. |
|
ਕੌੜਾ ਸੱਚ:-
ਜਿਹੜੀ ਕੌੜੀ ਸਚਾਈ ਦਾਸ ਲਿਖਣੀ ਚਾਹੁੰਦਾ ਹੈ ਉਸ ਨੁੰ ਆਮ ਪਾਠਕਾਂ ਦੀ ਸਮਝ
ਜੋਗਾ ਬਣਾਉਣ ਲਈ ਪਹਿਲਾਂ ਸਤਿਗੁਰੂ ਨਾਨਕ ਸਾਹਿਬ ਜੀ ਦੇ ਜਗਤ ਵਿੱਚ ਆਉਣ ਸਮੇ ਭਾਰਤੀ ਮਨੁੱਖ ਦੇ
ਜੀਵਨ ਇਤਿਹਾਸ ਦੇ ਪਿਛੋਕੜ ਦੀ ਯਾਦ ਕਰਾਉਣੀ ਜ਼ਰੂਰੀ ਹੈ। “ਬਿੱਪ੍ਰਨ ਕੀ ਰੀਤ ਤੋਂ ਸਚੁ ਦਾ
ਮਾਰਗ” ਪੁਸਤਕ-ਮਾਲਾ ਦਾ ਪਹਿਲਾ ਭਾਗ 1995 ਤੋਂ ਭਾਰਤ ਸਮੇਤ ਸੰਸਾਰ ਦੇ ਕਈ ਦੇਸ਼ਾਂ ਵਿੱਚ
ਨਿਰੰਤਰ ਪੜ੍ਹਿਆ ਜਾ ਰਿਹਾ ਹੈ। ਉਸ ਵਿੱਚ ਪੁਰਾਤਨ ਮਨੁੱਖ ਦੇ ਕਰੁਣਾ ਮਈ ਜੀਵਨ ਇਤਿਹਾਸ ਦਾ ਪਿਛੋਕੜ
ਬੜੇ ਵਿਸਥਾਰ ਨਾਲ ਲਿਖਿਆ, ਸੁਜਾਨ ਪਾਠਕਾਂ ਨੂੰ ਭਲੀ ਭਾਂਤੀ ਯਾਦ ਹੋਣਾ ਹੈ। ਬ੍ਰਾਹਮਣ ਵਰਗ ਨੇ
ਜਿਵੇਂ ਹਿੰਦੂ ਧਰਮ ਦੇ ਕਾਨੂੰਨ ਦੇ ਗ੍ਰੰਥ ‘ਮਨੁਸਿਮ੍ਰਿਤੀ’ ਵਿੱਚਲੇ ‘ਖਟ ਕਰਮ’ ਦਾ (ਵਿਦਿਆ ਪੜ੍ਹਨ
ਤੇ ਪੜ੍ਹਾਣੀ, ਦਾਨ ਲੈਣਾ ਤੇ ਧਰਮ ਗ੍ਰੰਥਾਂ ਵਿੱਚ ਲਿਖੇ ਵਿਧੀ ਵਿਧਾਨ ਨਾਲ ਦਾਨ ਕਰਵਾਉਣਾ, ਯੱਗ
ਕਰਨਾ ਤੇ ਕਰਾਉਣਾ ਇਹ ਛੇ ਕਰਮ) ਕੇਵਲ ਬ੍ਰਾਹਮਣ ਦੀ ਨਿੱਜੀ ਸੰਪਤੀ ਬਣਾ ਦੇਣ ਦਾ ਸਿੱਟਾ ਹੈ ਕਿ,
ਬ੍ਰਾਹਮਣ-ਗੁਰੂ ਨੇ ਸਿਵਾਏ ਬ੍ਰਾਹਮਣਾ ਅਤੇ ਕੁੱਝ ਖਤਰੀ ਰਾਜ-ਘਰਾਣਿਆਂ ਦੇ, ਬਾਕੀ ਸਾਰੇ ਭਾਰਤੀਆਂ
ਨੂੰ ਵਿਦਿਆ ਹੀਨ ਰੱਖ ਕੇ ਆਪਣੀ ਸਦੀਵੀ ਲੁੱਟ ਦਾ ਸਾਧਨ ਬਣਾ ਲਿਆ। ਜਿਵੇ ਭਾਰਤੀਆਂ ਨੂੰ ਅਣਖਹੀਨ
ਜੀਵਨ ਗੁਜ਼ਾਰਨ ਦਾ ਸਹਿੰਦੜ ਬਣਾਉਣ ਦੇ ਯਤਨ ਸ਼ੁਰੂ ਕਰ ਲਏ ਸਨ, ਇਸ ਦਾ ਪੂਰਾ ਵੇਰਵਾ ਵੀ ਉਪਰੋਕਤ
ਵਰਣਨ ਉਸ ਪੁਸਤਕ ਵਿੱਚ ਲਿਖਿਆ ਹੋਇਆਂ ਹੈ। ਕੇਵਲ ਯਾਦ ਤਾਜ਼ਾ ਕਰਨ ਹਿੱਤ- (1) - ਵਿਦਿਆ-ਹੀਨਤਾ ਤੋਂ
ਪਰਲੇ ਦਰਜੇ ਦੇ ਭਰਮੀ ਬਣ ਰਹੇ ਭਾਰਤੀਆਂ ਨੇ ਆਪਣੀਆਂ ਧੀਆਂ ਭੈਣਾ ਨੂੰ ਪੱਥਰ ਦੀ ਮੂਰਤੀ-ਰੂਪ ਭਗਵਾਨ
ਨਾਲ ਵਿਆਹੁਣ ਨੂੰ ‘ਸਰਬ-ਫਲ ਦਾਇਕ ਪੁੰਨ-ਕਰਮ’ ਮੰਨ ਕੇ ਹਜ਼ਾਰਾ ਬਚੀਆਂ ਰਾਮਜਨੀਆਂ (ਵਾਸਤਵ ਵਿੱਚ
ਗਾਇਕ ਨਚਾਰ ਵੇਸਵਾਂ) ਦੇ ਰੂਪ ਵਿਚ, ਮੰਦਰਾਂ ਦੇ ਬ੍ਰਾਹਮਣ ਪੁਜਾਰੀਆਂ ਦੇ ਮਨ ਪਰਚਾਵੇ ਦਾ, ਅਤੇ
ਉਨ੍ਹਾਂ ਦੀ ਕਾਮ-ਅਗਨੀ ਠੰਢੀ ਕਰਦਿਆਂ ਰਹਿਣ ਦਾ, ਸਾਧਨ ਬਣਾ ਦੇਣ-ਰੂਪ ਨਿਰਲੱਜਤਾ, (2)
ਮੁਰਦਾ ਪਤੀ ਦੀ ਲਾਸ਼ ਨਾਲ ਸਤੀ ਹੋਣਾ ਸਾਰੇ ਪਰਵਾਰ ਲਈ ਕਲਿਆਣਕਾਰੀ ਮੰਨ ਕੇ, ਰੋਂਦੀਆਂ
ਕੁਰਲਾਉਂਦੀਆਂ ਆਪਣੀਆਂ ਬਹੂ-ਬੇਟੀਆਂ ਨੂੰ ਬਲਦੀ ਚਿਤਾ ਵਿੱਚ ਸੜ ਕੇ ਕਬਾਬ ਹੁੰਦੀਆਂ ਕੋਲ ਖਲੋ ਕੇ
ਵੇਖਣ ਰੂਪ ਪੱਥਰ ਦਿਲੀ, (3) ਵਿਧਵਾ ਬਚੀਆਂ ਨਾਲ ਪਸ਼ੂਆਂ ਨਾਲੋਂ ਵੀ ਬੁਰਾ ਸਲੂਕ ਕਰਨ ਜਿਹੀ
ਨਿਰਦਾਇਤਾ, (4) ਦੇਵੀ-ਦੇਵਤੇ ਦੀ ਮੂਰਤੀ ਨੂੰ “ਸ਼ਰਾਬ-ਪ੍ਰਸ਼ਾਦ” ਦਾ ਭੋਗ ਲੁਆਉਣ ਦੀ ਮਰਯਾਦਾ ਤੋਂ
ਵਾਪਰਦੇ ਰਹੇ ਜ਼ੁਲਮੀ ਕਾਰਿਆਂ ਅਦਿ, ਸਭ ਕੁੱਝ ਦਾ ਸਿੱਟਾ, ਮਨੁੱਖ ਅਣਖਹੀਨ, ਨਿਤਾਣਾ, ਡਰਪੋਕ,
ਨਿਰਦਈ, ਖਿਮਾ ਗੁਣ ਸੱਖਣਾ, ਬਦਲਾ-ਲਊ ਭਾਵਣਾ ਗ੍ਰਸਿਆ, ਵਡਾ ਅਕਿਰਤਘਣ, ਭਰਮੀ ਤੇ ਬੇਇਤਬਾਰਾ ਬਣਦਾ
ਗਿਆ।
(5) 21 ਜੂਨ ਸੰਨ 712 ਤੋ ਜਦ ‘ਬਸਰੇ’ ਦੇ ਹਾਕਿਮ ‘ਹੱਜਾਜ’
ਦੇ ਸੈਨਾਪਤਿ ‘ਮੁਹੰਮਦ ਬਿਨ ਕਾਸਿਮ’ ਨੇ ਰਾਜਾ ‘ਦਾਹਿਰ’ ਨੂੰ ਜਿੱਤ ਕੇ ਭਾਰਤ ਦੇ
ਦੇ ਇਲਾਕੇ ਸਿੰਧ ਪ੍ਰਦੇਸ਼ ਤੇ ਕਬਜ਼ਾ ਕਰਕੇ, ਲੋਕਾਂ ਨੂੰ ਬੇਦਰਦੀ ਨਾਲ ਲੁੱਟਿਆ ਅਤੇ ਜਾਂਦਾ
ਹੋਇਆ ਰਾਜੇ ‘ਦਾਹਿਰ’ ਦੀਆਂ ਸੁੰਦਰ ਪੁਤਰੀਆਂ ਸਮੇਤ, ਸੈਂਕੜੇ ਮੁੰਡੇ ਕੁੜੀਆਂ ਵੀ ਲੁੱਟ ਦੇ ਮਾਲ
ਵਜੋਂ ਨਾਲ ਲੈ ਗਿਆ। ਉਨ੍ਹਾਂ ਸਮਿਆਂ ਤੋਂ ਹੀ “ਬਸਰਾ ਸ਼ਹਿਰ” ‘ਹਿੰਦੀ ਬੱਚੀਆਂ ਦੀ ਨੀਲਾਮੀ
ਦੀ ਮੰਡੀ ਬਣ ਗਿਆ। {ਨੋਟ:-ਇਹ ਸਮਾ ਵੀ ਆਇਆ ਜਦ ਸਤਿਗੁਰੂ ਨਾਨਕ ਸਾਹਿਬ ਜੀ ਦਾ ਸੁਪਨਾ ਸਾਕਾਰ ਕਰ
ਰਹੇ, ਖ਼ਾਲਸਾ ਜੀ ਦੀਆਂ ਬਰਕਤਾਂ ਤੋਂ ਪ੍ਰਭਾਵਤ ਹੋ ਕੇ - “ਛੱਈ, ਰੰਨ ਗਈ ਬਸਰੇ ਨੂੰ ਮੋੜੀਂ। ਓ
ਮੋੜੀਂ ਭਾਈ ਡਾਂਗ ਵਾਲਿਆ ਸਰਦਾਰਾ” ਅਦਿ ਪੇਂਡੂ ‘ਬੋਲੀ’ ਨੇ ਜਨਮ ਲੈ ਲਿਆ।} ਸੰਨ 1192 ਵਿੱਚ
ਸ਼ਹਾਬੁੱਦੀਨ ਮੁਹੰਮਦ ਗ਼ੌਰੀ ਨੇ ਮੂਰਤੀ-ਪੂਜ ਹਿੰਦੂਆਂ ਨੂੰ ਕਾਫ਼ਰ ਘੋਸ਼ਤ ਕਰਕੇ ਉਨ੍ਹਾਂ ਘਰੀਂ ਸੁੰਦਰ
ਇਸਤ੍ਰੀ, ਛੇ ਮਹੀਨਿਆਂ ਤੋਂ ਵੱਧ ਖਾਣ ਲਈ ਦਾਣੇ ਪਹਿਣਨ ਲਈ ਕੱਪੜੇ ਅਥਵਾ ਹੋਰ ਮਾਲ-ਧਨ ਨਾ ਛੱਡਣ ਦਾ
ਇਸਲਾਮੀ ਕਾਨੂੰਨ, ਮੁਸਲਮਾਨਾ ਦੇ ਥੁੱਕਣ ਲਈ ਆਪਣਾ ਮ੍ਹੂੰਹ ਖੋਲ੍ਹ ਦੇਣ ਵਾਲੀ ਅਤੀਅੰਤ ਘਿਰਣਾ
ਗ੍ਰਸੀ ਜ਼ਿੱਲਤ ਸ਼ਰਅਈ ਮੋਲਾਨਿਆਂ ਦਾ ਹੁਕਮ, ਆਪਣੀਆਂ ਧੀਆਂ ਭੈਣਾ ਦੇ ਡੋਲੇ ਆਪਣੇ ਮੋਢਿਆਂ ਤੇ
ਮੁਗ਼ਲਾਂ ਦੇ ਮਹਿਲਾਂ ਤੱਕ ਪੁਚਾਉਣ ਰੂਪ ਜ਼ਿੱਲਤ-ਖ਼ੁਆਰੀਆਂ ਦਾ ਜੋ ਅਰੰਭ ਸੰਨ 712 ਤੋਂ ਮਹੰਮਦ ਬਿਨਾ
ਕਾਸਮ ਨੇ ਅਰੰਭ ਕੀਤਾ ਸੀ, 1799 ਤੱਕ ਨਿਰੰਤਰ ਹੁੰਦਾ ਰਿਹਾ।
ਜ਼ੁਲਮਾਂ ਦਾ ਇਹ ਸੰਖੇਪ ਜਿਹਾ ਪਿਛੋਕੜ ਕੇਵਲ ਇਹ ਯਾਦ ਕਰਾੁੳਣ ਲਈ ਲਿਖਿਆ
ਹੈ, ਕਿ, ਮਨੁੱਖਤਾ ਦੇ ਸਚੇ ਹਮਦਰਦ, ਮਜ਼ਲੂਮਾਂ, ਨਿਆਸਰਿਆਂ ਦੇ ਸੰਗੀ ਸਾਥੀ, ਆਤਮਕ ਰੋਗਾਂ ਦੇ
ਅਨੂਪਮ ਵੈਦ, ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿਸ ‘ਜਨ-ਸਮੂਹ’ ਵਿਚੋਂ ਸੰਤ ਸੂਰਮਿਆਂ ਦੀ ਕੌਮ ਸਿਰਜਣ
ਦਾ ਬੀੜਾ ਚੁਕਿਆ ਸੀ, ਭਾਰਤੀ ਮਨੁੱਖਾਂ ਦੀ ਉਹ ਆਪ-ਹੁਦਰੀ ਭੀੜ, ਕਈ ਪੀੜੀਆਂ ਤੋਂ ਠੱਗ ਧਰਮ-ਆਗੂਆਂ
ਦੇ, ਅਤੇ ਨਿਰਦਈ ਲੁਟੇਰੇ ਸਿਆਸੀ ਹਾਕਮਾਂ ਦੇ ਜ਼ੁਲਮੀ ਕਾਰਿਆਂ ਦਾ ਸ਼ਿਕਾਰ ਬਣਿਆ ਰਹਿਣ ਤੋਂ,
ਕਾਇਰਤਾ, ਤੰਗ ਦਿਲੀ, ਬੇਈਮਾਨੀ, ਵਿਸ਼ਵਾਸ਼ਘਾਤ, ਨਿਰਦਾਇਤਾ, ਝੂਠ, ਨਿੰਦਿਆ, ਈਰਖਾ, ਜਿਹੇ ਆਤਮਕ
ਰੋਗਾਂ ਤੋਂ ਬੁਰੀ ਤਰ੍ਹਾਂ ਪੀੜਤ ਸੀ। ਹੋਰ ਵੀ ਦੁਖਦਾਈ ਭਾਣਾ, ਕਿ, ਵਿਦਿਆ ਹੀਨ ਭਾਰਤੀ ਮਨੁੱਖ,
ਇੱਕ ਅਕਾਲ ਦੀ ਪੂਜਾ ਦੇ ਥਾਂ, ‘ਅਨੇਕਤਾ’ (ਤੇਤੀ ਕ੍ਰੋੜ ਦੇਵੀ ਦੇਵਤਿਆਂ, ਆਦਿ) ਦੀ ਪੂਜਾ ਤੋਂ
ਪਰਵਾਰ ਦੇ ਜੀਆਂ ਤਕ ਆਪਸੀ ਫੁੱਟ ਦਾ ਸ਼ਿਕਾਰ ਹੋਣ ਦੇ ਨਾਲ ਕਈ ਆਉਗਣਾਂ ਦਾ ਭੰਡਾਰ, ਆਪਣੇ ਸੰਸਕਾਰਾਂ
ਵਿੱਚ ਸਮਾਈ ਬੈਠਾ ਆਚਰਨ ਹੀਨ, ਮਾਨੋ ਬੇਤਾਲਿਆਂ ਦਾ ਵਿਸ਼ਾਲ ਜਨ-ਸਮੂਹ ਸੀ। ਬੇਮੁਹਾਰੇ ਵਿਕਾਰਾ
ਗ੍ਰਸੇ ਭਰਮੀ ਜੀਵਨ ਨੂੰ ਹੀ ਆਪਣਾ ਧਰਮ ਮੰਨ ਬੈਠੇ ਮਨੁੱਖ ਨੂੰ ‘ਪੂਰਨ ਸੰਤ’ ਦੇ ਨਾਲ
‘ਅਦੁਤੀ ਸੂਰਮਾਂ’ ਵੀ ਬਣਾਉਂਣਾ, ਆਪਣੇ ਆਪ ਵਿੱਚ ਹੀ ਬੜੀ ਕਠਨ ਸਮੱਸਿਆ ਸੀ। ਪਰ, ਆਪ ਹੁਦਰੇ
ਲੋਕਾਂ ਦੇ ਜੀਵਨ-ਘੋੜੇ ਦੀ ਲਗਾਮ, ਹਜ਼ਾਰਾਂ ਸਾਲਾਂ ਉਸੇ ਬ੍ਰਾਹਮਣ-ਗੁਰੂ ਦੇ ਹੱਥ ਵਿੱਚ ਹੋਣੀ,
ਜਿਹੜਾ BC (-Befote christ)-
624 ਵਿੱਚ ਜਨਮੇ ਮਹਾਤਮਾ ਬੁੱਧ {ਨੋਟ:- ਬ੍ਰਹਮਾ, ਲੰਕਾ ਸਮੇਤ ਅਫ਼ਗ਼ਾਨਿਸਤਾਨ ਤੱਕ ਦੇ ਵਿਸ਼ਾਲ ਰਾਜ
ਦੇ ਮਹਾਰਾਜਾ ਅਸੋਕ ਵਰਧਨ ਅਤੇ ਉਸ ਦੇ ਉੱਤਰ ਅਧਿਕਾਰੀ, ਬੋਧੀ ਰਾਜਿਆਂ ਦੇ,
B.C.
300
ਤੋ ਸੰਨ 890 ਈਸਵੀ ਤੱਕ ਲੱਗ-ਪੱਗ 12ਸਦੀਆਂ ਦੇ ਰਾਜ ਨੇ-
(ਕਬੀਰ ਬਾਮਨੁ ਗੁਰੂ ਹੈ ਜਗਤ ਕਾ-1377) ਬਾਮਣ-ਗੁਰੂ ਦੀ ਚੌਧਰ ਨੂੰ ਮਿੱਟੀ ਵਿੱਚ ਮਿਲਾਈ ਰੱਖਿਆ
ਸੀ} ਦੇ ਜਨਮ ਤੋਂ ਅਵੇਸਲਾ ਰਹਿਣ ਦੀ ਬੜੀ ਕਰੜੀ ਸਜ਼ਾ ਭੁਗਤ ਚੁੱਕਾ ਹੋਣ ਦੇ ਕਾਰਨ ਏਡਾ ਖ਼ਬਰਦਾਰ ਬਣ
ਬੈਠਾ ਸੀ ਕਿ, ਅੱਗੇ ਤੋਂ ਅਜੇਹਾ ਕਰਾਂਤੀ ਕਾਰੀ ਭਾਰਤੀ ਪੈਦਾ ਹੀ ਨਾ ਹੋਣ ਦਿੱਤਾ ਜਾਵੇ। ਹੁਣ ਜਦ
ਉਸ ਦੇ ਆਪਣੇ ਜੱਦੀ ਜਜਮਾਨ ‘ਮਹਿਤਾ ਕਾਲੂ’ (ਜੀ) ਦੇ ਬੇਟੇ (ਗੁਰੂ) ਨਾਨਕ ਦੇ ‘ਯਗਯੋਪਵੀਤ’ (ਜਨੇਊ)
ਪਾਉਣ ਦੀ ਹਜ਼ਾਰਾਂ ਸਾਲ ਪੁਰਾਣੀ ਧਾਰਮਿਕ ਰਸਮ ਸਮੇ, ਚਮਤਕਾਰੀ ਬੁੱਧੀ ਵਾਲੇ ਦੈਵੀ ਬਾਲਕ ਦੇ ਦਰਸ਼ਨਾਂ
ਤੋਂ ਅਤੇ ਫਿਰ-
ਸਲੋਕੁ ਮਃ 1॥ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ
ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨਿ
ਚੜਾਈਆ ਗੁਰੁ ਬ੍ਰਾਹਮਣੁ ਥਿਆ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ॥ 1॥ ਮਃ 1॥ ਲਖ ਚੋਰੀਆ ਲਖ
ਜਾਰੀਆ ਲਖ ਕੂੜੀਆ ਲਖ ਗਾਲਿ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥ ਤਗੁ ਕਪਾਹਹੁ ਕਤੀਐ
ਬਾਮੑਣੁ ਵਟੇ ਆਇ॥ ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ॥ ਹੋਇ ਪੁਰਾਣਾ ਸੁਟੀਐ ਭੀ ਫਿਰਿ
ਪਾਈਐ ਹੋਰੁ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ॥ 2॥ {471} ਮਃ 1॥ ਨਾਇ ਮੰਨਿਐ ਪਤਿ ਊਪਜੈ
ਸਾਲਾਹੀ ਸਚੁ ਸੂਤੁ॥ ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ॥ 3॥ ਮਃ 1॥ ਤਗੁ ਨ ਇੰਦ੍ਰੀ ਤਗੁ ਨ
ਨਾਰੀ॥ ਭਲਕੇ ਥੁਕ ਪਵੈ ਨਿਤ ਦਾੜੀ॥ ਤਗੁ ਨ ਪੈਰੀ ਤਗੁ ਨ ਹਥੀ॥ ਤਗੁ ਨ ਜਿਹਵਾ ਤਗੁ ਨ ਅਖੀ॥ ਵੇਤਗਾ
ਆਪੇ ਵਤੈ॥ ਵਟਿ ਧਾਗੇ ਅਵਰਾ ਘਤੈ॥ ਲੈ ਭਾੜਿ ਕਰੇ ਵੀਆਹੁ॥ ਕਢਿ ਕਾਗਲੁ ਦਸੇ ਰਾਹੁ॥ ਸੁਣਿ ਵੇਖਹੁ
ਲੋਕਾ ਏਹੁ ਵਿਡਾਣੁ॥ ਮਨਿ ਅੰਧਾ ਨਾਉ ਸੁਜਾਣੁ॥ 4॥ {471} ਅਗਿਆਨਤਾ ਦੀ ਧੁੰਧ ਮਿਟਾ ਰਹੇ
ਅਨੂਪਮ ਗਿਆਨ ਦਾ ਤੀਰ ਕਲੇਜੇ ਵਿੱਚ ਵਜਾ ਤਾਂ ਪ੍ਰੋਹਿਤ ਦੀ ਦੀ ਸਾਰੀ ਬ੍ਰਾਦਰੀ ਸਤਿਗੁਰੂ ਜੀ ਦੇ
ਪਾਵਨ ਵਜੂਦ ਸਮੇਤ ਉਨ੍ਹਾਂ ਦੇ ਗੁਰਮਤਿ ਗਿਆਨ ਦਾ ਕੱਟੜ ਵਿਰੋਧੀ ਬਣ ਚੁੱਕੀ ਹੋਣ ਵਾਲੀ ਸੱਮਸਿਆ, ਉਸ
ਤੋਂ ਵੀ ਕਈ ਗੁਣਾ ਵੱਧ ਕਰੜੀ ਸੀ। ਗਿਰਾਵਟ ਦੀ ਹਨੇਰੀ ਖੱਡ ਵਿਚੋਂ ਕੱਢਣ ਵਾਲੇ ਕੇਵਲ ਸਤਿਗੁਰੂ
ਨਾਨਕ ਜੀ ਅਤੇ ਉਸੇ ਥਾਂ ਵਲ ਨੂੰ ਮੁੜ ਧੂ ਖੜਨ ਵਾਲਾ ਪ੍ਰੋਹਿਤ-ਰੂਪ ਧਰਮ-ਗੁਰੂ ਘਰ ਘਰ ਬੈਠਾ, ਜਨਤਾ
ਦੇ ਦਿਲ ਦਿਮਾਗ਼ ਤੇ ਛਾਇਆ ਹੋਇਆ ਸੀ। ਸਿਆਸੀ ਸ਼ਕਤੀ ਨਾਲ ਬ੍ਰਾਹਮਣ ਦਾ ਪੂਰਾ ਗੱਠ ਜੋੜ ਹੋਣਾ, ਮਸਲਾ
ਵੀ ਬੜਾ ਗੰਭੀਰ ਸੀ॥ ਬ੍ਰਾਹਮਣੀ ਸੋਚ ਦੀ ਪੈਦਾਇਸ਼, ਸਿੱਧ, ਉਦਾਸੀ, ਜੋਗੀ, ਜੰਗਮ, ਸਰੇਵੜੇ ਨਿਰਮਲੇ
ਆਦਿ ਸਾਧ-ਡੇਰਾ ਵਾਦੀਆਂ ਦੀ ਮਚੀ ਲੁੱਟ ਤੋਂ, ਉਤਸ਼ਾਹਤ, ਅਤੇ, ਇਸਲਾਮੀ ਰਾਜ ਦੀ ਸ਼ਹਿ, ਦੀ ਪਰਾਪਤੀ
ਵਾਲੇ ਪੀਰਾਂ ਫ਼ਕੀਰਾਂ ਨੇ ‘ਸਖ਼ੀ ਸਰਵਰ” ਜਿਹੇ ਕਈ ਦਾਰਾਂ ਨੇ ਇਸਲਾਮੀ ਧਰਮ ਵਿੱਚ ਵਾਧਾ ਕਰਨਾ ਸ਼ੁਰੂ
ਕੀਤਾ ਹੋਇਆ ਸੀ। ਉਹ ਸਗੋਂ ਦੂਜਿਆਂ ਨਾਲੋਂ ਵੱਧ ਕੌਮੀ ਕਮਜ਼ੋਰੀ ਦਾ ਸਬੱਬ ਬਣਦੇ ਜਾ ਰਹੇ ਸਨ। ਲੋਕਾਂ
ਨੂੰ ਵੱਧ ਤੋਂ ਵੱਧ ਭਰਮੀ ਬਣਾਈ ਜਾਣ ਵਿੱਚ ਇਨ੍ਹਾਂ ਮੁਸਲਮਾਨ ਡੇਰੇਦਾਰਾ ਦੀ, ਲੁੱਟ, ਬ੍ਰਾਹਮਣੀ
ਲੁੱਟ ਨਾਲੋਂ ਘੱਟ ਖ਼ਤਰਨਾਕ ਨਹੀ ਸੀ। ਕਿਸੇ ਮਨਘੜਤ ਕਲਾਮ ਦੇ ਤਵੀਤ ਲਿਖ ਲਿਖ ਦੇਈ ਜੁਾਣ ਤੋਂ
ਮੁਰਾਦਾਂ ਪੂਰੀਆਂ ਕਰਨ ਵਾਲਿਆਂ ਦੀਆਂ ਗੱਦੀਆਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਸੀ। ਅਪਣੇ ਚੇਲੇ
ਨੂੰ ਸੇਲੀ ਟੋਪੀ ਦੇ ਕੇ ਆਪਣੇ ਜਿਹਾ ਹੀ ਵਰ ਸਰਾਪਾਂ ਦਾ ਦਾਤਾ ਬਣਾ ਰਹੇ, ਪੂਜਨੀਕ
ਮਹਾਂਪੁਰਖ-ਗੱਦੀਦਾਰ ਪਖੰਡੀ ਪੀਰਾਂ ਦਾ ਪਾਜ ਨੰਗਾ ਕਰ ਰਹੇ ਹਨ, ਮਹਾਂ-ਬਲੀ, ਨਿਰਭੈ ਸੂਰਮੇ, ਯਕਤਾ
ਸੁਧਾਰਕ, ਸਤਿਗੁਰੂ ਨਾਨਕ ਸਾਹਿਬ ਜੀ ਦੇ ਇਹ ਅਨਮੋਲ ਬਚਨ:-
74- ਸਲੋਕ ਮਃ 1॥ ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥ ਚੂਹਾ ਖਡ ਨ
ਮਾਵਈ ਤਿਕਲਿ ਬੰਨੈੑ ਛਜ॥ ਦੇਨਿੑ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ॥ ਨਾਨਕ ਹੁਕਮੁ ਨ ਜਾਪਈ
ਕਿਥੈ ਜਾਇ ਸਮਾਹਿ॥ ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ॥ ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ
ਜਾਇ॥ ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ॥ ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ॥ 1॥
{1286}
ਅਰਥ:-ਉਹ ਲੋਕ ਮੂਰਖ ਹਨ ਜੋ (ਚੇਲਿਆਂ ਨੂੰ) (ਸੇਹਲੀ-) ਟੋਪੀ ਦੇਂ ਕੇ
(ਆਪਣੇ ਆਪ ਨੂੰ ਮਸ਼ਹੂਰ ਕਰਨ ਲਈਆਪਣੇ ਥਾਂ ਗੱਦੀ ਦੇਂਦੇ ਹਨ (ਇਹ ਸੇਹਲੀ ਟੋਪੀ) ਲੈਣ ਵਾਲੇ ਵੀ ਬਦੀਦ
ਹਨ (ਜੋ ਨਿਰੀ ਸੇਹਲੀ-ਟੋਪੀ ਨਾਲ ਆਪਣੇ ਆਪ ਨੂੰ ਬਰਕਤਾਂ ਦੇਣ ਦੇ ਸਮਰੱਥ ਸਮਝ ਬੈਠਦੇ ਹਨ, ਇਨ੍ਹਾਂ
ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ ਚੂਹਾ (ਆਪ ਤਾਂ) ਖੁੱਡ ਵਿੱਚ ਵੜ ਨਾ ਸਕਦਾ ਹੋਵੇ (ਤੇ ਲੱਕ ਨਾਲ
ਛੱਜ ਬਨ੍ਹ ਲਵੇ)। (ਭਾਵ, ਪਰਮਾਤਮਾ ਦੀ ਨੇੜਤਾ ਤਾਂ ਪਹਿਲਾਂ ਹੀ ਨਸੀਬ ਨਹੀਂ ਹੋ ਰਹੀ ਮਗਰੋਂ
ਅਹੰਕਾਰ ਪੈਦਾ ਕਰਨ ਵਾਲੀ ਪੀਰੀ ਦੀ ਗੱਦੀ-ਰੂਪ ਚੌਧਰ ਸਾਂਭ ਲਈ)
ਹੇ ਨਾਨਕ! (ਇਹੋ ਜਹੀਆਂ ਗੱਦੀਆਂ ਥਾਪ ਕੇ) ਜੋ ਹੋਰਨਾਂ ਨੂੰ (ਵਰ-) ਅਸੀਸਾਂ
ਦਿੰਦੇ ਹਨ ਉਹ (ਆਪ) ਵੀ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਵੀ ਮਰ (ਮੁੱਕ) ਜਾਂਦੇ ਹਨ, ਪਰ
ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ ਕਿ ਉਹ ਮਰ ਕੇ ਕਿੱਥੇ ਜਾ ਪੈਂਦੇ ਹਨ। (ਏਹੋ ਜਿਹੀਆਂ
ਗੱਦੀਆਂ ਚਲਾਉਣੀਆਂ ਨੇਕੀ ਦਾ ਕੰਮ ਨਹੀਂ, ਸਗੋਂ ਠੱਗੀ ਦੇ ਅੱਡੇ ਬਣਾਉਣ ਵਾਲੀ ਕੁਟਲਤਾ ਹੈ)।
ਮੈ ਤਾਂ ਸਿਰਫ਼ ‘ਨਾਮ’ ਹੀ (ਪ੍ਰਭੂ ਦੀ ਨਿਰੰਤਰ ਯਾਦ) ਹੀ ਹਾੜੀ ਦੀ ਫ਼ਸਲ
ਬਣਾਇਆ ਹੈ ਤੇ ਸੱਚਾ ਨਾਮ ਹੀ ਸਾਉਣੀ ਦੀ ਫ਼ਸਲ, (ਭਾਵ, ‘ਨਾਮ’ ਹੀ ਮੇਰੇ ਜੀਵਨ-ਸਫ਼ਰ ਦੀ ਪੂੰਜੀ ਹੈ),
ਇਹ ਮੈਂ ਇੱਕ ਐਸਾ ਪਟਾ ਲਿਖਾਇਆ ਹੈ ਜੋ ਖ਼ਸਮ-ਪ੍ਰਭੂ ਦੀ ਹਜ਼ੁਰੀ ਵਿੱਚ ਜਾ ਅੱਪੜਦਾ ਹੈ {ਨੋਟ-ਪੀਰ
ਆਪਣੇ ਚੇਲਿਆਂ ਤੋਂ ਹਾੜੀ ਤੇ ਸਾਵਣੀ ਦੇ ਫ਼ਸਲ ਸਮੇ ਜਾ ਕੇ ਲੋਕਾਂ ਤੋਂ ਕਾਰ-ਭੇਟਾ ਲੈਂਦੇ ਹਨ}।
ਦੁਨੀਆਂ ਦੇ (ਪੀਰਾਂ ਮੁਰਸ਼ਦਾਂ ਦੇ ਤਾਂ) ਬੜੇ ਅੱਡੇ ਹਨ, ਕਈ ਇਥੇ ਆਉਂਦੇ ਤੇ ਜਾਂਦੇ ਹਨ, ਕਈ ਮੰਗਤੇ
ਇਨ੍ਹਾਂ ਪਾਸੋਂ ਮੰਗਦੇ ਹਨ ਤੇ ਕਈ ਮੰਗ ਮੰਗ ਤੇ ਤੁਰ ਜਾਂਦੇ ਹਨ (ਪਰ ਪ੍ਰਭੂ ਦਾ ਨਾਮ-ਰੂਪ ਪਟਾ
ਇਨ੍ਹਾਂ ਤੋਂ ਨਹੀਂ ਮਿਲ ਸਕਦਾ)। 1.
