(4) - “ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ
ਮੰਗਹਿ ਮੰਦਾ॥” (5) - “ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ॥” ਆਦਿ ਅਜੇਹੇ
ਹੋਰ ਪਰਵਚਨਾ ਦਾ ਖੰਡਨ ਕਰਦਿਆਂ- “ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥”
ਆਪਣੇ ਹੀ ਉਪਦੇਸ਼ ਦੇ ਉਲਟ ਵਿਹਾਰ ਕਰਦੇ ਦਰਸਾਉਣ ਵਿੱਚ ਜ਼ਰਾ ਵੀ ਝਿਜਕ ਨਾ ਮੰਨੀ ਅਤੇ ਸਤਿਗੁਰੂ ਜੀ
ਦੇ ਮੁਖਾਰਬਿੰਦ ਤੋ ਇਹ ਬਚਨ:- ‘ਕ੍ਰਿਪਾਸਿੰਧ ਅਸੁ ਬਾਤ ਉਚਾਰੀ। ਵਹਿ ਫਿਟ ਗਏ ਮਾਨਿ ਮਦ ਧਾਰੀ॥
486॥
ਕਿਰਪਾ ਦਾ ਸਮੁੰਦਰ ਲਿਖ ਕੇ ਫਿਰ, ਮਹਾਂ ਕੁਟਲ ਬਿੱਪ੍ਰਾਂ ਵਾਂਗ ਦੁਖਦਾਈ
ਹੱਦ ਤੱਕ ਬੇਦਲੀਲਾ ਵਿਹਾਰ ਕਰਦੇ ਦਰਸਾ ਦਿੱਤਾ? : (ਪਿਛੇ ਲਿਖੀ ਜਾ ਚੁੱਕੀ ਕਹਾਣੀ ਅਨੁਸਾਰ) ਹੋਰ
ਕਈ ਥਾਈ ਅਜਾਈ ਧਨ ਲੁਟਾ ਰਹੇ ਸਤਿੁਗੁਰੂ ਜੀ ਨੇ ਦਰਬਾਰ ਦੇ ਕੀਰਤਨੀਆਂ ਦੀ ਕੰਵਾਰੀ ਬੀਬੀ ਦੀ ਸ਼ਾਦੀ
ਲਈ ਉਦਾਰਤਾ ਤਾਂ ਆਪ ਨਾ ਦਰਸਾਈ, ਪਰ ਕੋੜ੍ਹ ਪੈਣ ਦਾ ਭਿਆਨਕ ਸਰਾਪ ਭੁੱਲੜ ਸੇਵਕਾਂ ਨੂੰ?
ਇਸ ਤੋ ਕਈ ਗੁਣਾ ਵੱਡਾ ਅਤੇ ਮਨੁੱਖਤਾ ਦੇ ਸ਼ੁੱਭ ਗੁਣਾ ਦਾ ਘਾਤ ਕਰ ਰਹੇ ਕ੍ਰੋਧ-ਗ੍ਰਸੇ ਇਹ ਬਚਨ?
ਅਬ ਤਿਨ ਕੇ ਜੋ ਮਸਤਕਿ ਲਾਗੇ। ਤਿਨ ਕੋ ਦੁਖ ਲਾਗੇ ਬਡ ਆਗੇ।
ਤਿਨ ਕੀ ਅਰਜ ਜੋਇ ਸਿੱਖ ਕਰੈ। ਤਾਹਿ ਸਜਾਇ ਐਸ ਹਮ ਧਰੈ॥ 487॥
ਮੁਹਿ ਕਾਲਾ ਕਰਿ ਸੀਸ ਮੁੰਡਾਈ। ਗਰਧਬ ਚਾੜ੍ਹਿ ਸੁ ਨਗਰ ਫਿਰਾਈ॥ ਐਸ ਬਚਨ
ਸ੍ਰੀ ਗੁਰ ਕੇ ਸੁਨੇ। ਸਭ ਸੰਗਤਿ ਜਿਨ ਮਸਤਕ ਧੁਨੈ॥ 488॥
ਪਦ ਅਰਥ:-ਤਿਨ. . =ਉਨ੍ਹਾਂ ਨੂੰ ਬਹੁਤ ਦੁੱਖ ਮਿਲੇਗਾ (ਆਗੈ) ਆਉਣ
ਵਾਲੇ ਸਮੇ ਵਿਚ. . ਅਰਜ=ਉਨ੍ਹਾਂ ਬਾਰੇ ਜਿਹੜਾ ਕੋਈ ਬੇਨਤੀ ਕਰੇਗਾ। ਤਾਹਿ-ਧਰੈ=ਉਸ
ਨੂੰ ਅਸੀਂ ਇਸ ਸਜ਼ਾ ਦਿਆਂਗੇ। ਮੁਹਿ ਕਾਲਾ=ਮੂੰਹ ਕਾਲਾ ਕਰਕੇ ਤੇ ਸਿਰ ਮੰਨ ਕੇ। ਗਰਧਪ=ਖੋਤੇ ਉਤੇ
ਚਾੜ ਕੇ (ਪਿੰਡ ਵਿੱਚ ਫੇਰਾਂਗੇ। ਧੁਨੇ=ਅਫ਼ਸੋਸ ਵਿੱਚ ਸਿਰ ਹਿਲਾਉਂਦੇ ਸਨ। ‘ਜਿਹੜਾ ਉਨ੍ਹਾਂ
(ਕੀਰਤਨੀਆਂ) ਦੇ ਮੱਥੇ ਲੱਗੇਗਾ ਉਹ ਆਉਣ ਵਾਲੇ ਸਮੇ ਵਿਚ, ਭਾਵ ਰਹਿੰਦੀ ਜ਼ਿੰਦਗੀ ਵਿੱਚ ਸਦਾ ਦੁਖੀ
ਰਹੇਗਾ।’ ਜਿਹੜਾ ਉਨ੍ਹਾਂ ਲਈ ਖਿਮਾ ਮੰਗਣ ਦੀ ਭੁੱਲ ਕਰ ਬੈਠਾ ਉਸ ਦੇ ਕੇਸ ਕਤਲ ਕਰ ਕੇ, ਮੂੰਹ ਕਾਲਾ
ਕੀਤਾ ਜਾਵੇਗਾ ਅਤੇ ਫਿਰ ਖੋਤੇ ਤੇ ਚਾੜ ਕੇ ਉਸ ਦਾ ਇਹ ਜਲੂਸ ਸਾਰੇ ਨੱਗਰ ਵਿੱਚ ਫੇਰਿਆ ਜਾਵੇਗਾ।
ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰੀ ਸੰਗਤ ਨੇ ਅਫ਼ਸੋਦ ਵਿੱਚ ਸਿਰ ਹਿਲਾਇਆ। 4.
