ਭਗਤਾਂ ਦੇ ਪਰਲਕ
ਵਿਚੋਂ ਆ ਕੇ ਆਪਣੀ ਬਾਣੀ ਲਿਖਵਾਉਣ ਵਾਲੀ ਝੂਠ-ਵਾਰਤਾ ਲਿਖਣ ਉਰੰਤ ਲਿਖਾਰੀ ਨੇ ਭਾਈ ਮਨੀ ਸਿੰਘ ਜੀ
ਦੀ ਜ਼ਬਾਨੀ ਇਹ ਆਖਿਆ ਦਰਸਾ ਲਿਆ:-
ਚੌਪਈ॥ ਜਿਹ ਨਰ ਕੋ, ਜਗਿ ਕੋਇ ਨ ਜਾਨੈ। ਸ੍ਰੀ ਗੁਰ ਸੁ ਪ੍ਰਗਟੁ ਜਹਾਨੈ।
ਸੱਤਾ ਔ ਬਲਵੰਡ ਮਿਰਾਸੀ। ਤਾ ਕੀ ਕਟੀ ਗੁਰੂ ਭਵ ਫਾਸੀ॥ 430॥
ਤਿਨੈ ਵਾਰ ਗੁਰ ੳਪਮ ਉਚਾਰੀ। ਸ੍ਰੀ ਗ੍ਰੰਥ ਮਹਿ ਗੁਰ ਲਿਖਿ ਧਾਰੀ।
ਰਾਮਕਲੀ ਦੁਇ ਵਾਰ ਲਿਖੀ ਜਬ। ਤਾ ਪਾਛੈ ਸੋ ਵਾਰ ਲਿਖੀ ਤਬ॥ 431॥
(ਜਦੋਂ ਲਿਖਾਰੀ ਦੇ) ਭਾਈ ਮਨੀ ਸਿੰਘ ਜੀ ਤੋਂ, (ਲਿਖਾਰੀ ਵਲੋ ਚਿਤਵੇ ਹੋਏ
ਦੂਜੇ ਝੂਠ-ਪਾਤਰ) ਭਗਤ ਸਿੰਘ ਨੇ ਬਲੰਵਡ ਡੂੰਮ (ਭਾਵ, ਮਿਰਾਸੀ) ਦੀ ਵਾਰ ਵੀ ਸ੍ਰੀ ਗੁਰੂ ਗ੍ਰੰਥ
ਸਾਹਿਬ ਵਿੱਚ ਦਰਜ ਕੀਤੀ ਜਾਣ ਦੀ ਗਲ ਸੁਣੀ, ਤਾਂ ਸ਼ੰਕਾ ਗ੍ਰਸਤ ਹੋ ਗਿਆ। ਉਸ ਨੇ ਮੁੱਢ ਤੋਂ ਸਾਰੀ
ਕਥਾ ਸੁਣਨੀ ਚਾਹੀ ਤਾਂ ਪੱਕੀ ਬਿਪਰੀ-ਰੀਤ ਅਨੁਸਾਰ ਮਨੀ ਸਿੰਘ ਦੀ (ਗੁਰਮਤਿ ਵਿਰੋਧੀ) ਉਪਮਾ ਕਰਦਿਆਂ
ਇਉਂ ਆਖਿਆ:--
ਦੋਹਰਾ॥ ਛੋਰ ਕਥਾ ਸਭ ਹੀ ਕਹੋ ਹੇ ਪ੍ਰਭੁ ਦੀਨਾ ਨਾਥ।
ਤੁਮ ਕਿਰਪਾਲ ਸੁਆਮੀ ਸਦਾ ਹੋ ਮਮ ਦਾਸ ਅਨਾਥ॥ 434॥
ਕੋਈ ਗੁਰਮੁੱਖ ਅਥਵਾ ਸੱਚਾ ਸਿੱਖ ਗੁਰੂ ਪਰਮੇਸ਼ਰ ਤੋਂ ਬਿਨਾ, ਕਿਸੇ ਮਨੁੱਖ
ਨੂੰ ਕਿਰਪਾ ਦਾ ਘਰ, ਜਾਂ ਅਨਾਥਾਂ ਦਾ ਸੁਆਮੀ ਕਦੇ ਨਹੀਂ ਮੰਨ ਸਕਦਾ। ਲਿਖਾਰੀ ਨੇ ਪੁਸਤਕ ਦੇ ਅਰੰਭ
ਵਿੱਚ ਹੀ ਇਨ੍ਹਾਂ ਦੋਹਾਂ (ਮਨੀ ਸਿੰਘ ਤੇ ਭਗਤ ਸਿੰਘ) ਨੂੰ ਬੜੇ ਸੱਚੇ ਅਤੇ ਸੁੱਚੀ ਕਰਣੀ ਵਾਲੇ
ਸਿੱਖ ਵਿਖਾ ਲਿਆ ਅਤੇ ਫਿਰ ਉਨ੍ਹਾਂ ਨੂੰ ਗੁਰਮਤਿ ਵਿਰੋਧੀ ਗੱਲਾਂ ਕਰਦੇ, ਅਥਵਾ ਮਨਮੁਖਾਂ ਵਾਲਾ
ਵਿਹਾਰ ਕਰਦੇ ਦਰਸਾਈ ਜਾ ਰਿਹਾ ਹੈ। ਕਿੱਡਾ ਅਜੀਬ ਸੁਮੇਲ ਹੈ ਕਿ, ਰਾਮਾਇਣ ਗਾਥਾ ਵਿੱਚ ਸ੍ਰੀ ਰਾਮ
ਨੂੰ ਸ਼ਿਵ ਜੀ ਦੀ ਅਤੇ ਸ਼ਿਵ ਜੀ ਨੂੰ ਸ੍ਰੀ ਰਾਮ ਜੀ ਦੀ ਉਸਤਤਿ ਕਰਦੇ ਅਤੇ ਇੱਕ ਦੂਜੇ ਦੀ ਪੂਜਾ ਤੋਂ
ਸਾਰੇ ਸੁਖ ਮਾਣਦੇ ਦਰਸਾਇਆ ਹੋਇਆ ਹੈ। ਏਥੇ ਵੇਖੋ, ਉਪਰੋਕਤ ਪੰਗਤੀ ਵਿੱਚ ਭਗਤ ਸਿੰਘ ਨੂੰ ਮਨੀ ਸਿੰਘ
