ਬਾਬਾ ਮੋਹਨ ਜੀ ਤੋਂ ਪੋਥੀਆਂ ਲੈਣ ਜਾਣ ਵਾਲੀ ਗਾਥਾ
ਤੇ ਗੁਰਬਾਣੀ ਦੀ ਘੋਰ ਨਿਰਾਦਰੀ?
ਲਿਖਾਰੀ ਨੇ ਜੋ ਕਹਾਣੀ ਲਿਖੀ ਹੈ ਉਸ ਅਨੁਸਾਰ, ਬਾਬਾ ਮੋਹਨ ਜੀ ਤੋਂ ਪੋਥੀਆਂ
ਲਿਅਉਣ ਲਈ ਸਤਿਗੁਰੂ ਅਰਜਨ ਸਾਹਿਬ ਜੀ ਨੇ ਪਹਿਲਾਂ ਭਾਈ ਗੁਰਦਾਸ ਜੀ ਨੂੰ ਭੇਜਿਆ ਪਰ ਬਾਬਾ ਮੋਹਨ ਜੀ
ਨੇ ਚੁਬਾਰੇ ਦਾ ਦਰਵਾਜ਼ਾ ਹੀ ਨਾ ਖੋਹਲਿਆ। ਫਿਰ ਬਾਬਾ ਬੁੱਢਾ ਜੀ ਗਏ। ਅਖੇ, ਉਨ੍ਹਾਂ ਨੇ ਬਾਬਾ
ਮੋਹਰੀ ਜੀ ਦੇ ਘਰ ਦੇ ਦੂਜੇ ਜੀਆਂ ਦੀ ਸਹਾਇਤਾ ਲੈਣ ਦੇ ਥਾਂ, ਹੂੜ ਮਤੀਆਂ ਵਾਗ ਚੁਬਾਰੇ ਦਾ ਦਰਵਾਜ਼ਾ
ਜਾ ਪੁੱਟਿਆ। ਪਰ ਬਾਬਾ ਮੋਹਨ ਜੀ ਦੀ ਸਮਾਧੀ ਫਿਰ ਵੀ ਨਾ ਖੁੱਲੀ। ਅਖੇ ਬਾਬਾ ਜੀ ਜਿਊ ਦੇ ਤਿਊਂ
ਅਡੋਲ ਸਮਾਧੀ ਅਸਥਿਤ ਬੈਠ੍ਰੇ ਰਹੇ। ਦਰਵਾਜ਼ਾ ਪੁੱਟੇ ਜਾਣ ਦਾ ਖੜਕਾ ਸੁਣ ਕੇ ਬਾਬਾ ਮੋਹਰੀ ਜੀ ਦੌੜ
ਕੇ ਉਪਰ ਚੁਬਾਰੇ ਵਿੱਚ ਆ ਗਏ ਅਤੇ- “ਆਇ ਬਚਨ ਬੁੱਢੇ ਕੋ ਕਹੇ। ਇਹ ਅਲਮਸਤ ਮਸਤ ਹੀ ਰਹੇ”।
20. ਮਿਠੀ ਜਹੀ ਝਾੜ-ਰੂਪ ਪ੍ਰਸ਼ਾਦ ਲੈ ਕੇ, ਬਾਬਾ ਮੋਹਨ ਜੀ ਨੇ ਬਾਬਾ ਮੋਹਰੀ ਜੀ ਨੂੰ ਨਮਸਕਾਰ ਕਰਕੇ
ਬਾਬਾ ਬੁੱਢਾ ਜੀ ਅਛੋਪਲੇ ਹੀ ਵਾਪਸ ਮੁੜ ਆਏ। ਅਤੇ ਸਤਿਗੁਰੂ ਜੀ ਨੂੰ ਇਉਂ ਆ ਆਖਿਆ:-
ਕੁੰਡਲੀਅ॥ ਗੁਰ ਅਰਜਨ ਕੇ ਚਰਨ ਲੱਗਿ ਬੁਢੇ ਕੀਨ ਬਖਾਨ।
ਲਿਆਵੈ ਕੌਣ ਸੁ ਪੋਥੀਆਂ ਖੁਲ੍ਹੇ ਨਾ ਤਿਨ ਕਾ ਧਯਾਨ।
ਖੁਲ੍ਹੇ ਨ ਤਿਨ ਕਾ ਧਯਾਨ ਜਤਨ ਹਮ ਕੀਨ ਅਨੇਕਾ।
ਯੌਂ ਸੁਨਿ ਬੁਢੇ ਬੈਨ ਸ੍ਰੀ ਗੁਰੂ ਧਾਰਿ ਬਿਬੇਕਾ. . 23॥
ਬਾਬਾ ਜੀ ਤੋਂ ਸਾਰੀ ਵਾਰਤਾ ਸੁਣ ਕੇ ਗੁਰੂ ਅਰਜਨ ਸਾਹਿਬ ਜੀ ਆਪ ਗੋਇੰਦਵਾਲ
ਸਾਹਿਬ ਗਏ। ਉਨ੍ਹਾਂ ਪਹਿਲਾਂ ਬਉਲੀ ਸਾਹਿਬ ਇਸ਼ਨਾਨ ਕੀਤਾ ਤੇ ਫਿਰ ਸਮਾਧੀ ਲਾ ਕੈ ਬੈਠ ਗਏ। ਇੱਕ ਘੜੀ
ਭਰ ਪਹਿਲੇ ਚੌਹਾਂ ਸਤਿਗੁਰਾਂ ਦਾ ਧਿਆਨ ਧਰਿਆ ਤਾਂ ਸ੍ਰੀ ਗੁਰੂ ਅਮਰਦਾਸ ਜੀ ਜਿਵੇ ਪ੍ਰਗਟ ਹੋ ਪਏ,
ਲਿਖਾਰੀ ਦੇ ਹੀ ਬਚਨਾ ਵਿਚ:--
ਦੋਹਰਾ॥ ਚਾਰਿ ਗੁਰੂ ਕੋ ਧਿਅਨੁ ਤਬ. ਏਕ ਮਹੂਰਤ ਕੀਨੁ। ਅਮਰ ਗੁਰੂ
ਦਰਸ਼ਨੁ ਦੀਯੋ ਦਿਖਿ ਅਰਜਨ ਸੁਖ ਲੀਨੁ॥ 21॥
ਗੁਰ ਅਮਰਦਾਸ ਐਸੇ ਕਹਾ ਮੋਹਨ ਉਪਮਾ ਉਚਾਰ। ਸੋਊ ਆਇ ਚਰਨੀ ਲਗੈ ਪੂਰੈ ਇੱਛ
ਤੁਮਾਰ॥ 26॥
ਜੇ, ਗੁਰੂ ਅਮਰਦਾਸ ਜੀ ਦੀਆਂ ਨਜਰਾਂ ਵਿੱਚ ਬਾਬਾ ਮੋਹਨ ਦੀ ਅਵਸਥਾ ਏਡੀ
ਉੱਚੀ ਸੀ ਕਿ, ਉਨ੍ਹਾਂ ਨੇ, ਸਤਿਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤਿ ਦੇ ਮਾਲਕ, ਪੂਰਨ ਸਤਿਗੁਰੂ
ਜੀ, ਜਿਹੜੇ ਸੰਸਾਰ ਨੂੰ ਇਹ ਉਪਦੇਸ਼ ਦ੍ਰਿੜ ਕਰਾ ਰਹੇ ਸਨ- ‘ਮਾਣਸੁ ਬਪੁੜਾ ਕਿਆ ਸਾਲਾਹੀ ਕਿਆ
ਤਿਸ ਕਾ ਮੁਹਤਾਜਾ॥’ ਜਿਹੜੇ ਸਤਿਗੁਰੂ ਦਾ ਦਾ ਉਪਦੇਸ਼ ਇਹ ਹੈ-
ਸਲੋਕ ਮਃ 5॥ ਉਸਤਤਿ ਨਿੰਦਾ ਨਾਨਕ ਜੀ ਮੈ ਹਭ
ਵਞਾਈ ਛੋੜਿਆ ਹਭੁ ਕਿਝੁ ਤਿਆਗੀ॥ ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ॥ 1॥ ਜੇ ਕਦੇ
