.

ਬਾਬਾ ਮੋਹਨ ਜੀ ਦੀ ਸਮਾਧੀ ਕਿ ਜਾਂ …. . ?

ਗੁਰੂ ਬਾਣੀ ਵਿੱਚ ਹੋਰ ਵੀ ਕਈ ਗੁਰੂ ਸ਼ਬਦ ਦਰਸ਼ਨ ਦੇ ਰਹੇ ਹਨ, ਪਰ (ਹੇਠ ਲਿਖੇ) ਦੋਂ ਗੁਰੂ ਸ਼ਬਦਾਂ ਤੋਂ ਹੀ ਸਪੱਸ਼ਟ ਹੋਣ ਵਿੱਚ ਕਸਰ ਨਹੀਂ ਰਹਿੰਦੀ, ਕਿ ਸਮਾਧੀ ਲਾਈ ਰਖਣ ਵਾਲੀ ਬਾਬਾ ਮੋਹਨ ਜੀ ਕਰਤੂਤ ਪਖੰਡ ਤੋਂ ਵੱਧ ਹੋਰ ਕੁੱਝ ਨਹੀਂ ਹੈ। ਪੰਚਮ ਪਾਤਸਾਹ ਜੀ ਦਾ ਇਹ ਪਾਵਨ ਗੁਰੂ-ਸ਼ਬਦ:--

16- ਮਾਰੂ ਮਹਲਾ 5॥ ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ॥ ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ॥ ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ॥ 1॥ ਜੀਅ ਕੀ ਕੈ ਪਹਿ ਬਾਤ ਕਹਾ॥ ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ॥ 1॥ ਰਹਾਉ॥ ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ॥ ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ॥ ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ॥ 2॥ ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ॥ ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ॥ ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ॥ 3॥ ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ ਸੰਤਾ॥ ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ॥ ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ॥ 4॥ ਮੇਰਾ ਅੰਤਰਜਾਮੀ ਹਰਿ ਰਾਇਆ॥ ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ ਗਏ ਬਕਬਾਇਆ॥ 1॥ ਰਹਾਉ ਦੂਜਾ॥ 6॥ 15॥ {1003}

ਚੁੱਪ ਸਾਧ ਕੇ ਸਮਧੀ ਲਾ ਬਹਿਣ ਵਾਲ ਹਠ ਕਰਮ, ਗੁਰਮਤਿ ਨੇ ਪਸੰਦ ਨਹੀਂ ਕੀਤਾ। ਸਗੋਂ, ਅਜੇਹੇ ਹਠੀ ਮੋਨ-ਸਮਾਧੀਏ ਨੂੰ ਮੱਛੀਆਂ ਫੜ ਫੜ ਖਾਣ ਵਾਲਾ ਬਗੁਲਾ ਮੰਨਿਆ ਹੈ:- “ਮਨਹਠਿ ਜੋ ਕਮਾਵੈ ਤਿਲੁ ਨ ਲੇਖੈ ਪਾਵੈ ਬਗੁਲ ਜਿਉ ਧਿਆਨੁ ਲਾਵੈ ਮਾਇਆ ਰੇ ਧਾਰੀ॥ {687} ਬਗਲਸਾਮਾਧੀਆ ਅਥਵਾ “ਬਗੁਲ ਸਮਾਧੰ॥” (470} -ਸ਼ਬਦ ਵੀ ਵਰਤਿਆ ਹੈ। ਚੁੱਪ ਸਾਧੀ ਬੈਠੇ ਮਨੁੱਖ ਦਾ ਮਨ ਸਗੋਂ ਬਹੁਤਾ ਭਟਕਣਾ ਵਿੱਚ ਪਿਆ ਰਹਿੰਦਾ ਹੈ। ਅਂਗ੍ਰੇਜ਼ੀ ਦਾ ਕਥਨ ਹੈ-“An Idle mind is devils workshop“ ਵਿਹਲੜ ਮਨੁੱਖ ਦਾ ਮਨ ਸਦਾ ਸਰਾਰਤਾਂ ਹੀ ਘੜਦਾ ਰਹਿੰਦਾ ਹੈ। ਦੂਜਿਆਂ ਦੀ ਕਮਾਈ ਤੇ ਮੌਜਾਂ ਮਾਣ ਰਹੇ ਵਿਹਲੜ ਬਾਬਾ ਜੀ, ਕੀ ਜਾਣਨ, ਹੇਠ ਲਿਖੇ ਇਸ ਗੁਰੂ ਫ਼ੁਰਮਾਨ ਦਾ ਭਾਵ-ਅਰਥ ਨੂੰ? :--

17- ਸਲੋਕੁ ਮਃ 5॥ ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥

ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ 1॥ {522} ਵਾ-17

ਪਾਵਨ ਗੁਰੂਬਾਣੀ ਦੀ ਘੋਰ ਬੇਅਦਬੀ

ਤੇ

ਗੁਰਦੇਵ ਪਿਤਾ ਜੀ ਦੀ ਸ਼ਾਨ ਵਿਰੁੱਧ ਹੌਲੇ ਬੋਲ

ਦੋਹਰਾ॥ ਕਟਕ ਬਚਨ ਮੋਹਨ ਕਹੈ, ਨਿੰਦ ਉਸਤਤੀ ਬਯਾਜ।

ਸੋ ਸੁਨਿ ਮਨਿ ਸੁਖੁ ਪਾਇ ਕੈ ਬੋਲਯੋ ਗਰੀਬ ਨਿਵਾਜ॥ 31॥

ਪਦ ਅਰਥ:-ਨਿੰਦ … = (ਮੋਹਨ ਜੀ ਨੇ ਉਪ੍ਰੋਕਤ ਕਹੇ ਗਾਲ੍ਹੀਆਂ ਤੁੱਲ ਬੜੇ ਸਖ਼ਤ ਬਚਨਾ ਦੇ ਨਾਲ ਇਹ ਬਚਨ ਵੀ ਆਖੇ-) ਵਡਿਆਈ ਦੇ ਬਹਾਨੇ ਨਿੰਦਾ ਵਾਲੇ ਬੋਲ। ਗਰੀਬ ਨਿਵਾਜ=ਗ਼ਰੀਬਾਂ ਨੂੰ ਨਿਵਾਜਣ ਵਾਲੇ।

ਕਬਿੱਤ॥ ਮੋਹਨ ਬਚਨ ਤੇਰੇ ਸੁਨਿ ਮਨਿ ਭਾਏ ਮੇਰੇ, ਚਾਲ ਹੈ ਨਿਰਾਲੀ ਤੇਰੀ ਸਦਾ ਇੱਕ ਮਾਨ ਹੋ।

ਅਵਰ ਤੁਮ ਮੋਹ ਚੂਰਾ ਠਾਕੁਰ ਅਲਖ ਪੂਰਾ, ਜਿਨਹਿ ਕਲਧਾਰੀ ਸਦਾ ਤਿਸਹੀ ਕੋ ਜਾਨ ਹੋ।

ਮੋਹਨ ਗੁਰ ਬੈਨ ਲੀਆ ਆਦਿ ਪੁਰਖੁ ਵਸਿ ਕੀਆ, ਅਮਰ ਗੁਰ ਭਏ ਈਹਾਂ ਗਿਆਨ ਹੋ।

ਮੋਹਨ ਸ਼ਰਨਿ ਤੇਰੀ ਪੈਜ ਰਾਖਹੁ ਲਾਜ ਮੇਰੀ, ਬਿਨਵੰਤਿ ਨਾਨਕ ਸੁ ਲਾਗੈ ਧਿਆਨ ਹੋ॥ 32॥

ਪਦ ਅਰਥ:-ਭਾਏ=ਚੰਗੇ ਲੱਗੇ। ਚੂਰਾ=ਮੋਹ ਦੂਰ ਕਰ ਦਿੱਤਾ। ਠਾਕੁਰ. . =ਜਾਨਣ ਤੋਂ ਰਹਿਤ ਪਰੀ ਪੁਰਨ ਪ੍ਰਂਭੂ। ਗੁਰ. . =ਗੁਰੂ ਦੇ ਚਰਨ ਮੰਨ ਕੇ।

ਸੁਜਾਨ ਪਾਠਕ ਭਲੀ ਭਾਂਤੀ ਜਾਣਦੇ ਹਨ, ਸਤਿਗੁਰੂ ਜੀ ਦੇ ਸਮੇ ਤੋਂ ਹੀ ‘ਨਾਨਕ’ ਨਾਮ ਦੀ ਵਰਤੇ ਕੇਵਲ ਗੁਰਬਾਣੀ ਵਿੱਚ ਹੀ ਕੀਤੀ ਜਾਣ ਦੀ ਪਾਬੰਦੀ ਮਨੀ ਜਾ ਚੁੱਕੀ ਸੀ। ਪਰ ਇਸ ਕੁਟਲ ਲਿਖਾਰੀ ਨੇ ਅੰਤਲੀ ਪੰਗਤੀ ਵਿੱਚ ਗੁਰੂ ਬਾਣੀ ਵਾਗ ਏਥੇ ਵੀ “ਬਿਨਵੰਤ ਨਾਨਕ” ਪਦ ਵਰਤ ਕੇ ਇਸ ਕੱਚੀ ਬਾਣੀ ਨੂੰ ਗੁਰੂਬਾਣੀ ਸਮਝੀ ਜਾਣ ਦਾ ਦੁਖਦਾਈ ਭੁਲੇਖਾ ਪਾਇਆ ਹੋਇਆ ਹੈ। ਆਉ ਹੁਣ ਪੰਚਮ ਪਾਤਸ਼ਾਹ ਜੀ ਦੇ ਉਸ ਗੁਰੂ-ਸ਼ਬਦ ਦੇ ਪ੍ਰਤੱਖ ਦਰਸ਼ਨ-ਵਿਚਾਰਾਂ ਵਿੱਚ ਮਨ ਜੋੜੀਏ:-

ਮੋਹਨ ਪਦ?