ਧਾਰਮਿਕ ਆਗੂਆਂ ਦੀ ਲੁੱਟ ਖਸੁੱਟ ਦੇ ਨਾਲ ਸਿਆਸੀ ਜ਼ੁਲਮ। ਤੰਗ ਦਿੱਲ ਇਸਲਾਮੀ
ਰਾਜ ਦੇ ਜਬਰ-ਜ਼ੁਲਮ ਅਤੇ ਜ਼ੁਲਮੀ ਧੱਕੇ ਸ਼ਾਹੀ ਤੋਂ ਦੁਖੀ ਹੋ ਰਹੀ ਲੋਕਾਈ ਦੇ ਦਰਦੀ ਸਰਬਸਾਂਝੇ ਸੱਜਣ,
ਸਤਿਗੁਰੂ ਨਾਨਕ ਸਾਹਿਬ ਜੀ ਨੇ, ਬ੍ਰਾਹਮਣੀ ਹਨੇਰ ਗਰਦੀ ਦੇ ਨਾਲ ਇਸਲਾਮੀੱ ਧੱਕੇ ਸ਼ਾਹੀ ਦੇ ਵਿਰੁੱਧ
ਵੀ ਬੜਾ ਦਲੇਰਾਨਾ ਪਰਚਾਰ ਅਰੰਭ ਦਿੱਤਾ। ਇਸ ਜ਼ੁਲਮੀ ਇਤਿਹਾਸ ਦੇ ਸਬੂਤ ਵਜੋਂ ਅਨੂਪਮ ਸੂਰਮੇ ਗੁਰਦੇਵ
ਜੀ ਦੇ ਕਈ ਗੁਰੂ ਸ਼ਬਦਾਂ ਵਿਚੋਂ ਕੇਵਲ ਵੰਨਗੀ ਮਾਤਰ ਪਾਵਨ ਬਚਨ:-
ਜ਼ਾਲਮ ਰਜਵਾੜਾ ਸ਼ਾਹੀ ਦਾ ਪਾਜ ਨੰਗਾ ਹੋ ਰਿਹਾ ਹੈ-
75- ਮਃ 1॥ ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾੑ ਪੜਿੑਆ ਨਾਉ॥ ਫਾਂਧੀ ਲਗੀ
ਜਾਤਿ ਫਹਾਇਨਿ ਅਗੈ ਨਾਹੀ ਥਾਉ॥ ਸੋ ਪੜਿਆ ਸੋ ਪੰਡਿਤੁ ਬੀਨਾ ਜਿਨੀੑ ਕਮਾਣਾ ਨਾਉ॥ ਪਹਿਲੋ ਦੇ ਜੜ
ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ॥ ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥ ਚਾਕਰ
ਨਹਦਾ ਪਾਇਨਿੑ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ ਜਿਥੈ ਜੀਆਂ ਹੋਸੀ ਸਾਰ॥ ਨਕੀਂ ਵਢੀਂ
ਲਾਇਤਬਾਰ॥ 2॥ {1288} -22
ਅਰਥ:-ਹਰਨ, ਬਾਜ, ਤੇ (ਸਰਕਾਰੀ) ਅਹਲਕਾਰ-ਇਨ੍ਹਾਂ ਦਾ ਨਾਮ ਲੋਕ
“ਪੜ੍ਹੇ ਹੋਏ” (ਭਾਵ ਸਿਖੇ ਹੋਏ) ਰੱਖਦੇ ਹਨ, ਪਰ ਇਹ ਵਿਦਿਆ ਕਾਹਦੀ? ਇਹ ਤਾਂ) ਲੱਗੀ ਹੋਈ ਹੈ ਜਿਸ
ਵਿੱਚ ਆਪਣੇ ਜੀ ਜ਼ਾਤ ਭਰਾਵਾਂ ਨੂੰ ਫਸਾਉਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿੱਚ ਐਸੇ ਪੜ੍ਹੇ ਹੋਏ ਕਬੂਲ
ਨਹੀਂ ਹਨ। ਜਿਸ ਜਿਸ ਨੇ ‘ਨਾਮ’ ਦੀ ਕਮਾਈ ਕੀਤੀ ਹੈ (ਭਾਵ, ਜਿਸ ਜਿਸ ਨੇ ਪ੍ਰਭੂ ਦੀ ਸਦੀਵੀ ਯਾਦ
ਵਿੱਚ ਜੁੜੇ ਰਹਿਣ ਦੀ ਕਮਾਈ ਕੀਤੀ ਹੈ) ਉਹੀ ਵਿਦਵਾਨ ਪੰਡਿਤਿ ਹੈ ਤੇ ਸਿਆਣਾ ਹੈ (ਕਿਉਂਕਿ ਰੁੱਖ
ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ
ਬਣਦੀ ਹੈ (ਸੋ, ਸੁਖਦਾਈ ਵਿਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿੱਚ ‘ਨਾਮ’ ਬੀਜੇ)।
(ਪ੍ਰਭੂ ਨੂੰ ਵਿਸਾਰੀ ਬੈਠਿਆਂ ਦੀ ਵਿਦਿਆ ਦਾ ਹਾਲ ਤੱਕੋ) ਰਾਜੇ (ਮਾਨੋਂ) ਸ਼ੇਰ (ਬਣੀ ਬੈਠੇ) ਹਨ
(ਉਨ੍ਹਾਂ ਦੇ ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ ਜੋ ਬੈਠੇ-ਸੁੱਤੇ ਬੰਦਿਆਂ ਨੂੰ (ਭਾਵ ਵੇਲੇ
ਕੁਵੇਲ) ਜਾ ਜਗਾਉਂਦੇ ਹਨ (ਭਾਵ, ਦੁਖੀ ਕਰਦੇ ਹਨ। ਇਹ ਅਹਲਕਾਰ (ਮਾਨੋ ਰਾਜੇ ਸ਼ੇਰਾਂ ਦੀਆਂ)
ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ। (ਰਾਜੇ-ਸ਼ੀਂਹ ਇਨ੍ਹਾਂ ਮੁਕੱਦਮ) ਕੁੱਤਿਆਂ ਦੀ
ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ। ਫਰ ਜਿਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ
ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਡੇ (ਸਮਝੇ ਜਾਂਦੇ ਹਨ)। 2.
76- ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ
ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ 2॥ ਸੋ ਜੋਗੀ ਜੋ ਜੁਗਤਿ ਪਛਾਣੈ॥ ਗੁਰ ਪਰਸਾਦੀ ਏਕੋ
ਜਾਣੈ॥ ਕਾਜੀ ਸੋ ਜੋ ਉਲਟੀ ਕਰੈ॥ ਗੁਰ ਪਰਸਾਦੀ ਜੀਵਤੁ ਮਰੈ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥
ਆਪਿ ਤਰੈ ਸਗਲੇ ਕੁਲ ਤਾਰੈ॥ 3॥ ਦਾਨਸਬੰਦੁ ਸੋਈ ਦਿਲਿ ਧੋਵੈ॥ ਮੁਸਲਮਾਣੁ ਸੋਈ ਮਲੁ ਖੋਵੈ॥ ਪੜਿਆ
ਬੂਝੈ ਸੋ ਪਰਵਾਣੁ॥ ਜਿਸੁ ਸਿਰਿ ਦਰਗਹ ਕਾ ਨੀਸਾਣੁ॥ 4॥ 5॥ 7॥ {662}
ਅਰਥ:-ਕਾਜ਼ੀ (ਜੋ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ
ਪਾਸੇ (ਨਿਆਕਾਰ, ਮੁਨਸਫ਼, ਜੱਜ) ਹਾਕਮ ਵੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ
ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ (ਕ੍ਰੋੜਾਂ ਸ਼ੁਦਰ-ਅਖਵਾ ਰਹੇ) ਬੰਦਿਆਂ ਨੂੰ ਦੁਖੀ ਕਰ
ਕੇ ਤੀਰਥ-ਇਸ਼ਨਾਨ ਵੀ ਕਰਦਾ ਹੈ। ਜੋਗੀ ਵੀ ਅੰਨ੍ਹਾਂ ਹੈ ਤੇ ਸਹੀ ਜੀਵਨ-ਜਾਚ ਨਹੀਂ ਜਾਣਦਾ। (ਇਹ
ਤਿੰਨੇ ਆਪਣੇ ਵਲੋਂ ਤਾਂ ਧਰਮ-ਨੇਤਾ ਹਨ, ਪਰ) ਇਨ੍ਹਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ
ਸੁੰਞ ਹੈ। 2. ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਇੱਕ
ਪਰਮਾਤਮਾ ਨਾਲ ਡੂੰਘੀ ਸਾਂਝ ਪਾਉਂਦਾ ਹੈ। ਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ
ਹੈ। ਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿੱਚ ਸੁਰਤਿ ਜੋੜਦਾ ਹੈ, ਇਸ ਤਰ੍ਹਾਂ ਆਪ ਵੀ
ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ।
3. ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿੱਚ ਟਿਕੀ ਹੋਈ ਬੁਰਿਆਈ ਨੂੰ ਦੂਰ ਕਰਦਾ ਹੈ। ਉਹੀ
ਮੁਸਲਮਾਨ ਹੈ ਜੋ ਮਨ ਵਿੱਚੋਂ ਵਿਕਾਰਾਂ ਦੀ ਮੈਲ ਨਾਸ ਕਰਦਾ ਹੈ। ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ
ਰਸਤਾ ਸਮਝਦਾ ਹੈ, ਉਸ ਦੇ ਹੀ ਮੱਥੇ ਉਤੇ ਦਰਗਾਹ ਦਾ ਟਿੱਕਾ ਲੱਗਦਾ ਹੈ ਉਹੀ ਪ੍ਰਭੂ ਦੀ ਹਜ਼ੁਰੀ ਵਿੱਚ
ਮਨਜ਼ੂਰ ਹੁੰਦਾ ਹੇ। 4.
ਜਿਨ੍ਹਾਂ ਨੇ ਅਗਿਆਨੀ ਭਰਮੀਆਂ ਦੇ ਮਨ ਵਿੱਚ ਆਤਮਕ ਜੀਵਨ ਦੀ ਸੂਝ-ਬੂਝ
ਜਾਗਰਤ ਕਰਨੀ ਸੀ ਉਨਾਂ ਧਰਮ ਆਗੂਆਂ ਦੀ ਆਪਣੀ ਜੀਵਨ-ਜੁਗਤ ਵਿੱਚ ਹਰ ਪੱਖੋ ਨਿਘਾਰ ਆ ਚੁਕਿਆ ਸੀ।
ਉਨ੍ਹਾਂ ਦੀਆਂ ਕਮਜ਼ੋਰੀਆਂ ਵੱਲ ਧਿਆਨ ਦਿਵਾਉਣ ਦੇ ਨਾਲ ਉਨਾਂ ਦੇ ਹਨੇਰੇ ਮਨ ਵਿੱਚ ਸਹੀ ਜੀਵਨ
ਜੁਗਤ-ਰੂਪ ਚਾਣਨਾ ਪੈਦਾ ਕਰਨ ਲਈੱ ਸਰਬਸਾਂਝੇ ਉਪਦੇਸ਼ ਦੇ ਭੰਡਾਰ ਅਜੇਹੇ ਹੋਰ ਵੀ ਕਈ ਗੁਰੂ ਸ਼ਬਦ ਹਨ।
ਪਰ ਮਾਇਆ ਨੂੰ ਹੀ ਧਰਮ ਮੰਨ ਬੈਠੇ ਧਰਮ ਅਗੂਆਂ ਦਾ ਹਲਵਾ ਮੰਡਾ ਤਾਂ ਚੱਲਦਾ ਹੀ ਭਰਮਾਂ-ਗ੍ਰਸੀ ਹਨੇਰ
ਗਰਦੀ ਦੇ ਆਸਰੇ ਤੇ ਹੈ। ਗੁਰਮਤਿ ਗਿਆਨ ਦੇ ਪਰਚਾਰ ਦਾ ਅਰਥ ਸੀ, ਬ੍ਰਾਹਮਣੀ ਲੁੱਟ ਦੇ ਨਾਲ, (ਕਈ
ਭੇਖਾਂ ਵਾਲੇ ਸਾਧੂ, ਸੰਨਿਆਸੀ, ਜੋਗੀ, ਸਿਧ, ਪੀਰ ਫ਼ਕੀਰ ਆਦਿ ਗੱਦੀ-ਦਾਰਾਂ ਦਾ, ਅਥਵਾ) ਲੁੱਟ-ਖਾਣੇ
ਸਾਰੇ ਪਖੰਡੀ ਧਰਮ-ਆਗੂਆਂ ਦਾ ਬਿਸਤਰਾ ਗੋਲ।
ਧਰਮ ਆਗੂਆਂ ਨੂੰ, ਅਤੇ ਸਿਆਸੀ ਸ਼ਕਤੀ ਦੇ ਮਾਲਕਾਂ ਨੂੰ ਸਿਧੇ ਰਾਹ ਪਾਉਣ ਦੇ
ਯਤਨਾ ਬਾਰੇ ਇਹ ਕੁੱਝ ਲਿਖਣ ਵਾਲੇ ਗੁਰਦੇਵ ਪਿਤਾ ਜੀ ਦਾ ਇਹ ਫ਼ੁਰਮਾਨ- “ਟੂਟੈ ਨੇਹੁ ਕਿ ਬੋਲਹਿ
ਸਹੀ॥ {933} ਭਾਵ, “ਸੱਚ ਕਹਿਣ ਨਾਲ ਸਗੋਂ ਬਣਿਆ ਹੋਇਆ ਪਿਆਰ ਵੀ ਟੁੱਟ ਜਾਂਦਾ ਹੈ “ਸਿੱਧ
ਕਰਦਾ ਹੈ ਕਿ, ਸਤਿਗੁਰੂ ਜੀ ਭਲੀ ਭਾਂਤੀ ਸੁਚੇਤ ਸਨ, ਕਿ, ਜਦੋਂ ਇਸ ਸਚੁ-ਰੂਪ ਲਿਖਤੀ
ਗਿਆਨ ਦੀ ਵਾਸਨਾ ਖਿੱਲਰਨੀ ਅਰੰਭ ਹੋਗਈ, ਫਿਰ,
ਜਿੱਥੇ ਸੱਚ ਦੇ ਪਿਆਰਿਆਂ ਨੇ ਸਿਖੀ ਦੇ ਪ੍ਰੇਮੀ ਬਣਨਾ ਹੈ, ਉਥੇ ਲੁਟੇਰੇ ਧਾਰਮਿਕ ਆਗੂਆਂ ਨੇ ਅਤੇ
ਤੰਗ ਦਿਲ ਸਿਆਸੀ ਸ਼ਕਤੀਆਂ ਨੇ, ਸਿੱਖੀ ਸਿਧਾਂਤ ਦੇ ਕੱਟੜ ਵਿਰੋਧੀ ਵੀ ਬਣਦੇ ਜਾਣਾ ਹੈ।
ਸੰਤ ਸੂਰਬੀਰਾਂ ਦੀ ਅਜੇਹੀ ਕੌਮ ਸਿਰਜੀ ਜਾ ਰਹੀ ਸੀ ਜਿਸ ਨੇ ਰਾਜ ਭਾਗ ਦੇ
ਮਾਲਕ ਵੀ ਬਣਨਾ ਸੀ।’ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥’ {1088} ਕੁਰਬਾਨ ਜਾਈਏ
ਉਸ ਦੈਵੀ ਸੁਧਾਰਕ-ਸਤਿਗੁਰੂ ਸੱਜਣ ਪਿਆਰੇ ਤੋਂ ਜਿਸ ਦਾ ਧਿਆਨ ਇਸ ਪਾਸੇ ਵੀ ਪੂਰਾ ਸੀ, ਕਿ,
ਅਗਿਆਨਤਾ ਦੇ ਜਿਸ ਠਾਠਾਂ ਮਾਰਦੇ ਅਥਾਹ ਸਾਗਰ ਨੂੰ ਰਿੜਕ ਕੇ ਕੱਢੇ ਸੰਤ-ਸੂਰਬੀਰ-ਰੂਪ ਹੀਰੇ ਮਾਣਕਾਂ
ਦੀ (ਸੋਭਾ-ਰੂਪ) ਚਮਕ ਦਮਕ, ਜਦ ਸੰਸਾਰ ਵਿੱਚ ਫੈਲੀ ਤਾਂ, ਈਰਖਾਲੂ ਅਤੇ ਤੰਗ-ਦਿਲੀ ਦੇ ਭੰਡਾਰ, ਉਸ
‘ਬ੍ਰਾਹਮਣੀ-ਹਿੰਦੂ-ਮਹਾਂਸਾਗਰ ਕੋਲੋਂ ਝੱਲਿਆ ਨਹੀਂ ਜਾਣਾ। ਸਰਬੱਤ ਦਾ ਭਲਾ ਮੰਗਣ ਵਾਲਾ ਹਿਰਦਾ ਬਣਾ
ਰਹੇ, ਅਥਵਾ, ਸਰਬੱਤ ਵਿੱਚ ਇੱਕ ਉਸੇ ਦਾਤਾਰ ਜੀ ਦੀ ਹੀ ਜੋਤਿ ਸਮਝਣ ਨੁੰ ਆਪਣੇ ਨਿਤ ਦੇ ਜੀਵਨ
ਵਿਹਾਰ ਦਾ ਅੰਗ ਬਣਾ ਰਹੇ, ਨਿਸ਼ਕਪਟ ਸੰਤ-ਸੂਰਬੀਰਾਂ ਨੂੰ, ਮੁੜ ਆਪਣੇ ਵਿੱਚ ਗ਼ਰਕ ਕਰ ਲੈਣ ਲਈ, ਉਸ
ਮਹਾਂਸਾਗਰ ਵਿੱਚ ਕੁਟਲਤਾ ਭਰੂਪ ਲਹਿਰਾਂ ਦੇ ਬੜੇ ਖ਼ਤਰਨਾਕ ਜਵਾਰ ਭਾਟੇ ਆਉਂਦੇ ਰਹਿਣੇ ਹਨ। ਉਸ ਸਮੇ
ਦੇ ਸਮਾਜ ਵਿਚੋਂ ਸੰਤ-ਸੂਰਮਿਆਂ ਦੀ ਸ਼ਕਤੀ ਸ਼ਾਲੀ ਕੌਮ ਬਣਾਉਣੀ, ਕਈ ਪ੍ਰਕਾਰ ਦੇ ਖ਼ਤਰਿਆਂ ਅਤੇ ਔਕੜਾਂ
ਨਾਲ ਭਰਿਆ ਅਨੂਪਮ ਉੱਦਮ ਸੀ, ਅਝੁੱਕ ਪਰਮਸੂਰਮੇ ਸਤਿਗੁਰੂ ਨਾਨਕ ਸਾਹਿਬ ਜੀ ਦਾ।
ਅਸਾਧ ਮਾਨਸਕ ਰੋਗਾਂ ਦੇ ਰੋਗੀਆਂ ਦੇ ਧੁਰੋਂ ਆਏ ਦੈਵੀ ਵੈਦ, ਸਤਿਗੁਰੂ ਨਾਨਕ
ਸਾਹਿਬ ਜੀ ਨੇ, ਹਰ ਪੱਖੋ ਨਿੱਘਰੇ ਹੋਏ ਭਾਰਤੀ ਰੋਗੀਆਂ ਦੇ ਇਲਾਜ ਲਈ ਜੋ ਅਮੋਘ ਦਾਰੂ ਤਜਵੀਜ਼ ਕੀਤਾ,
ਉਹ ਸੀ-
(ੳ) ਆਪਸੀ ਫੁੱਟ ਅਤੇ ਘਿਰਣਾ ਦਾ ਮੂਲ “ਅਨੇਕਤਾ” ਦੀ ਪੂਜਾ ਦੇ ਥਾਂ, ਕੇਵਲ
ਇੱਕ ‘ਅਕਾਲ’ ਦੀ ਹੋਂਦ ਦਾ ਸਪੱਸ਼ਟ ਅਨੁਭਵ, ਅਤੇ ਉਸ ਪ੍ਰਤੀ ਸਦੀਵੀ ਅਟੱਲ ਵਿਸ਼ਵਾਸ਼ ਭਰੀ ਸ਼ਰਧਾ,
(ਅ) ਧੁਰੋਂ ਲੈ ਕੇ ਆਏ ਆਪਣੇ ਕੇਵਲ ਮਾਤ੍ਰ ਨਿਆਰੇ ਗੁਰਮਤਿ ਗਿਆਨ ਦੇ
ਅਨੁਸਾਰ, ਮਨੁੱਖ ਦੀ ਜੀਵਨ-ਜੁਗਤ ਬਣਾਉਣੀ।
ਸਦੀਆਂ ਤੋਂ ਸੰਸਕਾਰਾਂ ਵਿੱਚ ਸਮਾਈ, ਅਨੇਕਤਾ ਰੂਪ ਝੂਠ ਦੀ ਪੂਜਾ, ਅਤੇ
ਕਰਾਮਾਤਾਂ ਗ੍ਰਸੀਆਂ ਝੂਠੀਆਂ ਕਥਾ ਕਹਾਣੀਆਂ ਨੂੰ ਸੱਚ ਮੰਨ ਲੈਣ ਵਾਲਾ ਪੱਕਾ ਸੁਭਾਉ? ਜਦੋਂ ਹੀ
ਗੁਰਮਤਿ ਗਿਆਨ ਦਾ ਪਰਚਾਰ ਢਿੱਲਾ ਪਿਆ, ਉਪਰੋਕਤ ਵਰਣਨ ਜੱਦੀ ਸੰਸਕਾਰਾ ਵਾਲਿਆਂ ਨੇ ਝਟ ਉਸੇ ਪਹਿਲੀ
ਹਾਲਤ ਵੱਲ ਨੂੰ ਮੋੜਾ ਖਾ ਤੁਰਨਾ ਹੈ, ਇਸ ਕੁਦਰਤੀ ਕਿਰਿਆ ਤੋਂ ਵੀ, ਗੁਰਦੇਵ ਜੀ ਪੂਰੇ ਸੁਚੇਤ ਸਨ।
ਗੁਰਮਤਿ ਗਿਆਨ ਤੋਂ ਸੋਝੀ ਕਰਾ ਕੇ ਉਸ ਅਨੁਸਾਰ ਜੀਵਨ ਬਣਵਾਈ ਰੱਖਣ ਲਈ, ਸਿਖਲਾਈ ਦਾ ਸਮਾ ਵੀ ਉਚੇਚੇ
ਤੌਰ ਤੇ ਕਾਫ਼ੀ ਲਮੇਰਾ ਲੋੜੀਦਾ ਸੀ। ਜਗਤ ਵਿੱਚ ਆਏ ਪਹਿਲੇ ਅਤੇ ਸ਼ਾਇਦ ਅੰੱਤਮ ਰਹਿਬਰ, ਸਤਿਗੁਰੂ
ਨਾਨਕ ਸਾਹਿਬ ਜੀ ਨੇ, ਮਨੁੱਖ-ਰੂਪ ਦੀਵੇ ਤੋਂ ਮਨੁੱਖ-ਰੂਪ ਦੀਵਾ ਜਗਾਉਂਦਾ ਰਹਿਣ
ਦੀ ਲੋੜ ਅਨੁਭਵ ਕੀਤੀ। ਇਹ ਕਾਰਜ (ਲਗ ਪਗ) ਅਸੰਭਵ ਇਸ ਕਰਕੇ ਸੀ ਕਿ, ਪਦਾਰਥ ਦਾ ਬਣਿਆ ਨਿਰਜਿੰਦ
ਦੀਵਾ, ੳਸੇ ਤਰ੍ਹਾਂ ਦੀ ਰੌਸਨੀ ਵਾਲਾ ਇੱਕ ਸਾਰ ਜਗਦਾ ਰਖਿਆ ਜਾ ਸਕਦਾ ਹੈ, ਪਰ ਚੰਚਲ ਮਨ ਵਾਲਾ ‘ਮਨੁੱਖ-ਰੌਸ਼ਨ-ਮਨਾਰ*
‘ਕਿਸੇ ਸਮੇ ਵੀ ਮਨ ਦੇ ਕਹੇ ਲੱਗ ਕੇ ਅਤੀਅੰਤ ਪੱਕੀ ਯੋਜਨਾ ਤੋਂ ਵੀ ਲਾਂਭੇ ਜਾ ਸਕਦਾ ਹੈ।
ਗੁਰੂ ਫ਼ੁਰਮਾਨ- “ਇਹੁ ਮਨੁ ਚੰਚਲੁ ਵਸਿ ਨ ਆਵੈ॥ ਦੁਬਿਧਾ ਲਾਗੈ ਦਹ ਦਿਸਿ ਧਾਵੈ॥ ਬਿਖੁ ਕਾ ਕੀੜਾ
ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ॥ 4॥ {127} ਅਥਵਾ- ਕਾਂਇਆ ਨਗਰਿ ਇਕੁ
ਬਾਲਕੁ ਵਸਿਆ ਖਿਨੁ ਪਲੁ ਥਿਰੁ ਨ ਰਹਾਈ॥ ਅਨਿਕ ਉਪਾਵ ਜਤਨ ਕਰਿ ਥਾਕੇ ਬਾਰੰ ਬਾਰ ਭਰਮਾਈ॥ 1॥
{1191} -ਅਤੇ-ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ॥ ਖਰ ਕਾ ਪੈਖਰੁ ਤਉ ਛੁਟੈ ਜਉ
ਊਪਰਿ ਲਾਦਾ॥ 1॥ ਰਹਾਉ॥” {815} { Foot
Note:- -ਮਹਾਨ ਕੋਸ਼ ਦੇ 950 ਸਫ਼ੇ ਤੇ ਮਨਾਰ ਦੇ
ਅਰਥ=ਸਨਮਾਨਯੋਗ, ਆਦਰ ਲਾਇਕ। 2. ਸੰਗਯਾ-ਨੂਰ
(ਪ੍ਰਕਾਸ਼) ਦੀ ਥਾਂ, ਉਹ ਉੱਚਾ ਬੁਰਜ, ਜਿਸ ਪੲਜਹਾਜ਼ਾਂ ਨੂੰ ਰਾਹ ਦੱਸਣ ਲਈ ਰੋਸ਼ਨੀ ਹੋਵੇ.
