ਬੀੜ ਨੂੰ ਜਾਂਦੇ ਮਾਤਾ ਗੰਗਾ ਜੀ ਦੇ ਜਲੂਸ ਦਾ ਇੱਕ ਇਹ ਪੱਖ
ਪਰਮਾਤਮਾ ਦੀ ਓਟ ਤੋਂ ਲਾਂਭੇ ਜਾਣਾ ਜਿਨ੍ਹਾਂ ਲਈ ਮੌਤ ਬਰਾਬਰ ਬਣ ਚੁੱਕਾ ਸੀ
ਉਹ ਪੰਚਮ ਪਾਤਸ਼ਾਹ ਜੀ, ਭਲਾ ਆਪਣੇ ਜੀਵਨ-ਸਾਥੀ ਨੂੰ ਪੁੱਤਰ ਦੀ ਮੰਗ ਕਰਨ ਲਈ ਕਿਸੇ ਮਨੁੱਖ ਵੱਲ
ਕਿਵੇਂ ਭੇਜ ਸਕਦੇ ਸਨ। ਬਾਬਾ ਜੀ ਵਿੱਚ ਉਸੇ ਹੀ ਇੱਕ ਦਾਤਾਰ ਦੀ ਜੋਤਿ ਵੇਖਣੀ ਹੋਰ ਗੱਲ ਹੈ, ਪਰ
ਮਨੁੱਖ ਨੂੰ ਦਾਤਾ ਮੰਨ ਬਹਿਣਾ ਸਤਿਗੁਰੂ ਨਾਨਕ ਸਾਹਿਬ ਨਾਲ ਧ੍ਰੋਹ ਹੈ ਅਥਵਾ ਗੁਰਮਤਿ ਦੀ ਘੋਰ
ਬੇਅਦਬੀ ਹੈ। ਵਰ-ਪ੍ਰਾਪਤੀ ਲਈ ਜਾ ਰਹੇ ਜਲੂਸ ਦਾ ਹੋਰ ਵੇਰਵਾ ਅਤੇ ਗੁਰਮਤਿ ਵਿਚਾਰਾਂ-
ਨਗਰ ਨਾਰ ਅਨਗਨ ਸੰਗਿ ਧਾਈ। ਪੁਤ੍ਰ ਬਚਨ ਗੁਰ ਕੇਰ ਸੁਨਾਈ।
ਗਾਡੀ ਛਕੜੇ ਚਲੇ ਅਪਾਰਾ। ਉਡੀ ਧੂੜਿ ਕਛੁ ਦ੍ਰਿਸਟਿ ਨ ਪਾਰਾ॥ 111॥
ਜਿਵੇਂ ਕਿ, ਸਤਿਗੁਰੂ ਜੀ ਨੇ ਪਹਿਲਾਂ ਸ਼ਹਿਰ ਵਿੱਚ ਮੁਨਾਦੀ ਕਰਾਈ ਹੋਵੇ, ਕਿ
ਅਸਾਂ ਪੁੱਤ੍ਰ ਲਈ ਵਰ ਪ੍ਰਾਪਤ ਕਰਨ ਜਾਣਾ ਹੈ? ਜੋ- ਸ੍ਰੀ ਗੁਰੂ ਜੀ ਲਈ ਬਾਬਾ ਬੁੱਢਾ ਜੀ ਤੋਂ
ਮਿਲਾਦ ਵਰ ਸੁਣਨ ਲਈ, ਨੱਗਰ ਦੀਆਂ ਅਨਗਿਣਤ ਇਸਤ੍ਰੀਆਂ ਧਾਈ ਕਰ ਆਈਆਂ। ਸ਼ਾਹੀ ਜਲੂਸ ਵਿਚਲੀਆਂ ਬੇਅੰਤ
ਗਡੀਆਂ ਤੇ ਛਕੜਿਆਂ ਨਾਲ ਏਨੀ ਧੂੜ ਉੱਡੀ ਕਿ ਕੁੱਝ ਵੀ ਨਜ਼ਰ ਨਹੀਂ ਸੀ ਆਉਂਦਾ? ਦਸਮ ਸਤਿਗੁਰੁ ਜੀ ਦੇ
ਅਨਿਨ ਸੇਵਕ ਉਨ੍ਹਾਂ ਦੇ ਵਿਰੋਸਾਏ ਸ਼ਹੀਦ ‘ਗਿਅਨੀ, ਭਾਈ ਮਨੀ ਸਿੰਘ ਜੀ’ ਤੋਂ ਹੀ ਸਤਿਗੁਰਾਂ ਦੇ
ਜੀਵਨ ਨਾ ਕੋਝਾ ਠੱਠਾ ਕਰਵਾਇਆ ਜਾ ਰਿਹਾ ਹੈ। ਅੱਗ ਅਤੇ ਪਾਣੀ ਦੇ ਅਸਹਿ ਤਸੀਹਾਂ ਨਾਲ ਸ਼ਹੀਦੀ ਪਾ
ਲੈਣੀ ਵਡਾ ਸਬੂਤ ਹੈ ਕਿ, ਸਤਿਗੁਰੂ ਜੀ ਆਪਣੇ ਲਿਖੇ ਦੇ ਉਲਟ ਵਿਹਾਰ ਕਦੇ ਕਿਸੇ ਵੀ ਹਾਲਤ ਵਿੱਚ
ਨਹੀਂ ਸਨ ਕਰ ਸਕਦੇ। ਸੋ ਉਸੇ ਸਤਿਗੁਰੂ ਜੀ ਬਾਰੇ ਅਜੇਹਾ ਗੁਰਮਤਿ ਵਿਰੋਧੀ ਸਭ ਕੁੱਝ ਲਿਖਣਾ, ਸੁਣ
ਕੇ ਸਚ ਮੰਨ ਲੈਣਾ, ਸਤਿਗੁਰਾਂ ਦੇ ਨਿੰਦਕਾਂ ਦਾ ਕਰਮ ਹੈ-
28- ਪਉੜੀ॥ ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ॥ ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ
