. |
|
ਸਿੱਖ ਲੀਡਰਸ਼ਿੱਪ ਵਿੱਚ ਦੂਰ-ਅੰਦੇਸ਼ੀ ਦੀ ਘਾਟ ਕਾਰਨ ਸਿੱਖ ਕੌਮ ਦਾ ਵਧੇਰੇ ਘਾਣ ਹੋਇਆ
ਰਾਮ ਸਿੰਘ. ਗ੍ਰੇਵਜ਼ੈਂਡ
ਗੁਰਮਤਿ ਅਨੁਸਾਰ ਕਿਸੇ ਕੰਮ ਜਾਂ ਕੋਈ ਹੱਕ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ
ਸ਼ਾਂਤਮਈ ਢੰਗ ਨਾਲ ਰੋਸ ਕਰਨ ਦਾ ਵਿਧਾਨ ਹੈ। ਹਥਿਆਰ ਨੂੰ ਹੱਥ ਪਾਉਣਾ ਸਿਰਫ ਆਖਰੀ ਢੰਗ ਹੈ। ਉਹ ਵੀ
ਤਾਕਤ (ਵਿੱਤ) ਦੇਖ ਕੇ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ
ਮਿਸਾਲਾਂ ਸਾਮ੍ਹਣੇ ਹਨ। ਸਿੱਖ ਰਾਜ ਤੋਂ ਪਹਿਲਾਂ ਵੀ ਤੇ ਰਾਜ ਚਲੇ ਜਾਣ ਤੋਂ ਬਾਅਦ ਜੋ ਸ਼ਾਂਤਮਈ ਢੰਗ
ਨਾਲ ਸਿਆਣੀ ਸਿੱਖ ਲੀਡਰਸ਼ਿੱਪ ਨੇ ਗੁਰਦੁਆਰਿਆਂ ਨੂੰ ਭ੍ਰਿਸ਼ਟ ਮਹੰਤਾਂ ਤੇ ਪੁਜਾਰੀਆਂ ਪਾਸੋਂ ਅਜ਼ਾਦ
ਕਰਵਾਉਣ ਲਈ ਅਤੇ ਅੰਗ੍ਰੇਜ਼ਾਂ ਤੋਂ ਦੇਸ ਅਜ਼ਾਦ ਕਰਵਾਉਣ ਲਈ ਕੀਤਾ ਉਸ ਨੇ ਤਾਂ ਦੁਨੀਆਂ ਦੇ ਬੜੇ ਬੜੇ
ਵਿਚਾਰਵਾਨਾਂ ਨੂੰ ਵੀ ਹੈਰਾਨ ਕਰ ਦਿੱਤਾ ਸੀ। ਦੇਸ ਅਜ਼ਾਦ ਹੋਣ ਤੋਂ ਬਾਅਦ
1976 ਵਿੱਚ
ਬੀਬੀ ਇੰਦਰਾ ਗਾਂਧੀ ਵਲੋਂ ਲਾਈ ਐਮਰਜੈਂਸੀ ਦਾ ਦੇਸ ਦੀਆਂ ਹੋਰ ਪਾਰਟੀਆਂ ਨਾਲੋਂ ਵੱਧ ਚੜ੍ਹ ਕੇ
ਅਕਾਲੀ ਲੀਡਰਸ਼ਿੱਪ ਨੇ ਜੋ ਸ਼ਾਂਤਮਈ ਢੰਗ ਨਾਲ ਡੱਟ ਕੇ ਮੁਕਾਬਲਾ ਕੀਤਾ, ਉਸ ਲਈ ਮੁਲਕ ਦੇ ਵੱਡੇ
ਲੀਡਰਾਂ, ਪੰਡਿਤ ਨਹਿਰੂ ਦੀ ਭੈਣ ਸ਼੍ਰੀਮਤੀ ਵਿਜੇ ਲਕਸ਼ਮੀ ਪੰਡਿਤ, ਕੁਲਦੀਪ ਨਈਅਰ, ਢਿੱਲੋਂ, ਰੋਬਨ
ਜੈਫਰੇ ਆਦਿ ਵਲੋਂ ਖੂਬ ਵਾਹ ਵਾਹ ਖੱਟੀ। ਸ਼੍ਰੀਮਤੀ ਵਿਜੇ ਲਕਸ਼ਮੀ ਦੇ ਇਹ ਸ਼ਬਦ “ਪੰਜਾਬ ਜੋ ਹਰ ਸੰਘਰਸ਼
ਵਿੱਚ ਅੱਗੇ ਰਿਹਾ ਹੈ, ਐਮਰਜੈਂਸੀ ਦੌਰਾਨ ਵੀ ਸਿਰਫ ਪੰਜਾਬ ਹੀ ਜਥੇਬੰਧਕ ਢੰਗ ਨਾਲ ਬੜੇ ਪੈਮਾਨੇ ਤੇ
ਅੱਗੇ ਰਿਹਾ ਹੈ। ਪੰਜਾਬ ਵਿੱਚ ਸਿਰਫ ਅਕਾਲੀਆਂ ਨੇ ਇਸ ਵਿਰੁੱਧ ਮੋਰਚਾ ਲਾਇਆ ਹੈ। ਇੱਦਾਂ ਦੇ
ਮਾਮਲਿਆਂ ਵਿੱਚ ਪੰਜਾਬ ਦੀ ਅਗਵਾਈ ਜਾਰੀ ਰਹਿਣੀ ਚਾਹੀਦੀ ਹੈ”। (ਦੇਖੋ
India Commits Suicide by G.S. Dhillon, page 91),
ਖਾਸ ਮਹੱਤਤਾ ਰੱਖਦੇ ਹਨ। ਇਹ ਲੇਖ ਕਿਸੇ ਆਗੂ ਨੂੰ
ਨੀਵਾਂ ਦਿਖਾਉਣ ਦਾ ਵਿਸ਼ਾ ਨਹੀਂ, ਇਸ ਰਾਹੀਂ ਸਿਰਫ ਕਿਸੇ ਆਗੂ, ਭਾਵੇਂ ਉਹ ਆਗੂ ਕਿੱਡਾ ਵੀ ਬੜਾ ਸੀ,
ਵਲੋਂ ਕੀਤੀ ਗਲਤੀ ਵਲ ਧਿਆਨ ਦੁਆ ਕੇ ਉਸ ਤੋਂ ਅੱਗੇ ਵਾਸਤੇ ਸਿੱਖਿਆ ਲੈਣ ਲਈ ਇੱਕ ਵੰਗਾਰ ਹੈ।
ਸਿੱਖ ਆਗੂਆਂ ਨੇ ਅਜ਼ਾਦੀ ਤੋਂ ਬਾਅਦ ਕਾਂਗਰਸੀ ਲੀਡਰਾਂ ਵਲੋਂ ਸਿੱਖਾਂ ਨਾਲ
ਕੀਤੇ ਵਾਅਦਿਆਂ ਤੋਂ ਮੁਕਰਨ ਕਾਰਨ ਕਈ ਵਾਰੀ ਆਪਣੇ ਹੱਕਾਂ ਲਈ ਲਿਖਤੀ ਤੇ ਜ਼ੁਵਾਨੀ ਰੋਸ ਪ੍ਰਗਟ
ਕੀਤਾ। ਲੰਗੜਾ ਪੰਜਾਬੀ ਸੂਬਾ ਬਣਨ ਤੋਂ ਬਾਅਦ ਇਹ ਰੋਸ ਹੋਰ ਵੀ ਵੱਧਦਾ ਗਿਆ। ਆਖਰ ਵਿੱਚ
1973 ਸ੍ਰੀ
ਅਨੰਦਪੁਰ ਸਾਹਿਬ ਵਿਖੇ ਮਨਜ਼ੂਰ ਕੀਤਾ ਮਤਾ 1978
ਲੁਧਿਆਣੇ ਵਿਖੇ ਲੱਖ ਤੋਂ ਵੀ ਵੱਧ ਅਕਾਲੀ ਦਲ ਦੇ ਮੈਂਬਰਾਂ ਨੇ ਪਾਸ ਕੀਤਾ।
1982 ਵਿੱਚ
ਉਸ ਮਤੇ ਵਿੱਚ ਦਰਜ ਮੰਗਾਂ ਦੀ ਪ੍ਰਾਪਤੀ ਲਈ 1920
ਵਿਆਂ ਵਿੱਚ ਗੁਰਦੁਆਰਿਆਂ ਨੂੰ ਭ੍ਰਿਸ਼ਟ ਪੁਜਾਰੀਆਂ
ਤੋਂ ਅਜ਼ਾਦ ਕਰਵਾਉਣ ਵਰਗਾ ਸ਼ਾਂਤਮਈ ਢੰਗ ਅਪਣਾ ਕੇ ਮੋਰਚਾ ਅਰੰਭ ਕੀਤਾ।” ਇਸ ਵਿੱਚ ਹਜ਼ਾਰਾਂ ਹੀ ਸਿੱਖ
ਜੇਲ੍ਹ ਵਿੱਚ ਬੰਦ ਕੀਤੇ ਗਏ”। (ਦੇਖੋ ਪੰਨਾ 92
India Commits Suicide) ਅਤੇ “ਅਕਾਲੀ ਤੇ
ਉਨ੍ਹਾਂ ਦੇ ਹੱਕ ਵਿੱਚ ਲਿਖਣ ਵਾਲੀਆਂ ਅਖਬਾਰਾਂ ਬੰਦ ਕੀਤੀਆਂ ਗਈਆਂ”। (ਕੁਲਦੀਪ ਨਈਅਰ)। ਮੋਰਚਾ
ਬੜੀ ਕਾਮਯਾਬੀ ਨਾਲ ਚੱਲ ਰਿਹਾ ਸੀ, ਜ਼ਰੂਰੀ ਸੀ ਕਿ ਇਸ ਰਾਹੀਂ “ਬਿਨਾਂ ਕਿਸੇ ਨੁਕਸਾਨ ਦੇ ਜਾਂ ਘੱਟ
ਤੋਂ ਘੱਟ ਨੁਕਸਾਨ ਦੇ” ਬਹੁਤ ਸਾਰੀਆਂ ਮੰਗਾਂ ਵਿਧਾਨਿਕ ਢੰਗ ਨਾਲ ਮੰਨਵਾ ਲਈਆਂ ਜਾਂਦੀਆਂ। ਪਰ
ਕਾਂਗਰਸ ਸਰਕਾਰ ਜੋ ਕਿ ਬੀਬੀ ਇੰਦਰਾ ਗਾਂਧੀ ਹੇਠ, ਸਿੱਖਾਂ ਵਲੋਂ ਐਮਰਜੈਂਸੀ ਦੀ ਵਿਰੋਧਤਾ ਕਾਰਨ
ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ, ਜਿੱਸ ਦਾ ਅਗਾਜ਼ ਉਸ ਦੇ ਪੁਰਖਿਆਂ ਨੇ ਪਾਕਿਸਤਾਨ ਬਨਣ
ਸਮੇਂ ਹੀ ਸਿੱਖਾਂ ਦਾ ਹਰ ਤਰ੍ਹਾਂ ਦਾ ਨੁਕਸਾਨ ਕਰਨ ਲਈ ਸ਼ੁਰੂ ਕਰ ਦਿੱਤਾ ਸੀ, ਉਹ ਇਸ ਕਾਮਯਾਬ
ਮੋਰਚੇ ਨੂੰ ਐਸਾ ਫੇਲ੍ਹ ਕਰਨਾ ਚਾਹੁੰਦੀ ਸੀ ਕਿ ਸਿੱਖਾਂ ਨੂੰ ਇਨ੍ਹਾਂ ਦੀਆਂ ਮੰਗਾਂ ਅਤੇ ਹੱਕ ਦੇਣੇ
ਤਾਂ ਇੱਕ ਪਾਸੇ ਇਨ੍ਹਾਂ ਦਾ ਘਾਣ ਬੱਚਾ ਪੀੜ ਕੇ ਰੱਖ ਦਿੱਤਾ ਜਾਵੇ। ਇਹ ਹੀ ਨਹੀਂ ਇਨ੍ਹਾਂ ਦਾ
ਵਿਰਸਾ ਤੱਕ ਤਬਾਹ ਕਰ ਦਿੱਤਾ ਜਾਵੇ। ਸੋ ਉਹ ਇਸ ਮੋਰਚੇ ਦੀ ਨੁਹਾਰ ਵਿਗਾੜਨ ਲਈ ਐਸਾ ਦਾਓ ਪੇਚ
ਖੇਲਣਾ ਚਾਹੁੰਦੀ ਸੀ ਜਿੱਸ ਨਾਲ ਸ਼ਾਂਤਮਈ ਵਾਤਾਵਰਨ ਵਿਗੜ ਕੇ ਹੁੱਲੜਬਾਜ਼ੀ, ਖੜਕੇ ਦੜਕੇ ਆਦਿ ਵਰਗਾ
ਬਣ ਜਾਵੇ।
ਸਿੱਖਾਂ ਨੂੰ ਗੁਰਮਤਿ ਨੇ ਸੱਭ ਤੋਂ ਵਧੀਆ ਸੋਝੀ ਬਖਸ਼ੀ ਹੋਈ ਹੈ ਕਿ ਹਰ ਇੱਕ
ਕੰਮ ਹੋਸ਼ ਨਾਲ ਕੀਤਾ ਜਾਵੇ ਭਾਵੇਂ ਉਸ ਨੂੰ ਕਰਨ ਲਈ ਜੋਸ਼ ਦੀ ਵੀ ਲੋੜ ਹੋਵੇ। ਇਸ ਸੰਬੰਧੀ ਅਰਦਾਸ
ਵਿੱਚ ਸੇਧ ਮਿਲਦੀ ਹੈ, “ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ”। ਇਹ ਇਸ ਲਈ ਕਿ ਘੱਟ ਤੋਂ ਘੱਟ ਸ਼ਕਤੀ
ਵਰਤ ਕੇ ਅਤੇ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਵੱਧ ਤੋਂ ਵੱਧ ਪ੍ਰਾਪਤੀ ਕੀਤੀ ਜਾਵੇ। ਗੁਰੂ
ਸਾਹਿਬਾਨ ਦੀਆਂ ਆਪਣੀਆਂ ਮਿਸਾਲਾਂ ਹੀ ਨਹੀਂ, ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਿੱਖ ਰਾਜ ਦੀ
ਸਥਾਪਤੀ ਤੱਕ ਇਸ ਨਿਯਮ ਤੇ ਚੰਗੀ ਤਰ੍ਹਾਂ ਪਹਿਰਾ ਦਿੱਤਾ ਗਿਆ। ਇਸੇ ਤਰ੍ਹਾਂ ਫਿਰ
1920 ਵਿਆਂ
ਵਿੱਚ, ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ, ਉਸ ਵੇਲੇ ਦੀ ਸੁਲਝੀ ਲੀਡਰਸ਼ਿੱਪ ਨੇ ਆਪਣੇ ਪੁਰਖਿਆਂ ਦੀ
ਦਰਸਾਈ ਨੀਤੀ, ਜਿੱਸ ਨੂੰ ਤਾਕਤ ਹੁੰਦਿਆਂ ਵੀ ਸ਼ਾਂਤਮਈ ਨੀਤੀ ਕਿਹਾ ਜਾ ਸਕਦਾ ਹੈ, ਨੂੰ ਅਪਨਾ ਕੇ
ਬੜੀ ਪ੍ਰਾਪਤੀ ਕੀਤੀ। ਦੂਸਰੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਇਹ ਖਾਸ
ਹਦਾਇਤ ਕੀਤੀ ਗਈ ਸੀ ਕਿ ਸੁੱਚਜੀ ਲੀਡਰਸ਼ਿੱਪ (ਜੋ ਉਸ ਵੇਲੇ ਬਾਬਾ ਬੰਦਾ ਬਹਾਦਰ ਦੀ ਸੀ) ਦੀ ਅਗਵਾਈ
ਹੇਠ ਜ਼ਰੂਰ ਚੱਲਣਾ ਪਰ ਸ਼ਖਸ਼ੀ ਪੂਜਾ (Hero Worship)
ਵੱਲ ਭੁੱਲ ਕੇ ਵੀ ਧਾਈ ਨਾ ਕਰ ਲੈਣੀ। ਪਰ ਇੱਕ ਚੰਗੇ ਪੁੱਜੇ ਕਮਾਈ ਵਾਲੇ ਗੁਰਮੁਖ ਬਾਬਾ ਅਤਰ ਸਿੰਘ
ਜੀ ਨੂੰ, ਕੁੱਝ ਕੁ ਭੁੱਲੜ ਸਿੱਖਾਂ ਵਲੋਂ ਮੱਲੋ ਮੱਲੀ ਸੰਤ ਪਦਵੀ ਨਾਲ ਸਨਮਾਨ ਕੇ ਐਸੀ ਮਹਾਨ ਗਲਤੀ
ਕੀਤੀ ਗਈ (ਜਿਵੇਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬਨਾਉਣ ਨੂੰ ਰੋਕਦਿਆਂ ਰੋਕਦਿਆਂ ਬਨਣ ਦੇ ਕੇ ਸ਼ਬਦ
ਦੀ ਥਾਂ ਮੂਰਤੀ ਪੂਜਾ ਵੱਲ ਪ੍ਰੇਰ ਕੇ ਕੀਤਾ) ਕਿ ਕੋਈ ਵੀ ਹੁਸ਼ਿਆਰ ਬੰਦਾ ਗੋਲਮੋਲ, ਚਿੱਟੀ, ਨੀਲੀ
ਪੀਲੀ ਆਦਿ ਦਸਤਾਰ ਸਜਾ ਕੇ ਅਤੇ ਲੰਬਾ ਖੁੱਲਾ ਚੋਲਾ ਪਾ ਆਪਣੇ ਨਾਂ ਨਾਲ ਸੰਤ ਪਦ ਲਾ ਕੇ ਭੋਲੇ ਭਾਲੇ
