਾ,
ਚਿਟਾ ਸਰੂਪ ਤਾਂ ਦੇਖੋ ਮੇਰੇ ਹਥੱ ਵਿੱਚ ਮਾਲਾ ਹੈ ਅਗਰ ਮੈਂ ਅਹਿੰਸਾਂ ਹੀ ਕਰਨੀ ਹੋਵੇ ਤਾ ਕਿਆ ਮੈਂ
ਮਾਲਾ ਦੀ ਜਗ੍ਹਾ ਤਲਵਾਰ ਨਾ ਫੜਦਾ, ਅਗਰ ਮੈ ਬੁਰਾ ਮਨੱਖ ਹੁੰਦਾ ਤਾਂ ਤੁਸੀ ਮੈਨੂੰ ਸੁਨਣ ਹੀ ਕਿਉਂ
ਆਉਂਦੇ, ਤੁਹਾਡਾ ਆਉਣਾ ਮੈਨੂੰ ਸ਼ਾਂਤ ਚਿਤ ਹੋਕੇ ਸੁਨਣਾ ਤੇ ਮਨਣਾ ਇਸੇ ਗਲ ਦਾ ਪਰਮਾਨ ਹੈ ਮੈ ਹੀ
ਹਾਂ ਜੋ ਤੁਹਾਨੂੰ ਮੋਖਸ਼ ਪ੍ਰਾਪਤ ਕਰਵਾ ਸਕਦਾ ਹੈ।
ਮੈਂ ਜਿਵੇਂ ਕਵਾਂ ਬਸ ਤੁਸੀ ਉਹੀ ਕਰਦੇ ਜਾੳ, ਜਾੳ ਤਾ ਗੋਤਮ ਬੁੱਧ ਦੇ ਮੁੰਹ ਤੇ ਥੁਕ ਆੳ ੳਸ ਦੇ
ਵਿਚਾਰ ਬਹੁਤ ਘਾਤਕ ਹਨ ਤੁਹਾਨੂੰ ਪਰਮਾਤਮਾ ਤੋ ਦੂਰ ਕਰ ਰਿਹਾ ਹੈ, ਸੁਕਰਾਤ ਨੂੰ ਜਹਿਰ ਪਿਲਾ ਦਿੳ
ਅਗਰ ਇਸ ਦੀ ਜਬਾਨ ਬੰਦ ਨਾ ਹੋਈ ਤਾਂ ਸਾਰੇ ਹੀ ਦੇਵੀ ਦੇਵਤੇ ਨਰਾਜ ਹੋ ਜਾਣਗੇ ਇਸ ਦੀ ਜਬਾਨ ਬਹੁਤੀ
ਕੌੜਾ ਬੋਲਦੀ ਹੈ। ਮਨਸੂਰ ਦਾ ਸਿਰ ਧੜ ਤੋਂ ਅਲੱਗ ਕਰ ਦਿਉ “ਅਨਹਲ ਹਕ” ਬੋਲਦਾ ਹੈ ਨਾਲ ਸਾਡੇ ਵਾਂਗੂ
ਰੱਬ ਦੇ ਪਿਆਰਿਆਂ (ਬ੍ਰਾਹਮਣਵਾਦੀ ਵਿਚਾਰਧਾਰਾ) ਅੱਗੇ ਝੁਕ ਦਾ ਨਹੀ,
Jesus ਨੂੰ
ਸੂਲੀ ਚਾੜ ਦਿਉ ਝੂਠ ਬੋਲਦਾ ਹੈ ਕਿ ਤੁਹਾਨੂੰ ਪਰਮਾਤਮਾ ਦੇ ਰਾਜ ਦਾ ਮਾਲਕ ਬਣਾ ਦੇਵੇਗਾ ਪਹਿਲੇ ਤਾਂ
ਇਸ ਰਾਜੇ ਦੇ ਸਿਰ ਤੇ ਕੰਡੀਆਂ ਦਾ ਤਾਜ ਪਵਾੳ ਫੇਰ ਇਸ ਨੂੰ ਵੀ ਉਸੇ ਪਰਮਾਤਮਾ ਦੇ ਕੋਲ ਪੁਜਾ ਦਿਉ।
