.

ੴ ਸਤਿਗੁਰ ਪ੍ਰਸਾਦਿ॥

ਗੁਰੂ ਗਰੰਥ ਸਾਹਿਬ॥ ਤਖਤਿ, ਤਖਤੁ, ਤਖਤ, ਤਖਤੈ॥

ਸਿਰੀਰਾਗੁ ਮਹਲਾ ੧॥ ਗੁਰੂ ਗਰੰਥ ਸਾਹਿਬ - ਪੰਨਾ ੧੪॥ ਸੁਲਤਾਨ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ॥ ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨਾ ਆਵੈ ਨਾਉ॥ ੪॥ ੧॥

ਆਸਾ ਮਹਲਾ ੧॥ ਪੰਨਾ ੩੫੫॥ ਸਚੈ ਤਖਤਿ ਬੁਲਾਵੈ ਸੋਇ॥ ਦੇ ਵਡਿਆਈ ਕਰੇ ਸੁ ਹੋਇ॥ ੨॥

ਰਾਗੁ ਆਸਾ ਮਹਲਾ ੧॥ ਪੰਨਾ ੪੧੧॥ ਰਸਿ ਰਸਿਆ ਮਤਿ ਏਕੈ ਭਾਇ॥ ਤਖਤ ਨਿਵਾਸੀ ਪੰਚ ਸਮਾਇ॥ ੬॥

ਵਡਹੰਸੁ ਮਹਾਲ ੧॥ ਪੰਨਾ ੫੮੦॥ ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ॥ ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥ ੨॥

ਬਿਲਾਵਲੁ ਮਹਲਾ ੧॥ ਪੰਨਾ ੮੪੦॥ ਡਰ ਮਹਿ ਘਰੁ ਘਰ ਮਹਿ ਡਰੁ ਜਾਣੈ॥ ਤਖਤਿ ਨਿਵਾਸੁ ਸਚੁ ਮਨਿ ਭਾਣੈ॥ ੧੭॥

ਰਾਮਕਲੀ ਮਹਲਾ ੧॥ ਪੰਨਾ ੯੦੭॥ ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ॥ ੮॥

ਮਾਰੂ ਮਹਲਾ ੧॥ ਪੰਨਾ ੯੯੨॥ ਰਾਜਾ ਤਖਤਿ ਵਿਕੈ ਗੁਣੀ ਭੈ ਪੰਚਾਇਣ ਰਤੁ॥ ੧॥

ਮਾਰੂ ਮਹਲਾ ੧॥ ਪੰਨਾ ੧੦੨੨॥ ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ॥ ੧੦॥

ਮਾਰੂ ਮਹਲਾ ੧॥ ਪੰਨਾ ੧੦੨੩॥ ਸਾਚੀ ਨਗਰੀ ਤਖਤੁ ਸਚਾਵਾ॥ ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ॥

ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ॥ ੧੧॥

ਮਾਰੂ ਮਹਲਾ ੧॥ ਪੰਨਾ ੧੦੨੩॥ ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ॥ ੨॥

ਮਾਰੁ ਮਹਲਾ ੧॥ ਪੰਨਾ ੧੦੩੯॥ ਕਾਇਆ ਗੜ ਮਹਲ ਮਹਲੀ ਪ੍ਰਭ ਸਾਚਾ ਸਚੁ ਸਾਚਾ ਤਖਤੁ ਰਚਾਇਆ॥ ੧੨॥ ਤਖਤਿ ਬਹੈ ਤਖਤੈ ਕੀ ਲਾਇਕ॥ ਪੰਚ ਸਮਾਏ ਗੁਰਮਤਿ ਪਾਇਕ॥ ਆਦਿ ਜੁਗਾਈ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ॥ ੧੪॥ ਤਖਤਿ ਸਲਾਮੁ ਹੋਵੈ ਦਿਨੁ ਰਾਤੀ॥ ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ॥ ੧੫॥

ਬਸੰਤ ਮਹਲਾ ੧॥ ਪੰਨਾ ੧੧੮੮॥ ਏਕੋ ਤਖਤੁ ਏਕੋ ਪਾਤਿਸਾਹੁ॥ ਸਰਬੀ ਥਾਈ ਵੇਪਰਵਾਹੁ॥

ਵਾਰ ਮਲਾਰ ਕੀ ਮਹਲਾ ੧॥ ਪਉੜੀ॥ ਪੰਨਾ ੧੨੭੯॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ॥ ੧॥