ਉਸਤਤਿ ਕੀਤੀ ਵੀ ਤਾਂ ਕੇਵਲ ਉਸ ਨਿਰੰਕਾਰ ਜੀ ਦੀ- ‘ਉਸਤਤਿ ਮਨ ਮਹਿ ਕਰਿ ਨਿਰੰਕਾਰ॥” ਉਸ
ਸਮਰਥਿ ਸਤਿਗੁਰੂ ਜੀ ਨੂੰ ਇੱਕ ਅਜੇਹੇ ਮਨੁੱਖ ਦੀ ਉਸੱਤਤਿ ਕਰਨ ਲਈ ਕਿਹਾ ਜਾ ਰਿਹਾ ਹੈ ਜਿਹੜਾ
ਸੰਸਾਰ ਲਈ ਨਿਕੰਮਾ ਅਥਵਾ ਦੂਜਿਆਂ ਦੀ ਕਮਾਈ ਤੇ ਦਿਨ ਗੁਜ਼ਾਰਨ ਵਾਲਾ ਸੀ। ਜਿਸ ਨੂੰ ਪਰਮਾਤਮਾ ਦੇ
ਰਾਹ ਦੀ ਪਛਾਣ ਦਾ ਵਲ- “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ 1॥”
{1245} ਸਿੱਖਣ ਦੀ ਲੋੜ ਕਦੇ ਅਨੁਭਵ ਹੀ ਨਹੀਂ ਸੀ ਹੋਈ।
ਗੰਭੀਰ ਸ਼ੰਕੇ:--
(ੳ) ਜੇ ਸਤਿਗੁਰੂ ਅਮਰਦਾਸ ਜੀ ਨੇ, ਕੇਵਲ ਇਹੀ ਗੁਰਮਤਿ ਵਿਰੋਧੀ ਮਸ਼ਵਰਾ ਦੇਣ
ਲਈ, ਅਜੇਹੇ ਦੇਸੋਂ ਮੁੜ ਕੇ ਆਉਣਾ ਪੈਣਾ ਸੀ, ਜਿੱਥੇ ਗਿਆ ਕਦੇ ਕੋਈ ਇਸ ਤਰ੍ਹਾਂ ਵਾਪਸ ਆਇਆ ਹੀ
ਨਹੀਂ ਸੀ, ਤਾਂ ਅਭੁੱਲ ਸਤਿਗੁਰੂ ਜੀ ਨੇ ਗੁਰੂ ਬਾਣੀ ਦੀਆਂ ਪੋਥੀਆਂ ਅਜੇਹੇ ਅੜੀਖੋਰੇ ਮੁਨੱਖ ਨੂੰ
ਸੌਂਪਣੀਆਂ ਹੀ ਕਿਉਂ ਸਨ? (ਅ) ਕੁਟਲ ਲਿਖਾਰੀ, ਤੀਜੇ ਸਤਿਗੁਰੂ ਨਾਨਕ ਜੀ ਕੋਲੋਂ, ਪੰਜਵੇ ਨਾਨਕ
ਸਾਹਿਬ ਨੂੰ ਅਖਵਾ ਰਿਹਾ ਹੈ, ਕਿ ਉਹ ਵਿਹਲੜ ਮਨੁੱਖ ਦੀ ਉਸੱਤਤਿ ਕਰਨ? (3) ਤੀਸਰੇ ਪਾਤਸ਼ਾਹ ਸਾਰੇ
ਰੱਬੀ ਨਿਯੱਮ ਭੰਨ ਕੇ ਜੇ ਪਰਲੋਕ ਵਿਚੋਂ ਵਾਪਸ ਮੁੜ ਆਉਣ ਦੇ ਸਮਰੱਥ ਸਨ, ਤਾਂ ਗੁਰਬਾਣੀ ਦੀਆਂ
(ਕਥਿਤ) ਪੋਥੀਆਂ ਵੀ ਉਸੇ ਅਸਲੀ ਵਾਰਸ ਤੱਕ ਪੁਚਾਉਂਣੀਆਂ ਸਮਰੱਥ ਸਤਿਗੁਰੂ ਜੀ ਲਈ ਔਖੀਆਂ ਕਿਸ ਕਾਰਨ
ਬਣ ਗਈਆਂ? ਪੁਰਾਣਕ ਝੂਠ ਦਾ ਰੂਪ ਇਸ ਪੁਸਤਕ ਨੂੰ ਗੁਰਮਤਿ ਦੇ ਅਨਕੂਲ ਦਰਸਾ ਕੇ ਪੰਥ ਵਿੱਚ ਸੁਗ਼ਾਤ
ਵਜੋਂ ਵੰਡਣ ਵਾਲੇ, ਹੇ ਸਤਿਕਾਰਤ ਮਹਾਂਪੁਖ ਸਾਹਿਬਾਨ ਜੀਓ! ਇਨ੍ਹਾਂ ਸ਼ੰਕਿਆਂ ਦੀ ਨਿਵਰਤੀ ਵੀ ਨਾਲ
ਹੀ ਕਰ ਦੇਣੀ ਸੀ ਜੀ? ਹੁਣ ਹੀ ਲਿਖ ਭੇਜੋ ਕਿ, ਇਨ੍ਹਾਂ ਸ਼ੰਕਿਆਂ ਦਾ ਸਮਾਧਾਨ ਕਿਸ ਨੇ ਕਰਨਾ ਸੀ?
ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਹਿੰਦਿਆਂ, ਆਉ ਲਿਖਾਰੀ ਦੀ ਬੋਲੀ ਵਿੱਚ ਨਾਨਕ ਦੀ ਮੋਹਰ ਵਰਤ
ਕੇ ਲਿਖੀ ਹੋਈ ਮੋਹਨ ਜੀ ਦੀ ਉਸਤਤਿ ਦਾ ਹਾਲ ਪੜ੍ਹੀਏ?
ਕੁੰਡਲੀਆ॥ ਅਮਰ ਅਸ ਭਾਖਿ ਕੈ ਭਏ ਸੁ ਅੰਤਰ ਧਯਾਨ।
ਗੁਰ ਅਰਜਨ ਮਨਿ ਸੁਖੁ ਲਯੋ ਸ੍ਰੀ ਗੁਰ ਬੰਦਨ ਠਾਨਿ।
ਸ੍ਰੀ ਗੁਰ ਬੰਦਨ ਠਾਨ ਮੋਹਨ ਕੈ ਚਲੇ ਚੁਬਾਰੇ।
ਜਾਇ ਹਾਂ ਨਿਕਟਾਰ ਗਲੀ ਮਧਿ ਭੂਮਿ ਬੈਠਾਰੇ।
ਕੌਤਕ ਤਹਾਂ ਨਿਹਾਰਿ, ਸਿਖ ਬਹੁ ਸਫ਼ਾ ਲਿਆਏ।
ਗ਼ਲੀਚੇ ਦਰੀ ਅਪਾਰ ਸ੍ਰੀ ਗੁਰ ਸਭੈ ਹਟਾਏ॥ 27॥
ਪਦ ਅਰਥ:-ਅਸ=ਇਸ ਪ੍ਰਕਾਰ ਦੇ ਬਚਨ ਆਖੇ। ਅੰਤਰ ਧਯਾਨ=ਗੁਪਤ ਹੋ
ਗਏ। ਬੰਦਨ ਠਾਨ=ਨਮਸਕਾਰ ਕਰਕੇ। ਨਿਕਟਾਰ=ਕੋਲ ਦੀ ਗਲੀ ਵਿਚਭੂਮਿ
ਬੈਠਾਰੇ=ਧਰਤੀ ਤੇ ਬੈਠਗਏ।
ਇਹ ਕੀਹ? ਝੂਠ ਬਾਣੀ ਨੂੰ ਗੁਰੂ ਬਾਣੀ ਸਮਝਣ ਦਾ ਪੰਥਕ ਫ਼ੁਰਮਾਨ?
