ਚਤੁਰ-ਭੁਜੀ ਰੂਪ ਰੱਬ ਜੀ ਨੂੰ ਗ਼ੈਰਕੁਦਰਤੀ ਬਿੱਪ੍ਰੀ-ਵਿਧੀ ਨਾਲ ਸਾਹਿਬਜ਼ਾਦਾ
ਜੀ ਦੇ ਰੂਪ ਵਿੱਚ ਜਨਮਦੇ ਦਰਸਾ ਲੈਣ ਵਾਲੀ ਸਫ਼ਲਤਾ ਉਪਰੰਤ, ਲਿਖਾਰੀ ਨੇ ਅਗਲੇ ਸਾਰੇ ਕਰਮ ਵੀ
ਗੁਰਮਤਿ ਵਿਰੋਧੀ ਹੁੰਦੇ ਹੀ ਦਰਸਾਉਣੇ ਸਨ। ਸੋ ਲਿਖਾਰੀ ਜੀ, ਗੁਰੂ ਦੀ ਚਰਨ ਬੰਦਨਾ ਕਰਦੇ ਹੋਏ ਆਪਣੇ
ਆਪ ਨੂੰ ਅਣਜਾਣ ਕਵੀ ਦਰਸਾ ਕੇ ਵਿਦਿਆ ਦੀ ਦੇਵੀ ਨੂੰ ਧਿਆ ਕੇ ਗੁਰੂ ਹਰਗੋਬਿੰਦ ਦੀ ਬਾਲ ਲੀਲ੍ਹਾ
ਲਿਖਣ ਵਿੱਚ ਸਹਾਈ ਹੋਣ ਦੀ ਅਰਦਾਸ ਕਰਦੇ ਹੋਏ ਤੀਜੀ ਚੌਪਈ ਇਉਂ ਅਰੰਭ ਕਰਦੇ ਹਨ:-
ਚੌਪਈ॥ ਚੜਯੋ ਸੂਰ ਜਬ ਕਿਛ ਦਿਨ ਆਯੋ। ਨਰ ਨਾਰੀ ਮਨਿ ਅਨੰਦ ਪਾਯੋ।
ਤੁਰਹੀ ਢੋਲ ਨਗਾਰੇ ਬਾਜੈਂ। ਫੂਲ ਦੇਵ ਡਰ ਅੰਜਲ ਸਾਜੈ॥ 3॥
ਦੂਰ ਦੂਰ ਕੀ ਸੰਗਤਿ ਆਵੈ। ਦੇਤਿ ਬਧਾਈ ਅਤਿ ਸੁਖ ਪਾਵੈ।
ਸਬਦ ਰੀਤਿ ਗੁਰ ਨਾਨਕ ਗਾਈ। ਮਾਤ ਗੰਗ ਸਭ ਸੇਇ ਕਰਾਈ॥ 4॥
ਪਦ ਅਰਥ:-ਸੂਰ=ਸੂਰਜ। ਤੁਰੀਅ=ਰਣਸਿੰਘਾ (ਥਅਜੇਹੇ ਵਾਜੇ ਉਦਾਸੀ
ਅਥਥਵਾ ਜੋਗੀ ਸਾਧਾਂ ਦੇ ਟੋਲੇ ਵਜਾਉਂਦੇ ਹਨ।’ ਹਰਕ ਸੋਗ ਤੋਂ ਅਭਿੱਜ ਸਤਿਗੁਰੂ ਜੀ ਦਾ ਅਜੇਹੇ ਫੋਕੇ
ਵਿਖਾਵਿਆਂ ਨਾਲ ਕੀ ਵਾਸਤਾ? । 3. ਰੀਤਿ=ਗੁਰਬਾਣੀ ਪੜ੍ਹਨ ਦੀ ਮਰਯਾਦਾ। ਮਾਤ …. ਕਰਾਈ=ਮਾਤਾ
ਗੰਗਾ ਜੀ ਨੇ ਉਹ ਰੀਤ ਕੀਤੀ॥ 4॥
ਸ੍ਰੀ ਗੁਰ ਅਰਜਨ ਦੇਵਤ ਬਹੁ ਦਾਨਾ। ਰੰਕ ਭੂਪ ਹੁਇ ਘਰੈ ਸਿਧਾਨਾ। ਤਬ ਲੌ
ਸਾਹਿਬ ਬੁਢਾ ਆਯੋ। ਸਾਥਿ ਭਾਈ ਗੁਰਦਾਸ ਲਯਾਯੋ॥ 5॥
“ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” ਪੁਸਤਕ ਦੇ ਪਹਿਲੇ ਭਾਗ ਵਿੱਚ ਹਵਾਲਿਆਂ ਨਾਲ ਲਿਖਿਆ
ਹੋਇਆ ਹੈ ਪ੍ਰੋਹਿਤ ਜੀ ਨੇ ਮਨੁਸਿਮਰਤੀ ਵਿੱਚ ਲਿਖ ਲਿਆ ਹੋਇਆ ਸੀ ਕਿ, ਮਾਇਕ ਪਦਾਰਥਾਂ ਦਾ ਦਾਨ
ਕੇਵਲ ਬ੍ਰਾਹਮਣ ਹੀ ਲੈ ਸਕਦਾ ਹੈ। ਸੋ ਦਾਨ ਦੇ ਲਾਲਚੀ ਪ੍ਰਾਹਮਣ ਦੀ ਬੇਅਸੂਲੀ ਦਰਸਾਉਂਦਿਆਂ ਪਾਂਡੇ
ਨੂੰ ਹੀ ਸੰਬੋਧਨ ਕਰਕੇ ਉਚਾਰੇ ਸਰਬ-ਸ਼ਾਂਝੀ ਸਿਖਿਆ ਦਾ ਭੰਡਾਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ
ਵਿਚੋਂ:-
1- ਮਃ 1॥ … ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ॥ ਜੇ ਓਇ ਦਿਸਹਿ ਨਰਕਿ
ਜਾਂਦੇ ਤਾਂ ਉਨੑ ਕਾ ਦਾਨੁ ਨ ਲੈਣਾ॥ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ॥ ਆਪਿ ਨ ਬੂਝੈ
