. |
|
ਬਿੱਪਰ ਸੰਸਕਾਰ ਦੀ
ਸਿੱਖ ਗ੍ਰੰਥਾਂ ਵਿੱਚ ਮਿਲਾਵਟ
(ਨੰ:-੪)
ਬਿੱਪਰ ਸੰਸਕਾਰ ਦੁਆਰਾ ਸਿੱਖ ਗ੍ਰੰਥਾਂ ਵਿੱਚ ਮਿਲਾਵਟ ਕੋਈ ਨਵਾਂ ਕ੍ਰਿਸ਼ਮਾ
ਨਹੀਂ। ਇਹ ਰਲਾਵਟ ਜਾਂ ਮਿਲਾਵਟ ਪੰਜਵੇਂ ਪਾਤਸ਼ਾਹ ਵੇਲੇ ਹੀ ਪੈਣੀ ਸ਼ੁਰੂ ਹੋ ਗਈ ਸੀ। ਜਿਥੋਂ ਹੱਦ
ਤੱਕ ਅਖੌਤੀ ‘ਦਸਮ ਗ੍ਰੰਥ`ਦਾ ਸੰਬੰਧ ਹੈ ਇਹ ਉਦੋਂ ਜਾਂ ਝੱਬੇ ਹੀ ਬਾਅਦ ਹੋਣੀ ਸ਼ੁਰੂ ਹੋ ਗਈ ਸੀ
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ‘ਵਿਦਿਆ ਸਾਗਰ` (ਮਹਾਨ ਕੋਸ਼) ਜਾਂ ‘ਵਿਦਿਆ ਧਰ` ਗ੍ਰੰਥ (ਗੁ.
ਪ੍ਰ. ਸੂ. ਗ੍ਰੰਥ; ਸਫਾ ੫੭੨੫, ਜਿਲਦ ੧੩, ਭਾਸ਼ਾ ਵਿਭਾਗ)। ਸ੍ਰੀ ਅਨੰਦ ਪੁਰ ਨੂੰ ਛੱਡਣ ਲਗਿਆਂ ਆਪ
ਹੀ, ਆਪਣੇ ਇਲਾਹੀ ਜੀਵਨ ਦੇ ਕਿਸੇ ਵਕਤੀ ਖੇਡ ਜਾਂ ਚੋਜ (ਪ੍ਰੋ. ਹ. ਸ. ਮਹਿਬੂਬ ੧੯੮੮: ੪੯੯-੫੦੦)
ਜੋ ਬੇਮਤਲਬ ਹੋ ਗਏ ਸਨ, ਦੇ ਸਿੱਟੇ ਵਜੋਂ ਛੱਡ ਗਏ ਸਨ। ਕਿਉਂ? ਜੰਗ ਦਾ ਦਸਤੂਰ ਤੇ ਸ਼ਕਲ ਹੋਰ ਹੁੰਦੇ
ਹਨ, ਜਦ ਸਾਰੇ ਸ੍ਰੇਸ਼ਟਾਚਾਰ ਦੁਸ਼ਮਣ ਵਲੋਂ ਛੱਡ ਦਿੱਤੇ ਗਏ ਹੋਣ, ਗਾਂ ਤੇ ਕੁਰਾਨ ਦੀ ਝੂਠੀ ਸਹੁੰ ਖਾ
ਕੇ। ਇੱਕ ਮਿਸਾਲ ਵੀਹਵੀਂ ਸਦੀ ਦੀ ਅਤੇ ਤਾਜ਼ੀ ਮਿਲਦੀ ਹੈ। ਜਿਵੇਂ ਵੀਹਵੀਂ ਸਦੀ ਵਿੱਚ ੧੯੮੪ ਦੇ
ਅਕਾਲ ਤਖਤ ਉਤੇ ਬਿੱਪਰਵਾਦੀ ਨਵੇਂਭਾਰਤੀ ਸਾਮਰਾਜ ਦੀਆਂ ਫੌਜਾਂ ਨਵੇਂ ਨਵੇਂ ਹਥਿਆਰ, ਤੋਪਾਂ,
ਟੈਂਕ, ਬਖ਼ਤਰਬੰਦ ਗੱਡੀਆਂ ਤੇ ਕਈ ਫੌਜੀ ਟੁਕੜੀਆਂ ਨਾਲ ਲੈ ਕੇ ਇਉਂ ਚੜ੍ਹੀਆਂ ਜਿਵੇਂ ਕਿਸੇ ਦੁਸ਼ਮਣ
ਮੁਲਕ ਉਤੇ ਚੜ੍ਹਾਈ ਕਰੀਦੀ ਹੈ। ਅਤੇ “ਜੰਗ ਬਿੱਪਰਾਂ ਤੇ ਸਿੰਘਾਂ” ਦੇ ਲਾਸਾਨੀ ਸ਼ਹੀਦ ਬਾਬਾ ਜਰਨੈਲ
ਸਿੰਘ ਨੂੰ ੧੯੯੯ ਤੱਕ ਬਿੱਪਰ-ਸੰਸਕਾਰੀ ਮੋਹਰੀਆਂ ਨੇ ਨਾ ‘ਸ਼ਹੀਦ` ਕਹਿਣ ਦਿੱਤਾ ਤੇ ਨਾ ਪੰਥਕ
ਲੀਡਰਾਂ ਤੇ ਪੁਜਾਰੀਆਂ ਨੇ ਉਸ ਮਹਾਨ ਸ਼ਹੀਦ (ਜਾਂ ‘ਜੰਗ ੧੯੮੪ ਦੇ ਸ਼ਹੀਦੇ-ਆਜ਼ਮ) ਦੀ ਸ਼ਹਾਦਤ
ਦੀ ਅਰਦਾਸ ਹੀ ਕੀਤੀ। ਇਵੇਂ ਹੀ ਦਸ਼ਮੇਸ਼ ਪਾਤਸ਼ਾਹ ਦੇ ਜੰਗਾਂ ਕਾਰਨ ਜਦੋਂ ਸਿੰਘ ਜੰਗਾਂ ਯੁਧਾਂ ਚ
ਰੁੱਝੇ ਰਹੇ ਤੇ ਬਿੱਪਰ-ਸੰਸਕਾਰ ਮਿਲਾਵਟ ਕਰਨ ਦਾ ਕੰਮ ਅਛੋਪਲੇ ਹੀ ਕਰਦਾ ਰਿਹਾ। ਜੋ ਬਾਬਾ ਜਰਨੈਲ
ਸਿੰਘ ਭਿੰਡਰਾਂਵਾਲੇ ਨਾਲ ਗੁਜ਼ਰੀ ਉਹੀ ਦਸਮੇਸ਼ ਨਾਲ ਥੋੜ੍ਹੇ ਫਰਕ ਨਾਲ ਗੁਜ਼ਰੀ। ਜਿਵੇਂ ਇਸ ਲੇਖ ਲੜੀ
ਦੇ ਤੀਜੇ ਅੰਕ ਦੇ ਅੰਤ ਵਿੱਚ ਗੁਰੂ ਜੀ ਦੇ ਸਮਕਾਲੀ ਕਵੀ ਸੈਨਾਪਤੀ ਦੁਆਰਾ ਲਿਖਿਆ ਦਿੱਲੀ ਦੇ ਸਿਖਾਂ
ਦੇ ਨਾ ਅੰਮ੍ਰਿਤ ਛਕਣ ਤੇ ਨਾ ਜਾਤ ਪਾਤ ਤਿਆਗਣ, ਸਗੋਂ ਕੁਲਾਰੀਤ ਲਗਾਤਾਰ ਨਿਭਾਈ ਜਾਣ ਦਾ ਬਿਰਤਾਂਤ
ਇੰਨ ਬਿੰਨ ਭਿੰਡਰਾਂਵਾਲੇ ਮਰਦ ਦੂਲੇ ਨਾਲ ਮਿਲਦਾ ਹੈ।
ਕਿਉਂਕਿ, ਗੁਰੂ ਜੀ ਦੀ ਬਾਣੀ ਥੋੜ੍ਹੀ ਸੀ ਜਿਹੜੀ ਉਨ੍ਹਾਂ ਗੁਰੂ ਗ੍ਰੰਥ
ਵਿੱਚ ਨਾ ਸੀ ਚਾੜ੍ਹੀ, ਉਸ ਨਾਲ ਹੌਲੀ ਹੌਲੀ ਬਿੱਪਰ-ਸੰਸਕਾਰ ਆਪ ਲਿਖੇ ਮਨਮਤੀਏ ਅਖੇਪ ਕਰਦਾ ਰਿਹਾ।
ਸਿੱਖ ਗ੍ਰੰਥਾਂ ਵਿੱਚ ਮਿਲਾਵਟ ਕਰਨ ਦਾ ਕੰਮ ਵੀ ਬਿੱਪਰ-ਸੰਸਕਾਰ ਦਾ ਵੱਖਰੀ ਕਿਸਮ ਦਾ ਹਮਲਾ ਹੈ ਜਿਸ
ਵਾਰੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਲਿਖਦੇ ਹਨ: ਕਿ “ਵਿਖਾਵੇ ਭਰੀ ਹਲੀਮੀ ਅਤੇ ਸ਼ਰਾਰਤ-ਭਰੀ ਚੁਸਤੀ
ਵਿੱਚ ਲਿਪਟਿਆ” ਮੀਸਣਾ ਦੰਭ ਭਰਿਆ ਜ਼ਹਿਰੀਲਾ ਤੀਜਾ ਹਮਲਾ ਬਿੱਪਰ ਸੰਸਕਾਰ ਨੇ ਸਿਖਾਂ ਦੇ
ਧਾਰਮਿਕ ਗ੍ਰੰਥਾਂ ਅਤੇ ਇਤਿਹਾਸ ਵਿੱਚ ਅਨੇਕ ਰੂਪਾਂ ਦੀ ਮਿਲਾਵਟ ਕਰਕੇ ਕੀਤਾ (੬੯੪) “ਜਿਵੇਂ ‘ਦਸਮ
ਗ੍ਰੰਥ` ਦੀ ਸੈਂਕੜੇ ਸਫਿਆਂ ਵਿੱਚ ਫੈਲੀ ਹੋਈ ਕਵਿਤਾ ਕੁੱਝ ਲੋਕਾਂ ਵਲੋਂ ਗ਼ਲਤੀ ਨਾਲ ਗੁਰੂ ਗੋਬਿੰਦ
ਸਿੰਘ ਸਾਹਿਬ ਦੀ ਰਚਨਾ ਮੰਨੀ ਜਾਂਦੀ ਸੀ। ਇਵੇਂ ਹੀ, ਗੁਰੂਆਂ ਦੇ ਨਾਂ ਨਾਲ ਜੋੜੇ ਜਾਂਦੇ ਹੁਕਮਨਾਮੇ
ਵੀ ਸਰਾਸਰ ਨਕਲੀ ਤੇ ਜਾਅਲੀ ਹਨ।
ਇਸ ਲਈ, ਸਿਰਲੇਖ ਦੇ ਪੰਜ ਪੱਖ, ਪਹਿਲਾ, ਗੁਰੂ ਗੋਬਿੰਦ ਸਿੰਘ ਅਤੇ ਕੁੱਝ
ਸਿੱਖਾਂ ਦੇ ਨਾਂ ਨਾਲ ਜੋੜੇ ਜਾਂਦੇ ਗ੍ਰੰਥ ਜਿਵੇਂ ਦਸਮ ਗ੍ਰੰਥ ਤੇ ਨੌ ਹੋਰ ਗ੍ਰੰਥ ਆਦਿ; ਦੂਜਾ,