ਸੋਰਠਾ॥ ਤੰਬੂਰਾ ਹਾਥ ਸੁਧਾਰ ਗੁਰ ਅਰਜਨ ਮੁਖ ਕਮਲ ਸੋਂ।
ਕੀਨੋਂ ਸਬਦੁ ਉਚਾਰ, ਮੋਹਨ ਕੀ ਉਪਮਾ ਲੀਯੋ॥ 28॥
ਟੂਕ ਵਿੱਚ ਲਿਖੇ ਅਰਥ ਇਸ ਪ੍ਰਕਾਰ ਹਨ:- “ਗੁਰੂ ਅਰਜਨ ਦੇਵ ਜੀ ਨੇ
ਤੰਬੂਰਾ ਸੁਰ ਕਰਕੇ ਹੱਥ ਵਿੱਚ ਲੈ ਲਿਆ। ਕੰਵਲ ਸਰੀਖੇ ਮੁੱਖ ਤੋਂ ਮੋਹਨ ਦੀ ਸੋਭਾ ਵਿੱਚ ਭਾਵ,
ਕਰਤਾਰ ਦੀ ਸੋਭਾ ਵਿੱਚ ਜੋ ਸਭ ਨੂੰ ਮੋਹਤ ਕਰ ਰਿਹਾ ਹੈ। ਇਹ ਸ਼ਬਦ ਗੁਰੁ ਅਰਜਨ ਦੇਵ ਜੀ ਨੇ ਪ੍ਰਭੂ
ਦੀ ਉਸਤਤਿ ਵਿੱਚ ਉਚਾਰਨ ਕੀਤਾ ਪਰ ਵਿੱਚ ਮੋਹਨ ਸ਼ਬਦ ਦੇ ਪ੍ਰਯੋਗ ਤੋਂ ਮੋਹਨ ਜੀ ਭੁਲੇਖਾ ਖਾ
ਗਏ ਕਿ ਸ਼ਾਇਦ ਗੁਰੂ ਜੀ ਉਸ ਦੀ ਵਡਿਆਈ ਕਰ ਰਹੇ ਹਨ ਤੇ ਗੁਰਬਾਣੀ ਦੀਆਂ ਪੋਥੀਆਂ ਦੇ ਦਿੱਤੀਆਂ”।
{28}
ਇਸ 28 ਨੰਬਰ ਸੋਰਠੇ ਤੋਂ ਉਪਜੇ ਸ਼ੰਕਿਆਂ ਦਾ ਵੇਰਵਾ:-
(1) ਲਿਖਾਰੀ ਜੀ ਨੇ ਪੋਥੀਆਂ ਦਾ ਤਾਂ ਕਿਤੇ ਇਸ਼ਾਰਾ ਤੱਕ ਨਹੀਂ ਕੀਤਾ,
ਫਿਰ ਵੀ ਵੇਦਾਂਤੀ ਜੀ ਨੇ “ਗੁਰਬਾਣੀ ਦੀਆਂ ਪੋਥੀਆਂ ਦੇ ਦਿੱਤੀਆਂ” ਲਿਖਣ ਤੋਂ ਇਉਂ ਅਨੁਭਵ
ਹੁੰਦਾ ਹੈ ਜਿਵੇਂ, ਪਰਮ ਸਤਿਕਾਰ ਯੋਗ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ,
ਭਵਿੱਖ ਦੀਆਂ ਖ਼ਬਰਾਂ ਜਾਣਨਹਾਰ ਹਨ। ਪਰ, ਜੇ ਲਿਖਾਰੀ ਤੋਂ ਅਗਾਂਹ ਵਗ ਤੁਰਨਾ ਠੀਕ ਹੈ, ਤਾਂ ਅੱਗੇ
ਵਰਤਨ ਵਾਲੇ ਕਈ ਦੁਖਦਾਈ ਭਾਣਿਆਂ ਤੋਂ ਵੀ ਸਿੰਘ ਸਾਹਿਬ ਜ਼ਰੂਰ ਸੁਚੇਤ ਹੋਣੇ ਚਾਹੀਦੇ ਹਨ। ਨਹੀਂ ਤਾਂ
ਭਲਾ ਬਿਨਾ ਨਿਸ਼ਾਨੇ ਤੋਂ ਤੀਰ ਛੱਡੀ ਜਾਣ ਵਿੱਚ ਕੀ ਭੇਤ? ਕਿੱਥੋਂ ਪਤਾ ਲੱਗੇ ਕਿ, ਸਿੰਘ ਸਾਹਿਬ ਦਾ
ਅਸਲ ਨਿਸ਼ਾਨਾ ਕਿਥੇ ਟਿਕਿਆ ਹੋਇਆ ਹੈ?
(2) ਮਾਇਆ ਉਗ੍ਰਾਹੁਣ ਦੀ ਨਿਯੱਤ ਨਾਲ ਬਣੇ ਰਾਗੀ ਢਾਡੀ, ਪਰਚਾਰਕਾਂ ਦੀ
ਕਿਰਪਾ ਨਾਲ ਲਗ-ਪਗ ਸਾਰਾ ਸਿੱਖ ਜਗਤ ਏਹੀ ਮੰਨ ਰਿਹਾ ਸੀ ਕਿ, ਸਤਿਗੁਰੂ ਅਰਜਨ ਸਾਹਿਬ ਜੀ ਨੇ ਉਹ
ਸ਼ਬਦ ਬਾਬਾ ਮੋਹਨ ਜੀ ਦੀ ਉਸਤਤਿ ਵਿੱਚ ਉਚਾਰਿਆ ਸੀ। ਚੌਹਾਂ ਛੰਦਾ ਦੇ। ਉਸ ਪਾਵਨ ਗੁਰੂ ਸ਼ਬਦ ਦੇ ਥਾਂ
ਪੁਸਤਕ ਦੇ ਲਿਖਾਰੀ ਨੇ, ਤਿੰਨ ਕਬਿੱਤ ਅਤੇ ਇੱਕ ਅਨੰਗ ਸੇਖਰ ਛੰਦ, ਲਿਖੇ ਤਾਂ ਆਪ ਹਨ, ਪਰ
ਦਰਸਾਏ ਸਤਿਗੁਰੂ ਅਰਜਨ ਦੇਵ ਜੀ ਦੀ ਕਿਰਤ ਵਜੋਂ ਹਨ। ਚੌਹੀ ਥਾਂਈ “ਮੋਹਨ” ਪਦ ਦੀ ਵਰਤੋਂ ਕੀਤੀ ਹੋਈ
ਹੈ। ਕਬਿੱਤਾਂ ਵਿੱਚ ‘ਬਿਨਵੰਤ ਨਾਨਕ” ਅਤੇ ਅਨੰਗ ਛੰਦ ਵਿੱਚ “ਨਾਨਕ ਅਲਾਇ” ਪਦਾਂ ਦੀ ਵਰਤੋਂ ਵੀ
ਕੀਤੀ ਹੋਈ ਹੈ। ਚੰਗਾ ਭਲਾ ਪੜ੍ਹਿਆ ਲਿਖਿਆ ਮਨੁੱਖ ਵੀ ਇਸ ਭਰਮ ਵਿੱਚ ਪੈ ਜਾਂਦਾ ਹੈ ਕਿ, ਇਹ ਚਾਰੇ
(3 ਕਬਿੱਤ ਤੇ 1 ਅਨੰਗ ਛੰਦ) ਸ਼ਾਇਦ ਗੁਰਬਾਣੀ ਹੀ ਹੋਵੇ? ਪਰ ਸਰਬ ਉਚ ਧਾਰਮਿਕ ਪੋਦਵੀ ਦੇ
