ਹੈ ਦੇ ਮਤਿ ਸਮਝਾਏ ॥ (450)
ਉਪ੍ਰੋਕਤ ਪ੍ਰਮਾਣਾਂ ਤੋਂ ਸਿੱਧ ਹੁੰਦਾ ਹੈ ਕਿ ਰੂਹਾਨੀ ਤੌਰ ਤੇ ਮਾਤਾ ਪਿਤਾ
ਪ੍ਰਮਾਤਮਾਂ ਹੈ, ਗਿਆਨ ਦਾਤਾ ਗੁਰੂ ਪਿਤਾ ਹੈ, ਪਾਣੀ ਵੀ ਕੁਦਰਤੀ ਪਿਤਾ, ਮਤਿ ਮਾਤਾ ਅਤੇ ਪਿਤਾ
ਸੰਤੋਖ ਹੈ। ਜੋ ਸਭ ਦਾ ਰੂਹਾਨੀ ਮਾਤਾ ਪਿਤਾ ਹੈ ਕਰਤਰ-ਕਰਤਾਰ ਉਹ ਜਨਮ ਮਰਨ ਰਹਿਤ ਹੈ, ਇਸ ਕਰਕੇ ਉਸ
ਦਾ ਤਾਂ ਫਾਦਰ ਡੇ ਦੱਸਿਆ ਹੀ ਨਹੀਂ ਜਾ ਸਕਦਾ–ਪਿਤਾ ਕਾ ਜਨਮੁ ਕਿ ਜਾਨੈ ਪੂਤੁ॥ (284) ਉਸ
ਦਾ ਫਾਦਰ ਡੇ ਤਾਂ ਹਰ ਵੇਲੇ ਹੈ-ਸਾਹਿਬੁ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰੁ॥ (660) ਭਾਵ
ਉਸ ਰੂਹਾਨੀ ਮਾਤਾ ਪਿਤਾ ਪ੍ਰਮੇਸ਼ਵਰ ਨੂੰ ਤਾਂ ਜੀਵ ਨੇ ਹਰ ਵੇਲੇ ਯਾਦ ਕਰਨਾ ਹੈ। ਦੂਜਾ ਮਾਤ-ਪਿਤ
ਪਾਣੀ ਹੈ-ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (472) ਪਾਣੀ ਪਿਤਾ ਦਾ ਡੇ ਵੀ
ਐਵਰੀ ਡੇ ਹੈ। ਤੀਜਾ ਮਾਤਾ ਮਿਤਾ ਗੁਰੂ ਹੈ ਜੋ ਗਿਆਨ ਦਾਤਾ ਹੋਣ ਕਰਕੇ ਸਾਨੂੰ ਹਰ ਵੇਲੇ
ਗਿਆਨ ਦੀ ਲੋੜ ਹੈ। ਚੌਥਾ ਪਿਤਾ ਸੰਤੋਖ ਅਤੇ ਮਾਤਾ ਸ੍ਰੇਸ਼ਟ ਮਤਿ ਹੈ। ਸੰਤੋਖ ਅਤੇ ਚੰਗੀ ਮਤਿ ਵੀ
ਸਾਨੂੰ ਹਰ ਰੋਜ ਚਾਹੀਦੀ ਹੈ। ਇਸ ਕਰਕੇ ਰੂਹਾਨੀ ਤੌਰ ਤੇ ਮਦਰ-ਫਾਦਰ ਡੇ ਤਾਂ ਰੋਜਾਨਾ ਹੈ। ਉਹ
ਪ੍ਰਮਾਤਮਾਂ ਕਦੋਂ, ਕਿਹੜੀ ਤਰੀਕ ਅਤੇ ਕਿਹੜੇ ਦਿਨ ਜਨਮਿਆਂ ਸੀ? ਕੋਈ ਨਹੀਂ ਦੱਸ ਸਕਦਾ-ਥਿਤਿ
ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥ (ਜਪੁਜੀ)
ਹੁਣ ਆਪਾਂ ਦੁਨਿਆਵੀ ਮਾਂ ਬਾਪ ਦੀ ਗੱਲ ਕਰਦੇ ਹਾਂ ਜਿਨ੍ਹਾਂ ਦਾ ਜਨਮ ਅਤੇ
ਮਰਨ ਵੀ ਹੈ। ਦੇਖੋ ਮਦਰ ਅਤੇ ਫਾਦਰ ਡੇ ਜਿਆਦਾ ਤਰ ੳਮਰੀਕਾ ਕਨੇਡਾ ਆਦਿਕ ਬਾਹਰਲੇ ਮੁਲਕ ਮਨਾਉਂਦੇ
ਹਨ। ਭਾਰਤ ਵਿੱਚ ਇਹ ਦਿਨ ਪਹਿਲਾਂ ਨਹੀਂ ਸੀ ਮਨਾਏ ਜਾਂਦੇ ਅੱਜ ਪੱਛਮੀ ਲੋਕਾਂ ਦੀ ਰੀਸ ਕਰਕੇ ਓਥੇ
ਵੀ ਮਨਾਏ ਜਾ ਰਹੇ ਹਨ। ਗੋਰੇ ਗੋਰੀਆਂ ਮਦਰ ਫਾਦਰ ਡੇ ਤੇ ਆਪਣੇ ਮਾਤਾ ਪਿਤਾ ਜੀਆਂ ਨੂੰ ਗਿਫਟਾਂ