ਕਿਵੇ ਮੰਨ ਲਿਆ ਗਿਆ ਕਿ, ਉਰੋਕਤ ਬਚਨ ਉਸੇ ਪਰਉਪਕਾਰੀ ਸਤਿਗੁਰੂ ਸੱਚੇ
ਪਾਤਸ਼ਾਹ ਜੀ ਨੇ ਆਖੇ ਹੋਣਗੇ ਜੋ ਜਗਤ ਨੂੰ ਬੁਰਿਆਂ ਨਾਲ ਭਲਿਆਈ ਕਰਨੀ ਸਿਖਾ ਰਹੇ ਸਨ। ਕੀ, ਸਤਿਗੁਰੂ
ਜੀ ਏਡੀ ਨੀਵੀ ਹੱਦ ਤਕ ਕ੍ਰੋਧੀ ਹੋ ਗਏ ਸਨ ਕਿ ਉਨ੍ਹਾਂ ਦੇ ਨੇੜੇ ਕਿਸੇ ਵਿਚੋਲੇ ਦੀ ਅਥਾਵਾ
ਅਪਾਰਾਧੀ ਦੇ ਵਕੀਲ ਦੀ ਵੀ ਕਿਸੇ ਦਲੀਲ ਅਪੀਲ ਦਾ ਕੋਈ ਅਰਥ ਹੀ ਨਹੀਂ ਸੀ ਰਹਿ ਗਿਆ? ਰਬ ਨਾਲ ਬਣੀ
ਨੇੜਤਾ ਦੀ ਨਿਸ਼ਾਨੀ, ਖਿਮਾ ਲਈ ਵੀ ਦਰਵਾਜੇ ਬੰਦ? ਸਤਿਗੁਰੂ ਜੀ ਲਈ, ਕੀ, ਖਿਮਾ ਪ੍ਰਤੀ
ਆਪਣੇ ਇਹ ਬਚਨ ਲੋਕ ਵਿਖਾਵਾ ਹੀ ਸਨ? :-
57- ਖਿਮਾ ਗਹੀ ਬ੍ਰਤੁ ਸੀਲ ਸੰਤੋਖੰ॥ ਰੋਗੁ ਨ ਬਿਆਪੈ ਨਾ ਜਮ ਦੋਖੰ॥
ਮੁਕਤ ਭਏ ਪ੍ਰਭ ਰੂਪ ਨ ਰੇਖੰ॥ 1
{1373}
ਜਿਸ ਗੁਰੂ ਪਰਮੇਸ਼ਰ ਜੀ ਦੀ ਬਾਣੀ ਪੁਕਾਰ ਪੁਕਾਰ ਕੇ ਸਮਝਾ ਰਹੀ ਹੈ
ਕਿ, ਲੋਕਾਂ ਦੀ ਵਧੀਕੀ ਖਿੜੇ ਮੱਥੇ ਸਹਾਰਨ ਦੀ ਸਮਰਥਾ ਪ੍ਰਭੂ ਨਾਲ ਬਣ ਚੁੱਕੀ ਗੂੜ੍ਹੀ ਨੇੜਤਾ ਦੀ
ਪ੍ਰਤੀਕ ਹੈ, ਹਰੀ ਦੇ ਪ੍ਰਤੱਖ ਰੂਪ ਜਿਸ ਸਤਿਗੁਰੂ ਅਰਜਨ ਸਾਹਿਬ ਜੀ ਨੇ, ਤੱਤੀ ਤਵੀ ਤੇ ਬੈਠਿਆਂ,
ਅੱਗ ਦਾ ਰੂਪ ਹੋਈ ਰੇਤ, ਸੀਸ ਤੇ ਪਾਈ ਜਾਣ ਸਮੇ ਵੀ, ਮੱਥੇ ਤੇ ਵੱਟ ਨਹੀਂ ਸੀ ਪੈਣ ਦਿੱਤਾ, ਉਸ
ਮਿਠਬੋਲੜੇ ਅਤੇ ਮਨੁੱਖਤਾ ਦੇ ਸੱਚੇ ਸੱਜਣ ਸੂਰੇ ਸਤਿਗੁਰੂ ਜੀ ਦੇ ਪਾਵਨ ਨਾਮਣੇ ਨਾਲ ਮੜ੍ਹੇ ਗਏ
ਨਿਰਦਈ ਹਾਕਮਾਂ ਜਿਹੇ ਬੇਦਲੀਲੇ ਇਹ ਕਹਿਰੀ ਬਚਨ?
