ਬਾਬਾ ਬੁੱਢਾ ਜੀ ਨੇ ਕਿਹਾ ਕਿ, ‘ਤੁਹਾਡੇ ਬਚਨ ਅਸਾਂ ਭੰਗ ਨਹੀਂ ਕੀਤੇ,
ਸੰਗਤਾਂ ਵਿਆਕੁਲ ਸਨ, ਜਗ ਵਿੱਚ ਹਨੇਰਾ ਪੱਸਰਿਆ ਛੱਡ ਕੇ, ਤੁਸੀ ਏਥੇ ਲੁਕੇ ਬੈਠੇ ਹੋ। 246. ਅਗੇ,
ਲਿਖਾਰੀ ਵਲੋਂ ਦਰਸਾਏਂ ਸਤਿਗੁਰਾਂ ਦੇ ਬਚਨ ਸੁਣੋ:--
ਚੌਪਈ॥ ਭਾਈ ਕੀ ਉਪਮਾ ਗੁਰ ਕੀਨੀ। ਪਰਉਪਕਾਰ ਬਡੋ ਤੁਮ ਲੀਨੀ।
ਈਰਖ ਅਗਨਿ ਮਾਹਿ ਜਗੁ ਭਾਰੀ। ਧੀਰਜ ਗਯਾਨੁ ਸਭੈ ਹਨਿ ਡਾਰੀ॥ 247॥
ਅਰਥ:-ਗੁਰੂ ਜੀ ਨੇ ਭਾਈ ਦੀ (ਵਡੀ) ਉਪਮਾ ਕੀਤੀ ਤੇ ਆਖਿਆ ਕਿ, (ਤੂੰ) ਵਡਾ
ਉਪਕਾਰ ਕੀਤਾ ਹੈ। ਈਰਖਾ ਦੀ ਅੱਗ ਵਿੱਚ ਸੜਿਦਿਆ ਲੋਕਾਂ ਨੇ ਤਾਂ ਮਨ ਦਾ ਟਿਕਾਉ ਤੇ ਗਿਆਨ ਤਿਆਗ
ਦਿੱਤਾ ਹੋਇਆ ਹੈ। 247.
ਅਚਨਚੇਤ ਹੀ (ਬਾਬਾ) ‘ਬੁੱਢਾ’ (ਜੀ) ਤੋਂ ਭਾਈ?
ਪਿਸਤਾਸਨੀ ਆਸ਼ਾ ਦੁਖਦਾਈ। ਪੂਰਨ ਰਾਜ ਤਿਲੋਕੀ ਪਾਈ। ਕਾਮਾਦਿਕ ਜਗਿ ਸੂਰ
ਅਪਾਰਾ। ਬ੍ਰਹਮਾਦਿਕ ਜੀਤਾ ਜਗੁ ਸਾਰਾ॥ 248॥
ਭਾਵ, ਮਨੁੱਖ ਦਾ (ਪਿਸਤਾਸਨੀ) ਮਾਸ ਖਾਣ ਵਾਲੀ ਤੇ ਦੁਖ ਦੇਣ ਵਾਲੀ ਆਸਾ
(ਮਨਸਾ) ਹੀ ਹੈ, ਤਿੰਨਾ ਲੋਕਾਂ ਦਾ ਰਾਜ ਪ੍ਰਾਪਤ ਕਰਕੇ ਵੀ ਆਸਾ ਰੱਜਦੀ ਨਹੀਂ, ਕਾਮ ਕ੍ਰੋਧ ਆਦਿ
ਸੰਸਾਰ ਵਿੱਚ ਵੱਡੇ ਸੂਰਮੇ ਬਣ ਰਹੇ ਹਨ। ਬ੍ਰਹਮਾ ਤੋਂ ਲੈ ਕੇ ਸਾਰੇ ਸੰਸਾਰ ਨੂੰ ਇਨ੍ਹਾਂ ਨੇ ਜਿੱਤ
ਲਿਆ ਹੋਇਆ ਹੇ। (248)
ਅਸੰਤਾਂ ਤੋਂ ਸੰਤ ਅਤੇ ਗਿੱਦੜਾਂ ਤੋਂ ਸ਼ੇਰ ਬਣਾਉਣ ਆਏ ਸਤਿਗੁਰੂ ਜੀ ਦੇ
ਮੁਖਾਰਬਿੰਦ ਵਿਚ, ਇਸ ਤੋਂ ਅਗੇ ਜੋ ਕੁੱਝ ਪਾਇਆ ਹੈ, ਲ਼ਿਖਾਰੀ ਦੀ ਹੀ ਕਲਮ ਤੋਂ:---
ਸਮਾ ਘੋਰ ਕਲਿਜੁਗ ਕਾ ਆਯੋ। ਮਾਨ ਤਿਸੀ ਡਰ ਆਨਿ ਛਪਾਯੋ। ਤਬ ਬੁੱਢੇ ਅਸ,
ਬਚਨ ਉਚਾਰੋ। ਸਭਿ ਕੌਤਕ ਤੁਮਰੋ ਬਿਸਥਾਰੋ॥ 249॥
