॥
{964}
ਨਿਆਰੇ ਸਤਿਗੁਰੂ ਜੀ ਨੂੰ ਜਿਵੇਂ ਬਾਬਾ ਬੁੱਢਾ ਜੀ-ਰੂਪ ਮਨੁੱਖ, ਦੀ
ਉਸਤਤਿ ਕਰਕੇ ਆਪਣੇ ਹੀ ਬਚਨਾ ਦੇ ਵਿਰੁੱਧ ਵਿਹਾਰ ਕਰਦੇ ਦਰਸਾਇਆ ਹੈ, ਲਿਖਾਰੀ ਦੀ ਹੀ ਬੋਲੀ
ਵਿਚ:--
ਦੋਹਰਾ॥ ਐਸ ਬਚਨ ਸੁਨਿ ਸ੍ਰੀ ਗੁਰ ਬੋਲੇ ਦੀਨਾ ਨਾਥ।
ਸਰਬ ਕਲਾ ਸਮਰਥ ਤੁਮ ਸਭੁ ਕਿਛੁ ਤੁਪਰੈ ਹਾਥਿ॥ 118॥
ਯਾ ਮੈ ਸੰਸ ਨ ਕਛੁ ਕਰੋ ਤੁਮ ਜਾਨੋ ਸਭ ਸਾਰ।
ਸੁਭ ਦਿਨ ਆਜੁ ਬਿਤਾਤ ਹੈ ਭਲੋ ਮਹੂਰਤ ਧਾਰਿ॥ 119॥)
ਅਰਥ:- (ਬਾਬਾ ਬੁੱਢਾ ਜੀ ਦੇ) ਇਹ ਬਚਨ ਸੁਣ ਕੇ ਗ਼ਰੀਬ ਨਿਵਾਜ਼ ਬੋਲੇ
ਕਿ, ਤੁਸੀ ਤਾਂ ਸਰਬ ਕਲਾ ਸਮਰਥ ਹੋ ਅਤੇ ਸਭ ਕੁੱਝ ਤੁਹਾਡੇ ਹੀ ਹੱਥ ਵਿੱਚ ਹੈ।। 118॥ ਇਸ ਵਿੱਚ
ਜ਼ਰਾ ਵੀ ਸ਼ੱਕ ਨਹੀਂ ਕਿ, ਤੁਸੀਂ ਸਬ ਕੁੱਝ ਦੇ ਗਿਆਤਾ ਹੋ। ਅੱਜ ਦਾ ਦਿਨ ਚੰਗੇ ਮਹੂਰਤ ਵਾਲਾ ਹੈ,
ਕਿਤੇ ਇਹ (ਮਹੂਰਤ) ਬਤੀਤ ਹੀ ਨਾ ਹੋਜਾਵੇ। (ਸੋ ਅੱਜ ਹੀ ਪੜ੍ਹਾਈ ਦਾ ਕੰਮ ਸ਼ੁਰੁ ਕਰ ਦੇਣਾ ਚਾਹੀਦਾ
ਹੈ)
ਸ਼ੰਕਿਆਂ ਦਾ ਵੇਰਵਾ ਅਤੇ ਗੁਰਮਤਿ ਦਾ ਪੱਖ-
(1) “ਹਰਿ ਜੀਉ ਤੇਰੀ ਦਾਤੀ ਰਾਜਾ॥ ਮਾਣਸੁ ਬਪੁੜਾ ਕਿਆ ਸਾਲਾਹੀ
ਕਿਆ ਤਿਸ ਕਾ ਮੁਹਤਾਜਾ॥ ਰਹਾਉ॥” ਸੰਸਾਰ ਨੂੰ ਇਹ ਉਪਦੇਸ਼ ਦ੍ਰਿੜ ਕਰਾ ਰੇ ਪੰਚਮ ਸਤਿਗੁਰੂ ਨਾਨਕ ਜੀ
