.

ਗੁਰੂ ਬਾਣੀ ਦੀ ਮਨਮੱਤੀ ਵਰਤੋਂ-ਰੂਪ ਘੋਰ ਬੇਅਦਬੀ--

ਇਕ ਘੜੀ ਕਾਰ ਕਰਨ ਉਪਰੰਤ ਸਾਰੀ ਸੰਗਤਿ ਨੇ ਆ ਕੇ ਸਤਿਗੁਰੂ ਜੀ ਨੂੰ ਨਸਮਕਾਰਾਂ ਕੀਤੀਆਂ ਅਤੇ ਬ੍ਰਾਹਮਣੀ ਬੋਲੀ ਵਿੱਚ ਉਸਤਤਿ ਕਰਕੇ ਗੁਰਦੇਵ ਜੀ ਉਸ ਥਾਂ ਦਾ ਨਾਉਂ ਰੱਖਣ ਲਈ ਬੇਨਤੀ ਕੀਤੀ। ਫਿਰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਜ਼ਬਾਨੀ ਵੀ ਉਸਤਤਿ ਅਤੇ ਨਾਮ-ਕਰਨ ਲਈ ਬੇਨਤੀ (326-ਚੌਪਈ ਤੱਕ)

ਧਿਆਨ ਰਹੇ ਕਿ ਲਿਖਾਰੀ ਜਦੋਂ ਵੀ ਲੋੜ ਤੋ ਬਿਨਾ ਸਤਿਗੁਰੂ ਜੀ ਦੀ ਉਚੇਚੀ ਉਸਤਤਿ ਦਰਸਾਉਂਦਾ ਆਇਆ ਹੈ, ਉਦੋਂ ਹੀ ਗੁਰਦੇਵ ਜੀ ਨੂੰ ਗੁਰਮਤਿ ਵਿਰੋਧੀ, ਕਰਮ ਕਰਦੇ, ਜਾਂ (ਗੁਰਮਤਿ ਵਿਰੋਧੀ) -ਬਚਨ ਉਚਾਰਦੇ ਦਸਾਉਂਣੋ ਕਦੇ ਨਹੀਂ ਉੱਕਿਆ। ਸੋ ਏਥੇ ਸਤਿਗੁਰੁ ਜੀ ਨੂੰ ਇਉਂ ਕਹਿੰਦੇ ਦਰਸਾ ਲਿਆ:-

ਸ੍ਰੀ ਮੁਖ ਤੇ ਸ੍ਰੀ ਗੁਰੂ ਕਹਾ ਪੰਚਬਟੀ ਸਮ ਠੌਰ। ਤਹਾਂ ਰਾਮ ਕਛੁ ਦਿਨ ਰਹੇ ਇਹਾਂ ਗ੍ਰਿੰਥ ਸਿਰਮੌਰ॥ 326॥ ਚੌਪਈ॥ ਰਾਮੁ ਗ੍ਰੰਥ ਮੈ ਭੇਦ ਸੁ ਨਾਹੀ। ਰਾਮ ਨਾਮੁ ਪ੍ਰਗਟ ਯਾ ਮਾਹੀ।

ਤਾ ਤੇ ਯਾ ਤੀਰਥ ਕੋ ਨਾਮਾ। ਰਾਮ ਸਰੋਵਰੁ ਸਦ ਸੁਖ ਧਾਮਾ॥ 327॥

ਸਚੁ ਦੇ ਅਵਤਾਰ ਸਚੁ ਦੇ ਢੰਡੋਰਚੀ, ਕਥਨੀ ਕਰਨੀ ਦੇ ਸੂਰੇ, ਸਚੁ-ਰੂਪ ਸਤਿਗੁਰੂ ਜੀ ਦੇ ਸਚੇ ਗੁਰ-ਇਤਿਹਾਸ ਨੂੰ ਪੁਰਾਣਕ-ਗਾਥਾਵਾਂ ਦੀ ਝੁਠ-ਸੜਾਂਦ ਵਿੱਚ ਗਲੇਫੀ ਆ ਰਹੇ ਲਿਖਾਰੀ ਨੇ, ਸਤਿਗੁਰੂ ਜੀ ਤੋਂ ਇਹ ਸਿੱਧ ਕਰਵਾ ਲਿਆ ਕਿ, ਅਜੁਧਿਆ ਦੇ ਕਥਿਤ ਰਾਜੇ ਦੇ ਘਰ ਜਨਮਿਆ ਅਤੇ ਕੀਥਤ ਤੌਰ ਤੇ ਪੰਚ ਬਟੀ ਵਾਲਾ ਰਾਮ ਹੀ ਅਕਾਲਪੁਰਖ ਹੈ।

ਪੰਜਵੇਂ ਸਤਿਗੁਰੂ ਨਾਨਕ ਸਾਹਿਬ ਜੀ ਦੇ ਰੱਬ ਜੀ ਦੇ ਦਰਸ਼ਨ:-

44- ਜੈਤਸਰੀ ਮਹਲਾ 5 ਘਰੁ 3 ਦੁਪਦੇ ੴ ਸਤਿਗੁਰ ਪ੍ਰਸਾਦਿ॥ ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ॥ 1 ॥ ਰਹਾਉ॥ ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ॥ ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ॥ 1 ॥ ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ॥ ਨਾਨਕੁ ਕਹਤ ਸੁਨਹੁ ਰੇ ਲੋਗਾ

ਸੰਤ ਰਸਨ ਕੋ ਬਸਹੀਅਉ॥ 2 ॥ 1 ॥ 2 ॥ {700}

ਅਰਥ:-ਹੇ ਸੁਹਾਗਵੰਤੀ ਸਹੇਲੀਹੋ! (ਹੇ ਸਿਤਗੁਰੂ ਜੀ ਪਿਆਰੇ ਗੁਰਸਿਖ ਵੀਰੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਉ। ਮੈਂ (ਜੀਵ ਇਸਤਰੀ, ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ। 1. ਰਾਹਾਉ। ਕੋਈ ਆਖਦਾ ਹੈ ਉਹ ਸਭਨਾ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਉਹ ਸਭਨਾ ਦੇ ਵਿੱਚ ਵੱਸਦਾ ਹੈ, (ਪਰ) ਉਸ ਦਾ ਰੰਗ (-ਰੂਪ) ਕੋਈ ਲੱਛਣ (ਆਦਿ ਕੁਝ) ਵੀ ਨਜ਼ਰ ਨਹੀਂ ਦਿੱਸਦਾ, ਹੇ ਸੁਹਾਗਣੋ ਮੈਨੂੰ ਤੁਸੀਂ ਸੱਚੀ ਗਲ ਸਮਝਾ ਦਿਉ। 1. ਨਨਕ ਆਖਦਾ ਹੈ--ਹੇ ਲੋਕੋ! ਸੁਣੋ। ਉਹ ਪਰਮਾਤਮਾ ਸਾਰਿਆਂ ਵਿੱਚ ਨਿਵਾਸ ਰੱਖਦਾ ਹੈ, ਹਰੇਕ ਸਰੀਰ ਵਿੱਚ ਵੱਸਣ ਵਾਲਾ ਹੈ (ਫਿਰ ਵੀ ਉਸ ਨੂੰ ਮਾਇਆਂ ਦਾ) ਰਤਾ ਵੀ ਲੇਪ ਨਹੀਂ ਹੈ। ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤਜਨ ਹਰ ਵੇਲੇ ਉਸ ਨਾ ਨਾਮ ਸਿਮਰਦੇ ਹਨ। 2.