ਅੱਗੇ ਤੁਰਨ ਤੋਂ ਪਹਿਲਾਂ ਗੁਰੂ ਬਾਣੀ ਵਿੱਚ ‘ਮੋਹਨ’ ਦੀ ਵਰਤੋਂ ਦਾ ਵੇਰਵਾ ਸਮਝ ਲਈਏ::- ਗੁਰੂ ਬਾਣੀ ਵਿਚ, ਇਹ ਲਫ਼ਜ਼ “ਮੋਹਨ, ਮੋਹਨੁ ਅਤੇ ਮੋਹਨਿ”, ਇਨ੍ਹਾ ਤਿੰਨਾਂ ਰੂਪਾਂ ਵਿੱਚ ਆਇਆ ਹੈ। ਬਾਣੀ ਦੇ ਰਚੇਤਾ ਸਤਿਗੁਰੂ ਸਾਹਿਬਾਨ ਦੇ ਹਵਾਲੇ ਨਾਲ ਗਿਣਤੀ ਦਾ ਵੇਰਵਾ, ਕਰਮ ਵਾਰ ਇਸ ਪ੍ਰਕਾਰ ਹੈ:- ਮਹਲਾ 1॥ (ਮੋਹਨਿ) 7 ਵਾਰ, ਮਹਲ 3॥ (ਮੋਹਨਿ) 1 ਵਾਰੀ, ਮਹਲਾ 4॥ (ਮੋਹਿਨ=2 ਮਨਮੋਹਨੋ=1 ਕੁਲ) 3 ਵਾਰੀ, ਅਤੇ ਮਹਲ 5॥ (ਮੋਹਨ=23, ਮੋਹਨੁ=6, ਮੋਹਨਾ=3, ਮੋਹਨਿ=2, ਮਨਮੋਹਨ=1 ਕੁਲ-) 35 ਵਾਰੀ।

ਪੰਚਮ ਪਾਤਸ਼ਾਹ ਜੀ ਦੇ ਮਨ ਨੂੰ ਪਰਮਾਤਮਾ ਲਈ “ਮੋਹਨ” ਪਦ ਏਨਾ ਭਾਇਆ ਕਿ, ਲਿਖਾਰੀ ਦੀ ਚੋਣ ਵਿੱਚ ਆਏ ਕੇਵਲ ਮਾਤ੍ਰ ਗੁਰੂ-ਸ਼ਬਦ ਵਿੱਚ ਹੀ ਨਹੀਂ ਸਗੋ (ਪਾਠਕ ਸੱਜਣਾ ਨੇ ਉਪਰ ਵੇਖ ਲਿਆ ਹੈ ਕਿ), ਇਸ ਪਦ ਦੀ ਵਰਤੋਂ ਹੋਰ ਵੀ ਕਈ ਗੁਰੂ ਸ਼ਬਦਾਂ ਵਿੱਚ ਕੀਤੀ ਹੋਈ ਹੈ। ਉਨ੍ਹਾਂ ਕਈ ਗੁਰੂ ਸ਼ਬਦਾਂ ਵਿਚੋਂ ਲਿਖਾਰੀ ਨੇ ਅਪਣੀ ਵਿਉਂਤਾ ਦਾ ਚੁਣ ਕੇ ਆਪਣੀ ਬੋਲੀ ਵਿੱਚ ਉਸ ਦੀ ਬਨਤਰ ਵਿਗਾੜ ਕੇ ਅਰਥ ਵੀ ਆਪਣੀ ਮਰਜ਼ੀ ਅਨੁਸਾਰ ਢਾਲ ਕੇ ਲਿਖੇ ਹੋਏ ਹਨ, ਪਰ ਦਾਸ ਉਸ ਸ਼ੱਧ ਗੁਰੂ ਸ਼ਬਦ ਦੇ ਅਰਥ ਉਹੀ ਲਿਖੇ ਹਨ ਜੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੀ ਦੂਜੀ ਪੋਥੀ ਦੇ 495 ਸਫ਼ੇ ਤੋਂ 499 ਸਫ਼ੇ ਤਕ ਲਿਖੇ ਹੋਏ ਹਨ:-

18/1- ਗਉੜੀ ਮਹਲਾ 5॥ ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ॥ ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ॥ ਧਰਮਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ॥ ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ॥ ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ॥ ਬਿਨਵੰਤਿਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ॥ 1॥ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ॥ ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ ਰਾਲੀ॥ ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ॥ ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ॥ ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ॥ ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ॥ 2॥ {248}

ਅਰਥ:-ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! ਤੇਰੇ ਮੰਦਰ (ਅਥਵਾ) ਮਹਿਲ ਏਨੇ ਉੱਚੇ ਹਨ ਕਿ ਉਨ੍ਹਾਂ ਦਾ ਪਾਰਲਾ ਬੰਨਾ ਨਹੀਂ ਦਿੱਸਦਾ। ਹੇ ਮੋਹਨ! ਤੇਰੇ ਦਰ ਤੇ ਤੇਰੇ ਧਰਮ-ਅਸਥਾਨਾਂ (-ਧਰਮਸ਼ਾਲਾ) ਵਿਚ, ਤੇਰੇ ਸੰਤ ਜਨ (ਬੈਠੇ) ਸੋਹਣੇ ਲੱਗ ਰਹੇ ਹਨ। ਹੇ ਬੇਅੰਤ ਪ੍ਰਭੂ! ਹੇ ਦਇਆਲ ਪ੍ਰਭੂ! ਹੇ ਠਾਕੁਰ! ਤੇਰੀ ਅਪਾਰ ਧਰਮ ਸਾਲ ਵਿਚ, ਤੇਰੇ ਸੰਤ ਜਨ ਸਦਾ ਤੇਰਾ ਕੀਰਤਨ ਗਾਉਂਦੇ ਹਨ। ਹੇ ਮੋਹਨ!) ਜਿਥੇ ਵੀ ਸਾਧ ਸੰਤ ਇਕੱਠੇ ਹੁੰਦੇ ਹਨ ਉਥੇ ਤੈਨੂੰ ਹੀ ਧਿਆਉਂਦੇ ਹਨ। ਹੇ ਦਇਆ ਦੇ ਘਰ ਮੋਹਨ! ਸਭ ਦੇ ਮਾਲਕ ਮੋਹਨ! ਤੂੰ ਦਇਆ, ਤਰਸ ਕਰ ਕੇ ਗ਼ਰੀਬਾਂ ਅਨਾਥਾਂ ਉਤੇ ਕਿਰਪਾਲ ਹੁੰਦਾ ਹੈਂ। (ਹੇ ਮੋਹਨ!) ਨਾਨਕ ਬੇਨਤੀ ਕਰਦਾ ਹੈ--ਤੇਰੇ ਦਰਸ਼ਨ ਦੇ ਪਿਆਸੇ (ਤੇਰੇ ਸੰਤ ਜਨ) ਤੈਨੂੰ ਮਿਲ ਕੇ ਤੇਰੇ ਦਰਸ਼ਨ ਦਾ ਸੁਖ ਬਾਣਦੇ ਹਨ। 1.