ਸਿੱਖਾਂ ਨੂੰ ਬਹੁ ਗਿਣਤੀ ਵਿੱਚ ਆਪਣੇ ਮਗਰ ਲਾਈ ਫਿਰਦਾ ਹੈ। ਹਿੰਦੋਸਤਾਨ ਦੀਆਂ ਸਰਕਾਰਾਂ ਬੜੇ
ਪੁਰਾਣੇ ਸਮੇਂ ਤੋਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਵਰਤਦੀਆਂ ਆ ਰਹੀਆਂ ਹਨ। ਆਮ ਦੇਖਣ ਵਿੱਚ ਆਇਆ ਹੈ
ਕਿ ਹਿੰਦ ਦੀਆਂ ਸਿਆਸੀ ਪਾਰਟੀਆਂ, ਭਾਵੇਂ ਕਿਸੇ ਪ੍ਰਾਂਤ ਦੀਆਂ ਹੋਣ ਜਾਂ ਦੇਸ ਦੀਆਂ, ਉਨ੍ਹਾਂ
ਵਿੱਚੋਂ ਕਿਸੇ ਵੀ ਸਿਆਸੀ ਬੰਦੇ ਨੂੰ ਦੇਸ਼ ਭਗਤ ਨਹੀਂ, ਪਾਰਟੀ ਭਗਤ ਜਾਂ ਕੁਨਵਾ-ਪ੍ਰਵਰ ਭਗਤ ਕਿਹਾ
ਜਾ ਸਕਦਾ ਹੈ, 1947
ਤੋਂ ਬਾਅਦ ਦੋ ਤਰ੍ਹਾਂ ਦੇ ਬੰਦਿਆਂ ਨੂੰ ਆਪਣੀ ਪਾਰਟੀ ਦੀ
ਹਮਾਇਤ ਲਈ ਵਰਤਣ ਦਾ ਆਪਣਾ ਖਾਸ ਦਾਓ ਬਣਾ ਬੈਠੀਆਂ ਹਨ। ਇਹ ਦੋ ਤਰ੍ਹਾਂ ਦੇ ਬੰਦੇ ਹਨ ਅਖੌਤੀ ਸੰਤ,
ਸਾਧ ਅਤੇ ਫਿਲਮਾਂ ਦੇ ਐਕਟਰ। ਅਖੌਤੀ ਸੰਤਾਂ ਮਗਰ ਖਾਸ ਕਰਕੇ ਬੀਬੀਆਂ ਤੇ ਉਨ੍ਹਾਂ ਕਰਕੇ ਬੰਦੇ ਵੀ
ਹੁੰਦੇ ਹਨ ਅਤੇ ਐਕਟਰਾਂ ਮਗਰ ਬਹੁ ਗਿਣਤੀ ਨੌਜਵਾਨ ਤਬਕਾ ਹੁੰਦਾ ਹੈ।
ਇਸ ਲਈ ਇਹ ਦੋਨੋਂ ਚੰਗੇ ਵੋਟ ਬੈਂਕ ਸਮਝੇ ਜਾਂਦੇ ਹਨ ਅਤੇ ਇਨ੍ਹਾਂ ਦੀ
ਹਿੰਦੋਸਤਾਨੀ ਸਿਆਸਤ ਵਿੱਚ ਕਾਫੀ ਕਦਰ ਹੈ। ਇਨ੍ਹਾਂ ਦੋਹਾਂ ਨੂੰ ਆਪਣੇ ਪੰਜੇ ਵਿੱਚ ਫਸਾ ਕੇ ਸਰਕਾਰ
ਇਨ੍ਹਾਂ ਨੂੰ ਆਪਣੇ ਸਮਾਜ ਵਿਰੁੱਧ ਕਾਰਜਾਂ ਵਿੱਚ ਭਾਈਵਾਲ ਬਣਾ ਲੈਂਦੀ ਹੈ। ਇਹ ਇਸ ਕਰਕੇ ਹੁੰਦਾ ਹੈ
ਕਿਉਂਕਿ ਇਨ੍ਹਾਂ ਨੂੰ ਸਿਆਸਤ ਬਾਰੇ ਬਹੁਤਾ ਕੁੱਝ ਪਤਾ ਨਹੀਂ ਹੁੰਦਾ। ਇਸ ਕਰਕੇ ਇਹ ਸਿਆਸੀ ਬੰਦਿਆਂ
ਵਲੋਂ ਖੂਬ ਵਰਤੇ ਜਾਂਦੇ ਹਨ। ਕੋਈ ਸਿਆਣਾ ਬੰਦਾ ਹੀ, ਥੋੜੇ ਬਹੁਤ ਨੁਕਸਾਨ ਬਾਅਦ, ਇਨ੍ਹਾਂ ਦੇ
ਚੁੰਗਲ ਵਿੱਚੋਂ ਨਿਕਲਦਾ ਹੈ। ਸੋ ਉਸ ਵੇਲੇ ਦੀ ਸ੍ਰਕਾਰ, ਜਿੱਸ ਦਾ ਪ੍ਰਭਾਵ ਕੇਂਦਰ ਅਤੇ ਪੰਜਾਬ
ਦੋਨਾਂ ਵਿੱਚ ਸੀ, ਚਾਹੁੰਦੀ ਸੀ ਕਿ ਉਹ ਸ਼ਾਂਤਮਈ ਢੰਗ ਨਾਲ ਚੱਲ ਰਹੇ ਮੋਰਚੇ ਦੇ ਵਾਤਾਵਰਨ ਨੂੰ
ਸਿੱਖਾਂ ਵਲੋਂ ਹੀ ਵਿਗਾੜ ਕੇ ਅਮਨ-ਸ਼ਾਂਤੀ ਭੰਗ ਕਰਨ ਦਾ ਨਾਂ ਦੇ ਸਕੇ। ਇਸ ਵਾਸਤੇ ਜੋ ਸ੍ਰਕਾਰ ਵਲੋਂ
ਕੀਤਾ ਗਿਆ, ਉੱਸ ਬਾਰੇ ਦੋ ਤਿੰਨਾਂ ਸ੍ਰੋਤਾਂ ਤੋਂ ਇੱਸ ਤਰ੍ਹਾਂ ਪਤਾ ਲੱਗਦਾ ਹੈ। ਸ. ਕੁਲਵੰਤ ਸਿੰਘ
ਜੀ, ਸਾਬਕਾ ਸਕੱਤਰ ਸ਼੍ਰੋਮਣੀ ਗੁ. ਪ੍ਰ. ਕਮੇਟੀ, ਅੰਮ੍ਰਿਤਸਰ ਨੇ ਆਪਣੀ ਪੁਸਤਕ “ਜੂਨ
84,
ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ” ਵਿੱਚ ਨਾਮਵਰ
ਪੱਤਰਕਾਰ ਸ੍ਰੀ ਕੁਲਦੀਪ ਨਈਅਰ ਅਤੇ ਸ. ਖੁਸ਼ਵੰਤ ਸਿੰਘ ਵਲੋਂ ਲਿਖੀ ਸਾਂਝੀ ਪੁਸਤਕ “ਪੰਜਾਬ ਦਾ
ਦੁਖਾਂਤ” ਦਾ ਹਵਾਲਾ ਦੇ ਕੇ ਲਿਖਿਆ ਹੈ “ਅਕਾਲੀਆਂ ਦੀ ਮੁਸੀਬਤ ਵਿੱਚ ਵਾਧਾ ਕਰਨ ਲਈ
1978
ਵਿਸਾਖੀ ਵਾਲੇ ਨਿਰੰਕਾਰੀ ਕਾਂਡ ਵਾਲੇ ਦਿਨ ਜ਼ੈਲ ਸਿੰਘ ਨੇ ਦਲ ਖਾਲਸਾ ਦੀ ਨੀਂਹ ਰਖਵਾਈ ਅਤੇ ਆਪਣੀ
ਆਗੂ ਸ਼੍ਰੀਮਤੀ ਇੰਦਰਾ ਗਾਂਧੀ ਦੀ ਮਰਜ਼ੀ ਜਾਂ ਇੱਛਾ ਅਨਕੂਲ ਅਕਾਲੀ ਦਲ ਨੂੰ ਢਾਹ ਲਾਉਣ ਦੇ ਉਦੇਸ਼ ਦੀ
ਪੂਰਤੀ ਲਈ ਸੰਤ ਭਿੰਡਰਾਂਵਾਲਿਆਂ ਨੂੰ ਵੀ ਥਾਪਣਾ ਦਿੱਤੀ”। (ਦੇਖੋ ਪੰਨਾ ੧) ਇਹ ਕਿਉਂ, “ਸੰਤ ਜੀ
ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਪਣੇ ਪਾਸ ਸੱਦ ਕੇ ਅਸਤੀਫੇ ਦੇਣ ਲਈ ਕਿਹਾ ਤਾਂ ਕੁਛ ਮੈਂਬਰਾਂ
ਨੇ ਸਵਾਲ ਕੀਤਾ ਕਿ ਕੀ ਅਸਤੀਫੇ ਲੈ ਕੇ ਉਹ ਸ਼੍ਰੋਮਣੀ ਕਮੇਟੀ ਸਰਕਾਰ ਨੂੰ ਸੰਭਾਲਣਗੇ ਤਾਂ ਉਹ
ਨਿਰੁੱਤਰ ਹੋ ਗਏ। ਸੰਤ ਜੀ ਦੀਆਂ ਅਕਾਲੀ ਦਲ ਨੂੰ ਖਤਮ ਕਰਨ ਵਾਲੀਆਂ ਇਹ ਕਾਰਵਾਈਆਂ ਸ਼ੱਕ ਪੈਦਾ ਕਰ
ਰਹੀਆਂ ਸਨ ਕਿ ਇਹ ਸੱਭ ਕੁੱਛ ਕੇਂਦਰ ਦਾ ਹੱਥ ਠੋਕਾ ਬਣ ਕੇ ਕਰ ਰਹੇ ਹਨ। ਸੰਤ ਜੀ ਦੀ ਨੀਤੀ ਅਕਾਲੀ
ਦਲ ਦੀ ਹੋਂਦ ਨੂੰ ਖਤਮ ਕਰਕੇ ਸਿੱਖਾਂ ਦਾ ਇੱਕੋ ਇੱਕ ਵਾਹਦ ਲੀਡਰ ਬਣਨ ਦੀ ਸੀ” (ਉਹੀ ਪੰਨਾ ੫)। ਇਸ
ਥਾਪਣਾ ਬਾਰੇ ਹਰਕ੍ਰਿਸ਼ਨ ਸਿੰਘ ਸੁਰਜੀਤ ਵੀ ਕਹਿੰਦਾ ਹੈ। (ਦੇਖੋ
A History of the Sikhs Vol. 2 page 356, by
Khushwant Singh) ਖੁਸ਼ਵੰਤ ਸਿੰਘ ਤਾਂ ਉਸੇ
ਪੁਸਤਕ ਦੇ ਪੰਨਾਂ 322
ਤੇ ਲਿਖਦਾ ਹੈ ਕਿ “ਭਿੰਡਾਂਵਾਲੇ ਨੂੰ ਵਰਗਲਾ ਕੇ ਅਕਾਲੀਆਂ ਵਿਰੁੱਧ ਕਾਂਗਰਸ ਦੇ ਉਮੀਦਵਾਰ ਗੁਰਦਿਆਲ
ਸਿੰਘ ਢਿੱਲੋਂ, ਆਰ. ਐਲ. ਭਾਟੀਆ, ਪੰਜਾਬ ਪੁਲਿਸ ਕਮਿਸ਼ਨਰ ਦੀ ਪਤਨੀ ਸ਼੍ਰੀਮਤੀ ਭਿੰਡਰ ਦੀ ਮਦਦ ਵੀ
ਕਰਵਾਈ”। ਸ. ਕੁਲਵੰਤ ਸਿੰਘ ਅਨੁਸਾਰ, “ਬਿਨਾਂ ਸ਼ੱਕ ਸੰਤ ਜੀ ਦੀ ਪਹਿਲਾਂ ਪਹਿਲਾਂ ਕਾਂਗਰਸ ਪਾਰਟੀ
ਨਾਲ ਰਜ਼ਾਮੰਦੀ ਸੀ”। ਇਸ ਕਰਕੇ ਹੀ ਉਹ ਹਥਿਆਰਾਂ ਸਮੇਤ ਦੇਸ਼ ਦੇ ਕੋਨੇ ਕੋਨੇ ਵਿੱਚ ਪ੍ਰਚਾਰਕ ਦੌਰਿਆਂ
ਤੇ ਜਾਂਦੇ ਰਹਿੰਦੇ ਸਨ। ਪਰ ਦੇਸ਼ ਭਰ ਵਿੱਚ ਸਿੱਖ ਵਿਰੋਧੀ ਘਟਨਾਵਾਂ ਕਾਰਨ ਉਨ੍ਹਾਂ ਨੇ ਸ਼੍ਰੀਮਤੀ
ਇੰਦਰਾ ਗਾਂਧੀ ਦੀ ਕਰੜੀ ਆਲੋਚਨਾਂ ਆਰੰਭ ਕਰ ਦਿੱਤੀ ਅਤੇ ਸਿੱਖਾਂ ਨਾਲ ਹੋ ਰਹੇ ਵਿਤਕਰੇ, ਮਿਤਰੇਈ
ਵਾਲੇ ਸਲੂਕ ਅਤੇ ਸਿੱਖਾਂ ਦੇ ਹਰ ਤਰ੍ਹਾਂ ਦੇ ਹੱਕਾਂ ਤੇ ਦੁਨੀਆਂ ਦੀਆਂ ਅੱਖਾਂ ਦੇ ਸਾਮ੍ਹਣੇ ਮਾਰੇ
ਜਾ ਰਹੇ ਛਾਪੇ ਬਾਰੇ ਧੜੱਲੇਦਾਰ ਬਿਆਨ ਦੇਣੇ ਸ਼ੁਰੂ ਕਰ ਦਿੱਤੇ।” ਕੁੱਛ ਘਿਨਾਉਣੀਆਂ ਘਟਨਾਵਾਂ ਵਰਤਣ
ਤੇ ਝੂਠੇ ਨਿਰੰਕਾਰੀ ਕੇਸ ਵਿੱਚ ਭਾਈ ਅਮਰੀਕ ਸਿੰਘ ਤੇ ਭਾਈ ਠਾਹਰਾ ਸਿੰਘ ਦੀ ਗ੍ਰਿਫਤਾਰੀ ਕਾਰਨ ਸੰਤ
ਜੀ ਨੇ ਆਪਣੇ ਮੁਰੀਦਾਂ/ਸਾਥੀਆਂ ਸਮੇਤ ਨਾਨਕ ਨਿਵਾਸ ਵਿੱਚ ਡੇਰੇ ਲਾ ਲਏ”। (ਉਹੀ ਪੰਨਾ ੩)
ਇਹ ਹੀ ਤਾਂ ਸਰਕਾਰ ਚਾਹੁੰਦੀ ਸੀ। ਤਾਕਿ ਅਕਾਲੀ ਦਲ ਪਾਸੋਂ ਮੋਰਚੇ ਦੀ
ਅਗਵਾਈ ਖੋਹ ਕੇ ਇਸ ਦੀ ਵਾਗਡੋਰ ਸੰਤ ਜੀ ਦੇ ਹੱਥ ਦਿੱਤੀ ਜਾਵੇ। ਇਸ ਲਈ ਉਨ੍ਹਾਂ ਨਾਲ ਜੋੜੇ ਗਏ
ਕੁੱਝ ਖਾਸ ਬੰਦੇ ਜੋ ਉਨ੍ਹਾਂ ਦੇ ਵਿਸ਼ਵਾਸਪਾਤਰ ਬਣ ਕੇ ਸ੍ਰਕਾਰ ਨੂੰ ਹਰ ਤਰ੍ਹਾਂ ਦੀ ਸੂਹ ਵੀ ਦਿੰਦੇ
ਰਹਿਣ। ਪਰ ਦਰਬਾਰ ਸਾਹਿਬ ਵਿੱਚ ਇਹ ਕਹਿ ਕੇ ਦਾਖਲ ਹੋਣ ਕਿ ਇਹ ਅਕਾਲੀ ਤਾਂ ਢਿੱਲੇ ਹਨ, ਇਨ੍ਹਾਂ ਨੇ
ਕੋਈ ਪ੍ਰਾਪਤੀ ਨਹੀਂ ਕਰਨੀ ਅਤੇ ਖੂਬ ਧੜੱਲੇਦਾਰ ਲੈਕਚਰ ਦਿੱਤੇ ਜਾਣ ਤਾਂਕਿ ਅਕਾਲੀ ਲੀਡਰਸ਼ਿੱਪ ਦੇ
ਮਗਰ ਲੱਗਣ ਨਾਲੋਂ ਨੌਜਵਾਨ ਖਾਸ ਕਰਕੇ ਇੱਧਰ ਨੂੰ ਖਿੱਚੇ ਜਾਣ।” ਹੁਣ ਦਰਬਾਰ ਸਾਹਿਬ ਸਮੂਹ ਵਿੱਚ
ਸਿੱਖਾਂ ਵਿੱਚ ਦੋਹਰੀ ਲੀਡਰਸ਼ਿੱਪ ਨੇ ਜਨਮ ਲਿਆ – ਇੱਕ ਪਾਸੇ ਸੰਤ ਹਰਚੰਦ ਸਿੰਘ ਲੌਂਗੋਵਾਲ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ ਅਤੇ ਦੂਜੇ ਬੰਨੇ ਸੰਤ ਜਰਨੈਲ ਸਿੰਘ। ਨਰਮ ਤੇ ਗਰਮ ਸੁਭਾ ਕੁੱਛ ਦੇਰ ਤਾਂ ਇੱਕ
ਮੰਚ ਤੋਂ ਸਿੱਖ ਅਵਾਮ ਨੂੰ ਮੁਖਾਤਿਬ ਹੁੰਦੇ ਰਹੇ। ਸੰਤ ਜਰਨੈਲ ਸਿੰਘ ਦੇ ਗਰਮਾ ਗਰਮ ਭਾਸ਼ਣਾਂ ਕਾਰਨ
ਅਣਚਾਹੀਆਂ ਵਾਰਦਾਤਾਂ ਵਧਣ ਕਰਕੇ ਪੰਜਾਬ ਪੁਲਿਸ ਸੰਤ ਜੀ ਨੂੰ ਹਿਰਾਸਤ ਵਿੱਚ ਲੈਣਾ ਚਾਹੁੰਦੀ ਸੀ।
ਸੰਤ ਜੀ ਇਸ ਲਈ ਬਿਲਕੁਲ ਤਿਆਰ ਨਹੀਂ ਸੀ, ਇਸ ਕਰਕੇ ਉਹ ਗੁਰੂ ਨਾਨਕ ਨਿਵਾਸ ਤੋਂ ਸ੍ਰੀ ਅਕਾਲ ਤਖਤ
ਸਾਹਿਬ ਦੇ ਭੋਰੇ ਵਿੱਚ ਜਾ ਵਿਰਾਜੇ” (ਉਹੀ ਪੰਨਾ ੪) ਸਿੱਖੀ ਨੂੰ ਬ੍ਰਾਹਮਣੀ ਸੋਚ ਤੋਂ ਬਚਾਉਣ ਲਈ
ਅਮਰੀਕਾ ਤੋਂ ਛਪਦੇ ਪਰਚੇ The Sikh Bulletin Sl.