ਪਾਪਿਸਟ ਹਤਿਆਰੀ॥ ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ॥ ਵਡਭਾਗੀ
ਸੰਗਤਿ ਮਿਲੇ ਗੁਰਮੁਖਿ ਸਵਾਰੀ॥ ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ॥ 23॥ {651}
*
Foot
Note:-ਪੁਸਤਕ ਬਿੱਪ੍ਰਨ ਕੀ ਰੀਤ ਤੋਂ ਸਚੁ
ਦਾ ਮਾਰਗ “ਦੇ ਦੂਜੇ ਭਾਗ ਦੇ 183 ਸਫ਼ੇ ਤੋਂ 196 ਸਫ਼ੇ ਤੱਕ ਨਿੰਦਾ ਅਥਵਾ ਨਿੰਦਿਆ ਅਤੇ ਉਸਤਤਿ ਬਾਰੇ
ਗੁਰਮਤਿ ਦਾ ਸਿਧਾਂਤ, ਗੁਰਬਾਣੀ ਦੇ ਪਾਵਨ ਸ਼ਬਦਾਂ ਦੇ ਪਰਮਾਣਾ ਨਾਲ ਬੜਾ ਖੋਹਲ ਕੇ ਲਿਖਿਆ ਹੋਇਆ ਹੈ।
ਗੁਰੂ ਬਾਣੀ ਵਿੱਚ “ਉਸਤਤਿ” ਅਤੇ “ਨਿੰਦਿਆ” ਦੋਵੇਂ ਬਿਵਰਜਤ ਹਨ:- “ਉਸਤਤਿ ਨਿੰਦਾ ਦੋਊ
ਬਿਬਰਜਿਤ ਤਜਹੁ ਮਾਨੁ ਅਭਿਮਾਨਾ॥ ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ॥ 1॥” ਹੁਣ
ਜੇ ਅਸੀਂ ਉਸਤਤਿ ਦਾ ਅਰਥ ਕਿਸੇ ਦੀ ਸੋਭਾ ਕਰਨ ਤੋਂ ਅਤੇ ਨਿੰਦਿਆ ਦਾ ਅਰਥ ਕਿਸੇ ਨੂੰ ਮਾੜਾ ਕਹਿਣਾ
ਹੀ ਮੰਨ ਲਈਏ ਤਾਂ, ਤਾਂ ਇਤਹਿਾਸ ਦੀ ਕਿਹੜੀ ਪੁਸਤਕ ਹੈ ਜਿਸ ਵਿੱਚ ਇਕਿ ਦੀ ਸਿਫ਼ਤ ਤੇ ਦੂਜੇ ਦੀ
ਨਿੰਦਿਆ ਨਹੀਂ ਲਿਖੀ ਹੋਈ? ਵਜ਼ੀਰ ਖਾਂ ਸੁੱਚਾ ਨੰਦ ਦੀ ਨਿੰਦਿਆ ਅਤੇ ਟੋਡਰ ਮਲ ਦੀ ਸਿਫ਼ਤਿ, ਔਰੰਗਜ਼ੇਬ
ਦੀ ਨਿੰਦਾ ਤੇ ਉਸੇ ਦੇ ਪੁੱਤਰ ਬਹਾਦਰ ਸ਼ਾਹ ਦੀ ਸਿਫ਼ਤ? ਗੁਰੂ ਬਾਣੀ ਵਿੱਚ ਵੀ ਗੁਰਮੁਖਿ ਦੀ ਸੋਭਾ
ਲਿਖੀ ਹੈ ਅਤੇ ਮਨਮੁਖ ਸਾਕਤ ਨੂੰ ਚੰਗਾ ਨਹੀਂ ਮੰਨਿਆ। ਧਿਆਨ ਨਾਲ ਪੜ੍ਹੀਏ ਤਾਂ ਪਾਵਨ ਗੁਰੂਬਾਣੀ
ਵਿਚੋਂ ਹੀ ਇਹ ਗੁੰਝਲ ਖੁਲ੍ਹ ਜਾਂਦੀ ਹੈ। “ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ
ਸਰਣਾਈ ਆਇਆ॥” {461} ਜੋ ਨਿੰਦਨ ਜੋਗ ਨਾ ਹੋਵੇ ਉਸ ਦੀ ਨਿੰਦਿਆ ਕਰਨੀ ਭਾਵ, ਕਿਸੇ ਤੇ ਝੂਠਾ
ਇਲਜ਼ਾਮ ਲਾਉਣਾ, ਜਾਂ ਝੂਠਾ ਭੰਡਣਾ, ਕਿਸੇ ਤੇ ਤੁਹਮਤ ਲਉਣੀ, ਊਜ ਲਾਉਣੀ ਬਦਨਾਮ ਕਰਨ ਲਈ ਝੂਠੀ ਗੱਲ
ਉਸ ਦੇ ਜੀਵਨ ਨਾਲ ਮੜ੍ਹਨੀ, ਨਿੰਦਿਆ ਹੈ।
ਏਸੇ ਤਰ੍ਹਾਂ ਕਿਸੇ ਦੀ ਝੂਠੀ ਵਡਿਆਈ ਕਰਨੀ, ਝੋਲੀ ਚੁੱਕਣੀ ਉਸਤਤਿ
ਕਰਨ ਦਾ ਦੋਸ਼ ਹੈ॥ ਸੁਹਿਰਦਤਾ ਨਾਲ ਕਿਸੇ ਦੇ ਗੁਣ ਦੱਸਣੇ ਉਸਤਤਿ ਨਹੀਂ ਹੈ, ਏਵੇਂ ਸਚੁ ਸਚੁ ਕਿਸੇ