ਬਾਬਾ ਬੁੱਢਾ ਜੀ ਨੂੰ, ਸਰਬ ਕਲਾ ਸਮਰਥ, ਅਤੇ, ਸਾਰਾ ਕੁੱਝ ਉਨ੍ਹਾਂ ਦੇ ਹੀ ਹੱਥ ਵਿੱਚ ਹੋਣਾ
ਮੰਨ ਰਹੇ ਅਥਵਾ ਪ੍ਰਭੂ ਦੀ ਥਾਂ ਬਾਬਾ ਬੁੱਢਾ ਜੀ ਨੂੰ ਦੀਨਾ ਦਾ ਨਾਥ ਕਿਸੇ ਵੀ ਸਥਿਤੀ ਵਿੱਚ ਨਹੀਂ
ਸਨ ਕਹਿ ਸਕਦੇ।
(2) ਗੁਰੂ ਘਰ ਦੇ ਅਨਿਨ ਸੇਵਾਦਾਰ ਨੂੰ ਸਰਬ ਕਲਾ ਸਮਰੱਥ ਅਤੇ ਸਭੁ ਕੁੱਝ ਉਸ
ਦੇ ਹੱਥ ਵਿੱਚ ਕਹਿੰਦੇ ਦਰਸਾਉਣਾ, ਕੇਵਲ ਸਤਿਗੁਰੂ ਜੀ ਦੀ ਹੀ ਹੱਤਕ ਨਹੀਂ ਹੈ, ਸਗੋਂ ਸਤਿਗੁਰੂ ਜੀ
ਪ੍ਰਤੀ ਅਪਾਰ ਸ਼ਰਧਾ ਰੱਖਣ ਵਾਲੇ ਬਾਬਾ ਬੁੱਢਾ ਜੀ ਦੀ ਵੀ ਨਿਰਾਦਰੀ ਹੈ। ਬਾਬਾ ਜੀ, ਆਪਣੇ ਇਸ਼ਟ
ਸਤਿਗੁਰੂ ਜੀ ਦੇ ਪਾਵਨ ਮੁਖਾਰਬਿੰਦ ਵਿਚੋਂ ਆਪਣੇ ਬਾਰੇ ਅਜੇਹੇ ਬਚਨ ਕਦੇ ਨਹੀਂ ਸਨ ਸੁਣ ਸਕਦੇ।
ਚੌਥੇ ਪਾਤਸ਼ਾਹ ਜੀ ਦੇ (ਅੱਗੇ 83 ਨੰਬਰ ਤੇ ਲਿਖੇ) ਗੁਰੂ ਸ਼ਬਦ ਨੂੰ ਬਾਬਾ ਬੁੱਢਾ ਜੀ, ਨੇ ਆਪਣੇ
ਜੀਵਨ ਵਿੱਚ ਢਾਲ ਲਿਆ ਹੋਇਆ ਸੀ। ਬਾਬਾ ਬੁੱਢਾ ਜੀ ਲਈ ਸਤਿਗੁਰੂ ਜੀ ਪਾਰਬ੍ਰਹਮ ਦਾ ਰੂਪ ਬਣ ਚੁੱਕੇ
ਹੋਏ ਸਨ:-
ਇਸ ਤੋਂ ਅਗਲਾ ਕੁੰਡਲੀਆਂ:--
ਕੁੰਡਲੀਆਂ॥ ਤਿਹ ਅਵਸਰ ਬਚ ਮਾਨਿ ਗੁਰਬੁੱਢਾ ਭਯੋ ਕ੍ਰਿਪਾਲ। ਪ੍ਰਸਾਦੁ
ਵਰਤਾਇ ਦੀਨੋ ਤਬੈ, ਲਿਖਿ ਪੱਟੀ ਤਤਕਾਲ।
ਲਿਖਿ ਪੱਟੀ ਤਤਕਾਲ, ਗੁਰ ਸੁਤ ਕੇ ਕਰ ਦੀਨੀ। ਹਰਿਗੁਵਿੰਦ ਲਿਖਿ ਲੀਨ ਤਬੈ
