ਸਿੱਖ਼ਰਾਂ ਨੂੰ ਛੂਹ ਰਹੀ ਸਤਿਗੁਰੂ ਸਾਹਿਬ ਜੀ ਦੀ ਬੇਅਦਬੀ:-
ਉਪਰੋਕਤ ਗੁਰੂ ਸ਼ਬਦ ਦੀ ਵਿਆਖਿਆ ਆਪਣੀ ਮਨਮਤੀ ਵਿਉਂਤ ਅਨੁਸਾਰ ਲਿਖ ਕੇ
ਅਦਭੁਤ ਲਿਖਾਰੀ ਫਿਰ ਇਉਂ ਲਿਖਦਾ ਹੈ:- ਚੌਪਈ। ਐਸ ਸਬਦੁ ਇਹ ਗੁਰ ਜੀ ਕਹਾ। ਨਿਜ ਸੁਤ ਦਿਜ ਪਰਥਾਇ
ਸੁ ਲਹਾ।
ਸੁਆਨ ਦੇਹ ਗੁਰ ਤਬੈ ਦਬਾਈ। ਆਛੇ ਖਾਫਨ ਦੀਨ ਬਨਾਈ॥ 174॥
ਭਾਵ, ਆਪਣੇ ਪੁੱਤਰ ਅਤੇ ਬ੍ਰਾਮਣ ਪਰਥਾਇ ਸ਼ਬਦ ਉਚਾਰਿਆ ਅਤੇ ਸਤਿਗੁਰੂ ਜੀ ਨੇ
ਵਧੀਆਂ ਕੱਫਨ ਪਾ ਕੇ (ਆਪਣੇ ਪਿਆਰੇ ਭਗਤ ਉਸ) ਕੁੱਤੇ ਦੀ ਮਿਰਤਕ ਦੇਹ ਨੂੰ ਦਫ਼ਨਾ ਦਿੱਤਾ। ਧਿਆਨ ਰਹੇ
ਕਿ, ਜਦ ਹੋਰ ਪਸੂਆਂ ਦੀਆਂ ਮਿਰਤਕ ਲੋਥਾਂ ਨੂੰ ਬਾਹਰਦੇ ਭੁਖੇ ਜਾਨਵਰਾਂ ਦੀ ਖ਼ੁਰਾਕ ਬਣਨ ਲਈ
ਹੱਡੋ-ਰੋੜੇ ਸੁਟਿਆ ਜਾਂਦਾ ਸੀ ਤਾਂ ਇਸ ਕੁਤੇ ਦੀ ਲੋਥ ਲਈ ਕੀਮਤੀ ਕੱਫਣ ਦਾ ਕੀ ਅਰਥ? ਪਸ਼ੂ ਦੇ ਮੋਹ
ਵਿੱਚ ਫਸਿਆ ਆਮ ਆਦਮੀ ਤਾਂ ਸ਼ਾਇਦ ਏਹੋ ਜਿਹਾ ਫ਼ਜ਼ੂਲ ਪਖੰਡ ਲੈ ਬੈਠਦਾ ਹੋਵੇ ਪਰ, ਲੋਕਾਂ ਨੂੰ ਅਜੇਹੇ
ਵਿਅਰਥ ਦੇ ਭਰਮਾਂ ਵਿਚੋਂ ਕੱਢ ਰਹੇ ਸਤਿਗੁਰੂ ਜੀ ਕੋਲੋਂ ਗੁਰਬਾਣੀ ਦੀ ਅਵੱਗਿਆ ਹੋਈ ਦਰਸਾਉਣੀ,
ਸੁਹਿਰਦਤਾ ਦੀ ਨਿਸ਼ਾਨੀ ਨਹੀਂ ਹੈ। ਮਿਰਤਕ ਬਾਰੇ ਗੁਰੂ ਬਾਣੀ ਦਾ ਫ਼ੁਰਮਾਨ:-
18- ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ 3॥
{1160} -4-12
ਇਸ ਤੋਂ ਅੱਗੇ, ਆਪਣੇ ਮਿਥੇ ਟੀਚੇ ਅਨੁਸਾਰ ਗੁਰਮਤਿ ਦੀ ਬੜੀ ਸਖ਼ਤ ਨਿਰਾਦਰੀ
ਕਰਨ ਲਈ ਗਾਥਾ ਨੂੰ ਅਤੀਅੰਤ ਦੁਖਦਾਈ ਮੋੜ ਦੇ ਦਿਤਾ।
ਲਿਖਾਰੀ ਅਨੁਸਾਰ, ਉਸ ਫ਼ਸਾਦੀ ਬ੍ਰਾਹਮਣ ਦੀ ਲੋਥ ਧਰਤੀ ਤੇ ਪਈ ਵੇਖ ਕੇ ਮਾਤਾ
ਗੰਗਾ ਜੀ ਬੜੇ ਦੁਖੀ ਹੋਏ। ਉਨ੍ਹਾਂ ਦੇ ਮਨ ਵਿੱਚ ਦਇਆ ਆ ਗਈ ਤਾਂ ਹੱਥ ਜੋੜ ਕੇ ਇਉਂ ਬਚਨ ਬੋਲੇ--ਹੇ
ਕਿਰਪਾ ਨਿਧਾਨ ਸਤਿਗੁਰੂ ਜੀ ਇਸ ਬ੍ਰਾਹਮਣ ਨੂੰ ਪ੍ਰਾਨਾਂ ਦੀ ਬਖ਼ਸ਼ ਕਰ ਦਿਉ। 176. ਸਤਿਗੁਰਾਂ ਆਖਿਆ
ਕਿ ਇਸ ਪਾਪੀ ਨੂੰ ਜੀਊਂਦਾ ਨਹੀਂ ਕਰਨਾ ਚਾਹੀਦਾ ਇਹ ਅਬਗਤ ਮਰਿਆ ਹੀ ਚੰਗਾ ਹੈ। ਇਹ ਹਰਿ ਗੋਬਿੰਦ