ਤੇ ਔਗਣਾਂ ਤੋਂ ਲੋਕਾਂ ਨੂੰ ਜਾਣੂ ਕਰਾਉਣਾ, ਠੱਗ ਕੋਲੋਂ ਠਗਿਆ ਜਾਣ ਲਈ ਸੁਚੇਤ ਕਰਨਾ, ਨਿਆਂ ਕਾਰ
ਦੀ ਕਚਹਿਰੀ ਵਿੱਚ ਕਿਸੇ ਦੇ ਸਚੁ ਸਚੁ ਐਬ ਦੱਸਣੇ ਨਿੰਦਿਆ ਨਹੀਂ ਹੈ। ਜਿਹੜੇ ਕੰਮ ਸਤਿਗੁਰੂ ਜੀ
ਨਹੀਂ ਸਨ ਕਰਦੇ ਉਹ ਉਨ੍ਹਾਂ ਦੇ ਨਾਮਣੇ ਨਾਲ ਮੜ੍ਹਨੇ ਉਨ੍ਹਾਂ ਦੀ ਘੋਰ ਨਿੰਦਾ ਹੈ, ਉਨ੍ਹਾਂ ਦੀ
ਵਾਧੂ ਉਸਤਤਿ ਵੀ ਨਿੰਦਿਆਂ ਕਰਨ ਦਾ ਗੰਭੀਰ ਦੋਸ਼ ਹੈ, ਜਿਵੇਂ, ਸਤਿਗੁਰੂ ਜੀ ਸਰੀਰਕ ਮੌਤੇ ਮਰੇ ਨੂੰ
ਜੀਊਂਦਾ ਕਦੇ ਨਹੀਂ ਸਨ ਕਰਦੇ, ਆਤਮਕ ਮੌਤੇ ਮਰਿਆਂ ਨੂੰ ਸੁਰਜੀਤ ਬੜਿਆਂ ਨੂੰ ਕੀਤਾ। ਸਤਿਗੁਰੂ ਜੀ
ਕਰਣ ਕਾਰਣ ਨਹੀਂ ਸਨ- “ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥” ਏਵੇ ਹੀ ਸਵਾਲੀ ਬਣ
ਕੇ ਕਿਸੇ ਮਨੁੱਖ ਦੇ ਦਰ ਜਾਣ ਵਾਲੀ ਗੱਲ ਸਤਿਗੁਰੂ ਜੀ ਦੇ ਨਾਮਣੇ ਨਾਲ ਜੋੜਨੀ ਸਤਿਗੁਰੂ ਜੀ ਦੀ
ਘਿਣਾਵਣੀ ਨਿੰਦਿਆਂ ਹੈ- “ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ॥
(303) ਉਸਤਤਿ ਨਿੰਦਾ ਦੇ ਵਿਸ਼ੇ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਉਪ੍ਰੋਕਤ ਵਰਣਨ ਪੁਸਤਕ ਦੇ ਦੂਜੇ
ਭਾਗ ਪੜ੍ਹਨਾ ਲਾਹੇਵੰਦ ਹੈ। ਮਨਸਾ ਮਾਰਿ ਮਨੁ ਸਹਜਿ ਸਮਾਣਾ ਬਿਨੁ ਰਸਨਾ ਉਸਤਤਿ ਕਰਾਈ॥ 23॥
ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ॥ 24॥ ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ
ਮਿਲਾਈ॥ 25॥ ਹਉ ਗੁਰੁ ਸਾਲਾਹੀ ਸਦਾ ਆਪਣਾ ਜਿਨਿ ਸਾਚੀ ਬੂਝ ਬੁਝਾਈ॥ 26॥ ਨਾਨਕੁ ਏਕ ਕਹੈ ਬੇਨੰਤੀ
ਨਾਵਹੁ ਗਤਿ ਪਤਿ ਪਾਈ॥ 27॥ 2॥” (910)}
<<<
ਪਰਚਾਰਕਾਂ ਕੋਲੋਂ ਸ਼ਾਹੀ ਜਲੂਸ ਦੀਆਂ ਅਜੇਹੀਆਂ ਗੱਲਾਂ ਸੁਣ ਕੇ ਅਵਾਕ ਰਹਿ ਜਾਈਦਾ ਹੈ, ਕੀ, ਸਤਿਗਰੂ
ਜੀ ਦੇ ਸਤਿਕਾਰਯੋਗ ਮਹਿਲ, ਜਗਤ-ਮਾਤਾ ਗੰਗਾ ਜੀ ਨੂੰ ਗੁਰਮਤਿ ਦਾ ਜ਼ਰਾ ਵੀ ਗਿਆਨ ਨਹੀ ਸੀ? ਕੀ
ਉਨ੍ਹਾਂ ਨੂੰ ਆਪਣੇ ਪਤੀ ਗੁਰਦੇਵ ਜੀ ਦੇ ਉਪਦੇਸ਼ ਦਾ ਲਿਹਾਜ ਨਹੀਂ ਸੀ? ਅਤੇ ਫ਼ਿਰ, ਘੋੜਿਆਂ, ਰਥਾਂ
