ਬਹੁਤ
ਹੀ ਸ਼ਲਾਘਾਯੋਗ ਹੈ ਇਸ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਬਣਦਾ ਹੈ।
ਸੰਗ੍ਰਾਂਦ; ਲਫਜ ਸੰਗ੍ਰਾਦ ਸੰਸਕ੍ਰਿਤ ਦੇ ਸਾਂਕ੍ਰਾਂਤ ਦਾ ਵਿਗਾੜ ਹੈ, ਇਸ
ਦਾ ਅਰਥ ਹੈ, ਇਸ ਦਾ ਅਰਥ ਹੈ ‘ਸੂਰਜ ਦਾ ਇਕ ਰਾਸਿ ਤੋਂ ਦੂਜੀ ਰਾਸਿ ਵਿਚ ਲੰਘਣਾ’। (ਬੁਰਾਈ ਦਾ
ਟਾਕਰਾ, ਪੰਨਾ 125)
ਸੰਕ੍ਰਾਂਤਿ: ਸੰ. ਸੰਗ੍ਯਾ- ਉਹ ਦਿਨ, ਜਿਸ ਵਿੱਚ ਸੂਰਜ ਨਵੀਂ ਰਾਸ਼ਿ ਪੁਰ
ਸੰਕ੍ਰਮਣ ਕਰੇ. ਸੂਰਜ ਮਹੀਨੇ ਦਾ ਪਹਿਲਾ ਦਿਨ. ਪਹਿਲਾ ਪ੍ਰਵਿਸ਼ਟਾ. (ਮਹਾਨ ਕੋਸ਼)
ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਵਿਚ 12 ਮਹੀਨੇ ਹਨ (ਚੇਤ, ਵੈਸਾਖ, ਜੇਠ,
ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ ਪੋਹ, ਮਾਘ, ਫੱਗਣ) ਅਤੇ 12 ਹੀ ਰਾਸ਼ਿਆਂ ਹਨ। (ਮੇਖ,
ਬ੍ਰਿਖ, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾਂ, ਬ੍ਰਿਸ਼ਚਕ, ਧਨ, ਮਕਰ, ਕੁੰਭ, ਮੀਨ) ਸੂਰਜ ਇਕ ਰਾਸ਼ੀ
ਵਿਚ ਇਕ ਮਹੀਨਾ ਰਹਿੰਦਾ ਹੈ। ਜਿਸ ਦਿਨ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ‘ਚ ਪ੍ਰਵੇਸ਼ ਕਰਦਾ ਹੈ ਉਸ
ਦਿਨ ਸੰਗ੍ਰਾਂਦ ਹੁੰਦੀ ਹੈ। ਯਾਦ ਰਹੇ, ਇਹ ਨਿਯਮ ਉਨ੍ਹਾਂ ਦਿਨਾਂ ਦੇ ਬਣੇ ਹੋਏ ਹਨ ਜਦੋਂ ਇਹ ਮੰਨਿਆ
ਜਾਂਦਾ ਸੀ ਕਿ ਧਰਤੀ ਖੜੀ ਹੈ ਅਤੇ ਸੂਰਜ ਧਰਤੀ ਦੇ ਦੁਵਾਲੇ ਘੁੰਮਦਾ ਹੈ ਪਰ ਅੱਜ ਅਜੇਹਾ ਨਹੀਂ ਹੈ।
ਗੇਲੀਲੀਓ (1564-1642) ਨੇ ਅੱਜ ਤੋਂ ਕਈ ਚਾਰ ਸਦੀਆਂ ਪਹਿਲਾ ਇਹ ਸਾਬਤ ਕਰ ਦਿੱਤਾ ਸੀ ਕਿ ਧਰਤੀ
