ਧਰਮਰਾਜ, ਚਿਤ੍ਰ ਗੁਪਤ
ਆਮ ਤੌਰ ’ਤੇ ਸਮਝਿਆ ਜਾਂਦਾ ਹੈ ਕਿ ਮਨੁੱਖ ਦੇ ਮਰਨ ਮਗਰੋਂ ਇਸਨੂੰ ਜਮ ਪਕੜ
ਕੇ, ਘਸੀਟ ਕੇ ਧਰਮਰਾਜ (ਚਿਤ੍ਰ ਗੁਪਤ) ਦੇ ਸਾਹਮਣੇ ਲੈ ਜਾਂਦੇ ਹਨ, ਉਥੇ ਮਨੁੱਖ ਦੇ, ਧਰਤੀ ਤੇ
ਕੀਤੇ ਕਰਮਾਂ ਅਨੁਸਾਰ ਲੇਖਾ-ਜੋਖਾ ਹੁੰਦਾ ਹੈ। ਦੁਨਿਆਵੀ ਸੋਚ ਮੁਤਾਬਕ ਉਸ ਕਚਿਹਰੀ (ਦੀਬਾਣ-ਦਰਗਾਹ)
ਦਾ ਸਭ ਤੋਂ ਵੱਡਾ ਅਫਸਰ ਧਰਮਰਾਜ ਹੁੰਦਾ ਹੈ। ਚਿਤ੍ਰ ਗੁਪਤ ਇਕ ਹੋਰ ਅਖੌਤੀ ਅਫਸਰ ਹੁੰਦਾ ਹੈ ਜੋ
ਮਨੁੱਖ ਦੇ ਕੀਤੇ ਕਰਮਾਂ ਦੇ ਖਾਤੇ ਤਿਆਰ ਕਰਕੇ ਅਖੌਤੀ ਧਰਮਰਾਜ ਅੱਗੇ ਰੱਖਦਾ ਹੈ। ਰੱਬ ਜੀ ਨੇ
ਧਰਮਰਾਜ ਨੂੰ ਸਾਰੇ ਹੱਕ ਦਿੱਤੇ ਹੁੰਦੇ ਹਨ ਕਿ ਉਹ ਮਨੁੱਖ ਦੇ ਕਰਮਾਂ ਅਨੁਸਾਰ ਉਸ ਨੂੰ ਨਰਕ-ਦੋਜ਼ਖ਼
’ਚ ਸੁੱਟ ਦੇਵੇ, ਸਵਰਗ-ਜਨੱਤ ’ਚ ਭੇਜ ਦੇਵੇ, ਮੁੜ ਧਰਤੀ ਤੇ ਕਿਸੀ ਜੂਨ ’ਚ ਜਾਂ ਮਨੁੱਖੀ ਜਨਮ ਵਿਚ
ਹੀ ਪੈਦਾ ਕਰ ਦੇਵੇ ਅਤੇ ਜਾਂ ਫਿਰ ਮਨੁੱਖ ਨੂੰ ਰੱਬ ਜੀ ਦੇ ਚਰਨਾਂ ’ਚ ਹਮੇਸ਼ਾ ਲਈ ਰੱਖੇ, ਇਹ ਸਭ
ਕੰਮ ਅਖੌਤੀ ਧਰਮਰਾਜ ਦੇ ਇਖਤਿਆਰ ਮੰਨੇ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ
ਅਨੁਸਾਰ ਐਸੇ ਧਰਮਰਾਜ (ਅਖੌਤੀ) ਨੂੰ ਪਰਵਾਨ ਨਹੀਂ ਕੀਤਾ ਗਿਆ ਬਲਕਿ ਉਸਦਾ ਡਰ ਵੀ ਲਾਹ ਸੁਟਿਆ ਹੈ।
ਜਿਵੇਂ ਕਿ :-
1. ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ।। (ਗੁਰੂ ਗ੍ਰੰਥ
ਸਾਹਿਬ, ਪੰਨਾ : 698)
2. ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ।। (ਗੁਰੂ ਗ੍ਰੰਥ
ਸਾਹਿਬ, ਪੰਨਾ : 614)
3. ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ।। (ਗੁਰੂ ਗ੍ਰੰਥ