ਗੁਰੂਆਂ ਦੇ ਆਖੇ ਜਾਂਦੇ ਹੁਕਮਨਾਮੇ; ਤੀਜਾ, ਇਨ੍ਹਾਂ ਗ੍ਰੰਥਾਂ ਵਿੱਚ ਗੁਰਮਤ ਤੋਂ ਉਲਟ ਬਿਰਤਾਂਤ;
ਚੌਥਾ, ਕਈ ਗ੍ਰੰਥ ਸ਼ੁੱਧ ਹਨ ਪਰ ਉਨ੍ਹਾਂ ਦੇ ਕਰਤਿਆਂ ਦੀ ਕਾਵਿ-ਦ੍ਰਿਸ਼ਟੀ ਦੋਸ਼ੀ ਹੈ; ਪੰਜਵਾਂ, ਯੁੱਧ
ਦੇ ਨਿੱਜੀ ਤਜਰਬੇ ਦਾ ਅਭਾਵ ਅਤੇ ਗੁਰਿਆਈ ਦੇ ਇਲਾਹੀ ਨਿਯਮਾਂ ਦੀ ਅਗਿਆਨਤਾ, ਇਤਿਹਾਸ ਤੋਂ ਬੇ-ਸਮਝੀ
ਆਦਿ ਉਤੇ ਵੀਚਾਰ ਹੋਵੇਗੀ। ਅਸਲ ਵਿਚ, ਇਨ੍ਹਾਂ ਜਾਅਲੀ ਗ੍ਰੰਥਾਂ ਨੂੰ ਸੱਚੇ ਮੰਨ ਲੈਣਾ ਰੋਗ-ਗ੍ਰਸਤ
ਖ਼ਾਲਸਾ ਚੇਤਨਾ ਦਾ ਸਬੂਤ ਹੈ, ਭਾਵ ਇਹ ਕਿ ਰੋਗੀ ਨਤੀਜੇ ਕੱਢਣੇ ਰੋਗੀ ਚੇਤਨਾ ਦੀ ਉਪਜ ਹਨ। ਸਾਰੀ
ਸਿਖ ਕੌਮ ਕਦੇ ਵੀ ਸ਼ੁੱਧ ਖ਼ਾਲਸਾ ਦ੍ਰਿਸ਼ਟੀ ਤੋਂ ਮਹਰੂਮ (ਖਾਲੀ) ਕਦੇ ਨਹੀਂ ਹੋਈ।
ਵਿਦਿਆ ਮਾਰਤੰਡ, ਮਹਾਂ ਕਵੀ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜਿਨ੍ਹਾਂ ਨੇ,
ਆਪ ਧੁਰੰਦਰ ਵਿਦਵਾਨ ਤੇ ਕਵੀ ਹੁੰਦਿਆਂ ਸਿੱਖ ਫਲਸਫੇ, ਇਤਿਹਾਸ, ਤੇ ਗੁਰਬਾਣੀ ਨੂੰ ਸਮਝ ਕੇ ਫ਼ਾਰਸੀ,
ਹਿੰਦੀ, ਉਰਦੂ, ਅੰਗਰੇਜ਼ੀ, ਪੰਜਾਬੀ ਜ਼ੁਬਾਨਾਂ ਵਿੱਚ ਉਪਲਬਦ ਸਿੱਖ ਸਾਹਿੱਤ ਦਾ ਉੱਚਪਾਏ ਦਾ ਵਿਸ਼ਲੇਸ਼ਣ
ਅੱਠਾਂ ਕਿਤਾਬਾਂ ਦੇ ਸੰਗ੍ਰਹਿ ‘ਸਹਿਜੇ ਰਚਿਓ ਖ਼ਾਲਸਾ` ਵਿਖੇ ਸਾਹਿੱਤਿਕ ਬੋਲੀ ਵਿੱਚ
ਪ੍ਰਸਤੁਤ ਕੀਤਾ। ਨਾਲ ਹੀ, ਸੱਤਾਂ ਕਿਤਾਬਾਂ ਦੇ ਕਾਵਿ-ਸੰਗ੍ਰਹਿ ‘ਝਨਾਂ ਦੀ ਰਾਤ` ਵਿੱਚ
ਓਜਮਈ ਸਾਹਿੱਤਿਕ ਤੇ ਕਾਵਿਕ ਮਿਆਰਾਂ ਉਤੇ ਪੂਰੀਆਂ ਉਤਰਦੀਆਂ ਕਵਿਤਾਵਾਂ ਦੇ ਮਾਧਿਅਮ ਰਾਹੀਂ ਵੀ
ਸਿੱਖ ਕੌਮ ਦੇ ਗੂੜ੍ਹ ਇਤਿਹਾਸਿਕ ਮਸਲਿਆਂ ਦੇ ਫਿਲਾਸਫਰਾਨਾ ਹੱਲ ਸਿੱਖੀ ਨਜ਼ਰੀਏ ਤੋਂ ਪੇਸ਼ ਕੀਤੇ ਹਨ,
ਮਸਲਨ ਸਿੱਖ ਕੌਮ ਕਿਉਂ ੧੯੪੭ ਈ. ਆਪਣਾ ਕੌਮੀ ਘਰ ਬਣਾਉਣ ਚ ਅਸਫਲ ਰਹੀ ਜਦ ਕਿ ਹਿੰਦੂ ਤੇ ਮਸੁਲਮਾਨ
ਕੌਮਾਂ ਭਾਰਤ ਵੰਡ ਵਿੱਚ ਉਸ ਵੇਲੇ ਆਪੋ ਆਪਣਾ ਖਿੱਤਾ ਲੈ ਕੇ ਰਾਜਨੀਤਕ ਖ਼ੁਦਮੁਖਤਿਆਰ ਬਣ ਉਭਰੀਆਂ।
ਤੇ ਕੌਮ ਦੇ ਲੀਡਰਾਂ ਨੇ ਆਪਣੇ ਮੀਸਣੇ ਦੰਭ ਰਾਹੀਂ ਸਿੱਖ ਕੌਮ ਨੂੰ ਸਦਾ ਲਈ ਦਾਸ ਤੇ ਘਸਿਆਰੇ ਰੱਖਣ
ਦੇ ਪੱਕੇ ਬਾਨਣੂੰ ਗ਼ੈਰਾਂ ਨਾਲ਼ ਰਲ਼ ਕੇ ਬੰਨ੍ਹੇ। ਇਨ੍ਹਾਂ ਸਵਾਲਾਂ ਦੇ ਪੁਖਤਾ ਜਵਾਬ ਪੋ. ਮਹਿਬੂਬ
ਦੀਆਂ ਵਾਰਤਕ ਤੇ ਕਾਵਿਕ ਲਿਖਤਾਂ ਵਿੱਚ ਲਿਖੇ ਮਿਲਦੇ ਹਨ। ਇਸ ਸਵਾਲ ਦਾ ਇੱਕ ਜਵਾਬ ਇਹ ਹੈ ਕਿ ਸਿੱਖ
ਕੌਮ ਬਿੱਪਰ-ਸੰਸਕਾਰ ਦੇ ਢਹੇ ਚੜ੍ਹ ਚੁੱਕੀ ਸੀ ਸਦਕਾ ਜਿਸਦਾ ਇਸ ਦੀ, ੧੯੪੭ ਦੀ ਵੰਡ ਤੋਂ ਪਹਿਲਾਂ
ਬਿੱਪਰ-ਸੰਸਕਾਰੀ ਝੂਠੇ ਨਸ਼ੇ ਨੇ, ਇਸ ਬਹਾਦਰ ਕੌਮ ਦੀ ਮੱਤ ਹੀ ਮਾਰ ਛੱਡੀ ਸੀ। ਇਹ ਮੱਤ
ਬਿੱਪਰ-ਸੰਸਕਾਰ ਦੇ ਭਾਰੀ ਅਜਗਰ ਦੇ ਲੜਨੇ ਨਾਲ ਸਿੱਖ ਦਿਮਾਗਾਂ ਨੂੰ ਡੰਗ ਤੋਂ ਜ਼ਹਿਰ ਚੜ੍ਹ ਗਈ ਸੀ
ਜਦ ਕਿ ਦੂਜੀਆਂ ਕੌਮਾਂ ਨੂੰ ਭਵਿਖ ਦੀ ਬਿੱਪਰ ਦੇ ਲੋਕਤੰਤਰੀ ਫਾਸ਼ੀ (ਧੱਕੜਸ਼ਾਹੀ) ਧਰਮ ਨਿਰਪੱਖਤਾ ਦੇ
ਸਬਜ਼ਬਾਗ਼ ਨਿਰੇ ਮਾਰੂਥਲ ਹੀ ਦਿਸੇ, ਇੱਕ ਬਿੱਪਰ-ਸੰਸਕਾਰੀ ਸਿੱਖ (ਕਿ ਕੇਸਾਧਾਰੀ ਹਿੰਦੂ`
Or, hinduised Sikh Community & of course,
hinduised Sikh Leaders?) ਲੀਡਰਸ਼ਿਪ ਤਿੱਕੜੀ
ਨੂੰ ਉਹ ਮਾਰੂਥਲ ਨਖ਼ਲਸਤਾਨ (Oasis)
ਨਜ਼ਰ ਆਏ। ਇਸ ਤਿੱਕੜੀ ਨੇ ਖੰਡ ਖਾਣ ਦੇ ਭੁਲੇਖੇ ਜ਼ਹਿਰੀਲਾ
ਅੱਕ ਚੱਬ ਲਿਆ। ੧੯੮੪ ਵਿੱਚ ਇਹ ਅੱਕ ਦਾ ਰੁੱਖ ਫਲ ਦੇਣ ਲੱਗ ਪਿਆ। ਅਕਾਲ ਤਖਤ ਦੇ ਖੋਲ਼ੇ ਉਸ (੧੯੮੪
ਈ.) ਵਕਤ ਦੀ ਤਿੱਕੜੀ ਨੇ ਮਗਰੋਂ ਕਰੁਆਏ ਪਹਿਲਾਂ ਸਿੱਖ ਕੌਮ ਨੂੰ ਇੱਕ ਵਾਰ ਫਿਰ ਵੇਚ ਕੇ। ਹੁਣ ਵਾਰ
ਵਾਰ ਸਿੱਖ ਕੌਮ ਵੇਚੀ ਜਾ ਰਹੀ ਹੈ। ਅੱਜ ਬਹੁਤੇ ਕੇਸਾਧਾਰੀ ਅਖੌਤੀ ਸਿੱਖ ਇਸ ਲਾਸਾਨੀ ਨਿਰੋਲ ਖ਼ਾਲਸਈ
ਫਲਸਫੇ (ਹਿੰਦੂ ਜਾਤ ਪਾਤ ਤੋਂ ਉਲਟ ਤੇ ਗ਼ੈਰ-ਵੇਦਾਂਤਕ) ਤੇ ਗੌਰਵਮਈ ਇਤਿਹਾਸ ਦੀ ਮਾਲਕ, ਬਹਾਦਰ
ਸਿੱਖ ਕੌਮ ਨੂੰ ਪੱਕਾ ਹੀ ਫਾਸ਼ੀ (ਧੱਕੜਸ਼ਾਹੀ) ਹਿੰਦੂਤਵ ਸਰਕਾਰ ਕੋਲ ਸਦਾ ਲਈ ਗਹਿਣੇ ਰੱਖਣ ਲਈ
ਉਤਾਵਲੇ ਹਨ। ਤਾਂ ਜੋ ਭਵਿੱਖ ਵਿੱਚ ਸਿੱਖਾਂ ਦੇ ਖ਼ੁਦਮੁਖਤਿਆਰ ਰਾਜ ਕਰਨ ਦੇ ਜਮਾਂਦਰੂ ਹੱਕ ਨੂੰ ਸਦਾ