ਹੇ ਮੋਹਨ! ਤੇਰੀ ਸਿਫ਼ਤਿ ਸਾਲਾਹ ਦੇ ਬਚਨ ਸੋਹਣੇ ਹਨ, ਤੇਰੀ ਚਾਲ (ਜਗਤ ਦੇ ਜੀਵਾਂ ਦੀ ਚਾਲ ਨਾਲੋਂ) ਵੱਖਰੀ ਹੈ। (ਸਾਰੇ ਜੀਵ) ਸਿਰਫ ਤੈਨੂੰ ਹੀ ਸਦਾ (ਕਾਇਮ ਰਹਿਣ ਵਾਲਾ) ਮੰਨਦੇ ਹਨ, ਹੋਰ ਸਾਰੀ ਸ੍ਰਿਸ਼ਟੀ ਨਾਸਵੰਤ ਹੈ। ਹੇ ਮੋਹਨ! ਸਿਰਫ਼ ਤੈਨੂੰ ਇੱਕ ਨੂੰ (ਅਸਥਿਰ) ਮੰਨਦੇ ਹਨ- ਸਿਰਢ ਤੈਨੂੰ-ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਤੂੰ ਜੋ, ਸਭ ਦਾ ਪਾਲਣਹਾ ਹੈਂ ਅਤੇ ਜਿਸ ਨੇ ਸਾਰੀ ਸ੍ਰਿਸ਼ਟੀ ਵਿੱਚ ਆਪਣੀ ਸੱਤਾ ਵਰਤਾਈ ਹੋਈ ਹੈ। ਹੇ ਮੋਹਨ! ਤੈਨੂੰ (ਤੇਰੇ ਭਗਤਾਂ ਨੇ) ਗੁਰੂ ਦੇ ਦਰਸ਼ਨ ਦੀ ਰਾਹੀਂ (ਪਿਆਰ-) ਵੱਸ ਕੀਤਾ ਹੈ, ਤੂੰ ਸਭ ਦਾ ਮੁੱਢ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਸਾਰੇ ਜਗਤ ਦਾ ਮਾਲਕ ਹੈਂ। ਹੇ ਮੋਹਨ! (ਸਾਰੇ ਜੀਵਾਂ ਵਿੱਚ ਮੌਜੂਦ ਹੋਣ ਕਰਕੇ) ਤੂੰ ਆਪ ਹੀ (ਉਮਰ ਭੋਗ ਕੇ ਜਗਤ ਤੋਂ) ਚਲਾ ਜਾਂਦਾ ਹੈਂ, ਫਿਰ ਵੀ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਹੀ ਜਗਤ ਵਿੱਚ ਆਪਣੀ ਸੱਤਾ ਵਰਤਈ ਹੋਈ ਹੈ। ਨਾਨਕ ਬੇਨਤੀ ਕਰਦਾ ਹੈ -- (ਆਪਣੇ ਸੇਵਕਾਂ ਦੀ ਤੂੰ ਆਪ ਹੀ) ਲਾਜ ਰੱਖਦਾ ਹੈਂ, ਸਾਰੇ ਸੇਵਕ-ਭਗਤ ਤੇਰੀ ਸਰਨ ਪੈਂਦੇ ਹਨ। 2.

ਦੋਹਰਾ॥ ਗੁਰ ਅਰਜਨ ਕੇ ਬਚਨ ਸੁਨਿ ਮੋਹਨ ਭਯੋ ਕ੍ਰਿਪਾਲ। ਮਨ ਮੈ ਐਸ ਵਿਚਾਰਯੋ ਕਰੋਂ ਕਾਜ ਦਰਹਾਲ॥ 33॥ {ਦਰਹਾਲ=ਛੇਤੀ ਹੀ}

ਅੜਿਲ॥ ਸਮਤਾ ਬਚਨ ਸੁਨਾਇ ਮਨੈ ਸੁਖ ਪਾਵਹੀਂ। ਗੁਰੂ ਬਿਖਮਤਾ ਨਾਹਿ ਸੁ ਸਾਂਤਿ ਰਹਾਵਹੀਂ।

ਤਾ ਤੇ ਦੇਰਿ ਤਿਆਗਿ ਪੋਥੀਆਂ ਦੀਜਯੈ। ਹੋ ਨਿਜ ਮਨ ਮੈ ਸੁਖੁ ਪਾਇ ਬਡੋ ਜਸੁ ਲੀਜੀਯੈ॥ 34॥

ਪਦ ਅਰਥ:-ਸਮਾ=ਸ਼ਾਂਤੀ ਵਾਲੇ ਬਚਨ। ਗੁਰੁ ਬਿਖਮਤਾ=ਗੁਰੂ ਕ੍ਰੋਧ ਵਾਲਾ ਨਹੀ। ਸੁ ਸ਼ਾਂਤਿ ਰਹਾਵਹੀਂ= (ਸੁ) ਅਤੀਅੰਤ ਸ਼ਾਂਤ ਹੀ ਰਹਿੰਦੇ ਹਨ।

ਦੋਹਰਾ॥ ਗੁਰੂ ਅਰਜਨ ਰੂਪ ਨਿਹਾਰਿ ਕੈ ਮੋਹਨ ਮਨਿ ਸੁਖ ਪਾਇ। ਚਾਰਿ ਗੁਰੂ ਕੀ ਜੋਤਿ ਜੋ ਇਸ ਮੈ ਰਹੀ ਸਮਾਇ॥ 35॥

{ਚਾਰਿ ਗੁਰ ਕੀ ਜੋਤਿ-ਲਿਖਣਾ-jੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ -ਗੁਰੂਬਾਣੀ ਫ਼ੁਰਮਾਨ ਦੀ ਉਲੰਙਣਾ ਹੈ। ਜੋਤਿ ਅਤੇ ਜੁਗਤਿ, ਕੇਵਲ ਸਤਿਗੁਰੂ ਨਾਨਕ ਸਾਹਿਬ ਵਾਲੀ ਹੀ 9 ਗੁਰੂ ਸਾਹਿਬਨ ਦੁਆਰਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ ਹੋ ਸਾਡੀ ਅਗਵਾਈ ਕਰ ਰਹੀ ਹੈ।।

ਮੋਹਨ ਜੀ ਤਬ ਹੀ ਉਠੇ ਹਾਥ ਪੋਥੀਆਂ ਧਾਰਿ।

ਤੀਜੀ ਪਉੜੀ ਤਬ ਰਹੀ ਮੋਹਨ ਜਸ ਬਿਸਥਾਰ॥ 36॥

{ਨੋਟ:-ਯਾਦ ਰਹੇ ਕਿ, ਇਸ ਪੁਸਤਕ ਵਿਚਲੇ ਔਖੀ ਬੋਲੀ ਦੇ ਪਦ ਅਰਥ, ਸਦਾ ਉਨ੍ਹਾਂ ਅਰਥਾਂ ਦਾ ਹੀ ਉਤਾਰਾ ਹੈ, ਜੋ ਸਨਮਾਨ-ਜੋਗ ਵੇਦਾਂਤੀ ਸਾਹਿਬ ਜੀ ਨੇ ਹੇਠਾ ਟੂਕ ਵਿੱਚ ਲਿਖੇ ਹੁੰਦੇ ਹਨ} - ਪਦ ਅਰਥ:- ਜਸ ਬਿਸਥਾਰ=ਵਡਿਆਈ ਵਿਸਥਾਰ ਪੂਰਵਕ।

ਭਾਵ, ਤੀਜੀ ਪਉੜੀ ਵਿਚ, ਗੁਰੂ ਅਰਜਨ ਸਾਹਿਬ ਜੀ ਨੇ-ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ॥ ਦੀ ਗਲ ਨਹੀਂ ਲਿਖੀ, ਸਗੋਂ, ਆਪਣੇ ਮਾਮਾ, ਬਾਬਾ ਮੋਹਨ ਜੀ ਦੀ ਵਡਿਆਈ ਬੜੇ ਵਿਸਥਾਰ ਨਾਲ ਲਿਖੀ ਹੈ। ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਮੋਹਰ ਹੇਠ, (?) ਲਖਾਰੀ ਵਲੋਂ ਗੁਰੂ ਬਾਣੀ ਦਾ ਵਿਗਾੜਿਆ ਹੋਇਆ ਰੂਪ:- {ਨੋਟ: ਭੁਮਕਾ ਵਿੱਚ ਪੋਥੀਆਂ ਵਾਲੀ ਗਾਥਾ ਝੂਠੀ ਲਿਖਣ ਦੇ ਨਾਲ ਗੁਰਬਾਣੀ ਦੀ ਕੁਟਲ ਵਰਤੋਂ ਬਾਰੇ ਕਿਸੇ ਥਾਂ ਵੀ ਕੋਈ ਨੋਟ ਨਾ ਦੇਣਾ, ਸੰਪਾਦਕ ਮਹਾਂਪੁਰਖਾਂ ਦੀ ਸੁਹਿਰਦਤਾ ਨੂੰ ਗੰਭੀਰ ਰੂਪ ਵਿੱਚ ਸ਼ੱਕੀ ਬਣਾਉਂਦਾ ਰਹਿਣ ਵਾਲੀ (ਜਾਣ ਬੁੱਝ ਕੇ ਕੀਤੀ?) ਉਕਾਈ ਹੈ}

