ਸ਼.
ਮੱਖਣ ਸਿੰਘ ਜੀ,
ਸਤਿ ਕਰਤਾਰ !
ਉਮੀਦ ਹੈ ਕਿ ਪੂਰੀ ਤਰ੍ਹਾਂ ਠੀਕ ਹੋ ਅਤੇ ਕੰਮ-ਕਾਰ ਸਹੀ ਚੱਲ ਰਿਹਾ ਹੈ।
ਮੈਂ ਬੇਨਤੀ ਕਰਨੀ ਸੀ ਕਿ ਵੈਬਸਾਈਟ ਤੋਂ ਮੇਰਾ ਲੇਖ 'ਸਿਖ ਮੱਤ ਦੀ ਅਧਿਆਤਮਿਕਤਾ' ਹਟਾ ਦਿੱਤਾ ਜਾਵੇ
ਜੀ। ਇਹ ਲੇਖ ਤਿੰਨ ਕਿਸ਼ਤਾਂ ਵਿਚ ਹੈ। ਕਾਰਨ ਇਹ ਹੈ ਕਿ ਉਸ ਤੋਂ ਬਾਦ ਇਸ ਵਿਸ਼ੇ ਨਾਲ ਸਬੰਧਤ ਮੇਰੇ
ਹੋਰ ਲੇਖ ਵੀ ਪਾਏ ਗਏ ਸਨ ਅਤੇ ਉਹਨਾਂ ਵਿਚਲੇ ਵਿਚਾਰ ਇਸ ਲੇਖ ਤੋਂ ਕੁਝ ਵੱਖਰੇ ਹਨ ਜਿਸ ਕਰਕੇ ਕੁਝ
ਭੁਲੇਖੇ (confusion)
ਵਾਲੀ ਸਥਿਤੀ ਉਪਜ ਸਕਦੀ ਹੈ। ਸੋ ਬੇਨਤੀ ਹੈ ਕਿ ਮੇਰਾ ਇਹ ਤਿੰਨ ਕਿਸ਼ਤਾਂ ਵਾਲਾ ਲੇਖ ਵੈਬਸਾਈਟ ਤੋਂ
ਤੁਰੰਤ ਹਟਾ ਦਿੱਤਾ ਜਾਵੇ ਜੀ ।
ਜੇਕਰ ਤੁਸੀਂ ਇਜਾਜ਼ਤ ਦੇਵੋਗੇ ਤਾਂ ਅੱਗਲੇ ਪੱਤਰ ਵਿਚ ਕੁਝ ਵੈਬਸਾਈਟ ਦੇ ਬਾਰੇ ਵਿਚ ਸੁਝਾਂਅ ਦੇਣਾ
ਚਾਹਾਂਗਾ।
ਧੰਨਵਾਦ ਸਹਿਤ
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ ।