ਮਾਮੂਲੀ ਜਿਹੀ ਉਦਾਰਤਾ ਦਰਸਾਉਣ ਨਾਲ ਜਜਮਾਨਾਂ ਦੀ ਕਲਿਆਣ ਕਰਨ ਗਿੱਝੇ ਹੋਏ
ਡੰਮ ਕੀਰਤਨੀਆਂ ਨੂੰ ਬੁਲਾਉਣ ਲਈ ਸਤਿਗੁਰੂ ਜੀ ਨੇ ਇੱਕ ਤੋਂ ਵੱਧ ਵਾਰੀ ਆਪਣੇ ਸਿੱਖ ਭੇਜੇ ਪਰ ਉਹ
ਕੀਰਤਨ ਕਰਨ ਲਈ ਵਾਪਸ ਨਾ ਪਰਤੇ। ਆਖ਼ਰ ਸਤਿਗੁਰੂ ਜੀ ਆਪ ਚਲ ਕੇ ਵੀ ਉਨ੍ਹਾਂ ਦੇ ਘਰ ਉਵੇਂ ਹੀ ਗਏ
ਜਿਵੇ ਕ੍ਰਿਸ਼ਨ ਜੀ ਦਰਜੋਧਨ ਕੋਲ ਗਏ ਤਾਂ ਰਾਜ ਮਦ ਵਿੱਚ ਮਤੇ ਕੌਰੋਨੰਦਨ ਨੇ ਕਾਨ੍ਹਾਂ ਜੀ ਦੀ ਗਲ ਨਾ
ਸੀ ਸੁਣੀ:-
ਜਸ ਦ੍ਰਜੋਧਨ ਨਿਕਟਿ ਗਏ ਕਾਨ੍ਹ ਬਰੁ। ਹੋ ਨਹਿ ਮਾਨੇ ਥੇ ਬੈਨ ਰਾਜ ਕੋ ਮਾਨੁ
ਧਰਿ॥ 459॥
ਲਿਖਾਰੀ ਗਲ ਤਾਂ ਕਰ ਰਿਹਾ ਸਦੀਵੀ ਸਚੁ ਨਾਲ ਜੋੜਨ ਆਏ ਸਤਿਗੁਰੂ ਨਾਨਕ ਜੀ
ਦੀ, ਪਰ ਥਾਂ ਥਾਂ ਉਦਾਹਰਣਾ ਦੇ ਰਿਹਾ ਹੈ ਪੁਰਾਣਕ ਝੂਠ-ਕਹਾਣੀਆਂ ਦੀਆਂ? ਗੁਰੂ-ਨਿਰਾਦਰੀ ਦੀ ਇੱਕ
ਝਲਕ ਇਹ:--
ਚੌਪਈ॥ ਤੈਸੇ ਸ੍ਰੀ ਗੁਰ ਤਹਾਂ ਸਿਧਾਏ। ਬਲਵੰਡ ਸੱਤੇ ਕੇ ਗ੍ਰਿਹਿ ਗੁਰ ਆਏ।
ਆਗੇ ਬੈਠ ਰਹੇ ਧਰਿ ਮਾਨਾ। ਸ੍ਰੀ ਗੁਰ ਕੋ ਨਹਿ ਆਦਰ ਠਾਨਾ॥ 460॥
ਬੈਠਿ ਸ੍ਰੀ ਗੁਰ ਬਚਨ ਅਲਾਏ। ਕਾਰਨਿ ਕੌਨ ਤੁਮੇ ਰਿਸ ਪਾਏ।
ਜਿਤਨੇ ਦਰਬ ਚਹੋ ਅਬ ਲੇਵੋ। ਗੁਰ ਨਾਨਕ ਭੰਡਾਰ ਅਭੇਵੋ॥ 461॥
ਬਲਵੰਡ ਕਹੈ ਹਮ ਕਛੂ ਨ ਦੇਖਾ। ਤੁਮ ਭਾਖਤ ਭੰਡਾਰ ਅਲੇਖਾ।
ਸਹੰਸ੍ਰ ਰੁਪਯਾ ਲਗੋ ਬਿਵਾਹਾ। ਤੁਮ ਦੀਯੋ ਸੌ ਏਕੁ ਉਮਾਹਾ॥ 462॥
ਤੁਮਰੈ ਪਾਸਿ ਨਹੀਂ ਹਮ ਜਾਵੈ। ਔਰ ਜਗਤ ਹਮ ਮਾਂਗ ਅਘਾਵੈ।
ਸ੍ਰੀ ਗੁਰ ਕਹਾ ਕ੍ਰੋਧ ਨਹਿ ਧਾਰੇ। ਗੁਰ ਨਾਨਕ ਕੋ ਬਚਨ ਚਿਤਾਰੋ॥ 463॥
ਪਦ ਅਰਥ:-ਸਿਧਾਏ=ਉਥੇ ਗਏ। ਧਰਿ ਮਾਨਾ=ਹੰਕਾਰੀ ਬਣਕੇ।
ਨਾਹਿ ਆਦਰਿ. . =ਸਤਕਾਰ ਨਾ ਕੀਤਾ। ਰਿਸ. . =ਗ਼ੁੱਸੇ ਹੋ, ਨਰਾਜ਼ ਹੋ। ਭੰਡਾਰ … =ਬੇਅੰਤ
ਖ਼ਜ਼ਾਨੇ ਹਨ। 460-61. ਕਛੂ … = (ਅਸ਼ੀ ਤਾਂ) ਕੁੱਝ ਨਹੀਂ ਵੇਖਿਆ। ਤੁਮ ਭਾਖਤ … =ਤੂੰ
ਤਾਂ ਅਣਗਿਣਤ ਭੰਡਾਰ ਦੀ ਗਲ ਕਰਦਾ ਹੈਂ। ਉਮਾਹਾ=ਉਤਸ਼ਾਹ ਸਹਿਤ (ਵਿਅੰਗ ਨਾਲ ਆਖਦੇ ਹਨ)।
ਕ੍ਰੋਧ. . =ਗ਼ੁੱਸਾ ਨਾ ਕਰੋ। 362-63}
ਜਦੋਂ ਸਤਿਗੁਰਾਂ ਨੇ ਬਲਵੰਡ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਯਾਦ ਕਰਨ
ਲਈ ਅਖਿਆ ਤਾਂ ਲਿਖਾਰੀ ਦੇ ਭਗਤ ਸਿੰਘ ਨੇ (ਭਾਈ) ਮਨੀ ਸਿੰਘ ਤੋਂ ਪੁਛ ਲਿਆ ਕਿ, ਕਿਹੜੇ ਬਚਨਾ ਦੀ
ਗਲ ਸਤਿਗੁਰੂ ਜੀ ਨੇ ਕੀਤੀ ਹੈ? ਤਾਂ ਮਨੀ ਸਿੰਘ ਨੇ ਦਸਿਆ ਕਿ, ਸਤਿਗੁਰੂ ਨਾਨਕ ਸਾਹਿਬ ਰਾਵੀ ਦਰਿਆ
ਦੇ ਕਿਨਾਰੇ ਆਪਣੀ ਮਸਤੀ ਵਿੱਚ ਬਿਰਾਜਮਾਨ ਸਨ ਕਿ, ‘ਮਰਦਾਨਾ’ ਤੇ ‘ਦਾਲ’ ਡੂੰਮ
ਸਤਿਗੁਰੂ ਜੀ ਦੀ ਭਾਲ ਕਰਦੇ ਉਥੇ ਆ ਗਏ। ਸਤਿਗੁਰੂ ਜੀ ਦੀ ਇਛਿਆ ਅਨੁਸਾਰ ‘ਮਰਦਾਨਾ’ ਰਬਾਬ ਵਜਾਉਣ
ਲੱਗ ਪਿਆ ਅਤੇ ‘ਦਾਲ’ ਅਤੇ ਸਤਿਗੁਰੂ ਜੀ ਅਸਾ ਰਾਗਨੀ ਵਿੱਚ ਸ਼ਬਦ ਗਾਇਨ ਕਰਨ ਲੱਗ ਪਏ, ਜਿਸ ਤੋਂ
ਜੰਗਲ ਦੇ ਮ੍ਰਿਗ ਤੇ ਪੰਛੀ ਏਡੇ ਮੋਹਤ ਹੋ ਗਏ ਕਿ ਉਨ੍ਹਾਂ ਦੇ ਅੰਦਰੋਂ ਵੈਰ ਭਾਵਣਾ ਜਾਂਦੀ ਰਹੀ।