ਲ਼ਗਿਹਟਹ+ਸੲ)। ਗੁਰੂ ਬਾਣੀ ਵਿੱਚ ਗੁਰੂ ਨੂੰ ਮਨਾਰ ਭਾਵ ਗਿਆਨ-ਜੋਤਿ ਦਾ ਰੌਸ਼ਨ ਮੀਨਾਰ) ਵੀ
ਲਿਖਿਆ ਮਿਲਦਾ ਹੈ- “ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ॥ ਕੀਨੋ ਰੀ ਸਗਲ
ਸੀਂਗਾਰ॥ ਤਜਿਓ ਰੀ ਸਗਲ ਬਿਕਾਰ॥ ਧਾਵਤੋ ਅਸਥਿਰੁ ਥੀਆ॥ 1॥” (ਰਾਗੁ ਮਲਾਰ ਮਹਲਾ 5॥
ਪੰਨਾ-1271}
ਅਜੇਹੇ ਅਤੀਅੰਤ ਬਿਖੜੇ ਹਾਲਾਤ ਵਿੱਚ ਵੀ ਅਝੁੱਕ ਸਤਿਗੁਰੂ ਸੂਰਮੇ ਨੇ
ਨਿੱਘਰੇ ਹੋਏ ਭਾਰਤੀਆਂ ਵਿਚੋਂ ਸੰਤ-ਸਿਪਾਹੀ ਬਹਾਦਰਾਂ ਦਾ ਨਿਆਰਾ ਪੰਥ ਸਿਰਜ ਲੈਣ ਦੀ ਯੋਜਨਾ ਘੜ
ਲਈ। ਉਸ ਨਿਆਰੀ ਯੋਜਨਾ ਦਾ ਪਹਲੀ ਧਾਰਾ ਦਾ ਰੂਪ ਸੀ- (ੳ) - ਗੁਰਮਤਿ ਦੇ ਨਿਆਰੇ ਗਿਆਨ ਦਾ
ਲਿਖਤੀ ਭੰਡਾਰ ਤਿਆਰ ਕਰਕੇ ਉਸ ਦੀ ਸਦੀਵੀ ਸੰਭਾਲ ਦਾ ਪ੍ਰਬੰਧ,
(ਅ) ਕੇਵਲ ਉਹੀ ਗੁਰਮਤਿ ਗਿਆਨ ਨਿਰੰਤਰ ਸੈਕੜੇ ਸਾਲ, ਅਜੇਹੀ ਨਿਪੁੰਨਤਾ ਨਾਲ
ਪਰਚਾਰਿਆ ਤੇ ਦ੍ਰਿੜ ਕਰਾਇਆ ਜਾਣ ਦਾ ਅਜੇਹਾ ਸਾਧਨ ਬਣਾਉਣਾ, ਕਿ, ਸਿਰਜੀ ਜਾ ਰਹੀ ਇਹ ਕੌਮ ਇੱਕ ਲੜੀ
ਵਿੱਚ ਪਰੋਤੇ, ਇੱਕ ਸਾਰ ਹੀਰਿਆਂ ਵਾਂਗ ਬਣਦੀ ਜਾਵੇ, ਕਿਉਂਕਿ, ਕਿਸੇ ਇੱਕ ਦੇ ਆਚਰਨ ਵਿੱਚ ਆਈ ਢਿੱਲ
ਸਾਰੀ ਕੋਮ ਲਈ ਕਮਜ਼ੋਰੀ ਦਾ ਪ੍ਰਤੀਕ ਬਣਨਾ ਹੋਵਾਗਾ।
(ੲ) ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਗੁਰਮਤਿ-ਵਿਦਿਆਲੇ ਦੀ ਦਾਖ਼ਲਾ ਫ਼ੀਸ
ਇਹ ਰੱਖ ਲ਼ਈ:- “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ
ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ {1412}
ਗੁਰੂ ਨਾਨਕ ਨਾਮ ਲੇਵਾ ਮਨੁੱਖਾਂ ਦੀ ਸਮੁੱਚੀ ਕੌਮ ਦੇ ਇਕਸਾਰ ਨਿਆਰੇ ਗੁਣ,
ਸੰਸਾਰ ਵਿੱਚ ਉਸ ਦੀ ਨਿਆਰੀ ਪਛਾਣ ਦਾ ਪਰਤੀਕ ਬਣਨੇ ਅਰੰਭ ਹੋ ਗਏ।
ਹੁਣ,. ਅਜੇਹੇ ਯੋਗ ਵਿਅਕਤੀ ਦੀ ਭਾਲ ਸੀ ਜੋ ਉਨ੍ਹਾਂ ਦੇ ਇਸ ਸੰਕਲਪ ਨੂੰ
ਪੂਰਾ ਕਰਨ ਲਈ ਅਗੇ ਵੀ ਆਪਣੇ ਜਿਹੇ ਉਤਰ ਅਧਿਕਾਰੀਆਂ ਦੀ ਚੋਣ ਦੇ ਕਾਰਜ ਨੂੰ ਪੂਰੀ ਨਿਪੁੰਨਤਾ ਨਾਲ
ਤੋਰ ਸਕੇ। ਧੁਰੋਂ ਬਣ ਕੇ ਆਏ, ਨਿਆਰੇ ਸਤਿਗੁਰੂ ਜੀ ਦਾ, ਸੰਸਾਰ ਵਿੱਚ ਪਹਿਲਾ ਤੇ ਸ਼ਾਇਦ ਆਖ਼ਰੀ
ਅਨੂਪਮ ਚਮਤਕਾਰੀ ਕਾਰਜ ਸੀ, (1) -ਬਾਬਾ ਲਹਿਣਾ ਜੀ ਦੀ ਚੋਣ, ਅਤੇ, ਉਨ੍ਹਾਂ ਨੂੰ
ਉਸੇ ਗੁਰਮਤਿ ਗਿਆਨ-ਜੋਤਿ ਨਾਲ ਜਗਮਗਾ ਦੇਣਾ (2) - ਆਪਣੀ ਗੁਰਮਤਿ-ਜੀਵਨ-ਜੁਗਿਤਿ ਦ੍ਰਿੜ ਕਰਾਉਣੀ
(3) ਗੁਰਿਆਈ ਦੇ ਛਤਰ ਦੇ ਨਾਲ, ਸੰਸਾਰ ਪ੍ਰਸਿੱਧ ਚਿੰਨ੍ਹ ਕਿਰਪਾਨ-ਰੂਪ ਖੜਗ ਦੀ ਬਖ਼ਸ਼ਸ਼ ਅਤੇ
(4) - ਦੈਵੀ ਬਰਜਤਾ ਦਾ ਅਸ਼ਮੁੱਕ ਨਿੱਧ ਬਣਾ ਕੇ, ਬਾਬਾ ਲਹਿਣਾ ਤੋਂ “ਸਤਿਗੁਰੂ ਅੰਗਦ ਸਾਹਿਬ ਜੀ
“, ਬਣਾ ਦੇਣਾ। ਇਸ ਨਿਆਰੀ ਚੋਣ ਵਾਲੇ ਅਨੂਪਮ ਕਾਰਜ ਦੇ ਸਾਖ਼ਸ਼ੀ ਹਨ ਸਤਿਗੁਰੂ ਗ੍ਰੰਥ ਸਾਹਿਬ
ਜੀ-
77-…ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ॥ ਲਹਣੇ
ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ॥ ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ
ਮਿਕਿਓਨੁ॥ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥ ਜਾਂ ਸੁਧੋਸੁ ਤਾਂ ਲਹਣਾ
ਟਿਕਿਓਨੁ॥ 4॥ {967}
ਪਦ ਅਰਥ:-ਕੁਦਰਤਿ=ਸਮਰੱਥਾ, ਸ਼ਕਤੀ। ੳਹਿ=ਏਹੋ ਜਿਹੀ। ਵੇਖਾਲਅਨੁ=ਵਿਖਾਲੀ ਉਸ
ਨੇ। ਜਿਣਿ=ਜਿਤ ਕੇ, ਬਾਬਾ ਲਹਿਣਾ ਜੀ ਦੇ ਮਨ ਨੂੰ ਆਪਣੀਆਂ ਆਤਮਕ ਵਡਿਆਈਆਂ ਤੋਂ ਮੋਹ ਲਿਆ। ਐਵਡ
ਪਿੰਡ=ਇਤਨੀ ਉੱਚੀ ਆਤਮਾ। ਠਿਣਕਿਉਨੁ=ਟਣਕਾਇਆ ਉਸ (ਗੁਰੂ ਨਾਨਕ ਜੀ) ਨੇ ਜਿਵੇਂ ਭਾਡਾ ਲੈਣ ਲੱਗਿਆਂ
ਟੁਣਕਾ ਕੇ ਵੇਖੀਦਾ ਹੈ, ਪਰਖਿਆ ਉਸ (ਗੁਰੂ ਨਾਨਕ ਜੀ) ਨੇ। ਧਰਿਓਨੁ=ਧਰਿਆ ਉਸ ਨੇ। ਆਪੁ=ਆਪਣੇ ਆਪ
ਨੂੰ। ਆਪੇ ਸੇਤੀ=ਆਪਣੇ ਆਪੇ ਦੇ ਨਾਲ। ਮਿਕਿਓਨੁ=ਮਿਕਿਆ ਉਸ ਗੁਰੂ ਨਾਨਕ ਜੀ) ਨੇੱ, ਬਰਾਬਰ ਕੀਤਾ ਉਸ
(ਗੁਰੂ ਨਾਨਕ) ਨੇ। {ਨੋਟ:-ਕਬੱਡੀ ਆਦਿਕ ਖੇਡ ਖੇਡਣ ਵੇਲੇ ਇਕੋ ਜਿਹੀ ਤਾਕਤ ਤੇ ਕੱਦ ਵਾਲੇ ਮੁੰਡੇ
ਪਹਿਲਾਂ ‘ਮਿੱਕ ਕੇ’ ਆਉਂਦੇ ਹਨ, ਦੋ ਬਰਾਬਰ ਦੇ ਮੁੰਡੇ ਆਉਂਦੇ ਹਨ ਇਨ੍ਹਾਂ ਵਿਚੋਂ ਇੱਕ ਇੱਕ ਨੂੰ
ਦੋਹਾਂ ਪਾਸਿਆਂ ਵੱਲ ਚੁਣਿਆਂ ਜਾਂਦਾ ਹੈ}। ਘੌਖਿ ਕੇ=। ਨੋਟ-ਪੁਰਣੀ ਪੰਜਾਬੀ ਦੇ ‘ਕੈ’ ਦੇ ਥਾਂ ੳੱਜ
ਕੱਲ ਅਸੀਂ ‘ਕੇ’ ਵਰਤਦੇ ਹਾਂ}। ਉਮਤਿ=ਸੰਗਤਿ। ਜਿ=ਜੋ ਕੁਝ। ਕਿਉਨੁ=ਕੀਤਾ ਉਸ (ਗੁਰੂ ਨਾਨਕ ਸਾਹਿਬ
ਜੀ) ਨੇ। ਸੁਧੋਸੁ=ਸੋਧਿਆ ਉਸ ਨੂੰ, ਸੋਧ ਕੀਤੀ ਉਸ ਦੀ। ਟਿਕਿਓਨੁ=ਚੁਣਿਆ ਉਸ (ਗੁਰੂ ਨਾਨਕ ਸਾਹਿਬ
ਜੀ) ਨੇ।
ਅਰਥ:-ਉਸ (ਗੁਰੂ ਨਾਨਕ ਸਾਹਿਬ ਜੀ ਨੇ) ਅਜੇਹੀ ਸਮਰੱਥਾ ਵਿਖਾਈ ਕਿ,
(ਪਹਿਲਾਂ ਬਾਬਾ ਲਹਿਣਾ ਜੀ ਦਾ ਮਨ) ਜਿੱਤ ਕੇ ਆਤਮਾ ਦੀ ਸੁਚਿਆਈ ਨੂੰ ਪਰਖਿਆਂ। (ਭਾਵ, ਸਤਿਗੁਰੂ
ਨਾਨਕ ਸਾਹਿਬ ਜੀ ਦੀ ਵਡਿਆਈ ਤੋ ਬਾਬਾ ਲਹਿਣਾ ਜੀ ਦਾ ਮਨ ਪੂਰਾ ਕਾਇਲ ਹੋ ਗਿਆ ਸੀ, ਮਨ-ਹਿਰਦੇ ਤੋਂ
ਸਤਿਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਇਸ਼ਟ ਮਨ ਬੈਠੇ, ਤਾਂ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ
ਜੀ ਦੀ ਆਤਮਕ ਸਵੱਛਤਾ ਦੀ ਬੜੀ ਘੋਖ ਕੇ ਪਰਖ ਕੀਤੀ) ਫਿਰ ਬਾਬਾ ਲੋਜਣਾ ਜੀ ਦੇ ਸਿਰ ਤੇ (ਗੁਰਿਆਈ)
ਦਾ ਛਤਰ ਧਰਿਆ ਤੇ (ਉਨ੍ਹਾਂ ਦੀ) ਸੋਭਾ ਅਸਮਾਨ ਤਕ ਅਪੜਾ ਦਿੱਤੀ। ਗੁਰੂ ਨਾਨਕ ਸਾਹਿਬ ਜੀ ਦੀ
ਗਿਆਨ-ਜੋਤਿ ਬਾਬਾ ਲਹਿਣਾ ਜੀ ਵਿੱਚ ਇਉਂ ਮਿਲ ਗਈ ਕਿ ਗੁਰੂ ਨਾਨਕ (ਜੀ) ਨੇ ਬਾਬਾ ਲਹਿਣਾ ਜੀ ਨੂੰ
ਆਪਣੇ ਬਰਾਬਰ ਦਾ ਕਰ ਲਿਆ) ਸਾਰੇ ਦਾ ਸਾਰੇ ਗੁਰਮਤਿ-ਗਿਆਨ ਚੰਗੀ ਤਰ੍ਹਾਂ ਦ੍ਰਿੜ ਕਰਕੇ ਬਾਬਾ ਲਹਿਣਾ
ਜੀ ਵੀ (ਅਪਣੇ) ਗੁਰੂ ਨਾਨਕ ਸਾਹਿਬ ਜੀ ਦੇ ਤੁੱਲ ਹੀ ਹੋ ਗਏ। ਹੇ ਸਾਰੀ ਸੰਗਤਿ! ਵੇਖੋ, ਜੋ ਉਸ
ਗੁਰੂ ਨਾਨਕ (ਸਾਹਿਬ ਜੀ) ਨੇ ਕੀਤਾ। ਆਪਣੇ ਸਿੱਖਾਂ ਤੇ ਪੁਤਰਾਂ ਨੂੰ ਪਰਖ ਕੇ ਜਦੋਂ ਪੂਰੀ ਸੁਧਾਈ
ਕੀਤੀ ਤਾਂ (ਆਪਣੇ ਥਾਂ ਲਈ ਬਾਬਾ) ਲਹਿਣਾ (ਜੀ ਨੂੰ) ਚੁਣਿਆ। 4. !
ਅਤੇ ਖੜਗ ਦੀ ਬਖ਼ਸ਼ਸ਼ ਹੋਣ ਵਾਲੀ ਬਖ਼ਸ਼ਸ਼ ਦੇ ਸਾਖਸ਼ ਸਤਿਗੁਰੂ ਗ੍ਰੰਥ ਸਾਹਿਬ-
78- ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ॥ ਦੇ ਗੁਨਾ ਸਤਿ
ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ॥ ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥ ਲਹਣੇ
ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ॥ ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ
ਜੀਅ ਦੈ॥ ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ॥ 1॥
{966}
ਇਸ ਛੋਟੀ ਜਿਹੀ (ਆਟੇ ਵਿੱਚ ਲੂਣ ਬਰਾਬਰ) ਨਵਜਨਮੀ ਕੌਮ ਦੀ ਨਿਆਰੀ
ਜੀਵਨ ਮਰਯਾਦਾ ਇੱਕ ਸਾਰ ਹੋਵੇ। ਕਿਸੇ ਇੱਕ ਦੇ ਆਚਰਨ ਵਿਚੋਂ ਵੀ ਕਮਜ਼ੋਰੀ ਦਾ ਪ੍ਰਗਟਾਵਾ ਹੋਣਾ,
ਸਾਰੀ ਕੋਮ ਨੂੰ ਕਮਜ਼ੋਰ ਬਣਾ ਦੇਣ ਦਾ ਮੁੱਢ ਬੱਝ ਜਾਣ ਤੁੱਲ ਹੋਣਾ ਹੈ। ਇਤਿਹਾਸਕ ਸਬੂਤ ਹਨ ਕਿ,
ਸਤਿਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਵਿੱਚ ਹੀ ਸਿੱਖੀ ਆਚਰਨ ਦੀ ਪੱਕੀ ਨਿਆਰੀ ਪਛਾਣ ਬਣ ਚੁੱਕੀ
ਸੀ। ਦੈਵੀ ਬਰਕਤਾਂ ਵਾਲੇ ਗੁਰਦੇਵ ਪਿਤਾ ਜੀ ਨੇ, ਇੱਕ ਤੋਂ ਅੱਗੇ ਦੂਜੇ ਸਿਖਿਆ ਦਾਤੇ ਆਪਣੇ ਵਰਗੇ
(ਗੁਰੂ-ਨਾਨਕ ਤੋਂ ਗੁਰੂ-ਨਾਨਕ) ਹੀ ਪੈਦਾ ਕਰਦੇ ਰਹਿਣ ਵਾਲੀ (ਗੁਰੂ ਅੰਗਦ ਸਾਹਿਬ ਬਣਾਉਣ ਰੂਪ),
ਚਮਤਕਾਰੀ, ਪਰਾਪਤੀ ਕਰ ਲਈ। ਐਨ ਓਸੇ ਹੀ ਯੋਗਤਾ ਵਾਲੀ “ਸ਼ਬਦ-ਗਿਆਨ-ਜੋਤਿ”, ਅਤੇ, ਸਤਿਗੁਰੂ
ਨਾਨਕ ਸਾਹਿਬ ਜੀ ਵਾਲੀ ਹੀ ਜੀਵਨ-ਜੁਗਤ, ਪੂਰੀ ਸਫ਼ਲਤਾ ਨਾਲ ਅੱਗੇ ਤੋਂ ਅੱਗੇ ਤੁਰਨੀ ਅਰੰਭ
ਹੋ ਜਾਣ ਦਾ ਸੁਖਵਾਂ ਮੁੱਢ ਬੱਝ ਗਿਆ।
‘ਪਰ’ ਸਤਿਗੁਰੂ ਨਾਨਕ ਸਾਹਿਬ ਜੀ ਦੇ ਸਮੇ ਤੋਂ ਹੀ ਗੁਰਮਤਿ ਦਾ
ਵੈਰੀ ਬਣ ਚੁਕਿਆ ਬ੍ਰਾਹਮਣ ਤਾਂ ਪਹਿਲਾਂ ਹੀ ਬੜਾ ਸਰਗਰਮ ਸੀ। ਫਿਰ ਮੌਲਾਣੇ ਤੇ ਪੀਰ ਫ਼ਕੀਰਾਂ ਨੇ ਜਦ
ਆਪਣੇ ਹਲਵੇ ਮੰਡੇ ਨਬਦਾ ਸਾਧਨ ਆਪਣਾ ਵਿਛਾਇਆ ਭਰਮ ਜਾਲ ਤਾਰ ਤਾਰ ਹੁੰਦਾ ਵੇਖਿਆ ਤਾਂ ਉਹ ਵੀ
ਇਸਲਾਮੀ ਰਾਜਸ਼ਾਹੀ ਕੋਲ ਚੁਗ਼ਲੀਆਂ ਕਰਨ ਵਾਲਿਆਂ ਵਿੱਚ ਮੋਹਰੀ ਬਣ ਖਲੋਤੇ ਸਨ। ਪਹਿਲਾ
ਮੁਗ਼ਲ-ਸਹਿੰਨਸ਼ਾਹ ‘ਜ਼ਹੀਰੁੱਦੀਨ ਮੁਹੰਮਦ ਬਾਬਰ’ ਤਾਂ ਸਤਿਗੁਰੂ ਨਾਨਕ ਸਾਹਿਬ ਜੀ ਦੀ ਅਜ਼ਮਤ
ਦਾ ਕਾਇਲ ਹੋ ਚੁਕਿਆ ਸੀ। ਉਸ ਦੇ ਅਧਿਕਾਰੀ ‘ਹਮਾਯੂੰ’ ਨੂੰ ਸ਼ੇਰਸ਼ਾਹ ਸੂਰੀ ਨੇ ਭਾਜੜਾ ਪਾਈ ਰੱਖੀਆਂ।
ਪਰ ਪੁਰਾਤਨ ਇਤਿਹਾਸ ਗਾਵਹੀ ਭਰਦਾ ਹੈ ਕਿ, ਗ਼ਜ਼ਨੀ ਨੂੰ ਦੌੜੇ ਜਾਂਦੇ ਹਮਾਯੋਂ ਨੇ ਵੀ ਸਤਿਗੁਰੂ ਅੰਗਦ
ਦੇਵ ਜੀ ਨੂੰ ਗੁਸਤਾਖ਼ ਜਾਣ, ਤਲਵਾਰ ਤੇ ਹੱਥ ਪਾ ਲਿਆ ਸੀ::- ਗਯੋ ਰਾਜ ਮੈਂ ਹੋਯੋ ਦੀਨ। ਪਾਸ
ਖਰੋ ਇਨਿ ਕੀਨਿ ਨ ਚੀਨ।
ਉਚਿਤ ਮਾਰਿਬੋ ਰਿਦੈ ਬਿਚਾਰ। ਧਰਯੋ ਹਾਥ ਕਬਜੇ ਤਲਵਾਰ॥ 54॥ {ਗੁਰ
ਪ੍ਰਤਾਪ ਸੂਰਜ ਗ੍ਰੰਾਂਥ ਸਫ਼ਾ 1351}
ਅਰਥ:-ਕੀ ਹੋਇਆ ਜੇ) ਰਾਜ ਚਲਾ ਜਾਣ ਤੇ (ਅੱਜ) ਮੈ ਨਿਆਸਰਾ ਹੀ ਸਾਂ, ਪਰ
ਕੋਲ਼ ਖਲੋਤੇ ਦੀ (ਇਸ ਸਾਧ ਨੇ) ਮੇਰੀ ਕੋਈ ਪ੍ਰਵਾਹ ਨਾ ਕੀਤੀ। ਇਸ ਨੂੰ ਤਾ ਮਾਰ ਦੇਣਾ ਹੀ ਠੀਕ ਹੈ,
ਤੇ ਹੱਥ ਤਲਵਾਰ ਦੇ ਕਬਜ਼ੇ ਤੇ ਰੱਖ ਲਿਆ। 54.
