. |
|
‘ਸਿੱਖ ਇਤਿਹਾਸ’!
ਅੱਜ ਕਲ੍ਹ ਕੁੱਝ ਟੀ: ਵੀ: ਚੈਨਲਾਂ, ਵੈੱਬਸਾਈਟਾਂ ਉੱਤੇ ਵਿਡੀਓ ਰਾਹੀਂ ਅਤੇ
ਲਿਖਤੀ ਰੂਪ ਵਿੱਚ ਇੱਕ ਗੰਭੀਰ ਚਰਚਾ ਹੋ ਰਹੀ ਹੈ ਜਿਸ ਦਾ ਵਿਸ਼ਾ ਹੈ:
1999
ਵਿੱਚ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਹਿੰਦੀ ਵਿੱਚ ਪ੍ਰਕਾਸ਼ਤ ਹੋਈ
ਪੁਸਤਕ ‘ਸਿੱਖ ਇਤਿਹਾਸ’। ਇਸ ਪੁਸਤਕ ਵਿੱਚ ਗੁਰੂ ਜੀਆਂ ਬਾਰੇ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ
ਅਤੇ ਉਨ੍ਹਾਂ ਦੀਆਂ ਰੂਹਾਨੀ ਸ਼ਖ਼ਸੀਅਤਾਂ ਨੂੰ ਕਲੰਕਿਤ ਕਰਨ ਦਾ ਨਿਰਲੱਜ ਯਤਨ ਕੀਤਾ ਗਿਆ ਹੈ। ਇਨ੍ਹਾਂ
ਦੋਸ਼ਾਂ ਦੀ ਪੁਸ਼ਟੀ ਲਈ ਪੁਸਤਕ ਵਿੱਚੋਂ ਪੁਖ਼ਤਾ ਪ੍ਰਮਾਣ ਵੀ ਦਿੱਤੇ ਜਾ ਰਹੇ ਹਨ। ਸੁਹਿਰਦ ਸਿੱਖ
ਸੱਜਣਾਂ ਵੱਲੋਂ ਇਸ ਘਿਣਾਉਣੀ ਕਾਲੀ ਕਰਤੂਤ ਦੀ ਨਿੰਦਾ ਵੀ ਕੀਤੀ ਜਾ ਰਹੀ ਹੈ।
ਹੁਣ, ਖਰਾ ਸਵਾਲ ਇਹ ਉੱਠਦਾ ਹੈ ਕਿ ਇਸ ਪਾਪ ਨੂੰ ਕਮਾਉਣ ਦੇ ਜ਼ਿੱਮੇਦਾਰ
ਕਿਹੜੇ ਕਿਹੜੇ ਪਾਪੀ ਹਨ? ਆਓ! ਇਸ ਪੱਖ ਨੂੰ ਨਿਰਪੱਖਤਾ ਨਾਲ ਵਿਚਾਰੀਏ:
ਪਹਿਲਾ, ਪਾਪੀ ਉਹ ਦੁਸ਼ਟ ਹਨ ਜਿਨ੍ਹਾਂ ਨੇ ਇਹ ਪੁਸਤਕ ਲਿਖੀ/ਲਿਖਵਾਈ ਹੈ।
ਪੁਸਤਕ ਉੱਪਰ ਇਸ ਦੇ ਲੇਖਕ ਜਾਂ ਅਨੁਵਾਦਕ ਦਾ ਨਾਮ ਨਹੀਂ ਹੈ? ਸਪਸ਼ਟ ਹੈ ਕਿ ਇਹ ਪੁਸਤਕ ਕਿਸੇ ਘਟੀਆ
ਸਾਜ਼ਿਸ਼ ਅਧੀਨ ਹੋਂਦ ਵਿੱਚ ਲਿਆਂਦੀ ਗਈ! ਮੌਜੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਬਿਆਨ ਅਨੁਸਾਰ ਇਹ
ਪੁਸਤਕ ਕਨਿੰਘਮ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ਦਾ ਅਨੁਵਾਦ ਹੈ ਜੋ ਕਿ
1997-98
ਵਿੱਚ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਕਰਵਾਇਆ ਸੀ! ਅਵਤਾਰ ਸਿੰਘ ਮੱਕੜ ਨੇ ਵੀ ਅਨੁਵਾਦਕ
ਦਾ ਨਾਮ ਨਹੀਂ ਦੱਸਿਆ! ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਇਹ ਅਨੁਵਾਦ ਸਮੇਂ ਦੀ ਕਮੇਟੀ ਦੇ ਹੁਕਮਾਂ
ਅਧੀਨ ਹੀ ਕੀਤਾ ਗਿਆ ਸੀ! ਕਮੇਟੀ ਨੇ ਇਸ ਪੁਸਤਕ ਵਿੱਚ ਕੀ ਦੇਖਿਆ ਜੋ ਇਸ ਦੇ ਅਨੁਵਾਦ ਨੂੰ ਕੌਮ
ਵਾਸਤੇ ਲਾਹੇਵੰਦ ਸਮਝਿਆ? ਦੂਜਾ, ਇਹ ਅਨੁਵਾਦ ਹਿੰਦੀ ਵਿੱਚ ਕਿਉਂ ਕਰਵਾਇਆ ਗਿਆ? ਤਾ ਕਿ
ਮੁਤੁਅੱਸਬੀਆਂ ਨੂੰ ਭਵਿੱਖ ਵਿੱਚ ਗੁਰੂਆਂ ਅਤੇ ਗੁਰਸਿੱਖਾਂ ਵਿਰੁੱਧ ਬੁਰਾ ਬੋਲਣ ਵਾਸਤੇ ‘ਸਿੱਖਾਂ
ਦੀ ਸਿਰਮੌਰ ਸੰਸਥਾ’ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੁਆਰਾ ਹੀ ਪ੍ਰਕਾਸ਼ਤ ਕੀਤੀ ਗਈ ਇਹ
ਪੁਸਤਕ ਹਵਾਲਾ-ਪੁਸਤਕ (reference book)
ਦੇ
ਤੌਰ `ਤੇ ਕੰਮ ਆ ਸਕੇ!