ਲਈ ਬਾਂਝ ਤੇ ਨਿਕਾਰਾ ਕੀਤਾ ਜਾਵੇ।
ਸੈਂਕੜੇ ਸਿੱਖ ਗ੍ਰੰਥਾਂ ਵਿੱਚ ਗੁਰਮਤ ਦੇ ਉਲਟ ਬਿਰਤਾਂਤ ਮਿਲਦੇ ਹਨ। ਜਨਮ
ਸਾਖੀਆਂ ਵਿੱਚ ਅਜਿਹੇ ਸਮਾਚਾਰ ਮਿਲਦੇ ਹਨ ਜਿਹੜੇ ਗੁਰੂ-ਸਿਧਾਂਤਾਂ ਦੀ ਕਸਵੱਟੀ ਉਤੇ ਪੂਰੇ ਨਹੀਂ
ਉਤਰਦੇ। ਇਹ ਮਿਲਾਵਟ ਕਿਉਂ ਤੇ ਕਿਵੇਂ ਕੀਤੀ ਗਈ? ਇਸ ਦਾ ਇੱਕ ਉਤਰ ਹੈ: ਦਸ਼ਮੇਸ਼ ਪਾਤਸ਼ਾਹ ਨੂੰ ਹਿੰਦੂ
ਅਵਤਾਰ ਲੜੀ ਦਾ ਅਣਟੁਟ ਅੰਗ ਬਣਾਉਣਾ ਤੇ ਉਨ੍ਹਾਂ ਦੀ ਨਿਰਾਕਾਰ ਤਸਵੀਰ ਨੂੰ ਹਿੰਦੂ ਪੌਰਾਣ ਜਗਤ
ਵਿੱਚ ਸਥਾਪਤ ਕਰਨਾ। ਦੂਜਾ, ਖ਼ਾਲਸਾ ਪੰਥ ਦੇ ਨਿਆਰੇਪਨ ਨੂੰ ਉਸ ਦੇ ਰੂਹਾਨੀ ਸੋਮਿਆਂ ਨਾਲੋਂ
ਨਿਖੇੜਨਾ ਤੇ ਉਸ ਦੀ ਵਿਲੱਖਣ ਸਥਿਤੀ ਦੇ ਖ਼ਿਆਲ ਨੂੰ ਬੇਜਾਨ ਤੇ ਨਕਾਰਾ ਬਣਾ ਦੇਣਾ। ਤੀਜਾ,
ਗੁਰੂ-ਨਾਮ ਦੇ ਝੂਠੇ ਫੈਲਾ ਰਾਹੀਂ ਪਹਿਲਾਂ ਖ਼ਾਲਸਾ-ਵਲਵਲੇ ਨੂੰ ਪ੍ਰਚੰਡ ਕਰਨਾ, ਫੇਰ ਉਸ ਦੀ ਗੁਮਰਾਹ
ਭਾਵੁਕ-ਤਰਲਤਾ ਤੋਂ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਹੋਇਆਂ ਆਪਣੇ ਸੰਸਾਰੀ ਸੁਆਰਥ ਦੀ ਪੂਰਤੀ ਕਰਨੀ। ਇਸ
ਮੰਤਵ ਨੂੰ ਪੂਰਾ ਕਰਦਿਆਂ ਕਪਟੀਆਂ ਨੇ ਗੁਰੂ ਨਾਨਕ-ਅਮਲ ਨੂੰ ਵਿਗਾੜਣ ਦੇ ਯਤਨ ਕੀਤੇ। ਜਿਨ੍ਹਾਂ ਚੋਂ
ਇੱਕ ਇਹ ਕਿ ਉਨ੍ਹਾਂ ਨੇ ਗੁਰੂ ਦੇ ਨਾਮ ਤੇ ਝੂਠੀਆਂ ਲਿਖਤਾਂ ਜੋੜਨ ਦਾ ਕੋਝਾ ਅਪਰਾਧ ਕੀਤਾ। ਖ਼ਾਲਸੇ
ਦੀ ਮਾਸੂਮੀ ਤੇ ਸਿਦਕ ਨੇ ਉਸ ਨੂੰ ਸੱਚਾ ਮੰਨ ਕੇ ਤੇ ਪਰਵਾਨ ਕਰਕੇ ਤਗੜਾ ਧੋਖਾ ਖਾਧਾ। ਦੂਜਾ,
ਖ਼ਾਲਸਾ ਜੀਵਨ ਦਾ ਇੱਕ ਇਹ ਵੀ ਸਾਰਥਕ ਤੱਥ ਹੈ ਕਿ ਖ਼ਾਲਸਾ ਗੁਰੂ ਗੋਬਿੰਦ ਸਿੰਘ ਦੀ ਯਾਦ ਵਲ ਸਦਾ ਹੀ
ਜਜ਼ਬਾਤੀ ਹੈ। ਇਸ ਲਈ ਇੱਕ ਕਾਰਨ ਇਹ ਵੀ ਹੈ ਸਿੱਖਾਂ ਦੇ ਧੋਖਾ ਖਾ ਲੈਣ ਦੇ ਕਾਰਨਾਂ ਚੋਂ।
ਸਾਰੇ ਪੰਥ ਨੇ ਇੱਕ ਅਵਾਜ਼ ਹੋ ਕੇ ਕਦੇ ਵੀ ਸਾਰੇ ਦਸਮ ਗ੍ਰੰਥ ਨੂੰ ਕਲਗੀਆਂ
ਵਾਲੇ ਦਾ ਦੈਵੀ ਆਵੇਸ਼ ਨਹੀਂ ਮੰਨਿਆ। ਇਹ ਵੀ ਖ਼ਾਲਸਾ ਪੰਥ ਦੇ ਜਿਉਂਦੇ ਹੋਣ ਦੀ ਇੱਕ ਨਿਸ਼ਾਨੀ ਹੈ।
‘ਦਸਮ ਗ੍ਰੰਥ` ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ। ਇਸ ਤੱਥ ਨੂੰ
ਸਾਬਿਤ ਕਰਨ ਲਈ ਹੇਠਾਂ ਹਜ਼ੂਰ ਦੇ ਨਾਂ ਨਾਲ ਸੰਬੰਧਿਤ ਰਚਨਾਵਾਂ ਚੋਂ ਮਿਸਾਲਾਂ ਦਿੱਤੀਆਂ ਹਨ: ਜਿਵੇਂ
ਆਮ ਮੰਨੀ ਜਾਂਦੀ ਗੁਰੂ-ਰਚਨਾ ‘ਬਚਿੱਤ੍ਰ ਨਾਟਕ` ਦੇ ਰਚਨਹਾਰ ਗੁਰੂ ਜੀ ਨਹੀਂ ਹਨ। ਕਿਉਂ? ਲਿਖਾਰੀ
ਗੁਰਿਆਈ ਦੇ ਅਧਿਆਤਮਕ ਰਹੱਸ ਤੋਂ ਨਵਾਕਿਫ ਹੈ। ਉਸ ਨੂੰ ਤਾਂ ਸਿੱਖ ਇਤਿਹਾਸ ਦੀ ਵੀ ਪੂਰੀ ਸਮਝ ਸੂਝ
ਨਹੀਂ। ਉਸ ਦੀ ਬੰਸਾਵਲੀ ਦੀ ਮਿੱਥ ਵੀ ਪੌਰਾਣ ਚੋਂ ਲਈ ਹੈ। ਦੂਜਾ, ਲੜਾਈ ਦੀ ਤਹਿ ਵਿੱਚ ਈਰਖਾ ਲੋਭ
ਤੇ ਵੈਰ-ਵਿਰੋਧ ਦੀਆਂ ਭਾਵਨਾਵਾਂ ਕੰਮ ਕਰਦੀਆਂ ਹਨ, ਜਿਵੇਂ ਬਾਕੀ ਦਸਮ ਗ੍ਰੰਥ ਦੇ ਬਣਾਉਟੀ
ਯੁੱਧ-ਵਰਣਨਾਂ ਵਿੱਚ ਹੁੰਦਾ ਹੈ। ਹਾਂ, ਜੰਗ ਦੀ ਸ਼ਬਦਾਵਲੀ ਨਾਲ ‘ਬਚਿੱਤਰ ਨਾਟਕ` ਦਾ ਤਿੰਨ-ਚੌਥਾਈ
ਹਿੱਸਾ ਲਬਰੇਜ਼ (ਭਰਿਆ) ਹੈ, ਕਵੀ ਗੂੰਜ ਦੀ ਗਰਜਵੀਂ ਆਵਾਜ਼ ਜਾਂ ਖੜਾਕੇ ਤੇ ਮੋਹਿਤ ਹੈ। ਤੀਜਾ,
ਗੁਰਗੱਦੀ ਦੇ ਸੰਬੰਧ ਵਿੱਚ ਗੁਰਿਆਈ ਵੇਦੀਆਂ ਨੇ ਸੋਢੀਆਂ ਨੂੰ ਦਿੱਤੇ ਵਰ ਦਾ ਸਿੱਟਾ ਦੱਸਿਆ ਹੈ, ਜੋ
ਕਿ ਨਿਰਪੱਖ ਵਿਸ਼ਲੇਸ਼ਣ ਰਾਹੀਂ ਗੁਰੂ ਨਾਨਕ-ਸੱਚ ਦੇ ਸ਼ੁਭ ਅਮਲ ਦੀਆਂ ਸ਼ਰਤਾਂ ਤੇ ਦਾਅਵਾ ਪੂਰਾ ਨਹੀਂ
ਉਤਰਦਾ। ਕੋਈ ਵੀ ਜਾਤ ਪਾਤ ਜਾਂ ਗੋਤ ਕਰਕੇ ਸਿੱਖੀ ਵਿੱਚ ਵੱਡਾ ਨਹੀਂ ਜਾਣਿਆਂ ਜਾਂਦਾ। ਵੇਦੀ ਜਾ
ਸੋਢੀ ਬੰਸ ਫੇਰ ਕਿਵੇਂ ਉੱਚੇ ਹੋ ਗਏ? ਅਜਿਹੀਆਂ ਹੋਰ ਮਿਥਾਂ ਉਤੇ ਵੀਚਾਰ ਪ੍ਰਸਤੁਤ ਹੋਏ ਹਨ। ਅਤੇ
ਸਮੁਚੇ ਬਚਿੱਤ੍ਰ ਨਾਟਕ ਨੂੰ ਭਾਈ ਨੰਦ ਲਾਲ ਦੀ ਸਲਤਨਤ ਦਹਮ (ਗੰਜ ਨਾਮਾ) ਦੇ ਮੁਕਾਬਲੇ ਤੇ ਲਿਆ ਕੇ
ਸੱਚ ਨਿਤਾਰਿਆ ਹੈ। ਸਿੱਟਾ ਨਿਕਲਿਆ ਕਿ ਲਿਖਾਰੀ ਜਿਵੇਂ ਇਤਿਹਾਸ ਪ੍ਰਤੀ ਬੇਸਮਝੀ ਰਖਦਾ ਹੈ ਉਵੇਂ ਹੀ
‘ਬਚਿੱਤ੍ਰ ਨਾਟਕ` ਪੌਰਾਣਿਕ ਵਾਤਾਵਰਣ ਵਿੱਚ ਲਿਖਿਆ ਗਿਆ, ਤੇ ਨਕਲ ਦੀ ਹੱਦ ਤੱਕ ਰਾਸੋ
ਕਾਵਿ-ਪ੍ਰੰਪਰਾ ਦਾ ਪਾਲਣ ਕਰਦਿਆਂ ਪੌਰਾਣ ਤੇ ਇਤਿਹਾਸ ਨੂੰ ਅੰਤਰ ਸੰਬੰਧਿਤ ਕੀਤਾ ਗਿਆ ਹੈ। ਦੂਜਾ,