ਦੋਹਰਾ॥ ਸ੍ਰੀ ਗੁਰ ਕੇ ਇਹ ਬਚਨ ਸੁਨਿ ਤਿਹ ਮੁਖ ਲਗੇ ਨ ਲੋਗ। ਤਾਹਿ ਸਮੇ
ਵਹਿ ਫਿਟ ਗਏ ਸ੍ਰਵਯੋ ਤਾਹਿ ਬਡ ਰੋਗ॥ 489॥ ਰੋਗ ਗ੍ਰਸਤਿ ਬਿਯਾਕੁਲ ਭਏ, ਭਯੋ ਰਬਾਬ ਅਲੋਪ। ਮਾਂਗਨ
ਜਾਵਤ ਜਾਸ ਗ੍ਰਿਹਿ ਆਗੇ ਹੋਵਤ ਕੋਪ॥ 490॥
ਪਦ ਅਰਥ:-ਫਿਟ=ਕੋਹੜ ਹੋ ਗਿਆ। ਸ਼੍ਰਵਯੋ=ਲਹੂ ਰਿਸਨ ਲੱਗ ਪਿਆ।
ਬਿਯਾਕੁਲ=ਕਮਜ਼ੋਰ, ਅਸ਼ਾਂਤ, ਬੇਚੈਨ। ਭਯੋ. . =ਕੀਰਤਨ ਕਰਨਾ ਬੰਦ ਹੋ ਗਿਆ।
ਕਿਸ ਗਲੋਂ ਏਡੇ ਭਿਆਨਕ ਰੋਗ ਦਾ ਡੰਨ? ਉਨ੍ਹਾਂ ਰਬਾਬੀਆਂ ਨੂੰ ਜਿਹੜੇ
ਪੀਹੜੀਆਂ ਤੋਂ ਗੁਰੂ ਬਾਣੀ ਦਾ ਕੀਰਤਨ ਸੁਣਾਉਂਦੇ ਆ ਰਹੇ ਸਨ? (ਲਿਖਾਰੀ ਅਨੁਸਾਰ ਜਦ ਸਤਿਗੁਰੂ ਜੀ
ਨੂੰ ਇਹ ਵੀ) ਪਤਾ ਸੀ ਕਿ ਉਹ “ਮਰਦਾਨਾ” ਤੇ “ਦਾਲ” ਹੀ ਹਨ ਤਾਂ ਵੀ ਉਹ ਤਲੁੰਬੇ
ਦੇ ਸੱਜਣ, ਬੰਦੇ ਖਾਣੇ ਭੀਲ ਨਾਲੋਂ ਵਡੇ ਅਹੰਕਾਰੀ ਪਾਪੀ ਤਾਂ ਨਹੀਂ ਸਨ। ਫਿਰ ਗਾਲੀ ਅਥਵਾ ਸਰਾਪ
ਸਦਾ ਉਸੇ ਮਨੁੱਖ ਦੀ ਜ਼ਬਾਨੋ ਨਿਕਲਦੇ ਹਨ ਜਿਸ ਹਿਰਦੇ ਦੀ ਹਾਲਤ ਕ੍ਰੋਧ ਕਾਰਨ ਇਉਂ ਦੀ- “ਕਠਨ
ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ॥” ਬਣ ਰਹੀ ਹੋਵੇ। ਪਰ ਏਥੇ ਤਾਂ ਲਿਖਾਰੀ ਨੇ
ਸਤਿਗੁਰੂ ਨੂੰ ਪਟਨੇ ਤੋਂ ਆਈ ਸੰਗਤਿ ਨਾਲ ਬਚਨ ਕਰਦੇ ਦਰਸਾਇਆ ਹੈ, ਜਦ ਕ੍ਰੋਧਵਾਨ ਹੋਣ ਦਾ ਕੋਈ
ਕਾਰਨ ਹੈ ਹੀ ਨਹੀਂ ਸੀ?
ਆਉ ਹਿਰਦੋ ਤੋਂ ਹਰ ਪ੍ਰਕਾਰ ਦੇ ਮਾਣ-ਅਹੰਕਾਰ ਦਾ ਪ੍ਰਭਾਵ ਹਟਾ ਕੇ
ਨਿਰਮਾਣਤਾ ਸਹਿਤ ਪ੍ਰਭੂ ਦੇ ਦਰੋਂ ਇਉਂ ਮੰਗ ਕਰੀਏ- “ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ
ਬਿਬੇਕਾ॥” ਅਤੇ ਬਿਬੇਕਤਾ ਨਾਲ ਵਿਚਾਰੀਏ ਕਿ, ਗੁਰੂ ਇਤਿਹਾਸ ਨੂੰ ਪੁਰਾਣਾ ਵਿਚਲੀਆਂ ਝੂਠ
ਕਹਾਣੀਆਂ ਅਨੁਸਾਰ ਘੜਦਾ ਤੁਰਿਆ ਜਾ ਰਿਹਾ ਇਹ ਲਿਖਾਰੀ, ਸੱਤੇ ਬਲਵੰਡ ਵਾਲੀ ਗਾਥਾ ਨੂੰ ਅਜੇਹੇ ਮੋੜ
ਕਿਸੇ ਗੁਰਮਤਿ ਵਿਰੋਧੀ ਕਾਰੇ ਲਈ ਤਾਂ ਨਹੀਂ ਸੀ ਦਿੰਦਾ ਆ ਰਿਹਾ?
ਸਵੱਯਾ॥ ਸਾਹਿਬ ਸਿਉ ਜੋਊ ਮਾਨੁ ਕਰੈ, ਦੁਖੁ ਸੋਇ ਭਰੈ ਇਮ ਬੇਦ ਬਖਾਨੇ।
ਦ੍ਰਜੋਧਨ ਮਾਨੁ ਕੀਯੋ ਸ੍ਰੀ ਕਾਨ੍ਹ ਸੋਂ ਦੇਹ ਸਮੇਤ ਸਭੀ ਕੁਲ ਹਾਨੇ।
ਮਨਾਵਨ ਆਪਿ ਗਏ ਸੁਖਸਿੰਧੁ, ਨ ਮਾਨਤ ਭੇ ਮਨਿ ਰਾਗ ਗੁਮਾਨੇ।
