ਇਹੀ ਮੁੱਖ ਕਾਰਨ ਹੈ ਜੋ ਗੁਰੂ ਕਾਲ ਭਾਵ
ਦਸਾਂ ਹੀ ਗੁਰੂ ਪਾਤਸ਼ਾਹੀਆਂ ਵੇਲੇ ਬਲਕਿ ਗੁਰੂ ਪ੍ਰਵਾਰਾਂ `ਚੋਂ ਪਾਖੰਡੀ ਗੁਰੂਆਂ ਦੀਆਂ ਦੁਕਾਨਾ
ਖੁੱਲੀਆਂ ਤਾਂ ਬਹੁਤ ਪਰ ਪੂਰੀ ਤਰ੍ਹਾਂ ਅਸਫ਼ਲ ਹੋਈਆਂ; ਉਨ੍ਹਾਂ `ਚੋਂ ਇੱਕ ਵੀ ਸਫ਼ਲ ਨਾ ਹੋਈ।
ਕਿਉਂਕਿ ਗੁਰੂ ਕੀਆਂ ਸੰਗਤਾਂ ਤੱਕ ਗੁਰਬਾਣੀ ਅਨੁਸਾਰ ਸੰਗਤਾਂ ਨੂੰ ਨਿਵੇਕਲਾ ਗੁਰੂ ਪਦ ਪੂਰੀ
ਤਰ੍ਹਾਂ ਸਪਸ਼ਟ ਸੀ। ਇਤਨਾ ਹੀ ਨਹੀਂ ਬਲਕਿ ਗੁਰਬਾਣੀ ਦੇ ਸੱਚ ਰਾਹੀਂ ਉਨ੍ਹਾਂ ਦੇ ਜੀਵਨ ਅੰਦਰ ਸੱਚੇ
ਤੇ ਸਦਾ ਥਿਰ ਸਤਿਗੁਰੂ, ਸ਼ਬਦ ਗੁਰੂ ਦਾ ਪ੍ਰਕਾਸ਼ ਹੋ ਵੀ ਰਿਹਾ ਸੀ, ਉਨ੍ਹਾਂ ਦੀ ਆਤਮਕ ਅਵਸਥਾ ਨਿੱਤ
ਇਲਾਹੀ ਉੱਚਾਈਆਂ ਵੱਲ ਜਾ ਰਹੀ ਸੀਨ ਨਿਵਾਣ ਨੂੰ ਨਹੀਂ।
ਇਸ ਦੇ ਉਲਟ ਅੱਜ ਜੇ ਕੋਈ ਬਿਹਾਰ ਤੋਂ ਨੂਰਮਹਲੀਆ ਵੀ ਉਠ ਕੇ ਆਉਂਦਾ ਹੈ.