ਗ੍ਰੰੑਥ ਦੇ ਲਿਖਾਰੀ ਨੇ
ਤਾਂ ਇਸ ਤੋਂ ਅੱਗੇ ਸਤਿਗੁਰੂ ਜੀ ਦੇ ਪਾਵਨ ਨਾਮਣੇ ਨਾਲ ਗੁਰਮਤਿ ਵਿਰੋਧੀ ਇਹ ਫੋਕੀ ਕਰਾਮਾਤ ਮੜ੍ਹੀ
ਹੋਈ ਹੈ, ਕਿ ਹਮਾਯੂੰ ਦਾ ਹੱਥ ਤਲਵਾਰ ਦੇ ਕਬਜ਼ੇ ਨਾਲ ਹੀ ਜੁੜ ਗਿਆ ਸੀ। ਪਰ ਅਸਲੀਅਤ ਇਹ ਹੈ ਕਿ,
ਦੈਵੀ ਬਰਕਤਤਾਂ ਵਾਲੇ ਗੁਰਦੇਵ ਜੀ ਨੇ ਜਦ ਇਹ ਆਖਿਆ-- ‘ਸ਼ਾਹ ਜੀ, ਜਿੱਥੇ ਇਸ ਤਲਵਾਰ ਦੇ ਜੌਹਰ
ਵਿਖਾਉਣੇ ਸਨ ਉਥੋਂ ਤਾਂ ਭੱਜ ਆਏ ਹੋ, ਤੇ ਹੁਣ ਫ਼ਕੀਰਾਂ ਉਤੇ ਵਰਤ ਕੇ ਇਸ ਸ਼ਾਹੀ ਤਲਵਾਰ ਦੀ ਕੀ, ਸ਼ਾਨ
ਹੋਰ ਵੀ ਮਿੱਟੀ ਵਿੱਚ ਮਿਲਾਉਣ ਲੱਗੇ ਹੋ? ਹੈਂ! ਇਸ ਫ਼ਕੀਰ ਨੂੰ ਕਿਵੇਂ ਪਤਾ ਲਗਾ ਕਿ, ਸੈਕੜੇ ਮੀਲ
ਦੂਰ ਹੋਈ ਲੜਾਈ ਵਿੱਚੋਂ ਮੈਂ ਭਗੌੜਾ ਹੋ ਆਇਆ ਹਾਂ?” ਪੂਰਨ ਮਰਦ ਦੇ ਬਚਨ ਕਾਟ ਕਰ ਗਏ। ਹਮਾਯੂੰ
ਖਿਮਾ ਦਾ ਜਾਚਕ ਹੋਇਆ ਤੇ ਬਖ਼ਸ਼ਿੰਦ ਸਤਿਗੁਰੂ ਜੀ ਦੀਆਂ ਖ਼ੁਸ਼ੀਆਂ ਮਾਣਦਾ ਆਪਣੇ ਪੈਂਡੇ ਪਿਆ।
ਆਮ ਨਜ਼ਰ ਨਾਲ ਵੇਖਣ ਨੂੰ ਇਹ ਵਾਕਿਆ ਭਾਵੇਂ ਕਿਸੇ ਖ਼ਤਰਨਾਕ ਮਹੱਤਤਾ ਦਾ
ਪ੍ਰਤੀਕ ਨਹੀਂ ਦਿੱਸ ਰਿਹਾ ਹੈ, ਪਰ ਇਸ ਤੋਂ ਇਹ ਪੂਰੀ ਤਰ੍ਹਾਂ ਸਿੱਧ ਹੋ ਰਿਹਾ ਹੈ ਕਿ, ਗੁਰੂ ਨਾਨਕ
ਸਾਹਿਬ ਜੀ ਦੀ ਸਿੱਖੀ ਮੁਗ਼ਲਸ਼ਾਹੀ ਦੀਆਂ ਨਜ਼ਰੀਂ ਚੜ੍ਹ ਚੁੱਕੀ ਸੀ।
(ਮਹਾਨ ਕੋਸ਼ ਦੇ 111 ਸਫ਼ੇ ਅਨੁਸਾਰ) (ਗੁਰੂ) ਬਾਬਾ ਅਮਰਦਾਸ ਜੀ ਗੰਗਾ ਦੀ
ਯਾਤ੍ਰ੍ਰਾ-ਭਗਤੀ ਤਿਆਗ ਕੇ ਜਨਵਰੀ 1502 ਨੂੰ ਗੁਰੂ ਅੰਗਦ ਸਾਹਿਬ ਜੀ ਦੇ ਸਿੱਖ ਜਾ ਬਣੇ ਸਨ।
ਵਿਲੱਖਣ ਸੂਝ ਬੂਝ ਦੇ ਮਾਲਕ ਹੋਣ ਦੇ ਨਾਲ ਸ਼ਰਧਾਵਾਨ ਸਿਦਕੀ ਹਿਰਦਾ ਵੀ ਡੁੱਲ੍ਹ ਡੁੱਲ਼੍ਹ ਪੈ ਰਿਹਾ
ਸੀ। ਸਤਿਗੁਰੂ ਅਂਗਦ ਦੇਵ ਜੀ ਦੇ ਹਿਰਦੇ ਨੂੰ ਡਾਢੇ ਭਾ ਗਏ। ਬੜੀ ਕਰੜੀ ਘਾਲਣਾ ਭਰੀ ਲਗਨ ਤੋਂ ਬਾਬਾ
ਅਮਰਦਾਸ ਜੀ ਗੁਰਮਤਿ ਦੇ ਪੂਰਨ ਗਿਆਨਵਾਨ ਬਣ ਗਏ। ਪੂਰਨ ਸੁਚੱਜਤਾ ਨਾਲ ਗੁਰਉਪਦੇਸ਼ ਨੂੰ ਅਗਾਂਹ ਤੋਰਨ
ਵਾਲੇ- “ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥” ਵਾਲੀ ਅਵਸਥਾ ਦੇ ਮਾਲਕ ਬਣ
ਚੁਕੇੁ। ਸਤਿਗੁਰੂ ਅਂਗਦ ਸਾਹਿਬ ਜੀ ਦੀ ਤਸੱਲੀ ਹੋ ਗਈ ਕਿ, ਅਮਰਦਾਸ ਜੀ, ਭਾਰਤੀਆਂ ਵਿਚੋਂ
ਸੰਤ-ਸੂਰਮਿਆਂ ਦੀ ਇਕਸਾਰ ਕੌਮ ਬਣਾਉਣ ਲਈ, ਸਤਿਗੁਰੂ ਨਾਨਕ ਸਾਹਿਬ ਜੀ ਦੀ ਮਨਸ਼ਾ ਅਨੁਸਾਰ
(ਗਿਆਨ-ਜੋਤਿ ਅਤੇ ਉਨਾਂ ਵਾਲੀ ਜੀਵਨ ਜੁਗਤਿ ਦੀ ਖੁਨਾਮੀ ਰਹਿਤ ਸੰਭਾਲ ਦੇ) ਪ੍ਰਬੰਧ ਂਨੂੰ ਹੋਰ ਤੋਂ
ਹੋਰ ਅਸਰਦਾਰ ਬਣਾਈ ਰਖਣ ਦੇ ਮਹਾਨ ਕਾਰਜ ਦੇ ਪੂਰਨੇ ਪਾਉਣ ਦੀ ਸਮਰਥਾ ਪਰਾਪਤ ਕਰ ਚੱਕੇ ਹਨ। ਸੋ
ਤੀਜੇ ਗੁਰੂ ਨਾਨਕ ਗੁਰੁ ਅਮਰਦਾਸ ਜੀ ਨੂੰ ਸਾਰੀਆਂ ਜ਼ਿਮੇਵਾਰੀਆਂ ਸੌਂਪ ਕੇ, ਆਪ, ਮਾਰਚ ਸੰਨ 1552
ਨੂੰ-ਗਉੜੀ ਮਹਲਾ 1॥ ਪਉਣੈ ਪਾਣੀ ਅਗਨੀ ਕਾ ਮੇਲੁ॥ ਚੰਚਲ ਚਪਲ ਬੁਧਿ ਕਾ ਖੇਲੁ॥ ਨਉ ਦਰਵਾਜੇ ਦਸਵਾ
ਦੁਆਰੁ॥ ਬੁਝੁ ਰੇ ਗਿਆਨੀ ਏਹੁ ਬੀਚਾਰੁ॥ 1॥ ਕਥਤਾ ਬਕਤਾ ਸੁਨਤਾ ਸੋਈ॥ ਆਪੁ ਬੀਚਾਰੇ ਸੁ ਗਿਆਨੀ
ਹੋਈ॥ 1॥ ਰਹਾਉ॥ ਦੇਹੀ ਮਾਟੀ ਬੋਲੈ ਪਉਣੁ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ॥ ਮੂਈ ਸੁਰਤਿ
ਬਾਦੁ ਅਹੰਕਾਰੁ॥ ਓਹੁ ਨ ਮੂਆ ਜੋ ਦੇਖਣਹਾਰੁ॥ 2॥ ਜੈ ਕਾਰਣਿ ਤਟਿ ਤੀਰਥ ਜਾਹੀ॥ ਰਤਨ ਪਦਾਰਥ ਘਟ ਹੀ
ਮਾਹੀ॥ ਪੜਿ ਪੜਿ ਪੰਡਿਤੁ ਬਾਦੁ ਵਖਾਣੈ॥ ਭਤਿਰਿ ਹੋਦੀ ਵਸਤੁ ਨ ਜਾਣੈ॥ 3 ॥
ਹਉ ਨ ਮੂਆ ਮੇਰੀ ਮੁਈ ਬਲਾਇ॥ ਓਹੁ ਨ ਮੂਆ ਜੋ ਰਹਿਆ ਸਮਾਇ॥ ਕਹੁ ਨਾਨਕ ਗੁਰਿ
ਬ੍ਰਹਮੁ ਦਿਖਾਇਆ॥ ਮਰਤਾ ਜਾਤਾ ਨਦਰਿ ਨ ਆਇਆ॥ 4॥ 4॥ {152} ਗੁਰੂ ਸ਼ਬਦ ਵਿਚਲੀ ਰੱਬੀ ਰਜ਼ਾ ਪੂਰੀ
ਹੋ ਗਈ।
ਵਿਤਕਰਿਆਂ ਰਹਿਤ ਖੁਲ੍ਹੇ ਸੁਭਾ ਵਾਲੇ ਹਰਦਿਲ-ਅਜ਼ੀਜ਼ ਸਮਰਾਟ ‘ਅਕਬਰ’ ਨੇ ਰਾਜ
ਸੱਤਾ ਸੰਭਾਲ ਲਈ। ਸ਼ਹਿਨਸ਼ਾਹ ਅਕਬਰ ਦੇ ਦਰਬਾਰ ਦੇ ਪ੍ਰਸਿੱਧ ਨੌਂ ਰਤਨਾ ਵਿਚੋਂ, ਰਾਜਾ ਬੀਰਬੱਲ,
ਹੈਗਾ ਤਾਂ ਭੱਟ ਵੰਸ਼ ਦਾ ਬ੍ਰਾਹਮਣ ਸੀ ਪਰ, ਅਕਬਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਇਸ ਨੇ
ਦੀਨ-ਇਲਾਹੀ ਕਬੂਲ ਕਰ ਲਿਆ ਸੀ। ਗੁਰਪ੍ਰਤਾਪ ਸੂਰਜ ਗ੍ਰੰਥ ਅਨੁਸਾਰ, ਪੱਛਮ ਦੇਸ਼ ਵਲ ਬਗ਼ਾਵਤ ਨੇ ਸਿਰ
ਚੁੱਕਿਆ ਸੁਣ ਕੇ, ਬੀਰਬਲ ਦੇ ਸਿਰ ਹੋਣੀ ਚੜ੍ਹ ਬੋਲੀ ਕਿ, ਉਹ ਚੜ੍ਹਾਈ ਕਰਕੇ ਜਾਵੇ ਤਾਂ ਬਾਗ਼ੀਆਂ ਦਾ
ਸਦਾ ਲਈ ਨਾਸ ਕਰ ਮੁੜੇ। ਬਾਦਸ਼ਾਹ ਅਕਬਰ ਨੇ ਖ਼ੁਸ ਹੋ ਕੇ ਸ਼ਾਹੀ ਸੈਨਾ ਦਾ ਮੁਖੀ ਬਣਾ ਕੇ ਤੋਰ
ਦਿੱਤਾ:-
ਦੋਹਰਾ॥ ਅਕਬਰ ਕੋ ਮੰਤ੍ਰੀ ਹੁਤੋ ਬਿੱਪ੍ਰ ਬੀਰਬਲ ਨਾਮ। ਪਸਚਮ ਦਿਸ਼ਾ ਮੁਹਿੰਮ
ਕਰਿ ਚਢਯੋ ਜੀਤਬੋ ਕਾਮ॥ 26॥ ਚੌਪਈ॥ ਰੱਖਹਿ ਸ਼ਾਹੁ ਤਿਹ ਸੰਗ ਸਨੇਹੂ। ਪ੍ਰਿਥਕ ਨ ਹੋਨਿ ਦੇਤਿ ਕਬਿ
ਕੇਹੂ। ਹੋਨਹਾਰ ਜਬ ਤਿਹ ਸਿਰ ਆਈ। ਕਹਤਿ ਭਯੋ ‘ਮੈ ਕਰੌਂ ਚਢਾਈ॥ 27॥
ਸ਼ਕਲ ਮਵਾਸ ਤੋਰ ਕਰਿ ਆਵੋਂ। ਬਾਰ ਬਾਰ ਕਾ ਝਗਰ ਚੁਕਵੋਂ।
ਸੁਨਿ ਅਕਬਰ ਬਹੁ ਭਯੋ ਪ੍ਰਸੰਨ। ਕਹਯੋ ਬੀਰਬਰ ਕੋ ਤੁਮ ਧੰਨ॥ 28॥
ਅਰਥ-ਦੋਹਰਾ॥ ਬੀਰਬਲ ਨਾਮ, (ਮੁਗ਼ਲ ਸਮਰਾਟ) ਅਕਬਰ ਦਾ ਇੱਕ ਮੰਤ੍ਰੀ ਸੀ,
(ਦੇਸ਼ ਦੇ) ਪਛਮੀ ਪਾਸੇ ਉਸ ਨੇ ਕਿਸੇ ਮੁਹਿਮ ਨੂੰ ਜਿੱਤਣ ਵਾਸੇ ਚੜਾਈ ਕੀਤੀ। 26. ਚਪਈ॥ ਬਾਦਸ਼ਾਹ
ਨੂੰ ਉਸ ਨਾਲ (ਬਹੁਤ) ਪਿਆਰ ਸੀ, ਉਸ ਨੂੰ ਅਪਣੇ ਤੋਂ ਕਦੇ ਜੁਦਾ ਨਹੀਂ ਸੀ ਹੋਣ ਦੇਂਦਾ। ਜਦੋਂ ਉਸ
ਦੇ ਸਿਰ ਤੇ (ਮਾਨੋ) ਹੋਣੀ ਆ ਬੋਲੀ, ਉਸ ਨੇ ਅਕਬਰ ਨੂੰ ਆਖਿਆ ਕਿ-ਮੈਂ ਚੜ੍ਹਾਈ ਕਰਕੇ ਜਾਂਦਾ ਹਾਂ
ਤੇ ਸਾਰਿਆਂ ਆਕੀਆਂ (ਮਵਾਸ) ਦਾ ਨਾਸ ਕਰਕੇ ਬਾਰ ਬਾਰ ਦਾ ਝਗੜਾ ਹੀ ਮੁਕਾ ਆਉਂਦਾ ਹਾਂ”। ਇਹ ਸੁਣ ਕੇ
ਸ਼ਾਹ ਨੂੰ ਬੜੀ ਪ੍ਰਸੰਨਤਾ ਹੋਈ ਤੇ ਬੀਰਬਲ ਨੂੰ ਆਖਿਆ ਤੂੰ ਧੰਨ ਹੈ। 27=28}
ਪੰਜਾਬ ਦੀ ਹਦ ਵਿੱਚ ਵੜਦਿਆ ਸਾਰ ਬੀਰਬਲ ਨੇ ਪਰਜਾ ਕੌਲੋਂ ਨਜ਼ਰਾਨੇ ਲੈਣੇ
ਅਰੰਭ ਕਰ ਦਿੱਤੇ। ਗੋਇੰਦਵਾਲ ਕੋਲ ਵੀ ਡੇਰਾ ਆਣ ਲਾਇਅ। ਗੁਰੂ-ਘਰ ਸਮੇਤ ਗੋਇੰਦਵਾਲ ਨੱਗਰ-ਵਾਸੀਆਂ
ਕੋਲੋਂ ਵੀ ਨਜ਼ਰਾਨੇ ਲੈਣੇ ਚਾਹੇ। ਜਦ ਗੁਰੁ ਜੀ ਨੇ ਇਹ ਆਖ ਭੇਜਿਆ ਕਿ, ਗੋਇੰਦਵਾਲ ਦੇ ਗ਼ਰੀਬ
ਕਿਰਤੀਆਂ ਵਿੱਚ ਅਜੇਹੀ ਖੇਚਲ ਝੱਲਣ ਦੀ ‘ਸਮਰਥਾ’ ਨਹੀਂ, ਤਾਂ ਬੀਰ ਬਲ ਜਲਾਲ ਵਿੱਚ ਆ ਕੇ ਧਮਕੀਆਂ
ਤੇ ਉੱਤਰ ਆਇਆ। ਏਨੇ ਨੂੰ ਦਿਲੀਓਂ, ਕਿਸੇ ਮੁਹਿੰਮ ਤੇ ਛੇਤੀ ਪੁੱਜਣ ਦਾ ਹੁਕਮ ਆ ਗਿਆ। ਸ਼ਹਿਨਸ਼ਾਹ ਦੇ
ਹੁਕਮ ਦੀ ਪਾਲਣਾ ਵਿੱਚ ਛੇਤੀ ਤਿਆਰੀ ਕਰਨੀ ਪਈ। ਪਰ ਜਾਣ ਲੱਗੇ ਨੇ ਸਤਿਗੁਰਾਂ ਦਾ ਸੁਨੇਹਾ ਲੈਕੇ ਗਏ
ਗੁਰਸਿੱਖਾਂ ਨੂੰ ਧਮਕੀਆਂ ਗ੍ਰਸੇ ਜੋ ਕਰੜੇ ਬਚਨ ਬੋਲੇ ਸਿਖਾਂ ਨੇ ਸਤਿਗੁਰੂ ਜੀ ਨੂੰ ਆਣ ਦੱਸੇ।
‘ਗੁ: ਪ: ਸੂ: ਗ੍ਰੰਥ’ ਦੀ ਰਾਸਿ 1, ਅੰਸ਼ੂ 41, ਅਤੇ ਗ੍ਰੰਥ ਦੇ 1497 ਸਫ਼ੇ ਤੇ ਉਹ ਬਚਨ ਇਊ ਹਨ:-
ਸੋ ਨਰ ਚਲ ਕੇ ਗੁਰ ਢਿਗ ਆਯੋ। ਕਹਯੋ ਬੀਰਬਲ ਕੇਰ ਸੁਨਾਯੋ। ‘ਤੁਮ ਪਰ ਹੋਯੋ
ਕ੍ਰੋਧ ਘਨੇਰੇ। ਦੇਊਂ ਸਜਾਇ ਆਇ ਜਿਸ ਬੇਰੇ॥ 67॥ ਕਯੌਂ ਨਹਿ ਚਾਹਯੋ ਅਪਨ ਭਲੇਰਾ। ਮਿਲੇ ਕਯੋਂ ਨ ਦੇ
ਦਰਬ ਬਡੇਰਾ। ਹਟ ਆਵਹਿ ਬਹੁ ਦੇਇ ਬਿਖਾਧਾ। ਕਰਹਿ ਕੈਦ, ਧਨ ਲੇ ਬਹੁ ਬਾਦਾ॥ 68॥
ਅਰਥ:-ਉਹ ਮਨੁੱਖ (ਬੀਰਬਲ ਦੀਆਂ ਝਾੜਾਂ ਖਾ ਕੇ) ਸਤਿਗੁਰੂ ਜੀ ਕੋਲ ਆਏ
ਤੇ ਜੋ ਕੁੱਝ ਬੀਰਬਲ ਨੇ ਆਖਿਆ ਸੀ ਸਾਰਾ ਕਹਿ ਸੁਣਾਇਆ, ਤੇ ਦਸਿਆ, ਕਿ, ‘ਉਹ ਤੁਹਾਡੇ ਤੇ ਬੜਾ
ਕ੍ਰੋਧਵਾਨ ਹੈ, ਅਗਲੀ ਵਾਰੀ ਆਇਆ ਤੇ ਬੜ ਸਜ਼ਾ ਦੇਵੇਗਾ ਅਤੇ (ਬੀਰਬਲ ਨੇ ਇਉਂ ਵੀ ਆਖਿਆ ਕਿ, ਗੁਰੂ)
ਅਪਣਾ ਭਲਾ ਕਿਉਂ ਨਹੀ ਲੋੜਦੇ? ਉਹ ਸਗੋਂ ਬਹੁਤਾ ਧੰਨ ਲੈ ਕੇ ਆਪ ਕਿਉਂ ਨਾ ਆ ਮਿਲੇ? ਹੁਣ ਜਦੋਂ ਮੁੜ
ਕੇ ਆਇਆ ਤਾ ਵਡੇ ਦੁੱਖ ਦਿਆਂਗਾ। ਕੈਦ ਵਿੱਚ ਰੱਖ ਕੇ ਬਹਤਾ ਸਾਰਾ ਧੰਨ ਵਸੂਲ ਕਰਾਂਗਾ। 67+68.
ਗੁਰੂ ਇਤਹਿਾਸ ਦੀ ਅਸਲ ਸ਼ਕਲ ਵਗਾੜ ਕੇ ਸਤਿਗੁਰਾਂ ਨੂੰ ਗੁਰਮਤਿ ਦੇ
ਉਲਟ-ਵਿਹਾਰ ਕਰਦੇ ਦਰਸਾ ਰਹੇ ਪੁਰਾਣਕ ਲਿਖਾਰੀਆਂ ਵਾਂਗ ਹੀ ਗੁਰਪ੍ਰਤਾਪ ਸੂਰਜ ਦੇ ਕਰਤਾ ਜੀ ਵੀ,
ਸਤਿਗੁਰੂ ਜੀ ਨੂੰ ਪੁਰਾਣਾ ਦੀਆਂ ਝੂਠ-ਕਹਾਣੀਆਂ ਦੇ ਝੂਠ-ਪਾਤਰ ਰਿਸ਼ੀਆਂ ਮੁਨੀਆਂ ਵਰਗੇ ਹੀ, ਦਰਸਾਉਣ
ਵਿੱਚ ਪਿੱਛੇ ਨਹੀਂ ਰਹਿ ਰਹੇ। ਵੈਰ ਭਾਵਨਾ ਗ੍ਰਸੀ ਕ੍ਰੋਧ ਅਗਨੀ ਵਿੱਚ ਸੜਦੇ, ਦੁਰਬਾਸ਼ਾ ਰਿਸ਼ੀ ਵਾਂਗ
ਸਰਾਪ ਦੇਣ ਵਿੱਚ ਕਾਹਲੇ. ਦਰਸਾਈ ਜਾਣ ਨੂੰ ਇਸ ਲਿਖਾਰੀ ਨੇ ਸਿੱਖੀ ਧਰਮ ਮੰਨ ਰਖਿਆ ਹੈ।
ਪੁਰਾਣਕ ਕਹਾਣੀ ਵਿੱਚ ਦੁਰਬਾਸ਼ਾ ਦੇ ਸਰਾਪ ਨਾਲ ਕ੍ਰਿਸ਼ਨ ਜਿਹੇ ਕਲਾਧਾਰੀ
‘ਭਗਵਾਨ ਜੀ’ ਦਾ ਵੀ ਕੁਲਾਂ ਸਮੇਤ ਸਰਬ-ਨਾਸ ਕਰ ਦਿੱਤਾ ਲਿਖਿਆ ਹੋਇਆ ਹੈ। ਪਰ, ਜਿਹੜੇ ਗੁਰੂ
ਅਮਰਦਾਸ ਜੀ ਕੇਵਲ ਸਤਿਗੁਰੂ ਨਾਨਕ ਸਾਹਿਬ ਜੀ ਦੇ ਪਾਏ ਪੂਰਨਿਆ-ਕਿਵ ਸਚਿਆਰਾ ਹੋਈਐ ਕਿਵ ਕੂੜੈ
ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ 1॥ ਤੇ ਹੀ ਤੁਰਨ ਦੀ ਸਿਖਿਆ ਦ੍ਰਿੜ
ਕਰਾਕੇ, ਵਿਕਾਰੀ ਗੀਦੀਆਂ ਵਾਲੀ ਜੀਵਨੀ ਤੋਂ ਮਨੁੱਖ ਨੂੰ ਸਰਬ ਸ੍ਰੇਸ਼ਟ ਜੀਵਨੀ ਵਾਲਾ ਸੰਤ-ਸੂਰਮਾ
ਬਣਾ ਰਹੇ ਸਨ, ਉਹ ਭਲਾ ਪਰਮਾਤਮਾ ਦੀ ਹੁਕਮ-ਰਜ਼ਾ ਵਿੱਚ ਦਖ਼ਲ ਦੇਣ ਵਾਲੀ (ਸਰਾਪ-ਦੇਣ ਰੂਪ) ਗੰਭੀਰ
ਭੁੱਲ ਕਰਨ ਦਾ ਵਿਚਾਰ ਵੀ ਮਨ ਵਿੱਚ ਕਿਉਂ ਆਉਂਣ ਦਿੰਦੇ? ਫਿਰ, ਉਨ੍ਹਾਂ ਦੀ ਰਚਿਤ ਆਪਣੀ ਬਾਣੀ ਵਿੱਚ
ਬਾਰ ਬਾਰ, ਉਸ ਇੱਕ ਦੇ ਹੁਕਮ ਵਿੱਚ ਰਹਿਣਾ ਸਿੱਖਣ ਦੀਆਂ ਬੇਅੰਤ ਤਾਕੀਦਾਂ ਹਨ। ਸਤਿਗੁਰੂ ਜੀ ਨੂੰ
ਸਰਾਪ-ਰੂਪੀ ਬਾਣ ਚਲਾ ਕੇ ਬੀਰਬਲ ਨੂੰ ਉਸੇ ਮੁਹਿੰਮ ਵਿੱਚ ਫ਼ੌਜਾਂ ਸਮੇਤ ਬਰਫ਼ਾਂ ਹੇਠ ਦਬ ਕੇ ਖ਼ਤਮ
ਹੋਇਆ ਦਰਸਾ ਰਹੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਦੇ ਗੁਰਮਤਿ ਵਿਰੋਧੀ ਕੁ-ਬਚਨ:- ਇਕ ਦੁਇ ਜੰਗ
ਅਖਾੜੇ ਭਏ। ਬਰਫ਼ ਗਿਰਨ ਮਹਿ ਸਭਿ ਧਸਿ ਗਏ।
ਠਾਕ ਸੀਤ ਤੇ ਠਰ ਗਿਰ ਪਰਯੋ। ਦੁੰਦਭਿ ਤਬੈ ਬਜਾਵਨ ਕਰਯੋ॥ 71॥
ਭਈ ਬਰਫ਼ ਨਭ ਬਰਖਾ ਘਨੀ। ਦਬਯੋ ਬੀਰਬਲ ਜੁਤਿ ਸਭਿ ਅਨੀ।
ਗੁਰ ਕੋ ਬਾਕ ਸਦਾ ਸੁਫਲਾਵੈ। ਨਹੀਂ ਸੁਰਾਸੁਰ ਕੋ ਉਲਟਾਵੈ॥ 72॥
ਅਰਥ:- (ਅਜੇ) ਯੁੱਧ ਦੇ (ਮਸਾਂ) ਇੱਕ ਦੋ ਟਾਕਰੇ ਹੀ ਹੋਏ ਸਨ ਕਿ, ਬਰਫ਼
ਪੈ ਜਾਣ ਨਾਲ ਸਾਰੇ ਉਸ ਵਿੱਚ ਧੱਸ ਗਏ। ਠੰਢੀ ਹਵਾ ਦੇ ਠੱਕੇ ਵਾਲੀ ਸਰਦੀ ਕਾਰਨ ਸਾਰੇ ਮਰਦ (ਇਉਂ)
ਡਿਗ ਪਏ, ਮਾਨੋ, ਸਾਰਿਆਂ ਦਾ ਨਗਾਰਾ ਖੜਕ ਗਿਆ ਹੋਵੇ? । 71. ਅਕਾਸ਼ ਤੋਂ ਬਹੁਤ ਬਰਫ਼ ਪਈ ਜਿਸ ਵਿੱਚ
ਬੀਰਬਲ ਵੀ ਦੂਜੇ ਸਾਰੇ ਸਾਥੀਆਂ ਸਮੇਤ ਦੱਬਿਆ ਗਿਆ। ਸਤਿਗੁਰੂ ਜੀ ਦਾ ਵਾਕ ਸਦਾ ਹੀ ਸਫ਼ਲ ਹੋਇਆ ਕਰਦਾ
ਹੈ ਉਸ ਨੂੰ ਦੈਂਤ ਜਾਂ ਦੇਵਤਾ ਕੋਈ ਵੀ ਨਹੀਂ ਉਲਟਾ ਸਕਦਾ। 72.