ਪਦ ਅਰਥ:-ਘੋਰ=ਭਿਆਨਕ। ਡਰੁ=ਡਰ ਕੇ। ਛਿਪਾਯੋ=ਲੁਕ ਗਏ
ਹਾਂ। ਬਿਸਤਾਰੋ=ਬਣਾਏ ਹੋਏ ਹਨ। {ਪਰ ਮਹਾਨ ਕੋਸ਼ ਦੇ 861 ਸਫ਼ੇ ਤੇ ‘ਬਿਸਤਾਰ’
ਦੇ ਅਰਥ=1. ਵਿਸਤਾਰ, ਫੈਲਾਉ 2. ਬਿਰਛ। ਲਿਖੇ ਹਨ।
ਹੈ-ਭਾਵ, ਗੁਰਿਆਈ ਦੀ ਪਦਵੀ ਪ੍ਰਾਪਤੀ ਸ਼ਰਤ ਸਤਿਗੁਰੂ ਨਾਨਕ ਸਾਹਿਬ ਜੀ ਦੀ ਗਿਆਨ-ਜੋਤਿ ਅਤੇ
ਜੀਵਨ-ਜੁਗਤਿ ਦਾ ਪੁਰਨ ਤੌਰ ਤੇ ਧਾਰਨੀ ਬਣ ਕੇ ਪੂਰਨ ਤੌਰ ਤੇ ਸਤਿਗੁਰੂ ਨਾਨਕ ਜੀ ਬਣ ਜਾਣਾ। ਪਰ
ਕੁਟਲ ਲਿਖਾਰੀ ਸਿੱਧ ਕਰ ਰਿਹਾ ਹੈ ਕਿ, ਗੁਰੂ ਅਮਰਦਾਸ ਜੀ ਪਹਿਲੇ ਦੋ ਸਰੂਪਾਂ ਦੀ ਰਚੀ ਬਾਣੀ ਅਥਵਾ
ਉਨ੍ਹਾਂ ਦੀ ਜੀਵਨ ਜੁਗਤਿ ਆਪਣੇ ਵਿੱਚ ਪੂਰੀ ਤਰ੍ਹਾਂ ਨਹੀਂ ਸਨ ਢਾਲ ਸਕੇ ਹੋਏ ਹੋਏ।
ਪਰ ਅਸਲੀਯਤ ਇਹ ਸੀ ਕਿ, ਸਤਿਗੁਰ ਨਾਨਕ ਸਾਹਿਬ ਜੀ ਦੇ ਗਿਆਨ-ਚਮਤਕਾਰ ਨਾਲ
ਜਗਮਗਾ ਉਠੀ ਗੁਰੂ-ਆਤਮਾ ਦੇ (ਤੀਸਰੇ ਸਰੂਪ ਦੇ) ਮੁਖਾਰਬਿੰਦ ਵਿਚੋਂ ਵੀ, ਸਤਿਗੁਰੂ ਨਾਨਕ ਦੇਵ ਜੀ
ਵਾਂਗ ਹੀ, ਗਿਆਨ ਦਾ ਝਰਨਾ ਵਹਿ ਤੇੁਰਿਆ ਹੋਇਆ ਸੀ। ਰਾਮਕਲੀ ਦਖਣੀ ਓਅੰਕਾਰ ਬਾਣੀ ਦੀ 9ਵੀਂ ਪਉੜੀ
ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿਵੇ ‘ਅਸੁਰ ਸੰਘਾਰੇ’ ਭਾਵ, ਕਾਮਾਦਿਕ ਵਿਕਾਰ-ਰੂਪ ਪੰਜ
ਦੈਂਤ ਮਾਰ ਲੈਣ, ਵਾਲੀ ਜੁਗਤਿ ਦੀ ਜੀਵਨ-ਸਿਖਿਆ ਦਿੱਤੀ ਸੀ ਤੀਸਰੇ ਸਰੂਪ ਵਿੱਚ ਵੀ ਉਹ ਅਮੁੱਕ
ਵਹਿਣ ਦਾ ਰੂਪ ਧਾਰ ਖਲੋਤੀ ਹੋਈ ਸੀ:--
36- ਸਿਰੀਰਾਗੁ ਮਹਲਾ 3॥ ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ
ਪਦੁ ਪਾਇ॥ ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ॥ ਪੋਤੈ ਜਿਨ ਕੈ ਪੁੰਨੁ ਹੈ ਤਿਨ
ਸਤਸੰਗਤਿ ਮੇਲਾਇ॥ 1