ਮਾਲਕ ਗੁਰੂਬਾਣੀ ਦੇ ਬੜੇ ਸੁਲਝੇ ਹੋਏ ਕਥਾਕਾਰ, ਗੁਰੂ ਇਤਿਹਾਸ ਦੇ ਗਿਆਤਾ, ਕਿਰਪਾਲੂ ਵੇਦਾਂਤੀ ਜੀ
ਦਾ ਇਉਂ ਲਿਖਣਾ- “ਇਹ ਸ਼ਬਦ ਗੁਰੁ ਅਰਜਨ ਦੇਵ ਜੀ ਨੇ ਪ੍ਰਭੂ ਦੀ ਉਸਤਤਿ ਵਿੱਚ ਉਚਾਰਨ ਕੀਤਾ, ਪਰ
ਵਿੱਚ ਮੋਹਨ ਸ਼ਬਦ ਦੇ ਪ੍ਰਯੋਗ ਤੋਂ ਮੋਹਨ ਜੀ ਭੁਲੇਖਾ ਖਾ ਗਏ ਕਿ ਸ਼ਾਇਦ ਗੁਰੂ ਜੀ ਉਸ ਦੀ ਵਡਿਆਈ ਕਰ
ਰਹੇ ਹਨ।” ਲਿਖਾਰੀ ਦੀ ਲਿਖਤ ਨੂੰ ਕਵਿਤਾ ਦੇ ਥਾਂ ਗੁਰਬਾਣੀ ਸਮਝ ਲੈਣ ਵਾਲੀ ਝਿਜਕ ਦੂਰ ਕਰ
ਦਿੱਤੀ। ਸ੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਸਾਹਿਬ ਵਲੋਂ ਉਪਰੋਕਤ ਨੋਟ
Notified ਸਨਦ ਹੈ ਜਿਸ ਤੋ, -ਸਤਿਗੁਰੂ ਬਿਨਾ
ਹੋਰ ਕਚੀ ਹੈ ਬਾਣੀ॥” ਦੀ ਪਾਬੰਦੀ ਤੋਂ ਮੁਕਤ, ਸ਼ੁੱਧ ਗੁਰੂ ਬਾਣੀ ਬਣ ਗਈ ਹੈ? ਇਹ ਕਿਵੇਂ ਮੰਨ
ਲਿਆ ਜਾਵੇ ਕਿ, ਸੁਲ਼ਝੇ ਹੋਏ ਮਹਾਂਨ ਵਿਦਵਾਨ ਵੇਦਾਂਤੀ ਜੀ ਉਕਾਈ ਖਾ ਗਏ ਹਨ? ਇਹ ਨੋਟ ਲਿਖ ਦੇਣਾ
ਕਿੱਡੀ ਕੁ ਔਖੀ ਗਲ ਸੀ ਕਿ, “ਇਹ ਗੁਰਬਾਣੀ ਨਹੀਂ ਹੈ”। ਸਾਰੀ ਪੁਸਤਕ ਨੂੰ ਸਾਹਮਣੇ ਰੱਖ ਕੇ ਨਿਰਣਾ
ਕੀਤਾ ਜਾਵੇ ਤਾਂ ਹਿਰਦਾ ਪੁਕਾਰ ਉਠੱਦਾ ਹੈ ਕਿ, ਸੰਪਾਦਕ ਮਹਾਂਪੁਰਖ ਜੀ ਸਭ ਕੁੱਝ ਸੋਚ ਸਮਝ ਕੇ ਲਿਖ
ਰਹੇ ਹਨ।
(3) (ੳ) ਇਸ ਪੁਸਤਕ ਨੂੰ ਪੰਥ ਦੀ (ਕਥਿਤ) ਸਰਬਉੱਚ ਸੰਸਥਾ ਵਲੋਂ ਆਪਣੀ
ਮੋਹਰ ਹੇਠ, ਗੁਰਮਤਿ ਦੇ ਅਨਕੂਲ, ਅਨਮੋਲ ਸੁਗ਼ਾਤ ਦੇ ਰੂਪ ਵਿੱਚ ਵੰਡਿਆ ਜਾਣਾ (ਅ) ਸਿੱਖ
ਜਗਤ ਦੀ ਗੁਰਬਾਣੀ ਤੋਂ ਅਗਿਆਨਤ ਦੀ ਗੱਲ ਸਿੰਘ ਸਾਹਿਬ ਕੇਵਲ ਸਿੰਘ ਜੀ ਆਪਣੇ ਪਰਸ਼ੰਸਾ ਪੱਤਰ ਵਿੱਚ
ਮੰਨ ਚੁੱਕੇ ਹਨ। ਇਨ੍ਹਾਂ ਹਾਲਾਤ ਤੋ ਸਮਝਿਆ ਜਾਣਾ ਚਾਹੀਦਾ ਹੈ ਕਿ ਪੁਸਤਕ
Release
ਕਰਤਾ, ਜਥੇਦਾਰ ਸਾਹਿਬਾਨ ਹਰ ਪੱਖੋ ਬੜੇ ਸੁਚੇਤ ਸਨ।
ਸੁਜਾਨ ਪਾਠਕ ਸੱਜਣ ਇਕਾਗਰਤਾ ਨਾਲ ਪੜ੍ਹ ਕੇ ਅਸਲੀਯੱਤ ਨੂੰ ਸਮਝਣ ਦਾ ਯਤਨ
ਨਾਲੋ ਨਾਲ ਕਰਦੇ ਹੋਏ ਨੋਟ ਰੱਖੀ ਜਾਣ ਦੀ ਖੇਚਲ ਕਰਨ ਤਾਂ ਜੋ ਦਾਸ ਦੀ ਬਿਰਧ ਅਵਸਥਾ ਕੋਈ ਗੰਭੀਰ
ਉਕਾਈ ਨਾ ਕਰਵਾ ਦੇਵੇ? :-
ਕਬਿੱਤ॥ ਮੋਹਨ ਤੇਰੇ ਊਚੇ ਗ੍ਰੇਹ ਸਕ੍ਰ ਸਮ ਛਬਿ ਲੇਹਿ, ਮੋਹਨ ਤੇਰੇ ਦੁਆਰ
ਧਰਮਸਾਲ ਸਾਧਸੰਗ ਕੀ।
ਧਰਮਸਾਲ ਮਾਹਿ ਸੁ ਗੁਪਾਲ ਜਸੁ ਸਦਾ ਗਹਿ, ਉਪਮਾ ਸੁ ਰਰੇ ਤੇਰੀ ਤੇਰੋ ਜਸ
ਮੰਗ ਕੀ। ਦਇਆ ਮਯਾ ਧਾਰਿ ਹਰਿ ਦੀਨਨ ਨਿਹਾਲ ਕਰਿ ਬਿਨਵੰਤਿ ਨਾਨਕ ਸੁ ਮੋਹ ਫਾਸ ਬੰਦ ਕੀ।
ਦਰਸ਼ਨ ਕੀ ਇਛ ਮੇਰੀ ਉਪਮਾ ਅਪਾਰ ਤੇਰੀ, ਦੇਖਿ ਕੈ ਚੁਬਾਰਾ ਛਬਿ ਲਾਜਤ ਅਨੰਗ ਕੀ॥ 29॥
ਪਦ ਅਰਥ:-ਮੋਹਨ ਤੇਰੇ … =ਹੇ ਮੋਹਨ! ਤੇਰੇ ਉੱਚੇ ਮਹਲ ਮੰਦਰ
ਇੰਦਰਪੁਰੀ ਵਾਂਗ ਸੁਭਾਇਮਾਨ ਹੋ ਰਹੇ ਹਨ। (ਇਥੇ ਲਿਖਾਰੀ ਕੋਲੋਂ ਬਦੋ ਬਦੀ ਸਚੁ ਲਿਖਿਆ ਗਿਆ, ਭਾਵ,