ਲਇਕ ਐਸ ਸਜਾਇ ਭਏ, ਤਨ ਫੀਟ ਗਯੋ ਕੋਊ ਭੀਖ ਨ ਠਾਨੇ॥ 491॥
ਮਹਾਂਭਾਰਤ ਗਾਥਾ ਵਿੱਚ ਤਾਂ ਦਰਯੋਧਨ ਨੂੰ ਬੜੀ ਮਾਮੂਲੀ ਜਹੀ ਗਲ, (ਭਰਜਾਈ
ਨੂੰ ਆਪਣੇ ਦਿਉਰਾਂ ਨਾਲ ਕਈ ਤਰ੍ਹਾਂ ਦੇ ਠੱਠੇ ਕਰਨ ਦੀ ਸਮਾਜਕ ਖੁੱਲ੍ਹ ਹੋਣ ਦੇ ਬਾਵਜੂਦ) ਮਾਵਾਂ
ਵਰਗੀ ਵੱਡੀ ਭਰਜਾਈ ਦੇ ਹਾਸ-ਠੱਠੇ ਤੋਂ ਕ੍ਰੋਧਵਾਨ ਹੋਇਆ ਨੀਚਤਾ ਦੀ ਖੱਡ ਵਿੱਚ ਡਿਗਿਆ ਵਡੇ
ਕਮੀਨਿਆਂ ਵਾਲੀਆਂ ਹਰਕਤਾਂ ਕਰਦਾ ਦਰਸਾਇਆ ਹੋਇਆ ਹੈ। ਕਰਨ ਕਾਰਨ ਸਮਰੱਥ, ਸਿਰਜਣਹਾਰ
ਵਿਧਾਤਾ ਦੀ ਭੂਮਕਾ ਨਿਭਾ ਰਿਹਾ ਨਟ-ਖਟੀਅ ਕ੍ਰਿਸ਼ਨ, ਦਰਯੋਧਨ ਨੂੰ ਉਸ ਦੀ ਮੂਰਖ ਹੱਠ-ਧਰਮੀ ਤੋਂ ਹਟਾ
ਕੇ ਭਰਾਵਾਂ ਵਿੱਚ ਸੁਖ ਸ਼ਾਂਤੀ ਦਾ ਵਾਤਾਵਰਨ ਬਨਾਉਣ ਜਾਂਦਾ ਹੈ, ਤਾਂ ਦਰਜੋਧਨ ਉਸ ਦੀ ਘੋਰ ਨਿੰਦਿਆਂ
ਹੀ ਨਹੀ ਕਰਦਾ ਸਗੋਂ ਉਸ ਰੱਬ-ਕ੍ਰਿਸ਼ਨ ਨੂੰ ਕੈਦੀ ਬਣਾਉਣ ਦਾ ਯਤਨ ਕਰਦਾ ਦਰਸਾ ਲਿਆ ਅਤੇ ਫਿਰ ਉਸ ਦੀ
ਤਬਾਹੀ ਹੁੰਦੀ ਦਰਸਾਈ ਸੀ। ਐਨ ਓਵੇਂ ਹੀ ਪਹਿਲਾਂ ਸਤਾ ਬਲਵੰਡ 100 ਰੁਪਈਆ ਜੋ ਅਜੋਕੇ (ਜੂਨ 3000
ਦੇ ਲਗ-ਪਗ ਪੰਜੀ ਹਜ਼ਾਰ (-25000) ਦੇ ਬਰਾਬਰ ਸੀ) ਤੋਂ ਨਾਂਹ ਕਰਦਾ, ਅਤੇ ਫਿਰ ਘਰ ਗਏ ਸਤਿਗੁਰੂ ਜੀ
ਦੀ ਨਿਰਾਦਰੀ ਕਰਦਾ ਦਰਸਾ ਲਿਆ। ਫਿਰ ਸਤਿਗੁਰਾਂ ਦੇ (ਗੁਰਮਤਿ ਵਿਰੋਧੀ) ਸਰਾਪ ਤੋਂ ਭੁੱਲੜ
ਕੀਰਤਨੀਆਂ ਨੂੰ ਕੋਹੜੇ ਹੋ ਜਾਣ ਵਾਲੀ ਨਿਰਦਾਇਤਾ ਨੂੰ, (ਗੁਰਮਤਿ ਤੋਂ ਅਗਿਆਨੀ ਗੁਰਸਿੱਖਾਂ ਲਈ)
ਧਰਮ ਦੇ ਅਨਕੂਲ ਹੋਣ ਦਾ ਭਰਮ ਪੱਕਾ ਕਰਨ ਲਈ ਮਹਾਂਭਾਰਤ ਦੀ ਗਾਥਾ ਦਾ ਹਵਾਲਾ, ਭਾਈ ਮਨੀ ਸਿੰਘ ਜੀ
ਦੀ ਜਬਾਨੀ? ਗਾਥਾ ਦਾ ਵੀ ਉਹ ਭਾਗ ਜਿਸ ਵਿੱਚ ਇੱਕ ਰਾਜੇ ਨੇ ਆਣੇ ਓਸੇ ਵੀਰਨ ਦੀ ਬਹੂ (ਅਰਜੁਨ ਦੀ
ਪਤਨੀ ਦਰੋਪਦੀ) ਨੂੰ ਭਰੇ ਦਰਬਾਰ ਵਿੱਚ ਨਗਨ ਕਰਨ ਦੇ ਸੁਝਾ ਤੇ, ਚੁੱਪ-ਰੂਪ ਪਰਵਾਨਗੀ ਦੀ
ਸ਼ਾਹੀ-ਮੋਹਰ ਲਾ ਦਿੱਤੀ ਸੀ। ਅਤੇ ਜਿਸ ਰਾਜ ਸੰਘਾਸ ਤੇ ਬੈਠੇ ਨੇ ਕਮੀਨਿਆਂ ਅਤੇ ਅਕ੍ਰਿਤਘਣਾ ਵਾਲਾ
ਇਹ ਘਿਣਾਵਣੀ ਨਿਰਦਾਇਤਾ ਦਾ ਕਾਰਾ ਕੀਤਾ ਸੀ, ਉਹ ਰਾਜ ਸਿੰਘਾਸਣ ਵੀ ਉਸੇ ਸਕੇ ਭਈ ਨੇ ਉਸ ਦੇ ਚਰਨਾ
ਵਿੱਚ ਭੇਟਾ ਕਰ ਦਿੱਤਾ ਸੀ। ਨੀਚਤਾ ਅਤੇ ਨਿਰਦਾਇਤਾ ਦਾ ਸਬਕ ਸਿਖਾ ਰਿਹਾ ਅਜੇਹਾ ਮਿਥਿਹਾਸ, ਸਚੁ ਦੇ
