.

ਬਾਬਾ ਦਾਤੂ ਜੀ ਦੀ ਆਪ-ਬੀਤੀ ਦਾ ਅਰੰਭ

ਏਨੇ ਨੂੰ ਗੁਰੂ ਸੰਗਦ ਸਾਹਿਬ ਜੀ ਦੇ ਵਡੇ ਸਾਹਿਬਜ਼ਾਦੇ ਦਾਤੂ ਜੀ ਆ ਗਏ। ਬਿੱਪ੍ਰ ਲਿਖਾਰੀ ਨੇ, ਆਦਿਕਾਲ ਤੋਂ ਬਣੀ ਹੋਈ ਆਪਣੀ ਨੀਤੀ ਅਨੁਸਾਰ, ਨਮਸਕਾਰਾਂ ਕਰਨ ਦਾ ਕੋਝਾ ਵਟਾਂਦਰਾ ਹੁੰਦਾ ਦਰਸਾ ਕੇ, ਬਾਬਾ ਦਾਤੂ ਜੀ ਆਪਣੇ ਨਾਲ ਬਤੀਤ ਹੋਏ ਹਾਲਾਤ ਬਿਆਨ ਕਰਦੇ ਦਰਸਾ ਹੋਏ ਹਨ। ਕਥਿਤ ਤੌਰ ਤੇ, ਉਨ੍ਹਾਂ ਦੱਸਿਆ ਕਿ, ਇੱਕ ਵਾਰੀ ਗੋਂਦਾ ਨਾਮੀ ਇੱਕ ਵਡਾ ਧਨੀ ਖੱਤ੍ਰੀ ਆਇਆ ਜਿਸ ਨੇ “ਬਹੁਤ ਸਾਰਾ ਧਨ ਭੇਟਾ ਕਰਕੇ” * ਸਤਿਗੁਰੂ ਅੰਗਦ ਸਾਹਿਬ ਜੀ ਦੀ ਨਮਸਕਾਰ