(ਜੀ) ਦਾ ਦੋਖੀ ਹੈ, ਇਸ ਦੇ ਜੀਵਨ ਦੀ ਵਿਚਾਰ ਛਡੋ। 177. ਮਾਤਾ ਜੀ ਨੇ ਫਿਰ ਆਖਿਆਂ ਕਿ, ਲੋਕਾਂ
ਵਿੱਚ ਚਰਚਾ ਛਿੜ ਜਾਣੀ ਹੈ ਕਿ ਅਸਾਂ ਜਾਣ-ਬੁੱਝ ਕੇ ਬ੍ਰਾਹਮਣ ਨੂੰ ਮਾਰ ਦਿਤਾ ਹੈ। ਗਊ ਬ੍ਰਾਹਣ ਦੀ
ਰਖਿਆ ਕਰਨੀ ਤੁਹਾਡਾ ਬਿਰਦ ਹੈ, ਅਤੇ ਬ੍ਰਾਹਮਣ ਨੂੰ ਜੀਵਨ ਦਾਨ ਦੇ ਕੇ ਅਸੀਂ (ਬ੍ਰਹਮ ਹੱਤਿਆ ਤੋਂ
ਹੋਣ ਵਾਲੀ) ਲੋਕਾਂ ਦੀ ਨਿੰਦਿਆ ਤੋਂ ਵੀ ਬਚ ਜਾਵਾਂਗੇ।
ਸਵੈਯਾ॥ ਗੰਗ ਕਰੀ ਬਿਨਤੀ ਬਹੁ ਬਾਰ, ਸੁ ਮਾਨ ਲਈ ਸ੍ਰੀ ਗੁਰ ਦੁਖਭੰਜਨ।
(ੳ) ਸਤਿਨਾਮ ਕਾ ਮੰਤ੍ਰ ਪੜ੍ਹਿਓ ਮੱਧ ਆਬ, ਸੁ ਡਾਰ ਦੀਯੋ ਤਿਨ ਕੇ ਕੇ ਮੁਖਿ
ਰੰਜਨ।
ਪਾਨ ਸੁਧਾਖਰ ਜੀਵ ਉਠਯੋ ਦਿਜ, ਰਾਮ ਉਚਾਰਤ ਸੇਵ ਉਠੰਜਨ।
ਐਸ ਕੁਕਰਮ ਕਿਉ ਕੀਨ ਦਿਜਾਧਮ, ਪੂਛਤ ਭੇ ਗੁਰ ਅਰਿ ਗੰਜਨ॥ 180॥
ਪਦ ਅਰਥ=ਮੱਧ ਆਬ=ਪਾਣੀ ਵਿਚ। ਮੁਖਿ ਰੰਜਨ=ਸੁੰਦਰ ਮੂੰਹ।
ਪਾਨ ਸੁਧਾਕਰ …. . ਉਠੰਜਨ=ਅੰਮ੍ਰਿਤ ਪੀਂਦੇ ਸਾਰ ਹੀ ਬ੍ਰਾਹਮਣ ਰਾਮ ਰਾਮ ਕਰਦਾ ਉਠ ਖੜਾ
ਹੋਇਆ ਜਿਵੇ ਕੋਈ ਸੁਤਾ ਮਨੁੱਖ ਉਠਦਾ ਹੈ। ਐਸ … … ਦਿਜਾਧਮ=ਹੇ ਨੀਚ ਬ੍ਰਾਹਮਣ ਤੂੰ ਇਸ
ਤਰ੍ਹਾਂ ਦਾ ਮੰਦ ਕਰਮ ਕਿਉ ਕੀਤਾ? ਅਰਿ ਗੰਜਨ=ਵੈਰੀਆਂ ਨੂੰ ਨਾਸ ਕਰਨ ਵਾਲੇ (ਸਤਿਗੁਰੂ ਜੀ)।
ਗੰਗਾ ਜੀ ਦੇ ਬਹੁਤੀ ਵਾਰ ਆਖਣ ਤੇ ਸਤਿਗੁਰੂ ਜੀ ਨੇ ਸਤਿਨਾਮ ਦਾ ਮੰਤਰ
ਪਾਣੀ ਵਿੱਚ ਪ੍ਹਿੜਆ ਤੇ ਮੁਰਦਾ ਦੇਹ ਦੇ ਮੂੰਹ ਵਿੱਚ ਪਾ ਦਿੱਤਾ। ਉਸ ਅੰਮ੍ਰਿਤ ਜਲ ਨੂੰ ਪੀ ਕੇ ਉਹ
ਰਾਮ ਰਾਮ ਕਰਦਾ ਜੀਊਂ ਉਠਿਆ। ਵੈਰੀਆਂ ਦਾ ਨਾਸ ਕਰਨ ਵਾਲੇ ਸਤਿਗੁਰੂ ਜੀ ਨੇ ਉਸ ਤੋਂ ਪੁਛਿਆ ਕਿ
ਅਜੇਹਾ ਨੀਚ ਕਰਮ ਤੂੰ ਕਿਉਂ ਕੀਤਾ ਸੀ। ਬ੍ਰਾਹਮਣ ਨੇ ਦੱਸ ਦਿੱਤਾ ਕਿ, ਉਹ ਪ੍ਰਿਥੀ ਚੰਦ ਦੇ ਕਹੇ,
ਮਾਇਆ ਦੇ ਲਾਲਚ ਵਿੱਚ ਕੁਕਰਮ ਕਰਨ ਲਈ ਤਿਆਰ ਹੋ ਪਿਆ ਸੀ ਅਤੇ ਸਤਿਗੁਰੂ ਜੀ ਤੋਂ ਖਿਮਾ ਮੰਗੀ।
ਗੁਰਮਤਿ ਦੀ ਕਸਵੱਟੀ; --
(ੳ) “ਪਾਣੀ ਵਿੱਚ ਸਤਿਨਾਮ ਦਾ ਮੰਤ੍ਰ ਪੁੀੜਆ ਤੇ ਉਹ ਬ੍ਰਾਹਮਣ ਦੇ ਸੁੰਦਰ
ਮੁਖੜੇ ਵਿੱਚ ਪਾ ਦਿਤਾ। “ਤਰਲ ਵਸਤੂ ਕੋਈ ਵੀ ਪਾਉ, ਮਿਰਤਕ ਦੇ ਮੂੰਹ ਵਿਚੋਂ ਝਟ ਬਾਹਰ ਵਗ