ਸਤਿਗੁਰੂ ਜੀ ਤਾਂ ਜਗਤ ਨੂੰ, ਉਸ ਅਟੱਲ ਕਰਤਾਰ ਦੇ ਹੁਕਮ ਨੂੰ, ਕੇਵਲ ਉਸੇ
ਦੀ ਰਜ਼ਾ ਨੂੰ ਹੀ, ਸਦੀਵੀ ਅਟੱਲ ਸਮਝਣ ਦੀ ਸਿਖਿੱਆ ਦੇ ਪੂਰਨੇ ਪਾ ਰਹੇ ਸਨ। ਗੁਰਮਤਿ ਅਨੁਸਾਰ,
ਹਰ-ਪਲ ਮੌਤ ਦੀ ਬੁਰਕੀ ਬਣ ਜਾਣ ਸੀ ਸੰਭਾਵਣਾ ਵਾਲੇ ਮਨੁੱਖ ਦਾ (ਵਰ ਸਰਾਪ ਰੂਪ) ਭਵਿੱਖ-ਬਚਨ,
ਕਦੇ ਵੀ ਸਰਬ ਸ੍ਰੇਸ਼ਟ ਜਾਂ ਅਟੱਲ ਨਹੀਂ ਮੰਨਿਆ ਜਾ ਸਕਦਾ। ਸਤਿਗੁਰੂ ਜੀ ਭਵਿੱਖ ਬਾਣੀ ਬੋਲਣੀ
ਪਰਮਾਤਮਾ ਦਾ ਸ਼ਰੀਕ ਬਣਨ ਵਾਲੀ ਅਵੱਗਿਆ ਮੰਨਦੇ ਹਨ। ਪਰ, ਗੁਰਮਤਿ ਵਿਰੋਧੀ ‘ਭਵਿਖ-ਬਾਣੀ-ਰੂਪ ਵਰ,
ਗੁਰਦੇਵ ਜੀ ਦੇ ਨਾਮਣੇ ਨਾਲ ਜੋੜਨ ਵਾਲਾ ਇਹ ਲਿਖਾਰੀ, ਗੁਰਮੁਖ ਜਾਂ ਪੰਥ ਹਿਤੈਸ਼ੀ ਕਦੇ ਨਹੀਂ ਹੋ
ਸਕਦਾ।
ਗੁਰਪ੍ਰਤਾਪ ਸੂਰਜ ਦੇ ਲ਼ਿਖਾਰੀ ਜੀ ਦਾ ਇਹ ਲਿਖਣਾ ਕਿ, ਬੀਰਬਲ ਉਸੇ ਮੁਹਿੰਮ
ਵਿੱਚ ਹੀ ਮਾਰਿਆ ਜਾਣ ਦੇ ਕਰਨ ਵਾਪਸ ੱਨਹੀਂ ਸੀ ਪਰਤਿਆ, ਪੁਰਾਣਕ ਕਹਾਣੀਆਂ ਜਿਹਾ ਭਿਆਨਕ ਕੁਫ਼ਰ ( Sheer
Lie)
ਹੈ। (1) ਕਿਉਂਕਿ ਮਹਾਨ ਕੋਸ਼ ਦੇ 879 ਸਫ਼ੇ ਤੇ ਲਿਖਿਆ 42ਹੈ ਕਿ, ਬੀਰਬਲ ‘ਯੁਸਫ਼ਜ਼ੱਈ ਪਠਾਣਾ ਨਾਲ
ਲੜਦਾ ਹੋਇਆ ਸੰਨ 1586 ਵਿੱਚ ਮਰਿਆ ਸੀ। ਜਦ ਕਿ, ਲੱਗ ਪੱਗ ਸਾਰੇ ਇਤਿਹਾਸਕ ਗ੍ਰੰਥਾਂ
ਅਨੁਸਾਰ, ਸਤਿਗੁਰੂ ਅਮਰਦਾਸ ਜੀ ਅਕਤੂਬਰ 1574 ਵਿੱਚ (-ਬੀਰਬਲ ਦੀ ਮੌਤ ਤੋ 12 ਸਾਲ
ਪਹਿਲਾਂ) ਜੋਤੀ ਜੋਤ ਸਮਾ ਚੁੱਕੇ ਸਨ। (2) ਪ੍ਰੋਫ਼ੈਸਰ ਸਾਹਿਬ ਸਿੰਘ ਜੀ ਡੀ. ਲਿਟ-ਰਚਿਤ ਗੁਰ
ਇਤਿਹਾਸ (ਦੂਜੀ ਤੋਂ ਨੌਵੀ ਪਾਤਸ਼ਾਹੀ ਤੱਕ) ਪੁਸਤਕ ਵਿਚਲੇ - ਗੁਰ ਇਤਿਹਾਸ ਵਨੰਬਰ 5-
‘ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਅਰਜਨ ਦੇਵ ਜੀ ‘ਪੁਸਤਕ ਦੇ 41-42 ਸਫ਼ੇ ਤੇ-ਸਾਹਿਬ ਸਿੰਘ ਜੀ ਦੀ ਕਲਮ
ਤੋਂ ਲਿਖੇ ਇਹ ਬਚਨ- “ਬੀਬਲ ਕੱਟੜ ਬ੍ਰਾਹਮਣ ਸੀ, ਸ਼ਾਸਤਰਾਂ ਦੀਆ ਪਾਈਅਸ਼ਾਂ ਲੀਹਾ ਉਤੇ ਤੁਰਨ ਵਾਲਾ।
ਅਕਬਰ ਦੇ ਨਾਲ ਜਦੋਂ ਜਦੋਂ ਇਹ ਲਾਹੌਰ ਆਉਂਦਾ ਰਿਹਾ, ਤਾਂ ਗੁਰੂ ਅਮਰਦਾਸ ਜੀ ਦੇ ਲੰਗਰ ਵਿਰੋਧੀ ਉੱਚ
ਜਾਤੀਏ, ਇਸ ਨੂੰ ਮਿਲ ਕੇ ਸਿੱਖ ਧਰਮ ਦੇ ਵਿਰੁੱਧ ਇਸ ਦੇ ਕੰਨ ਭਰਦੇ ਰਹੇ। ਬਾਬਾ ਦਾਤੂ ਦੇ ਵਿਰੋਧ
ਵਾਲੀ ਘਠਨਬਾ ਲੰਘ ਚੁੱਕੀ ਸੀ। ਸਿੱਧਾ ਹੱਥ ਸਿੱਖ ਧਰਮ ਉਤੇ ਕੋਈ ਪੈ ਨਹੀਂ ਸੀ ਸਕਦਾ। ਬੀਬਲ ਨੇ
ਅਕਬਰ ਨੂੰ ਕਈ ਵਾਰ ਯਕੀਨ ਦਿਵਾਣ ਦਾ ਯਤਨ ਕੀਤੇ ਕਿ ਗੁਰੂ ਨਾਨਕ ਦੇ ਜਾ-ਨਸ਼ੀਨ ਕੁਫ਼ਰ ਅਤੇ ਨਸਤਕਤਾ
ਦਾ ਪਰਚਾਰ ਕਰ ਰਹੇ ਹਨ, ਪਰ ਅਕਬਰ ਦਾ ਮਨ ਨਾ ਮੰਨਿਆ। ਆਖ਼ਰ ਜਦੋਂ ਬਾਬਾ ਸ੍ਰ੍ਰੀ ਪ੍ਰਿਥੀ ਚੰਦ ਨੇ
ਗੁਰੂ ਅਰਜੁਨ ਸਾਹਿਬ ਜੀ ਦੀ ਵਿਰੋਧਤਾ ਸ਼ੁਰੂ ਕੀਤੀ, ਤਾਂ ਬੀਰਬਲ ਨੂੰ ਵੀ ਧਰਮ ਦੇ ਰਾਹ ਵਿੱਚ ਰੋਕਾਂ
ਪਾਣ ਦਾ ਮੌਕਾ ਮਿਲ ਗਿਆ। …. ਅਦਿ।
ਇਨ੍ਹਾਂ ਤੱਥਾਂ ਤੋਂ ਸਪੱਸ਼ਟ ਹੈ ਕਿ, ਬੀਰਬਲ ਦੇ ਗੋਇੰਦਵਾਲ ਆ ਕੇ ਗੁਰੂ ਘਰ
ਬਾਰੇ ਤਲਖੀ ਵਿਖਾਉਣ ਵਾਲੀ ਦੁਰ-ਘਟਨਾ ਨਾਲ ਉਸ ਦੀ ਆਪਣੀ ਮੌਤ ਦਾ, ਕੋਈ ਸਬੰਧ ਨਹੀ ਸੀ। ਗੁਰਸਿੱਖ
ਲਈ ਇਹ ਮੰਨ ਲੈਣਾ ਠੀਕ ਨਹੀਂ ਕਿ, ਸਤਿਗੁਰੂ ਜੀ ਨੇ ਵੀ ਬੀਰਬਲ ਦੀ ਧਮਕੀ ਤੋਂ ਨਰਾਜ਼ ਹੋ ਕੇ,
ਵੈਰ-ਭਾਵਨਾ ਵਿੱਚ ਸੜੇ ਕ੍ਰੋਧੀ ਰਿਸ਼ੀਾਂਆਂ ਵਾਂਗ ਹੀ, ਸਰਾਪ-ਰੂਪ ਝੂਠ ਬੋਲਿਆ ਸੀ। ਪਰ, ਬੀਰਬਲ ਦਾ
ਪੰਜਾਬ ਆ ਕੇ ਨਜ਼ਰਾਨੇ ਲੈਣ ਵਾਲੀ ਗੱਲ ਝੂਠੀ ਸਿੱਧ ਨਹੀਂ ਕਹੀ ਜਾ ਸਕਦੀ। ਬਾਰਕਜ਼ੱਈਆਂ ਨਾਲ ਜੰਗ ਹੋਣ
ਵਾਲੀ ਫੇਰੀ ਤੋਂ ਬਿਨਾ ਵੀ ਦਿੱਲੀ ਤਖ਼ਤ ਦਾ ਰਤਨ ਕਈ ਵਾਰ ਪੰਜਾਬੇ ਆਇਆ ਹੋਣ ਵਾਲੀ ਗਲ ਅਸੰਭਵ ਨਹੀਂ
ਕਹੀ ਜਾ ਸਕਦੀ।
ਮੁਗ਼ਲਸ਼ਾਹੀ ਦਰਬਾਰ ਦੇ ਰਤਨ ਰਾਜਾ ਬੀਰਬਲ ਦੇ ਮੱਥੇ ਤੇ ਪਈ ਤੀਊੜੀ ਤੋਂ
ਸਥਾਨਕ ਹਾਕਮਾ ਦਾ ਰਵੱਯਾ ਬਦਲ ਜਾਣਾ ਕੁਦਰਤੀ ਗੱਲ ਸੀ। ਇਤਿਹਾਸ ਵਿਚੋਂ ਇਹ ਜ਼ਿਕਰ ਵੀ ਮਿਲਦਾ ਹੈ
ਕਿ, ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਆਪਣੀ ਲਿਖੀ ਜਾ ਰਹੀ ਧਰਮ-ਪੁਸਤਕ ਲੈ ਕੇ ਹਾਜ਼ਰ ਹੋਣ ਦਾ ਹੁਕਮ
ਵੀ ਭੇਜਿਆ ਸੀ। ਸਤਿਗੁਰੂ ਜੀ ਨੇ ਗੁਰਬਾਣੀ ਗੁਰਮਤਿ ਦੇ ਗਿਆਤਾ ‘ਭਾਈ ਜੇਠਾ ਜੀ ਨੂੰ ਪੋਥੀ ਦੇ ਕੇ
ਭੇਜਿਆ, ਜੋ (ਚੁਗ਼ਲਖੋਰਾਂ ਵਲੋਂ ਪਾਏ) ਸਮਰਾਟ ਅਕਬਰ ਦੇ ਸਾਰੇ ਸ਼ੰਕੇ ਬੜੀ ਸੁਚੱਜਤਾ ਨਾਲ ਦੂਰ ਕਰ
ਮੁੜੇ ਸਨ। ਪਰ, ਬ੍ਰਾਹਮਣ ਅਤੇ ਮੌਲਾਣੇ ਚੁਗ਼ਲਾਂ ਨੇ ਬਾਦਸ਼ਾਹ ਦੇ ਮਨ ਵਿੱਚ ਸ਼ੰਕੇ ਪਾਉਣੇ ਬੰਦ ਨਾ ਸੀ
ਕੀਤੇ। ਆਖ਼ਰ ਅਕਬਰ ਆਪਣੇ ਅੱਖੀਂ ਸਭ ਕੁੱਝ ਵੇਖਣ ਲਈ ਗੋਇੰਦਵਾਲ ਸਾਹਿਬ ਆ ਨਿਕਲਿਆ। ਸਤਿਗੁਰੂ ਜੀ ਦੇ
ਸੀਤਲਤਾਂ ਭਰਪੂਰ ਬਚਨਾ-ਰੂਪ ਗੁਰੂਦਰਸ਼ਨਾਂ ਤੋਂ, ਅਤੇ ਖ਼ਾਸ ਕਰਕੇ ਲੰਗਰ ਦੀ ਸਰਬਸਾਂਝੀ ਮਰਯਾਦਾ ਤੋਂ,
ਦਿੱਲੀ ਦਾ ਮੁਗ਼ਲ ਸਮਰਾਟ ਬੜਾ ਹੀ ਪ੍ਰਸੰਨ ਹੋਇਆ, ਅਤੇ, ਅੱਗੇ ਤੋਂ ਨਿੰਦਕਾਂ ਦਾ ਮ੍ਹੂੰਹ ਬੰਦ ਕਰ
ਦੇਣ ਦੇ ਯਤਨ ਵਿੱਚ, ਲੰਗਰ ਦੀ ਸੇਵਾ ਵਜੋਂ ਝੁਬਾਲ ਦੇ ਨੇੜੇ 12 ਪਿੰਡ ਦਾਨ ਕਰ ਮੁੜਿਆ ਸੀ।
ਫਿਰ ਸ਼ਹਿਨਸ਼ਾਹ ਅਕਬਰ ਦੇ ਨੇੜੇ ਤਾਂ ਚੁਗ਼ਲਖ਼ੋਰ ਨਾ ਲੱਗ ਸਕੇ, ਪਰ, ਉਸ ਦੇ
ਵਲੀਅਹਿਦ ਬੇਟੇ, ‘ਸਲੀਮ’ ਦੇ ਮਨ ਵਿਚ, ਉਸ ਦੇ ਸਿਖਿਆ ਦਾਤੇ, ਮੌਲਾਣੇ ਉਸਤਾਦਾਂ ਨੇ, ਤੇ ਬ੍ਰਾਹਮਣ
ਗੁਰੂਆਂ ਨੇ, ਗੁਰੂ ਘਰ ਵਿਰੁੱਧ ਕੁੱਟ ਕੁੱਟ ਕੇ ਜ਼ਹਿਰ ਭਰਿਆ। ਇਸ ਸਚਾਈ ਦੀ ਪੁਸ਼ਟੀ, ਜਹਾਂਗੀਰ ਦੀ
ਆਪਣੀ ਲਿਖਤ ਤੋਂ ਹੋ ਰਹੀ ਹੈ, (ਪੜੋ ਮਹਾਂਨ ਕੋਸ਼ ਦੇ 497 ਸਫ਼ੇ ਦੇ ਹੇਠਲੇ ਹਿੱਸੇ ਵਿੱਚ ਫ਼ਾਰਸੀ
ਜ਼ਬਾਨ ਵਿੱਚ ਲਿਖੇ ਜਹਾਂਗੀ ਹੱਥਾਂ ਦੇ ਉਹ ਕੌੜੇ ਬਚਨ)। ਮੁਗ਼ਲ ਸ਼ਾਹੀ ਵਲੋਂ ਅਜੇਹਾ ਕੁੱਝ ਹੁੰਦਾ
ਰਹਿਣ ਤੋਂ ਆਮ ਜੰਨਤਾ ਦੇ ਮਨਾ ਵਿੱਚ ਭਰਮ ਪੈਦਾ ਹੋ ਜਾਣਾ ਕੁਦਰਤੀ ਗੱਲ ਸੀ, ਕਿ, ਸਤਿਗੁਰੂ ਨਾਨਕ
ਸਾਹਿਬ ਜੀ ਦਾ “ਪੂਰਨ-ਸੱਚ”, ਰਾਜਸ਼ਾਹੀ ਨੂੰ ਰਾਸ ਨਹੀਂ ਆ ਰਿਹਾ। ਭਰਮਾਂ ਵਹਿਮਾਂ ਤੋਂ
ਰਹਿਤ ਕਰਦਿਆ, ਬ੍ਰਾਹਮਣ ਦੇ ਕਰਮਕਾਂਡ ਦੇ ਦੁਖ਼ਦਾਈ ਬੰਧਨਾ ਤੋਂ ਮੁਕਤਿ ਕਰਾ ਰਹੀ, ਗੁਰ ਸਿੱਖੀ ਦੀ
ਬੜੀ ਸਰਲ ਤੇ ਇਕੋ ਇੱਕ ਪਰਮ ਸਚੁ ਨਾਲ ਜੋੜ ਕੇ ਸਰਬੱਤ ਦੇ ਭਲੇ ਦੀ ਕਾਮਨਾ ਦੀ ਲੋਚਨਾ ਕਰਦੇ ਰਹਿਣ
ਦੀ ਸਿਖਲਾਈ ਨਾਲ ਵੈਰ ਭਾਵਣਾ ਗੁਆ ਰਹੀ ਗੁਰਮਤਿ, ਸਰਬੱਤ ਨੂੰ ਆਪਣਾ ਸੱਜਣ ਪਿਆਰਾ ਜਾਣ ਕੇ,
ਵੰਡ-ਛਕਣ ਵਾਲੀ ਜੀਵਨ ਮਰਯਾਦਾ, ਲੋਕਾਂ ਦੀ ਖਿੱਚ ਦਾ ਕਾਰਨ ਬਣਦੀ ਤੁਰੀ ਜਾ ਰਹੀ ਸੀ। ੁਿਦਨ-ਬਦਿਨ
ਸਿੱਖੀ ਵਿੱਚ ਵਾਧਾ ਹੋ ਰਿਹਾ ਸੀ। ਪਰ ਅਜੇਹਾ ਸ਼ਰਧਾਲੂ ਇੱਕ ਵੀ ਅੱਗੇ ਨਹੀ ਸੀ ਆ ਰਿਹਾ, ਜੋ ਹੋਰ
ਮਾਇਕ ਝੰਜਟਾ ਤੋ ਤਿਆਗੀ ਬਣ ਕੇ, ਸਤਿਗੁਰੂ ਜੀ ਤੋਂ ਗੁਰਮਤਿ ਗਿਆਨ ਅਜੇਹੀ ਸ਼ਰਧਾ ਅਤੇ ਲਗਨ ਨਾਲ
ਸਮਝਦਾ ਸਿਖਦਾ ਹੋਵੇ ਕਿ, ਉਸ ਵਿੱਚ ਗੁਰਿਆਈ ਦੀਆਂ ਜ਼ਿਮੇਵਾਰੀਆਂ ਸੰਭਾਲ ਸਕਣ ਦੇ ਸਾਰੇ ਲੋੜੀਂਦੇ
ਗੁਣ ਨਜ਼ਰ ਆ ਸਕਦੇ। ਪੂਰਨ ਸਚੁ ਦੀ ਪਰਚਾਰਕ ਸੰਸਥਾ ਦਾ ਮੋਹਰੀ ਬਣਨਾ ਖ਼ਤਰਿਆਂ ਭਰਿਆ ਬਣਦਾ ਜਾ ਰਿਹਾ
ਸੀ। ਗੁਰੂ ਅਮਰਦਾਸ ਜੀ, ਆਪਣੇ ਘਰਦਿਆਂ ਬਾਹਰਦਿਆਂ ਸਾਰਿਆ ਦੀ ਛਾਣਬੀਨ ਨਿਰੰਤਰ ਕਰੀ ਜਾ ਰਹੇ ਸਨ।
ਪਰ ਗੁਰਿਆਈ ਸੰਭਾਲ ਕੇ, ਸਤਿਗੁਰੂ ਨਾਨਕ ਸਾਹਿਬ ਜੀ ਵਾਲੇ ਪੂਰਨਿਆਂ ਤੇ ਤੁਰਦਿਆਂ, ਸੰਤ-ਸੂਰਮਿਆਂ
ਦੀ ਇਕਸਾਰ ਖੁਨਾਮੀ ਰਹਿਤ ਕੌਮ ਬਣਾਉਣ ਦਾ ਸੰਕਲਪ ਪੂਰਾ ਕਰਨ ਲਈ, ਗੁਰਿਆਈ ਜਿਉਂ ਦੀ ਤਿਉਂ ਤਰੱਕੀਆਂ
ਕਰਦੀ ਅੱਗੇ ਤੋਂ ਅੱਗੇ ਤੋਰੀ ਰੱਖਣ ਦੀ ਯੋਗਤਾ ਵਾਲਾ ਨਜ਼ਰ ਆਉਣਾ ਕਠਨ ਬਣ ਰਿਹਾ ਸੀ।
ਆਖ਼ਰ ਸਤਗਿੁਰੂ ਜੀ ਦੀ ਨਜ਼ਰ ਭਾਈ ਜੇਠਾ ਜੀ ਤੇ ਜਾ ਟਿਕਦੀ ਸੀ। ਪਰ, ਇਹ ਤਾਂ
ਸਾਡੀ ਬੇਟੀ ਦੇ ਪਤੀ ਉਸ ਦੇ ਤਿੰਨ ਬੇਟਿਆਂ ਦੇ ਪਿਤਾ ਹਨ। ਗੁਰਿਆਈ ਭਾਵੇਂ ਵੱਧ ਤੋਂ ਵੱਧ ਤਿਖੀਆਂ
ਸੂਲਾ ਦੀ ਸੇਜ ਹੀ ਬਣਦੀ ਜਾ ਰਹੀ ਹੈ ਪਰ, ਮਾਇਆ ਵਹੇੜਿਆਂ ਅਗਿਆਨੀਆਂ ਨੇ ਏਹੀ ਕਹਿਣਾ ਹੈ, ਕੀ,
ਗੁਰਿਆਈ ਲਈ ਜਵਾਈ ਹੀ ਮਿਲਿਆ ਸੀ? ਹਰ ਪੱਖੋਂ ਸੁਚੇਤ ਸਾਰਿਆਂ ਦੇ ਸੁਚੇ ਸੱਜਣ, ਸਰਬਸਾਂਝੇ ਸਤਿਗੁਰੂ
ਨਾਨਕ ਸਾਹਿਬ ਜੀ ਵਲੋਂ ਮਿਲੀਆਂ ਹਦਾਇਤਾ ਅਨੁਸਾਰ ਸਿਵਾਏ ਜੇਠਾ ਜੀ ਦੇ ਹੋਰ ਦੂਜਾ ਕੋਈ ਯੋਗ ਵਾਰਸ
ਨਾ ਮਿਲ ਸਕਣ ਦੇ ਕਾਰਨ, ਸਚਾਈ ਦੀ ਜਗਦੀ ਇਸ ਅਨੂਪਮ ਗੁਰਮਤ-ਮਿਸਾਲ, ਇਸ ਰੌਸ਼ਨ ਮੀਨਾਰ ਨੂੰ, ਅਗਾਂਹ
ਤੋਰੀ ਰਖੱਣ ਲਈ, ਭਾਈ ਜੇਠਾ ਜੀ, ਸਾਰਿਆ ਪਰਖ ਪਰਚਿਆ ਵਿੱਚ ਪੂਰੇ ਨੰਬਰ ਲੈ ਕੇ ਪਾਸ ਹੁੰਦੇ, ਬੜੀ
ਸੁੰਦਰ ਕੜੀ ਯੋਗਤਾ-ਰੂਪ ਵਿਚ, ਸਤਿਗੁਰੂ ਜੀ ਦੀ ਪਰਖ ਵਿੱਚ ਪੂਰੇ ਉਤਰਦੇ ਆ ਰਹਿਣ ਤੋਂ ਕਦੇ ਨਾ ਸੀ
ਉਖੜੇ। ਭਾਈ ਜੇਠਾ ਜੀ ਦੀ ਘਾਲ ਪੂਰਨ ਹੋਈ ਵੇਖੀ ਤਾਂ, 2 ਅੱਸੂ 1631 (ਸੰਨ 1574) ਨੂੰ ਸਤਿਗੁਰੂ
ਨਾਨਕ ਸਾਹਿਬ ਜੀ ਦੀ ਗੁਰਿਆਈ ਦੀਆਂ ਸਾਰੀਆਂ ਜ਼ਿਮੇਵਾਰੀਆਂ ਸਤਿਗੁਰੂ ਰਾਮਦਾਸ ਜੀ ਨੂੰ ਸੌਂਪ ਕੇ
ਆਪ ਉਸੇ ਪਰਮ ਜੋਤਿ ਵਿੱਚ ਜਾ ਲੀਨ ਹੋਏ।
ਬ੍ਰਾਹਮਣ ਅਤੇ ਮੌਲਾਣੇ ਧਰਮ ਆਗੂਆਂ ਦਾ ਪਰਚਾਰ ਵਧ ਰਿਹਾ ਹੋਣ ਦੇ ਕਾਰਨ ਤੰਗ
ਦਿਲ ਮੁਗ਼ਲੀਆਂ ਹਾਕਮਾ ਦੀਆਂ ਨਜ਼ਰਾਂ ਗੁਰੂਘਰ ਬਾਰੇ ਮੈਲੀਆਂ ਹੁੰਦੀਆਂ ਜਾ ਰਹੀਆਂ ਸਨ। ਯੁਵਰਾਜ
‘ਸਲੀਮ’ ਜਵਾਨ ਹੋ ਚੁਕਿਆ ਸੀ। ਉਸ ਦੀਆਂ ਖ਼ਰਮਸਤੀਆਂ ਤੋਂ ਸਮਰਾਟ ਅਕਬਰ ਵੀ ਪ੍ਰੇਸ਼ਾਨ ਸੀ।
ਅਕਬਰ-ਏ-ਆਜ਼ਮ ਤਾਂ ਸਾਰੇ ਭਾਰਤੀ ਵਿੱਚ ਦੀਨੇ ਇਲਾਹੀ ਨਾਮ ਦਾ ਨਵਾਂ ਸਰਬਸਾਂਝਾ ਧਰਮ, ਜੋ,
ਗ਼ੈਰ-ਮੁਸਲਮਾਨਾ ਲਈ ਵੀ ਵਿਤਕਰਾ ਨਹੀਂ ਸੀ ਸਿਖਾਉਂਦਾ, ਚਲਾ ਕੇ ਸਾਰੇ ਭਾਰਤੀਆਂ ਨੂੰ ਇੱਕ ਕਰਨ ਦੇ
ਯਤਨਾ ਵਿੱਚ ਸੀ। ਸਤਿਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਤਾ “ਜ਼ਹੀਰੁੱਦੀਨ ਮੁਹੰਮਦ ਬਾਬਰ” ਤੋਂ ਹੀ
ਸੂਝਵਾਨ ਮੁਗ਼ਲ ਸਮਰਾਟ ਨੂੰ ਭਾ ਗਈ ਹੋਈ ਸੀ। ਪਰ, ਦੀਨੀ ਜਨੂੰਨ ਨਾਲ ਭਰੇ ਮੌਲਾਣਿਆਂ ਦੇ ਜ਼ੋਰਦਾਰ
ਪਰਚਾਰ ਤੋਂ, ਯੁਵਰਾਜ ਬਣ ਚੁੱਕੇ, ਦੇਸ਼ ਦੇ ਭਾਵੀ ਸਮਰਾਟ, ਸ਼ਹਿਜ਼ਾਦਾ ਸਲੀਮ, ਆਪਣੇ ਬਾਪ ਦੀ ਨਰਮ
ਨੀਤੀ ਦੇ ਥਾਂ ਸ਼ਰਈ ਕਾਨੂੰਨ ਜਾਰੀ ਕਰਨ ਲਈ ਕਾਹਲਾ ਪੈ ਰਿਹਾ ਸੀ। ਹਿੰਦੂਆਂ ਸਿੱਖਾਂ ਨੂੰ ਕਾਫ਼ਰ ਮੰਨ
ਕੇ ਉਨ੍ਹਾਂ ਨਾਲ ਘਿਰਣਾ, ਅਤੇ ਹਰ ਥਾਂ ਵਿਤਕਰਾ ਕੀਤਾ ਜਾਣ ਵਾਲਾ ਕੱਟੜ ਵਾਦੀ ਤਅੱਸਬ ਜ਼ੋਰ ਫੜੀ ਜਾ
ਰਿਹਾ ਸੀ। ਭਾਵੇਂ ਸ਼ਹਿਨਸ਼ਾਹ ਅਕਬਰ ਦੇ ਤੇਜਪ੍ਰਤਾਪ ਦਾ ਵੀ ਅਜੇ ਕਾਫ਼ੀ ਅਸਰ ਸੀ, ਪਰ ਲਗ-ਪਗ ਸਾਰਿਆ
ਪਿੰਡਾ ਨੱਗਰਾਂ ਵਿੱਚ ਮੌਲਾਣੇ ਪੀਰਾਂ ਫ਼ਕੀਰਾਂ ਦਾ ਜਾਲ ਵਿਛਦਾ ਜਾ ਰਿਹਾ ਆਪਣਾ ਨਿਆਰਾ ਅਸਰ ਪਾਈ
ਜਾਣ ਵਿੱਚ ਪੂਰਾ ਸਫ਼ਲ ਹੋ ਰਿਹਾ ਸੀ। ਅਕਬਰ ਦੇ ਨਵੇਂ ਬਣਨ ਵਾਲੇ ਸ਼ਹਿਨਸ਼ਾਹ ਦੇ ਮੱਥੇ ਦੀਆਂ ਤੀਊੜੀਆਂ
ਨੇ ਸਰਕਾਰ ਦੇ ਆਮ ਅਹਿਲਕਾਰਾਂ ਦਾ ਵਤੀਰਾ ਸਿੱਖਾਂ ਲਈ ਬਹੁਤਾ ਚੰਗਾ ਨਹੀਂ ਰਹਿਣ ਦਿੱਤਾ ਹੋਇਆ।
ਅਜੇਹੇ ਬਦਲ ਰਹੇ ਹਾਲਾਤ ਵਿੱਚ, ਸਤਿਗੁਰੂ ਨਾਨਕ ਸਾਹਿਬ ਜੀ ਦਾ ਕੌੜਾ ਸੱਚ ਝੱਲਣਾ ਹੋਰ ਵੀ ਵੱਧ ਔਖਾ
ਬਣਦਾ ਜਾ ਰਿਹਾ ਸੀ। ਸਿੱਖੀ ਦੇ ਪਰਚਾਰ ਦੀ ਜ਼ਿਮੇਵਾਰੀ, ਭਾਵ ਸਤਿਗੁਰੂ ਨਾਨਕ ਸਾਹਿਬ ਜੀ ਦੀ
ਜੋਤਿ-ਜੁਗਤਿ ਵਾਲੀ ਗੁਰਿਆਈ ਦੀ ਠੀਕ ਸੰਭਾਲ ਲਈ ਹੀਆਂ ਕਰਦਾ ਕੋਈ ਨਜ਼ਰ ਨਹੀਂ ਸੀ ਆ ਰਿਹਾ।
