.

ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲੋਂ ਪੁੱਤਰ ਮੰਗਣ ਗਏ

{ਨੋਟ:-- “ਪੁਸਤਕ ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” ਵਿੱਚ ਦਾਸ ਨੇ ਵਰਾਂ ਸਰਾਪਾਂ ਨੂੰ ਦੁਖਦਾਈ ਭਰਮ ਸਿੱਧ ਕਰਨ ਦੇ ਨਾਲ ਹੀ ਬਾਬਾ ਬੁਢਾ ਜੀ ਦੇ ਪਾਵਨ ਨਾਮਣੇ ਨਾਲ ਜੁੜੀ ਇਸ ਗਾਥਾ ਨੂੰ, ਗੁਰਮਤਿ ਦੇ ਕੁਟਲ ਵੈਰੀਆਂ ਵਲੋਂ ਪਾਇਆ ਗੁਰਮਤਿ ਵਿਰੋਧੀ ਗੰਭੀਰ ਝੂਠ-ਰਲਾ (ਗੁਰੂ ਸ਼ਬਦਾਂ ਦੇ ਹਵਾਲੇ ਨਾਲ), ਸਿੱਧ ਕੀਤਾ ਹੋਇਆ ਹੈ। ਪਰ ਸ੍ਰੋਮਣੀ ਗੁ: ਪ੍ਰ: ਕਮੇਟੀ ਦੀ ਮੋਹਰ ਹੇਠ ਜਾਰੀ ਹੋਣ ਦੇ ਕਾਰਨ, ਪੰਥ ਪ੍ਰਵਾਣਤ ਹੋ ਚੁੱਕੀ ਇਸ ਪੁਸਤਕ ਨੇ “ਹਵਾਲਾ ਪੁਸਤਕ” ਬਣਦੀ ਤੁਰੀ ਜਾ ਕੇ ਕੁਟਲ ਪਰਚਾਰਕਾਂ ਲਈ ਸੰਗਤ ਨੂੰ ਵੱਧ ਤੋਂ ਵੱਧ ਗੁਰਮਤਿ ਵਿਰੋਧੀ ਭਰਮ ਪਾਈ ਰੱਖਣ ਦਾ ਰਾਹ ਖੁਲ੍ਹਦਾ ਜਾਣਾ ਹੈ। ਗੁਰਮਤਿ ਵਿਰੋਧੀ ਰੀਤਾਂ ਰਿਵਾਜਾਂ ਨੂੰ ਗੁਰਮਤਿ ਦਾ ਰੂਪ ਦੇਣ ਵਾਲੀ ਕੁਟਲ ਸੇਵਾ ਵੀ ਇਸ ਪੁਸਤਕ ਨੇ ਹਦੋਂ ਵੱਧ ਨਿਭਾਉਣੀ ਹੈ। ਇਸ ਕਾਰਨ ਇਸ ਵਿਚਲੇ ਹਰ ਪੱਖ ਨੂੰ ਗੁਰਮਤਿ ਵਿਰੋਧੀ ਸਿੱਧ ਕਰਨ ਲਈ, ਪਰਮ ਪਾਵਨ ਗੁਰੂ ਬਾਣੀ ਦੀ ਕਸਵੱਟੀ ਵਰਤੀ ਜਾਣੀ ਜ਼ਰੂਰੀ ਸਮਝੀ ਗਈ ਹੈ}
ਲਿਖਾਰੀ ਦੇ ਲਿਖੇ ਅਨੁਸਾਰ, ਸ਼੍ਰੀ ਪ੍ਰਿਥੀ ਚੰਦ ਜੀ ਦੀ ਇਸਤ੍ਰੀ (ਮਾਤਾ) ਕਰਮੋ ਦਾ ਹਿਰਦਾ, ਸ਼ਰੀਕਾਂ ਦੀ, (ਭਾਵ, ਗੁਰੂ ਦਰ) ਦੀ ਪ੍ਰਭਤਾ ਵੇਖ ਕੇ ਦੁਖੀ ਤਾਂ ਪਹਿਲਾਂ ਹੀ ਰਹਿੰਦਾ ਸੀ, ਪਰ ਵਿਸਾਖੀ ਤੇ ਜੁੜੀ ਸੰਗਤਿ ਵਲੋਂ ਭੇਟਾ ਹੋਏ ਸੁੰਦਰ ਤੇਵਰਾਂ ਨੂੰ ਵੇਖ ਕੇ ਮਾਤਾ ਕਰਮੋ ਜੀ ਦੇ ਦਿਲ ਦਾ ਸਾੜਾ ਝੱਲਿਆ ਨਾ ਗਿਆ। ਆਪਣੇ ਪਤੀ ਕੋਲ ਜਾ ਦੁਖੜਾ ਰੋਇਆ। ਪ੍ਰਿਥੀ ਚੰਦ ਨੇ ਉਸ ਦਾ ਮਨ ਹੌਲਾ ਕਰਨ ਲਈ ਕਹਿ ਦਿਤਾ ਕਿ (ਗੁਰੂ) ਅਰਜਨ ਜੀ ਦੀ ਕੋਈ ਸੰਤਾਨ ਨਾ ਹੋਣ ਦੇ ਕਾਰਨ ਗੁਰਿਆਈ ਸਮੇਤ ਸਭ ਕੁੱਝ ਉਨ੍ਹਾਂ ਦੇ ਪੁੱਤਰ ਦਾ ਹੀ ਤਾਂ ਹੈ? ਪਰ ਘਰ ਦੀ ਦਾਸੀ ਨੇ ਮਾਤਾ ਗੰਗਾ ਜੀ ਕੋਲ ਜਾ ਚੁਗ਼ਲੀ ਫੂਕੀ। ਮਾਤਾ ਜੀ ਝਟ ਸਤਿਗੁਰੂ ਦੀ ਸੇਵਾ ਵਿੱਚ ਜਾ ਫ਼ਰਿਆਦੀ ਹੋਏ:-
