.

ਮਨ ਇਛੇ ਫਲ ਪ੍ਰਾਪਤ ਹੋਣ ਬਾਰੇ ਗੁਰਮਤਿ ਸਿਧਾਂਤ-

ਕੇਵਲ ਤੀਰਥ ਦੇ ਦਰਸ਼ਨ ਇਸ਼ਨਾਨ ਨਾਲ ਕਿਸੇ ਪ੍ਰਕਾਰ ਦਾ ਫਲ ਨਹੀਂ ਮਿਲਦਾ। ਪ੍ਰਭੂ ਦੀ ਸਦੀਵੀ ਯਾਦ ਮਨ ਨੂੰ ਵਿਕਾਰਾਂ ਵਲ ਭਜਣੋ ਰੋਕਦੀ ਹੈ ਅਤੇ ਸਬਰ ਸੰਤੋਖ ਨਾਲ ਪਰਮਾਤਮਾ ਦੀ ਰਜ਼ਾ ਵਿੱਚ ਟਿਕੇ ਰਹਿਣ ਵਾਲਾ ਆਤਮਕ ਅਨੰਦ ਪ੍ਰਦਾਨ ਕਰਦੀ ਹੈ।
16- ਆਠ ਪਹਰ ਹਰਿ ਧਿਆਈਐ ਰਾਮ॥ ਮਨ ਇਛਿਅੜਾ ਫਲੁ ਪਾਈਐ ਰਾਮ॥ ਮਨ ਇਛ ਪਾਈਐ ਪ੍ਰਭੁ ਧਿਆਈਐ ਮਿਟਹਿ ਜਮ ਕੇ ਤ੍ਰਾਸਾ॥ ਗੋਬਿਦੁ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ॥ ਤਜਿ ਮਾਨੁ ਮੋਹੁ ਵਿਕਾਰ ਸਗਲੇ ਪ੍ਰਭੂ ਕੈ ਮਨਿ ਭਾਈਐ॥ ਬਿਨਵੰਤਿ ਨਾਨਕ ਦਿਨਸੁ ਰੈਣੀ ਸਦਾ ਹਰਿ ਹਰਿ ਧਿਆਈਐ॥ 3॥ {578} -3
ਅਪਰੋਕਤ ਵਰਣਨ ਪੁਸਤਕ ਦੇ ਚੌਥੇ ਭਾਗ ਵਿਚੋਂ ਵਿਸਥਾਰ ਨਾਲ ਲਿਖੀਆਂ ਗੁਮਤਿ ਵਿਚਾਰਾਂ ਤੋਂ ਗੁਮਤਿ-ਗਿਆਨ ਵਧਾਉਣ ਵਿੱਚ ਵਿਸ਼ੇਸ਼ ਲਾਭ ਦੀ ਪ੍ਰਾਪਤੀ ਹੋ ਸਕਦੀ ਹੈ। ਮਾਇਆਂ ਦੇ ਗੱਫੇ ਕਿਸੇ ਤੀਰਥ ਦੇ ਦਰਸ਼ਨ ਇਨਾਨ ਤੋਂ ਜਾਂ ਕਿਸੇ ਉਚੇਚੇ ਦਿਹੜੇ ਕਿਸੇ ਥਾਂ ਦਾ ਦਰਸ਼ਨਾਂ ਤੋਂ ਮਾਇਕ ਫਲ ਮਿਲਣ ਦਾ ਝਾਂਸਾ, ਕੇਵਲ ਮਨੁੱਖ ਨੂੰ ਫੋਕਟ ਭਰਮੀ ਬਣਾਉਣ ਵਾਲੀ ਕੂਟ ਨੀਤੀ ਹੈ। ਮਾਇਅਕ ਪਦਾਰਥਾਂ ਲਈ ਉੱਦਮ ਨਾਲ ਨੇਕ ਕਮਾਈ ਕਰਨ ਦਾ ਉਪਦੇਸ਼ ਹੈ:-
17- ਸਲੋਕੁ ਮਃ 5॥ ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ 1॥ {522}
ਗੁਰੂ-ਸਿਖਿਆ ਅਨੁਸਾਰ ਜੀਵਨ ਢਾਲ ਕੇ ਸਿਰਜਣਹਾਰ ਦੀ ਪ੍ਰਸੰਤਾ ਦੁਆਰਾ ਆਨੰਦ ਮੰਗਲ ਦੇ ਨਾਲ ਸਾਰੇ ਮਨੋਰਥ ਪੂਰੇ ਹੁੰਦੇ ਰਹਿੰਦੇ ਹਨ। ਪਰ, ਪੰਥ ਦੀਆਂ ਸਰਬ-ਉੱਚ ਪਦਵੀਆਂ ਤੇ ਬਿਰਾਜੇ ਸਾਡੇ ਆਗੂ ਸਾਹਿਬਾਨ, ਉਸ ਪੁਸਤਕ ਨੂੰ ਪੰਥਕ ਮਾਨਤਾ ਦੇ ਰਹੇ ਹਨ ਜੋ ਸਾਨੂੰ ਚੰਡਕਾ ਦੇਵੀ ਦਾ ਸ਼ਰਧਾਲੂ ਬਣਾਉਂਦੀ ਹੈ। - ‘ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ ਇੰਜ ਕਰਿ’