ਵਿੱਚ ਇਸ਼ਟ ਵਾਲੇ ਗੁਣ ਨਜ਼ਰ ਆ ਰਹੇ ਹਨ, ਹੁਣ ਅੱਗੇ ਮਨੀ ਸਿੰਘ ਨੂੰ ਭਗਤ ਸਿੰਘ ਵਿੱਚ ਰੱਬੀ ਗੁਣ ਨਜ਼ਰ
ਆਉਣ ਲੱਗ ਪਏ? :-
ਭਗਤ ਸਿੰਘ ਕੀ ਬੇਨਤੀ ਸੁਨਿ ਮਨੀ ਸਿੰਘ ਸੁਖਖਾਨ।
ਹੋਇ ਪ੍ਰਸੰਨ ਬੋਲਤ ਭਏ ਪਰਮ ਪ੍ਰੀਤਿ ਤਿਹ ਜਾਨਿ॥ 435॥
ਲਿਖਾਰੀ ਨੂੰ ਹੁਣ ਸੁਖਾਂ ਦਾ ਖ਼ਜ਼ਾਨਾ ਮਨੀ ਸਿੰਘ ਹੋ ਦਿੱਸਿਆ? ਲਿਖਦਾ ਹੈ,
‘ਸੁਖਾਂ ਦੇ ਖ਼ਜ਼ਾਨੇ (ਭਾਈ) ਮਨੀ ਸਿੰਘ (ਜੀ) ਭਗਤ ਸਿੰਘ ਦੀ ਬੇਨਤੀ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ
ਉਸ ਨੂੰ ਬਹੁਤ ਪ੍ਰੇਮੀ ਅਤੇ ਸ਼ਰਧਾਵਾਨ ਜਾਣਕੇ ਇਉਂ ਬੋਲੇ:--
ਚੌਪਈ॥ ਭਗਤ ਸਿੰਘ ਤੁਮਰੇ ਸਮ ਕੋਈ। ਤੀਨਿ ਲੋਕ ਮੈ ਹੋਇ ਨ ਹੋਈ।
ਸ੍ਰੀ ਗੁਰ ਚਰਿਤ ਸੁਨਨ ਕੀ ਚਾਹਾ। ਤੁਮਰੇ ਮਨ ਮੈ ਬਧੀ ਉਮਾਹਾ॥
436॥
ਹੇ ਭਗਤ ਸਿੰਘ (ਜੀਓ) ! “ਤਿੰਨਾਂ ਲੋਕਾਂ ਵਿੱਚ (-ਸਾਰੀ ਸਿਰਜਣਾ ਵਿਚ)
ਤੇਰੇ ਜਿਹਾ ਹੋਰ ਦੂਜਾ ਕੋਈ ਨਾ ਹੈ ਅਤੇ ਨਾ ਹੀ ਕਦੇ ਹੋਵੇਗਾ” - ਅਜੇਹਾ ਵਡਾ ਪਰਤੱਖ ਝੂਠ, ਕਿੱਡੀ
ਦਲੇਰੀ ਨਾਲ ਗੁਰੂ ਇਤਹਾਸ ਦਾ ਹਿੱਸਾ ਬਣਾਇਆ ਗਿਆ ਹੈ? ਕਮਾਲ ਦੀ ਗੱਲ ਇਹ ਕਿ, ਅਜੇਹਾ ਬੇਦਲੀਲਾ
ਕੁਫ਼ਰ ਵੀ ਉਸੇ ਪਾਤਰ ਦੀ ਜ਼ਬਾਨੀ ਜਿਸ ਨੂੰ, ਵਿਚਾਰ ਅਧੀਨ ਪੁਸਤਕ (ਗੁਰਬਿਲਾਸ ਪਾਤਸ਼ਾਹੀ 6) ਦੀ
ਭੂਮਕਾ ਵਿੱਚ ਹੀ, ਪੰਥ ਦੇ ਸਰਬ-ਉੱਚ ਧਰਮ-ਆਗੂਆਂ ਨੇ, ਮਹਾਨ ਸ਼ਹੀਦ ਭਾਈ ਮਨੀ ਸਿੰਘ ਹੀ ਮੰਨਣ ਦਾ
ਸੁਝਾ ਲਿਖਿਆ ਹੋਇਆ ਹੈ? ਫਿਰ ਦੂਜੀ ਪੰਗਤੀ ਵਿੱਚ ਆਪਣੇ ਭਗਤ ਸਿੰਘ ਦੇ ਅਨੂਪਮ
ਹੋਣ ਦਾ ਕਾਰਨ ਇਹ ਦੱਸਿਆ ਹੈ ਕਿ, ਉਸ ਨੇ ਸਤਿਗੁਰੂ ਜੀ (ਦੀ ਅਨਮੋਲ ਸਿਖਿਆ ਪ੍ਰਾਪਤ ਕਰਨ ਦੀ ਨਹੀਂ,
ਸਗੋਂ ਉਨ੍ਹਾਂ) ਦੇ (ਗੁਰਮਤਿ ਦੀ ਖੰਡਨਾ ਵਾਲੇ) `ਚਰਿਤ੍ਰ’ ਸੁਣਨ ਦੀ ਇਛਿਆ ਪ੍ਰਗਟਾਈ ਸੀ।
ਇਸਤੋਂ ਅਗਲੀਆਂ ਸਤ ਚੌਪਈਆਂ ਦਾ ਸੰਖੇਪ ਇਸ ਪ੍ਰਕਾਰ ਹੈ:- ਦੋ ਗਵੱਯੇ
ਭਰਾਵਾਂ (ਵਡਾ ਬਲਵੰਡ ਤੇ ਛੋਟਾ ਸੱਤਾ) ਦੀ ਗਾਥਾ, ਗੁਰੂਬਾਣੀ- ਗਿਆਨ ਦਾ ਖੰਡਨ-ਰੂਪ, ਸਤਿਗੁਰੂ ਜੀ