ਗੁਰੂ ਨਾਨਕ – ਕੌਨ ਗੁਰੂ ਨਾਨਕ ਉਸ ਦੇ ਪਿਛੇ ਨਾ ਤੁਰਨਾ ਸਾਡੇ ਨਾਲ ਤੁਰੳ ਅਸੀ ਤੁਹਾਨੂੰ ਬੈਠੇ
ਬੈਠੇ ਹੀ ਅਮੀਰ ਬਣਾ ਦੇਆਂਗੇ ਇਥੇ ਦਾਨ ਦਿਉ ਬੀਬੀ, ਬਚੇ ਅਰਪਨ ਕਰ ਦਿੳ ਫੇਰ ਸਮਝੋ ਕਿ ਸੁਰਗ ਵਿੱਚ
ਆਪ ਦੀ ਜਗਾ ਪੱਕੀ, ਜੀਵਨ ਵਿੱਚ ਬਹੁਤ ਦੁਖ ਨੇ ਇਸ ਜੀਵਨ ਨੂੱ ਮੌਤ ਦੇ ਬਾਦ ਹੀ ਸੁਖ ਹੈ ਸੁਰਗ ਹੈ
ਇਸ ਤੋਂ ਕਈ ਗੁਣਾ ਵੱਧ ਉਥੇ ੳਪਲਭਦ ਹੈ ਇਸ ਨਾਨਕ ਦੀ ਵਿਚਾਰਧਾਰਾ ਤੇ ਤੁਰਨ ਵਾਲੇ ਬਾਕੀ ਸਾਰੇ (9
ਗੁਰੂ ਸਾਹਿਬਾਨ ਅਤੇ ਸਿੱਖ) ਵਿਚਾਰਧਾਰਕਾਂ ਨੂੰ ਘਿਨਾਉਣੀ ਤੋਂ ਘਿਨਾੳਣੀ ਸਜਾ ਦਿਉ ਤੱਤੀਆਂ ਤਵੀਆਂ
ਤੇ ਚਾੜ੍ਹ ਦਿੳ, ਸਿਰਾਂ ਦੇ ਮੁਲ ਪਵਾ ਦਿਉ, ਜਹਿਰ ਪਲਾ ਦਿਉ, ਇਨਾਂ ਦੇ ਪਰਿਵਾਰ ਤਕ ਖਤਮ ਕਰ ਦਿਉ
(ਗੁਰੂ ਨਾਨਕ ਤੋਂ ਮਾਹਾਰਾਜਾ ਰਣਜੀਤ ਸਿੱਘ ਤੱਕ ਦਾ ਸਫਰ) ਇਨਾਂ ਸਾਰੇ ੳਪਰ ਵਰਨਿਤ ਪੈਗੰਬਰਾਂ ਦੀ
ਜਾਨਾ ਇਨਹਾਂ ਹੀ ਬ੍ਰਾਹਮਣਵਾਦੀ ਵਿਚਾਰਕਾਂ ਨੇ ਸਾਧੂਆਂ ਦਾ ਮਫੋਟਾ ਪਾ ਕੇ ਲਈਆਂ ਹਨ।
ਪਰ ੳਸ ਤੋਂ ਬਾਦ ਬੜੇ ਅਫਸੋਸ ਨਾਲ ਕਹਿਣਾ ਪਵੇਗਾ ਕਈ ੳਹ ਲੋਕ ਜੋ ਐਸੇ ਜਾਗਰੂਤ ਮਹਾਨ ਮਨੁਖਤਾ ਦੇ
ਰਹਿਬਰ ਲੋਕਾਂ ਨੂੰ ਮਾਰਣ ਵਿੱਚ ਭਾਗੀਦਾਰ ਸਨ ਅਪਨੀ ਗਲਤੀ ਦਾ ਇਹਸਾਸ ਹੁੰਦੀਆਂ ਹੀ ਇਨਾਂ ਪੈਗੰਬਰਾਂ
ਦੇ ਪਿੱਛੇ ਤੁਰ ਪਏ ਜੀਂਦੇ ਜੀ ਤਾਂ ਇਹ ਲੋਕ ਨਾਨਕ ਵਿਚਾਰਧਾਰਾ ਨੂੰ,