ਦੂਸਰਾ, ਗੁਨਾਹਗਾਰ ਉਹ ਪਾਪੀ ਹਨ ਜਿਨ੍ਹਾਂ ਨੇ ਇਸ ਪੁਸਤਕ ਦੇ ਛਾਪਣ ਤੇ
ਪ੍ਰਕਾਸ਼ਤ ਕਰਨ ਦਾ ਪਾਪ ਕਮਾਇਆ, ਅਰਥਾਤ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਤੇ ਇਸ
ਅਧੀਨ ਕਾਰਜ ਕਰਦੀ ਧਰਮ ਪ੍ਰਚਾਰ ਕਮੇਟੀ। ਕੀ ਇਨ੍ਹਾਂ ਦੋਨਾਂ ਸੰਸਥਾਵਾਂ ਦਾ ਇਹ ਫ਼ਰਜ਼ ਨਹੀਂ ਕਿ ਕਿਸੇ
ਵੀ ਪੁਸਤਕ ਦਾ ਅਨੁਵਾਦ ਕਰਵਾ ਕੇ ਛਾਪਣ ਦਾ ਮਤਾ ਪਾਸ ਕਰਨ ਤੋਂ ਪਹਿਲਾਂ ਉਸ ਪੁਸਤਕ ਨੂੰ
ਪੜ੍ਹਿਆ/ਵਿਚਾਰਿਆ ਜਾਵੇ? ਅਤੇ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਉਸ ਨੂੰ ਘੋਖਿਆ ਜਾਵੇ? ਪਾਠਕ ਸੱਜਨੋਂ!
ਇਹ ਪੁਸਤਕ ਕੋਈ ਨਵੀਂ ਗੱਲ ਨਹੀਂ ਤੇ ਨਾ ਹੀ ਕੋਈ ਅਚੰਭਾ! ਸ਼ਰੋਮਣੀ ਕਮੇਟੀ ਅਧਿਕਤਰ ਗੁਰੂਆਂ,
ਗੁਰਬਾਣੀ ਅਤੇ ਗੁਰਮਤਿ ਨੂੰ ਢਾਅ ਲਾਉਣ ਅਤੇ ਜਨਤਾ ਨੂੰ ਕੁਰਾਹੇ ਪਾਉਣ ਵਾਲੀਆਂ ਪੁਸਤਕਾਂ ਹੀ ਛਾਪਦੀ
ਹੈ। ਬਿਚਿਤ੍ਰ ਨਾਟਕ (ਅਖਾਉਤੀ ਦਸਮ ਗ੍ਰੰਥ), ਗੁਟਕੇ, ਗੁਰਬਿਲਾਸ, ਕਈ ‘ਪ੍ਰਕਾਸ਼ਾਂ’ ਅਤੇ
ਰਹਿਤਨਾਮਿਆਂ ਅਤੇ ਇਨ੍ਹਾਂ ਉੱਤੇ ਆਧਾਰਤ ਹੋਰ ਕਈ ਰਚਨਾਵਾਂ ਆਦਿ ਇਸ ਕਮੇਟੀ ਦੀ ਹੀ ਦੇਣ ਹਨ। ਇਹ ਇਸ
ਵਾਸਤੇ ਕਿ ਸਿੱਖ ਜਨਤਾ ਹਮੇਸ਼ਾ ਅਗਿਆਨਤਾ ਦੇ ਅੰਧੇਰੇ ਵਿੱਚ ਹੀ ਭਟਕਦੀ ਰਹੇ ਤੇ ਇਨ੍ਹਾਂ ਦੀ ਚੌਧਰ
ਕਾਇਮ ਰਹੇ ਤੇ ਕੁਰਸੀ ਬਚੀ ਰਹੇ! ਇਸ ਕਮੇਟੀ ਨੇ, ਕੁੱਝ ਇੱਕ ਗਿਣਤੀ ਦੀਆਂ ਕਿਤਾਬਾਂ ਨੂੰ ਛੱਡ ਕੇ,