{*Foot note:--ਪਾਠਕ ਸੱਜਣ ਧਿਆਨ ਰੱਖਣ, ਬੜੀਆਂ ਝੁੱਕ ਝੁਕ ਕੇ ਨਮਸਕਾਰਾਂ ਕਰਨ ਤੋਂ ਪਹਿਲਾਂ ਧਨ ਭੇਟਾ ਕਰਨਾ ਬ੍ਰਾਹਮਣਵਾਦ ਹੈ, ਗੁਰੂਘਰ ਵਿੱਚ ਇਹ ਰਿਵਾਜ 1721 ਤੋਂ 1921 ਤੱਕ ਦੇ ਉਸ ਸਮੇ ਵਿੱਚ ਗੁਰਮਤਿ ਦਾ ਅੰਗਾ ਬਣਾ ਦਿਤਾ ਗਿਆ ਸੀ, ਜਦ ਸਾਡੇ ਸਾਰੇ ਧਰਮ-ਅਸਥਾਨ ਦੇ ਸੰਚਾਲਕ ਸੰਭਾਲੂ, ਉਦਾਸੀ, ਨਿਰਮਲੇ. ਮਹੰਤ-ਰੂਪ ਬ੍ਰਾਹਮਣਾ ਦੇ ਕਬਜ਼ੇ ਵਿੱਚ ਰਹੇ ਸਨ। ਗੁਰਮਤਿ ਵਿੱਚ ਹਿਰਦੇ ਤੋਂ ਕੀਤੀ ਨਮਸਕਾਰ, ਡੰਡੌਤ ਹੀ ਪਰਵਾਨ ਹੈ, ਸਰੀਰ ਤਾਂ ਸ਼ਕਾਰੀਆਂ ਦਾ ਅਥਵਾ ਤੋਪਚੀਆਂ ਦਾ ਵੀ ਬੜੀਆਂ ਲੰਮੀਆਂ ਲੰਮੀਆਂ ਡੰਡੌਤਾਂ ਕਰਦੇ ਹਨ--ਯਥਾ- “ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ 1 ॥ {470} ਕਿਉਂਕਿ ਬ੍ਰਾਹਮਣ ਦਾ ਆਪਣਾ ਹਲਵਾ ਮੰਡਾ ਇਸ ਫੋਕੀ ਦਾਨ ਪ੍ਰਥਾ ਦੇ ਆਸਰੇ ਹੀ ਚਲਣਾ ਅ੍ਰੰਭ ਹੋ ਕੇ ਹਜ਼ਾਰਾਂ ਸਾਲਾਂ ਤੋਂ ਨਿਰੰਤਰ ਚਲਦਾ ਆ ਰਿਹਾ ਸੋ ਉਹ ਕਦੇ ਬਰਦਾਸ਼ਤ ਨਹੀਂ ਕਰਦਾ ਕਿ ਭਾਰਤ ਵਿੱਚ ਕੋਈ ਧਰਮ ਵੀ ਉਨ੍ਹਾਂ ਦੀ ਕਿਸੇ ਵੀ ਧਰਮ ਮਰਯਾਦਾ ਦਾ ਕਦੇ ਪੋਲ ਨੰਗਾ ਕਰੇ। ਗੁਰਸਿੱਖੀ ਅਥਵਾ ਗੁਰਮਤਿ ਦੇ ਸਿਧਾਂਤ ਦਾ ਵੈਰੀ ਕਿਵੇਂ ਝੱਲੇ ਕਿ ਸਤਿਗੁਰਾਂ ਦਾ ਦੁਆਰਾ ਇਸ ਦੂਸ਼ਤ ਰਿਵਾਜ ਤੋਂ ਬਚਿਆ ਰਹੇ। ਏਹੀ ਕਾਰਨ ਹੈ ਕਿ. ਇਹ ਕੁਟਲ ਬਿੱਪ੍ਰ ਲਿਖਾਰੀ, ਹਰ ਥਾਂ ਭੇਟਾ ਪੂਜਾ ਦੀ ਪ੍ਰਧਾਨਗੀ ਦਰਸਾਉਣੀ, ਅਥਵਾ ਮਾੜੀ ਮੋਟੀ ਖ਼ੁਸ਼ੀ ਤੇ ਵੀ ਧੰਨ ਦੀ ਬਰਖਾ ਹੁੰਦੀ ਦੇ ਦਰਸ਼ਨ ਕਰਾਉਣੇ ਨਹੀਂ ਭੁੱਲਦਾ।}