ਵਹਿਗੀਆਂ ਵਾਲੀ ਏਡੀ ਤਿਆਰੀ ਸਤਿਗੁਰੂ ਜੀ ਦੀ ਮਰਜ਼ੀ ਤੋਂ ਬਿਨਾ, ਜਾਂ ਉਨ੍ਹਾਂ ਦੇ ਗਿਆਨ ਤੋ ਬਿਨਾ
ਕਿਵੇਂ ਹੋ ਸਕਦੀ ਸੀ? ਸਤਿਗੁਰੂ ਜੀ ਦੇ ਹਰਿ ਇੱਕ ਗੁਰਸਿੱਖ ਲਈ ਜ਼ਰੂਰੀ ਬਣਦਾ ਸੀ, ਕਿ ਉਹ ਡੂੰਘੀ
ਬਿਬੇਕ ਵਿਚਾਰ ਨਾਲ ਨਿਰਣਾ ਕਰਦਾ- “ਕਿਤੇ ਇਹ ਸਾਰਾ ਅਡੰਬਰ, ਗੁਰਮਤਿ ਦੇ ਆਸ਼ੇ ਨੂੰ ਵਿਗਾੜਨ ਲਈ
ਰਚਿਆ ਬ੍ਰਾਹਮਣੀ ਮਾਇਆ ਜਾਲ ਹੀ ਤਾਂ ਨਹੀਂ?” ਅਜੇਹਾ ਜਲੂਸ ਬੜੇ ਘਿਣਾਵਣੇ ਅਹੰਕਾਰ ਦਾ ਸੂਚਕ ਹੁੰਦਾ
ਹੈ। ਨਿਰਮਰਤਾ ਅਤੇ ਸਹਿਨਸ਼ੀਲਤਾ ਦੇ ਮੁਜੱਸਮੇ, ਪੰਚਮ ਸਤਿਗੁਰੁ ਜੀ, ਨਾਸਵੰਤ-ਝੂਠ ਮਾਇਆ ਦੀ
ਪ੍ਰਦਰਸ਼ਨੀ-ਰੂਪ ਕੋਝਾ ਵਿਖਾਵਾ ਹੁੰਦਾ, ਕਦੇ ਨਹੀਂ ਸਨ ਝਲ ਸਕਦੇ।
ਅੱਗੇ ਹੁਣ ਲਿਖਾਰੀ ਦਾ ਇਉਂ ਲਿਖਣਾ ਹੋਰ ਵੀ ਵੱਧ ਦੁਖਦਾਈ ਹੈ:--
ਘੁੰਘਰਲਾ ਰਥ ਸਬਦ ਸੁਨਾਏ। ਸਾਹਿਬ ਬੁੱਢਾ ਐਸ ਅਲਾਏ।
ਰਮਦਾਸ ਪਰਿ ਭਾਜੜ ਕਿਨਿ ਪਾਈ। ਸਭੈ ਲੋਕ ਕਿਹ ਓਰ ਸਿਧਾਈ॥ 112॥
ਅਰਥ:-ਰੱਥ ਨਾਲ ਬੱਝੇ ਛੋਟੇ ਘੁੰਘਰੂਆਂ ਦੇ ਵੱਜਣ ਦੀ ਅਵਾਜ਼ ਸੁਣਕੇ
ਸਾਹਿਬ ਬੁਢਾ (ਜੀ) ਨੇ ਇਉਂ ਅਖਿਆ- “ਇਹ ਰਾਮਦਾਸ ਪੁਰੇ ਨੂੰ ਕਿੰਨ੍ਹ ਭਾਜੜ ਪਾ ਦਿੱਤੀ? ਇਹ
ਸਾਰੇ ਲੋਕ ਕਿੱਧਰ ਜਾ ਰਹੇ ਹਨ? । 112.
ਸਜਣੁ ਸਤਿਗੁਰੁ
ਪੁਰਖ ਹੈ …॥ -
ਸਕੂਲੇ ਪੜ੍ਹਦਿਆਂ ਫ਼ਾਰਸੀ (ਜ਼ਬਾਨ) ਦੀ ਪੁਸਤਕ ਵਿਚੋ ਪੜ੍ਹੀ ਕਹਾਣੀ ਦੀ ਇੱਕ
ਤੁਕ ਯਾਦਾਂ ਦਾ ਅਜੇਹਾ ਹਿੱਸਾ ਬਣ ਗਈ ਕਿ ਅੱਜ 80 ਸਾਲ ਦੀ ਉਮਰ ਵਿੱਚ ਇਉਂ ਯਾਦ ਹੈ ਜਿਵੇਂ ਕੱਲ੍ਹ
ਹੀ ਸੁਣੀ ਹੋਵੇ। ਕਹਾਣੀ ਦਾ ਪਾਤਰ ਅਪਣੇ ਪਿਆਰੇ ਸੱਜਣ ਨੂੰ ਕਹਿ ਰਿਹਾ ਸੀ- “ਹਰ ਕਿਹ ਅਜ਼
ਦੂਰ ਨਮੂਦਾਰ ਮੀ ਸ਼ਵਦ, ਪਿੰਦਾਰਮ ਤੂਈ” ਭਾਵ, ਜਿਹੜਾ ਵੀ ਦੂਰੋਂ ਆਉਂਦਾ ਦਿੱਸਦਾ ਸੀ, ਮੈਂ
ਸਮਝਦਾ ਸਾਂ ਕਿ ਤੂੰ ਹੀ ਆਗਿਆ ਹੈਂ। ਹਰ ਮਨੁੱਖ ਮੈਨੂੰ ਤੇਰੇ ਆਉਣ ਦਾ ਹੀ ਝਉਲਾ ਬਣ ਗਿਆ ਹੋਇਆ ਸੀ।
ਮਿੱਤਰ ਦਾ ਕੁੱਤਾ ਵੀ ਕਿਤੇ ਖਲੋਤਾ ਵੇਖ ਲਈਏ ਤਾਂ ਮਿੱਤਰ ਦਾ ਸਾਰਾ ਪ੍ਰਵਾਰ ਮਨ ਦੀਆਂ ਅੱਖੀਆਂ
ਸਾਹਮਣੇ ਆ ਖਲੋਂਦਾ ਹੈ। ਪਾਵਨ ਗੁਰੂ ਬਾਣੀ ਨੇ ਸਤਿਗੁਰੂ ਜੀ ਨੂੰ ਸੱਚਾ ਸੱਜਣ, ਮਿੱਤਰ, ਸਖਾ
ਸੁਹੇਲਾ ਮੰਨਿਆਂ ਹੈ:-
29- ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ॥ ਸਜਣੁ ਸਤਿਗੁਰੁ ਪੁਰਖੁ ਹੈ
ਦੁਖੁ ਕਢੈ ਹਉਮੈ ਮਾਰਿ॥ 1॥ ਰਹਾਉ॥ ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ॥ ਸਤਿਗੁਰ ਵਚਨੁ
ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ॥ ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ॥
2॥ {41} -5-69
ਅਥਵਾ- ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ॥
ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ॥ 1॥ {697} -4
ਭਾਵੇਂ ਕਿਸੇ ਵੀ ਹਾਲਤ ਵਿੱਚ ਹੋਵੇ, ਪਿਆਰੇ ਨੂੰ ਜਾਂ ਪਿਆਰੇ ਦੇ ਕਿਸੇ
ਬੰਦੇ ਨੂੰ ਆਉਂਦਾ ਵੇਖੀਏ ਤਾਂ ਪ੍ਰੇਮੀ ਲਈ ਚੰਦ ਚੜ੍ਹ ਜਾਂਦਾ ਹੈ। ਸੱਜਣ, ਮਿੱਤਰ ਅਥਵਾ ਆਪਣੇ ਸਖੇ
ਬਾਰੇ ਘਿਰਣਾ ਦਰਸਾਉਂਣ ਵਾਲਾ ਜਾਂ ਹੇਠੀ ਵਾਲਾ ਮੰਦਾ ਸ਼ਬਦ ਬੋਲਣਾ ਤਾਂ ਦੂਰ ਦੀ ਗੱਲ ਹੈ, ਉਸ ਬਾਰੇ
ਹਾਨੀਕਾਰਕ ਬਚਨ ਸੁਣਿਆ ਵੀ ਨਹੀਂ ਜਾ ਸਕਦਾ। ਕੁਟਲ ਪ੍ਰੋਹਿਤ-ਲਿਖਾਰੀ ਨੇ, ਬੜੀ ਅਣਹੋਣੀ ਅਤੇ
ਅਤੀਅੰਤ ਘਟੀਆ ਗੱਲ, ਸਤਿਗੁਰੂ ਨਾਨਕ ਸਾਹਿਬ ਜੀ ਦੇ ਅਨਿਨ ਭਗਤ, ਗੁਰਮਤਿ ਦੇ ਗਿਆਤਾ, ਬ੍ਰਹਮ ਦੀ
ਪਛਾਣ ਵਾਲੇ ਅਥਵਾ ਸਤਿਗੁਰਾਂ ਦੇ ਸੱਚੇ ਆਸ਼ਕ ਬਾਬਾ ਬੁੱਢਾ ਜੀ ਦੇ ਮੁਖਾਰਬਿੰਦ ਵਿੱਚ ਪਾਈ ਹੈ। ਪਸ਼ੂ
ਚਾਰਦੇ ਬਾਲਕ ਬੂੜੇ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ ਗਲ ਨਾਲ ਲਾ ਲਿਆ ਅਤੇ “ਉਏ ਬੂੜਿਆ” ਤੋਂ
ਬ੍ਰਹਮ ਵੇਤਾ, ਬਾਬਾ ਬੁੱਢਾ ਜੀ ਬਣਾ ਕੇ, ਆਪਣੇ ਵਰਗਾ ਹੀ ਸਦੀਵੀ ਅਮਰ ਆਤਮਕ-ਜੀਵਨ
ਵਾਲਾ ਬਣਾ ਲਿਆ। ਬਾਬਾ ਜੀ ਦਾ ਤਾਂ ਰੋਮ ਰੋਮ ਸਤਿਗੁਰੂ ਜੀ ਦਾ ਰਿਣੀ ਹੋ ਚੁੱਕਾ ਸੀ। ਗੁਰਮਤਿ ਦੇ
ਗਿਆਤਾ, ਬਾਬਾ ਬੁੱਢਾ ਜੀ, ਭੁੱਲ ਨਹੀਂ ਸਨ ਗਏ ਹੋਏ ਕਿ, ਚੌਥੇ ਸਤਿਗੁਰੂ ਨਾਨਕ ਸ੍ਰੀ ਗੁਰੂ ਅਮਰਦਾਸ
ਜੀ ਨੇ ਬ੍ਰਹਮ ਦੀ ਪਛਾਣ ਕਰਾਉਣ ਵਾਲੇ ਸਤਿਗੁਰੂ ਜੀ ਨੂੰ ਵੀ ਪਾਰਬ੍ਰਹਮ ਤੁੱਲ ਮੰਨਣ ਜਿਹਾ ਉਤੱਮ
ਗਿਆਨ ਬਖਸ਼ਸ਼ ਕੀਤਾ ਹੈ:-
30-