ਜਿਸ ਤੋਂ- “ਮਾਨੁ ਕੀਯੋ ਪਰਦਾਨੇ ਦਾਲੇ। ਮ੍ਰਿਗ ਪੰਖ ਮੋਹੇ ਹਮ ਇਹ ਕਾਲੇ”। ਦਾਲੇ
ਅਤੇ ਮਰਦਾਨੇ ਦੋਹਾਂ ਦੇ ਮਨ ਵਿੱਚ ਹੰਕਾਰ ਆ ਗਿਆ ਕਿ, ਮ੍ਰਿਗ ਪੰਖੇਰੂ ਉਨ੍ਹਾਂ ਦੀ ਰਾਗ-ਕਲਾ ਤੋਂ
ਮੋਹਤ ਹੋਏ ਹਨ। ਉਨ੍ਹਾਂ ਦੇ ਮਨ ਦੀ ਇਹ ਹਾਲਤ ਵੇਖ ਕੇ ਸਤਿਗੁਰੂ ਜੀ ਨੇ ਮੋਨ ਧਾਰ ਲਈ। ਦਾਲੇ ਨੇ
ਚੁੱਪ ਸਾਧ ਲੈਣ ਦਾ ਕਾਰਨ ਪੁਛਿਆ ਤਾਂ ਸਤਿਗੁਰੂ ਜੀ ਨੇ ਆਖਿਆ ਕਿ ਹੰਕਾਰੀ ਮਨੁਖ ਦੀ ਕਲਿਆਣ ਨਹੀਂ
ਹੋ ਸਕਦੀ। ਦੋਹਾਂ ਵਲੋਂ ਬਖ਼ਸ਼ਸ਼ ਲਈ ਪ੍ਰਾਰਥਨਾ ਕੀਤੀ ਦਰਸਾ ਕੇ ਕੁਟਲਤਾ ਦੀ ਟੀਸੀ ਤੇ ਬੈਠੇ ਲਿਖਾਰੀ
ਨੇ, ਕਥਿਤ ਭਾਈ ਮਨੀ ਸਿੰਘ ਦੀ ਜ਼ਬਾਨੀ, ਸਚੁ ਦੇ ਅਵਤਾਰ ਸਤਿਗੁਰੂ ਨਾਨਕ ਸਾਹਿਬ ਜੀ ਪਾਵਨ
ਮੁਖਾਰਬਿੰਦ ਤੋਂ ਜੋ ਅਨਰਥ ਬੋਲਿਆ ਦਰਸਾਇਆ ਹੈ, ਲਿਖਾਰੀ ਦੀ ਆਪਣੀ ਬੋਲੀ ਵਿਚ:-
ਚੌਪਈ॥ ਪੰਚਮ ਦੇਹ ਜਬੈ ਮੈ ਧਰੋਂ। ਕੌਤਕ ਅਨਿਕ ਜਗਤ ਮੈ ਕਰੋਂ।
ਰਾਗ ਮਾਨੁ ਤਬ ਹੀ ਤੁਮ ਕਰਿਹੋ। ਬਹੁਤੁ ਨਿਰਾਦਰ ਹਮਰਾ ਧਰਿਹੁ॥ 472॥
ਜੈਸੇ ਮਾਨੁ ਅਬੈ ਤੁਮ ਕੀਨਾ। ਇਸ ਥੀ ਅਧਿਕ ਕਰੋ ਰਿਸ ਲੀਨਾ।
ਪ੍ਰਿਥਮੈ ਪਠੋ ਸਿੱਖ ਤੁਪ ਪਾਸਾ। ਬਹੁਰਿ ਕਰੋਂ ਆਪਨ ਅਰਦਾਸਾ॥ 473॥
ਬਚ ਮੇਰੇ ਤੁਮ ਮਾਨੋ ਨਾਹੀ। ਬਹੁਰਿ ਪਛਤਾਹਿ ਸਰਨਿ ਤੁਮ ਪਾਹੀ।
ਕਥਾ ਬ੍ਰਿਧਿ ਸੰਕੋਚ ਬਖਾਨੀ। ਥੋਰ ਮਹਿ ਤੁਮ ਜਾਨਹੁ ਗਿਯਾਨੀ॥ 474॥
ਸੋ ਦਾਲਾ ਬਲਵੰਡ ਕਹਾਯੋ। ਮਰਦਾਨੇ ਸੱਤੇ ਬਪੁ ਪਾਯੋ॥
ਮਸੇਰ ਭ੍ਰਾਤ ਦਾਲਾ ਮਰਦਾਨਾ। ਸਕੇ ਭ੍ਰਾਤਿ ਇਹ ਠਾਂ ਸੁਖਖਾਨਾ॥ 475॥