ਸਤਿਗਰਾਂ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ, ਬਿਆਸ ਦੇ ਕੰਢੇ ਤੇ- ਸ਼ਕਤੀਵਾਨ ਭੂਤਾਂ ਦਾ ਵਾਸਾ ਹੈ “ਭੂਤ ਵਾਸ ਤਿਹ ਠਾਂ ਪ੍ਰਬਲ, ਨਗਰ ਰਚਨ ਨੁਿਹ ਦੇਹਿ”। 131. - ਜੋ ਉਥੇ ਨੱਗਰ ਨਹੀਂ ਵੱਸਾਉਣ ਦਿੰਦੇ। ਸਤਿਗੁਰੂ ਜੀ ਨੇ ਸਾਨੂੰ ਦੋਹਾਂ (ਬਾਬ ਸਾਤੂ ਜੀ ਤੇ ਬਾਬ ਦਾਸੂ ਜੀ) ਭਾਈਆਂ ਨੂੰ ਸਹਾਇਤਾ ਲਈ ਭੇਜਣਾ ਚਾਇਆ ਪਰ ਅਸੀਂ ਭੂਤਾਂ ਦੇ ਡਰੋਂ ਜਾਣੋਂ ਨਾਹ ਕਰ ਦਿੱਤੀ। {(ੳ) ਲਿਖਾਰੀ ਨੇ ਸਤਿਗੁਰੂ ਜੀ ਨੂੰ ਪਹਿਲਾਂ ਭੂਤਾਂ ਦੇ ਗੁਰਮਤਿ ਵਿਰੋਧੀ ਫੋਕੇ ਭੈ ਨੂੰ ਗਿਆਨ-ਖੜਗ ਦੁਆਰਾ ਦੂਰ ਕਰਦੇ ਦਰਸਾਉਣ ਦੀ ਥਾਂ ਸਿੱਧਾ ਪੁੱਤਰਾਂ ਨੂੰ ਖੱਤਰੀ ਦੇ ਨਾਲ ਭੇਜਣ ਦਾ ਯਤਨ ਕਰਦੇ ਦਰਸਾ ਦਿੱਤਾ?} ਸਤਿਗੁਰੂ ਸਾਹਿਬ ਜੀ ਨੇ (ਗੁਰੂ) ਅਮਰਦਾਸ ਜੀ ਨੂੰ ਕਿਹਾ ਤਾਂ ਉਹ ਹੁਕਮ ਮੰਨ ਕੇ ਉਸ ਖੱਤ੍ਰੀ ਦੇ ਨਾਲ ਜਾਣ ਲਈ ਤਿਅਰ ਹੋ ਗਏ। {(ਅ) ਸਤਿਗਰਾਂ ਨੇ (ਗੁਰੂ) ਅਮਰਦਾਸ ਜੀ ਨੂੰ ਕਿਹਾ (ਅਸਾ ਹਮਰਾ ਲੈ ਸੰਗਿ ਜਾਵੋ।) ਆਪਣਾ ਸੋਟਾ ਦੇ ਕੇ ਆਖਿਆ ਕਿ, ਇਸ ਨਾਲ ਲਕੀਰ ਕੱਢਣੀ, ਤੇ ਇਸ ਭਾਈ ਗੋਂਦੇ ਦੇ ਨਾਮ ਤੇ ਨੱਗਰ ਵਸਾਉਣਾ। {ਗੁਮਤਿ ਗਿਆਨ ਦੇ ਥਾਂ ਸੋਟਾ ਦੇਣ ਵਾਲਾ ਦੂਜਾ ਗੁਰਮਤਿ ਵਿਰੋਧੀ ਕਰਮ} ਸਾਹਿਬ ਅਮਰਦਾਸ ਜੀ ਨੇ ਭੁਤਾਂ ਦਾ ਜ਼ਰਾ ਵੀ ਡਰ ਨਾ ਮੰਨਿਆਂ। ਅਤੇ ਗੌਂਦੇ ਦੇ ਨਾਲ ਚਲੇ ਗਏ। (134-35)।