45- ਸੁਨਿ ਮਨ ਅਕਥ ਕਥਾ ਹਰਿ ਨਾਮ॥ ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ॥ 1॥ ਰਹਾਉ॥ ਨਾਨਾ ਖਿਆਨ ਪੁਰਾਨ ਜਸੁ ਊਤਮ ਖਟ ਦਰਸਨ ਗਾਵਹਿ ਰਾਮ॥ ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ॥ 1॥ ਸੁਰਿ ਨਰ ਗਣ ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ॥ ਨਾਨਕ ਕ੍ਰਿਪਾ ਕਰੀ ਹਰਿ ਜਿਨ ਕਉ ਤੇ ਸੰਤ ਭਲੇ ਹਰਿ ਰਾਮ॥ 2 ॥ 1 ॥ {719}

ਅਰਥ:--ਹੇ ਮੇਰੇ ਮਨ! ਉਸ ਪਰਮਾਤਮਾਦਾ ਸਿਮਰਨ ਕਰਿਆ ਕਰਜਿਸ ਦਾ) ਉੱਤਮ ਜਸ ਅਨੇਕਾਂ ਪ੍ਰਸੰਗ, ਪੁਰਾਣਾ ਅਤੇ ਛੇ ਸ਼ਾਸਤਰਰ ਗਾਉਂਦੇ ਹਨ (ਪਰ ਉਸ ਦਾ ਅੰਤਨਹੀਂ ਪਾ ਸਕੇ)। (ਪੁਰਾਣਕ ਗਾਥਾਵਾਂ ਅਨੁਸਾਰ, ਸ਼ਿਵ ਜੀ ਅਤੇ ਤੇਤੀ ਕ੍ਰੋੜ ਦੇਵਤਿਆਂ ਨੇ ਵੀ ਉਸ ਦਾ ਧਿਆਨ ਧਰਿਆ, ਪਰ ਉਹ ਹਰੀ ਦਾ ਭੇਤ ਕਿਸੇ ਨੇ ਨਹੀਂ ਪਾਇਆ। 1. (ਹੇ ਮਨੱ! ਉਸ ਪਰਮਾਤਮਾ ਦੀ ਕਥਾ ਸੁਣਿਆ ਕਰ ਜਿਸ ਦਾ) ਜਸ ਦੇਵਤੇ ਮਨੁੱਖ (ਖੀਥਾ) ਗਣ ਗੰਧਰਬ ਪਰ ਗਾਉਂਦੇ ਆ ਰਹੇ (ਦਰਸਾਏ ਹੋਏ ਹਨ)। ਜਿਤਨੀ ਵੀ ਪੈਦਾ ਕੀਤੀ ਹੋਈ ਸ੍ਰਿਟੀ ਹੈਸਾਰੀ ਜਿਸ ਪ੍ਰਭੂ ਦੇ ਗੁਣ ਗਾਉਂਦੀ ਹੈ। ਹੇ ਨਾਨਕ! (ਆਖ--ਹੇ ਮਨ!) ਪਰਮਾਤਮਾ ਜਿੰਨ੍ਹਾਂ ਮਨੁੱਖਾਂ ਉਤੇ ਕਿਰਪਾ ਕਰਦਾ ਹੈ. ਉਸ ਉੱਚੇ ਜੀਵਨ ਵਾਲੇ ਸੰਤ ਬਣ ਜਾਂਦੇ ਹਨ (ਉਞ ਉਸ ਦਾ ਠੀਕ ਠੀਕ ਪੂਰਾ ਭੇਤ ਕੋਈ ਨਹੀਂ ਪਾ ਸਕਦਾ। 2॥

ਲਿਖਾਰੀ ਦੇ ਉਪਰੋਕਤ ਬਚਨਾ ਵਲ ਧਿਆਨ ਨਾ ਦੇਣ ਤੋਂ ਸੰਪਾਦਕ ਸਾਹਿਬਾਨ ਦਾ ਭਾਵ ਕੀ ਇਹ ਹੈ ਕਿ, ਉਪਰੋਕਤ ਪੰਚਬਟੀ ਵਾਲੇ ਇਸ ਰਾਮ ਵਿਚ- “ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥” ਅਤੇ ਇਨ੍ਹਾਂ ਗੁਰੂ ਸ਼ਬਦਾਂ ਵਿਚਲੇ ‘ਰਾਮ’ ਵਿੱਚ ਕੋਈ ਫ਼ਰਕ ਨਹੀਂ? ਕਸੇ ਪ੍ਰਕਾਰ ਦੀ ਗੁਰਮਤਿ ਸੇਧ ਨਾ ਲਿਖਣ ਵਾਲਿਆਂ ਸਾਡਿਆਂ ਸਨਮਾਨ-ਯੋਗ ਆਗੂਆਂ ਦਾ ਭਾਵ, ਕੀ, ਇਹ ਹੈ ਕਿ, ਅਜੁਧਿਆ ਦੇ ਮੰਦਰਾਂ ਤੋਂ ਅਰੰਭ ਹੋ ਕੇ ਹਿੰਦੂ-ਧਰਮ ਦੇ ਬੇਅੰਤ ਪੰਦਰਾਂ ਵਿੱਚ ਮੂਰਤੀਆਂ ਰੂਪ ਸੀਤਾ-ਰਾਮ ਜੀ, ਅਥਵਾ ਰਾਮਾਇਣ ਗਾਥਾ ਵਾਲੇ ਸ੍ਰੀ ਲਛਮਣ ਦੇ ਵੀਰਨ, ਸ੍ਰੀ ਰਾਮ ਚੰਦ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਰਾਮੁ ਰਾਮ ਵਿਚ- “ਿਨ ਮਹਿ ਰਾਮੁ ਰਹਿਆ ਭਰਪੂਰ॥” (ਜਪੁ ਪੰਨਾ 8) - “ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ॥” (ਪੰਨਾ, 18) - “ਭਾਈ ਰੇ ਰਾਮਕਹਹੁ ਚਿਤੁ ਲਾਇ॥” (ਪੰਨਾ 22) - “ਐਸਾ ਮੇਰਾ ਰਾਮੁ ਰਹਿਆ ਭਰਪੂਰਿ॥ ਨਿਕਟਿ ਵਸੈ ਨਾਹੀ ਹਰਿ ਦੂਰਿ॥ 1 ॥ ਰਹਾਉ॥ (ਪੰਨਾ-165) - “ਅਹਿਨਿਸਿ ਰਾਮੁ ਰਿਦੈ ਸੇ ਪੂਰੇ॥ ਨਾਨਕ ਰਾਮ ਮਿਲੇ ਭ੍ਰਮ ਦੂਰੇ॥” (ਪੰਨਾ-154) ਕੋਈ ਅੰਤਰ ਨਹੀ ਹੈ?