ਉਹ ਮੁਹੰਮਦ ਸਾਹਿਬ ਨੂੰ ਗੋਰਖ ਨਾਥ ਤੇ ਰਾਮਾ ਨੰਦ ਤੋਂ ਪਿਛੋਂ ਹੋਇਆ ਮੰਨਦਾ ਹੈ, ਜਦ ਕਿ ਉਨ੍ਹਾਂ
ਦਾ ਜਨਮ ਮੁਹੰਮਦ ਸਾਹਿਬ ਤੋਂ ਕਈ ਸਦੀਆਂ ਪਿਛੋਂ ਹੋਇਆ। ‘ਬਚਿੱਤਰ ਨਾਟਕ` ਤੋਂ ਸਾਢੇ ਚਾਰ ਸਾਲ
ਪਿਛੋਂ ਲਿਖੇ ‘ਜ਼ਫ਼ਰਨਾਮਾ` ਤੋਂ ਇਹ ਸਚਾਈ ਬਿਲਕੁਲ ਸਾਫ ਹੋ ਜਾਂਦੀ ਹੈ ਕਿ ਹਜ਼ੂਰ ਨੂੰ ਇਸਲਾਮੀ
ਇਤਿਹਾਸ ਅਤੇ ਪਰੰਪਰਾ ਦਾ ਡੂੰਘਾ ਅਨੁਭਵ ਹੈ। ਇਸ ਲਈ ਜ਼ਾਹਰ ਹੈ ਕਿ ‘ਬਚਿੱਤਰ ਨਾਟਕ` ਦੇ ਲਿਖਾਰੀ ਦਾ
ਇਹ ਇਤਿਹਾਸਿਕ ਕਾਲ-ਕ੍ਰਮ ਅਨਪੜ੍ਹਤਾ ਦੀਆਂ ਨੀਵਾਣਾਂ ਤੱਕ ਪਹੁੰਚਦਾ ਹੈ। ਤੀਜਾ, ਉਹ ਗੁਰੂ ਅਰਜਨ
ਸਾਹਿਬ ਦੀ ਸ਼ਹਾਦਤ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਚੌਥਾ, ਉਹ ਗੁਰੂ ਹਰਿਗੋਬਿੰਦ ਸਾਹਿਬ ਅਤੇ
ਮੁਗਲਾਂ ਦੇ ਜੰਗਾਂ ਵਾਰੇ ਅੱਧ-ਸੁਣੀ ਗੱਲ ਵਾਂਗ ਗੱਲ ਕਰਦਾ ਹੈ। ਜੇ ਗੁਰੂ ਗੋਬਿੰਦ ਸਿੰਘ ‘ਬਚਿੱਤਰ
ਨਾਟਕ` ਦੇ ਰਚਨਹਾਰ ਹੁੰਦੇ ਤਾਂ ਉਹ ਆਪਣੇ ਪੂਜ ਦਾਦਾ ਜੀ ਵਲੋਂ ਲੜੀਆਂ ਜੰਗਾਂ ਨੂੰ ਇਸ ਕਿਤਾਬ ਵਿੱਚ
ਕੁੱਝ ਤਾਂ ਥਾਂ ਦਿੰਦੇ ਜਾਂ ਇਸ਼ਾਰਤਨ ਹੀ ਹਵਾਲਾ ਦੇ ਦਿੰਦੇ। ਪਰ ਨਹੀਂ; ਲਿਖਾਰੀ ਖਾਲੀ ‘ਸੋਢੀ` ਗੋਤ
ਦੀ ਮੇਰ ਨਾਲ ਨਕੋ-ਨੱਕ ਭਰਿਆ ਪਿਆ ਹੈ। ਪੰਜਵਾਂ, ਲੇਖਕ ਨੂੰ ਅਨੰਦ ਪੁਰ ਦੀ ਵਾਕਫੀ ਵੀ ਅੱਧ-ਸੁਣੀ
ਜਾਂ ਸੁਪਨਮਈ ਗੱਲ ਵਰਗੀ ਹੈ। ‘ਮਦ੍ਰ-ਦੇਸ ਹਮ ਕੋ ਲੇ ਆਏ` ਤੋਂ ਇਲਾਵਾ ਆਨੰਦ ਪੁਰ ਦਾ ਕੋਈ ਜ਼ਿਕਰ
ਨਹੀਂ। ਜਦ ਗੁਰੂ ਜੀ ਪਾਉਂਟੇ ਨੂੰ ਗਏ ਹਨ ਤਾਂ ਲਿਖਾਰੀ ‘ਦੇਸ ਚਾਲ ਹਮ ਤੇ ਪੁਨਿ ਭਈ` ਹੀ ਕਹਿੰਦਾ
ਹੈ ਫੇਰ ਓਹੀ ਗੱਲ, ਆਨੰਦਪੁਰ ਨਹੀਂ ਕਹਿੰਦਾ। ਭਾਵ, ਲਿਖਾਰੀ ਕੋਈ ਓਭੜ ਹੀ ਹੈ ਪੂਰਾ ਜਾਣਕਦਰ ਨਹੀਂ।
ਮਸਲਨ, ਲਿਖਾਰੀ ਸਮਝਦਾ ਹੈ ਕਿ ਗੁਰੂ ਜੀ ਆਨੰਦ ਪੁਰ ਭੰਗਾਣੀ ਦੇ ਯੁੱਧ ਅਤੇ ਪਾਉਂਟਾ ਸਾਹਿਬ ਕਿਆਮ
ਤੋਂ ਬਾਦ ਆ ਕੇ ਹੀ ਵਸੇ ਸਨ। ਛੇਵਾਂ, ਭੰਗਾਣੀ ਦੇ ਯੁੱਧ ਦੇ ਵਿਸਥਾਰ ਵਿੱਚ ਉਨ੍ਹਾਂ ਪਠਾਣਾਂ ਦਾ
ਜ਼ਿਕਰ ਅਵੱਸ਼ ਹੈ ਜਿਹੜੇ ਗੁਰੂ ਜੀ ਨੂੰ ਛੱਡ ਗਏ ਸਨ ਤੇ ਪਹਾੜੀ ਰਾਜਿਆਂ ਨਾਲ ਮਿਲ ਗਏ ਸਨ। ਨਾਲ, ਪੀਰ
ਬੁੱਧੂ ਸ਼ਾਹ ਦਾ ਜ਼ਿਕਰ ਕਿਤੇ ਵੀ ਨਹੀਂ। ਇਸ ਯੁੱਧ ਵਿੱਚ ਪੀਰ ਜੀ ਦੇ ਸੱਤ ਸੌ ਮੁਰੀਦ ਤੇ ਦੋ ਪੁੱਤਰ
ਦੁਸ਼ਮਨਾਂ ਨਾਲ ਲੜਦੇ ਸ਼ਹੀਦ ਹੋਏ ਸਨ। ਜੇ ਲਿਖਾਰੀ ਗੁਰੂ ਜੀ ਹੁੰਦੇ ਤਾਂ ਜਿਸ ਪੀਰ ਬੁੱਧੂ ਸ਼ਾਹ ਦੇ
ਬੁਲੰਦ ਰੁਤਬੇ ਵਾਲੇ ਮਜਾਹਿਦ ਦੀ ਅਧਿਆਤਮਕ ਤੇ ਉਚੀ-ਸੁੱਚੀ ਵਫ਼ਾ ਦੀ ਰੂਹਾਨੀ ਕਦਰ ਕਰਦਿਆਂ ਸਣੇ
ਕੇਸਾਂ ਆਪਣਾ ਕੰਘਾ ਦਿੱਤਾ ਸੀ, ਉਸ ਦਾ ਹਵਾਲਾ ਮਾਤਰ ਤੱਕ ਨਾ ਦੇਣ ਗੁਰੂ ਜੀ। ਏਡੀ ਨਾਸ਼ੁਕਰ-ਗੁਜ਼ਾਰੀ
ਦੀ ਇੰਤਹਾ (ਸਿਖਰ)! ਗੁਰੂ ਜੀ ਇਹ ਕਦਾਚਿਤ ਨਹੀਂ ਕਰ ਸਕਦੇ ਸਨ। ਇਥੋਂ ਸਾਬਿਤ ਹੈ, ਕਿ ਲਿਖਾਰੀ ਕੋਈ
ਗ਼ੈਰ ਹੈ। ਇਹ ਉਹੀ ਬਿੱਪਰ-ਸੰਸਕਾਰੀ ਗ਼ੈਰ ਹੈ ਜਿਹੜਾ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਅਤੇ ਪਿਆਰੇ
ਮੁਰੀਦਾਂ ਦੀਆਂ ਲਾਸਾਨੀ ਸ਼ਹੀਦੀਆਂ ਬਾਰੇ ਇੱਕ ਅੱਖਰ ਵੀ ਨਹੀਂ ਲਿਖਦਾ। ਸੱਤਵਾਂ, ਇਸ ਗ਼ੈਰ ਨੂੰ ਗੁਰੂ
ਅੰਗਦ ਸਹਿਬ ਤੇ ਗੁਰੂ ਅਮਰਦਾਸ ਸਾਹਿਬ ਦੇ ਗੁਰੂ ਬਣਨ ਤੋਂ ਪਹਿਲਾਂ ਦੇ ਗੋਤਾਂ ਦੀ ਜਾਣਕਾਰੀ ਨਹੀਂ
ਹੈ। ਉਹ ਤਾਂ ਏਡਾ ਉਜੱਡ ਤੇ ਗ਼ੈਰ-ਜ਼ਿੰਮੇਵਾਰ ਹੈ ਕਿ ਬੇ-ਬੁਨਿਆਦ ਘਟਨਾਵਾਂ ਉਤੋੜੁਤੀ ਲਿਖੀ ਜਾਂਦਾ
ਹੈ ਤੇ ਉਨ੍ਹਾਂ ਘਟਨਾਵਾਂ ਨੂੰ ਪੌਰਾਣਿਕ ਵਾਤਾਵਰਣ ਦੀ ਓਟ ਹੈ।
ਸੰਸਾਰ-ਧਰਮਾਂ ਦੀ ਬੇ-ਸਮਝ ਆਲੋਚਨਾ: ਇਸ ਲਿਖਾਰੀ ਨੂੰ ਹਿੰਦੂ ਪੌਰਾਣ
ਦੀ ਪੇਤਲੀ ਜਹੀ ਜਾਣਕਾਰੀ ਹੈ। ਸੰਸਾਰ ਧਰਮਾਂ ਦੇ ਨਿਕਾਸ, ਵਿਕਾਸ, ਇਤਿਹਾਸ, ਮਨੁੱਖ ਦੀ ਉਚੀ ਸੁਰਤਿ
ਵਿੱਚ ਉਨ੍ਹਾਂ ਦਾ ਸਥਾਨ ਤੇ ਉਨ੍ਹਾਂ ਚੋਂ ਪ੍ਰਕਾਸ਼ਮਾਨ ਹੁੰਦੀਆਂ ਗਿਆਨ-ਰਮਜ਼ਾਂ ਅਤੇ ਉਨ੍ਹਾਂ ਵਿੱਚ
ਵਾਪਰੇ ਸੰਕਟਾਂ ਤੇ ਕਾਰਨਾਂ ਵਾਰੇ ਲਿਖਾਰੀ ਸਾਧਾਰਣ ਮਨੁੱਖ ਜਿੰਨਾ ਗਿਆਨ ਵੀ ਨਹੀਂ ਰਖਦਾ। ਇਵੇਂ
