ਚੌਬੀਸ ਅਵਤਾਰ: ਸਵੈਯਾ ਅਤੇ ਦੋਹਰਾ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, “ਸਿੱਖ ਗੁਰਦੁਆਰਾ ਐਕਟ
੧੯੨੫” ਅਨੁਸਾਰ ਸਥਾਪਤ ਕੀਤੀ ਹੋਈ ਹੈ ਅਤੇ ਬਾਅਦ ਵਿੱਚ “ਸਿੱਖ ਰਹਤ ਮਰਯਾਦਾ” ਦੀ ਪ੍ਰਵਾਨਗੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਕੱਤ੍ਰਤਾ ਮਿਤੀ ੩ - ੨ - ੪੫ ਮਤਾ ਨੰਬਰ ੯੭
ਰਾਹੀਂ ਦਿੱਤੀ। ਇਸ ਵਿੱਚ “ਸੋ ਦਰੁ ਰਹਰਾਸਿ” ਸਿਰਲੇਖ ਹੇਠ ਹੋਰ ਰਚਨਾਂ ਤੋਂ ਇਲਾਵਾ, ਸਵੈਯਾ: “ਪਾਇ
ਗਹੇ ਜਬ ਤੇ ਤੁਮਰੇ” ਅਤੇ ਦੋਹਰਾ: “ਸਗਲ ਦੁਆਰ ਕਉ ਛਾਡਿ ਕੈ” ਪੜਣ੍ਹ ਲਈ ਭੀ ਹਦਾਇਤ ਕੀਤੀ ਹੋਈ ਹੈ।
ਭਾਵੇਂ ਇਹ ਸਵੈਯਾ ਅਤੇ ਦੋਹਰਾ “ਨਿਤਨੇਮ” ਦੇ ਗੁੱਟਕਿਆਂ ਵਿੱਚ ਛਾਪੇ ਹੋਏ ਹਨ, ਪਰ ਇਨ੍ਹਾਂ ਦਾ
ਵੇਰਵਾ “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਦਾ ਜ਼ਿਕਰ ਸਿੱਖ ਰਹਤ
ਮਰਯਾਦਾ ਦੇ ਪਹਿਲੇ ਖਰੜੇ ਵਿੱਚ ਹੈ, ਜਿਸ ਨੂੰ ੧੯੩੨-੧੯੩੬ ਵਿੱਚ ਤਿਆਰ ਕੀਤਾ ਸੀ!
ਅਖੌਤੀ ਦਸਮ ਗ੍ਰੰਥ (ਬਚਿਤ੍ਰ ਨਾਟਕ ਪੁਸਤਕ) ਨੂੰ ਵਾਚਣ ਓਪਰੰਤ, ਜਾਣਕਾਰੀ
ਮਿਲਦੀ ਹੈ ਕਿ ਇਸ ਵਿੱਚ “ਚੌਬੀਸ ਅਵਤਾਰਾਂ” ਵਾਰੇ ਭੀ ਜਾਣਕਾਰੀ ਦਿੱਤੀ ਹੋਈ ਹੈ। ਇਸ ਦੇ ਅਖੀਰਲੇ
ਕਾਂਡ ਹੇਠ, ਇੱਕ ਰਚਨਾ “ਅਥ ਬੀਸਵਾ ਰਾਮ ਅਵਤਾਰ ਕਥਨੈ” ਲਿਖੀ ਹੋਈ ਹੈ, ਜਿਸ ਦੇ ੮੬੪ ਪੈਰੇ: ੧ ਤੋਂ
ਲੈ ਕੇ ੮੬੪ ਤੱਕ ਹਨ। ਸਾਰੇ ਪੈਰੇ ਸਾਂਝੇ ਕਰਨੇ ਤਾਂ ਮੁਸ਼ਕਲ ਹਨ, ਪਰ ਅਖੀਰਲੇ ਛੇਅ ਪੈਰੇ ਦੇਣ ਦਾ
ਓਪਰਾਲਾ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇ ਅਰਥ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ
ਨੇ ਕੀਤੇ ਹੋਏ ਹਨ। {ਸ੍ਰੀ ਦਸਮ-ਗ੍ਰੰਥ ਸਾਹਿਬ, ਪਾਠ-ਸੰਪਾਦਨ ਅਤੇ ਵਿਆਖਿਆ, ਭਾਗ ਪਹਿਲਾ, ਗੋਬਿੰਦ