ਰਹਿੰਦੀ ਕਸਰ ਵੀ ਪੂਰੀ ਕਰਦਾ ਹੋਇਆ ਲਿਖਾਰੀ ਅੱਗੇ ਹੁਣ ਇੰਉਂ ਬੋਲਿਖਦਾ ਹੈ:-

ਤਿਸੀ ਪ੍ਰਥਾਇ ਸ਼ਬਦ ਗੁਰ ਕਹਾ। ਗਉੜੀ ਰਾਗ ਪਚਾਨਵੇ ਲਹਾ

ਭਗਤ ਸਿੰਘ ਸੁਨਿ ਹਰਖ ਧਰਾਈ। ਗਦ ਗਦ ਹ੍ਵੈ ਪੁਲਕਾਵਲ ਆਈ॥ 328॥

ਪਦ ਅਰਥ:-ਪਚਾਨਵੇਂ=ਗੁਉੜੀ ਰਾਗ ਦਾ ਪਚੰਨਵਾ ਸ਼ਬਦ। ਗਦ ਗਦ. . =ਪ੍ਰਸੰਨਤਾ ਕਾਰਣ। ਪੁਲਕਾਵਲ=ਸਰੀਰ ਦੇ ਰਮ ਖੜੇ ਹੋ ਗਏ। (ਕਲਪਣਾ ਦੀ ਉਪਜ ਇਸ ਭਗਤ ਸਿੰਘ-ਰੂਪ ਝੂਠ-ਪਾਤਰ ਦਾ ਸਰੀਰ ਤੇ ਉਸ ਦੇ ਰੋਮ? ਸਦਕੇ, ਲਿਖਾਰੀ ਦੇ ਲਿਖਣ-ਮਾਇਆਜਾਲ ਤੋਂ)

ਸੰਪਾਦਕ ਵਿਦਵਾਨਾ ਦੇ ਲਿਖੇ ਤੋਂ “ਪਚਾਨਵੇ” ਪਦ ਤੋਂ=ਗਉੜੀ ਗੁਆਰੇਰੀ ਮਹਲਾ 5॥ ---4 ॥ 26 ॥ 95 {184} ਗੁਰੂ ਸ਼ਬਦ ਸਿੱਧ ਹੈ। ਪਰ ਇਹ ਪਾਵਨ ਗੁਰੂ ਸ਼ਬਦ ਲਿਖਾਰੀ ਦੇ ਅਰਥਾਂ ਨਾਲ ਮੇਲ ਨਹੀਂ ਖਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਨੰਬਰਾਂ ਦੇ ਸਿਧਾਂਤ ਦੀ ਜਾਣਕਾਰੀ ਨਾ ਹੁੰਦੀ ਤਾਂ, ਇਸ ਉਲਝਣ ਤੋਂ ਦਾਸ ਲਈ ਬੜੀ ਪ੍ਰੇਸ਼ਾਨੀ ਬਣੀ ਰਹਿਣੀ ਸੀ। ਯਤਨ ਕੀਤਾ ਤਾਂ ਉਸ ਗੁਰੂ ਸ਼ਬਦ ਦੇ ਵੀ ਦਰਸ਼ਨ ਵੀ ਹੋ ਗਏ, ਲਿਖਾਰੀ ਨੇ, ਜਿਸ ਗੁਰੂ-ਸ਼ਬਦ ਦੇ ਅਰਥ ਆਪਣੀ ਨਿੱਜੀ ਵਿਉਂਤ ਅਨੁਸਾਰ ਲਿਖ ਕੇ ਗੁਰਬਾਣੀ ਦੀ ਅਯੋਗ ਵਰਤੋ-ਰੂਪਂ ਗੰਭੀਰ ਅਵੱਗਿਆ ਕੀਤੀ ਹੋਈ ਹੈ। ਸਰਬ-ਸ਼ਾਂਝੇ ਉਪਦੇਸ਼ ਦਾ ਸੋਮਾਂ, ਜਿਹੜਾ ਗੁਰੂ-ਸ਼ਬਦ ਲਿਖਾਰੀ ਦੀ ਚੋਣ ਵਿੱਚ ਆਇਅ ਹੈ ਉਹ, ਪਾਵਨ ਪਵਿੱਤਰ ਗੁਰੂ ਸ਼ਬਦ ਇਸ ਪ੍ਰਕਾਰ ਹੈ--

46- ਗਉੜੀ ਮਹਲਾ 5॥ ਨਿਤਪ੍ਰਤਿ ਨਾਵਣੁ ਰਾਮ ਸਰਿ ਕੀਜੈ॥ ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ॥ 1॥ ਰਹਾਉ॥

ਹੁਸ਼ਿਆਰ ਲਿਖਾਰੀ ਦੀ ਸ਼ਬਦ-ਚੋਣ ਕਮਾਲ ਦੀ ਹੈ। ਸੰਪਾਦਕ ਸਾਹਿਬ ਜੀ ਵਲੋਂ ਕੋਈ ਸੇਧ ਨਾ ਲਿਖੀ ਹੋਣ ਤੋਂ 'ਰਹਾੳ'ੁ ਦੀ ਇਸੇ ਪੰਗਤੀ ਤੋਂ ਸੰਗਤਾਂ ਨੇ ਭਰਮ ਕਬੂਲ ਕਰ ਲਿਆ ਕਿ, ਇਹ ਗੁਰੂ ਸ਼ਬਦ ਪੰਚਮ ਪਾਤਸ਼ਾਹ ਜੀ ਨੇ ਲਿਖਿਆ ਹੀ ਇਸੇ ਥਾਂ ਬਾਰੇ ਸੀ। 'ਰਾਮ ਸਰਿ' ਦਾ ਅਰਥ ਉਹੀ ਸਮਝ ਲਿਆ ਗਿਆ ਜੋ ਲਿਖਾਰੀ ਚਾਹੁੰਦਾ ਸੀ। ਜਿਸ ਤੋਂ ਗੁਰਮਤਿ ਵਿਰੋਧੀ ਸੁੱਖਣਾ ਦੀ ਭਰਮਾਰ ਅਰੰਭ ਹੋ ਗਈ} ਪਰ ਅਗਲੀ ਹੀ ਪੰਗਤੀ ਕਿਸੇ ਦ੍ਰਿਸ਼ਟਮਾਨ ਸੰਸਾਰੀ ਜਲ ਵਾਲੇ ਸਰੋਵਰ ਦੀ ਸਪੱਸ਼ਟ ਤੌਰ ਤੇ ਖੰਡਣਾ ਕਰ ਰਹੀ ਹੈ:--