ਸਾਹਿਬ, ਪੰਨਾ : 793)
4. ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ।। (ਗੁਰੂ ਗ੍ਰੰਥ
ਸਾਹਿਬ, ਪੰਨਾ : 800)
5. ਧਰਮ ਰਾਇ ਕੇ ਕਾਗਰ ਫਾਟੇ।। (ਗੁਰੂ ਗ੍ਰੰਥ ਸਾਹਿਬ, ਪੰਨਾ : 1348)
6. ਧਰਮ ਰਾਇ ਕੇ ਦੂਤ ਨ ਜੋਹੈ।। (ਗੁਰੂ ਗ੍ਰੰਥ ਸਾਹਿਬ, ਪੰਨਾ : 185)
7. ਧਰਮ ਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ।। (ਗੁਰੂ
ਗ੍ਰੰਥ ਸਾਹਿਬ, ਪੰਨਾ : 980)
ਗੁਰੂ ਗ੍ਰੰਥ ਸਾਹਿਬ ਅਨੁਸਾਰ ਸਮਝਾਇਆ ਹੈ ਕਿ ਅਖੌਤੀ ਧਰਮਰਾਜ ਜਾਂ ਜਮ
(ਵਿਕਾਰ) ਰੱਬ ਦੇ ਪਿਆਰਿਆਂ ਦੇ ਨੇੜੇ ਨਹੀਂ ਢੁਕਦੇ ਭਾਵ ਜੋ ਮਨੁੱਖ ਸੱਚੇ ਧਰਮ (ਸਤਿਗੁਰ) ਅਨੁਸਾਰ
ਜੀਵਨ ਜਿਊਂਦੇ ਹਨ ਉਨ੍ਹਾਂ ਨੂੰ ਇਥੇ ਇਸੇ ਜੀਵਨ (ਸਰੀਰ) ’ਚ ਜਿਊਂਦਿਆਂ ਹੀ ਵਿਕਾਰਾਂ ਰੂਪੀ ਜਮਾਂ
ਜੈਸੀ ਮਾੜੀ ਸੋਚ, ਦੁਰਮਤ ਜਾਂ ਮਾੜੇ ਕਰਮ ਨਹੀਂ ਕਰਨੇ ਪੈਂਦੇ ਕਿਉਂਕਿ ਉਹ ਮਨੁੱਖ, ਜਿਊਂਦਿਆਂ ਹੀ
ਆਪਣੀ ਅੰਤਰ ਆਤਮੇ ਦੀ ਰੱਬੀ ਦਰਗਾਹ ’ਚ ਪਰਵਾਨ (ਜੀਵਨ ਮੁਕਤ) ਹੁੰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਚੋਂ ਐਸੇ ਅਨੇਕਾਂ ਪ੍ਰਮਾਣ ਹਨ। ਖਾਸ
ਤੌਰ ’ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿਥੇ-ਜਿਥੇ ਧਰਮਰਾਜ, ਚਿਤ੍ਰਗੁਪਤ ਜਾਂ ਜਮ, ਜਮਰਾਜ ਨੂੰ
ਨਿੰਦਿਆ ਜਾਂ ਉਸਦਾ ਡਰ-ਭਉ ਮੁਕਾਉਣ ਬਾਰੇ ਗੱਲ ਕੀਤੀ ਹੈ ਉਥੇ ਇਨ੍ਹਾਂ ਅਫਸਰਾਂ ਨੂੰ ਵਿਅੰਗਾਤਮਕ
ਢੰਗ ਨਾਲ, ਪ੍ਰੋਢਾਵਾਦ ਵਰਤ ਕੇ ਨਕਾਰਿਆ ਹੈ।
ਜਿਵੇਂ ਕਿ :-
1. ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ।। (ਗੁਰੂ ਗ੍ਰੰਥ