ਲੋਕ ਬੁਝਾਏ ਪਾਂਡੇ ਖਰਾ ਸਿਆਣਾ॥ …. .॥ 2॥ {1290}
ਅਰਥ:-ਜ਼ਨਾਨੀ ਮਰਦ, ਸ਼ਾਹ ਪਾਤਸ਼ਾਹ. . ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ। ਜੇ ਇਹ ਮਾਸ ਤੋਂ
ਬਣਨ ਕਰਕੇ (ਮਾਸ ਦੀ ਵਰਤੋਂ ਕਰਨ ਵਾਲੇ, ਬ੍ਰਾਹਮਣ ਦੇ ਫ਼ਤਵੇ ਅਨੁਸਰ) ਨਰਕਾਂ ਵਿੱਚ ਪੈਂਦੇ ਦਿੱਸਦੇ
ਹਨ ਤਾਂ ਉਨ੍ਹਾਂ ਤੋਂ (ਮਾਸ-ਤਿਆਗੀ ਪੰਡਿਤ ਜੀ ਨੂੰ) ਦਾਨ ਵੀ ਨਹੀਂ ਲੈਣਾ ਚਾਹੀਦਾ। (ਨਹੀਂ ਤਾਂ)
ਵੇਖੋ, ਇਹ ਅਸਚਰਜ ਧੱਕੇ ਦੀ ਗੱਲ ਹੈ ਕਿ ਦਾਨ ਦੇਣ ਵਾਲੇ ਨਰਕੇ ਪੈਣ ਤੇ (ਉਨ੍ਹਾਂ ਤੋਂ ਦਾਨ) ਲੈਣ
ਵਾਲਾ ਸੁਰਗ ਵਿੱਚ? । ਅਸਲ ਵਿੱਚ) ਹੇ ਪੰਡਿਤ!) ਤੂੰ ਡਾਢਾ ਚਤੁਰ ਹੈਂ, ਤੈਨੂੰ ਅਪਨ ਨੂੰ (ਮਾਸ ਖਾਣ
ਦੇ ਮਾਮਲੇ ਦੀ) ਸਮਝ ਨਹੀਂ, ਪਰ ਤੂੰ ਲੋਕਾਂ ਨੂੰ ਸਿਖਿਆ ਦੇਂਦਾ ਹੈ. . 2.
ਅਗਲੇ ਦਿਨ ਸਤਿਗੁਰੂ ਜੀ ਨੂੰ ਵਧਾਈਆਂ ਦੇਣ ਲਈ ਦੂਰੋਂ ਦੂਰੋਂ ਸੰਗਤਾਂ ਸ਼ਬਦ
ਪੜਦੀਆਂ ਆਉਣ ਲੱਗ ਪਈਆਂ। ਸਤਿਗੁਰੂ ਅਰਜਨ ਸਾਹਿਬ ਜੀ ਵਧਾਈ ਦੇਣ ਆਏ (ਗ਼ਰੀਬ ਸਿੱਖਾਂ ਦੀ ਸੱਖ਼ਤ
ਮਿਹਨਤ ਦੀ ਕਮਾਈ ਦਾਨ ਵਜੋਂ ਵਰਤਾ ਕੇ?) ਗ਼ਰੀਬਾਂ ਨੂੰ ਰਾਜੇ ਬਣਾ ਬਣਾ ਕੇ ਘਰਾਂ ਨੂੰ ਤੋਰਨ ਲੱਗ
ਪਏ। ਭਿਆਨਕ ਝੂਠ?
ਅਖੇ, ਏਨੇ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵੀ ਆ ਗਏ ਤੇ
ਸਤਿਗੁਰਾਂ ਨੂੰ ਵਧਾਈ ਦਿੱਤੀ ਤਾਂ:--
ਦੋਹਰਾ॥ ਸਾਹਿਬ ਬੁਢੇ ਕਾ ਤਬੈ ਅਤਿਸੈ ਆਦਰਿ ਕੀਨ।
ਸ੍ਰੀ ਗੁਰ ਅਰਜਨ ਦੇਵ ਜੀ ਆਤਿ ਚਿਤਿ ਹੋਇ ਅਧੀਨ॥ 7॥
ਬਾਬਾ ਬੁੱਢਾ ਜੀ ਦਾ ਸਤਿਗੁਰੂ ਜੀ ਅੱਗੇ ਝੁਕਣ ਦਾ ਜ਼ਿਕਰ ਤੱਕ ਨਹੀਂ ਸਗੋਂ
ਪੰਚਮ ਪਾਤਸ਼ਾਹ ਵਲੋਂ ਬਾਬਾ ਬੁੱਢਾ ਜੀ ਦਾ ਬਹੁਤ ਸਤਿਕਾਰ ਕੀਤਾ ਜਾਣ ਦੀ ਗੱਲ ਵਿਸਥਾਰ ਨਾਲ ਲਿਖੀ
ਹੈ। ਸਤਿਗੁਰੂ ਜੀ ਨੇ ਮਨ ਵਿੱਚ ਬਹੁਤ ਹੀ ਨਿਮਰਤਾ ਅਤੇ ਅਧੀਨਗੀ ਸਹਿਤ ਬੁਢਾ ਜੀ ਨੂੰ ਵਡਾ ਆਦਰ
ਦਿੱਤਾ- (ਮਾਨੋ, ਪੰਚਮ ਸਤਿਗੁਰੂ ਨਾਨਕ ਸਾਹਿਬ ਜੀ, ਸਪੁੱਤਰ-ਰੂਪ ਭਗਵਾਨ ਚਤੁਰਭੁਜੀ ਜੀ ਦੀ ਬਖ਼ਸ਼ਸ਼
ਕਰਨ ਵਾਲੇ ਬਾਬਾ ਬੁੱਢਾ ਜੀ ਦੇ ਉਪਕਾਰ ਹੇਠ ਦਬ ਚੁੱਕੇ ਸਨ)। ਓਧਰੋਂ, ਦੇਵਤਿਆਂ ਦੀਆਂ ਘਰ ਵਾਲੀਆਂ
ਅਪੱਛਰਾਂ, ਮਨੁੱਖੀ-ਸਰੀਰ ਧਾਰਨ ਕਰਕੇ ਪਿੰਡ ਦੀਆਂ ਇਸਤ੍ਰੀਆਂ ਵਿੱਚ ਆ ਰਲੀਆਂ ਅਤੇ ਮੰਗਲ ਗਾਇਨ
