ਮੌਲੀ ਅਤੇ ਕੜਾ
ਪ੍ਰਿਂਸੀਪਲ ਗਿਆਨੀ ਸੁਰਜੀਤ
ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ, ਮੈਂਬਰ ਧਰਮ
ਪ੍ਰਚਾਰ ਕਮੇਟੀ. ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ
ਹੋਰ ਤਾਂ ਹੋਰ, ਕਈ ਵਾਰੀ ਕੁੱਝ
ਅਜੇਹੇ ਸੱਜਣ ਮਿਲਦੇ ਹਨ, ਕਲਾਈ `ਚ ਕੜਾ ਤਾਂ ਹੁੰਦਾ ਹੈ ਅਤੇ ਨਾਲ ਹੀ ਮੌਲੀ ਵੀ ਬੱਝੀ ਹੁੰਦੀ ਹੈ।
ਇਸ ਅਜੀਬ ਜਹੇ ਤਾਲ ਮੇਲ ਤੋਂ ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ਅਜੇਹੇ ਸੱਜਣਾ ਨੂੰ ਨਾ ਮੌਲੀ ਦੇ
ਅਰਥ ਪਤਾ ਹਨ ਅਤੇ ਨਾ ਹੀ ਕੜੇ ਦੇ।
ਕੜਾ-ਇਕ
ਮੈਡਲ- ਚੇਤੇ ਰਹੇ! ਕਲਾਈ `ਚ ਲੋਹੇ ਦਾ ਕੜਾ, ਗੁਰੂਦਰ `ਚ ਵਿਸ਼ਵਾਸ ਰੱਖਣ ਵਾਲਿਆਂ ਲਈ, ਜਿੱਤੇ ਹੋਏ
ਮੈਡਲ ਤੋਂ ਇਲਾਵਾ ਪੰਜਵਾਂ ਕੱਕਾਰ ਵੀ ਹੈ। ਦਸਮੇਸ਼ ਜੀ ਨੇ, ਵੇਦਵੇ ਵਾਲੀ ਇਤਿਹਾਸਕ ਸਾਖੀ ਅਨੁਸਾਰ,
ਸਿੱਖਾਂ ਦਾ ਇਮਤਿਹਾਨ ਲਿਆ। ਸਿੱਖ 100% ਨੰਬਰ ਲੈ ਕੇ ਪਾਸ ਹੋਏ। ਸਿੱਖਾਂ ਨੇ ਸਾਬਤ ਕਰ ਦਿੱਤਾ, ਉਹ
ਹੁਣ ਕਿਸੇ ਜਾਤ-ਗੋਤ, ਵਰਣ-ਵੰਡ, ਦੇਵੀ ਦੇਵਤਿਆਂ ਆਦਿ ਦੀ ਪੂਜਾ ਤੋਂ ਪੈਦਾ ਹੋਏ
ਸਨੀਚਰਾਂ-ਮੰਗਲਾਂ-ਸੰਗ੍ਰਾਂਦਾਂ-ਪੂਰਨਮਾਸ਼ੀਆਂ-ਮਸਿਆਵਾਂ, ਥਿੱਤਾਂ-ਵਾਰਾਂ, ਸਗਨਾਂ-ਰੀਤਾਂ,
ਸੁੱਚਾਂ-ਭਿੱਟਾਂ, ਗ੍ਰਿਹ-ਨਖਤ੍ਰਾਂ-ਜਨਮਕੁੰਡਲੀਆਂ, ਟੇਵੇ-ਮਹੂਰਤਾਂ ਆਦਿ ਨੂੰ ਨਹੀਂ ਮੰਨਦੇ। ਸਿੱਖ
ਕੇਵਲ ਇੱਕ ਅਕਾਲਪੁਰਖੁ ਤੇ ਕੜੇ ਦੀ ਤਰ੍ਹਾਂ ਗੁਰਬਾਣੀ ਸਿਖਿਆ ਦੇ ਦਾਇਰੇ `ਚ ਹੀ ਚਲਦੇ ਹਨ। ਸਿਖਾਂ