ਜਿਵੇਂ ਇਸ ਸ੍ਰਿਸ਼ਟੀ ਤੇ ਇੰਦਰਪੁਰੀ ਦਾ ਥਾਂ ਹਿੰਦੂ ਵੀਰਾਂ ਦੇ ਧਰਮ ਗ੍ਰੰਥਾਂ ਤੋਂ ਬਾਹਰ ਹੋਰ ਕਿਤੇ
ਨਹੀਂ ਹੈ, ਏਵੇਂ ਹੀ ਉਸ ਵਰਗੇ ਸੁਭਾਇਮਾਨ ਮੋਹਨ ਦੇ ਕਿਸੇ ਚੁਬਾਰੇ ਦਾ ਵੀ ਸ੍ਰੀ ਗੋਇੰਦਵਾਲ ਵਿੱਚ
ਕੋਈ ਨਾਮ ਨਿਸ਼ਾਨ ਨਹੀਂ)। ਗ+=ਧਰਤੀ, ਪਾਲ=ਪਾਲਣ ਵਾਲਾ, ਭਾਵ ਪ੍ਰਭੂ। ਰਰੇ=ਉਚਾਰਦੇ
ਹਨ। ਦੀਨਨ. . =ਗ਼ਰੀਬਾਂ ਨੂੰ ਨਿਹਾਲ ਕਰਨ ਵਾਲੇ। ਮੋਹ=ਮੋਹ ਦੀ ਫਾਹੀ। ਅਨੰਗ=ਕਾਮਦੇਵ।
ਉਹ ਮੋਹਨ ਜੀ, ਜਿਨ੍ਹਾਂ ਦੀ ਸਮਾਧੀ ਚੁਬਾਰੇ ਦਾ ਬੂਹਾ ਪੁੱਟਣ ਤੇ ਵੀ ਨਹੀਂ
ਸੀ ਖੁਲ੍ਹੀ, ਹੁਣ:-
ਸਵੱਯਾ=ਸੁਨਿ ਕੈ ਗੁਰ ਵਾਕ ਸੁ ਮੋਹਨ ਜੀ ਤਬ, ਖੋਲਿ ਬਾਰੀ ਕਟ ਬੈਨ
ਉਚਾਰੇ।
ਪਾਟਕ ਪਾਇ ਦੀਯੋ ਅਪਨੈ ਗ੍ਰਿਹਿ, ਭ੍ਰਾਤ ਨਿਕਾਸ ਵਡੇ ਸੁਖ ਧਾਰੇ। ਆਪ ਗੁਰੂ
ਬਨਿ ਹੋਇ ਨਿਲੱਜ, ਬਡੋ ਤੁਮ ਢੀਠ ਨ ਕੋਇ ਨਿਹਾਰੇ।
ਪੋਥੀਆ ਲੇਵਨ ਆਯੋ ਈਹਾਂ ਤੁਮ, ਬੀਥਨ ਮੈ ਦੀਯੋ ਡਿੰਭ ਪਸਾਰੇ॥ 30॥
ਪਦ ਅਰਥ:-ਪਾਟਕ=ਫੁੱਟ ਪਾ ਦਿੱਤੀ। ਭ੍ਰਾਤ. . =ਭਰਾ
ਨੂੰ ਘਰੋਂ ਕੱਢ ਕੇ। ਨਿਲੱਜ=ਲੱਜਾ ਤੋਂ ਰਹਿਤ। ਬੀਥਨ. . =ਗੀਲ਼ਆਂ ਵਿੱਚ ਪਾਖੰਡ
ਖਿਲਾਰ ਰਹੇ ਹੋ। ਬਡੋ ਤੁਮ ਢੀਠ ਨ ਕੋਇ ਨਿਹਾਰੇ. =ਤੁਹਾਡੇ ਵਰਗਾ ਨਿੱਡਰ ਕੋਰੀ
ਨਹੀਂ ਵੇਖਿਆ।
ਸੰਪਾਦਕ ਮਹਾਂਪੁਰਖਾਂ ਦੀ ਮਜਬੂਰੀ?
ਉਪਰੋਕਤ ਪਹਿਲੀ ਪੰਗਤੀ ਵਿਚਲੇ ‘ਕਟ ਬੈਨ’ ਪਦ ਦਾ ਅਰਥ, ਕਾਟ ਕਰਨ ਵਾਲੇ
ਤਿਖੇ ਬਚਨ, ਲਿਖਣੋ ਵੇਦਾਂਤੀ ਜੀ ਸੰਗ ਗਏ। ਅਤੇ ਤੀਜੀ ਪੰਗਤੀ ਵਿਚਲੇ ਢੀਠ ਸ਼ਬਦ ਦਾ ਅਰਥ
ਨਿਲੱਜ ਲਿਖਣ ਤੋਂ ਟਲ ਕੇ ਨਿੱਡਰ ਲਿਖਣੇ. ਕੀ ਮੋਹਨ ਜੀ ਦੇ ਕੂਟ-ਕਿਰਦਾਰ ਤੇ ਪਰਦਾ ਪਇਆ
ਗਿਆ ਹੈ। ਖ਼ਾਲ਼ਸ਼ਾ ਜੀ ਦੇ ਕੇਂਦਰੀ ਅਸਥਾਨ ਤੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਹੋਇਆਂ ਤਾਂ ਸਗੋਂ
ਵੇਦਾਂਤੀ ਸਾਹਿਬ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੋ ਰਹੇ ਹਰ ਛੋਟੇ ਤੋ ਛੋਟੇ
ਸੰਕੇਤ ਨੂੰ ਪਾਤਸ਼ਾਹੀ ਹੁਕਮ ਮੰਨ ਕੇ ਸਦਾ ਉਸ ਦੇ ਅਨਕੂਲ ਵਿਹਾਰ ਕਰਦੇ ਰਹਿਣ ਦੇ ਪੂਰਨੇ ਪਾਉਂਦੇ
ਰਹਿਣਾ ਵਿੱਚ ਜ਼ਰਾ ਵੀ ਆਲਸ ਨਹੀਂ ਕਰਨਾ ਚਾਹੀਦਾ। ਗੁਰੂ ਬਾਣੀ ਵਿਚੋ ਪੰਚਮ ਪਾਤਸ਼ਾਹ ਜੀ ਦੇ ਲਿਖੇ
ਢੀਠ, ਢੀਠੁ ਜਾਂ ਢੀਠਾ ਪਦ ਵਾਲੇ 5 (ਪੰਜ) ਗੁਰੂ ਸ਼ਬਦਾਂ ਦੀ ਸੂਚੀ::- (1) -ਆਸਾ
ਮਹਲਾ 5॥ …. ਬਿਨਸਿਓ ਮਨ ਕਾ ਮੂਰਖੁ ਢੀਠਾ॥ ਪ੍ਰਭ ਕਾ ਭਾਣਾ ਲਾਗਾ ਮੀਠਾ॥ 2॥ … 4॥ 15॥ 66॥
{387} {ਮੂਰਖ ਢੀਠਾ=ਮਨ ਤੋਂ ਮੂਰਖਤਾਈ ਵਾਲਾ ਢੀਠ ਪੁਣਾ ਦੂਰ ਹੋ ਗਿਆ} (2) ਧਨਾਸਰੀ ਮਃ 5॥ ….
ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ॥ ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ
ਡੀਠਾ॥ 4॥ 3॥ {671} {ਬਿਨਸਿਓ ਢੀਠਾ=ਢੀਠਪੁਣਾ ਦੂਰ ਹੋ ਗਿਆ} (3) -ਟੋਡੀ ਮਹਲਾ 5॥ ….
ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ॥ ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ
ਬਾਹੁਰਿ ਨਹੀ ਪੀਠੇ॥ 1॥ … 2॥ 8॥ 27॥ {717} ਬਿਨਸੇ ਮਦ ਢੀਠੇ= (ਮੁੜ ਮੁੜ ਹੱਲੇ ਕਰਕੇ
ਆਉਣ ਵਾਲੇ ਕਾਮ ਕ੍ਰੋਧ ੳਹੰਕਾਰ ਆਦਿ ਢੀਠ ਵਿਕਾਰ ਨਾਸ ਹੋ ਗਏ। (4) --ਸੂਹੀ ਮਹਲਾ 5॥ … ਪਾਵਉ
ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ॥ ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਪ੍ਰਭਿ ਹਾਥ
ਦੇਇ ਨਿਸਤਾਰੇ॥ 4॥ 6॥ {738} - (5) -ਬਿਲਾਵਲੁ ਮਹਲਾ 5॥ … ਜੋ ਜੋ ਕੀਨੋ ਸੋ ਤੁਮੑ
ਜਾਨਿਓ ਪੇਖਿਓ ਠਉਰ ਨਾਹੀ ਕਛੁ ਢੀਠ ਮੁਕਰਨ॥ ਬਡ ਪਰਤਾਪੁ ਸੁਨਿਓ ਪ੍ਰਭ ਤੁਮੑਰੋ ਕੋਟਿ ਅਘਾ ਤੇਰੋ
ਨਾਮ ਹਰਨ॥ 1॥ 2॥ 2॥ 118॥ {828}
ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਅਨੁਸਾਰ, ਇਨ੍ਹਾਂ ਪੰਜਾਂ ਗੁਰੂ
ਸ਼ਬਦਾਂ ਵਿੱਚ ਆਏ ਢੀਠ ਸ਼ਬਦ ਦਾ ਅਰਥ, ਨਿੱਡਰ ਕਿਸੇ ਥਾਂ ਲਿਖਿਆ ਨਹੀਂ ਮਿਲਿਆ, ਸਗੋਂ ਸਾਰੇ
ਥਾਈ ਢੀਠ ਦਾ ਅਰਥ ਨਿਰਲੱਜ ਹੀ ਹੈ। ਸਾਰੇ ਗੁਰੂ ਸ਼ਬਦ, ਹਨ ਵੀ ਮਹਲਾ 5ਜਵੇਂ ਦੇ
ਹੀ। ਇਸ ਸਾਰੀ ਵਿਚਾਰ ਤੋਂ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ, ਪੁਸਤਕ ਗੁਰਬਿਲਾਸ ਪਾਤਸ਼ਾਹੀ 6 ਨੂੰ
ਗੁਰਮਤਿ ਦੇ ਅਨਕੂਲ ਲਿਖੀ ਤੁਰੀ ਜਾ ਰਹੀ (
SGPC
ਦੀ) ਧਰਮ ਪਰਚਾਰ ਕਮੇਟੀ ਵੀ, (ਪੜ੍ਹੋ ਫ਼ਰਵਰੀ ਮਹੀਨੇ ਦਾ ਗੁਰਮਤਿ ਪ੍ਰਕਾਸ਼ ਸਫ਼ਾ 111-112) ਗੁਰਬਾਣੀ
ਵਿਚੋਂ ਨਿੱਡਰ ਅਰਥਾਂ ਵਿੱਚ ਆਇਆ ਢੀਠ ਪਦ ਨਹੀਂ ਲੱਭ ਸਕਣਗੇ।
ਬੜੀ ਸਖ਼ਤ ਹੈਰਾਨੀ ਜਨਕ ਸਥਿਤੀ ਬਣ ਰਹੀ ਹੈ, ਕਿ, {ਹਾਲਾਂ ਕਿ ਬਾਬਾ ਮੋਹਨ
ਜੀ ਆਪ ਹੀ ਮੰਨ ਰਹੇ ਹਨ- ਮੁਝੈ ਬੋਲ ਪਠਯੋ ਪਿਤਾ, ਨਾਹਿ ਗਯੋ ਕਰਿ ਦਾਪ॥ 45॥} ਉਨ੍ਹਾਂ ਦਾ
ਕ੍ਰੋਧ ਆਪਣੇ ਪਿਤਾ-ਗੁਰਦੇਵ ਦੀ ਆਗਿਆ ਤੇ ਵੀ ਭਾਰੀ ਬਣ ਖਲੋਤਾ ਹੋਇਆ ਸੀ, ਤਾਂ ਵੀ ਵੇਦਾਂਤੀ ਜੀ,
ਸਪੱਸ਼ਟ ਸ਼ਬਦਾਂ ਵਿੱਚ ਕਿਸ ਮਜਬੂਰੀ ਦੇ ਕਾਰਨ ਨਹੀਂ ਮੰਨ ਰਹੇ ਕਿ, ‘ਬਾਬਾ ਮੋਹਨ ਜੀ ਕ੍ਰੋਧਵਾਨ ਹੋਏ
ਅਦਬ ਰਹਿਤ ਕਰੜੇ ਬਚਨਾਂ ਦੁਆਰਾ ਸਤਿਗੁਰੂ ਜੀ ਦੀ ਸਖ਼ਤ ਬੇਅਦਬੀ ਕਰ ਰਹੇ ਸਨ? ਇਸ ਝਿਜਕ ਦਾ ਕਾਰਨ,
ਉਨ੍ਹਾਂ ਦੀ ਵਿਦਵਤਾ ਅਤੇ ਗੁਰਮਤਿ ਬਾਰੇ ਵਿਸ਼ਾਲ ਜਾਣਕਾਰੀ ਹੈ। ਉਹ ਜਾਣਦੇ ਹਨ ਕਿ ਜੇ ਉਹ ਇਹ ਮਨ
ਜਾਣ ਕਿ, ਬਾਬਾ ਮੋਹਨ ਜੀ ਪਰਲੇ ਦਰਜੇ ਦੇ ਕ੍ਰੋਧੀ ਸਨ ਤਾਂ ਪੋਥੀਆਂ ਮੋਹਨ ਦੇ ਕਬਜ਼ੇ ਵਿੱਚ ਆਉਣ ਤੋਂ
ਗੁਰੂ ਇਤਿਹਾਸ ਨੂੰ ਵਿਗਾੜਨ ਲਈ, ਬੁਣਿਆ, ਇਸ ਗਾਥਾ ਦਾ ਸਾਰਾ ਤਾਣਾ ਬਾਣਾ ਤਾਰ ਤਾਰ ਹੋ ਜਾਣਾ ਹੈ।
(ਹਾਲਾਂ ਕਿ, ਪਿੱਛੇ ਭੁਮਿਕਾ ਵਿੱਚ ਲਿਖ ਆਏ ਹਨ ਕਿ ਪੋਥੀਆਂ ਲਿਉਣ ਵਾਲੀ ਲਿਖਾਰੀ ਦੀ ਇਹ ਕਹਾਣੀ
ਝੂਠੀ ਹੈ। ਪਰ ਏਥੇ ਜਿਥੋਂ ਪਾਠਕਾਂ ਦੇ ਮਨਾ ਤੇ ਬਾਬਾ ਮੋਹਨ ਜੀ ਇਸ ਕਹਾਣੀ ਤੋਂ ਸੁਚੇ ਕਰਨਾ ਸੀ
ਉਥੇ ਸਗੋਂ ਸਮਰਥਨ ਕਰੀ ਜਾਣ ਦਾ ਅਰਥ ਗੁਰਸਿੱਖੀ ਨਾਲ ਵੈਰ ਕਮਾਉਣਾ ਹੈ ਕਿ ਜਾਂ ਸੱਜਣਤਾਈ?
