ਸਤਿਗੁਰੂ ਜੀ ਨੇ ਸਾਹਿਬਜ਼ਾਦਾ ਜੀ ਨੂੰ ਪੜ੍ਹਾਈ ਲਈ ਸਕੂਲ ਭੇਜਣ ਦੀ ਗੱਲ
ਕੀਤੀ ਤਾਂ ਵਡੇ ਭਰਾਤਾ ਮਹਾਂਦੇਵ ਜੀ ਨੇ ਸਾਹਿਬਜ਼ਾਦਾ ਹਰਿਬੋਬਿੰਦ ਸਾਹਿਬ ਨੂੰ ਬਾਬਾ ਬੁਢਾ ਜੀ ਦੀ
ਸੌਂਪਣੀ ਵਿੱਚ ਦੇਣ ਦੀ ਸਲਾਹ ਦਿੱਤੀ ਜੋ ਸਤਿਗੁਰੂ ਜੀ ਨੂੰ ਬੜੀ ਪਸੰਦ ਆਈ। ਅਖੇ ਉਨ੍ਹਾਂ ਨੇ
ਝੱਟ-ਪੱਟ ਪੰਜ ਸਿੱਖ ਮੰਗਵਾਏ ਅਤੇ ਬਾਬਾ ਬੁੱਢਾ ਜੀ ਨੂੰ ਆਦਰ ਨਾਲ ਲਿਆਉਣ ਲਈ ਭੇਜ ਦਿੱਤੇ।
ਅੱਗੇ ਤੁਰਨ ਤੋਂ ਪਹਿਲਾਂ, ਮਿਥਿਹਾਸ ਵਲ ਝਾਤੀ:-
(ਕਥਿਤ) ਤ੍ਰੇਤਾ ਜੁਗ ਵਿੱਚ ਧਰਤੀ ਦੀ ਪੁਕਾਰ ਤੇ ਖੀਰ ਸਮੁੰਦਰ ਵਿਚੋਂ
ਵਿਸ਼ਨੂੰ ਜੀ (ਕਥਿਤ ਤੌਰ ਤੇ) ਦਸ਼ਰਥ ਦੇ ਘਰ ਰਾਮ ਰੂਪ ਹੋ ਕੇ ਮਹਾਰਾਣੀ ਕੁਸ਼ੱਲਿਆਂ ਦੇ ਪੇਟੋਂ ਜਨਮੇ।
ਨਾਮ ਕਰਨ, ਮੁੰਡਨ ਤੇ ਜਨੇਉ ਸੰਸਕਾਰ ਅਦਿ, ਸਭ ਕੁੱਝ ਰਿਸ਼ੀ ਵਿਸ਼ਿਸ਼ਟ ਜੀ ਨੇ ਕੀਤਾ। ਫਿਰ ਭਗਵਾਨ ਰਾਮ
ਚੰਦਰ ਜੀ ਆਪਣੇ ਤਿੰਨਾਂ ਭਾਈਆਂ (ਭਰਤ, ਲਛਮਨ, ਸ਼ਤ੍ਰਘਣ) ਨਾਲ 25 ਸਾਲ ਜੰਗਲ ਵਿੱਚ ਬਣੇ ਰਿਸ਼ੀ
ਵਸ਼ਿਸ਼ਟ ਜੀ ਦੇ ਹੀ ਆਸ਼ਰਮ ਵਿੱਚ ਸ਼ਸਤਰਾਂ ਅਤੇ ਵੇਦ ਸ਼ਾਸਤ੍ਰਾਂ ਆਦਿ ਧਰਮ ਗ੍ਰੰਥਾਂ ਦੀ ਵਿਦਿਆ ਪੜ੍ਹ
ਕੇ ਵਿਦਵਾਨ ਬਣੇ। ਏਸੇ ਤਰ੍ਹਾਂ ਦੁਆਪਰ ਜੁੱਗ ਵਿਚ,
)
ਨੇ ਕੀਤਾ ਪਰ ਸ੍ਰੀ ਰਾਮ ਚੰਦ੍ਰ ਜੀ ਵਾਂਗ ਹੀ ਸ੍ਰੀ ਕ੍ਰਿਸ਼ਨ ਪੂਰੇ 25 ਸਾਲ ਜੰਗਲ ਵਿੱਚ ਬਣੇ
ਮਹਾਂਰਿਸ਼ੀ ਸੰਦੀਪਨ ਦੇ ਆਸ਼ਰਮ ਵਿੱਚ ਸ਼ਸਤ੍ਰਾਂ, ਸ਼ਾਸ਼ਤਰਾਂ ਦੀ ਵਿਦਿਆ ਹਾਸਲ ਕਰਦੇ ਦਰਸਾਏ ਹਨ।