ਦੋਹਰਾ॥ ਐਸੀ ਕਿਰਪਾ ਕਰਹੁ ਪ੍ਰਭੁ ਪੁੱਤ੍ਰ ਧਾਮ ਜਿਹ ਹੋਇ। ਹਮ ਅਨੰਦ ਮਨ ਮੈਂ ਹਾਸੀ ਕਰੈ ਨ ਕੋਇ॥ 67॥ ਅਤਿ ਕ੍ਰਿਪਾਲ ਸ੍ਰੀ ਗੁਰ ਭਏ ਮੁਖਿ ਕੀਨ ਪ੍ਰਕਾਸ਼। ਸ੍ਰੀ ਗੁਰ ਬੀੜ ਸੁ ਜਾਹ ਤੁਮ ਸਾਹਿਬ ਬੁਢੇ ਪਾਸਿ॥ 68॥
ਭਾਵ, ਮਾਤਾ ਗੰਗਾ ਜੀ ਦੀ ਗਲ ਸੁਣਦਿਆਂ ਸਾਰ ਕਿਰਪਾਲੂ ਪੰਚਮ ਸਤਿਗੁਰੂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਸ੍ਰੀ ਮੁਖ ਤੋਂ ‘ਫ਼ੁਰਮਾਇਆ ‘ਕਿ, ਬਾਬਾ ਬੁਢਾ ਜੀ ਦੀ ਸੇਵਾ ਵਿੱਚ ਬੀੜ ਸਾਹਿਬ ਜਾਉ- “ਵਹੁ ਸੁਤ ਇੱਛਾ ਪੂਰੀ ਕਰੈ”, ਤੁਹਾਡੀ ਪੁੱਤਰ ਦੀ ਇੱਛਾ ਪੂਰੀ ਕਰਨ ਦੇ ਸਮਰੱਥ ਉਹੀ ਹਨ?
ਗਾਥਾ ਦੇ ਨਾਲ ਅੱਗੇ ਤੁਰਨ ਤੋਂ ਪਹਿਲਾਂ ਏਨੇ ਨੂੰ ਗੁਰੂ ਬਾਣੀ ਦੀ ਕਸਵਟੀ ਤੇ ਪਰਖ ਲਈਏ। ਦਾਸ ਦਾ ਰੋਮ ਰੋਮ ਪੁਕਾਰਾਂ ਕਰ ਰਿਹਾ ਕਿ. ਸਾਰੀ ਸ੍ਰਿਸ਼ਟੀ ਤੇ ਸਤਿਗੁਰੂ ਨਾਨਕ ਸਾਹਿਬ ਜੀ ਹੀ ਇੱਕ ਅਜੇਹੇ ਅਨੂਪਮ ਸਤਿਗੁਰੂ ਜੀ ਆਏ ਸਨ, ਜਿਨ੍ਹਾਂ ਨੇ ਅਪਣੇ ਦਸਾਂ ਹੀ ਸਰੂਪਾਂ ਵਿਚ, ਮਨੁੱਖ ਨੂੰ ਪੂਰਨ ਕਰਮਯੋਗੀ ਬਣਾਉਣ ਲਈ, ਸਦਾ ਹੀ ਆਪ ਪੂਰਨੇ ਪਾਏ ਸਨ। ਮੰਗਣ ਬਾਰੇ ਗੁਰਮਤਿ ਦਾ ਸਿਧਾਂਤ ਪੁਸਤਕ ਦੇ ਦੂਜੇ ਭਾਗ ਵਿੱਚ ਬੜੇ ਵਿਸਥਾਰ ਨਾਲ ਲਿੀਖਆ ਹੋਇਆ ਹੈ। , ਪਰ ਸਾਰਾ ਗੁਰਮਤਿ ਪੱਖ ਤੁਰੰਤ ਸਮਝ ਸਕਣ ਦੀ ਸਹੂਲਤ ਲਈ ੲੈਥੇ ਵੀ ਲਿਖਿਆ ਗਿਆ ਹੈ॥
ਦਦਾ ਦਾਤਾ ਏਕ ਹੈ
ਦਾਸ 1995 ਤੋਂ ਸੰਗਤਾਂ ਨੂੰ ਦ੍ਰਿੜ ਕਰਵਾ ਰਿਹਾ ਕਿ, ਵੀਰ ਧੀਰ, ਪਰਮ ਸੰਤੋਖੀ, ਸਦਾ ਪਰਪਾਤਮਾ ਦੀ ਰਜ਼ਾ ਵਿੱਚ ਅਨੰਦ ਮਾਣਦੇ ਰਹਿਣ ਵਾਲੇ ਪੰਚਮ ਸਤਿਗੁਰੂ ਨਾਨਕ ਸਾਹਿਬ ਜੀ ਆਪਣਿਆ ਹੀ ਬਚਨਾਂ ਦੀ ਉਲੰਘਨਾ ਕਿਸੇ ਵੀ ਹਾਲਤ ਵਿੱਚ ਨਹੀਂ ਸਨ ਕਰ ਸਕਦੇ। ਸਭ ਕੁੱਝ ਬੇਸ਼ਕ ਆਪਣੀ ਥਾਂ ਤੋ ਹਿੱਲ ਜਾਵੇ ਪਰ ਸਾਧ-ਗੁਰੂ ਜੀ ਆਪਣੇ ਬਚਨਾ ਤੋਂ ਲਾਂਭੇ ਕਦੇ ਨਹੀਂ ਸਨਂ ਜਾ ਸਕਦੇ --ਨਿਸਿ ਬਾਸੁਰ ਨਖਿਅਤ੍ਰ ਬਿਨਾਸੀ ਰਵਿ ਸਸੀਅਰ ਬੇਨਾਧਾ॥ ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ॥ 1॥ ਰੱਬ ਤੋਂ ਬਿਨਾਂ ਕਿਸੇ ਮਨੁੱਖ ਕੋਲੋਂ ਮੰਗਣ ਨਾਲੋਂ ਮੌਤ ਨੂੰ ਚੰਗਾ ਸਮਝਣ ਵਾਲੇ ਪਰਮ ਸੁਧਾਰਕ ਸਚੇ ਪਾਤਸ਼ਾਹ ਜੀ, ਆਪਣੀ ਸੁਪੱਤਨੀ ਨੂੰ ਆਪ ਹੀ ਤਿਆਰ ਕਰਕੇ, ਗੁਰੂ ਘਰ ਦੇ ਅਨਿਨ ਸੇਵਕ, ਬਾਬਾ ਬੁੱਢਾ ਜੀ-ਇਕ ਮਨੁੱਖ ਦੇ ਦਰਬਾਰ ਵਿਚ, ਸੁਆਲੀ ਦੇ ਰੂਪ ਵਿੱਚ ਕਦੇ ਨਹੀਂ ਸਨ ਭੇਜ ਸਕਦੇ। ਕੇਵਲ ਦਾਤਾਰ ਨੂੰ ਦਾਤਾ ਮੰਨਣ ਵਾਲੇ ਪੰਚਮ ਗੁਰੂ ਨਾਨਕ ਸਾਹਿਬ ਜੀ ਦਾ ਅਨਮੋਲ ਫ਼ੁਰਮਾਨ-
19- ਪਉੜੀ॥ ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥ ਦੈਨਹਾਰੁ ਸਦ ਜੀਵਨਹਾਰਾ॥ ਮਨ ਮੂਰਖ ਕਿਉ ਤਾਹਿ ਬਿਸਾਰਾ॥ ਦੋਸੁ ਨਹੀ ਕਾਹੂ ਕਉ ਮੀਤਾ॥ ਮਾਇਆ ਮੋਹ ਬੰਧੁ ਪ੍ਰਭਿ ਕੀਤਾ॥ ਦਰਦ ਨਿਵਾਰਹਿ ਜਾ ਕੇ ਆਪੇ॥ ਨਾਨਕ ਤੇ ਤੇ ਗੁਰਮੁਖਿ ਧ੍ਰਾਪੇ॥ 34॥ {257}
ਅਰਥ:-ਹੇ ਨਾਨਕ! ਪ੍ਰਭੂ ਦਿਆਂ ਸੇਵਕਾਂ ਨੇ ਇਹ ਵੇਖ ਲਿਆ ਹੈ (ਇਹ ਨਿਸਚਾ ਕਰ ਲਿਆ ਹੈ) ਕਿ ਹਰੇਕ ਦਾਤ ਪ੍ਰਭੂ ਆਪ ਹੀ ਦੇਣ ਵਾਲਾ ਹੈ, (ਇਸ ਵਸਤੇ ਉਹ ਮਾਇਆ ਦੀ ਟੇਕ ਰੱਖਣ ਦੇ ਥਾਂ) ਪ੍ਰਭੂ ਦੇ ਦੀਦਾਰ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਕੇ ਸੁਆਸ ਸੁਆਸ ਉਸੇ ਨੂੰ ਹੀ ਯਾਦ ਕਰਦੇ ਹਨ। 1. ਪਉੜੀ-ਇੱਕ ਪ੍ਰਭੂ ਹੀ ਐਸਾ ਦਾਤਾ ਹੈ, ਜੋ ਸਭੁ ਜੀਵਾਂ ਨੂੰ ਰਿਜ਼ਕ ਪੁਚਾਉਣ ਦੇ ਸਮਰੱਥ ਹੈ, ਉਸ ਦੇ ਬੇਅੰਤ ਖ਼ਜ਼ਾਨੇ ਭਰੇ ਹੋਏ ਹਨ, ਰਿਜ਼ਕ ਵੰਡਦਿਆਂ (ਉਨ੍ਹਾਂ ਅਥਾਹ) ਖ਼ਜ਼ਾਨਿਆਂ ਵਿੱਚ ਕਦੇ ਤੋਟ ਨਹੀਂ ਆਉੰਦੀ। ਹੇ ਮੂਰਖ ਮਨ! ਉਸ (ਸਰਬਸ਼ਕਤੀ ਮਾਨ) ਕਰਤਾਰ ਨੂੰ ਕਿਉਂ ਭੁਲਾਉਂਦਾ ਹੈ ਜੋ ਸਦਾ ਹੀ ਤੇਰੇ (ਸੰਗ ਹੈ) ? (ਮਿਹਰਾਂ ਦਾ ਸਾਈਂ ਤਰਸ ਦੇ ਘਰ ਆ ਗਿਆ ਤੇ ਫ਼ੁਰਮਾਨ ਕੀਤਾ ਕਿ) ਪਰ ਹੇ ਮਿੱਤਰ! ਕਿਸੇ ਜੀਵ ਨੂੰ ਇਹ ਦੋਸ਼ ਵੀ ਨਹੀਂ ਦਿੱਤਾ ਜਾ ਸਕਦਾ (ਕਿ ਮਾਇਆ ਦੇ ਮੋਹ ਵਿੱਚ ਫਸ ਕੇ ਉਸ ਦਾਤਾਰ ਨੂੰ ਕਿਉਂ ਵਿਸਾਰ ਰਿਹਾ ਹੈਂ, ਅਸਲ ਗਲ ਇਹ ਹੈ ਕਿ ਜੀਵ ਦੇ ਆਤਮਕ ਜੀਵਨ ਦੇ ਰਾਹ ਵਿਚ) ਪ੍ਰਭੂ ਨੇ ਆਪ ਹੀ ਮਾਇਆ ਦੇ ਮੋਹ ਦਾ ਬੰਨ੍ਹ ਬਣਾ ਦਿੱਤਾ ਹੋਇਆ ਹੈ। ਜਿਨ੍ਹਾਂ ਬੰਦਿਆਂ ਦੇ ਦਿਲਾਂ ਵਿਚੋਂ ਤੂੰ ਆਪ ਹੀ ਮਾਇਆਂ ਦੀਆਂ) ਚੋਭਾਂ ਦੂਰ ਕਰਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਮਾਇਆਂ ਵਲੋਂ ਤ੍ਰਿਪਤ ਹੋ ਜਾਂਦੇ ਹਨ (ਉਨ੍ਹਾਂ ਦੇ ਅੰਦਰੋਂ ਤ੍ਰਿਸਨਾ ਮੁੱਕ ਜਾਂਦੀ ਹੈ। 24.
ਪੰਚਮ ਪਾਤਸ਼ਾਹ ਜੀ ਤਾਂ ਏਥੋਂ ਤਕ ਵੀ ਫ਼ੁਰਮਾ ਰਹੇ ਹਨ ਕਿ ਮਨੁੱਖ ਤੋਂ ਮੰਗਣਾ ਵਿਅਰਥ ਦੀ ਖੇਚਲ ਹੈ:-
20- ਮਾਂਗਉ ਰਾਮ ਤੇ ਸਭਿ ਥੋਕ॥ ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ॥ 1॥ ਰਹਾਉ॥ {682} -19-50
ਅਰਥ:-ਮੈਂ ਤਾਂ ਸਾਰੇ ਪਦਰਾਥ ਪਰਮਾਤਮਾ ਤੋਂ ਹੀ ਮੰਗਦਾ ਹਾਂ ਮਨੁੱਖਾਂ ਕੋਲੋਂ ਮੰਗਣਾ (ਨਿਸਫ਼ਲ ਦੀ) ਖੇਚਲ ਹੀ ਹੁੰਦੀ ਹੈ। ਪ੍ਰਭੂ ਦੇ ਸਿਮਰਨ ਤੋਂ ਮਾਇਆ ਦੇ ਮੋਹ ਤੋਂ (ਉਂਜ) ਖ਼ਲਾਸੀ (ਹੀ) ਮਿਲ ਜਾਂਦੀ ਹੈ। 1. ਰਹਾਉ।
ਪਰਮਾਤਮਾ ਤੋ ਬਿਨਾ ਦੂਜੇ ਕੋਲੋਂ ਮੰਗਣ ਨਾਲ ਲਾਜ ਆਉਂਦੀ ਹੈ। ਸਤਿਗੁਰੂ ਜੀ ਦਾ ਸਪੱਸ਼ਟ ਫੁਰਮਾਨ ਹੈ ਇੱਕੋ ਇੱਕ ਕਰਤਾਰ ਹੀ ਜੀਆਂ ਦਾ ਦਾ ਦਾਤਾ ਹੈ, ਮਨੁੱਖ ਕਦੇ ਦਾਤਾ ਹੋ ਹੀ ਨਹੀਂ ਸਕਦਾ- ‘ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ॥ {595} ਪਰ ਦਾਤਾਰ ਕੋਲੋਂ ਵੀ ਜਦੋਂ ਮੰਗਣਾ ਹੈ ਉਸ ਦਾ ਨਾਮ, ਉਸ ਦੀ ਨੇੜਤਾ, ਉਸ ਵਿੱਚ ਸਮਾਏ ਰਹਿਣ ਦੀ ਬਖ਼ਸ਼ਸ਼ ਹੀ ਮੰਗਣੀ ਹੈ। ਮੰਗਣ ਦੇ ਇਸ ਦਿਾਂਤ ਨੂੰ ਵਿਸਥਾਰ ਨਾਲ ਸਮਝਣ ਲਈ ਪੜ੍ਹੋ ਉਪਰੋਕਤ ਪੁਸਤ ਦੇ ਦੂਜੇ ਭਾਗ ਦਤ ਤੀਜੇ ਕਾਂਡ (57 ਸਫ਼ੇ ਤੋਂ 103 ਸਫ਼ੇ ਤੱਕ) ਅਰਥਾਂ ਸਮੇਤ ਲਿਖੇ ਗੁਰੂ ਸ਼ਬਦਾਂ ਦੇ ਅਧਾਰ ਤੇ ਬੜੀ ਵਿਸਥਾਰ ਨਾਲ ਲਿਖੀ ਵਿਚਾਰ ਪੜ੍ਹੀ ਜਾ ਸਕਦੀ ਹੈ।
ਸੰਸਾਰੀ ਰਿਸ਼ਤਿਆਂ ਬਾਰੇ ਗੁਰਮਤਿ ਦਾ ਪੱਖ:-