ਢੰਡੋਰਚੀ ਸਤਿਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਦੀ ਪ੍ਰੋੜਤਾ ਲਈ ਵਰਤਿਆ ਗਿਆ? ਜਗਤ ਨੂੰ
‘ਆਦਿ ਸਚੁ’ ਨਾਲ ਜੁੜ ਕੇ ਸ਼ਭਨਾ ਦੇ ਸੱਜਣ-ਤੇ ਨਿਸ਼ਕਾਮ ਸੇਵਕ ਬਣਨ ਦੇ ਪੂਰਨਿਆਂ ਦਾ ਕੰਮ ਕਰ
ਰਹੇ (ਸਚੁ-ਰੂਪ ਗੁਰੂ-ਇਤਿਹਾਸ) ਦੀ ਰੂਪ ਰੇਖਾ ਵਿਗਾੜ ਕੇ, ਇਸ ਨੂੰ ਪੁਰਾਣਕ ਝੂਠ-ਕਹਾਣੀਆਂ ਦੀ
ਰੰਗਤ ਚਾੜ੍ਹਨ ਦੁਅਰਾ ਬੇਪਛਾਣ ਬਣਾਉਣ ਦੀ ਯੋਜਨਾਂ ਅਧੀਨ ਲਿਖਿਆ ਇਹ ‘ਗੁਰਬਿਲਾਸ’ ਪੰਥ ਲਈ
ਸੁਗ਼ਾਤ ਬਣਾ ਦਿੱਤਾ? ਸਦਕੇ ਜਾਈਏ ਗੁਰੁ ਪੰਥ ਦੇ ਇਨ੍ਹਾਂ 14 ਰਤਨ-ਰੂਪ ਮਹਾਂ ਪੁਰਖਾਂ ਤੋਂ …. .॥
ਗੁਰਮਤਿ ਦਾ ਸਿਧਾਂਤ:-
58- ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾੑ ਨ ਮਾਰੇ ਘੁੰਮਿ॥ ਆਪਨੜੈ ਘਰਿ
ਜਾਈਐ ਪੈਰ ਤਿਨਾੑ ਦੇ ਚੁੰਮਿ॥ 7॥ {1378} ਗਾਥਾ ਅੱਗੇ ਤੁਰੀ- ਅਤਿ ਹੀ ਦੁਖੁ ਪਾਏ ਦੋਊ
ਪਛੁਤਾਇ, ਸਹੀ ਗੁਰ ਕੋ ਪਰਮੇਸ਼ੁਰ ਜਾਨਯੋ। ਬਿਨਤੀ ਕਰਿ ਹਾਰ ਰਹੇ ਤਬ ਹੀ, ਅਰਜ ਕੋ ਨ ਕਰੈ ਗੁਰ ਕਾ
ਭੈ ਮਾਨਯੋ। ਮੂੰਡ ਮੁੰਡਾਇ ਕਰੈਂ ਮੁਹਿ ਕਾਲ ਸੋ, ਅਰਜ ਕਰੈ ਗੁਰ ਬੈਨ ਬਖਾਨਯੋ। ਤਬਹੀ ਖਿਸਿਆਇ ਮਹਾ
ਦੁਖੁ ਪਾਇਸੁ, ਸ਼ੋਕ ਕੇ ਸਿੰਧੁ ਭਏ ਗਲਤਾਨਿਯੋ॥ 492॥
ਪਦ ਅਰਥ:-ਸਹੀ=ਨਿਸਚੇ ਕਰਕੇ। ਅਰਜ=ਕੋਈ ਵੀ ਬੇਨਤੀ ਨਾ ਕਰੇ. .
ਬਚਨ=ਸਤਿਗੁਰੂ ਜੀ ਦੇ ਬਚਨਾ ਦਾ ਭੈ ਮੰਨਦਿਆਂ। ਬੈਨ=ਬਚਨ ਕੀਤੇ ਸਨ। ਖਿਸਿਆਇ=ਸ਼ਰਮਿੰਦੇ
ਹੋ ਕੇ। ਸ਼ੋਕ … =ਚਿੰਤਾ ਦੇ ਸਮੁੰਦਰ ਵਿਚ। ਗਲਤਾਨਯੋ=ਡੁੱਬ ਗਏ॥
ਇਕ. ਕੋਹੜ ਵਰਗੀ ਦੁਖਦਾਈ ਬਿਮਾਰੀ, ਦੂਜਾ, ਲੋਕਾਂ ਨੇ ਖੈਰ ਪਾਉਣੀ ਵੀ ਬੰਦ
ਕਰ ਦਿੱਤੀ। ਕਰੜੇ ਦੁੱਖ, ਹੁਣ ਦਾਰੂ ਆ ਬਣੇ? ਦੋਹਾਂ ਨੂੰ ਸਮਝ ਆ ਗਈ ਕਿ ਉਨ੍ਹਾਂ ਨੇ (ਸ੍ਰੀ ਗੁਰੂ
ਅਰਜੁਨ ਸਾਹਿਬ ਜੀ ਰੂਪ) -ਸਚੇ ਰੱਬ ਨਾਲ ਅਜਾਈ ਵਿਗਾੜ ਪਾ ਲਿਆ। ਗੁਰੂ ਸਾਹਿਬ ਜੀ ਤੋਂ ਖਿਮਾ-ਰੂਪ
ਭਿਕਸ਼ਾ ਲੈਣ ਵਿੱਚ ਸਹਾਈ ਹੋਣ ਲਈ ਵਿਚੋਲਾ ਬਣਨ ਲਈ ਉਨ੍ਹਾਂ ਨੇ ਕਈਆਂ ਕੋਲ ਹਾੜੇ ਕੱਢੇ। ਹਿੰਦੂਆਂ
ਦੇ ਗ੍ਰੰਥਾਂ ਅਨੁਸਾਰ, ਸਤਿਜੁਗ ਤੋਂ ਹੀ, ਸਿਰ ਮੁਨਾ ਲੈਣ ਨਾਲੋਂ ਸਿਰ ਲੁਹਾ ਲੈਣ ਨੂੰ ਚੰਗਾ ਸਮਝਿਆ