ਸਾਹਿਬ, ਪੰਨਾ : 79)
(ਅਖੌਤੀ ਚਿਤ੍ਰ ਗੁਪਤ,
ਜਮਦੂਤ)
2. ਚਿਤ੍ਰ ਗੁਪਤੁ ਸਭ ਲਿਖਤੇ ਲੇਖਾ।। ਭਗਤ ਜਨਾ ਕਉ ਦ੍ਰਿਸਟਿ ਨ ਪੇਖਾ।।
(ਗੁਰੂ ਗ੍ਰੰਥ ਸਾਹਿਬ, ਪੰਨਾ : 393)
(ਅਖੌਤੀ
ਚਿਤ੍ਰ ਗੁਪਤ)
ਗੁਰੂ ਗ੍ਰੰਥ ਸਾਹਿਬ ਜੀ ਦੀ ਮੁਢਲੀ ਬਾਣੀ ‘ਜਪੁ ਜੀ’ ਦੇ ਅਖੀਰ ’ਚ ਸਲੋਕ
‘‘ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ।। ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।। ਚੰਗਿਆਈਆ ਬੁਰਿਆਈਆ ਵਾਚੈ
ਧਰਮੁ ਹਦੂਰਿ।। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।’’
(ਗੁਰੂ ਗ੍ਰੰਥ ਸਾਹਿਬ, ਪੰਨਾ : 8) ਇਥੇ ਲਫ਼ਜ਼ ‘ਧਰਮ’ ਦਾ
ਆਮਤੌਰ ਤੇ ਅਰਥ ਅਖੌਤੀ ਧਰਮਰਾਜ ਲੈ ਲਿਆ ਜਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ
ਅਨੁਸਾਰ ਇਥੇ ‘ਧਰਮ’ ਦਾ ਭਾਵਅਰਥ ਬਣਦਾ ਹੈ ‘ਮਨੁੱਖ ਦੇ ਹਿਰਦੇ ’ਚ ਬੈਠਾ ‘ਸੱਚਾ ਧਰਮ’।
ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ।।
(ਗੁਰੂ ਗ੍ਰੰਥ ਸਾਹਿਬ, ਪੰਨਾ : 123) ਸਾਡੇ ਸਭ
ਦੇ ਅੰਦਰ ਅੰਤਰ ਆਤਮੇ ’ਚ ਸੱਚਾ ਰੱਬ, ਸੱਚਾ ਧਰਮ, ਸੱਚਾ ਧਰਮਰਾਏ ਬੈਠਾ ਹੈ, ਜੋ ਸਾਨੂੰ ਤਤਕਾਲ
ਕਚਿਹਰੀ ’ਚ ਫੈਸਲਾ ਕਰਕੇ ਦੱਸ ਦਿੰਦਾ ਹੈ ਕਿ ਸਰ-ਅਪਸਰ, ਚੰਗਾ-ਮੰਦਾ ਕਰਮ ਕੀ ਹੈ। ਉਸੀ ਅੰਤਰ ਆਤਮੇ
(ਜ਼ਮੀਰ, conscience, will)
ਦੀ ਅਵਾਜ਼ ਨੂੰ ਰੱਬ ਜੀ ਦੀ ਅਵਾਜ਼ ਕਹਿੰਦੇ ਹਨ। ਉਹੋ ਹੀ ਰੱਬੀ ਦਰਗਾਹ ਦੀ ਤੱਕੜੀ, ਤਰਾਜੂ ਹਰੇਕ
ਮਨੁੱਖ ਦੇ ਅੰਦਰ, ਹੁੰਦੀ ਹੈ। ਇਹ ਗੱਲ ਵਖਰੀ ਹੈ ਕਿ ਅਸੀਂ ਅੰਦਰ ਦੀ ਅਵਾਜ਼ ਨੂੰ ਸੁਣ ਕੇ ਵੀ