ਨਿਰਮਲ ਉਦਕੁ ਗੋਵਿੰਦ ਕਾ ਨਾਮ॥ ਮਜਨੁ ਕਰਤ ਪੂਰਨ ਸਭਿ ਕਾਮ॥ 1 ॥ ਸੰਤਸੰਗਿ

ਤਹ ਗੋਸਟਿ ਹੋਇ॥ ਕੋਟਿ ਜਨਮ ਕੇ ਕਿਲਵਿਖ ਖੋਇ॥ 2 ॥ ਸਿਮਰਹਿ ਸਾਧ ਕਰਹਿ ਆਨੰਦੁ॥

ਮਨਿ ਤਨਿ ਰਵਿਆ ਪਰਮਾਨੰਦੁ॥ 3 ॥ ਜਿਸਹਿ ਪਰਾਪਤਿ ਹਰਿ ਚਰਣ ਨਿਧਾਨ॥ ਨਾਨਕ ਦਾਸ

ਤਿਸਹਿ ਕੁਰਬਾਨ॥ 4॥ 95॥ 164॥ {198} {ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਪੋਥੀ ਦੂਜੀ ਪੰਨਾ 241 ਅਨੁਸਾਰ ਅਰਥ-}

ਅਰਥ:-ਹੇ ਭਾਈ ਪਰਮਾਤਮਾ ਦੇ ਨਾਮ-ਰਸ ਵਿੱਚ ਸਦਾ ਹੀ ਇਸ਼ਨਾਨ ਕਰਨਾ ਚਾਹੀਦਾ ਹੈ। (ਪਰਮਾਤਮਾ ਦੇ ਨਾਮ ਦਾ ਰਸ) ਸਭ ਤੋਂ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲੇ ਇਸ ਹਰਿ-ਰਸ ਨੂੰ ਬੜੇ ਪ੍ਰੇਮ ਨਾਲ ਪੀਣਾ ਚਾਹੀਦਾ ਹੈ। 1. ਰਹਾਉ। (ਹੇ ਭਾਈ!) ਪਰਮਾਤਮਾ ਦਾ ਨਾਮ ਪਵਿਤ੍ਰ ਜਲ ਹੈ, ਇਸ ਜਲ ਵਿੱਚ ਇਸ਼ਨਾਨ ਕਰਦਿਆਂ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਸਭ ਵਾਸਨਾਂ ਮੁੱਕ ਜਾਂਦੀਆਂ ਹਨ)। 1. ਉਸ (ਹਰਿ-ਨਾਮ-ਜਲ ਵਿੱਚ ਚੁੱਬੀ ਲਾਉਂਦਿਆਂ) ਪ੍ਰਭੂ-ਸੰਤ ਨਾਲ ਮਿਲਾਪ ਹੋ ਜਾਂਦਾ ਹੈ, (ਤੇ ਮਨੁੱਖ ਆਪਣੇ) ਕ੍ਰੋੜਾਂ ਜਨਮਾ ਦੇ (ਕੀਤੇ ਹੋਏ) ਪਾਪ ਦੂਰ ਕਰ ਲੈਂਦਾ ਹੈ। 2. ਜਿਹੜੇ ਗੁਰਮੁਖ ਬੰਦੇ (ਹਰਿ-ਨਾਮ) ਸਿਮਰਦੇ ਹਨ, ਉਨ੍ਹਾਂ ਨੂੰ ਆਪਣੇ ਮਨ ਤੇ ਹਿਰਦੇ ਵਿੱਚ ਸਰਬ-ਸ੍ਰੇਸ਼ਟ ਆਨੰਦ ਦਾ ਮਾਲਕ ਪਰਮਾਤਮਾ ਹਰ ਵੇਲੇ ਹਾਜ਼ਰ-ਨਾਜ਼ਰ ਦਿੱਸਦਾ ਹੈ। 3. ਹੇ ਨਾਨਕ! (ਆਖ--) ਪਰਮਾਤਮਾ ਦੇ ਚਰਨਾਂ ਦੇ ਖ਼ਜ਼ਾਨੇ ਜਿਸ ਮਨੁੱਖ ਨੂੰ ਲੱਭ ਪੈਂਦੇ ਹਨ, ਉਸ ਮਨੁੱਖ ਤੋਂ ਪ੍ਰਭੂ ਦੇ ਭਗਤ-ਸੇਵਕ ਕੁਰਬਾਨ ਜਾਂਦੇ ਹਨ। 4. (ਸ੍ਰੀਗੁਰੂ ਗ੍ਰੰਥ ਸਾਹਿਬ ਦਰਪਣ ਪੋਥੀ ਦੂਜੀ ਸਫ਼ਾ 241}