ਸੋ ਅੱਖਰ ਚੀਨੀ।
ਕਛੂ ਦਿਵਸ ਮੈ ਪੜ੍ਹੀ ਬਿਦਿਆ ਤਬ ਭਾਰੀ। ਤਿਹ ਅਵਸਰ ਬੁਧਿ ਬਾਲ ਪੇਖਿ,
ਮਨਿ ਬਿਸਮੈ ਧਾਰੀ॥ 120॥
ਪਦ ਅਰਥ:-ਤਿਹ ਅਵਸਰ= ਤਿਸ ਸਮੇ। ਬਚ ਮਾਨਿ=ਗੁਰੂਜੀਦੇ
ਬਚਨਾ ਨੂੰ ਮੰਨਕੇ। ਤਤਕਾਲ=ਤੁਰੰਤ, ਝਟਪਟ। ਲਿਖਿ … ਦੀਨੀ=ਸ਼ੀਘਰ ਹੀ ਫੱਟੀ ਲਿਖ ਕੇ
ਬਾਲ ਹਰਿਗੋਬਿੰਦ ਜੀਦੇ ਹੱਥ ਵਿੱਚ ਫੜਾਦਿੱਤੀ। ਲਿਖਿ ਲੀਨੀ=ਉਸ ਵੇਲੇ ਅੱਖਰਾਂ ਦੀ ਪਛਾਣ
ਕਰਕੇ ਫੱਟੀ ਲਿਖ ਦਿੱਤੀ। ਕਛੂ ਦਿਵਸ=ਤਦੋਂ ਕੁੱਝ ਕੁ ਦਿਨਾਂ ਵਿੱਚ ਹੀ ਸਾਰੀ ਪੜ੍ਹਾਈ ਕਰ
ਲਈ। ਬਿਸਮੈ ਧਾਰੀ= ਹੈਰਾਨਗੀ ਧਾਰਨ ਕੀਤੀ। 120.
ਚੌਪਈ॥ ਚੌਦਹ ਬਿਦਿਆ ਸਭ ਪੜ੍ਹ ਲਈ। ਯਾ ਮੈ ਕਛੂ ਦੇਰਿ ਨਹੀ ਭਈ।
ਬੁਢੇ ਕਹਤ ਸੁ ਲਾਗਤ ਦੇਰਿ। ਗੁਰੁ ਸੁਤ ਸਮਝਿ ਸੁ ਪੂਛਤ ਫੇਰਿ॥ 121॥
ਪਦ ਅਰਥ:-ਚੌਦਹ ਬਿਦਿਆ=ਚੌਦਾਂ ਪ੍ਰਕਾਰ ਦੀ ਵਿਦਿਆ। {ਨੋਟ:-ਹੈਰਾਨੀ ਹੈ
ਕਿ 14 ਪ੍ਰਕਾਰ ਦੀ ਵਿਦਿਆ ਦਾ ਵੇਰਵਾ ਨਾ ਲਿਖਾਰੀ ਨੇ ਦੱਸਿਆ ਅਤੇ ਨਾ ਵੇਦਾਂਤੀ ਜੀ ਨੇ ਹੀ ਕੁੱਝ
ਪੱਲੇ ਪਾਇਆ?} ਦੇਰਿ ਨਹੀ ਭਈ=ਬਹੁਤ ਘੱਟ ਸਮਾ ਲੱਗਾ। ਬੇੱਢੇ … =ਬਾਬਾ ਬੁੱਢਾ ਜੀਨੂੰ ਦੱਸਣ ਵਿੱਚ
ਤਾਂ ਕੁੱਝ ਸਮਾ ਲਗਦਾ ਸੀ। ਗੁਰ … ਫੇਰਿ=ਬਾਲਕ ਹਰਿਗੋਬਿੰਦ ਸਮਝ ਕੇ ਅੱਗੇ ਹੋਰ ਪੁੱਛਦੇ ਹਨ। 121.