ਕਬਿੱਤ॥ ਮੋਹਨ ਸਤਿਸੰਗਿ ਬੀਚ ਦਰਸ ਧਿਆਨ ਅਮੀ ਸੀਂਚ, ਮੋਹਨ ਜੁ ਜਪੈ ਤੋਹਿ ਅੰਤਕ ਬਿਲਾਇ ਹੈ।

ਜਮਕਾਲ ਲਗੈ ਨਾਹੀ ਜੋਊ ਇੱਕ ਮਨ ਧਿਆਹੀਂ, ਮਨ ਬਚ ਅਰਾਧ ਤੁਧੁ ਸਭੀ ਫਲ ਪਾਏ ਹੈ।

ਮਲ ਮੂਤ ਮੂੜ੍ਹ ਮੁਗਧ ਜੋਊ ਤੁਧ ਦਰਸ ਕੈ ਗਿਆਨ ਹੋਊ, ਰਾਜ ਤੁਧੁ ਨਿਹਚਲ ਗੁਰੂ ਨਾਨਕ ਅਲਾਇ ਹੈ।

ਮੋਹਨ ਤੁਮ ਪੂਰਨ ਪੁਰਖ ਭਗਵਾਨ ਸਮ, ਦੀਜੈ ਮੋਹਿ ਦਰਸ ਤੇਰੋ ਜਸੁ ਸਦਾ ਗਾਇ ਹੈ॥ 37॥

ਪਦ ਅਰਥ:-ਮਲ ਮੂਤ=ਅਪਵਿੱਤ੍ਰ। ਮੂੜ੍ਹ ਮੁਗਧ=ਮਹਾਂ ਮੂਰਖ। ਦਰਸ ਕੈ ਗਿਆਨ=ਦਰਸ਼ਨ ਕਰਕੇ ਗਿਆਨ ਵਾਲੇ ਬਣ ਜਾਂਦੇ ਹਨ। ਸਮ=ਪ੍ਰਭੂ ਵਰਗੇ। {ਪੰਥ ਦੀ (ਕਥਿਤ) ਸਰਬਉੱਚ ਧਾਮਿਕ ਪਦਵੀਆਂ ਮਾਣ ਰਹੇ, ਪਦ ਅਰਥ ਲਿਖਣ ਵਾਲੇ ਸਨਮਾਨ ਜੋਗ ਸੰਪਾਦਕ-ਮਹਾਂਪੁਰਖ ਜੀ ਨੇ, ਉਪਰੋਕਤ 37 ਨੰਬਰ ਕਬਿਤ ਨੂੰਂ ਗੁਰਬਣੀ ਸਮਝ ਲੈਣ ਵਾਲਾ ਟਪਲਾ ਖਾਣ ਦਾ ਡਰ ਮੁਕਾਉਣ ਲਈ ਕੁੱਝ ਵੀ ਨਾ ਲਿਖ ਕੇ, (ਗੁਰਬਾਣੀ ਤੋਂ ਅਗਿਆਨੀਆਂ ਲਈ) ਇਸ ਕਬਿੱਤ ਨੂੰ ਵੀ ਗੁਰੂਬਾਣੀ ਹੀ ਸਮਝੀ ਜਾਣ ਦਾ ਭਰਮ ਪੱਕਾ ਕਰ ਦਿੱਤਾ ਹੈ?}

ਉਪਰੋਕਤ 18/1 ਨੰਬਰ ਤੋਂ ਅਰੰਭ ਕੀਤੇ, ਗੁਰੂ ਸ਼ਬਦ ਦੀ ਤੀਜੀ ਪਉੜੀ ਅਸਲ ਰੂਪ ਇਸ ਪ੍ਰਕਾਰ ਹੈ:--

19/2 ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ॥ ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ॥ ਜਮਕਾਲੁਤਿਨ ਕਉ ਲਗੈ ਨਾਹੀ ਜੋ ਇੱਕ ਮਨਿ ਧਿਆਵਹੇ॥ ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ॥ ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ॥ ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ॥ 3॥ ਪਦ ਅਰਥ:-ਨਿਦਾਨਾ=ਅੰਤ ਨੂੰ। ਲਗੈ ਨਾਹੀ=ਪੋਹ ਨਹੀਂ ਸਕਦਾ। ਇੱਕ ਮਨ=ਇਕਾਗਰ ਮਨ ਨਾਲ। ਮਲ ਮੂਤ=ਗੰਦੇਵਿਕਾਰੀ ਲੋਕ। ਜਿ=ਜਿਹੜੇ ਮਨੁੱਖ। ਸੁਗਿਆਨਾ=ਸਿਆਣੇ। ਪੂਰਨ ਪੁਰ=ਹੇ ਪੂਰਨ ਸਰਬ-ਵਿਆਪਕ! । 3. {ਬਾਬਾ ਮੋਹਨ ਜੀ ਨੂੰ, ਜਾਂ ਕਿਸੇ ਵੀ ਵਿਯਕਤੀ ਨੂੰ ਇਉਂ ਸੰਬੋਧਨ ਨਹੀਂ ਕੀਤਾ ਜਾ ਸਕਦਾ। ਕਿਸੇ ਮਨੁੱਖ ਲਈ ਅਜੇਹੇ ਬਚਨ, ਉਸ ਮਨੁੱਖ ਦੀ ਝੋਲੀ ਚੁਕਣ ਦਾ ਅਥਵਾ ਗੁਰਮਤਿ ਵਿਰੋਧ ਕਰਮ, ਉਸਤਤਿ ਕਰਨ ਦੇ ਦੋਸ਼ੀ? -ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥

ਅੱਗੇ ਵੇਖੀਏ (ਬ-ਇਮਦਾਦ ਪੰਥਕ ਸਰਬਉੱਚਤਾ) ਹੋਰ ਕੀ ਚੰਦ ਚੜ੍ਹਦੇ ਹਨ:-

ਦੋਹਰਾ॥ ਮਮ ਬਿਨਤੀ ਸੁਨੀਏ ਪ੍ਰਭੂ ਨਿਜ ਸ੍ਰਤਨ ਕੇ ਮਾਹਿ। {ਨਿਜ=ਆਪਣੁ ਕੰਨਾ ਨਾਲ।}

ਜਗਿ ਜਸੁ ਤੁਮਰਾ ਹੋਇ ਗੋ ਮੋ ਕੌ ਦਰਸ ਦਿਖਾਇ॥ 38॥

ਭਾਵ, ਪ੍ਰਭੂ ਮੇਰੀ ਇਹ ਬੇਨਤੀ ਆਪਣੇ ਕੰਨਾ ਨਾਲ ਸੁਣ ਲਉ ਕਿ, ਜੇ ਇਸ ਦਾਸ ਨੂੰ ਦਰਸ਼ਨ ਵਿਖਾ ਦਿਉ ਤਾਂ ਜੱਗ ਵਿੱਚ ਤੁਹਾਡੀ ਬੜੀ ਸੋਭਾ ਹੋਵੇਗੀ:--

ਸਵੱਯਾ॥ ਇਮ ਵਾਕ ਸੁਨੇ ਗੁਰ ਅਰਜਨ ਕੇ, ਤਬ ਮੋਹਨ ਜੀ ਮਨ ਅਨੰਦ ਪਾਯੋ।

ਪੋਥੀਆਂ ਹਾਥ ਲੈ ਆਯੋ ਤਬੈ, ਜਨੁ ਬੀਨ ਸੁਨੈ ਚਲਿ ਬਾਸੁਕ ਆਯੋ।

ਦੀਨ ਸੁ ਪੋਥੀਆਂ ਹਾਥ ਗੁਰੂ, ਗੁਰ ਕੇ ਚਰਨੰਬੁਜ ਸੀਸ ਨਿਵਾਯੋ।

ਸ੍ਰੀ ਗੁਰ ਸੀਸ ਉਠਾਇ ਦੀਯੋ, ਅਸ ਮੋਹਨ ਜੀ ਤੁਮ ਨਾਹਿ ਸੁਹਾਯੋ॥ 39॥

ਪਦਅਰਥ:-ਜਨ …. ਆਯੋ=ਜਾਣੇ ਜਿਸ ਤਰ੍ਹਾਂ ਬੀਨ ਸੁਣ ਕੇ ਸੱਪ ਦੌੜਿਆ ਆਉਂਦਾ ਹੈ। ਚਰਨੰਬੁਜ=ਚਰਨ ਕੰਵਲਾਂ ਉਤੇ। ਨਾਹਿ ਸੁਹਾਯੋ=ਇਸ ਤਰ੍ਹਾਂ

ਚੰਗਾ ਨਹੀਂ ਲੱਗਦਾ।

ਚੌਪਈ॥ ਹਮ ਕੋ ਸੀਸ ਨਿਵਾਵਨ ਜੋਗ। ਚਰਨ ਪਰਨ ਤੁਮ ਕੋ ਸੁ ਅਜੋਗ।

ਮੋ ਗੁਰ ਗੁਰ ਕੇ ਸੁਤ ਤੁਮ ਦੋਊ। ਤੁਮਰੇ ਦਰਸ਼ਨ ਤੇ ਸੁਖ ਹੋਊ॥ 41॥

ਪਦ ਅਰਥ:-ਹਮ … =ਸਾਡਾ ਸੀਸ ਨਿਵਾਉਣਾ ਣੋਗ ਹੈ। ਚਰਨ … =ਤੁਹਾਡਾ ਸਾਡੇ ਚਰਨਾ ਤੇ ਝੁਕਣਾ ਅਯੋਗ ਹੈ। ਮੋ ਗੁਰ. . =ਸਾਡੇ ਗੁਰੂ ਜੀ ਦੇ ਗੁਰੂ ਦੇ ਤੁਸੀਂ ਸਪੁੱਤਰ ਹੋ।

