ਪੁਰਾਣਕ ਝੂਠ ਦਾ ਤੀਸਰਾ, (ਗੁਰ-ਮਰਯਾਦਾ ਵਿਰੋਧੀ) ਰੂਪ-
ਮਾਤਾ ਗੰਗਾ ਜੀ ਦੇ ਪਲੰਘ ਦੇ ਕੋਲ ਹੀ ਦੇਵਤਿਆਂ ਦੀ ਕਚਿਹਰੀ ਜੁੜਨੀ-
ਲੜਾਈਆਂ ਛੇੜਨ ਦੇ ਢੰਗਾਂ ਬਾਰੇ ਵਿਚਾਰਾਂ, ਕੰਧਾਂ ਕੋਠਿਆਂ ਦੀ ਪੂਜਾ-
ਰਾਤ ਨੂੰ ਗੁਰੁ ਅਰਜਨ ਸਾਹਿਬ ਜੀ ਜਦ ਘਰ ਆਏ ਤਾਂ ਮਾਤਾ ਜੀ ਨੇ ਸਪ ਵੇਖਣ
ਤੋਂ ਬਣੇ ਆਪਣੇ ਮਨ ਦਾ ਡਰ* {*
Foot
note:- ਜਦ ਮਾਤਾ ਜੀ ਨੇ ਸਪ ਦੀ ਅਸਲੀਯਤ ਅਤੇ
ਆਪਣੇ ਰੱਬ-ਸਪੁੱਤਰ ਦੀ ਕਰਾਮਾਤੀ ਸ਼ਕਤੀ ਆਪਣੀ ਅੱਖੀਂ ਵੇਖ ਲਈ ਸੀ ਤਾਂ ਫਿਰ ਡਰ ਕਿਸ ਗੱਲ ਦਾ
ਉਪਜਿਆ? ਵਡਾਲੀ ਤੋਂ ਸ੍ਰੀ ਅੰਮ੍ਰਿਤਸਰ ਜਾਣ ਦਾ ਅਸਲ ਕਾਰਨ ਨਾ ਲਿਖ ਕੇ ਮਾਤਾ ਜੀ ਦੇ ਨੂੰ ਨਿਰਮੂਲ
ਡਰ ਦਾ ਬਹਾਨਾ ਕਰਦੇ ਦਰਸਾ ਲਿਆ ਅਤੇ ਨਾਲ ਹੀ ਸਤਿਗੁਰਾਂ ਦੀ ਅੰਤਰਯਾਮਤਾ ਦਾ ਵੀ ਮੌਜੂ ਉਡਾ ਲਿਆ?}
ਏਡੀ ਦਿੜਤਾ ਨਾਲ ਦਰਸਾਇਆ ਕਿ, ਸਤਿਗੁਰੂ ਜੀ
ਵਡਾਲੀ ਤੋਂ ਰਿਹਾਇਸ਼, ਅੰਮ੍ਰਿਤਸਰ ਲੈ ਜਾਣ ਲਈ ਮੰਨ ਗਏ। ਕੁੱਝ ਦੇਰ ਲਈ ਗੱਲਾਂ ਬਾਤਾਂ ਕਰਦੇ ਰਹਿ
ਕੇ, ਜਦੋਂ ਸੌਂ ਗਏ ਤਾਂ--ਇਕ ਕੌਤਕ ਸੁੰਦਰ ਕੀਯੋ ਗੁਰੂ ਗਰੀਬ ਨਿਵਾਜ॥ 73॥ ਗੁਰੂ ਅਰਜਨ
ਸਾਹਿਬ ਜੀ ਤੋਂ ਬਿਨਾ ਇਹ ਗਰੀਬ ਨਿਵਾਜ ਗੁਰੂ, ਕੌਣ ਸੀ? ਲਉ ਕਰੋ ਦਰਸ਼ਨ, ਗੁਰਿਆਈ ਤੋਂ ਪਹਿਲਾਂ ਹੀ
ਬਣ ਰਹੇ, (ਲਿਖਾਰੀ ਦੇ) ਉਸ ਗ਼ਰੀਬ ਨਿਵਾਜ ਚੋਜੀ ਗੁਰੂ ਦੇ:--
ਸਵੱਯਾ॥ ਮਾਤ ਬਿਰਾਜ ਗਈ ਜਬ ਹੀ, ਦਿਖਿ ਆਪ ਉਠੇ ਗੁਰ ਬਾਲ ਮੁਰਾਰੀ।
ਪਲੰਘ ਤਰੇ ਹੋਇ ਬੈਠ ਗਏ ਭੂਮਿ, ਆਵਤ ਭੇ ਸਭਿ ਦੇਵ ਅਪਾਰੀ।
ਜਾਨਿ ਇਕੰਤ ਆਏ ਤਬ ਦੇਵ, ਸਦਾਸਿਵ ਨਾਰਦ ਔ ਕਲ ਭਾਰੀ।
ਜਗਿਨ ਚੌਸਠ ਬੀਰ ਬਵੰਜਨ ਆਇ ਤਬੈ ਗੁਰ ਅੱਗ ਪੁਕਾਰੀ। 74.
ਟੂਕ ਵਿੱਚ ਲਿਖੇ ਪਦ ਅਰਥ:-ਮੁਰਾਰੀ= ਕਥਿਤ ਸ੍ਰੀ ਕ੍ਰਿਸ਼ਨ ਨੇ ਜਦੋਂ ‘ਮੁਰ’
ਨਾਮੀ ਦੈਂਤ ਮਾਰਿਆ ਤਾਂ ਨਾਮ ਮੁਰਾਰੀ ਵੀ ਜੁੜ ਗਇਆ)। ਪਲਘ ਤਰੇ=ਪਲੰਘ ਤੋਂ ਉੱਤਰ ਕੇ ਥੱਲੇ
ਬਿਰਾਜਮਾਨ ਹੋ ਗਏ। ਸਦਾਸ਼ਿਵ=ਸ਼ਿਵ। ਨਾਰਦ ਔ ਕਲ ਭਾਰੀ=ਨਾਰਦ ਮੁਨੀ ਤੇ ਲੜਾਈ ਝਗੜੇ ਕਰਾਉਣ ਵਾਲੀ
ਕਲ੍ਹਿ ਦੀ ਦੇਵੀ। ਜੋਗਨ ਚੌਸਠ=ਦੁਰਗਾ ਦੀ ਅੜਦਲ ਵਿੱਚ ਰਹਿਣ ਵਾਲੀਆਂ 64 ਦੇਵਿਆਂ ਜੋ ਜੰਗ ਵਿੱਚ
ਜੋਧਿਆਂ ਦਾ ਲਹੂ ਪੀਂਦੀਆਂ ਹਨ। ਬੀਰ ਬਵੰਜਨ= ਬਵੰਜਾ (-52) ਵੀਰ, ਗੁਪ ਜੋਧੇ? ।
ਚੌਪਈ॥ ਸਭਿ ਮਿਲਿ ਉਸਤਤਿ ਕੀਨ ਅਪਾਰਾ। ਹੇ ਪ੍ਰਭ ਹਰੋ ਭਾਰ ਮਹਿ ਸਾਰਾ।
ਬਾਲ ਰੂਪ ਜਾ ਹਿਤਿ ਤੁਮ ਧਾਰਯੋ। ਕਰੋ ਸੋਇ ਦੁਖ ਦੇਵ ਪੁਕਾਰਯੋ॥ 75॥
ਨੇਤਿ ਨੇਤਿ ਤੁਹਿ ਬੇਦ ਬਖਾਨੈ। ਮਰਮ ਤੁਮਾਰ ਕੋਊ ਨਹਿ ਜਾਨੈ।
ਜੋਗਨ ਕਹਾ ਜੁੱਧ ਪ੍ਰਭ ਜੇਤੀ। ਭਰੈਂ ਉਦਰ ਹਮ ਅਨੰਦ ਸੇਤੀ॥ 76॥
ਬਹੁ ਚਿਰ ਭਯੋ ਜੁੱਧ ਨਹਿ ਹੋਯੋ। ਮਰੈਂ ਭੂਖ ਹਮ ਸਭਿ ਸੁਖ ਖੋਣੋ।
ਬਾਲ ਰੂਪ ਪ੍ਰਭ ਤਬ ਮੁਸਕਾਨੋ। ਸ੍ਰੀ ਮੁਖ ਸੌਂ ਅਸ ਬਚਨ ਬਖਾਨੋ॥ 77॥
ਉਥੇ ਪੁੱਜੇ ਸਾਰਿਆ ਦੇਵੀ ਦੇਵਤਿਆਂ ਨੇ ਪਹਿਲਾਂ ਬਾਲਕ-ਰੂਪ ਆਪਣੇ ਪ੍ਰਭੂ ਜੀ
ਲਈ ਨੂੰ ਸੰਬੋਧਨ ਕਰਕੇ- `ਤੇਰਾ ਭੇਦ ਕਿਸੇ ਨੇ ਵੀ ਨਹੀਂ ਜਾਣਿਆ, ਵੇਦਾਂ ਨੇ ਵੀ ਤੈਨੂੰ ਅਪਾਰ ਅਪਾਰ
ਹੀ ਆਖਿਆ ਹੈ ਆਦਿ ‘ਬਚਨਾ ਨਾਲ ਬੜੀ ਉਸਤਤਿ ਕੀਤੀ, ਅਤੇ ਫਿਰ ਆਪਣੇ ਆਉਣ ਦਾ ਮੰਤਵ ਦੱਸਿਆ- “ਧਰਤੀ