ਯਾ ਮੈ ਸੰਸਾ ਮਤ ਕੋ ਕੀਜੈ। ਗੁਰ ਸਮਰੱਥ ਸਮਝਿ ਚਿਤਿ ਲੌਜੈ।
ਵਿਦਿਆ ਸਭ ਇਨ ਉਤਪਤਿ ਕਰੀ। ਕੌਨ ਸਿਖਾਵੈ ਇਨਕੋ ਨਰੀ॥ 122॥
ਪਦ ਅਰਥ-ਕਰੀ=ਬਣਾਈ ਹੈ। ਵਿਦਿਆ …. ਨਰੀ=ਵਿਦਿਆ ਬਬਾਉਣ ਵਾਲਿਆਂ ਨੂੰ ਕਿਹੜਾ
ਮਨੱਖ ਸਿਖਾ ਸਕਦਾ ਹੈ। 122.
ਪੜ੍ਹਿ ਵਿਦਿਆ ਗੁਰ ਭਏ ਪ੍ਰਸੰਨਿ। ਬੁੱਢੇ ਕੋ ਭਾਖਯੋ ਧਨ ਧੰਨੁ।
ਸ਼ਸਤ੍ਰ ਸ਼ਾਸਤ੍ਰ ਸਭ ਵਿਦਿਯਾ ਪਾਈ। ਹਰਿਗੋਬਿੰਦ ਮਨਿ ਹਰਖ ਧਰਾਈ॥ 123॥
ਪਦ ਅਰਥ:-ਭਾਖਯੋ=ਧੰਨਤਾ ਯੋਗ ਆਖਿਆ। ਸ਼ਸਤ੍ਰ=ਹਥਿਆਰਾਂ ਦੀ ਵਿਦਿਆ।
ਸ਼ਾਸਤ੍ਰ=ਧਾਰਮਿਕ ਗ੍ਰੰਥਾਂ ਦੀ। 123.
ਸਾਹਿਬ ਬੁੱਢੇ ਕੇ ਪਗ ਲਾਗਾ। ਗੁਰ ਦੀਖਿਆ ਦੀਨੀ ਰਤਿ ਪਾਗਾ।
ਬਹੁਰੋ ਦੀਨੋ ਦਾਨੁ ਅਪਾਰਾ। ਗੁਰ ਅਰਜਨ ਸੁਖ ਮਨ ਮੈ ਧਾਰਾ॥ 124.
ਅਰਥ:- (ਹਰ ਪ੍ਰਕਾਰ ਦੀ ਵਿਦਿਆ ਸਿੱਖ ਕੇ ਸਾਹਿਬਜ਼ਾਦਾ ਹਰਿਗੋਬਿੰਦ
ਸਾਹਿਬ ਅਤੀਅੰਤ ਖ਼ੁਸ਼ ਹੋਏ ਅਤੇ, ਧੰਨਵਾਦ ਵਜੋਂ) ਬਾਬਾ ਬੁੱਢਾ ਜੀ ਦੇ ਚਰਨੀ ਲੱਗੇ। ਬਾਬਾ ਬੁੱਢਾ ਜੀ
ਦੇ ਚਰਨਾਂ ਪ੍ਰਤੀ ਪਿਆਰ ਤੇ ਸ਼ਰਧਾ ਹੀ ਗੁਰੂ ਦੀਖਿਆ ਸੀ। ਸਤਿਗੁਰੂ ਜੀ ਕੋਲੋਂ ਬਾਰ ਬਾਰ ਬਾਬਾ
ਬੁੱਢਾ ਜੀ ਨੂੰ ਧੰਨ ਧੰਨ ਅਖਵਾ ਰਿਹਾ ਕੁਟਲ ਲਿਖਾਰੀ, ਗ਼ਰੀਬਾਂ ਨੀਚਾਂ ਦੇ ਸੰਗੀ ਸਾਥੀ ਸਤਿਗੁਰੂ ਜੀ
ਨੂੰ ਗ਼ਰੀਬ ਸਿੱਖਾਂ ਦੀ ਕਮਾਈ ਨੂੰ, ਰਜਵਾੜਿਆ ਵਾਂਗ, ਦਾਨ ਵਜੋਂ ਲੁਟਾਉਂਦੇ ਦਰਾਉਂਣੋ ਜ਼ਰਾ ਉਕਾਈ