ਹੀ, ‘ਅਕਾਲ ਪੁਰਖ ਬਾਚ` ‘ਬਚਿੱਤਰ ਨਾਟਕ` ਦਾ ਸਭ ਤੋਂ ਕੰਮਜ਼ੋਰ ਹਿੱਸਾ ਹੈ। ਕਿਉਂ? ਇਹ ਧਰਮ ਸੰਬੰਧੀ
ਅਤਿ ਕੱਚੇ ਦ੍ਰਿਸ਼ਟੀਕੋਣਾਂ ਦੀ ਬੇਰਸ ਤੁਕਬੰਦੀ ਤੋਂ ਸਿਵਾ ਹੋਰ ਕੁੱਝ ਵੀ ਨਹੀਂ। ਧਰਮ ਦੇ
ਮਹਾਂਪੁਰਖਾਂ ਦਾ ਇਤਿਹਾਸਿਕ ਕਾਲ-ਕ੍ਰਮ ਦਿੰਦਿਆਂ ਇਹ ਗ਼ੈਰ ਲਿਖਾਰੀ ਵੱਡੇ ਅਗਿਆਨ ਦਾ ਸਬੂਤ ਪੰਜ
ਤਰ੍ਹਾਂ ਦਿੰਦਾ ਹੈ: ਬਚਿੱਤਰ ਨਾਟਕ ਦੇ ‘ਅਕਾਲ ਪੁਰਖ` ਨੂੰ ਧਰਮਾਂ ਦੀਆਂ ਸੰਪਰਦਾਵਾਂ ਤੇ ਨਵੇਂ
ਧਰਮਾਂ ਦੇ ਫਰਕ ਵਾਰੇ ਜਾਣਕਾਰੀ ਨਹੀਂ; ਏਥੇ ਤੱਕ ਕਿ ਇਹ ਨੂੰ ਹਿੰਦੂ ਧਰਮ ਦੀ ਸਹੀ ਕਾਲ-ਤਸਵੀਰ,
ਦੈਵੀ ਦ੍ਰਿਸ਼ਟੀ ਵਿੱਚ ਉਤਪੰਨ ਹੋਏ ਉਤਾਰ-ਚੜ੍ਹਾ, ਨੈਤਿਕ ਮਿਆਰਾਂ ਤੇ ਸਹੀ ਦਰਸ਼ਨ-ਤਰਤੀਬ ਤੋਂ ਅਨਜਾਣ
ਹੈ। ਮੁਕਦੀ ਗੱਲ, ਬਚਿੱਤਰ ਨਾਟਕ ਦੇ ਕਰਤਾ ਨੂੰ ਭਿੰਨ ਭਿੰਨ ਪੈਗ਼ੰਬਰਾਂ ਨੇ ਮਨੁੱਖੀ ਇਤਿਹਾਸ ਵਿੱਚ
ਮਾਨਵ-ਚੇਤਨਾ ਦੇ ਦਰਾਂ ਉਤੇ ਕਿਸ ਕਿਸ ਅੰਦਾਜ਼ ਵਿੱਚ ਦਸਤਕ ਦਿੱਤੀ, ਦਾ ਮਾਮੂਲੀ ਅਹਿਸਾਸ ਵੀ ਨਹੀਂ।
ਪੈਗ਼ੰਬਰੀ ਅਵਾਜ਼ਾਂ ਦੇ ਪੂਰੇ ਜਾਂ ਅਧੂਰੇ ਹੋਣ ਦੀ ਸਥਿਤੀ ਨੂੰ ਜਾਣੇ ਬਿਨਾਂ ਬਚਿੱਤਰ ਨਾਟਕ
ਧਰਮ-ਆਗੂਆਂ ਦੀ ਆਲੋਚਨਾ ਕਰਦਾ ਹੈ। ਲਿਖਾਰੀ ਦਾ ਮੁੱਖ ਮਨੋਰਥ ਮੁੱਖ ਨਾਇਕ ਦੇ ਰੋਲ ਦੁਆਲੇ ਬਣਾਵਟੀ
ਢੰਗਾਂ ਨਾਲ ਉਸਾਰੇ ਹਉਮੈਵਾਦੀ ਵਾਤਾਵਰਣ ਨੂੰ ਸੰਘਣਾ ਕਰਨ ਤੋਂ ਸਿਵਾ ਹੋਰ ਕੋਈ ਨਹੀਂ।
ਬਚਿੱਤਰ ਨਾਟਕ ਦੇ ਅਕਾਲ-ਪੁਰਖ ਦੀ ਦ੍ਰਿਸ਼ਟੀ ਬਹੁਤ ਸੰਕੀਰਣ
(parochial, narrow)
ਹੈ। ਅਗਿਆਨੀ ਲਿਖਾਰੀ ਨੂੰ ਮੂਸਾ ਜੀ ਦੇ ਧਰਮ ਅਤੇ ਈਸਾ ਜੀ
ਦੇ ਧਰਮ ਵਾਰੇ ਪਤਾ ਨਹੀਂ। ਮੁਹੰਮਦ ਸਾਹਿਬ ਇਨ੍ਹਾਂ ਪੈਗ਼ੰਬਰਾਂ ਦੀ ਕਤਾਰ ਵਿੱਚ ਆਉਂਦੇ ਹਨ, ਨਾ ਕਿ
ਦੱਤ, ਗੋਰਖ ਤੇ ਰਾਮਾ ਨੰਦ ਦੀ ਕਤਾਰ ਵਿਚ। ਪੈਗ਼ੰਬਰੀ ਤਜਰਬੇ ਦੀ ਕਾਲ-ਚੋਣ ਵਿੱਚ ਉਸ ਦਾ ਗਿਆਨ ਅਤੇ
ਤਜਰਬਾ ਦੋਵੇਂ ਹੀ ਬਹੁਤ ਤੰਗ ਹਨ। ਮੁਹੰਮਦ ਸਾਹਿਬ ਦਾ ਵਰਨਣ ਓਪਰੇ ਜਿਹੇ ਵਾਤਾਵਰਣ ਤੇ ਬੇਸੁਰੀ
ਸਥਿਤੀ ਵਿੱਚ ਕੀਤਾ ਹੈ, ਕਿ ਉਸ ਨੇ ਹਜ਼ਰਤ ਈਸਾ ਜੀ ਤੇ ਹਜ਼ਰਤ ਮੂਸਾ ਜੀ ਬਾਰੇ ਆਪਣੇ ਅਗਿਆਨ ਨੂੰ
ਨਿਗੂਣੀ ਅੰਤਰਦ੍ਰਿਸ਼ਟੀ ਦੇ ਨਾਲ ਹੀ ਜ਼ਾਹਰ ਕਰ ਦਿੱਤਾ।
ਰਾਮਾ ਨੰਦ, ਜਿਸ ਦਾ ਸ਼ਬਦ ਗੁਰੂ ਗ੍ਰੰਥ ਵਿੱਚ ਹੈ, ਬਾਰੇ ਗੁਰੂ ਗੋਬਿੰਦ
ਸਿੰਘ ਦੇ ‘ਅਕਾਲ ਪੁਰਖ` ਦਾ “ਪ੍ਰਭ ਕੀ ਕ੍ਰਿਆ ਨਾ ਕਛੂ ਬਿਚਾਰੀ” ਦਾ ਫੈਸਲਾ ਦੇਣਾ ਕਿਸੇ ਤਰ੍ਹਾਂ
ਵੀ ਮੰਨਣਯੋਗ ਨਹੀਂ। ਕਹਿਣ ਦਾ ਭਾਵ ਸਪਸ਼ਟ ਹੈ ਕਿ ਬਚਿੱਤਰ ਨਾਟਕ ਦਾ ਕਰਤਾ ਗੁਰੂ ਗ੍ਰੰਥ ਸਾਹਿਬ ਦੀ
ਅੰਤਰਦ੍ਰਿਸ਼ਟੀ ਨੂੰ ਨਹੀਂ ਵੇਖ ਰਿਹਾ। “ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ‘ਆਦਿ ਬੀੜ` ਨੂੰ ਆਪਣੇ
ਹੱਥੀਂ ਗੁਰੂ ਦੀ ਪਦਵੀ ਦਿੱਤੀ, ਅਤੇ ਇਸ ਦਾ ਆਖਰੀ ਮਤਨ
(Text) ਆਪ
ਤਿਆਰ ਕਰਵਾਇਆ, ਇਸ ਦੀ ਬਾਣੀ ਵਿੱਚ ਸੰਮਿਲਤ ਹੋਏ ਭਗਤ (ਰਾਮਾਨੰਦ) ਨੂੰ ਇੱਕ ਗੁਮਰਾਹ ਵਿਅਕਤੀ ਦੇ
ਤੌਰ ਉਤੇ ਕਿਵੇਂ ਪੇਸ਼ ਕਰ ਸਕਦੇ ਹਨ? “ (ਪ੍ਰੋ. ਹਰਿੰਦਰ ਸਿੰਘ ਮਹਿਬੂਬ ੧੯੮੮: ੭੨੫)।
ਬਚਿੱਤਰ ਨਾਟਕ ਦਾ ਕਰਤਾ ਇਸਲਾਮ ਅਤੇ ਉਸ ਦੇ ਪੈਗ਼ੰਬਰ ਬਾਰੇ ਨੀਵੇਂ
ਪੱਧਰ ਦੀ ਗ਼ਲਤ ਬਿਆਨੀ ਕਰਦਾ ਹੈ। ਇਸ ਪੱਖ ਵਿੱਚ ਉਹ ਅਸਭਿਅਕ ਤੇ ਅਗਿਆਨੀ ਹੋਣ ਦੀ ਹੱਦ ਤੱਕ ਚਲਾ
ਜਾਂਦਾ ਹੈ। ਪਹਿਲਾ ਦੋਸ਼ ਮੁਹੰਮਦ ਸਾਹਿਬ ਉਤੇ ਅਰੋਪਿਆ ਕਿ ਉਸ ਨੇ ਦੁਨਿਆਂ ਵਿੱਚ ਆਪਣਾ ਨਾਮ ਜਪਾਇਆ
ਤੇ ‘ਸਤਿਨਾਮ` ਦੀ ਸਿਖਿਆ ਕਿਸੇ ਨੂੰ ਨਾਂਹ ਦਿੱਤੀ। ਪ੍ਰੋ. ਹਰਿੰਦਰ ਸਿੰਘ ਮਹਿਬੂਬ ਵਲੋਂ ਇਸ
ਪ੍ਰਸੰਗ ਵਿੱਚ ਤਿੰਨ ਪ੍ਰਮਾਣ ਦੇ ਕੇ ਇਹ ਤੱਥ ਸਾਬਿਤ ਕੀਤਾ ਗਿਆ ਹੈ ਕਿ ਕੋਈ ਕੁਰਾਨ, ਹਦੀਸ ਅਤੇ
ਇਸਲਾਮੀ ਤਾਰੀਖ ਤੋਂ ਕੋਰਾ ਅਨਜਾਣ ਹੀ ਅਜਿਹੇ ਦਮਜਗੇ ਮਾਰ ਸਕਦਾ ਹੈ। ਗੁਰੂ ਜੀ ਨਹੀਂ ਏਨਾ ਕੂੜ
ਗੁਨ੍ਹ ਸਕਦੇ, ਕਿਉਂ? ਗੁਰੂ ਜੀ ਦਾ ਖ਼ਤ (ਜ਼ਫ਼ਰਨਾਮਾ) ਸਾਬਿਤ ਕਰਦਾ ਹੈ ਕਿ ਗੁਰੂ ਜੀ ਦੇ ਮਨ ਵਿੱਚ
ਕੁਰਾਨ ਮਜੀਦ ਦੀ ਅਧਿਆਤਮਕ ਮਹੱਤਤਾ ਦਾ ਹਰ ਪੱਖ ਉਜਾਗਰ ਹੈ। ਦੂਜਾ, ਉਨ੍ਹਾਂ ਨੂੰ ਕੁਰਾਨ ਮਜੀਦ ਦੇ