ਤੁਰਦੀ ਹੈ॥ ਏਹੀ ਕਾਰਨ ਹੈ ਕਿ, ਸਵਾਸਾਂ ਤੋ ਸੱਖਣੀ ਮਿਰਤਕ ਲੋਥ ਦੇ ਮੂੰਹ ਵਿੱਚ ਕਿਸੇ
ਹਕੀਮ ਡਾਕਟਰ ਨੇ ਕਦੇ ਕੋਈ ਦਵਾਈ, ਨਹੀਂ ਪਾਈ, ਕਿਉਂਕਿ ਉਹ ਮਿਰਤਕ ਦੇ ਅੰਦਰ ਨਹੀ ਜਾ ਸਕਦੀ।
ਸਤਿਨਾਮ ਦੀਆਂ ਫੂਕਾਂ ਤੋਂ ਪਾਣੀ, ਮੁਰਦੇ ਜਿਵਾਲਣ ਦੇ ਸਮਰੱਥ, ਅੰਮ੍ਰਿਤ ਬਣ
ਜਾਵੇ--ਅਜੇਹੀ ਸੰਭਾਵਣਾ ਦਾ ਗੁਰਮਤਿ ਵਿੱਚ ਕੋਈ ਥਾਂ ਨਹੀਂ ਹੈ। ਸਾਵਧਾਨੀ ਨਾਲ ਮਨ ਜੋੜ ਕੇ
ਗੁਰੂਬਾਣੀ ਸੁਣੋ ਅਤੇ ਸਮਝ ਕੇ ਉਸ ਅਨੁਸਾਰ ਜੀਵਨ ਬਨਾਉ, ਤਦ ਹੀ ਕਿਸੇ ਕਰਾਮਾਤੀ ਅਸਰ ਦੀ ਆਸ ਬੱਝਦੀ
ਹੈ। ਅੱਜ ਤੱਕ ਅਜੇਹਾ ਅੰਮ੍ਰਿਤ ਤਿਆਰ ਨਹੀਂ ਹੋ ਸਕਿਆ ਜਿਸ ਦੀਆਂ ਛੱਟੇ ਮਾਰਿਆਂ ਮੁਰਦਾ ਜੀਊਂ ਸਕੇ।
{ਨੋਟ:-ਇਸ ਸਚਾਈ ਨੂੰ ਕਿਵੇ ਝੂਠਲਾਇਆ ਜਾਵੇ ਕਿ, ਸਰੋਵਰ ਦੇ ਜਲ ਦੇ ਵਿਚਕਾਰ ਬਣੇ ਹਰਿਮੰਦਰ
ਸਾਹਿਬ ਵਿਚੋਂ (ਲਗ-ਪਗ 24 ਘੰਟੇ ਹੀ) ਲਊਡ ਸਪੀਕਰਾਂ ਦੀ ਵਰਤੋਂ ਨਾਲ ਗੁਰੂ ਬਾਣੀ ਪੜ੍ਹੀ ਜਾਂਦੀ ਹੈ
ਪਰ ਸੰਸਾਰ ਭਰ ਵਿੱਚ ਇਹ ਖ਼ਬਰਾਂ ਪੁੱਜ ਗਈਆਂ ਸਨ ਕਿ, 1984 ਦੇ ਘਲੂਘਾਰੇ ਵਿੱਚ ਉਨ੍ਹਾਂ ਗੁਰਮੁਖਾਂ
ਵਿਚੋ ਕਈਆਂ ਦੀਆਂ ਲੋਥਾਂ ਕਈ ਦਿਨ (ਪਾਵਨ) ਸਰੋਵਰ ਦੇ ਜਲ ਵਿੱਚ ਪਈਆਂ ਗਲਦੀਆਂ ਸੜ੍ਹਾਂਦ ਮਾਰਦੀਆਂ
ਰਹੀਆਂ ਸਨ ਜਿਨ੍ਹਾਂ ਨੂੰ ਸ਼ਹੀਦ ਕਹਿ ਕੇ ਉਨ੍ਹਾਂ ਨਮਿਤ ਅਰਦਾਸਾਂ ਕੀਤੀਆਂ ਜਾਂਦੀਆਂ ਹਨ। ਮਨੁੱਖੀ
ਲਹੂ ਨਾਲ ਲਾਲ ਹੋਇਆ ਸਰੋਵਰ ਜਾ ਜਲ ਆਪ ਵੀ ਸੜ੍ਹਾਂਦ ਮਾਰਨ ਲੱਗ ਪਿਆ ਹੋਣ ਦੀਆਂ ਕਹਾਣੀਆਂ ਅਖ਼ਬਾਰਾਂ
ਵਿੱਚ ਛਪੀਆਂ ਸਨ}
ਸਤਿਗੁਰੂ ਜੀ ਨੇ ਵੀ ਗੁਰਬਾਣੀ ਵਿੱਚ ਜਲ ਨੂੰ ਅੰਮ੍ਰਿਤ, ਬੜੀ ਵੀ ਅੰਮ੍ਰਿਤ-ਜਲ ਲਿਖਿਆ
ਮਿਲਦਾ ਹੈ, ਪਰ ਸਤਿਨਾਮ ਦੀਆਂ ਫੂਕਾਂ ਨਾਲ ਤਿਆਰ ਹੋਇਆਂ ਕਥਿਤ ਅੰਮ੍ਰਿਤ ਨਹੀਂ ਸਗੋਂ ਪ੍ਰਭੂ ਦੇ
ਨਾਮ ਜਲ ਦੀ ਗੱਲ ਹੈ। ਉਨ੍ਹਾਂ ਗੁਰੂ ਸ਼ਬਦਾਂ ਦੀ- {ਸੂਚੀ:- (1) -
ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ 14॥
ਅਬ ਮੋਹਿ ਜਲਤ ਰਾਮ ਜਲੁ ਪਾਇਆ॥ ਰਾਮ ਉਦਕਿ ਤਨੁ ਜਲਤ ਬੁਝਾਇਆ॥ 1॥ ਰਹਾਉ॥ … … 4॥ 1॥ 323}
