.

ੴ ਸਤਿਗੁਰ ਪ੍ਰਸਾਦਿ॥

*****************************************************************************************

ਦੇਹ ਸਿਵਾ ਬਰੁ ਮੋਹਿ….

ਅਖੌਤੀ ਦਸਮ ਗ੍ਰੰਥ ਵਿੱਚ “ਚੰਡੀ ਚਰਿਤ੍ਰ (ਉਕਤਿ ਬਿਲਾਸ) “ ਦਰਜ਼ ਕੀਤਾ ਹੋਇਆ ਹੈ, ਜਿਸ ਦੇ (੨੩੩, ੧ ਤੋਂ ਲੈ ਕੇ ੨੩੩ ਤੱਕ) ਲੜੀਵਾਰ ਪੈਰੇ ਹਨ। ਪੈਰਾ ੨੩੧ ਇੰਜ ਹੈ:

ਸਵੈਯਾ

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।

ਨ ਡਰੋ ਅਰਿ ਸੋ ਜਬ ਜਾਇ ਲਰੇ ਨਿਸਚੈ ਕਰਿ ਅਪੁਨੀ ਜੀਤ ਕਰੋ।

ਅਰੁ ਸਿਖ ਹੋ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ।

ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤੁਬ ਜੂਝ ਮਰੋ। ੨੩੧।

ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ ਨੇ ਇਸ ਦੀ ਵਿਆਖਿਆ ਕੀਤੀ ਹੈ:

ਹੇ ਸ਼ਿਵਾ! ਮੈਨੂੰ ਇਹ ਵਰ ਦੇ ਕਿ (ਮੈਂ) ਸ਼ੁਭ ਕੰਮਾਂ (ਨੂੰ ਕਰਨੋ) ਨ ਟਲਾਂ। ਜਦੋਂ ਵੈਰੀ ਨਾਲ (ਰਣ-ਭੂਮੀ ਵਿੱਚ ਜਾ ਕੇ) ਲੜਾਂ ਤਾਂ (ਜ਼ਰਾ) ਨ ਡਰਾਂ ਅਤੇ ਨਿਸ਼ਚੇ ਹੀ ਆਪਣੀ ਜਿਤ ਪ੍ਰਾਪਤ ਕਰਾਂ। ਅਤੇ ਆਪਣੇ ਮਨ ਨੂੰ ਸਿਖਿਆ ਦੇਵਾਂ ਕਿ ਮੈਨੂੰ (ਸਦਾ) ਇਹ ਲਾਲਚ (ਬਣਿਆ ਰਹੇ ਕਿ ਮੈਂ) ਤੇਰੇ ਗੁਣਾਂ ਨੂੰ ਉਚਾਰਦਾ ਰਹਾਂ। ਅਤੇ ਜਦੋਂ ਉਮਰ ਦਾ ਅੰਤਿਮ ਸਮਾਂ ਆ ਜਾਏ ਤਾਂ ਅਤਿ ਦੇ ਯੁੱਧ ਵਿੱਚ ਲੜਦਾ ਹੋਇਆ ਮਰ ਜਾਵਾਂ। ੨੩੧।

English Translation by Author S. Pritpal Singh Bindra (Canada), vide his Website: www.bindra.net/Shiva; is reproduced below:

“Oh, Shiva, shower this blessing upon me, that I may not hesitate partaking in noble deeds. With no fear, and with fortitude I may enter the fight and seek the victory. And then I enlighten my mind and be enticed to extol you. As the life-end seems nearer, I may jump in the struggle and sacrifice.”

S. Bindra has further expressed his views as follows:

(231) “OO, Shiva, shower the blessing upon me…

Now we must consider the position of Shiva logically through these instances. He has been created through the might of a Primal Being who is the source of Shiva’s power. Shiva is not omnipresent but resides in a particular place called Kailasha Puri. Shiva’s companions, like the vultures, feel pleasure on seeing the dead bodies for flesh. It was Shiva who cut off the head of the Ganesha, another deity. In the stanza 166, two entities are distinctly mentioned, Brahma, the Creator and Shiva, whose contemplation was shuddered. Nowhere, Shiva is depicted as God.”

From the foregoing, it is quite evident that the Shiva, in the above hymn, does not represent God, Almighty. It is just a Hindu god or deity.”

[His Article: Shiva, Akalpurkh Or A Deity? was also published in The Sikh Bulletin, July 2001 at pages 27-28, CA, USA]

For a moment, even if it is considered that Guru Gobind Singh Sahib had uttered these lines for seeking boon from Shiva, question arises whether it proved to be ‘true’? Because Guru Sahib had breathed his last on 7 October 1708 when no battle had taken place at Nanded (Hazur Sahib) during September and October 1708.

ਆਖੀਰਲੇ ਦੋ ਪੈਰੇ ਪੜਣ `ਤੇ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਨੇ ਐਸੀ ਕੋਈ ਬੇਨਤੀ ਨਹੀਂ ਕੀਤੀ ਹੋਵੇਗੀ!

