ਸਰੀਰ ਭਾਵੇਂ ਇਨਸਾਨ ਦਾ ਹੋਵੇ, ਪਸ਼ੂ ਪੰਛੀਆਂ, ਕੀੜਿਆਂ ਮਕੌੜਿਆਂ, ਸਾਗ
ਸਬਜ਼ੀਆਂ, ਅੰਨ ਫਲ ਜਾਂ ਖਨਿਜ ਪਦਾਰਥ ਸਾਰਿਆਂ ਦਾ ਮੂਲ ਇਕੋ ਹੀ ਮਿੱਟੀ ਹੈ। ਇਸ ਵਿਸ਼ੇ `ਤੇ ਬਹੁਤੇਰੇ
ਗੁਰਬਾਣੀ ਫ਼ੁਰਮਾਨ ਵੀ ਹਨ ਜਿਵੇਂ “ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ॥ ਅਸਥਾਵਰ
ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ” (ਪੰ: ੯੮੮) ਅਥਵਾ “ਮਾਟੀ ਏਕ ਅਨੇਕ ਭਾਂਤਿ
ਕਰਿ ਸਾਜੀ ਸਾਜਨਹਾਰੈ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ” (ਪੰ: ੧੩੫੦)
ਜਦਕਿ ਚਲਦੇ ਪ੍ਰਕਰਣ `ਚ ਰਾਗ ਗੋਂਡ ਵਿਚਲਾ ਕਬੀਰ ਸਾਹਿਬ ਦਾ ਇੱਕ ਸ਼ਬਦ “ਨਰੂ ਮਰੈ ਨਰੁ ਕਾਮਿ ਨ
ਆਵੈ॥ ਪਸੂ ਮਰੈ ਦਸ ਕਾਜ ਸਵਾਰੈ” (ਪ: ੭੮੦) ਯਕੀਨਣ ਵਿਸ਼ੇ ਨੂੰ ਵਧੇਰੇ ਸਮਝਣ ਤੇ ਨਿਖੇੜਣ ਲਈ
ਸਾਡੀ ਬਹੁਤ ਮਦਦ ਕਰੇਗਾ। ਕਬੀਰ ਸਾਹਿਬ ਦਾ ਇਹ ਪੂਰਾ ਸ਼ਬਦ ਇਸ ਤਰ੍ਹਾਂ ਹੈ:
“ਨਰੂ ਮਰੈ ਨਰੁ ਕਾਮਿ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ॥ ੧॥ ਅਪਨੇ ਕਰਮ ਕੀ
ਗਤਿ ਮੈ ਕਿਆ ਜਾਨਉ॥ ਮੈ ਕਿਆ ਜਾਨਉ ਬਾਬਾ ਰੇ॥ ੧॥ ਰਹਾਉ॥ ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ ਕੇਸ
ਜਲੇ ਜੈਸੇ ਘਾਸ ਕਾ ਪੂਲਾ॥ ੨॥ ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ”
(ਪੰ: ੮੭੦)
ਗਹਿਰਾਈ ਨਾਲ ਦੇਖਾਂਗੇ ਤਾਂ ਸਪਸ਼ਟ ਹੋ ਜਾਵੇਗਾ ਕਿ ਇਸ ਸ਼ਬਦ `ਚ ਕਬੀਰ ਜੀ,
ਕਿਸੇ ਬਹੁਤ ਵੱਡੇ ਗੁਰਮੱਤ ਸਿਧਾਂਤ ਨੂੰ ਖੋਲ ਰਹੇ ਹਨ ਤੇ ਉਹ ਵਿਸ਼ਾ ਹੈ “ਨਰੂ ਮਰੈ” ਤੇ
“ਪਸੂ ਮਰੈ” ਦਾ ਆਹਮਣਾ ਸਾਹਮਣਾ। ਸਚਮੁਚ ਜੇ ਕਰ ਇਸ “ਨਰੂ ਮਰੈ” ਤੇ “ਪਸੂ ਮਰੈ”
ਵਾਲੇ ਵਿਸ਼ੇ ਦੀ ਅਸਲੀਅਤ ਨੂੰ ਸਮਝ ਲਵਾਂਗੇ ਤਾਂ ਇਸ ਨਾਲ ਸਾਨੂੰ ਮਾਸ ਵਾਲੇ ਚਲਦੇ ਪ੍ਰਕਰਣ ਨੂੰ
ਸਮਝਣ ਤੇ ਹੱਲ ਕਰਣ `ਚ ਵੀ ਵੱਡੀ ਮਦਦ ਮਿਲੇਗੀ। ਇਸ ਲਈ ਅਸਾਂ ਇਸ ਸ਼ਬਦ `ਚੋਂ ਇਸ ਵਿਸ਼ੇ ਨੂੰ ਖਾਸ
ਤੌਰ `ਤੇ ਪਹਿਚਾਨਣ ਦਾ ਯਤਣ ਕਰਣਾ ਹੈ।
ਕਬੀਰ ਜੀ ਫ਼ੁਰਮਾਅ ਰਹੇ ਹਨ ਕਿ ਕਰਤੇ ਦੀ ਰਚਨਾ ਵਿਚਲੀਆਂ ਅਰਬਾਂ ਖਰਬਾਂ
ਜੂਨਾਂ `ਚੋਂ ਮਨੁੱਖਾ ਜੂਨ (ਜਨਮ) ਹੀ ਬਹੁਤ ਪੱਖਾਂ ਤੋਂ ਵਿਸ਼ੇਸ਼ ਹੈ। ਬੇਸ਼ੱਕ ਗੁਰਮੱਤ ਦਾ ਇਹ ਵੀ
ਸਦੀਵੀ ਸੱਚ ਹੈ ਕਿ “ਏਕੋ ਪਵਣੁ ਮਾਟੀ ਸਭ ਏਕਾ, ਸਭ ਏਕਾ ਜੋਤਿ ਸਬਾਈਆ॥ ਸਭ ਇਕਾ ਜੋਤਿ ਵਰਤੈ
ਭਿਨਿ ਭਿਨਿ, ਨ ਰਲਈ ਕਿਸੈ ਦੀ ਰਲਾਈਆ” (ਪੰ: ੯੬) ਅਥਵਾ “ਕੁਮਾੑਰੈ ਏਕ ਜੁ ਮਾਟੀ ਗੂੰਧੀ,