ਅਜਿਹੀਆਂ ਪੁਸਤਕਾਂ ਛਾਪਣ ਤੋਂ ਸੰਕੋਚ ਕੀਤਾ ਹੈ ਜਿਨ੍ਹਾਂ ਵਿੱਚੋਂ ਜਨਤਾ ਨੂੰ ਗੁਰ-ਗਿਆਨ ਦੀ ਝਲਕ
ਦਿਖਾਈ ਦੇ ਜਾਵੇ। ਭਾਈ ਕਾਨ੍ਹ ਸਿੰਘ ਜੀ ਨਾਭਾ ਦਾ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਅਤੇ ਪ੍ਰੋ:
ਸਾਹਿਬ ਸਿੰਘ ਜੀ ਦਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਆਦਿ ਵਰਗੀਆਂ ਅਨਮੋਲ ਪੁਸਤਕਾਂ ਨੂੰ
ਛਪਵਾਉਣ/ਪ੍ਰਕਾਸ਼ਤ ਕਰਵਾਉਣ ਤੋਂ ਇਹ ਕੰਨੀ ਕਤਰਾਉਂਦੇ ਰਹੇ! ਗੁਮਨਾਮ ਲੇਖਕ/ਅਨੁਵਾਦਕ ਦੀ ਹਿੰਦੀ
ਵਿੱਚ ਲਿਖੀ ਪੁਸਤਕ ‘ਸਿੱਖ ਇਤਹਾਸ’ ਦਾ ਛਪਵਾ ਕੇ ਪ੍ਰਕਾਸ਼ਤ ਕਰਨਾ ‘ਸਿੱਖਾਂ ਦੀ ਸਰਬ-ਉੱਚ ਧਾਰਮਕ
ਸੰਸਥਾ’ ਦੇ ਕਾਰਕੁਨਾਂ ਦੀ ਗ਼ਲਤੀ ਨਹੀਂ ਸਗੋਂ ਗੁਰੂਆਂ ਤੇ ਗੁਰਸਿੱਖਾਂ ਨਾਲ ਗ਼ੱਦਾਰੀ ਹੈ।
ਤੀਸਰਾ, ਅਖੌਤੀ ਜੱਥੇਦਾਰ (ਸਾਬਕਾ ਅਤੇ
ਵਰਤਮਾਨ) ਅਤੇ ਨਾਮ ਧਰੀਕ ਪੰਜ ਪਿਆਰੇ ਆਦਿ ਵੀ ਇਸ ਗੁਨਾਹ ਤੋਂ ਮੁਕਤ ਨਹੀਂ ਹਨ। ਜੇ ਕੋਈ ਗੁਰੂ-ਘਰ
ਦਾ ਸੱਚਾ ਪ੍ਰੇਮੀ ਗੁਰਬਾਣੀ ਤੋਂ ਸੇਧ ਲੈ ਕੇ ਸੱਚ ਬੋਲਦਾ/ਲਿਖਦਾ ਹੈ ਤਾਂ ਇਹ ਅਖੌਤੀ ਜਥੇਦਾਰ ਉਸ
ਨੂੰ ਝੱਟ ਫ਼ਤਵਾ ਦੇ ਦਿੰਦੇ ਹਨ! ਪਰੰਤੂ ਗੁਰੂਆਂ ਦਾ ਘੋਰ ਨਿਰਾਦਰ ਕਰਨ ਵਾਲਿਆਂ ਵਿਰੁਧ ਯੋਗ ਕਾਰਵਾਈ
ਕਰਨ ਵੇਲੇ ਇਨ੍ਹਾਂ ਨੂੰ ਸੱਪ ਸੁੰਘ ਜਾਂਦਾ ਹੈ! ‘ਸਿੱਖ ਇਤਹਾਸ’ ਛਪੀ ਨੂੰ ਤਕਰੀਬਨ
14
ਸਾਲ ਹੋ ਗਏ ਹਨ; ਇਨ੍ਹਾਂ ਜਥੇਦਾਰਾਂ ਨੇ ਦੋਖੀਆਂ ਨੂੰ ਅੱਜ ਤਕ ਪੰਥ `ਚੋਂ ਛੇਕਿਆ ਕਿਉਂ ਨਹੀਂ?