ਦਾ ਭਾਰ ਦੂਰ ਕਰਨ ਵਾਲੇ ਜਿਹੜੇ ਕਾਰਜ ਲਈ ਤੁਸਾਂ ਇਹ ਬਾਲਕ ਰੂਪ ਧਾਰਿਆ ਹੈ ਉਹ ਪੂਰਾ ਕਰੋ।
ਜੋਗਨੀਆਂ ਨੇ ਫ਼ਰਿਆਦਾਂ ਕੀਤੀਆਂ ਕਿ, ਉਹ ਤਾਂ ਜੰਗ ਵਿੱਚ ਹੀ ਅਪਣਾ ਢਿੱਡ ਭਰ ਸਕਦੀਆਂ ਹਨ, ਬੜੇ ਚਿਰ
ਤੋਂ ਜੰਗ ਨਾ ਹੋਣ ਦੇ ਕਾਰਨ ਉਹ ਭੁੱਖ ਦੇ ਕਾਰਨ ਵਿਆਕੁਲ ਹਨ। ਕੋਈ ਜੰਗ ਛੇੜਨ ਦਾ ਸਬੱਬ ਬਣਾਉਣਾ
ਚਾਹੀਦਾ ਹੈ”। ਬਾਲਕ ਰੂਪ ਪ੍ਰਭੂ ਜੀ ਨੇ ਮੁਸਕਰਾ ਕੇ ਆਖਿਆ। - “ਧੀਰਜ ਕਰੋ ਹੋਲੀ ਹੌਲੀ ਸਾਰੇ
ਭਾਰ ਦੂਰ ਕਰ ਦਿਆਂਗੇ।” ਨਾਰਦ ਨੂੰ ਆਖਿਆ- “ਤੁਸੀਂ ਸ਼ਿਵ ਜੀ ਦੇ ਗਲ ਵਿੱਚ ਮਨੁੱਖੀ ਸਿਰਾਂ
ਦੀ ਮਾਲਾ ਪਾ ਦਿਉ। ਲੜਾਈ-ਕਲ੍ਹਿ ਦੀ ਦੇਵੀ ਨੂੰ ਆਖਿਆ--ਤੂਂ ਦਿੱਲੀ ਚੰਦੂ ਦੇ ਘਰ ਜਨਮ ਲੈ ਅਤੇ
52 ਬੀਰਾਂ ਨੂੰ ਇਹ ਆਖਿਆ- “ਤੁਸੀਂ ਵੀ ਮਨੁੱਖਾ ਸਰੀਰ ਧਾਰਨ ਕਰਕੇ ਮੇਰੇ ਨਾਲ ਰਹਿ ਕੇ ਤੁਰਕਾਂ
ਨਾਲ ਜੁੱਧ ਕਰਿਆ ਕਰਨ”। (80ਵੇਂ ਦੋਹਰੇ ਤਕ) ਭਾਵ, ਅੱਗੇ ਹੋਣ ਵਾਲੀਆਂ ਜੰਗਾਂ ਵਿੱਚ ਸਤਿਗੁਰੂ
ਨਾਨਕ ਸਾਹਿਬ ਜੀ ਦੇ ਸਿੱਖ ਨਹੀਂ, ਸਗੋਂ ਅਸਮਾਨੋ ਆਏ ਇਹ 52 ਵੀਰ ਹੀ ਜੂਝਦੇ ਰਹੇ ਸਨ?
ਏਨੀ ਲਿਖਤ ਤੋਂ ਉਪਜੇ ਸ਼ੰਕਿਆਂ ਦਾ ਵੇਰਵਾ:--
(1) ਜੇ ਧਰਤੀ ਤੇ ਛੋਟੇ ਮੋਟੇ ਯੁੱਧ ਅਥਵਾ ਲੜਾਈਆਂ ਅਸਮਾਨੀ ਵੱਸਦੇ ਕਥਿਤ
ਦੇਵੀ ਦੇਵਤੇ, ਜਾਂ ਉਨ੍ਹਾਂ ਦੇ ਹੱਥ-ਠੋਕੇ ਕਥਿਤ ਅਵਤਾਰ ਆਪ ਹੀ ਕਾਰਉਂਦੇ ਹਨ, ਤਾਂ ਤੁਰਕਾਂ,
ਮੁਗ਼ਲਾਂ, ਪਠਾਣਾ ਅਦਿ ਦਾ ਕੀ ਦੋਸ਼? ਲਿਖਾਰੀ ਦੀ ਲਿਖਤ ਅਨੁਸਾਰ ਅਸਲ ਮਲੇਛ ਤਾਂ ਸਗੋਂ ਇਹ ਨਦੇਵਤੇ
ਆਦਿ ਕਥਿਤਿ ਅਸਮਾਨੀ ਸ਼ਕਤੀਆਂ ਹਨ। ਖ਼ਾਤਮਾ ਮੁਸਲਮਾਨਾ ਨਹੀਂ ਸਗੋਂ ਅਸਲ ਪੁਅੜੇ ਦੀ ਜੜ੍ਹ ਇਨ੍ਹਾਂ
ਕਥਿ ਦੇਵਤਿਆਂ, ਜੋਗਨੀਆਂ ਕਲ਼੍ਹਾ-ਦੇਵੀ ਦਾ ਕਰਨਾ ਚਾਹੀਦਾ ਸੀ। ਸੂਰਬੀਰ ਵਰਿਆਮ ਖ਼ਾਲਸਾ ਪੰਥ ਵਿੱਚ
ਇਹ ਬੇਇਨਸਾਫ਼ੀ ਕਿਵੇਂ ਪਰਵੇਸ਼ ਕਰ ਵੜੀ?
(2) ਜੇ ਚੰਦੂ ਨੂੰ ਪੁੱਠੇ ਰਸਤੇ ਪਾਉਣ ਦਾ ਪਰਬੰਧ ਬਾਲਕ ਪ੍ਰਭੂ ਸ੍ਰੀ
ਹਰਿਗੋਬਿੰਦ ਸਾਹਿਬ ਜੀ ਆਪ ਹੀ ਕਰ ਰਹੇ ਸਨ ਤਾਂ ਚੰਦੂ ਨੂੰ ਦੋਸ਼ੀ ਕਿਸ ਕਾਰਨ ਗਰਦਾਨਿਆਂ ਗਿਆ?
ਹੁਸ਼ਿਆਰ ਲਿਖਾਰੀ ਨੇ ਚੰਦੂ ਦੇ ਥਾਂ ਸਾਰੇ ਜ਼ੁਲਮ ਦੀ ਜ਼ਿੱਮੇਵਾਰੀ, ਕੀ, ਸ੍ਰੀ ਗੁਰੂ ਹਰਿਗੋਬਿੰਦ
ਸਾਹਿਬ ਦੇ ਸਿਰ ਹੀ ਨਾ ਮੜ੍ਹ ਦਿੱਤੀ?
(3) ਤੁਰਕਾਂ ਨਾਲ ਲੜਾਈਆਂ ਕਰਨ ਲਈ ਅਸਮਾਨੋ ਆਏ 52 ਬੀਰ ਰੱਖੇ ਦਰਸਾ ਕੇ,
ਕੀ ਲਿਖਾਰੀ ਨੇ, ਸਾਡੇ ਇਸ ਵਿਸ਼ਵਾਸ਼ ਨੂੰ ਵਡੀ ਭਾਰੀ ਸੱਟ ਨਹੀਂ ਮਾਰੀ ਕਿ, ਛੱਟਮ ਪੀਰ ਨੇ ਮੁਰਦਾ ਹੋ
ਰਹੀ ਸਿੱਖ ਕੌਮ ਵਿੱਚ ਸੂਰਬੀਰਤਾ ਦਾ ਅਜੇਹਾ ਜਜ਼ਬਾ ਭਰ ਦਿੱਤਾ ਸੀ, ਕਿ ਉਨ੍ਹਾਂ ਨੇ ਸ਼ਾਹੀ ਫ਼ੌਜਾਂ
ਨੂੰ ਚਾਰ ਵਾਰ ਜੰਗ ਦੇ ਮੈਦਾਨ ਵਿੱਚ ਹਰਾ ਕੇ ਮੁਗ਼ਲੀਆਂ ਸਰਕਾਰ ਨੂੰ ਸਖ਼ਤ ਨਮੋਸ਼ੀ ਦਾ ਮੂੰਹ ਵਿਖਾਇਆ
ਸੀ?
(4) ਜਿਵੇ ਮਿੱਟੀ ਦੀਆਂ ਮੂਰਤੀਆਂ ਨੂੰ ਰੱਬੀ ਸ਼ਕਤੀਆਂ ਦੀ ਮਾਲਕ ਸਿੱਧ
ਕਰਕੇ, ਬ੍ਰਾਹਮਣ ਉਨ੍ਹਾਂ ਦੀ ਪੂਜਾ ਕਰਵਾ ਰਿਹਾ ਹੈ, ਉਸੇ ਬੇਦਲੀਲੇ ਅਤੇ ਗੁਰਮਤਿ ਵਿਰੋਧੀ ਝੂਠ-ਰੂਪ
ਮਾਇਆਜਾਲ ਨੂੰ ਅਥਵਾ ਪੁਰਾਣਕ ਕੁਫ਼ਰ ਨੂੰ ਗੁਰੂ ਇਤਿਹਾਸ ਦਾ ਅੰਗ ਬਣਾ ਕੇ ਕੀ, ਇਹ ਕੁਟਲ ਲਿਖਾਰੀ
ਸਾਡਾ ਮੌਜੂ ਨਹੀਂ ਉਡਾ ਰਿਹਾ?