ਦੀ ਨਿੰਦਿਆ ਤੁੱਲ ਸ਼ਬਦਾਵਲੀ ਵਿਚ, (ਕਥਿਤ ਭਾਈ) ਮਨੀ ਸਿੰਘ ਦੀ ਹੀ ਜ਼ਬਾਨੀ ਦਰਸਾਈ ਹੋਈ ਹੈ। ਅਖੇ,
ਗ਼ਰੀਬੀ ਤੋਂ ਦੁਖੀ ਹੋ ਕੇ ‘ਬਲਵੰਡ’ ਪ੍ਰਦੇਸੀ ਤੁਰ ਗਿਆ ਪਰ ਛੋਟਾ ਭਾਈ ‘ਸੱਤਾ’ ਸਤਿਗੁਰਾਂ ਦੀ ਸੇਵਾ
ਵਿੱਚ ਟਿਕਿਆ ਰਹਿ ਕੇ ਸੁਖੀ ਹੋ ਗਿਆ। ਦੇਸਾਂ ਪ੍ਰਦੇਸਾਂ ਵਿੱਚ ਖੱਜਲ-ਖ਼ੁਆਰ ਹੋ ਕੇ ਵਡੇ ਭਾਈ
‘ਬਲਵੰਡ’ ਨੇ ਵੀ ਗੁਰੂ-ਦਰਬਾਰ ਵਿੱਚ ਪੁੱਜ ਕੇ ਸਤਿਗੁਰੂ ਜੀ ਦੀ ਉਪਮਾ ਆ ਕੀਤੀ। ਸਤਿਗੁਰੂ
ਜੀ ਨੇ ਖ਼ੁਸ਼ ਹੋ ਕੇ ਉਸ ਨੂੰ ‘ਰਾਇ-ਬਲਵੰਡ’ ਕਹਿ ਕੇ ਨਿਵਾਜਿਆ ਅਤੇ ਉਸ ਨੂੰ ( ‘ਬਹੁ
ਧਨੁ ਦੂਯੋ ਤਾਹਿ ਮੁਰਾਰਾ’ ) ਬਹੁਤ ਸਾਰੀ ਮਾਇਆ ਦੇ ਕੇ ਉਸ ਦੀ ਦਰਦ੍ਰਿਤਾ ਦੂਰ ਕਰ ਦਿੱਤੀ।
ਦੋਵੇ ਭਰਾ ਰਲ ਕੇ ਗੁਰੂ ਦਰਬਾਰ ਵਿੱਚ ਕੀਰਤਨ ਦੀ ਸੇਵਾ ਕਰਦੇ ਰਹੇ।
ਕੁਝ ਸਮੇ ਉਪ੍ਰੰਤ ਇਨ੍ਹਾਂ ਰਾਗੀਆਂ ਨੂੰ ਆਪਣੀ ਭੈਣ ਦੇ ਨਿਕਾਹ (ਵਿਅਹ) ਲਈ
ਮਾਇਆ ਦੀ ਲੋੜ ਪਈ, ਤਾਂ ਉਹ:-
ਦੁਹੂੰ ਭ੍ਰਾਤ ਗੁਰ ਕੇ ਢਿਗ ਜਾਈ। ਕ੍ਰਿਪਾਸਿੰਧ ਕੀ ਉਪਮ ਕਰਾਈ।
ਪਾਛੇ ਗੁਰ ਕੋ ਭਾਖ ਸੁਨਾਯੋ। ਨਿਕਾਹ ਬਹਿਨ ਕਾ ਪ੍ਰਭ ਜੀ ਆਯੋ॥ 444॥
ਧਾਰਿ ਕ੍ਰਿਪਾ ਗੁਰ ਦਰਬ ਸੁ ਦੱਯੈ। ਦਾਸ ਜਾਨਿ ਹਮ ਕਾਰਜ ਕੱਯੈ।
ਸ੍ਰੀ ਗੁਰ ਕਹਾ ਧੀਰ ਤੁਮ ਧਾਰਾ। ਗੁਰ ਨਾਨਕ ਕਾ ਅਲਖ ਭੰਡਾਰਾ॥
445॥
ਪਿਛੇ ਕਈ ਥਾਂਈ ਸਤਿਗੁਰੂ ਜੀ ਨੂੰ ਮਾਮੂਲੀ ਜਹੀ (ਕਥਿਤ) ਖ਼ੁਸ਼ੀ ਤੇ ਧਨ ਦੀ
ਬਰਖਾ ਕਰਦੇ ਰਸਾਇਆ ਹੋਇਆ ਹੈ, ਅੱਜ ਉਹੀ ਸਤਿਗੁਰੂ ਜੀ, ਆਪਣੇ ਦਰਬਾਰੀ ਰਾਗੀਆਂ ਨੂੰ ਗੁਰਮਤਿ
ਵਿਰੋਧੀ ਬਚਨ ਕਹਿੰਦੇ ਦਰਸਾ ਦਿੱਤੇ? :-
ਦੋਹਰਾ॥ ਪ੍ਰਾਤਕਾਲ ਪੂਜਾ ਜੋ ਚੜੈ, ਸਭ ਹੀ ਦਰਬ ਤੁਮ੍ਹਾਰ।
ਗੁਰ ਅਰਜਨ ਅਸ ਕਹਯੋਂ ਕਾਰਜ ਗੁਰੂ ਸਵਾਰ॥ 446॥
ਕੱਲ ਸਵੇਰੇ ਸੰਗਤਿ ਵਲੋਂ ਭੇਟਾ ਹੋਣ ਵਾਲਾ ਪੂਜਾ ਦਾ ਧਨ ਸਾਰਾ ਤੁਸੀਂ ਲੈ
ਲੈਣਾ, ਗੁਰੂ ਅਰਜਨ (ਸਾਹਿਬ ਜੀ ਨੇ) ਇਉ ਕਹਾ ਕਿ, ਗੁਰੂ ਤੁਹਾਡੇ ਕਾਰਜ ਰਾਸ ਕਰੇ- ਕਿ ਜਾਂ, ਗੁਰੂ
ਅਰਜਨ ਜੀ ਨੇ ਏਨਾ ਕਹਿ ਕੇ, ਉਨ੍ਹਾਂ ਦਾ ਕਾਰਜ ਸੁਆਰਿਆ? ਹਰ ਥਾਂ ਵਿਅੰਗ ਅਤੇ ਕਟਾਖ਼ਸ਼?