ਅਥਵਾ- (2) -ਧਨਾਸਰੀ ਮਹਲਾ 5॥ …. ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ॥ 2॥ 16॥
47॥ {682} - (3) -ਗੂਜਰੀ ਮਹਲਾ 1॥ …. ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ
ਦੀਜੈ ਕਿਰਪਾ ਧਾਰਿ॥ 8॥ 2॥ {504} - (4) - ਗੂਜਰੀ ਮਹਲਾ 4॥ …. ਗੁਰਮੁਖਿ ਨਾਮੁ
ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ॥ ਰਹਾਉ॥ …. 8॥ 1॥ 7॥ {507} - (5) - ਰਾਗੁ
ਸੋਰਠਿ ਬਾਣੀ ਭਗਤ ਭੀਖਨ ਕੀ॥ … ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ॥ ਗੁਰ
ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ॥ 3॥ 1॥ {659} - (6) -ਸੂਹੀ ਮਹਲਾ 5॥ …. .
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ॥ ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ
ਸਗਲ ਵਿਸੂਰੇ॥ … … 4॥ 7॥ 10॥ {783} - (7) -ਬਿਲਾਵਲੁ ਮਹਲਾ 4॥ ਗੁਰਮੁਖਿ ਅਗਮ ਅਗੋਚਰੁ … …
ਗੁਰਮਤਿ ਨਾਮੁ ਅੰਮ੍ਰਿਤ ਜਲੁ ਪਾਇਆ ਅਗਨਿ ਬੁਝੀ ਗੁਰ ਸਬਦਿ ਬੁਝਈਆ॥ 4॥ … … 8॥ 3॥ 6॥ {834}
- (8) -ਮਃ 3॥ ਚਾਤ੍ਰਿਕ ਤੂ ਨ …. . ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ॥ ਨਦਰਿ
ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਇ॥ ਨਾਨਕ ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ
ਸਮਾਇ॥ 2॥ -15 {1284} - (9) -
ਗੁਰੂ ਬਾਣੀ ਦਾ ਫ਼ਤਵਾ ਹੈ ਕਿ, ਪਰਮਾਤਮਾ ਦੇ ਨਾਮ ਦੀਆਂ ਫੂਕਾਂ ਨਾਲ
ਕੋਈ ਜਲ, ਮੁਰਦੇ ਸੁਰਜੀਤ ਕਰਨ ਵਾਲਾ ਅੰਮ੍ਰਿਤ, ਕਿਸੇ ਵੀ ਹਾਲਤ ਵਿੱਚ ਨਹੀਂ ਬਣ ਸਕਦਾ। ਬ੍ਰਾਹਮਣੀ
ਸੋਚ ਦੀ ਉਪਜ, ਅਜੇਹੀਆਂ ਗੱਲਾਂ ਨਾਲ ਲਿਖਾਰੀ ਸਚੁ=ਰੂਪ ਗੁਰਮਤਿ ਨੂੰ ਹਾਸੋਹੀਣੀ ਬਣਾ ਰਿਹਾ ਹੈ।
(ਅ) ਉਪ੍ਰੋਕਿਤ 18 ਨੰਬਰ ਤੇ, ਅਰਥਾਂ ਸਮੇਤ ਲਿਖਿਆ ਗੁਰੂ ਸ਼ਬਦ, ਜੋ