ਵਿਸ਼ਾ-ਵਸਤੂ ਦਾ ਡੂੰਘਾ ਅਧਿਐਨ ਸੀ।
ਇਹ ਦੀਰਘ ਵੀਚਾਰ ਕਾਫੀ ਵਿਸਥਾਰ ਵਿੱਚ ਮੁਹੱਈਆ ਹੈ ਤੇ ਪੜ੍ਹ ਕੇ ਵੀਚਾਰਨ ਦੀ
ਮੁਥਾਜ ਹੈ। ਜਿਵੇਂ ‘ਬਚਿੱਤਰ ਨਾਟਕ` ਦਾ ਲਿਖਾਰੀ ਕੋਈ ਕਵੀ ਹੈ ਜੋ ਵਰਣ-ਸਿਧਾਂਤ ਵਿਸ਼ਵਾਸ਼ੀ ਹੈ, ਪਰ
ਵਰਣਾਂ ਦੀ ਕਿਸੇ ਨਿਸ਼ਚਿਤ ਗਿਣਤੀ ਦਾ ਨਹੀਂ। ਕਵੀ ਦਾ ਆਪਣਾ ਮੱਤ ਸ਼ਾਕਤ ਹੈ, ਤੇ ਉਹ ਮਹਾਂ ਕਾਲ ਤੇ
ਦੁਰਗਾ ਦਾ ਪੁਜਾਰੀ ਹੈ। ਉਸ ਨੇ ਮਹਾਂ ਨਾਇਕ ਥਾਣੀਂ ਆਪਣੇ ਮੱਤ ਦੀ ਵਡਿੱਤਣ ਦਰਸਾਉਣੀ ਹੈ। ਦੱਸ ਤਾਂ
ਨਹੀਂ ਸਕਦਾ ਕਿਉਂਕਿ ਮਹਾਂ ਨਾਇਕ ਦੀ ਪੇਸ਼ਕਾਰੀ ਉਤਮ ਪੁਰਖ ਵਿੱਚ ਹੋਣ ਕਰਕੇ ਨਾਇਕ ਨੂੰ ਆਪਣੀ ਵਡਿਤਣ
ਆਪ ਦੱਸਣੀ ਪੈ ਰਹੀ ਹੈ। ਇੰਞ, ਨਾਇਕ ਵਿੱਚ ਖ਼ੁਦਪ੍ਰਸਤੀ ਦਾ ਜਨਮ ਹੁੰਦਾ ਹੈ। ਬਚਿੱਤਰ ਨਾਟਕ ਦੇ
ਮੁੱਖ ਨਾਇਕ ਦੀ ਖ਼ੁਦਪ੍ਰਸਤੀ ਕਵੀ ਦੇ ਘਟੀਆਪਨ, ਤੁਅਸਬਾਂ ਅਤੇ ਹੋਛੀਆਂ ਬਿਰਤੀਆਂ ਦੀ ਖੁਲ੍ਹੀ
ਪ੍ਰਦਰਸ਼ਨੀ ਹੈ। ਇਹ ਤਾਂ ਸੋਚਿਆ ਤਕ ਨਹੀਂ ਜਾਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਸੋਚਣੀ ਐਨੀ ਤੰਗ ਹੋ
ਸਕਦੀ ਹੈ। ਮੁਕਦੀ ਗੱਲ, ‘ਬਚਿੱਤਰ ਨਾਟਕ` ਦਾ ਮੁੱਖ ਨਾਇਕ ਕੋਈ ‘ਸੋਢੀ` ਹੈ, ਜਿਸ ਕਰਕੇ ਸੋਢੀ ਕੁੱਲ
ਦੀ ਵਡਿਆਈ ਖੁਲ੍ਹਮ ਖੁਲਾ ਕੀਤੀ ਗਈ ਹੈ। ਇਲਾਵਾ, ‘ਬਚਿੱਤਰ ਨਾਟਕ` ਰਾਜ ਜਿੱਤਣੇ, ਜੰਗ ਕਰਨੇ, ਸਿਰ
ਉਤੇ ਛਤ੍ਰ ਝੁਲਾਉਣੇ, ਸੰਸਾਰੀ ਜੱਸ ਖਟਣਾ ਤੇ ਧਨ ਨੂੰ ਵਧਾਉਣਾ (ਬ੍ਰਿਧਾ) ਆਦਿ ਕ੍ਰਿਆਵਾਂ ਨੂੰ
ਬਤੌਰ ਧਰਮ ਦੀਆਂ ਨਿਸ਼ਾਨੀਆਂ ਵਜੋਂ ਪੇਸ਼ ਕਰਦਾ ਹੈ, ਜਿਹੜੀਆਂ ਖ਼ਾਲਸਾ ਪੰਥ ਦੀਆਂ ਧਰਮ ਨਿਸ਼ਾਨੀਆਂ
ਨਾਲੋਂ ਅਕਸਰ ਭਿੰਨ ਹਨ। ਗੁਰੂ ਗੋਬਿੰਦ ਸਿੰਘ ਉਸ ਵਕਤ ਖ਼ਾਲਸਾ ਪੰਥ ਦੇ ਨੁਮਾਇੰਦੇ ਆਪ ਖ਼ੁਦ ਦਸਵੇਂ
ਥਾਂ ਧੁਰੋਂ ਅੰਗੇ ਗੁਰੂ ਨਾਨਕ ਦੇ ਉਤਰਾਧਿਕਾਰੀ ਨਿਯੁਕਤ ਹਨ। ਤਾਂ ਇਹ ਕਿਵੇਂ ਹੋ ਸਕਦਾ ਪਈ ਗੁਰੂ
ਜੀ ਆਪ ਹੀ ਆਪਣੇ ਮੱਤ ਤੋਂ ਉਲਟ ਧਰਮ ਨਿਸ਼ਾਨੀਆਂ ਦੱਸਣ? ਇਥੋਂ ਸਾਬਿਤ ਹੈ ਕਿ ਬਚਿੱਤਰ ਨਾਟਕ ਦਾ
ਲਿਖਾਰੀ ਕੋਈ ਹੋਰ ਹੈ, ਗੁਰੂ ਜੀ ਨਹੀਂ। ਇਵੇਂ ਹੀ ਕੁੱਝ ਹੋਰ ਮਿਸਾਲਾਂ ਵੀ ਮੌਜੂਦ ਹਨ: ਜਿਵੇਂ
ਸੋਢੀ ਵੇਦੀਆਂ ਨਾਲੋਂ ਉਚੇ ਦਿਖਾਏ ਗਏ ਹਨ।
ਭਾਵੇਂ ਦਸਮ ਗ੍ਰੰਥ ਦੀਆਂ ਰਚਨਾਵਾਂਦੀ ਕਾਵਿ-ਸ਼ੈਲੀ ਉਤੇ ਕਿਤੇ ਕਿਤੇ, ਗੁਰੂ
ਸਾਹਿਬ ਦੀ ਮੌਲਿਕ ਬਾਣੀ ਦਾ ਪ੍ਰਭਾਵ ਝਲਕਦਾ ਹੈ: ਪਰ ਇਨ੍ਹਾਂ ਦੇ ਰਚਣਹਾਰ ਸ੍ਰੀ ਕਲਗੀਧਰ ਦਸ਼ਮੇਸ਼
ਪਾਤਸ਼ਾਹ ਜੀ ਨਹੀਂ ਹਨ।
ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨਣ ਵਾਲਿਆਂ ਦੇ ਛੇ
ਮੰਤਵਾਂ ਤੇ ਸ਼ਿਕਵਿਆਂ ਦੇ ਉਤਰ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੁਆਰਾ ਗਿਆਰਾਂ ਨੁਕਤਿਆਂ ਵਿੱਚ ਸਫਾ
੭੫੦ ਤੋਂ ੭੫੮ (ਸਹਿਜੇ ਰਚਿਓ ਖ਼ਾਲਸਾ) ਤੱਕ ਦਿੱਤੇ ਗਏ ਹਨ। ਇਹ ਰਚਨਾਵਾਂ ਇਨ੍ਹਾਂ ਛੇ ਮੰਤਵਾਂ ਜਾਂ
ਸ਼ਿਕਵਿਆਂ ਚੋਂ ਇੱਕ ਦੀ ਵੀ ਪੂਰਤੀ ਨਹੀਂ ਕਰਦੀਆਂ। ਇਨ੍ਹਾਂ ਦੇ ਫਰਜ਼ੀ ਕਵੀ ਦੀ ਚੇਤਨਾ ਦੀ ਪਹੁੰਚ
ਇਨ੍ਹਾਂ ਰਚਨਾਵਾਂ ਦੇ ਖ਼ਿਆਲ ਘੇਰੇ ਵਿੱਚ ਹੀ ਸੁੰਗੜੀ ਖਲੋਤੀ ਹੈ। ਉਸ ਦੀ ਸ਼ਖਸੀਅਤ ਇਨ੍ਹਾਂ ਤੋਂ
ਵਡੇਰੀ ਨਹੀਂ। ਇਸ ਤੱਥ ਦੀ ਪ੍ਰੋੜਤਾ ਦੀ ਵਿਆਖਿਆ ਅੱਠ ਨੁਕਤਿਆਂ ਵਿਖੇ ਵਿਸਥਾਰਤ ਹੈ। ਮੈਂ ਇਥੇ
ਕੇਵਲ ‘ਤ੍ਰਿਆ ਚਰਿੱਤ੍ਰ` ਚੋਂ ੨੧, ੨੨ ਅਤੇ ੨੩ ਚਰਿੱਤ੍ਰਾਂ ਵਿਚਲੀ ਨੀਵੇਂ ਪੱਧਰ ਦੀ ਸ਼ਬਦਾਵਲੀ ਦਾ
ਜ਼ਿਕਰ ਪ੍ਰੋ. ਮਹਿਬੂਬ ਦੇ ਸ਼ਬਦਾਂ ਵਿੱਚ ਕਰਦਾ ਹਾਂ ਜਿਵੇਂ ਕਿ “‘ਹਮ ਨ ਤੁਮਰੇ ਸੰਗ ਭੋਗ ਰੁਚਿ ਮਾਨਿ
ਕਰੈਗੇ` ਅਤੇ ‘ਮੂਤ੍ਰ ਕੋ ਧਾਮ ਨਗਨ ਆਗੇ ਕਰਿ ਧਰਹੀ` ਵਰਗੀ ਹੋਛੀ ਅਸ਼ਲੀਲਤਾ, ਨਾਇਕ ਦਾ ਮੰਤ੍ਰ-ਪੂਜ
( ‘ਮੰਤ੍ਰ ਲੈਣ ਆਯੋ`) ਅਤੇ ਡਰਪੋਕ ਹੋਣਾ ( ‘ਰਾਇ ਡਰਯੋ`), ਉਸ ਦੀ ਕੱਚੀ ਬਹਿਸ, ਉਸ ਦਾ ਪਖੰਡੀ
ਹੋਣਾ ( ‘ਹਮਹੂੰ ਤੁਮ ਕੋ ਚਰਿਤ ਦਿਖਾਯੋ`) ਅਤੇ ਅੰਤ ਵਿੱਚ ਉਸ ਦੀ ਮੂਰਖ ਸੁਹਿਰਦਤਾ ( “ਬੀਸ ਸਹੰਸ
