ਧਰਮਾਂ ਦੇ ਖੇਤਰ ਵਿੱਚ ਇਹ ਵਿਚਾਰ ਬਹੁਤ ਹੀ ਮਹੱਤਵਪੁਰਨ ਹੈ ਕਿ ਕੋਈ ਵੀ
ਧਰਮ ਉਸ ਸਮੇਂ ਪੂਰਨ ਤੌਰ ਤੇ ਸਫਲ ਹੁੰਦਾ ਹੈ ਜਦੋਂ ਉਸ ਧਰਮ ਦਾ ਫਲਸਫਾ, ਸਿਧਾਂਤ ਤੇ ਨਵੀਨਤਾ
ਮਨੁੱਖਤਾ ਦੀ ਲੋੜ ਬਣ ਜਾਵੇ। ਗੁਰੁ ਨਾਨਕ ਸਾਹਿਬ ਵਲੌ ਹੋਂਦ ਵਿੱਚ ਲਿਆਂਦਾ ਧਰਮ ਇੱਕ ਪੂਰਨ ਤੌਰ ਦੇ
ਉੱਤੇ ਮੁਕੰਮਲ ਧਰਮ ਹੈ। ਕਿਉਂਕਿ ਹਰੇਕ ਸਿੱਖ ਦਾ ਮਰਕਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ
ਤੇ ਇਸੇ ਮਰਕਜ਼ ਦੇ ਆਲੇ-ਦੁਆਲੇ ਹੀ ਸਿੱਖ ਆਪਣਾ ਜੀਵਨ ਬਿਤਾਉਦਾਂ ਹੈ। ਪਰ ਇਥੇ ਇੱਕ ਸਵਾਲ ਪੈਦਾ ਹੋ
ਜਾਂਦਾ ਹੈ ਕਿ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਆਪਣੇ ਤੱਕ ਹੀ ਸੀਮਿਤ ਕਰ ਕੇ ਰੱਖਣਾ
ਹੈ ਜਾਂ ਇਸ ਗ੍ਰੰਥ ਦੀ ਦਾਰਸ਼ਨਿਕਤਾ ਨੂੰ ਵਿਸ਼ਵ ਵਿੱਚ ਪਚਾਰਨਾ ਹੈ। ਸਾਨੂੰ ਇਹ ਵਿਚਾਰਨਾ ਪਵੇਗਾ ਕਿ
ਕਿਸ ਤਰਾਂ ਹਰੇਕ ਸਿੱਖ ਨੇ ਆਪਣਾ ਫਰਜ਼ ਨਿਭਾਉਦਿਆਂ ਹੋਇਆ ਗੁਰੂ ਸਾਹਿਬ ਦੇ ਸਿਧਾਤਾਂ ਨੂੰ ਕਿਸ
ਤਰ੍ਹਾਂ ਅਮਲੀ ਰੂਪ ਦੇ ਵਿੱਚ ਲਿਆਉਣਾਂ ਹੈ। ਇੱਕ ਵਿਦਵਾਨ ਦੇ ਕਥਨ ਅਨੁਸਾਰ ਕਿ ਜੇਕਰ ਸੰਸਾਰ ਦੇ
ਵਿੱਚ ਤੀਸਰੀ ਵਿਸ਼ਵ ਜੰਗ ਹੋਈ ਤਾਂ ਉਸ ਵਿਸ਼ਵ ਜੰਗ ਦੇ ਲਈ ਸਿੱਖ ਵੀ ਜਿੰਮੇਵਾਰ ਹੋਣਗੇ। ਇਸ ਵਿਦਵਾਨ
ਦੇ ਅਨੁਸਾਰ ਇੱਕ ਨੁਕਤਾ ਸਾਹਮਣੇ ਆਉਦਾਂ ਹੈ ਕਿ ਸਿੱਖਾਂ ਕੋਲ ਅਜਿਹੀ ਸ਼ਕਤੀ ਹੈ, ਸੋਚ ਹੈ ਜਿਸਦੇ
ਨਾਲ ਉਹ ਵਿਸ਼ਵ ਦੇ ਹਾਲਾਤਾ ਵਿੱਚ ਬਦਲਾਵ ਲਿਆ ਸਕਦੇ ਹਨ।
ਅੱਜ ਸੰਸਾਰ ਦੇ ਵਿੱਚ ਬਹੁਗਿਣਤੀ ਉਨ੍ਹਾਂ ਦੀ ਹੈ ਜਿਨਾਂ ਦੇ ਦਿਮਾਗਾਂ ਵਿੱਚ
ਸਿਰਫ ਇਹ ਵਿਚਾਰ ਚੱਲ ਰਿਹਾ ਹੈ ਕਿ ਕਿਸ ਤਰ੍ਹਾਂ ਆਰਥਿਕ ਤੋਰ ਤੇ ਸ਼ਕਤੀਸ਼ਾਲੀ ਹੋਇਆ ਜਾਵੇ? ਕਿਸ
ਤਰ੍ਹਾਂ ਅਸੀ ਵੱਧ ਤੋ ਵੱਧ ਪੈਸਾ ਧਨ, ਦੋਲਤ ਕਮਾ ਸਕੀਏ। ਇਹ ਵਿਚਾਰ ਇੱਕ ਪਰਿਵਾਰ ਤੋ ਲੇ ਕੇ ਇੱਕ
ਪੂਰੇ ਦੇਸ਼ ਦੀ ਮਾਨਸਿਕਤਾ ਉਤੇ ਛਾਇਆ ਹੋਇਆ ਹੈ। ਇਨ੍ਹਾਂ ਆਰਥਿਕ ਵਸੀਲਿਆਂ ਨੂੰ ਪੂਰਾ ਕਰਨ ਦੇ ਲਈ
ਜੋ ਵੀ ਮਨੁੱਖ ਤਰੀਕੇ ਵਰਤਦਾ ਹੈ ਉਹੀ ਤਰੀਕੇ ਇਸਦੀਆਂ ਮਾਨਸਿਕ ਪ੍ਰੇਸ਼ਾਨੀਆਂ ਬਣ ਜਾਂਦੇ ਹਨ। ਮਨੁੱਖ
ਚਿੰਤਾਗ੍ਰਸਤ ਹੋ ਜਾਂਦਾ ਹੈ ਤੇ ਇਸੇ ਚਿੰਤਾ ਦੇ ਵਿਚੋਂ ਹੀ ਸਰੀਰਿਕ ਰੋਗ ਪੈਦਾ ਹੋ ਜਾਂਦੇ ਹਨ।
ਬਸ ਇਸੇ ਸਥਿਤੀ ਨੂੰ ਹੀ ਨਾ ਪੈਦਾ ਕਰਨ ਦੇ ਲਈ ਸਾਨੂੰ ਗੁਰਮਤਿ ਉਪਦੇਸ਼
ਬਖਸ਼ਦੀ ਹੈ। ਗੁਰਮਤਿ ਸਮੁੱਚੀ ਮਨੁੱਖਤਾ ਨੂੰ ਇਸ ਆਰਥਿਕਤਾ ਵਿੱਚ ਪੈਣ ਦਾ ਇੱਕ ਮਾਡਲ ਸਿਰਜ ਕੇ
ਦਿੰਦੀ ਹੈ। ਗੁਰਮਤਿ ਦਾ ਉਪਦੇਸ਼ ਇਹ ਹੈ ਕਿ ਆਰਥਿਕਤਾ ਦੇ ਵਿੱਚ ਅਧਿਆਤਮਿਕਤਾ