ਗੁਰੂ ਰਾਮਦਾਸ ਜੀ ਦਾ ਵਡਾ ਸਾਹਿਬਜ਼ਾਦਾ ਪ੍ਰਿਥੀ ਚੰਦ ਗੁਰਿਆਈ ਦੀ ਵਧ ਰਹੀ
ਪ੍ਰਭਤਾ ਤੋਂ ਬੜੀ ਖਿੱਚ ਖਾ ਰਿਹਾ ਸੀ। ਪਰ, ਗਿਆਨ ਜੋਤਿ ਨੂੰ ਗ੍ਰਿਹਣ ਕਰਨ ਵਾਲੇ ਮਨ ਦੇ ਟਿਕਾੳ ਦੀ
ਅਣਹੋਂਦ ਦੇ ਕਾਰਨ ਪਿਤਾ ਗੁਰਦੇਵ ਜੀ ਦੀ ਸੰਗਤਿ ਕਰਨ ਦੀ ਰੁਚੀ ਜ਼ਰਾ ਵੀ ਨਹੀਂ ਸੀ। ਛੋਟੇ
ਸਾਹਿਬਜ਼ਾਦਾ “ਅਰਜਨ ਦੇਵ” ਜੀ ਪਿਤਾ ਗੁਰਦੇਵ ਜੀ ਕੋਲੋਂ ਸਾਰੇ ਗੁਣ ਬੜੀ ਲਗਨ ਨਾਲ ਪ੍ਰਾਪਤ ਕਰਣੇ ਹਰ
ਪੱਖੋਂ ਗੁਣੀ ਬਣਦੇ ਰਹਿਣ ਤੋਂ, ਪੂਰਨ ਪੁਰਖ ਬਣਦੇ ਗਏ। ਗੁਰਿਆਈ ਦੀਆਂ ਲੋੜੀਂਦੀਆਂ ਜ਼ਿਮੇਵਾਰੀਆਂ
ਸਾਹਿਬਜ਼ਾਦਾ ਅਰਜਨ ਦੇਵ ਜੀ ਵਿੱਚ ਵੇਖ ਪਰਖ ਲਈਆਂ। ਸਤਿਗੁਰੂ ਰਾਮਦਾਸ ਜੀ ਨੇ ਆਪਣਾ ਸਮਾ ਨੇੜੇ ਆਇਆ
ਵੇਖ ਕੇ 2 ਅੱਸੂ 1638 (3 ਸਤੰਬਰ ਸਨ 1581) ਨੂੰ, ਗੁਰੂ ਅਰਜਨ ਸਾਹਿਬ ਦੇ ਮੋਢਿਆਂ ਤੇ ਅਜਰ
ਗੁਰਿਆਈ ਦਾ ਭਾਰ ਟਿਕਾ ਦਿੱਤਾ ਅਤੇ ਆਪ- “ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ
ਜਾਇਆ॥ ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ॥” ਭਾਵ, ਸਤਿਗੁਰੂ ਜੀ ਦਾ ਪੰਜਭੂਤਕ ਵਜੂਦ,
ਉਸੇ ਬਹੁਰੰਗੀ “ਇੱਕ” ਵਿੱਚ ਅਭੇਤ ਹੋ ਕੇ ਸਦਾ ਲਈ ਸੰਸਾਰੀ ਨਜ਼ਰਾਂ ਤੋਂ ਦੂਰ ਚਲਾਗਿਆ।
ਪਰਜਾ ਨਾਲ ਇੱਕ ਸਾਰ ਖੁਲ੍ਹ ਦਿਲੀ ਵਾਲਾ ਵਿਤਕਰਿਆਂ ਰਹਿਤ, ਸਾਵਾਂ ਸਲੂਕ
ਕਰਨ ਵਾਲਾ, ਸਮਰਾਟ ਅਕਬਰ, ਬਿਰਧ ਅਤੇ ਕਮਜ਼ੋਰ ਹੋ ਰਿਹਾ ਸੀ। ਇਸਲਾਮ ਦੇ ਜਨੂੰਨੀਆਂ ਦੀ ਸਿਖਸ਼ਾ
ਦੀਖਸ਼ਾ ਵਿੱਚ ਪਰਵਾਨ ਚੜ੍ਹਿਆ ‘ਯੁਵਰਾਜ ਸਲੀਮ’ ਜਵਾਨੀ ਦੀਆਂ ਖ਼ਰਮਸਤੀਆਂ ਵਿੱਚ ਮਸਤ, ਆਪਣੇ
ਪਿਤਾ ਦੀ ਸਰਬਸ਼ਾਂਝੀ ਨਰਮ ਦਿਲੀ ਵਾਲੀ ਰਾਜਨੀਤੀ ਨੂੰ ਖ਼ਤਮ ਕਰਕੇ ਸ਼ਰਅੱਈ ਕਾਨੂੰਨ ਨੂੰ ਲਾਗੂ ਕਰਨ ਲਈ
ਕਾਹਲਾ ਪਿਆ, ਜਵਾਨੀ ਦੀਆਂ ਮੰਨਜ਼ਲਾਂ ਚੜ੍ਹ ਰਿਹਾ ਸੀ। ‘ਸਲੀਮ’ ਦਾ ਬੇਟਾ ‘ਖ਼ੁਸਰੋ’ ਵਡਾ ਵਿਦਵਾਨ
ਅਤੇ ਬੜੇ ਖੁਲ੍ਹੇ ਦਿਲ ਵਾਲਾ, ਆਪਣੇ ਦਾਦਾ ਜੀ ਅਕਬਰ ਦਾ ਨੇਕ ਪੋਤ੍ਰਾ, ਸਮਰਾਟ ਦਾ ਵੱਧ ਪਿਆਰਾ ਹੋਣ
ਦੇ ਕਾਰਨੱ, ਦਿੱਲੀ ਦੇੁ ਤਖ਼ਤ ਦੇ ਨੇੜੇ ਢੁੱਕਦਾ ਜਾ ਰਿਹਾ ਸੀ। ਸੋ, ਸਲੀਮ ਦੀ ਸ਼ਹਿ ਨਾਲ, ਮੌਲਾਣੇ
ਤੇ ਡਰੇਦਾਰ ਪੀਰ ਫ਼ਕੀਰ, ਅਤੇ ਉਨਾਂ ਦਾ ਸਹਿਯੋਗੀ ਜਾ ਬਣਿਆ ‘ਬ੍ਰਾਹਮਣ’, ਇਹ ਸਾਰੇ-ਧਰਆਗੂ,
‘ਯੁਵਰਾਜ ਸਲੀਮ ‘ਦੇ ਹੱਕ ਵਿੱਚ ਬੜਾ ਅਸਰਦਾਰ ਝਠੂ-ਪਰਚਾਰ ਕਰ ਰਹੇ ਸਨ। ਅਜੇਹੇ ਖੁਲ੍ਹ-ਮਖੁਲ੍ਹੇ
ਪਰਚਾਰ ਦਾ ਅਸਰ ਗੁਰਿਆਈ ਤੇ ਵੀ ਬਹੁਤ ਪੈ ਰਿਹਾ ਸੀ ਨਹੀਂ ਸੀ ਆ ਰਿਹਾ। ਉਸ ਤੋਂ ਵੀ ਬਹੁਤਾ ਬੁਰਾ
ਅਸਰ ਸੀ ਗੁਰਪਰਵਾਰ ਵਿਚਲੀ ਬੜੀ ਉਜਾਗਰ ਫੁੱਟ ਦਾ। ਅਜੇਹੇ ਹਾਲਾਤ ਵਿੱਚ ਆਮ ਸੰਗਤਿ ਵਿਚੋਂ ਗੁਰਿਆਈ
ਦਾ ਸੁਪਨਾ ਲੌਣ ਦੀ ਵਿਚਾਰ ਕੌਣ ਕਰੇ? ਗੁਰਿਆਈ ਨੂੰ ਸਾਧਿ ਡੇਰਿਆਂ ਵਾਂਗ ਵਰਤ ਕੇ, ਲੁੱਟ ਮਚਾਉਣ ਦੀ
ਲਾਲਸਾ ਵਾਲੇ ਤਾਂ ਸਗੋ ਵੱਧ ਸਰਗਰਮ ਸਨ।
ਇਨ੍ਹਾਂ ਸਾਰੇ ਉਪਰੋਕ ਵਰਣਨ ਹਾਲਾਤਾ ਤੋਂ ਦੂਰਦ੍ਰਿਸ਼ਟ ਸੁਜਾਨ ਪੰਚਮ ਪਾਤਸ਼ਾਹ
ਜੀ ਨੇ, ਆਪਣੇ ਇਕਲੋਤੇ ਸਾਹਿਬਜ਼ਾਦਾ ਹਰਿਗੋਬਿਦ ਜੀ ਦੀ ਪਾਲਣਾ ਕਰਨ ਦਾ ਅਤੇ ਹਰ ਪਖੋਂ ਵਿਦਵਾਨ
ਬਣਾਉਣ ਦਾ ਕਾਰਜ, ਆਪਣੀ ਨਿੱਜੀ ਜ਼ਿਮੇਵਾਰੀ ਬਣਾ ਲਿਆ। ਤੀਖਣ ਬੁੱਧੀ ਸਾਹਿਬਜ਼ਾਦਾ ਜੀ ਨੂੰ ਸਤਿਗੁਰੂ
ਨਾਨਕ ਸਾਹਿਬ ਜੀ ਦੀ ਗਿਆਨ ਜੋਤਿ ਨਾਲ ਰੌਸ਼ਨ ਕਰੀ ਜਾਣ ਦੇ ਨਾਲ, ਉਨ੍ਹਾਂ ਦੀ ਸਰੀਰਕ-ਰਿਸ਼ਟ-ਪੁਸ਼ਟਤਾ
ਵੀ ਅਨੂਪਮ ਬਣਾਈ ਜਾਣ ਦੀ ਵੀ ਸਮੇ ਦੀ ਬੜੀ ਜ਼ਰੂਰੀ ਮੰਗ ਸੀ। ਸਾਹਿਬਜ਼ਾਦਾ ਜੀ ਦੀ ਕਸਰਤ-ਘੋਲਾਂ ਲਈ,
ਚੰਗੇ ਨਾਮੀ ਪਹਿਲਵਾਨਾ ਨਾਲ ਸ਼ੰਗਾਰਿਆ ਬੜਾ ਵਧੀਆ ਅਖਾੜਾ ਬਣਵਾਇਆ ਗਿਆ, ਅਤੇ, ਜੰਗੀ ਕਰਤਬਾਂ ਦੀ
ਸਿਖਲਾਈ ਲਈ ਬੜਾ ਸੁੰਦਰ ਪ੍ਰਬੰਧ ਕਰ ਲੈਣ ਦੇ ਨਾਲ, ਘੋੜਿਆਂ ਦਾ ਵਪਾਰ ਵੀ ਸਤਿਗੁਰਾਂ ਨੇ ਅਰੰਭ
ਕਰਵਾ ਲਿਆ ਸੀ।
16 ਅਕਤੂਬਰ ਸੰਨ 1605 ਨੂੰ ਅਕਬਰ ਫ਼ੌਤ ਹੋ ਗਿਆ। 24 ਅਕਤੂਬਰ 1605 ਨੂੰ
‘ਸਲੀਮ’ ਨੇ “ਜਹਾਂਗੀਰ” ਦੇ ‘ਲਕਬ’ ਨਾਲ ਦਿੱਲੀ ਦਾ ਤਖ਼ਤ ਸਾਂਭ ਲਿਆ। ਇਸਲਾਮੀ ਸ਼ਰਾ ਅਨੁਸਾਰ ਰਾਜ
ਚਲਾਉਣ ਦਾ ਪ੍ਰਣ ਕਰਕੇ ਤਖ਼ਤ ਤੇ ਬੈਠੇ ਜਹਾਂਗੀਰ ਨੇ, ਛੇ (6) ਮਹੀਨਿਆਂ ਦੇ ਅੰਦਰ ਅੰਦਰ ਹੀ
ਸਤਿਗੁਰੂ ਅਰਜਨ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਵਾ ਕੇ ‘ਅੱਗ ਤੇ ਪਾਣੀ’ ਦੇ ਤਸੀਹੇ ਦੇ ਕੇ ਸ਼ਹੀਦ ਕਰ
ਦੇਣ ਦਾ ਫ਼ੁਰਮਾਨ ਜਾਰੀ ਕਰ ਦੇਣਾ, ਉਸ ਦੀ ਚਿਰਾਂ ਤੋਂ ਵਿਚਾਰੀ ਕਰਤੂਤ ਸੀ। ਸਾਰੀਆਂ ਭੁਲੇਖੇ ਪਾਊ
ਦਲੀਲਾਂ ਦੇ ਥੑਾਂ ਕੇਵਲ ਏਹੀ ਸੱਚ ਹੈ ਕਿ, ਸਤਿਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਕਾਰਨ ਕੇਵਲ
ਇਸਲਾਮੀ ਤਅੱਸਬ ਅਥਵਾ ਮਜ਼ਹਬੀ ਕਟੱੜ ਵਾਦ ਹੀ ਸੀ। ਸਖ਼ਤ ਗਰਮੀ ਦੇ ਦਿਨੀ ਧੁੱਪੇ ਬਿਠਾਈ ਰੱਖਣ
ਉਪਰੰਤ ਗਰਮ ਪਾਣੀ ਦੀ ਦੇਗ਼ ਵਿੱਚ ਬਿਠਾਏ ਗਏ ਫਿਰ ਅੱਗ ਵਰਗੀ ਗਰਮ ਲੋਹ ਤੇ ਬਿਠਾ ਕੇ ਛਾਲੇ ਪਾਉਣੀ
ਗਰਮ ਰੇਤ ਦੇ ਕੜਛੇ ਸੀਸ ਤੇ ਪਾਈ ਰਖਣ ਦੇ ਕਾਰਨ, ਸਤਿਗੁਰੂ ਜੀ ਦਾ ਪਾਵਨ ਸਰੀਰ ਛਾਲਿਆ ਨਾਲ ਭਰ
ਚੁੱਕਾ ਸੀ…. .॥ {ਪੰਜ ਦਿਨ ਮਿਲਦੇ ਰਹੇ ਸਾਰੇ ਕਸ਼ਟਾਂ ਦਾ ਵੇਰਵਾ ਡਾ: ਭਾਈ ਵੀਰ ਸਿੰਘ ਪੁਸਤਕ ‘ਅਸਟ
ਗੁਰ ਚਮਤਕਾਰ’ ਦੇ 80 ਤੋਂ 83 ਸਫ਼ੇ ਤੱਕ ਪੂਰੇ ਵਿਸਥਾਰ ਨਾਲ ਲਿਖਿਆ ਹੋਇਆ ਹੈੱ} ਛਾਲਿਆਂ ਨਾਲ ਉਧੜੀ
ਚਮੜੀ ਵਾਲੇ ਸਰੀਰ ਨੂੰ ਦਰਿਆ ਦੇ ਠੰਡੇ ਪਾਣੀ ਵਿੱਚ ਗ਼ੋਤਾ ਦੇਣਾ ਜ਼ੁਾਲਮਾਂ ਦਾ ਅੰਤਮ ਕਹਿਰ ਸੀ। {ਇਹ
ਕਹਿਣਾ ਜਾਂ ਲਿਖਣਾ ਬੜਾ ਅਜੀਬ ਕਿਸਮ ਦਾ ਝੂਠ ਹੈ, ਕਿ, ਉਸ ਹਾਲਤ ਵਿੱਚ ਗੁਰਦੇਵ ਜੀ ਨੇ ਇਸ਼ਨਾਨ ਕਰਨ
ਦੀ ਇਛਿਆ ਦਰਸਾਈ ਜੋ ਝਟ ਪਰਵਾਨ ਕਰ ਲਈ ਗਈ ਸੀ। ਸਗੋਂ ਪ੍ਰਾਚੀਨ ਪੰਥ ਪ੍ਰਕਾਸ਼ ਵਿਚਲੇ ਸ: ਰਤਨਸਿੰਘ
ਭੰਗੂ ਦੇ ਇਹ ਬਚਨ- “ਕਿ ਗੁਰੂ ਅਰਜ ਦਰਿਆਇ ਨਾ ਬੋੜਿਓ?” ਕੀ (ਤੁਸਾਂ) ਗੁਰੂ ਅਰਜਨ ਸਾਹਿਬ ਨੂੰ ਫਿਰ
ਦਰਿਆ ਦੇ ਠੰਢੇ ਪਾਣੀ ਵਿੱਚ ਨਹੀਂ ਸੀ ਡੋਬ ਦਿੱਤਾ’ ? ਸਚਾਈ ਦੇ ਬਹੇਤੇ ਨੇੜੇ ਹਨ।}
ਉਨ੍ਹਾਂ ਦਿਨਾ ਵਿੱਚ ਰਾਵੀ ਦਰਿਆ ਲਾਹੌਰ ਦੇ ਸ਼ਾਹੀ ਕਿਲੇ ਦੇ ਨੇੜੇ ਹੀ ਵਗਦਾ
ਸੀ। ਉਸ ਤੱਕ ਜਾਣਾ ਵੀ ਗੁਰਦੇਵ ਜੀ ਲਈ ਬੜਾ ਕਸ਼ਟ ਦਾਇਕ ਸੀ। ਡਾ: ਭਾਈ ਵੀਰ ਸਿੰਘ ਜੀ ਅਨੁਸਾਰ ਦਰਿਆ
ਵੱਲ ਜਾਣ ਸਮੇ ਪੰਜ ਸਿੱਖ ਜੋ ਵੀ ਕੈਦ ਵਿੱਚ ਸਨ, ਅਤੇ 10 ਸਿਪਾਹੀ ਗੁਰਦੇਵ ਜੀ ਦੇ ਨਾਲ ਗਏ ਸਨ।
ਭਾਈ ਵੀਰ ਸਿੰਘ ਜੀ ਦੇ ਬਚਨ- “ਇਹ ਪੰਧ ਆਪ ਨੇ ਬਹੁਤ ਹੀ ਹੌਲੇ ਹੌਲੇ ਟੁਰਕੇ ਫਲੂਹਿਆਂ ਨਾਲ ਭਰੇ
ਸਰੀਰ ਨੂੰ ਚੁੱਕੀ ਮਸਾਂ ਮੁਕਾਇਆ। ‘ਪਿਰਾਣਾ’ ਸੇਵਕ ਜੋ ਪੰਜਾਂ ਵਿਚੋਂ ਸੀ, ਤੁਰਨ ਵਿੱਚ ਅਸਰਾ
ਦੇਂਦਾ ਗਿਆ”।
ਪੰਜਾਂ ਦਿਨਾਂ ਤੋਂ ਕੀਤੇ ਜਾ ਰਹੇ ਇਸ ਜ਼ੁਲਮ ਤੋਂ ਹਰ ਪਾਸੇ ਹਾਹਾਕਾਰ ਮਚ ਗਈ
ਹੋਈ ਸੀ। ਸਤਿਗੁਰੂ ਜੀ ਦੇ ਥਾਂ ਹੁਣ ਗੁਰੂ ਕੌਣ ਬਣੇਗਾ? ਸ਼ਾਇਦ ਅੱਗੇ ਤੋਂ ਗੁਰਿਆਈ ਖ਼ਤਮ ਹੋ ਗਈ?
ਪੰਜਾਂ ਸਾਥੀ ਸਿੱਖਾਂ ਨੇ ਵੀ ਜਦ ਏਹੀ ਤੌਖ਼ਲਾ ਗੁਰਦੇਵ ਜੀ ਕੋਲ ਉਸ ਅੰਤਮ ਸਮੇ ਪ੍ਰਗਟ ਕੀਤਾ, ਤਾਂ
ਸਤਿਗੁਰੂ ਜੀ ਵਲੋਂ ਇਉ ਤਸੱਲ ਕਰਾਈ ਗਈ- “ਕੌਤਕਹਾਰ ਦਾਤਾਰ ਜੀ ਦੀ ਰਜ਼ਾ ਅਨੁਸਾਰ ਵਿਹਾਰ ਕਰਨ
ਵਾਲਿਆਂ ਨੂੰ ਘਬਰਾਉਣ ਦੀ ਕੀ ਲੋੜ ਹੋਵੇ? ਅਸਾਂ ਪਹਿਲਾਂ ਹੀ (ਸਾਹਿਬਜ਼ਾਦਾ) ਹਰਿਗੋਬਿੰਦਾ (ਸਾਹਿਬ)
ਨੂੰ ਹਰ ਪੱਖੋਂ ਨਿਪੁੰਨ ਆਪਣੇ ਹੱਥੀਂ ਬਣਾਇਆ ਹੈ। ਘੋੜਿਆਂ ਦਾ ਵਪਾਰ ਵੀ ਇਨ੍ਹਾਂ ਦਿਨਾਂ ਵਾਸਤੇ ਹੀ
ਅਰੰਭ ਕਰਾਇਆ ਸੀ। ਸਤਿਗੁਰੂ ਨਾਨਕ ਸਾਹਿਬ ਜੀ ਦਾ ਸੰਕਲਪ ਜ਼ਰੂਰ ਪੂਰਾ ਹੋਣਾ ਹੈ। ਜਾਉ ਜਾ ਕੇ ਦਰਸ਼ਨ
ਕਰੋ। (ਸਾਹਿਜ਼ਾਦਾ) ਹਰਿਗੋਬਿੰਦ ਜੀ ਪੂਰੀ ਤਰ੍ਹਾਂ ਤਿਆਰ ਚੜ੍ਹਦੀ ਕਲਾ ਵਿੱਚ ਇਸ ਮਨਹੂਸ ਖ਼ਬਰ ਨੂੰ
ਸੁਣ ਕੇ ਅਡੋਲ ਚਿੱਤ ਰਹਿੰਦਿਆਂ ਗੁਰਿਆਈ ਦਾ ਕਾਰਜ ਪੂਰੀ ਸੁਚੱਜਤਾ ਨਾਲ ਸੰਭਾਲ ਲੈਣ ਲਈ ਤਿਆਰ ਹਨ”।
ਕੁੱਝ ਅਜੇਹੇ ਬਚਨਾਂ ਦੇ ਉਪਰੰਤ, ਪਿਆਰਾਂ ਲੱਦੇ ਜਿਹੜੇ ਗੁਰਦੇਵ-ਪਿਤਾ ਜੀ ਤ੍ਰਿਸ਼ਨਾ ਅਗਨੀ ਨਾਲ
ਝੁਲਸਦੇ ਵਿਕਾਰੀ ਮਨੁੱਖ ਦੇ ਤਪਦੇ ਸੜਦੇ ਹਿਰਦਿੱਆਂ ਨੂੰ, ਨਾਮ ਰੂਪੀ ਸੀਤਲਤਾ ਨਾਲ ਸਦਾ ਠੰਡਾਂ
ਪੁਚਾਉਂਦੇ ਰਹੇ ਸਨ, ਸਭਨਾਂ ਦੇ ਸੱਚੇ ਸੱਜਣ ਉਸੇ ਪਰਉਪਕਾਰੀ ਅਨੂਪਮ ਗੁਰਦੇਵ ਜੀ ਨੂੰ, ਮਨੁੱਖ ਦੀ
ਅਕ੍ਰਿਤਘਣਤਾ ਨੇ ਆਪਣੇ ਲਾਮਿਸਾਲ ਮੁਹਸਨ ਨੂੰ, ਅੱਗ ਦੇ ਭਿਅਨਕ ਸੇਕ ਨਾਲ ਪਏ ਛਾਲਿਆਂ ਤੋਂ ਵਲੂੰਧਰੇ
ਹੋਏ ਸਰੀਰ ਨਾਲ, ਬ੍ਰਰਫ਼ਾਨੀ ਪਾਣੀਆਂ ਵਾਲੇ ਦਰਿਆ ਵਲ ਧੱਕ ਦਿੱਤਾ। ਖਿਮਾ ਦੇ ਸਾਖਸ਼ਾਤ ਰੂਪ, ਬੁਰਿਆਂ
ਨਾਲ ਭਲਿਆਈਆਂ ਕਰਨ ਵਾਲੇ, ਬਾਣੀ ਦੇ ਬੋਹਿਥ, ਮਿਠ-ਬੋਲੜੇ ਪ੍ਰੀਤਮ-ਪਿਆਰੇ ਜੀ, ਦਰਿਆ ਦੇ ਡੂੰਘੇ
ਪਾਣੀਆਂ ਵਿੱਚ ਨਜ਼ਰਾਂ ਤੋਂ ਸਦਾ ਲਈ ਉਹਲੇ ਹੋ ਗਏ ਅਤੇ ਆਪਣੇ ਇਨ੍ਹਾਂ ਬਚਨਾ ਅਨੁਸਾਰ-
79- ਰਾਮਕਲੀ ਮਹਲਾ 5॥ ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ
ਜਾਇਆ॥ ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ॥ 1॥ ਕਉਨੁ ਮੂਆ ਰੇ ਕਉਨੁ ਮੂਆ॥
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ॥ 1॥ ਰਹਾਉ॥ ਅਗਲੀ ਕਿਛੁ ਖਬਰਿ ਨ ਪਾਈ॥
ਰੋਵਨਹਾਰੁ ਭਿ ਊਠਿ ਸਿਧਾਈ॥ ਭਰਮ ਮੋਹ ਕੇ ਬਾਂਧੇ ਬੰਧ॥ ਸੁਪਨੁ ਭਇਆ ਭਖਲਾਏ ਅੰਧ॥ 2॥ ਇਹੁ ਤਉ ਰਚਨੁ
ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰਿ॥ ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗੁ॥
3॥
ਜੋ ਇਹੁ ਜਾਣਹੁ ਸੋ ਇਹੁ ਨਾਹਿ॥ ਜਾਨਣਹਾਰੇ ਕਉ ਬਲਿ ਜਾਉ॥ ਕਹੁ ਨਾਨਕ ਗੁਰਿ
ਭਰਮੁ ਚੁਕਾਇਆ॥
ਨਾ ਕੋਈ ਮਰੈ ਨ ਆਵੈ ਜਾਇਆ॥ 4 ॥
10 ॥
{890}
ਇਸ ਵਡੇ ਭਿਆਨਕ ਜ਼ੁਲਮੀ ਕਾਰੇ ਤੋਂ ਸਾਰੇ ਨੇਕ ਦਿਲ ਦੇਸ਼ਵਾਸੀਆਂ ਵਿੱਚ ਭੈ
ਰਲਵਾਂ ਸੋਗ ਪੱਸਰ ਗਿਆ। ਹਜ਼ਾਰਾਂ ਸਾਲਾਂ ਤੋਂ ਜ਼ੁਲਮਾਂ ਦੇ ਮਿੱਧੇ ਹੋਏ ਡਰਪੋਕ ਲੋਕਾਂ ਵਿੱਚ ਨਵੀਂ
ਨਿਆਰੀ ਜੀਵਨ-ਜੁਗਤ ਦੇ ਧਾਰਨੀ ਬਣ ਰਹੇ ਸਿੱਖ ਉਚੇਚੇ ਤੌਰ ਤੇ ਭੈ ਭੀਤ ਸਨ। ਘਰ ਘਰ ਦਹਿਸਤ ਤੇ
ਸੋਗਾਂ ਭਰੀ ਘਬਾਰਟ ਦਾ ਰਾਜ ਸੀ। ਗੁਰੂ ਨਾਨਕ ਜੀ ਦਾ ਸਿੱਖ ਬਣਨ ਦੀ ਦਲੇਰੀ ਹੁਣ ਕਿਨ੍ਹ ਕਰਨੀ ਹੈ?
ਅਜੇਹਾ ਢਹਿੰਦੀਆਂ ਕਲਾਂ ਵਾਲਾ ਖ਼ਤਰਨਾਕ ਸਮਾ ਵਰਤ ਗਿਆ ਕਿ ਸਿੱਖੀ ਪਰਚਾਰ ਸਦਾ ਲਈ ਖ਼ਤਮ ਹੋਇਆ ਨਜ਼ਰੀਂ
ਆਉਣ ਲੱਗ ਪਿਆ ਸੀ। ਅਜੇਹੇ ਹਾਲਾਤ ਵਿੱਚ ਅੱਜ, ਸਿਖੀ ਦੀ ਅਗਵਾਈ ਕਿਸ ਨੇ ਕਰਨੀ ਹੈ? ਗੁਰਿਆਈ ਦੀ
ਸੰਭਾਲ ਤਾਂ ਸਿੱਧਾ ਮੌਤ ਨੂੰ ਸੱਦਾ ਦੇਣ ਤੁੱਲ ਸਮਝਿਆ ਜਾ ਰਿਹਾ ਸੀ। ਅਜੇ ਤੱਕ ਪੰਜਵੇ ਪਤਸ਼ਾਹ ਜੀ
ਤੋਂ ਅਗੇ ਲੋਕਾ ਨੇ ਕਿਸੇ ਨਵੇ ਗੁਰੂ ਦਾ, ਜ਼ਿਕਰ ਤੱਕ ਵੀ ਨਹੀਂ ਸੀ ਸੁਣਿਆ। ਸ਼ਾਇਦ ਹੁਣ ਗੁਰੂ ਨਾਨਕ
ਸਾਹਿਬ ਜੀ ਦੀ ਸਿੱਖੀ ਦਾ ਕੀ ਬਣੇ? ਸਾਹਿਜ਼ਾਦਾ ਹਰਿਗੋਬਿੰਦ ਜੀ ਤਾਂ (ਜਨਮ-14-ਜੂਨ 1595
ਗੁਰਿਆਈ-25 ਮਈ 1606) ਅਜੇ ਮਸਾਂ 11 ਸਾਲ ਦੇ ਹੀ ਹਨ? ਅੱਜ ਦੇ ਖ਼ਤਰਨਾਕ ਹਾਲਾਤ ਵਿੱਚ ਘਾਬਰੀ ਹੋਈ
ਸਿਖੀ ਦੀ ਸੰਭਾਲ ਕਰਨ ਦੀ ਜ਼ਿਮੇਵਾਰੀ ਲੈਣ ਦੀ ਹਿੱਮਤ ਕਿਸ ਨੇ ਕਰਨੀ ਹੈ?
