ਚੰਡਕਾ ਦਾ ਵਰ ਅਤੇ ਗੁਰਮਤਿ
ਉਪਰੋਤ ਲਿਖਤ
Foot note
ਵਿੱਚ ਵਰ ਸਰਾਪਾਂ ਦਾ ਜ਼ਿਕਰ ਆ ਚੁੱਕਾ ਹੈ। ਬਹੁਤੀ ਜਾਣਕਾਰੀ ਲਈ ਪੁਤਸਕ ਬਿੱਪ੍ਰਨ ਕੀ ਰੀਤ ਤੋਂ ਸਚੁ
ਦਾ ਮਾਰਗ ਪੜ੍ਹ ਲੈਣਾ ਲਾਹੇਵੰਦ ਰਹੇਗਾ;
ਵਰ ਪਦ ਗੁਰਬਾਣੀ ਵਿੱਚ ਇਨ੍ਹਾਂ ਸ਼ਕਲਾਂ ਵਿੱਚ ਆਇਆ ਹੈ, ਵਰ, ਰਾਰੇ ਹੇਠ ਔਂਕੜ ਨਾਲ-ਵਰੁ-, ਸਿਹਾਰੀ
ਵਾਲਾ ਵਰਿ, ਅਤੇ ਬਬੇ ਨਾਲ ‘ਬਰ’ ਵੀ ਆਇਆ ਹੈ। ਫਿਰ “ਵਰੋ”, “ਵਰਾ” ਅਤੇ-ਵਰ੍ਯ੍ਯਉ- ਵੀ ਹੈ, ਪਰ
ਹਿੰਦੂ ਧਰਮ ਦੇ ਗ੍ਰੰਥ ਦੇ ਅਰਥਾ ਵਾਲਾਂ, ਜਾਂ `ਚੰਡਕਾ ਦੇਵੀ’ ਦੇ ਉਪਰੋਕਤ ਵਰ ਦੇ ਅਰਥਾਂ ਵਾਲਾ ਵਰ
ਗੁਰੂ ਬਾਣੀ ਵਿਚੋਂ ਨਹੀਂ ਮਿਲਦਾ। ਗੁਰੂ ਬਾਣੀ ਵਿੱਚ ਆਏ ਵਰ, ਵਰੁ ਬਹੁਤੀ ਵਾਰੀ ਪਤੀ ਪਰਮੇਸ਼ਵਰ ਦਾ
ਲਖਾਇਕ ਹੈ. ਕਥਿਤ ਤੌਰ ਤੇ ਦੇਵੀ ਦੇਵਤਿਆਂ ਤੋਂ ਮਿਲਣ ਵਾਲੇ, ਜਾਂ ਸਾਧ ਸੰਤ, ਰਿਸ਼ੀ ਮੁਨੀ-ਰੂਪ
ਮਨੁੱਖਾਂ ਤੋਂ ਮਿਲਦੇ ਵਰ ਸਰਾਪ ਦੀ ਗੁਰਬਾਣੀ ਵਿੱਚ ਕੋਈ ਥਾਂ ਨਹੀਂ ਹੈ। ਗੁਰਸਿੱਖ ਦੇ ਮਨ ਵਿੱਚ
ਅਜੇਹਾ ਭਰਮ ਪਾਉਣਾ ਸਿਖ ਦਾ ਕਰਮ ਨਹੀਂ ਮੰਨਿਆ ਜਾ ਸਕਦਾ। ਹੇਠ ਲਿਖੇ ਗੁਰੂ ਫ਼ੁਰਮਾਨ ਵਿੱਚ ਵਰ
ਬ੍ਰਾਹਮਣੀ ਅਰਥਾ ਵਾਲਾ ਸਮਝਣਾ ਭੁੱਲ ਹੈ। ਇਸ ਵਿੱਚ ਵੀ ਗੁਰਦੇਵ ਜੀ ਨਾਮ ਦੀ ਹੀ ਮਹਿਮਾ ਦ੍ਰਿੜ
ਕਰਾਈ ਹੈ।
8- ਹਉ ਸਤਿਗੁਰੁ ਸੇਵੀ ਆਪਣਾ ਇੱਕ ਮਨਿ ਇੱਕ ਚਿਤਿ ਭਾਇ॥ ਸਤਿਗੁਰੁ ਮਨ
ਕਾਮਨਾ ਤੀਰਥੁ ਹੈ ਜਿਸ ਨ ਦੇਇ ਬੁਝਾਇ॥ ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ॥ ਨਾਉ ਧਿਆਈਐ
ਨਾਉ ਮੰਗੀਐ ਨਾਮੇ ਸਹਜਿ ਸਮਾਇ॥ 1॥ {26} -1-34
ਵਾਰ ਪਦ ਦੀ ਵਰਤੋਂ ਵਾਲੇ ਹੋਰ ਗੁਰੂ ਸ਼ਬਦਾਂ ਦੀ ਸੂਚੀ ਇਸ ਪ੍ਰਕਾਰ ਹੈ:-
1) -ਸਿਰੀਰਾਗੁਮਹਲਾ 1॥ … ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ॥ . . 4॥ 9॥ {17} (2)