No. 1, Vol. 5 January 2003, page 21
ਅਨੁਸਾਰ, “ਹਾਲ ਵਿੱਚ ਹੀ ਇੰਦਰਾ ਗਾਂਧੀ ਤੇ ਜ਼ੈਲ ਸਿੰਘ ਨੇ ਇੱਕ ਗੁਮਨਾਮ ਪੇਂਡੂਪ੍ਰਚਾਰਕ ਸੰਤ
ਜਰਨੈਲ ਸਿੰਘ ਭਿੰਡਾਂਵਾਲੇ ਨੂੰ ਸਿੱਖ ਧਾਰਮਿਕ ਲੀਡਰ ਵਜੋਂ ਅੱਗੇ ਲਿਆਂਦਾ। ਉਸ ਨੂੰ ਆਪਣੇ ਸੰਦੇਸ਼
ਦਾ ਪ੍ਰਚਾਰ ਕਰਨ ਲਈ ਹਰ ਤਰ੍ਹਾਂ ਦਾ ਸਾਜ਼ੋ ਸਮਾਨ ਪ੍ਰਦਾਨ ਕੀਤਾ ਗਿਆ। ਹਥਿਆਰਾਂ ਨਾਲ ਲੈਸ ਕਰ ਕੇ
ਉਸ ਨੂੰ ਹਰਿਮੰਦਰ ਸਾਹਿਬ ਸਮੂਹ ਵਿੱਚ ਸਥਾਪਿਤ ਕੀਤਾ ਗਿਆ। ਜੂਨ
1984 ਵਿੱਚ
ਭਾਰਤੀ ਸ੍ਰਕਾਰ ਨੇ ਭਿੰਡਰਾਂਵਾਲੇ ਅਤੇ ਉਸ ਦੇ 40
ਹੋਰ ਸਾਥੀਆਂ ਨੂੰ ਬਾਹਰ ਕੱਢਣ ਲਈ ਹਰਿਮੰਦਰ
ਸਾਹਿਬ ਤੇ ਫੌਜੀ ਹਮਲਾ ਕਰਨ ਦਾ ਹੁਕਮ ਦੇ ਦਿੱਤਾ, ਨਾਲ ਹੀ ਪੰਜਾਬ ਵਿੱਚ ਚਾਲੀ ਹੋਰ ਗੁਰਦੁਆਰਿਆਂ
ਤੇ ਉਸੇ ਦਿਨ ਹਮਲਾ ਕੀਤਾ। ਭਾਰਤੀ ਸ੍ਰਕਾਰ ਨੇ ਹਮਲੇ ਵਾਲਾ ਦਿਨ ਵੀ ਉਹ ਚੁਣਿਆਂ ਜਦ ਸਿੱਖ, ਗੁਰੂ
ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਸਨ। ਹਜ਼ਾਰਾਂ ਬੇਕਸੂਰ ਮਰਦ, ਇਸਤਰੀਆਂ ਤੇ ਬੱਚੇ ਮਾਰੇ
ਗਏ। ਹਿੰਦੂ ਲੀਡਰਾਂ ਵਲੋਂ ਇਹ ਚਿਤਾਵਨੀ ਦਿੱਤੀ ਗਈ ਕਿ ਜੇ ਹਿੰਦੂ ਮੁਗਲ ਰਾਜ ਸਮੇਂ ਗੁਰੂ ਅਰਜਨ
ਦੇਵ ਨੂੰ ਸ਼ਹੀਦ ਕਰਵਾ ਸਕਦੇ ਸਨ, ਤਾਂ ਸਮਝ ਲੈਣਾ ਕਿ ਜਦ ਉਹ ਮੁਲਕ ਦੇ ਹਾਕਮ ਹੋਣ ਤਾਂ ਹਿੰਦੂ ਕੀ
ਤੇ ਕੀ ਕਰ ਸਕਦੇ ਹਨ? (ਧੰਨਵਾਦ ਸਹਿਤ ਸਿੱਖ ਬੁਲੇਟਿਨ ਜਨਵਰੀ
2oo3
ਵਿੱਚੋਂ) ਨੋਟ:-ਸੰਤ ਜਰਨੈਲ ਸਿੰਘ ਭਾਵੇਂ ਪੰਜ ਪਾਸ ਪੇਂਡੂ ਸੀ ਪਰ ਸਾਕਾ ਨੀਲਾ ਤਾਰਾ ਦਾ ਖਲਨਾਇਕ
ਲੈਫ. ਜਨ. ਕੁਲਦੀਪ ਸਿੰਘ ਲਿਖਦਾ ਹੈ, “ਵੈਸੇ ਮੈਂ ਰੱਬ ਵਿੱਚ ਕੋਈ ਵਿਸ਼ਵਾਸ਼ ਨਹੀਂ ਰੱਖਦਾ, ਪਰ ਕਿਸੇ
ਦੇ ਜੀਵਨ ਬਾਰੇ ਮਿਲੀ ਜਾਣਕਾਰੀ ਨੂੰ ਸਹੀ ਲਿਖਣਾ ਹਰੇਕ ਲਿਖਾਰੀ ਦਾ ਫਰਜ਼ ਹੁੰਦਾ ਹੈ, ਭਾਵੇਂ
ਲਿਖਾਰੀ ਦਾ ਜੀਵਨ ਪਾਤਰ ਨਾਲ ਮੇਲ ਖਾਵੇ ਜਾਂ ਨਾ”। ਉਸ ਅਨੁਸਾਰ ਉਹ ਲਿਖਦਾ ਹੈ, “ਭਿੰਡਰਾਂਵਾਲਾ
ਸਿਰਫ 6
ਸਾਲ ਦੀ ਉਮਰ ਵਿੱਚ
10 ਬਾਣੀਆਂ
ਰੋਜ਼ ਪੜ੍ਹਦਾ ਸੀ। 11
ਸਾਲ ਦੀ ਉਮਰ ਤੱਕ ਉਹ ਰੋਜ਼ ਦੇ
25 ਪਾਠ
ਜਪੁਜੀ ਸਾਹਿਬ ਦੇ ਕਰਦਾ ਸੀ, 15
ਸਾਲ ਦੀ ਉਮਰ ਤੱਕ
51 ਪਾਠ ਰੋਜ਼
ਕਰਨ ਲੱਗ ਪਿਆ। 21
ਸਾਲ ਦੀ ਉਮਰ ਤੱਕ ਉਹ ਰੋਜ਼
101 ਪਾਠ
ਕਰਦਾ ਸੀ। ਚਾਹੇ ਉਹ ਖੇਤੀ ਦਾ ਕੰਮ ਕਰ ਰਿਹਾ ਹੋਵੇ, ਚਾਹੇ ਉਹ ਟਕਸਾਲ ਵਿੱਚ ਹੁੰਦਾ,
101 ਪਾਠਾਂ
ਦੀ ਲੜੀ ਉਸ ਦੀ ਗੱਦੀ ਤੇ ਬੈਠਣ ਤੱਕ ਰੋਜ਼ ਚਲਦੀ ਰਹੀ। ਇਸ ਬਾਰੇ ਉਸ ਦੇ ਪੇਂਡੂਆਂ ਅਤੇ ਅਕਾਲ ਤਖਤ
(ਸਾਹਿਬ) ਤੋਂ ਫੜੇ ਟਕਸਾਲ ਦੇ ਬੰਦਿਆਂ ਨੇ ਵੀ ਦਸਿਆ”। ਉਹ ਹੋਰ ਲਿਖਦਾ ਹੈ, “ਉਨ੍ਹਾਂ ਦੇ ਪਿੰਡ ਦੇ
ਦੋ ਕੁ ਵਿਰੋਧੀਆਂ ਨੇ ਵੀ ਦੱਸਿਆ ਕਿ ਇਹ ਝੂਠ ਨਹੀਂ ਬੋਲਦੇ ਸਨ। ਪਤਾ ਲੱਗਾ ਕਿ
24-25 ਸਾਲ
ਦੀ ਉਮਰ ਵਿੱਚ ਉਹ ਸਿਰਫ ਦੋ ਘੰਟੇ ਹੀ ਸੌਂਦੇ ਸਨ ਅਤੇ
22 ਘੰਟੇ
ਰੱਬ ਦਾ ਨਾਮ ਹੀ ਜਪਦੇ”। ਪਰ ਫਿਰ ਵੀ ਉਹ ਦੁਸ਼ਮਣ ਦੀ ਉਸ ਚਾਲ ਵਿੱਚ ਫਸ ਗਏ ਜਿੱਸ ਰਾਹੀਂ ਦੁਸ਼ਮਣ
ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਅਲਜ਼ਾਮ ਆਪਣੀ ਬਜਾਏ ਉਨ੍ਹਾਂ ਤੇ ਲਾਉਣਾ ਚਾਹੁੰਦਾ ਸੀ, ਅਤੇ
ਕੁੱਛ ਸਿਆਣਿਆਂ ਨੇ ਵੀ ਉਨ੍ਹਾਂ ਨੂੰ ਉੱਥੇ ਨਾ ਟਿਕੇ ਰਹਿਣ ਬਾਰੇ ਕਿਹਾ ਸੀ, ਜੋ ਬਿਲਕੁੱਲ ਠੀਕ ਸੀ।
ਇਸ ਵੇਲੇ ਭਾਈ ਰਾਜੋਆਣੇ ਨੇ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਕਰਕੇ (ਸ੍ਰੀ ਅਕਾਲ
ਤਖਤ ਸਾਹਿਬ ਨੂੰ ਸਮਰਪਤ ਸਿੱਖ ਵਿੱਚ “ਮੈਂ” ਨਹੀਂ ਰਹਿੰਦੀ ਪੰਥ ਪਹਿਲਾਂ ਹੋ ਜਾਂਦਾ ਹੈ) ਆਪਣੇ ਆਪ
ਨੂੰ ਦੁਨੀਆਂ ਦੀਆ ਅੱਖਾਂ ਵਿੱਚ ਇੱਕ ਲੀਡਰ ਬਣ ਕੇ ਜੋ ਆਪਣੇ ਸਾਥੀਆਂ ਵਿਰੁੱਧ ਭਰਾ ਮਾਰੂ ਦੂਸ਼ਣਬਾਜ਼ੀ
ਸ਼ੁਰੂ ਕੀਤੀ ਹੈ ਉਸ ਵਿੱਚ ਕਿਹੜੀ ਦੂਰ-ਅੰਦੇਸ਼ੀ ਹੈ? ਇਸ ਵਿੱਚ ਬਹੁਤ ਕੁੱਛ ਲੁਕਿਆ ਛਿਪਿਆ ਜਾਪਦਾ
ਹੈ! ਉਸ ਲੁਕੇ ਛਿਪੇ ਤੋਂ ਲਾਭ ਉਠਾਉਣ ਲਈ ਬੁੱਚੜ ਸਮੇਧ ਸੈਣੀ ਤਿਆਰ ਖੜਾ ਕੀਤਾ ਹੋਇਆ ਹੈ। ਬਹੁਤ
ਸਾਵਧਾਨੀ ਦੀ ਲੋੜ ਹੈ!
ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਇਹ ਥਾਪਣਾ ਕਿੱਸ ਕਰਕੇ ਸੀ? ਇਹ ਲੰਬੀ ਚੌੜੀ
ਭੂਮਿਕਾ ਦੀ ਮੁਥਾਜ ਹੈ। ਗੁਰੂ ਨਾਨਕ ਸਾਹਿਬ ਦੇ ਜਨੇਊ ਪਾਉਣ ਤੋਂ ਨਜਾਤ ਪਾਉਣ ਲਈ ਸੰਗਤ ਤੇ ਪੰਗਤ
ਦੇ ਲਾਗੂ ਕਰਨ ਕਾਰਨ ਜੋ ਬ੍ਰਾਹਮਣੀ ਸੋਚ ਨੂੰ ਚੋਟ ਲੱਗੀ ਸੀ ਉਸ ਨੇ ਬ੍ਰਾਮਣ ਨੂੰ ਆਪਣਾ ਰਾਜ ਨਾ
ਹੋਣ ਕਾਰਨ ਜ਼ਖਮੀ ਸੱਪ ਵਾਂਗ ਵਿਸ ਘੋਲਣ ਤੱਕ ਸੀਮਤ ਹੁੰਦਿਆਂ ਵੀ ਗੁਰੂ ਸਾਹਿਬ ਨੂੰ ਪਹਿਲਾਂ
ਕੁਰਾਹੀਆ, ਬੇਤਾਲਾ ਤੇ ਬਿਚਾਰਾ ਕਹਿ ਕੇ ਭੰਡਿਆ। ਫਿਰ ਇਸ ਵਧਦੇ ਫੁਲਦੇ ਸਿੱਖੀ ਦੇ ਬੂਟੇ ਦੀ ਆਪ
ਅਤੇ ਬੜੀ ਹੁਸ਼ਿਆਰੀ ਨਾਲ ਵੇਲੇ ਦੀਆਂ ਹਕੂਮਤਾਂ ਰਾਹੀਂ ਕਾਂਟ ਛਾਂਟ ਤੋਂ ਲੈ ਕੇ ਜੜ੍ਹੋਂ ਪੁੱਟਣ ਤੱਕ
ਦੇ ਹਥਿਆਰ ਵਰਤੇ।
ਸੰਖੇਪ ਵਿੱਚ ਚੰਦੂ, ਬੀਰਬਲ ਆਦਿ ਰਾਹੀਂ ਜਹਾਂਗੀਰ ਨੂੰ ਉਕਸਾ ਕੇ ਗੁਰੂ
ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣਾ, ਗੁਰੂ ਹਰਿ ਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ
ਕਰਵਾਉਣਾ ਆਦਿ। ਉਸ ਤੋਂ ਬਾਅਦ ਅਖੌਤੀ ਉੱਚ ਜਾਤੀ ਹਿੰਦੂ ਪਹਾੜੀ ਰਾਜਿਆਂ ਦਾ ਗੁਰੂ ਗੋਬਿੰਦ ਸਿੰਘ
ਜੀ ਨਾਲ ਰਲ ਕੇ ਜ਼ਾਲਮ ਮੁਗਲ ਰਾਜ ਨੂੰ ਖਤਮ ਕਰਨ ਦੀ ਥਾਂ, ਗੁਰੂ ਜੀ ਦੇ ਖਿਲਾਫ ਮੁਗਲਾਂ ਦੀ ਸਹਾਇਤਾ
ਕਰਨੀ, ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ (ਗੰਗਾ ਧਰ ਕੌਲ) ਬ੍ਰਾਹਮਣ ਵਲੋਂ ਮੁਗਲ
ਸੂਬੇਦਾਰ ਪਾਸ ਗ੍ਰਿਫਤਾਰ ਕਰਾਉਣਾ ਤੇ ਦੀਵਾਨ ਸੁੱਚਾ ਨੰਦ ਵਲੋਂ ਸਾਹਿਬਜ਼ਾਦਿਆਂ ਨੂੰ ਸੱਪ ਦੇ ਬੱਚੇ
ਸੱਪ ਹੁੰਦੇ ਹਨ ਕਹਿ ਕੇ ਸ਼ਹੀਦ ਕਰਵਾਉਣਾ। ਇਹ ਹੀ ਨਹੀਂ ਗੁਰੂ ਕਾਲ ਤੋਂ ਬਾਅਦ ਜਸਪਤ ਰਾਏ ਦੇ ਭਰਾ
ਲਖਪਤ ਰਾਏ ਵਲੋਂ ਇਹ ਕਹਿ ਕੇ, “ਨਾਨਕ ਇੱਕ ਖੱਤਰੀ ਵਲੋਂ ਚਲਾਏ ਸਿੱਖੀ ਦੇ ਫਾਹੁੜ ਨੂੰ ਮੈਂ ਇੱਕ
ਖੱਤਰੀ ਖਤਮ (ਤਬਾਹ) ਕਰਾਂਗਾ” ਸਿੱਖਾਂ ਦਾ ਕਤਲੇਆਮ ਕੀਤਾ। ਉਸ ਕਾਤਲਾਨਾਂ ਲਹਿਰ ਨੂੰ ਜਾਰੀ ਰੱਖਕੇ
ਸਰਬ ਸ੍ਰੀ ਗਾਂਧੀ, ਨਹਿਰੂ, ਲਾਜਪਤ ਰਾਏ, ਪਟੇਲ, ਨੰਦਾ ਆਦਿ ਟੋਲੇ ਵਲੋਂ
1947 ਤੇ
1966
ਵਿੱਚ ਸਿੱਖਾਂ ਦੀ ਨਸਲਕੁਸ਼ੀ ਅਤੇ ਧਾਰਮਿਕ, ਆਰਥਿਕ,
ਭੂਗੋਲਿਕ, ਸਮਾਜਿਕ ਅਤੇ ਸਭਿਅਕ ਸੰਘਾਰ ਕੀਤਾ ਗਿਆ। ਅੰਤ ਹਰ ਤਰ੍ਹਾਂ ਦੀ ਸ਼ਰਮ, ਹਿਆ ਅਤੇ ਲੱਜਾ ਦਾ
ਤਿਆਗ ਕਰਕੇ ਮਹਾਨ ਚਲਾਕ ਉਸਤਾਦਾਂ ਚਾਣਕੀਆ ਤੇ ਮਨੂੰ ਦੀ ਸਿੱਖਿਆ ਨਾਲ ਨਿਪੁੰਨ ਉਨ੍ਹਾਂ ਦੀ ਉਲਾਦ
ਸ੍ਰੀਮਤੀ ਇੰਦਰਾ ਗਾਂਧੀ ਨੇ ਸਿੱਖਾਂ ਦੀ ਹਰ ਪੱਖੋਂ ਕਮਰ ਤੋੜਨ ਤੇ ਨਸਲਕੁਸ਼ੀ ਕਰਨ ਲਈ ਖਾਸ ਨਾਟਿਕ
ਖੇਲਣ ਲਈ ਐਸਾ ਕਦਮ ਚੁੱਕਿਆ।
ਦਰਬਾਰ ਸਾਹਿਬ ਸਮੂਹ ਵਿੱਚ ਇਹ ਸਾਰਾ ਗਰੁੱਪ ਇਕੱਲਾ ਹੀ ਨਹੀਂ ਸੀ। ਇਨ੍ਹਾਂ
ਦੀ ਦੇਖਾ ਦੇਖੀ ਉੱਥੇ ਕੁੱਝ ਠੀਕ ਸਿੱਖੀ ਨਾਲ ਪਿਆਰ ਅਤੇ ਇਸ ਲਈ ਕੁਰਬਾਨੀ ਕਰਨ ਵਾਲਿਆਂ ਤੋਂ ਇਲਾਵਾ
ਕੁੱਝ ਸ਼ਰਾਰਤੀ ਤੇ ਗੁੰਡਾ ਅਨਸਰ ਵੀ ਆ ਦਾਖਲ ਹੋਇਆ, ਜੋ ਹੋ ਸਕਦਾ ਪੁਲਿਸ ਤੇ ਸਰਕਾਰ ਦੀ ਸ਼ਹਿ ਕਾਰਨ
ਹੋਏ ਹੋਣ। ਇਹ ਲੋਕ ਬਾਅਦ ਵਿੱਚ ਨਸ਼ਿਆਂ ਦੀ ਵਰਤੋਂ ਅਤੇ ਬੀਬੀਆਂ ਦੀ ਇੱਜ਼ਤ ਲੁੱਟਣ ਤੱਕ ਵੀ ਗਏ।
ਉੱਧਰ ਸੰਤ ਜੀ ਨੂੰ ਕੁੱਝ ਕੁ ਹੋਰ ਗੁਰਮੁਖ ਪਿਆਰਿਆਂ ਨੇ ਗੁੰਡਾ ਅਨਸਰ ਬਾਰੇ ਕੁੱਝ ਕਰਨ ਲਈ ਕਿਹਾ,
ਕਿਉਂਕਿ ਉਹ ਲੋਕ ਸੰਤ ਜੀ ਦਾ ਨਾਂ ਵਰਤ ਕੇ ਉੱਥੇ ਰਹਿਣ ਬਾਰੇ ਕਹਿੰਦੇ ਸਨ, ਜਦ ਕਿ ਸੰਤ ਜੀ ਨੂੰ
ਉਨ੍ਹਾਂ ਬਾਰੇ ਕੋਈ ਖਬਰ ਤੱਕ ਨਹੀਂ ਸੀ ਅਤੇ ਨਾਂ ਹੀ ਉਹ ਉਨ੍ਹਾਂ ਬਾਰੇ ਬਹੁਤ ਕੁੱਛ ਕਰ ਸਕੇ। ਉਹ
ਉੱਥੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸ੍ਰੀ ਅਕਾਲ ਤਖਤ ਨੂੰ ਕਿਲ੍ਹੇ ਵਜੋਂ ਵਰਤਣ ਲਈ
ਮੋਰਚਾ-ਬੰਦੀ ਕਰ ਰਹੇ ਸਨ, ਜਿੱਥੋਂ ਕਿ ਕੌਮ ਨੂੰ ਸੇਧ ਦੇਣ ਲਈ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ
ਜਾਂ ਉਥੋਂ ਧਾਰਮਿਕ ਤੇ ਸਿਆਸੀ ਮੋਰਚੇ ਲਾਉਣ ਲਈ ਵਿਓਂਤ ਬਣਾਈ ਜਾਂਦੀ ਹੈ। ਇੱਥੇ ਇਹ ਜ਼ਿਕਰ ਕਰਨਾ
ਜ਼ਰੂਰੀ ਹੈ ਕਿ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਹਰੋਂ ਆ
ਰਹੇ ਦੁਸ਼ਮਣ ਦੀ ਖਬਰ ਸੁਣ ਕੇ ਵੀ ਲੜਾਈ ਕਰਨ ਲਈ ਕਿਲ੍ਹੇ ਵਜੋਂ ਕਦੇ ਨਹੀਂ ਵਰਤਿਆ ਸੀ, ਬਾਹਰ ਜਾ ਕੇ
ਹੀ ਹਰ ਲੜਾਈ ਲੜੀ। ਸਗੋਂ ਸਿੱਖਾਂ ਨੂੰ ਇਹ ਕਹਿ ਕੇ ਸਦਾ ਲਈ ਸਾਵਧਾਨ ਕਰ ਦਿੱਤਾ, “ਯੁੱਧ ਨਾ ਭਲੋ
ਸੁਧਾਸਰ ਮਾਹਿ। ਆਵਹਿ ਤੁਰਕ ਅਦਬ ਰਹਿ ਨਾਹਿ”। (ਪੰਥ ਪਰਕਾਸ਼) ਕਿੰਨਾਂ ਚੰਗਾ ਹੁੰਦਾ ਜੇ ਸੰਤ ਜੀ ਇਸ
ਸਮੇਂ ਸਿਆਸਤ ਵਿੱਚ ਆਉਣ ਦੀ ਥਾਂ ਅਤੇ ਸ੍ਰੀ ਅਕਾਲ ਤਖਤ ਤੇ ਡੇਰਾ ਲਾਉਣ ਦੀ ਥਾਂ ਆਪਣੇ ਪਿਆਰ ਭਰੇ
ਸਿੱਖੀ ਜਜ਼ਬੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਪਹਿਲਾਂ ਨਾਲੋਂ ਵੀ ਵੱਧ ਸਿੱਖੀ ਦਾ ਪ੍ਰਚਾਰ ਪਿੰਡੋ
ਪਿੰਡੀ ਕਰਨ ਨਿਕਲਦੇ, ਜਿੱਸ ਲਈ ਉਹ ਹੱਦੋਂ ਵੱਧ ਯੋਗ ਸਨ, ਅਤੇ ਕੌਮ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ
ਰਹਿਤ ਕਰਕੇ ਅੰਮ੍ਰਿਤਧਾਰੀ ਬਨਾਉਣ ਦੇ ਨਾਲ ਨਾਲ ਸਿੱਖਾਂ ਤੇ ਪੰਜਾਬ ਨਾਲ ਹੋ ਰਹੇ ਵਿਤਕਰੇ ਬਾਰੇ ਹਰ
ਪੱਖੋਂ ਜਾਣੂੰ ਕਰਾਉਣ ਦੇ ਨਾਲ ਸ਼੍ਰੋਮਣੀ ਕਮੇਟੀ ਵਲੋਂ ਲਾਏ ਇਸ ਫੋਕੇ ਜਿਹੇ ਨਾਹਰੇ ਕਿ “ 1999
ਤੱਕ ਸਾਰੀ ਕੌਮ ਅੰਮ੍ਰਿਤਧਾਰੀ ਬਣਾ ਦਿੱਤੀ
ਜਾਵੇਗੀ” ਨੂੰ ਪੂਰਾ ਕਰ ਸਕਦੇ ਸਨ। ਪਰ ਸ਼ਾਇਦ ਗੁਰੂ ਜੀ ਨੂੰ ਇਹ ਮਨਜ਼ੂਰ ਨਹੀਂ ਸੀ।
ਖੈਰ ਗੁਰੂ ਹਰਿ ਗੋਬਿੰਦ ਸਾਹਿਬ ਜੀ ਤੋਂ ਬਾਅਦ ਵੀ ਸਿੱਖਾਂ ਨੇ ਸ੍ਰੀ ਅਕਾਲ
ਤਖਤ ਸਾਹਿਬ ਨੂੰ ਕਦੇ ਲੜਾਈ ਲਈ ਨਹੀਂ ਵਰਤਿਆ। ਇੱਥੋਂ ਤੱਕ ਕਿ ਭਾਈ ਮਨੀ ਸਿੰਘ ਜੀ ਨੇ ਉਸ ਵੇਲੇ ਦੀ
ਸਰਕਾਰ ਦੀ ਮਾੜੀ ਨੀਅਤ ਦੇਖ ਕੇ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਏ ਗਏ ਦੀਵਾਨ ਵਿੱਚ
ਆਉਣ ਤੋਂ ਰੋਕ ਦਿੱਤਾ ਅਤੇ ਉੱਥੇ ਕਿਸੇ ਤਰ੍ਹਾਂ ਦੀ ਲੜਾਈ ਹੋਣ ਤੇ ਸਿੱਖਾਂ ਦਾ ਘਾਣ ਬੱਚਾ ਪੀੜ ਹੋਣ
ਤੋਂ ਬਚਾ ਲਿਆ ਅਤੇ ਨਾਲ ਹੀ ਧਰਮ ਸਥਾਨ ਦੀ ਬੇਅਦਬੀ ਹੋਣ ਤੋਂ ਬਚਾ ਲਿਆ, ਭਾਵੇਂ ਆਪਣਾ ਬੰਦ ਬੰਦ
ਕਟਵਾ ਕੇ ਆਪਣੀ ਸ਼ਹੀਦੀ ਦੇ ਦਿੱਤੀ। ਇਹ ਸੀ ਦੂਰ ਅੰਦੇਸ਼ੀ ਜੋ ਇੱਕ ਲੀਡਰ ਵਿੱਚ ਹੋਣੀ ਚਾਹੀਦੀ ਹੈ।
ਕਿਸੇ ਵੀ ਬੰਦੇ ਨੂੰ ਜੋ ਕਿਸੇ ਕੌਮ ਜਾ ਸੰਸਥਾ ਦੀ ਅਗਵਾਈ ਕਰ ਰਿਹਾ ਹੋਵੇ ਜਾ ਕਰਨੀ ਚਾਹੇ, ਉਸ ਨੂੰ
ਵੇਲੇ ਦੀ ਵੇਲੇ ਬਾਰੇ ਹੀ ਨਹੀਂ ਸੋਚਣਾ ਚਾਹੀਦਾ ਕਿ ਡਟ ਜਾਓ ਭਾਵੇਂ ਜਾਨ ਵੀ ਚਲੀ ਜਾਵੇ (ਡਟਣ ਦਾ
ਮੌਕਾ ਤਾਂ 1978
ਦੀ ਵਿਸਾਖੀ ਵਰਗੇ ਕਾਂਡ ਆਦਿ ਵਰਗਾ ਦਾ ਹੀ ਹੁੰਦਾ ਹੈ)
ਸਗੋਂ ਉਸ ਨੂੰ ਇੰਨਾਂ ਦੂਰ-ਅੰਦੇਸ਼ ਹੋਣਾ ਚਾਹੀਦਾ ਹੈ ਕਿ ਉੱਸ ਨੂੰ ਉੱਸ ਵਲੋਂ ਚੁੱਕ ਹੋਣ ਵਾਲੇ ਹਰ
ਕਦਮ ਦੇ ਹਰ ਤਰ੍ਹਾਂ ਦੇ ਹਸ਼ਰ ਤੇ ਸਿੱਟੇ ਬਾਰੇ ਸੋਝੀ ਹੋਣੀ ਚਾਹੀਦੀ ਹੈ। ਲੋਕਤੰਤਰੀ ਦੁਨੀਆਂ ਨੂੰ