ਕਰਦੀਆਂ ਦਰਸਾ ਕੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਬਾਰੇ ਇਹ ਬਚਨ ਬੋਲਦੇ ਦਰਸਾ ਦਿਤਾ:-
ਸਵੱਯਾ॥ ਮਾਤ ਅਨੰਦ ਬਰੇ ਮੁਖ ਸੋਂ, ਅਸ ਬੈਨ ਕਹੇ ਸੁਨਹੋ ਮਮ ਪਿਆਰੀ।
ਬੁੱਢੇ ਨਿਹਾਲ ਕੀਯੋ ਹਮ ਕੋ, ਜਿਹ ਕੇ ਬਚ ਪੁਤ੍ਰ ਲਹਯੋ ਸੁਖਕਾਰੀ॥ 13॥
ਭਾਵ. ਸੱਚੇ ਦਾਤਾਰ ਵਹਿਗੁਰ ਜੀ ਦਾ ਧੰਨਵਾਦ ਨਹੀਂ ਸਗੋਂ, ਬਾਬਾ ਬੇਢਾ ਜੀ
ਇੱਕ ਮਨੁੱਖ ਨੂੰ ਦਾਤਾ ਮੰਨ ਕੇ ਸਤਿਗੁਰੂ ਜੀ ਅਤੇ ਉਨ੍ਹਾਂ ਦੇ ਮਹਲ (ਮਾਤਾ) ਗੰਗਾ ਜੀ -
“ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥” ਆਪਣੀ ਹੀ ਰਚਨਾ ਸੁਖਮਨੀ ਸਾਹਿਬ
ਦੀ ਨਿਰਾਦਰੀ ਕਰਦੇ ਦਰਸਾਇਆ ਹੈ।
ਪੇਂਡੂ ਗੀਤਾਂ ਦੇ ਗਾਇਨ ਅਤੇ ਰਸਮੀ ਦਿਹਾਤੀ-ਨਾਚ ਦੁਆਰਾ ਖ਼ੁਸ਼ੀਆਂ ਮਨਾ
ਰਹੀਆਂ ਦੇਵਾਂਗਨਾਂ ਸਮੇਤ ਇਸਤਰੀਆਂ ਨੇ ਸ੍ਰੀ ਅੰਮ੍ਰਿਤਸਰ ਵੀ ਜਾ ਰੋਣਕਾਂ ਲਾਈਆਂ। ਅਪਣੀ ਵਿਉਂਤ ਦੀ
ਕਹਾਣੀ ਘੜੀ ਆ ਰਹੇ ਲਿਖਾਰੀ ਨੇ ਉਨਾਂ ਰੌਣਕਾ ਤੋਂ ਬਾਬਾ ਪ੍ਰਿਥੀ ਚੰਦ ਜੀ ਦੀ ਪਤਨੀ ਕਰਮੋ ਨੂੰ
ਦੁਖੀ ਦਰਸਾ ਦਿੱਤਾ
2- (ੳ) ਪੁਰਾਣਕ ਕੁਫ਼ਰ ਗੁਰੂ ਇਤਿਹਾਸ ਦਾ ਅੰਗ? (ਅ) ਗੁਰਮਤਿ ਦੀ ਘੋਰ
ਖੰਡਣਾ-
(ੳ) ‘ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ ‘ਪੁਸਤਕ ਦੇ ਪਹਿਲੇ
ਭਾਗ ਦੇ ਚੌਥੇ ਕਾਂਡ ਦੇ ਨੌਵੇਂ ਲੇਖ ‘ਕ੍ਰਿਸ਼ਨ ਅਵਤਾਰ’ ਵਿੱਚ ਬੜਾ ਵਿਸਥਾਰ ਨਾਲ ਲਿਖਿਆ ਹੋਇਆ ਹੈ
ਕਿ, ਸਤਿਗੁਰੂ ਨਾਨਕ ਸਾਹਿਬ ਜੀ ਦੇ ਜਨੇਊ ਨਾ ਪਾਉਣ ਵਾਲੇ ਦਿਨ ਤੋਂ ਹੀ, ਗੁਰਮਤਿ ਗਿਆਨ ਦਾ ਵੈਰੀ
ਬਣ ਖਲੋਤਾ ਬਿੱਪ੍ਰ, ਗੁਰਮਤਿ ਦੇ ਸਚੁ ਦੀ ਰੂਪ ਰੇਖਾ ਵਿਗਾੜ ਕੇ, ਉਸ ਨੂੰ ਪੁਰਾਣਾ ਵਿਚਲੇ ਝੂਠ ਦੇ
ਮਹਾਂਸਾਗਰ ਵਿੱਚ ਗ਼ਰਕ ਕਰ ਲੈਣ ਲਈ ਯੋਜਨਾ-ਬੱਧ ਯਤਨ ਕਰਦਾ ਆ ਰਿਹਾ ਹੈ। ਛੇਂਵੇ ਪਾਤਸ਼ਾਹ ਜੀ, ਵਲੋਂ
ਪੰਚਮ ਸਤਿਗੁਰੂ ਜੀ ਦੀ ਸ਼ਹਾਦਤ ਤੋਂ ਮੁਰਦਾ ਹੋ ਰਹੀ ਗੁਰਸਿੱਖੀ ਵਿੱਚ ਬਹਾਦਰੀ ਦਾ ਜਜ਼ਬਾ ਭਰਨ ਲਈ,
ਪਾਵਨ ਸਰੀਰ ਤੇ ਦੂਜੀ ਕਿਰਪਾਨ ਅਤੇ ਦੈਵੀ ਬਰਕਤਾਂ ਵਾਲੇ ਸੀਸ ਤੇ ਕਲਗ਼ੀ ਸਜਾ ਲੈਣੀ, ਅਕਾਲ ਬੁੰਗੇ
ਤੇ ਸ਼ਾਹੀ ਤਖ਼ਤ ਸਿਰਜ ਲੈਣਾ, ਸ਼ਿਕਾਰ ਖੇਡਣ ਦੀ ਰੀਤ, ਅਦਿ ਜਿਹੀ, ਪਹਿਲੇ ਗੁਰੂ ਸਾਹਿਬਾਨ ਤੋਂ (ਵੇਖਣ
ਨੂੰ ਅੱਡਰੀ) ਗੁਰੂ ਮਰਯਾਦਾ ਅਤੇ ਨਾਮ ਸ੍ਰੀ ਕ੍ਰਿਸ਼ਨ ਵਾਲਾ ਹਰਿ (
.