ਪ੍ਰਭੂ ਦੀ ਰਜ਼ਾ ਵਿੱਚ ਸਦਾ ਅਨੰਦ ਰਹਿਣ ਦੀ ਜਾਚ ਸਿਖਾਉਣ ਆਏ ਜਿਸ ਪੰਚਮ ਪਾਤਸ਼ਾਹ ਜੀ ਦਾ ਸੰਸਾਰ ਲਈ ਤਾ ਉਪਦੇਸ਼ ਇਹ ਹੈ- ‘ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ॥’ {63} ਉਨ੍ਹਾਂ ਨੂੰ ਏਡੇ ਬੇਸਬਰੇ ਹੋਏ ਦਰਸਾਇਆ ਗਿਆ ਕਿ, ਪੁੱਤਰ ਦੀ ਮੰਗ ਲਈ ਆਪਣੇ ਮਹਿਲ ਬਾਬਾ ਬੁੱਢਾ ਜੀ ਕੋਲ ਭੇਜ ਰਹੇ ਹਨ। ਜੋ ਉਹ ਸੁਪਨੇ ਵਿੱਚ ਵੀ ਨਹੀਂ ਸਨ ਕਰ ਸਕਦੇ। ਸੰਸਾਰੀ ਰਿਸ਼ਤਿਆਂ ਨਾਤਿਆਂ ਬਾਰੇ ਗੁਰਮਤਿ ਦਾ ਸਿਧਾਂਤ ਸਪੱਸ਼ਟ ਕਰ ਰਹੇ ਪੰਚਮ ਸਤਿਗੁਰੂ ਨਾਨਕ ਜੀ ਦੇ ਹੀ, ਕਈ ਫ਼ੁਰਮਾਨਾਂ ਵਿਚੋਂ ਕੇਵਲ ਪੰਜ ਗੁਰੂ ਫ਼ੁਰਮਾਨ: (1) ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ॥ ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ॥ 1॥ {609} (2) - ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ॥ ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ॥ ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ॥ 2॥ {47} (3) - ਬਹੁਤੁ ਦਰਬੁ ਕਰਿ ਮਨੁ ਨ ਅਘਾਨਾ॥ ਅਨਿਕ ਰੂਪ ਦੇਖਿ ਨਹ ਪਤੀਆਨਾ॥ ਪੁਤ੍ਰ ਕਲਤ੍ਰ ਉਰਝਿਓ ਜਾਨਿ ਮੇਰੀ॥ ਓਹ ਬਿਨਸੈ ਓਇ ਭਸਮੈ ਢੇਰੀ॥ 1॥ {179} (4) -ਕੋਈ ਜਾਨੈ ਕਵਨੁ ਈਹਾ ਜਗਿ ਮੀਤੁ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ॥ 1॥ ਰਹਾਉ॥ ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥ 1॥ {700} (5) -ਅਵਰ ਦਿਨ ਕਾਹੂ ਕਾਜ ਨ ਲਾਏ॥ ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ ਜਾ ਦਿਨ ਹਰਿ ਜਸੁ ਗਾਏ॥ 1॥ ਰਹਾਉ॥ ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ ਇਸ ਹੀ ਮਹਿ ਉਰਝਾਏ॥ ਮਾਇਆ ਮਦ ਚਾਖਿ ਭਏ ਉਦਮਾਤੇ ਹਰਿ ਹਰਿ ਕਬਹੁ ਨ ਗਾਏ॥ 2॥ {999}
ਨੋਟ:-ਉਪਰੋਕਤ ਗੁਰੂ ਸ਼ਬਦਾਂ ਵਿਚਲੇ ਉਪਦੇਸ਼ ਨੂੰ ਦ੍ਰਿੜ ਕਰਾ ਰਹੇ ਪੰਚਮ ਸਤਿਗੁਰੂ ਪਾਤਸ਼ਾਹ ਜੀ ਦੇ, ਅਜੇਹੇ ਹੋਰ ਵੀ ਕਈ ਗਰੂ ਫ਼ੁਰਮਾਨ ਹਨ।
ਬਾਬਾ ਬੁਢਾ ਜੀ ਦੇ ਕੋਲੋਂ ਪੁੱਤਰ ਦੀ ਦਾਤ ਮੰਗਦੇ ਸਤਿਗੁਰਾਂ ਨੂੰ ਦਰਸਾਉਣ ਵਾਲੇ ਲਿਖਾਰੀ ਨੇ ਇਹ ਸਿੱਧ ਕੀਤਾ ਹੈ ਕਿ, ਸੁਜਾਨ ਸਤਿਗੁਰੂ ਜੀ ਦਾ, ਉਪਰੋਕਿਤ ਬਹੁ ਪੱਖੀ ਗਿਆਨ, ਕੇਵਲ ਦੂਜਿਆਂ ਲਈ ਹੀ ਸੀ।