ਕਿਉਂਕਿ ਇਹ ਕਰਤੂਤ ਇਨ੍ਹਾਂ ਦੇ ਮਾਲਿਕਾਂ ਦੀ ਆਪਣੀ ਹੈ। ਦੂਜਾ, ਇਹ ਸਾਰੇ ਆਤਮਾ ਤੋਂ ਸੱਖਣੀਆਂ
ਕਠਪੁਤਲੀਆਂ ਹਨ, ਇਹ ਤਾਂ ਉਦੋਂ ਹੀ ਹਰਕਤ ਵਿੱਚ ਆਉਂਦੀਆਂ ਹਨ ਜਦੋਂ ਇਨ੍ਹਾਂ ਨੂੰ ਨਚਾਉਣ ਵਾਲਾ
ਪੁਤਲੀਗਰ ਚਾਹੇਗਾ।
ਚੌਥਾ, ਇਸ ਪੁਸਤਕ ਨੂੰ ਛਾਪ ਕੇ ਪ੍ਰਕਾਸ਼ਤ ਕਰਨ ਦਾ ਮਤਾ ਪਾਸ ਕਰਨ ਸਮੇਂ
‘ਫ਼ਖ਼ਰਿ ਕੌਮ’ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਉੱਤੇ ਅਤੇ ‘ਪੰਥ ਰਤਨ’ ਗੁਰਚਰਨ ਸਿੰਘ ਟੌਹੜਾ ਐਸ:
ਜੀ: ਪੀ: ਸੀ: ਉੱਤੇ ਕਾਬਜ਼ ਸੀ। ਇਸ ਪੁਸਤਕ ਦੇ ਪ੍ਰਕਾਸ਼ਤ ਹੋਣ ਸਮੇਂ ਜਗੀਰ ਕੌਰ ਐਸ: ਜੀ: ਪੀ: ਸੀ:
ਦੀ ਪ੍ਰਧਾਨ ਸੀ। ਅਕਾਲੀ ਦਲ ਦੇ ਕਿਸੇ ਵੀ ਵਿਧਾਇਕ ਜਾਂ ਨੇਤਾ ਨੇ ਅੱਜ ਤੀਕ ਇਸ ਪੁਸਤਕ ਵਿਰੁੱਧ
ਆਵਾਜ਼ ਉਠਾਉਣ ਦੀ ਹਿੰਮਤ ਨਹੀਂ ਕੀਤੀ! ਅਤੇ ਨਾ ਹੀ ਸ਼ਰੋਮਣੀ ਕਮੇਟੀ ਦੇ ਕਿਸੇ ਮੈਂਬਰ ਨੇ ਇਸ ਕਰਤੂਤ
ਦੇ ਖ਼ਿਲਾਫ਼ ਬੋਲਣ ਦਾ ਹੀਆ ਹੀ ਕੀਤਾ ਹੈ! ਕਾਰਣ? ਇਨ੍ਹਾਂ ਨੂੰ ਫ਼ਰਜ਼ ਨਾਲੋਂ ਮੁਫ਼ਤ ਦੀ ਮਾਇਆ, ਚੌਧਰ
ਤੇ ਕੁਰਸੀ ਵਧੇਰੇ ਪਿਆਰੀਆਂ ਹਨ! ਅਜਿਹੀ ਸੁਆਰਥੀ ਸੋਚ ਰੱਖਣ ਵਾਲੇ ਦੀ ਜ਼ਮੀਰ ਮਰੀ ਹੁੰਦੀ ਹੈ; ਅਤੇ
ਮੁਰਦਾ ਜ਼ਮੀਰ ਵਾਲਿਆਂ ਤੋਂ ਬੁਰਾਈ ਵਿਰੁੱਧ ਲੜਣ ਦੀ ਹਿੰਮਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ!
ਪੰਜਵਾਂ, ਅਹੁਦੇ ਅਤੇ ਮੋਟੀਆਂ ਤਨਖ਼ਾਹਾਂ ਦੀ ਖ਼ਾਤਿਰ ਵਿਕੇ ਹੋਏ ਵੱਡੇ ਵੱਡੇ
ਅਖੌਤੀ ਵਿਦਵਾਨ, ਡਾਕਟਰ (ਪੀ: ਐਚ: ਡੀ: ), ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰ ਤੇ ਖੋਜੀ ਆਦਿ ਵੀ ਦੋਸ਼ੀ
ਕਹੇ ਜਾ ਸਕਦੇ ਹਨ। ਇਹ ਲੋਕ ਆਪਣੀਆਂ ਖੋਜਾਂ/ਪੁਸਤਕਾਂ ਨੂੰ ਪ੍ਰਮਾਣਿਕ
(authentic)
ਸਾਬਤ ਕਰਨ ਅਤੇ ਆਪਣੀ ਥੋਥੀ ਵਿਦਵਤਾ ਦਾ ਦਿਖਾਵਾ ਕਰਨ ਲਈ, ਬਿਨਾਂ ਵਿਚਾਰੇ, ਕਨਿੰਘਮ ਵਰਗਿਆਂ ਦੀਆਂ
ਪੁਸਤਕਾਂ ਦਾ ਹਵਾਲਾ ਦਿੰਦੇ ਰਹਿੰਦੇ ਹਨ। ਇਨ੍ਹਾਂ ‘ਵਿਦਵਾਨਾਂ’ ਨੂੰ ਉਨ੍ਹਾਂ ਦੀਆਂ ਪੁਸਤਕਾਂ ਵਿੱਚ
ਵਿਆਪਕ ਗੁਰੂਆਂ ਦਾ ਅਪਮਾਨ ਨਜ਼ਰ ਕਿਉਂ ਨਹੀਂ ਆਉਂਦਾ? ? ਹਿੰਦੀ ਵਿੱਚ ਅਨੁਵਾਦਿਤ ‘ਸਿੱਖ ਇਤਹਾਸ’ ਦੇ
ਸੰਬੰਧ ਵਿੱਚ ਕੁੱਝ ਸੱਜਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਨੁਵਾਦਕ ਨੇ ਅਨੁਵਾਦ ਕਰਨ ਸਮੇਂ
ਕਨਿੰਘਮ ਦੀ ਲਿਖਿਤ ਨੂੰ ਮੋੜ-ਤ੍ਰੋੜ ਕੇ ਲਿਖਿਆ ਹੈ!