Jesus ਨੂੰ,
ਸੁਕਰਾਤ ਨੂੰ, ਬੁੱਧ ਨੂੰ, ਮਾਹਾਵੀਰ ਨੂੰ ਕਬੂਲ ਨਾ ਕਰ ਸਕੇ ਪਰ ਮਰਣ ਤੌਂ ਤੁਰੰਤ ਬਾਦ ਇਨਾਂ ਦੇ
ਮੰਦਿਰ ਬਣਾ ਕੇ ਇਨਾਂ ਦੇ ਪੁਜਾਰੀ ਬਣ ਗਏ।
ਪਰ ਜਿਨਾਂ ਨੇ ਇਨਾਂ ਪੈਗੰਬਰਾਂ ਨੂੰ ਮਾਰਿਆ ਉਨਾਂ ਨੇ ਅਪਨੇ ਆਗੂਆਂ ਦੀ ਨਜਰਾਂ ਵਿੱਚ ਬਹੁਤ ਵਧੀਆ
ਕੰਮ ਕਿਤਾ ਤੇ ਬੜੀ ਵਾਹ – ਵਾਹ ਖਟੀ ਤੁਸੀ ਆਪ ਸੋਚੋ ਇਨਾਂ ਮਨੁਖਤਾ ਦੇ ਦੁਸ਼ਮਨਾਂ ਦੀ ਕਿੰਨੀ ਵਾਹ –
ਵਾਹ ਹੋਈ ਹੋਵੇਗੀ ਜਸ਼ਨ ਮਨਾਏ ਗਏ ਹੋਨਗੇ, ਜਸ਼ਨ ਮਨਾਉਣ ਦੀ ਹੀ ਗਲ ਹੈ ਬੰਦੇ ਨੂੰ ਚਲਾਣ ਵਾਲੇ ਬੰਦੇ
ਦੀ ਕ੍ਰਿਪਾ ਦ੍ਰਸਟੀ ਜੋ ਹਾਸਲ ਕੀਤੀ ਹੈ।
“ਸਤਿਗੁਰ ਸਾਹਿਬ ਛਡ ਕੈ ਮਨਮੁਖ ਹੋਇ ਬੰਦੇ ਦਾ ਬੰਦਾ॥ (15-4-1)”
Bhai Gurdaas
ਇਸ ਤਰਾਂ ਹਾਲ ਹੀ ਵਿੱਚ ਹੋਏ ਇੱਕ 70 ਸਾਲ ਦੇ ਬਜੁਰਗ ਪ੍ਰੋ ਇੰਦਰ ਸਿਘ ਘੱਗਾ ਦੇ ਘਰ ਆ ਕੇ ਕੁੱਝ
20 ਤੋਂ 22 ਸਾਲ ਦੇ ਨੋਜਵਾਨਾ ਨੇ ਜਾਨ ਤੋਂ ਮਾਰਣ ਦੀ ਕੋਸ਼ਿਸ਼ ਕੀਤੀ, ਵਾਹ ਇਹ ਵੀ ਇਸੇ ਹੀ ਤਰਾਂ ਦੀ
ਫਕਰ ਦੀ ਗਲ ਹੈ ਕੀ ਅਜ ਦੀ 21 ਵੀਂ ਸਦੀ ਵਿੱਚ ਮਾਵਾਂ ਐਸੇ ਬਚਿਆਂ ਨੂੰ ਜਨਮ ਦੇ ਰਹੀਆਂ ਹਨ ਜੋ
ਆਪਣੇ ਪਰਵਾਰ ਅਤੇ ਦੇਸ਼, ਕੌਮ ਦਾ ਸਿਰ ੳਚਾ ਕਰਣ ਵਾਸਤੇ ਬੜੇ ਹੀ ਫਕਰ ਵਾਲੇ ਕਾਰਨਾਮੇ ਕਰ ਰਹੇ ਹਨ