ਅਵਰ ਉਪਦੇਸੈ ਆਪਿ ਨ ਕਰੈ …. . ?
ਆਪਣੇ ਆਪ ਨੂੰ ਸਤਿਗੁਰੂ ਜੀ ਦੇ ਸ਼ਰਧਾਲੂ ਸਿੱਖ ਮੰਨ ਰਹੇ ਹੇ ਖ਼ਾਲਸਾ ਜੀਓ! ਜੇ ਸਤਿਗੁਰੂ ਜੀ ਬਾਰੇ ਇਹ ਵਿਚਾਰ ਬਣਾ ਲਾਈਏ ਕਿ ਉਹ ਆਪ ਅਪਣੇ ਲਿਖੇ ਦੇ ਵਿਰੁੱਧ ਵਿਹਾਰ ਕਰਨ ਵਿੱਚ ਹਰਜ ਨਹੀਂ ਸੰਨ ਮੰਨਦੇ ਤਾਂ, ਇਹ ਨਾ ਭੁੱਲੀਏ ਕਿ, ਅਜੇਹਾ ਸਮਝਣ ਨਾਲ ਅਸੀਂ ਸਤਿਗੁਰੂ ਜੀ ਦੇ ਇਨ੍ਹਾਂ ਬਚਨਾਂ ਨੂੰ ਝੂਠੇ ਕਹਿਣ ਦੀ ਅਪਰਾਧੀ ਹਾਂ:
21- ਰਹਤ ਅਵਰ ਕਛੁ ਅਵਰ ਕਮਾਵਤ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ॥ ਜਾਨਨਹਾਰ ਪ੍ਰਭੂ ਪਰਬੀਨ॥ ਬਾਹਰਿ ਭੇਖ ਨ ਕਾਹੂ ਭੀਨ॥ ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥ ਜਿਸ ਕੈ ਅੰਤਰਿ ਬਸੈ ਨਿਰੰਕਾਰੁ॥ ਤਿਸ ਕੀ ਸੀਖ ਤਰੈ ਸੰਸਾਰੁ॥ ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ॥ ਨਾਨਕ ਉਨ ਜਨ ਚਰਨ ਪਰਾਤਾ॥ 7॥ {269} -ਅਸ-8
ਅਤੇ ਇਹ ਗੁਰੂਸ਼ਬਦ ਵੀ ਸਤਿਗੁਰੂ ਜੀ ਨੇ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਕੇ ਸਾਡੇ ਲਈ ਗੁਰੂ ਥਾਪਿਆ ਹੈ:-
ਬਚਨਾ ਦੇ ਬਲੀ, ਕਰਣੀ ਦੇ ਸੂਰੇ ਸਤਿਗੁਰੂ ਜੀ ਦੇ ਹਿਰਦੇ ਵਿੱਚ ਜੋ ਹੁੰਦਾ, ਉਹੀ ਕਹਿੰਦੇ ਸਨ। ਇਹ ਗੁਰੂ ਬਾਣੀ ਫ਼ੁਰਮਾਨ ਵੀ ਉਨਾ ਦਾ ਹੀ ਹੈ - “ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥ 1॥” ਕਿਸੇ ਪ੍ਰਕਾਰ ਦੀ ਵੀ ਗੁਰਮਤਿ ਵਿਰੋਧੀ ਵਿਚਾਰ ਸਤਿਗੁਰੂ ਜੀ ਦੇ ਨਾਮਣੇ ਨਾਲ ਜੁੜੀ ਹੋਈ ਨੂੰ ਜੇ ਗੁਰੂ ਪੰਥ ਦਾ ਜਥੇਦਾਰ ਠੀਕ ਮੰਨਣ ਦਾ ਉਪਦੇਸ਼ ਦੇ ਰਿਹਾ ਹੈ ਤਾਂ ਇਹ ਬੜੀ ਵਡੀ ਕੌਮੀ ਬਦਕਿਸਮਤੀ ਸਮਝਣੀ ਚਾਹੀਦੀ ਹੈ।