ਟੂਕ ਵਿਚਲੇ ਪਦ ਅਰਥਾਂ ਦੇ ਅਧਾਰ ਤੇ ਇਸ ਚੌਪਈ ਦੇ ਅਰਥ:-- “ਸਤਿਗੁਰੂ ਨਾਨਕ
ਨੇ ਕਿਹਾ ਕਿ ਜਦੋਂ ਪੰਜਵਾਂ ਸਰੂਪ ਧਾਰਾਂਗੇ ਤਾਂ ਅਸਾਂ ਜਗਤ ਵਿੱਚ ਬੜੇ ਕੌਤਕ ਕਰਨੇ ਹਨ ਤੁਸਾਂ
(ਦੋਹਾਂ ਨੇ) ਉਦੋਂ ਵੀ ਰਾਗ ਦੇ ਹੰਕਾਰ ਵਿੱਚ ਮੇਰੀ (ਸਾਡੀ) ਬਹੁਤ ਬੇਇਜ਼ਤੀ ਕਰਨੀ ਹੈ। ਜਿਵੇ ਤੁਸਾਂ
ਹੁਣ ਅਹੰਕਾਰ ਕੀਤਾ ਹੈ, ਉਦੋਂ ਤੁਸਾਂ ਕ੍ਰੋਧ ਵੱਸ ਹੋ ਕੇ ਹੋਰ ਵੀ ਵੱਧ ਹੰਕਾਰੀ (ਬਣ ਬਹਿਣਾ ਹੈ)।
ਅਸਾਂ ਪਹਿਲਾਂ ਤੁਹਾਡੇ ਕੋਲ ਸਿੱਖ ਭੇਜਣੇ ਹਨ, ਉਨ੍ਹਾਂ ਮੇਰੇ ਵਲੋਂ ਤੁਹਾਡੇ ਕੋਲ ਬਹੁਤ ਬੇਨਤੀਆਂ
ਕਰਨੀਆਂ ਹਨ ਪਰ ਤਸਾਂ ਮੇਰੇ ਬਚਨ ਜ਼ਰਾ ਨਹੀਂ ਮੰਨਣੇ। ਮਗਰੋਂ (ਜਦੋਂ ਵਟਣਾ ਚੜਿਆ? ਤਾਂ ਦੁਖੀ ਹੋ ਕੇ
ਤੁਸਾਂ) ਪਛਤਾਉਂਦੇ ਹੋਏ ਮੇਰੇ ਕੋਲ ਆਉਣਾ ਹੈ” -- ਏਨੀ ਗਲ ਆਖੀ ਦਰਸਾ ਕੇ, ਲਿਖਾਰੀ ਨੇ, ਕਥਿਤ ਮਨੀ
ਸਿੰਘ ਦੀ ਜ਼ਬਾਨੀ ਭਗਤ ਸਿੰਘ ਨੂੰ ਇਉਂ ਕਹਿੰਦੇ ਦਰਸਾ ਦਿੱਤਾ- “ਕਥਾ ਤਾਂ ਬੜੀ ਹੈ ਪਰ ਸੰਖੇਪ ਜਿਹਾ
ਸੁਣਾਇਆ ਹੈ, ਤੁਸੀਂ ਗਿਆਨਵਾਨ ਹੋ ਥੁਹੜੀ ਤੋਂ ਸਭ ਕੁੱਝ ਸਮਝ ਸਕਦੇ ਹੋ। 474॥ ਜਿਹੜਾ (ਉਸ ਜਨਮ
ਦਾ) ਦਾਲਾ ਸੀ ਉਹ ਬਲਵੰਡ ਸੀ ਅਤੇ (ਹਜ਼ਾਰਾਂ ਮੀਲ ਜਾਨ-ਲੇਵਾ ਬਿਖੜੇ ਪੈਂਡਿਆਂ ਦੇ ਦੁਖਾਂ ਸੁਖਾਂ
ਵਿੱਚ ਸਦਾ ਦਾ ਸਾਥੀ, ਭਾਈ ਮਰਦਾਨਾ ਜੀ ਨੂੰ ਸੇਵਾ ਦਾ ਬਦਲਾ ਇਹ ਮਿਲਿਆ ਕਿ) ਉਸ ਨੇ ਸੱਤੇ ਦਾ ਸਰੀਰ
ਪਾਇਆ। 475.