ਸਤਿਗੁਰੂ ਜੀ ਦੇ ਉਪਰੋਕਤ ਬਚਨ ਸੁਣ ਕੇ ਦੋਹਾਂ ਭਰਾਵਾਂ ਨੇ ਸਤਿਗੁਰੂ ਜੀ ਦਾ
ਜਸ ਗਾਇਆ ਤੇ ਜਾ ਕੇ ਭੈਣ ਦੀ ਸ਼ਾਦੀ ਦੀ ਤਿਆਰੀ ਅਰੰਭ ਕਰ ਦਿੱਤੀ। ਅਤੇ ਅਗਲੀ ਸਵੇਰ:-
ਸਵੱਯਾ॥ ਹੋਤ ਪਰਾਤ ਭਯੋ ਜਬ ਹੀ, ਤਬ ਸ੍ਰੀ ਗੁਰ ਦਰਸ਼ਨ ਕੋ ਸਿੱਖ ਆਏ।
ਸਤ ਏਕ ਰੁਪੱਯਾ ਸੁ ਭੇਟ ਧਰੀ, ਸਭ ਹੀ ਸਿੱਖ ਸੰਗਤਿ ਹ੍ਵੈ ਇਕਠਾਏ।
ਦਯਾਸਿੰਧੁ ਬੁਲਾਇ ਤਬੈ ਦੁਹੂੰ ਭ੍ਰਾਤਨ, ਦੀਨ ਸੋਊ ਤਿਨ ਲੈ ਦੁਖੁ ਪਾਏ।
ਸ੍ਰੀ ਗੁਰ ਅਗ੍ਰ ਵਗਾਇ ਦੀੲੋ, ਹਮ ਲੇਵਤ ਨਹਿ ਤੁਮ ਹਾਸ ਕਰਾਏ॥
448॥
ਪਦ ਅਰਥ:-ਹੋਤ … =ਜਦੋਂ ਸਵੇਰ ਹੋਈ। ਸਤ. . =ਇੱਕ ਸੌ ਰੁਪੈ।
ਇਕਠਾਏ. . = (ਚੜ੍ਹਾਵੇ ਦੀ ਸਾਰੀ ਰਕਮ) ਇਕੱਠੀ ਹੋ ਕੇ, (ਇਕੋ ਸੌ ਰੁਪੱਯਾ ਬਣਿਆ)।
ਦੀਨ. . =ਉਨ੍ਹਾਂ ਨੂੰ ਦੇ ਦਿੱਤੀ। ਦੁਖੁ ਪਾਇ=ਦੁਖੁ ਪਾਇਆ। ਵਗਾਇ. . =ਸੁੱਟ
ਦਿੱਤੇ, (ਵਗਾਹ ਕੇ ਮਾਰੇ)। ਲੇਤ ਨਹਿ=ਨਹੀਂ ਲੈਂਦੇ। ਹਾਸ. . =ਮਖ਼ੌਲ ਕਰਦੇ।
ਭਾਵ, ਅਗਲੀ ਸਵੇਰ ਇੱਕ ਸੌ ਰੁਪਈਆਂ ਜੋ ਸੰਗਤ ਵਲੋਂ ਭੇਟਾ ਹੋਇਆ ਸੀ ਉਹ
ਸਤਿਗੁਰਾਂ ਨੇ ਕੀਰਤਨੀਆਂ ਨੂੰ ਦਿੱਤਾ ਤਾਂ ਉਨ੍ਹਾਂ ਇਹ ਆਖ ਕੇ ਉਨ੍ਹਾਂ ਨਾਲ ਇਹ ਠੱਠਾ ਕੀਤਾ ਗਿਆ
ਹੈ ਉਹ ਰਕਮ ਗੁਰਦੇਵ ਜੀ ਦੇ ਵਘਾਹ ਮਾਰੀ।
ਕ੍ਰਿਪਾਸਿੰਧ ਧੀਰਜ ਫੇਰਿ ਦੀਯੋ. , ਮੁਖਿ ਏਹ ਕਹਯੋ ਤੁਮ ਲੇਹ ਪਯਾਰੇ।
ਇਛ ਤੁਮੈ ਗੁਰ ਪੂਰ ਕਰੈ, ਅਤਿ ਨਿਮ੍ਰਤਿ ਹ੍ਵੈ ਗੁਰ ਬੈਨ ਉਚਾਰੇ।
ਰੁਪਯਾ ਸਤ ਲੈ ਸੋਊ ਧਾਮ, ਗਏ ਗੁਰ ਨਿੰਦ ਕਰਿ ਮਨਿ ਐਸ ਵਿਚਾਰੇ।
ਜਾਵੈ ਨਾਹਿ ਗੁਰੂ ਢਿਗੁ ਆਜ ਤੇ, ਕਾਰਜ ਨਾਹਿ ਕੋਊ ਗੁਰ ਸਾਰੇ॥ 449॥
ਅਰਥ:-ਕਿਰਪਾ ਦੇ ਸਾਗਰ, ਧੀਰਜਵਾਨ ਸਤਿਗੁਰੂ ਜੀ ਨੇ ਉਹ 100 ਰੁਪੱਯਏ
ਮੁੜ ਉਨ੍ਹਾਂ ਨੂੰ ਫੜਾ ਕੇ ਬੜੀ ਨਿਮਰਤਾ ਸਹਿਤ ਬਚਨ ਉਚਾਰੇ, ਕਿ ਹੇ ਪਿਆਰਿਉ, ਹਾਲੀ ਤੁਸੀ ਇਹ ਲੈ
ਲਵੋ ਗੁਰ (ਨਾਨਕ ਸਾਹਿਬ ਜੀ) ਤੁਹਾਡੇ ਸਾਰੇ ਕੰਮ ਪੂਰੇ ਕਰਨਗੇ। ਤਾਂ 100 ਰਪੈ ਲੈ ਕੇ (ਦੋਵੇਂ
ਭਰਾ) ਘਰ ਨੂੰ ਤੁਰ ਗਏ, ਪਰ ਸਤਿਗੁਰੂ ਜੀ ਦੀ ਨਿੰਦਿਆ ਕਰਿਦਿਆਂ ਮਨ ਵਿੱਚ ਇਉਂ ਵਿਚਾਰ ਲਿਆ
ਕਿ, ਗੁਰੂ (ਜੀ) ਕੰਮ ਤਾਂ ਕੋਈ ਸੁਆਰਦੇ ਨਹੀਂ ਇਸ ਲਈ ਅੱਗੇ ਤੋਂ ਗੁਰ
(ਜੀ) ਦੇ ਕੋਲ ਨਹੀਂ ਜਾਣਾ। (ਕੌਣ ਦੱਸੇ ਕਿ, ਡੂੰਮਾਂ ਭਾਈਆਂ ਦੇ ਮਨ ਦੀ ਗਲ ਦਾ ਪਤਾ, ਲਿਖਾਰੀ ਨੂੰ
ਕਿਵੇਂ ਲੱਗਾ?)।