ਗੁਰਮਤਿ ਵਿਰੋਧੀ ਕੁਫ਼ਰ ਨੂੰ ਗੁਰਮਤਿ ਬਣਾਈ ਜਾਣ ਵਿੱਚ ਨਿਪੁੰਨ, ਲੋਹੜੇ ਦੇ ਵਿਦਵਾਨ, ਪਰ ਕੁਟਲ, ਲਿਖਾਰੀ ਦੇ ਮਾਇਆ-ਜਾਲ ਵਿੱਚ ਅਜੇਹੇ ਫਸ ਗਏ ਕਿ, ਅਸਾਂ ਗੁਰਬਾਣੀ ਦੇ ਅਨਮੋਲ ਅਤੇ ਅਥਾਹ ‘ਗਿਆਨ-ਭੰਡਾਰੇ ਨੂੰ ਅਣਗੌਲਿਆ ਕਰ ਦਿੱਤਾ? ਹੈਰਾਨੀ ਹੈ ਕਿ, ਗੁਰੂ ਗ੍ਰੰਥ ਸਾਹਿਬ ਜੀ ਨੂੰ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਜੁਗਤਿ ਦੇ ਸਦੀਵੀ ਮਾਲਕ, ਪ੍ਰਤੱਖ ਸਤਿਗੁਰੂ ਨਾਨਕ ਜੀ ਮੰਨਣ ਵਾਲਿਆਂ ਅਸਾਂ (ਸਿੱਖ ਜਗਤ ਨੇ), ਗੁਰੂ ਬਾਣੀ ਦੇ ਇਸ ਪਾਵਨ ਫ਼ੁਰਮਾਨ ਅਨੁਸਾਰ:--
22- ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ॥ ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ॥ ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ॥ ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ॥ ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ॥ ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ॥ 7॥ 19॥ {1409} ਸਤਿਗੁਰੂ ਅਰਜੁਨ ਸਾਹਿਬ ਜੀ ਨੂੰ, ਪਰਮਾਤਮਾ ਦਾ ਪ੍ਰਤੱਖ ਰੂਪ ਤਾਂ ਕੀ ਮੰਨਣਾ ਸੀ, ਏਨੇ ਨਿੱਘਰ ਗਏ ਅਸੀਂ ਇਹ ਵੀ, ਭੁੱਲ ਜਾਂਦੇ ਹਾਂ ਕਿ, ਦੂਰ ਦ੍ਰਿਸ਼ਟ ਸੁਜਾਨ ਪੰਚਮ ਸਤਿਗੁਰੂ ਨਾਨਕ ਸਾਹਿਬ ਚੰਗੀ ਤਰ੍ਹਾਂ ਜਾਣਦੇ ਸਨ, ਕਿ, ਗੁਰਿਆਈ ਦੀ ਜ਼ਿਮੇਵਾਰੀ ਦੀ ਸੰਭਾਲ ਕਰਨ-ਜੋਗ ਸਾਹਿਬਜ਼ਾਦਾ ਜੀ ਨੇ, ਕਿਸੇ ਮਨੁੱਖ ਦੇ ਵਰ ਅਧੀਨ ਨਹੀਂ, ਸਗੋਂ ਆਕਾਲ ਪੁਰਖ ਦੇ ਹੁਕਮ ਅਨੁਸਾਰ, ਨਿਰਧਾਰਤ ਸਮੇਂ ਤੇ ਆਪ ਹੀ ਜਨਮ ਲੈ ਲੈਣਾ ਹੈ। ਕੀ ਪੰਚਮ ਗੁਰੂ ਨਾਨਕ ਸਾਹਿਬ ਜੀ, ਨਹੀਂ ਸਨ ਸਮਝਦੇ ਕਿ, ਜੀਵਾਂ ਦਾ ਜੰਮਣਾ ਅਤੇ ਮਰਣਾ ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ ਸਗੋਂ, ਸਭੁ ਉਸ ਅਕਾਲ ਪੁਰਖ ਦਾ ਹੀ ਭਝਵਾਂ ਅਟੱਕ ਨੀਯਮ ਰੂਪ ਹੁਕਮ ਹੀ ਵਰਤਦਾ ਹੈ- (ੳ) “ਹੁਕਮੇ ਜੰਮਣੁ ਹੁਕਮੇ ਮਰਣਾ॥ {564} - (ਅ) - ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ॥ {754} - (ੲ) - ਜੰਮਣ ਮਰਣਾ ਆਖੀਐ ਤਿਨਿ ਕਰਤੈ ਕੀਆ॥ {420} - (ਸ) “ਤੁਝ ਹੀ ਕੀਆ ਜੰਮਣ ਮਰਣਾ॥” {1022} (ਹ) -ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥ 1॥ {1239} ਇਨ੍ਹਾਂ ਗੁਰੂ ਫ਼ੁਰਮਾਨਾ ਨੂੰ ਆਪ ਲਿਖਣ ਵਾਲੇ ਸੁਜਾਨ ਸਤਿਗੁਰੂ ਜੀ ਨਾ ਭੁੱਲੇ ਸਨ ਅਤੇ ਨਾ ਆਪਣੇ ਉਪਦੇਸ਼ ਦੀ ਆਪ ਖੰਡਣਾ ਹੀ ਕਰ ਸਕਦੇ ਸਨ। ਸੋ, ਇਹ ਸਾਰੀ ਕਹਾਣੀ ਗੁਰਮਤਿ ਦੇ ਵਿਰੁੱਧ ਹੋਣ ਦੇ ਕਾਰਨ ਇੱਕ ਦੱਮ ਰੱਦ ਕਰ ਦੇਣੀ ਬਣਦੀ ਹੈ।
ਪਰ ਸਾਡੀ ਹਾਲਤ ਏਡੀ ਮਾਂਦੀ ਹੋ ਚੁੱਕੀ ਹੈ ਕਿ, ਬਿਬੇਕਤਾ ਨਾਲ ਕਹਾਣੀ ਦੀ ਪਰਖ ਕਰਨ ਦੀ ਲੋੜ ਸਮਝੇ ਬਿਨਾ, ਅਸੀਂ ਸਗੋਂ ਇਹ ਸੁਣਨ ਲਈ ਕਾਹਲੇ ਪੈ ਜਾਂਦੇ ਹਾਂ ਕਿ, (ਜੰਗਲ ਦੇ ਰਸਤੇ 9/10 ਮੀਲ ਦੂਰ ਬੀੜ ਵਿੱਚ ਬਰਾਜੇ) “ਬਾਬਾ ਬੁੱਢਾ ਜੀ ਵਲ ਮਾਤਾ ਜੀ ਅਜੇ ਤੁਰੇ ਕਿ ਨਾ? ਸਾਡੀ ਹਾਲਤ ਇਹ ਬਣ ਚੁੱਕੀ ਹੈ:-
23- ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ॥ 2॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ 3॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ॥ 4॥ … 9॥ 2॥ 18॥ {229}
ਗਾਥਾ ਅੱਗੇ ਤੁਰੀ--
ਜਦੋਂ ਲਿਖਾਰੀ ਅਨੁਸਾਰ ਪੰਚਮ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੂੰ ਇਉਂ - “ਵਹੁ ਸੁਤ ਇੱਛਾ ਪੂਰੀ ਕਰੈ’। ਕਹਿੰਦੇ ਦਰਸਾ ਲਿਆ ਤਾਂ, ਬੀੜ ਵਲ ਨੂੰ ਤੁਰਨ ਦੀ ਗੱਲ ਵਿੱਚੇ ਛੱਡ ਕੇ, ਅੱਗੇ ਚੌਪਈ ਦੀ ਨਾਲ ਦੀ ਤੁਕ ਤੋਂ ਹੀ ਮਨੀ ਸਿੰਘ ਤੇ ਭਗਤ ਸਿੰਘ, ਆਪਣੀ ਕਲਪਣਾ ਦੀ ਉਪਜ ਪਾਤ੍ਰਾਂ ਨੂੰ ਲਿਖਾਰੀ ਨੇ, ਇਉਂ ਗਲ ਬਦਲੀ ਕਰਦੇ ਦਰਸਾ ਦਿੱਤਾ:-
ਚੌਪਈ॥’ ਵਹੁ ਸੁਤ ਇੱਛਾ ਪੂਰੀ ਕਰੈ’। ਮਨੀ ਸਿੰਘ ਜਬ ਅਸ ਬਚ ਕਰੇ।
ਭਗਤ ਸਿੰਘ ਤਬ ਬਿਨੇ ਉਚਾਰੀ। ਹੇ ਪ੍ਰਭ ਹਰੋ ਸੰਸ ਮਮ ਬਾਰੀ॥ 69॥
ਰਾਜ ਦੇਸ ਸਭਿ ਤੁਰਕ ਧਰਾਵੈ। ਸਤਿਗੁਰ ਬੀੜ ਕੈਸੇ ਬਿਧਿ ਪਾਵੈ।
ਜਿਹ ਠਾਂ ਮਾਤਾ ਜਾਵਨ ਕਹਯੋ। ਸਹਿਬ ਬੁੱਢਾ ਬੀੜ ਕੈਸ ਰਹਯੋ॥ 70॥

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.