ਸੰਸਾਰ ਦੇ ਲੱਖਾਂ ਗੁਰੂ-ਘਰਾਂ ਦੇ ਮਾਇਆਧਾਰੀ ਪ੍ਰਬੰਧਕ, ਰਾਗੀ, ਗ੍ਰੰਥੀ,
ਮਿਸ਼ਨਰੀ ਤੇ ਪ੍ਰਚਾਰਕ ਆਦਿ ਵੀ ਇਸ ਸੰਗੀਨ ਗੁਨਾਹ ਦੇ ਦੋਸ਼ ਤੋਂ ਮੁਕਤ ਨਹੀਂ ਸਮਝੇ ਜਾ ਸਕਦੇ।
ਗੁਰੂ-ਨਿਰਾਦਰ ਦੀ ਇਹ ਕੌੜੀ ਸੱਚਾਈ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਇਨ੍ਹਾਂ ਸਾਰਿਆਂ ਨੇ ਚੁੱਪ
ਵੱਟੀ ਹੋਈ ਹੈ! ਜੇ ਕੋਈ ਹਮਾਤੜ ਬੁਲਾਰਾ ਇਸ ਸੰਬੰਧੀ ਜਾਣਕਾਰੀ ਦੇ ਕੇ ਸੰਗਤਾਂ ਨੂੰ ਸੁਚੇਤ ਕਰਨਾ
ਚਾਹੁੰਦਾ ਹੈ ਤਾਂ ਉਸ ਦੇ ਬੋਲਣ `ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ!
ਛੇਵਾਂ, ਟਾਵੇਂ-ਟੱਲੇ ਅਪਵਾਦ
(exception)
ਨੂੰ ਛੱਡ ਕੇ, ‘ਸਿੱਖ’ ਵੀ ਇਸ ਗੁਨਾਹ ਨੂੰ ਬਢਾਵਾ ਦੇਣ ਦੇ ਜ਼ਿੱਮੇਦਾਰ ਹਨ। ਧਰਮ-ਦ੍ਰੋਹੀਆਂ ਦੇ
ਦ੍ਰੋਹ ਦਾ ਸੱਚ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਧਰਮ ਦੇ ਗ਼ੱਦਾਰਾਂ ਨੂੰ ਵੋਟਾਂ ਪਾਕੇ ‘ਸਿੱਖ’ ਖ਼ੁਦ
ਧਰਮ-ਦ੍ਰੋਹ ਦਾ ਪਾਪ ਕਮਾ ਰਹੇ ਹਨ। ਜਦੋਂ ਕਿਤੇ ਵੀ ਨੇਤਾਵਾਂ ਦੀਆਂ ਧਰਮ ਅਤੇ ਕੌਮ-ਵਿਰੋਧੀ
ਕਰਤੂਤਾਂ ਬਾਰੇ ਆਵਾਜ਼ ਉੱਠਦੀ ਹੈ ਤਾਂ ਇਹ ਨੇਤਾ ਇਹ ਕਹਿ ਕੇ ਪੱਲਾ ਛੁੜਾ ਲੈਂਦੇ ਹਨ ਕਿ ਸਾਨੂੰ
‘ਸਿੱਖਾਂ’ ਨੇ ਹੀ ਤਾਂ ਵੋਟਾਂ ਪਾ ਕੇ ਆਪਣਾ ਨੇਤਾ ਪ੍ਰਵਾਨ ਕੀਤਾ ਹੈ!