ਉਪਰੋਕਿਤ 444 ਚੌਪਈ ਤੋਂ 449 ਸਵੱਯੇ ਤਕ, ਤੋਂ ਉਪਜੇ ਸ਼ੰਕਿਆਂ ਦਾ
ਕਰਮਵਾਰ ਵੇਰਵਾ-
(ੳ) ਬ੍ਰਾਹਮਣੀ ਵਰਨ-ਵੰਡ ਤੋਂ ਸਮਾਜ ਵਿੱਚ ਪਏ ਊਚ-ਨੀਚ ਦੇ ਪਾੜੇ ਨੂੰ
ਮਿਟਾਉਣ ਆਏ ਜਿਸ ਨਿਰਭੈ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਸ਼ੋਰ ਅਵਸਥਾ ਵਿੱਚ ਹੀ, ਹਿੰਦੂਆਂ ਦੀ
ਵੱਸੋਂ ਤੋਂ ਹਟਵੀ ਭਿੱਟੜਾਂ ਦੀ ਬਸਤੀ ਵਿੱਚ ਰਹਿੰਦੇ, ਮਰਦਾਨੇ (-ਡੂੰਮ) ਨੂੰ ਨਿਰਾ ਆਪਣੀਆਂ
ਉਦਾਸੀਆਂ (ਲੰਮਿਆਂ ਪੈਂਡਿਆਂ ਦਾ) ਸਾਥੀ ਹੀ ਨਹੀਂ ਸੀ ਸਮਝਿਆਂ ਸਗੋਂ ਉਸ ਨੂੰ ਆਪਣਾ ‘ਭਾਈ’
ਬਣਾ ਸਮਝਿਆ ਅਤੇ ਪਿਆਰਿਆ ਸੀ। ਜਿਸ ਅਨੂਪਮ ਸਤਿਗੁਰੂ ਜੀ ਨੇ, ਭੁਮੀਏ ਚੋਰ, ਬੰਦੇ ਖਾਣੇ ਕੌਡੇ ਭੀਲ,
ਅਤੇ ਹੋਰ ਬੇਅੰਤ ਭਿੱਟੜ ਨੀਚਾਂ ਨੂੰ ਮਨੁੱਖਤਾ ਦੇ ਸੱਚੇ ਸੇਵਕ ਅਥਵਾ ‘ਭਾਈ’ ਬਣਾ ਲਿਆ ਸੀ। ਨੀਚਾਂ
ਨੂੰ ਊਚ ਕਰੀ ਜਾ ਰਹੇ, ਅਤੇ ਉਸਤਤਿ ਨਿੰਦਾ ਤੋਂ ਨਿਲੇਪ ਰਹਿਣ ਦਾ ਉਪਦੇਸ਼ ਦ੍ਰਿੜ ਕਰਾ ਰਹੇ-ਸਲੋਕ
ਮਃ 5॥ ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ॥ ਹਭੇ ਸਾਕ ਕੂੜਾਵੇ ਡਿਠੇ
ਤਉ ਪਲੈ ਤੈਡੈ ਲਾਗੀ॥ 1॥ {963} ਪੰਚਮ ਸਤਿਗੁਰੂ ਨਾਨਕ ਸਾਹਿਬ ਜੀ ਕੀ ਹੁਣ ਬਿੱਪ੍ਰੀ ਦੇਵੀ
ਦੇਵਤਿਆਂ ਵਾਂਗ ਆਪਣੀ ਉਸਤਤਿ ਸੁਣੇ ਬਿਨਾ (ਕ੍ਰਿਪਾਸਿੰਧ ਕੀ ਉਪਮ ਕਰਾਈ’ ) ਕਿਸੇ
ਫ਼ਰਿਆਦੀ ਦੀ ਫ਼ਰਿਆਦ ਪੂਰੀ ਨਹੀਂ ਹੀ ਸਨ ਕਰਿਆ ਕਰਦੇ?
(ਅ) ਸ਼ਾਹਾਨਾ ਠਾਠ ਬਾਠ- ਗੁਰੂ-ਘਰ ਦੀ ਉਸ ਸ਼ਾਹਾਨ ਠਾਠ-ਬਾਠ ਦੀ
ਯਾਦ ਵੇਰਵੇ ਸਹਿਤ ਕਰ ਲਈਏ, ਜੋ (ਕਥਿਤ) ਭਾਈ ਮਨੀ ਸਿੰਘ ਦੀ ਜ਼ਬਾਨੀ ਇਹ ਲਿਖਾਰੀ ਆਪ ਹੀ
ਦਰਸਾਉਂਦਾ ਰਿਹਾ ਹੈ -
(1) ਪਹਿਲੀ ਵਾਰ ਬਾਬਾ ਬੁੱਢਾ ਜੀ ਵਲ ਜਾਂਦੇ ਮਾਤਾ ਗੰਗਾ ਜੀ ਦਾ
ਸ਼ਾਹਾਨਾ ਜਲੂਸ- “ਦਾਸੀ ਦਾਸ ਸੰਗਿ ਬਹੁ ਲੀਨੇ। ਹੈ ਰਥ ਸਾਜਿ ਪਯਾਨਾ ਕੀਨੇ। ਖੀਰ ਖੰਡ ਪਰਸਾਦੁ
ਕਰਾਈ। ਬਹੁਤ ਸੁਕਾਵਰ ਸੰਗਿ ਚਲਾਈ” (110/1)
(2) ਬਾਬਾ ਬੁੱਢਾ ਜੀ ਤੋਂ (ਕਥਿਤ) ਵਰ ਦੀ ਪ੍ਰਾਪਤੀ ਦੀ ਖ਼ਬਰ ਸੁਣ ਕੇ- “ਬਾਦਰ
ਬਿਤ ਬਰਖਾ ਕਰੀ ਦੀਨਨ ਕੀਯੋ ਨਿਹਾਲ” (145/1) ਮੀਂਹ ਵਾਂਗ ਪਾਇਆ ਦੀ ਵਰਖਾ ਕਰਕੇ ਗ਼ਰੀਬਾਂ ਨੂੰ
ਨਿਹਾਲ ਕਰ ਦੇਣ ਦੀ ਗਲ,
(3) ਸ੍ਰੀ ਗੁਰ ਹਰਿਗੋਬਿੰਦ ਸਾਹਿਬ-ਰੂਪ ਚਤੁਰ ਭੁਜੀ ਭਗਵਾਨ ਦੇ ਜਨਮ ਤੇ
ਵਧਾਈਆਂ ਦੇਣ ਆਇਆਂ ਨੂੰ ਗੁਰੂ ਅਰਜਨ ਸਾਹਿਬ- ‘ਸ੍ਰੀ ਗੁਰ ਅਰਜਨ ਦੇਵਤ ਦਾਨਾ। ਰੰਕ ਭੂਪ ਹੁਇ