ਦੀ ਇਸੇ ਜਿੱਤ ਦੀ ਖੁਸ਼ੀ `ਚ ਵਿਸਾਖੀ 1699 ਦੀ ਇਤਿਹਾਸਕ ਘਟਨਾ ਸਮੇਂ ਕੜੇ ਨੂੰ ਪੰਜ ਕਕਾਰਾਂ `ਚ
ਜੋੜ ਕੇ ਗੁਰੂ ਜੀ ਨੇ ਸੰਗਤਾਂ ਨੂੰ ‘ਕੜਾ’ ਬਖਸ਼ੀਸ਼ ਰੂਪ ਮੈਡਲ ਦੇ ਤੋਰ `ਤੇ ਬਖਸ਼ਿਆ।
ਮੌਲੀ-ਦੇਵੀ
ਪੂਜਾ ਦਾ ਚਿੰਨ੍ਹ ਹੈ-ਦੇਵੀ ਪੂਜਕ ਕੰਜਕਾਂ-ਜੱਗਰਾਤਿਆਂ ਭਾਵ ਆਪਣੇ ਖੁਸ਼ੀ-ਗ਼ਮੀਂ ਦੇ ਮੌਕਿਆਂ ਤੇ
ਮੌਲੀ ਨੂੰ ਕਲਾਈ ਤੇ ਬੰਨ੍ਹਦੇ ਹਨ। ਗੁਜ਼ਰੇ ਪ੍ਰਾਣੀ ਦੀ ਅਰਥੀ ਨੂੰ ਬੰਨ੍ਹਣ ਸਮੇਂ ਵੀ ਸੂਤਲੀ ਦੇ
ਨਾਲ, ਮੌਲੀ ਦੀ ਅਤੇ ਹੋਰ ਕਈ ਢੰਗਾਂ ਨਾਲ ਇਸਦੀ ਵਰਤੋਂ ਕਰਦੇ ਹਨ। ਦਰਅਸਲ ਮੌਲੀ ਇੱਕ ਅਕਾਲਪੁਰਖ
ਬਾਰੇ ਅਗਿਆਨਤਾ ਦੀ ਸੂਚਕ ਅਤੇ ਦੇਵੀ ਪੂਜਾ ਦਾ ਚਿੰਨ੍ਹ ਹੈ। ਇਹ ਲੋਕ ਰੱਖੜੀ (ਰਕਸ਼ਾਬੰਧਨ) ਦੇ
ਤਿਉਹਾਰ ਸਮੇਂ ਵੀ ਰਖੜੀ ਬਦਲੇ ਮੋਲ਼ੀ ਦੀ ਵਰਤੋਂ ਕਰਦੇ ਹਨ। ਰੱਖੜੀ ਜਿਨ੍ਹਾਂ ਦਾ ਤਿਉਹਾਰ ਹੈ,
ਜਮ-ਜਮ ਮਨਾਉਣ, ਪਰ ਇਹ ਗੁਰਮੱਤ ਸਿਧਾਂਤ ਨਾਲ ਮੇਲ ਨਹੀਂ ਖਾਂਦਾ ਅਤੇ ਸਿੱਖ ਤਿਉਹਾਰ ਨਹੀਂ। ਇਥੇ
ਅਸਾਂ ਇਸ `ਤੇ ਜੋ ਟੂਕ ਦੇਣੀ ਹੈ, ਇਹ ਕਿ ਰਖੜੀ ਦੇ ਦਿਨਾਂ `ਚ ਪੰਡਤ ਲੋਕ ਹੱਥਾਂ `ਚ ਮੌਲੀ ਲਈ
ਜਜਮਾਨਾਂ ਕੋਲ ਜਾਂਦੇ, ਉਨ੍ਹਾਂ ਦੀ ਕਲਾਈ ਤੇ ਮੌਲੀ ਬੰਨ ਕੇ ਆਪਣੀ ਦਾਨ-ਦੱਛਣਾ ਲੈਂਦੇ ਹਨ। ਇਸ
ਤਰ੍ਹਾਂ ਮੌਲੀ ਦੀ ਸੱਚਾਈ ਸਮਝਣ ਤੋਂ ਬਾਅਦ, ਗੁਰੂ ਕੀਆਂ ਸੰਗਤਾਂ ਲਈ ਇਸਦੀ ਲੋੜ ਆਪੇ ਹੀ ਮੁੱਕ
ਜਾਂਦੀ ਹੈ। ਜਦੋਂ ਮਨੁੱਖ ਨੂੰ ਅਕਾਲਪੁਰਖ ਦੀ ਸਮਝ ਆ ਜਾਂਦੀ ਹੈ ਤਾਂ ਦੇਵੀ-ਦੇਵਤਿਆਂ, ਮਿਥੇ