ਟਕਾ ਤਿਸੈ ਦਈ ਛਿਮਾਹੀ ਬਾਂਧਿ”) ਆਦਿ ਵਿਵਰਣ ਇਨ੍ਹਾਂ ਚਰਿਤ੍ਰਾਂ ਵਿੱਚ ਆਏ ‘ਨਿਜ ਨਾਰੀ ਕੇ ਸਾਥ`
ਵਾਲੇ ਆਦਰਸ਼ ਨੂੰ ਪਾਠਕਾਂ ਦੀ ਨਜ਼ਰ ਵਿੱਚ ਹਾਸੋ ਹੀਣਾ ਬਣਾ ਦਿੰਦੇ ਹਨ” (੧੯੮੮: ੭੬੧)। ਇਸ ਮਿਸਾਲ
ਤੋਂ ਜ਼ਾਹਰਾ ਸਾਬਿਤ ਹੈ ਕਿ ਦਸਮ ਗ੍ਰੰਥ ਦੀਆਂ ਬਹੁਤੀਆਂ ਰਚਨਾਵਾਂ ਦੇ ਸ਼ੁਭ ਗੁਣ ਔਸਤਨ ਅਕਲ ਦੇ ਪੈਦਾ
ਕੀਤੇ ਅਕੇਵਿਆਂ ਵਿੱਚ ਜਿਥੇ ਅਰਥਹੀਣ ਬਣ ਜਾਦੇ ਹਨ ਉਥੇ ਇਸ ਦੇ ਪ੍ਰਮੁਖ ਨਾਇਕ (ਚੰਡੀ, ਮਹਾਂਕਾਲ,
ਹਥਿਆਰ) ਨਿਰਾਕਾਰ ਸੱਚ ਦੀਆਂ ਟੀਸੀਆਂ ਨਹੀਂ ਛੋਂਹਦੇ। ਉਨ੍ਹਾਂ ਦੀ ਪ੍ਰਤੀਕਾਤਮਕਾ, ਨਿਰਾਕਾਰਤਾ, ਤੇ
ਅਗੋਚਰਤਾ ਅਤਿਕਥਨੀ ਦੇ ਕੌਤਕ ਰਾਹੀਂ ਪੈਦਾ ਕੀਤਾ ਇੱਕ ਵਹਿਮ ਹੈ, ਮਹਾਨ ਅਨੁਭਵ ਦੀ ਅਸਲੀਅਤ ਨਹੀਂ।
ਇਹ ਸਭ ਕੁੱਝ ਕਲਪਨਾ ਦੇ ਸਰੀਰਕ ਪੜਾਵਾਂ ਵਿੱਚ ਭਟਕਦੀਆਂ ਹੋਂਦਾਂ ਭਾਵ, ਸਥੂਲ ਘੇਰਿਆਂ ਚ ਬੰਦ
ਚੇਤਨਾ, ਉਪਯੋਗਤਾਵਾਦੀ ਭਾਵਨਾ ਦੇ ਉਪਰਪ੍ਰਕ੍ਰਿਤਕ ਚਿਹਨ, ਬੁੱਤ-ਪ੍ਰਸਤੀ ਦੇ ਸਫ਼ਰ ਹਨ।
‘ਚਰਿਤ੍ਰੋ ਪਾਖਿਆਨ` ਦੀ ਗੰਵਾਰੂ ਅਸ਼ਲੀਲਤਾ ਭਰਪੂਰ ਸ਼ੈਲੀ ਦੇ ਰਚਨਹਾਰ ਸੋਚੇ
ਵੀ ਨਹੀਂ ਜਾ ਸਕਦੇ ਕਿ ਪਵਿੱਤਰ ਗੁਰੂ ਜੀ ਹਨ। ਕੋਈ ਸਾਧਾਰਣ ਸੂਝ ਵਾਲਾ ਵਿਅਕਤੀ ਵੀ ਆਪਣੀ
ਸ਼ਖਸੀਅਤ ਅਤੇ ਆਦਰਸ਼ਾਂ ਦਾ ਮਖੌਲ ਨਹੀਂ ਉਡਾਉਂਦਾ। ਇਹ ਤਾਂ ਕੋਈ ਸ਼ਰਾਰਤੀ, ਘਟੀਆ, ਬੌਣੀ ਚੇਤਨਾ ਵਾਲਾ
ਬੌਣਾ-ਕੱਦ ਬੁੱਧੀ ਦਾ ਮਾਲਿਕ ਕੋਈ ਕਵੀ ਜਾਂ ਕਵੀਆਂ ਦਾ ਬੀਮਾਰ ਆਪਾ ਅਨੰਦਪੁਰ ਨੂੰ ਅਨੇਕਾਂ
ਵਿਭਚਾਰਨਾਂ ਦੀ ਨਗਰੀ ਗਰਦਾਨਦਾ ਹੈ ਜਿਵੇਂ ੧੯੮੪ ਦੇ ਅਕਾਲ ਤਖਤ ਤੇ ‘ਰੰਡੀ ਦੀਆਂ ਫੌਜਾਂ` (Indira
Gandhi) (ਸੌ ਸਾਖੀ) ਦੁਆਰਾ ਉਨ੍ਹਾਂ ਮਰਦ
ਦੂਲਿਆਂ (ਸਮੇਤ ਮਰਦਿ-ਮੁਜਾਹਦ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ) ਖ਼ਿਲਾਫ ਭੰਡੀ ਪਰਚਾਰ ਕੀਤਾ ਗਿਆ
ਸੀ, ਜਿਨ੍ਹਾਂ ਖ਼ਾਲਸਾ ਮਰਜੀੜੜਿਆਂ ਨੇ ਭਾਰਤੀ ਹਿੰਦੂਤਵ ਫੌਜਾਂ ਦਾ ਸਫਲ ਮੁਕਾਬਲਾ ਕੀਤਾ ਸੀ।
ਉਪਰੋਕਤ ਤਿੰਨ ਕਥਾਵਾਂ ਦਾ ਨਾਇਕ ਕਵੀ ਨੇ ਕੁੱਝ ਵਿੰਗੇ ਟੇਢੇ ਵਿਵਰਣਾਂ ਰਾਹੀਂ ਗੁਰੂ ਗੋਬਿੰਦ ਸਿੰਘ
ਸੁਝਾਉਣ ਦਾ ਯਤਨ ਕੀਤਾ ਹੈ। ਇਉਂ, ਕਿਸੇ ਸ਼ਾਕਤਮਤੀਏ ਕਵੀ ਨੇ ਗੁਰੂ ਜੀ ਦੀ ਬੇ-ਅਦਬੀ ਕੀਤੀ ਹੈ। ਬੜਾ
ਤਾਅਜਬ (ਹੈਰਾਨੀ) ਹੈ ਕਿ “ਸਾਡੇ ਵਿਦਵਾਨ, ਪੰਥ-ਹਿਤੈਸ਼ੀ ਤੇ ਸਿੱਖ-ਸੰਤ ਅਲਪ-ਬੁੱਧੀ ਵਿੱਚ ਬਣੇ
ਬੇ-ਬੁਨਿਆਦ ਹੁਕਮਨਾਮਿਆਂ ਅਤੇ “ਚਰਿਤ੍ਰੋ ਪਖਯਾਨ” ਵਰਗੀਆਂ ਸੁਹਜ ਤੋਂ ਸਖਣੀਆਂ ਗੰਵਾਰੂ ਲਿਖਤਾਂ
ਨੂੰ ਗੁਰੂ ਦੇ ਨਾਮ ਨਾਲ ਜੋੜੀ ਜਾ ਰਹੇ ਹਨ ……………ਤੇ ਗੁਰੂ-ਸੁਰਤਿ ਅਡੋਲ, ਨਿਰਲੇਪ, ਅਤੇ ਸ਼ਾਂਤ
ਅਵੱਸਥਾ ਵਿੱਚ ਉਨ੍ਹਾਂ ਦੇ ਅੰਤ੍ਰੀਵ ਖ਼ਾਲਸਾ-ਸੱਚ ਦੀ ਪਰਖ ਕਰ ਰਹੀ ਹੈ। “ ਪ੍ਰੋ. ਹਰਿੰਦਰ ਸਿੰਘ
ਮਹਿਬੂਬ (੧੯੮੮: ੬੯੯)।
ਅਸਲ ਗੱਲ ਤਾਂ ਇਹ ਹੈ ਕਿ ਦਸ਼ਮੇਸ਼ ਜੀ ਦੀ ਅਵਤਾਰਵਾਦ ਨਾਲ ਸੰਬੰਧਿਤ ਕੋਈ ਵੀ
ਰਚਨਾ ਨਹੀਂ ਹੈ। ਇਉਂ ਹੀ ਚਰਿਤ੍ਰੋ ਪਾਖਿਆਨ ਵੀ ਗੁਰੂ ਜੀ ਦੀ ਰਚਨਾ ਨਹੀਂ, ਜਿਵੇਂ ਉਪਰ ਕਿਹਾ ਹੈ।
ਆਨੰਦਪੁਰ ਦੇ ਸੋਢੀਆਂ ਕੋਲ ਪਈ ‘ਆਦਿ ਬੀੜ` ਹੱਥ ਲਿਖਤ ‘ਖਾਸ ਪਤਰਿਆਂ` ਦੀ ਮਿੱਥ ਨੂੰ ਹੋਰ ਸ਼ੱਕੀ
ਬਣਾ ਦਿੰਦੀ ਹੈ। ਗਿ. ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਦੇ ਪੰਨਾ (੩੨੧-੨੨) ਉਤੇ ਇਹ ਗਵਾਹੀ
ਦਿੱਤੀ ਹੈ ਕਿ ਸੁਖਾ ਸਿੰਘ (ਪਟਨੇ ਦੇ ਗ੍ਰੰਥੀ) ਨੇ ਕੁੱਝ ਜਾਅਲੀ ਪੱਤਰੇ ਤਿਆਰ ਕਰਕੇ ਪਟਨੇ ਵਾਲੀ
ਬੀੜ ਵਿੱਚ ਲਗਵਾਏ ਤਾਂ ਜੋ ਸੰਗਤ ਕੋਲੋਂ ਇਸ ਧੋਖੇ ਰਾਹੀਂ ਵਾਧੂ ਪੈਸੇ ਵੱਟੇ ਜਾਣ। ਲਾਸਾਨੀ
ਸ਼ਹੀਦ ਭਾਈ ਮਨੀ ਸਿੰਘ ਦੇ ਪਵਿੱਤਰ ਨਾਮ ਨਾਲ ਜੋੜੀ ਜਾਂਦੀ ਚਿੱਠੀ ਵੀ ਸਰਾਸਰ ਜਾਅਲੀ ਹੈ। ਮਾਤਾ
ਸੁੰਦਰੀ ਦੇ ਨਾਂ ਇੱਕ ਚਿੱਠੀ ਦਾ ਹਵਾਲਾ ਦੇ ਕੇ ਕਿਹਾ ਜਾਂਦਾ ਹੈ, ਕਿ `ਚਰਿਤ੍ਰੋ ਪਾਖਿਆਨ` ਅਤੇ
‘ਕ੍ਰਿਸ਼ਨਾਵਤਾਰ` ਗੁਰੂ ਗੋਬਿੰਦ ਸਿੰਘ ਦੀਆਂ ਲਿਖਤਾਂ ਹਨ: ‘ਸਾਹਿਬਾਂ ਦੇ ੩੦੩ ਚਰਿਤਰ ਉਪਖਿਆਨ…….