ਬ੍ਰਾਹਮਣ ਦੀ ਮੌਤ ਉਪਰੰਤ ਸਤਿਗੁਰੂ ਜੀ ਨੇ (ਪਰਮਾਤਮਾ ਦੇ ਧਨਵਾਦ ਵਜੋਂ) ਉਚਾਰਿਆ ਹੋਇਆ ਹੈ, ਉਸ
ਵਿੱਚ ਬ੍ਰਾਹਮਣ ਦੇ ਸੁਰਜੀਤ ਹੋਣ ਬਾਰੇ ਸੰਕੇਤ ਤੱਕ ਨਹੀਂ ਹੈ। ਗੁਰੂ ਸ਼ਬਦ ਵਿਚ- “ਇਆਣਾ ਪਾਪੀ
ਓਹੁ ਆਪਿ ਪਚਾਇਆ॥” ਅਥਵਾ- ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ॥” ਪੰਗਤੀਆਂ ਸਿੱਧ
ਕਰਦੀਆਂ ਹਨ ਕਿ, ਬ੍ਰਾਹਮਣ ਦੀ ਮੌਤ ਅਕਾਲ ਪੁਰਖ ਦੇ ਹੁਕਮ ਵਿੱਚ ਹੋਈ ਸੀ। ਪਿੱਛੇ ਏਸੇ ਅਧਿਆਇ ਦੇ ‘ਜੰਮਣ
ਮਰਣਾ ਹੁਕਮੋ ਵਰਤੈ’ ਲੇਖ ਵਿਚ, ਗੁਰਮਤਿ ਦੇ ਇਸ ਸਧਾਂਤ ਨੂੰ ਕਿ, ਜੀਵਾਂ ਦਾ ਜੰਮਣਾ ਤੇ ਮਰਨਾ
ਕੇਵਲ ਆਕਾਲਪੁਰਖ ਦੇ ਹੀ ਹੱਥ ਵਿੱਚ ਹੈ, ਗੁਰੂ ਸ਼ਬਦਾਂ ਦੇ ਹਵਾਲੇ ਨਾਲ ਸਿੱਧ ਕਰ ਚੁੱਕੇ ਹਾਂ।
ਸੁਖਮਣੀ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਆਪਣੇ ਬਚਨ ਸਿੱਧ ਕਰ ਰਹੇ ਹਨ
ਕਿ ਕਿਸੇ ਜੀਵ ਦੀ ਸਰੀਰਕ ਮੌਤ ਕਰਨੀ ਅਥਵਾ ਮਰੇ ਹੋਏ ਜੀਵ ਨੂੰ ਸੁਰਜੀਤ ਕਰਨਾ, ਕੇਵਲ ਅਤੇ ਕੇਵਲ
ਪਰਮਾਤਮਾ ਦੇ ਆਪਣੇ ਹੀ ਹੱਥ ਵਿੱਚ ਹੈ- “ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ॥
{282} -ਅ:-14
20 ਸਾਲ ਤੱਕ ਪਤਨੀ ਰੂਪ ਵਿਚ, ਭਰਤਾ-ਗੁਰਦੇਵ ਜੀ ਦੀ ਨੇੜਤਾ ਮਾਣ ਰਹੇ
ਮਾਤਾ ਗੰਗਾ ਜੀ, ਕਿਸੇ ਮੁਰਦਾਰ ਵਿੱਚ ਜਿੰਦਾ ਪਾਉਣ ਵਾਲੀ ਗੁਰਮਤਿ ਵਿਰੋਧੀ ਮੰਗ, ਕਿਸੇ ਵੀ ਹਾਲਤ
ਵਿੱਚ ਨਹੀਂ ਸਨ ਕਰ ਸਕਦੇ, ਉਪਰੋਕਤ ਸਵੱਯਾ ਸਾਨੂੰ ਕੁਰਾਹੇ ਪਾਉਣ ਲਈ ਘੜਿਆ. ਘਿਣਾਵਣਾ ਝੂਠ
ਮੰਨ ਕੇ ਸਾਨੂੰ ਗੁਰਮਤਿ ਦੇ ਅਟੱਲ ਸਿਧਾਂਤ ਤੇ ਦ੍ਰਿੜ ਵਿਸ਼ਵਾਸ਼ੀ ਰਹਿਣਾ ਚਾਹੀਦਾ। ਵਡੀ ਹੈਰਾਨੀ
ਇਹ ਹੋ ਰਹੀ ਹੈ ਕਿ, ਧਰਮ-ਪਰਚਾਰਕਾਂ ਵਿਚੋਂ ਸਿਰਕੱਢ, ਸੁਜਾਨ ਕਥਾਕਾਰ ਮੰਨੇ ਗਏ ਸਿੰਘ ਸਾਹਿਬ
ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਨੇ, ਇਸ ਪੱਖ ਵੱਲ ਧਿਆਨ ਦਿੰਦਿਆਂ, ਉਚੇਚੇ ਨੋਟ ਦੁਆਰਾ
ਗੁਰਮਤਿ ਦਾ ਪੱਖ ਉਜਾਗਰ. ਕਿਸ ਕਾਰਨ ਨਾ ਕੀਤਾ?