ਲਿਖਾਰੀ ਜੀ ਅੱਗੇ ਲਿਖਦੇ ਹਨ, ਕਿ ਸ੍ਰੀ ਗੁਰੂ ਜੀ ਦੀ ਅਗਿਆ ਦੇਵਤਿਆਂ
ਨੇ ਸਿਰ ਮੱਥੇ ਤੇ ਰੱਖ ਲਈ, ਅਤੇ ਬੰਦਨਾ ਕਰਕੇ ਵਾਪਸ ਮੁੜ ਪਏ। ਏਨੇ ਵਿੱਚ ਮਾਤਾ ਜੀ ਦੀ ਅੱਖ ਖੁਲ੍ਹ
ਗਈ ਅਤੇ ਉਨ੍ਹਾਂ ਨੇ ਬਾਹਰ ਜਾਂਦੇ ਦੇਵਤੇ ਵੇਖ ਲਏ। ਕਾਕਾ ਜੀ ਵੀ ਮੰਜੇ ਤੇ ਨਾ ਲੱਭੇ। ਮਾਤਾ ਜੀ
ਨੂੰ ਭਰਮ ਹੋ ਗਿਆ ਕਿ ਚੋਰ ਉਸ ਦੇ ਪੁੱਤਰ ਨੂੰ ਚੁਰਾ ਕੇ ਲੈ ਜਾਣ ਲਈ ਆਏ ਸਨ। ਗੁਰੂ ਅਰਜਨ ਸਾਹਿਬ
ਜੀ ਨੇ, ਮਾਤਾ ਗੰਗਾ ਜੀ ਦੀ ਇਹ ਚੋਰਾਂ ਦੇ ਆਉਣ ਵਾਲੀ ਗਲ, ਟਾਲ ਦਿੱਤੀ। ਅਗਲੇ ਦਿਨ ਅੰਮ੍ਰਿਤਸਰ
ਜਾਣ ਦੀ ਤਿਆਰੀ ਹੋ ਗਈ।
ਵਡਾਲੀ ਤੋਂ ਅੰਮ੍ਰਿਤਸਰ ਜਾਣ ਸਮੇ ਗੁਰੂ ਪਰਵਾਰ ਦਾ ਸ਼ਾਹਾਨਾ ਜਲੂਸ ਦਾ ਵਰਣਨ
ਲਿਖਾਰੀ ਦੀ ਬੋਲੀ ਵਿਚ:-
ਸੋ ਗਥ ਸੁਨੋ ਸਾਧ ਨਿਰਧਾਰਾ। ਭਏ ਤਯਾਰ ਗੁਰੂ ਨਿਰੰਕਾਰਾ।
ਰਥ ਹੈ ਬਹਲਾ ਸਾਜਿ ਅਨੰਤਾ। ਚੜ੍ਹਿ ਸੁਖਪਾਲ ਚਲੇ ਭਗਵੰਤਾ॥ 89॥
ਪਦ ਅਰਥ=ਸੋ. . = (ਸੁਧਾ ਸਰੋਵਰ ਵਲ ਨੂੰ) ਜਾਣ ਦੀ ਉਹ ਕਥਾ ਧਿਆਨ ਨਾਲ
ਸੁਣੋ। ਹੈ=ਘੋੜੇ। ਬਹਲਾ=ਸਵਾਰੀਆਂ (ਗਡ-ਬਹਿਲਾਂ)। ਸੁਖਪਾਲ=ਪਾਲਕੀ।
ਸੋਨੇ ਜੜਯੋ ਜੜਾਵਨ ਭਾਰੀ। ਤਿਹ ਰਥ ਚੜ੍ਹਿ ਤਬ ਮਾਤ ਸਿਧਾਰੀ।
ਹਰਿ ਗੋਵਿੰਦ ਗੁਰ ਗੋਦੀ ਲੀਨੋ। ਕਰਿ ਅਰਦਾਸ ਜਿਨ ਪਯਾਨਾ ਕੀਨੋ॥ 90॥
ਲਿਖਾਰੀ ਪੂਰੀ ਤਰ੍ਹਾਂ ਸੁਚੇਤ ਹੈ ਕਿ, ਸ਼ਾਹੀ ਠਾਠ ਦਰਸਾਉਣ ਲਈ ਸੋਨੇ ਦੀ
ਵਰਤੋਂ ਕਰਨੀ ਗੁਰਬਾਣੀ ਦੇ ਇਸ ਮਹਾਂਵਾਕ ਦੀ ਖੁਲ੍ਹੀ ਉਲੰਙਣਾ ਹੈ-
8- ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥ ਰਸੁ ਘੋੜੇ ਰਸੁ
ਸੇਜਾ
ਮੰਦਰ ਰਸੁ ਮੀਠਾ ਰਸੁ ਮਾਸੁ॥ ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ॥ 2॥”
{15} -4
ਮਾਤਾ ਜੀ ਦਾ ਰਥ ਭਾਰੀ ਸੋਨੇ ਨਾਲ ਜੜਤ ਦਰਸਾ ਕੇ ਉਸ ਨੇ ਸਤਿਗੁਰੂ ਜੇ ਨੂੰ-
“ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥” {269} ਆਪਣੇ ਹੀ ਫ਼ੁਰਮਾਨ ਦੇ ਵਿਰੁੱਧ
ਵਿਹਾਰ ਕਰਨ ਦੇ ਦੋਸ਼ੀ ਬਣਾਉਣ ਦਾ ਅਪਰਾਧ ਕੀਤਾ ਹੈ। ਅਜੇ ਹੋਰ ਸੁਣੋ:-
ਦੋਹਰਾ॥ ਬਹਲਣ ਪਰਿ ਦਾਸੀ ਚੜੀ ਹੈ ਚੜਿ ਦਾਸ ਅਪਾਰ। ਬਾਜ ਬਜਾਵਤ ਤਬ ਚਲੇ
ਗੁਰ ਅਰਜਨ ਕਰਤਾਰ॥ 91॥
ਹੈ=ਘੋੜੇ। ਅਪਾਰ=ਅਨਗਿਣਤ।
ਦੇਵਨ ਤਬ ਬਾਜੇ ਹਨੇ ਨਭ ਮੈ ਫੂਲ ਡਰਾਇ। ਮਨ ਮੈ ਆਨੰਦ ਪਾਯੋ ਜੈ ਜੈ ਮੁਖਹੁ
ਅਲਾਇ॥ 92॥
ਟੂਕ ਵਿਚਲੇ ਅਰਥ:-ਦੇਵਤਿਆਂ ਨੇ ਵੀ ਬਾਜੇ ਬਜਾਏ ਤੇ ਅਕਾਸ਼ ਤੋਂ ਫੁੱਲਾਂ
ਦੀ ਵਰਖਾ ਕੀਤੀ। ਵਿਦਤ ਰਹੇ ਕਿ, ਗੁਰਮਤਿ ਵਿੱਚ ਦੇਵੀ ਦੇਵਤਿਆਂ ਦੀ, ਕਿਸੇ ਅੱਡਰੀ ਹੋਂਦ ਨੂੰ, ਜਾਂ
ਅਸਮਾਨਾਂ ਤੋਂ ਹੁੰਦੀ ਫੁੱਲਾਂ ਦੀ ਬਰਖਾ ਵਾਲੀ ਪੁਰਾਣਕ ਝੂਠ ਨੂੰ ਕੋਈ ਥਾਂ ਨਹੀਂ ਹੈ।
ਸਤਿਗੁਰੂ ਨਾਨਕ ਸਾਹਿਬ ਜੀ ਦੇ ਇਸ ਪਾਵਨ ਗੁਰੂ ਫ਼ੁਰਮਾਨ ਤੋਂ ਵੀ ਸੁਚੇਤ
ਰਹਿਣਾ ਸਾਡਾ ਧਰਮ ਬਣਦਾ ਹੈ-ਸੋਰਠਿ ਮਹਲਾ 1॥ …. ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ
ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥ 6॥ {637}
ਵਡਾਲੀ ਮੈ ਸਤਿਗੁਰ ਰਹੇ ਤੀਨਿ ਬਰਸ ਸੁਖ ਪਾਇ। ਸੁਧਾ ਸਰੋਵਰ ਪੁਨਿ ਅਏ ਬਾਜੇ
ਅਨਿਕ ਬਜਾਇ॥ 93॥
ਉਚੇ ਆਚਣ ਵਾਲੀ ਸ਼ੁਭ ਕਰਣੀ ਦੇ ਨਾਲ ਗ਼ਰੀਬੀ ਪਹਿਰਾਵਾ ਰਖਿਦਿਆ ਪ੍ਰਭੂ ਨਾਮ
ਵਿੱਚ ਰੰਗਿਆ, ਸਾਦਾ ਜੀਵਨ ਗੁਜ਼ਾਰਨ ਦਾ ਉਪਦੇਸ਼ ਦ੍ਰਿੜ ਕਰਾ ਰਹੇ ਸਤਿਗੁਰੂ ਨਾਨਕ ਸਾਹਿਬ ਜੀ, ਆਪਣੇ
ਪੰਜਵੇਂ ਸਰੂਪ ਵਿਚ, ਆਪਣੇ ਘਰ ਵਲ ਨੂੰ ਵਾਪਸ ਪਰਦਿਆਂ, ਬੇਅੰਤ ਵਾਜਿਆਂ ਗਾਜਿਆਂ ਵਾਲਾ ਅਜੇਹੇ ਸ਼ਾਹੀ
ਜਲੂਸ ਦਾ ਫੋਕਾ ਵਿਖਾਵਾ, ਕਿਸੇ ਵੀ ਹਲਤ ਵਿੱਚ ਨਹੀਂ ਸਨ ਕਰ ਸਕਦੇ:-
9- ਸੋਰਠਿ ਮਹਲਾ 1 ਘਰੁ 1॥ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ
ਖੇਤੁ॥ ਨਾਮੁ ਬੀਜੁ ਸੰਤੋਖੁ
ਸੁਹਾਗਾ ਰਖੁ ਗਰੀਬੀ ਵੇਸੁ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ॥ 1॥
ਬਾਬਾ ਮਾਇਆ
ਸਾਥਿ ਨ ਹੋਇ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ॥ ਰਹਾਉ॥
{595}
ਅਰਥ:-
ਹੇ ਭਾਈ!
(ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ (ਇਹ ਹਰੇਕ ਨੂੰ ਪਤਾ ਹੈ ਫਿਰ ਭੀ) ਇਸ ਮਾਇਆ
ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ। ਕੋਈ ਵਿਰਲਾ ਮਨੁੱਖ ਸਮਝਦਾ ਹੈ (ਕਿ ਸਦਾ ਨਾਲ
ਨਿਭਣ ਵਾਲਾ ਧਨ ਹੋਰ ਹੈ)। 1. ਰਹਾਉ।
(ਹੇ ਭਾਈ! ਸਦਾ ਨਾਲ ਨਿਭਣ ਵਾਲਾ ਧਨ ਕਮਾਣ ਲਈ) ਮਨ ਨੂੰ ਹਾਲੀ (ਵਰਗਾ
ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ (ਨਾਮ ਫ਼ਸਲ ਵਾਸਤੇ) ਪਾਣੀ ਹੈ, (ਇਹ ਆਪਣਾ) ਸਰੀਰ
(ਹੀ) ਪੈਲੀ ਹੈ। (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, (ਬੀ ਬੀਜ ਕੇ ਉਸ ਨੂੰ ਪੰਛੀਆ ਤੋਂ
ਬਚਾਉਣ ਲਈ ਸੁਹਾਗਾ ਫੇਰਨਾ ਜ਼ਰੂਰੀ ਹੈ, ਇਸੇ ਤਰ੍ਹਾਂ ਜੇ ਸੰਤੋਖ ਵਾਲਾ ਜੀਵਨ ਨਹੀਂ, ਤਾਂ ਮਾਇਆ ਦੀ
ਤ੍ਰਿਸ਼ਨਾ ਨਾਮ-ਬੀਜ ਨੂੰ ਮੁਕਾ ਦੇਵੇਗੀ) ਸੰਤੋਖ (ਨਾਮ-ਬੀਜ ਨੂੰ ਤ੍ਰਿਸ਼ਨਾ-ਪੰਛੀਆਂ ਤੋਂ ਬਚਾਣ ਲਈ)
ਸੁਹਾਗਾ ਹੈ, ਸਾਦਾ ਜੀਵਨ (ਨਾਮ-ਫ਼ਸਲ ਦੀ ਰਾਖੀ ਕਰਨ ਲਈ) ਰਾਖਾ ਹੈ। (ਹੇ ਭਾਈ! ਇਹ ਵਾਹੀ
ਕੀਤਿਆਂ ਸਰੀਰ-ਪੈਲੀ ਵਿਚ) ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ। ਵੇਖ, (ਜਿਨ੍ਹਾਂ ਇਹ
ਵਾਹੀ ਕੀਤੀ) ਉਹ ਹਿਰਦੇ (ਨਾਮ-ਧਨ ਨਾਲ) ਧਨਾਢ ਹੋ ਗਏ। 1.
ਸਵੈਯ॥ ਪੁੰਨਿ ਤਾਹਿ ਸਮੇ
ਗੁਰ ਆਗਮ ਪੇਖਿ, ਸੁਧਾਸਰ ਲੋਕ ਸਭੈ ਹਰਖਾਏ।
ਅਗ੍ਰਜ ਆਇ ਮਿਲੇ ਗੁਰ ਅਰਜਨ, ਪਾਇ ਖ਼ੁਸ਼ੀ ਤਬ ਦੇਤ ਬਧਾਏ।
ਬੰਦਨ ਕਰਿ ਪੁਰ ਮਾਹਿ ਧਸੇ, ਤਬ ਕੌਨ ਕਵੀ ਉਪਮਾ ਪੁਰ ਗਾਏ।
ਸ਼ੇਸ਼ ਸੁਰੇਸ਼ ਮਹੇਸ਼ ਜਲੇਸ਼, ਨਹੀਂ ਅਲਕੇਸ਼ ਪੁਰੀ ਇਹ ਭਾਏ॥ 94॥
ਪਦ ਅਰਥ:-ਸਧਾਸਰ=ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਰਚਿਆ ਰਾਮਦਾਸ ਪੁਰ
ਦੇ ਮੱਧ ਅੰਮ੍ਰਿਤਸਰੋਵਰ.”ਪਹੁੰਚੇ ਆਨ ਸੁਧਾਸਰ ਸਾਰੇ.” (ਗੁਰ ਪ੍ਰ: ਸੂ) ਦੇਖੋ ਅਮ੍ਰਿਤਸਰ।
(ਮਹਾਨ ਕੋਸ਼ ਸਫ਼ਾ 213)। ਦੋ ਜ਼ਰੂਰੀ ਗਲਾਂ ਧਿਆਨ ਵਿੱਚ ਰਖਣੀਆਂ ਹਨ- (1) ਕੇਵਲ ਪ੍ਰਭੂ ਦੇ
ਨਾਮ ਨੂੰ ਹੀ ਅੰਮ੍ਰਿਤ ਮੰਨਣ ਵਾਲੀ ਗੁਰੂ ਬਾਣੀ ਲਿਖਣ ਵਾਲੇ ਸਤਿਗੁਰੂ ਜੀ ਕਿਸੇ ਜਲ ਦੇ ਸਰੋਵਰ ਨੂੰ
ਅੰਮ੍ਰਿਤ ਸਰੋਵਰ ਕਿਸੇ ਵੀ ਹਾਲਤ ਵਿੱਚ ਨਹੀਂ ਸਨ ਕਹਿ ਸਕਦੇ-ਸਲੋਕ ਮਹਲਾ 2॥ ਜਿਨ ਵਡਿਆਈ ਤੇਰੇ ਨਾਮ
ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥ ਨਾਨਕ ਅੰਮ੍ਰਿਤੁ
ਮਨੈ ਮਾਹਿ ਪਾਈਐ ਗੁਰ ਪਰਸਾਦਿ॥ ਤਿਨੀੑ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ॥ 1॥ {1238} (2) -
ਪਾਵਨ ਗੁਰੂ ਬਾਣੀ ਵਿੱਚ ਸੁਧਾਸਰ ਲਫ਼ਜ਼ ਕਿਸੇ ਥਾਂ ਵਰਤਿਆ ਨਹੀਂ ਮਿਲਦਾ। ਗੁਰਬਾਣੀ ਵਿੱਚ ਅੰਮਿਰਤ ਸਰ
9 ਵਾਰੀ ਪਰ ਹਰ ਵਾਲ ਨਾਮ ਜਲ ਨਾਲ ਤ੍ਰਿਪਤ ਕਰ ਰਹੇ ਸਤਿਗੁਰੂ ਜੀ ਨੂੰ ਵੀ ਅੰਮ੍ਰਿਤ ਸਰ ਜਾਂ ਸਰੋਵਰ
ਅਖਿਆ ਹੈ। ਉਦਾਰਣ ਵਜੋ ਕੇਵਲ ਵੰਨਗੀ ਮਾਤਰ ਹੀ ਉਨਾਂ ਗੁਰੂ ਸ਼ਬਦਾਂ ਦੀ ਸੂਚੀ -1-ਸਿਰੀਰਾਗੁ ਮਹਲਾ
4॥ …. . ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ॥ . . 4॥ 2॥ 66॥ {40}
-2-ਮਾਝ ਮਹਲਾ 3॥ . . ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ॥ 1॥
ਰਹਾਉ॥ . . 8॥ 7॥ 8॥ {113} -3- ਰਾਗੁ ਗਉੜੀ ਪੂਰਬੀ ਮਹਲਾ 4 ਕਰਹਲੇ॥ … ਹਰਿ ਅੰਮ੍ਰਿਤ
ਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ॥ 7॥ … 10॥ 1॥ {234} -4- ਗਉੜੀ ਬਾਵਨ ਅਖਰੀ
ਮਹਲਾ 5॥ ਸਲੋਕੁ॥ … ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥ . .॥
1॥ {250} -5-ਸਲੋਕੁ॥ ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥
{262} -6-ਗੂਜਰੀ ਮਹਲਾ 4॥ … ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥
. . 4॥ 2॥ {492} -7- ਮਾਰੂ ਮਹਲਾ 1॥ …. ਗੁਰੁ ਸਾਗਰੁ ਅੰਮ੍ਰਿਤ ਸਰੁ ਜੋ ਇਛੇ ਸੋ ਫਲੁ
ਪਾਏ॥ 8॥ 5॥ {1011} -8- ਮਾਰੂ ਮਹਲਾ 3॥ ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ
ਭਾਇ ਸੁਭਾਈ ਹੇ॥ 4॥ …. 16॥ 3॥ {1046} -9-
ਸਵਈਏ
ਮਹਲੇ ਚਉਥੇ ਕੇ 4॥ … ਛੁਟਤ ਪਰਵਾਹ ਅਮਿਅ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ॥ …॥ 2॥ {ਪੰਨਾ
1396} ਇਹ ਵੀ ਵਿਦਤ ਰਹੇ ਕਿ, ਗੁਰਪ੍ਰਤਾਪ ਸੂਰਜ
ਗ੍ਰੰਥ ਵੀ ਏਸੇ ਗੁਰਬਿਲਾਸ ਦੀ ਹੀ ਉਪਜ ਹੈ। ਕਿਉਂਕਿ ਗੁਰਬਿਲਾਸ 1718 ਵਿੱਚ ਲਿਖਿਆ ਗਿਆ ਸਿੱਧ ਹੈ।
ਪਰ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਚਨਹਾਰੇ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਦਾ ਤਾਂ ਜਨਮ ਹੀ, (ਭਾਈ
ਦੇਵਾ ਸਿੰਘ ਦੇ ਘਰ ਰਾਜਦੇਵੀ ਦੀ ਕੁਖੋਂ) ਸੰਮਤ 1845 ਬਿ: ਵਿੱਚ ਹੋਇਆ ਸੀ। ਹਰਖਾਏ=ਖ਼ੂਸੀਆਂ
ਨਾਲ ਦੀਵਾਨੇ ਹੋਏ। ਅਗ੍ਰਜ=ਅਗੋਂ ਵਾਲੀ। ਬਧਾਏ=ਵਧਾਈਆਂ ਦਿੰਦੇ ਹਨ।
ਅੰਮਿਰਤਸਰ ਸਰੋਵਰ ਦਾ ਜਾਂ ਸ਼ਹਿਰ ਦਾ ਨਾਮ ਹੈ। ਉਸ ਦਾ ਅਰਥ ਅੰਮ੍ਰਿਤ ਦਾ
ਤਲਾਬ ਕਹਿਣਾ ਜਾਂ ਅਗਿਆਨਤਾ ਹੈ ਅਤ ਜਾਂ ਸ਼ਰਾਰਤ। ਪਰ ਲਿਖਾਰੀ ਦਾ “ਸੁਧਾਸਰ” ਲਿਖਣਾ ਡੂੰਘੀ
ਸਾਜ਼ਸ਼ ਦੀ ਉਪਜ ਹੈ, ਕਿਸੇ ਗੁਰਮਤਿ ਵਿਰੋਧੀ ਕੁਕਰਮ ਰੂਪ ਭਾਣੇ ਦੇ ਵਰਤਣ ਦਾ ਗੰਭੀਰ ਸੰਕੇਤ ਹੈ।
ਗੁਰੂ ਸਰੂਪ
ਤੋਂ ਖ਼ਾਲੀ ਕੇਵਲ ਕੰਧਾਂ ਕੋਠਿਆਂ ਦੀ ਪੂਜਾ?