ਘਰੈ ਸਿਧਾਨਾ’ - (5/2) ਏਨਾ ਧਨ ਦਾਨ ਕਰਦੇ ਦਰਸਾਏ ਹੋਏ ਹਨ ਕਿ, ਕੰਗਾਲ ਵੀ ਰਾਜੇ ਬਣ ਬਣ
ਘਰਾਂ ਨੂੰ ਪਰਤ ਰਹੇ ਸਨ।
(4) ਸਾਹਿਬਜ਼ਾਦਾ ਹਰਿਗੋਬਿੰਦ ਸਾਹਿਬ ਜੀ ਨੂੰ ਵਡਾਲੀ ਤੋਂ ਸ੍ਰੀ ਅੰਮ੍ਰਿਤਸਰ
ਵਲ ਨੂੰ ਲਿਆਉਣ ਲਈ ਗੁਰੂ ਪਰਵਾਰ ਦੇ ਸ਼ਾਹਾਨਾ ਜਲੂਸ ਦੀਆਂ ਝਲਕੀਆਂ- ‘ਰਥ ਹੈ (ਘੋੜੇ) ਬਹਿਲਾਂ
(ਗਡਬਹਿਲਾਂ) ਸਾਜਿ ਅਨੰਤਾ (-ਬੇਸ਼ੁਮਾਰ)। ਚੜ੍ਹਿ ਸੁਖਪਾਲ (-ਪਾਲਕੀ) ਚਲੇ ਭਗਵੰਤਾ (89/2) -ਸੋਨੇ
ਜੜਯੋ ਜੜਾਵਨ ਭਾਰੀ। ਤਿਹ ਰਥ ਚੜ੍ਹਿ ਤਬ ਮਾਤ ਸਿਧਾਰੀ। ਭਾਵ, ਮਾਤਾ ਗੰਗਾ ਜੀ ਜਿਸ ਰੱਥ ਤੇ ਚੜੇ
ਦਰਸਾਏ ਸਨ ਉਹ ਭਾਰੀ ਸੋਨੇ ਨਾਲ ਜੜਤ ਸੀ? (90/2) ਬਹਲਣ ਪਰਿ ਦਾਸੀ ਚੜੀ ਹੈ (-ਘੋੜੇ) ਚੜਿ ਦਾਸ
ਅਪਾਰ (ਅਣਗਿਣਤ)। ਬਾਜ ਬਜਾਵਤ (ਵਾਜੇ ਵਜਾਉਂਦੇ) ਤਬ ਚਲੇ ਗੁਰ ਅਰਜਨ ਕਰਤਾਰ (॥ 91॥)
(5) ਬਾਬਾ ਮੋਹਨ ਜੀ ਤੋਂ (ਕਥਿਤ ਤੌਰ ਤੇ) ਪ੍ਰਾਪਤ ਹੋਈਆਂ ਪੋਥੀਆਂ ਕੇਵਲ
ਸ੍ਰੀ ਅੰਮ੍ਰਿਤਸਰ ਹੀ ਪੁਚਾਉਣੀਆਂ ਸਨ ਤਾਂ ਸਤਿਗੁਰੂ ਜੀ ਦੇ ਮਾਮਾ ਬਾਬਾ ਮੋਹਰੀ ਜੀ ਨੇ ਝੱਟ ਪਟ
ਹੀਰਿਆਂ ਮੋਤੀਆਂ ਨਾਲ ਜੜਤ ਅਨਮੌਲ ਪਾਲਕੀ ਮੰਗਵਾ ਦਿੱਤੀ ਸੀ, ਯਥਾ:-ਨਗ ਮਾਨਕ ਜਾ ਮੈਂ ਖਚੇ (-ਜੜੇ
ਹੋਏ) ਸੁੰਦਰ ਸੋਭ ਅਪਾਰ। ਖਾਸਾ (-ਪਾਲਕੀ) ਤਬੈ ਮੰਗਯੋ ਮੋਹਰੀ ਜੀ ਤਤਕਾਰ। (106/4),
ਨਾਨਕੇ ਘਰ ਸਮੇਤ ਸ਼ਾਹੀ ਠਾਠ ਬਾਠ ਵਾਲੇ ਸਤਿਗੁਰੂ ਜੀ, ਘਰੋਗੀ ਖ਼ੁਸ਼ੀਆਂ
ਦਰਸਾਉਣ ਲਈ ਤਾਂ ਆਪਣੇ ਧਨ ਨੂੰ ਪਾਣੀ ਵਾਂਗ ਲੁਟਾ ਰਹੇ ਹੋਣ, ਪਰ ਆਪਣੇ ਕੀਰਤਨੀਏ ਦੀ ਭੈਣ, ਇੱਕ
ਕੰਨਿਆ, ਜਿਸ ਦੇ ਵਿਆਹ ਬਾਰੇ ਗੁਰਦੇਵ-ਪਿਤਾਮਾ ਜੀ ਦੀ ਬ੍ਰਾਹਮਣ ਨੂੰ ਇਹ ਤਾੜਨਾ- “ਸਾਈ ਪੁਤ੍ਰੀ
ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ” - ਉਸੇ ਪੁਤ੍ਰੀ ਦੀ ਸ਼ਾਦੀ ਤੇ ਉਦਾਰਤਾ
ਦਰਸਾਉਣ ਦੇ ਥਾਂ, ਸਵੇਰੇ ਦਰਸ਼ਨਾਂ ਨੂੰ ਆਉਣ ਵਾਲਿਆਂ ਸ਼ਰਧਾਲੂਆਂ ਤੋਂ ਭੇਟਾ ਕੀਤਾ ਜਾਣ ਵਾਲੇ
ਪੂਜਾ ਦਾ ਧਨ ਦੇਣ ਦਾ ਲਾਰਾ? ਗੁਰਮਤਿ ਵਿਰੋਧੀ ਟਰਕਾਊ ਗੱਲ, ਦੀਨਾ ਦੇ ਉਸ ਨਾਥ ਜੀ ਦੇ
ਪਾਵਨ ਨਾਮਣੇ ਨਾਲ ਮੜ੍ਹ ਦਿੱਤੀ, ਜਿਹੜੇ ਮਨੁੱਖ ਮਾਤ੍ਰ ਨੂੰ ਇਹ ਉਪਦੇਸ਼ ਦ੍ਰਿੜ ਕਰਾ ਰਹੇ ਸਨ-
“ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ
ਰਾਹੁ ਪਛਾਣਹਿ ਸੇਇ॥ 1॥ {1245} “?