ਅਤੇ ਅਪਣੇ ਆਗੂਆਂ ਦੀ ਖੁਸ਼ੀਆਂ ਹਾਸਲ ਕਰ ਰਹੇ ਹਨ ਵਾਕੇ ਹੀ ਇਸ ਬਜੁਰਗ ਨੂੰ ਮਾਰਣਾ ਬੜੀ ਹੀ ਦਲੇਰੀ
ਦਾ ਤੇ ਖੁਸ਼ਿਆ ਮਨਾਣ ਦੀ ਗਲ ਹੈ। ਇਨਾਂ ਦੇ ਆਗੂਆਂ ਨੇ ਵੀ ਇਨਾਂ ਬੰਦਿਆਂ ਦੇ ਸਿਰ ਤੇ ਹਥ ਫੇਰਿਆ
ਹੋਨਾ ਹੈ ਤੇ ਕਿਹਾ ਹੋਵੇਗਾ ਕੀ ਪਰਮਾਤਮਾ ਤੁਹਾਨੂੰ ਮੇਰੀ ਵੀ ਉਮਰ ਲਾ ਦੇਵੇ ਅੱਜ ਤੁਸੀ ਇੱਕ ਗਦਾਰ
ਨੂੰ ਸਬਕ ਸਿਖਾਇਆ ਫਿਰ ਕਿਸੇ ਕੁਰਸੀ ਦਾ ਲੇਣ ਦੇਣ ਵੀ ਹੋਇਆ ਹੋਣਾ ਹੈ ਵਾਕੇ ਹੀ ਇਹ ਗੱਲ ਬੜੇ ਫਕਰ
ਦੀ ਹੀ ਹੈ ਅਜ ਇਹ ਲੋਕੀ ਵੀ ੳਸ ਕਤਾਰ ਵਿੱਚ ਸ਼ਾਮਿਲ ਹੋ ਗਏ ਹਨ ਜਿੰਨਾਂ ਨੇ ਉਪਰ ਵਰਨਿਤ
ਪੈਗੰਮਰਾਂ/ਵਿਚਾਰਕਾਂ ਨੂੰ ਮਾਰਣ ਵਿੱਚ ਆਪਣਾ ਯੋਗਦਾਨ ਨਿਭਾਇਆ ਸੀ ਹੁਨ ਇਥੋਂ ਇਹ ਸਾਬਤ ਹੁੰਦਾ ਹੈ
ਕੀ ਦਸਮੇ ਪਾਤਸ਼ਾਹ ਨੇ ਅਪਨਾ ਪਰਿਵਾਰ ਇਹਨਾਂ ਵਾਸਤੇ ਨਹੀ ਵਾਰਿਆ ਸੀ ਬਲਕਿ ਇਹੀ ਕੁਕਰਮੀ ਲੋਕ ਸਨ ਜੋ
ਉਹਨਾਂ ਦੇ ਛੋਟੇ ਛੋਟੇ ਬਚਿਆਂ ਨੂੰ ਮਰਵਾਣ ਵਿੱਚ ਸ਼ਾਮਲ ਸਨ।
ਅਸੱਲ ਵਿੱਚ ਐਸਾ ਮਨੁਖ ਸੋਚਦਾ ਹੈ ਕਿ ਮੈ ਫਲਾਨੇ ਬੰਦੇ ਨੂੰ ਮਾਰ ਕੇ ਬੜਾ ਵਡਾ ਕੰਮ ਕਰ ਆਇਆ ਹਾਂ
ਪਰ ਉਸ ਨੂੰ ਪਤਾ ਨਹੀ ਉਹ ਉਥੇ ਅਪਣੀ ਹੀ ਕਬਰ ਤੇ ਮਥਾ ਟੇਕ ਆਇਆ ਗੁਰੂ ਸਾਹਿਬ ਕਹਿੰਦੇ ਹਨ:
“ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥ 471”
ਇਹ ਦੁਨੀਆ ਇੱਕ echo system