ਇਹ ਬਚਨ ਸੁਣ ਕੇ ਬਾਬਾ ਮੋਹਨ ਜੀ ਬੜੇ ਪ੍ਰਸੰਨ ਹੋਏ। ਅਤੇ ਬੋਲੇ:-

ਹਮ ਤੇ ਭੂਲ ਪਰੀ ਹੈ ਭਾਰੀ। ਹਮਰੇ ਪਰਿ ਪਿਤ ਕੋਪ ਸਧਾਰੀ।

ਸੋ ਪ੍ਰਸਨੋਤਰ ਅਬ ਸੁਨਿ ਲੀਜੈ। ਭੂਲ ਛਿਮਾਪਨ ਹਮਰੀ ਕੀਜੈ॥ 43॥

ਪਦ ਅਰਥ:- ਹਮ. . =ਮੇਰੇ ਪਾਸੋਂ ਭਾਰੀ ਗਲਤੀ ਹੋ ਗਈ ਹੈ। ਹਮਰੇ. . =ਮੇਰੇ ਪਿਤਾ ਜੀ ਨੇ ਮੇਰੇ ਤੇ ਗੁੱਸਾ ਕੀਤਾ ਜੋ ਸਹੀ ਸੀ। ਭੂਲ … =ਮੇਰੀ ਭੁੱਲ ਮੁਆਫ਼ ਕਰ ਦੇਵੋ। ਮੋਹਨ ਜੀ ਬੋਲੇ ਕਿ-ਤੁਹਾਡੇ ਸੋਭਨੀਕ ਪਿਤਾ ਸ੍ਰੀ ਰਾਮਦਾਸ ਜੀ ਨੇ ਮੇਰੇ ਪਿਤਾ ਦੀ ਬੜੀ ਸੇਵਾ ਕੀਤੀ। ਸੇਵਾ ਤੋਂ ਹੀ ਉਹ ਗੁਰੂ ਬਣੇ। (44)

ਦੋਹਰਾ= ਗੁਰਿਆਈ ਦੇਵਨ ਲਗੇ ਰਾਮਦਾਸ ਕੋ ਆਪਿ। ਮੁਝੈ ਬੋਲ ਪਠਯੋ ਪਿਤਾ ਨਾਹਿ ਗਯੋ ਕਰਿ ਦਾਪ॥ 45

ਪਦ ਅਰਥ:-ਮੁਝੈ …. . ਦਾਪ=ਮੈਨੂੰ ਸੁਨੇਹਾ ਭੇਜਿਆ ਤੇ ਮੈਂ (ਦਾਪ) ਅਹੰਕਾਰ ਕਾਰਨ ਉਨ੍ਹਾਂ ਪਾਸ ਨਾ ਗਿਆ। 45. ਭਾਤ=ਮੇਰਾ ਭਾਈ ਮੋਹਰੀ ਜੀ।

ਭਾਵ, ਮੋਹਨ ਜੀ ਆਪਣੇ ਮੁਖਾਰ ਬਿੰਦ ਤੋਂ ਹੀ ਕਹਿ ਰਹੇ ਹਨ ਕਿ, ਜਦੋਂ ਮੇਰੇ ਪਿਤਾ ਜੀ ਰਾਮਦਾਸ ਜੀ ਨੂੰ ਗੁਰਿਆਈ ਦੇਣ ਲੱਗੇ ਤਾਂ, ਮੇਰੇ ਵਲ ਵੀ ਬੁਲਾਵਾ ਭੇਜਿਆ ਪਰ ਮੈ ਹੰਕਾਰ-ਵੱਸ ਹੋਣ ਦੇ ਕਾਰਨ ਉਨ੍ਹਾਂ ਕੋਲ ਨਾ ਗਿਆ। ਹੰਕਾਰੀ ਦੇ ਨੇੜੇ ਪ੍ਰਭੂ ਦਾ ਨਾਮ ਕਿਵੇ ਆ ਸਕਦਾ ਸੀ, ਕਿਉਂਕਿ- “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥” ਅੱਗੇ:-

ਮੁਝੈ ਭ੍ਰਾਤ ਮੋਹਰੀ ਗਯੋ ਰਾਮਦਾਸ ਪਗ ਲਾਗ। ਗੁਰੂ ਰਾਮ ਦਾਸ ਰਿਧਿ ਸਿਧਿ ਦੇ ਕਹਯੋ ਪੁਤ੍ਰ ਵਡਭਾਗ॥ 46॥

ਮੇਰਾਂ ਭਾਈ ਮੋਹਰੀ ਗੁਰੂ ਰਾਮਦਾਸ ਜੀ ਦੇ ਚਰਨੀ ਜਾ ਲੱਗਾ ਤਾਂ ਗੁਰੂ ਰਾਮਦਾਸ ਜੀ ਨੇ ਉਸ ਨੂੰ ਰਿਧੀਆਂ ਸਿਧੀਆਂ ਦੀ ਬਖ਼ਸ਼ਸ਼ ਕਰਕੇ ਉਸ ਨੂੰ ਵਡਭਾਗਾ ਬਣਾ ਦਿੱਤਾ। 46.

ਲਿਖਾਰੀ ਦੀ ਪ੍ਰਤੱਖ ਕੁਟਲਤਾ:-

ਸ੍ਰੀ ਜਪੁ ਸਾਹਿਬ ਵਿੱਚ ਹੀ ਸਤਿਗੁਰੂ ਨਾਨਕ ਸਾਹਿਬ ਜੀ ਦਾ ਸਪਸ਼ਟ ਫ਼ੁਰਮਾਨ- “ਰਿਧਿ ਸਿਧਿ ਅਵਰਾ ਸਾਦ”