ਭਗਵਾਨਾਂ, ਕੱਬਰਾਂ-ਮੜ੍ਹੀਆਂ ਵਾਲੇ ਸਾਰੇ ਰਸਤੇ ਤਿਆਗ ਦੇਂਦਾ ਹੈ। ਇਸ ਤਰ੍ਹਾਂ ਗੁਰੂ ਦੀ ਬਖਸ਼ਿਸ਼
ਕੜੇ ਵਾਲੇ ਕੱਕਾਰ ਦੇ ਨਾਲ ਕਲਾਈ `ਚ ਮੌਲੀ ਵਾਲੀ ਗੱਲ ਆਪੇ ਹੀ ਮੁੱਕ ਜਾਂਦੀ ਹੈ।
ਇਕੋ ਕਲਾਈ `ਚ ਮੌਲੀ ਵੀ ਅਤੇ ਕੜਾ ਵੀ- ਇਸ ਤਰ੍ਹਾਂ ਅਜੇਹੇ ਸੱਜਣ ਆਪ ਹਿਸਾਬ ਲਗਾ ਸਕਦੇ ਹਨ ਕਿ
ਕਿੱਥੇ ਖੜੇ ਹਨ? ਸੂਝਵਾਨ, ਉਨ੍ਹਾਂ ਬਾਰੇ ਕੀ ਸੋਚ ਰਿਹਾ ਹੈ? ਜੇ ਕਰ ਇਨ੍ਹਾਂ `ਚੋਂ ਕੁੱਝ
‘ਲਿੱਬਰਲ’ ਹੋਣ ਦਾ ਬਿਰਥਾ ਹੱਠ ਕਰਨ ਪਰ ਇਹ ਤਾਂ ਗੁਰੂ ਤੋਂ ਬੇਮੁੱਖ ਹੋਣਾ ਹੀ ਹੈ। ਇੱਕ ਤਰੀਕੇ
ਸਾਬਤ ਕਰਨਾ ਹੈ ਕਿ ਅਸੀਂ ਕੇਵਲ ਸ਼ਕਲ-ਸੂਰਤ ਤੋਂ ਸਿੱਖ ਹਾਂ, ਸਾਨੂੰ ਗੁਰੂ ਜਾਂ ਸਿੱਖੀ ਤੋਂ ਕੁੱਝ
ਲੈਣਾ ਦੇਣਾ ਨਹੀਂ। ਜੇਕਰ ਅਜੇਹੀ ਗੱਲ ਨਹੀਂ ਤਾਂ ਇਸ ਪਖੋਂ ਬਿਨਾ ਦੇਰ ਸੰਭਲਣ ਦੀ ਲੋੜ ਹੈ। ਜਿੱਥੇ
ਪਾਤਸ਼ਾਹ ਦੀ ਬਖਸ਼ਿਸ਼ ਕਲਾਈ `ਚ ‘ਕੜਾ’ ਹੋਵੇ ਉਥੇ ਮੌਲੀ ਨੂੰ ਕੋਈ ਥਾਂ ਨਹੀਂ। ‘ਸਿੱਖ’ ਕਹਿਲਵਾਉਣ ਦਾ
ਇਕੋ ਹੀ ਮੱਤਲਬ ਹੈ ‘ਗੁਰਬਾਣੀ ਦੀ ਸਿਖਿਆ ਦੇ ਦਾਇਰੇ `ਚ ਚਲਣਾ’।
#G004s96.9s10RJ#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ
ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ
ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ
‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
ਹੋਰ ਵੇਰਵੇ ਲਈ ਗੁਰਮੱਤ ਪਾਠ ਨੰ: 4 ‘ਸਿੱਖ ਧਰਮ ਅਤੇ ਹਿੰਦੂ ਭਾਈਚਾਰਾ’ (ਡਿਲਕਸ ਕਵਰ `ਚ)
ਪ੍ਰਾਪਤ ਹੈ ਜੀ।