ਵਾਂਗਰ ਹੈ ਜਦੋਂ ਤੁਸੀ ਕਿਸੇ ਪਹਾੜ ਤੇ ਚੜ ਕੇ ਆਵਾਜ ਮਾਰ
ਦੇ ਹੋ ਤਾਂ ਤੁਹਾਡੀ ਆਵਾਜ ਪਰਤ ਕੇ ਵਾਪਸ ਆ ਜਾਂਦੀ ਹੈ। ਤੁਸੀ ਅਪਣੇ ਅਉਗੁਨਾਂ ਤੋਂ ਬਚ ਕੇ ਕਿਥੇ
ਜਾੳ ਗੇ ਮਨੁੱਖ ਦੇ ਅੰਦਰ ਲੁਕਿਆ ਪਰਮਾਤਮਾ ਹਰ ਵੇਲੇ ਉਸ ਨੂੰ ਟਟੋਲ ਰਿਹਾ ਹੈ। ਮਾਰ ਕੇ ਤਾ ਇਹ 2 –
3 ਬੰਦੇ ਤਾਂ ਭੱਜ ਗਏ ਪਰ ਕਿਆ ਇਹ ਭੱਜ ਕੇ ਪਰਮਾਤਮਾ ਤੋਂ ਬਾਹਰ ਚਲੇ ਗਏ ਹਨ।
“ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ॥ 471”
ਇਨਾਂ ਨੇ ਹਾਲੀ ਤੁਹਾਡਾ ਰਾਹ ਰੋਕਣਾ ਹੈ ਗੁਰੂ ਤੇਗ ਬਹਾਦੁਰ ਦਾ ਸਿਰ ਕਲਮ ਕਰਣ ਦੀ ਸਜਾ ਸੁਨਾਣ
ਵਾਲਾ ਅਪਣੇ ਕਿਤੇ ਤੇ ਇਹਨਾ ਪਛਤਾਇਆ ਕੀ ਮਜਬੂਰ ਹੋਕੇ ਆਪਣੇ ਹਥੋਂ ਆਪਣੀ ਜਾਨ ਲੈ ਬੈਠਾ। ਮਨੁਖਤਾ
ਦਾ ਖੁਨ ਪੀਣ ਵਾਲਾ ਔਰੰਗਜੇਬ ਵੀ ਡਰ ਨਾਲ ਹੀ ਮਰ ਗਿਆ। ਬਹਾਦਰ ਸ਼ਾਹ ਵੀ ਪਾਗਲ ਹੋ ਕੇ ਮਰਿਆ।
“ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ ਪਛੋਤਾਵਣਾ॥ 471”
ਅਗਰ ਤੂੰ ਵਾਕੇ ਹੀ ਪੁੱਨ ਕਿਤਾ ਹੈ ਫਿਰ ਤੂੰ ਭਜੀਆ ਕਿੳ ਆਪਨੇ ਕੀਤੇ ਤਉ ਆਪ ਹੀ ਭੱਜ ਪਇਆਂ।
ਇਕ ਛੋਟੀ ਜਹੀ ਕਹਾਨੀ ਮੈਨੂੰ ਯਾਦ ਆਈ ਇੱਕ ਬਹੁਤ ਵਡਾ ਧਨਾਡ ਸੀ ਜਿਸ ਨੇ ਗਲਤ ਦਵਾਈਆਂ ਵੇਚ ਕੇ
ਬਹੁਤ ਧਨ ਇਕੱਠਾ ਕੀਤਾ ਸੀ ਇੱਕ ਵਾਰ ੳਸ ਦੇ ਪੁਤੱਰ ਦਾ