ਗੁਰੂ-ਸ਼ਬਦ ਦੇ ਇਨ੍ਹਾਂ ਅਰਥਾਂ ਤੋਂ ਸਾਫ਼ ਸਿੱਧ ਹੈ ਕਿ, ਉਪਰੋਕਤ ਗੁਰੂ ਸ਼ਬਦ ਦਾ ਸੰਬਧ ਕਿਸੇ ਖ਼ਾਸ ਤੀਰਥ ਜਾਂ ਸਰੋਵਰ ਨਾਲ ਨਹੀਂ ਹੈ। ਅਤੇ, ਜਪੁ ਸਾਹਿਬ ਜੀ ਦੀ 21ਵੀਂ ਪਉੜੀ ਤੋਂ ਹੀ ਸਪੱਸ਼ਟ ਹੋ ਚੁੱਕਾ ਹੈ ਕਿ, - “ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲ ਕਾ ਮਾਨੁ॥” ਤੀਰਥਾਂ ਦੇ ਇਸ਼ਨਾਨ ਸਮੇਤ ਵਿਖਾਵੇ ਵਾਲੇ ਕਥਿਤ ਪੁੰਨ ਕਰਮਾਂ ਤੋਂ ਤਿਲ ਕੁ ਮਾਤਰ ਅਹੰਕਾਰ ਤਾਂ ਭਾਵੇਂ ਹੋਰ ਵਧ ਜਾਵੇ ਪਰ ਲਾਭ ਕੋਈ ਨਹੀ ਹੁੰਦਾ। ਗੁਰਬਾਣੀ ਦੇ ਇਸ ਅਟੱਲ ਸਿਧਾਂਤ ਦੇ ਹੁੰਦਿਆਂ ਕਿ-, (1) “ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥” {ਪੰਨਾ-484} - (2) - “ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ॥ ਬਹੁਰਿ ਕਮਾਵਹਿ ਹੋਇ ਨਿਸੰਕ॥ ਜਮ ਪੁਰਿ ਬਾਂਧਿ ਖਰੇ ਕਾਲੰਕ”॥ {ਪੰਨਾ-1348} (3) - “ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥” {250} - (4) - “ਅੰਤਰਿ ਗਿਆਨੁ ਮਹਾ ਰਸੁ ਸਾਰਾ॥ ਤੀਰਥ ਮਜਨੁ ਗੁਰ ਵੀਚਾਰਾ॥” {ਪੰਨਾ-411} (ਮਿਥੇ ਹੋਏ ਟੀਚੇ ਅਨੁਸਾਰ, (ਬੇਅੰਤ ਗੁਰੂ ਸ਼ਬਦਾਂ ਵਿਚੋਂ) ਗੁਰਮਤਿ ਦਾ ਸਿਧਾਂਤ ਦੇ ਨਿਰਣੇ ਲਇ ਮਿਥੇ ਹੋਏ ਪੰਜ ਗੁਰੂ ਫ਼ੁਰਮਾਨਾ ਦਾ ਅੰਤਮ ਅਥਵਾ ਪੰਜਵਾਂ ਗੁਰੂਸ਼ਬਦ--) - (5) - “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ॥ ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ॥ 1 {ਪੰਨਾ-687}

ਉਪਰੋਕਤ ਗੁਰਮਤਿ ਵਿਚਾਰ ਤੋਂ ਸਿੱਧ ਹੈ ਕਿ, 328 ਨੰਬਰ ਚੌਪਈ ਵਿੱਚ ਲਿਖਾਰੀ ਦੇ ਦੇ ਇਹ ਬਚਨ ‘ਤਿਸੀ ਪ੍ਰਥਾਇ ਸ਼ਬਦ ਗੁਰ ਕਹਾ’ - ਪਾਠਕ ਨੂੰ ਸਚੁ ਤੋਂ ਦੂਰ ਲੈ ਜਾਣ ਲਈ ਅਮੋਘ ਬਾਣ ਬਣ ਦਾ ਕੰਮ ਕਰ ਰਹੇ ਹੈ। ਉਪ੍ਰੋਕਤ ਗੁਰਬਾਣੀ- ਸ਼ਬਦ ਬਾਰੇ ਇਹ ਕਹਿਣਾ ਕਿ ਉਹ ਕਿਸੇ ਸਰੋਵਰ ਜਾਂ ਤੀਰਥ ਦੇ ਪ੍ਰਥਾਇ ਹੈ, ਗੁਰੂਬਾਣੀ ਦੀ ਅਥਵਾ ਸਤਿਗੁਰੂ ਨਾਨਕ ਸਾਹਿਬ ਦੀ ਜੋਤਿ ਜੁਗਤਿ ਦੇ ਸਦੀਵੀ ਮਾਲਕ, ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਨਿਰਾਦਰੀ ਹੈ।

ਆਪਣੀ ਵਿਉਂਤ ਦੇ ਮਨਮਤੀ ਅਰਥਾਂ ਦੇ ਅੰਤ ਵਿਚ, ਗੁਰਮੁਖਿ ਪਿਆਰੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਰੂਪ ਵਿਚ, ਕੁਟਲਤਾ ਭਰਪੂਰ ਇਸ ਗੁਰਬਿਲਾਸ ਪੁਸਤਕ ਦੇ ਨਾਇਕ “ਮਨੀ ਸਿੰਘ” ਦੀ ਜ਼ਬਾਨੀ ਇਹ ਬਚਨ?

ਦੋਹਰਾ॥ ਜਿਹ ਪ੍ਰਾਪਤਿ ਸੋਊ ਲਹੈ, ਇਹ ਸਰੁ ਪਰਮ ਨਿਧਾਨ।

ਗੁਰ ਨਾਨਕ ਬਲਿ ਬਲਿ ਤਿਸੈ ਸਦ ਸਦ ਤਿਹ ਕੁਰਬਾਨ॥ 334॥

ਇਸ਼ਨਾਨ ਸਮੇ ਨਰੁ ਜੋ ਪੜ੍ਹੇ ਯਾਹਿ ਸ਼ਬਦ ਹਿਤੁ ਧਾਰਿ।

ਰਾਮਸਰ ਕੋ ਇਸ਼ਨਾਨ ਕਾ ਫਲੁ ਹੋਵੈ ਦੁਖਟਾਰ॥ 334॥

ਪਦ ਅਰਥ:-ਸੋਊ ਲਹੈ=ਉਸ ਨੂੰ ਮਿਲੇਗਾ। ਸਰੁ=ਰਾਮਸਰ (ਨਵਾਂ ਸਿਰਜਿਆ ਜਾ ਰਿਹਾ ‘ਰਾਮਸਰ’ ਨਾਮਕ ਸਰੋਵਰ)। ਬਲਿ. . =ਵਾਰਨੇ ਜਾਂਦਾ ਹਾਂ। ਯਾਹਿ. . =ਉਹ ਸ਼ਬਦ ਪ੍ਰੇਮ ਸਹਿਤ। ਦੁਖਟਾਰ=ਦੁਖ ਦੂਰ ਕਰਨ ਵਾਲਾ।