ਪਉੜੀ॥ ਪੰਨਾ ੧੨੮੦॥ ਸਚੀ ਕੀਮਤਿ ਪਾਇ ਤਖਤੁ ਰਚਾਇਆ॥ ਦੁਨੀਆ ਧੰਧੈ ਲਾਇ ਆਪੁ ਛਪਾਇਆ॥

ਗੂਜਰੀ ਕੀ ਵਾਰ ਮਹਲਾ ੩॥ ਪਉੜੀ॥ ਪੰਨਾ ੫੧੫॥ ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ॥ ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ॥ ੧੬॥

ਵਾਰ ਸੂਹੀ ਮਹਲਾ ੩॥ ਪਉੜੀ॥ ਪੰਨਾ ੭੮੫॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥ ਹੁਕਮੇ ਧਰਤੀ ਸਾਜੀਅਨੁ ਸਚੀ ਧਰਮਸਾਲਾ॥

ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਪੰਨਾ ੯੪੭॥ ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ॥ ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ॥

ਪਉੜੀ॥ ਪੰਨਾ ੯੪੯॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥ ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ॥ ੬॥

ਮਾਰੂ ਵਾਰ ਮਹਲਾ ੩॥ ਪਉੜੀ॥ ਪੰਨਾ ੧੦੮੭॥ ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ॥

ਪਉੜੀ॥ ਪੰਨਾ ੧੦੮੮॥ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥

ਪਉੜੀ॥ ਪੰਨਾ ੧੦੯੨॥ ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥

ਸਵਈਏ ਮਹਲੇ ਚਉਥੇ ਕੇ ੪॥ ਪੰਨਾ ੧੩੯੯॥ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥

ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥ ੪॥

ਗਉੜੀ ਗੁਆਰੇਰੀ ਮਹਲਾ ੫॥ ਪੰਨਾ ੧੭੯॥ ਤਖਤੁ ਸਭਾ ਮੰਡਨ ਦੋਲੀਚੇ॥ ਸਗਲ ਮੇਵੇ ਸੁੰਦਰ ਬਾਗੀਚੇ॥ ੩॥

ਵਡਹੰਸੁ ਮਹਲਾ ੫॥ ਪੰਨਾ ੫੬੨॥ ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ॥ ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ॥ ੩॥

ਜੈਤਸਰੀ ਮਹਲਾ ੫ ਵਾਰ ਸਲੋਕ॥ ਪੰਨਾ ੭੦੭॥ ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ॥ ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ॥ ੧॥

ਰਾਮਕਲੀ ਮਹਲਾ ੫॥ ਪੰਨਾ ੯੨੪॥ ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ॥ ੩॥

ਰਾਮਕਲੀ ਕੀ ਵਾਰ ਮਹਲਾ ੫॥ ਪਉੜੀ॥ ਪੰਨਾ ੯੬੪॥ ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ

ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ॥

ਮਾਰੂ ਸੋਲਹੇ ਮਹਲਾ ੫॥ ਪੰਨਾ ੧੦੭੩॥ ਸਾਚਾ ਤਖਤੁ ਸਚੀ ਪਾਤਿਸਾਹੀ॥ ਸਚੁ ਖਜੀਨਾ ਸਾਚਾ ਸਾਹੀ॥ ੪॥

ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਕੀ॥ ਪੰਨਾ ੯੬੮॥

ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥

*****

{ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਪੁਜਾਰੀ, ਕਿਸ “ਸ਼ਬਦੁ ਗੁਰੂ” ਅਨੁਸਾਰ ਤੱਖਤਾਂ ਉੱਪਰ ਬੈਠ ਕੇ, ਕਿਵੇਂ ਹੁਕਮ ਕਰ ਰਹੇ ਹਨ ਜਦੋਂ ਕਿ “ਤਖਤੁ” ਦੀ ਧਾਰਨਾ ਤਾਂ ਗੁਰਬਾਣੀ ਦੁਆਰਾ ਪਹਿਲਾਂ ਹੀ ਦਰਸਾਈ ਹੋਈ ਹੈ? ਕੀ ਇਨ੍ਹਾਂ ਨੇ ਕਦੀ ਸ਼ਬਦ ਦੀ ਵਿਚਾਰ ਕਰਕੇ, ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਬਾਣੀ ਕੀ ਸੇਧ ਦਿੰਦੀ ਹੈ? ਅਕਾਲ ਪੁਰਖ ਤਾਂ ਸਾਰੀ ਸ੍ਰਿਸ਼ਟੀ ਵਿਖੇ ਵਿਆਪਕ ਹੈ ਅਤੇ ਉਹੀ ਜਾਣਦਾ ਹੈ ਕਿ ਉਸ ਦਾ ਦਰੁ, ਘਰੁ, ਦਰਬਾਰੁ, ਤਖਤੁ ਕਿੱਥੇ ਹੈ!

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ) ੧੮ ਮਾਰਚ ੨੦੧੧




.