ਕੋਈ ਭਨਿਆਰਾ, ਜਾਂ ਕੋਈ ਗੁਗੇ ਦਾ ਪੁਜਾਰੀ ਜਾਂ ਫ਼ਿਰ ਤੋਂ ਸ੍ਰੀ ਚੰਦ-ਰਾਮਰਾਇ ਆਦਿ ਦੇ ਨਾਮ `ਤੇ ਹੀ
ਦੁਕਾਨਾਂ ਖੁਲਦੀਆਂ ਹਨ ਤਾਂ ਉਥੇ ਸੰਗਤਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਗੁਰਦੁਆਰੇ ਖਾਲੀ
ਪਏ ਹਨ।
ਉਂਜ ਇਹ ਸਾਰੇ ਵਿਸ਼ੇ ਅਸੀਂ ਗੁਰਮੱਤ ਪਾਠ ੨੧੦ “ਗੁਰੁ ਨਾਨਕੁ ਤੁਠਾ,
ਕੀਨੀ ਦਾਤਿ” ਤੇ ੨੧੧ “ਗੁਰੂ ਪਦ ਅਤੇ ਗੁਰੂ ਹਸਤੀਆਂ” `ਚ ਵੀ ਅਤੇ ਲੋੜ ਅਨੁਸਾਰ ਕੁੱਝ
ਹੋਰ ਗੁਰਮੱਤ ਪਾਠਾਂ ਵਿਚਾਰ ਚੁੱਕੇ ਹਾਂ ਇਸ ਲਈ ਉਸ ਬਾਰੇ ਇਥੇ ਬਹੁਤੇ ਤੇ ਇਸ ਤੋਂ ਵੱਧ ਵੇਰਵੇ ਦੀ
ਲੋੜ ਨਹੀਂ। ਇਸ ਤੋਂ ਬਾਂਅਦ, ਕਿਉਂਕਿ ਇਸੇ ਪੱਖ ਤੋਂ ਹੱਥਲੇ ਗੁਰਮੱਤ ਪਾਠ ਦਾ ਬਹੁਤਾ ਸਬੰਧ ਹੀ ਭਾਈ
ਗੁਰਦਾਸ ਜੀ ਦੀਆਂ ਵਾਰਾਂ `ਚੋਂ ਇਸ ਸਚਾਈ ਤੱਕ ਪੁੱਜਣਾ ਹੈ। ਇਹ ਦੇਖਣਾ ਹੈ ਕਿ ਭਾਈ ਗੁਰਦਾਸ ਜੀ
ਨੇ ਵੀ ਗੁਰੂ ਨਾਨਕ ਪਾਤਸ਼ਾਹ ਤੇ ਉਸ ਸਮੇਂ ਤੱਕ ਦੀਆਂ ਬਾਕੀ ਗੁਰੂ ਹਸਤੀਆਂ ਲਈ ਗੁਰੂ ਪਦ ਖੁੱਲ ਕੇ
ਵਰਤਿਆ ਹੈ। ਇਸ ਲਈ ਇਸ ਵਿਸ਼ੇ ਨੂੰ ਇਥੇ ਅਸੀਂ ਨਿਰੋਲ ਭਾਈ ਸਾਹਿਬ, ਭਾਈ ਗੁਰਦਾਸ ਜੀ ਦੀਆਂ ਵਾਰਾਂ
ਤੇ ਕਬਿਤਾਂ `ਚੋਂ ਹੀ ਲੈ ਰਹੇ ਹਾਂ ਜੋ ਇਸ ਪ੍ਰਕਾਰ ਹੈ:-
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ (੧-੨੭-੧)
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ (੧-੨੭-੨)
====
ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਯਾ॥ (੧-੪੫-੪)