-ਸਿਰੀਰਾਗੁ ਮਹਲਾ 3॥ … ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ॥ ਨਾਨਕ ਸੋਭਾਵੰਤੀਆ ਸੋਹਾਗਣੀ
ਅਨਦਿਨੁ ਭਗਤਿ ਕਰੇਇ॥ 4॥ 28॥ 61॥ {37} (3) -ਸਿਰੀਰਾਗੁ ਮਹਲਾ 3॥ … ਹਰਿ ਵਰੁ ਪਾਇਨਿ ਘਰਿ ਆਪਣੈ
ਗੁਰ ਕੈ ਹੇਤਿ ਪਿਆਰਿ॥ … … 3॥ 29॥ 62॥ {38} (4) - ਸਿਰੀਰਾਗੁ ਮਹਲਾ 1॥ …. ਹਰਿ ਵਰੁ ਨਾਰਿ
ਸੁਹਾਵਣੀ ਮੈ ਭਾਵੈ ਪ੍ਰਭੁ ਸੋਇ॥ ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ॥ 8॥ 5॥ {56} (5)
-ਸਿਰੀਰਾਗੁ ਮਹਲਾ 1॥ …. ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ॥ … … 8॥ 9॥ {58} (6)
ਸਿਰੀਰਾਗੁ ਮਹਲਾ 4 ਘਰੁ 2 ਛੰਤ॥ … ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ॥ …. .
5॥ 1॥ {79} (7) -ਮਾਝ ਮਹਲਾ 5॥ … ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ
ਜੀਉ॥ 4॥ 4॥ 11॥ {97} (8) -ਮਾਂਝ ਮਹਲਾ 5॥ … ਜਿਸੁ ਸਿਮਰਤ ਵਰੁ ਨਿਹਚਲੁ ਪਾਈਐ॥ … 4॥ 43॥ 50॥
{109}
ਬਰ- (1) -ਬਾਵਨ ਅਖਰੀ ਕਬੀਰ ਜੀ॥ … ਲਖਿਮੀ ਬਰ ਸਿਉ ਜਉ ਲਿਉ ਲਾਵੈ॥ ਸੋਗੁ ਮਿਟੈ ਸਭ ਹੀ ਸੁਖ
ਪਾਵੈ॥ {340} (2) -
ਵਰਾ- ਸਵਈਏ ਮਹਲੇ ਤੀਜੇ ਕੇ 3॥ … ਸਿਮਰਹਿ ਨਖ੍ਯ੍ਯਤ੍ਰ ਅਵਰ ਧ੍ਰ¨ ਮੰਡਲ ਨਾਰਦਾਦਿ ਪ੍ਰਹਲਾਦਿ ਵਰਾ॥
….॥ 2॥ {1393}
ਵਰ੍ਯ੍ਯਉ- ਸਵਈਏ ਮਹਲੇ ਪੰਜਵੇ ਕੇ 5॥ … … … ਗੁਰਿ ਰਾਮਦਾਸ ਅਰਜੁਨੁ ਵਰ੍ਯ੍ਯਉ ਪਾਰਸੁ ਪਰਸੁ
ਪ੍ਰਮਾਣੁ॥ 4॥ {1395}
ਵਰੋ- ਸਵਈਏ ਮਹਲੇ ਪਹਿਲੇ ਕੇ 1॥ … ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ॥ ….॥ 4॥
{1390}
ਵਿਥਾਰ ਨਾਲ ਪੂਰੀ ਤਰ੍ਹਾਂ ਪੜਤਾਲ ਕਰਨ ਤੇ ਵੀ ਗੁਰਬਾਣੀ ਵਿਚੋਂ ਅਜੇਹਾ ਗੁਰੂ-ਸ਼ਬਦ ਨਹੀਂ ਮਿਲ ਸਕਿਆ