ਜਾਂਦਾ ਸੀ। ਸੋ, ਕਿਹੜਾ ਕਰੇ ਜਿਗਰਾ ਸਿਰ ਮੁਨਾ ਕੇ ਕਾਲੇ ਮੂੰਹ ਨਾਲ ਖੋਤੇ ਤੇ ਚੜ੍ਹਨ ਦਾ? ਸਗੋਂ
ਜਿਸ ਦੇ ਮੱਥੇ ਵੀ ਉਹ ਲੱਗਦੇ ਸਤਿਗੁਰੂ ਜੀ ਦੇ ਬਚਨਾਂ ਦੇ ਡਰੋਂ ਉਹ ਆਪਣਾ ਮੂਹ ਹੀ ਢੱਕ ਲਿਆ ਕਰਦੇ।
ਗੁਰਮਤਿ ਦਾ ਘਾਤ ਕਰਨ ਲਈ ਪਹਿਲਾਂ ਸਤਿਗੁਰੂ ਗ੍ਰੰਥ ਸਾਹਿਬ ਦੇ ਨਾਲ ਭਾਈ ਗੁਰਦਾਸ ਜੀ ਦੀ ਰਚਿਤ
ਵਾਰਾਂ ਦੀ ਵੀ ਪੂਰੀ ਘੋਖ ਪੜਤਾਲ ਕਰ ਚੁਕਿਆ ਲਿਖਾਰੀ, ਭਾਈ ਸਾਹਿਬ ਦੀ 11ਵੀ ਵਾਰ ਦੀ ਇਸ 24ਵੀਂ
ਪਉੜੀ ਦਾ ਵੀ ਜਾਣੂ ਸੀ:---
ਲਾਹੌਰ ਮੁਜੰਗੀ ਸੰਗਤ}
ਸਨਮੁਖ ਸਿੱਖ ਲਾਹੌਰ ਵਿਚਿ ਸੋਢੀ ਆਇਣੁ ਤਾਇਆ ਸੰਹਾਰੀ। ਸਾਈਂ ਦਿੱਤਾ
ਝੰਝੀਆ ਸੈਦੋ ਜਟ ਸਬਦ ਵੀਚਾਰੀ।
ਬੁਧੂ ਮਹਿਤਾ ਜਾਣੀਐ ਕੁਲ ਕੁਮ੍ਹਿਆਰ ਭਗਤਿ ਨਿਰੰਕਾਰੀ।
ਲਖੂ ਵਿਚਿ ਪਟੌਲੀਆ ਭਾਈ ਲਧਾ ਪਰਉਪਕਾਰੀ।
ਕਾਲੂ ਨਾਨੋ ਰਾਜ ਦੁਇ ਹਾੜੀ ਕੋਹਲੀਆਂ ਵਿਚਿ ਭਾਰੀ।
… … ਗੁਰਮੁਖਿ ਸੁਖ ਫਲ ਕਰਣੀ ਸਾਰੀ॥ 25॥
ਆਖ਼ਰ ਭਾਈ ਗੁਰਦਾਸ ਜੀ ਦੇ ਇਨ੍ਹਾਂ ਬਚਨਾ ਦੀ ਵਿਚਾਰ ਤੋਂ ਂ- “ਭਾਈ ਗੁਰਦਾਸ
ਕਹਾ ਨਿਰਧਾਰੀ। ਭਾਈ ਲੱਧਾ ਪਰਉਪਕਾਰੀ”। ਲਿਖਾਰੀ ਦੀ ਕੁਟਲ ਭਾਵਨਾ ਦੀ ਪੂਰਤੀ ਲਈ “ਪਰਉਪਕਾਰੀ”
ਸ਼ਬਦ ਬੜਾ ਢੁਕਵਾਂ ਹੋ ਦਿਸਿਆ। ਦੋਵੇ ਡੂਮ ਭਰਾ, ਲਾਹੌਰ ਰਹਿੰਦੇ ਭਾਈ ਲੱਧੇ ਕੋਲ ਕੋਲ
ਜਣੇ ਦਰਸਾ ਦਿੱਤੇ। ਪਰ ਕਹਾਣੀ ਅਨੁਸਾਰ ਭਾਈ ਲੱਧੇ ਨੇ ਵੀ ਘਰ ਦਾ ਬੂਹਾ ਬੰਦ ਕਰ ਲਿਆ। ਪਰ ਜਦ
ਦੋਹਾਂ ਭਾਈਆਂ ਨੇ ਇਉਂ ਪੁਕਾਰਾਂ ਕੀਤੀਆਂ-
ਦੋਹਰਾ॥ ਤਬ ਦਹੂੰਨਅਨ ਬਿਨਤੀ ਕਰੀ ਹਮਰੀ ਕਰੋ ਸਹਾਇ। ਤ੍ਰਾਹਿ ਤ੍ਰਾਹਿ
ਸਰਨੀ ਪਰੈ ਪਰਉਪਕਾਰ ਕਰਾਇ॥ 499॥
ਪਰਉਪਕਾਰੀ ਨਾਮੁ ਸੁਨਿ ਆਏ ਤੁਮਾਰੋ ਪਾਸਿ। ਨਾਮ ਲਾਜ ਪਾਲੋ ਪ੍ਰਭੂ ਹਮਰੀ
ਕਰਿ ਅਰਦਾਸਿ॥ 500॥
ਪਦ ਅਰਥ:-ਹਮਰੀ … =ਸਾਡੀ ਸਹਾਇਤਾ ਕਰੋ॥ ਤ੍ਰਾਹਿ … =ਸਾਡੀ
ਰੱਖਿਆ ਕਰੋ ਰੱਖਿਆ ਕਰੋ। ਨਾਮ ਲਾਜ ਪਾਲੋ ਪ੍ਰਭੁ. =ਹੇ ਪੂਜਨੀਕ ਭਾਈ ਲੱਧਾ ਜੀ! ਆਪਣੇ ਨਾਮ
ਦੀ ਲੱਜਿਆ ਰੱਖੋ, {ਨੋਟ-ਸੰਪਾਦਕ ਜੀ ਨੇ ਪ੍ਰਭੂ ਸ਼ਬਦ ਦਾ ਅਰਥ ‘ਪੂਜਨੀਕ’ ਲਿਖਿਆ ਹੈ, ਜੋ
ਕਿਸੇ ਵੀ ਸ਼ਬਦ-ਕੋਸ਼ ਵਿਚੋਂ ਨਹੀਂ ਮਿਲਦਾ। ਪ੍ਰਭੂ ਦਾ ਅਰਥ ‘ਭਗਵਾਨ’ ਕਿਸ ਕਾਰਨ ਨਾ ਲਿਖਿਆ?