ਸਦਨ, ਗਦਾਈਪੁਰ, ਮਹਿਰੌਲੀ, ਨਵੀਂ ਦਿਲੀ - ੧੧੦੦੩੦, ਪਹਿਲੀ ਵਾਰ: “ਖਾਲਸਾ” ਤੀਜੀ ਜਨਮ ਸ਼ਤਾਬਦੀ ੧੩
ਅਪ੍ਰੈਲ ੧੯੯੯}
ਚੌਪਈ
ਜੋ ਇਹ ਕਥਾ ਸੁਨੈ ਅਰੁ ਗਾਵੈ। ਦੂਖ ਪਾਪ ਤਿਹ ਨਿਕਟਿ ਨ ਆਵੈ।
ਬਿਸਨੁ ਭਗਤਿ ਕੀ ਏ ਫਲੁ ਹੋਈ। ਆਧਿ ਬੁਯਾਧਿ ਛ੍ਹੈ ਸਕੈ ਨ ਕੋਈ। ੮੫੯।
ਅਰਥ: ਜੇ ਕੋਈ ਇਸ ਰਾਮ ਕਥਾ ਨੂੰ ਸੁਣੇਗਾ ਅਤੇ ਪੜ੍ਹੇਗਾ, ਦੁਖ ਅਤੇ ਪਾਪ ਉਸ
ਦੇ ਨੇੜੇ ਨਹੀਂ ਆਣਗੇ। ਵਿਸ਼ਣੂ ਭਗਤੀ ਕਰਨ ਦਾ (ਇਹੀ ਫਲ) ਪ੍ਰਾਪਤ ਹੋਵੇਗਾ ਕਿ ਕੋਈ ਆਧਿ ਜਾਂ ਬਿਆਧਿ
(ਉਸ ਭਗਤ ਨੂੰ) ਛੋਹ ਵੀ ਨਹੀਂ ਸਕੇਗੀ। ੮੫੯।
ਸੰਮਤ ਸਤ੍ਰਹ ਸਹਸ ਪਚਾਵਨ। ਹਾੜ ਵਦੀ ਪ੍ਰਿਥਮਿ ਸੁਖ ਦਾਵਨ।
ਤ੍ਰ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ। ਭੂਲ ਪਰੀ ਲਹੁ ਲੇਹੁ ਸੁਧਾਰਾ। ੮੬੦।
ਅਰਥ: ਸੰਮਤ ੧੭੫੫ ਦੀ ਸੁਖਦਾਇਕ ਹਾੜ ਵਦੀ ਏਕਮ ਨੂੰ ਤੇਰੀ ਕ੍ਰਿਪਾ ਨਾਲ
ਗ੍ਰੰਥ ਪੂਰਾ ਕੀਤਾ ਹੈ। (ਜਿਥੇ ਕੋਈ) ਭੁੱਲ ਹੋਈ ਵੇਖੋ, ਤਾਂ ਉਸ ਨੂੰ ਸੋਧ ਲਵੋ। ੮੬੦।
ਦੋਹਰਾ
ਨੇਤ੍ਰ ਤੁੰਗ ਕੇ ਚਰਨ ਤਰਿ ਸਤਦ੍ਰਵ ਤੀਰ ਤਰੰਗ।
ਸ੍ਰੀ ਭਗਵਤਿ ਪੂਰਨ ਕੀਓ ਰਘੁਬਰ ਕਥਾ ਪ੍ਰਸੰਗ। ੮੬੧।
ਅਰਥ: ਨੈਣਾ ਦੇਵੀ ਪਰਬਤ ਦੇ ਪੈਰਾਂ ਹੇਠ ਲਹਿਰਾਂ ਵਾਲੀ ਸਤਲੁਜ ਨਦੀ ਦੇ
ਕੰਢੇ ਉਤੇ (ਆਨੰਦਪੁਰ ਵਿਚ) ਸ੍ਰੀ ਭਗਵਾਨ (ਨੇ ਮਿਹਰ ਕਰਕੇ) ਸ੍ਰੀ ਰਾਮ ਦਾ ਕਥਾ-ਪ੍ਰਸੰਗ ਪੂਰਾ
ਕੀਤਾ। ੮੬੧।
ਸਾਧ ਅਸਾਧ ਜਾਨੋ ਨਹੀ ਬਾਦ ਸੁਬਾਦ ਬਿਬਾਦ।
ਗ੍ਰੰਥ ਸਕਲ ਪੂਰਣ ਕੀਓ ਭਗਵਤਿ ਕ੍ਰਿਪਾ ਪ੍ਰਸਾਦਿ। ੮੬੨।
ਅਰਥ: ਮੈਂ ਚੰਗੇ ਮਾੜੇ ਅਤੇ ਵਾਦ-ਵਿਵਾਦ ਤੇ ਸੁਵਾਦ ਨੂੰ ਵੀ ਨਹੀਂ ਜਾਣਦਾ।
ਬਸ ਸ੍ਰੀ ਭਗਵਾਨ ਦੀ ਕ੍ਰਿਪਾ ਅਤੇ ਮਿਹਰ ਕਰ ਕੇ ਹੀ ਸਾਰਾ ਗ੍ਰੰਥ ਪੂਰਾ ਕੀਤਾ ਹੈ। ੮੬੨।
ਸਵੈਯਾ
ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਖ ਤਰੇ ਨਹੀ ਆਨਿਯੋ।
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤਿ ਏਕ ਨ ਮਾਨਿਯੋ।
ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਨਿਯੋ।
ਸ੍ਰੀ ਅਸਿਪਾਨਿ ਕ੍ਰਿਪਾ ਤੁਮਰੀ ਕਰਿ ਮੈ ਨ ਕਹਿਯੋ ਸਬ ਤੋਹਿ ਬਖਾਨਿਯੋ।
੮੬੩।
ਅਰਥ: ਜਦ ਤੋਂ ਤੁਹਾਡੇ ਚਰਨ ਫੜੇ ਹਨ ਤਦ ਤੋਂ ਮੈਂ (ਹੋਰ) ਕਿਸੇ ਨੂੰ ਅੱਖ
ਹੇਠਾਂ ਨਹੀਂ ਲਿਆਉਂਦਾ। ਰਾਮ, ਰਹੀਮ, ਪੁਰਾਨ ਅਤੇ ਕੁਰਾਨ ਨੇ ਅਨੇਕਾਂ ਮੱਤ ਕਹੇ ਗਏ ਹਨ (ਪਰ ਮੈਂ
ਕਿਸੇ) ਇੱਕ ਨੂੰ ਵੀ ਨਹੀਂ ਮੰਨਦਾ। ਸਮ੍ਰਿਤੀਆਂ, ਸ਼ਾਸਤ੍ਰ ਅਤੇ ਵੇਦ ਬਹੁਤ ਸਾਰੇ ਭੇਦ ਦਸਦੇ ਹਨ, ਪਰ
ਮੈਂ ਇੱਕ ਵੀ ਨਹੀਂ ਜਾਣਿਆਂ। ਹੇ ਕਾਲ ਪੁਰਖ! ਤੇਰੀ ਕ੍ਰਿਪਾ ਕਰ ਕੇ (ਗ੍ਰੰਥ ਸਿਰਜਿਆ ਜਾ ਸਕਿਆ
ਹੈ)। (ਇਹ) ਮੈਂ ਨਹੀਂ ਕਿਹਾ, ਸਾਰਾ ਤੁਸੀਂ ਹੀ ਕਥਨ ਕੀਤਾ ਹੈ। ੮੬੩।
ਦੋਹਰਾ
ਸਗਲ ਦੁਆਰ ਕੋ ਛਾਡਿ ਕੈ ਗਹਿਓ ਤੁਹਾਰੋ ਦੁਆਰ।
ਬਾਂਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ੮੬੪।
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਮਾਇਣ ਸਮਾਪਤਮ।
ਅਰਥ: ਸਾਰੇ ਦਰਾਂ ਨੂੰ ਛੱਡ ਕੇ, ਤੁਹਾਡਾ ਦਰ ਫੜਿਆ ਹੈ। ਤੁਹਾਨੂੰ ਬਾਂਹ
ਫੜੇ ਦੀ ਲਾਜ ਹੈ, ਗੋਬਿੰਦ ਤੁਹਾਡਾ ਦਾਸ ਹਾਂ। ੮੬੪।
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਰਾਮਾਇਣ ਦੀ ਸਮਾਪਤੀ।
In his Book: “Twenty Four Incarnations & Sikhism” (First
Edition 1996), (Late) Author Diwan Singh Jee (Mohali 160059) had raised
Question:
“What does the story of Rama Avtar teach us?”
1.
Let us forget all the
fantastic, and non-sense events given in it.
2. It advises us to worship the goddess Chandi with all the
devotion.