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰ ਛਤ੍ਰ ਫਿਰਾਯਾ॥ (੧-੪੫-੫)
ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਯਾ॥ (੧-੪੫-੬)
ਲਖ ਨ ਕੋਈ ਸਕਈ ਆਚਰਜੇ ਆਚਰਜ ਦਿਖਾਯਾ॥ (੧-੪੫-੭)
ਕਾਯਾਂ ਪਲਟ ਸਰੂਪ ਬਣਾਯਾ॥ (੧-੪੫-੮)
====
ਸੋ ਟਿਕਾ ਸੋ ਛਤ੍ਰ ਸਿਰ ਸੋਈ ਸਚਾ ਤਖਤ ਟਿਕਾਈ॥ (੧-੪੬-੧)
ਗੁਰ ਨਾਨਕ ਹੰਦੀ ਮੋਹਰ ਹਥ ਗੁਰ ਅੰਗਦ ਦੀ ਦੋਹੀ ਫਿਰਾਈ॥ (੧-੪੬-੨)
====
ਲਹਿਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ॥ (੧-੪੬-੫)
ਗੁਰ ਬੈਠਾ ਅਮਰ ਸਰੂਪ ਹੋ ਗੁਰਮੁਖ ਪਾਈ ਦਾਤ ਇਲਾਹੀ॥ (੧-੪੬-੬)
====
ਗੁਰ ਚੇਲੇ ਰਹਿਰਾਸ ਅਲਖ ਅਭੇਉ ਹੈ॥ (੩-੨-੧)
ਗੁਰ ਚੇਲੇ ਸ਼ਾਬਾਸ਼ ਨਾਨਕ ਦੇਉ ਹੈ॥ (੩-੨-੨)
====
ਸਤਿਗੁਰ ਨਾਨਕ ਦੇਉ ਗੁਰਾਂ ਗੁਰ ਹੋਇਆ॥ (੩-੧੨-੧)
ਅੰਗਦ ਅਲਖ ਅਮੇਉ ਸਹਿਜ ਸਮੋਇਆ॥ (੩-੧੨-੨)
ਅਮਰਹੁ ਅਮਰ ਸਮੇਉ ਅਲਖ ਅਲੋਇਆ॥ (੩-੧੨-੩)
ਰਾਮ ਨਾਮ ਅਰਿ ਖੇਉ ਅੰਮ੍ਰਿਤ ਚੋਇਆ॥ (੩-੧੨-੪)
ਗੁਰ ਅਰਜਨ ਕਰ ਸੇਉ ਢੋਐ ਢੋਇਆ॥ (੩-੧੨-੫)
ਗੁਰ ਹਰਿ ਗੋਬਿੰਦ ਅਮੇਉ ਵਿਲੋਇ ਵਿਲੋਇਆ॥ (੩-੧੨-੬)
ਸੱਚਾ ਸਚ ਸੁਚੇਉ ਸਚ ਖਲੋਇਆ॥ (੩-੧੨-੭)
====
ਪਾਰਬ੍ਰਹਮ ਪੂਰਣ ਬ੍ਰਹਮ ਗੁਰ ਨਾਨਕ ਦੇਉ॥ (੧੩-੨੫-੧)
ਗੁਰ ਅੰਗਦ ਗੁਰ ਅੰਗ ਤੇ ਸਚ ਸ਼ਬਦ ਸਮੇਉ॥ (੧੩-੨੫-੨)
ਅਮਰਾ ਪਦ ਗੁਰੁ ਅੰਗਦਹੁੰ ਅਤਿ ਅਲਖ ਅਭੇਉ॥ (੧੩-੨੫-੩)
ਗੁਰ ਅਮਰਹੁੰ ਗੁਰੁ ਰਾਮਦਾਸ ਗਤਿ ਅਛਲ ਛਲੇਉ॥ (੧੩-੨੫-੪)