(ੲ) ਘੋਰ ਨਿਰਦਾਇਤਾ ਦੀ ਸਜ਼ਾ ਰੱਬੀ ਹੁਕਮ ਅਧੀਨ ਪਾ ਚੁੱਕੇ ਪਾਪੀ
ਬ੍ਰਹਮਣ ਦੀ ਨਿਰਜਿੰਦ ਲੋਥ ਦੇ ਡਰਾਉਣੇ ਚਿਹਰੇ ਨੂੰ ਸੁੰਦਰ ਮੁਖੜਾ ਲਿਖਣ ਵਾਲਾ ਲਿਖਾਰੀ,
ਗੁਰਸਿੱਖ ਹੋ ਹੀ ਨਹੀਂ ਸਕਦਾ। ਪੁਸਤਕ ਦਾ ਲਿਖਾਰੀ ਨਿਰਸੰਦੇਹ, ਕੋਈ ਬਿੱਪ੍ਰ ਹੈ। ਪੁਸਤਕ ਦੇ 26
ਸਫ਼ੇ ਵਾਲਾ ਪ੍ਰਸੰਸਾ ਪੱਤਰ ਪੁਕਾਰ ਪੁਕਾਰ ਕੇ ਕਹਿ ਰਿਹਾ ਹੈ ਕਿ ਉਸ ਦਾ ਲਿਖਾਰੀ ਵੀ ਕੋਈ ਬਿੱਪ੍ਰ
ਦਾ ਵਡਾ ਚੇਲਾ ਅਤੇ ਪੰਥ ਦਾ ਵੈਰੀ ਹੀ ਹੈ।
(ਸ) ਗੁਰਬਾਣੀ ਤੋਂ ਅਗਿਆਨੀ ਪਾਠਕਾਂ ਲਈ ਉਪ੍ਰੋਕਿਤ (18 ਨੰਬਰ ਤੇ
ਲਿਖੇ) ਪਾਵਨ ਗੁਰੂ ਸ਼ਬਦ ਦੇ ਸਾਹਮਣੇ ਲਿਖਾਰੀ ਨੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ? ਕੀ, ਸਤਿਗੁਰੂ ਜੀ
ਨੇ ਬ੍ਰਾਮਣ ਨੂੰ ਸੁਰਜੀਤ ਕਰਨ ਵਾਲੀ ਗੱਲ ਲੁਕਾ ਲਈ? ਜੇ ਲਿਖਾਰੀ ਨੇ ਝੂਠ ਲਿਖਿਆ ਹੈ ਤਾਂ, ਸਿੰਘ
ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਨੇ, ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਹੋਣ ਦੇ ਨਾਤੇ
ਅਜੇਹੀ ਗੁਰਮਤਿ ਵਿਰੋਧੀ ਝੂਠੀ ਗੱਲ ਬਾਰੇ ਗੁਰਮਤਿ ਦੇ ਪੱਖ ਤੋਂ ਪਾਠਕਾਂ ਨੂੰ ਸੁਚੇਤ ਨਾ ਕਰਨਾ ਪੰਥ
ਦੇ ਭਵਿੱਖ ਲਈ ਗੰਭੀਰ ਖ਼ਤਰੇ ਦਾ ਘੜਿਆਲ ਸਮਝਿਆ ਜਾ ਕੇ, ਕੁਰੀਤੀਆਂ ਵਿਰੁੱਧ ਧਰਮ-ਯੁੱਧ ਅਰੰਭ ਕਰਨ
ਦਾ ਪੱਕਾ ਸੱਦਾ ਸਮਝਣ ਵਿੱਚ ਹੀ ਪੰਥ ਦੀ ਭਲਾਈ ਹੈ।
(ਹ) ਗਊ ਬ੍ਰਾਹਮਣ ਦੀ ਰਖਿਆ-- ਮਾਤਾ ਗੰਗਾ ਜੀ ਦੇ ਮੁਖਾਰਬਿੰਦ ਵਿੱਚ
ਲਿਖਾਰੀ ਨੇ ਇਹ ਬਚਨ- ‘ਗੋ ਦਿਜ ਕੀ ਰਛੱਯਾ ਕਰੋ ਤੁਮਾਰੋ ਇਹੁ ਬਿਰਦਾਇ॥ 179॥” ਵੀ ਗੁਰਮਤਿ ਵਿਰੋਧੀ
ਹਨ। ਜੇ ਹਲਕੀ ਹੋਈ ਪਾਗਲ ਗਊ, ਲੋਕਾਂ ਦਾ ਖੈ ਕਰੀ ਜਾ ਰਹੀ ਹੋਵੇ ਤਾਂ ਉਸ ਦਾ ਖ਼ਾਤਮਾ ਬ੍ਰਾਹਮਣ
ਆਪ ਕਰਨ ਲਈ ਤਿਅਰ ਹੋ ਜਾਂਦਾ ਹੈ। ਅਤੇ ਏਵੇਂ ਹੀ ਮਨੁੱਖਤਾ ਦਾ ਵੈਰੀ ਬਣ ਖਲੋਤੇ ਬ੍ਰਾਹਮਣ ਦੀ
ਰਖਿਆ ਨਾਲ ਸਤਿਗੁਰੂ ਜੀ ਦਾ ਕੀ ਵਾਸਤਾ ਹੋਵੇ? ਸਮਾਜ ਲਈ ਭੈੜੇ ਬਣੇ. ਲੁੱਟ ਖਾਣੇ ਬ੍ਰਾਹਣ
ਲਈ ਸਤਿਗੁਰੁ ਜੀ ਦੇ ਇਹ ਬਚਨ- (1) -ਧੋਤੀ ਖੋਲਿ ਵਿਛਾਏ ਹੇਠਿ॥’ ਗਰਧਪ ਵਾਂਗੂ ਲਾਹੇ ਪੇਟਿ॥ 1॥