ਤੇ ਵਿਖਾਈ ਕ੍ਰਿਸ਼ਨਾ ਮੂਵੀ ਦਾ ਹਿੱਸਾ ਹੈ}
ਹਿੰਦੂ ਧਰਮ ਦੇ ਪੁਰਾਣਾਂ ਵਿਚਲਾ ਕੋਝਾ ਝੂਠ ਗੁਰਮਤਿ ਦੇ
ਸਚੁ-ਅੰਮ੍ਰਿਤ-ਸਰੋਵਰ ਵਿੱਚ ਰਲਾਉਂਣ ਲਈ ਉਹੀ ਕਥਿਤ ਪੂਦਨਾ, ਏਥੇ ਦਾਈ ਦਾ ਰੂਪ ਧਾਰਨ ਕਰ ਰਹੀ
ਹੈ। ਜਿਵੇ ਮਾਮਾ ਕੰਸ ਨੇ ਆਪਣੇ ਭਾਣਜੇ ਸ੍ਰੀ ਕ੍ਰਿਸ਼ਨ ਜੀ ਦੀ ਜਾਨ ਲੈਣ ਲਈ ਪੂਦਨਾ ਨੂੰ ਭੇਜਿਆ ਸੀ
ਉਵੇਂ ਹੀ ਏਥੇ ਤਾਈ ਕਰਮੋ ਨੇ-
ਚੌਪਈ। ਕਰਮੋਂ ਤਬ ਦਾਈ ਕੋ ਕਹਾ। ਮੇਰੇ ਬਚਨ ਸਾਚ ਤੁਮ ਲਹਾ।
ਸੌ ਰੁਪਯਾ ਤੁਮ ਹਮ ਤੇ ਲੇਵੋ। ਅਸਥਨ ਵਿਸੁ ਬਾਲਿਕ ਕੌ ਦੇਵੇ॥ 17॥
{ਅਸਥਨ=ਥਣ। ਵਿਸੁ=ਜ਼ਹਿਰ।
ਧਨ ਦੇ ਲੋਭ ਕਾਰਨ ਦਾਈ ਕਮੀਨਗੀ ਤੇ ਉਤਰ ਆਈ। ਓਧਰ ਮਾਤਾ ਗੰਗਾ ਜੀ ਖ਼ੁਸ਼ੀਆਂ
ਵਿੱਚ ਖੀਵੇ ਹੋਏ- ‘ਦੇਵਤ ਦਾਨ ਬਜਤ ਬਹੁ ਬਾਜੇ। ਭਈ ਭੀਰ ਸ੍ਰੀ ਗੁਰ ਦਰਵਾਜੇ॥ 20॥ ਦਾਨ ਦੇ
ਰਹੇ ਸਨ ਅਤੇ ਖੂਬ ਵਾਜੇ ਵੱਜ ਰਹੇ ਸਨ। ਭਾਵ, - “ਜਨਮੇ ਕਉ ਵਾਜਹਿ ਵਾਧਾਏ॥ ਸੋਹਿਲੜੇ ਅਗਿਆਨੀ
ਗਾਏ॥ ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ॥ 7॥ ਗੁਰੂ ਵਾਕ ਨੂੰ ਮਾਤਾ ਜੀ
ਬਿਲਕੁਲ ਹੀ ਭੁੱਲੀ ਬੈਠੇ ਸਨ? ਵਾਜਿਆਂ ਗਾਜਿਆਂ ਦੀ ਭੀੜ ਵਿੱਚ ਦਾਈ ਵੀ ਜਾ ਸ਼ਾਮਲ ਹੋਈ। ਹੁਸ਼ਿਆਰ
ਲਿਖਾਰੀ ਨੇ, ਇਹ ਦਰਸਾ ਲਿਆ ਕਿ, ਬਾਲਕ ਮਾਤਾ ਗੰਗਾ ਜੀ ਦਾ ਥਣ ਮੂੰਹ ਵਿੱਚ ਨਹੀਂ ਸੀ ਪਾ ਰਹੇ। ਦਾਈ
ਨੂੰ ਵੇਖ ਕੇ ਮਾਤਾ ਜੀ ਨੇ ਵਡਾ ਆਦਰ ਕੀਤਾ, ਤੇ ਬੱਚਾ ਉਸ ਦੀ ਗੋਦ ਵਿੱਚ ਪਾ ਦਿੱਤਾ, ਜਿਸ ਨੇ ਜ਼ਹਿਰ
ਦੇ ਲੇਪਣ ਵਾਲਾ ਅਪਣਾ ਥਣ ਬਾਲਕ-ਰੂਪ ਵਿਸ਼ਨੂੰ ਜੀ ਦੇ ਮੂੰਹ ਵਿੱਚ ਪਾ ਦਿੱਤਾ ਤਾਂ--ਅਸਥਨ ਮੁਖਿ
ਤਿਹ ਪ੍ਰਾਨ ਕੋ ਕਰਖ ਕ੍ਰਿਪਾਨਿਧਿ ਲੀਨ॥ 27॥ ਕਿਰਪਾ ਦੇ ਖ਼ਜ਼ਾਨੇ ਭਗਵਾਨ ਨੇ ਥਣ ਰਾਹੀਂ ਦਾਈ ਦੇ
ਪ੍ਰਾਣ ਖਿੱਚ ਲਏ। ਪਰ:--
ਤਬ ਦਾਈ ਕੀ ਦੇਹ ਤੇ ਨਿਕਸਯੋ ਰੂਪ ਅਪਾਰ।
ਦੇਵਾਂਗਨ ਦਿਖਿ ਰੂਪ ਕੋ ਮੋਹੀ ਦੇਹ ਵਿਸਾਰ॥ 29॥
ਦਾਈ ਦੀ ਲੋਥ ਵਿਚੋਂ ਪ੍ਰਗਟ ਹੋਈ ਅਪਾਰ ਰੂਪ ਵਾਲੀ ਦੇਵੀ ਤੋਂ ਦੇਵਾਂਗਨ
(-ਭਾਵ, ਦੇਵਤਿਆਂ ਦੀ ਇਸਤ੍ਰੀਆਂ ਜੋ ਰੂਪ ਵਟਾ ਕੇ ਵਧਾਈ ਦੇਣ ਆਈਆਂ ਸਨ) ਮਾਤਾ ਗੰਗਾ ਜੀ ਸਮੇਤ