ਲਿਖਾਰੀ ਜੀ ਨੇ ਆਪਣੀ ਵਿਉਂਤ ਅਨੁਸਾਰ (ਗੁਰੂ) ਅਮਰਦਾਸ ਜੀ ਕੋਲੋਂ ਪਹਿਲਾ ਗੁਰਮਤਿ ਵਿਰੋਧੀ ਕਰਮ “ਸਤਿਨਾਮੁ ਪੜ੍ਹਿ ਜਲ ਤਹ ਡਾਰੀ” ਪਾਣੀ ਵਿੱਚ ਸਤਿਨਾਮ ਪੜ੍ਹ ਕੇ ਉਥੇ ਪਾਇਆ ਅਤੇ ਫਿਰ ਡੰਡੇ ਨਾਲ ਲਕੀਰ ਖਿੱਚੀ ਪਹਿਲਾਂ ਗੁਰਮਤਿ ਵਿਰੋਧੀ ਕਰਮ ਕਰਨ ਦਾ ਭਰਮ ਪੱਕਾ ਕਰ ਲਿਆ ਤੇ ਫਿਰ ਨੀਂਹ-ਪੱਥਰ ਰੱਖਣ ਤੋਂ ਪਹਿਲਾਂ ਅਰਦਾਸ ਕਰਕੇ ਪ੍ਰਸ਼ਾਦ ਵਰਤਾਇਆ, ਵੀ ਦਰਸਾ ਦਿੱਤਾ। ਸੰਤ-ਸਤਿਗੁਰੁ ਜੀ ਦਾ ਰੂਪ ਬਣ ਚੁੱਕੇ-ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ॥ 8॥ {444} ਗੁਰੂਅਮਰਦਾਸ ਜੀ ਦੇ ਚਰਨ ਪੈ ਜਾਣੇ ਹੀ ਕਾਫ਼ੀ ਨਹੀਂ ਸਨ ਸਗੋਂ ਮੰਤ੍ਰੇ ਹੋਏ ਪਾਣੀ ਦੀ ਅਤੇ ਡਂਡੇ ਦੀ ਮਾਰ ਤੋਂ ਡਰਦੇ ਮਾਰੇ ਭੂਤ ਪ੍ਰੇਤ ਪਿਸਾਚ ਆਦਿ ਸਭ ਦੌੜ ਗਏ। ਅਤੇ ਫਿਰ-- ਸ੍ਰੀ ਗੁਰ ਭੈ ਚਿਤਿਧਾਰਿ ਕੈ ਭੂਤ ਨ ਆਵਹਿ ਨੇਰ।

ਚਿੰਤਾਤੁਰ ਮਨ ਮੈ ਭਏ, ਗਏਭਾਗ ਚੌਫੇਰ॥ 137॥

ਭੂਤ ਪ੍ਰੇਤ ਅਤੇ ਗੁਰਮਤਿ--

ਭੂਤਾਂ ਪ੍ਰੇਤਾਂ ਦੇ ਡਰ ਦਾ ਭਰਮ ਜਿਵੇਂ ਪੁਰਾਣਾ ਦੇ ਲਿਖਾਰੀਆਂ ਨੇ ਭਾਰਤੀ ਜਨਤਾ ਦੇ ਮਨਾਂ ਵਿੱਚ ਪਾਇਆ ਹੈ ਉਸ ਦਾ ਪੂਰਾ ਵੇਰਵਾ ਉਦਾਹਣਾ ਦੁਆਰਾ ਪੁਸਤਕ “ਬਿੱਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ” ਦੇ ਚੌਥੇ ਭਾਗ ਦੇ ਪਹਿਲੇ ਕਾਂਡ ਵਿੱਚ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ। ਸੱਭ ਤੋਂ ਵੱਧ ਸਤਿਕਾਰੇ ਜਾ ਰਹੇ ਸ਼੍ਰੀ ਅਕਾਲ ਤਖ਼ਤ ਦੇ ਸਿੰਘ ਸਾਹਿਬ ਦੇ ਨਾਲ ਚਾਰ ਹੋਰ ਪ੍ਰਤਿਸ਼ਟਤ ਸਿੰਘ ਸਾਹਿਬਾਨ ਦੀ ਲਿਖਤੀ ਸਫ਼ਾਰਸ਼ ਤੋਂ ਅਤੇ ਪੰਥ ਦੀ ਸਿਰਮੌਰ ਸੰਸਥਾਂ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੀ ਮੋਹਰ ਹੇਠ ਪੰਥ ਵਿੱਚ ਵੰਡੀ ਜਾ ਰਹੀ ਇਸ ਪੁਸਤਕ ਦਾ ਕਬੂਲਿਆ ਜਾ ਰਿਹਾ ਗੁਰਮਤਿ ਵਿਰੋਧੀ ਧਾਰਮਿਕ ਅਸਰ, ਰੱਦ ਕਰਨ ਲਈ, ਇਸ ਪੁਸਤਕ ਦਾ ਹਰ ਪੱਖ ਵਿਚਾਰ ਹੇਠ ਲਿਆਉਣਾ ਜ਼ਰੂਰੀ ਹੈ। ਗੁਰਮਤਿ ਦੇ ਅਸਲੀ ਭੂਤ ਪ੍ਰੇਤਾਂ ਦੇ ਦਰਸ਼ਨ ਕਰਨ ਦਾ ਚਾਹਵਾਲ ਗੁਰਮੁਖ ਪਿਆਰੇ-- “ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” ਪੁਸਤਕ ਦੇ ਚੌਥੇ ਭਾਗ ਦੇਬ 55 ਸਫ਼ੇ ਤੋਂ 67 ਸਫ਼ੇ ਤੱਕ ਇਕਾਗਰਤਾ ਨਾਲ ਪੜ੍ਹਨ ਦੀ ਖੇਚਲ ਝੱਲ ਵੇਖਣ, ਹਿਰਦਾ ਗਦ-ਗਦ ਨਾ ਹੋਵੇ ਤਾਂ ਦਾਸ ਨੂੰ ਉਲਾਮਾਂ ਦੇਣ। ਗੁਰਮਤਿ ਦੇ ਅਸਲੀ ਬੇਤਾਲੇ ਅਥਵਾ ਭੂਤ ਪ੍ਰੇਤ ਕੌਣ ਹਨ? ਵੰਨਗੀ ਮਾਤਾਰ ਦਰਸ਼ਨ:- (1) -ਸਲੋਕ ਮਃ 1॥ ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ॥ 1॥ {556} - (2) - ਭੈਰਉ ਮਹਲਾ 3॥ ਕਲਿ ਮਹਿ ਪ੍ਰੇਤ ਜਿਨੀੑ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ॥ … 4॥ 6॥ 16॥ {1132} - (2) -ਸਲੋਕ॥ …. ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ॥ 1॥ …. ਪਉੜੀ॥ …. ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ॥ …. .॥ 4॥ {706}

25- ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ॥

ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ॥ 192 {1374}

ਪਦ ਅਰਥ:-ਜਾ ਘਰ=ਜਿਨ੍ਹਾਂ ਘਰਾਂ ਵਿਚ। ਸਾਧ=ਭਲੇ ਮਨੁੱਖ, ਉਹ ਬੰਦੇ ਜਿਨ੍ਹਾਂ ਆੋਣੇ ਮਨ ਨੂੰ ਸਾਧ ਲਿਆ ਹੈ, ਅਜੇਹੇ ਗੁਰਮੁਖ ਜਿਨ੍ਹਾਂ ਆਪਣਾ ਜੀਵਨ ਸੁਿਤਗੁਰੂ ਗ੍ਰੰਥ ਸਾਹਿਬ-ਰੂਪ ਸਤਿਗੁਰੂ ਨਾਨਕ ਸਾਹਿਬ ਜੀ ਦੀ ਸਿਖਿਆਂ ਅਨੁਸਾਰ ਬਣਾ ਲਿਆ ਹੋਇਆ ਹੈ। ਨ ਸੇਵੀਅਹਿ=ਨਹੀਂ ਸੇਵੇ ਜਾਂਦੇ, (ਗੁਰਮੁਖਾਂ ਦੀ ਕਦਰ-ਮਾਣ, ਸੇਵਾ ਨਹੀਂ ਕੀਤੀ ਜਾਂਦੀ। ਸੇਵਾ=ਭਗਤੀ (ਨਾ ਹੀ ਪ੍ਰਭੂ ਦੀ ਭਗਤੀ ਕੀਤੀ ਜਾਂਦੀ ਹੇ। ਮਰਹਟ=ਪਰਘਟ, ਮਸਾਣ। ਸਾਰਖੇ=ਵਰਗੇ।