ਭਾਵ, “ਰਿਧੀਆਂ ਸਿਧੀਆ (ਨਾਮ ਰਸ ਤੋਂ ਹਟਾ ਕੇ) ਦੂਜੇ ਪਾਸੇ (ਮਾਇਆ ਦੇ ਮੋਹ ਵਿੱਚ ਨਫਸਉਣ ਵਾਲਾ) ਸੁਆਦ ਹੈ” ਰਿਧੀਆਂ ਸਿਧੀਆਂ ਵੀ ਮਾਇਆਂ ਹੀ ਹੋਣ ਦੇ ਕਾਰਨ ਇਸ ਪਾਸੇ ਪੈਣੋ ਰੋਕਿਆ ਹੋਇਆ ਹੈ। ਅਤੇ ਫਿਰ ਪ੍ਰਭਾਤੀ ਮਹਲਾ 1॥ ਇਹ ਸਪੱਸ਼ਟ ਫ਼ੁਰਮਾਨ- “ਸਤਿਗੁਰ ਕੈ ਵਸਿ ਚਾਰਿ ਪਦਾਰਥ॥ ਤੀਨਿ ਸਮਾਏ ਏਕ ਕ੍ਰਿਤਾਰਥ॥ 5 ॥” {1345} -6 “ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ”, ਪੋਥੀ ਨੌਵੀਂ ਦੇ 627 ਸਫ਼ੇ ਤੇ ਇਸ ਤੁਕ ਦੇ ਅਰਥ ਇਸ ਪ੍ਰਕਾਰ ਹਨ:- (ਲੋਕ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਪਰ) ਸਤਿਗੁਰੂ ਦੇ ਇਖ਼ਤਿਆਰ ਵਿੱਚ (ਧਰਮ, ਅਰਥ. ਕਾਮ, ਮੋਖ) ਚਾਰੇ ਹੀ ਪਦਾਰਥ ਹਨ। ਗੁਰੂ ਦੀ ਸਰਨੀ ਪਿਆਂ (ਪਹਿਲੇ) ਤਿੰਨਾਂ ਪਦਾਰਥਾਂ ਦੀ ਵਾਸਨਾ ਹੀ ਮੁੱਕ ਜਾਂਦੀ ਹੈ, ਮਨੁੱਖ ਨੂੰ ਇੱਕ ਵਿੱਚ ਸਫ਼ਲਤਾ ਮਿਲਦੀ (ਭਾਵ, ਮਾਇਆ ਦੇ ਮੋਹ ਤੋਂ ਮੁਕਤੀ ਮਿਲ ਜਾਂਦੀ ਹੈ)। 5. ਸੋ ਸਤਿਗੁਰੂ ਜੀ ਨੇ ਬਾਬਾ ਮੋਹਰੀ ਜੀ ਦੇ ਮਨ ਵਿਚੋਂ ਰਿਧੀਆਂ ਸਿਧੀਆਂ ਦੀ ਵਾਸਨਾ ਖ਼ਤਮ ਕਰਨ ਦੇ ਥਾਂ ਗੁਰਮਤਿ ਵਿਰੋਧੀ ਰਿਧੀਆਂ ਸਿੱਧੀਆਂ ਦੇਣ ਵਾਲੀ ਗੱਲ ਕਦੇ ਨਹੀਂ ਕੀਤੀ ਹੋਣੀ? ਲਿਖਾਰੀ ਨੇ ਇਹ ਲਿਖ ਕੇ- “ਗੁਰੂ ਰਾਮ ਦਾਸ ਰਿਧਿ ਸਿਧਿ ਦੇ ਕਹਯੋ ਪੁਤ੍ਰ ਵਡਭਾਗ” ਸਤਿਗੁਰੁ ਦੀ ਹੇਠੀ ਕੀਤੀ ਹੈ। ਫਿਰ ਲਿਖਾਰੀ ਨੇ ਬਾਬਾ ਮੋਹਨ ਜੀ ਦੇ ਮੂੰਹੋਂ ਗੁਰੂ ਅਮਰਦਾਸ ਜੀ (ਗੁਰੂ) ਰਾਮਦਾਸ ਜੀ ਨੂੰ ਗੁਰਿਆਈ ਦਾ ਤਿਲਕ ਲਾਉਂਦੇ, ਪੰਜ ਪੈਸੇ ਅਤੇ ਨਰੇਲ ਰੱਖ ਕੇ ਸੀਸ ਝੁਕਾਉਂਦੇ ਅਤੇ ਜੋਤੀ ਜੋਤਿ ਸਮਾ ਗਏ ਦਰਸਾਇਆ ਹੈ। ਗੁਰੂ ਰਾਮਦਾਸ ਜੀ ਦੇ ਹਜ਼ੂਰ ਸ਼ਰਧਾਲੂਆਂ ਵਲੋਂ ਬੜੀ ਮਾਇਆ ਭੇਟ ਕੀਤੀ ਜਾਣ ਤੋਂ ਆਪਣੇ ਅੰਦਰ ਵਧੀ ਚਿੰਤਾ ਦਾ ਜ਼ਿਕਰ ਅਤੇ ਚੁਬਾਰੇ ਤੇ ਚੜ੍ਹ ਬੈਠਣ ਦੀ ਗੱਲ ਕਰਕੇ ਗੁਰੂ ਰਾਮਦਾਸ ਜੀ ਵਲੋਂ ਪੋਥੀਆਂ ਦਿਤੀਆਂ ਜਾਣ ਦਾ ਜ਼ਿਕਰ, ਇਨ੍ਹਾਂ ਸ਼ਬਦਾਂ ਵਿਚ- “ਰਖੋ ਪਾਸਿ ਪੋਥੀ ਕਟੰ ਪਾਪ ਤੇਰੇ”।

ਆਪਣੀ ਵਿਉਂਤ ਦਾ ਕਈ ਤਰਾਂ ਦਾ ਵਾਰਤਾਲਾਪ ਹੋਇਆ ਦਰਸਾ ਕੇ ਲਿਖਾਰੀ ਨੇ ਅੰਤ ਵਿੱਚ ਇਉਂ ਲਿਖਿਆ:-

ਸੋਰਠਾ॥ ਸ੍ਰੀ ਮੁਖਿ ਯੌਂ ਫ਼ੁਰਮਾਇ, ਜੋ ਭਾਵੈ ਸੋਈ ਕਰੋ।

ਮੋਹਨ ਚਰਨ ਗਹਾਇ ਗੁਰ ਅਰਜਨ ਤਬ ਵਰੁ ਦੀਯੋ॥ 53॥

ਅਰਥ:-ਮੋਹਨ=ਮੋਹਨ ਨੇ ਚਰਨ ਫੜ ਲਏ। ਵਰੁ ਦੀਯੋ= ਅਸ਼ੀਰਵਾਦ ਦਿੱਤਾ।

ਦੋਹਰਾ॥ ਚੌਥੀ ਪੌੜੀ ਤਬ ਕਹੀ ਸ੍ਰੀ ਗੁਰ ਅਰਜਨ ਦੇਵ।

ਅਬਿਨਾਸੀ ਮੋਹਨ ਸੁਜਸ ਬਰਨਨ ਕੀਨ ਅਭੇਵ॥ 54॥

ਪਦ ਅਰਥ:-ਅਭੇਵ=ਜਿਸ ਦਾ ਭੇਦ ਨਾ ਜਾਨਿਆ ਜਾ ਸਕਦਾ ਹੋਵੇ।

ਅਨੰਗ ਸੇਖਰ ਛੰਦ॥ ਮੋਹਨ ਤੂੰ ਫਲਯੋ ਸਫਲ ਸਭੀ ਪਰਵਾਰ ਸਣੁ, ਕੁਟੰਬ ਭਾਈ ਮੀਤ ਤਾਰਯੋ ਜਹਾਨ ਕੋ।

ਗੁਰਦਾਸ ਬੁਢੇ ਮਾਨੁ ਹਰ ਨਿਜ ਮਾਨੁ ਦੂਰ ਕਰਿ, ਜਿਨੀ ਦਰਸ ਪਾਯੋ ਤੋਹਿ, ਦੁਖੁ ਨ ਨਿਦਾਨ ਕੋ।

ਜੋਊ ਧੰਨ ਕਹੈਂ ਅੰਤਕ ਤਯਾਗਿ ਓਹਿ, ਬਿਅੰਤ ਗੁਣ ਤੇਰੇ ਕਥੇ ਕੌਣ ਧਰਿ ਧਿਆਨ ਕੋ।

ਪੁਰਖ ਮੁਰਾਰੀ ਤੋਹਿ ਟੇਕ ਰਾਖੀ ਲਾਜ ਮੋਹਿ, ਬਿਨਵੰਤਿ ਨਾਨਕ ਜਿਤੁ ਲਗਿ ਨਰੁ ਗਿਆਨ ਕੋ॥ 55॥

ਅਨੰਗ ਸੇਖਰ ਛੰਦ=ਇਕ ਛੰਦ ਦਾ ਨਾਮ ਹੈ। ਸਣੁ ਕੁਟੰਬ=ਪ੍ਰਵਾਰ ਸਮੇਤ=ਪਰਵਾਰ ਸਮੇਤ। ਭਾਈ ਮੀਤ=ਭਰਾਵਾਂ ਤੇ ਦੋਸਤਾਂ ਨੂੰ। ਮਾਨੁ ਹਰ=ਹੰਕਾਰ ਦੂਰ ਕਰਕੇ। ਨਿਜ ਮਾਨ ਦੂਰ ਕਰਿ=ਆਪਣਾ ਅਭਿਮਾਨ ਤਿਆਗ ਕੇ। ਦੁਖ ਨਾ ਨਿਦਾਨ ਕੋ=ਅੰਤ ਸਮੇਂ ਕੋਈ ਦੁਖ ਨਹੀਂ ਪੁੰਚੇਗਾ। ਅੰਤ ਤਯਾਗਿ ਓਹਿ=ਜਮਦੂਤ ਵੀ ਉਸ ਨੂੰ ਛੱਡ ਦਿੰਦੇ ਹਨ। ਮੁਰਾਰੀ=ਅਗਿਆਨ ਬਿਨਾਸ਼ਕ? (ਗੁਰਸ਼ਬਦ ਵਿੱਚ ਮੁਰਾਰੇ ਹੈ)। ਟੇਕ ਰਾਖੀ ਲਾਜ ਮੋਹਿ=ਮੇਰੀ ਤੂੰ ਓਟ ਹੈਂ ਤੇ ਮੇਰੀ ਲਾਜ ਰਖ? (ਕਿ, ਮੇਰੀ ਲਾਜ ਰੱਖ ਲਈ?) ਜਿਤੁ ਲਗਿ ਨਰੁ ਗਿਆਨ ਕੋ=ਜਿਸ ਨਾਲ ਜੁੜ ਕੇ ਮਨੱਖ ਗਿਆਨਵਾਨ ਬਣ ਜਾਂਦਾ ਹੈ।