accident
ਹੋ ਗਿਆ ਤੇ ੳਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਡਾਕਟਰਾਂ ਨੇ ਉਸ ਨੋਜਵਾਨ ਦਾ ਇਲਾਜ
ਉਨਾਂ ਹੀ ਇੰਜੇਕਸ਼ਨਾਂ ਤੇ ਦਵਾਈਆਂ ਨਾਲ ਕੀਤਾ ਨਤੀਜਾ ਇਹ ਹੋਇਆ ਕੀ ਪਿਉ ਹੀ ਆਪਣੇ ਪੁਤੱਰ ਦੀ ਮੌਤ
ਦਾ ਗੁਨਾ ਗਾਰ ਹੋ ਨਿਬੜਿਆ।
ਇਕ ਸ਼ਾਇਰ ਨੇ ਬੜੀ ਕਮਾਲ ਦੀ ਗਲ ਕਹੀ ਹੈ:
“ਬਾਗਬਾਂ ਨੇ ਆਗ ਦੀ ਜਬ ਆਸ਼ਿਆਨੇ ਕੋ ਮਿਰੇ,
ਜਿਨ ਪੱਤੋਂ ਪੇ ਤਕੀਆ ਥਾ ਵਹੀ ਹਵਾ ਦੇਨੇ ਲਗੇ।”
ਜਿੰਨਾ ਸੁਕੇ ਪਤੀਆਂ ਦਾ ਬਛਉਣਾ ਬਣਾ ਕੇ ਪੰਛੀਆਂ ਨੇ ਅਪਣੇ ਆਸ਼ੀਆਨੇ ਵਿੱਚ ਸਜਾਹੇ ਸਨ ਬਗੀਚੇ ਵਿੱਚ
ਅੱਗ ਲਗਣ ਦੇ ਨਾਲ ਇਹ ਸੁਕੇ ਪੱਤੇ ਵੀ ਪੰਛੀਆਂ ਦੇ ਆਸ਼ੀਆਨੇ ਨੂੰ ਜਲਾਣ ਵਿੱਚ ਸਹਾਇਕ ਹੋ ਗਏ। ਅਸਲ
ਵਿੱਚ ਜਦੋਂ ਕੋਈ ਵਿਚਾਰਕ ੳਠਦਾ ਹੈ ਉਹ ਸਮਾਜ ਦੇ ਨਿਰਮਾਣ ਵਿੱਚ ਬਹੁਤ ਸਹਿਯੋਗੀ ਹੁੰਦਾ ਹੈ ਉਹ
ਸਮਾਜ ਦਾ ਨਿਰਮਾਣ ਅਪਣੇ ਨਿੱਜੀ ਸਆਰਥ ਵਾਸਤੇ ਨਹੀ ਕਰਦਾ ਪੂਰੀ ਮਨੁਖਤਾ ਵਾਸਤੇ ਕਰਦਾ ਹੈ ਪਰ ਕੁੱਝ
ਨਾ ਸਮਜ ਤੇ ਅਨਜਾਣ ਲੋਕ ਉਸ ਵਿਚਾਰਧਾਰਾ ਨੂੰ ਉਸੇ ਸਮਾਜ ਵਿਚੋਂ ਉਠ ਕੇ ਦਬਾਨ ਦੀ ਕੋਸ਼ਿਸ਼ ਕਰਦੇ ਹਨ
ਜਿਸ ਸਮਾਜ ਦਾ ਨਿਰਮਾਨ ਬਹੁਤ ਸਾਰੀਆਂ ਸ਼ਹੀਦੀਆਂ ਦੇ ਕੇ ਕਿਤਾ ਜਾਂਦਾ ਹੈ।
ਧਨਵਾਦ ਸਹਿਤ
ਸੇਵਾ ਵਿਚ
ਅਭਿਨਵ
ਜੱਮੂ
Mob : 9419109844