ਦਿੰਦੇ ਹਨ, ਖੁਸ਼ੀ ਦੇ ਉਹਾਰ ਕਰਦੇ ਅਤੇ ਸਟੋਰਾਂ ਤੇ ਇਨ੍ਹੀਂ ਦਿਨੀਂ ਸੇਲਾਂ ਲੱਗਦੀਆਂ ਹਨ। ਜਰਾ
ਗੰਭੀਰਤਾ ਨਾਲ ਸੋਚੋ ਪਛਮ ਵਿੱਚ ਜਦ ਬੱਚੇ 18 ਸਾਲ ਦੇ ਹੋ ਜਾਂਦੇ ਹਨ ਕਰੀਬ ਮਾਂ ਬਾਪ ਨਾਲੋਂ ਜੁਦਾ
ਹੋ ਆਪਣਿ ਮਨ ਮਰਜੀ ਕਰਦੇ ਹਨ, ਮਾਂ ਬਾਪ ਵੀ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਨ। ਬੁਡੇਪੇ ਵੇਲੇ
ਮਾਂ ਬਾਪ ਦੀ ਸੰਭਾਲ ਵਿਦੇਸ਼ੀ ਬੱਚੇ ਨਹੀਂ ਕਰਦੇ, ਉਨ੍ਹਾਂ ਨੂੰ ਸਰਕਾਰਾਂ ਤੇ ਡੀਪੈਂਡ ਹੋਣਾਂ ਪੈਂਦਾ
ਹੈ। ਜੇ ਬੱਚੇ ਨੂੰ ਗਲਤੀ ਕਰਦੇ ਤੇ ਮਾਂ ਬਾਪ ਡਾਂਟਣ ਤਾਂ ਬੱਚੇ ਝੱਟ 911 ਫੋਨ ਘੁੰਮਾਂ ਕੇ ਪੁਲੀਸ
ਨੂੰ ਫੜਾ ਦਿੰਦੇ ਹਨ। ਬੱਚੀਆਂ 10-12 ਸਾਲ ਦੀ ਉਮਰ ਵਿੱਚ ਬੁਵਾਏ ਫਰੈਂਡ ਬਣਾ ਲੈਂਦੀਆਂ ਹਨ।
ਸਕੂਲਾਂ ਵਿਖੇ ਅਧਿਆਪਕ ਖੁਦ ਬੱਚੇ ਬੱਚੀਆਂ ਨੂੰ ਨਿਰੋਧ ਦਿੰਦੇ ਹਨ। ਗੱਲ ਕੀ ਬੱਚੇ ਮਾਂ ਬਾਪ ਨੂੰ
ਵਿਸਾਰ ਕੇ ਆਪ ਹੁਦਰੇ ਹੋ ਜਾਂਦੇ ਹਨ। ਜਰਾ ਸੋਚੋ ਫਿਰ ਸਾਲ ਬਆਦ ਨਦਰ-ਫਾਦਰ ਡੇ ਮਨਾਇਆ ਕੀ ਅਰਥ
ਰੱਖਦਾ ਹੈ? ਸੋ ਸਾਡਾ ਦੁਨੀਆਵੀ ਮਾਂ ਬਾਪ ਦਾ ਮਦਰ-ਫਾਦਰ ਡੇ ਮਨਾਇਆ ਤਾਂ ਹੀ ਸਫਲਾ ਹੈ ਜੇ ਅਸੀਂ
ਜਿੰਦੇ ਮਾਂ ਬਾਪ ਦੇ ਆਗਿਆਕਾਰ ਰਹਿ ਕੇ ਬੁਢੇਪੇ ਵੇਲੇ ਉਨ੍ਹਾਂ ਦੀ ਸੇਵਾ ਕਰੀਏ ਨਾਂ ਕਿ ਘਰੋਂ ਹੀ
ਕੱਢ ਦੇਈਏ। ਸਾਨੂੰ ਮਾਤਾ ਪਿਤਾ ਨਾਲ ਫਾਲਤੂ ਝਗੜਾ ਵੀ ਨਹੀਂ ਕਰਨਾਂ ਚਾਹੀਦਾ। ਗੁਰ ਫੁਰਮਾਨ ਹੈ-ਜਿਨ
ਕੇ ਜਨੇ ਬਡੀਰੇ ਤੁਮ ਹੋ ਤਿਨ ਸਿਉਂ ਝਗਰਤ ਪਾਪ॥ (1200) ਸੋ ਸਾਡੇ ਰੂਹਾਨੀ ਮਾਤਾ ਪਿਤਾ
ਨਿਰੰਕਾਰ ਜੀ ਹਨ ਅਤੇ ਦੁਨੀਆਵੀ ਸਾਡੇ ਸਰੀਰਕ ਜਨਮ ਦੇਣ ਵਾਲੇ ਮਾਤਾ ਪਿਤਾ ਹਨ। ਸਾਨੂੰ ਮਾਤਾ ਪਿਤਾ
ਦੇ ਹਰ ਵੇਲੇ ਆਗਿਆਕਾਰ ਰਹਿ ਕੇ, ਦੁਖ-ਸੁਖ ਅਤੇ ਗੁਢੇਪੇ ਵੇਲੇ ਉਨ੍ਹਾਂ ਦੀ ਵੱਧ ਤੋਂ ਵੱਧ ਸੇਵਾ
ਕਰਨੀ ਚਾਹੀਦੀ ਹੈਇਸ ਤਰ੍ਹਾਂ ਸਾਨੂੰ ਹਰ ਵੇਲੇ ਮਦਰ ਫਾਦਰ ਡੇ ਮਨਾਉਣੇ ਚਾਹੀਦੇ ਹਨ।