ਨਹੀਂ ਖਾਂਦਾ।
ਤੀਜੇ ਅਧਿਆਇ ਦੀ ਸਮਾਪਤੀ ਤੇ ਕੋਝਾ ਭਰਮ ਪਾਉਣ ਲਈ ਲਿਖਾਰੀ ਬੜਾ ਸੁਚੇਤ
ਹੈ:-
ਦੋਹਰਾ॥ ਹਿਰਗੋਵਿੰਦ ਕੇ ਪਢਨ ਕੀ ਕਥਾ ਕਹੀ ਨਿਰਧਾਰ।
ਸਭ ਵਿਦਿਯਾ ਤਿਹ ਮਨਿ ਬਸੈ ਜੋਊ ਪੜ੍ਹੈ ਹਿਤ ਧਾਰਿ। 125॥
ਇਹ ਧਿਆਇ ਪੂਰਨ ਭਯੋ ਸੁੰਦਰ ਕਥਾ ਪ੍ਰਸੰਗ।
ਨਿੱਤਨੇਮ ਜੋ ਨਰੁ ਪੜ੍ਹੇ ਹੋਤ ਸੁਧ ਜਿਮ ਗੰਗ॥ 126॥
ਪਦ ਅਰਥ:-ਨਿਰਧਾਰ=ਨਿਸਚੇ ਪੂਰਬਕ। ਧਾਰਿ= ਸ਼ਰਧਾ ਸਹਿਤ ਪ੍ਰੇਮਨਾਲ।
ਗੰਗ=ਗੰਗਾਦੇ ਜਲ ਵਾਂਗ ਉਸਦਾ ਮਨ ਨਿਰਮਲ ਹੋ ਜਾਏਗਾ।
“ਗੁਰਮਤਿ ਪ੍ਰਕਾਸ਼” ਮਾਸਕ ਪੱਤਰ ਰਾਹੀਂ ਇਸ ਪੁਸਤਕ ਨੂੰ ਬਾਰ ਬਾਰ ਪੰਥ ਲਈ
ਵਡੀ ਲਾਹੇਵੰਦ ਦਰਸਾ ਰਹੇ ਸ਼੍ਰੋਮਣੀ ਗੁਰੂਦੁਅਰਾ ਪ੍ਰਬੰਧਕ ਕਮੇਟੀ ਅੰਮ੍ਰਤਸਰ, ਦੇ ਮੁਖੀ ਸਾਹਿਬਾਨ
ਤੋਂ, ਸੁਜਾਨ ਪਾਠਕ ਆਪ ਹੀ ਪੁੱਛ ਲੈਣ ਕਿ, ਕੀ. ਹੁਣ ਇਸ ਤੀਜੇ ਅਧਿਆਇ ਦਾ ਨਿਤਨੇਮ ਕਰਿਆ ਕਰਨਾ ਹੈ?
ਕੀ, ਗੁਰਬਾਣੀ ਪੜ੍ਹਨ ਦੀ ਹੁਣ ਕੋਈ ਲੋੜ ਨਹੀਂ ਰਹੀ? ਲਿਖਾਰੀ ਦੇ ਇਸ “ਧਿਆਇ” ਨੂੰ ਨਿਤ ਹੀ ਨੇਮ
ਨਾਲ ਪੜ੍ਹਦੇ ਰਹ ਕੇ, ਕੀ ਪਾਠਕਾਂ ਨੇ ਉਸੇ ਗੰਗਾ ਵਾਂਗ ਸੁਧ ਹੋ ਜਾਣਾ ਹੈ ਜਿਸ ਦੀ ਆਪਣੀ ਸਫ਼ਾਈ
ਸਰਕਾਰੀ ਤੌਰ ਤੇ ਕਰਵਾਉਣ ਤੇ ਰਾਜੀਵ ਗਾਂਧੀ ਜੀ ਨੇ ਕ੍ਰੋੜਾ ਦਮੜੇ ਖ਼ਰਚ ਕੀਤੇ ਸਨ? *
{