ਪਰਮ ਸਨਮਾਨ ਜੋਗ ਵੇਦਾਂਤੀ ਜੀ ਜਾਣਦੇ ਹਨ ਕਿ, ਕਾਮ, ਕਾਮਣਾ ਅਥਵਾ ਹਉਮੇ
ਹੰਕਾਰ ਜੇ ਨਾ ਹੋਵੇ ਤਾਂ ਕ੍ਰੋਧ ਲਈ ਕਦੇ ਥਾਂ ਨਹੀਂ ਬਣਦੀ। ਜੇ ਬਾਬਾ ਜੀ ਨੂੰ ਕਰੋਧੀ ਮੰਨ ਲੈਣ
ਤਾਂ, ਇਸਤ੍ਰੀ ਦੇ ਤਿਆਗੀ ਅਥਵਾ ਜਤੀ ਅਖਵਾਉਣ ਵਾਲਾ ਗੁਰਮਤਿ ਵਿਰੋਧੀ ਪਖੰਡ ਨੰਗਾ ਹੋਣ ਦਾ ਡਰ ਹੈ।
ਕਿਉਂਕਿ ਕਾਮ-ਕਾਮਣਾ ਤੋ ਕਿਸੇ ਵੀ ਵਿਧੀ ਨਾਲ ਮੁਕਤੀ ਪਾ ਲੈਣ ਦੀ ਗੱਲ ਨੂੰ ਗੁਰੂ ਬਾਣੀ ਰੱਦ ਕਰਦੀ
ਹੈ। ਸਤਿਗੁਰੂ ਨਾਨਕ ਸਾਹਿਬ ਜੀ ਤੋਂ ਪੋਥੀਆਂ ਉੱਤਰ ਅਧਿਕਾਰੀ ਦੇ ਹਵਾਲੇ ਕੀਤੀਆਂ ਜਾਣ ਵਾਲੀ
ਮਰਯਾਦਾ, ਗੁਰੂ ਅਮਰਦਾਸ ਜੀ, (ਕਾਮੀ ਕ੍ਰੋਧੀ ਬਾਬਾ ਮੋਹਨ ਜੀ ਵਾਸਤੇ) ਭੰਗ ਕਿਵੇਂ ਕਰ ਦਕਦੇ ਸਨ?
ਗੁਰਬਾਣੀ ਦੇ ਹਰ ਪੱਖ ਤੋਂ ਜਾਣੂ, ਉੱਚ ਕੋਟੀ ਦੇ ਵਿਦਾਵਾਨ ਵੇਦਾਂਤੀ ਜੀ
ਨੂੰ ਤਾਂ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੈ, ਪਰ, ਸਿੱਖ ਜਗਤ ਦੇ ਆਮ ਪਾਠਕਾਂ ਦੀ ਕਚੈਹਰੀ
ਵਿੱਚ ਪੇਸ਼ ਹੋ ਰਿਹਾ ਇਹ ਮਸਲਾ ਮੰਗ ਕਰਦਾ ਹੈ ਕਿ, ਗੁਰਮਤਿ ਦੇ ਸਾਰੇ ਸੰਬੰਧਤ ਪੱਖਾਂ ਨੂੰ,
ਗੁਰੂਬਾਣੀ ਦੇ ਪਾਵਨ ਸ਼ਬਦਾਂ ਦੇ ਹਵਾਲੇ ਨਾਲ ਸਪਸ਼ੱਟ ਕਰਦੇ ਜਾਈਏ:-
(ੳ) ਕ੍ਰੋਧ, ਕਾਂਮ ਅਦਿ ਬਾਰੇ ਗੁਰਮਤਿ ਦਾ ਫ਼ਤਵਾ ਕੀ ਹੈ:--
7- ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ॥ ਰਤਨੁ ਗਿਆਨੁ
ਸਭ
ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ॥ 1॥ ਜੋਗੀ ਜਤਨ ਕਰਤ ਸਭਿ ਹਾਰੇ ਗੁਨੀ
ਰਹੇ
ਗੁਨ ਗਾਈ॥ ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ॥ 2॥ 4॥
{219} -4
ਅਰਥ:- (ਹੇ ਸੰਤ ਜਨੋ) ਵਾਸ ਵਿੱਚ ਨਾ ਆਉਣ ਵਾਲਾ (ਪਰੜਾ) ਕ੍ਰੋਧ
(ਜਦੋਂ) ਹਿਰਦੇ ਵਿੱਚ (ਪ੍ਰਬਲ ਰੂਪ ਧਾਰ ਖਲੋਂਦਾ ਹੈ ਤਾਂ ਮਨੁਖ ਨੂੰ ਭਲੇ ਪਾਸੇ ਦੀ) ਸਾਰੀ ਹੋਸ਼
ਭੁਲਾ ਦਿੰਦਾ ਹੈ। (ਕ੍ਰੋਧ ਨੇ) ਮਨੱਖ ਦਾ ਸ੍ਰੇਸ਼ਟ ਗਿਆਨ (ਮਾਨੋ) ਚੁਰਾ ਲਿਆ ਹੈ, ਉਸ ਨਾਲ ਕਿਸੇ ਦੀ
ਕੋਈ ਪੇਸ਼ ਨਹੀਂ ਜਾਂਦੀ। 1. ਸਾਰੇ ਜੋਗੀ ਇਸ ਨੂੰ ਕਾਬੂ ਕਰਨ ਦੇ) ਜਤਨ ਕਰਦੇ ਥੱਕ ਗਏ, ਵਿਦਵਾਨ
ਮਨੁੱਖ ਆਪਣੀ ਵਿੱਦਿਆ ਦੀਆਂ ਵਡਿਆਈਆਂ ਕਰਦੇ ਥੱਕ ਗਏ (ਨਾ ਜੋਗ-ਸਾਧਾਨ ਅਤੇ ਨਾ ਹੀ ਵਡੀ ਤੋਂ ਵਡੀ
ਵਿਦਿਆ ਇਸ ਮਨ ਨੂੰ ਵੱਸ ਵਿੱਚ ਲਿਆਉਣ ਦੇ ਸਮਰੱਥ ਹੈ)। ਹੇ ਦਾਸ ਨਾਨਕ! ਜਦੋਂ ਪ੍ਰਭੂ ਜੀ ਦਰਿਆਵਾਨ
ਹੁੰਦੇ ਹਨ, ਤਾਂ (ਇਸ ਮਨ ਨੂੰ ਕਾਬੂ ਵਿੱਚ ਰੱਖਣ ਦੇ) ਸਾਰੇ ਢੋ ਢੁੱਕ ਪਓਂਦੇ ਹਨ। 2.