ਬਹੁ ਬਿਧਿ ਬਾਨੀ ਲਾਈ॥ ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਧਿ ਲਗਾਈ” (ਪੰ: ੪੭੯)
ਭਾਵ ਜੂਨਾਂ-ਜੂਨਾਂ ਅਨੁਸਾਰ ਬੇਸ਼ੱਕ ਸ਼ਕਲਾਂ ਤੇ ਸਰੀਰ ਭਿੰਨ ਭਿੰਨ ਹਨ ਤੇ ਇਨ੍ਹਾਂ ਦੀਆਂ ਪਹਿਚਾਣਾਂ
ਵੀ ਵੱਖ ਵੱਖ ਹਨ। ਜਦਕਿ ਇਨ੍ਹਾਂ ਸਾਰਿਆਂ ਦਾ ਮੂਲ ਇਕੋ ਹੀ ਹੈ ਤੇ ਇਹ ਸਾਰੇ ਇਕੋ ਮਿੱਟੀ ਤੋਂ ਬਣੇ
ਹੋਏ ਸਰੀਰ ਹਨ ਫ਼ਿਰ ਇਨ੍ਹਾਂ `ਚ ਨੂਰ ਵੀ ਇਕੋ ਕਰਤੇ ਪ੍ਰਭੂ ਦਾ ਹੀ ਹੈ।
ਇਸ ਸਾਰੇ ਦੇ ਬਾਵਜੂਦ, ਸ਼ਬਦ `ਚ ਭਗਤ ਜੀ ਫ਼ੁਰਮਾਅ ਰਹੇ ਹਨ ਕਿ ਤਾਂ ਵੀ
ਮਨੁੱਖਾ ਜੂਨ ਤੇ ਬਾਕੀ ਜੂਨਾਂ ਵਿਚਕਾਰ ਬਹੁਤ ਵੱਡਾ ਫ਼ਰਕ ਵੀ ਹੈ। ਉਪ੍ਰੰਤ ਉਹ ਫ਼ਰਕ ਹੈ ਕਿ ਬਾਕੀ
ਬੇਅੰਤ ਜੂਨਾਂ ਦੇ ਮੁਰਦਾ ਸਰੀਰਾਂ ਦੀ ਮਿੱਟੀ ਵੀ “ਪਸੂ ਮਰੈ ਦਸ ਕਾਜ ਸਵਾਰੈ” ਅਨੁਸਾਰ
ਮਨੁੱਖ ਦੇ ਅਨੇਕਾਂ ਕੰਮ ਸੁਆਰਦੀ ਤੇ ਮਨੁੱਖ ਦੇ ਕੰਮ ਆਉਂਦੀ ਹੈ।
ਜਦਕਿ ਦੂਜੇ ਪਾਸੇ “ਨਰੂ ਮਰੈ ਨਰੁ ਕਾਮਿ ਨ ਆਵੈ” ਅਨੁਸਾਰ ਇਕੱਲਾ
ਤੇ ਇਕੋ ਇੱਕ ਮਨੁੱਖਾ ਸਰੀਰ (ਜਨਮ ਤੇ ਜੂਨ) ਹੀ ਹੈ ਜਿਸ ਦੇ ਜੀਵਨ ਦਾ ਵਿਸ਼ੇਸ਼ ਮਕਸਦ ਹੀ ਜੀਊਂਦੇ
ਜੀਅ ਹੈ। ਅਜਿਹਾ ਸਰੀਰ ਜਿਹੜਾ, ਦੂਜੀਆਂ ਜੂਨਾਂ ਦੇ ਉਲਟ, ਮੌਤ ਤੋਂ ਬਾਅਦ ਕਿਸੇ ਵੀ ਕੰਮ ਨਹੀਂ
ਆਉਂਦਾ। ਇਹੀ ਕਾਰਨ ਹੈ ਕਿ ਦੂਜੀਆਂ ਜੂਨਾਂ ਦੇ ਉਲਟ ਇਸ ਨੂੰ ਕਿਸੇ ਵੀ ਢੰਗ, ਕੇਵਲ ਟਿਕਾਣੇ ਹੀ
ਲਗਾਉਣਾ ਪੈਂਦਾ ਹੈ ਫ਼ਿਰ ਚਾਹੇ ਸਾੜ ਕੇ, ਬਹਾ ਕੇ, ਦਫ਼ਨਾ ਕੇ ਜਾਂ ਕਿਸੇ ਵੀ ਹੋਰ ਤਰੀਕੇ।
“ਆਪਣਾ ਮੂਲੁ ਪਛਾਣੁ” - ਤਾਂ ਤੇ ਸੁਆਲ ਪੈਦਾ ਹੁੰਦਾ ਹੈ ਕਿ ਉਹ ਮਕਸਦ,
ਜਿਹੜਾ ਮਨੁੱਖਾ ਜੂਨ ਤੋਂ ਇਲਾਵਾ ਹੋਰ ਕਿਸੇ ਵੀ ਜੂਨ ਨਾਲ ਸਬੰਧਤ ਨਹੀਂ: ਤਾਂ ਉਹ ਮਕਸਦ ਹੈ ਕੀ?
ਜਿਉਂ ਜਿਉਂ ਗੁਰਬਾਣੀ ਦੀ ਗਹਿਰਾਈ ਜਾਵਾਂਗੇ ਤਾਂ ਇਹ ਵੀ ਪਤਾ ਲੱਗਦਾ ਜਾਵੇਗਾ ਕਿ ਇਹੀ ਕਾਰਨ ਹੈ ਕਿ
ਉਸ ਵਿਸ਼ੇਸ਼ ਮਕਸਦ ਦੀ ਪੂਰਤੀ ਲਈ ਹੀ, ਮਨੁੱਖਾ ਜੂਨ `ਚ ਜੀਵ ਨੂੰ ਮਨ ਵਾਲੀ ਨਿਵੇਕਲੀ ਦਾਤ ਵੀ ਮਿਲਦੀ
ਹੈ ਜੋ ਬਾਕੀ ਜੂਨਾਂ ਸਮੇਂ ਨਹੀਂ ਮਿਲਦੀ। ਅਜਿਹਾ ਮਨ ਜਿਸ ਬਾਰੇ ਫ਼ੁਰਮਾਣ ਹੈ “ਮਨ ਤੂੰ ਜੋਤਿ
ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ” (ਪੰ:
੪੪੧)। ਬਲਕਿ ਉਹ ਮਨ ਜਿਸਦੀ ਸੁਵਰਤੋਂ ਲਈ ਮਨੁੱਖ ਨੂੰ ਗੁਰਬਾਣੀ `ਚ ਆਦਿ ਤੋਂ ਸਮਾਪਤੀ ਤੱਕ ਸੁਚੇਤ
ਕੀਤਾ ਹੋਇਆ ਹੈ। ਇਹੀ ਨਹੀਂ ਇਸ ਮਨ ਦੀ ਕੁਵਰਤੋਂ ਕੀ ਹੈ? ਉਪ੍ਰੰਤ ਮਨ ਦੀ ਅਜਿਹੀ ਕੁਵਰਤੋਂ ਤੇ