ਤੁਮ ਦਇਆਲ ਸਰਬ ਦੁਖ ਭੰਜਨ ਇੱਕ ਬਿਨਉ ਸੁਨਹੁ ਦੇ
ਕਾਨੇ॥ ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ॥ 1॥ ਰਾਮ ਹਮ ਸਤਿਗੁਰ
ਪਾਰਬ੍ਰਹਮ ਕਰਿ ਮਾਨੇ॥ ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ॥ 1॥
ਰਹਾਉ॥ 4॥ {169-70} -18-56
ਜੰਗਲਾਂ ਵਿੱਚ ਰੁਲਦੇ ਪਸ਼ੂਆਂ ਦੇ ਵਾਗੀ ਬੂੜੇ ਤੋਂ ਪਰਮ ਸਤਿਕਾਰ
ਯੋਗ ਬਾਬਾ ਬੁੱਢਾ ਜੀ ਬਣਾ ਦੇਣ ਵਾਲੇ ਮਹਾਨ ਉਪਕਾਰੀ ਸਤਿਗੁਰੂ ਜੀ ਦੇ ਦਰ ਦੇ ਕੂਕਰਾਂ ਲਈ
ਵੀ ਬਾਬਾ ਜੀ ਦਾ ਹਿਰਦਾ ਸਦਾ ਅਥਾਹ ਪ੍ਰੇਮ ਅਤੇ ਸਤਿਕਾਰ ਨਾਲ ਲਬਾ-ਲਬ ਭਰਿਆ ਰਹਿੰਦਾ ਹੋਣਾ, ਅਟੱਲ
ਸਚਾਈ ਹੈ। ਪਰਾਣਾ ਤੋਂ ਪਿਆਰੇ ਆਪਣੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਤੋਂ 10/12 ਮੀਲ
ਦੂਰ ਬੈਠੇ ਬਾਬਾ ਬੁੱਢਾ ਜੀ ਦਾ ਹਿਰਦਾ ਆਪਣੇ ਬਾਲ ਸਖਾਈ ਦੇ ਦਰਸ਼ਨਾਂ ਲਈ ਹਰ ਪਲ ਇਉਂ ਪੁਕਾਰਾਂ
ਕਰਦਾ ਰਹਿੰਦਾ ਸੀ:--
31- ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ॥ ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ॥ ਹਰਿ ਜੀਉ
ਕ੍ਰਿਪਾ ਕਰਹੁ ਗੁਰੁ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ॥ 4॥ 1॥ {94}
ਸਤਿਗੁਰੂ ਜੀ ਦੇ ਮਹਿਲਾਂ ਦੇ ਦਰਸ਼ਨਾਂ ਤੋਂ ਪੰਚਮ ਸਤਿਗੁਰੂ ਜੀ ਦੇ
ਦੀਦਾਰਿਆਂ ਦੀ ਸਿੱਕ ਨੇ ਸਗੋਂ ਪ੍ਰਤੱਖ ਹੋ ਦਿੱਸਣਾ ਸੀ, ਅਤੇ ਬਾਬਾ ਜੀ ਨੇ ਤਾਂ ਸਗੋਂ ਇਉਂ
ਕਹਿੰਦਿਆਂ ਨਿਹਾਲ ਨਿਹਾਲ ਹੋਣਾ ਸੀ:-
32- ਗੁਰੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ ਦਸਾਹਾ॥ ਘਰਿ ਆਵਹੁ
ਚਿਰੀ ਵਿਛੁੰਨਿਆ ਮਿਲੁ ਸਬਦਿ ਗੁਰੂ ਪ੍ਰਭ ਨਾਹਾ॥ ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ
ਮੀਨੁ ਮਰਾਹਾ॥ ਵਡਭਾਗੀ ਹਰਿ ਧਿਆਇਆ ਜਨ ਨਾਨਕ ਨਾਮਿ ਸਮਾਹਾ॥ 2॥ {776} -1-15
ਜੇ ਵਾਕਿਆ ਹੀ ਏਡੇ ਆਨ ਸ਼ਾਨ ਵਾਲੇ ਜਲੂਸ ਨਾਲ ਮਾਤਾ ਗੰਗਾ ਜੀ ਨੂੰ ਆਉਂਦੇ
ਬਾਬਾ ਬੁੱਢਾ ਜੀ ਵੇਖ ਲੈਂਦੇ ਤਾਂ ਉਨ੍ਹਾਂ ਬਲਿਹਾਰੇ ਜਾਂਦਿਆਂ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਸੀਸ
ਝੁਕਾ ਕੇ ਇਉਂ ਕਹਿਣਾ ਸੀ, ਹੇ ਦਾਤਾਰ ਜੀਓ! ਤੇਰਾ ਲੱਖ ਲੱਖ ਸ਼ੁਕਰ ਹੈ- “ਪ੍ਰਿਥੀ ਚੰਦ ਦੀ ਕੂਟ
ਨੀਤੀ ਦੇ ਕਾਰਨ ਜੌਆਂ, ਛੋਲਿਆਂ ਜਿਹੇ ਸਸਤੇ ਮਿੱਸੇ ਅੰਨ ਦੇ ਪਰਸ਼ਾਦੇ ਛਕਦੇ ਵੀ ਪ੍ਰਸੰਨ ਚਿੱਤ
ਰਹਿੰਦੇ ਪੰਚਮ ਸਤਿਗੁਰੂ ਜੀ ਦੇ ਪਰਮ ਸਤਿਕਾਰ ਜੋਗ ਮਹਿਲ, ਜਗਤ ਮਾਤਾ ਗੰਗਾ ਜੀ ਵੇਖੋ ਲੋਕੋ ਕਿੱਡੇ
ਅੱਜ ਇਸ ਦਾਸਰੇਨ ਤੇ ਕਿੱਡੇ ਦਇਆਵਾਨ ਹੋ ਬਹੁੜੇ ਹਨ? ਮੇਰੀਆਂ ਬਿਰਧ ਅੱਖੀਆਂ ਨੂੰ ਠੰਡ ਪਾਉਂਣ ਲਈ
ਅੱਜ ਸ਼ਾਹੀ ਠਾਠ ਬਣਾ ਕੇ ਬੀੜ ਵੱਲ ਆ ਰਹੇ ਹਨ। ਹੇ ਦਾਤਾਰ ਮੈਨੂੰ ਸਮਰਥਾ ਬਖ਼ਸ਼ਸ਼ ਕਰੋ ਕਿ, ਮੈਂ ਦੌੜ
ਕੇ ਜਗਤ ਮਾਂ ਜੀ ਦੇ ਘੋੜੇ ਦੀ ਵਾਗ ਜਾ ਫੜਾਂ”।
ਸੰਸਾਰੀ ਮਿਤ੍ਰਤਾਈ ਰੱਖਣ ਵਾਲਾ ਵੀ ਆਪਣੇ ਪਿਆਰੇ ਵਾਸਤੇ “ਭਾਜੜ ਪੈ ਗਈ”
ਵਰਗੇ ਰੁੱਖੇ ਦੁਖਦਾਈ ਸ਼ਬਦ ਕਦੇ ਜ਼ਬਾਨ ਤੇ ਨਹੀਂ ਲਿਆਉਂਦਾ। ਮੁਗ਼ਲ ਸ਼ਾਹੀ ਦਾ ਕੋਈ ਜਥਾ ਧੁੜ
ਧੁਮਾਈ ਆਉਂਦਾ ਹੁੰਦਾ ਤਦ ਤਾਂ (ਸ਼ਾਇਦ) ਬਾਬਾ ਬੁੱਢਾ ਜੀ ਇਉ ਕਹਿ ਹੀ ਦਿੰਦੇ ਕਿ “ਇਹ ਮੁਗ਼ਲਾਂ ਨੂੰ
ਕਿੰਨ ਭਾਜੜਾਂ ਪਾ ਦਿੱਤੀਆਂ” ? ਪਰ ਆਪਣੇ ਸਤਿਗੁਰ ਸੱਜਣ ਲਈ ਅਜੇਹੇ ਨਿੰਦੱਤ ਬਚਨ ਬਾਬਾ ਜੀ ਦੇ
ਨਾਮਣੇ ਨਾਲ ਜੁੜੇ ਮੰਨ ਲੈਣ ਵਾਲਿਆਂ ਨੂੰ ਗੁਰੂ ਜੀ ਦੇ ਸਿੱਖ ਮੰਨ ਲੈਣ ਤੋਂ ਵੀ ਹਿਰਦਾ ਦੁਖੀ
ਹੁੰਦਾ ਹੈ। ਬ੍ਰਾਹਮਣ ਆਪਣਿਆ ਇਸ਼ਟਾਂ ਨਾਲ ਦੁਰਵਿਹਾਰ ਕਰਦਾ ਕੁਬਚਨ ਬੋਲਦਾ ਦਾਸ ਨੇ ਪੁਰਾਣਾ ਦੇ
ਹਵਾਲੇ ਨਾਲ ਪੁਸਤਕ ਦੇ ਪਹਿਲੇ ਭਾਗ ਵਿੱਚ ਸਪੱਸ਼ਟ ਕੀਤਾ ਹੋਇਆ। ਇਸ ਪੁਸਤਕ ਦੇ ਲਿਖਾਰੀ ਦੀ ਵੀ ਉਹੀ
ਬੋਲੀ ਹੈ। ਸੋ ਜਿਹੜੇ ਲੋਕ ਬਾਬਾ ਬੁੱਢਾਂ ਜੀ ਦੇ ਮੁਖਾਰਬਿੰਦ ਵਿੱਚ “ਭਾਜੜ ਕਿਨਿ ਪਾਈ”
ਸ਼ਬਦ ਪਾ ਰਹੇ ਹਨ ਉਹ ਵੀ, ਨਿਰਸੰਦੇਹ, ਪੰਥ ਦੋਖੀ ‘ਬਿੱਪਰ’ ਹੀ ਹਨ।
ਉਪਰੋਕਤ ਲਿਖੀ ਜਾ ਚੁੱਕੀ 112 ਨੰਬਰ ਚੌਪਈ ਤੋਂ ਅੱਗੇ ਜੰਗਲ ਦੇ
ਰੁੱਖਾਂ ਦੀ ਉਸਤਤਿ ਹੈ। ਫਿਰ ਮਾਤਾ ਗੰਗਾ ਜੀ ਪ੍ਰਤੀ ਹੋਰ ਵੀ ਵੱਧ ਤ੍ਰਿਸਕਾਰ ਭਰਿਆ ਸਲੂਕ - “ਭਾਜੜ
ਰੂਪ ਬਨਾਇ ਕੈ ਕਿਉ ਆਈ ਇਹ ਠਾਂਇ॥” (119) ਬਾਬਾ ਬੁੱਢਾਂ ਜੀ ਦੇ ਨਾਮਣੇ ਨਾਲ ਮੜ੍ਹਿਆ ਹੋਇਆ