ਭਾਵ, ਸ੍ਰਿਸ਼ਟੀ ਦੇ ਸਿਰਜਣਹਾਰ, ਨਿਰੰਕਾਰ, ਅਗੰਮ, ਅਪਾਰ, ਭਗਵਾਨ ਜੀ ਦਾ ਜਨਮ ਜਿਵੇਂ ਰਿਸ਼ੀਆਂ ਦੇ
ਵਰਾਂ ਤੇ ਨਿਰਭਰ ਹੈ ਉਵੇਂ ਹੀ ਈਸ਼ਵਰ ਜੀ ਲਈ ਜ਼ਰੂਰੀ ਹੈ ਕਿ, ਉਹ ਸੰਸਾਰ ਵਿੱਚ ਮਾਣ ਸਤਿਕਾਰ ਦੀ
ਜਿੰਗੀ ਗੁਜ਼ਾਰਨ ਜੋਗ ਬਣਨ ਲਈ, ਆਪਣੀ ਉਮਰ ਦਾ ਘੱਟੋ ਘੱਟ ਚੌਥਾ ਹਿੱਸਾ, ਬਿੱਪ੍ਰ-ਰਿਸ਼ੀਆਂ ਦੀ ਮੁੱਠੀ
ਚਾਪੀ ਕਰਦੇ ਰਹਿ ਕੇ ਵਿਦਵਾਨ ਬਣਨ ਵਾਸਤੇ ਕਰੜੀ ਘਾਲਣਾ ਘਾਲਦਿਆ ਬਿਤਾਉਣ ਦੀ ਪੱਕੀ ਪਾਬੰਦੀ ਹੈ।
ਪਾਠਕ ਸੱਜਣ ਪਿੱਛੇ ਪੜ੍ਹ ਆਏ ਹਨ, ਕਿ, ਗੁਰੂ ਹਰਿ ਗੋਬਿੰਦ-ਰੂਪ ਚਤੁਰਭੁਜੀ
ਭਗਵਾਨ ਜੀ ਵੀ ਸਾਹਿਬ ਬੁੱਢਾ ਜੀ-ਰੂਪ ਬ੍ਰਹਮਗਿਆਨੀ, ਅਥਵਾ, ‘ਬ੍ਰਹਮਰਿਸ਼ੀ ਸਹਿਬ ਬੁੱਢਾ’
ਜੀ ਦੇ ਬਚਨ-ਰੂਪ ਵਰ ਤੋਂ ਮਾਤਾ ਗੰਗਾ ਜੀ ਦੇ ਘਰ ਜਨਮੇ ਸਨ, ਸੋ, ਕਰੀਬ 4 ਹਜ਼ਾਰ ਸਾਲ ਤੋਂ ਬਣੀ
ਬਿੱਪ੍ਰੀ ਮਰਯਾਦਾ ਅਨੁਸਾਰ ਜ਼ਰੂਰੀ ਬਣਦਾ ਸੀ ਕਿ, ਕਲਿਜੁਗ ਵਿੱਚ ਅਵਤਾਰੀ ਹੋਏ ਸ੍ਰੀ
ਹਰਿਗੋਬਿੰਦ-ਰੂਪ ਚਤੁਰਭੁਜੀ-ਵਿਸ਼ਨੂੰ ਜੀ ਵੀ ਵਿਦਿਆ ‘ਸਾਹਿਬ ਬੁੱਢਾ ਜੀ ‘ਕੋਲੋਂ ਹੀ ਲੈਂਦੇ। ਸੋ
ਲਿਖਾਰੀ ਨੇ, ਬੜੀ ਸਫ਼ਾਈ ਨਾਲ ਆਪਣੀ ਮਨਸ਼ਾ ਦੀ ਪੂਰਤੀ ਲਈ, ਬਾਬਾ ਮਹਾਂਦੇਵ ਜੀ ਨੂੰ ਵਰਤ ਲਿਆ। ਅਤੇ
ਸਤਿਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਵੱਲ, ਕੋਈ ਕਾਸਦ, ਜਾਂ ਲਾਗੀ ਨਹੀਂ
ਭੇਜਿਆ, ਸਗੋ ਪੰਜਾਂ ਸਿੱਖਾਂ ਦਾ ਜਥਾ ਭੇਜ ਦਿੱਤਾ?