ਗੁਰਮਤਿ ਦੇ ਇਸ ਸਿਧਾਂਤ ਨੂੰ ਪਾਠਕ ਸੱਜਣ ਸਮਝ ਚੁੱਕੇ ਹਨ, ਕਿ, ਤੀਰਥਾਂ ਦੇ ਇਸ਼ਨਾਨ ਤੋਂ ਕੋਈ ਵੀ ਧਾਰਮਿਕ ਲਾਭ ਨਹੀਂ ਹੁੰਦਾ। ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਇਕਸਾਰ ਪਾਵਨ ਪਵਿੱਤਰ ਮੰਨ ਕੇ ਉਸ ਦੀ ਹਰ ਆਗਿਆ ਦੀ ਪਾਲਣਾ ਕਰਦਿਆ ਆਪਣਾ ਜੀਵਨ ਸੁਧਾਰ ਲੈਣ ਦੀ ਗਲ ਛੱਡ ਕੇ, ਗੁਰਬਾਣੀ ਵਿਚੋਂ ਖ਼ਾਸ ਖ਼ਾਸ ਗੁਰੂ-ਸ਼ਬਦ ਚੁਣ ਕੇ, ਜਾਂ ਕਿਸੇ ਖ਼ਾਸ ਬਾਣੀ ਦੀ ਚੋਣ ਕਰਕੇ, ਉਸ ਦੇ ਪਾਠ ਮਾਤਰ ਤੋਂ ਉਚੇਚੇ ਫਲਾਂ ਦੀ ਪ੍ਰਾਪਤੀ ਦਾ ਭਰਮ ਪਾਉਣ ਦੀ ਗਲ, ਗੁਰੂਬਾਣੀ ਦੀ ਨਿਰਾਦਰੀ ਹੈ। ਜੇ ਕੋਈ ਖ਼ਾਸ ਬਾਣੀ ਫਲਾਂ ਦੀ ਦਾਤੀ ਮੰਨ ਲਈਏ ਤਾਂ ਕੀ, ਬਾਕੀ ਬਾਣੀ ਨਿਰਾਰਥ ਹੈ? ਕੇਵਲ ਪਾਠ ਮਾਤਰ ਹੀ ਕਲਿਆਨ-ਕਾਰੀ ਸਮਝ ਲੈਣ ਮੂਰਖ-ਸ਼ਰਧਾ ਬਣ ਜਾਣ ਤੋਂ, ਗੁਰਬਾਣੀ ਵਿਚਲੇ ਅਨਮੋਲ ਗਿਆਨ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਣਾਉਣ ਦੀ ਲੋੜ ਮੁੱਕ ਜਾਣੀ ਕੁਦਰਤੀ ਕਿਰਿਆ ਹੈ। ਕੇਵਲ ਮੰਤ੍ਰ ਪਾਠ ਤੋਂ ਫਲਾਂ ਦੀ ਪ੍ਰਾਪਤੀ ਦਾ ਭਰੋਸਾ ਅਥਵਾ (ਠੱਗ ਖਾਣੇ ਬ੍ਰਾਹਮਣੀ ਧਰਮ ਅਗੂਆਂ ਦੀ ਉਪਜ ਅਜੇਹਾ) ਫੋਕਟ ਵਿਸ਼ਵਾਸ਼, ਗੁਰੂ-ਪੰਥ ਵਿੱਚ ਵਾੜੀ ਆਉਣਾ, ਕੌਮ ਨਾਲ ਘਿਣਾਵਣਾ ਵਿਸ਼ਵਾਸ਼-ਘਾਤ ਅਤੇ ਸਤਿਗੁਰੂ ਜੀ ਦੇ ਇਨ੍ਹਾਂ ਬਚਨਾਂ ਦੀ ਨਿਰਾਦਰੀ ਹੈ- (1) -ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇੱਕ ਜੋਤੀ॥ ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ॥ ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ॥ ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ॥ 2॥ {930} (2) - ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ॥ {127} (3) - ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥ {148}, (4) -ਦਾਨਸਬੰਦੁ ਸੋਈ ਦਿਲਿ ਧੋਵੈ॥ ਮੁਸਲਮਾਣੁ ਸੋਈ ਮਲੁ ਖੋਵੈ॥ ਪੜਿਆ ਬੂਝੈ ਸੋ ਪਰਵਾਣੁ॥ ਜਿਸੁ ਸਿਰਿ ਦਰਗਹ ਕਾ ਨੀਸਾਣੁ॥ 4 {662} - (5) -ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ॥ 1 {655} ਧਰਮ ਪੁਸਤਕਾਂ ਨੂੰ ਜਾਂ ਕਿਸੇ ਪਾਠ ਨੂੰ ਸਮਝੇ ਬਿਨਾ, ਕੇਵਲ ਪੜ੍ਹੀ ਜਾਣ ਨਾਲ ਕਦੇ ਕਿਸੇ ਦਾ ਕੁੱਝ ਨਹੀਂ ਸੌਰਿਆ। ਜੋ ਕੁੱਝ ਅਸੀਂ ਅਖੰਡਪਾਠਾਂ, ਸਹਿਜ ਪਾਠਾਂ ਅਦਿ ਕਈ ਨਾਵਾਂ ਵਾਲੇ ਮੰਤ੍ਰ ਪਾਠਾਂ ਤੋਂ ਪਰਾਪਤ ਹੁੰਦਾ ਮੰਨ ਬੈਠੇ ਹਾਂ, ਸਾਥੋ ਕਈ ਗੁਣਾ ਵੱਧ ਲੋਕਾਂ ਦੀ ਗਿਣਤੀ ਕਏ ਪ੍ਰਕਾਰ ਤੇ ਧਰਮਅਸਥਾਨਾਂ, ਦੇਵਅਸਥਾਨਾ, ਕਬਰਸਤਾਨਾਂ, ਰੱਖਾ ਅਤੇ ਤੋਂ ਪ੍ਰਾਪਤ ਕਰਦੇ ਵੇਖ ਰਹੇ ਹਾਂ। ਸੰਸਾਰ ਵਿਚਲੇ ਅਨੂਪਮ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਵੈਸ਼ਨੂ ਦੇਵੀ ਅਥਵਾ ਕਈ ਨਾਵਾਂ ਵਾਲਾ ਲੱਖਾਂ ਦੇਵੀ ਦੇਵਤਿਆਂ ਦੇ ਮੰਦਰ, ਪੀਰਾਂ ਦੀਆਂ ਕਬਰਾਂ ਦੀ ਕਤਾਰ ਵਿੱਚ ਲਿਆਂ ਖੜਾ ਕਰਨਾ, ਅਗਿਆਨਤਾ ਹੈ। ਨਿਆਰੇ ਸਤਿਗੁਰੂ ਜੀ ਦਾ ਗਿਆਨ ਹੀ ਸਾਡਾ ਅਸਲੀ ਧਰਮ ਹੈ-

47- ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥

ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ 155॥ {1372}

32- ਗੁਰਬਣੀ ਵਿੱਚ ਸੈਂਕੜੇ ਵਾਰ ਆਏ ‘ਬੁੱਝਣ’ ਅਤੇ ਵਿਚਾਰ’ ਸ਼ਬਦਾਂ ਵਿਚਲੀਆਂ ਗੁਰੂ-ਸੱਧਰਾਂ ਦਾ ਕੀ ਬਣਿਆ?