ਸੂਰਜ ਦੇ ਦੁਵਾਲੇ ਘੁੰਮਦੀ ਹੈ। ਇਸ ਹਿਸਾਬ ਨਾਲ ਤਾਂ ਸੰਗ੍ਰਾਂਦ ਦੀ ਪ੍ਰੀਭਾਸ਼ਾ ਵੀ ਬਦਲ ਜਾਣੀ ਚਾਹੀ
ਸੀ ਪਰ ਨਹੀ। ਖੈਰ ! ਇਹ ਸਾਡਾ ਵਿਸ਼ਾ ਨਹੀਂ ਹੈ।
“ਬਿਕ੍ਰਮਾਜੀਤੀ ਸਾਲ ਦੇ ਇਹਨਾਂ ਬਾਰਾਂ ਮਹੀਨਿਆਂ ਦਾ ਸੰਬੰਧ ਸੂਰਜ ਦੀ ਚਾਲ
ਦੇ ਨਾਲ ਹੈ । ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੂਰਜ ਇਕ ‘ਰਾਸਿ’ ਨੂੰ ਛੱਡ ਕੇ
ਦੂਜੀ ‘ਰਾਸਿ’ ਵਿਚ ਪੈਰ ਧਰਦਾ ਹੈ । ਬਾਰਾਂ ਮਹੀਨੇ ਹਨ ਤੇ ਬਾਰਾਂ ਹੀ ਰਾਸਾਂ ਹਨ । ਜੋ ਲੋਕ ਸੂਰਜ
ਦੇਵਤੇ ਦੇ ਉਪਾਸਕ ਹਨ, ਉਹਨਾਂ ਲਈ ਹਰੇਕ ‘ਸੰਗ੍ਰਾਂਦ’ ਦਾ ਦਿਨ ਪਵਿੱਤ੍ਰ ਹੈ ਕਿਉਂਕਿ ਉਸ ਦਿਨ
ਸੂਰਜ-ਦੇਵਤਾ ਇਕ ‘ਰਾਸਿ’ ਨੂੰ ਛੱਡ ਕੇ ਦੂਜੀ ਵਿਚ ਆਉਂਦਾ ਹੈ । ਉਸ ਦਿਨ ਖ਼ਾਸ ਉਚੇਚਾ ਪੂਜਾ-ਪਾਠ
ਕੀਤਾ ਜਾਂਦਾ ਹੈ, ਤਾਂ ਜੋ ਸੂਰਜ-ਦੇਵਤਾ ਉਸ ਨਵੀਂ ‘ਰਾਸਿ’ ਵਿਚ ਰਹਿ ਕੇ ਉਪਾਸਕ ਲਈ ਸਾਰਾ ਮਹੀਨਾ
ਚੰਗਾ ਲੰਘਾਏ”। (ਬੁਰਾਈ ਦਾ ਟਾਕਰਾ, ਪੰਨਾ 125)
ਗੁਰੂ ਕਾਲ ਵੇਲੇ ਹਿੰਦੋਸਤਾਨ ਵਿਚ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ)
ਪ੍ਰਚੱਲਤ ਸੀ। ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ ਹੈ। ਨਵੰਬਰ 18-19, 1964 ਵਿਚ
ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕ ਇਕੱਤ੍ਰਤਾ ਹੋਈ ਜਿਸ ਵਿਚ ਸਾਲ ਦੀ ਲੰਬਾਈ ‘ਚ ਸੋਧ ਕਰਨ ਬਾਰੇ
ਚਰਚਾ ਹੋਈ ਕੀਤੀ ਗਈ।
“ਅੰਮ੍ਰਿਤਸਰ-19 ਨਵੰਬਰ- ਅਖਿਲ ਭਾਰਤੀਯ ਵੈਦ ਸਰਵਸ਼ਾਖਾ ਸਮੇਲਨ (ਸਾਤਵਾਂ)