ਸਾਰੀਆਂ ਇਸਤ੍ਰੀਆਂ ਬੇ-ਸੁੱਧ ਹੋ ਗਈਆਂ। ਬਾਲਕ ਹਰਿਗੋਬਿੰਦ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਬੜੇ
ਮਿਠੇ ਸ਼ਬਦਾਂ ਨਾਲ ਬੁਲਾਇਆ ਤਾਂ ਉਹ ਸੁਚੇਤ ਹੋ ਬੈਠੇ। ਮਾਤਾ ਗੰਗਾ ਜੀ ਨੇ ਪੁਛਿਆ, ‘ਉਹ ਇਸਤ੍ਰੀ
ਕੌਣ ਸੀ ਤੇ ਕਿਹੜੇ ਕੰਮ ਆਈ ਸੀ? ‘ਨਵਜਨਮੇ ਸ਼ਾਹਿਬਜ਼ਾਦਾ ਸਾਹਿਬ ਜੀ ਨੇ ਦੱਸਿਆ- ‘ਉਹ (ਇੰਦ੍ਰ ਦੇ
ਦਰਬਾਰ ਵਿਚ) ਗਾਉਣ ਵਾਲੀ ਗੰਧਰਬੀ (ਗਾਉਣ ਵਾਲੀ ਦੇਵੀ) ਸੀ। ਇੱਕ ਦਿਨ ਸਾਰੇ ਦੇਵਤਿਆਂ ਦੀ ਮਹਿਫ਼ਲ
ਵਿੱਚ ਉਹ ਗਾ ਰਹੀ ਸੀ, ਕਿ ਬ੍ਰਿਾਹਸਪਤਿ ਗੁਰੂ ਸ਼ੁੱਕ੍ਰ ਉਸ ਸਭਾ ਵਿੱਚ ਆਏ ਤਾਂ, ਉਸ ਦੇ ਆਦਰ ਵਿੱਚ
ਸਾਰੇ ਦੇਵਤੇ ਉੱਠ ਖੜੇ ਹੋਏ। ਪਰ ਇਹ ਗੰਧਰਬੀ ਨਾ ਉੱਠੀ ਤਾਂ, ਬ੍ਰਿਹਸਪਤਿ ਨੇ ਕ੍ਰੋਧਵਾਨ ਹੋ ਕੇ ਉਸ
ਨੂੰ ਦਾਈ ਰੂਪ ਵਿੱਚ ਧਰਤੀ ਤੇ ਜਨਮ ਲੈਣ ਦਾ ਸਰਾਪ ਦੇ ਦਿਤਾ। ਗੰਧਰਬੀ ਨੇ ਬੜੀ ਨਿਮਰਤਾ ਸਹਿਤ
ਗਿੜਗੜਾ ਕੇ ਪੁੱਛਿਆ ਕਿ, ਉਹ ਕਦੋਂ ਤੇ ਕਿਵੇਂ ਸਰਾਪ ਮੁਕਤ ਹੋਵੇਗੀ? ਤਾਂ ਸ਼ੁਕ੍ਰ ਗੁਰੂ ਜੀ ਨੇ
ਕਿਹਾ ਕਿ, ਗੁਰੂ ਅਰਜਨ (ਸਾਹਿਬ ਜੀ) ਦੇ ਘਰ ‘ਲੇਹੁ ਅਵਤਾਰ ਗੁਰੂ ਨਿਰੰਕਾਰ। ‘ਨਿਰੰਕਾਰੀ ਗੁਰੂ
‘ਅਵਤਾਰ ਧਾਰਨ ਕਰਨਗੇ, ਤਾਂ ਜਦੋਂ ਤੂੰ ਉਨ੍ਹਾਂ ਦੇ ਮੁਖਿ ਵਿੱਚ ਆਪਣਾ ਥਣ ਪਾਵੇਂਗੀ ਤਾਂ ਉਹ ਤੇਰੇ
ਪ੍ਰਾਣ ਖਿੱਚ ਲੈਣਗੇ। ਇਸ ਤਰ੍ਹਾਂ ਤੂੰ ਸਰਾਪ ਮੁਕਤ ਹੋ ਜਾਂਵੇਗੀ। ਹੇ ਮਾਤਾ! ਉਸ ਦਾ ਅਸਥਨ ਸਾਡੇ
ਮੁਖ ਵਿੱਚ ਪੈਣ ਨਾਲ ਉਸ ਨੂੰ ਮਾਤਾ ਦੀ ਪਦਵੀ ਪ੍ਰਾਪਤ ਹੋ ਗਈ ਜਿਸ ਤੋਂ ਉਹ- ‘ਗਈ ਬੈਕੁੰਠ ਧਰਿ
ਸੁੰਦ੍ਰ ਗਾਤਾ। -ਸੁੰਦਰ ਦਿਵ ਸਰੂਪ ਧਾਰ ਕੇ ਮੇਰੀ ਉਹ ਮਾਤਾ ਬੈਕੁੰਠ ਵਿੱਚ ਜਾ ਪੁੱਜੀ। “
ਕਥਿਤ ਸ੍ਰੀ ਕ੍ਰਿਸ਼ਨ ਜੀ ਨੂੰ ਮਾਰਨ ਗਈ ਕਥਿਤ ਪੂਦਾਨਾ ਵਾਲੀ ਉਪਰੋਕਤ ਗਾਥਾ
ਵਿੱਚ ਕੇਵਲ ਏਹ ਵਾਧਾ ਹੈ ਕਿ, ਉਸ ਵਿੱਚ ਪੂਦਨਾ ਦਾ ਪਿਛੋਕੜ ਬੈਕੁੰਠ ਧਾਮ ਵਿੱਚ ਬੈਠੇ ਵਿਸ਼ਨੂੰ
ਆਪਣੀ ਘਰਦੀ ਲੱਛਮੀ ਦੇਵੀ ਜੀ ਨੂੰ ਆਪ ਸੁਣਾਉਂਦੇ ਹਨ, ਪਰ ਏਥੇ ਨਵਜਨਮੇ ਬਾਲਕ ਰੂਪ ਚਤੁਰਭੁਜੀ ਆਪਣੀ