ਤੇ ਅੱਗੇ ਹੁਣ ਸੋਰਠਾ ਰੂਪ ਵਿਅੰਗ? ਅਥਵਾ, ਗੁਰਮਤਿ ਤੋਂ ਅਗਿਆਨੀ, ਸ਼ਰਧਾਵਾਨ
ਗੁਰਸਿਖ ਨੂੰ ਉਚੇਚੀ ਮਨਮੋਹਨੀ ਬੋਲੀ ਰੂਪ ਠੱਗ-ਬੂਟੀ:-
ਸੋਰਠਾ॥ ਸ੍ਰੀ ਗੁਰ ਨਾਨਕ ਰੂਪ ਗੁਰ ਅਰਜਨ ਪਰਤੱਖ ਹਰਿ।
ਰਹੇ ਦਾਸ ਤਮ ਕੂਪ ਜਾਸੁ ਕ੍ਰਿਪਾ ਸੋਊ ਲਖੈ॥ 476॥
ਪਦ ਅਰਥ:-ਤਮ=ਅਗਿਆਨਤਾ ਦਾ ਹਨੇਰਾ। ਕੂਪ=ਖੂਹ। ਜਾਸ …
=ਜਿਸ ਉਤੇ ਕਿਰਪਾ ਹੁੰਦੀ ਹੈ। ਸੋ ਲਖੈ= (ਉਹੀ) ਜਾਣ ਸਕਦਾ ਹੈ।
ਅਰਥ:-ਸ੍ਰੀ ਗੁਰੂ ਨਾਨਕ-ਰੂਪ ਸ੍ਰੀ ਗੁਰੂ ਅਰਜਨ ਸਾਹਿਬ ਜੀ (ਜੋ ਜਗਤ
ਵਿੱਚ ਪ੍ਰਗਟੇ) ਪ੍ਰਤੱਖ ਹਰੀ ਹਨ, ਕ੍ਰੋਧ-ਰੂਪ ਅਗਿਅਨਤਾ ਦੇ ਖੂਹ ਵਿੱਚ ਪਏ ਆਪਣੇ ਦਾਸਾਂ ਵਿਚੋ ਜਿਸ
ਦਾਸ ਤੇ ਆਪਣੀ ਮਿਹਰ ਕਰਨ (ਕੇਵਲ) ਉਹੀ (ਦਾਸ, ਰਾਵੀ ਦੇ ਕੰਢੇ ਤੋਂ ਅਰੰਭ ਹੋਏ ਗੁਰਮਤਿ ਦੇ ਆਸ਼ੇ ਦੀ
ਖੰਡਨਾ ਕਰ ਰਹੇ ਉਪਰੋਕਤ ਕੌਤਕ ਦਾ?) ਭੇਤ ਸਮਝ ਸਕਦਾ ਹੈ।
ਸਦਕੇ ਜਾਈਏ ਲਿਖਾਰੀ ਦੀ ਲਿਖਣ ਵਿਧੀ ਤੋਂ। ਜੇ ਸਤਿਗੁਰੂ ਜੀ ਨੇ ਗੁਰਮਤਿ
ਸਿਧਾਂਤ ਅਥਵਾ ਗੁਰਬਾਣੀ-ਗਿਆਨ ਦੀਆਂ ਖੁਲ੍ਹੀਆਂ ਬਖ਼ਸ਼ਸ਼ਾਂ ਨਾ ਕੀਤੀਆਂ ਹੋਈਆਂ ਹੋਣ ਤਾਂ, ਇਸ ਸੋਰਠੇ
ਨੂੰ ਪੜ੍ਹ ਕੇ ਕਿਹੜਾ ਹੈ ਜੋ ਇਹ ਕਹੇ ਕਿ, ਲਿਖਾਰੀ ਦੀ ਉਪ੍ਰੋਕਤ ਗਾਥਾ ਝੂਠ ਹੈ?