ਰਾਮਦਾਸ ਅਰਜਨ ਗੁਰੂ ਅਬਿਚਲ ਅਰਖੇਉ॥ (੧੩-੨੫-੫)
ਹਰਿਗੋਵਿੰਦ ਗੋਵਿੰਦ ਗੁਰੁ ਕਾਰਣ ਕਰਣੇਉ॥ (੧੩-੨੫-੬)
=====
ਸਤਿਗੁਰ ਨਾਨਕ ਦੇਉ ਆਪ ਉਪਾਇਆ॥ (੨੦-੧-੨)
ਗੁਰ ਅੰਦਰ ਗੁਰਸਿਖੁ ਬਬਾਣੈ ਆਇਆ॥ (੨੦-੧-੩)
ਗੁਰਸਿਖੁ ਹੈ ਗੁਰ ਅਮਰ ਸਤਿਗੁਰ ਭਾਇਆ॥ (੨੦-੧-੪)
ਰਾਮਦਾਸੁ ਗੁਰਸਿਖੁ ਗੁਰੁ ਸਦਵਾਇਆ॥ (੨੦-੧-੫)
ਗੁਰੁ ਅਰਜਨੁ ਗੁਰਸਿਖੁ ਪਰਗਟੀ ਆਇਆ॥ (੨੦-੧-੬)
ਗੁਰਸਿਖੁ ਹਰ ਗੋਵਿੰਦ ਨ ਲੁਕੈ ਲੁਕਾਇਆ॥ (੨੦-੧-੭)
====
ਆਦਿ ਪੁਰਖੁ ਆਦੇਸੁ ਹੈ ਅਬਿਨਾਸੀ ਅਤਿ ਅਛਲ ਅਛੇਉ॥ (੨੪-੨-੬)
ਜਗਤੁ ਗੁਰੂ ਗੁਰੁ ਨਾਨਕ ਦੇਉ॥॥ (੨੪-੨-੭)
=====
ਸਤਿਗੁਰ ਸਚਾ ਪਾਤਿਸਾਹੁ ਬੇਪਰਵਾਹੁ ਅਥਾਹੁ ਸਹਾਬਾ॥ (੨੪-੩-੧)
ਨਾਉ ਗਰੀਬ ਨਿਵਾਜੁ ਹੈ ਬੇਮੁਹਤਾਜ ਨ ਮੋਹੁ ਮੁਹਾਬਾ॥ (੨੪-੩-੨)
ਬੇਸੁਮਾਰੁ ਨਿਰੰਕਾਰੁ ਹੈ ਅਲਖ ਅਪਾਰੁ ਸਲਾਹ ਸਿਞਾਬਾ॥ (੨੪-੩-੩)
ਕਾਇਮੁ ਦਾਇਮੁ ਸਾਹਿਬੀ ਹਾਜਰੁ ਨਾਜਰੁ ਵੇਦ ਕਿਤਾਬਾ॥ (੨੪-੩-੪)
ਅਗਮੁ ਅਡੋਲੁ ਅਤੋਲੁ ਹੈ ਤੋਲਣਹਾਰੁ ਨ ਡੰਡੀ ਛਾਬਾ॥ (੨੪-੩-੫)
ਇਕੁ ਛਤਿ ਰਾਜੁ ਕਮਾਂਵਦਾ ਦੁਸਮਣੁ ਦੂਤੁ ਨ ਸੋਰ ਸਰਾਬਾ॥ (੨੪-੩-੬)
ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ॥ (੨੪-੩-੭)
ਜਾਹਰ ਪੀਰ ਜਗਤੁ ਗੁਰੁ ਬਾਬਾ॥ (੨੪-੩-੮)
= ===
ਨਿਰੰਕਾਰੁ ਨਾਨਕ ਦੇਉ ਨਿਰੰਕਾਰਿ ਆਕਾਰ ਬਣਾਇਆ॥ (੨੪-੨੫-੧)
ਗੁਰੁ ਅੰਗਦੁ ਗੁਰੁ ਅੰਗ ਤੇ ਗੰਗਹੁ ਜਾਣੁ ਤਰੰਗ ਉਠਾਇਆ॥ (੨੪-੨੫-੨)
ਅਮਰਦਾਸੁ ਗੁਰੁ ਅੰਗਦਹੁ ਜੋਤਿ ਸਰੂਪ ਚਲਤੁ ਵਰਤਾਇਆ॥ (੨੪-੨੫-੩)