ਉਕਤ ਤੱਥਾਂ ਦੀ ਰੌਸ਼ਨੀ ਵਿੱਚ ਦੇਖਿਆਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇੱਥੇ
ਤਾਂ ‘ਆਵਾ ਹੀ ਊਤਿਆ’ ਪਿਆ ਹੈ! ਕੌਮ ਦੇ ਨੇਤਾਵਾਂ ਨੇ ਸੁਆਰਥ ਦੀ ਖ਼ਾਤਿਰ ਜ਼ਮੀਰਾਂ ਵੇਚ ਛੱਡੀਆਂ ਹਨ
ਜਾਂ ਦੂਸਰੇ ਵੱਡੇ ਲੀਡਰਾਂ ਜਾਂ ਕੌਮ ਦੇ ਦੁਸ਼ਮਨਾਂ ਕੋਲ ਗਹਿਣੇ ਰੱਖੀਆਂ ਹੋਈਆਂ ਹਨ! ਸਿਆਣਿਆਂ ਦਾ
ਕਥਨ ਹੈ ਕਿ ਚੋਰਾਂ ਨੂੰ ਚੰਦ ਦੀ ਚਾਂਦਨੀ ਚੰਗੀ ਨਹੀਂ ਲੱਗਦੀ ਅਤੇ ਲੋਕਾਂ ਦਾ ਜਾਗਣਾ ਵੀ ਗਵਾਰਾ
ਨਹੀਂ! । ਗਿਆਨ ਦੇ ਦੁਸ਼ਮਨ ਨੇਤਾ ਨਹੀਂ ਚਾਹੁੰਦੇ ਕਿ ਕੌਮ ਗੁਰੂ-ਗਿਆਨ ਦੀ ਰੌਸ਼ਨੀ ਨਾਲ ਅਗਿਆਨਤਾ ਦੀ
ਨੀਂਦ ਵਿੱਚੋਂ ਜਾਗੇ ਅਤੇ ਇਨ੍ਹਾਂ ਦੀਆਂ ਸਵਾਰਥ ਲਈ ਕੀਤੀਆਂ ਜਾ ਰਹੀਆਂ ਕਾਲੀਆਂ ਕਰਤੂਤਾਂ ਨੂੰ ਸਮਝ
ਕੇ ਇਨ੍ਹਾਂ ਵਿਰੁਧ ਆਵਾਜ਼ ਉਠਾਵੇ। ਇਹੀ ਕਾਰਣ ਹੈ ਕਿ ਇਨ੍ਹਾਂ ਦਾ ਪੂਰਾ ਜ਼ੋਰ ਜਨਤਾ ਨੂੰ ਅਗਿਆਨਤਾ
ਦੇ ਗੁਬਾਰ ਨਾਲ ਅੰਨ੍ਹਾਂ ਕਰਨ ਅਤੇ ਕਰਮਕਾਂਡਾਂ ਦੇ ਨਸ਼ੇ ਵਿੱਚ ਬੇਹੋਸ਼ ਰੱਖਣ ਉੱਤੇ ਹੈ। ਸ਼ਰੋਮਣੀ
ਅਕਾਲੀ ਦਲ ਦੀ ਸਰਪਰਸਤੀ ਹੇਠ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੁਆਰਾ ਗੁਰਮਤਿ-ਵਿਰੋਧੀ ਮਨਮਤੀ
ਪੁਸਤਕਾਂ ਦਾ ਪ੍ਰਕਾਸ਼ਨ ਇਸ ਸੱਚ ਦਾ ਪ੍ਰਤੱਖ ਪ੍ਰਮਾਣ ਹੈ।
ਪਾਠਕ ਸੱਜਨੋ! ਗੁਰ-ਵਾਕ ਹੈ:
ਦਾਵਾ ਅਗਨਿ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ॥
ਭਾਵੇਂ ਮਾਇਆ-ਮੋਹ, ਤ੍ਰਿਸ਼ਨਾ, ਸੰਸਾਰਕ ਸੁਆਰਥ ਅਤੇ ਕੁਰਸੀ ਦੀ ਭੁੱਖ ਦੀ
ਅੱਗ ਨੇ ਸਾਰੇ ਨੇਤਾਵਾਂ ਦੀਆਂ ਜ਼ਮੀਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੋਇਆ ਹੈ, ਫਿਰ ਵੀ ਕੁੱਝ
ਇੱਕ ਪਰਮਾਰਥੀ ਭਾਵਨਾ ਵਾਲੇ ਨਿਸ਼ਕਾਮ, ਨਿਧੜਕ ਤੇ ਬਿਬੇਕੀ ਸੱਜਣ ਆਤਮਿਕ ਤੌਰ `ਤੇ ਅਜੇ ਜੀਉਂਦੇ ਨਜ਼ਰ