ਮਨਜ਼ੂਰ ਰਾਜਨੀਤਕ ਤੌਰ ਤੇ ਚਲਾਇਆ ਜਾ ਰਿਹਾ ਸ਼ਾਂਤੀ ਪੂਰਬਕ ਮੋਰਚਾ ਠੀਕ ਪ੍ਰਾਪਤੀਆਂ ਵਲ ਵਧ ਰਿਹਾ
ਸੀ, ਭਾਵੇਂ ਉਸ ਦੀ ਚਾਲ ਹੌਲੀਂ ਸੀ, ਜੋ ਆਮ ਹੁੰਦੀ ਹੈ। ਪਰ ਸਿੱਖ ਕੌਮ ਦੀ ਨਵੀਂ ਨਵੀਂ ਲੀਡਰਸ਼ਿੱਪ
ਜੋਸ਼ ਨਾਲ ਹਥਿਆ ਕੇ ਇਨ੍ਹਾਂ ਜੋਸ਼ ਵਿੱਚ ਆਏ ਗੁਰਮੁਖਾਂ ਨੇ ਆਪਣੇ ਵਲੋਂ ਚੁੱਕ ਹੋਣ ਵਾਲੇ ਕਿਸੇ ਕਦਮ
ਰਾਹੀਂ ਕੀ ਸਿੱਟੇ ਨਿਕਲਣਗੇ, ਬਾਰੇ ਸੋਚਣ ਦੀ ਖੇਚਲ ਤੱਕ ਵੀ ਨਾ ਕੀਤੀ। ਇਨ੍ਹਾਂ ਦੇ ਮਨ ਵਿੱਚ ਸਗੋਂ
ਇਹ ਵਿਸ਼ਵਾਸ ਬਣਿਆਂ ਹੋਇਆ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਇਸ ਕਰਕੇ ਨਹੀਂ ਹੋਵੇਗਾ, ਕਿਉਂਕਿ
ਸ਼੍ਰੀਮਤੀ ਇੰਦਰਾ ਗਾਂਧੀ ਨੇ ਵੀ ਕਿਹਾ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਕੀਤਾ ਜਾਵੇਗਾ। ਪਰ ਇਹ
ਗੁਰਮੁਖ ਪਿਆਰੇ ਇਹ ਬਿਲਕੁਲ ਹੀ ਭੁੱਲ ਗਏ ਕਿ ਕਿੱਸ ਤਰ੍ਹਾਂ ਉੱਸ ਦੇ ਪੁਰਖਿਆਂ, ਭਾਵ ਪਹਾੜੀ
ਰਾਜਿਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਕਸਮਾਂ ਖਾਧੀਆਂ ਸਨ ਕਿ ਗੁਰੂ ਜੀ ਦੇ ਸ੍ਰੀ ਆਨੰਦਪੁਰ ਛੱਡਣ
ਤੇ ਹਮਲਾ ਨਹੀਂ ਕੀਤਾ ਜਾਵੇਗਾ, ਪਰ ਜੋ ਫਿਰ ਕੀਤਾ ਉੱਸ ਦਾ ਸੱਭ ਨੂੰ ਪਤਾ ਹੈ। ਫਿਰ
1947 ਦੀ
ਕਹੀ ਜਾਂਦੀ ਆਜ਼ਾਦੀ (ਸਿੱਖਾਂ ਲਈ ਬਰਬਾਦੀ) ਤੋਂ ਪਹਿਲਾਂ ਉਨ੍ਹਾਂ ਦੀ ਉਲਾਦ ਥਾਂ ਥਾਂ ਤੇ ਲੈਕਚਰ ਕਰ
ਕਰ ਕੇ ਅਤੇ ਕਾਨਫਰੰਸਾਂ ਵਿੱਚ ਮਤੇ ਪਾਸ ਕਰਕੇ ਸਿੱਖਾਂ ਨੂੰ ਦੇਸ ਦੇ ਉੱਤਰ ਵਿੱਚ ਆਜ਼ਾਦੀ ਦਾ ਨਿੱਘ
ਮਾਨਣ ਦਾ ਹੱਕ ਦੇਣ ਲਈ ਵਾਅਦਿਆਂ ਤੋਂ ਕਿਵੇਂ ਬੇਸ਼ਰਮੀ ਨਾਲ ਮੁੱਕਰੇ ਸਨ ਅਤੇ ਨਾਲ ਹੀ ਸਿੱਖਾਂ ਦਾ
ਘਾਣ ਬੱਚਾ ਪੀੜਨ ਦੀਆਂ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਇੱਥੇ ਪੈਰ ਪੈਰ ਤੇ ਝੂਠ ਬੋਲਣ ਵਾਲੀ
ਉਨ੍ਹਾਂ ਦੀ ਉਲਾਦ ਸ੍ਰੀਮਤੀ ਗਾਂਧੀ ਵਲੋਂ ਇੰਨਾ ਹੀ ਕਹਿਣ ਤੇ ਕਿ ਹਮਲਾ ਨਹੀਂ ਕੀਤਾ ਜਾਵੇਗਾ,
ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਸੀ, ਪਰ ਕਰ ਲਿਆ, ਜੋ ਆਪਣੇ ਆਪ ਨੂੰ ਧੋਖਾ ਦੇਣ ਤੁੱਲ ਸੀ ਤੇ ਉਹ
ਹੀ ਹੋਇਆ।
ਸ੍ਰੀ ਅਕਾਲ ਤਖਤ ਸਾਹਿਬ ਤੇ ਮੋਰਚੇ ਬਣਾਏ ਗਏ, ਇਹ ਸੋਚ ਕੇ ਕਿ ਜੇ ਲੜਾਈ
ਲੜਨੀ ਪਈ ਤਾਂ ਜ਼ਰੂਰ ਲੜੀ ਜਾਵੇਗੀ, ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਤਾਂ ਕੀ ਪੁਰਾਣੇ ਸਮਿਆਂ ਦੇ
ਕਿਲ੍ਹਿਆਂ ਦੀ ਵੀ ਅੱਜ ਕੱਲ ਦੇ ਹਥਿਆਰਾਂ ਅੱਗੇ ਕੁੱਝ ਵੀ ਵੱਟੀਂਦੀ ਨਹੀਂ। ਨਾਲ ਹੀ ਸ੍ਰੀ ਦਰਬਾਰ
ਸਾਹਿਬ ਸਮੂਹ ਵਿੱਚ ਸਰਕਾਰ ਤੇ ਪੁਲਿਸ ਵਲੋਂ ਵੱਧ ਤੋਂ ਵੱਧ ਹਥਿਆਰਾਂ ਦਾ ਆਉਣ ਦੇਣਾਂ ਕਿੱਸ ਗੱਲ ਦਾ
ਸੰਕੇਤ ਸਨ? “ਕੀ ਨਵੀਂ ਲੀਡਰਸ਼ਿੱਪ ਦਾ ਇਹ ਸੱਭ ਕੁੱਛ ਦੂਰ ਅੰਦੇਸ਼ੀ ਦੀ ਅਣਹੋਂਦ ਕਾਰਨ ਸੰਤ ਜੀ ਨੂੰ
ਕੇਂਦਰ ਵਲੋਂ ਵਰਤ ਹੋਣ ਦੀ ਸ਼ੱਕ ਨਹੀਂ ਪੈਦਾ ਕਰਦਾ”? (ਦੇਖੋ ਜੂਨ ੮੪, ਸ਼੍ਰੋਮਣੀ ਕਮੇਟੀ ਨੂੰ
ਗ੍ਰਹਿਣ, ਪੰ. ੫, ਲਿਖਤ ਸ. ਕੁਲਵੰਤ ਸਿੰਘ)। ਉਪਰੋਕਤ ਸੱਭ ਕਾਸੇ ਦਾ ਇਹ ਹੀ ਸਿੱਟਾ ਨਿਕਲਦਾ
ਹੈ ਕਿ ਬਿਨਾਂ ਦੂਰ ਦੀ ਸੋਚੇ ਦਰਬਾਰ ਸਾਹਿਬ ਸਮੂਹ ਦਾ ਐਸਾ ਮਾਹੌਲ ਨਵੀਂ ਸਿੱਖ ਲੀਡਰਸ਼ਿੱਪ ਵਲੋਂ ਆਪ
ਸਿਰਜਿਆ ਅਤੇ ਸ੍ਰਕਾਰ ਵਲੋਂ ਸਿਰਜਾਇਆ ਜਾ ਰਿਹਾ ਸੀ ਜਿੱਸ ਕਰਕੇ ਸ੍ਰਕਾਰ ਆਪਣੇ ਤੇ ਕਿਸੇ ਤਰ੍ਹਾਂ
ਦਾ ਅਲਜ਼ਾਮ ਆਉਣ ਦੀ ਥਾਂ ਹਮਲੇ (ਜੋ ਸ੍ਰਕਾਰ ਵਲੋਂ ਵੈਸੇ ਹੀ ਅਕ੍ਰਿਤਘਣਤਾ ਸੀ) ਦਾ ਸਾਰਾ ਅਲਜ਼ਾਮ
ਨਵੀਂ ਲੀਡਰਸ਼ਿੱਪ ਦੇ ਸਿਰ ਥੋਪ ਸਕੇ। ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਇਸ ਤਰ੍ਹਾਂ ਦਾ ਸਾਰਾ
ਮਾਹੌਲ ਦੇਖ ਕੇ ਕੁੱਛ ਸਿਆਣੇ ਪਤਵੰਤੇ ਸੱਜਣਾਂ ਨੇ ਇਨ੍ਹਾਂ ਨੂੰ ਬੇਨਤੀ ਰੂਪ ਵਿੱਚ ਸਲਾਹ ਦਿੱਤੀ ਕਿ
ਸ੍ਰੀ ਅਕਾਲ ਤਖਤ ਸਾਹਿਬ ਤੇ ਅਪਣੇ ਵਲੋਂ ਲੜਾਈ ਵਰਗਾ ਮਾਹੌਲ ਬਨਾਉਣ ਦੀ ਥਾਂ ਬਾਹਰ ਨਿਕਲ ਜਾਣਾ
ਚਾਹੀਦਾ ਹੈ, ਜੋ ਬਹੁਤ ਠੀਕ ਸੀ, ਤੇ ਕੁੱਛ ਜੁਝਾਰੂਆਂ ਦਾ ਵੀ ਇਹ ਖਿਆਲ ਸੀ, ਜੋ ਆਪ ਬਾਹਰ ਚਲੇ ਗਏ,
ਅਤੇ ਬਾਅਦ ਵਿੱਚ ਬਾਹਰੋਂ ਹੀ ਲੜੇ। ਪਰ ਨਵੀਂ ਲੀਡਰਸ਼ਿੱਪ ਨੇ ਇਹ ਸਲਾਹ ਨਾ ਮੰਨੀ ਅਤੇ ਉੱਥੇ
ਸ਼ਹੀਦੀਆਂ ਪਾਉਣ ਦੀ ਹੀ ਸੋਚੀ ਹੋਵੇਗੀ। ਉਨ੍ਹਾਂ ਸਿਆਣੇ ਸੱਜਣਾਂ ਨੇ ਇਸ ਆਮ ਕਹਾਵਤ “ਸਹੇ ਦੀ ਨਹੀਂ
ਗੱਲ ਪੈਹੇ ਦੀ ਹੈ” ਨੂੰ ਸਨਮੁੱਖ ਰੱਖ ਕੇ ਇਹ ਸਲਾਹ ਦਿੱਤੀ ਸੀ ਕਿ ਇੱਕ ਬਾਰ ਜੇ ਹਮਲਾ ਹੋ ਗਿਆ,
ਜਿੱਥੇ ਕੋਈ ਨੰਗੇ ਸਿਰ ਵੀ ਨਹੀਂ ਜਾਂਦਾ, ਉੱਥੇ ਨੰਗੇ ਸਿਰ ਤਾਂ ਕੀ ਗੰਦੇ ਤੋਂ ਗੰਦੇ ਬੰਦੇ ਨੇ
ਜੁੱਤੀਆਂ ਸਮੇਤ ਅੰਦਰ ਜਾ ਕੇ ਬੇਅਦਬੀ ਹੀ ਨਹੀਂ ਤਬਾਹੀ ਵੀ ਕਰਨੀ ਇੱਕ ਖੇਲ ਹੀ ਬਣਾ ਲੈਣਾ ਹੈ, ਸੋ
ਨਾ ਮੰਨਣ ਕਾਰਨ ਉਹ ਹੀ ਹੋਇਆ। ਇਹ ਵੀ ਸੁਣਿਆ ਹੈ ਕਿ ਇਨ੍ਹਾਂ ਨੇ ਇੱਥੇ ਡਟਣ ਜਾ ਨਾ ਡਟੇ ਰਹਿਣ ਲਈ
ਹੁਕਮਨਾਮਾਂ ਲਿਆ ਸੀ, ਜੋ ਨਾਂਹ ਵਿੱਚ ਆਇਆ ਸੀ, ਪਰ ਫਿਰ ਵੀ ਡਟੇ ਰਹਿਣ ਦਾ ਫੈਸਲਾ ਕੀਤਾ, ਜੋ ਠੀਕ
ਨਹੀਂ ਸੀ। ਪਰ ਸ਼ਾਇਦ ਉਹ ਗੁਰੂ ਸਾਹਿਬ ਵਲੋਂ ਬਖਸ਼ੀ ਸਵਾ ਲਾਖ ਸੇ ਏਕ ਲੜਾਊਂ ਵਾਲੀ ਸ਼ਕਤੀ ਦੇ ਜੌਹਰ
ਦਿਖਾਉਣਾ ਚਾਹੁੰਦੇ ਸਨ, ਜੋ ਬੰਗਲਾ ਦੇਸ਼ ਦੀ ਲੜਾਈ ਦੇ ਨਾਇਕ ਜਰਨੈਲ ਸੁਬੇਗ ਸਿੰਘ ਦੀ ਅਗਵਾਈ ਹੇਠ
ਮੁੱਠੀ ਭਰ ਸਿੰਘਾਂ ਨੇ ਦੇਸ ਦੀ ਹਰ ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਫੌਜ ਨੂੰ ਚਨੇ ਚਬਾ ਕੇ ਕੀਤਾ
ਅਤੇ ਜਿੱਸ ਬਾਰੇ ਦਰਬਾਰ ਸਾਹਿਬ ਤੇ ਨੀਲਾ ਤਾਰਾ ਵਜੋਂ ਕੀਤੇ ਹਮਲੇ ਦੀ ਅਗਵਾਈ ਕਰ ਰਹੇ ਲੈਫਟੀਨੈਂਟ
ਜਨਰਲ ਕੁਲਦੀਪ ਸਿੰਘ ਬਰਾੜ ਵਲੋਂ ਆਪਣੀ ਕਿਤਾਬ ਵਿੱਚ ਜ਼ਿਕਰ ਹੈ ਕਿ ਫੌਜੀ ਹਮਲੇ ਦੌਰਾਨ ਕਰੀਬ
15307
ਫੌਜੀ ਮਾਰੇ ਗਏ ਅਤੇ
17897 ਦੇ
ਕਰੀਬ ਫੌਜੀ ਜ਼ਖਮੀ ਹੋਏ। ਉੱਥੇ ਉਹ ਮੁੱਠੀ ਭਰ ਯੋਧਿਆਂ ਦੀ ਦਲੇਰੀ ਬਾਰੇ ਵੀ ਪੂਰੇ ਵਿਸਥਾਰ ਨਾਲ
ਲਿਖਦਾ ਹੈ। ਇਨ੍ਹਾਂ ਸੂਰਬੀਰ ਯੋਧਿਆਂ ਨੇ ਗੁਰੂ ਸਾਹਿਬ ਦੀ “ਸਵਾ ਲਾਖ ਸੇ ਏਕ ਲੜਾਊਂ” ਵਾਲੀ ਸਦਾ
ਸੱਚੀ ਕਹਾਵਤ ਤੇ ਫੁੱਲ ਚੜ੍ਹਾ ਦਿੱਤੇ, ਪਰ ਜੇ ਇਹ ਕਿਸੇ ਤਰ੍ਹਾਂ ਬਚ ਰਹਿੰਦੇ …. ! ਇੰਨਾਂ ਵੱਡਾ
ਫੌਜੀ ਨੁਕਸਾਨ ਹੋਣ ਕਰਕੇ ਜ਼ਾਲਮ ਫੌਜੀ ਦਰਿੰਦਿਆਂ ਨੇ ਦਰਬਾਰ ਸਮੂਹ ਵਿੱਚ ਹਾਜ਼ਰ ਗੁਰਪੁਰਬ ਮਨਾ ਰਹੇ
ਨਿਹੱਥੇ ਨੌਜਵਾਨਾਂ ਸਮੇਤ ਬੱਚੇ, ਬਜ਼ੁਰਗ ਤੇ ਬੀਬੀਆ ਨੂੰ ਵੀ ਕੋਹ ਕੋਹ ਕੇ ਸ਼ਹੀਦ ਕੀਤਾ। ਕਿੰਨੀਂ
ਬੁਜ਼ਦਿਲੀ ਵਰਤੀ ਗਈ ਭਾਰਤੀ ਫੌਜ ਵਲੌਂ, ਉਹ ਵੀ ਆਪਣੇ ਦੇਸਵਾਸੀਆਂ ਵਿਰੁੱਧ! ਇਹ ਸੱਭ ਕੁੱਛ ਇਸ
ਤਰ੍ਹਾਂ ਕੀਤਾ ਗਿਆ ਜਿਵੇਂ ਬਿਗਾਨੇ ਦੇਸਵਾਸੀਆਂ ਵਿਰੁੱਧ ਕੀਤਾ ਜਾਂਦਾ ਹੈ, ਪਰ ਉਹ ਵੀ ਭਾਰਤੀ ਫੌਜ
ਵਾਂਗ ਨਿਹੱਥਿਆਂ ਨੂੰ ਇਸ ਤਰ੍ਹਾਂ ਨਹੀਂ ਮਾਰਦੇ। ਪਰ ਇਹ ਭਾਰਤ ਦੇਸ ਮਹਾਨ ਜੁ ਹੋਇਆ ਅਤੇ ਮਹਾਨ ਹੀ
ਭਾਰਤੀ ਹੁਕਮਰਾਨ!