ਗੁਰੂ ਬਾਣੀ ਵਿੱਚ ਰਲੇ
ਨਿਖੇੜਨ-ਰੂਪ ਗੁਰਬਾਣੀ ਦੀ ਪੁਨਰ-ਸੰਪਾਦਨਾ ਤੋਂ ਕੇਵਲ ਇੱਕ ਪੋਥੀ ਵਿੱਚ ਗੁਰੂਬਾਣੀ ਲਿਖ ਲੈਣਾ ਦਾ,
ਕਾਰਜ- “ਸੰਮਤ 1660 ਵਿੱਚ ਰਾਮਸਰ ਦੇ ਕਿਨਾਰੇ (ਅੰਮ੍ਰਿਤਸਰ) ਭਾਈ ਗੁਰਦਾਸ ਤੋਂ ਲਿਖਵਾਉਣਾ
ਅਰੰਭਿਅ.” (ਮਹਾਨ ਕੋਸ਼ ਸਫ਼ਾ 436)। ਪਰ ਪਿੰਡ ਵਡਾਲੀ ਵਿਖੇ ਸਾਹਿਬਜ਼ਾਦਾ ਹਰਿ ਗੋਬਿੰਦ ਸਾਹਿਬ ਜੀ ਦਾ
ਜਨਮ 21 ਹਾੜ ਸੰਮਤ 1652 ਨੁੰ ਹੋਇਆ ਸੀ, ਅਤੇ ਅਜੇ ਪੂਰੇ ਤਿੰਨ ਸਾਲੇ ਦੇ ਨਹੀਂ ਸਨ ਹੋਏ ਕਿ, ਪੰਚਮ
ਪਾਤਸ਼ਾਹ ਜੀ, ਸਾਹਿਬਜ਼ਾਦਾ ਜੀ ਨੂੰ ਪਰਵਾਰ ਸਹਿਤ ਸ੍ਰੀ ਅੰਮ੍ਰਿਤਸਰ ਵਾਲੇ ਘਰੀਂ ਵਾਪਸ ਲੈ ਮੁੜੇ ਸਨ।
ਭਾਵ (ਕਰੀਬ ਪੰਜ (5) ਸਾਲ ਪਹਿਲਾਂ) ਜਦੋਂ ਅਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੀ ਤਿਆਰੀ
ਦਾ ਵਿਚਾਰ ਵੀ ਨਹੀਂ ਉਪਜਿਆ ਕਿ, ਗੁਰਦੇਵ ਜੀ ਵਡਾਲੀ ਤੋਂ ਵਾਪਸ ਪਰਤ ਆਏ ਸਨ। ਪਰ ਇਸ ਲਿਖਾਰੀ ਨੇ
ਉਪਰੋਕਤ 94ਵੇਂ ਸਵੈਯੇ ਵਿੱਚ ਗੁਰੂ ਪਰਵਾਰ ਨੂੰ ਸ਼ਾਹੀ ਜਲੂਸ ਵਿੱਚ ਅੰਮ੍ਰਿਤਸਰ ਨੂੰ ਆਉਂਦਿਆਂ ਨੂੰ
ਸਤਿਗੁਰੂ ਜੀ ਨੂੰ ਸ਼ਹਿਰ ਦੇ ਕਈ ਲੋਕ ਰਸਤੇ ਵਿੱਚ ਜਾ ਮਿਲਦਿਆਂ ਦਾ ਅਤੇ ਸ਼ਹਿਰ ਵਿੱਚ ਦਾਖ਼ਲ ਹੁੰਦਿਆਂ
ਦਾ ਵਰਣਨ ਬੜੀ ਪ੍ਰਭਾਵ ਸ਼ਾਲੀ ਸ਼ਬਦਾਵਲੀ ਬੋਲੀ ਵਿੱਚ ਕੀਤਾ ਹੈ। ਫਿਰ ਅੱਗੇ ਨਾਲ ਹੀ ਆਪਣੇ ਹੱਥੀਂ
ਬਣਾਏ ਦਰਬਾਰ ਸਾਹਿਬ ਦੀ ਹਾਜ਼ਰੀ ਭਰਦਿਆਂ ਨੂੰ ਇਉਂ ਦਰਸਾਇਆ ਹੈ:-
ਆਨੰਦ ਧਾਰਿ ਹੀਏ ਹਰਖਾਤ ਚਲੇ ਦਰਬਾਰ ਗੁਰੂ ਸੁਖ ਧਾਰੀ।
ਪਾਇਨ ਨਾਂਗ ਪਯਾਨ ਕੀਯੇ ਤਬ, ਲੀਨ ਕੜਾਹੁ ਅਰਦਾਸਿ ਅਪਾਰੀ।
ਉਪਮਾ ਦਰਬਾਰ ਕੀ ਕੇਸ ਕਹੋਂ, ਜਨੁ ਤਾਰ ਜਹਾਜ ਸੁ ਸਿੰਧੁ ਮਝਾਰੀ।
ਪੇਖਿ ਦਰਬਾਰ ਸ੍ਰੀ ਗੁਰ ਅਰਜਨ, ਬੰਦਨ ਕੀਨ ਸੁ ਅੰਚਰ ਡਾਰੀ॥ 95॥
ਅਰਥ:-ਬੜੇ ਅਨੰਦ ਭਰਪੂਰ ਉਮਾਹ ਨਾਲ ਕੜ੍ਹਾਹ (ਪਰਸ਼ਾਦ) ਦੇ ਬੇਅੰਤਲੈ
ਗੱਫੇ ਭੇਟਾ ਕਰਨ ਲਈ ਲੈ ਕੇ ਨੰਗੇ ਪੈਰੀ ਦਰਬਾਰ ਸਾਹਿਬ ਦੀ ਹਾਜ਼ਰੀ ਭਰਨ ਗਏ। ਸ੍ਰੀ ਦਰਬਾਰ ਸਾਹਿਬ
ਦੀ ਤੁਲਣਾ, (ਸਮਾਨਤਾ) ਕਿਵੇਂ ਕਹੀ ਜਾਵੇ? ਇਹ ਤਾਂ ਸੰਸਾਰ ਸਮੁੰਦਰ ਤੋਂ ਤਾਰ ਲੈ ਕਰਨ ਵਾਲਾ (ਮਨੋ)
ਅਨੂਪਮ ਜਹਾਜ਼ ਹੈ। ਦਰਬਾਰ ਦੇ ਦਰਸ਼ਨ ਕਰਦਿਆਂ ਸਾਰ ਸਤਿਗੁਰੂ ਜੀ ਨੇ ਗਲ ਵਿੱਚ ਪੱਲਾ ਪਾ ਕੇ ਡੰਡੌਤ
ਬੰਦਨਾ ਕੀਤੀ। 95.