ਗੁਰੁ ਅਮਰਹੁ ਗੁਰੁ ਰਾਮਦਾਸੁ ਅਨਹਦ ਨਾਦਹੁ ਸਬਦੁ ਸੁਣਾਇਆ॥ (੨੪-੨੫-੪)
ਰਾਮਦਾਸਹੁ ਅਰਜਨੁ ਗੁਰੂ ਦਰਸਨੁ ਦਰਪਨਿ ਵਿਚਿ ਦਿਖਾਇਆ॥ (੨੪-੨੫-੫)
ਹਰਿਗੋਬਿੰਦ ਗੁਰ ਅਰਜਨਹੁ ਗੁਰੁ ਗੋਬਿੰਦ ਨਾਉ ਸਦਵਾਇਆ॥ (੨੪-੨੫-੬)
ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ॥ (੨੪-੨੫-੭)
ਪੈਰੀ ਪਾਇ ਸਭ ਜਗਤੁ ਤਰਾਇਆ॥ (੨੪-੨੫-੮)
=====
ਸਤਿਗੁਰ ਨਾਨਕ ਦੇਉ ਹੈ ਪਰਮੇਸਰੁ ਸੋਈ॥ (੩੮-੨੦-੧)
ਗੁਰੁ ਅੰਗਦੁ ਗੁਰੁ ਅੰਗ ਤੇ ਜੋਤੀ ਜੋਤਿ ਸਮੋਈ॥ (੩੮-੨੦-੨)
ਅੰਰਾਪਦੁ ਗੁਰੁ ਅੰਗਦਹੁੰ ਹੁਇ ਜਾਣੁ ਜਣੋਈ॥ (੩੮-੨੦-੩)
ਗੁਰੁ ਅਮਰਹੁੰ ਗੁਰਬ ਰਾਮਦਾਸ ਅੰਮ੍ਰਿਤ ਰਸੁ ਭੋਈ॥ (੩੮-੨੦-੪)
ਰਾਮਦਾਸਹੁੰ ਅਰਜਨ ਗੁਰੂ ਗੁਰੁ ਸਬਦ ਸਥੋਈ॥ (੩੮-੨੦-੫)
ਹਰਿਗੋਵਿੰਦ ਗੁਰੁ ਅਰਜਨਹੁੰ ਗੁਰੁ ਗੋਵਿੰਦੁ ਹੋਈ॥ (੩੮-੨੦-੬)
ਗੁਰਮੁਖਿ ਸੁਖਫਲ ਪਿਰਮ ਰਸੁ ਸਤਿਸੰਗ ਅਲੋਈ॥ (੩੮-੨੦-੭)
ਗੁਰੁ ਗੋਵਿੰਦਹੁੰ ਬਾਹਿਰਾ ਦੂਜਾ ਨਹੀ ਕੋਈ॥ (੩੮-੨੦-੮)
=====
ਸਤਿਗੁਰ ਨਾਨਕ ਦੇਉ ਹੈ ਗੁਰੁ ਅੰਗਦੁ ਅੰਗਹੁਂ ਉਪਜਾਇਆ॥ (੩੯-੨-੭)
ਅੰਗਦ ਤੇ ਗੁਰੁ ਅਮਰਪਦ ਅੰਮ੍ਰਿਤ ਰਾਮ ਨਾਮੁ ਗੁਰੁ ਭਾਇਆ॥ (੩੯-੨-੮)
ਰਾਮਦਾਸ ਗੁਰੁ ਅਰਜਨ ਛਾਇਆ॥ (੩੯-੨-੯)
====== ਕਬਿਤਾਂ ਵਿਚੋਂ ======
ਸੋਰਠਾ: ਅਬਿਗਤਿ ਅਲਖ ਅਭੇਵ ਅਗਮ ਆਰ ਅਨੰਤ ਗੁਰ॥ (੨-੧)
ਸਤਿਗੁਰ ਨਾਨਕ ਦੇਵ ਪਾਰਬ੍ਰਹਮ ਪੂਰਨ ਬ੍ਰਹਮ॥ (੨-੨)
ਦੋਹਰਾ: ਅਗਮ ਅਪਾਰ ਅਨੰਤ ਗੁਰ ਅਬਿਗਤ ਅਲਖ ਅਭੇਵ॥ (੨-੩)
ਪਾਰਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕਦੇਵ॥ (੨-੪)
ਛੰਦ: ਸਤਿਗੁਰ ਨਾਨਕਦੇਵ ਦੇਵ ਦੇਵੀ ਸਭ ਧਿਆਵਹਿ॥ (੨-੫)
ਮੁੱਕਦੀ ਗੱਲ ਕਿ ਇਸ ਪਾਸਿਓਂ ਸਾਨੂੰ ਬਹੁਤ ਸੁਚੇਤ ਹੋ ਕੇ ਚਲਣ ਦੀ। ਬਲਕਿ
ਇਸ ਸਾਰੇ ਦੇ ਬਦਲੇ ਲੋੜ ਹੈ ਕਿ ਅਸੀਂ ਕੌਮ ਅੰਦਰ ਬਣ ਚੁੱਕੇ ਵਾਧੂ ਦੇ ਬਖੇੜਿਆਂ ਨੂੰ ਨਿਰੋਲ
ਗੁਰਬਾਣੀ ਆਧਾਰ `ਤੇ ਹੰਸ ਬਿਰਤੀ ਨਾਲ ਸਮੇਟੀਏ ਤਾ ਕਿ ਗੁਰੂ ਕੀਆਂ ਸੰਗਤਾਂ ਨੂੰ ਯੋਗ ਸੇਧ ਦੇ
ਸਕੀਏ। ਨਾ ਕਿ ਅਸੀਂ ਖੁੱਦ ਬੇਸ਼ੱਕ ਅਨਜਾਣੇ `ਚ ਹੀ ਸਹੀ ਪਰ ਕਿਸੇ ਨਵੇਂ ਬਖੇੜਿਆਂ ਨੂੰ ਜਨਮ ਤੇ ਹਵਾ
ਦੇਣ ਦਾ ਕਾਰਨ ਬਣੀਏ।
ਯਕੀਨਣ, ਗੁਰਬਾਣੀ ਅਨੁਸਾਰ ਸਰੀਰਕ ਗੁਰੂ ਉਹ ਲੋਕ ਨਹੀਂ ਹਨ ਜਿਨ੍ਹਾਂ
ਬਾਰੇ ਪੁਰਾਤਨ ਤੇ ਲੰਮੇਂ ਸਮੇਂ ਤੋਂ ਗੁਰੂ ਲਫ਼ਜ਼ ਵਰਤਿਆ ਤੇ ਪ੍ਰਚਾਰਿਆ ਜਾ ਰਿਹਾ ਹੈ। ਬਲਕਿ
ਗੁਰਬਾਣੀ ਅਨੁਸਾਰ ਜੋ ਗੁਰੂ ਪਦ ਹੈ ਉਹ ਗੁਰੂ ਸਰਬਕਾਲੀ, ਸਰਬ ਵਿਆਪੀ, ਸਦਾ ਥਿਰ ਤੇ ਜਨਮ-ਮਰਣ ਤੋਂ
ਰਹਿਤ “ਗੁਰੁ ਪਰਮੇਸਰੁ ਪਾਰਬ੍ਰਹਮੁ. .” (ਪੰ: ੪੯) ਅਥਵਾ “ਗੁਰ ਗੋਵਿੰਦੁ, ਗ+ਵਿੰਦੁ
ਗੁਰੂ ਹੈ, ਨਾਨਕ ਭੇਦੁ ਨ ਭਾਈ” (ਪੰ: ੪੪੨) ਭਾਵ ਗੁਰਬਾਣੀ ਰਾਹੀਂ ਪ੍ਰਗਟ ਗੁਰੂ, ਪ੍ਰਭੂ ਤੋਂ
ਭਿੰਨ ਨਹੀਂ। ਇਸ ਤਰ੍ਹਾਂ ਦਸੋਂ ਹੀ ਗੁਰੂ ਹਸਤੀਆਂ ਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸੇ
ਇਲਾਹੀ ਤੇ ਰੱਬੀ ਸੱਚ ਦਾ ਸਬੂਤ ਹਨ, ਜਿਨ੍ਹਾਂ ਤੋਂ ਬਿਨਾ ਇਹ ਸਦੀਵੀ ਸੱਚ ਕਦੇ ਪ੍ਰਗਟ ਹੀ ਨਹੀਂ ਸੀ
ਹੋਣਾ।