(ੲ) (1) ਦਾਸ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ, 1930 ਵਿੱਚ ਇੱਕ ਰੁਪੈ ਦੀ
ਇੱਕ ਮਣ (40 ਸੇਰ) ਕਣਕ ਵਿਕਦੀ ਸੀ। ਜੋ ਅੱਜ 70 ਸਾਲਾਂ ਵਿੱਚ ਲਗ ਪਗ 200 ਗੁਣਾ ਵੱਧ ਮਹਿੰਗੀ ਹੋ
ਗਈ। 1930 ਵਿਚਲੇ ਰੁਪਈਏ ਦੀ ਕੀਮਤ 70 ਸਾਲਾਂ ਵਿੱਚ 200 ਗੁਣਾ ਘਟ ਗਈ। ਇਸ ਹਿਸਾਬ ਨਾਲ ਸੰਨ 1603
ਵਿੱਚ ਲਗ ਪਗ 300 ਸਾਲ ਪਹਿਲਾਂ ਇੱਕ ਮਣ ਕਣਕ ਦੇ ਮੁਲ ਵਾਲੇ 1930 ਵਿਚਲੇ ਰੁਪਈਏ ਦੀ ਕੀਮਤ ਜੇ 400
ਗੁਣਾ ਨਹੀ ਤਾਂ ਘਟੋ ਘੱਟ 200 ਗੁਣਾ ਵੱਧ ਤਾਂ ਜ਼ਰੂਰ ਹੀ ਹੋਵੇਗੀ। ਭਾਵ, ਉਨ੍ਹਾਂ ਦਿਨਾਂ ਵਿੱਚ ਇੱਕ
1ਰੁਪਈਆ ਅਜੋਕੇ ਘੱਟੋ ਘੱਟ 200 ਦਮੜੀਆਂ ਤੁਲ ਸੀ। ਤਾਂ 100 ਰੁਪੀਏ ਦਾ ਮੁੱਲ 200 ਗੁਣਾ ਹੋਰ ਵਧਾ
ਲਉ। ਉਨ੍ਹੀ ਦਿਨੀ ਚੌਥੇ ਦਰਜੇ ਦਾ ਜੀਵਨ ਜੀਊਂ ਰਹੇ ਵਰਗ ਦੀ ਗਲ ਛੱਡੋ, ਮਾੜਾ ਮੋਟਾ ਜ਼ਿਮੀਦਾਰ ਵੀ
100 ਰੁਪੈ ਵਿੱਚ ਬੇਟੀ ਦਾ ਵਿਆਹ ਬੜਾ ਗੱਜ ਵੱਜ ਕੇ, ਇਜ਼ੱਤ ਮਾਣ ਨਾਲ ਕਰ ਸਕਦਾ ਸੀ। ਇਸ ਲਈ ਲਿਖਾਰੀ
ਦੀ ਇਹ ਗੱਲ ਵੀ ਮੰਨਣ ਯੋਗ ਨਹੀਂ ਹੈ ਕਿ, ਕਿਸੇ ਡੂੰਮ ਨੂੰ 100 ਰੁਪਈਏ ਮਿਲੇ ਹੋਣ, ਤੇ ਉਹ ਖ਼ੁਸ਼ੀ
ਹੋਕੇ ਅਸੀਸਾਂ ਦੇਣ ਦੇ ਥਾਂ ਸਗੋਂ ਦੁਖੀ ਹੋ ਕੇ, ਆਪਣੇ ਮੁਹਸਨ ਦੀ ਨਿੰਦਿਆਂ ਕਰੇ:? (2) ਅਤੇ ਫਿਰ
ਲਿਖਾਰੀ ਦਾ ਇਹ ਲਿਖਣਾ, ਜਾਂ ਕਥਿਤ ਭਾਈ ਮਨੀ ਸਿੰਘ ਦਾ ਇਹ ਕਹਿਣਾ- “ਸ੍ਰੀ ਗੁਰ ਅਗ੍ਰ ਵਗਾਇ
ਦੀੲੋ, ਹਮ ਲੇਵਤ ਨਹਿ ਤੁਮ ਹਾਸ ਕਰਾਏ। “ਉਵੇਂ ਦਾ ਹੀ ਕੁਫ਼ਰ ਹੈ ਜਿਵੇਂ ਇਹ ਕਹਿਣਾ ਕਿ,
“ਅਗਸਤ ਮੁਨੀ ਨੇ ਸਾਰੇ ਸਮੁੰਦਰਾਂ ਦਾ ਪਾਣੀ ਪੀ ਕੇ ਪਿਸ਼ਾਬ ਰਸਤੇ ਕਢਿਆ ਸੀ”। ਲਿਖਾਰੀ ਦੀ ਇਹ
ਬੇਦਲੀਲੀ ਉਕਤੀ, ਦੈਵੀ ਬਰਕਤਾ ਨਾਲ ਸ਼ਿੰਗਾਰੇ, ਸਤਿਗੁਰੂ ਜੀ ਦੀ ਘੋਰ ਨਿਰਾਦਰੀ ਹੈ। (3) ਸੰਨ 1594
ਤੋਂ 1599 ਤੱਕ ਮਾਝੇ ਵਿੱਚ ਸਖ਼ਤ ਕਾਲ ਪਿਆ ਅਤੇ ਸੀਤਲਾ ਆਦਿ ਬਿਮਾਰੀਆਂ ਦਾ ਜ਼ੋਰ ਪੈ ਗਿਆ ਤਾਂ,
ਸਤਿਗੁਰੂ ਅਰਜਨ ਸਾਹਿਬ ਜੀ, ਮਾਝੇ ਦੇ ਪਿੰਡਾਂ ਵਿੱਚ ਅਤੇ ਲਾਹੌਰ ਵਿੱਚ ਭੁਖੇ ਰੋਗ-ਪੀੜਤਾਂ ਦੀ
ਸੇਵਾ ਸਹਾਇਤਾ ਵਿੱਚ ਰਾਤ ਦਿਨ ਏਨੇ ਮਘਨ ਰਹੇ ਕਿ, ਸਾਹਿਬਜ਼ਾਦਾ ਹਰ ਗੋਬਿੰਦ ਜੀ ਦੀ ਪੂਰੀ ਸੰਭਾਲ ਨਾ
ਹੋ ਸਕਣ ਦੇ ਕਾਰਨ ਉਨ੍ਹਾਂ ਨੂੰ ਵੀ ਛੂਤ ਦੀ ਬਿਮਾਰੀ ਸੀਤਲਾ ਰੋਗ ਆ ਚੰਬੜਿਆ ਸੀ। ਗ਼ਰੀਬਾਂ ਦੇ ਦਰਦ
ਨਾਲ ਭਰੇ ਹੋਏ ਹਿਰਦੇ ਵਾਲੇ ਲੋਕਾਂ ਦੀਆਂ ਅਖੀਆਂ ਦਾ ਤਾਰਾ ਬਣੇ, ਵਡੇ ਸਤਿਕਾਰ ਦੇ ਮਾਲਕ, ਪੰਚਮ