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1043 ਅੰਕ ਤੋਂ 1069 ਅੰਕ ਤੱਕ ਦੇ 24
ਗੁਰ ਸ਼ਬਦਾਂ ਵਿਚ, ਨੀਚਾਂ ਨੂੰ ਉਚ ਕਰਨ ਵਾਲਾ, ਕਾਇਰ ਵਿਕਾਰੀਆਂ ਨੂੰ ਸੰਤਸੂਰਮੇ ਬਣਾ ਰਿਹਾ,
ਸਤਿਗੁਰੂ ਅਮਰਦਾਸ ਜੀ ਤੀਜੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਬਹੁਪੱਖੀ ਗਿਆਨ ਦੀ ਨਦੀ ਨਿਰੰਤਰ ਠਾਠਾਂ
ਮਾਰਦੀ ਵਹਿ ਰਹੀ ਗਿਆਨ-ਨਦੀ ਸੁੱਕਿਆਂ ਹਿਰਦਿਆਂ ਨੂੰ ਹਰੇ ਭਰੇ ਕਰ ਰਹੀ ਹੈ। ਪੁਸਤਕ ਦੇ ਕੁਟਲ
ਲਿਖਾਰੀ ਨੇ, ਸਤਿਗੁਰੂ ਸਾਹਿਬਾਨ ਜੀ ਦਾ ਸਾਰਾ ਜੀਵਨ ਉਨ੍ਹਾਂ ਦੇ ਆਪਣੇ ਉਪੋਦੇਸ਼ਾਂ ਦੇ ਉਲਟ ਦਰਸਾਉਣ
ਦਾ ਅਪਰਾਧ ਕੀਤਾ ਹੈ। ਵਿਕਾਰਾਂ ਨੂੰ ਵੱਸ ਵਿੱਚ ਕਰਦਿਆ ਸੰਸਾਰ ਨੂੰ ਨਿਰਭੈਤਾ ਅਤੇ ਸੂਰਬੀਰਤਾ ਦਾ
ਵਡਮੁੱਲਾ ਉਦੇਸ ਦੇ ਰਹੇ ਸਤਿਗੁਰੂ ਸੂਰਮੇ ਨੂੰ ਵਿਕਾਰਾਂ ਤੋਂ ਲੁਕੇ ਦਰਸਾਉਣ ਰੂਪ ਘਿਣਾਵਣਾ ਅਪਰਾਧ
ਕੀਤਾ ਹੈ। ਲਿਖਾਰੀ ਤਾਂ ਸਾਡਾ ਵੈਰੀ ਸੀ, ਸਤਿਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਔਝੜੇ ਪਾਉਣ
ਦੇ ਯਤਨ ਕਰਦੇ ਰਹਿਣਾ ਉਸ ਦਾ ਧਰਮ ਸੀ, ਪਰ ਸਨਮਾਨਯੋਗ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਅਤੇ
ਪ੍ਰਸੰਸਾ ਪੱਤਰਾਂ ਦੁਅਰਾ ਇਸ ਪੁਸਤਕ ਨੂੰ ਬੜੀ ਅਨਮੋਲ ਦਰਸਾ ਰਹੇ ਸਨਮਾਨਯੋਗ ਜਥੇਦਾਰ ਸਾਹਿਬਾਨ
ਅਥਵਾ ਪ੍ਰਤਿਸ਼ਟਤ ਵਿਦਵਾਨ ਮਹਾਂਨ ਵਿਭੂਤੀਆਂ ਨੇ ਇਸ ਪੁਸਤਕ ਨੂੰ ਅਥਵਾ ਇਸ ਪੁਸਤਕ ਦੇ ਅਧਾਰ ਤੇ
ਲਿਖੀਆਂ ਹੋਰ ਵੀ ਵੱਧ ਪੰਥ ਵਿਰੋਧੀ ਸਮੱਗਰੀ ਨਾਲ ਭਰਪੂਰ ਪੁਸਤਕਾਂ ਨੂੰ ਪੰਥ ਵਿੱਚ ਵਰਤਾਈਆ ਜਾਣ ਦੀ
ਖੁੱਲ੍ਹੀ ਛੋਟ ਦੇਈ ਰਖਣੀ ਬੜਾ ਅਸ਼ੁਭ ਸੰਕੇਤ ਹੈ।