ਦੋਹਰਾ॥ ਚੌਥੀ ਪੌੜੀ ਤਾਹਿ ਵਰੁ ਗੁਰ ਅਰਜਨ ਜਬ ਦੀਨ।

ਮੋਹਨ ਸੁਨਿ ਗਦ ਗਦ ਭਯੋ ਨਿਜ ਮਨਿ ਅਨੰਦ ਲੀਨੁ॥ 56॥

ਭਾਵ ਅਰਥ:-ਗਦ ਗਦ=ਪ੍ਰਸੰਨ ਹੋ ਗਿਆ। ਭਾਵ, ਚੌਥੀ ਪੌੜੀ ਵਿੱਚ ਸਤਿਗੁੁਰੂ ਅਰਜਨ ਸਾਹਿਬ ਜੀ ਨੇ ਬਾਬਾ ਮੋਹਨ ਜੀ ਨੂੰ ਵਰੁ ਦਿੱਤਾ ਤਾਂ ਸੁਣ ਕੇ ਬਾਬਾ ਜੀ ਗਦ ਗਦ ਹੋ ਗਏ ਅਤੇ ਮਨ ਵਿੱਚ ਬੜਾ ਅਨੰਦ ਮਾਣਿਆ।

ਲਿਖਾਰੀ ਦਲੇਰ ਹੋ ਕੇ ‘ਨਾਨਕ’ ਨਾਮ ਦੀ ਵਰਤੋਂ ਕਰਕੇ ਕੱਚੀ ਬਾਣੀ ਨੂੰ ਗੁਰਬਾਣੀ ਦਾ ਰੂਪ ਦੇ ਰਿਹਾ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਵੇਦਾਂਤੀ ਜੀ, ਕੋਈ ਕਿੰਤੂ ਤੱਕ ਨਹੀਂ ਲ਼ਿਖ ਰਹੇ। ਉਪਰੋਕਤ 56 ਨੰਬਰ ਦੋਹਰੇ ਵਿੱਚ ਲਿਖਾਰੀ ਨੇ ਗੁਰੂ ਸ਼ਬਦ ਦੀ ਜਿਸ ਚੌਥੀ ਪੌੜੀ ਵਿੱਚ ਬਾਬਾ ਮੋਹਨ ਜੀ ਦੀ ਸਿਫ਼ਤ ਨਹੀਂ ਕੀਤੀ ਹੋਈ ਉਸ ਪਉੜੀ ਵਿੱਚ ਪੰਚਮ ਪਾਤਸ਼ਾਹ ਜੀ ਨੇ ਮਨਾਂ ਨੂੰ ਮੋਹ ਰਹੇ ਉਸ ਪ੍ਰਭੂ ਦੀਆਂ ਵਡਿਆਈਆਂ ਕੀਤੀਆਂ ਹਨ। ਉਸ ਪਾਵਨ ਚੌਥੀ ਪਉੜੀ ਦੀ ਅਰਥਾਂ ਸਮੇਤ ਵਿਚਾਰ ਉਪਰੰਤ ਸੁਜਾਨ ਪਾਠਕ ਸੱਜਣਾ ਨੇ ਆਪ ਹੀ ਨਿਰਣਾ ਕਰ ਲੈਣ, ਕਿ, ਸਾਡੇ ਧਾਰਮਿਕ ਆਗੂਆਂ ਨੇ ਇਸ ਪੁਸਤਕ ਦੀ ਪੁਨਰ ਸੰਪਾਦਨਾ ਦੇ ਰੂਪ ਵਿੱਚ ਸਾਡੇ ਨਾਲ ਗੁਣ ਕੀਤਾ ਹੈ ਕਿ, ਜਾਂ ਵਡਾ ਵੈਰ ਕਮਾਇਆ ਹੈ:--

20/3 ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ॥ ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ ਤਾਰੇ॥

ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ॥ ਜਿਨੀ ਤੁਧਨੋ ਧੰਨੁ ਕਹਿਆ

ਤਿਨ ਜਮੁ ਨੇੜਿ ਨ ਆਇਆ॥ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ॥

ਬਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ॥ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ

ਪੁਰਖ ਮੁਰਾਰੇ॥ ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ॥ 4॥ 2॥ {248}

ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਦੂਜੀ ਪੋਥੀ ਦੇ 498 ਸਫ਼ੇ ਤੇ ਲਿਖੇ ‘ਪਦ ਅਰਥ’ ਅਤੇ ‘ਅਰਥ’ ਇਸ ਪ੍ਰਕਾਰ ਹਨ:--

ਪਦ ਅਰਥ:-ਮੋਹਨ=ਮਨ ਨੂੰ ਮੋਹ ਲੈਣ ਵਾਲੇ ਹੇ ਮੋਹਨ! ਹੇ ਸੁਫਲ=ਫਲ ਵਾਲਾ, ਬਾਗ-ਪਰਵਾਰ ਵਾਲਾ, ਜਗਤ-ਰੂਪ ਪਰਵਾਰ ਵਾਲਾ। ਸਣੁ=ਸਮੇਤ। ਸਣੁ ਪਰਵਾਰੇ=ਪਰਵਾਰ ਸਮੇਤ ਹੇਂ, ਬੇਅੰਤ ਜੀਵਾਂ ਦਾ ਪਿਤਾ ਹੈਂ। ਪੁਤ੍ਰ ਮੀਤ ਭਾਈ ਕੁਟੰਬ=ਪੁੱਤਰ ਮਿੱਤਰਾਂ, ਭਰਾਵਾਂ ਵਾਲੇ ਸਾਰੇ (ਅਨੇਕਾਂ) ਟੱਬਰ {ਨੋਟ:-ਬਾਬਾ ਮੋਹਨ ਜੀ ਨੇ ਸਾਰੀ ਉਮਰ ਵਿਆਹ ਨਹੀਂ ਸੀ ਕੀਤਾ, ਉਨ੍ਹਾਂ ਦਾ ਕੋਈ ਟੱਬਰ ਹੈ ਹੀ ਨਹੀਂ ਸੀ}। ਤਾਰਿਆ ਜਹਾਨ=ਤੂੰ ਸਾਰਾ ਜਹਾਨ ਤਾਰ ਦਿੱਤਾ ਹੈ ਬਾਬਾ ਮੋਹਨ ਜੀ ਨਹੀਂ, ਇਹ ਮੋਹਨ-ਪ੍ਰਭੂ ਹੀ ਹੋ ਸਕਦਾ ਹੈ}। ਟੇਕ=ਆਸਰਾ। ਜਿਤ=ਜਿਸ ‘ਟੇਕ’ ਦੀ ਬਰਕਤਿ ਨਾਲ। 4.

ਅਰਥ:--ਹੇ ਮੋਹਨ ਪ੍ਰਭੂ! ਤੂੰ (ਆਪਣੀ ਅਪਾਰ ਅਦਭੁਤ ਰਚਨਾ ਦੇ ਰੂਪ ਵਿਚ) ਬੜਾ ਸੋਹਣਾ ਫਲਿਆ ਹੋਇਆ ਹੈ, (ਇਸ ਤਰ੍ਹਾਂ) ਤੂੰ ਬੜੇ ਹੀ ਵੱਡੇ ਪਰਵਾਰ ਵਾਲਾ ਹੈਂ। ਹੇ ਪ੍ਰਭੂ! ਪੁੱਤਰਾਂ ਭਰਾਵਾਂ ਮਿੱਤਰਾਂ ਵਾਲੇ ਵਡੇ ਟੱਬਰ ਤੂੰ ਸਾਰੇ ਦੇ ਸਾਰੇ (ਸੰਸਾਰ ਸਮੁੰਦਰ ਤੋਂ) ਲੰਘਾ ਦਿੰਦਾ ਹੈ। ਹੇ ਮੋਹਨ! ਜਿੰਨਾਂ ਨੇ ਤੇਰਾ ਦਰਸ਼ਨ ਕੀਤਾ, ਉਨ੍ਹਾਂ ਦੇ ਅੰਦਰੋਂ ਤੂੰ ਅਹੰਕਾਰ ਦੂਰ ਕਰ ਦਿਤਾ (ਕਿਉਂਕਿ- “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥” ਪੰਨਾ 560)। ਤੂੰ ਸਾਰੇ ਜਹਾਨ ਨੂੰ ਹੀ ਤਾਰਨ ਦੀ ਸਮਰਥਾ ਵਾਲਾ ਹੈਂ। ਹੇ ਮੋਹਨ! ਜਿੰਨ੍ਹਾਂ ਵਡਭਾਗੀਆਂ) ਨੇ ਤੇਰੀ ਸਿਫ਼ਤਿ-ਸਾਲਾਹ ਕੀਤੀ, ਆਤਮਕ ਮੌਤ ਉਨ੍ਹਾਂ ਦੇ ਨੇੜੇ ਨਹੀਂ ਢੁੱਕਦੀ। ਹੇ ਸਭ ਤੋਂ ਵਡੇ, ਸਰਬ ਵਿਆਪਕ ਪ੍ਰਭੂ! ਤੇਰੇ ਗੁਣ ਬੇਅਂਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ। ਨਾਨਕ ਬੇਨਤੀ ਕਰਦਾ ਹੈ--ਮੈਂ ਤੇਰਾ ਹੀ ਆਸਰਾ ਲਿਆ ਹੈ, ਜਿਸ ਆਸਰੇ ਦੀ ਬਰਕਤਿ ਨਾਲ ਮੈਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ। 4.