ਨਵੀ ਬਣੀ ਮਾਤਾ ਗੰਗਾ ਜੀ ਨੂੰ ਆਪ ਹੀ ਸੁਣਾਉਂਦੇ ਹਨ। ਇਸ ਤਰ੍ਹਾਂ ਨਿਰਮਲ ਸਚੁ-ਸਰੋਵਰ ਰੂਪ ਗੁਰੂ
ਇਤਿਹਾਸ ਵਿੱਚ ਝੁਠ ਦੀ ਸੜਾਂਦ ਸ਼ਾਮਲ ਕਰਨ ਲਈ ਪੰਥ ਦੇ (ਅਖੌਤੀ) ਵਾਰਸਾਂ ਨੇ ‘ਗੁਰਬਿਲਾਸ ਪਾਤਸ਼ਾਹੀ
6’ ਪੁਸਤਕ-ਰੂਪ ਅਮੋਘ ਬਾਣ ਚਲਾਇਆ ਹੈ।
(ਅ/1) ਮਾਰ ਜੀਵਾਲਣ ਵਾਲਾ ਇਹ ਸਾਰਾ ਝੂਠ-ਡਰਾਮਾ ਉਸ ਸਤਿਗੁਰੂ ਜੀ ਦੇ ਘਰ
ਹੋਇਆ ਦਰਸਾਇਆ ਗਿਆ ਹੈ ਜਿਹੜੇ ਅਨੂਪਮ ਸਤਿਗੁਰੂ ਜੀ ਜਗਤ ਨੂੰ ਦ੍ਰਿੜ ਕਰਾ ਰਹੇ ਸਨ ਕਿ, ਕੇਵਲ ਇੱਕ
ਉਸ ਸਿਰਜਣਹਾਰ ਜੋ ਨਿਰਅਕਾਰ ਅਤੇ- (ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ਜੋ) ਅਜੋਨੀ ਹੈ,
ਤੋਂ ਬਿਨਾ, ਹੋਰ ਦੂਜਾ ਕੋਈ ਕਿਸੇ ਨੂੰ ਮਾਰ ਜੀਵਾਲ ਨਹੀ ਸਕਦਾ:-ਹਰਿ ਬਿਨੁ ਕੋਈ ਮਾਰਿ ਜੀਵਾਲਿ
ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ॥ ਗੁਰਮਤਿ ਦੇ ਇਸ ਸਿੱਧਾਂਤ ਨੂੰ ਕਈ ਗੁਰੂ ਫ਼ੁਰਮਾਨਾ
ਦੁਆਰਾ ਹੋਰ ਵੀ ਚੰਗੀ ਤਰ੍ਹਾਂ ਦ੍ਰਿੜ ਕਰਾ ਰਹੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ
ਇਕਾਗਰ ਚਿੱਤ ਹੋ ਬੈਠੀੲੈ:-
3- ਜੰਮਣ ਮਰਣਾ ਹੁਕਮੋ ਵਰਤੈ॥
ਗੁਰਮਤਿ ਦਾ ਮੁਢਲਾ ਉਪਦੇਸ਼ ਹੈ ਕਿ, ਪ੍ਰਭੂ ਦੀ ਹਜ਼ੂਰੀ ਵਿੱਚ ਸਚਿਆਰ ਸਿੱਧ
ਹੋਣ ਲਈ, ਨਾਸਵੰਤ ਮਾਇਆ-ਰੂਪੀ ਝੂਠ ਦੀ ਕੰਧ-ਰੂਪ ਪਰਦਾ ਕਿਵੇਂ ਹਟਾਉਣਾ ਹੈ- “ਕਿਵ ਸਚਿਆਰਾ
ਹੋਈਐ ਕਿਵ ਕੂੜੈ ਤੁਟੈ ਪਾਲਿ॥” (?) ਅੱਗੇ ਨਾਲ ਹੀ ਸਤਿਗੁਰੂ ਜੀ ਇਸ ਪ੍ਰਸ਼ਨ ਦਾ ਸਮਾਧਾਨ
ਫ਼ੁਰਮਾਨ ਕਰਦੇ ਹਨ, ਕਿ- “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ 1॥” ਭਾਵ, ਪ੍ਰਭੂ ਦੀ
ਰਜ਼ਾ ਵਿੱਚ ਪ੍ਰਸੰਨ ਰਹਿਣਾ ਹੀ ਇਕੋ ਇੱਕ ਮੁੱਢ ਕਦੀਮਾ ਦਾ ਤਰੀਕਾ ਹੈ, ਜਿਸ ਤੋਂ ਮਨੁੱਖ ਸਚਿਆਰ ਬਣ
ਸਕਦਾ ਹੈ। ਪੁਸਤਕ “ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” ਦੇ ਛੇਵੇਂ ਭਾਗ ਵਿੱਚ ਹੁਕਮ, ਆਗਿਆ,
ਅਮਰ, ਰਜ਼ਾ ਅਤੇ ਭਾਣੇ ਵਿੱਚ ਰਹਿਣ, ਦੀ ਵਿਅਖਿਆ, ਅੱਡ ਅੱਡ ਸਿਰਲੇਖਾਂ ਹੇਠ, ਲੱਗ-ਪੱਗ 60 ਗੁਰੂ