ਜਿਥੇ ਪਰਮਾਤਮਾ ਨੂੰ ਛੱਡ ਕੇ ਕਿਸੇ ਦੇਵੀ ਦੇਵਤੇ ਤੋਂ ਜਾਂ ਰਿਸ਼ੀ ਮੁਨੀ ਤੋਂ, ਮਨ ਇਛੇ ਫਲਾਂ ਦੀ
ਮੰਗ ਕੀਤੇ ਹੋਵੇ। ਸਗੋਂ ਦੇਵੀ ਦੇਵਤਿਆਂ ਤੋਂ ਮਨ ਇੱਛੇ ਫਲਾਂ ਦੀ ਪ੍ਰਾਪਤੀ ਦੀ ਸੰਭਾਵਨਾ ਨੂੰ
ਸਤਿਗੁਰੂ ਨਾਨਕ ਸਾਹਿਬ ਜੀ ਨੇ ਸਪੱਸ਼ਟ ਸ਼ਬਦਾਂ ਵਿੱਚ ਰੱਦ ਕੀਤਾ ਹੋਇਆ ਹੈ:-
9- ਸੋਰਠਿ ਮਹਲਾ 1 ਪਹਿਲਾ ਦੁਤੁਕੀ॥ … ਦੇਵੀ ਦੇਵਾ ਪੂਜੀਐ ਭਾਈ ਕਿਆ
ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥ 6॥ ਗੁਰ ਬਿਨੁ ਅਲਖੁ ਨ ਲਖੀਐ
ਭਾਈ ਜਗੁ ਬੂਡੈ ਪਤਿ ਖੋਇ॥ ਮੇਰੇ ਠਾਕੁਰ ਹਾਥਿ ਵਡਾਈਆ ਭਾਈ ਜੈ ਭਾਵੈ ਤੈ ਦੇਇ॥ 7॥ …. . 10॥ 4॥
{637}
ਗੁਰੂਬਾਣੀ ਵਿੱਚ ਅਸੀਸੜੀਆਂ, ਆਸੀਸਾ ਅਥਵਾ ਅਸੀਸ ਪਦ ਅਇਆ ਹੈ। ਪਰ ਸਤਿਗੁਰੂ ਜੀ ਕਿਸੇ
ਮਾਇਕ ਲਾਭ ਲਈ ਅਸੀਸ ਦੀ ਗੱਲ ਨਹੀਂ ਸਗੋ ਪ੍ਰਭੂ ਮਿਲਾਪ ਲਈ ਅਸੀਸਾਂ ਮਿਲਦੀਆਂ ਦਰਸਾ ਰਹੇ ਹਨ- ….
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥ 3॥ {157} -1-20 ਅਜੇਹੇ ਹੋਰ ਗੁਰੂ ਸ਼ਬਦਾਂ ਦੀ
ਸੂਚੀ- (1) - {582} -5 (1) {496} -3-4
ਜੋ ਕੁੱਝ ਜੀਵਾਂ ਨੂੰ ਮਿਲਦਾ ਹੈ ਉਹ ਸਿਜਣਹਾਰ ਦੇ ਅੱਟਲ ਨਿਯਮ ਅਧੀਨ ਸਰਬੱਤ ਨੂੰ ਇਕਸਾਰ ਮਿਲਦਾ
ਹੈ। ਉੱਜ ਦੇਵੀ ਦੇਵਤੇ, ਕਿਸੇ ਖ਼ਾਸ ਜਗਾਹ ਦੀ, ਕਬਰਾਂ ਆਦਿ ਝੂਠ ਦੀ ਪੁਜਾ ਦਾ ਭਰਮ ਪੈਦਾ ਕਰਨ
ਵਾਲਿਆਂ ਦੀਆਂ ਝੂਠੀਆਂ ਕਹਾਣੀਆਂ ਵਿੱਚ ਕਈ ਤਰ੍ਹਾਂ ਦੇ ਚਮਤਕਾਰ ਵਰਤੇ ਦਰਸਾਏ ਹੋਏ ਹਨ। ਅਜੇਹੀਆਂ
ਸਾਰੀਆਂ ਸੰਭਾਵਨਾ ਨੂੰ ਰੱਦ ਕਰਕੇ ਅਕਾਲਪੁਰਖ ਪ੍ਰਭੂ ਦੀ ਰਜ਼ਾ ਵਿੱਚ ਅਥਵਾ ਉਸ ਦੇ ਹੁਕਮ ਵਿੱਚ ਰਾਜ਼ੀ
ਰਹਿਣਾ ਸਿਖਾਉਣ ਆਏ ਸਤਿਗੁਰੂ ਜੀ ਦਾ ਫ਼ੁਰਮਾਨ-
10- ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ॥ ਜਰਾ ਮਰਾ ਤਾਪੁ ਸਿਰਤਿ ਸਾਪੁ
ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ॥ ਐਸਾ ਹਰਿ ਨਾਮੁ ਮਨਿ ਚਿਤਿ ਨਿਤਿ
ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ॥ 4॥ 7॥ 13॥ 51॥ {168}
ਪਦ ਅਰਥ:-ਹਾਥਿ=ਹੱਥ ਵਿੱਚ। ਜਰਾ=ਬੁਢੇਪਾ। ਮਰਾ=ਮੌਤ। ਤਾਪੁ ਸਾਪ=ਤਾਪ ਸ੍ਰਾਪ, (ਬੁਖ਼ਾਰ ਆਦਿ-ਰੂਪ
ਸਰੀਰਕ ਦੁਖਾਂ ਲਈ ਮਿਲਦੇ ਕਥਿਤ ਸਰਾਪਾਂ ਦੀ ਸਪੱਸ਼ਟ ਖੰਡਨਾ)। ਸਿਰਤਿ=ਸਿਰ-ਪੀੜ। ਮਨਿ=ਮਨ ਵਿੱਚ।
ਚਿਤਿ=ਚਿਤ ਵਿੱਚ। ਅੰਤੀ ਅਉਸਰਿ=ਅਖ਼ੀਰਲੇ ਸਮੇ, ਮੌਤ ਆਉਣ ਦੇ ਸਮੇ। 4.
ਅਰਥ:-ਹੇ ਭਾਈ! ਮਤਾਂ ਕੋਈ ਸਮਝੇ ਕਿ ਕਿਸੇ ਮਨੁੱਖ ਦੇ (ਜਾਂ ਦੇਵੀ ਦੇਵਤੇ ਆਦਿ ਕਿਸੇ ਵੀ ਕਥਿਤ
ਸ਼ਕਤੀ ਦੇ) ਕੁੱਝ ਵੱਸ ਵਿੱਚ ਹੈ। ਇਹ ਤਾਂ ਸਭ ਕੁੱਝ ਪਰਮਾਤਾ (ਆਪਣੇ ਭਝਵੇਂ ਨਿੱਯਮ-ਰੂਪੀ ਹੁਕਮ
ਅਨੁਸਾਰ) ਆਪ ਹੀ ਕਰਦਾ ਕਰਾਉਂਦਾ ਹੈ। ਬੁਢੇਪਾ, ਮੌਤ, (ਏਥੋਂ ਤੱਕ ਕਿ) ਸਿਰ ਪੀੜ, ਤਾਪ ਆਦਿਕ ਹਰੇਕ
(ਦੁੱਖ ਕਲੇਸ਼) ਪਰਮਾਤਮਾ ਦੇ ਆਪਣੇ ਹੀ ਵੱਸ ਵਿੱਚ ਹੈ। ਪਰਮਾਤਮਾ ਦੇ ਲਾਉਣ ਤੋਂ ਬਿਨਾ ਕੋਈ ਰੋਗ
(ਕਿਸੇ ਜੀਵ ਨੂੰ) ਲੱਗ ਨਹੀਂ ਸਕਦਾ। 4.
ਰੋਜ਼ ਸ਼ਾਮ ਨੂੰ ਇਸ ਤੁਕ ਦਾ- “ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ”॥ ਪਾਠ ਕਰਨ
ਵਾਲੇ ਹੇ ਦੂਲੇ ਸਿੰਘ ਜੀਉ! ਆਉ, ਆਪਣੇ ਸਤਿਗੁਰੂ ਜੀ ਤੋਂ ਸੰਸਾਰੀ ਰੋਗਾਂ ਦਾ ਵੀ ਦਾਰੂ ਪ੍ਰਾਪਤ
ਕਰਨਾ ਸਿੱਖ ਲਈਏ- “ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ॥ ਜਰਾ ਮਰਾ
ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ॥ 3॥ {611}॥
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