ਸਹਿਸਕ੍ਰਿਤੀ ਸਲੋਕਾਂ ਵਿੱਚ ਪੰਚਮ ਪਾਤਸ਼ਾਹ ਜੀ ਦਾ ਕ੍ਰੋਧ ਬਾਰੇ ਫ਼ਤਵਾ:-
8- ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ॥ ਬਿਖਯੰਤ ਜੀਵੰ
ਵਸ੍ਯ੍ਯੰ ਕਰੋਤਿ ਨਿਰਤ੍ਯ੍ਯੰ ਕਰੋਤਿ ਜਥਾ ਮਰਕਟਹ॥ ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ
ਨਰਹ॥ ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖ੍ਯ੍ਯਾ ਕਰੋਤਿ॥ 47॥ {1358}
ਅਰਥ:--ਹੇ ਝਗੜੇ ਦੇ ਮੁੱਢ ਕ੍ਰੋਧ! (ਤੇਰੇ ਅੰਦਰ) ਕਦੇ ਦਇਆ ਨਹੀਂ
ਉਪਜਦੀ। ਤੂੰ ਵਿਕਾਰੀ ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈਂ। ਤੇਰੇ ਵੱਸ ਵਿੱਚ ਆਇਆ ਜੀਵ
ਇਉਂ ਨੱਚਦਾ ਹੈ ਜਿਵੇਂ ਬਾਂਦਰ। ਤੇਰੀ ਸੰਗਤ ਵਿੱਚ ਨੀਚ (ਸੁਭਾਵ ਵਾਲੇ) ਬਣ ਜਾਂਦੇ ਹਨ। ਜਮਦੂਤ
ਉਨ੍ਹਾਂ ਨੂੰ ਅਨੇਕਾਂ ਹੁਕਮ ਤੇ ਦੰਡ ਦਿੰਦੇ ਹਨ। ਹੇ ਨਾਨਕ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਦਿਆਲ
ਪ੍ਰਭੂ ਹੀ (ਇਸ ਕ੍ਰੋਧ ਤੋਂ) ਸਭ ਜੀਵਾਂ ਦੀ ਰਖਿਆ ਕਰਦਾ ਹੈ (ਹੋਰ ਕੋਈ ਨਹੀਂ ਕਰ ਸਕਦਾ)। 47.
ਕਰੋਧ ਦੇ ਵੱਸ ਵਿੱਚ ਪਿਆ ਮਨੁੱਖ ਬੁੱਧ ਹੀਨ ਕਸਾਦੀ, ਨਿਰਦਈ ਅਤੇ ਨੀਚ ਸੁਭਾ
ਵਾਲਾ ਹੁੰਦਾ ਹੈ। ਆਉ ਹਣ ਕ੍ਰੋਧ ਰੂਪ ਦੁਖਦਾਈ ਰੋਗ ਦੇ ਜਨਮ ਦਾਤੇ, ਹਉੇਮੈ-ਅਹੰਕਾਰ ਬਾਰੇ ਗੁਰਮਤਿ
ਦਾ ਫ਼ਤਵਾ ਵੀ ਸਮਝ ਲਈਏ:-
9- ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ॥ ਚਿਤ ਹਰਣੰ ਤ੍ਰੈ
ਲੋਕ ਗੰਮ੍ਯ੍ਯੰ ਜਪ ਤਪ ਸੀਲ ਬਿਦਾਰਣਹ॥ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ॥ ਤਵ ਭੈ ਬਿਮੁੰਚਿਤ
ਸਾਧ ਸੰਗਮ ਓਟ ਨਾਨਕ ਨਾਰਾਇਣਹ॥ 46॥ {1358}
ਅਰਥ:--ਹੇ ਕਾਮ! ਤੂੰ (ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਕੇ) ਨਰਕ ਵਿੱਚ
ਅਪੜਾਉਣ ਵਾਲਾ ਹੈਂ, ਅਤੇ ਕਈ ਜੂਨਾਂ ਵਿੱਚ ਭਟਕਾਉਣ ਵਾਲਾ ਹੈ। ਤੂੰ ਜੀਵਾਂ ਦੇ ਮਨ ਭਰਮਾ ਲੈਂਦਾ
ਹੈਂ, ਤਿੰਨਾਂ ਹੀ ਲੋਕਾਂ ਵਿੱਚ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸੁੱਧ ਆਚਰਨ ਨਾਸ ਕਰ
ਦਿੰਦਾ ਹੈਂ।
ਹੇ ਚੰਚਲ ਕਾਮ! ਤੂੰ ਸੁਖ ਤਾਂ ਥੋੜਾ ਹੀ ਦਿੰਦਾ ਹੈਂ, ਪਰ ਇਸੇ ਨਾਲ ਤੂੰ
ਜੀਵਾਂ ਨੂੰ (ਸੁੱਧ ਆਚਰਨ ਦੇ) ਧਨ ਤੋਂ ਸੱਖਣਾ ਕਰ ਦਿੰਦਾ ਹੈਂ। ਜੀਵ ੳੁੱਚੇ ਹੋਣ, ਨੀਵੇਂ ਹੋਣ,
ਸਭਨਾਂ ਵਿੱਚ ਤੂੰ ਪਹੁੰਚ ਜਾਂਦਾ ਹੈ। ਸਾਧ (-ਗੁਰੂ ਗ੍ਰੰਥ ਸਾਹਿਬ ਦੀ) ਸੰਗਤਿ ਵਿੱਚ ਪਹੁੰਚਿਆਂ
ਤੇਰੇ ਡਰ ਤੋਂ ਖ਼ਲਾਸੀ ਹੈ। ਗੁਰਦੇਵ ਜੀ ਦਾ ਫ਼ੁਰਮਾਨ-- (ਸਾਧ ਗੁਰੂ ਗ੍ਰੰਥ ਸਾਹਿਬ ਦੇ ਸੰਗ ਵਿੱਚ ਜਾ
ਕੇ) ਪ੍ਰਭੂ ਦੀ ਸਰਨ ਲੈ। 46.
* {
Foot note:--ਰਾਮਾਇਣ
ਦੀ Video Documentary
ਵਿਚ, ਵਿਸ਼ਵਾਮਿਤ੍ਰ ਨਾਮੀ ਇੱਕ ਬੜਾ ਪ੍ਰਸਿੱਧ ਰਿਖੀ ਆਪਣਾ ਕਈ ਸਾਲਾਂ ਦਾ ਤਪ ਇੱਕ ਸੁੰਦਰ
ਅਪੱਛਰਾ ਤੋਂ ਭੰਗ ਕਰਦਾ ਦਰਸਾਇਆ ਹੋਇਆ ਹੈ। (2) ਸਿੱਖ ਇਤਿਹਾਸ ਵਿੱਚ ਵੀ ਢਾਂਡੀਆਂ, ਰਾਗੀਆਂ
ਪਰਚਾਰਕਾਂ ਆਦਿ ਨੇ ਇੱਕ ਸਾਖੀ ਵਿੱਚ ਦਸ਼ਮੇਸ਼ ਜੀ ਦੇ ਨਿਕਟਵਰਤੀ, ਭਾਈ ਜੋਗਾ ਸਿੰਘ ਨਾਮਕ ਇੱਕ ਸਿਦਕੀ
ਸਿੱਖ ਨੂੰ ਕਥਿਤ ਤੌਰ ਤੇ ਹੁਸ਼ਿਆਪੁਰ ਦੀ ਕਿਸੇ ਵੇਸਵਾ ਨੂੰ ਵੇਖ ਕੇ ਸਿਦਕ ਤੋਂ ਡੋਲਿਆਂ ਹੋਇਆ ਦਰਸਾ
ਕੇ ਸੰਗਤਿ ਕੋਲੋਂ ਮਾਇਆ ਠੱਗ ਖਾਣ ਦਾ ਪਰਪੰਚ ਰਚਾਇਆ ਹੋਇਆ ਹੈ। ਭਾਂਵੇਂ ਇਸ ਕਹਾਣੀ ਨੂੰ ਪੰਥ
ਵਿਰੋਧੀਆਂ ਨੇ ਹੀ ਕਿਸੇ ਕਿਤਾਬ ਵਿੱਚ ਲਿਖ ਦਿੱਤਾ ਹੋਵੇ ਪਰ ਇਹ ਗਥਾ ਇੱਕ ਸਾਖੀ ਦੇ ਰੂਪ ਵਿੱਚ
ਗੁਰੂ ਦਰਬਾਰਾਂ ਦਾ ਸਿੰਗਰ ਬਣ ਰਹੀ ਹੁੰਦੀ ਹੈ।}