ਲਾਪਰਵਾਈ ਦਾ ਜੀਵ ਲਈ ਨੁਕਸਾਨ ਕੀ ਹੈ, ਉਸ ਬਾਰੇ ਵੀ ਗੁਰਬਾਣੀ ਪੂਰੀ ਤਰ੍ਹਾਂ ਤੇ ਅਨੰਤ ਵਾਰ ਸਪਸ਼ਟ
ਕੀਤਾ ਹੋਇਆ ਹੈ। ਫ਼ਿਰ ਵੀ ਇਹ ਮਨ ਵਾਲਾ ਵਿਸ਼ਾ, ਨਿਤਾਂਤ ਵੱਖਰਾ ਵਿਸ਼ਾ ਹੈ।
ਖ਼ੈਰ! ਇਥੇ ਕੇਵਲ ਇਹ ਵਿਚਾਰਨਾ ਹੈ ਕਿ ਵਿਚਾਰ ਅਧੀਨ ਸ਼ਬਦ `ਚ ਕਬੀਰ ਜੀ ਜੋ
“ਨਰੂ ਮਰੈ” ਵਾਲੀ ਗੱਲ ਵੱਲ ਵਿਸ਼ੇਸ਼ ਧਿਆਨ ਪੁਆ ਰਹੇ ਹਨ ਤਾਂ ਉਹ ਹੈ ਕੀ? ਉਹ ਇਹੀ ਹੈ ਕਿ
ਜੇਕਰ ਮਨੁੱਖਾ ਜਨਮ ਸਮੇਂ ਵੀ “ਨਰੂ ਮਰੈ” ਭਾਵ ਮਨੁੱਖ ਦੀ ਮਕਸਦ ਵਿਹੂਣੇ ਵਾਲੀ ਹਾਲਤ ਬਣੀ
ਰਹੀ। ਜੇਕਰ ਇਸ ਨੇ ਮਨੁੱਖਾ ਜਨਮ `ਚ ਵੀ ਗੁਰੂ ਗਿਆਨ ਦੀ ਕਮਾਈ ਨਾ ਕੀਤੀ ਤੇ ਕਰਤੇ ਦੀ ਸਿਫ਼ਤ ਸਲਾਹ
ਨਾਲ ਨਾ ਜੁੜਿਆ। ਜੇਕਰ ਇਸ ਨੇ ਜੀਊਂਦੇ ਜੀਅ ਜੀਵਨ ਦੀ ਸਫ਼ਲ ਅਵਸਥਾ ਨੂੰ ਹਾਸਲ ਨਾ ਕੀਤਾ ਤੇ ਕਰਤੇ
`ਚ ਅਭੇਦ ਨਾ ਹੋਇਆ। ਜੇਕਰ ਇਸ ਨੇ ਜੀਵਨ ਅੰਦਰ ਜੀਊਂਦੇ ਜੀਅ, ਗੁਰਬਾਣੀ ਗਿਆਨ ਤੋਂ ਪ੍ਰਗਟ ਹੋਣ
ਵਾਲੇ “ਨਰੂ” ਭਾਵ ਇਨਸਾਨੀਅਤ ਦੇ ਗੁਣ ਆਪਣੇ ਅੰਦਰ ਪੈਦਾ ਨਾ ਕੀਤੇ।
ਅਜਿਹੇ ਇਲਾਹੀ ਗੁਣ ਜਿਹੜੇ ਕਿ ਸ਼ਬਦ ਗੁਰੂ ਦੀ ਕਮਾਈ ਤੇ ਕਰਤੇ ਦੀ ਸਿਫ਼ਤ
ਸਲਾਹ ਬਿਨਾ, ਜੀਵਨ ਅੰਦਰ ਪੈਦਾ ਹੋਣੇ ਵੀ ਸੰਭਵ ਨਹੀਂ ਹਨ; ਤਾਂ ਇਸ ਵਿਸ਼ੇਸ਼ ਮਨੁੱਖਾ ਜੂਨ ਸਮੇਂ,
ਮਨੁੱਖ ਨੇ ਇਹ ਵੀ ਚੇਤੇ ਰਖਣਾ ਹੈ ਕਿ ਇਸ ਅਮੁੱਲੇ ਸਰੀਰ ਦੇ ਬਿਨਸਨ ਬਾਅਦ “ਨਰੁ ਕਾਮਿ ਨ ਆਵੈ”
ਅਨੁਸਾਰ ਬਾਕੀ ਜੂਨਾਂ ਦੇ ਉਲਟ ਮਨੁੱਖਾ ਸਰੀਰ ਦੀ ਮਿੱਟੀ ਦਾ ਵੀ ਕੌਡੀ ਮੁੱਲ ਨਹੀਂ ਪੈਣਾ।
ਪਸ਼ੂਆਂ ਦੇ ਮਰਨ ਤੋਂ ਬਾਅਦ ਤਾਂ ਉਨ੍ਹਾਂ ਦੇ ਪੂਰੇ ਪੂਰੇ ਸਰੀਰ, ਬਲਕਿ ਉਨ੍ਹਾਂ ਸਰੀਰਾਂ ਦੀ ਬੋਟੀ
ਬੋਟੀ ਵੀ ਮਨੁੱਖ ਦੇ ਕੰਮ ਆ ਜਾਂਦੀ ਹੈ। ਪਸ਼ੂਆਂ ਦਾ ਤਾਂ ਇਕੱਲਾ ਇਕੱਲਾ ਸਰੀਰ ਵੀ ਮਨੁੱਖ ਦੇ
ਅਨੇਕਾਂ ਕੰਮ ਸੁਆਰਦਾ ਹੈ। ਜਦਕਿ ਮਨੁਖਾ ਸਰੀਰ ਦਾ ਅੰਤ ਹੀ ਬਹੁਤਾ ਕਰਕੇ “ਹਾਡ ਜਲੇ ਜੈਸੇ ਲਕਰੀ
ਕਾ ਤੂਲਾ॥ ਕੇਸ ਜਲੇ ਜੈਸੇ ਘਾਸ ਕਾ ਪੂਲਾ” ਵਾਲਾ ਹੀ ਹੁੰਦਾ ਹੈ ਤੇ ਇਸ ਤੋਂ ਵਧ ਕੁੱਝ ਨਹੀਂ।
ਉਪ੍ਰੰਤ ਕਬੀਰ ਜੀ ਨੇ ਮੌਤ ਤੋਂ ਬਾਅਦ ਨਾਲ ਸਬੰਧਤ ਮਨੁੱਖ ਦਾ “ਹਾਡ ਜਲੇ ਜੈਸੇ ਲਕਰੀ ਕਾ ਤੂਲਾ”
ਆਦਿ ਵਾਲਾ ਜੋ ਹਾਲ ਬਿਆਣਿਆ ਹੈ ਉਹ ਅੱਜ ਵੀ ਉਸੇ ਤਰ੍ਹਾਂ ਸੱਚ ਹੈ।
“ਰਾਮ ਨਾਮੁ ਕਾਹੇ ਨ ਦ੍ਰਿੜੀੑਆ” -ਉਪ੍ਰੰਤ ਬਾਕੀ ਰਹਿ ਜਾਂਦੀ ਹੈ ਗੱਲ
ਇਸ ਸਰੀਰ ਵਿਚਲੀ ਆਤਮਾ ਤੇ ਮਨ ਦੀ। ਉਂਜ ਤਾਂ ਬਾਣੀ `ਚ ਬੇਅੰਤ ਵਾਰ ਮਨੁੱਖਾ ਸਰੀਰ ਦੇ ਮਕਸਦ ਨੂੰ