ਇੱਥੇ ਦੂਰ-ਅੰਦੇਸ਼ੀ (ਉੱਚੀ ਮੱਤ) ਸੰਬੰਧੀ ਜ਼ਿਕਰ ਵੀ ਜ਼ਰੂਰੀ ਹੈ, ਕਿਉਂਕਿ ਇਹ
ਖਾਸ ਮਹੱਤਤਾ ਰੱਖਦੀ ਹੈ। ਦੂਰ-ਅੰਦੇਸ਼ੀ ਨਾ ਵਰਤਣ ਕਾਰਨ ਹੋਏ ਨੁਕਸਾਨ ਅਤੇ ਵਰਤਣ ਨਾਲ ਹੋਏ ਲਾਭ
ਇਤਿਹਾਸ ਵਿੱਚੋਂ ਘੋਖੇ ਜਾ ਸਕਦੇ ਹਨ। ਇਸ ਸੰਬੰਧ ਵਿੱਚ ਕੁੱਝ ਕੁ ਖਾਸ ਇਤਿਹਾਸਿਕ ਮਿਸਾਲਾਂ
ਮਿਲਦੀਆਂ ਹਨ ਜਿੱਥੇ ਮਨ ਵਿੱਚ ਸਿੱਖੀ ਜਜ਼ਬਾ ਹੋਣ ਦੇ ਬਾਵਜੂਦ ਵੀ ਸਿੱਖ ਲੀਡਰਸ਼ਿੱਪ ਵਲੋਂ ਸਿੱਖੀ
ਸਿਧਾਂਤ ਤੇ ਸਿੱਖੀ ਦਾ ਬਹੁਤ ਨੁਕਸਾਨ ਹੋਇਆ। ਸੱਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਮਿਸਾਲ
ਹੈ। ਖਾਲਸੇ ਵਲੋਂ ਅਕਹਿ ਤੇ ਅਸਹਿ ਤਸੀਹੇ ਝੱਲ ਕੇ ਤੇ ਅਨਗਿਣਤ ਸ਼ਹੀਦੀਆਂ ਦੇ ਕੇ ਸਿੱਖ ਰਾਜ ਕਾਇਮ
ਹੋਇਆ ਸੀ। ਉੱਸ ਰਾਜ ਵਿੱਚ ਸੱਭ ਲੋਕ (ਹਿੰਦੂ, ਸਿੱਖ, ਮੁਸਲਮਾਨ, ਦਲਤਿ ਆਦਿ) ਬੜੇ ਖੁਸ਼ ਤੇ ਖੁਸ਼ਹਾਲ
ਸਨ, ਜੋ ਹਰ ਰਾਜ ਵਿੱਚ ਹੋਣਾ ਵੀ ਚਾਹੀਦਾ ਹੈ। ਪਰ ਮਾਹਾਰਾਜੇ ਵਲੋਂ ਸਿੱਖੀ ਸਿਧਾਂਤ ਨੂੰ ਬਿਲਕੁੱਲ
ਪਿੱਠ ਦੇ ਕੇ ਕਈ ਵਿਆਹ, ਵੇਦੀ ਰਾਹੀਂ ਵੀ, ਸ਼ਰਾਬ ਦਾ ਸੇਵਨ (ਜੋ ਐਸਾ ਸ਼ੁਰੂ ਹੋਇਆ ਕਿ … …. .)
ਗੁਰਮਤੇ ਤੇ ਪੰਜਾਂ ਦੀ ਪ੍ਰਧਾਨਗੀ ਨੂੰ ਤਲਾਂਜਲੀ ਆਦਿ ਬੜੇ ਖਤਰਨਾਕ ਸਾਬਤ ਹੋਏ। ਪੰਜਾਂ ਦੀ
ਪ੍ਰਧਾਨਗੀ ਦੀ ਥਾਂ ਰਾਜ ਦਰਬਾਰ ਦੀ ਬਾਗ ਡੋਰ ਸਮੁੱਚੇ ਤੌਰ ਤੇ ਅਨਮਤੀਆਂ ਦੇ ਹੱਥ ਦੇ ਕੇ ਅਤੇ ਰਾਜ
ਗੱਦੀ ਨੂੰ ਗੁਰਮਤਿ ਤੋਂ ਬਿਲਕੁਲ ਉਲਟ ਖਾਨਦਾਨੀ ਬਣਾ ਕੇ ਜੋ ਨੁਕਸਾਨ ਹੋਇਆ ਉਹ ਬਾਬਾ ਫਰੀਦ ਜੀ ਦੇ
ਮੁਖਵਾਕ “ਗੰਢੇਦਿਆਂ ਛਿਅ ਮਾਹ
ਤੁੜੰਦਿਆਂ ਹਿਕੁ ਖਿਨੋ”।। (ਅੰਗ
488)
ਤੇ ਪੂਰਾ ਉੱਤਰਦਾ ਹੈ। ਖਾਲਸੇ ਦੀਆਂ ਬੇਸ਼ੁਮਾਰ ਕੁਰਬਾਨੀਆਂ
ਰਾਹੀਂ ਕਾਇਮ ਹੋਏ ਰਾਜ ਨੂੰ ਸਿੱਖੀ ਸਿਧਾਂਤ ਅਨੁਸਾਰ (ਹੋਰਨਾਂ ਨੂੰ ਸਿੱਖ ਬਨਾਉਣ ਲਈ ਨਹੀਂ) ਸਿੱਖੀ
ਦੇ ਅਸੂਲਾਂ ਤੇ ਚੱਲ ਕੇ ਹੋਰਨਾਂ ਧਰਮਾਂ ਨੂੰ ਹਰ ਪੱਖੋਂ ਅਜ਼ਾਦੀ ਦਿੰਦੇ ਹੋਏ ਸਿੱਖੀ ਦੇ ਬੋਲ ਬਾਲੇ
(ਸੱਭ ਨੂੰ ਇਨਸਾਫ ਦੇਣ ਲਈ) ਨੂੰ ਮੁਖ ਰੱਖ ਕੇ ਚਲਾਉਣਾ ਚਾਹੀਦਾ ਸੀ। ਇਸ ਵਾਸਤੇ ਚੰਗੇ ਜੀਵਨ ਵਾਲੇ
ਪੰਜਾਂ ਸਿੰਘਾਂ (ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ ਵਾਲਾ ਆਦਿ ਵਰਗਿਆਂ)
ਰਾਹੀਂ ਸਮੇਂ ਸਮੇਂ ਗੁਰੂ ਆਸ਼ੇ ਅਨੁਸਾਰ ਹਰ ਮਾਮਲੇ ਲਈ ਸੇਧ ਲਈ ਜਾਂਦੀ ਅਤੇ ਫੌਜ ਦੀ ਕਮਾਨ ਖਾਸ
ਕਰਕੇ ਇਨ੍ਹਾਂ ਤੋਂ ਬਿਨਾਂ ਹੋਰ ਕਿਸੇ ਨੂੰ ਕਦੇ ਵੀ ਨਾ ਸੌਂਪੀ ਜਾਂਦੀ। ਇਸ ਦੇ ਨਾਲ ਹੀ ਰਾਜ ਗੱਦੀ
ਖਾਨਦਾਨੀ ਬਨਾਉਣ ਦੀ ਥਾਂ ਗੁਰਮਤਿ ਅਨੁਸਾਰ ਕਿਸੇ ਵੀ ਯੋਗ ਬੰਦੇ ਨੂੰ ਇਸ ਪਦਵੀ ਲਈ ਪੰਜਾਂ ਰਾਹੀਂ
ਚੁਣਨ ਦੀ ਪ੍ਰਪਾਟੀ ਪਾਉਣੀ ਚਾਹੀਦੀ ਸੀ, ਜਿੱਸ ਬਾਰੇ ਹਰੀ ਸਿੰਘ ਨਲੂਏ ਨੇ ਬੜਾ ਨਿਧੜਕ ਹੋ ਕੇ
ਮਾਹਾਰਾਜੇ ਨੂੰ ਕਿਹਾ ਵੀ ਸੀ, ਪਰ ਜਿੱਸ ਵੱਲ ਉਸ ਨੇ ਬਿਲਕੁੱਲ ਧਿਆਨ ਨਾ ਦਿੱਤਾ। ਇੱਥੇ ਹਰ ਪੱਖੋਂ
ਦੂਰ ਅੰਦੇਸ਼ੀ ਦੀ ਅਣਹੋਂਦ ਦਾ ਸਿੱਧਾ ਸਬੂਤ ਮਿਲਦਾ ਹੈ ਅਤੇ ਉੱਸ ਰਾਹੀਂ ਜੋ ਨੁਕਸਾਨ ਹੋਇਆ ਸੱਭ ਦੇ
ਸਾਮ੍ਹਣੇ ਹੈ। ਇੱਕ ਚੰਗਾ ਲੀਡਰ ਹਰ ਤਰ੍ਹਾਂ ਦੇ ਚੰਗੇ ਗੁਣਾਂ ਤੇ ਖੂਬੀਆਂ ਹੋਣ ਦੇ ਬਾਵਜੂਦ ਵੀ
ਕਿਸੇ ਸਮੇਂ ਛੋਟੀ ਤੋਂ ਲੈ ਕੇ ਬੜੀ ਤੋਂ ਬੜੀ ਗਲਤੀ ਕਰ ਸਕਦਾ ਹੈ, ਕਿਉਂਕਿ
“ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ
ਕਰਤਾਰੁ”।। (ਅੰਗ ੬੧) ਮੁਖਵਾਕ ਅਨੁਸਾਰ ਗੁਰੂ ਜੀ
ਤੇ ਰੱਬ ਜੀ ਤੋਂ ਬਿਨਾਂ ਸੱਭ ਕੋਈ ਗਲਤੀ ਕਰ ਸਕਦਾ ਹੈ, ਜਿਸਦਾ ਉਸ ਗਲਤੀ ਅਨੁਸਾਰ ਥੋੜੇ ਤੋਂ ਲੈ ਕੇ
ਬਹੁਤਾ ਨੁਕਸਾਨ ਹੋ ਸਕਦਾ ਹੈ, ਜੋ ਉੱਪਰ ਦੱਸੀ ਅਤੇ ਅੱਗੇ ਜ਼ਿਕਰ ਵਿੱਚ ਆਉਣ ਵਾਲੀਆਂ ਮਿਸਾਲਾਂ
ਰਾਹੀਂ ਹੋਇਆ ਦਰਸਾਉਂਦੀਆਂ ਹਨ। ਅਤੇ ਗੁਰੂ ਸਾਹਿਬਾਨ ਤੋਂ ਬਿਨਾਂ ਕਿਸੇ ਬੜੇ ਤੋਂ ਬੜੇ ਬੰਦੇ ਵਲੋਂ
ਕੀਤੀ ਗਲਤੀ ਨੂੰ ਗਲਤੀ ਦੱਸੇ ਜਾਣ ਤੇ ਗੁੱਸਾ ਕਰਨ ਦੀ ਥਾਂ ਉੱਸ ਗਲਤੀ ਤੋਂ ਅੱਗੇ ਵਾਸਤੇ ਸਬਕ
ਸਿੱਖਣਾ ਚਾਹੀਦਾ ਹੈ।
ਦੂਸਰੇ ਅੰਗ੍ਰੇਜ਼ਾਂ ਕੋਲੋਂ ਭਾਰਤੀ ਆਜ਼ਾਦੀ ਸਮੇਂ ਦੀ ਸਿੱਖ ਲੀਡਰਸ਼ਿੱਪ ਦੀ
ਨਾ-ਅਹਿਲੀਅਤ (ਅਯੋਗਤਾ) ਰਾਹੀਂ ਜੋ ਉਸ ਸਮੇਂ ਸਿੱਖੀ ਦਾ ਜਾਨੀ, ਮਾਲੀ, ਧਾਰਮਿਕ, ਸਭਿਅਕ ਆਦਿ
ਨੁਕਸਾਨ ਹੋਇਆ ਉਸ ਦਾ ਅੰਦਾਜ਼ਾ ਹੱਦੋਂ ਬਾਹਰ ਹੈ, ਜੋ ਹਾਲੇ ਤੱਕ ਵੀ ਹੋ ਰਿਹਾ ਹੈ। ਉਸ ਹੁੰਦੇ ਆ
ਰਹੇ ਨੁਕਸਾਨ ਨੂੰ ਹੋਰ ਵੀ ਤੇਜ਼ੀ ਨਾਲ ਹੋਣ ਲਈ ਨੀਲੇ ਤਾਰੇ ਦੀ ਦਿਲ ਕੰਬਾਊ ਘਟਨਾ ਨੇ ਆਪਣਾ ਜੋ
ਯੋਗਦਾਨ ਪਾਇਆ ਅਤੇ ਉਸਦੇ ਜੋ ਸਿੱਟੇ ਨਿਕਲੇ ਹਨ, ਉਹ ਸੱਭ ਦੇ ਸਾਮ੍ਹਣੇ ਹਨ- ਦਰਬਾਰ ਸਾਹਿਬ ਸਮੂਹ
ਦੀ ਬੇਅਦਬੀ ਤੇ ਤਬਾਹੀ ਗੁਰੂ ਕਾਲ ਤੋਂ ਜੂਨ 84
ਤੱਕ ਦੇ ਸਿੱਖ ਵਿਰਸੇ ਦੀ ਤਬਾਹੀ, ਬੀਬੀਆਂ ਦੀ
ਬੇਇੱਜ਼ਤੀ, ਨੀਲੇ ਤਾਰੇ ਵਾਲੇ ਦਿਨ ਸਿੱਖੀ ਦਾ ਘਾਣ, ਉਸ ਦਿਨ ਤੋਂ ਸ਼ੁਰੂ ਹੋਇਆ ਨੌਜਵਾਨ ਸਿੱਖਾਂ ਦਾ
ਉਚੇਚਾ ਘਾਣ ਅਤੇ ਸਿੱਖੀ ਦੀ ਅਸਲੀਅਤ ਤੋਂ ਅਨਜਾਣ ਪੇਂਡੂ ਸਿੱਖ ਨੌਜਵਾਨਾਂ ਵਿੱਚ ਬੇਕਸੂਰੇ ਮਾਰੇ
ਜਾਣ ਦੇ ਡਰੋਂ ਪਤਿਤਪੁਣੇ ਦੀ ਲਹਿਰ ਪੂਰੇ ਜ਼ੋਰ ਨਾਲ ਚੱਲਣੀ, ਬਹੁਤ ਸਾਰੇ ਨੌਜਵਾਨਾਂ ਦਾ ਬੋਧੀਆਂ
ਵਾਂਗ ਬਦੇਸ਼ਾਂ ਨੂੰ ਦੌੜਨਾ ਤੇ ਪਿੰਡ ਪਿੰਡ ਨਸ਼ਿਆਂ ਤੇ ਸ਼ਰਾਬ ਦੇ ਠੇਕੇ ਪਹਿਲਾਂ ਹੀ ਉਨ੍ਹਾਂ ਦੀ
ਉਡੀਕ ਵਿੱਚ ਖੋਲੇ ਜਾਣੇ, ਉਹ ਵੀ ਅਖੌਤੀ ਪੰਥਕ ਸ੍ਰਕਾਰ ਵਲੋਂ। ਹਰ ਤਰ੍ਹਾਂ ਦੀਆਂ ਸ੍ਰਕਾਰਾਂ ਦੀਆਂ