ਕਰਿਸ਼ਨਾਵਤਾਰ ਪੂਰਬਾਰਧ ਤੋਂ ਮਿਲਾ……. । `। ਚੇਤਾ ਰਹੇ, ਸੋਧਕ ਕਮੇਟੀ ਦੇ ‘ਐਰੇ ਗ਼ੈਰੇ ਨੱਥੂ ਖੈਰੇ`
ਅਖੌਤੀ ਸਿੱਖਾਂ ਨੇ ਪਹਿਲਾਂ ੪੦੪ ਫੇਰ ਵਧਾ ਕੇ ੪੦੫ ਚਰਿਤ੍ਰ ਕਰ ਦਿੱਤੇ ਹੋਏ ਹਨ।
ਗੁਰੂ ਗੋਬਿੰਦ ਸਿੰਘ ਦੇ ਨਾਂ ਉਤੇ ‘ਖ਼ਾਸ ਹਸਤ ਲਿਖਤਾਂ` ਦੇ ਦੰਭ (ਪਖੰਡ)
ਨੂੰ ਫੈਲਾਉਣ ਦਾ ਅਭਿਆਸ ਕਰਨ ਵਾਲੇ ਲੋਕਾਂ ਦੀ ਮੌਜੂਦਗੀ ਦੀ ਗਵਾਹੀ ਮਿਲ ਜਾਂਦੀ ਹੈ ਜਿਵੇਂ ਉਪਰੋਕਤ
ਗਿ. ਗਿਆਨ ਸਿੰਘ ਦੇ ‘ਪੰਥ ਪ੍ਰਕਾਸ਼` ਦਾ ਹਵਾਲਾ ਦਿੱਤਾ ਹੈ। ਇਸ ਦੰਭ ਦਾ ਜਨਮ ਇਨ੍ਹਾਂ ਚਾਰ
ਝੁਕਾਵਾਂ ਅਧੀਨ ਹੋਇਆ: ਗੁਰੂ ਗੋਬਿੰਦ ਸਿੰਘ ਦੇ ਨਾਮ ਨੂੰ ਵੇਚਣ ਵਾਲੀ ਸੁਆਰਥੀ ਬਿਰਤੀ (ਪਦਾਰਥਕ
ਤ੍ਰਿਸ਼ਨਾ, ਦੁਨਿਆਵੀ ਰੁਤਬੇ ਤੇ ਮਸ਼ਹੂਰੀ ਦੀ ਚਾਹਨਾ); ਹਜ਼ੂਰ ਨੂੰ ਹਿੰਦੂ ਮਤ ਦਾ ਅਨੁਆਈ ਸਾਬਤ ਕਰਨ
ਲਈ ਕੀਤੀ ਸ਼ਰਾਰਤ; ਕਲਾਮਈ ਸ਼ੌਕ; ਅਚੇਤ ਤੌਰ ਉਤੇ ਕੀਤੀ ਨਕਲ। ਨਾਲੋ ਨਾਲ, ਖ਼ਾਲਸੇ ਦਾ ਮਾਸੂਮ ਯਕੀਨ
ਵੀ ਇਸ ਦਾ ਕੁੱਝ ਜ਼ਿੰਮੇਦਾਰ ਹੈ, ਕਿਉਂ? ਖ਼ਾਲਸਾ ਇਸ ਮਿਲਾਵਟ ਦੇ ਹਰ ਕੁਹਜੇ ਰੂਪ ਨੂੰ ਜੀਅ ਆਇਆਂ
ਆਖਦਾ ਰਿਹਾ।
ਇਥੇ ਮਿਲਾਵਟਾਂ ਦੀ ਬਤੌਰ ਦੂਜੀ ਮਿਸਾਲ, ਗੁਰੂਆਂ ਅਤੇ ਮਾਤਾਵਾਂ ਦੇ ਨਾਂ ਤੇ
ਮਸ਼ਹੂਰ ਹੁਕਮਨਾਮੇ (ਡਾ. ਗੰਡਾ ਸਿੰਘ ਦੀ ਪੁਸਤਕ ‘ਹੁਕਮਨਾਮੇ`) ਜੋ ਸਭ ਨਕਲੀ ਤੇ ਜਾਅਲੀ ਹਨ, ਵੀ
‘ਬਿੱਪਰ-ਸੰਸਕਾਰ` ਨਾਂ ਦੀ ਛੇਵੀਂ ਪੁਸਤਕ ਵਿੱਚ ਪੇਸ਼ ਹੋਈ ਹੈ। ਪ੍ਰੋ. ਹਰਿੰਦਰ ਸਿੰਘ ਮਹਿਬੂਬ
ਦੁਆਰਾ ਆਪਣੇ ਦੀਰਘ ਅਧਿਐਨ ਤੇ ਵਿਸ਼ਲੇਸ਼ਣ ਦੇ ਆਧਾਰ ਤੇ ਉਨ੍ਹਾਂ ਵਲੋਂ ਕੱਢੇ ਨਤੀਜਿਆਂ ਦਾ ਸਾਰ ਹੈ:
“ਅੱਜ ਦੇ ਪ੍ਰਸਿੱਧ ਇਤਿਹਾਸਕਾਰਾਂ ਦੀ ਬੁੱਧੀ ਨੇ ਬਿੱਪਰ-ਸੰਸਕਾਰ ਦੇ ਸਾਮੂਹਿਕ ਚੇਤਨਾ ਵਿੱਚ ਪੈਦਾ
ਕੀਤੇ ਸਤਹੀ ਵਿਸ਼ਲੇਸ਼ਣ, ਸੰਗੜਾਉ, ਉਪਯੋਗਤਾਵਾਦੀ ਬਿਰਤੀ ਅਤੇ ਮੂਲ਼ ਸੁਹਜ-ਨਿਯਮਾਂ ਦੇ ਨਿਸ਼ੇਧ ਅੱਗੇ
ਹਾਰ ਮੰਨਦਿਆਂ ਹੋਇਆਂ ਹੁਕਮਨਾਮਿਆਂ ਨੂੰ ਗੁਰੂ ਸਾਹਿਬਾਨ ਅਤੇ ਪਵਿੱਤਰ ਮਾਤਾਵਾਂ ਦੇ ਲਿਖੇ ਹੋਏ
ਸਵੀਕਾਰ ਕਰ ਲਿਆ ਹੈ” ਜਿਵੇਂ ਦਸਮ ਗ੍ਰੰਥ ਦੀਆਂ ਸਾਹਿਤਿਕ ਮਿਆਰਾਂ ਤੋਂ ਨੀਵੀਆਂ, ਤੁੱਛ ਚੇਤਨਾ ਤੇ
ਕੰਮਜ਼ੋਰ ਤਜਰਬਿਆਂ ਵਾਲੀਆਂ ਅਤੇ ਗੁਰਮਤ ਵਿਰੋਧੀ ਲਿਖਤਾਂ ਨੂੰ ਦਸ਼ਮੇਸ਼ ਪਾਤਸ਼ਾਹ, ਗੁਰੂ ਗੋਬਿੰਦ ਸਿੰਘ
ਦੀਆਂ ਬਾਣੀਆਂ ਮੰਨ ਲਿਆ ਗਿਆ।
ਖ਼ਾਲਸਾ ਪੰਥ ਦੀ ਇਸ ਸਥਿਤੀ ਚੋਂ ਬੜੇ ਕੋਝੇ ਤੇ ਦੁਖਦਾਈ ਸਿੱਟੇ ਨਿਕਲੇ,
ਜਿਨ੍ਹਾਂ ਦਾ ਸਾਰ ਅੰਸ਼ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੇ ਲਫਜ਼ਾਂ ਵਿੱਚ ਐਉਂ ਹੈ: “ਖ਼ਾਲਸੇ ਦੀ ਉਚੀ
ਸੁਰਤਿ ਖੁੰਢੀ ਹੋਣੀ ਸ਼ੁਰੂ ਹੋ ਗਈ। ਗੰਵਾਰੂ ਅਸ਼ਲੀਲਤਾ ਦੇ ਪ੍ਰਭਾਵ ਉਸ ਦੀ ਸਮੂਹਿਕ ਚੇਤਨਾ ਉਤੇ
ਹਾਵੀ ਹੋਣ ਲੱਗੇ, ਉਸ ਦੀ ਕਾਵਿ-ਕਲਪਨਾ ਦੀ ਉਡਾਰੀ ਨੀਵੇਂ ਮੰਡਲਾਂ ਵਿੱਚ ਰਹਿਣ ਲੱਗੀ, ਅਤੇ ਖ਼ਾਲਸਾ
ਮੈਦਾਨਿ-ਜੰਗ ਤੋਂ ਬਿਨਾਂ ਹੋਰ ਖੇਤਰਾਂ ਵਿੱਚ “ਸਵਾ ਲਾਖ ਸੇ ਏਕ ਲੜਾਊਂ “ ਦੇ ਆਦਰਸ਼ ਦੀ ਪਾਲਣਾ ਨ
ਕਰ ਸਕਿਆ” (੧੯੮੮: ੬੯੯)। ਇਸ ਲਈ ਖ਼ਾਲਸੇ ਦੇ ਮਨ ਉਤੇ ਉੱਨੀਵੀਂ ਸਦੀ ਦੇ ਅੱਧ ਤੱਕ ਅਮਲੀ ਅਤੇ
ਰੂਹਾਨੀ ਸੰਕਟਾਂ ਦਾ ਭਾਰ ਵਧੇਰੇ ਬੋਝਲ ਹੋ ਗਿਆ ਤੇ ਉਹ ਅਧਿਆਤਮਕ ਸੂਖਮਤਾ ਤੋਂ ਦੂਰ ਦੂਰ ਹੁੰਦਾ
ਗਿਆ। ਖ਼ਾਲਸੇ ਕੋਲ ਉਚੀ ਸੁਰਤਿ ਰਹੀ ਜ਼ਰੂਰ, ਪਰ ਖੰਡਿਤ ਰੂਪ ਵਿਚ। ਇਹ ਉਚੀ ਸੁਰਤਿ ਦੇ ਨਿਰਵਿਘਨ ਅਤੇ
ਨਿਰੰਤਰ ਨਾਂਹ ਹੋਣ ਦਾ ਸਿੱਟਾ ਹੀ ਹੈ, ਕਿ ਦਸਮ ਗ੍ਰੰਥ ਦੀ ਕੱਚੀ ਬਾਣੀ ਨੂੰ ਦਸ਼ਮੇਸ਼ ਪਿਤਾ ਨਾਲ
ਸੰਬੰਧਿਤ ਕਰਨ ਦੇ ਅਪਰਾਧ ਦੇ ਵਿਰੁੱਧ ਖ਼ਾਲਸਾ ਜੀ ਨੇ ਆਵਾਜ਼ ਤਾਂ ਉਠਾਈ, ਪਰ ਇਸ ਨੂੰ ਪੱਕੇ ਤੌਰ ਤੇ
ਦੂਰ ਕਰਨ ਲਈ ਕੋਈ ਸਹੀ ਕਦਮ ਨਾਂਹ ਉਠਾਇਆ। ਭਾਵੇਂ ਸਾਰੇ ਪੰਥ ਨੇ ਇੱਕ ਆਵਾਜ਼ ਹੋ ਕੇ ਕਦੇ ਵੀ
‘ਦਸਮ ਗ੍ਰੰਥ` ਨੂੰ ਕਲਗੀਆਂ ਵਾਲੇ ਦਾ ਦੈਵੀ ਆਵੇਸ਼ ਨਹੀਂ ਮੰਨਿਆ, ਜਿਵੇਂ ਉਪਰ ਕਹਿ ਚੁਕੇ ਹਾਂ, ਇਹ
ਵੀ ਉਸ ਦੇ ਜਿਉਂਦੇ ਹੋਣ ਦੀ ਨਿਸ਼ਾਨੀ ਹੈ।
ਅਮਰੀਕ ਸਿੰਘ ਧੌਲ
|
. |