ਹਾਲਾਂ-ਕਿ ‘ਭਗਵਾਨ’ ਅਰਥ ਲਿਖਾਰੀ ਵਲੋਂ ਪ੍ਰਗਟਾਈ ਜਾ ਰਹੀ ਕੁਟਲ ਭਾਵਨਾ ਦੇ ਐਨ ਅਨਕੂਲ ਹਨ। ਸੱਤੇ
ਹੁਣਾ ਨੇ, ਏਹੀ ਫ਼ਰਿਆਦ ਜਗਤ ਪਿਤਾ ਸਤਿਗੁਰੂ ਜੀ ਕੋਲ, ਕਿਸ ਕਾਰਨ ਨਾ ਜਾ ਕੀਤੀ? ਤਜਰਬੇਕਾਰ ਹੁਸ਼ਿਆਰ
ਲਿਖਾਰੀ, ਬਿਨਾ ਲਿਖਿਆਂ ਹੀ ਗੁਰਮਤਿ ਤੋਂ ਅਗਿਆਨੀ ਪਾਠਕਾਂ ਦੇ ਮਨਾਂ ਵਿਚ, ਸਤਿਗੁਰੂ ਜੀ ਨੂੰ ਵੀ,
ਬਦਲਾ ਭਾਵਨਾ ਵਿੱਚ ਸੜਦੇ ਦੇਵੀ-ਦੇਵਤਿਆਂ ਵਰਗੇ ਅਥਵਾ ਝਟ-ਪਟ ਸਰਾਪ ਦੇਣ ਲਈ ਤਿਆਰ ‘ਦੁਰਬਾਸ਼ਾ’
ਜਿਹੇ ਕ੍ਰੋਧੀ ਰਿਸ਼ੀਆਂ ਮੁਨੀਆਂ ਵਰਗੇ ਹੀ ਹੋਣ ਦਾ ਭਰਮ ਪੱਕਾ ਕਰੀ ਜਾ ਰਿਹਾ ਹੈ}
ਗੰਭੀਰ ਸ਼ੰਕੇ ਅਥਵਾ ਸਖ਼ਤ ਹੈਰਾਨੀਆਂ:-
(1) ਦੋਵੇ ਭਰਾ ਚੰਗੀ ਤਰ੍ਹਾਂ ਜਾਣਦੇ ਸਨ ਕਿ, ਸਤਿਗੁਰੂ ਨਾਨਕ ਸਾਹਿਬ ਜੀ
ਆਪਣੇ ਪਹਿਲੇ ਰੂਪ ਸਮੇ ਤੋਂ ਹੀ, ਸਦੀਵੀ ਸੁਖਾਂ ਦੀਆਂ ਬਖ਼ਸ਼ਸ਼ਾਂ ਪ੍ਰਦਾਨ ਕਰਨ ਲਈ, ਉਨ੍ਹਾਂ ਦੁਖਿਆਰੇ
ਸ਼ੂਦਰਾਂ ਦੀਆਂ ਕੱਖ-ਕੁਲੀਆਂ ਵਿੱਚ ਵੀ ਅਚਨ-ਚੇਤ ਜਾ ਵੜਿਆ ਕਰਦੇ ਸਨ, ਜਿਨ੍ਹਾਂ ਕੁਸ਼ਟੀਆਂ ਨੂੰ
ਲੋਕਾਂ ਨੇ ਭਿੱਟੜ ਮੰਨ ਕੇ ਵੱਸੋਂ ਤੋਂ ਦੂਰ, ਉਜਾੜ ਵਿੱਚ ਵਗਾਹ ਮਾਰਿਆ ਹੋਇਆ ਸੀ। ‘ਸਤਾ ਬਲਵੰਡ’
ਇਹ ਵੀ ਨਹੀਂ ਸਨ ਭੁੱਲੇ ਹੋਏ ਕਿ ਮਾਝੇ ਵਿੱਚ ਕਾਲ ਪੈਣ ਸਮੇ ਜਦੋਂ ਮੌਤ ਵੰਡਦੀ ਫਿਰਦੀ, ਛੂਤ ਦੀ
ਭਿਆਨਕ ਬਿਮਾਰੀ ਚੇਚਕ (ਮਾਤਾ) ਪਿੰਡਾਂ ਵਿੱਚ ਜ਼ੋਰਾਂ ਤੇ ਫੈਲੀ ਹੋਈ ਸੀ, ਪੰਚਮ ਪਾਤਸ਼ਾਹ ਜੀ
ਨੇ ਆਪਣੇ ਪ੍ਰਵਾਰ ਸਹਿਤ, ਭੁੱਖੇ ਤੇ ਰੋਗੀ ਦੁਖੀਆਂ ਸੀ ਸੇਵਾ ਵਿੱਚ ਦਿਨ ਰਾਤ ਇੱਕ ਕਰੀ ਰਖਿਆ ਸੀ।
ਉਸ ਬਿਖੜੀ ਸੇਵਾ ਵਿੱਚ ਏਡੇ ਮਗਨ ਸਨ ਕਿ, ਬਾਲਕ ਸਾਹਿਬਜ਼ਾਦਾ ਹਰਿਗੋਬਿੰਦ ਸਾਹਿਬ ਜੀ ਵੀ ਉਸ ਭਿਆਨਕ
ਬਿਮਾਰੀ ਦੀ ਪਕੜ ਵਿੱਚ ਆ ਗਏ ਸਨ। ਬੜੀ ਸਖ਼ਤ ਹੈਰਾਨੀ ਹੈ ਕਿ, ਦਇਆ, ਮਿਹਰ, ਧੀਰਜ
ਸਹਿਨਸ਼ੀਲਤਾ ਅਤੇ ਖਿਮਾ ਦੇ ਪੂਰਨੇ ਪਾ ਰਹੇ ਪੰਚਮ ਸਤਿਗੁਰੂ ਨਾਨਕ, ਗੁਰੂ ਅਰਜਨ ਸਾਹਿਬ ਜੀ ਦੇ ਆਪਣੇ
ਹੀ ਬਚਨਾ ਤੋਂ ਉਨ੍ਹਾਂ ਦੇ ਭੁਲੜ ਕੀਰਤਨੀਆਂ ਨੂੰ ਕੋਹੜ ਪਿਆ ਸੀ, ਅਤੇ ਜਦ ਭਾਵੇਂ, (ਕਥਿਤ ਤੌਰ ਤੇ)
ਦੁੱਖਾਂ ਨੇ ਦਾਰੂ ਦਾ ਕੰਮ ਕਰ ਦਿੱਤਾ ਹੋਇਆ ਸੀ ਅਤੇ ਉਹ ਗ਼ਰੀਬੜੇ (ਜਿਨ੍ਹਾਂ ਦੀ ਨਿਰਦੋਸ਼ ਭੈਣ ਦਾ
ਵਿਆਹ ਵੀ ਅਜੇ ਨਹੀਂ ਸੀ ਹੋ ਸਕਿਆ) ਹਿਰਦੇ ਤੋਂ ਪਛਤਾ ਵੀ ਰਹੇ ਸਨ, ਫਿਰ ਵੀ ਉਨ੍ਹਾਂ ਦਾ ਵਿਹੜਾ “ਸੁਭ
ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ॥” {778} ਅੰਤਰਜਾਮੀ ਸਤਿਗਰਾਂ ਨੇ ਆਪੇ ਹੀ
ਖ਼ੁਸ਼ੀਆਂ ਨਾਲ ਕਿਉਂ ਨਾ ਜਾ ਭਰਿਆ? ਆਪਣੇ ਆਪ ਹੀ ਉਨ੍ਹਾਂ ਨੂੰ ਗਲ ਨਾਲ ਲਾ ਕੇ ਮਿਹਰਾਂ ਦੀ ਬਾਰਸ਼
ਕਿਉਂ ਨਾ ਜਾ ਕੀਤੀ?