ਨਜ਼ਰਾਂ ਸਾਮ੍ਹਣੇ ਸਿੱਖਾਂ ਪ੍ਰਤੀ ਨਫਰਤ ਪੈਦਾ ਕਰਨ ਲਈ ਪ੍ਰੈਸ ਆਦਿ ਰਾਹੀਂ ਸਿੱਖਾਂ ਨੂੰ
ਫਿਰਕਾਪ੍ਰਸਤ, ਅਤਿਵਾਦੀ, ਦਹਿਸ਼ਤਗਰਦ ਆਦਿ ਦੇ ਅਵਾਜ਼ਿਆਂ ਦਾ ਕੱਸੇ ਜਾਣਾ, ਕੰਮਾਂ ਕਾਰਾਂ ਵਿੱਚ ਸਿੱਖ
ਨੌਜਵਾਨਾਂ ਪ੍ਰਿਤ ਪੱਖਪਾਤ ਆਦਿ ਸ਼ਾਮਲ ਹਨ।
ਇਸ ਤੋਂ ਉਲਟ ਦੂਰ-ਅੰਦੇਸ਼ੀ ਦੀ ਠੀਕ ਵਰਤੋਂ ਰਾਹੀਂ, ਸ਼ਾਂਤੀ ਪੂਰਬਕ ਤਰੀਕੇ
ਨਾਲ, ਸ੍ਰਕਾਰੀ ਸ੍ਰਪਰਸਤੀ ਹਾਸਲ ਭਰਿਸ਼ਟ ਮਹੰਤਾਂ ਤੇ ਪੁਜਾਰੀਆਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ
ਕਰਵਾਉਣ ਦੀ ਮਿਸਾਲ ਮਿਲਦੀ ਹੈ। ਉਸ ਦੌਰਾਨ ਇੱਕ ਖਾਸ ਦੂਰ-ਅੰਦੇਸ਼ੀ ਦੀ ਮਿਸਾਲ ਗੁਰਦੁਆਰਾ ਨਨਕਾਣਾ
ਸਾਹਿਬ (ਉੱਥੇ ਘੱਲੂਘਾਰਾ ਵਰਤਣ ਤੋਂ ਬਾਅਦ) ਦੀਆਂ ਕੁੰਜੀਆਂ ਪ੍ਰਾਪਤ ਕਰਨ ਸਮੇਂ ਦੀ ਹੈ। ਉਸ ਜਥੇ
ਦੇ ਜਥੇਦਾਰ (ਸ. ਕਰਤਾਰ ਸਿੰਘ ਝੱਬਰ) ਨੂੰ ਜਥੇ ਦੇ ਉੱਥੇ ਪੁੱਜਣ ਤੇ ਉਸ ਇਲਾਕੇ ਦੇ ਕਮਿਸ਼ਨਰ ਨੇ
ਕੁੰਜੀਆਂ ਦੇਣ ਵਲੋਂ ਟਾਲ ਮਟੋਲ ਕਰਨ ਲਈ ਤਿੰਨ ਤਰੀਕੇ ਵਰਤੇ। ਪਹਿਲਾਂ ਉਸ ਨੇ ਕਿਹਾ ਕਿ ਤੁਸੀਂ
ਦੂਰੋਂ ਆਏ ਹੋ, ਥੱਕੇ ਤੇ ਭੁੱਖੇ ਹੋ, ਪਹਿਲਾਂ ਲੰਗਰ ਛਕੋ। ਜਥੇਦਾਰ ਨੇ ਕਿਹਾ, ਨਹੀਂ ਪਹਿਲਾਂ
ਸਾਨੂੰ ਕੁੰਜੀਆਂ ਚਾਹੀਦੀਆਂ ਹਨ। ਤਾਂ ਕਮਿਸ਼ਨਰ ਨੇ ਕਿਹਾ, ਅਸੀਂ ਪੁਲਿਸ ਵਲੋਂ ਤਾਕਤ ਦੀ ਵਰਤੋਂ
ਕਰਾਂਗੇ। ਇਸ ਤੇ ਜਥੇਦਾਰ ਨੇ ਕਿਹਾ ਕਿ ਇਸ ਵਾਸਤੇ ਤਾਂ ਅਸੀਂ ਪਹਿਲਾਂ ਹੀ ਤਿਆਰ ਹੋ ਕੇ ਆਏ ਹਾਂ।
ਤਦ ਕਮਿਸ਼ਨਰ ਨੇ ਜਥੇਦਾਰ ਤੇ ਜਥੇ ਵਿੱਚ ਸ਼ੱਕੀ ਮਾਹੌਲ ਪੈਦਾ ਕਰਨ ਲਈ ਕਿਹਾ, ਤਦ ਤੁਸੀਂ ਇਕੱਲੇ ਮੇਰੀ
ਗੱਲ ਸੁਣੋ। ਉਸ ਸਮੇਂ ਜਥੇਦਾਰ ਜੀ ਨੇ ਉਹ ਕਮਾਲ ਦੂਰ-ਅੰਦੇਸ਼ੀ ਦਿਖਾਈ ਜੋ ਕਿ ਇੱਕ ਸੁਲਝੇ ਆਗੂ ਵਿੱਚ
ਹੋਣੀ ਚਾਹੀਦੀ ਹੈ। ਜਥੇਦਾਰ ਨੇ ਕਮਿਸ਼ਨਰ ਨੂੰ ਕਿਹਾ ਕਿ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਸੱਭ ਦੇ
ਸਾਮ੍ਹਣੇ ਇੱਥੇ ਹੀ ਕਹੋ। ਕਮਿਸ਼ਨਰ ਜਥੇਦਾਰ ਦੇ ਸਾਰੇ ਜਵਾਬ ਸੁਣ ਕੇ ਲਾਜਵਾਬ ਤਾਂ ਹੋਇਆ ਹੀ, ਪਰ
ਇੰਨਾਂ ਪ੍ਰਭਾਵਤ ਹੋਇਆ ਕਿ ਉਸ ਨੇ ਉਸੇ ਸਮੇਂ ਕੁੰਜੀਆਂ ਜਥੇਦਾਰ ਦੇ ਹੱਥ ਤੇ ਰੱਖ ਦਿੱਤੀਆਂ ਅਤੇ
ਨਾਲ ਹੀ ਸ਼ਾਬਾਸ਼ ਦਿੱਤੀ। ਐਸੀ ਦੂਰ-ਅੰਦੇਸ਼ੀ ਕਿਸੇ ਕੌਮ ਜਾ ਸੰਸਥਾ ਦੇ ਲੀਡਰ/ਲੀਡਰਾਂ ਵਿੱਚ ਹੋਣੀ
ਚਾਹੀਦੀ ਹੈ, ਤੇ ਜ਼ਰੂਰੀ ਹੈ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਿੱਖ ਕੌਮ ਦੇ ਅੱਜ ਦੇ
ਲੀਡਰ ਦੂਰ-ਅੰਦੇਸ਼ੀ ਤੋਂ ਬਿਲਕੁੱਲ ਕੋਰੇ ਹਨ, ਕਿਉਂਕਿ ਇਨ੍ਹਾਂ ਦੇ ਮਨਾਂ ਵਿੱਚ ਸਿੱਖੀ ਜਜ਼ਬੇ ਦੀ
ਬਿਲਕੁੱਲ ਘਾਟ ਹੈ, ਪਰ ਆਪਣੀ ਕੁਰਸੀ ਨੁੰ ਬਚਾ ਕੇ ਰੱਖਣ ਅਤੇ ਖਾਨਦਾਨੀ ਬਨਾਉਣ ਲਈ ਦੂਰ-ਅੰਦੇਸ਼ੀ ਦੀ
ਕੋਈ ਘਾਟ ਨਹੀਂ। ਇਸ ਕਰਕੇ ਸਿੱਖੀ ਦੇ ਹਰ ਪੱਖੋਂ ਹੋ ਰਹੇ ਨੁਕਸਾਨ, ਖਾਸ ਕਰਕੇ ਨੌਜਵਾਨਾਂ ਵਿੱਚ
ਪਤਿਤਪੁਣੇ, ਨਸ਼ਿਆਂ ਦੇ ਸੇਵਨ ਦਾ ਅਤੇ ਸਿੱਖਾਂ ਦਾ ਮੁੜ ਵਹਿਮਾਂ ਭਰਮਾਂ ਵਿੱਚ ਦਿਨੋ ਦਿਨ ਉਲਝਦੇ
ਜਾਂਦਿਆਂ ਬਾਰੇ ਕੁੱਝ ਕਰਨਾ ਤਾਂ ਕੀ ਕਿਸੇ ਤਰ੍ਹਾਂ ਦਾ ਫਿਕਰ ਤੱਕ ਨਹੀਂ ਕਰਦੇ। ਐਸਾ ਹਰ ਬੰਦਾ
ਆਪਣੀ ਕੁਰਸੀ ਦੇਸਿਰ ਤੇ ਇਸ ਮੁਖਵਾਕ
“ਨਵਾ ਖੰਡਾ ਵਿਚਿ ਜਾਣੀਐ ਨਾਲ ਚਲੈ
ਸਭੁ ਕੋਇ।। ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ।। “
(ਅੰਗ 2)
ਅਨੁਸਾਰ ਆਪਣੇ ਨਾਂ ਨਾਲ ਲੱਗੀ ਹਰ ਪੂਛ ਕਾਰਨ ਆਪਣੇ ਆਪ
ਨੂੰ ਖਾਸ-ਲੁ-ਖਾਸ ਸਮਝਦਾ ਹੈ, ਉਹ ਵੀ ਦਿਲੋਂ ਰੱਬ ਜੀ ਨੂੰ ਭੁਲਾ ਕੇ, ਪਰ ਲੋਕਾਂ ਵਿੱਚ ਦਿਖਾਵੇ
ਵਜੋਂ ਇਤਿਹਾਸਿਕ ਗੁਰਧਾਮਾਂ ਤੇ ਮੱਥੇ ਟੇਕਦੇ ਹੋਏ ਇਹ ਕਹਿਣਾ ਕਿ ਮੈਂ ਤਾਂ ਨਿਮਾਣਾਂ ਸੇਵਕ ਹਾਂ,
ਇਹ ਤਾਂ ਸਾਰੀ ਰੱਬ ਦੀ ਮਿਹਰ ਹੈ, ਜਦ ਕਿ ਲਾਲਾਂ ਸੁੱਟ ਸੁੱਟ ਕੇ ਕੁਰਸੀ ਲਈ ਹੁੰਦੀ ਹੈ। ਐਸੇ,
ਸਿਧਾਂਤ ਦੇ ਉਲਟ ਜਾ ਰਹੇ ਸਿਧਾਂਤ ਦੇ ਦੁਸ਼ਮਣ ਤੇ ਅਗਲੀ ਤੁਕ,
“ਜੇ ਤਿਸੁ ਨਦਰਿ ਨ ਆਵਈ ਤ ਵਾਤ ਨ
ਪੁਛੈ ਕੇ।। “ ਠੀਕ ਠੀਕ ਢੁੱਕਦੀ ਹੈ, ਕਿਉਂਕਿ
ਗੁਰੂ ਦੇ ਦਰ ਤੇ ਪ੍ਰਵਾਨ ਨਾ ਚੜ੍ਹਨ ਤੇ ਸਿਧਾਂਤ ਦੇ ਉਲਟ ਹੋਣ ਕਰਕੇ ਆਮ ਲੋਕ ਵੀ ਉਸ ਤੇ ਕਈ
ਤਰ੍ਹਾਂ ਦੇ ਦੋਸ਼ ਲਗਾ ਦਿੰਦੇ ਹਨ ਅਤੇ ਲਗਾ ਰਹੇ ਹਨ। ਕਿੰਨਾਂ ਚੰਗਾ ਹੁੰਦਾ ਜੇ ਨਵੀਂ ਸਿੱਖ
ਲੀਡਰਸ਼ਿੱਪ ਦੇ ਨੌਜਵਾਨ, ਪਤਵੰਤੇ ਸੱਜਨਾਂ ਦਾ ਕਿਹਾ ਮੰਨ ਕੇ ਅਤੇ ਹੁਕਮਨਾਮੇ ਅਨੁਸਾਰ ਚਲ ਕੇ,
ਦਰਬਾਰ ਸਾਹਿਬ ਵਿੱਚ ਸ਼ਹੀਦ ਨਾ ਹੁੰਦੇ ਅਤੇ ਉਸ ਤੋਂ ਬਾਅਦ ਕੀਤੇ ਗਏ ਸ਼ਹੀਦ ਨੌਜਵਾਨ ਵੀ ਬਚੇ ਰਹਿੰਦੇ
ਤਾਂ ਇਨ੍ਹਾਂ ਸਿਧਾਂਤ ਦੇ ਉਲਟ ਜਾ ਜਾ ਕੇ ਸਿੱਖੀ ਦਾ ਘਾਣ ਕਰ ਰਹੇ ਆਪੂੰ ਬਣੇ ਖਾਸ-ਲੁ-ਖਾਸ ਲੀਡਰਾਂ
ਨੂੰ ਸਿੱਧੇ ਰਾਹੇ ਪਾਉਣ ਲਈ ਅਤੇ ਸ੍ਰਕਾਰ ਲਈ ਵੀ ਡਰਾਵਾ ਬਣੇ ਰਹਿੰਦੇ ਜਿਵੇਂ ਭਿੰਡਰਾਂਵਾਲਿਆਂ ਦੇ
ਲੈਕਚਰਾਂ ਦਾ ਅੱਜਕੱਲ ਦੇ ਨੌਜਵਾਨਾਂ ਤੇ ਅਸਰ ਹੋ ਰਿਹਾ ਹੈ।
ਦੂਰ-ਅੰਦੇਸ਼ੀ ਮੁਖ ਵਿਸ਼ਾ ਹੋਣ ਕਰਕੇ ਇਸ ਨੂੰ ਕੁੱਝ ਵਧੀਕ ਹੀ ਵਿਸਥਾਰ ਦੇਣਾ
ਪਿਆ। ਇਸ ਦਾ ਜ਼ਿਕਰ ਦਰਬਾਰ ਸਾਹਿਬ ਸਮੂਹ ਦਾ ਨੀਲਾ ਤਾਰਾ ਦੀ ਘਟਨਾ ਘਟਣ ਤੋਂ ਪਹਿਲਾਂ ਦੂਰ-ਅੰਦੇਸ਼ੀ
ਨਾ ਵਰਤਣ ਵਾਲੀ ਨਵੀਂ ਸਿੱਖ ਲੀਡਰਸ਼ਿੱਪ ਵਲੋਂ ਸਿਰਜੇ ਤੇ ਸਿਰਜਾਏ ਜਾ ਰਹੇ ਮਾਹੌਲ ਸੰਬੰਧੀ ਚੱਲ