ਸਤਿਗੁਰੂ ਨਾਨਕ ਸਾਹਿਬ ਨੂੰ ਉਨ੍ਹਾਂ ਦੇ ਸੇਵਕ ਮਿਰਾਸੀ ਗਵੱਈਏ ਕੋਲੋ ਲੱਜਤ ਹੋਏ ਦਰਸਾਉਣ ਵਾਲਾ ਇਹ
ਲਿਖਾਰੀ, ਸੂਰਬੀਰ ਖ਼ਾਲਸਾ ਜੀ ਦਾ ਮੌਜੂ ਉਡਾ ਰਿਹਾ ਹੋਵੇ ਪਰ ਸਰਬਉਚ ਜਥੇਦਾਰੀ ਇਸ ਲਿਖਤ ਨੂੰ ਪੰਥ
ਲਈ ਸੁਗ਼ਾਤ ਵਜੋਂ ਵੰਡੇ? ਇੱਕ ਸੌ (100) ਰੁਪਈਏ ਦੇ ਥਾਂ ਜੇ ਸਤਿਗੁਰੂ ਜੀ ਨੇ, ਬਲਵੰਡ ਭਰਾਵਾਂ ਨੂੰ
ਇੱਕ ਰੁਪੱਈਆਂ ਵੀ ਬਖ਼ਸ਼ੀਸ਼ ਵੋਜੋਂ ਦਿਤਾ ਹੁੰਦਾ ਤਦ ਵੀ, (ਹਜ਼ਾਰਾਂ ਸਾਲਾਂ ਤੋਂ, ਲੋਕਾਂ ਤੋਂ ਜੂਠੀ,
ਰੁੱਖੀ, ਬੇਹੀ (ਬਾਸੀ), ਰੋਟੀ ਦਾ ਟੁਕੜਾ ਅਤੇ ਪਾਟੇ ਪੁਰਾਣੇ ਕਪੜੇ ਲੈ ਕੇ ਅਸੀਸਾਂ ਦੇਣੀਆਂ ਗਿੱਝੇ
ਹੋਏ) ਸ਼ੂਦਰਾਂ ਵਾਲੀ ਹੀਣ ਜ਼ਿੰਦਗੀ ਜਿਉਣੀ ਝੱਲ ਚੁਕੇ ਡੂੰਮ, ਰੁਪਈਆ ਵਗਾਹ ਮਾਰਨ ਵਾਲੀ
‘ਬ੍ਰਾਹਮਣੀ-ਗੁਸਾਤਖ਼ੀ “ਕਦੇ ਨਾ ਕਰਦੇ।
(ਸ) ਅਰਥਾਂ ਸਮੇਤ ਲਿਖੇ ਜਾ ਚੁੱਕੇ 449 ਸਵੱਯੇ ਦੀਆਂ ਪਹਿਲੀਆਂ ਦੋ
ਪੰਗਤੀਆਂ ਵਿੱਚ ਲ਼ਿਖਾਰੀ ਨੇ ਸਤਿਗੁਰੂ ਜੀ ਨੂੰ ਕਿਰਪਾ ਦਾ ਸਾਗਰ ਧੀਰਜਵਾਨ ਲਿਖਣ ਉਪਰੰਤ- “ਵਗਾਹ ਕੇ
ਸੁਟਿਆ ਸੌ ਰੁਪਈਆ ਚੁੱਕ ਕੇ ਸਤੇ ਬਲਵੰਡ ਨੂੰ ਵਾਪਸ ਫੜਾਉਂਦਿਆਂ ਬੜੀ ਨਿਮ੍ਰਤਾ ਨਾਲ ਇਹ ਬਚਨ
ਕਹਿੰਦੇ ਦਰਸਾਇਆ ਹੈ- “ਹਾਲੀ ਇਹ ਲਵੋ, ਸਤਿਗੁਰੂ (ਨਾਨਕ ਸਾਹਿਬ) ਜੀ ਹੋਰ ਮਿਹਰਾਂ ਵੀ ਜ਼ਰੂਰ
ਕਰਨਗੇ”। ਸਤਿਗੁਰੂ ਜੀ ਦੀ ਸਹਿਨਸ਼ੀਲਤਾ ਅਤੇ ਨਿਮਰਤਾ ਦਾ ਸਿਖ਼ਰ ਸੀ। ਸਤਿਗੁਰੂ ਦੇ ਅਜੇਹੇ
ਗੰਭੀਰ-ਧੀਰ ਪਿਤਾ ਵਾਲੇ ਵਤਰੀਰੇ ਉਪਰੰਤ ਵੀ ਡੂਮ-ਰਾਗੀਆਂ ਦਾ ਵਤੀਰਾ ਇਨ੍ਹਾਂ ਸ਼ਬਦਾਂ ਵਿੱਚ
ਦਰਸਾਉਣਾ--ਰੁਪਯਾ ਸਤ ਲੈ ਸੋਊ ਧਾਮ, ਗਏ ਗੁਰ ਨਿੰਦ ਕਰਿ ਮਨਿ ਐਸ ਵਿਚਾਰੇ। ਜਾਵੈ ਨਾਹਿ ਗੁਰੂ ਢਿਗੁ
ਆਜ ਤੇ, ਕਾਰਜ ਨਾਹਿ ਕੋਊ ਗੁਰ ਸਾਰੇ॥ ਆਪਣੇ ਆਪ ਵਿੱਚ ਇੱਕ ਅਣਹੋਣੀ ਗੱਲ ਹੈ। ਕਿਉਂਕਿ ਉਨ੍ਹਾਂ
ਦਿਨਾਂ ਵਿੱਚ 100 ਰੁਪਈਆ ਵਗਾਹ ਮਾਰਨ ਵਰਗੀ ਗੁਸਤਾਖ਼ੀ ਭਰੀ ਐਸੀ ਖ਼ਰਮਸਤੀ, ਦਾਨ ਦਾ ਧਨ ਲੈਣਾ ਆਪਣਾ
ਹੱਕ ਸਮਝਣ ਵਾਲਾ, ਕੋਈ ਬ੍ਰਾਹਮਣ ਤਾ ਕਰ ਸਕਦਾ ਸੀ ਪਰ ਇੱਕ ਸ਼ੂਦਰ ਅਜੇਹੀ ਹਰਕਤ ਕਦੇ ਨਹੀਂ ਸੀ ਕਰ
ਸਕਦਾ। ਆਪਣੇ ਜਜਮਾਨਾ ਨਾਲ ਧਰੋਹ ਕਰਨ ਗਿਝੇ ਹੋਏ ਬ੍ਰਾਹਣ ਨੂੰ ਸੰਬੋਧਨ ਕਰਕੇ ਉਚਾਰਿਆ ਸਤਿਗੁਰੂ ਜੀ
ਦਾ ਫ਼ੁਰਮਾਨ:-
55- ਆਸਾ ਮਹਲਾ 5॥ ਦਾਨੁ ਦੇਇ ਕਰਿ ਪੂਜਾ ਕਰਨਾ॥ ਲੈਤ ਦੇਤ ਉਨੑ ਮੂਕਰਿ
ਪਰਨਾ॥ ਜਿਤੁ ਦਰਿ ਤੁਮੑ ਹੈ ਬ੍ਰਾਹਮਣ ਜਾਣਾ॥ ਤਿਤੁ ਦਰਿ ਤੂੰਹੀ ਹੈ ਪਛੁਤਾਣਾ॥ 1