ਗੁਰਮਤਿ ਤੋਂ ਅਗਿਆਨੀ, ਕਈ ਨਾਨਕ ਨਾਮ ਲੇਵਾ ਸੱਜਣ ਵੀ, ਗੁਰਬਾਣੀ ਵਿੱਚ ਆਏ ਭੂਤ ਪ੍ਰੇਤ ਦੇ ਜ਼ਿਕਰ ਤੋਂ ਦੁਖਦਾਈ ਟਪਲਾ ਖਾ ਰਹੇ ਹੁੰਦੇ ਹਨ। ਉਨ੍ਹਾਂ ਦਾ ਕਹਿਣ ਹੈ ਕਿ, ਜੇ ਗੁਰਮਤਿ ਭੂਤਾਂ ਦੀ ਅੱਡਰੀ ਹੋਂਦ ਨੂੰ ਮੰਨਦੀ ਨਹੀ ਤਾਂ ਕਈ ਵਾਰ ਉਨ੍ਹਾਂ ਦਾ ਜ਼ਿਕਰ ਕਿਉਂ? ਦ੍ਰਿੜ ਕਰ ਲੈਣ ਵਾਲੀ ਸਚਾਈ ਇਹ ਹੈ ਕਿ, ਗੁਰੂਬਾਣੀ ਵਿੱਚ ਜ਼ਿਕਰ ਭਰਮ ਦੀ ਉਪਜ ਭੂਤਾ ਦਾ ਨਹੀਂ, ਪ੍ਰਭੂ ਨੂੰ ਵਿਸਾਰੀ ਬੈਠੇ ਵਿਕਾਰੀ ਮਨੁੱਖ ਹੀ ਸਤਿਗੁਰਾਂ ਲਈ ਭੂਤ ਪ੍ਰੇਤ ਆਦਿ ਜੂੰਨਾ ਹਨ। ਉਪਰੋਕਤ ਵਰਣਨ ਭੂਤ ਪ੍ਰੇਤ ਲਫ਼ਜ਼ਾਂ ਬਾਰੇ ਹੋਰ ਬਹੁਪੱਖੀ ਜਾਣਕਾਰੀ ਲਈ, ਪੜੋ ਪੁਸਤਕ ‘ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ’ ਦੇ ਚੌਥੇ ਭਾਗ 55 ਸਫ਼ੇ ਤੋਂ 67 ਸਫ਼ੇ ਤੱਕ।

ਜਦੋਂ ਗੁਰੂ ਅਮਰਦਾਸ ਜੀ ਦੀਆਂ ਬਰਕਤਾਂ ਨਾਲ (ਕਥਿਤ) ਭੂਤ ਪ੍ਰੇਤ ਦੌੜ ਗਏ ਤਾਂ ਜਿਹੜਾ ਕਰਮਾਂ ਵਾਲਾ ਪਿੰਡ ਵਸਿਆ ਉਸ

ਚੌਪਈ॥ ਗੋਇੰਦਵਾਲ ਤਿਹ ਨਾਮੁ ਰਖਾਈ। ਪੁਨਿ ਆਏ ਸ੍ਰੀ ਗੁਰਪਹਿ ਧਾਈ।

ਸਭੁ ਬ੍ਰਿਤੰਤ ਸ੍ਰੀ ਗੁਰਹਿ ਸੁਨਾਯੋ। ਭਏ ਪ੍ਰਸੰਨ ਸੁ ਚਿਤ ਹਰਖਾਯੋ॥ 138॥

ਦਾ ਨਾਮ ਗੋਇੰਦਵਾ ਰੱਖਿਆ। ਫਿਰੇ ਧਾਈ ਕਰਕੇ (ਗੁਰੂ) ਅਮਰਦਾਸ ਜੀ ਖਡੂਰ ਪੁੱਜੇ ਅਤੇ ਆਪਣੇ ਸਤਿਗੁਰੂ ਸਾਹਿਬ ਜੀ ਨੂੰ ਸਾਰਾ ਹਾਲ ਆ ਸੁਣਾਇਅ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.