“ਥਿਤੀ ਵਾਰ ਸੇਵਹਿ ਮੁਗਧ ਗਵਾਰ॥”
ਲੁਟ ਨੀਤੀ ਨਾਲ ਚਾਲੂ ਕੀਤਾ ਹੋਇਆ ਥਿੱਤਾਂ ਵਾਰਾਂ, ਮਹੂਰਤਾਂ ਅਦਿ ਵਾਲਾ ਪ੍ਰੋਹਿਤਵਾਦੀ ਫੋਕਟ-ਭਰਮ:-
“ਤਹਾਂ ਨਿਮਾਣੀ ਮੇਲਾ ਹੋਵੈ। ਦਰਸ ਨ੍ਹਾਇ ਸੰਗਤਿ ਦੁਖ ਖੋਵੈ “. .॥ 15॥
ਪੁਸਤਕ ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ ਦਾ ਚੌਥਾ ਭਾਗ ੳਜੇਹੇ ਭਰਮਾ ਨਾਲ ਹੀ ਸੰਬੰਧਤ ਹੈ। ਉਸੇ ਭਾਗ ਦੇ ਦਜੇ ਕਾਂਡ ਦਾ ਤੀਜਾ ਲੇਖ ਥਿਤ ਵਾਰ ਅਤੇ ਮਹਰਤਾਂ ਦੇ ਭਰਮ ਬਾਰੇ ਅਰਥਾਂ ਸਮੇਤ ਲਿਖੇ ਗੁਰੂ ਸ਼ਬਦਾਂ ਦੇ ਅਧਾਰ ਤੇ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ। ਸ਼ਰਧਾ ਵਾਨ ਗੁਰਮੁਖ ਜੇ ਚਾਹੁਣ ਤਾਂ ਉਸ ਲੇਖ ਵਿੱਚੋ ਪੂਰੀ ਤਸੱਲੀ ਕਰ ਲੈਣ ਬਾਰ ਬਾਰ ਉਹੀ ਦਲੀਲਾਂ ਲਿਖੀ ਜਾਣ ਵਿੱਚ ਕੋਈ ਉਚੇਚਾ ਲਾਭ ਨਹੀ ਹੋ ਸਕਦਾ। ਏਥੇ ਵਣਗੀ ਮਾਤਰ ਗੁਰੂ ਸ਼ਬਦ:-
18- ਥਿਤੀ ਵਾਰ ਸਭਿ ਸਬਦਿ ਸੁਹਾਏ॥ ਸਤਿਗੁਰੁ ਸੇਵੇ ਤਾ ਫਲੁ ਪਾਏ॥ ਥਿਤੀ ਵਾਰ ਸਭਿ ਆਵਹਿ ਜਾਹਿ॥ ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ॥ ਥਿਤੀ ਵਾਰ ਤਾ ਜਾ ਸਚਿ ਰਾਤੇ॥ ਬਿਨੁ ਨਾਵੈ ਸਭਿ ਭਰਮਹਿਕਾਚੇ॥ 7॥ ਮਨਮੁਖ ਮਰਹਿ ਮਰਿ ਬਿਗਤੀ ਜਾਹਿ॥ ਏਕੁ ਨ ਚੇਤਹਿ ਦੂਜੈ ਲੋਭਾਹਿ॥ ਅਚੇਤ ਪਿੰਡੀ ਅਗਿਆਨ ਅੰਧਾਰੁ॥ ਬਿਨੁ ਸਬਦੈ ਕਿਉ ਪਾਏ ਪਾਰੁ॥ ਆਪਿ ਉਪਾਏ ਉਪਾਵਣਹਾਰੁ॥ ਆਪੇ ਕੀਤੋਨੁ ਗੁਰ ਵੀਚਾਰੁ॥ 8॥ {842} -2

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.