ਬਾਬਾ ਬੁਢਾ ਜੀ ਦਾ ਗੁਰੂ ਚਰਨਾ ਵਿੱਚ ਪੁੱਜਣਾ:
(ਕਿ ਜਾਂ ਬਾਬਾ ਜੀ ਨੇ ਆਪਣੇ ਸੇਵਕ-ਸਤਿਗੁਰੁ ਜੀ
ਦੇ ਗ੍ਰਹਿ ਚਰਨ ਪਾਉਣੇ?)
ਸਤਿਗੁਰੂ ਜੀ ਦਾ ਬਚਨ ਸੁਣਦਿਆਂ ਸਾਰ ਸਿਖ ਧਾਈ ਕਰਕੇ ਗਏ ਅਤੇ ਬੜੇ ਆਦਰ
ਸਤਿਕਾਰ ਨਾਲ ਸਾਹਿਬ ਬੁੱਢਾ ਜੀ ਨੂੰ ਲੈ ਆਏ:-ਦੋਹਰਾ। ਸ੍ਰੀ ਗੁਰ ਕੇ ਬਚ ਮਾਨਿ ਕੈ ਗਏ ਸਿਖ ਤਬ
ਧਾਇ। ਆਦਰਿ ਸੋਂ ਲਿਆਵਤ ਭਏ ਸਾਹਿਬ ਬੁੱਢੇ ਜਾਇ॥ 112॥
ਸਾਹਿਬ ਬੁੱਢਾ ਤਬ ਆਯੋ ਗੁਰ ਅਰਜਨ ਨਿਕਟਾਰ।
ਤਹਿ ਦੇਖਿ ਸ੍ਰੀ ਗੁਰ ਉਠੇ ਕਰਿ ਆਦਰਿ ਅਧਿਕਾਰ॥ 113॥
ਅਰਥ:-ਸਾਹਿਬ ਬੁੱਢਾ ਜੀ ਨੇੜੇ ਆਉਂਦੇ ਵੇਖੇ ਤਾਂ ਸਤਿਕਾਰ ਦੇ ਹਕਦਾਰ
ਜਾਣਕੇ ਸਤਿਗੁਰੂ ਅਰਜਨ ਸਾਹਿਬ ਜੀ ਆਪਣੇ ਸਿੰਘਾਸਨ ਤੋਂ ਉੱਠ ਖੜੇ ਹੋਏ। ਲਿਖਾਰੀ ਦੀ ਕੁਟਲਤਾ ਵਲ
ਫੇਰ ਝਾਤੀ ਮਾਰ ਲਈਏ, ਗੁਰੂ ਘਰ ਦਾ ਟਹਿਲੂਆ ਤਾਂ ਸਾਹਿਬ (=ਮਾਲਕ) ਹੈ, ਪਰ ਸਤਿਗੁਰੂ ਜੀ
ਨੂੰ ਉਨ੍ਹਾਂ ਦੇ ਨਾਂ ਤੋਂ- ਕੇਵਲ- “ਗੁਰ ਅਰਜਨ” ? ਅਜੇਹੇ ਫ਼ਰਕ ਵੇਦਾਂਤੀ ਜੀ ਦੇ ਮਨ ਨੂੰ ਕਿਸ
ਕਾਰਨ ਨਾ ਚੁੱਬੇ?