‘ਪਹਿਲਾਂ ਮਰਨ ਕਬੂਲ’ ਕੇ ਬਣੇ ਕੁੱਝ ਮਰਜੀਵੜੇ ਸਿੱਖ ਰਲ ਮਿਲ ਕੇ, ਸਤਿਗੁਰੂ
ਜੀ ਦੇ ਪਰਵਾਰ ਦੀ ਸੁਖ-ਸਾਂਦ ਦਾ ਪਤਾ ਲੈਣ ਗਏ। ਅੱਗੇ ਸਾਹਿਬਜ਼ਾਦਾ ਹਰਿਗੋਬਿੰਦਾ ਸਾਹਿਬ ਜੀ ਆਪਣੇ
ਛੇਵੇਂ ਵਡਜੋਧੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਦੰਗ ਰਹਿ ਗਏ। ਗੁਰਦੇਵ ਪਿਤਾ ਜੀ ਦੀ ਸ਼ਹੀਦੀ-ਰੂਪ
ਸਦੀਵੀ ਵਿਚੋੜੇ ਤੋਂ ਸੋਗਵਾਰ ਹੋਣ ਦਾ, ਜਾਂ ਚਿੰਤਾ ਫ਼ਿਕਰ ਹੋਣ ਦਾ ਕਿਤੇ ਕੋਈ ਝੋਲਾ ਵੀ ਨਹੀਂ ਸੀ
ਪੈ ਰਿਹਾ। ਸਗੋਂ ਵਡੀਆਂ ਚੜ੍ਹਦੀਆਂ ਕਲਾਂ ਵਾਲਾ ਨਜ਼ਾਰਾ? ਜਿਹੜੀ ਇਸਲਾਮੀ ਹਕੂਮਤਿ ਮੁਸਲਮਾਨ ਤੋਂ
ਬਿਨਾ ਕਿਸੇ ਦੇ ਸਿਰ ਦੇ ਪੱਗ ਬੱਝੀ ਅਤੇ ਕੋਲ ਇੱਕ ਚਾਕੂ ਵੀ ਵੇਖਣਾ ਨਹੀਂ ਸੀ ਝੱਲਦੀ, ਜਿਸ ਹਕੂਮਤਿ
ਨੇ ਪਿਤਾ ਗੁਰਦੇਵ ਜੀ ਨੂੰ ਭਿਆਨਕ ਤਸੀਹਾਂ ਨਾਲ ਸ਼ਹੀਦ ਕੀਤਾ, ਉਸੇ ਜਹਾਂਗੀਰ ਦੀ ਹਕੂਮਤ ਵਿਚ, ਬਾਲ
ਉਮਰਾ ਸਤਿਗੁਰੂ ਸੂਰਮੇ ਨੇ ਕੇਵਲ ਸੁਂਦਰ ਦਸਤਾਰ ਹੀ ਨਹੀ ਸੀ ਸਜਾਈ, ਸਗੋਂ ਸੀਸ ਤੇ ਕਲਗ਼ੀ ਅਤੇ ਆਪਣੇ
ਸੁੰਦਰ ਸਡੌਲ, ਬਾਂਕੇ ਪਾਵਨ ਪਵਿੱਤਰ ਸਰੀਰ ਤੇ ਇੱਕ ਦੇ ਥਾਂ ਦੋ ਕਿਰਪਾਨਾ? ਨਿਆਰੀ ਸੱਜ-ਧੱਜ ਨੇ
ਅੱਖੀਆਂ ਚੁਧਿਆ ਦਿੱਤੀਆਂ। ਮਰਦੀ ਜਾਂਦੀ ਸਿੱਖੀ ਵਿੱਚ ਨਵਾ ਲਹੂ ਗੇੜੇ ਖਾਣ ਲੱਗ ਪਿਆ। ਕੇਵਲ ਦਰਸ਼ਨਾ
ਤੋਂ ਹੀ, ਲਲਕਰਾਂ ਤੇ ਭਬਕਾਰਾਂ ਸੁਣੀਆਂ ਜਾ ਰਹੀਆਂ ਸਨ, “ਸਤਿਗੁਰੂ ਨਾਨਕ ਸਾਹਿਬ ਜੀ ਦੀ
ਗੁਰਿਆਈ, ਦਸਤਾਰ ਬੰਦੀ ਜਾ ਤਿਲਕਾ ਆਦਿ ਵਿਖਾਵੇ ਵਾਲੇ ਕਿਸੇ ਵੀ ਰਸਮ ਦੀ ਮੁਥਾਜ ਨਹੀਂ ਹੈ।
ਸਤਿਗੁਰੂ ਨਾਨਕ ਸਾਹਿਬ ਜੀ ਦੀ ਗਿਆਨ-ਜੋਤਿ ਅਤੇ ਉਨ੍ਹਾਂ ਦੀ ਬਖ਼ਸ਼ੀ ਜੀਵਨ ਜੁਗਤਿ ਦਾ ਨਾਮ ਹੀ
ਗੁਰਿਆਈ ਹੈ। ਕਿਰਪਾਨ-ਰੂਪ ਜਿਸ ਖੜਗ ਦੀ ਬਖ਼ਸ਼ਸ਼ ਗੁਰਿਆਈ ਦੇ ਨਾਲ ਦੂਜੀ ਪਾਤਸਾਹੀ ਤੋਂ ਬਖ਼ਸ਼ੀਸ਼ ਵਜੋਂ
ਗੁਰਿਆਈ ਦੀ ਸੰਭਾਲ ਵਿੱਚ ਸੀ, ਉਹ ਹੁਣ ਪ੍ਰਗਟ ਰੂਪ ਵਿੱਚ ਗਾਤਰੇ ਆ ਪਈ। ਲੋੜ ਆ ਬਣੀ ਤਾਂ ਸਵੈ
ਰਖਿਆ ਲਈ, ਅਥਵਾ ਮਜ਼ਲੂਮਾਂ ਨਿਆਸਰਿਆਂ ਦੀ ਸਹਾਇਤਾ ਲਈ, ਉਸੇ ਖੜਗ-ਬਖ਼ਸ਼ਸ਼ ਨੇ ਹੁਣ ਜੰਗ ਦੇ ਮੈਦਾਨ
ਵਿੱਚ ਬਿਜਲੀ ਬਣ, ਲਸ਼ਕਾਰੇ ਵੀ ਮਾਰਨੇ ਹਨ” ਗੁਰਦੇਵ ਜੀ ਦੀ ਸ਼ਹੀਦੀ ਤੋਂ ਭੈ-ਭੀਤ ਹਿਰਦਿਆਂ ਵਿੱਚ
ਰੋਹ ਭਰ ਅਇਆ। ਮੁਰਦਾ ਹੋ ਰਹੀਆਂ ਨਾੜੀਆਂ ਵਿੱਚ ਮਾਨੋ ਨਵਾਂ ਲਹੂ ਸਰਕ ਪਿਆ ਹੋਵੇ। ਮਰਦੀ ਜਾਦੀ
ਸਿੱਖੀ ਵਿੱਚ ਜਾਨ ਪੈ ਆਈ। ਕਿਸੇ ਦਾ ਦੁਬੈਲ ਤਾਂ ਕੀ ਬਣਨਾ ਹੈ, ਸਗੋਂ ਸਤਿਗੁਰੂ ਨਾਨਕ ਸਾਹਿਬ ਜੀ
ਦੇ ਸਿੱਖ ਨੇ ਤਾਂ, ਇੱਕ ਸ਼ਕਤੀਸਾਲੀ ਰਾਜ ਦਾ ਮਲਾਕ ਵੀ ਬਣਨਾ ਹੈ। ਘਾਬਰੇ ਹੋਏ ਸਿੱਖ ਜਗਤਿ ਵਿੱਚ
ਨਵੀਂ ਜਾਨ ਪੈਦਾ ਹੋ ਰਹੀ ਅਨੁਭਵ ਹੋਣ ਲੱਗ ਪਈ। ਦਿਲ-ਕੰਬਾਊ ਸ਼ਹੀਦੀ ਸਾਕੇ ਦੇ ਨਾਲ ਹੁਣ, ਇਹ ਖ਼ਬਰਾਂ
ਵੀ ਜੰਗਲ ਦੀ ਅੱਗ ਵਾਂਗ ਨਾਲ ਹੀ ਫੈਲ ਰਹੀਆਂ ਸਨ। ਭਿਆਨਕ ਪਾਪ ਦੇ ਕਾਰਨ ਪਾਪੀਆਂ ਦੇ ਹਿਰਦਿਆਂ
ਵਿੱਚ ਕਮਜ਼ੋਰੀ ਵਰਤ ਰਹੀ ਸੀ ਪਰ, ਸਚਿਆਰ ਧਰਮੀਆਂ ਦੇ ਮਨਾਂ ਵਿੱਚ ਉਮਾਹ ਤੇ ਦਲੇਰੀ ਆਕੜਾਂ ਭੰਨਣ
ਲੱਗ ਪਈ। ਮੁਰਦਾ ਹੋ ਰਹੀ ਕੌਮ ਸ਼ੇਰਵਈ ਸਾਹਸ ਦਾ ਪ੍ਰਗਟਾਵਾ ਕਰ ਰਹੀ ਸੀ। ਇਹ ਸੀ ਨਿਆਰਾ ਚਮਤਕਾਰ ਜੋ
ਛੇਵੀਂ ਥਾਂ ਪੁਜਦਿਆਂ ਸਾਰ ਸਤਿਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤ ਨੇ ਕਰ ਵਿਖਾਇਆ।
ਸੰਗਤਾਂ ਹੁਮ ਹੁਮਾ ਕੇ ਦਰਸ਼ਨਾਂ ਨੂੰ ਉਮਡ ਆਈਆਂ। ਹੁਣ ਤਾ ਗੁਰਦੇਵ ਜੀ ਆਪਣੇ
ਬੈਠਣ ਲਈ ਤਖ਼ਤ ਰੂਪ ਬੂੰਗਾ ਵੀ ਬਣਵਾ ਚੁੱਕੇ ਸਨ। ਸੀਸ ਤੇ ਚੌਰ ਤੇ ਉਪੱਰ ਛੱਤਰ, ਸੌਭਾ ਪਾ ਰਿਹਾ
ਸੀ। ਗੁਰੂ-ਤਖ਼ਤ ਦੇ ਗਿਰਦੇ ਨਿਰਭੈ ਬਹਾਦਰਰਾਂ ਦੀ ਭੀੜ ਜੁੜਨੀ ਸ਼ੁਰੂ ਹੋ ਗਈ। ਸਿਖੀ ਦੇ ਜਨਮ ਦਾਤਾ
ਸਤਿਗੁਰੂ ਨਾਨਕ ਸਾਹਿਬ ਜੀ ਦੇ ਇਹ ਪਾਵਨ ਬਚਨ-ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ
ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ 20॥ {1412} ਰਾਹਾਂ
ਗਲੀਆਂ ਵਿੱਚ ਗਾਏ ਜਾਣੇ ਸ਼ੁਰੂ ਹੋ ਗਏ। ਛਟਮ ਪੀਰ ਵਡਜੋਧੇ ਪਰਉਪਕਾਰੀ ਜੀ ਦਾ ਪਹਿਲਾ ਦਰਬਾਰ ਸੱਜ
ਗਿਆ। ਮਿਠਬੋਲੜੇ ਪਿਤਾ ਗੁਰਦੇਵ ਜੀ ਦੀ ਦੈਵੀ ਗੋਦ ਵਿੱਚ ਪਲ ਕੇ ਜਵਾਨੀ ਚੜ੍ਹ ਰਹੇ ਬਲਵਾਨ
ਸਰੀਰ-ਸਤਿਗੁਰੂ ਜੀ ਨੇ ਬੜੀ ਗਰਜਵੀਂ ਸੁਰ ਵਿੱਚ ਸੰਗਤਾਂ ਨੂੰ ਸੰਬੋਧਨ ਕੀਤਾ- ‘ਹੇ, ਸਤਿਗੁਰੂ ਨਾਨਕ
ਸਾਹਿਬ ਜੀ ਦੇ ਪਿਆਰਿਓ! ਮੇਰੇ ਸਰੀਰ ਤੇ ਕਿਰਪਾਨ ਦੋ ਨਾਲ ਦੂਜੀ ਤਲਵਾਰ ਨੂੰ, ਸ਼ਸਤਰਾਂ ਦੀ ਕਿਸੇ
ਉਚੇਚੀ ਜੰਗ ਦਾ ਐਲਾਨ ਨਾ ਸਮਝ ਲੈਣਾ। ਇਹ ਸਗੋਂ ਸੰਤ ਸੂਰਮਿਆਂ ਦੀ ਕੌਮ ਵਲੋਂ ਸਾਹਸ ਭਰਪੂਰ
ਮਿਤਰਤਾ ਦਾ ਵਧਾਇਆ ਹੱਥ ਹੈ। “ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥” ਅਸੀ
ਆਪਣੇ ਇਸ ਜੀਵਨ ਸਿਧਾਂਤ ਤੋਂ ਬਾਹਰ ਜਾ ਹੀ ਨਹੀਂ ਸਕਦੇ। ਹੇ ਦੁਨੀਆ ਦੇ ਲੋਕੋ! ਹੇ ਦਾਤਾਰ ਜੀ ਦੀ
ਬਖ਼ਸ਼ਸ਼, ਸਿਅਸੀ ਸ਼ਕਤੀਆਂ ਦੇ ਮਾਲਕੋ! ਸਰਬਤ ਦਾ ਭਲਾ ਮੰਗਣ ਵਾਲੇ ਸੁਹਿਰਦ ਅਤੇ ਸੱਚੇ ਸੇਵਕਾਂ ਨੂੰ,
ਸਾਨੂੰ ਗ਼ਲਤ ਨਾ ਸਮਝਿਆ ਜਾਵੇ। ਅਸਾਂ ਨਿਰਦਈ ਜ਼ਾਲਮਾ ਦੇ ਹਿਰਦਿਆਂ ਵਿੱਚ ਵੀ ਗਿਆਨ ਜੋਤਿ ਜਗਾਉਣ ਦਾ
ਭਪੂਰ ਯਤਨ ਕਰਨ ਲਈ ਆਪਣੇ ਪਿਤਾਮਾ ਗੁਰਦੇਵ ਜੀ ਦੇ ਇਨ੍ਹਾਂ ਬਚਨਾ ਦੀ ਪਾਲਣਾ-ਸਤਿਗੁਰਿ ਗਿਆਨ ਖੜਗੁ
ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ॥ ਕਰਨੀ ਹੈ। ਸਾਡਾ ਅਸਲ ਸ਼ਸਤਰ ਗੁਰਮਤਿ-ਗਿਆਨ-ਖੜਗ ਹੀ ਹੈ। ਅਸੀਂ
ਕੇਵਲ ਬੇਦਲੀਲੀ ਧੱਕੇ ਖੋਰੀ ਦੇ ਵਿਰੁੱਧ ਅੜ ਖਲੋਣਾ ਹੈ। ਉਝ ਅਸੀ ਸਰਬੱਤ ਲੋਕਾਈ ਦੀ ਚਰਨਧੂੜ ਹੀ
ਹਾਂ। ਅਸੀਂ ਆਪਣੇ ਗੁਰਦੇਵ ਪਿਤਾ ਜੀ ਦਾ ਇਹ ਫ਼ੁਰਮਾਨ- “ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ
ਪਾਸਿ” -ਕਦੇ ਕਿਸੇ ਵੀ ਹਾਲਤ ਵਿੱਚ ਨਹੀਂ ਭੁੱਲਣਾ। ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਵਿੱਚ
ਵੈਰ ਭਾਵਨਾਂ ਦਾ ਕਿਤੇ ਨਿਸ਼ਾਨ ਤੱਕ ਵੀ ਹੋਣਾ, ਸਤਿਗੁਰੂਨ ਨਾਨਕ ਸਾਹਿਬ ਜੀ ਦੀਆਂ ਸੱਧਰਾਂ ਦਾ
ਪ੍ਰਤੀਕ ਸਮਝੇ ਰਹਿਣਾ ਲੌੜੀਏ। ਸਾਡੇ ਜੀਵਨ ਦਾ ਸਦੀਵੀ ਧੁਰਾ, ਗੁਰਦੇਵ ਪਿਤਾ ਜੀ ਦਾ ਇਹ ਪਾਵਨ ਗੁਰੂ
ਸ਼ਬਦ:--
80- ਧਨਾਸਰੀ ਮਃ 5॥ ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ
ਛੁਟਕਾਏ॥ ਮਨ ਤੇ ਬਿਸਰਿਓ ਸਗਲੋ ਧੰਧਾ ਗੁਰ
ਕੀ ਚਰਣੀ ਲਾਏ॥ 1॥ ਸਾਧਸੰਗਿ ਚਿੰਤ ਬਿਰਾਨੀ ਛਾਡੀ॥ ਅਹੰਬੁਧਿ ਮੋਹ ਮਨ ਬਾਸਨ
ਦੇ ਕਰਿ ਗਡਹਾ ਗਾਡੀ॥ 1॥ ਰਹਾਉ॥ ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥ ਬ੍ਰਹਮੁ
ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥ 2॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ
ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥ 3॥ ਬਿਨਸਿਓ ਢੀਠਾ ਅੰਮ੍ਰਿਤੁ ਵੂਠਾ
ਸਬਦੁ ਲਗੋ ਗੁਰ ਮੀਠਾ॥ ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ॥ 4॥ 3॥ {671}
ਗੁਰਦੇਵ ਪਿਤਾ ਜੀ ਦੀ ਸ਼ਹੀਦੀ-ਰੂਪ ਕਰਤਾਰ ਦਾ ਭਾਣਾ, ਅਸਾਂ
ਮਿੱਠਾ ਕਰਕੇ ਮੰਨਣਾ ਹੈ। ਅਜੇਹੀ ਸਿਖਿਆ ਦੀ ਬਖ਼ਸ਼ਸ਼ ਕਰਕੇ ਹੀ ਸਤਿਗੁਰੂ ਨਾਨਕ ਸਾਹਿਬ ਨੇ, ਗੁਰਿਆਈ
ਵਾਲਾ ਇਹ ਸਿਲਸਿਲਾ ਤੋਰਿਆ ਹੈ। ਗ੍ਰਿਫ਼ਤਾਰ ਕਰਕੇ ਲੈ ਜਾਣ ਸਮੇ ਗੁਰਦੇਵ ਜੀ ਦੀ ਇਹ ਸਿਖਿਆ ਅਸਾਂ
ਕਦੇ ਨਹੀਂ ਭੱਲਣੀ। ਅਸਾਂ ਕਿਸੇ ਪਰਕਾਰ ਦੀ ਬਦਲਾ ਭਵਣਾ ਨੂੰ ਨੇੜੇ ਨਹੀਂ ਆਉਣ ਦੇਣਾ॥ ਹੋਵੇਗਾ-
“ਜਹਾਂ ਖਿਮਾ ਤਹ ਅਪਿ” ਬਚਨ ਸਦਾ ਯਾਦ ਰਖਣਾ ਹੈ। ਪਰ, ਨਾਜਾਇਜ਼ ਦਬਾ, ਧੱਕੇ ਖੋਰੀ ਅਥਵਾ ਜ਼ੁਲਮ
ਸਾਹਿਮਣੇ ਅਸਾਂ ਕਦੇ ਕਿਸੇ ਹਾਲਤ ਵਿੱਚ ਨਹੀਂ ਝੁਕਣਾ। ਭਾਵੇਂ ਸਰਬੰਸ ਕੁਰਬਾਨ ਹੋ ਜਾਵੇ ਜ਼ਾਲਮ, ਦੀ
ਈਨ ਅਸਾਂ ਕਦੇ ਨਹੀਂ ਮੰਨਣੀ”। ਕ੍ਰੋਧ ਅਗਨੀ ਤੋਂ ਤਪਦੇ ਹਿਰਦੇ ਠੰਢੇ ਠਾਰ ਹੋ ਗਏ।
ਸਤਿਗੁਰੂ ਅਰਜਨ ਸਾਹਿਬ ਜੀ ਨੂੰ ਬੇਰਹਿਮੀ ਨਾਲ ਸ਼ਹੀਦ ਕੀਤੇ ਜਾਣ ਤੋਂ ਵਾਪਰ
ਰਹੀ ਲੋਕਾਂ ਦੇ ਮਨਾਂ ਨੂੰ ਦਹਿਸ਼ਤ ਅਥਵਾ ਢਹਿੰਦੀਆਂ ਕਲਾਂ ਵੱਲ ਲੈ ਤੁਰਨ ਵਾਲੇ ਭੈ ਦਾ ਨਾਸ
ਹੁੰਦਾ ਗਿਆ। ਸੰਤ ਦੇ ਨਾਲ ਹੀ ਮਨੁੱਖ ਨੂੰ ਸੂਰਮਾਂ ਬਣਾ ਰਹੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਛੇਵੇਂ
ਸਰੂਪ ਵਡ-ਜੋਧੇ ਸਤਿਗੁਰੂ ਜੀ ਨੇ ਬਹਾਦਰੀ, ਦਲੇਰੀ ਅਤੇ, ਵਧੀਆ ਨਿਸ਼ਾਨੇ ਬਾਜ਼ੀ ਵਾਲੀ ਸ਼ਸਤਰ-ਵਿਦਿਆ
ਵਿੱਚ ਨਿਪੁੰਨ ਕਰਨ ਦੀ ਯੋਜਨਾ ਅਧੀਨ, ਜੰਗਲੀ ਜਾਨਵਰਾਂ ਦੇ ਸ਼ਿਕਾਰ ਖੇਡਣ ਦਾ ਰਿਵਾਜ ਚਲਾਇਆ। ਅਜੇ
ਤੱਕੜੀ ਦੀ ਡੰਡੀ ਹੀ ਜਿਨ੍ਹਾਂ ਦਾ ਕੇਵਲ ਮਾਤਰ ਹਥਿਆਰ ਸੀ, ਜਿਹੜੇ ਆਪਣੀਆਂ ਧੀਆਂ ਭੈਣਾ ਦੀ ਇੱਜ਼ਤ
ਵੀ ਨਹੀਂ ਸਨ ਬਚਾ ਸਕਦੇ, ਉਨ੍ਹਾਂ ਭਾਰਤੀਆਂ ਵਿਚੋਂ ਬਣ ਰਹੇ ਸਿਖਾਂ ਨੂੰ ਬਹਾਦਰ ਜੋਧਿਆਂ ਦੀ ਕੌਮ
ਬਣਾ ਦਿੱਤਾ। ਇਤਿਹਾਸ ਗਵਾਹ ਹੈ ਕਿ, ਸਤਿਗੁਰੂ ਜੀ ਦੀ ਪਾਵਨ ਜਾਨ ਦੀ ਵੈਰੀ ਬਣ ਆਈ ਮੁਗ਼ਲ ਸ਼ਾਹੀ
ਦੀਆਂ ਫ਼ੌਜਾਂ ਨੂੰ ਚਾਰ ਯੁੱਧਾਂ ਵਿੱਚ ਬੁਥਾੜ-ਭੰਨਵੀ ਹਾਰ ਦਾ ਸੁਆਦ ਚਖਾਇਆ ਸੀ।
ਮੁਗ਼ਲ ਸ਼ਾਹੀ ਨਾਲ ਵਿਰੋਧਤਾ ਦਾ ਪ੍ਰਭਾਵ ਹੋਰ ਵੀ ਵੱਧ ਬਣ ਗਿਆ ਸੀ।
ਸੰਤ-ਸੂਰਮਿਆਂ ਦੀ ਭੀੜ ਤਾਂ ਵਧਦੀ ਗਈ ਪਰ ਗੁਰਿਆਈ ਦੀ ਸ਼ੰਭਾਲ ਕਰਨ ਦੀ ਲਗਨ ਨਾਲ, ਗਿਆਨ-ਜੋਤਿ
ਦੀ ਪ੍ਰਾਪਤੀ ਜੋਗ ਕੋਈ ਨਹੀਂ ਸੀ ਨਿੱਤਰ ਰਿਹਾ। ਪਰਵਾਰ ਵਿਚੋਂ ਬਾਬਾ ਗੁਰਦਿਤਾ ਜੀ ਦੇ ਵਡੇ
ਸਾਹਿਜ਼ਾਦਾ ਹਰਿਰਾਇ ਜੀ ਨੇ ਸਤਿਗੁਰੂ ਜੀ ਦੀ ਸੰਗਤ ਤੋਂ ਸਾਰੇ ਗੁਣ ਬੜੀ ਛੇਤੀ ਦ੍ਰਿੜ ਕਰ ਲਏ। ਜੀਵਨ
ਜੁਗਤ ਤਾਂ ਚਾਰ ਪੀੜ੍ਹੀਆਂ ਤੋਂ ਸੰਸਕਾਰਾਂ ਵਿੱਚ ਸਮਾਉਂਦੀ ਆ ਰਹੀ ਸੀ। ਵਿਦਾਇਗੀ ਦਾ ਸਮਾ ਨੇੜੇ
ਆਇਆ ਜਾਣ ਕੇ ਆਪਣੇ ਪੋਤ੍ਰੇ (ਗੁਰੂ) ਹਰਿ ਰਾਇ ਸਾਹਿਬ ਜੀ ਨੂੰ (ਮਾਰਚ 1644) ਗੁਰਿਆਈ ਦੀਆਂ ਜ਼ਿਮੇ
ਵਾਰੀਆਂ ਸੰਭਾਲ ਕੇ ਆਪ ਨਿੱਝ ਧਾਮ ਨੂੰ ਸਿਧਾਰ ਗਏ-
ਸੁਜਾਨ ਸਤਿਗੁਰੂ ਗੁਰੂ ਹਰਿ ਰਾਇ ਸਾਹਬ ਜੀ ਨੇ ਦੂਰ ਨੇੜੇ ਫਿਰ ਕੇ ਗੁਰਮਤਿ
ਦੇ ਖਿਮਾ ਅਤੇ ਸਹਿਨਸ਼ੀਲਤਾ ਵਾਲੇ ਗੁਣਾ ਨੂੰ ਦ੍ਰਿੜ ਕਰਾ ਕੇ ‘ਬਦਲਾ ਲਊ ਭਾਵਣਾ’ ਨੂੰ ਹੋਰ
ਵੀ ਦੂਰ ਕੀਤਾ ਗੁਰਮਤਿ ਦੇ ਨਿਰਭਉ- “ਆਪਿ ਨ ਡਰਉ ਨ ਅਵਰ ਡਰਾਵਉ॥” ਰਹਿਣ ਵਾਲੇ
ਗੁਰਮਤਿ-ਸਿਧਾਂਤ ਦੇ ਨਾਲ ਲੋਕਾਂ ਨੂੰ ਗੁਰਮਤਿ ਦਾ ਨਿਰਵੈਰਤਾ ਵਾਲਾ- “ਨਾ ਕੋ ਮੇਰਾ ਦੁਸਮਨੁ
ਰਹਿਆ ਨਾ ਹਮ ਕਿਸ ਕੇ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥”
ਗੁਰਮਤਿ ਸਿਧਾਂਤ ਦ੍ਰਿੜ ਕਰਾਇਆ। ਸੂਰਮਿਆਂ ਦੇ ਨਾਲ ਸ਼ਾਂਤ ਚਿੱਤ ਸੰਤ ਸੁਭਾਉ ਵਿੱਚ ਹੋਰ ਵਾਧਾ
ਕੀਤਾ। ਦੋ ਸਾਹਿਜ਼ਾਦਿਆ ਵਿਚੋਂ ਵਡੇ ‘ਬਾਬਾ ਰਾਮ ਰਾਏ ਜੀ’ ਹੋਰ ਹਰ ਤਰ੍ਹਾਂ ਸੂਜਵਾਨ ਸਨ, ਪਰ ਗੁਮਤਿ
ਦੇ ਠੀਕ ਧਾਰਨੀ ਨਾ ਹੋ ਸਕਣ ਦੇ ਕਾਰਨ ਔਰੰਗਜ਼ੇਬ ਦੇ ਮਾਇਆ ਪਸਾਰੇ ਤੇ ਮੋਹਤ ਹੋ ਕੇ ਮਨਮੁੱਖ ਬਣ ਗਏ
ਸਨ। ਨਿਜ ਧਾਮ ਨੂੰ ਵਾਪਸੀ ਦਾ ਸਮਾ ਅਚਨਚੇਤ ਨੇੜੇ ਆ ਗਿਆ ਜਾਣ ਕੇ, ਜਨਮ ਤੋਂ ਹੀ ਚਮਤਕਾਰੀ ਸੂਝ
ਬੂਝ ਵਾਲੇ ਅਤੇ ਬਾਲਪਨ ਤੋਂ ਗੁਰੂ-ਸੰਗਤ ਵਿੱਚ ਲੀਨਤਾ ਦਰਸਾ ਰਹੇ, ਦੈਵੀ ਬਰਕਤਾਂ ਵਾਲੇ (ਜੁਲਈ
1656 ਨੂੰ ਜਨਮੇ) ਆਪਣੇ ਛੋਟੇ ਸਪੁੱਤਰ, ਹਰਿ ਕ੍ਰਿਸ਼ਨ ਜੀ ਨੂੰ (ਅਕਤੂਬਰ 1661) ਆਪਣੇ ਥਾਂ ਗੁਰਿਆਈ