ਬੁੱਝਣ ਅਤੇ ਵਿਚਾਰ ਕਰਨ ਦੀਆਂ ਗੁਰੁ ਤਾਕੀਦਾਂ ਦੀ ਪਰਵਾਹ ਨਾ ਕਰਕੇ ਗੁਰਬਾਣੀ ਦੇ ਕੇਵਲ ਪਾਠ-ਮਾਤ੍ਰ ਤੋਂ ਫਲਾਂ ਦੀ ਪ੍ਰਾਪਤੀ ਦੇ ਬ੍ਰਾਹਮਣੀ ਝਾਂਸੇ ਦੇ ਵਿਰੁੱਧ, ਸੰਪਾਦਕ ਮਹਾਂਪੁਰਖਾਂ ਵਲੋਂ, ਸਾਰੀ ਪੁਸਤਕ ਵਿੱਚ ਕਿਤੇ, ਸੰਕੇਤ ਮਾਤਰ ਵੀ ਚਿਤਾਵਣੀ ਨਾ ਹੋਣ ਦਾ ਅਰਥ ਕੇਵਲ ਏਹੀ ਬਣਦਾ ਹੈ ਕਿ, ਜਥੇਦਾਰੀ ਵਲੋਂ ‘ਇਸ ਬ੍ਰਾਮਣੀ ਰੀਤੀ-ਰਿਵਾਜਾਂ ਲਈ ਪੰਥਕ ਪਰਵਾਨਗੀ ਮਿਲ ਚੁੱਕੀ ਹੈ? ਉਪਰੋਕਤ ਪਦਾਂ ਵਾਲੇ ਕਈ ਗੁਰੂ ਪਦਾਂ ( ‘ਬੁੱਝਣ’ ਅਤੇ ‘ਵਿਚਾਰ ‘) ਵਿਚੋਂ ਮਿੰਥੇ ਟੀਚੇ ਦੀ ਪਾਲਣਾ ਕਰਦਿਆਂ ਕੇਵਲ ਵਣਗੀ ਮਾਤਰ ਪੰਜ ਗੁਰੂ ਫ਼ੁਰਮਾਨਾਂ ਦਾ ਹਵਾਲਾ ਮਾਤ੍ਰ_ (1) “ਗੁਰਾ ਇੱਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥” {ਜਪੁ ਸਾਹਿਬ, ਪੰਜਵੀ ਛੇਵੀ ਪਉੜੀ) (2) ਰੋਗੀ ਖਟ ਦਰਸਨ ਭੇਖਧਾਰੀ ਨਾਨਾ ਹਠੀ ਅਨੇਕਾ॥ ਬੇਦ ਕਤੇਬ ਕਰਹਿ ਕਹ ਬਪੁਰੇ ਨਹ ਬੂਝਹਿ ਇੱਕ ਏਕਾ॥ 6 {1154} - (3) - ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ ਜੇ ਕੋ ਬੂਝੈ ਹੋਵੈ ਸਚਿਆਰੁ॥ ਧਵਲੈ ਉਪਰਿ ਕੇਤਾ ਭਾਰੁ॥ {ਜਪੁ-16ਵੀਂ ਪਉੜੀ) ਸਮਝਣ ਬੁਝਣ ਦੀ ਤਾਕੀਦ ਤਾਂ ਪ੍ਰਿਥਮ ਬਾਣੀ ਤੋਂ ਹੀ ਅਰੰਭ ਹੋ ਚੁੱਕੀ ਸੀ, ਫਿਰ ਸਿਰਜਣਾ ਨਾਲ ਸਬੰਧਤ ਗੁਰਮਤਿ ਦਾ ਤੱਤ-ਸਾਰ ਇਹ ਗੁਰੂ-ਉਪਦੇਸ਼- (4) ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ॥ ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ॥ ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ॥ 4 {20} - (5) ਮਨੁ ਮਾਨਿਆ ਨਾਮੁ ਸਖਾਈ॥ ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ॥ ਰਹਾਉ॥ {596} -3 

ਬੁਝੱਣ ਵਾਂਗ, ਵਿਚਾਰ, ਵੀਚਾਰ ਅਥਵਾ ਬਿਚਾਰ ਦਾ ਸਬੰਧ ਵੀ ਸਮਝ ਸੋਚ ਨਾਲ ਹੀ ਹੈ। ਬਿਚਾਰ ਤੋ ਬਿਨਾ ਨਿਰਾ-ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥ ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ॥ 1॥ ਹੀ ਹੈ। ਕੇਵਲ ਜ਼ਬਾਨੀ ਪੜ੍ਹੀ ਜਾਣ ਵਿੱਚ ਲਿਵ ਜਾਂ ਟਿਕਾਉ ਨੂੰ ਕੋਈ ਥਾਂ ਨਹੀ, ਵੀਚਾਰ ਤੋਂ ਸ਼ਬਦ ਗਿਆਨ ਵਿੱਚ ਧਿਆਨ ਜੁੜਦਾ ਹੈ ਅਤੇ ਲਿਵ, ਟਿਕਾਉ, ਇਕਾਗਰਤਾ, ਗਿਆਨ-ਪ੍ਰਾਪਤੀ ਦਾ ਸਾਧਨ ਬਣਦਾ ਹੈ। ਗੁਰਬਾਣੀ ਵਿੱਚ ਟਿਕਾਉ ਦਾ ਜਾਂ ਲਿਵ ਜੁੜਨ ਦਾ ਅਰਥ ਗਿਆਨ ਦੀ ਪ੍ਰਾਪਤੀ ਅਥਵਾ ਪ੍ਰਭੂ ਨਾਲ ਨੇੜਤਾ, ਜਨਮ ਮਰਨ ਤੋਂ ਛੁਟਕਾਰਾ ਹੈ- (1) -ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ॥ ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ॥ 4॥ 1॥ {503} (2) -ਸਤਗੁਰੁ ਸੇਵਿ ਮਨੁ ਨਿਰਮਲਾ ਹਉਮੈ ਤਜਿ ਵਿਕਾਰ॥ ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ॥ ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ॥ ਸਚਿ ਰਤੇ ਮੁਖ ਉਜਲੇ ਤਿਤੁ ਸਾਚੈ ਦਰਬਾਰਿ॥ 4॥ {34} (3) ਪ੍ਰਭ ਜੀ ਤਉ ਪ੍ਰਸਾਦਿ ਭ੍ਰਮੁ ਡਾਰਿਓ॥ ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ ਮਨ ਮਹਿ ਇਹੈ ਬੀਚਾਰਿਓ॥ 1॥ ਰਹਾਉ॥ {529}