ਉਪਰੋਕਤ 55 ਨੰਬਰ ‘ਅਨੰਗ ਸੇਖਰ ਛੰਦ’ ਜੋ, ਇਸ 20/3 ਨੰਬਰ ਤੇ ਵਿਾਚਾਰੀ ਪਾਵਨ ਪਉੜੀ ਦਾ ਵਿਗਾੜਿਆ ਹੋਇਆ ਰੂਪ ਹੈ, ਵਿੱਚ ਵੀ, ਕੁਟਲ ਲਿਖਾਰੀ ਨੇ ਅੰਤਲੀ ਪੰਗਤੀ ਵਿੱਚ “ਬਿਨਵੰਤਿ ਨਾਨਕ” ਲਿਖ ਕੇ ਗੁਰਬਾਣੀ-ਅਰਥਾਂ ਤੋਂ ਅਣਜਾਣ ਪਾਠਕਾਂ ਲਈ ਟਪਲਾ ਖਾਣ ਦਾ ਰਾਹ ਬਣਾ ਦਿਤਾ ਹੋਇਆ ਅਸਾਂ ਵੇਖ ਲਿਆ ਹੈ। ਆਪਣੀ ਵਿਧੀ ਅਨੁਸਾਰ ਲਿਖੀ ਬਾਬਾ ਜੀ ਦੀ ਉਸਤਤਿ ਤੋਂ ਉਹੂ ਮੋਹਨ ਜੀ ਜਿਨ੍ਹਾਂ ਨੂੰ ਵਡਾ ਹਠੀ ਕ੍ਰੋਧਵਾਨ ਦਰਸਾ ਰਿਹਾ ਸੀ ਤੇ ਹੁਣ:-

ਕਰ ਨਿਜ ਮੋਹਨ ਜੋਰਿ ਕੈ ਐਸੇ ਕੀਨੁ ਉਚਾਰੁ। ਦਾਸੁ ਜਾਨਿ ਬਿਨਤੀ ਸੁਨੋ ਤੁਮ ਗੁਰ ਰੂਪ ਮੁਰਾਰਿ॥ 58॥

ਸਤਿਗੁਰੂ ਜੀ ਦੇ ਵਡੇ ਮਾਮਾਂ ਜੀ ਤੋਂ ਅਤੀਅੰਤ ਨੀਵੇ ਦਾਸ ਬਣ ਖਲੋਤੇ ਅਤੇ ਅਪਣੀ ਭੈਣ ਦੇ ਬੇਟੇ ਤੋਂ ਰੱਬ ਰੂਪ ਗੁਰੂ ਹੋ ਦਿੱਸੇ? ਅਤੇ ਇਉਂ ਲਿਖਾਰੀ ਜੀ ਨੇ ਬਾਬਾ ਮੋਹਨ ਜੀ ਨੂੰ ਇਉਂ ਤਰਲੇ ਲੈਂਦੇ ਦਰਾਸਾ ਦਿੱਤਾ:-

ਸਵੱਯਾ॥ ਦੇਹਿ ਨਿਦੇਸ ਪ੍ਰਭੂ ਹਮ ਕੋ, ਤੁਮ ਸਾਥਿ ਚਲੋਂ ਕਛੁ ਸੇਵ ਕਮਾਵੋਂ।

ਕਿੰਕਰ ਔਰ ਕਢੈਂ ਜਸ ਕਾਰ ਸੁ, ਕਾਰ ਕਢੋਂ ਨਿਜ ਸੀਸ ਟਿਕਾਵੋਂ।

ਮੋਹਿ ਨਿਹਾਲ ਦਿਆਲ ਕਰੋ, ਚਰਨੰਬੁਜ ਨਿਕਟਿ ਸਦਾ ਸੁਖ ਪਾਵੋਂ।

ਗਦ ਗਦ ਹੈਵ, ਰੋਮਾਚ ਖਰੇ, ਅਸ ਆਦਿਸ ਦੁਹੁ ਸੁ ਸੰਗਿ ਸਿਧਵੋਂ॥ 59॥

ਜਿਹੜੇ ਬਾਬਾ ਮੋਹ ਜੀ ਅਪਣੇ ਪਿਤਾ ਗੁਰਦੇਵ ਸਤਿਗੁਰੂ ਅਮਰਦਾਸ ਜੀ ਤੋਂ ਸਾਰੀ ਉਮਰ ਬਾਗ਼ੀ ਰਹੇ ਅਤੇ ਅੰਤਲੇ ਸਮੇ ਬੁਲਾੁਣ ਤੇ ਵੀ ਹੰਕਾਰ ਵੱਸ ਹਾਜ਼ਰ ਨਾ ਹੋਏ ਹੁਣ ਆਪਣੇ ਪੁੱਤਰ ਰੂਪ ਗੁਰੂ ਅਰਜਨ ਸਾਹਿਬ ਜੀ ਦੀ ਸਾਰੀ ਉਸ ਗ਼ੁਲਾਮੀ ਕਰਨ ਲਈ ਤਿਆਰ ਦਰਸਾਉਣ ਵਿੱਚ ਲਿਖਾਰੀ ਨੂੰ ਕੀ ਸੁੱਝੀ? ਦਰਸ਼ਨ ਕਰੋ ਕਿ, ਉਹੀ ਗੁਰੂ ਅਰਜਨ ਸਾਹਿਬ ਜਿਨ੍ਹਾਂ ਨੂੰ ਅਜੇ ਹੁਣੇ ਹੀ ਬਾਬਾ ਮੋਹਨ ਜੀ ਦੇ ਆਪਾਰ ਸੋਹਲੇ ਗਾ ਰਹੇ ਦਰਸਾਇਆ ਸੀ, ਹੁਣ ਉਸੇ ਹੀ ਵਡੇ ਮਾਮਾ ਜੀ ਬਾਬਾ ਮੋਹਨ ਨੂੰ ਅਸ਼ਨਿਨ ਭਗਤ ਤੇ ਸੇਵਕ ਬਣੇ ਤੋਂ, ਉਪਰੋਕਤ ਉਸਤਤਿ ਰੂਪ ਬਚਨ ਸੁਣ ਕੇ, ਨਿਮਰਤਾ ਦੇ ਅਨੂਪਮ ਪੁਰਨੇ ਪਾ ਰਹੇ ਸਤਿਗੁਰੂ ਅਰਜਾਨ ਸਾਹਿਬ ਜੀ ਂਦੇ ਮੁਖਾਰਬਿੰਦ ਵਿਚੋਂ, ਇਹ ਮਹਾਂ ਹੁਸ਼ਿਆਰ ਲਿਖਾਰੀ, ‘ਸਮਾਧੀ ਅਸਥਿਤ’ ਹੋ ਬੈਠਣ ਦੇ ਆਦੇਸ਼-ਰੂਪ, ਗੁਰਮਤਿ ਵਿਰੋਧੀ ਬਚਨ ਬੋਲੇ ਦਰਸਾ ਰਿਹਾ ਹੈ:-

ਚੌਪਈ॥ ਮੋਹਨ ਕੇ ਇਮ ਬਚਨ ਸੁਨਾਈ। ਗੁਰ ਅਰਜਨ ਮਨਿ ਅਨੰਦ ਪਾਈ।

ਸ੍ਰੀ ਮੁਖਿ ਅਸ ਨਿਦੇਸ਼ ਤਿਹ ਦੀਨੀ। ਮੋਹਨ ਜੀ ਤੁਮ ਸਭ ਚਿਤਿ ਚੀਨੀ॥ 60॥

ਬੀਚ ਚੁਬਾਰੇ “ਧਰੋ ਸਮਾਧ”। ਪੂਰਨ ਪੁਰਖ ਸਿਉ ਹ੍ਰਿਦੇ ਰਾਧ।

ਗੁਰ ਨਾਨਕ ਕਾ ਮੰਤ੍ਰ ਉਚਾਰੋ। ਆਪ ਤਰੋ ਸਗਲੇ ਕੁਲ ਤਾਰੋ॥ 61॥

ਕੀ, ਲਿਖਾਰੀ ਦਾ ਭਾਵ ਇਹ ਹੈ ਕਿ ਕੁਲ ਤਾਰਨ ਵਾਲਾ ਕੁਲਾਂ ਤਾਰਨ ਵਾਲਾ ਕਥਿਤ ਕਾਰਜ ਬਾਬਾ ਮੋਹਨ ਜੀ ਦੇ ਪਿਤਾ ਗਰਦੇਵ ਸਤਿਗੁਰੂ ਅਮਰਦਾਸ ਜੀ ਨਹੀਂ ਸਨ ਕਰ ਸਕੇ, ਜੋ ਹੁਣ ਪੰਚਮ ਪਾਤਸਾਹ ਜੀ ਮੋਹਨ ਜੀ ਤੋਂ ਕਰਵਾ ਰਹੇ ਸਨ?

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.