ਅਣਸੁਣੀ ਕਰ ਦਿੰਦੇ ਹਾਂ ਤੇ ‘ਵਿਕਾਰਾਂ ਰੂਪੀ ਜਮਾਂ’ ਨਾਲ ਖੁਸ਼ ਰਹਿੰਦੇ ਹਾਂ।
ਨੋਟ :- ਮਾਣਯੋਗ ਭਾਈ ਕਾਨ੍ਹ ਸਿੰਘ ਨਾਭਾ ਜੀ ਆਪਣੀ ਪੁਸਤਕ ਗੁਰਮਤ ਮਾਰਤੰਡ
(ਭਾਗ ਦੂਜਾ) ਪੰਨਾ 607 ’ਚ ‘ਧਰਮਰਾਜ’ ਬਾਰੇ ਇਉਂ ਲਿਖਦੇ ਹਨ:-
ਧਰਮਰਾਜ :- ‘‘ਸੰਸਕ੍ਰਿਤ ਗ੍ਰੰਥਾਂ ਵਿਚ ਧਰਮ ਅਤੇ ਧਰਮਰਾਜ ਨਾਮ, ਜਮ ਅਥਵਾ
ਯਮਰਾਜ ਦਾ ਹੈ, ਗੁਰਮਤ ਵਿਚ ਨਯਾਯਕਾਰੀ ਕਰਤਾਰ ਲਈ ਇਹ ਸ਼ਬਦ ਵਰਤਿਆ ਹੈ, ਪੌਰਾਣਿਕ ‘ਧਰਮਰਾਜ’ ਦਾ
ਸਿੱਖਾਂ ਨਾਲ ਵਾਸਤਾ ਨਹੀਂ ਪੈਂਦਾ ਅਰ ਨਾ ਸਿੱਖਾਂ ਨੂੰ ਯਮ ਦਾ ਭੈ, ਸੰਤਾਪ ਦਿੰਦਾ ਹੈ।’’
ਗੁਰਬਾਣੀ ਦੇ ਕੁਝ ਪ੍ਰਮਾਣ ਸਮਝਦੇ ਹਾਂ ਜਿਨ੍ਹਾਂ ’ਚ ਧਰਮ ਜਾਂ ਧਰਮਰਾਏ,
ਧਰਮਰਾਜ ਅਤੇ ਚਿਤ੍ਰਗੁਪਤ ਲਫ਼ਜ਼ ਕਰਤਾਰ (ਰੱਬ) ਵਾਸਤੇ ਵਰਤੇ ਗਏ ਹਨ। ਪ੍ਰੋਢਾਵਾਦੀ ਢੰਗ ਨਾਲ ਧਰਮਰਾਜ
(ਮਰਨ ਮਗਰੋਂ ਵਾਲੇ ਅਖੌਤੀ ਪ੍ਰਚਲਤ) ਅੱਖਰ ਵਰਤ ਕੇ ਰੱਬ ਜੀ ਨੂੰ ਹੀ ਧਰਮਰਾਜ ਕਿਹਾ ਹੈ।
1. ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ।। (ਗੁਰੂ ਗ੍ਰੰਥ
ਸਾਹਿਬ, ਪੰਨਾ : 77)
(ਸੱਚਾ ਧਰਮ)
2. ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੇ ਜਾਹਿਗਾ।। (ਗੁਰੂ ਗ੍ਰੰਥ
ਸਾਹਿਬ, ਪੰਨਾ : 1106)
(ਸੱਚਾ ਧਰਮ ਅੰਦਰ ਦੀ
ਦਰਗਾਹ)
3. ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ।। (ਗੁਰੂ ਗ੍ਰੰਥ ਸਾਹਿਬ,
ਪੰਨਾ : 1091)
(ਸੱਚਾ ਧਰਮ)
4. ਧਰਮ ਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ।। (ਗੁਰੂ
ਗ੍ਰੰਥ ਸਾਹਿਬ, ਪੰਨਾ : 1029)
(ਸੱਚਾ ਧਰਮ)