ਆਉਂਦੇ ਹਨ ਜੋ ਪਾਖੰਡੀ ਪਾਤਿਕਾਂ ਦੀਆਂ ਲਿਆਂਦੀਆਂ ਪਾਪ ਦੀਆਂ ਅੰਨ੍ਹੇਰੀਆਂ ਨਾਲ ਮੱਥਾ ਲਾਉਣ ਦਾ
ਜੇਰਾ ਰੱਖਦੇ ਹਨ। ਇਸ ਦੀ ਮਿਸਾਲ ਪ੍ਰੋ: ਸੁਖਵਿੰਦਰ ਸਿੰਘ ਦਾ ਜੁੱਰਤ ਨਾਲ ਲਿਖਿਆ ਲੇਖ
“ਸ਼੍ਰੋਮਣੀ ਕਮੇਟੀ ਅਤੇ ਅਖੌਤੀ
ਜਥੇਦਾਰਾਂ ਵੱਲੋਂ ਕੌਮ ਨਾਲ ਧ੍ਰੋਹ” ਹੈ। ਇਹ ਲੇਖ
‘ਸਿੱਖ ਮਾਰਗ’
ਉੱਤੇ ਜੂਨ,
2009
ਵਿੱਚ ਛਪਿਆ ਸੀ ਜੋ ਕਿ ਲੇਖ ਲੜੀ ਤੀਜੀ ਵਿੱਚ ਪ੍ਰੋ: ਸੁਖਵਿੰਦਰ ਸਿੰਘ ਦੇ ਖਾਤੇ ਵਿੱਚੋਂ ਪੜ੍ਹਿਆ
ਜਾ ਸਕਦਾ ਹੈ। ਇਸ ਲੇਖ ਵਿੱਚ ਲੇਖਕ ਨੇ ਸ਼ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਹਿੰਦੀ ਵਿੱਚ ਛਪਵਾਈ
ਪੁਸਤਕ ‘ਸਿੱਖ ਇਤਿਹਾਸ’ ਵਿੱਚੋਂ ਗੁਰੂ ਜੀਆਂ ਵਾਸਤੇ ਅਤਿ ਹੀ ਅਪਮਾਨਜਨਕ
66
ਸਤਰਾਂ ਪ੍ਰਮਾਣ ਵਜੋਂ ਦਿੱਤੀਆਂ ਹਨ, ਜਿਨ੍ਹਾਂ ਨੂੰ
ਪੜ੍ਹ ਕੇ ਕਿਸੇ ਦਾ ਵੀ ਮਨ ਵਲੂੰਧਰਿਆ ਜਾ ਸਕਦਾ ਹੈ। ਪਰੰਤੂ ਸਾਡੇ ਸਾਬਤ ਸੂਰਤ ਅੰਮ੍ਰਿਤਧਾਰੀ
ਨੇਤਾਵਾਂ ਦੀ ਚਮੜੀ ਇਤਨੀ ਮੋਟੀ ਹੈ ਕਿ ਉਨ੍ਹਾਂ ਉੱਤੇ ਇਸ ਦਾ ਕੋਈ ਅਸਰ ਨਹੀਂ! ਜਥੇਦਾਰ ਨੇ
ਤਾਂ ਅਜੇ ਤਕ ਆਪਣੇ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਹਨ! ਮੱਕੜ ਨੇ ਆਪਣੀਆਂ ਪ੍ਰਾਪਤੀਆਂ
ਜਤਾਉਂਦਿਆਂ ਬਿਆਨ ਦਿੱਤਾ ਹੈ ਕਿ ਉਸ ਨੂੰ ਪੁਸਤਕ ਦੇ ਪ੍ਰਕਾਸ਼ਤ ਹੋਣ ਤੋਂ ਅੱਠ ਸਾਲ ਬਾਅਦ
2007 ਵਿੱਚ ਪਤਾ ਲੱਗਿਆ ਤੇ ਉਸ ਨੇ ਇਸ ਪੁਸਤਕ
ਉੱਤੇ ਪਾਬੰਦੀ ਲਗਾ ਦਿੱਤੀ! ਅੱਠ ਸਾਲ ਬਾਅਦ ਪੁਸਤਕ `ਤੇ ਪਾਬੰਦੀ ਲਾਉਣ ਦਾ ਬਿਆਨ ਦੇਣਾ ਇੱਕ
ਢਕੌਂਸਲੇ ਤੋਂ ਵੱਧ ਕੁਛ ਨਹੀਂ। ਕੀ ਇਸ ਪਾਬੰਦੀ ਨਾਲ ਲੋਕਾਂ, ਖ਼ਾਸ ਕਰਕੇ ਇਸ ਪੁਸਤਕ ਨੂੰ ਪ੍ਰਕਾਸ਼ਤ
ਕਰਨ/ਕਰਵਾਉਣ ਵਾਲੇ ਵਿਦਰੋਹੀਆਂ, ਦੇ ਹੱਥਾਂ ਵਿੱਚ ਗਈਆਂ ਪੁਸਤਕਾਂ ਵਾਪਸ ਆ ਗਈਆਂ? ਸੁਹਿਰਦ ਪਾਠਕੋ!
ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਗੁਰਬਚਨ ਸਿੰਘ ‘ਜਥੇਦਾਰ’
ਨੇ ਅਜੇ ਤਕ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਕਰਨ ਦੀ ਨਹੀਂ ਸੋਚੀ ਅਤੇ ਨਾ ਹੀ ਉਹ ਸੋਚ ਸਕਦੇ ਹਨ,
ਕਿਉਂਕਿ ਦੋਸ਼ੀ ਉਨ੍ਹਾਂ ਦੇ ਆਪਣੇ ਹੀ ਤਾਂ ਹਨ! ਦੂਸਰਾ, ਜੇ ਉਹ ਦੋਸ਼ੀਆਂ ਵਿਰੁੱਧ ਜ਼ਬਾਨ ਖੋਹਲਦੇ ਹਨ
ਤਾਂ ਉਨ੍ਹਾਂ ਨੂੰ, ਜ਼ਮੀਰਾਂ ਗਹਿਣੇ ਰੱਖ ਕੇ ਪ੍ਰਾਪਤ ਕੀਤੀ, ਆਪਣੀ ਕੁਰਸੀ ਦੇ ਖੁਸ ਜਾਣ ਦਾ ਡਰ ਹੈ!
ਅਤੇ ਇਹ ਕੁਰਸੀ ਉਹ ਕਿਸੇ ਵੀ ਕੀਮਤ `ਤੇ ਗਵਾਉਣਾ ਨਹੀਂ ਚਾਹੁੰਦੇ!
ਅੰਤ ਵਿੱਚ ਮੈਂ ਇੱਕ ਹੋਰ ਹਕੀਕਤ ਪਾਠਕਾਂ/ਲੇਖਕਾਂ ਨਾਲ ਸਾਂਝੀ ਕਰਨੀ
ਚਾਹੁੰਦਾ ਹਾਂ, ਉਹ ਇਹ ਕਿ ਜਿਨ੍ਹਾਂ ਪੁਸਤਕਾਂ ਨੂੰ ਅਸੀਂ ਸਿੱਖ ਇਤਹਾਸ ਦਾ ਸ੍ਰੋਤ ਮੰਨਦੇ ਹਾਂ,
ਉਨ੍ਹਾਂ ਵਿੱਚ ਸੱਚਾਈ ਨਾਲੋਂ ਝੂਠ ਕਿਤੇ ਜ਼ਿਆਦਾ ਹੈ। ਇਹ ਪੁਸਤਕਾਂ ਹਨ ਸਾਖੀਆਂ, ਬਿਚਿੱਤਰ ਨਾਟਕ,
ਗੁਰਬਿਲਾਸ ਪਾਤਸ਼ਾਹੀ ੬ ਤੇ ਗੁਰਬਿਲਾਸ ਪਾਤਸ਼ਾਹੀ ੧੦, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਰਹਿਤਨਾਮੇ,
ਨਸੀਹਤ ਨਾਮੇ ਅਤੇ ਮਰਿਆਦਾਵਾਂ ਆਦਿ। (ਸ਼ਰੋਮਣੀ ਗੁ: ਪ੍ਰਬੰਧਕ ਕਮੇਟੀ ਗੁਰੂ ਗ੍ਰੰਥ ਦੇ ਸੱਚ ਨੂੰ
ਨਜ਼ਰਅੰਦਾਜ਼ ਕਰਕੇ ਝੂਠ ਤੇ ਮਨਮਤਿ ਨਾਲ ਭਰੀਆਂ ਇਨ੍ਹਾਂ ਪੁਸਤਕਾਂ ਨੂੰ ਵਧੇਰੇ ਮਾਣਤਾ ਦਿੰਦੀ ਤੇ
ਪ੍ਰਚਾਰਦੀ ਹੈ?) ਮੈਕਾਲਿਫ਼ ਤੇ ਕਨਿੰਘਮ ਆਦਿ ਅੰਗਰੇਜ਼ੀ ਲੇਖਕਾਂ ਨੇ ਵਧੇਰੇ ਕਰਕੇ ਉਪਰੋਕਤ ਪੁਸਤਕਾਂ
ਅਤੇ ਤੁਅੱਸਬੀ ਮੁਸਲਮਾਨ ਲੇਖਕਾਂ ਦੀਆਂ ਲਿਖਤਾਂ (ਜਿਵੇਂ ਦਬਿਸਤਾਨਿ ਮਜ਼ਾਹਿਬ) ਨੂੰ ਹੀ ਆਪਣੀ ਖੋਜ
ਦਾ ਆਧਾਰ ਬਣਾਇਆ ਹੈ। ਇਸ ਲਈ ਇਨ੍ਹਾਂ ਅੰਗਰੇਜ਼ੀ ਪੁਸਤਕਾਂ ਦਾ ਹਵਾਲਾ ਦੇਣਾ ਸਿਆਣਪ ਜਾਂ ਵਿਦਵਤਾ
ਨਹੀਂ!
ਗੁਰਇੰਦਰ ਸਿੰਘ ਪਾਲ
ਮਾਰਚ 24, 2013.
|
. |