{201} - (2) - “ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ੱ ਆਨ ਬਾਟ ਕਾਹੇ ਨਹੀ ਆਇਆ॥ 2॥ ਤੁਮ ਕਤ
ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ 3॥ {325} (3) -ਪੂਜਾ ਤਿਲਕ ਕਰਤ
ਇਸਨਾਨਾਂ॥ ਛੁਰੀ ਕਾਢਿ ਲੇਵੈ ਹਥਿ ਦਾਨਾ॥ 2॥ ਬੇਦੁ ਪੜੈ ਮੁਖਿ ਮੀਠੀ ਬਾਣੀ॥ ਜੀਆਂ ਕੁਹਤ ਨ ਸੰਗੈ
ਪਰਾਣੀ॥ 3॥ {201}
-
(4) -ਜਿਤੁ ਦਰਿ ਤੁਮੑ ਹੈ ਬ੍ਰਾਹਮਣ ਜਾਣਾ॥ ਤਿਤੁ ਦਰਿ ਤੂੰਹੀ ਹੈ ਪਛੁਤਾਣਾ॥ 1॥ ਐਸੇ ਬ੍ਰਾਹਮਣ
ਡੂਬੇ ਭਾਈ॥ ਨਿਰਾਪਰਾਧ ਚਿਤਵਹਿ ਬੁਰਿਆਈ॥ 1॥ ਰਹਾਉ॥ {372} (5) -ਝੂਠੁ ਨ ਬੋਲਿ
ਪਾਡੇ ਸਚੁ ਕਹੀਐ॥ ਹਉਮੈ ਜਾਇ ਸਬਦਿ ਘਰੁ ਲਹੀਐ॥ 1॥ {904} ਬ੍ਰਾਹਮਣ ਲਈ ਸਤਿਕਾਰ ਤਾਂ
ਨਹੀਂ ਦਰਸਾ ਰਹੇ। ਸਤਿਗੁਰੂ ਜੀ ਮਜ਼ਲੂਮ, ਦੁਖਿਆਰਿਆਂ ਦੀ ਰਕਿਆ ਕਰਦੇ ਸਨ ਅਤੇ ਸਹੀ ਜੀਵਨ ਰਸਤੇ ਤੋਂ
ਖੁੰਝੇ. ਕੁਰਾਹੇ ਪੈ ਕੇ ਆਤਮਕ ਮੌਤੇ ਮਰਿਆਂ ਅਗਿਆਨੀਆਂ ਨੂੰ ਬ੍ਰਹਮ ਦਾ ਗਿਆਨ ਬਖ਼ਸ਼ਸ਼ ਕਰਕੇ ਉੱਚਾ
ਆਤਮਕ ਜੀਵਨ ਪ੍ਰਦਾਨ ਕਰਦੇ ਸਨ। ਆਪਣੇ ਹੀ ਮਨ ਪਿੱਛੇ ਤੁਰਨ ਵਾਲੇ ਹੰਕਾਰੀ ਲੁਟੇਰਿਆਂ ਦੀ ਰਖਿਆ
ਸਤਿਗੁਰੂ ਜੀ ਨੇ ਕਿਵੇਂ ਕਰਨੀ ਸੀ? ਸੋ, ਉਪਰੋਕਤ ਸਵੱਯਾ ਕੇਵਲ ਕੂੜ ਅਸੱਤ ਦਾ ਹੀ ਦੂਜਾ ਰੂਪ
ਹੈ।
ਗਲ ਅੱਗੇ ਤੁਰੀ--
ਅਖੇ, ਮਰੇ ਹੋਏ ਬ੍ਰਾਹਮਣ ਨੂੰ, ਜਦੋਂ ਨਵਾਂ ਜਨਮ ਮਿਲ ਗਿਆ ਤਾਂ-
ਚੌਪਈ॥ ਨਵਾਂ ਜਨਮ ਦਿਜ ਨੇ ਜਨੁ ਪਾਯੋ। ਫਿਰਿ ਸ੍ਰੀ ਗੁਰ ਤਿਹ ਬਚਨ
ਅਲਾਯੋ।
ਹੇ ਦਿਜ ਪ੍ਰਿਥੀਏ ਮੁਖ ਪਰਿ ਕਹੇ। ਜੋ ਤਿਨ ਕਹਾ ਕੀਨ ਦੁਖ ਲਹੇ॥ 185॥
ਬ੍ਰਾਹਮਣ ਕਹਾ ਪ੍ਰਭੂ ਸਭੁ ਭਾਖੋਂ। ਤਿਸ ਦੇ ਮੁਖ ਪਰਿ ਛਪੀ ਨ ਰਾਖੋਂ॥ …
ਜਦ ਬ੍ਰਾਹਮਣ ਨੇ ਇਹ ਕਿਹਾ ਕਿ ਉਹ ਪ੍ਰਿਥੀ ਚੰਦ ਦੇ ਮੂੰਹ ਤੇ ਸਭ ਕੁੱਝ ਸਚੁ
ਸਚੁ ਕਹਿ ਦੇਵੇਗਾ ਤਾਂ ਸਤਿਗੁਰੂ ਜੀ ਨੇ ਦਾਸ ਭੇਜ ਕੇ ਬੜੇ ਆਦਰ ਨਾਲ ਭਰਾਤਾ ਪ੍ਰਿਥੀ ਚੰਦ ਨੂੰ
ਬੁਲਵਾ ਲਿਆ। ਪਰ ਜਦੋਂ ਬ੍ਰਾਹਮਣ ਨੇ ਮਾਇਆ ਦਾ ਲਾਲਚ ਦੇ ਕੇ ਸਾਹਿਬਜ਼ਾਦਾ ਜੀ ਨੂੰ ਜ਼ਹਿਰ ਦੇਣ ਲਈ
ਭੇਜਣ ਵਾਲੀ ਪ੍ਰਿਥੀ ਚੰਦ ਜੀ ਦੀ ਸਾਰੀ ਕਰਤੂਤ ਉਸ ਦੇ ਮੂੰਹ ਤੇ ਕਹਿ ਸੁਣਾਈ ਤਾਂ ਬਾਬਾ ਪ੍ਰਿਥੀ