(4) - ਖੋਜਤ ਖੋਜਤ ਖੋਜਿ ਬੀਚਾਰਿਓ ਹਰਿ ਸੰਤ ਜਨ ਪਹਿ ਆਹਾ॥ ਤਿਨਾੑ ਪਰਾਪਤਿ ਏਹੁ ਨਿਧਾਨਾ ਜਿਨੑ ਕੈ ਕਰਮਿ ਲਿਖਾਹਾ॥ 1 {530} (5) - ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ॥ ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ॥ 2॥ ਸੁਆਦ ਲੁਭਤ ਇੰਦ੍ਰੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ॥ ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ॥ 3॥ ਧਾਵਤ ਜੋਨਿ ਜਨਮ ਭ੍ਰਮਿ ਥਾਕੇ ਅਬ ਦੁਖ ਕਰਿ ਹਮ ਹਾਰਿਓ ਰੇ॥ ਕਹਿ ਕਬੀਰ ਗੁਰ ਮਿਲਤ ਮਹਾ ਰਸੁ ਪ੍ਰੇਮ ਭਗਤਿ ਨਿਸਤਾਰਿਓ ਰੇ॥ 4॥ 1॥ 5॥ 56॥ {335} ਇਸ ਤਰ੍ਹਾਂ ਬੇਅੰਤ ਗੁਰੂ ਸ਼ਬਦ ਹਨ ਜਿਨ੍ਹਾਂ ਦੁਅਰਾ ਸਤਿਗੁਰਾਂ ਨੇ ਸਾਨੂੰ ਪੜ੍ਹਨ ਦੇ ਨਾਲ ਸਮਝ ਬੁਝ ਕੇ ਵਿਚਾਰ ਕਰੀ ਰੱਖਣ ਦੀ ਤਾਕੀਦ ਕੀਤੀ ਹੋਈ ਹੈ। ਅਸਾਂ ਸਤਿਗੁਰਾਂ ਦੀ ਇੱਕ ਨਾ ਸੁਣੀ ਤੇ ਸੰਸਾਰ ਵਿੱਚ ਬਯੀ ਸਰਬਸ੍ਰੇਸ਼ਟ ਪ੍ਰਭਤਾ ਗੁਆ ਲਈ ਤੇ ਅੱਜ ਸਾਡੀ ਹੋਂਦ ਨੂੰ ਹੀ ਚਣਾਉਤੀਆਂ ਮਿਲ ਰਹੀਅ ਹਨ। ਜਿੰਨਾ ਚਿਰ ਅਸੀਂ ਪੂਰੀ ਤਰ੍ਹਾਂ ਸਤਿਗੁਰੂ ਜੀ ਦੀ ਛਤਰ ਛਾਇਆ ਹੇਠ ਨਹੀਂ ਆ ਜਾਂਦੇ, ਜਿੰਨਾ ਚਿਰ ਅਸੀਂ “ਸਤਿਗੁਰ ਕੇ ਜਮੇ” ਨਹੀਂ ਬਣਦੇ” ਅਸੀਂ ਚੜ੍ਹਦੀ ਕਲਾ ਵਲ ਨੂੰ ਮੋੜਾ ਤਾਂ ਕੀ ਖਾਣਾ ਹੈ, ਸਗੋਂ ਦਿਨੋ ਦਿਨ ਨਿਵਾਣ ਵਲ ਨੂੰ ਹੀ ਛਾਲੀਂ ਪਏ ਰਹਿਣਾ ਹੈ। ਧਿਆਨ ਰਹੇ ਕਿ, ਸਤਿਗੁਰਾਂ ਦੀ ਛਤਰ ਛਾਇਆ ਹੇਠ ਆਉਣ ਦਾ ਅਥਵਾ “ਸਤਿਗੁਰ ਕੈ ਜਨਮੇ” ਅਰਥ ਕੇਵਲ ਏਹੀ ਹੈ ਹੈ ਕਿ, ਅਸੀਂ ਗੁਰਮਤਿ ਗਿਆਨ ਦੀ ਲੋ ਵਿੱਚ ਆਪਣਾ ਜੀਵਨ ਢਾਲ ਲਈਏ। ਜਿਸ ਦੀ ਨਦਰ, ਬਖ਼ਸ਼ਸ਼, ਅਥਾਵ ਜਿਸ ਤੋਂ ‘ਪ੍ਰਸਾਦਿ’ ਦੀ ਪ੍ਰਾਪਤੀ ਕਰਨੀ ਹੋਵੇ ਉਸ ਵਰਗਾ ਹੀ ਬਣਨ ਦੀ ਲੋੜ ਹੁੰਦੀ ਹੈ, ਬਖ਼ਸ਼ਸ਼ਾਂ ਦੀ ਬਰਖਾ ਅਰੰਭ ਹੁੰਦੀ ਨੇ ਚਿਰ ਨਹੀ ਲਾਉਣਾ।

48- ਧਨਾਸਰੀ ਮਹਲਾ 1॥ ਨਦਰਿ ਕਰੇ ਤਾ ਸਿਮਰਿਆ ਜਾਇ॥ ਆਤਮਾ ਦ੍ਰਵੈ ਰਹੈ ਲਿਵ ਲਾਇ॥ ਆਤਮਾ ਪਰਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ॥ 1॥ ਗੁਰ ਪਰਸਾਦੀ ਪਾਇਆ ਜਾਇ॥ ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ॥ 1॥ ਰਹਾਉ॥ ਸਚਿ ਸਿਮਰਿਐ ਹੋਵੈ ਪਰਗਾਸੁ॥ ਤਾ ਤੇ ਬਿਖਿਆ ਮਹਿ ਰਹੈ ਉਦਾਸੁ॥ ਸਤਿਗੁਰ ਕੀ ਐਸੀ ਵਡਿਆਈ॥ ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥ 2॥ ਐਸੀ ਸੇਵਕੁ ਸੇਵਾ ਕਰੈ॥ ਜਿਸ ਕਾ ਜੀਉ ਤਿਸੁ ਆਗੈ ਧਰੈ॥ ਸਾਹਿਬ ਭਾਵੈ ਸੋ ਪਰਵਾਣੁ॥ ਸੋ ਸੇਵਕੁ ਦਰਗਹ ਪਾਵੈ ਮਾਣੁ॥ 3॥ ਸਤਿਗੁਰ ਕੀ ਮੂਰਤਿ ਹਿਰਦੈ ਵਸਾਏ॥ ਜੋ ਇਛੈ ਸੋਈ ਫਲੁ ਪਾਏ॥ ਸਾਚਾ ਸਾਹਿਬੁ ਕਿਰਪਾ ਕਰੈ॥ ਸੋ ਸੇਵਕੁ ਜਮ ਤੇ ਕੈਸਾ ਡਰੈ॥ 4॥ ਭਨਤਿ ਨਾਨਕੁ ਕਰੇ ਵੀਚਾਰੁ॥ ਸਾਚੀ ਬਾਣੀ ਸਿਉ ਧਰੇ ਪਿਆਰੁ॥ ਤਾ ਕੋ ਪਾਵੈ ਮੋਖ ਦੁਆਰੁ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ॥ 5॥ 2॥ 4॥ {661}

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.