ਏਨੇ ਲਿਖੇ ਤੋਂ ਗੁਰਮਤਿ ਤੋਂ ਸੁਚੇਤ, ਸੁਹਿਰਦ ਗੁਰਮੁਖਾਂ ਦੇ ਮਨ ਨੂੰ
ਘੇਰਾ ਪਾ ਖਲੋਣ ਵਾਲੇ ਗੰਭੀਰ ਸ਼ੰਕਿਆਂ ਦਾ ਵੇਰਵਾ:--
(ੳ) ਹਰ ਸੁਆਸ ਨਾਲ ਸਰਬੱਤ ਦੇ ਭਲੇ ਦੀ ਲੋਚਨਾ ਕਰਦੇ ਰਹਿਣ ਵਾਲੇ ਹਿਰਦੇ ਦੇ
ਮਾਲਕ- “ਵਾਹੁ ਵਾਹੁ ਸਾਚੇ ਮੈ ਤੇਰੀ ਟੇਕ॥ ਹਉ ਪਾਪੀ ਤੂੰ ਨਿਰਮਲੁ ਏਕੁ॥ 1॥ ਰਹਾਉ॥”
{153} - “ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥ ਦਇਆ ਕਰਹੁ ਕਿਛੁ ਮਿਹਰ
ਉਪਾਵਹੁ ਡੁਬਦੇ ਪਥਰ ਤਾਰੇ॥ 5
) ਨਾ ਹੋਣਾ ਸੁਹਿਰਦਤਾ ਦਾ ਸੂਚਕ ਨਹੀਂ
ਹੈ, ਸਗੋਂ ਹੇਠਾਂ ਟੂਕ ਵਿੱਚ ਅਰਥ ਲਿਖਦਿਆ ਵੀ ਗਾਥਾ ਦੇ ਦੇ ਝੂਠ ਹੋਣ ਦਾ ਜ਼ਰਾ ਵੀ ਸੰਕੇਤ ਨਾ
ਲਿਖਣਾ ਆਮ ਪਾਠਕਾਂ ਲਈ ਗਾਥਾ ਦੇ ਸੱਚੀ ਹੋਣ ਦਾ ਭਰੋਸਾ ਕਰਾਉਂਦਾ ਹੈ। ਇਸ ਪੁਸਤਕ ਨੂੰ ਵਾਪਸ ਲੈਣ
ਦਾ ਡਰਾਮਾ ਸਗੋਂ ਵੱਧ ਵਿਸ਼ਵਾਸ਼ ਘਾਤਕ ਇਸ ਕਾਰਨ ਹੈ ਕਿ, ਏਹੀ ਪੁਸਤਕ ਆਪਣੇ ਪਹਿਲੇ ਸਰੂਪ ਵਿੱਚ ਅਥਵਾ
ਤਜ਼ੀਆਂ ਛਪੀਆਂ ਪੁਸਤਕਾਂ ਜਿਉਂ ਦੀਆਂ ਤਿਉਂ ਧੜਾ ਧੜ ਵਿਕ ਰਹੀਆਂ ਹਨ}
(ੲ) ਹੇ, ਗੁਰੂ ਪੰਥ ਦੇ ਆਗੂ, ਮਹਾਂ-ਵਿਦਵਾਨ ਮਹਾਂਪੁਰਖ ਸਿੰਘ
ਸਾਹਿਬਾਨ ਜੀਓ! ਕੀ, ਭਾਈ ਮਨੀ ਸਿੰਘ ਤੋਂ ਅਖਵਾਈ ਲਿਖਾਰੀ ਦੀ ਉਪ੍ਰੋਕਤ ਗੱਲ ‘ਸੋਲਾਂ ਆਨੇ ਸਚੁ’
ਸਮਝੀ ਜਾਣ ਲਈ ਹੀ, ਤੁਸਾਂ ਇਸ, ਗੁਰੂ ਬਿਲਾਸ ਪੁਸਤਕ ਨੂੰ, ਆਪਣੇ ਹਸਤਅੱਖਰਾਂ ਵਾਲੇ ਸ਼ਲਾਘਾ
ਪੱਤਰਾ ਨਾਲ ਸ਼ਿੰਗਾਰ ਕੇ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੋਹਰ ਹੇਠ, ਗੁਰੂ ਪੰਥ ਲਈ
ਸੁਗ਼ਾਤ ਵਜੋਂ ਵੰਡਣਾ ਅਰੰਭ ਨਹੀਂ ਸੀ ਕੀਤਾ ਹੋਇਆ ਸੀ ਜੋ ਰੂਪ ਵਟਾ ਕੇ ਨਿਰੰਤਰ ਪੰਥ ਵਿੱਚ ਚੱਕਰ
ਲਗਾ ਰਹੀ ਹੈ?