ਸਪਸ਼ਟ ਕੀਤਾ ਹੋਇਆ ਹੈ। ਤਾਂ ਵੀ ਕਬੀਰ ਸਾਹਿਬ, ਇਸ ਸ਼ਬਦ ਵਿਚਲੀ “ਨਰੂ ਮਰੈ” ਵਾਲੀ ਸ਼ਬਦਾਵਲੀ
ਦੀ ਤਰ੍ਹਾਂ ਹੀ ਆਪਣੇ ਇੱਕ ਹੋਰ ਸ਼ਬਦ `ਚ ਵੀ ਫ਼ੁਰਮਾਅ ਇਸ ਨੂੰ ਸਪਸ਼ਟ ਕਰ ਰਹੇ ਹਨ ਜਿਵੇਂ:
“ਜਿਹ ਸਿਰਿ ਰਚਿ ਰਚਿ ਬਾਧਤ ਪਾਗ॥ ਸੋ ਸਿਰੁ ਚੁੰਚ ਸਵਾਰਹਿ ਕਾਗ॥ ੧॥ ਇਸੁ
ਤਨ ਧਨ ਕੋ ਕਿਆ ਗਰਬਈਆ॥ ਰਾਮ ਨਾਮੁ ਕਾਹੇ ਨ ਦ੍ਰਿੜੀੑਆ॥ ੧॥ ਰਹਾਉ॥ ਕਹਤ ਕਬੀਰ ਸੁਨਹੁ ਮਨ
ਮੇਰੇ॥ ਇਹੀ ਹਵਾਲ ਹੋਹਿਗੇ ਤੇਰੇ” (ਪੰ: ੩੩੦)
ਤਾਂ ਤੇ ਵਿਚਾਰ ਅਧੀਨ ਸ਼ਬਦ ਅਨੁਸਾਰ ਵੀ ਜੇ ਸਮਾਂ ਵਿਹਾਜਣ ਤੇ ਜ਼ਿੰਦਗੀ ਦੇ
ਮੁੱਕਣ ਬਾਅਦ “ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ” (ਉਹੀ) ਵਾਲੀ
ਹਾਲਤ ਹੀ ਬਣੀ। ਜੇਕਰ ਜੀਵਨ ਦੌਰਾਨ “ਰਾਮ ਨਾਮੁ ਕਾਹੇ ਨ ਦ੍ਰਿੜੀੑਆ” (ਉਹੀ) ਹੀ ਹੋਇਆ। ਇਸ
ਤਰ੍ਹਾਂ ਜਦੋਂ ਮਨੁੱਖਾ ਜਨਮ ਵਾਲਾ ਦੁਰਲਭ ਅਵਸਰ ਗੁਆ ਹੀ ਲਿਆ ਅਤੇ ਬਿਰਥਾ ਚਲਾ ਗਿਆ ਤਾਂ “ਜਮ
ਕਾ ਡੰਡੁ ਮੂੰਡ ਮਹਿ ਲਾਗੈ” (ਉਹੀ) ਅਨੁਸਾਰ ਮਨੁੱਖ ਨੂੰ ਮੁੜ ਜਨਮਾਂ ਜੂਨਾਂ ਗਰਭਾਂ ਦੇ ਗੇੜ
`ਚ ਹੀ ਪੈਣਾ ਪਵੇਗਾ। ਜਦਕਿ ਗੁਰਬਾਣੀ `ਚ ਜੀਊਂਦੇ ਜੀਅ ‘ਜਮ’ ਦਾ ਅਰਥ ਹੈ ਵਿਕਾਰਾਂ ਦੀ ਮਾਰ ਤੇ
ਮੌਤ ਤੋਂ ਬਾਅਦ ‘ਜਮ’ ਦਾ ਅਰਥ “ਮੁੜ ਜਨਮ ਮਰਨ ਦਾ ਗੇੜ” ਤੇ ਤੀਜਾ ਅਰਥ ਆਇਆ ਹੈ ‘ਸਰੀਰਕ ਮੌਤ’
ਜਦਕਿ ਬ੍ਰਾਹਮਣ ਮੱਤ ਤੇ ਗਰੁੜ ਪੁਰਾਨ ਵਾਲੇ ਜਮ ਜਾਂ ਜਮਦੂਤ ਦੇ ਅਰਥਾਂ `ਚ ਨਹੀਂ।
ਇਸ ਤਰ੍ਹਾਂ ਜਦੋਂ ਫ਼ਿਰ ਤੋਂ ਜੂਨਾਂ ਦੇ ਗੇੜ ਕੱਟਣੇ ਪਏ ਤਾਂ “ਕਰਿ ਅਉਗਣ
ਪਛੋਤਾਵਣਾ” (ਪ: ੪੭੧) ਉਸ ਸਮੇਂ ਬੀਤੇ ਨੂੰ ਪਛਤਾਉਣ ਤੋਂ ਸਿਵਾ, ਜੀਵ ਦੀ ਕੁੱਝ ਵੀ ਪੇਸ਼ ਨਹੀਂ
ਜਾਂਦੀ। ਇਹ ਵੀ ਕਿ ਗੁਰਬਾਣੀ `ਚ ਮੌਤ ਤੋਂ ਬਾਅਦ “ਜਮ ਕਾ ਡੰਡੁ ਮੂੰਡ ਮਹਿ ਲਾਗੈ” ਦਾ
ਮਤਲਬ, ਜੂਨਾਂ ਤੇ ਜਨਮਾਂ ਦੇ ਰੂਪ `ਚ ਸਜ਼ਾਵਾਂ ਹੀ ਹੁੰਦੀਆਂ ਹਨ, ਜਿਨ੍ਹਾਂ ਤੋਂ ਬਾਣੀ `ਚ ਬੇਅੰਤ
ਵਾਰ ਸੁਚੇਤ ਵੀ ਕੀਤਾ ਹੋਇਆ ਹੈ। ਹੋਰ “ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ॥ ਮੰਦਾ
ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥ ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ॥ ਨੰਗਾ ਦੋਜਕਿ
ਚਾਲਿਆ ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ ਪਛੋਤਾਵਣਾ” (ਪੰ: ੪੭੦) ਜਦਕਿ ਇਥੇ ਵੀ ‘ਨੰਗਾ’
ਦੇ ਅਰਥ ਹਨ ਖਾਲੀ ਹੱਥ, ਮਨੁੱਖਾ ਜਨਮ ਸਮੇਂ ਗੁਰੂ ਗਿਆਨ ਦੀ ਕਮਾਈ ਵਿਹੂਣੇ ਹੋਣ ਕਾਰਨ ਜਨਮ ਦਾ