ਸੋਰਠਾ॥ ਪੁਨਿ ਅਰਦਾਸ ਕਰਾਇ ਪ੍ਰਸ਼ਾਦੁ ਵਰਤਾਇ ਤਬ ਹੀ ਦਯੋ।
ਗੁਰ ਅਰਜਨ ਸੁਖ ਪਾਇ ਕੀਨ ਪਰਕ੍ਰਿਮਾ ਪ੍ਰੇਮ ਸੋਂ॥ 96॥
ਅਰਥ:- ਫਿਰ ਅਰਦਾਸ ਕਰਵਾਉਣ ਉਪਰੰਤ ਪ੍ਰਸ਼ਾਦ ਵਰਤਾ ਦਿੱਤਾ, ਅਤੇ ਫਿਰ ਪ੍ਰੇਮ
ਨਾਲ ਪਰਕ੍ਰਿਮਾ ਕਰਨ ਦਾ ਸੁਖ ਮਾਣਿਆ। 96. ਚੌਪਈ॥ ਬਾਰ ਬਾਰ ਬੰਦਨ ਦਰਬਾਰ। ਗੁਰ ਅਰਜਨ ਕੀਨੋ
ਹਰਖਾਰ।
ਦੇਵਤ ਦਾਨ ਚਲੇ ਸੁਖੁ ਪਾਈ। ਬੜੀ ਪਰਿਕ੍ਰਮਾ ਅਤਿ ਹਰਖਾਈ॥ 97॥
ਅਰਥ:- (ਸਤਿਗੁਰੂ ਜੀ) ਦਰਬਾਰ ਸਾਹਿਬ ਨੂੰ ਮੁੜ ਮੁੜ ਨਮਸਕਾਰਾਂ ਕਰਦੇ
ਬੜੀਆਂ ਖ਼ੁਸ਼ੀਆਂ ਨਾਲ ਦਾਨ ਦੇਈ ਜਾਂਦੇ ਵਡੀਆਂ ਪਰਿਕ੍ਰਮਾ ਕਰ ਰਹੇ ਸਨ। 97.
ਦਰਬਾਰ ਸਾਹਿਬ ਦੇ ਸਿਰਜਣਹਾਰ ਸਤਿਗੁਰੂ ਅਰਜਨ ਸਾਹਿਬ ਜੀ ਨੂੰ ਆਪਣੇ ਹੀ
ਸਿਰਜੇ ਮੰਦਰ ਦੀ ਪੂਜਾ ਕਰਦੇ ਦਰਸਾ ਕੇ ਸਤਿਗੁਰੂ ਜੀ ਨੂੰ ਕੋਠਿਆਂ ਨਾਲੋ ਵੀ ਛੁਟਿਆਉਣ ਦੇ ਅਪਰਾਧ
ਦੇ ਗੁਰਮਤਿ ਗੁਰੂਬਾਣੀ ਦੀ ਸਖ਼ਤ ਨਿਰਾਦਰੀ ਵੀ ਕਰ ਰਿਹਾ ਹੈ। ਇਟਾਂ ਗਾਰੇ ਦੇ ਬਣੇ ਨਿਰਜਿੰਦ
ਅਕਾਰ ਦੀ ਪੂਜਾ ਅਥਵਾ ਪੱਥਰ ਦੀਆਂ ਪੂਰਤੀਆਂ ਦੀ ਪੂਜਾ ਵਿੱਚ ਕੀ ਫ਼ਰਕ?
ਪਹਿਲਾਂ ਵੀ ਕਈ ਵਾਰੀ ਲਿਖਿਆ ਗਿਆ ਹੈ ਕਿ, ਸਰੀਰ ਦੇ ਤਲ ਤੇ ਨਿਉਂਣ ਦੀ
ਪ੍ਰਦਰਸ਼ਨੀ, ਗੁਰਮਤਿ ਵਿਰੋਧੀ ਕਰਮ ਹੈ। ਅਤੇ “ਪਰਿਕ੍ਰਮਾ” ਲਫ਼ਜ਼ ਗੁਰਬਣੀ ਵਿਚੋਂ ਨਹੀਂ ਸਗੋ
ਬ੍ਰਾਹਮਣੀ ਗ੍ਰੰਥਾਂ ਵਿਚੋ ਮਿਲਦਾ ਹੈ। ਸਤਿਗੁਰੂ ਜੀ ਇਸ ਗੁਰੂ ਫ਼ੁਰਾਨ ਦੀ ਭਾਵਣਾ ਤੇ ਵਿਰੁੱਧ ਕਰਮ
ਨਹੀਂ ਸਨ ਕਰ ਸਕਦੇ-
ਸਲੋਕੁ ਮਃ 1॥ … ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ
ਕੋਇ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥ ਸੀਸਿ
ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ 1॥ {470} ਗੁਰਮਤਿ ਦੀ ਕਸਵੱਟੀ-
T.V
ਸਾਰੇ ਜਗਤ ਨੂੰ ਵਿਖਾਈ ਰਾਮਾਇਣ ਗਾਥਾ ਵਿੱਚ 14 ਸਾਲ ਦੇ ਬਨਵਾਸ ਸਮੇ ਸ੍ਰੀ ਰਾਮ ਚੰਦ੍ਰ ਜੀ ਨੂੰ
ਆਪਣੇ ਭਰਾਤਾ ਲਛਮਣ ਜੀ ਸਮੇਤ ਆਪਣੀ ਕਥਿਤ ਭਗਤਣੀ ਮਾਈ ‘ਸ਼ਬਰੀ’ ਜੀ ਦੇ ਆਸ਼ਰਮ ਤੇ ਨੰਗੇ
ਪੈਰੀਂ ਗਏ ਦਰਸਾਇਆ ਹੋਇਆ ਹੈ। ਸ੍ਰੀ ਰਾਮ ਜੀ, ਪਰਲੋਕ ਸਿਧਾਰ ਚੁੱਕੇ ਮਾਤਾ ਸ਼ਬਰੀ ਦੇ ਗੁਰੂ ‘ਮਤੰਗ
ਰਿਸ਼ੀ ‘ਦੇ ਤਪ-ਅਸਥਾਨ ਤੇ ਜਾ ਕੇ ਡੰਡੌਤਾਂ ਕਰਦੇ ਅਤੇ ਰਿਸ਼ੀ ਦੀ ਬੜੀ ਉਸਤਤਿ ਕਰਦੇ ਫ਼ਿਲਮਾਏ
ਹੋਏ ਹਨ। ਬਨਵਾਸ ਦੇ ਸਮੇ ਸ੍ਰੀ ਰਾਮ ਜੀ ਅਜੇਹੇ ਕਈ ਥਾਵਾਂ ਤੇ ਝੁਕ ਝੁਕ ਨਮਸਕਾਰਾਂ ਕਰਦੇ ਅਤੇ ਵਰ
ਮੰਗਦੇ ਹੋਏ ਕਈ ਥਾਂਈਂ ਲਛਮਣ ਨੂੰ ਝੁਕਣ ਲਈ ਕਹਿੰਦੇ ਫ਼ਿਲਮਾਇਆ ਹੋਇਆ ਹੈ। ਪਰ ਏਧਰ “ਅਨੂਮਪ
ਸਤਿਗੁਰੂ” ਨਾਨਕ ਸਾਹਿਬ ਜੀ ਨੇ ਕੇਵਲ ਪਰਮਾਤਮਾ ਦੀ ਹਜ਼ੂਰੀ ਵਿੱਚ ਝੁਕਣ ਦੀ ਸਿਖਿਆ ਦ੍ਰਿੜ ਕਰਾਈ
ਅਤੇ ਉਨ੍ਹਾਂ ਦੀ ਜੋਤਿ ਜੁਗਤਿ ਦੇ ਮਾਲਕ ਉਨ੍ਹਾਂ ਦੇ ਉੱਤਰ ਅਧਿਕਾਰੀ ਗੁਰੂ ਸਾਹਿਬਾਨ ਨੇ, ਸਤਿਗੁਰੂ
ਨਾਨਕ ਦੀ ਸਿਖਿਆ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਸਾਨੂੰ ਉਨ੍ਹਾਂ ਲੀਹਾਂ ਉਤੇ ਤੋਰਨ ਦੇ ਹੀ ਪੂਰਨੇ
ਪਾਏ। ਫਿਰ ਸਦੀਵੀ ਸਿਖਿਆਂ ਦੇਂਦੇ ਰਹਿਣ ਲਈ, ਕਈ ਕਈ ਗੁਰੂ ਸ਼ਬਦ ਗੁਰੂਬਾਣੀ ਦਾ ਹਿੱਸਾ ਬਣਾਏ। ਹਰ
ਸੰਭਵ ਢੰਗ ਨਾਲ ਦ੍ਰਿੜ ਕਰਾਇਆ ਕਿ, ਕਿਸੇ ਥਾਂ, ਇਮਾਰਤ, ਜਾਂ ਮੰਦਰ ਵਿੱਚ ਲੋਕਾਂ ਦੀਆਂ ਕਾਮਨਾ
ਪੂਰੀਆਂ ਕਰਨ ਦੀ, ਜਾਂ ਪਾਪੀਆਂ ਦੇ ਪਾਪ ਨਾਸ ਕਰਨ ਦੀ ਕੋਈ ਸਮਰਥਾ ਨਹੀਂ ਹੈ। ਪ੍ਰਭੂ ਦੇ ਭਗਤ,
ਉੱਚੀ ਜੀਵਨ ਜੁਗਤਿ ਵਾਲੇ ਸਤਿਸੰਗੀ ਆ ਜੁੜਨ ਤਾਂ ਉਹੀ ਥਾਂ, ਜਗਾਹ, ਇਮਾਰਤ, ਬੈਕੁੰਠ ਬਣ ਜਾਂਦੀ ਹੈ
ਭਵੇਂ ਜੇ ਕੱਲ ਉਹੀ ਥਾਂ ਦੁਰਾਚਾਰ ਦਾ ਅੱਡਾ ਹੀ ਰਹੀ ਹੋਵੇ। ਕੇਵਲ ਅਤੇ ਕੇਵਲ ਉਹੀ ਥਾਂ-- “ਥਾਨੁ
ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ॥” {44} ਉਹੀ ਥਾਂ ਸੁਹਾਵਾ ਤੇ ਪਵਿੱਤਰ ਬਣ ਜਾਂਦਾ ਹੈ,
ਉਹੀ ਥਾਂ ਪੂਜਨੀਕ ਬਣ ਜਾਂਦਾ ਹੈ ਜਿੱਥੇ ਸਤਿਗੁਰੂ ਜੀ ਜਾ ਬਿਰਾਜਦੇ ਹਨ- “ਜਿਥੈ ਜਾਇ ਬਹੈ ਮੇਰਾ
ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥” {450} ਪਰ ਧਿਆਨ ਰਹੇ ਕਿ, ਸਾਰੀਆਂ ਰੌਣਕਾਂ ਸਾਰੀ
ਪਵਿੱਤਰਤਾ ਸਤਿਗੁਰਾਂ ਦੀ ਮੌਜੂਦਗੀ ਨਾਲ ਅਥਵਾ ਪ੍ਰਭੂ ਦੇ ਭਗਤਾਂ ਦੀ ਸਭਾ ਦੇ ਕਾਰਨ ਹੀ ਹੈ, ਆਪਣੇ
ਆਪ ਵਿੱਚ ਉਹੀ ਥਾਂ ਨਰਕ ਬਣ ਜਾਂਦੀ ਹੈ ਜਦੋਂ ਕੁਬਚਨ ਬੋਲਣ ਵਾਲੇ ਕੁਸੰਗੀਆਂ ਦਾ ਵਾਸਾ ਆ ਹੁੰਦਾ
ਹੈ। ਆਉ ਸਮਝੀਏ ਕਿ ਪੰਚਮ ਪਾਤਸ਼ਾਹ ਜੀ ਲਈ ਕੀ ਕੁੱਝ ਕਦੋਂ ਸੁਹਾਵਾ ਬਣ ਜਾਂਦਾ ਹੈ? :--
10- ਸਾਰਗ ਮਹਲਾ 5॥ ਚਰਨਹ ਗੋਬਿੰਦ ਮਾਰਗੁ ਸੁਹਾਵਾ॥ ਆਨ ਮਾਰਗ ਜੇਤਾ
ਕਿਛੁ ਧਾਈਐ ਤੇਤੋ ਹੀ ਦੁਖੁ ਹਾਵਾ॥ 1॥ ਰਹਾਉ॥ ਨੇਤ੍ਰ ਪੁਨੀਤ ਭਏ ਦਰਸੁ ਪੇਖੇ ਹਸਤ ਪੁਨੀਤ ਟਹਲਾਵਾ॥
ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ ਸੰਤ ਧੂਰਾਵਾ॥ 1॥ ਸਰਬ ਨਿਧਾਨ ਨਾਮਿ ਹਰਿ ਹਰਿ ਕੈ ਜਿਸੁ
ਕਰਮਿ ਲਿਖਿਆ ਤਿਨਿ ਪਾਵਾ॥ ਜਨ ਨਾਨਕ ਕਉ ਗੁਰੁ ਪੂਰਾ ਭੇਟਿਓ ਸੁਖਿ ਸਹਜੇ ਅਨਦ ਬਿਹਾਵਾ॥ 2॥ 16॥
39॥ {1212}
ਅਰਥ:-
ਹੇ
ਭਾਈ! ਪੈਰਾਂ ਨਾਲ (ਨਿਰਾ) ਪਰਮਾਤਮਾ ਦਾ ਰਸਤਾ (ਹੀ ਤੁਰਨਾ) ਸੋਹਣਾ ਲੱਗਦਾ ਹੈ। ਹੋਰ ਅਨੇਕਾਂ
ਰਸਤਿਆਂ ਉੱਤੇ ਜਿਤਨੀ ਭੀ ਦੌੜ-ਭੱਜ ਕਰੀਦੀ ਹੈ, ਉਤਨਾ ਹੀ ਦੁੱਖ ਲੱਗਦਾ ਹੈ, ਉਤਨਾ ਹੀ ਹਾਹੁਕਾ
ਲੱਗਦਾ ਹੈ। 1. ਰਹਾਉ।
ਹੇ ਭਾਈ! ਪਰਮਾਤਮਾ ਦਾ ਦਰਸਨ ਕੀਤਿਆਂ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ,
(ਪਰਮਾਤਮਾ ਦੇ ਸੰਤ ਜਨਾਂ ਦੀ) ਟਹਲ ਕੀਤਿਆਂ ਹੱਥ ਪਵਿੱਤਰ ਹੋ ਜਾਂਦੇ ਹਨ। ਜਿਸ ਹਿਰਦੇ ਵਿੱਚ
ਪਰਮਾਤਮਾ ਆ ਵੱਸਦਾ ਹੈ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ, ਉਹ ਮੱਥਾ ਪਵਿੱਤਰ ਹੋ ਜਾਂਦਾ ਹੈ ਜਿਸ
ਉਤੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਹੈ। 1.
ਹੇ ਭਾਈ! ਪਰਮਾਤਮਾ ਦੇ ਨਾਮ ਵਿੱਚ ਸਾਰੇ (ਹੀ) ਖ਼ਜ਼ਾਨੇ ਹਨ, ਜਿਸ ਮਨੁੱਖ ਦੇ
ਮੱਥੇ ਉਤੇ (ਪਰਮਾਤਮਾ ਨੇ ਆਪਣੀ) ਮਿਹਰ ਨਾਲ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖ ਦਿੱਤਾ, ਉਸ ਮਨੁੱਖ
ਨੇ (ਨਾਮ) ਪ੍ਰਾਪਤ ਕਰ ਲਿਆ। ਹੇ ਨਾਨਕ! (ਆਖ—ਹੇ ਭਾਈ!) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ
(ਉਸ ਨੂੰ ਪ੍ਰਭੂ ਦਾ ਨਾਮ ਮਿਲ ਗਿਆ, ਤੇ ਉਸ ਦੀ ਜ਼ਿੰਦਗੀ) ਸੁਖ ਵਿੱਚ ਆਤਮਕ ਅਡੋਲਤਾ ਵਿੱਚ ਆਨੰਦ
ਵਿੱਚ ਗੁਜ਼ਰਨ ਲੱਗ ਪਈ। 2. 16. 39.
ਸਦਕੇ ਜਾਈਏ ਲਿਖਾਰੀ ਦੀ ਲਿਖਣ ਵਿਧੀ ਤੋਂ ਜਿਸਦੇ ਮਾਇਆ ਜਾਲ ਵਿੱਚ ਉਲਝ ਕੇ
ਖ਼ਾਲਸਾ ਜੀ, ਤਸੱਲੀ ਕਰ ਬੈਠੇ, ਕਿ, ਸਤਿਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤ ਦੇ ਮਾਲਕ ਸਤਿਗੁਰੂ
ਸਾਹਿਬਾਨ ਆਪਣੇ ਹੀ ਬਚਨਾ ਦੇ ਉਲਟ ਮਿੱਟੀ ਗਾਰੇ ਦੇ ਬਣੇ ਮੰਦਰਾਂ ਤੇ ਪ੍ਰਸਾਦ ਭੇਟਾ ਕਰਕੇ ਉਨ੍ਹਾਂ
ਦੀ ਪੂਜਾ ਬੰਦਣਾ ਅਤੇ ਪਰਿਕ੍ਰਮਾ ਕਰਦੇ ਰਹੇ ਸਨ?
ਗੁਰਮਤਿ ਨੇ ਅਖੀਆਂ ਨਾਲ ਨਜ਼ਰ ਆਉਣ ਵਾਲੀ, ਜਾਂ ਸਰੀਰਕ ਛੋਹ ਨਾਲ ਅਨੁਭਵ
ਕੀਤੀ ਜਾਣ ਵਾਲੀ, ਸੰਸਾਰ ਦੀ ਹਰ ਸ਼ੈ-ਪਦਾਰਥ ਨੂੰ ਵਿਨਸਣਹਾਰ, ਨਾਸਵੰਤ ਅਥਵਾ ਝੂਠ ਫ਼ੁਰਮਾਨ
ਕੀਤਾ ਹੈ- ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ॥” ਅਖੀਆਂ ਨਾਲ ਨਜ਼ਰ ਆ ਰਹੀ ਹਰ ਸ਼ੈ
ਜੋ ਆਪ ਹੀ ਤਬਾਹ ਹੋ ਜਾਣ ਵਾਲੀ ਹੈ, ਹੇ ਮੂਰਖ! ਇਸ ਕੋਲੋਂ ਤੂਂ ਕਿਹੋ ਜਿਹੀ ਆਸ ਲਾਈ ਬੈਠਾ ਹੈਂ?
ਨਜ਼ੀਰੀਂ ਆ ਰਹੇ ਹਰ ਪਦਾਰਥ ਨੂੰ ‘ਮਿਥਿਆ ਅਥਵਾ ਸਤਿਗੁਰਾਂ ਨੇ ਝੂਠ ਫ਼ੁਰਮਾਨ ਕੀਤਾ
ਹੈ। ਜੇ ਸਾਡਾ ਮਨ ਝੂਠ ਨਾਲ ਪਤੀਜ ਗਿਆ ਤਾਂ ਆਦਿ ਸਚੁ ਤੱਕ ਪੁੰਚ ਨਹੀਂ ਹੋਣੀ- “ਝੂਠੁ
ਸਮਗ੍ਰੀ ਮਨਿ ਵਸੀ ਪਾਰਬ੍ਰਹਮੁ ਨ ਜਾਨਾ॥” ਇਸ ਗੱਲ ਨੂੰ ਸਤਿਗੁਰੂ ਜੀ ਨੇ ਹੋਰ ਸਪੱਸ਼ਟ ਕਰਦਿਆਂ
ਇਉਂ ਵੀ ਫ਼ੁਰਮਾਨ ਕੀਤਾ- “ਨਦਰੀ ਆਵੈ ਤਿਸੁ ਸਿਉ ਮੋਹੁ॥ ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ “॥
ਆਪਣੇ ਹੱਥੀਂ ਉਸਾਰੇ ਮੰਦਰਾਂ ਦੀ ਪੂਜਾ ਦੀ ਹਦ ਤੱਕ ਮੋਹ ਪਾਈ ਬੈਠੇ ਹੇ ਮਨ! ਅਦ੍ਰਿਸ਼ਟ ਪ੍ਰਭੁ
ਨਾਲ ਤੇਰਾ ਨੇੜ ਕਦੇ ਨਹੀ ਬਣ ਸਕਣਾ।
ਹੈਰਾਨੀ ਹੈ ਕਿ, ਪੰਥ ਦੇ ਸਿਰਮੌਰ ਧਰਮ-ਅਗੂਆਂ ਨੇ, ਜਿਸ ਪੰਚਮ ਪਾਸ਼ਾਹ ਜੀ
ਨੂੰ ਆਪਣੇ ਹੀ ਹੱਥੀਂ ਬਣਾਏ ਕੋਠਿਆਂ ਦੀ ਪੂਜਾ ਵੰਦਨਾ ਤੇ ਪਰਿਕ੍ਰਮਾ ਕਰਦਿਆਂ ਦਰਸਾਉਂਦੀ ਪੁਸਤਕ
ਨੂੰ ਪੰਥ ਲਈ ਅਨਮੋਲ ਸੁਗ਼ਾਤ ਮੰਨਿਆ ਹੈ, ਪਰ ਦ੍ਰਿਸ਼ਟਮਾਨ ਪਦਾਰਥਾਂ ਨੂੰ ਨਾਸਵੰਤ ਮੰਨ ਕੇ ਉਨ੍ਹਾਂ
ਦੇ ਮੋਹ ਤੋਂ ਨਿਰਲੇਪ ਰਹਿਣ ਦਾ ਗੁਰਮਤਿ ਸਿਧਾਂਤ ਦ੍ਰਿੜ ਕਰਾ ਰਹੇ ਪੰਚਮ ਸਤਿਗੁਰੂ ਨਾਨਕ ਸਾਹਿਬ ਜੀ
ਨੇ ਗਉੜੀ ਮਹਲਾ 5 ਵਿੱਚ ਇਉ ਫ਼ੁਰਮਾਨ ਕੀਤਾ ਹੈ- ਜੋ ਦੀਸੈ ਸੋ ਸੰਗਿ ਨ ਗਇਓ॥ ਸਾਕਤੁ
ਮੂੜੁ ਲਗੇ ਪਚਿ ਮੁਇਓ॥ {241} -1-13 ਅਤੇ ਫਿਰ ਸੁਖਮਨੀ ਸਾਹਿਬ-ਜੋ ਦੀਸੈ ਸੋ ਚਾਲਨਹਾਰੁ॥ ਲਪਟਿ
ਰਹਿਓ ਤਹ ਅੰਧ ਅੰਧਾਰੁ॥ ਬਟਾਊ ਸਿਉ ਜੋ ਲਾਵੈ ਨੇਹ॥ ਤਾ ਕਉ ਹਾਥਿ ਨ ਆਵੈ ਕੇਹ॥ {268} -ਅਸਟ-5
ਇੱਕ ਅਕਾਲ ਪੁਰਖ ਨੂੰ ਹੀ ਖ਼ਸਮ ਮੰਨ ਕੇ, ਮਨੁੱਖ ਨੂੰ ਕੇਵਲ ਅਤੇ ਕੇਵਲ ਉਸੇ ਇੱਕ ਦਾ ਹੀ
ਪੁਜਾਰੀ ਬਣਾਉਣ ਆਏ ਸਤਿਗੁਰੂ ਜੀ ਨੂੰ ਕੰਧਾਂ ਕੋਠਿਆਂ ਦੀ ਪੂਜਾ ਪਰਿਕ੍ਰਮਾ ਕਰਦੇ ਦਰਸਾਉਣ ਵਾਲਾ
ਲਿਖਾਰੀ - ‘ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥” ਦੀ ਉਲੰਙਣਾ ਕਰਨ ਦਾ ਉਤਸ਼ਾਹ ਦੇ
ਰਿਹਾ ਹੈ। ਗੁਰਮੁਖਾਂ ਨੇ ਉਹੀ ਸਿੱਖਣਾ ਹੁੰਦਾ ਹੈ ਜੋ ਸਤਿਗੁਰੂ ਜੀ ਆਪ ਪੂਰਨੇ ਪਾ ਪਾ ਕੇ ਸਿਖਾ
ਰਹੇ ਹਨ। ਆਪਣਾ ਜੀਵਨ ਸੁਆਰਨ ਦੀ ਲਗਨ ਵਾਲੇ ਗੁਰ ਸਿੱਖਾਂ ਨੇ ਸਤਿਗੁਰੂ ਜੀ ਦੀ ਸਿਖਿਆ ਛਡਕੇ ਕਿਸੇ
ਹੋਰ ਪਾਸੇ ਜਾ ਕੇ ਜਨਮ ਮਰਨ ਦੇ ਗੇੜ ਵਿੱਚ ਪੈਣ ਵਾਲਾ ਕਰਮ ਕਿਉਂ ਕਰਨਾ ਹੋਇਆ? :- 11-
ਗੁਰਮੁਖਿ ਏਕੋ ਜਾਣੀਐ ਜਾ ਸਤਿਗੁਰੁ ਦੇਇ ਬੁਝਾਇ॥ ਸੋ ਸਤਿਗੁਰੁ ਸਾਲਾਹੀਐ ਜਿਦੂ ਏਹ ਸੋਝੀ ਪਾਇ॥ 2॥
ਸਤਿਗੁਰੁ ਛੋਡਿ ਦੂਜੈ ਲਗੇ ਕਿਆ ਕਰਨਿ ਅਗੈ ਜਾਇ॥ ਜਮ ਪੁਰਿ ਬਧੇ
ਮਾਰੀਅਹਿ ਬਹੁਤੀ ਮਿਲੈ ਸਜਾਇ॥ 3॥ ਮੇਰਾ ਪ੍ਰਭੁ ਵੇਪਰਵਾਹੁ ਹੈ ਨਾ ਤਿਸੁ
ਤਿਲੁ ਨ ਤਮਾਇ॥ ਨਾਨਕ
ਤਿਸੁ ਸਰਣਾਈ ਭਜਿ ਪਉ ਆਪੇ ਬਖਸਿ ਮਿਲਾਇ॥ 4॥ 5॥ {994}
ਯਾਦ ਰਖੱਣ ਵਾਲਾ ਜ਼ਰੂਰੀ ਨੋਟ:-ਪੁਸਤਕ ਵਿੱਚ ਲਿਖਾਰੀ ਨੇ ਸਤਿਗੁਰੂ ਜੀ
ਨੂੰ ਖ਼ਾਸ ਥਾਵਾਂ ਤੇ ਮੱਥੇ ਰਗੜਦੇ ਕਈ ਵਾਰ ਦਰਸਾਇਆ ਹੋਇਆ ਹੈ। ਪਾਠਕ ਸੱਜਣ ਲਿਖਾਰੀ ਦੀ ਇਸ ਕੁਟਲਤਾ
ਤੋਂ ਸੁਚੇਤ ਰਹਿਣ। ਏਹ ਜੋਦੜੀ ਸਦਾ ਕਰਦੇ ਰਹੀਏ-ਹਾ ਦਾਤਾਰ ਜੀ! ਸਮਰਥਾ ਬਖ਼ਸ਼ਸ਼ ਕਰੋ ਕਿ, ਸਾਡੇ
ਹੱਥੋਂ ਗੁਰਮਤਿ ਦੇ ਸਚੁ ਦਾ ਲੜ ਕਦੇ ਨਾ ਖਿਸਕੇ ਤੇ ਅਸੀਂ ਝੂਠ ਤੇ ਸਦਾ ਦੂਰ ਰਹੀਏ:-ਸਤਿਗੁਰਾਂ ਨੂੰ
ਕੰਧਾਂ ਕੋਠਿਆਂ ਦੀ ਪੂਜਾ ਕਰਦੇ ਦਰਸਉਣ ਵਾਲਾ ਗੁਰਸਿੱਖ ਨਹੀਂ, ਸਗੋਂ
RSS ਦਾ ਏਜੰਟ ਹੈ।