ਰਿਹਾ ਸੀ। ਸੋ ਸ੍ਰਕਾਰ ਦੇ ਹੱਥ ਪ੍ਰੈਸ ਅਤੇ ਹੋਰ ਮਾਧਿਆ ਹੋਣ ਕਰਕੇ ਦਰਬਾਰ ਸਾਹਿਬ ਸਮੂਹ ਵਿੱਚ
ਨਵੀਂ ਜੁਝਾਰੂ ਸਿੱਖ ਲੀਡਰਸ਼ਿੱਪ ਜੋ ਪੰਜਾਬ ਅਤੇ ਸਿੱਖਾਂ ਦੇ ਹੱਕਾਂ ਲਈ ਜੂਝ ਰਹੇ ਸਨ, ਨੂੰ
ਦਹਿਸ਼ਤਗਰਦ, ਅਤਿਵਾਦੀ, ਫਿਰਕਾਪ੍ਰਸਤ ਅਤੇ ਦੇਸ਼ ਦੀ ਏਕਤਾ ਨੂੰ ਖਤਰਾ ਆਦਿ ਕਹਿ ਕੇ ਪ੍ਰਾਪੇਗੰਡਾ ਕਰ
ਕੇ ਇਨ੍ਹਾਂ ਨੂੰ ਬਾਹਰ ਕੱਢਣ ਲਈ ਹਮਲਾ ਕਰਨਾ ਜਾਇਜ਼ ਦੱਸ ਕੇ, ਪਰ ਅਕ੍ਰਿਤਘਣਤਾ ਦੀ ਹੱਦ ਟੱਪ ਕੇ
ਹਮਲਾ ਕਰ ਦਿੱਤਾ। ਇਹ ਹਿੰਦੋਸਤਾਨੀ ਸਰਕਾਰ ਅਤੇ ਸਭਿਅਤਾ ਤੇ ਸਦਾ ਲਈ ਕਲੰਕ ਬਣਿਆ ਰਹੇਗਾ, ਕਿਉਂਕਿ
ਐਸਾ ਕਦਮ ਬੁਜ਼ਦਿਲੀ ਦੀ ਹੱਦ ਟੱਪ ਜਾਂਦਾ ਹੈ। ਜਦ ਕਿ ਪਵਿੱਤਰ ਅਸਥਾਨ ਤਾਂ ਕੀ ਕਿਸੇ ਹੋਰ ਥਾਂ ਨੂੰ
ਵੀ ਹਥਿਆਰਬੰਦ ਬੰਦਿਆਂ ਪਾਸੋਂ ਰਾਸ਼ਨ, ਪਾਣੀ, ਬਿਜਲੀ ਆਦਿ ਬੰਦ ਕਰਕੇ ਆਸਾਨੀ ਅਤੇ ਸੁਰੱਖਿਅਤ ਢੰਗ
ਨਾਲ ਆਜ਼ਾਦ ਕਰਵਾਇਆ ਜਾ ਸਕਦਾ ਹੈ।
ਜਿੱਥੇ ਇਹ ਕਦਮ ਅਤੇ ਇਸ ਤੋਂ ਬਾਅਦ ਸਿੱਖੀ (ਜਿੱਸ ਨੇ ਗੁਰੂ ਕਾਲ ਤੋਂ ਲੈ
ਕੇ 15
ਅਗਸਤ 1947
ਤੱਕ ਲਾਚਾਰ, ਬੇਬੱਸ, ਬੇਸਹਾਰੇ ਹਿੰਦੋਸਤਾਨ ਨੂੰ
ਗੁਰੂ ਸਾਹਿਬਾਨ ਅਤੇ ਗੁਰੂ ਸਾਹਿਬਾਨ ਦੇ ਲਾਡਲੇ ਤੇ ਸਿਰਲੱਥ ਸਿੱਖਾਂ ਨੇ ਬੇਗਰਜ਼ ਤੇ ਸੁਆਥਰਹਿਤ ਹੋ
ਕੇ ਅਤੇ ਆਪਣਾ ਸੱਭ ਕੁੱਝ ਬਰਬਾਦ ਕਰਕੇ, ਮੁੜ ਪੈਰਾਂ ਤੇ ਖੜਾ ਕਰ ਦਿੱਤਾ) ਦਾ ਪਿੱਛੇ ਦੱਸਿਆ ਕੀਤਾ
ਤੇ ਕੀਤਾ ਜਾ ਰਿਹਾ ਘਾਣ ਭਾਰਤੀ ਹੁਕਮਰਾਨਾਂ ਦੀ ਅਕ੍ਰਿਤਘਣਤਾ ਦਾ ਭਾਂਡਾ ਭੰਨਦਾ ਹੋਇਆ ਇਨ੍ਹਾਂ ਦੇ
ਮੱਥੇ ਤੇ ਕਲੰਕ ਬਣਿਆ ਰਹੇਗਾ, ਉੱਥੇ ਨਵੀਂ ਸਿੱਖ ਲੀਡਰਸ਼ਿੱਪ ਨੂੰ ਕੋਈ ਸਿਆਣੇ ਨਹੀਂ ਕਿਹਾ ਜਾ
ਸਕਦਾ। ਦੂਰ-ਅੰਦੇਸ਼ੀ ਨਾ ਵਰਤਣ ਕਰਕੇ ਹਰ ਤਰ੍ਹਾਂ ਦਾ ਨੁਕਸਾਨ ਵੱਧ ਤੋਂ ਵੱਧ ਕਰਵਾ ਕੇ ਅਤੇ ਆਪਣੀਆਂ
ਸ਼ਹੀਦੀਆਂ ਤੱਕ ਦੇ ਕੇ ਵੀ ਪ੍ਰਾਪਤੀ ਕੁੱਛ ਵੀ ਨਹੀਂ ਹੋਈ, ਕਿਉਂਕਿ ਜੋ ਸ਼ਾਂਤੀ-ਪੂਰਬਕ ਚੱਲ ਰਹੇ
ਮੋਰਚੇ ਰਾਹੀਂ ਕੁੱਝ ਨਾ ਕੁੱਝ ਪ੍ਰਾਪਤ ਹੋਣ ਵਾਲਾ ਸੀ ਉਸ ਪ੍ਰਾਪਤੀ ਤੋਂ ਵਾਂਝੇ ਰੱਖਣ ਦਾ ਅਲਜ਼ਾਮ
ਇਨ੍ਹਾਂ ਅਤੇ ਭਾਰਤੀ ਹੁਕਮਰਾਨਾਂ ਦੇ ਸਿਰ ਸਦਾ ਰਹੇਗਾ, ਕਿਉਂਕਿ ਇੰਨਾਂ ਖੂਨ ਡੋਲ੍ਹਣ ਤੋਂ ਬਾਅਦ ਵੀ
ਭਾਰਤੀ ਹੁਕਮਰਾਨਾਂ ਦਾ ਪੱਥਰ ਦਿਲ ਪਿਘਲ ਨਹੀਂ ਸਕਿਆ। ਹਿੰਦੋਸਤਾਨੀ ਹੁਕਮਰਾਨਾਂ ਅਤੇ ਧਾਰਮਿਕ ਆਗੂ
ਬ੍ਰਾਹਮਣ ਦੀ ਅਕ੍ਰਿਤਘਣਤਾ ਸਿੱਖਾਂ ਪ੍ਰਤਿ ਤਾਂ ਉਹ ਹੱਦ ਵੀ ਟੱਪ ਚੁੱਕੀ ਹੈ ਜਿੱਥੇ ਜਾਨੀ ਦੁਸ਼ਮਣ
ਨੂੰ ਵੀ ਕਈ ਵਾਰ ਮੁਆਫੀ ਮੰਗਣ ਤੇ ਮੁਆਫ ਕਰ ਦਿੱਤਾ ਜਾਂਦਾ ਹੈ। ਆਮ ਹਾਲਾਤ ਵਿੱਚ ਵੀ ਜਦ ਕੋਈ ਬੰਦਾ
ਕਿਸੇ ਦੀ ਕੋਈ ਮਦਦ ਕਰਦਾ ਹੈ ਤਾਂ ਉੱਸ ਦਾ ਧੰਨਵਾਦ ਕੀਤਾ ਜਾਂਦਾ ਹੈ। ਸਿੱਖੀ ਨੇ ਤਾਂ ਗੁਰੂ
ਸਾਹਿਬਾਨ ਵਲੋਂ ਬਖਸ਼ੇ ਸਰਬੱਤ ਦੇ ਭਲੇ ਸਿਧਾਂਤ ਨੂੰ ਮੁੱਖ ਰੱਖਦਿਆਂ, ਭਾਰਤੀ ਸਰ-ਜ਼ਮੀਨ ਤੇ ਪ੍ਰਗਟ
ਹੋਣ ਦੇ ਸਮੇਂ ਤੋਂ ਲੈ ਕੇ, ਆਪਣਾ ਹਰ ਤਰ੍ਹਾਂ ਦਾ ਹੱਦੋਂ ਵੱਧ ਨੁਕਸਾਨ ਕਰਵਾਕੇ ਵੀ, ਨਿਘਰਦੇ ਜਾ
ਰਹੇ ਭਾਰਤੀ ਜੀਵਨ ਅਤੇ ਮਿਟਾਈ ਜਾ ਰਹੀ ਭਾਰਤੀ ਸਭਿਅਤਾ ਨੂੰ ਮਿਟਣ ਤੋਂ ਬਚਾ ਕੇ, ਮੁੜ ਚੜ੍ਹਦੀ ਕਲਾ
ਵਿੱਚ ਸੁਰਜੀਤ ਰੱਖਣ ਲਈ ਜੋ ਕੁੱਛ ਕੀਤਾ ਉਹ ਬਿਆਨ ਕਰਨ ਤੋਂ ਬਾਹਰ ਹੈ। ਸੰਖੇਪ ਵਿੱਚ ਗੁਰੂ ਨਾਨਕ
ਸਾਹਿਬ ਜੀ ਵਲੋਂ ਬਾਬਰ ਦੇ ਹਮਲੇ ਸਮੇਂ ਨਿਭਾਇਆ ਮਹਾਨ ਕਰਤੱਵ, ਗੁਰੂ ਹਰਿ ਗੋਬਿੰਦ ਸਾਹਿਬ ਜੀ ਵਲੋਂ
ਗਵਾਲੀਅਰ ਦੇ ਕਿਲੋਂ ਵਿੱਚੋਂ ਰਿਹਾ ਕਰਵਾਏ ੫੨ ਹਿੰਦੂ ਰਾਜੇ, ਗੁਰੂ ਤੇਗ ਬਹਾਦਰ ਸਾਹਿਬ ਵਲੋਂ
ਕਸ਼ਮੀਰੀ ਬ੍ਰਾਹਮਣਾਂ ਵਲੋਂ ਪੁਕਾਰ ਸੁਣ ਕੇ ਆਪਣਾ ਬਲੀਦਾਨ ਦੇਣਾ, ਗੁਰੂ ਗੋਬਿੰਦ ਸਿੰਘ ਜੀ ਦਾ
ਪਹਾੜੀ ਰਾਜਿਆਂ ਦੀ ਵਿਰੋਧਤਾ ਦੇ ਬਾਵਜੂਦ ਉਨ੍ਹਾਂ ਦੀ ਕਈ ਵਾਰ ਸਹਾਇਤਾ ਕਰਨੀ, ਬਾਲਾ ਰਾਓ ਤੇ
ਰੁਸਤਮ ਰਾਓ ਨੂੰ ਕੈਦ ਵਿੱਚੋਂ ਆਜ਼ਾਦ ਕਰਵਾਉਣਾ, ਗੁਰੂ ਸਾਹਿਬ ਦੇ ਸਾਜੇ ਖਾਲਸੇ ਵਲੋਂ ਅਬਦਾਲੀ ਵਲੋਂ
ਲੁੱਟੀ ਜਾ ਰਹੀ ਭਾਰਤ ਦੀ ਇੱਜ਼ਤ (ਬੀਬੀਆਂ ਤੇ ਮੁੰਡੇ) ਕਈ ਕਈ ਸ਼ਹੀਦੀਆਂ ਦੇ ਕੇ ਬਚਾਉਣੀ, ਸਮੁੱਚੇ
ਭਾਰਤ ਨੂੰ ਆਪਣਾ ਦੇਸ ਸਮਝ ਕੇ ਪਹਿਲਾਂ ਮੁਗਲਾਂ ਤੋਂ, ਫਿਰ ਅੰਗ੍ਰੇਜ਼ਾਂ ਤੋਂ ਹੱਦੋਂ ਵੱਧ
ਕੁਰਬਾਨੀਆਂ ਦੇ ਕੇ (ਪਰ ਕਿਸੇ ਨੂੰ ਜਣਾਏ ਬਿਣਾਂ) ਸਾਰਿਆਂ ਨਾਲ ਮਿਲ ਕੇ ਆਜ਼ਾਦੀ ਦਾ ਨਿਘ ਮਾਨਣ ਲਈ
ਆਜ਼ਾਦ ਕਰਵਾਉਣਾ ਆਦਿ। ਇਸ ਸੱਭ ਤੋਂ ਬਾਅਦ ਭਾਰਤੀ ਹੁਕਮਰਾਨਾਂ ਤੇ ਬ੍ਰਾਹਮਣੀ ਸੋਚ ਵਲੋਂ
ਘੱਟ-ਗਿਣਤੀਆਂ ਅਤੇ ਖਾਸ ਕਰਕੇ ਸਿੱਖਾਂ ਨਾਲ ਐਸਾ ਵਰਤਾਓ, ਕੀ ਸਿਆਣਪ ਹੈ ਜਾ ਅਕ੍ਰਿਤਘਣਤਾ? ਇਹ ਤਾਂ
ਸਗੋਂ ਕੱਟੜਪੰਥੀ ਨਾਜ਼ੀਵਾਦ ਕਿਹਾ ਜਾ ਸਕਦਾ ਹੈ। ਐਸੇ ਵਰਤਾਓ ਨੇ ਮੁਲਕ ਦੇ ਕਈ ਰਾਜਾਂ ਤੇ ਖਾਸ ਕਰਕੇ
ਸਿੱਖਾਂ ਨੂੰ ਆਪਣਾ ਜੁਦਾ ਮੁਲਕ ਲੈਣ ਲਈ ਮਜਬੂ ਕਰ ਦਿੱਤਾ ਹੋਇਆ ਹੈ, ਜੋ ਗਲਤ ਨਹੀਂ ਜਾਪਦਾ! ਇਸ
ਵਾਸਤੇ ਆਚਾਰੀਆ ਰਜਨੀਸ਼ ਜੀ ਨੇ ਕਾਫੀ ਸਮਾਂ ਪਹਿਲਾਂ ਦੇਸ ਦੇ ਆਗੂਆ ਨੂੰ ਕਿਹਾ ਸੀ ਕਿ ਸਿੱਖਾਂ ਨੂੰ
ਪਿਆਰ ਨਾਲ ਆਜ਼ਾਦ ਕਰ ਦਿਉ, ਜਿਸ ਨਾਲ ਆਪਸੀ ਪਿਆਰ ਵੀ ਬਣਿਆਂ ਰਹੇਗਾ।
ਸਿੱਟਾ (ਨਤੀਜਾ):- “ਹੋਸ਼ ਨਾਲੋਂ ਜੋਸ਼ ਦੀ ਵਰਤੋਂ ਕਰਕੇ ਟਕਰਾਓ ਰਾਹੀਂ
ਜੇ ਨੁਕਸਾਨ ਹੀ ਹੁੰਦਾ ਹੈ ਅਤੇ ਪ੍ਰਾਪਤ ਕੁੱਝ ਨਹੀਂ ਹੁੰਦਾ ਤਾਂ ਰਹਿਬਰ (ਆਗੂ) ਦੀ ਨਾ ਮੁਆਫ ਕੀਤੀ
ਜਾਣ ਵਾਲੀ ਗਲਤੀ ਹੈ”। (ਗਿਆਨੀ ਸੰਤ ਸਿੰਘ ਮਸਕੀਨ)। ਗੁਰੂ ਜੀ ਮਿਹਰ ਕਰਨ!
|
. |