ਬਾਬਾ ਬੁਢਾ ਜੀ ਤੋਂ ਸੁੱਖ ਅਨੰਦ ਪੁੱਛਿਆ ਤੇ:-
ਪੁਨਿ ਸ੍ਰੀ ਗੁਰ ਮਨ ਐਸੇ ਭਾਯੋ। ਮੁਹਰ ਪਾਂਚ ਪ੍ਰਸਾਦੁ ਮੰਗਾਯੋ।
ਸਹਿਬ ਬੁੱਢੇ ਅਗ੍ਰਜ ਰਾਖਯੋ। ਸ੍ਰੀ ਮੁਖ ਸੋਂ ਗੁਰ ਅਸ ਬਚ ਭਾਖਯੋ॥ 115॥
ਬਾਬਾ ਬੁਢਾ ਜੀ ਦੇ ਉਚੇਚੇ ਸਤਿਕਾਰ ਵਜੋ, ਉਨ੍ਹਾਂ ਨੂੰਂ ਬੁਲਾਉਣ ਲਈ ਸਿੱਖ
ਵੀ ਪੰਜ, ਤੇ ਹੁਣ ਪ੍ਰਸ਼ਾਦ ਲਈ ਦਮੜੇ ਨਹੀਂ ਸਗੋਂ ਮੋਹਰਾਂ ਵੀ ਪੰਜ ਹੀ? (20ਰੁਪਈਏ
ਬਰਾਬਰ ਇੱਕ ਮੋਹਰ ਹੋਇਆ ਕਰਦੀ ਸੀ) * {*
ਤੇ ਵਿਖਾਈ ਸੀ, ਉਸ ਵਿੱਚ ਵੀ, ਰਿਸ਼ੀ ਵਸ਼ਿਸਟ ਜੀ ਨੇ,
ਸ੍ਰੀ ਰਾਮਚੰਦ੍ਰ ਜੀ ਅਤੇ ਉਨ੍ਹਾਂ ਦੇ ਤਿੰਨਾ ਭਾਈਆਂ ਦਾ ਜਦ ਜਨੇਉ ਸੰਸਕਾਰ (ਯੱਗਯੋਪਵੀਤ ਸੰਸਕਾਰ)
ਕੀਤਾ ਸੀ ਤਾਂ ਜਨੇਊ ਨੂੰ ਪੰਜ ਵਿਭੂਤੀਆਂ ਨੇ ਰਲ ਕੇ ਰਾਜਕੁਮਾਰਾਂ ਦੇ ਗਲ ਪਾਇਆ ਦਰਸਾਇਆ ਹੋਇਆ ਹੈ।
ਫਿਰ ਮਹਾਂਭਾਰਤ ਗਾਥਾ ਵਿੱਚ ਪੰਡੋ ਵੀ ਪੰਜ ਹੀ ਭਾਈ, ਤੇ ਦਰੋਪਦੀ ਪੰਜ ਪਤੀਆਂ ਦੀ ਇਸਤ੍ਰੀ? ਸਿੱਖਾਂ
ਅਤੇ ਹਿੰਦੂਆਂ ਵਿਚੋਂ ਕੋਈ ਧਿਰ ਦੂਜੇ ਦੀ ਨਕਲ ਕਰ ਰਿਹਾ ਹੈ ਕਿ, ਜਾਂ ਦੋਹੀ ਥਾਂਈ ਕੋਈ ਖ਼ਾਸ
ਧਾਰਮਿਕ ਭੇਤ ਹੈ? ਡਾ: ਅਮਰਜੀਤ ਸਿੰਘ ਸਮੇਤ ਵੇਦਾਂਤੀ ਜੀ ਨੇ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ
ਲਿਖੀ। ਫਿਰ ਸਤਿਗੁਰੂ ਜੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਹਨ ਕਿ, ਪ੍ਰਸ਼ਾਦ ਵਰਤਾ ਕੇ ਉਹ ਸ੍ਰੀ
ਹਰਿਗੋਬਿੰਦ ਜੀ ਦੇ ਸਿਖਿਆ ਦਾਤੇ ਬਣ ਕੇ ਪੱਟੀ ਤੇ ਪੈਂਤੀ ਲਿਖ ਦੇਣ।
ਜੇ ਵਾਕਿਆ ਹੀ ਬਾਬਾ ਜੀ ਨੂੰ ਇਹ ਮਹਾਂਨ ਵਡਿਆਈ ਬਖ਼ਸ਼ੀ ਗਈ ਸੀ ਤਾਂ ਉਨ੍ਹਾਂ
ਨੇ ਸਤਿਗੁਰੂ ਜੀ ਦੇ ਧੰਨਵਾਦ ਵਜੋਂ ਸੀਸ ਝੁਕਾਉਣ ਦੇ ਸਤਿ ਬਚਨ ਕਹਿ ਕੇ ਸੀਸ ਨਿਵਾਉਣਾ ਸੀ। ਪਰ
ਲਿਖਾਰੀ ਨੇ ਬਾਬਾ ਜੀ ਨੂੰ ਇਹ ਬਚਨ ਕਹਿੰਦੇ ਦਰਸਾਇਆ ਹੈ:- ਸਾਹਿਬ ਬੁੱਢੇ ਬਚਨ ਉਚਾਰਾ। ਮੈਂ
ਹੌਂ ਜਾਟ ਘਾਸ ਰਖਵਾਰਾ।
ਮੈਂ ਕਿਆ ਜਾਨੋ ਕੈਸ ਪੜ੍ਹਾਵੈ। ਹਮ ਕੋ ਪੜ੍ਹਨਾ ਕਛੂ ਨਾ ਅਵੈ॥ 117॥
‘ਮੈ ਜੱਟ ਬੂਟ ਘਾਹ ਦਾ ਰਾਖਾ ਹਾਂ, ਮੈ ਕੀ ਜਾਣਾ ਕਿਵੇ ਪੜ੍ਹਾਈਦਾ ਹੈ?
ਮੈਨੂੰ ਆਪ ਨੂੰ ਕੁਛ ਵੀ ਪੜ੍ਹਨਾ ਨਹੀਂ ਆਉਂਦਾ?’
“ਕੀ ਲਿਖਾਰੀ ਨੇ ਬਾਬਾ ਜੀ ਨੂੰ, ਝੂਠ ਬੋਲਦੇ ਦਰਸਾਇਆ ਹੈ? {ਬ੍ਰਹਮਵੇਤਾ ਮਹਾਂਪਰਖਾਂ ਦੀ
ਗਲ ਤਾਂ ਦੂਰ ਰਹੀ, ਬ੍ਰਾਹਮਣ ਨੇ ਤਾਂ ਆਪਣੇ (ਕਥਿਤ) ਇਸ਼ਟ (ਰਾਮਾਇਣ ਵਿੱਚ ਸ੍ਰੀ ਰਾਮ ਜੀ ਨੂੰ ਅਤੇ
ਮਹਾਂ ਭਾਰਤ ਵਿੱਚ ਸ੍ਰੀ ਕ੍ਰਿਰਸ਼ਨ ਜੀ) ਨੂੰ ਝੂਠ ਬੋਲਦੇ, ਬਚਨਾਂ ਤੋਂ ਖਿਸਕਦੇ ਦਰਸਾਇਆ ਹੋਇਆ ਹੈ।
(=ਪੜੋ 1995 ਵਿੱਚ ਛਪੀ ਪੁਸਤਕ ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ"}