ਚੰਡਿ ਚਰਿਤ੍ਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦ੍ਰਮਈ ਹੈ।

ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ ਲਉ ਉਪਮਾ ਸੁ ਨਈ ਹੈ।

ਕਉਤਕ ਹੋਤੁ ਕਰੀ ਕਵਿ ਨੋ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ।

ਜਾਹਿ ਨਮਿਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ। ੨੩੨।

ਡਾ: ਜੱਗੀ ਵਲੋਂ ਵਿਆਖਿਆ:

ਚੰਡੀ-ਚਰਿਤ੍ਰ ਕਵਿਤਾ ਵਿੱਚ ਕਥਨ ਕੀਤਾ ਹੈ। (ਇਹ) ਸਾਰੀ (ਕਵਿਤਾ) ਰੌਦਰ-ਰਸ ਵਿੱਚ ਲਿਖੀ ਹੈ। ਇੱਕ ਤੋਂ ਇੱਕ (ਉਕਤੀ) ਰਸ ਭਰਪੂਰ ਹੈ ਅਤੇ ਆਦਿ ਤੋਂ ਅੰਤ ਤਕ (ਪੈਰਾਂ ਦੇ ਨਹੁੰਆਂ ਤੋਂ ਸਿਰ ਦੀ ਚੋਟੀ ਤਕ) ਹਰ ਉਪਮਾ ਨਵੀਂ ਹੈ। ਕਵੀ ਨੇ ਮਾਨਸਿਕ ਵਿਲਾਸ (ਕਉਤਕ) ਲਈ ਇੱਕ ਕਾਵਿ-ਰਚਨਾ ਕੀਤੀ ਹੈ। ‘ਸਤਸਈ’ ਦੀ ਇਹ ਪੂਰੀ ਕਥਾ ਵਰਣਿਤ ਹੈ। ਜਿਸ (ਮਨੋਰਥ) ਲਈ (ਕੋਈ) ਪੁਰਸ਼ (ਇਸ ਰਚਨਾ ਨੂੰ) ਪੜ੍ਹੇ ਅਤੇ ਸੁਣੇਗਾ, ਉਸ ਨੂੰ ਅੱਵਸ਼ ਹੀ (ਦੇਵੀ) ਉਹੀ (ਵਰ) ਪ੍ਰਦਾਨ ਕਰੇਗੀ। ੨੩੨।

ਦੋਹਰਾ

ਗ੍ਰੰਥ ਸਤਿ ਸਇਆ ਕੋ ਕਰਿਓ ਜਾ ਸਮ ਅਵਰੁ ਨ ਕੋਇ।

ਜਿਹ ਨਮਿਤ ਕਵਿ ਨੇ ਕਹਿਓ ਸੁ ਦੇਹ ਚੰਡਿਕਾ ਸੋਇ। ੨੩੩।

ਡਾ: ਜੱਗੀ ਵਲੋਂ ਵਿਆਖਿਆ:

(ਮੈਂ) ‘ਸਤਸਈ’ (ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ ਦੇ ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ। ਹੇ ਚੰਡਿਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) ਕਹੀ ਹੈ, ਉਸ ਦਾ ਉਹੀ (ਮਨੋਰਥ) ਪੂਰਾ ਕਰੇ। ੨੩੩।

ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਦਾ ‘ਦੇਵ ਸੁਰੇਸ ਸਹਿਤ ਜੈਕਾਰ ਕਰਾ’ ਅੱਠਵਾਂ ਅਧਿਆਇ ਸਮਾਪਤ ਹੋਇ; ਸਭ ਸ਼ੁਭ ਹੈ। ੮।

ਕਿਸੇ ਭੀ ਗੁਰਦੁਆਰਾ ਸਾਹਿਬ ਵਿਖੇ ਇਸ ਦਾ ਗਾਇਣ ਨਹੀਂ ਹੋਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਅਤੇ ਸਿੱਖ ਇੱਕ ਅਕਾਲ ਪੁਰਖ ਦੀ ਹੋਂਦ ਨੂੰ ਹੀ ਮੰਨਣ ਵਾਲੇ ਹਨ ਅਤੇ ਕਿਸੇ ਹਿੰਦੂ ਦੇਵੀ-ਦੇਵਤੇ ਵਿੱਚ ਵਿਸ਼ਵਾਸ਼ ਨਹੀਂ ਰੱਖਦੇ। ਇਸ ਲਈ, ਕਿਸੇ ‘ਸ਼ਿਵਾ’ ਤੋਂ ਬਰ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ! ਪਰ, ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਹੁਕਮ ਸਦਾ ਮੰਨਣਾ ਚਾਹੀਦਾ ਹੈ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ: ਗੁਰੂ ਗਰੰਥ ਸਾਹਿਬ - ੴ ਜਪੁ ਤੋਂ ਮੁੰਦਾਵਣੀ ਤੱਕ” (ਪੰਨੇ ੧ ਤੋਂ ੧੪੨੯)।

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੩ ਜਨਵਰੀ ੨੦੧੩




.