ਕੇ ਜ਼ੇਰ ਏ ਇਹਤਮਾਮ ਜੋਤਿਸ਼ ਕੇ ਇਸ ਮੌਜ਼ੂ ਪਰ ਯੇਹ ਫੈਸਲਾ ਕਰਨੇ ਕੇ ਲੀਏ ਦਿਲਚਸਪ ਸ਼ਾਸਤਰਾਰਥ ਹੂਆ ਕਿ
ਦਰਿਕ ਪਕਸ਼ ਕੋ ਦਰੁਸਤ ਮਾਨਨਾ ਚਾਹੀਏ ਯਾ ਸਵਰ ਪਕਸ਼ ਕੋ ਦਰੁਸਤ ਮਾਨਨਾ ਚਾਹੀਏ। ਦਰਿਕ ਪਕਸ਼ ਕਾ ਸਮਰਥਨ
ਮੌਜ਼ਾ ਕੁਰਾਲੀ ਜ਼ਿਲਾ ਅੰਬਾਲਾ ਕੇ ਦੋ ਨੌਜਵਾਨ ਵਿਦਵਾਨ ਸ਼੍ਰੀ ਪਿਰਯਾਵਰਤ, ਐੈਮ ਏ, ਪਰੋਫੈਸਰ
ਸੰਸਕ੍ਰਿਤ ਕਾਲਜ, ਸੋਲਨ ਔਰ ਸ਼੍ਰੀ ਸ਼ਕਤੀ ਧਰ, ਐਮ ਐਸ ਸੀ ਕਰ ਰਹੇ ਥੇ। ਔਰ ਸਵਰ ਪਕਸ਼ ਕਾ ਸਮਰਥਨ ਜਗਤ
ਗੁਰੂ ਸ਼ੰਕਰਾਚਾਰੀਯ ਗੋਵਰਧਨ ਮੱਠ ਪੂਰੀ ਵਾ ਸ਼੍ਰੀ ਰਾਮ ਵਿਆਸ ਪਾਂਡੇ ਕਰ ਰਹੇ ਥੇ। ਸ਼ਾਸਤਰਾਰਥ ਕੇ
ਦੌਰਾਨ ਏਕ ਸਮਯ ਪਰ ਦਰਿਕ ਪਕਸ਼ ਕੇ ਹਕ ਮੇਂ ਦਲਾਯਲ ਸੁਨ ਕਰ ਜਗਤ ਗੁਰੂ ਭੀ ਚਕਤ ਰਹਿ ਗਏ। ਚੁਨਾਂਚੇ
ਦਰਿਕ ਪਕਸ਼ ਵਾਲੋਂ ਕਾ ਪਲੜਾ ਭਾਰੀ ਰਹਾ”।
ਇਸ ਸੰਮੇਲਨ ‘ਚ ਸਾਲ ਦੀ ਨਵੀਂ ਲੰਬਾਈ 365.2563 ਦਿਨ ਮੰਨ ਲਈ ਗਈ ਅਤੇ ਇਸ
ਨੂੰ ‘ਦ੍ਰਿਕਗਿਣਤ’ ਦਾ ਸਿਧਾਂਤ ਕਿਹਾ ਜਾਂਦਾ ਹੈ। ਅੱਜ ਵੀ ਹਿੰਦੋਸਤਾਨ ਵਿਚ ਇਹ ਦੋਵੇਂ ਕੈਲੰਡਰ
ਪ੍ਰਚੱਲਤ ਹਨ। ਯਾਦ ਰਹੇ ਧਰਤੀ ਸੂਰਜ ਦੁਵਾਲੇ ਆਪਣਾ ਇਕ ਚੱਕਰ 365.2422 ਦਿਨਾਂ ‘ਚ ਪੂਰਾ ਕਰਦੀ
ਹੈ। ਬਿਕ੍ਰਮੀ ਕੈਲੰਡਰ ਸੂਰਜੀ ਸਿਧਾਂਤ (365.2587 ਦਿਨ) ਅਤੇ ਦ੍ਰਿਕਗਿਣਤ ਸਿਧਾਂਤ (365.2563
ਦਿਨ) ਦੇ ਸਾਲ ਦੀ ਲੰਬਾਈ ‘ਚ ਅੰਤਰ ਹੋਣ ਕਾਰਨ ਦੋਵਾਂ ਕੈਲੰਡਰਾਂ ਦੀਆਂ 4-5 ਸੰਗ੍ਰਾਂਦਾਂ ਹਰ ਸਾਲ
ਵੱਖ-ਵੱਖ ਹੁੰਦੀਆਂ ਹਨ।
ਬਿਕ੍ਰਮੀ 2069 ਸੰਮਤ (2012-13ਸੀ: ਈ) ਦੀਆਂ ਸੰਗ੍ਰਾਂਦਾਂ