ਸ਼ਬਦਾਂ ਦੇ ਹਵਾਲਿਆਂ ਦੁਆਰਾ ਕੀਤੀ ਹੋਈ ਹੈ। ਪਾਠਕ ਸੱਜਣ ਇਸ ਸਚਾਈ ਤੋਂ ਵੀ ਭਲੀ ਭਾਂਤੀ ਜਾਣੂ ਹਨ
ਕਿ, ਸਾਰੀ ਗੁਰੂ ਬਾਣੀ (ਚੰਗੀ ਤਰ੍ਹਾਂ ਘੋਖ-ਵਿਚਾਰ ਕੇ ਵਿਰੋਧੀਆਂ ਵਲੋਂ ਪਾਏ ਰਲੇ ਦੂਰ ਕਰਕੇ-)
ਪੰਚਮ ਪਾਤਸ਼ਾਹ ਜੀ ਨੇ ਆਪ ਲਿਖੀ ਜਾਂ ਆਪਣੀ ਨਿਗਰਾਨੀ ਹੇਠ ਭਾਈ ਗੁਰਦਾਸ ਜੀ ਦੇ ਹੱਥੀਂ ਲਿਖਵਾਈ ਸੀ।
‘ਹੁਕਮੇ ਆਵੈ ਹੁਕਮੇ ਜਾਵੈ॥ ਬੂਝੈ ਹੁਕਮੁ ਸੋ ਸਾਚਿ ਸਮਾਵੈ॥ {1025} ਪ੍ਰਭੂ ਦੇ ਹੁਕਮ
ਵਿੱਚ ਰਾਜ਼ੀ ਰਹਿਣ ਦੀ ਸਿਖਿਆ ਦੇ ਰਹੇ ਪੰਚਮ ਪਾਤਸ਼ਾਹ ਜੀ ਦੇ ਆਪਣੀ ਮੁਬਾਰਕ ਕਲਮ ਤੋਂ ਲਿਖੇ ਕਈ
ਗੁਰੂਸ਼ਬਦ ਰਾਹੀਂ ਵੰਨਗੀ ਮਾਤਰ ਦਰਸ਼ਨ:-
2- ਵਡਹੰਸੁ ਮਃ 5॥ ਤੂ ਜਾਣਾਇਹਿ ਤਾ ਕੋਈ ਜਾਣੈ॥ ਤੇਰਾ ਦੀਆ ਨਾਮੁ
ਵਖਾਣੈ॥ 1॥ ਤੂ ਅਚਰਜੁ ਕੁਦਰਤਿ ਤੇਰੀ ਬਿਸਮਾ॥ 1॥ ਰਹਾਉ॥ ਤੁਧੁ ਆਪੇ ਕਾਰਣੁ ਆਪੇ ਕਰਣਾ॥ ਹੁਕਮੇ
ਜੰਮਣੁ ਹੁਕਮੇ ਮਰਣਾ॥ 2॥ ਨਾਮੁ ਤੇਰਾ ਮਨ ਤਨ ਆਧਾਰੀ॥ ਨਾਨਕ ਦਾਸੁ ਬਖਸੀਸ ਤੁਮਾਰੀ॥ 3॥ 8॥
{563}
ਅਰਥ:-ਹੇ ਪ੍ਰਭੂ! ਜਦੋਂ ਕਿਸੇ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਬਹੈਂ,
ਤਦੋਂ ਹੀ ਕੋਈ ਤੇਰੇ ਨਾਲ ਡੂੰਘੀ ਸਾਂਝ ਪਾਉਂਦਾ ਹੈ ਤੇ ਤੇਰਾ ਬਖ਼ਸ਼ਿਆ ਹੋਇਆ ਤੇਰਾ ਨਾਮ ਕਥਨ ਕਰਦਾ
ਹੈ। 1. ਹੇ ਪ੍ਰਭੂ! ਤੂੰ ਹੈਰਾਨ ਕਜਰ ਦੇਣ ਵਾਲੀ ਹਸਤੀ ਹੈ। ਤੇਰੀ ਰਚੀ ਰਚਨਾ ਵੀਨ ਹੈਰਾਨਗੀ ਪੈਦਾ
ਕਰਨ ਵਾਲੀ ਹੈ। 1. ਰਹਾਉ। ਤੂੰ ਆਪ ਹੀ (ਜਗਤ-ਰਚਨਾ ਦਾ) ਵਸੀਲਾ (ਬਣਾਉਣ ਵਾਲਾ) ਹੈਂ, ਤੂੰ ਆਪਹ ਹੀ
(ਬਣਿਆ ਹੋਇਆ) ਜਗਤ ਹੈਂ, (ਸਾਰਾ ਜਗਤ ਤੇਰਾ ਹੀ ਰੂਪ ਹੈ)। ਤੇਰੇ ਹੁਕਮ ਵਿੱਚ ਹੀ (ਜੀਵਾਂ ਦਾ) ਜਨਮ
ਹੁੰਦਾ ਹੈ (ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ)। ਤੇਰੇ ਹੁਕਮ ਵਿਹ ਹੀ (ਤੇਰੇ ਬੱਝਵੇ ਨੀਅਮ ਅਨੁਸਾਰ
ਹੀ) ਮੌਤ ਆਉਂਦੀ ਹੈ। 2. ਤੇਰਾ ਨਾਮ ਮੇਰੇਨ ਤਨ ਮਨ ਦਾ ਆਸਰਾ ਹੈ। ਹੇ ਨਾਨਕ (ਆਖ-ਹੇ ਪ੍ਰਭੂ! ਅਪਣਾ
ਨਾਮ ਬਖ਼ਸ਼) ਤੇਰਾ ਦਾਸ ਤੇਰੀ ਬਖ਼ਸ਼ਸ਼ (ਦਾ ਆਸਵੰਦ ਹੈਂ)। 3. 8.