3. It instructs us to follow Vedas and Shastras and to
perform all the Brahmanical rites and rituals, superstitions, formalities and
customs.
4. It asks us to follow caste system strictly.
5. It suggests us to worship Vishnu and his Incarnations as
Har or Bhagwan.
6. It teaches us to employ all kinds of strategies and tricks
in Politics, to divide brothers and friends and to use them, to pay money where
needed and to employ other strategies.
7. It asks people to give too much donations to Brahmans.
8. It advises us to enslave the shudras (low castes) forever
at the cost of their lives and to deprive them of religious (even of our own
religious) freedom.
9. It asks us to tyrannize women. Sita had no fault on her
part but she was banished when it was known that she was pregnant.
10. It asks us to submit to the despots, and not to think of
any revolution. If we have our own rule even then we have to bow down to a
stronger despot if his horse enters our territory in Asva Mehda yagya.
11. We are not to think of our social, moral, political or
spiritual development freely.
12. It teaches us that might is right.
ਪਰ, ਇਹ ਸਮਝ ਨਹੀਂ ਲਗ ਰਹੀ ਕਿ ਐਸੀਆਂ ਤੁੱਕਾਂ, ਬਚਿਤ੍ਰ ਨਾਟਕ ਵਿਚੋਂ
ਕਿਉਂ ਸਿੱਖਾਂ ਦੀਆਂ ਨਿੱਤਨੇਮ ਬਾਣੀਆਂ ਨਾਲ ਜੋੜੀਆਂ ਹੋਈਆਂ ਹਨ? ਇਹ ਦੁੱਖ ਨਾਲ ਕਹਿਣਾ ਪੈ ਰਿਹਾ
ਹੈ ਕਿ ਪਿਛਲੇ (੭੦) ਸਾਲਾਂ ਤੋਂ ਕਿਸੇ ਬੁੱਧੀ-ਜੀਵ ਜਿਵੇਂ ਬ੍ਰਹਮ ਗਿਆਨੀ ਸੰਤ ਗੁਰਬਚਨ ਸਿੰਘ ਜੀ
ਖ਼ਾਲਸਾ ਭਿੰਡਰਾਂਵਾਲੇ, ਭਾਈ ਵੀਰ ਸਿੰਘ ਜੀ, ਭਾਈ ਰਣਧੀਰ ਸਿੰਘ ਜੀ ਕਿਉਂ ਚੁੱਪ ਰਹੇ? ੧੯੪੫ ਦੇ
ਬਾਅਦ ਭੀ ਕਿਸੇ ਨੇ ਆਪਣੀ ਆਵਾਜ਼ ਨਹੀਂ ਉਠਾਈ, ਜਿਵੇਂ ਪ੍ਰੋ: ਸਾਹਿਬ ਸਿੰਘ ਜੀ, ਪ੍ਰਿੰ: ਹਰਭਜਨ
ਸਿੰਘ ਜੀ, ਪ੍ਰਿੰ: ਸਤਬੀਰ ਸਿੰਘ ਜੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ, ਹੈੱਡ ਮਨਿਸਟਰਜ਼ ਅਤੇ ਧਰਮ
ਪ੍ਰਚਾਰ ਕਮੇਟੀ ਦੇ ਸਕੱਤਰਾਂ, ਆਦਿਕ ਨੇ! ਇੰਜ ਜਾਪਦਾ ਹੈ ਕਿ ਸਿੱਖ ਕੌਮ ਨੇ ਗੁਰੂ ਗੋਬਿੰਦ ਸਿੰਘ
ਸਾਹਿਬ ਦੇ ਫੁਰਮਾਨ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ” ਨੂੰ ਵਿਸਾਰ ਹੀ
ਦਿੱਤਾ ਹੋਇਆ ਹੈ। ਪਰ ਸਾਨੂੰ ਸਿੱਖਾਂ ਨੂੰ ਭੀ ਆਪਣੀ ਬਿਬੇਕ-ਬੁੱਧੀ
(discerning Intellect)
ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਜੋ ਅਸੀਂ “ਗੁਰੂ ਗਰੰਥ
ਸਾਹਿਬ” ਵਿੱਚ ਅੰਕਿਤ ਗੁਰਬਾਣੀ ਅਨੁਸਾਰ ਹੀ ਆਪਣਾ ਜੀਵਨ ਸਫਲਾ ਕਰੀਏ।
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
20 ਜਨਵਰੀ 2013