ਚੰਦ ਜੀ ਗ਼ੁੱਸੇ ਨਾਲ ਭੁੜਕ ਉਠੇ ਅਤੇ ਇਹ ਆਖ ਕੇ, - ‘ਤੁਸਾਂ ਬ੍ਰਾਹਮਣ ਨੂੰ ਸਿਖਾ ਕੇ ਮੇਰੇ ਮੱਥੇ
ਬਦਨਾਮੀ ਦਾ ਟਿੱਕਾ ਲਾਇਆ ਹੈ ‘ਆਦਿ ਹੋਰ ਕੀ ਕੁੱਝ ਬੋਲਿਆਂ ਬਕਿਆ, ਲਿਖਾਰੀ ਦੀ ਆਪਣੀ ਬੋਲੀ ਵਿਚ:--
ਜੱਦਿਪ ਦਿਜ ਸਾਚੀ ਕਹਿ ਦੀਨੇ। ਤੱਦਪਿ ਅੰਬਜ ਨੀਵ ਨ ਕੀਨੇ।
ਪ੍ਰਿਥੀਏ ਮਨ ਮੈ ਅਤਿ ਰਿਸ ਖਾਈ। ਗਾਰੀ ਦਈ ਜੋਊ ਮਨਿ ਜ਼ਆਈ॥ 193॥
ਆਪਣੇ ਵਡੇ ਹੋਣ ਦੇ ਮਾਣ ਵਿੱਚ ਗਾਲੀਆਂ ਦਿੰਦਿਆਂ ਬੜਾ ਕੁੱਝ ਬੋਲਿਆ ਅਤੇ ਇਹ
ਧਮਕੀ ਦਿੱਤੀ--
ਤੁਮਰੇ ਸਹਿਤ ਤੁਮ ਸੁਤ ਕੋ ਘਾਵੈਂ। ਤੈ ਪ੍ਰਿਥੀਆਂ ਨਿਜ ਨਾਮ ਕਹਾਵੌਂ॥ 200॥
ਤੇਤੇ ਨਾਲ ਤੇਰੇ ਪੁੱਤਰ ਦਾ ਵੀ ਖ਼ਾਤਮਾ ਂਨਾ ਕੀਤਾਂ ਤਾਂ ਮੈਨੂੰ ਪ੍ਰਿਥੀਆਂ
ਕਿਨ੍ਹ ਆਖਣਾ ਹੈ? ਅਗੋ ਸਤਿਗੁਰਾਂ ਦੇ ਬਚਨ ਲਿਖਾਰੀ ਦੀ ਬੋਲੀ ਵਿਚ:-
ਸ੍ਰੀ ਗੁਰ ਕਹਾ ਲਾਲ ਦ੍ਰਿਗ ਕਰੈਂ। ਕਿਆ ਕਰਿ ਹੈਂ ਤੂ ਹਮ ਨਹ ਮਰੈ॥
ਐਵੇਂ ਅਖੀਆਂ ਲਾਲ ਕਿਉਂ ਕਰਦੇ ਹੋ ਜੋ ਦਿਲ ਆਵੇ ਕਰ ਲਏਓ ਅਸਾਂ ਤੁਹਾਡੇ
ਕੋਲੋਂ ਮਰਨਾ ਨਹੀਂ।
ਪ੍ਰਿਥੀਏ ਕਹਾ ਦਿੱਲੀ ਹੌਂ ਜਾਵੈਂ। ਜਹਾਂਗੀਰ ਕੋ ਜਾਇ ਸੁਣਾਵੈਂ॥ 201॥
ਤਿਹ ਠਾਂ ਤੌ ਕੋ ਪਕਰਿ ਮੰਗਾਊ। ਸੁਤ ਦਾਰਾ ਸਣ ਖੇਦ ਦਿਖਾਊਂ।
ਜਬੈ ਦੁਖਤ ਹਵੈ ਤੁਮੈ ਪੁਕਰੋ। ਲਾਲ ਅਖੀਂ ਤਬ ਅਰਥ ਨਿਹਾਰੋ॥ 202॥
ਦੋਹਰਾ॥ ਬਹੁਤ ਸਪਰਧਾ ਜਬ ਬਢੀ ਭਾਖਤ ਬਚਨ ਕਠੋਰ। ਪ੍ਰਿਥੀਆਂ ਤਬ ਨਿਜ
ਗ੍ਰਿਹਿ ਗਯੋ ਕੀਨ ਚਿੰਤ ਬਹੁ ਘੋਰ॥ 203॥ ਅਗੇ ਹੁਣ ਅਗਿਆਨੀਆਂ ਲਈ ਗੁਰਮਤਿ ਵਿਰੋਧੀ ਭਰਮ:--
ਕਥਾ ਧਿਆਇ ਪੂਰਨ ਭਯੋ ਜੋ ਸੁਨਿਹੈ ਮਨ ਲਾਇ। ਸੀਤਲਾ ਅਰੁ ਵਿਖੁ ਖੇਦ ਜੁ ਤਾ
ਕੈ ਨਿਕਟ ਨ ਆਇ॥ 204॥
ਅਰਥ:-ਇਸ ਅਧਿਅਇ ਦੀ ਕਥਾ ਸਮਾਪਤ ਹੋਈ। ਜਿਹੜਾ ਇਸ ਨੂੰ ਮਨ ਲਾ ਕੇ ਸੁਨੇਗਾ
ਸੀਤਲਾ (ਚੇਚਕ) ਰੋਗ ਦਾ ਦੂਖ ਉਸ ਦੇ ਨੇੜੇ ਨਹੀਂ ਆ ਸਕਦਾ। ਅਜੇਹਾ ਲਿਖ ਕੇ ਲਿਖਾਰੀ ਨੇ ਸਿਖੀ ਦੇ
ਇਸ ਗੁਰਮਤਿ ਵਿਸ਼ਵਾਸ਼- “ਸਰਬ ਰੋਗ ਕਾ ਅਉਖਦੁ ਨਾਮੁ॥” ਤੇ ਗੰਭੀਰ ਚੋਟ ਮਾਰੀ ਹੈ।
ਆਗੈ ਪ੍ਰਿਥੀਆ ਜਾਇਗੋ ਜਿਹ ਬਿੱਧਿ ਸੁਲਹੀ ਪਾਸਿ। ਦਿੱਲੀ ਜਾਇ ਮੁੜਿ ਗ੍ਰਿਹ ਰਚੈ ਸੋ ਗਬ ਕਰੋਂ
ਪ੍ਰਕਾਸਿ॥ 205॥ ਧਯਾਇ ਸਮਾਪਤ ਮਸਤੁ ਸੁਭ ਮਸਤੁ। 2. ਦੂਜਾ ਅਧਿਅਇ ਸਮਾਪਤੀ ਦੀ ਘੋਸ਼ਨਾ।