{ਰੱਬੀ ਹੁਕਮ ਦੀ ਪਛਾਣ ਵਾਲੇ ਅਜੇਹੇ ਕੁੱਝ ਹੋਰ ਗੁਰੂ ਫ਼ੁਰਮਾਨਾਂ ਦੀ ਸੂਚੀ:- (1) -ਮਾਝ ਮਹਲਾ
5॥ ਸਭੇ ਸੁਖ …. ਪ੍ਰਭ ਮਿਲਣੈ ਕੀ ਏਹ ਨੀਸਾਣੀ॥ ਮਨਿ ਇਕੋ ਸਚਾ ਹੁਕਮੁ ਪਛਾਣੀ॥ …. . 4॥ 35॥ 42॥
{106} (2) ਮਾਝ ਮਹਲਾ 5॥ . . ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ॥ 1॥ …
4॥ 42॥ 49॥ {108} (3). . (3) ਮਾਝ: ਮ: 5॥ ਹੁਕਮੁ ਬੂਝੈ ਸੋ ਸਚਿ ਸਮਾਣਾ॥ 3॥”. .
-66-135 {193} (5) 4-ਸੂਹੀ ਮਹਲਾ 5॥ . . ਮਾਨੈ ਹੁਕਮੁ ਤਜੈ
ਅਭਿਮਾਨੈ॥ … 4॥ 3॥ {737} (6) - ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ
ਤਿਨਿ ਭੇਦੁ ਜਾਤਾ॥ 5॥ 9॥ {885} - (7) -ਮਾਰੂ ਮਹਲਾ 5॥ … ਜੋ ਜੋ ਹੁਕਮੁ ਭਇਓ ਸਾਹਿਬ
ਕਾ ਸੋ ਮਾਥੈ ਲੇ ਮਾਨਿਓ॥ 3॥ . . 4॥ 5॥ {1000}
3- ਮਾਝ ਮਹਲਾ 5॥ ਕਹਿਆ ਕਰਣਾ ਦਿਤਾ ਲੈਣਾ॥ ਗਰੀਬਾ ਅਨਾਥਾ ਤੇਰਾ ਮਾਣਾ॥
ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ॥ 1॥
ਭਾਣੈ ਉਝੜ ਭਾਣੈ ਰਾਹਾ॥ ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ॥ ਭਾਣੈ ਭਰਮਿ
ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ॥ 2॥ ਨਾ ਕੋ ਮੂਰਖੁ ਨਾ ਕੋ
ਸਿਆਣਾ॥
ਵਰਤੈ ਸਭ ਕਿਛੁ ਤੇਰਾ ਭਾਣਾ॥ ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ
ਨ ਜਾਈ ਜੀਉ॥ 3॥ ਖਾਕੁ ਸੰਤਨ ਕੀ ਦੇਹੁ ਪਿਆਰੇ॥ ਆਇ ਪਇਆ ਹਰਿ ਤੇਰੈ
ਦੁਆਰੈ॥ ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ॥ 4॥ 7॥ 14॥
{98}
ਕਾਦਰ ਦੀ ਕੁਦਰਤਿ ਦੇ ਇੱਕ ਬੱਝਵੇਂ ਅਟੱਲ ਨੀਯੱਮ ਵਿੱਚ ਕਿਸੇ ਮਨੁੱਖ ਜਾਂ
ਕਥਿਤ ਦੇਵੀ-ਦੇਵਤੇ ਆਦਿ ਦੇ ਵਰ-ਸਰਾਪ ਦਾ ਕੋਈ ਦਖ਼ਲ ਨਹੀਂ ਹੋ ਸਕਦਾ। ਸੋ ਬਾਬੇ ਬੁੱਢੇ ਜੀ ਦੇ
ਨਾਮਣੇ ਨਾਲ ਅਜੇਹੀ ਬ੍ਰਹਮਣੀ ਗੱਲ ਜੋੜੀ ਹੋਈ ਸੱਚ ਮੰਨ ਲੈਣੀ ਮਨ-ਮੁਖਤਾਈਨ ਹੈ।