ਹੈ। ਕਰਾਮਾਤਾਂ ਦੇ ਹੰਕਾਰੀ ਬ੍ਰਾਹਮਣ ਰਿਖੀਆਂ ਜਿਹਾ ਗੁਸਤਾਖ਼ੀ ਭਰਿਆ ਵਿਹਾਰ ਕੋਈ ਬਿੱਪ੍ਰ ਹੀ ਲਿਖ
ਸਕਦਾ ਹੈ। ਸਰਾਪ ਤੋਂ ਦੁਖੀ ਹੋ ਕੇ ਮਾਤਾ ਜੀ ਦੇ ਪਰਤ ਜਾਣ ਬਾਰੇ ਬਕੜਵਾਹ ਦਾ ਵਿਸਥਾਰ ਲ਼ਿਖਣਾ, ਸਮੇ
ਦਾ ਨਸ਼ਟ ਹੈ। ਉਂਜ ਵੀ, ਲਿਖਾਰੀ ਨੇ ਇਹ ਪੁਸਤਕ ਗੁਰਮਤਿ ਦੇ, ਜਾਂ ਗੁਰੂ ਇਤਿਹਾਸ ਦੇ ਸਹੀ ਪੱਖ ਤੋਂ
ਜਾਣੂ ਕਰਾਉਣ ਦੀ ਨੀਯੱਤ ਨਾਲ ਤਾਂ ਲਿਖੀ ਹੀ ਨਹੀ। ਸੋ ਅਸਾਂ ਗੁਰਮਤਿ ਦੀ ਘੋਰ ਖੰਡਣਾ ਵਾਲੇ ਇਨ੍ਹਾਂ
ਬਚਨਾਂ ਦੀ ਗੁਰਮਤਿ ਵਿਚਾਰ ਤੱਕ ਹੀ ਸੀਮਤ ਰਹਿਣਾ ਹੈ।
ਲਿਖਾਰੀ ਅਨੁਸਾਰ, ਮਾਤਾ ਜੀ ਨੇ ਬਾਬਾ ਬੁੱਢਾ ਜੀ ਤੋਂ ਮਿਲੇ- “ਭਾਜੜ
ਕਿਨਿ ਪਾਈ” ਰੂਪ ਸਰਾਪ ਵਾਲੀ ਸਾਰੀ ਗਲ ਸਤਿਗੁਰੂ ਜੀ ਨੂੰ ਆ ਦੱਸੀ। (ਲਿਖਾਰੀ ਅਨੁਸਾਰ)
ਸਤਿਗੁਰੂ ਜੀ ਨੇ ਸੁਣ ਕੇ, ਇਉਂ ਬਚਨ ਬੋਲੇ-
ਦੋਹਰਾ॥ ਸੰਤਨ ਪੈ ਨ ਜਾਈਐ ਕਛੂ ਡਿੰਭ ਨਿਰਧਾਰ।
ਸੰਤ ਖ਼ੁਸ਼ੀ ਜਿਹ ਮਨਿ ਧਰੈ ਸੇ ਅਬ ਸੁਨਿ ਪਰਕਾਰ॥ 125॥
ਡਿੰਭ=ਵਿਖਾਵਾ ਧਾਰ ਕੇ ਅਡੰਬਰ ਬਣਾ ਕੇ। ਨਿਰਧਾਰ=ਯਕੀਨਨ।
ਧਰੈਂ=ਕਰਦੇ ਹਨ। ਪਰਕਾਰ=ਢੰਗ।
ਅਰਥ:-ਹੇ ਗੰਗਾ! ਬਾਬਾ ਬੁੱਢਾ ਜੀ ਵਰਗੇ) ਸੰਤ (ਮਹਾਂਪੁਰਖ) ਕੋਲ ਜਾਣ
ਲੱਗਿਆਂ (ਅਮੀਰੀ ਦੇ) ਵਿਖਾਵੇ ਦਾ ਅਡੰਬਨਰ ਧਾਰ ਕੇ ਨਹੀਂ ਜਾਣਾ ਚਾਹੀਦਾ। ਹੁਣ ਤੁੰ (ਸੰਤਾਂ ਕੋਲ
ਜਾਣ ਦੀ) ਉਹ ਵਿਧੀ ਸੁਣ, ਜਿਸ ਤੋ ਸੰਤ ਜਨ ਯਕੀਨਨ ਆਪਣੇ ਹਿਰਦੇ ਤੋਂ (ਤਨੋ-ਮਨੋਂ) ਖ਼ੁਸ਼ੀ ਹੁੰਦੇ
ਹਨ। 125.
ਸਿੱਖੀ ਦੀ ਰੂਪ ਰੇਖਾ ਵਿਗਾੜ ਕੇ ਇਸ ਨਿਆਰੇ ਪੰਥ ਨੂੰ ਮੁੜ
ਹੁੰਦੂ-ਮਹਾਂਸਾਗਰ ਵਿੱਚ ਹੀ ਸਮਾ ਲੈਣ ਦੀ ਕਾਂਸ਼ੀ ਵਿਖੇ ਘੜੀ ਗਈ ਕੁਟਲ ਯੋਜਨਾਂ ਦੇ ਅਧੀਨ ਹੀ
ਸਤਿਗੁਰੂ ਜੀ ਦੇ ਇਨ੍ਹਾਂ ਬਚਨਾ ਨੂੰ-
“ਮਾਣਸੁ
ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ”॥ {608} ਪੰਥ ਲਈ ਵਿਅਰਥ ਬਣਾਉਣ ਦੇ ਯਤਨ ਵਿੱਚ
ਇਹ ਬਿੱਪਰ ਲਿਖਾਰੀ, ਗੁਰਦੇਵ ਜੀ ਦੇ ਟਹਿਲੂਏ ਬਾਬਾ ਬੁੱਢਾ ਜੀ ਦੀ ਨੂੰ, ਪੰਚਮ ਸਤਿਗੁਰੂ ਨਾਨਕ
ਸਾਹਿਬ ਜੀ ਲਈ ਵੀ, ਪੂਜਨੀਕ ਬਣੇ ਦਰਸਾ ਰਿਹਾ ਹੈ।