ਦੀਆਂ ਜ਼ੰਵੇਵਾਰੀਆਂ ਸੌੰਪ ਕੇ ਆਪ ਪਰਮ ਜੋਤਿ ਵਿੱਚ ਜਾ ਲੀਨ ਹੋਏ।
ਕਰੀਬ ਪੰਜ ਸਾਲ ਦੇ ਬਾਲ ਉਮਰਾ ਸਤਿਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਸੰਸਾਰ
ਵਿੱਚ ਸਿੱਧ ਕਰ ਦਿੱਤਾ ਕਿ ਗੁਰਮਤਿ-ਗਿਆਨ ਕਿਸੇ ਉਮਰ ਦਾ ਮੁਥਾਜ ਨਹੀਂ ਹੈ, ਜਿਸ ਨੇ ਜਿਸ ਉਮਰ ਵਿੱਚ
ਆਪਣੇ ਸਤਿਗੁਰੁ ਜੀ ਦੀ ਪ੍ਰਸੰਨਤਾ-ਰੂਪ ਨੇੜਤਾ ਪ੍ਰਾਪਤ ਕਰਕੇ ਸ਼ਬਦ ਵਿਚਾਰ ਵਿੱਚ ਮਨ ਜੋੜ ਲਿਆ ਤਾਂ-
“ਸਤਿਗੁਰ ਸਬਦਿ ਉਜਾਰੋ ਦੀਪਾ॥ ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀੑ ਅਨੂਪਾ॥ 1॥”
ਬਾਲ ਉਮਰਾ ਗੁਰੁ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਸੌਂਪੀ ਜਾਣ ਤੋਂ ਬ੍ਰਹਮਣ ਵਰਗ ਕੱਛਾਂ ਵਜਾ
ਰਿਹਾ ਸੀ ਕਿ, “ਇਸ ਬਾਲਕ ਕੋਲੋਂ ਸਤਿਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਦੀ ਸੰਬਾਲ ਨਹੀਂ ਹੋ ਸਕਣੀ
ਤੇ ਮੇਰੀ ਮਰ ਰਹੀ ਸਾਖ਼ ਫਿਰ ਹਰੀ ਹੋ ਪੈਣੀ ਹੈ। ਮੇਰੇ ਕਰਮਕਾਂਡੀ ਜਾਲ ਦੀ ਪਕੜ ਮੇਰੀ ਪੂਜਾ ਫਿਰ
ਉਵੇਂ ਦੀ ਉਵੇ ਬਹਾਲ ਹੋ ਜਾਣੀ ਹੈ।” ਪਰ ਗੁਰੂ ਸਾਹਿ ਜੀ ਦੀ ਵਦਵਤਾ ਤੋਂ ਵੈਰੀਆਂ ਦੇ ਮਨਸੂਬੇ ੱਿਟਿ
ਵਿੱਚ ਮਿਲ ਗਏ। ਔਰੰਗਜ਼ੇਬ ਨੇ ਰਾਮਰਾਏ ਨੂੰ ਹੱਥ ਵਿੱਚ ਲੈ ਕੇ ਆਪਣੇ ਚਿੱਤੋਂ ਵੱਡੀ ਮੱਲ ਮਾਰ ਲਈ ਸੀ
ਕਿ, ਹੁਣ ਗੁਰਿਆਈ ਦਾ ਅਸਰ ਘਟ ਜਾਣਾ ਹੈ। ਪਰ ਉਸ ਨੇ ਵੀ ਅਪਣਾ ਅਨੁਮਾਣ ਗ਼ਲਤ ਅਨੁਭਵ ਕਰ ਲਿਆ ਅਤੇ
ਸਿੱਧਾ ਦਿਖ਼ਲ ਦੇਣ ਲਈ ਸਤਿਗੁਰੂ ਹਰਿ ਕ੍ਰਿਸ਼ਨ ਜੀ ਨੂੰ ਮਿਰਜ਼ਾ ਰਾਜਾ ਜੈ ਸਿੰਘ ਦੀ ਰਹੀਂ ਦਿੱਲੀ ਸਦ
ਲਿਆ। “ਮਿਰਜ਼ਾਂ ਰਾਜਾ ਜੈ ਸਿੰਘ ਜੀ ਨੇ ਆਪਣੇ ਦੀਵਾਨ ਪਰਸ ਰਾਮ ਨੂੰ 50 ਸਵਾਰ ਦੇ ਕੇ ਹਿਦਾਇਤ ਕੀਤੀ
ਕਿ ਕੀਰਤਪੁਰ ਜਾ ਕੇ ਮੇਰੇ ਵਲੋਂ ਸਤਿਗੁਰੂ ਜੀ ਨੂੰ ਦਿਲ਼ੀ ਆਉਣ ਦੀ ਪ੍ਰਰਾਰਥਨਾ ਕਰੀਂ, ਤੇ ਉਨ੍ਹਾਂ
ਨੂੰ ਬੜੇ ਆਦਰ ਸਤਿਕਾਰ ਨਾਲ ਇੱਕ ਪਾਲਕੀ ਵਿੱਚ ਸਵਾਰ ਕਰਕੇ ਲੈ ਆਉਣਾ।”
ਦਿੱਲੀ ਵਿਖੇ ਔਰੰਗਜ਼ੇਬ ਦੇ ਦਰਬਾਰ ਵਿੱਚ ਹਾਜ਼ਰ ਨਾ ਹੋਣ ਵਾਲੀ ਅਦੁਤੀ
ਨਿਰਭੈਤਾ ਦੀ ਪ੍ਰਦਰਸ਼ਨੀ ਤੋਂ ਵੱਡੇ ਵਡੇ ਪੀਰਾਂ ਫ਼ਕੀਰਾਂ ਨੂੰ ਚਕ੍ਰਿਤ ਕਰ ਦਿੱਤਾ ਸੀ। ਸੀਤਲਾ
ਬੀਮਾਰੀ ਰੱਬੀ ਸੱਦੇ ਦਾ ਕਾਰਨ ਬਣ ਗਈ। ਸਤਿਗੁਰਾਂ ਨੇ ਅਪਣੀ ਵਾਪਸੀ ਦਾ ਸਮਾ ਨੇੜੇ ਅਇਆ ਜਾਣ ਲਿਆ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿੱਚ ਪੜ੍ਹਉਂਣ ਦੀ ਸੇਵਾ ਨਿਭਾ ਰਹੇ ਭਾਈ ਸਾਹਿਬ ਇੰਦਰ ਸਿੰਘ ਜੀ
ਘੱਗਾ ਵੋਲੋ ਪਾਪਤ ਹੋਈ ਉਨ੍ਹਾਂ ਦੀ ਲਿਖ਼ਤ ਵਿਚਲੇ ਇਨ੍ਹਾਂ ਬਚਨਾ- “ਡਾ: ਤਾਰਨ ਸਿੰਘ ਅਤੇ ਡਾ: ਫ਼ੌਜਾ
ਸਿੰਘ ਵਲੋਂ ਲਿਖਿਆ ਜੀਵਨ ਤੇ ਰਚਨਾ ਗੁਰੂ ਤੇਗ਼ ਬਹਾਦਰ ਵਿੱਚ ਤਰੀਕਾਂ ਦੇ ਕੇ ਦਸਿਅ ਹੈ, 9ਵੇਂ
ਸਤਿਗੁਰੂ ਭੋਰੇ ਵਿੱਚ ਬੈਠੇ ਹੀ ਨਹੀਂ ਤਾਂ ਲੱਭਣ ਦਾ ਸਵਾਲ ਕਿਵੇਂ ਹੋਇਆ? 21 ਮਾਰਚ 1664 ਨੂੰ
ਬਾਬਾ ਤੇਗ਼ ਬਹਾਦਰ ਜੀ ਅਸਾਮ ਬਿਹਾਰ ਦੇ ਪਰਚਾਰ ਦੌਰੇ ਤੋਂ ਵਾਪਸ ਮੁੜਦਿਆਂ ਦਿੱਲੀ ਵਿਖੇ ਗੁਰੂ ਹਰਿ
ਕ੍ਰਿਸ਼ਨ ਜੀ ਨੂੰ ਮਿਲੇ ਸਨ। ਅਠਵੇਂ ਸਗਿੁਰਾਂ ਨੇ ਤਦੋਂ ਹੀ ਆਖ ਦਿੱਤਾ ਸੀ ਕਿ, ਸਾਡਾ ਸਮਾ ਆਣ
ਪੁਜਿਆ ਹੈ। ਤੁਸੀਂ ਬਕਾਲੇ ਜਾਉ, ਸੰਗਤਾਂ ਆ ਕੇ ਤੁਹਾਨੂੰ ਗੁਰਤਾ ਦੇਣ ਦੀ ਰਸਮ ਅਦਾ ਕਰ ਦੇਣਗੀਆਂ।
30 ਮਾਰਚ 1664 ਨੂੰ ਅਠਵੇਂ ਸਤਿਗੁਰੁ ਜੋਤੀ ਜੋਤ ਸਮਾ ਗਏ”। ਅਨੁਸਾਰ ਗੁਰਿਆਈ ਦੀ ਜ਼ਿਮੇਵਾਰੀ ਆਪਣੇ
ਪਿਤਾ ਗੁਰਦੇਵ ਜੀ ਦੇ ਚਾਚਾ ਜੀ, ਬਾਬਾ-ਗੁਰੂ ਤੇਗ਼ਬਹਾਦਰ ਸਾਹਿਬ ਜੀ ਕੋਲ ਜਾ ਟਿਕੀ। ਗੁਰੂ ਹਰਿ
ਕ੍ਰਿਸ਼ਨ ਜੀ ਮਿਤੀ 30 ਮਾਰਚ 1964 ਨੂੰ ਸੰਸਾਰਕ ਯਾਤਰਾ ਮੁਕਾ ਕੇ, ਸਰਬਜੋਤਾਂ ਦੇ ਅਪਾਰ ਨਿੱਧ ਵਿੱਚ
ਜਾ ਲੀਨ ਹੋਏ।
ਗੁਰੂ ਬਾਣੀ ਦੇ ਰਚੇਤਾ ਮਹਾਨ ਤਿਆਗੀ ਸਤਿਗੁਰੂ ਤੇਗ਼ਬਹਾਦਰ ਜੀ ਨੇ ਸਾਰੇ ਦੇਸ਼
ਵਿੱਚ ਗੁਰਮਤਿ ਪੋਰਚਾਰ ਦੀ ਲਹਿਰਾ ਚਲਾਈ। ਅਸਾਮ ਨੂੰ ਜਾਂਦੇ ਸਮੇ ਆਣੇ ਮਹਲ ਗ੍ਰਭ-ਵਤੀ (ਮਾਤਾ)
ਗੁਜਰੀ ਜੀ ਨੂੰ ਪਠਨੇ ਛੱਡ ਗਏ ਸਨ ਜਿੱਥੇ ਮਿਤੀ 22 ਦਸੰਬਰ ਸੰਨ 1666 ਨੂੰ (ਸਾਹਿਬਜ਼ਾਦਾ ਗੋਬਿੰਦ
ਰਾਏ ਜੀ ਦਾ ਜਨਮ ਹੋਇਆ। ਅਸਾਮ ਤੋਂ ਵਪਸੀ ਗੁਰਮਤਿ ਦਾ ਪਰਚਾਰ ਕਰਦੇ ਗੁਰੂ ਤੇਗ਼ਬਾਹਦਰ ਸਾਹਿਬ ਸ੍ਰੀ
ਅਨੰਦਪੁਰ ਵਾਪਸ ਆ ਗਏ। ਗੁਰਦੇਵ ਜੀ ਵੋਂ ਬੁਲਾਵਾ ਗਿਆ ਤਾਂ ਮਾਤਾ ਗੁਜਰੀ ਜੀ ਵੀ ਸਾਹਿਜ਼ਾਦਾ ਜੀ ਨਾਲ
ਸ੍ਰੀ ਅਨੰਦਪੁਰ ਸਾਹਿਬ ਆ ਗਏ। ਸਤਿਗੁਰੂ ਤੇਗ਼ਬਹਾਦਰ ਜੀ ਗੁਰਰਿਆਈ ਦੀਆਂ ਜ਼ਿਮੇਵਾਰੀ ਆਪਣੇ ਦੈਵੀ
ਬਰਕਤ ਵਾਲੇ ਸਪੁਤਰ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਕੇ, ਔਰੰਗਜ਼ੇਬੀ ਦੱਕੇ-ਸ਼ਾਹੀ ਵਿਰੱਧ
ਜੂਝਦੇ ਮਿਤੀ 11 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਅਦੁਤੀ ਸ਼ਹੀਦੀ ਸਾਕਾ ਵਰਤਾ ਕੇ
ਉਸੇ ਪਰਮ ਪਿਤਾ ਵਿੱਚ ਜਾ ਅਭੇਤ ਹੋਏ।
ਪਰ ਜਿਸ ਅਨੂਪਮ ਸਤਿਗੁਰੂ ਨਾਨਕ ਸਾਹਿਬ ਜੀ ਨੂੰ, ਪੰਚਮ-ਪਾਤਸ਼ਾਹ ਜੀ ਨੇ
ਆਪਣੇ ਹੀ ਕਰ-ਕੰਵਲਾਂ ਨਾਲ ਲਿਖੇ “ਸਵਈਏ ਸ੍ਰੀ ਮੁਖ ਨਬਾਕ੍ਹ ਮਹਲਾ 5 “ਵਿਚ, ਪਰਮਾਤਮ’ ਅਕਾਲ ਨਪੁਰਖ
ਜੀ ਤੁੱਲ ਮੰਨਦਿਆਂ ਇਹ ਪਰਬਚਨ- >>
(ਸਵਈਏ ਸ੍ਰੀ ਮੁਖ ਬਾਕ੍ਹ ਮਹਲਾ 5 -ਨੰ:॥ 2॥ -ਤੋ-ਨੰ:॥ 4॥ ਵਿਚਂ ਪਹਿਲਾਂ ਅਕਾਲ ਪੁਰਖ ਜੀ ਗੁਣ
ਲਿਖ ਕੇ ਫਿਰ ਲਗਾਤਾਰ) - “ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕੱ ਜੀਹ ਕਿਆ ਬਖਾਨੈ॥
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ॥” ਚਾਰ ਵਾਰ, =ਅਰਥ:-ਹਰੀ ਦਾ ਭਗਤ ਦਾਸ
(ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਾਿਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇੱਕ ਜੀਭ (ਉਸ
ਗੁਰੂ ਨਾਨਕ ਜੀ ਦੇ) ਕੀ (ਗੁਣ) ਕਹਿ ਸਕਦੀ ਹੈ? ਮੈਂ (ਗੁਰੂ ਨਾਨਕ ਸਾਹਿਬ ਜੀ ਤੋਂ) ਸਦਕੇ ਹਾਂ,
ਸਦਕੇ ਹਾਂ, ਸਦਾ ਸਦਕੇ ਹਾਂ॥ 2॥ 3॥ 4॥ (ਗੁਰੁ ਗ੍ਰੰਥ ਰਪਣ ਪੋਥੀ 10 ਸਫ਼ਾ 429 ਤੋਂ 432 ਤੱਕ)।
ਅਤੇ ਫਿਰ ਸਵਈਏ॥ 5॥ ਤੋਂ॥॥ 8॥ ਤੱਕ- ਪਹਿਲਾਂ ਉਸ ਅਗੰਮ ਅਥਾਹ ਨਿਰਅਕਾਰ ਸਿਜਣਹਾਰ ਦੇ ਗੁਣ ਗਾਇਣ,
ਤੇ ਫਿਰ ਲਗਾਤਾਰ, ਸਤਿਗੁਰੂ ਨਾਨਕ ਸਾਹਿਬ ਜੀ ਨੂੰ ‘ਹਰੀ-ਰੂਪ ਸਤਿਗੁਰੂ ਨਾਨਕ ਸਾਹਿਬ ਜੀ” ਲਿਖਣ ਦੇ
ਨਾਲ- ‘ਹਰਿ ਗੁਰੁ ਨਾਨਕੁ’ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ॥ 5॥ , - ‘ਹਰਿ ਗੁਰੁ
ਨਾਨਕੁ’ ਜਿਨੑ ਪਰਸਿਓ ਤਿਨੑ ਸਭ ਕੁਲ ਕੀਓ ਉਧਾਰੁ॥ 6॥ , - ‘ਹਰਿ ਗੁਰੁ ਨਾਨਕੁ’ ਜਿਨੑ ਪਰਸਿਓ ਤੇ
ਬਹੁੜਿ ਫਿਰਿ ਜੋਨਿ ਨ ਆਏ॥ 7॥ , - ‘ਹਰਿ ਗੁਰੁ ਨਾਨਕ’ ੁ ਜਿਨੑ ਪਰਸਿਓ ਤੇ ਇਤ ਉਤ ਸਦਾ ਮੁਕਤੇ॥ 8॥
ਲਿਖਣ ਉਪਰੰਤ ਵੀ, ਜਿਵੇਂ ਹਿਰਦਾ ਨਾ ਰੱਜਿਆ ਹੋਵੇ, ਅੰਤਲੇ ਨੌਵੇਂ (9ਵੇਂ)
ਪੂਰੇ ਸਵਈਏ ਵਿਚ- “ਪ੍ਰਭ ਦਾਤਉ ਦਾਤਾਰ ਪਰਿ੍ਯ੍ਯਉ ਜਾਚਕੁ ਇਕੁ ਸਰਨਾ॥ ਮਿਲੈ ਦਾਨੁ ਸੰਤ ਰੇਨ
ਜੇਹ ਲਗਿ ਭਉਜਲੁ ਤਰਨਾ॥ ਬਿਨਤਿ ਕਰਉ ਅਰਦਾਸਿ ਸੁਨਹੁ ਜੇ ਠਾਕੁਰ ਭਾਵੈ॥ ਦੇਹੁ ਦਰਸੁ ਮਨਿ ਚਾਉ ਭਗਤਿ
ਇਹੁ ਮਨੁ ਠਹਰਾਵੈ॥ ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇੱਕ ਨਾਮ ਧਰਮ॥ ਪ੍ਰਗਟੁ ਸਗਲ ਹਰਿ
ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥ 9॥ ਅਰਥ:-ਹੇ ਹਰੀ! ਤੇਰਾ ਸੇਵਕ-ਹੇ ਪਾਰਬ੍ਰਹਮ! ਤੇਰਾ
ਰੂਪ ਗੁਰੂ ਨਾਨਕ ਸਾਰੇ ਜਗਤ ਵਿੱਚ ਪਰਗਟ ਹੋਇਆ ਹੈ। (ਗੁਰੂ ਨਾਨਕ) (ਘੁੱਪ) ਹਨੇਰੇ ਵਿੱਚ ਚਰਾਗ਼ ਜਗ
ਪਿਆ ਹੈ, (ਉਸ ਦੇ ਦੱਸੇ ਹੋਏ) (ਗੁਰਮਤਿ ਗਿਆਨ ਰੂਪ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ
ਰਹੀ ਹੈ। 9. (ਗੁਰੁ ਗ੍ਰੰਥ ਦਰਪਣ ਪੋਥੀ 10 ਸਫ਼ਾ 437 ਤੋਂ 438 ਤੱਕ)।
<<ਲਿਖੇ ਹਨ
ਜੋ ਅੱਜ ਉਹਨ ਪਾਵਨ ਬਚਨ ਸਤਿਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ, ਸਾਨੂੰ ਉਸੇ ਸਤਿਗੁਰੂ ਨਾਨਕ
ਸਾਹਿਬ ਜੀ ਦੀ ਅਨੂਪਮ ਅਜ਼ਮਤ ਤੋਂ ਜਾਣੂ ਕਰਉਂਦੇ ਰਹਿਣ ਦੀ ਸਦੀਵੀ ਜ਼ਿੰਮੇਵਾਰੀ ਨਿਭਾ ਰਹੇ ਹਨ।
ਹੇ ਸੁਜਾਨ ਪਾਠਕ ਸੱਜਣ ਜੀਓ! ਆਉ ਅਸੀਂ ਵੀ ਉਸੇ ਸਤਿਗੁਰੂ ਨਾਨਕ ਸੱਚੇ
ਪਾਤਸ਼ਾਹ ਜੀ ਦੇ ਉੱਤਰ ਅਧਿਕਾਰੀ, ਨੌਂ ਸਤਿਗੁਰੂ ਸਾਹਿਬਨ ਤੋਂ ਕੁਰਬਾਨ ਜਾਂਦੇ ਹੋਏ ਉਨ੍ਹਾਂ ਦੇ
ਪੂਰਨਿਆਂ-ਰੂਪ ਸ਼ਦਬ-ਗੁਰਬਾਣੀ-ਸਿਖਿਆ ਅਨੁਸਾਰ, ਜੀਵਨ ਬਣਾਉਣ ਦੀ ਆਹਰੇ ਲੱਗ ਜਾਈਏ, ਜਿਨ੍ਹਾਂ ਨੇ
ਆਪਣੇ ਪ੍ਰਥਮ ਗੁਰਦੇਵ ਜੀ ਦੇ ਮਿਥੇ ਟੀਚੇ ਵਾਲਾ ਅਜੇਹਾ ਸੰਤ-ਸੂਰਮਾ ਸਿਰਜ ਵਿਖਾਇਆ ਜੋ, ਆਪਣੇ
ਸਰੀਰ, ਆਪਣੀ ਜਿੰਦ-ਜਾਨ ਤੱਕ ਦੇ ਮੋਹ ਦਾ ਤਿਆਗੀ, ਗ਼ਰੀਬਾਂ ਦੀ ਸਹਾਇਤਾ ਵਿੱਚ ਬੰਦ ਬੰਦ ਕਟਿਆ ਜਾਣ
ਤੇ ਵੀ ਮੈਦਾਨ ਨਾ ਛੱਡਣ ਵਾਲਾ ਸੰਤ, ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਹੋਇਆ ਅਪਣੇ ਆਪ ਨੂੰ ਸਭਨਾਂ
ਦੀ ਚਰਨ-ਧੂੜ ਮੰਨਦਾ ਹੈ। ਸਤਿਗੁਰੂ ਸਾਹਿਬਾਨ ਦੀ ਮਹਾਨ ਕੁਬਾਨੀਆਂ ਭਰੀ, ਅਦੁਤੀ ਦ੍ਰਿੜਾ ਅਤੇ
ਨਿਰਭੈਤਾ ਦੇ ਪੁਰਨੇ ਪਾ ਰਹੀ ਦੇਣ ਨੂੰ, ਕਦੇ ਨਾ ਵਿਸਾਰੀਏ। ਅਤੀਅੰਤ ਬਿਖੜੇ ਸਮਿਆਂ ਵਿੱਚ
ਸਾਡੀ ਅਗਵਾਈ ਕਰਨ ਲਈ ਆਪਣੇ ਪਰਵਾਰ ਵਿਚੋਂ ਵੀ ਗੁਰੂ-ਪਦਵੀ ਦੀ ਯੋਗਤਾ ਵਾਲੇ ਨਿਪੁੰਨ ਗੁਰੂ
ਸਾਹਿਬਾਨ ਰੂਪਮਾਨ ਕਰਦੇ ਰਹੇ, ਅਤੇ ਅਨੇਕ ਔਕੜਾ ਵਿਚੋਂ ਲੰਘਦਿਆ ਸਤਿਗੁਰੂ ਨਾਨਕ ਸਾਹਿਬ ਜੀ ਦੀ
ਗੁਰਿਆਈ, ਨਿਰਧਾਰਤਾ ਟੀਚੇ ਤੱਕ ਪੁਚਾ ਦਿੱਤੀ। ਦਸ਼ਮੇਸ਼ ਪਿਤਾ ਜੀ ਨੇ ਸਤਿਗੁਰੂ ਨਾਨਕ ਸਾਹਿਬ ਜੀ ਦੇ
ਹੁਕਮ ਦੀਆਂ ਅੰਤਲੀਆਂ ਹਦਾਇਤਾਂ ਨੂੰ ਸੰਪੂਰਣਤਾ ਤੱਕ ਪੁਚਾਉਂਦਿਆਂ, ਮਿੱਤੀ 7 ਅਕਤੂਬਰ ਸੰਨ 1708
ਨੂੰ, ਜਗੋਜੁਗ ਅਟੱਲ ਸਤਿਗੁਰੂ ਗ੍ਰੰਥ ਸਾਹਿਬ-ਰੂਪ, ਸ਼ਬਦ-ਗਰੂ ਦੀ ਹਜ਼ੂਰੀ ਵਿੱਚ ਸੀਸ ਨਿਵਾ ਕੇ,
ਗੁਰਿਆਈ ਦੀਆਂ ਸਾਰੀਆਂ ਜ਼ਿਮੇਵਾਰੀਆਂ, ਤਖ਼ਤ ਚਵਰ ਦੇ ਅਸਲੀ ਤੇ ਸਦੀਵੀ ਮਾਲਕ-ਸਤਿਗੁਰੂ-ਗ੍ਰੰਥਾਂ
ਸਾਹਿਬ-ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹਵਾਲੇ, ਕਰਕੇ ਆਪ ਪੰਜ ਭੂਤਕ ਸਰੀਰ ਤੋਂ
ਨਿਰਲੇਪ, ਓਸੇ ਪਰਮਜੋਤਿ ਵਿੱਚ ਜਾ ਅਭੇਤ ਹੋਏ ਸਨ, ਜਿਸ ਆਦਿ ਪੁਰਖ ਨੇ ਸਤਿਗੁਰੂ ਨਾਨਕ ਸਾਹਿਬ
ਦੁਆਰਾ ਸੰਤ ਸੂਰਮਾ ਸਿਰਜਣ ਵਾਲਾ ਅਦੁਤੀ ਕੌਤਕ ਰਚਾਇਆ ਸੀ।
ਵਡੀ ਕੁਟਲਤਾ ਦੀ ਉਪਜ, “ਘਰ ਦੀ ਘਰੇ ਰਹੇ’ ਨਿਰਮੂਲ ਵਰ’ ਤੋਂ ਗੁਰਿਆਈ ਘਰੇ
ਰਹਿਣ ਵਾਲੀ ਝੂਠ-ਕਹਾਣੀ ਵਿੱਚ ਉਲਝ ਕੇ, ਆਪਣੁੇ ਨਿਆਰੇ ਸਤਿਗੁਰੂ ਜੀ ਦੇ ਅਨੂਪਮ ਉਪਕਾਰ ਨੂੰ ਵਿਸਾਰ
ਕੇ, ਅਸਾਂ ਸਗੋਂ ਆਪਣੇ ਸਤਿਗੁਰਾਂ ਦੇ ਮੱਥੇ ਪਰਵਾਰ-ਪਰਵਰੀ ਵਰਗੀ ਸੁਆਰਥੀ ਰਚੀ ਵਾਲੇ ਹੋਣ ਦਾ
ਨਿਰਮੂਲ ਦੋਸ਼ ਲਗਾ, ਝੱਲ ਲੈਣ-ਰੂਪ ਪਾਪ ਕਰ ਬੈਠੇ।
ਜਿਸ ਨੇ ਸ਼ਰਧਾ ਨਾਲ ਆਪਣੇ ਸਤਿਗੁਰੂ ਪਿਤਾ ਜੀ ਦੀ ਸਿਖਿਆ ਅਨੁਸਾਰ ਜੀਵਨ ਢਾਲ
ਲਿਆ ਉਹੀ ਗੁਰਿਆਈ ਦਾ ਮਾਲਕ ਬਣ ਸਕਿਆ। ਗੁਰੂ ਪਦਵੀ ਦੇ ਅਨਿਨ ਸੇਵਕ, ਬਾਬਾ ਬੁਢਾ ਜੀ ਨੇ ਭਲਾ ਕਿਸੇ
ਨੂੰ ਗੁਰੂ ਬਣ ਸਕਣ ਜੋਗ ਆਪਣੀ ਕਿਸ ਉਚੇਚੀ ਵਿਦਿਆ ਦੇ ਅਧਾਰ ਤੇ ਬਣਾਂਉਣਾ ਸੀ?
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
|
. |