ਅਸਫ਼ਲ ਹੋਣਾ, ‘ਦੋਜ਼ਕਿ’ ਦੇ ਵੀ ਅਰਥ ਹਨ ਜਨਮ ਮਰਨ ਦਾ ਗੇੜ।
ਜੀਵ ਨੂੰ ਮਨੁੱਖਾ ਜਨਮ ਦੌਰਾਨ ਹਉਮੈ ਅਧੀਨ ਕੀਤੇ ਚੰਗੇ-ਮਾੜੇ ਕਰਮਾਂ ਦਾ
ਭਿੰਨ ਭਿੰਨ ਜੂਨਾਂ ਦੇ ਰੂਪ `ਚ ਲੇਖਾ ਜੋਖਾ ਭੋਗਣਾ ਹੀ ਪੈਂਦਾ ਹੈ। ਜਦਕਿ ਗੁਰਬਾਣੀ `ਚ ਅਜਿਹੇ ਵੀ
ਬਹੁਤ ਦ੍ਰਿਸ਼ਟਾਂਤ ਹਨ ਕਿ ਜਿਨ੍ਹਾਂ ਅਨੁਸਾਰ ਉਸ ਸਮੇਂ ਜੀਵ ਨੂੰ ਅਹਿਸਾਸ ਤਾਂ ਹੁੰਦਾ ਹੈ ਕਿ ਉਸ
ਨੂੰ ਉਸ ਦੇ ਮਨੁੱਖਾ ਜਨਮ ਸਮੇਂ ਕੀਤੇ ਕਿਹੜੇ ਕਿਹੜੇ ਕਰਮਾਂ ਦੀ ਸਜ਼ਾ ਤੇ ਕਿਹੜੀ ਕਿਹੜੀ ਕੋਠੜੀ ਰੂਪ
ਜੂਨ ਰਾਹੀਂ ਮਿਲ ਰਹੀ ਹੈ ਪਰ ਉਸ ਸਮੇਂ ਤਾਂ ਉਹ ਸਜੇ-ਖਬੇ ਵੀ ਨਹੀਂ ਹੋ ਸਕਦਾ ਬਲਕਿ ਕੀਤੇ ਕਰਮਾ
ਨੂੰ ਭੋਗਨ ਲਈ ਉਸ ਨੂੰ ਜ਼ਬਾਨ ਵੀ ਗੁੰਗੀ ਹੀ ਮਿਲਦੀ ਹੈ। ਇਸ ਤਰ੍ਹਾਂ ਉਸ ਸਮੇਂ ਉਸ ਕੋਲ ਸਿਵਾਏ
ਪਛਤਾਉਣ-ਤੜਫਨ ਦੇ ਕੁੱਝ ਵੀ ਦੂਜਾ ਹੱਲ ਨਹੀਂ ਹੁੰਦਾ। ਕਿਉਂਕਿ ਅਜਿਹੀ ਸੰਭਾਲ ਲਈ ਉਸ ਕੋਲ ਕੇਵਲ
ਦੁਰਲਭ ਮਨੁੱਖਾ ਜੂਨ ਹੀ ਹੁੰਦੀ ਹੈ ਜਿਸ `ਚ ਘੜੀ ਘੜੀ ਦਾ ਵਾਧਾ ਘਾਟਾ ਵੀ ਹੁੰਦਾ ਹੈ।
“ਨਰੂ ਮਰੈ ਨਰੁ ਕਾਮਿ ਨ ਆਵੈ” -ਧਿਆਨ ਰਹੇ, ਗੁਰਬਾਣੀ ਵਿਚਲੇ ਸਿਧਾਂਤ
ਸਦੀਵੀ ਤੇ ਜੁਗੋ ਜੁਗ ਅਟੱਲ ਹਨ ਜਦਕਿ ਮਿਸਾਲਾਂ ਸਮੇਂ ਨਾਲ ਬਦਲਵੀਆਂ ਹੁੰਦੀਆਂ ਹਨ। ਠੀਕ ਇਸੇ
ਤਰ੍ਹਾਂ ਬੇਸ਼ਕ ਸਮੇਂ ਨਾਲ ਅੱਜ ਮਨੁੱਖਾ ਸਰੀਰ ਦੀਆਂ ਅੱਖਾਂ, ਦਿਲ, ਗੁਰਦੇ ਆਦਿ ਕੁੱਝ ਅੰਗ
ਦੂਜੇ ਮਨੁੱਖਾਂ ਲਈ ਵਰਤੇ ਜਾਂਦੇ ਹਨ। ਤਾਂ ਵੀ ਅਜਿਹਾ ਲਾਭ ਕਿਨੇਂ ਪ੍ਰਤੀਸ਼ਤ ਲੋਕਾਂ ਦੇ ਮੁਰਦਾ
ਸਰੀਰਾਂ ਤੋਂ ਅਤੇ ਕੁਲ ਕਿਤਨੇ ਲੋਕਾਂ ਨੂੰ ਹੋ ਰਿਹਾ ਹੈ? ਕੇਵਲ ਨਾ ਦੇ ਬਰਾਬਰ। ਫ਼ਿਰ, ਅਜਿਹੇ
ਪਰਉਪਕਾਰੀ ਮਨੁੱਖੀ ਸਰੀਰਾਂ ਦਾ ਵੀ ਕੁਲ ਮਿਲਾ ਕੇ ਇਹ ਕਿਤਨੇ ਪ੍ਰਤੀਸ਼ਤ ਹਿੱਸਾ ਹੁੰਦਾ ਹੈ, ਜਿਹੜਾ
ਦੂਜਿਆਂ ਦੇ ਕੰਮ ਆਉਂਦਾ ਹੈ?” ਉਪ੍ਰੰਤ ਸੁਆਲ ਇਹ ਵੀ ਹੈ ਕਿ ਉਨ੍ਹਾਂ ਪਰਉਪਕਾਰੀ ਸੱਜਨਾਂ ਦੇ ਬਾਕੀ
ਬਚੇ ਹੋਏ ਸਰੀਰਾਂ ਤੋਂ ਹੋਰ ਕੀ ਲਾਭ ਲਿਆ ਜਾਂਦਾ ਹੈ? ਭਾਵ ਕੁੱਝ ਵੀ ਨਹੀਂ। ਚੌਥਾ, ਜੇ ਉਨ੍ਹਾਂ
ਤੋਂ ਹੋਰ ਕੁੱਝ ਲਾਭ ਨਹੀਂ ਲਿਆ ਜਾਂਦਾ ਤਾਂ ਕਿਉਂ? ਪੰਜਵਾਂ, ਫ਼ਿਰ ਉਸ ਬਾਕੀ ਸਰੀਰ ਦਾ ਕੀ ਕੀਤਾ
ਜਾਂਦਾ ਹੈ? ਜਦਕਿ ਪਸ਼ੂ ਦੇ ਸਰੀਰ ਦੀ ਤਾਂ ਬੋਟੀ ਬੋਟੀ ਵੀ ਮਨੁੱਖ ਦੇ ਬੇਅੰਤ ਕੰਮਾਂ ਨੂੰ ਸੁਆਰਦੀ
ਤੇ ਮਨੁੱਖ ਦੇ ਕੰਮ ਆਉਂਦੀ ਹੈ। ਫ਼ਿਰ ਸ਼ਬਦ `ਚ ਕਬੀਰ ਸਾਹਿਬ ਵੀ ਤਾਂ ਇਹੀ ਕਹਿ ਰਹੇ ਹਨ “ਪਸੂ
ਮਰੈ ਦਸ ਕਾਜ ਸਵਾਰੈ” ਇਧਰ ਪਸ਼ੂ ਦਾ ਸਰੀਰ ਤਾਂ ਅੰਤ ਤੱਕ ਅਤੇ ਉਹ ਵੀ ਮਨੁੱਖ ਦੇ ਦਸੋਂ