ਦੋਹਰਾ॥ ਯਾਦ ਕਰਾਏ ਬਚਨ ਸੋ ਗੁਰ ਅਰਜਨ ਸੁਖਖਾਨਾ। ਭਾਵੀ ਵੱਸਿ
ਮਾਨੈ ਨਹੀਂ ਗੁਰ ਕੀ ਨਿੰਦਾ ਠਾਨ॥ 477॥ ਗੁਰ ਨਾਨਕ ਜਗ ਮੈ ਭਏ ਬਾਲਾ ਸੰਗਿ ਸੁਜਾਨ। ਮਰਦਾਨੇ ਸੋਭਾ
ਬਧੀ, ਏਕਲ ਕੋਇ ਨ ਜਾਨ॥ 479॥
ਅਰਥ:-ਸੁੱਖਾਂ ਦੀ ਖਾਣ ਸਤਿਗੁਰੂ ਅਰਜਨ ਸਾਹਿਬ ਜੀ ਨੇ (ਪਹਿਲੇ ਸਰੂਪ ਸਮੇ
ਤੇ ਰਾਵੀ ਦਰਿਆ ਦੇ ਕੰਢੇ ਤੇ ਆਖੇ ਸਰਾਪ ਰੂਪ ਆਪਣੇ) ਬਚਨ ਯਾਦ ਕਰਾਏ ਪਰ ਭਾਵੀ (ਬਿਧਨਾ), ਹੋਣਹਾਰ
ਦੇ ਪ੍ਰਭਾਵ ਹੇਠ ਆਇਆ (ਰਾਗੀਆਂ ਨੇ) ਨਾ ਮੰਨੇ ਸਗੋਂ ਸਤਿਗੁਰੂ ਦੀ ਨਿੰਦਿਆ ਕਰਨ ਲੱਗ ਪਏ। ਗੁਰੂ
ਨਾਨਕ (ਸਾਹਿਬ) ਨਾਲ ਵੀ ਇੱਕ ਸੁਜਾਨ ਬਾਲਾ ਤੇ ਦੂਜਾ ਮਰਦਾਨਾ ਸੀ, ਤਦੇ ਹੀ ਉਨ੍ਹਾਂ ਦੀ ਸੋਭਾ
ਸੰਸਾਰ ਵਿੱਚ ਵਧੀ ਸੀ, ਨਹੀਂ ਤਾਂ ਭਲਾ ਇਕੱਲੇ ਗੁਰੂ ਨੂੰ ਕਿਨ੍ਹ ਜਾਣਨਾ ਸੀ? (-ਇਹ ਬਚਨ ਲਿਖਾਰੀ
ਦੇ ਆਪਣੇ ਤਾਂ ਹੋ ਸਕਦੇ ਹਨ, ਪਰ ਗੁਰਦੇਵ ਜੀ ਦੇ ਦਰਬਾਰੀ ਮਿਰਾਸਰੀ ਅਜੇਹੀ ਕੁਰੱਖ਼ਤ ਬੋਲੀ ਕਦੇ
ਨਹੀਂ ਸਨ ਬੋਲ ਸਕਦੇ।
ਸ਼ੰਕੇ-