{ਨੋਟ:-ਆਪਣੇ ਦਰਬਾਰੀ ਕੀਰਤਨੀਆਂ ਦੀ ਅਜੇਹੀ ਮਾਂਦੀ ਹਾਲਤ ਅਵੱਲ ਤਾਂ
ਮਿਹਰਬਾਨ ਸਤਿਗੁਰਾਂ ਨੇ ਹੋਣ ਹੀ ਨਹੀ ਸੀ ਦੇਣੀ। ਪਰ ਜਿਵੇ ਉਹ ਦੁਖਿਆਰੇ ਹੋਏ ਫਿਰ ਰਹੇ, ਲਿਖਾਰੀ
ਨੇ ਦਰਸਾਏ ਹਨ, ਨੀਚਾਂ ਦੇ ਸੰਗੀ ਸਾਥੀ, ਅਨੂਪਮ ਸਤਿਗੁਰੂ ਜੀ ਨੇ ਆਪਣਾ ਬਿਰਦ (ਨਿਰਸੰਦੇਹ) ਪਾਲਣਾ
ਸੀ ਅਤੇ ਆਪ ਉਨ੍ਹਾਂ ਨੂੰ ਜਾ ਛਾਤੀ ਨਾਲ ਲਾਉਣਾ ਸੀ। ਪਰ ਗੁਰੂ ਗੁਰਬਾਣੀ ਅਨੁਸਾਰ ਢਲੇ ਹੋਈ
ਸਤਿਗੁਰਾਂ ਦੀ ਅਨੂਪ ਜੀਵਨ ਮਰਯਾਦਾ ਦਾ ਸਚਾ ਇਤਿਹਾਸ ਵਿਗਾੜ ਕੇ ਬ੍ਰਾਹਮਣੀ ਮਿਥਿਹਾਸ ਵਰਗਾ ਹੀ
ਲੋਕਾਂ ਵਿੱਚ ਪਰਚਲਤ ਕਰਨ ਲਈ ਹੀ, ਅਜੇਹੀਆਂ ਕਹਾਣੀ ਘੜੀਆਂ ਜਾ ਰਹੀਆਂ ਸਨ। ਇਤਿਹਾਸ ਨੂੰ
ਵਿਗਾੜਨ ਲਈ ਕਹਾਣੀਆਂ ਘੜ ਰਹੇ ਬਿੱਪਰ ਦੇ ਅਣਗਿਤਣਤ ਰੂਪਾਂ ਨੇ ਹੀ, ਦਸਮਗ੍ਰੰਥ, ਗੁਰਪ੍ਰਤਾਪ ਸੂਰਜ,
ਨਾਨਕ ਪ੍ਰਕਾਸ਼, ਪੁਰਾਤਨ ਜਨਮਸਾਖੀਆਂ, ਸੌਸਾਖੀ ਆਦਿ ਸਾਰੀਆਂ ਪੁਸਤਕਾਂ ਲਿਖੀਆਂ ਅਤੇ ਅਸਾਂ ਆਪ ਹੀ
ਖ਼ੂਬ ਪਰਚਾਰੀਆਂ। ਅੱਜ ਅਸਲੀ ਗੁਰਇਤਿਹਾਸ ਦੀ ਠੀਕ ਟੋਹ ਸਿਵਾਏ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ
ਦੇ ਹੋਰ ਕਿਸੇ ਥਾਉਂ ਨਹੀਂ ਮਿਲਣੀ ਲਗ-ਪਗ ਅਸੰਭਵ ਬਣ ਚੁਕੀ ਹੈ।}
(2) ਦੂਜੀ ਹੈਰਾਨੀ-
ਰਾਮਕਲੀ ਰਾਗ ਵਿਚਲੀ ਪਾਵਨ ਵਾਰ ਰੂਪ-ਗੁਰਬਾਣੀ ਰਚਨ ਦੀ ਸਮਰਥਾ ਵਾਲੇ,
ਇਹ ਦੋਵੇਂ ਵਿਦਵਾਨ ਡੂੰਮ ਭਰਾ, ਕੀ, ਉਹ ਸਭ ਕੁੱਝ ਭੁੱਲ ਗਏ ਜੋ ਸਤਿਗੁਰੂ ਜੀ ਦੇ ਦਰਬਾਰ ਵਿੱਚ
ਗਾਇਨ ਕਰਿਆ ਕਰਦੇ ਸਨ? ਵੰਨਗੀ ਵਜੋਂ:-
(ੳ) “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ
ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ 4॥ 3॥
{15} (ਅ) -” ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ 1