(ਬਹੁਤੇਰੇ) ਕੰਮ ਸੁਆਰਦਾ ਹੈ।
ਫ਼ਿਰ ਇਤਨਾ ਹੀ ਨਹੀਂ ਜੇਕਰ ਕਿਸੇ ਪਰਉਪਕਾਰੀ ਮਨੁੱਖ ਰਾਹੀਂ ਆਪਣੇ ਸਰੀਰ ਦੇ
ਕਿਸੇ ਅੰਗ ਜਾਂ ਅੰਗਾਂ ਨੂੰ ਦੂਜਿਆਂ ਦੇ ਲਾਭ ਲਈ ਐਲਾਣਿਆਂ ਵੀ ਜਾਂਦਾ ਹੈ ਤਾਂ ਉਹ ਵੀ ‘ਜੀਊਂਦੇ
ਜੀਅ’ ਨਾ ਕਿ ਮੌਤ ਤੋਂ ਬਾਅਦ। ਇਸ ਲਈ ਅਜਿਹਾ ਕਰਣਾ ਵੀ ਉਸ ਅੰਦਰਲੇ “ਨਰੂ” ਭਾਵ ਇਨਸਾਨੀ
ਤੇ ਇਲਾਹੀ ਗੁਣਾਂ ਨਾਲ ਹੀ ਸਬੰਧਤ ਹੈ ਜਿਹੜੇ ਕਿ ਜੀਊਂਦੇ ਜੀਅ ਉਸਦੇ ਸਰੀਰ ਅੰਦਰ ਮੌਜੂਦ ਸਨ, ਨਾ
ਕਿ ਉਸ ਦੇ ਮੁਰਦਾ ਸਰੀਰ ਨਾਲ। ਬਾਕੀ ਤਾਂ ਮੌਤ ਤੋਂ ਬਾਅਦ ਕੇਵਲ ਦੁਰਘਟਣਾ ਗ੍ਰਸਤ ਜਾਂ ਲਾਵਾਰਿਸ
ਲਾਸ਼ਾਂ ਤੋਂ ਪੋਸਟ ਮਾਰਟਮ ਦੌਰਾਨ ਬਦੋਬਦੀ ਦੇ ਲਾਭ ਦਾ ਵਿਸ਼ਾ ਹੀ ਹੈ ਨਾ ਕਿ ਉਨ੍ਹਾਂ ਲੋਕਾਂ ਜਾਂ
ਸਬੰਧਤ ਪ੍ਰਵਾਰਾਂ ਦੀ ਖੁਸ਼ੀ ਦਾ। ਇਸ ਤਰ੍ਹਾਂ ਉਹ ਵੀ ਮਨੁੱਖੀ ਸਰੀਰਾਂ ਦੇ ਲਾਭ ਵੱਜੋਂ ਨਹੀਂ;
ਜਿਵੇਂ ਕਿ ਮਨੁੱਖ ਨੂੰ, ਮੁਰਦਾ ਤੇ ਮਰੇ ਹੋਏ ਪਸ਼ੂਆਂ ਦਾ ਵੀ ਲਾਭ ਮਿਲਦਾ ਹੈ।
ਵੇਰਵੇ ਦੀ ਲੋੜ ਕਿਉਂ? ਕਿਉਂਕਿ ਅਜੋਕੇ ਸਮੇਂ ਸਾਡੇ ਹੀ ਕੁੱਝ
ਵਿਦਵਾਨਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕਬੀਰ ਜੀ ਦੇ ਇਸ ਸ਼ਬਦ ਵਿਚਲੀ ਇਹ ਗੱਲ
“ਨਰੂ ਮਰੈ ਨਰੁ ਕਾਮਿ ਨ ਆਵੈ” ਅੱਜ ਦੇ ਸੰਦਰਭ `ਚ ਪੂਰੀ ਨਹੀਂ ਉਤਰਦੀ ਜਾਂ ਅੱਜ ਲਾਗੂ ਨਹੀਂ
ਹੁੰਦੀ। ਦੂਜੇ ਉਹ ਵੀ ਹਨ ਜਿਹੜੇ ਭਾਵੇਂ ਬਾਣੀ ਦੇ ਸਤਿਕਾਰ `ਚ ਹੀ ਸਹੀ, ਪਰ ਇਹ ਪੱਖ ਵੀ ਲੈ ਰਹੇ
ਹਨ, ਚੂੰਕਿ “ਮਿਸਾਲਾਂ ਸਮੇਂ ਨਾਲ ਬਦਲਵੀਆਂ ਹੁੰਦੀਆਂ ਹਨ” ਇਸ ਲਈ ਸਮੇਂ ਮੁਤਾਬਕ ਇਹ ਵੀ ਕੇਵਲ
ਮਿਸਾਲ ਹੀ ਸੀ। ਫ਼ਿਰ ਜੇਕਰ ਥੋੜਾ ਸ਼ਬਦ ਦੀ ਗਹਿਰਾਈ `ਚ ਜਾਵੋ ਤਾਂ ਸ਼ਬਦ ਸਬੰਧੀ ਉਭਰੇ ਇਹ ਦੋਵੇਂ
ਵਿਚਾਰ, ਗੁਰਬਾਣੀ ਵਿਚਾਰ ਤੇ ਸਿਧਾਂਤ ਦੀ ਕਸਵੱਟੀ `ਤੇ ਕਿਸੇ ਤਰ੍ਹਾਂ ਵੀ ਪੂਰੇ ਨਹੀਂ ਉਤਰਦੇ।
ਸੱਚਾਈ ਇਹ ਹੈ ਸਮੂਚੇ ਤੌਰ `ਤੇ ਬੇਸ਼ੱਕ ਜਜ਼ਬਾਤੀ ਕਾਰਨਾਂ ਕਰਕੇ ਹੀ ਸਹੀ, ਪਰ
ਮਨੁੱਖਾਂ ਦੇ ਮੁਰਦਾ ਸਰੀਰ ਅੱਜ ਵੀ ੯੯% ਤੋਂ ਉਪਰ ਗਿਣਤੀ `ਚ ਸਿਵਾਏ ਸਾੜਣ-ਦਫ਼ਨਾਉਣ ਜਾਂ ਪਾਣੀ ਆਦਿ
`ਚ ਬਹਾਉਣ ਦੇ, ਹੋਰ ਕਿਸੇ ਵੀ ਕੰਮ ਨਹੀਂ ਆ ਰਹੇ ਤੇ ਨਾ ਕਦੇ ਆਉਣ ਗੇ ਹੀ। ਮੁਰਦਾ ਮਨੁੱਖਾ ਸਰੀਰ
ਦਾ ਅੱਜ ਵੀ ਅੰਤ ਇਹੀ ਹੈ ਜੋ ਕੇਵਲ ਕਬੀਰ ਜੀ ਦੇ ਇਸ ਸ਼ਬਦ `ਚ ਨਹੀਂ ਬਲਕਿ ਜਿਸ ਨੂੰ ਗੁਰਬਾਣੀ `ਚ
ਅਨੇਕਾਂ ਵਾਰ ਹੋਰ ਵੀ ਬਹੁਤ ਵਾਰੀ ਬਿਆਣਿਆ ਹੋਇਆ ਹੈ ਜਿਵੇਂ:
“ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ” (ਪੰ: ੪੭੮) ਜਾਂ
“ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ
ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ” (ਪੰ: ੬੪੮) ਅਥਵਾ
“ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ” (ਪੰ: ੧੩੮) ਹੋਰ
“ਇਹੁ ਤਨੁ ਹੋਸੀ ਖਾਕ, ਨਿਮਾਣੀ ਗੋਰ ਘਰੇ” (ਪੰ: ੪੬੭)
“ਬੰਕੇ ਬਾਲ ਪਾਗ ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ॥ ੩
(ਪੰ: ੩੩੦)
“ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ॥
ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ” (ਪੰ: ੬੫੪)
ਇਸ ਲਈ ਕਬੀਰ ਜੀ ਦਾ ਕੇਵਲ ਇਹੀ ਸ਼ਬਦ ਨਹੀਂ ਜਿੱਥੇ ਕਬੀਰ ਜੀ ਕਹਿ ਰਹੇ
ਹਨ “ਨਰੂ ਮਰੈ ਨਰੁ ਕਾਮਿ ਨ ਆਵੈ” ਬਲਕਿ “ਬੋਲੈ ਸੇਖ ਫਰੀਦੁ, ਪਿਆਰੇ ਅਲਹ ਲਗੇ॥ ਇਹੁ
ਤਨੁ ਹੋਸੀ ਖਾਕ, ਨਿਮਾਣੀ ਗੋਰ ਘਰੇ” (ਪੰ: ੪੬੭) ਅਨੁਸਾਰ ਗੁਰਬਾਣੀ `ਚ ਬੇਅੰਤ ਸ਼ਬਦ ਹਨ ਜੋ
ਸਪਸ਼ਟ ਕਰਦੇ ਹਨ, ਮਨੁੱਖਾ ਸਰੀਰ ਦਾ ਲਾਭ ਹੀ ਜੀਊਂਦੇ ਜਾਗਦੇ ਸਰੀਰ ਸਮੇਂ ਹੈ ਅਤੇ ਮੌਤ ਤੋਂ ਬਾਅਦ
ਨਹੀਂ। ਮਨੁੱਖਾ ਸਰੀਰ ਦੀ ਸੰਭਾਲ ਹੀ ਗੁਰੂ ਸ਼ਬਦ ਦੀ ਕਮਾਈ ਨਾਲ, ਜੀਊਂਦੇ ਜੀਅ ਹੋਣੀ ਹੈ। ਜੇ ਅਜਿਹਾ
ਨਾ ਕੀਤਾ ਤਾਂ ਮੌਤ ਤੋਂ ਬਾਅਦ ਇਸ ਸਰੀਰ ਦਾ ਕੁੱਝ ਵੀ ਮੁੱਲ ਨਹੀਂ। ਇਸ ਤਰ੍ਹਾਂ ਬਿਰਥਾ ਮਨੁੱਖਾ
ਜਨਮ ਤਾਂ ਪਸ਼ੂ ਦੇ ਸਰੀਰ ਤੋਂ ਵੀ ਨੀਵਾਂ ਚਲਾ ਜਾਂਦਾ ਹੈ ਇਸ ਨੂੰ ਕਬੀਰ ਜੀ ਦੀ ਸ਼ਬਦਾਵਲੀ “ਪਸੂ
ਮਰੈ ਦਸ ਕਾਜ ਸਵਾਰੈ” ਨਾਲ ਤੋਲੀਏ ਅਤੇ “ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ
ਮਹਿ ਲਾਗੈ” ਜਦਕਿ ਉਸ ਵੱਕਤ ਮਨੁੱਖ ਇਸ ਬਾਰੇ ਲਾਪਰਵਾਹ ਹੀ ਰਹਿੰਦਾ ਹੈ।
ਤਾਂ ਤੇ ਕਬੀਰ ਜੀ ਦੇ ਸ਼ਬਦ ਦੀ ਸੰਖੇਪ ਵਿਚਾਰ ਇਸ ਤਰ੍ਹਾਂ ਹੈ ਕਿ ਮਨੁੱਖਾ
ਸਰੀਰ ਤੋਂ ਇਲਾਵਾ ਬਾਕੀ ਅਰਬਾਂ ਖਰਬਾਂ ਜੂਨਾਂ ਤਾਂ ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਸਰੀਰ
ਤੇ ਸਰੀਰਾਂ ਦੀ ਮਿੱਟੀ ਵੀ ਮਨੁੱਖ ਦੀਆਂ ਅਨੇਕਾਂ ਲੋੜਾਂ ਨੂੰ ਪੂਰਾ ਕਰਦੀ ਹੈ। ਜਦਕਿ ਮਨੁੱਖਾ ਸਰੀਰ
ਹੀ ਇਕੋ ਇੱਕ ਅਜਿਹਾ ਸਰੀਰ ਹੈ ਜਿਸ ਦਾ ਮਕਸਦ “ਬੋਲੈ ਸੇਖ ਫਰੀਦੁ, ਪਿਆਰੇ ਅਲਹ ਲਗੇ”
ਅਨੁਸਾਰ ਜੀਊਂਦੇ ਜੀਅ ਹੀ ਹੈ ਅਥਵਾ “ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ
ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰ” (ਪੰ: ੧੩੭। ਇਸ ਤਰ੍ਹਾਂ ਇਸ ਸਰੀਰ ਦੀ ਜੇਕਰ
ਸੰਭਾਲ ਹੋਣੀ ਹੈ, ਜੇਕਰ ਇਸ ਜਨਮ ਨੂੰ ਸਫ਼ਲ ਕਰਣਾ ਹੈ ਤਾਂ ਉਹ ਜੀਊਂਦੇ ਜੀਅ ਹੀ ਹੋਣਾ ਹੈ, ਮੌਤ ਤੋਂ
ਬਾਅਦ ਤਾਂ “ਬਾਝੁ ਗੁਰੂ ਡੁਬਾ ਸੰਸਾਰ” ਵਾਲੀ ਗੱਲ ਹੀ ਹੋਣੀ ਹੈ।
ਇਸ ਲਈ ਕਿਉਂਕਿ ਇਸ ਸਰੀਰ ਦਾ ਲਾਭ ਹੀ ਕੇਵਲ ਜੀਊਂਦੇ ਜੀਅ ਇਲਾਹੀ ਗੁਣਾਂ `ਚ
ਰੰਗੀ ਹੋਈ ਇਸ ਅੰਦਰਲੀ ਇਨਸਾਨੀਅਤ ਤੇ ਆਤਮਕ ਸੰਭਾਲ ਕਰਕੇ ਹੀ ਹੋਣਾ ਹੈ। ਫ਼ਿਰ ਜੇਕਰ ਜੀਊਂਦੇ ਜੀਅ,
ਜੀਵਨ ਦੇ ਇਸ ਮੂਲ ਮਕਸਦ ਨੂੰ ਪ੍ਰਾਪਤ ਨਾ ਕੀਤਾ ਤਾਂ ਮੌਤ ਤੋਂ ਬਾਅਦ “ਨਰੂ ਮਰੈ ਨਰੁ ਕਾਮਿ ਨ
ਆਵੈ” ਵਾਲੀ ਗੱਲ ਹੀ ਹੋਵੇਗੀ ਤੇ ਇਸ ਸਰੀਰ ਦਾ ਕੌਡੀ ਮੁੱਲ ਨਹੀਂ ਪਵੇਗਾ। ਇਸ ਲਈ ਇਸ ਸਰੀਰ ਦੀ
ਉਤਮਤਾ ਇਸੇ `ਚ ਹੈ ਕਿ ਜੀਊਂਦੇ ਜੀਅ, ਕਰਤੇ ਦੀ ਸਿਫ਼ਤ ਸਲਾਹ ਰਾਹੀਂ ਇਸ ਨੂੰ ਇਲਾਹੀ ਗੁਣਾਂ ਨਾਲ
ਭਰਪੂਰ ਕਰਕੇ ਇਸ ਦਾ ਯੋਗ ਲਾਭ ਲਿਆ ਜਾਵੇ। ਉਹ ਲਾਭ ਜਿਸ ਲਈ ਕਰਤੇ ਨੇ ਇਸ ਵਿਸ਼ੇਸ਼ ਸਰੀਰ ਤੇ ਸਾਡੀ
ਮਨੁੱਖਾ ਜੂਨ ਨੂੰ ਘੜਿਆ ਹੋਇਆ ਹੈ।
ਨਹੀਂ ਤਾਂ ਇਸ ਸਰੀਰ ਨੇ ਮੌਤ ਤੋੰ ਬਾਅਦ ਤਾਂ ਵਾਪਿਸ “ਮਾਟੀ ਏਕ ਅਨੇਕ
ਭਾਂਤਿ ਕਰਿ ਸਾਜੀ ਸਾਜਨਹਾਰੈ” (ਉੇਹੀ) ਅਨੁਸਾਰ ਮਿੱਟੀ `ਚ ਰੱਲ ਕੇ, ਇੱਕ ਜਾਂ ਦੂਜੇ ਢੰਗ
ਕੇਵਲ ਮਿੱਟੀ ਹੀ ਹੋ ਜਾਣਾ ਹੈ। ਬਲਕਿ ਜਿਹੜੇ ਮੁਰਦਾ ਸਰੀਰ, ਕਿਸੇ ਕਾਰਨ ਸਮਾਜਿਕ ਤੇ ਪ੍ਰਚਲਤ
ਰਸਮਾਂ ਦੀ ਪਕੜ ਤੋਂ ਬਾਹਿਰ ਰਹਿ ਜਾਂਦੇ ਹਨ। ਅਜਿਹੇ ਮਨੁੱਖੀ ਸਰੀਰਾਂ ਨੂੰ “ਇਕਨਾ ਕੁਤੇ ਖਾਹਿ”
ਭਾਵ ਸਿਵਾਏ ਆਦਮਖੋਰ ਮਨੁੱਖਾਂ, ਜੰਗਲੀ ਜਾਨਵਰਾਂ ਤੇ ਗਿਝਾਂ, ਇੱਲਾਂ, ਕੁਤਿਆਂ ਆਦਿ ਰਾਹੀਂ
ਖਾਣ ਦੇ ਹੋਰ ਕਿਸੇ ਵੀ ਕੰਮ ਨਹੀਂ ਆਉਂਦੇ।
“ਮਨੁੱਖ ਬਨਾਮ ਬਾਕੀ ਬੇਅੰਤ ਜੂਨਾਂ-ਤਾਂ ਤੇ ਸੱਚ ਇਹੀ ਹੈ ਕਿ ਹਵਾ
ਪਾਣੀ ਦੇ ਜੀਵਾਂ ਤੋਂ ਲੈ ਕੇ ਫਲਾ, ਫੁਲਾਂ, ਅੰਨ, ਸਬਜ਼ੀਆਂ ਤੇ ਹਰੇਕ ਸ਼੍ਰੇਣੀ ਦੇ ਪੂਰੇ ਦੇ ਪੂਰੇ
ਸਰੀਰ ਤੇ ਸਰੀਰਾਂ ਦੀ ਮਿੱਟੀ ਨੂੰ ਉਨ੍ਹਾਂ ਦੀ ਨਸਲ ਤੇ ਗੁਣਾਂ ਅਨੁਸਾਰ ਮਨੁੱਖ ਦੇ ਕੰਮ ਆਉਂਦੇ ਤੇ
ਮਨੁੱਖ ਦੇ ਸੈਂਕੜੇ ਕੰਮਾਂ ਨੂੰ ਸੁਆਰਦੇ ਹਨ। ਫ਼ਿਰ ਇਹੀ ਨਹੀਂ ਬਲਕਿ ਲੋੜ ਅਨੁਸਾਰ ਕੁੱਝ ਤਾਂ
ਉਨ੍ਹਾਂ ਦੇ ਜੀਵਨ `ਚ ਵੀ ਜਿਵੇਂ ਹਾਥੀ, ਘੋੜੇ, ਕੁੱਤੇ, ਗਊਆਂ ਆਦਿ ਨੂੰ “ਅਵਰ ਜੋਨਿ ਤੇਰੀ
ਪਨਿਹਾਰੀ”॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” (ਪੰ: